ਗਿਣਤੀ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36


ਕਾਂਡ 1

1
2 “ਇਸਰਾਏਲ ਦੇ ਸਾਰੇ ਲੋਕਾਂ ਦੀ ਗਿਣਤੀ ਕਰ ਲੈ। ਹਰ ਬੰਦੇ ਦੀ ਉਸਦੇ ਪਰਿਵਾਰ ਅਤੇ ਪਰਿਵਾਰ-ਸਮੂਹ ਸਮੇਤ ਸੂਚੀ ਬਣਾ।
3 ਤੈਨੂੰ ਅਤੇ ਹਾਰੂਨ ਨੂੰ ਇਸਰਾਏਲ ਦੇ ਉਨ੍ਹਾਂ ਸਾਰੇ ਆਦਮੀਆ ਦੀ ਗਿਣਤੀ ਕਰਨੀ ਚਾਹੀਦੀ ਹੈ ਜਿਹੜੇ 20 ਸਾਲ ਅਤੇ ਉਸਤੋਂ ਵਡੇਰੀ ਉਮਰ ਦੇ ਹਨ। (ਉਹ ਉਹੀ ਆਦਮੀ ਹਨ ਜਿਹੜੇ ਇਸਰਾਏਲ ਦੀ ਫ਼ੌਜ ਵਿੱਚ ਸੇਵਾਕਰਨ ਦੇ ਯੋਗ ਹਨ।) ਉਨ੍ਹਾਂ ਦੇ ਸਮੂਹਾ ਅਨੁਸਾਰ ਉਨ੍ਹਾਂ ਦੀ ਸੂਚੀ ਬਣਾਉ।
4 ਹਰੇਕ ਪਰਿਵਾਰ-ਸਮੂਹ ਦਾ ਇੱਕ ਆਦਮੀ ਤੁਹਾਡੀ ਸਹਾਇਤਾ ਕਰੇਗਾ। ਇਹ ਆਦਮੀ ਆਪਣੇ ਪਰਿਵਾਰ-ਸਮੂਹ ਦਾ ਆਗੂ ਹੋਵੇਗਾ।
5 ਜਿਹੜੇ ਆਦਮੀ ਤੁਹਾਡਾ ਸਾਥ ਦੇਣਗੇ ਅਤੇ ਤੁਹਾਡੀ ਸਹਾਇਤਾ ਕਰਨਗੇ ਉਨ੍ਹਾਂ ਦੇ ਨਾਮ ਇਹ ਹਨ:
6 ਸ਼ਿਮਓਨ ਦੇ ਪਰਿਵਾਰ-ਸਮੂਹ ਵਿੱਚੋਂ ਸੂਰੀਸ਼ਦਾਈ ਦਾ ਪੁੱਤਰ ਸ਼ਲੁਮੀਏਲ;
7 ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ;
8 ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ ਸੂਆਰ ਦਾ ਪੁੱਤਰ ਨਥਨਿਏਲ;
9 ਜ਼ਬੂਲੁਨ ਦੇ ਪਰਿਵਾਰ-ਸਮੂਹ ਵਿੱਚੋਂ ਹੇਲੋਨ ਦਾ ਪੁੱਤਰ ਅਲੀਆਬ;
10 ਅਫ਼ਰਾਈਮ ਦੇ ਪਰਿਵਾਰ-ਸਮੂਹ ਵਿੱਚੋਂ ਯੂਸੁਫ਼ ਦੀ ਸੰਤਾਨ ਵਿੱਚੋਂ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ;
11 ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਗਿਦਓਨੀ ਦਾ ਪੁੱਤਰ ਅਬੀਦਾਨ;
12 ਦਾਨ ਦੇ ਪਰਿਵਾਰ-ਸਮੂਹ ਵਿੱਚੋਂ; ਅੰਮੀਸ਼ਦਾਈ ਦਾ ਪੁੱਤਰ ਅਹੀਅਜ਼ਰ;
13 ਆਸ਼ੇਰ ਦੇ ਪਰਿਵਾਰ-ਸਮੂਹ ਵਿੱਚੋਂ; ਆਕਰਾਨ ਦਾ ਪੁੱਤਰ ਪਗੀਏਲ;
14 ਗਾਦ ਦੇ ਪਰਿਵਾਰ-ਸਮੂਹ ਵਿੱਚੋਂ; ਦਊਏਲ ਦਾ ਪੁੱਤਰ ਅਲਯਾਸਾਫ਼;
15 ਨਫ਼ਤਾਲੀ ਦੇ ਪਰਿਵਾਰ-ਸਮੂਹ ਵਿੱਚੋਂ; ਏਨਾਨ ਦਾ ਪੁੱਤਰ ਅਹੀਰਾ।”
16 ਇਹ ਸਾਰੇ ਆਦਮੀ ਆਪਣੇ ਪਰਿਆਰਾ ਦੇ ਆਗੂ ਸਨ। ਉਹ ਆਪਣੇ ਪਰਿਵਾਰ-ਸਮੂਹ ਦੇ ਚੁਣੇ ਹੋਏ ਆਗੂ ਅਤੇ ਇਸਰਾਏਲੀ ਫ਼ੌਜ ਦੇ ਭਾਗਾ ਦੇ ਸਰਦਾਰ ਸਨ।
17 ਮੂਸਾ ਅਤੇ ਹਾਰੂਨ ਨੇ ਇਨ੍ਹਾਂ ਆਦਮੀਆ ਨੂੰ ਨਾਲ ਲਿਆ, ਜਿਨ੍ਹਾਂ ਨੂੰ ਨਾਮਾ ਦੁਆਰਾ ਆਗੂ ਚੁਣਿਆ ਗਿਆ ਸੀ।
18 ਮੂਸਾ ਅਤੇ ਹਾਰੂਨ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਦੂਜੇ ਮਹੀਨੇ ਦੇ ਪਹਿਲੇ ਦਿਨ ਇਕਠਿਆ ਕੀਤਾ। ਫ਼ੇਰ ਸਾਰੇ ਲੋਕਾਂ ਦੀ ਉਨ੍ਹਾਂ ਦੇ ਪਰਿਵਾਰ-ਸਮੂਹਾ ਦੇ ਨਾਮਾ ਸਮੇਤ ਗਿਣਤੀ ਕਰਕੇ ਸੂਚੀ ਬਣਾਈ ਗਈ ਸੀ। 20 ਸਾਲ ਜਾਂ ਉਸਤੋਂ ਵਡੇਰੀ ਉਮਰ ਦੇ ਸਾਰੇ ਆਦਮੀਆ ਦੀ ਸੂਚੀ ਬਣਾਈ ਗਈ ਸੀ।
19 ਮੂਸਾ ਨੇ ਬਿਲਕੁਲ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਆਦੇਸ਼ ਦਿੱਤਾ ਸੀ ਮੂਸਾ ਨੇ ਉਨ੍ਹਾਂ ਲੋਕਾਂ ਦੀ ਗਿਣਤੀ ਕੀਤੀ ਜਦੋਂ ਉਹ ਸੀਨਈ ਮਾਰੂਥਲ ਅੰਦਰ ਹੀ ਸਨ।
20 ਉਨ੍ਹਾਂ ਨੇ ਰਊਬੇਨ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ (ਰਊਬੇਨ ਇਸਰਾਏਲ ਦਾ ਪਲੇਠਾ ਪੁੱਤਰ ਸੀ।) ਉਨ੍ਹਾਂ ਸਾਰੇ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ ਜਿਹੜੇ 11 ਸਾਲ ਜਾਂ ਉਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਆਪਣੇ ਪਰਿਵਾਰਾ ਅਤੇ ਪਰਿਵਾਰ-ਸਮੂਹਾ ਸਮੇਤ ਸੂਚੀ ਬਣਾਈ ਗਈ।
21 ਰਊਬੇਨ ਦੇ ਪਰਿਵਾਰ ਵਿੱਚੋਂ ਗਿਣੇ ਗਏ ਆਦਮੀਆ ਦੀ ਗਿਣਤੀ 46,500 ਸੀ।
22 ਉਨ੍ਹਾਂ ਨੇ ਸ਼ਿਮਓਨ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਉਨ੍ਹਾਂ ਸਾਰੇ ਆਦਮੀਆ ਦੇ ਨਾਮਾ ਦੀ ਸੂਚੀ ਬਣਾਈ ਗਈ ਜਿਹੜੇ 20 ਸਾਲ ਜਾਂ ਉਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ ਉਨ੍ਹਾਂ ਦੀ ਉਨ੍ਹਾਂ ਦੇ ਪਰਿਵਾਰਾ ਅਤੇ ਪਰਿਆਰ-ਸਮੂਹਾ ਸਮੇਤ ਸੂਚੀ ਬਣਾਈ ਗਈ।
23 ਸ਼ਿਮਓਨ ਦੇ ਪਰਿਵਾਰ-ਸਮੂਹ ਵਿੱਚੋਂ ਗਿਣਤੀ ਕੀਤੇ ਗਏ ਕੁਲ ਆਦਮੀ 59 ,300 ਸਨ।
24 ਉਨ੍ਹਾਂ ਨੇ ਗਾਦ ਦੇ ਪਰਿਵਾਰ-ਸਮੂਹ ਦੇ ਲੋਕਾਂ ਦੀ ਗਿਣਤੀ ਕੀਤੀ। ਉਨ੍ਹਾਂ ਸਾਰਿਆ ਆਦਮੀਆਂ ਦੀ ਸੂਚੀ ਤਿਆਰ ਕੀਤੀ ਗਈ ਜਿਹੜੇ 20 ਸਾਲ ਦੀ ਉਮਰ ਦੇ ਜਾਂ ਉਸਤੋਂ ਵਡੇਰੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਹ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਦੇ ਸਦੱਸਾਂ ਸਮੇਤ ਦਰਜ ਕੀਤੇ ਗਏ ਸਨ।
25 ਗਾਦ ਦੇ ਪਰਿਵਾਰ-ਸਮੂਹ ਵਿਚਲੇ ਆਦਮੀਆ ਦੀ ਕੁੱਲ ਗਿਣਤੀ 45,650 ਸੀ।
26 ਉਨ੍ਹਾਂ ਨੇ ਯਹੂਦਾਹ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾ ਦੀ ਸੂਚੀ ਬਣਾਈ ਗਈ ਜਿਹੜੇ 20 ਸਾਲ ਦੀ ਉਮਰ ਦੇ ਜਾਂ ਇਸਤੋਂ ਵਡੇਰੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ।
27 ਯਹੂਦਾਹ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 74,600 ਸੀ।
28 ਉਨ੍ਹਾਂ ਨੇ ਯਿੱਸਕਾਰ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਉਨ੍ਹਾਂ ਸਾਰਿਆ ਆਦਮੀਆ ਦੇ ਨਾਮਾ ਦੀ ਸੂਚੀ ਬਣਾਈ ਗਈ ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ।
29 ਯਿੱਸਾਕਾਰ ਦੇ ਪਰਿਵਾਰ-ਸਮੂਹ ਦੇ ਕੁਝ ਆਦਮੀਆਂ ਦੀ ਕੁੱਲ ਗਿਣਤੀ 54,400 ਸੀ।
30 ਉਨ੍ਹਾਂ ਨੇ ਜ਼ਬੂਲੁਨ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ ਉਨ੍ਹਾਂ ਸਾਰਿਆ ਆਦਮੀਆ ਦੇ ਨਾਮਾ ਦੀ ਸੂਚੀ ਤਿਆਰ ਕੀਤੀ ਗਈ ਜਿਹੜੇ
20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ।
31 ਜ਼ਬੂਲੁਨ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 57,400 ਸੀ।
32 ਉਨ੍ਹਾਂ ਨੇ ਅਫ਼ਰਾਈਮ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। (ਅਫ਼ਰਾਈਮ ਯੂਸੁਫ਼ ਦਾ ਪੁੱਤਰ ਸੀ।) ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ, ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ।
33 ਅਫ਼ਰਾਈਮ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 40,500 ਸੀ।
34 ਉਨ੍ਹਾਂ ਨੇ ਮਨਸ਼ਹ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਮਨਸ਼ਹ ਯੂਸੁਫ਼ ਦਾ ਪੁੱਤਰ ਸੀ ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ, ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ।
35 ਮਨਸ਼ਹ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 32,200 ਸੀ।
36 ਉਨ੍ਹਾਂ ਨੇ ਬਿਨਯਾਮੀਨ ਦੇ ਪਰਿਵਾਰ ਦੇ ਮਸੂਹ ਦੀ ਗਿਣਤੀ ਕੀਤੀ ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ, ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ।
37 ਬਿਨਯਾਮੀਨ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 35,400 ਸੀ।
38 ਉਨ੍ਹਾਂ ਨੇ ਦਾਨ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ, ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ।
39 ਦਾਨ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 62,700 ਸੀ।
40 ਉਨ੍ਹਾਂ ਨੇ ਆਸ਼ੇਰ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ, ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ।
41 ਆਸ਼ੇਰ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 41,500 ਸੀ।
42 ਉਨ੍ਹਾਂ ਨੇ ਨਫ਼ਤਾਲੀ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ, ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ।
43 ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ। ਨਫ਼ਤਾਲੀ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਕੁੱਲ ਗਿਣਤੀ 53 ,400 ਸੀ।
44 ਮੂਸਾ ਹਾਰੂਨ ਅਤੇ ਇਸਰਾਏਲ ਦੇ 12 ਆਗੂਆ ਨੇ ਇਨ੍ਹਾਂ ਆਦਮੀਆ ਦੀ ਗਿਣਤੀ ਕੀਤੀ। (ਹਰੇਕ ਪਰਿਵਾਰ-ਸਮੂਹ ਵਿੱਚੋਂ ਇੱਕ-ਇੱਕ ਆਗੂ ਸੀ।)
45 ਉਨ੍ਹਾਂ ਨੇ ਹਰ ਉਸ ਆਦਮੀ ਦੀ ਗਿਣਤੀ ਕੀਤੀ। ਜਿਹੜਾ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦਾ ਸੀ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸੀ। ਹਰੇਕ ਆਦਮੀ, ਉਸਦੇ ਪਰਿਵਾਰ-ਸਮੂਹ ਦੇ ਨਾਲ ਦਰਜ਼ ਕੀਤਾ ਗਿਆ।
46 ਗਿਣੇ ਹੋਏ ਸਾਰਿਆ ਦੀ ਕੁੱਲ ਗਿਣਤੀ 6,03,550 ਸੀ।
47 ਲੇਵੀ ਦੇ ਪਰਿਵਾਰ-ਸਮੂਹ ਵਿਚਲੇ ਪਰਿਵਾਰਾ ਦੀ ਗਿਣਤੀ ਇਸਰਾਏਲ ਦੇ ਹੋਰਨਾਂ ਲੋਕਾਂ ਨਾਲ ਨਹੀਂ ਕੀਤੀ ਗਈ।
48 ਯਹੋਵਾਹ ਨੇ ਮੂਸਾ ਨੂੰ ਆਖ ਦਿੱਤਾ ਸੀ:
49 “ਲੇਵੀ ਦੇ ਪਰਿਵਾਰ-ਸਮੂਹ ਦੇ ਆਦਮੀਆ ਦੀ ਗਿਣਤੀ ਨਹੀਂ ਕਰਨੀ ਅਤੇ ਉਨ੍ਹਾਂ ਨੂੰ ਇਸਰਾਏਲ ਦੇ ਹੋਰਨਾ ਲੋਕਾਂ ਨਾਲ ਸ਼ਾਮਿਲ ਨਹੀਂ ਕਰਨਾ।
50 ਲੇਵੀ ਦੇ ਲਕਾਂ ਨੂੰ ਆਖਣਾ ਕਿ ਉਹ ਇਕਰਾਰਨਾਮੇ ਵਲੇ ਪਵਿੱਤਰ ਤੰਬੂ ਲਈ ਜ਼ਿੰਮੇਵਾਰ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਤੰਬੂ ਅਤੇ ਉਸ ਵਿਚਲੀਆਂ ਸਾਰੀਆਂ ਚੀਜ਼ਾਂ ਦੀ ਸੰਭਾਲ ਕਰਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਪਵਿੱਤਰ ਤੰਬੂ ਅਤੇ ਉਸ ਵਿਚਲੀਆਂ ਸਭ ਚੀਜ਼ਾਂ ਨੂੰ ਚੁੱਕਣ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਡੇਰੇ ਇਸਦੇ ਆਲੇ-ਦੁਆਲੇ ਲਾਉਣ ਅਤੇ ਇਸਦੀ ਦੇਖ-ਭਾਲ ਕਰਨ।
51 ਜਦੋਂ ਕਦੇ ਵੀ ਪਵਿੱਤਰ ਤੰਬੂ ਨੂੰ ਕਿਤੇ ਲਿਜਾਣਾ ਪਵੇ ਤਾਂ ਇਹ ਗੱਲ ਲੇਵੀ ਦੇ ਆਦਮੀਆਂ ਨੂੰ ਕਰਨੀ ਚਾਹੀਦੀ ਹੈ। ਉਹੀ ਉਹ ਲੋਕ ਹਨ ਜਿਹੜੇ ਪਵਿੱਤਰ ਤੰਬੂ ਦੀ ਦੇਖ-ਭਾਲ ਕਰਨਗੇ। ਜੇ ਕੋਈ ਅਜਿਹਾ ਆਦਮੀ ਜਿਹੜਾ ਲੇਵੀ ਦੇ ਪਰਿਵਾਰ ਵਿੱਚੋਂ ਨਹੀਂ ਹੈ ਅਤੇ ਤੰਬੂ ਦੀ ਦੇਖ-ਭਾਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਤਾਂ ਉਸਨੂੰ ਅਵੱਸ਼ ਹੀ ਮਾਰ ਦੇਣਾ ਚਾਹੀਦਾ ਹੈ।
52 ਇਸਰਾਏਲ ਦੇ ਲੋਕ ਵੱਖ-ਵੱਖ ਸਮੂਹਾ ਵਿੱਚ ਆਪਣੇ ਡੇਰੇ ਲਾਉਣਗੇ। ਹਰੇਕ ਬੰਦੇ ਨੂੰ ਆਪਣੇ ਪਰਿਵਾਰ ਦੇ ਝੰਡੇ ਦੇ ਨੇੜੇ ਡੇਰਾ ਲਾਉਣਾ ਚਾਹੀਦਾ ਹੈ।
53 ਪਰ ਲੇਵੀ ਦੇ ਆਦਮੀਆ ਨੂੰ ਆਪਣੇ ਡੇਰੇ ਪਵਿੱਤਰ ਤੰਬੂ ਦੇ ਆਲੇ-ਦੁਆਲੇ ਲਾਉਣੇ ਚਾਹੀਦੇ ਹਨ। ਲੇਵੀ ਦੇ ਆਦਮੀ ਇਕਰਾਰਨਾਮੇ ਵਾਲੇ ਪਵਿੱਤਰ ਤੰਬੂ ਦੀ ਰਖਵਾਲੀ ਕਰਨ। ਉਹ ਇਕਰਾਰਨਾਮੇ ਵਾਲੇ ਪਵਿੱਤਰ ਤੰਬੂ ਦੀ ਰਖਵਾਲੀ ਕਰਨਗੇ ਤਾਂ ਜੋ ਇਸਰਾਏਲ ਦੇ ਲੋਕਾਂ ਨਾਲ ਕੋਈ ਮੰਦੀ ਗੱਲ ਨਾ ਵਾਪਰੇ।”
54 ਇਸ ਤਰ੍ਹਾਂ ਇਸਰਾਏਲ ਦੇ ਲੋਕਾਂ ਨੇ ਉਨ੍ਹਾਂ ਸਾਰੀਆਂ ਗੱਲਾਂ ਨੂੰ ਮੰਨ ਲਿਆ ਜਿਨ੍ਹਾਂ ਦਾ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।
ਕਾਂਡ 2

1 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ:
2 “ਇਸਰਾਏਲ ਦੇ ਲੋਕਾਂ ਨੂੰ ਆਪਣੇ ਡੇਰੇ, ਮੰਡਲੀ ਵਾਲੇ ਤੰਬੂ ਦੇ ਆਲੇ-ਦੁਆਲੇ ਲਾਉਣੇ ਚਾਹੀਦੇ ਹਨ। ਹਰ ਸਮੂਹ ਦਾ ਖਾਸ ਝੰਡਾ ਹੋਵੇਗਾ, ਅਤੇ ਹਰੇਕ ਬੰਦਾ ਆਪਣੇ ਸਮੂਹ ਦੇ ਝੰਡੇ ਨੇੜੇ ਡੇਰਾ ਲਾਵੇਗਾ।
3 “ਯਹੂਦਾਹ ਦੇ ਡੇਰੇ ਦਾ ਝੰਡਾ ਪੂਰਬ ਵਾਲੇ ਪਾਸੇ ਹੋਵੇਗਾ ਜਿਧਰੋ ਸੂਰਜ ਚੜਦਾ ਹੈ। ਯਹੂਦਾਹ ਦੇ ਲੋਕ ਆਪਣੇ ਝੰਡੇ ਦੇ ਨੇੜੇ ਦੇਰਾ ਲਾਉਣਗੇ। ਯਹੂਦਾਹ ਦੇ ਲੋਕਾਂ ਦਾ ਆਗੂ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਹੈ।
4 ਉਸਦੇ ਸਮੂਹ ਵਿੱਚ 74 ,600 ਆਦਮੀ ਹਨ।
5 “ਯਿੱਸਾਕਾਰ ਦਾ ਪਰਿਵਾਰ-ਸਮੂਹ ਯਹੂਦਾਹ ਦੇ ਪਰਿਵਾਰ-ਸਮੂਹ ਤੋਂ ਅਗੇਰੇ ਡੇਰਾ ਲਾਵੇਗਾ। ਯਿੱਸਾਕਾਰ ਦੇ ਲੋਕਾਂ ਦਾ ਆਗੂ ਸੁਆਰ ਦਾ ਪੁੱਤਰ ਨਥਨਿਏਲ ਹੈ।
6 ਉਸਦੇ ਸਮੂਹ ਵਿੱਚ 54 ,400 ਆਦਮੀ ਹਨ।
7 “ਜ਼ਬੂਲੁਨ ਦਾ ਪਰਿਵਾਰ-ਸਮੂਹ ਦੀ ਯਹੂਦਾਹ ਦੇ ਪਰਿਵਾਰ-ਸਮੂਹ ਦੇ ਨੇੜੇ ਡੇਰਾ ਲਾਵੇਗਾ। ਜ਼ਬੂਲੁਨ ਦੇ ਲੋਕਾਂ ਦਾ ਆਗੂ ਹੇਲੋਨ ਦਾ ਪੁੱਤਰ ਅਲੀਆਬ ਹੈ।
8 ਉਸਦੇ ਸਮੂਹ ਵਿੱਚ 57 ,400 ਆਦਮੀ ਹਨ।
9 “ਯਹੂਦਾਹ ਦੇ ਡੇਰੇ ਅੰਦਰ ਲੋਕਾਂ ਦੀ ਕੁੱਲ ਗਿਣਤੀ 1 ,86,400 ਹੈ। ਇਹ ਸਾਰੇ ਆਦਮੀ ਆਪਣੇ ਭਿਂਨ-ਭਿਂਨ ਪਰਿਵਾਰ-ਸਮੂਹਾ ਵਿੱਚ ਵੰਡੇ ਹੋਏ ਹਨ। ਜਦੋਂ ਲੋਕ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣਗੇ ਤਾਂ ਯਹੂਦਾਹ ਦਾ ਪਰਿਵਾਰ ਜਾਣ ਦੀ ਪਹਿਲ ਕਰੇਗਾ।
10 “ਰਊਬੇਨ ਦੇ ਡੇਰੇ ਦਾ ਝੰਡਾ ਪਵਿੱਤਰ ਤੰਬੂ ਦੇ ਦੱਖਣ ਵੱਲ ਹੋਵੇਗਾ। ਹਰ ਪਰਿਵਾਰ-ਸਮੂਹ ਆਪਣੇ ਝੰਡੇ ਦੇ ਨੇੜੇ ਡੇਰਾ ਲਾਵੇਗਾ। ਰਊਬੇਨ ਦੇ ਲੋਕਾਂ ਦਾ ਆਗੂ ਸ਼ਦੇਊਰ ਦਾ ਪੁੱਤਰ ਅਲੀਸੂਰ ਹੈ।
11 ਉਸਦੇ ਪਰਿਵਾਰ-ਸਮੂਹ ਵਿੱਚ 46,500 ਆਦਮੀ ਹਨ।
12 “ਰਊਬੇਨ ਦੇ ਪਰਿਵਾਰ-ਸਮੂਹ ਤੋਂ ਅੱਗੇ ਸ਼ਿਮਓਨ ਦਾ ਪਰਿਵਾਰ-ਸਮੂਹ ਡੇਰਾ ਲਾਵੇਗਾ। ਸ਼ਿਮਓਨ ਦਾ ਲੋਕਾਂ ਦਾ ਆਗੂ ਸੂਰੀਸ਼ੁਦਾਈ ਦਾ ਪੁੱਤਰ ਸ਼ਲੁਮੀਏਲ ਹੈ।
13 ਉਸਦੇ ਟੋਲੇ ਵਿੱਚ 59,300 ਆਦਮੀ ਸਨ।
14 “ਗਾਦ ਦੇ ਪਰਿਵਾਰ ਦਾ ਡੇਰਾ ਵੀ ਰਊਬੇਨ ਲੋਕਾਂ ਤੋਂ ਅੱਗੇ ਹੋਵੇਗਾ। ਗਾਦ ਦੇ ਪਰਿਵਾਰ ਦਾ ਆਗੂ ਰਊਏਲ (ਦਊਏਲ) ਦਾ ਪੁੱਤਰ ਅਲਯਾਸਾਫ਼ ਹੈ।
15 ਉਸਦੇ ਸਮੂਹ ਵਿੱਚ 45,650 ਆਦਮੀ ਹਨ।
16 “ਰਊਬੇਨ ਦੇ ਡੇਰੇ ਦੇ ਸਾਰੇ ਸਮੂਹਾ ਅੰਦਰ 1 ,51,450 ਆਦਮੀ ਹਨ। ਜਦੋਂ ਲੋਕ ਇੱਕ ਥਾਂ ਤੋਂ ਦੂਜੀ ਥਾਂ ਜਾਣਗੇ ਤਾਂ ਰਊਬੇਨ ਦਾ ਸਮੂਹ ਦੂਜੇ ਨੰਬਰ ਉੱਤੇ ਚੱਲੇਗਾ।
17 “ਜਦੋਂ ਲੋਕ ਸਫ਼ਰ ਕਰਨਗੇ, ਲੇਵੀ ਦਾ ਸਮੂਹ ਜਾਣ ਲਈ ਅੱਗੇ ਹੋਵੇਗਾ। ਮੰਡਲੀ ਦਾ ਤੰਬੂ ਸਾਰੇ ਡੇਰਿਆ ਦੇ ਵਿਚਕਾਰ ਉਨ੍ਹਾਂ ਦੇ ਨਾਲ ਹੋਵੇਗਾ। ਲੋਕ ਉਸੇ ਤਰਤੀਬ ਵਿੱਚ ਡੇਰੇ ਲਾਉਣਗੇ ਜਿਵੇਂ ਉਹ ਜਾਣਗੇ ਅਤੇ ਹਰੇਕ ਵਿਅਕਤੀ ਆਪਣੇ ਪਰਿਵਾਰਿਕ ਝੰਡੇ ਦੇ ਨਾਲ ਹੋਵੇਗਾ।
18 “ਅਫ਼ਰਾਈਮ ਦੇ ਡੇਰੇ ਦਾ ਝੰਡਾ ਪਛਮ ਵਾਲੇ ਪਾਸੇ ਹੋਵੇਗਾ। ਅਫ਼ਰਾਈਮ ਦੇ ਪਰਿਵਾਰ-ਸਮੂਹ ਉਥੇ ਡੇਰੇ ਲਾਉਣਗੇ। ਅਫ਼ਰਾਈਮ ਦੇ ਲੋਕਾਂ ਦਾ ਆਗੂ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਹੈ।
19 ਉਸਦੇ ਪਰਿਵਾਰ-ਸਮੂਹ ਵਿੱਚ 40,500 ਆਦਮੀ ਹਨ।
20 “ਮਨਸ਼ਹ ਦਾ ਪਰਿਵਾਰ-ਸਮੂਹ, ਅਫ਼ਰਾਈਮ ਦੇ ਪਰਿਵਾਰ ਦੇ ਨੇੜੇ ਡੇਰਾ ਲਾਵੇਗਾ। ਮਨਸ਼ਹ ਦੇ ਲੋਕਾਂ ਦਾ ਆਗੂ ਪਦਾਹਸੂਰ ਦਾ ਪੁੱਤਰ ਗਮਲੀਏਲ ਹੈ।
21 ਉਸਦੇ ਸਮੂਹ ਵਿੱਚ 32,200 ਆਦਮੀ ਹਨ।
22 “ਬਿਨਯਾਮੀਨ ਦਾ ਪਰਿਵਾਰ-ਸਮੂਹ ਵੀ ਅਫ਼ਰਾਈਮ ਦੇ ਪਰਿਵਾਰ ਤੋਂ ਅੱਗੇ ਡੇਰਾ ਲਾਵੇਗਾ। ਬਿਨਯਾਮੀਨ ਦੇ ਲੋਕਾਂ ਦਾ ਆਗੂ ਗਿਦਓਨੀ ਦਾ ਪੁੱਤਰ ਅਬੀਦਾਨ ਹੈ।
23 ਉਸਦੇ ਸਮੂਹ ਵਿੱਚ 35,400 ਆਦਮੀ ਹਨ।
24 “ਅਫ਼ਰਾਈਮ ਦੇ ਡੇਰੇ ਅੰਦਰ 1,08,100 ਆਦਮੀ ਹਨ। ਜਦੋਂ ਇਹ ਲੋਕ ਇੱਕ ਥਾਂ ਤੋਂ ਦੂਜੀ ਥਾਂ ਜਾਣਗੇ ਤਾਂ ਉਨ੍ਹਾਂ ਦੇ ਪਰਿਵਾਰ ਦਾ ਤੀਜਾ ਨੰਬਰ ਹੋਵੇਗਾ।
25 “ਦਾਨ ਦੇ ਡੇਰੇ ਦਾ ਝੰਡਾ ਉੱਤਰ ਵਾਲੇ ਪਾਸੇ ਹੋਵੇਗਾ। ਦਾਨ ਦੇ ਪਰਿਵਾਰ-ਸਮੂਹ ਉਥੇ ਡੇਰਾ ਲਾਉਣਗੇ। ਦਾਨ ਦੇ ਲੋਕਾਂ ਦਾ ਆਗੂ ਅੰਮਸ਼ੱਦਾਈ ਦਾ ਪੁੱਤਰ ਅਹੀਅਜ਼ਰ ਹੈ।
26 ਉਸਦੇ ਪਰਿਵਾਰ-ਸਮੂਹ ਵਿੱਚ 62,700 ਆਦਮੀ ਹਨ।
27 “ਆਸ਼ੇਰ ਦੇ ਪਰਿਵਾਰ-ਸਮੂਹ ਦੇ ਲੋਕ ਦਾਨ ਦੇ ਪਰਿਵਾਰ-ਸਮੂਹ ਅਗੇਰੇ ਡੇਰਾ ਲਾਉਣਗੇ। ਆਸ਼ੇਰ ਦੇ ਲੋਕਾਂ ਦਾ ਆਗੂ ਆਕਰਾਨ ਦਾ ਪੁੱਤਰ ਪਗੀਏਲ ਹੈ।
28 ਉਸਦੇ ਸਮੂਹ ਅੰਦਰ 41,500 ਆਦਮੀ ਹਨ।
29 “ਨਫ਼ਤਾਲੀ ਦਾ ਪਰਿਵਾਰ-ਸਮੂਹ ਵੀ ਦਾਨ ਦੇ ਪਰਿਵਾਰ-ਸਮੂਹ ਦੇ ਨਾਲ ਡੇਰਾ ਲਾਵੇਗਾ। ਨਫ਼ਤਾਲੀ ਦੇ ਲੋਕਾਂ ਦਾ ਆਗੂ ਏਨਾਨ ਦਾ ਪੁੱਤਰ ਅਹੀਰਾ ਹੈ।
30 ਇਸ ਸਮੂਹ ਵਿੱਚ 53,400 ਆਦਮੀ ਹਨ।
31 “ਦਾਨ ਦੇ ਡੇਰੇ ਅੰਦਰ 1,57,600 ਆਦਮੀ ਹਨ। ਜਦੋਂ ਲੋਕ ਇੱਕ ਥਾਂ ਤੋਂ ਦੂਜੀ ਥਾਂ ਜਾਣਗੇ ਤਾਂ ਉਨ੍ਹਾਂ ਦਾ ਪਰਿਵਾਰ ਸਭ ਤੋਂ ਅਖੀਰ ਉੱਤੇ ਤੁਰੇਗਾ। ਹਰੇਕ ਆਦਮੀ ਆਪਣੇ ਪਰਿਵਾਰ ਦੇ ਝੰਡੇ ਨਾਲ ਹੋਵੇਗਾ।”
32 ਇਸ ਤਰ੍ਹਾਂ ਉਹ ਇਸਰਾਏਲ ਦੇ ਲੋਕ ਸਨ। ਉਨ੍ਹਾਂ ਦੀ ਗਿਣਤੀ ਪਰਿਵਾਰਾਂ ਦੇ ਰੂਪ ਵਿੱਚ ਕੀਤੀ ਗਈ। ਸਮੂਹਾ ਦੇ ਤੌਰ ਤੇ ਗਿਣੇ ਗਏ ਇਸਰਾਏਲੀ ਲੋਕਾਂ ਦੀ ਕੁੱਲ ਗਿਣਤੀ 6,03,550 ਹੈ।
33 ਮੂਸਾ ਨੇ ਯਹੋਵਾਹ ਦਾ ਹੁਕਮ ਮੰਨਿਆ ਅਤੇ ਲੇਵੀ ਦੇ ਲੋਕਾਂ ਦੀ ਗਿਣਤੀ ਇਸਰਾਏਲ ਦੇ ਹੋਰਨਾ ਲੋਕਾਂ ਦੇ ਨਾਲ ਨਹੀਂ ਕੀਤੀ।
34 ਇਸ ਤਰ੍ਹਾਂ ਇਸਰਾਏਲ ਦੇ ਲੋਕਾਂ ਨੇ ਉਹ ਸਾਰਾ ਕੁਝ ਕੀਤਾ ਜੋ ਯਹੋਵਾਹ ਨੇ ਮੂਸਾ ਨੂੰ ਆਖਿਆ ਸੀ। ਹਰੇਕ ਸਮੂਹ ਨੇ ਆਪਣੇ ਝੰਡੇ ਹੇਠਾ ਡੇਰਾ ਲਾਇਆ। ਹਰੇਕ ਬੰਦਾ ਆਪਣੇ ਪਰਿਵਾਰ ਅਤੇ ਪਰਿਵਾਰ-ਸਮੂਹ ਦੇ ਨਾਲ ਰਿਹਾ।
ਕਾਂਡ 3

1 ਇਹ ਹਾਰੂਨ ਅਤੇ ਮੂਸਾ ਦੇ ਪਰਿਵਾਰ ਦੇ ਉਸ ਵੇਲੇ ਦਾ ਇਤਿਹਾਸ ਹੈ ਜਦੋਂ ਯਹੋਵਾਹ ਨੇ ਮੂਸਾ ਨਾਲ ਸੀਨਈ ਪਰਬਤ ਉੱਤੇ ਗੱਲ ਕੀਤੀ ਸੀ।
2 ਹਾਰੂਨ ਦੇ ਚਾਰ ਪੁੱਤਰ ਸਨ। ਪਲੇਠਾ ਪੁੱਤਰ ਨਾਦਾਬ ਸੀ। ਫ਼ੇਰ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਸਨ।
3 ਇਹ ਪੁੱਤਰ ਚੁਣੇ ਹੋਏ ਜਾਜਕ ਸਨ। ਇਨ੍ਹਾਂ ਪੁੱਤਰਾਂ ਨੂੰ ਯਹੋਵਾਹ ਦੀ ਜਾਜਕਾਂ ਵਜੋਂ ਸੇਵਾ ਕਰਨ ਦਾ ਖਾਸ ਕੰਮ ਦਿੱਤਾ ਗਿਆ ਸੀ।
4 ਪਰ ਨਾਦਾਬ ਅਤੇ ਅਬੀਹੂ ਦਾ ਯਹੋਵਾਹ ਦੀ ਸੇਵਾ ਕਰਦਿਆ ਦੇਹਾਂਤ ਹੋ ਗਿਆ ਕਿਉਂਕਿ ਉਨ੍ਹਾਂ ਨੇ ਵਰਜਿਤ ਅੱਗ ਨਾਲ ਭੇਟ ਚੜਾਈ ਸੀ। ਉਨ੍ਹਾਂ ਦੇ ਕੋਈ ਪੁੱਤਰ ਨਹੀਂ ਸਨ, ਇਸ ਲਈ ਅਲਆਜ਼ਾਰ ਅਤੇ ਈਥਾਮਾਰ ਨੇ ਉਨ੍ਹਾਂ ਦੀ ਥਾਂ ਲੈ ਲਈ ਅਤੇ ਜਾਜਕਾਂ ਵਜੋਂ ਯਹੋਵਾਹ ਦੀ ਸੇਵਾ ਕੀਤੀ। ਇਹ ਗੱਲ ਉਦੋਂ ਵਾਪਰੀ ਜਦੋਂ ਉਨ੍ਹਾਂ ਦਾ ਪਿਤਾ ਹਾਰੂਨ, ਹਾਲੇ ਜਿਉਂਦਾ ਸੀ।
5 ਯਹੋਵਾਹ ਨੇ ਮੂਸਾ ਨੂੰ ਆਖਿਆ,
6 “ਲੇਵੀ ਦੇ ਘਰਾਣੇ ਵਿੱਚੋਂ ਸਾਰੇ ਲੋਕਾਂ ਨੂੰ ਲੈਕੇ ਆ, ਉਨ੍ਹਾਂ ਨੂੰ ਜਾਜਕ ਹਾਰੂਨ ਕੋਲ ਲੈਕੇ ਆ। ਉਹ ਲੋਕ ਹਾਰੂਨ ਦੇ ਸਹਾਇਕ ਹੋਣਗੇ।
7 ਲੇਵੀ ਉਦੋਂ ਹਾਰੂਨ ਦੀ ਸਹਾਇਤਾ ਕਰਨਗੇ ਜਦੋਂ ਉਹ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਕਰੇਗਾ। ਅਤੇ ਲੇਵੀ ਇਸਰਾਏਲ ਦੇ ਸਾਰੇ ਲੋਕਾਂ ਦੀ ਸਹਾਇਤਾ ਕਰਨਗੇ ਜਦੋਂ ਉਹ ਪਵਿੱਤਰ ਤੰਬੂ ਵਿਖੇ ਉਪਾਸਨਾ ਕਰਨ ਲਈ ਆਉਣਗੇ।
8 ਉਨ੍ਹਾਂ ਨੂੰ ਮੰਡਲੀ ਦੇ ਤੰਬੂ ਵਿਚਲੀਆ ਸਾਰੀਆਂ ਵਸਤਾਂ ਦੀ ਰਾਖੀ ਕਰਨੀ ਚਾਹੀਦੀ ਹੈ; ਇਹ ਉਨ੍ਹਾਂ ਦਾ ਫ਼ਰਜ਼ ਹੈ। ਪਰ ਲੇਵੀ ਇਨ੍ਹਾ ਚੀਜ਼ਾਂ ਦੀ ਦੇਖ-ਭਾਲ ਕਰਕੇ ਇਸਰਾਏਲ ਦੇ ਲੋਕਾਂ ਦੀ ਸੇਵਾ ਕਰਨਗੇ। ਉਹ ਪਵਿੱਤਰ ਤੰਬੂ ਵਿੱਚ ਸੇਵਾ ਕਰਨਗੇ।
9 “ਤੂੰ ਲੇਵੀਆ ਨੂੰ ਹਾਰੂਨ ਅਤੇ ਉਸਦੇ ਪੁੱਤਰਾ ਦੇ ਹਵਾਲੇ ਕਰ ਦੇਵੇਗਾ। ਲੇਵੀਆ ਨੂੰ, ਇਸਰਾਏਲ ਦੇ ਸਮੂਹ ਲੋਕਾਂ ਵਿੱਚੋਂ ਹਾਰੂਨ ਅਤੇ ਉਸਦੇ ਪੁੱਤਰਾਂ ਦੀ ਸਹਾਇਤਾ ਕਰਨ ਲਈ ਚੁਣਿਆ ਗਿਆ ਸੀ।
10 “ਹਾਰੂਨ ਅਤੇ ਉਸਦੇ ਪੁੱਤਰ ਨੂੰ ਜਾਜਕ ਥਾਪੋ। ਉਨ੍ਹਾਂ ਨੂੰ ਆਪਣਾ ਫ਼ਰਜ਼ ਅਵੱਸ਼ ਪੂਰਾ ਕਰਨਾ ਚਾਹੀਦਾ ਹੈ ਅਤੇ ਜਾਜਕਾਂ ਵਜੋਂ ਸੇਵਾ ਕਰਨੀ ਚਾਹੀਦੀ ਹੈ। ਹੋਰ ਜਿਹੜਾ ਵੀ ਬੰਦਾ ਪਵਿੱਤਰ ਵਸਤਾਂ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰੇਗਾ ਉਸਨੂੰ ਅਵੱਸ਼ ਹੀ ਮਾਰ ਦਿੱਤਾ ਜਾਵੇਗਾ।”
11 ਯਹੋਵਾਹ ਨੇ ਮੂਸਾ ਨੂੰ ਆਖਿਆ:
12 “ਮੈਂ ਤੁਹਾਨੂੰ ਆਖਿਆ ਸੀ ਕਿ ਇਸਰਾਏਲ ਦੇ ਹਰ ਪਰਿਵਾਰ ਨੂੰ, ਆਪਣਾ ਪਲੇਠਾ ਪੁੱਤਰ ਮੈਨੂੰ ਭੇਟ ਚੜਾਉਣਾ ਚਾਹੀਦਾ ਹੈ। ਪਰ ਹੁਣ ਮੈਂ ਲੇਵੀਆਂ ਦੀ ਚੋਣ ਆਪਣੀ ਸੇਵਾ ਕਰਨ ਲਈ ਕਰ ਰਿਹਾ ਹਾਂ। ਉਹ ਮੇਰੇ ਹੋਣਗੇ। ਇਸ ਲਈ ਇਸਰਾਏਲ ਦੇ ਹੋਰਨਾਂ ਲੋਕਾਂ ਨੂੰ ਆਪਣੇ ਪਲੇਠੇ ਪੁੱਤਰ ਮੈਨੂੰ ਭੇਟ ਨਹੀਂ ਕਰਨੇ ਪੈਣਗੇ।
13 ਜਦੋਂ ਤੁਸੀਂ ਮਿਸਰ ਵਿੱਚ ਸੀ, ਮੈਂ ਮਿਸਰੀ ਲੋਕਾਂ ਦੇ ਸਾਰੇ ਪਲੇਠੇ ਪੁੱਤਰਾਂ ਨੂੰ ਮਾਰ ਦਿੱਤਾ ਸੀ। ਉਸ ਸਮੇਂ ਮੈਂ ਇਸਰਾਏਲ ਦੇ ਸਾਰੇ ਪਲੇਠੇ ਪੁੱਤਰਾਂ ਨੂੰ ਅਪਨਾ ਲਿਆ ਸੀ। ਸਾਰੇ ਹੀ ਪਲੇਠੇ ਬੱਚੇ ਅਤੇ ਪਲੇਠੇ ਜਾਨਵਰ ਮੇਰੇ ਸਨ ਪਰ ਹੁਣ ਮੈਂ ਪਲੇਠੇ ਬੱਚਿਆ ਨੂੰ ਤੁਹਾਨੂੰ ਵਾਪਸ ਕਰ ਰਿਹਾ ਹਾਂ, ਅਤੇ ਮੈਂ ਲੇਵੀਆ ਨੂੰ ਆਪਣਾ ਬਣਾ ਰਿਹਾ ਹਾਂ। ਮੈਂ ਯਹੋਵਾਹ ਹਾਂ।”
14 ਯਹੋਵਾਹ ਨੇ ਮੂਸਾ ਨਾਲ ਇੱਕ ਵਾਰ ਫ਼ੇਰ ਸੀਨਈ ਦੇ ਮਾਰੂਥਲ ਵਿੱਚ ਗੱਲ ਕੀਤੀ, ਯਹੋਵਾਹ ਨੇ ਆਖਿਆ,
15 “ਲੇਵੀ ਦੇ ਪਰਿਵਾਰ-ਸਮੂਹ ਦੇ ਸਾਰੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾ ਦੀ ਗਿਣਤੀ ਕਰ। ਹਰੇਕ ਆਦਮੀ ਜਾਂ ਬੱਚੇ ਦੀ ਗਿਣਤੀ ਕਰ ਜਿਹੜਾ ਇੱਕ ਮਹੀਨੇ ਦਾ ਜਾਂ ਇਸਤੋਂ ਵੱਡੇਰਾ ਹੈ।”
16 ਇਸ ਲਈ ਮੂਸਾ ਨੇ ਯਹੋਵਾਹ ਦਾ ਹੁਕਮ ਮੰਨਿਆ। ਉਸਨੇ ਉਨ੍ਹਾਂ ਸਾਰਿਆ ਦੀ ਗਿਣਤੀ ਕੀਤੀ।
17 ਲੇਵੀ ਦੇ ਤਿੰਨ ਪੁੱਤਰ ਸਨ। ਉਨ੍ਹਾਂ ਦੇ ਨਾਮ ਸਨ: ਗੇਰਸ਼ੋਨ, ਕਾਹਥ, ਅਤੇ ਮਰਾਰੀ।
18 ਹਰੇਕ ਪੁੱਤਰ ਕਈ ਪਰਿਵਾਰ-ਸਮੂਹਾ ਦਾ ਆਗੂ ਸੀ।
19 ਕਹਾਥ ਪਰਿਵਾਰ ਦੇ ਸਮੂਹ ਸਨ: ਅਮਰਾਮ, ਯਿਸਹਾਰ, ਹਰਬੋਨ ਅਤੇ ਉਜ਼ੀਏਲ੍ਲ।
20 ਮਰਾਰੀ ਪਰਿਵਾਰ-ਸਮੂਹ ਸਨ: ਮਹਲੀ ਅਤੇ ਮੂਸ਼ੀ।ਇਹ ਪਰਿਵਾਰ ਹਨ ਜਿਹੜੇ ਲੇਵੀ ਦੇ ਪਰਿਵਾਰ-ਸਮੂਹ ਦੇ ਸਨ।
21 ਲਿਬਨੀ ਅਤੇ ਸ਼ਿਮਈ ਦੇ ਪਰਿਵਾਰ ਗੇਰਸ਼ੋਨ ਦੇ ਪਰਿਵਾਰਾ ਨਾਲ ਸੰਬੰਧਿਤ ਸਨ। ਉਹ ਗੇਰਸ਼ੋਨ ਪਰਿਵਾਰ ਦੇ ਸਮੂਹ ਸਨ।
22 ਉਨ੍ਹਾਂ ਦੋਹਾਂ ਪਰਿਵਾਰ-ਸਮੂਹਾ ਵਿੱਚ
7 ,500 ਆਦਮੀ ਅਤੇ ਮੂਂਡੇ ਸਨ ਜਿਹੜੇ ਇੱਕ ਮਹੀਨੇ ਜਾਂ ਇਸਤੋਂ ਵੱਡੀ ਉਮਰ ਦੇ ਸਨ।
23 ਗੇਰਸ਼ੋਨੀ ਪਰਿਵਾਰ-ਸਮੂਹਾ ਨੂੰ ਪਛਮ ਵੱਲ ਡੇਰਾ ਲਾਉਣ ਲਈ ਆਖਿਆ ਗਿਆ। ਉਨ੍ਹਾਂ ਨੇ ਆਪਣਾ ਡੇਰਾ ਪਵਿੱਤਰ ਤੰਬੂ ਦੇ ਪਿਛੇ ਲਾਇਆ।
24 ਗੇਰਸ਼ੋਨੀ ਲੋਕਾਂ ਦੇ ਪਰਿਵਾਰ-ਸਮੂਹਾ ਦਾ ਆਗੂ ਲਾਏਲ ਦਾ ਪੁੱਤਰ ਅਲਯਾਸਾਫ਼ ਸੀ।
25 ਮੰਡਲੀ ਵਾਲੇ ਤੰਬੂ ਵਿੱਚ, ਗੇਰਸ਼ੋਨੀ ਲੋਕਾਂ ਦਾ ਕੰਮ, ਪਵਿੱਤਰ ਤੰਬੂ, ਬਾਹਰਲੇ ਤੰਬੂ ਅਤੇ ਉੱਪਰ ਪਰਦੇ ਦੀ ਦੇਖ-ਭਾਲ ਕਰਨਾ ਸੀ। ਉਹ ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਵਾਲੇ ਪਰਦੇ ਦੀ ਦੇਖ-ਭਾਲ ਵੀ ਕਰਦੇ ਸਨ।
26 ਉਹ ਵਿਹੜੇ ਦੇ ਪਰਦੇ ਦੀ ਦੇਖ-ਭਾਲ ਕਰਦੇ ਸਨ। ਅਤੇ ਉਹ ਵਿਹੜੇ ਦੇ ਪ੍ਰਵੇਸ਼ ਵਾਲੇ ਪਰਦੇ ਦੀ ਦੇਖ-ਭਾਲ ਕਰਦੇ ਸਨ। ਇਹ ਵਿਹੜਾ ਪਵਿੱਤਰ ਤੰਬੂ ਅਤੇ ਜਗਵੇਦੀ ਦੇ ਆਲੇ-ਦੁਆਲੇ ਸੀ। ਅਤੇ ਉਹ ਉਨ੍ਹਾਂ ਸਾਰੇ ਰਸਿਆ ਅਤੇ ਹਰ ਉਸ ਚੀਜ਼ ਦੀ ਦੇਖ-ਭਾਲ ਕਰਦੇ ਸਨ ਜਿਹੜੀ ਪਰਦਿਆ ਨਾਲ ਵਰਤੀ ਜਾਂਦੀ ਸੀ।
27 ਅਮਰਾਮ, ਯਿਸਾਹਾਰ, ਹਬਰੋਨ ਅਤੇ ਉਜ਼ੀਏਲ ਦੇ ਪਰਿਵਾਰ ਕਹਾਥ ਦੇ ਪਰਿਵਾਰ ਨਾਲ ਸੰਬੰਧਿਤ ਸਨ। ਉਹ ਕਹਾਥੀ ਪਰਿਵਰ-ਸਮੂਹ ਵਿੱਚੋਂ ਸਨ।
28 ਇਸ ਪਰਿਵਾਰ ਸਮੂਹ ਵਿੱਚ
8 ,300 ਇਕ ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਬੱਚੇ ਅਤੇ ਆਦਮੀ ਸਨ। ਕਹਾਥੀ ਲੋਕਾਂ ਨੂੰ ਪਵਿੱਤਰ ਸਥਾਨ ਦੀਆਂ ਇਨ੍ਹਾਂ ਚੀਜ਼ਾਂ ਦੀ ਸਾਂਭ-ਸੰਭਾਲ ਦਾ ਕੰਮ ਸੌਂਪਿਆ ਗਿਆ ਸੀ।
29 ਕਹਾਥੀ ਲੋਕ ਪਵਿੱਤਰ ਤੰਬੂ ਦੇ ਦੱਖਣ ਵਾਲੇ ਪਾਸੇ ਡੇਰਾ ਲਾਉਣ ਵਾਲੇ ਸਨ।
30 ਕਹਾਥੀ ਪਰਿਵਾਰ-ਸਮੂਹਾਂ ਦਾ ਆਗੂ ਉਜ਼ੀਏਲ੍ਲ ਦਾ ਪੁੱਤਰ ਅਲੀਸਾਫ਼ਾਨ ਸੀ।
31 ਉਨ੍ਹਾਂ ਦਾ ਕੰਮ ਪਵਿੱਤਰ ਸੰਦੂਕ, ਮੇਜ਼, ਸ਼ਮਾਦਾਨ, ਜਗਵੇਦੀਆ ਅਤੇ ਪਵਿੱਤਰ ਸਥਾਨ ਦੀਆ ਪਲੇਟਾਂ ਦੀ ਸਾਂਭ-ਸੰਭਾਲ ਕਰਨਾ ਸੀ। ਉਹ ਪਰਦਿਆ ਅਤੇ ਉਨ੍ਹਾਂ ਵਿੱਚ ਵਰਤੀਆ ਜਾਣ ਵਾਲੀਆਂ ਸਾਰੀਆਂ ਚੀਜ਼ਾਂ ਦੀ ਸਾਂਭ-ਸੰਭਾਲ ਵੀ ਕਰਦੇ ਸਨ।
32 ਲੇਵੀ ਲੋਕਾਂ ਦੇ ਆਗੂਆ ਦਾ ਆਗੂ ਜਾਜਕ ਹਾਰੂਨ ਦਾ ਪੁੱਤਰ ਅਲਆਜ਼ਾਰ ਸੀ। ਅਲਆਜ਼ਾਰ ਉਨ੍ਹਾਂ ਸਾਰੇ ਲੋਕਾਂ ਦਾ ਮੁਖੀਆ ਸੀ ਜਿਹੜੇ ਪਵਿੱਤਰ ਚੀਜ਼ਾ ਦੀ ਸਾਂਭ-ਸੰਭਾਲ ਕਰਦੇ ਸਨ।
33 ਮਹਲੀ ਅਤੇ ਮੂਸ਼ੀ ਦੇ ਪਰਿਵਾਰ-ਸਮੂਹ ਮਰਾਰੀ ਪਰਿਵਾਰ ਨਾਲ ਸੰਬੰਧਿਤ ਸਨ। ਮਹਲੀ ਪਰਿਵਾਰ-ਸਮੂਹ ਵਿੱਚ
6 ,200 ਆਦਮੀ ਅਤੇ ਇੱਕ ਮਹੀਨੇ ਜਾਂ ਵਡੇਰੀ ਉਮਰ ਦੇ ਮੁੰਡੇ ਸਨ।
34
35 ਮਰਾਰੀ ਪਰਿਵਾਰ-ਸਮੂਹ ਦਾ ਆਗੂ ਅਬੀਹਾਯਿਲ ਦਾ ਪੁੱਤਰ ਸੂਰੀਏਲ ਸੀ। ਇਹ ਪਰਿਵਾਰ-ਸਮੂਹ ਪਵਿੱਤਰ ਤੰਬੂ ਦੇ ਉੱਤਰ ਵਾਲੇ ਪਾਸੇ ਡੇਰਾ ਲਾਉਣ ਵਾਲਾ ਸੀ।
36 ਮਰਾਰੀ ਪਰਿਵਾਰ ਦੇ ਲੋਕਾਂ ਨੂੰ ਪਵਿੱਤਰ ਤੰਬੂ ਦੇ ਫ਼ਰੇਮਾ ਦੀ ਸਾਂਭ-ਸੰਭਾਲ ਦਾ ਕੰਮ ਦਿੱਤਾ ਗਿਆ ਸੀ। ਉਹ ਸਾਰੀਆਂ ਬਰੇਸਾ, ਥੜਿਆ ਥੰਮੀਆ ਅਤੇ ਉਸ ਹਰ ਚੀਜ਼ ਦੀ ਸਾਂਭ-ਸੰਭਾਲ ਕਰਦੇ ਸਨ ਜਿਹੜੀ ਪਵਿੱਤਰ ਤੰਬੂ ਦੇ ਫ਼ਰੇਮਾ ਨਾਲ ਵਰਤੀ ਜਾਂਦੀ ਸੀ।
37 ਉਹ ਪਵਿੱਤਰ ਤੰਬੂ ਦੇ ਆਲੇ-ਦੁਆਲੇ ਦੇ ਵਿਹੜੇ ਵਿਚਲੀਆਂ ਥੰਮੀਆ ਦੀ ਦੇਖ-ਭਾਲ ਵੀ ਕਰਦੇ ਸਨ, ਇਸ ਵਿੱਚ ਸਾਰੇ ਥੜੇ, ਤੰਬੂ ਦੀਆਂ ਕਿੱਲੀਆਂ ਅਤੇ ਰੱਸੇ ਸ਼ਾਮਿਲ ਸਨ।
38 ਮੂਸਾ, ਹਾਰੂਨ ਅਤੇ ਉਸਦੇ ਪੁੱਤਰਾ ਨੇ ਮੰਡਲੀ ਵਾਲੇ ਤੰਬੂ ਦੇ ਸਾਮ੍ਹਣੇ ਪਵਿੱਤਰ ਤੰਬੂ ਦੇ ਪੂਰਬ ਵੱਲ ਡੇਰਾ ਲਾਇਆ। ਉਨ੍ਹਾਂ ਨੂੰ ਪਵਿੱਤਰ ਸਥਾਨ ਦੀ ਸਾਂਭ-ਸੰਭਾਲ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਨੇ ਇਹ ਕੰਮ ਇਸਰਾਏਲ ਦੇ ਸਾਰੇ ਲੋਕਾਂ ਲਈ ਕੀਤਾ। ਹੋਰ ਜਿਹੜਾ ਵੀ ਪਵਿੱਤਰ ਸਥਾਨ ਦੇ ਨੇੜੇ ਆਉਂਦਾ ਉਸਨੇ ਮਾਰਿਆ ਜਾਣਾ ਸੀ।
39 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਦੇਸ਼ ਦਿੱਤਾ ਕਿ ਉਹ ਲੇਵੀ ਦੇ ਪਰਿਵਾਰ-ਸਮੂਹ ਦੇ ਸਾਰੇ ਆਦਮੀਆਂ ਅਤੇ ਇੱਕ ਮਹੀਨੇ ਜਾਂ ਇਸਤੋਂ ਵਡੇਰੇ ਮੁੰਡਿਆ ਦੀ ਗਿਣਤੀ ਕਰਨ। ਕੁੱਲ ਗਿਣਤੀ
22 ,000 ਸੀ।
40 ਯਹੋਵਾਹ ਨੇ ਮੂਸਾ ਨੂੰ ਆਖਿਆ, “ਇਸਰਾਏਲ ਦੇ ਸਾਰੇ ਪਲੇਠੇ ਆਦਮੀਆ ਅਤੇ ਉਨ੍ਹਾਂ ਮੁੰਡਿਆ ਦੀ ਗਿਣਤੀ ਕਰ ਜਿਹੜੇ ਘੱਟੋ-ਘੱਟ ਇੱਕ ਮਹੀਨੇ ਦੇ ਹਨ ਉਨ੍ਹਾਂ ਦੇ ਨਾਮ ਇੱਕ ਸੂਚੀ ਵਿੱਚ ਲਿਖ।
41 ਇਸਰਾਏਲ ਦੇ ਪਲੇਠੇ ਪੁੱਤਰਾ ਅਤੇ ਮੁੰਡਿਆ ਨੂੰ ਲੈਣ ਦੀ ਬਜਾਇ, ਮੈ ਯਹੋਵਾਹ, ਲੇਵੀਆਂ ਨੂੰ ਲਵਾਂਗਾ। ਮੈਂ ਹੋਰਨਾਂ ਲੋਕਾਂ ਦੇ ਪਲੇਠੇ ਜਾਨਵਰਾਂ ਨੂੰ ਲੈਣ ਦੀ ਬਜਾਇ ਲੇਵੀਆ ਦੇ ਪਲੇਠੇ ਜਾਨਵਰਾ ਨੂੰ ਲਵਾਗਾ।”
42 ਇਸ ਲਈ ਮੂਸਾ ਨੇ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਆਖਿਆ ਸੀ। ਮੂਸਾ ਨੇ ਇਸਆਏਲ ਦੇ ਲੋਕਾ ਦੇ ਸਾਰੇ ਪਲੇਠੇ ਬਚਿਆ ਦੀ ਗਿਣਤੀ ਕੀਤੀ।
43 ਮੂਸਾ ਨੇ ਸਾਰੇ ਪਲੇਠੇ ਆਦਮੀਆ ਅਤੇ ਇੱਕ ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਮੁੰਡਿਆ ਦੀ ਸੂਚੀ ਬਣਾਈ। ਇਸ ਸੂਚੀ ਵਿੱਚ
22 ,273 ਨਾਮ ਸਨ।
44 ਯਹੋਵਾਹ ਨੇ ਮੂਸਾ ਨੂੰ ਇਹ ਵੀ ਆਖਿਆ,
45 “ਮੈਂ, ਯਹੋਵਾਹ, ਇਹ ਆਦੇਸ਼ ਦਿੰਦਾ ਹਾਂ: ‘ਇਸਰਾਏਲ ਦੇ ਹੋਰਨਾ ਪਰਿਵਾਰਾ ਦੇ ਪਲੇਠੇ ਆਦਮੀਆ ਦੀ ਬਜਾਇ ਲੇਵੀਆ ਨੂੰ ਲੈ। ਅਤੇ ਮੈਂ ਹੋਰਨਾ ਲੋਕਾਂ ਦੇ ਜਾਨਵਰਾ ਦੀ ਬਜਾਇ ਲੇਵੀਆ ਦੇ ਜਾਨਵਰਾ ਨੂੰ ਲਵਾਗਾ। ਲੇਵੀ ਮੇਰੇ ਹਨ।
46 ਲੇਵੀ
22 ,000 ਹਨ, ਪਰ ਹੋਰਨਾ ਪਰਿਵਾਰਾਂ ਦੇ ਪਲੇਠੇ ਪੁੱਤਰ
22 ,273 ਹਨ। ਇਸ ਨਾਲ ਲੇਵੀਆ ਨਾਲੋਂ
27 3 ਪਲੇਠੇ ਪੁੱਤਰ ਵਧੇਰੇ ਬਚਦੇ ਹਨ।
47 ਸਰਕਾਰੀ ਮਾਪ ਦੇ ਅਨੁਸਾਰ, ਵਾਧੂ
27 3 ਲੋਕਾਂ ਲਈ ਚਾਂਦੀ ਦੇ
5 ਸ਼ੈਕਲ (ਇੱਕ ਸ਼ੈਕਲ
20 ਗੇਰਾਹ ਦੇ ਬਰਾਬਰ ਹੈ) ਜਮ੍ਹਾ ਕਰ। ਇਸਰਾਏਲ ਦੇ ਲੋਕਾਂ ਕੋਲੋਂ ਉਹ ਚਾਂਦੀ ਇਕਠੀ ਕਰ।
48 ਉਹ ਚਾਂਦੀ ਹਾਰੂਨ ਅਤੇ ਉਸਦੇ ਪੁੱਤਰ ਨੂੰ ਦੇ। ਇਹ ਇਸਰਾਏਲ ਦੇ
27 3 ਲੋਕਾਂ ਲਈ ਅਦਾਇਗੀ ਕਰ।’”
49 ਉਥੇ ਹੋਰਨਾਂ ਪਰਿਵਾਰ-ਸਮੂਹਾ ਦੇ
27 3 ਆਦਮੀਆ ਦੀ ਥਾਂ ਲੈਣ ਵਾਲੇ ਕਾਫ਼ੀ ਲੇਵੀ ਨਹੀਂ ਸਨ। ਇਸ ਲਈ ਮੂਸਾ ਨੇ ਇਨ੍ਹਾਂ
27 3 ਆਦਮੀਆ ਲਈ ਚਾਂਦੀ ਇਕਠੀ ਕੀਤੀ।
50 ਮੂਸਾ ਨੇ ਇਸਰਾਏਲ ਦੇ ਪਲੇਠੇ ਆਦਮੀਆਂ ਕੋਲੋਂ ਚਾਂਦੀ ਇਕਠੀ ਕੀਤੀ। ਉਸਨੇ ਸਰਕਾਰੀ ਮਾਪ ਅਨੁਸਾਰ
1 ,365 ਸ਼ੈਕਲ ਚਾਂਦੀ ਇਕੱਠੀ ਕੀਤੀ।
51 ਮੂਸਾ ਨੇ ਯਹੋਵਾਹ ਦਾ ਹੁਕਮ ਮੰਨਿਆ। ਮੂਸਾ ਨੇ ਯਹੋਵਾਹ ਦੇ ਆਦੇਸ਼ ਅਨੁਸਾਰ ਚਾਂਦੀ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਦੇ ਦਿੱਤੀ।
ਕਾਂਡ 4

1 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ,
2 “ਕਹਾਥ ਦੇ ਪਰਿਵਾਰ-ਸਮੂਹ ਦੇ ਪਰਿਵਾਰਾ ਦੇ ਆਦਮੀਆ ਦੀ ਗਿਣਤੀ ਕਰੋ। (ਕਹਾਥ ਪਰਿਵਾਰ-ਸਮੂਹ ਲੇਵੀ ਦੇ ਪਰਿਵਾਰ-ਸਮੂਹ ਦਾ ਅੰਗ ਹੈ।)
3 ਤੀਹ ਅਤੇ ਪੰਜਾਹ ਸਾਲਾਂ ਦੀ ਉਮਰ ਦੇ ਵਿਚਕਾਰਲੇ ਆਦਮੀਆ ਦੀ ਗਿਣਤੀ ਕਰੋ ਜੋ ਸੇਵਾ ਕਰਨ ਦੇ ਯੋਗ ਹਨ। ਇਹ ਆਦਮੀ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨਗੇ
4 ਕਹਾਥੀ ਪਰਿਵਾਰ ਦਾ ਕੰਮ ਮੰਡਲੀ ਵਾਲੇ ਤੰਬੂ ਵਿਚਲੀਆ ਸਭ ਤੋਂ ਪਵਿੱਤਰ ਚੀਜ਼ਾ ਦੀ ਸਾਂਭ-ਸੰਭਾਲ ਕਰਨਾ ਹੋਵੇਗਾ।
5 “ਜਦੋਂ ਇਸਰਾਏਲ ਦੇ ਲੋਕ ਕਿਸੇ ਨਵੀ ਥਾਂ ਨੂੰ ਜਾਣ, ਹਾਰੂਨ ਅਤੇ ਉਸਦੇ ਪੁੱਤਰਾ ਨੂੰ ਪਰਦੇ ਨੂੰ ਉਤਾਰ ਲੈਣਾ ਚਾਹੀਦਾ ਹੈ ਅਤੇ ਇਕਰਾਰਨਾਮੇ ਦੇ ਪਵਿੱਤਰ ਸੰਦੂਕ ਨੂੰ ਇਸ ਨਾਲ ਢਕ ਦੇਣਾ ਚਾਹੀਦਾ ਹੈ।
6 ਫ਼ੇਰ ਉਨ੍ਹਾਂ ਨੂੰ ਇਸ ਸਾਰੇ ਕੁਝ ਨੂੰ ਨਰਮ ਚਮੜੇ ਦੇ ਕੱਜਣ ਨਾਲ ਢਕ ਦੇਣਾ ਚਾਹੀਦਾ ਹੈ। ਫ਼ੇਰ ਉਨ੍ਹਾਂ ਨੂੰ ਚਮੜੇ ਉੱਤੇ ਗੂੜੇ ਨੀਲੇ ਰੰਗ ਦਾ ਕੱਪੜਾ ਪਾ ਦੇਣਾ ਚਾਹੀਦਾ ਹੈ ਅਤੇ ਪਵਿੱਤਰ ਸੰਦੂਕ ਦੇ ਕੜਿਆਂ ਵਿੱਚ ਲੱਠਾਂ ਅੜਾ ਦੇਣੀਆ ਚਾਹੀਦੀਆਂ ਹਨ।
7 “ਫ਼ੇਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਪਵਿੱਤਰ ਮੇਜ਼ ਉੱਤੇ ਨੀਲਾ ਕੱਪੜਾ ਵਿਛਾ ਦੇਣ। ਉਨ੍ਹਾਂ ਨੂੰ ਚਾਹੀਦਾ ਹੈ ਕਿ ਮੇਜ਼ ਉੱਤੇ ਪਲੇਟਾਂ ਚਮਚੇ ਅਤੇ ਕੌਲੀਆ ਅਤੇ ਪੀਣ ਦੀਆਂ ਭੇਟਾ ਵਾਲੇ ਜੱਗ ਰੱਖ ਦੇਣ। ਅਤੇ ਮੇਜ਼ ਉੱਤੇ ਰੋਟੀ ਰੱਖ ਦੇਣ।
8 ਫ਼ੇਰ ਤੁਹਾਨੂੰ ਚਾਹੀਦਾ ਹੈ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਉੱਪਰ ਲਾਲ ਕੱਪੜਾ ਪਾ ਦਿਉ। ਫ਼ੇਰ ਹਰ ਚੀਜ਼ ਨੂੰ ਨਰਮ ਚਮੜੇ ਨਾਲ ਕੱਜ ਦਿਉ। ਫ਼ੇਰ ਮੇਜ਼ ਦੇ ਰਿੰਗ ਵਿੱਚ ਲਠਾ ਪਾ ਦਿਉ।
9 “ਫ਼ੇਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਸ਼ਮਾਦਾਨ ਅਤੇ ਉਸਦੇ ਦੀਵਿਆਂ ਨੂੰ ਨੀਲੇ ਕੱਪੜੇ ਨਾਲ ਢਕ ਦੇਣ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਦੀਵਿਆ ਨੂੰ ਬਲਦਾ ਰੱਖਦੀਆ ਹਨ ਅਤੇ ਦੀਵਿਆ ਵਿੱਚ ਵਰਤੇ ਜਾਣ ਵਾਲੇ ਤੇਲ ਦੇ ਬਰਤਨਾਂ ਨੂੰ ਢਕ ਦੇਣ।
10 ਫ਼ੇਰ ਸਭ ਕੁਝ ਨੂੰ ਨਰਮ ਚਮੜੇ ਵਿੱਚ ਲਪੇਟ ਦੇਣ। ਫ਼ੇਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੁੱਕਣ ਵਾਲੀਆਂ ਲੱਠਾਂ ਉੱਤੇ ਰੱਖ ਦੇਣ।
11 “ਉਨ੍ਹਾਂ ਨੂੰ ਚਾਹੀਦਾ ਹੈ ਕਿ ਸੁਨਿਹਰੀ ਜਗਵੇਦੀ ਉੱਤੇ ਨੀਲਾ ਕੱਪੜਾ ਪਾ ਦੇਣ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਸਨੂੰ ਨਰਮ ਚਮੜੇ ਨਾਲ ਲਪੇਟ ਦੇਣ। ਫ਼ੇਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਇਸਨੂੰ ਲਿਜਾਣ ਲਈ ਜਗਵੇਦੀ ਦੇ ਕੱਪੜਿਆ ਵਿੱਚ ਲਠਾ ਫ਼ਸਾ ਦੇਣ।
12 “ਫ਼ੇਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਸਾਰੀਆਂ ਖਾਸ ਚੀਜ਼ਾਂ ਨੂੰ ਇਕੱਤ੍ਰ੍ਰ ਕਰਨ ਜਿਹੜੀਆਂ ਪਵਿੱਤਰ ਸਥਾਨ ਵਿੱਚ ਉਪਾਸਨਾ ਲਈ ਵਰਤੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਇਕਠੀਆਂ ਕਰ ਲੈਣ ਅਤੇ ਨੀਲੇ ਕੱਪੜੇ ਵਿੱਚ ਲਪੇਟ ਦੇਣ। ਫ਼ੇਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਨਰਮ ਚਮੜੇ ਨਾਲ ਢਕ ਦੇਣ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਚੀਜ਼ਾਂ ਨੂੰ ਚੁੱਕਣ ਵਾਲੇ ਫ਼ਰੇਮ ਉੱਤੇ ਰੱਖ ਦੇਣ।
13 “ਉਨ੍ਹਾਂ ਨੂੰ ਚਾਹੀਦਾ ਹੈ ਕਿ ਕਾਂਸੀ ਦੀ ਜਗਵੇਦੀ ਵਿੱਚੋਂ ਰਾਖ ਝਾੜ ਦੇਣ ਅਤੇ ਇਸ ਉੱਤੇ ਬੈਂਗਨੀ ਕੱਪੜਾ ਪਾ ਦੇਣ।
14 ਫ਼ੇਰ ਉਨ੍ਹਾਂ ਨੂੰ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੀਦੀਆਂ ਹਨ ਜਿਹੜੀਆਂ ਜਗਵੇਦੀ ਉੱਤੇ ਉਪਾਸਨਾ ਕਰਨ ਲਈ ਵਰਤੀਆਂ ਜਾਂਦੀਆਂ ਹਨ। ਇਹ ਅੱਗ ਵਾਲੇ ਭਾਂਡੇ ਹਨ, ਕਾਂਟੇ, ਕੜਛੇ ਅਤੇ ਕੌਲੇ ਉਨ੍ਹਾਂ ਨੂੰ ਇਹ ਚੀਜ਼ਾਂ ਕਾਂਸੀ ਦੀ ਜਗਵੇਦੀ ਉੱਤੇ ਰੱਖ ਦੇਣੀਆ ਚਾਹੀਦੀਆਂ ਹਨ। ਉਨ੍ਹਾਂ ਨੂੰ ਇਹ ਚੀਜ਼ਾਂ ਨਰਮ ਚਮੜੇ ਦੇ ਟੁਕੜੇ ਵਿੱਚ ਲਪੇਟ ਦੇਣੀਆ ਚਾਹੀਦੀਆਂ ਹਨ। ਫ਼ੇਰ ਉਨ੍ਹਾਂ ਨੂੰ ਜਗਵੇਦੀ ਦੇ ਕੜਿਆ ਵਿੱਚ ਇਸਨੂੰ ਚੁੱਕਣ ਲਈ ਛੜਾ ਪਾਉਣੀਆਂ ਚਾਹੀਦੀਆਂ ਹਨ।
15 “ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਪਵਿੱਤਰ ਸਥਾਨ ਦੀਆ ਸਾਰੀਆਂ ਪਵਿੱਤਰ ਚੀਜ਼ਾ ਨੂੰ ਢਕਣ ਦਾ ਕੰਮ ਮੁਕਾ ਲੈਣਾ ਚਾਹੀਦਾ ਹੈ। ਫ਼ੇਰ ਕਹਾਥ ਪਰਿਵਾਰ ਦੇ ਆਦਮੀ ਅੰਦਰ ਜਾ ਸਕਦੇ ਹਨ ਅਤੇ ਇਨ੍ਹਾਂ ਚੀਜ਼ਾ ਨੂੰ ਚੁੱਕਣਾ ਸ਼ੁਰੂ ਕਰ ਸਕਦੇ ਹਨ ਇਸ ਤਰ੍ਹਾਂ ਉਹ ਪਵਿੱਤਰ ਸਥਾਨ ਨੂੰ ਨਹੀਂ ਛੂਹਣਗੇ ਅਤੇ ਮਰਨਗੇ ਨਹੀਂ।
16 “ਜਾਜਕ ਹਾਰੂਨ ਦਾ ਪੁੱਤਰ ਅਲਆਜ਼ਾਰ ਪਵਿੱਤਰ ਤੰਬੂ ਲਈ ਜ਼ਿੰਮੇਵਾਰ ਹੋਵੇਗਾ। ਉਹ ਪਵਿੱਤਰ ਸਥਾਨ ਲਈ ਅਤੇ ਉਸ ਵਿਚਲੀ ਹਰ ਚੀਜ਼ਾ ਲਈ ਜ਼ਿੰਮੇਵਾਰ ਹੋਵੇਗਾ। ਉਹ ਦੀਵਿਆਂ ਦੇ ਤੇਲ, ਸੁਗੰਧੀ, ਧੂਫ਼, ਹਰ ਰੋਜ਼ ਦੀ ਭੇਟ ਅਤੇ ਛਿੜਕਣ ਵਾਲੇ ਤੇਲ ਲਈ ਜ਼ਿੰਮੇਵਾਰ ਹੋਵੇਗਾ।”
17 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ,
18 “ਹੋਸ਼ਿਆਰ ਰਹਿਣਾ! ਇਨ੍ਹਾਂ ਕਹਾਥੀ ਆਦਮੀਆ ਨੂੰ ਲੇਵੀ ਦੇ ਪਰਿਵਾਰ ਤੋਂ ਹਟਣ ਨਾ ਦੇਣਾ।
19 ਤੁਹਾਨੂੰ ਚਾਹੀਦਾ ਹੈ ਕਿ ਇਹ ਗੱਲਾਂ ਕਰੋ ਤਾਂ ਜੋ ਕਹਾਥੀ ਆਦਮੀ ਅੱਤ ਪਵਿੱਤਰ ਸਥਾਨ ਉੱਤੇ ਜਾ ਸਕਣ ਅਤੇ ਮਰਨ ਨਾ। ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਅੰਦਰ ਜਾਣਾ ਚਾਹੀਦਾ ਹੈ ਅਤੇ ਹਰ ਕਹਾਥੀ ਬੰਦੇ ਨੂੰ ਦੱਸਣਾ ਚਾਹੀਦਾ ਹੈ ਕਿ ਉਸਨੇ ਕੀ ਕਰਨਾ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਹਰੇਕ ਆਦਮੀ ਨੂੰ ਉਹ ਚੀਜ਼ਾ ਦੇਣ ਜਿਨ੍ਹਾਂ ਦੀ ਉਸਨੂੰ ਚੁੱਕਣ ਲਈ ਜ਼ਰੂਰਤ ਹੈ।
20 ਜੇ ਤੁਸੀਂ ਅਜਿਹਾ ਨਹੀਂ ਕਰੋਂਗੇ ਤਾਂ ਹੋ ਸਕਦਾ ਹੈ ਕਿ ਕਹਾਥੀ ਆਦਮੀ ਅੰਦਰ ਚਲੇ ਜਾਣ ਅਤੇ ਪਵਿੱਤਰ ਚੀਜ਼ਾਂ ਵੱਲ ਤੱਕ ਲੈਣ। ਜੇ ਉਹ ਇੱਕ ਪਲ ਲਈ ਵੀ ਇਨ੍ਹਾਂ ਚੀਜ਼ਾ ਵੱਲ ਦੇਖ ਲੈਣਗੇ ਤਾਂ ਉਹ ਮਰ ਜਾਣਗੇ।”
21 ਯਹੋਵਾਹ ਨੇ ਮੂਸਾ ਨੂੰ ਆਖਿਆ,
22 “ਗੇਰਸ਼ੋਨ ਪਰਿਵਾਰ ਦੇ ਸਾਰੇ ਬੰਦਿਆ ਦੀ ਗਿਣਤੀ ਕਰ। ਉਨ੍ਹਾਂ ਦੇ ਪਰਿਵਾਰ ਅਤੇ ਪਰਿਵਾਰ-ਸਮੂਹ ਅਨੁਸਾਰ ਸੂਚੀ ਬਣਾ।
23 ਉਨ੍ਹਾਂ ਦੇ ਸਾਰੇ ਆਦਮੀਆ ਦੀ ਗਿਣਤੀ ਕਰ ਜਿਹੜੇ 30 ਤੋਂ 50 ਸਾਲ ਦੇ ਵਿਚਕਾਰ ਹਨ ਜੋ ਸੇਵਾ ਕਰਨ ਦੇ ਯੋਗ ਹਨ। ਇਹ ਆਦਮੀ ਮੰਡਲੀ ਦੇ ਤੰਬੂ ਵਿੱਚ ਸੇਵਾ ਕਰਨਗੇ।
24 “ਇਹ ਕੰਮ ਹੈ ਜਿਹੜਾ ਗੇਰਸ਼ੋਨ ਪਰਿਵਾਰ ਨੂੰ ਕਰਨਾ ਚਾਹੀਦਾ ਹੈ ਅਤੇ ਇਹ ਉਹ ਗੱਲਾਂ ਹਨ ਜਿਹੜੀਆਂ ਉਨ੍ਹਾਂ ਨੂੰ ਕਰਨੀਆ ਚਾਹੀਦੀਆਂ ਹਨ।
25 ਉਨ੍ਹਾਂ ਨੂੰ ਪਵਿੱਤਰ ਤੰਬੂ, ਮੰਡਲੀ ਵਾਲੇ ਤੰਬੂ, ਇਸਦੇ ਕੱਜਣ ਅਤੇ ਨਰਮ ਚਮੜੇ ਦੇ ਬਣੇ ਹੋਏ ਕੱਜਣ ਨੂੰ ਚੁੱਕਣਾ ਚਾਹੀਦਾ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੇ ਪਰਦੇ ਨੂੰ ਵੀ ਚੁੱਕਣ।
26 ਉਨ੍ਹਾਂ ਨੂੰ ਪਵਿੱਤਰ ਤੰਬੂ ਅਤੇ ਜਗਵੇਦੀ ਦੇ ਆਲੇ-ਦੁਆਲੇ ਦੇ ਵਿਹੜੇ ਦੇ ਪਰਦਿਆ ਨੂੰ ਵੀ ਚੁੱਕਣਾ ਚਾਹੀਦਾ ਹੈ। ਅਤੇ ਉਨ੍ਹਾਂ ਨੂੰ ਵਿਹੜੇ ਦੇ ਪ੍ਰਵੇਸ਼ ਦੇ ਪਰਦੇ ਨੂੰ ਵੀ ਚੁੱਕਣਾ ਚਾਹੀਦਾ ਹੈ। ਉਨ੍ਹਾਂ ਨੂੰ ਪਰਦਿਆ ਲਈ ਵਰਤਿਆ ਜਾਣ ਵਾਲੀਆ ਸਾਰੀਆ ਚੀਜ਼ਾਂ, ਅਤੇ ਸਾਰੇ ਰਸਿਆ ਨੂੰ ਚੁੱਕਣਾ ਚਾਹੀਦਾ ਹੈ। ਗੇਰਸ਼ੋਨੀ ਆਦਮੀ ਉਸ ਹਰ ਗੱਲ ਲਈ ਜ਼ਿੰਮੇਵਾਰ ਹੋਣਾਗੇ ਜਿਹੜੀ ਇਨ੍ਹਾਂ ਚੀਜ਼ਾਂ ਨਾਲ ਸੰਬੰਧਿਤ ਹੈ ਅਤੇ ਕੀਤੀ ਜਾਣੀ ਚਾਹੀਦੀ ਹੈ।
27 ਹਾਰੂਨ ਅਤੇ ਉਸਦੇ ਪੁੱਤਰ ਇਸ ਕੀਤੇ ਜਾਣ ਵਾਲੇ ਸਾਰੇ ਕੰਮ ਦੀ ਦੇਖ-ਰੇਖ ਕਰਨਗੇ। ਹਰ ਉਹ ਚੀਜ਼ ਜਿਹੜੀ ਗੇਰਸ਼ੋਨੀਆ ਵੱਲੋਂ ਕੀਤੀ ਜਾਵੇਗੀ ਅਤੇ ਹੋਰ ਦੂਸਰਾ ਕੰਮ ਜਿਹੜਾ ਕਰਨਗੇ, ਹਾਰੂਨ ਅਤੇ ਉਸਦੇ ਪੁੱਤਰ ਦੀ ਨਿਗਰਾਨੀ ਵਿੱਚ ਹੋਵੇਗਾ। ਤੁਹਾਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸੋ ਜਿਨ੍ਹਾਂ ਦੇ ਕਰਨ ਲਈ ਉਹ ਜ਼ਿੰਮੇਵਾਰ ਹਨ।
28 ਇਹ ਉਹ ਕੰਮ ਹੈ ਜਿਹੜਾ ਗੇਰਸ਼ੋਨ ਪਰਿਵਾਰ-ਸਮੂਹ ਦੇ ਆਦਮੀਆ ਨੂੰ ਮੰਡਲੀ ਦੇ ਤੰਬੂ ਲਈ ਕਰਨਾ ਪਵੇਗਾ। ਜਾਜਕ ਹਾਰੂਨ ਦਾ ਪੁੱਤਰ, ਈਥਾਮਾਰ, ਉਨ੍ਹਾਂ ਦਾ ਨੇਤ੍ਰਤਵ ਕਰੇਗਾ।”
29 “ਮਰਾਰੀ ਪਰਿਵਾਰ-ਸਮੂਹ ਦੇ ਪਰਿਵਾਰਾ ਅਤੇ ਪਰਿਵਾਰ-ਸਮੂਹਾ ਦੇ ਸਾਰੇ ਆਦਮੀਆ ਦੀ ਗਿਣਾਤੀ ਕਰ।
30 ਉਨ੍ਹਾਂ ਸਾਰੇ ਆਦਮੀਆ ਦੀ ਗਿਣਤੀ ਕਰ ਜਿਹੜੇ 30 ਤੋਂ 50 ਸਾਲ ਦੇ ਵਿਚਕਾਰ ਹਨ ਜੋ ਸੇਵਾ ਕਰਨ ਦੇ ਯੋਗ ਹਨ। ਇਹ ਆਦਮੀ ਮੰਡਲੀ ਦੇ ਤੰਬੂ ਦਾ ਖਾਸ ਕੰਮ ਕਰਨਗੇ।
31 ਜਦੋਂ ਤੁਸੀਂ ਸਫ਼ਰ ਕਰੋਂਗੇ ਇਹ ਉਨ੍ਹਾਂ ਦਾ ਕੰਮ ਹੋਵੇਗਾ ਕਿ ਉਹ ਮੰਡਲੀ ਵਾਲੇ ਤੰਬੂ ਦੇ ਫ਼ਰੇਮਾ ਨੂੰ ਚੁੱਕਣ। ਉਨ੍ਹਾਂ ਨੂੰ ਬਰੇਸ, ਪੋਸਟ ਅਤੇ ਥੜੇ ਵੀ ਚੁੱਕਣੇ ਚਾਹੀਦੇ ਹਨ।
32 ਉਨ੍ਹਾਂ ਨੂੰ ਉਹ ਟੇਕਾਂ ਵੀ ਚੁੱਕਣੀਆ ਚਾਹੀਦੀਆਂ ਹਨ ਜਿਹੜੀਆ ਵਿਹੜੇ ਦੇ ਆਲੇ-ਦੁਆਲੇ ਹਨ। ਉਨ੍ਹਾਂ ਨੂੰ ਥੜੇ, ਤੰਬੂ ਦੀਆਂ ਕਿੱਲੀਆ, ਰੱਸੇ ਅਤੇ ਹਰ ਉਹ ਚੀਜ਼ ਚੁੱਕਣੀ ਚਾਹੀਦੀ ਹੈ ਜਿਹੜੀ ਵਿਹੜੇ ਦੇ ਇਰਦ-ਗਿਰਦ ਥਮਲਿਆ ਲਈ ਵਰਤੀ ਜਾਂਦੀ ਹੈ। ਨਾਮਾ ਦੀ ਸੂਚੀ ਬਣਾਉ ਅਤੇ ਹਰੇਕ ਆਦਮੀ ਨੂੰ ਦੱਸੋ ਕਿ ਉਸਨੇ ਕੀ ਕਰਨਾ ਹੈ।
33 ਇਹ ਗੱਲਾਂ ਹਨ ਜਿਹੜੀਆਂ ਮਰਾਰੀ ਪਰਿਵਾਰ ਦੇ ਲੋਕ, ਮੰਡਲੀ ਵਾਲੇ ਤੰਬੂ ਦੇ ਕੰਮ ਲਈ, ਸੇਵਾ ਵਜੋਂ ਕਰਨਗੇ। ਜਾਜਕ ਹਾਰੂਨ ਦਾ ਪੁੱਤਰ ਈਥਾਮਾਰ ਉਨ੍ਹਾਂ ਦੇ ਕੰਮ ਲਈ ਜ਼ਿੰਮੇਵਾਰ ਹੋਵੇਗਾ।”
34 ਮੂਸਾ, ਹਾਰੂਨ ਅਤੇ ਇਸਰਾਏਲ ਦੇ ਲੋਕਾਂ ਦੇ ਆਗੂਆ ਨੇ ਕਹਾਥੀ ਲੋਕਾਂ ਦੀ ਗਿਣਤੀ ਕੀਤੀ, ਉਨ੍ਹਾਂ ਨੇ ਉਨ੍ਹਾਂ ਦੀ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਅਨੁਸਾਰ ਗਿਣਤੀ ਕੀਤੀ,
35 ਉਨ੍ਹਾਂ ਨੇ 30 ਤੋਂ 50 ਸਾਲ ਦੀ ਉਮਰ ਦੇ ਵਿਚਕਾਰ ਦੇ ਸਾਰੇ ਆਦਮੀਆ ਦੀ ਗਿਣਤੀ ਕੀਤੀ ਜਿਹੜੇ ਸੇਵਾ ਕਰਨ ਦੇ ਯੋਗ ਸਨ। ਇਨ੍ਹਾਂ ਆਦਮੀਆ ਨੂੰ ਮੰਡਲੀ ਵਾਲੇ ਤੰਬੂ ਦਾ ਖਾਸ ਕੰਮ ਕਰਨ ਲਈ ਦਿੱਤਾ ਗਿਆ ਸੀ।
36 ਕਹਾਥ ਪਰਿਵਾਰ ਦੇ 2 ,750 ਆਦਮੀ ਅਜਿਹੇ ਸਨ ਜਿਹੜੇ ਇਹ ਕੰਮ ਕਰਨ ਦੇ ਯੋਗ ਸਨ।
37 ਇਸ ਲਈ ਕਹਾਥ ਪਰਿਵਾਰ ਦੇ ਇਨ੍ਹਾਂ ਆਦਮੀਆ ਨੂੰ ਮੰਡਲੀ ਵਾਲੇ ਤੰਬੂ ਦਾ ਉਨ੍ਹਾਂ ਦਾ ਖਾਸ ਕੰਮ ਸੌਂਪਿਆ ਗਿਆ। ਮੂਸਾ ਅਤੇ ਹਾਰੂਨ ਨੇ ਇਹ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਯਹੋਵਾਹ ਨੇ ਮੂਸਾ ਨੂੰ ਕਰਨ ਲਈ ਆਖਿਆ ਸੀ।
38 ਗੇਰਸ਼ੋਨ ਦੇ ਪਰਿਵਾਰ-ਸਮੂਹ ਦੀ ਵੀ ਗਿਣਤੀ ਕੀਤੀ ਗਈ।
39 ਤੀਹ ਤੋਂ ਪੰਜਾਹ ਸਾਲ ਦੀ ਉਮਰ ਦੇ ਉਨ੍ਹਾਂ ਸਾਰੇ ਆਦਮੀਆ ਦੀ ਗਿਣਤੀ ਕੀਤੀ ਗਈ, ਜਿਹੜੇ ਸੇਵਾ ਕਰਨ ਦੇ ਯੋਗ ਸਨ। ਇਨ੍ਹਾਂ ਆਦਮੀਆ ਨੂੰ ਮੰਡਲੀ ਦੇ ਤੰਬੂ ਲਈ ਕਰਨ ਵਾਲਾ ਖਾਸ ਕੰਮ ਦਿੱਤਾ ਗਿਆ ਸੀ।
40 ਗੇਰਸ਼ੋਨ ਪਰਿਵਾਰ-ਸਮੂਹ ਵਿੱਚ 2,630 ਆਦਮੀ ਅਜਿਹੇ ਸਨ ਜਿਹੜੇ ਇਸ ਯੋਗ ਸਨ।
41 ਇਸ ਲਈ ਗੇਰਸ਼ੋਨ ਦੇ ਪਰਿਵਾਰ-ਸਮੂਹ ਦੇ ਇਨ੍ਹਾਂ ਲੋਕਾਂ ਨੂੰ ਮੰਡਲੀ ਵਾਲੇ ਤੰਬੂ ਲਈ ਕਰਨ ਵਾਲਾ ਉਨ੍ਹਾਂ ਦਾ ਖਾਸ ਕੰਮ ਸੌਂਪਿਆ ਗਿਆ। ਮੂਸਾ ਅਤੇ ਹਾਰੂਨ ਨੇ ਇਹ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਕਰਨ ਲਈ ਆਖਿਆ ਸੀ।
42 ਇਸਤੋਂ ਇਲਾਵਾ ਮਰਾਰੀ ਪਰਿਵਾਰ ਦੇ ਪਰਿਵਾਰਾ ਅਤੇ ਪਰਿਵਾਰ-ਸਮੂਹਾ ਦੀ ਗਿਣਤੀ ਵੀ ਕੀਤੀ ਗਈ।
43 ਤੀਹ ਤੋਂ ਪੰਜਾਹ ਸਾਲ ਦੀ ਉਮਰ ਦੇ ਉਨ੍ਹਾਂ ਸਾਰੇ ਆਦਮੀਆ ਦੀ ਗਿਣਤੀ ਕੀਤੀ ਜਾ ਚੁੱਕੀ ਸੀ ਜਿਹੜੇ ਸੇਵਾ ਕਰਨ ਦੇ ਯੋਗ ਸਨ। ਇਨ੍ਹਾਂ ਆਦਮੀਆ ਨੂੰ ਮੰਡਲੀ ਦੇ ਤੰਬੂ ਦਾ ਖਾਸ ਕੰਮ ਦਿੱਤਾ ਗਿਆ ਸੀ।
44 ਮਰਾਰੀ ਪਰਿਵਾਰ ਵਿੱਚ ਇਸ ਕੰਮ ਨੂੰ ਕਰਨ ਦੇ ਯੋਗ 3,250।
45 ਇਸ ਲਈ ਮਰਾਰੀ ਪਰਿਵਾਰ-ਸਮੂਹ ਦੇ ਇਨ੍ਹਾਂ ਆਦਮੀਆ ਨੂੰ ਉਨ੍ਹਾਂ ਦਾ ਖਾਸ ਕੰਮ ਦਿੱਤਾ ਗਿਆ। ਮੂਸਾ ਅਤੇ ਹਾਰੂਨ ਨੇ ਅਜਿਹਾ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਯਹੋਵਾਹ ਨੇ ਮੂਸਾ ਨੂੰ ਕਰਨ ਲਈ ਆਖਿਆ ਸੀ।
46 ਇਸ ਲਈ ਮੂਸਾ, ਹਾਰੂਨ ਅਤੇ ਇਸਰਾਏਲ ਦੇ ਲੋਕਾਂ ਦੇ ਆਗੂਆ ਨੇ ਲੇਵੀ ਦੇ ਪਰਿਵਾਰ-ਸਮੂਹ ਦੇ ਸਾਰੇ ਲੋਕਾਂ ਦੀ ਗਿਣਤੀ ਕੀਤੀ। ਉਨ੍ਹਾਂ ਨੇ ਹਰੇਕ ਪਰਿਵਾਰ ਅਤੇ ਹਰੇਕ ਪਰਿਵਾਰ-ਸਮੂਹ ਦੀ ਗਿਣਤੀ ਕੀਤੀ।
47 ਤੀਹ ਤੋਂ ਪੰਜਾਹ ਸਾਲ ਦੀ ਉਮਰ ਦੇ ਵਿਚਕਾਰ ਦੇ ਸਾਰੇ ਆਦਮੀਆ ਦੀ ਗਿਣਤੀ ਕੀਤੀ ਗਈ ਜਿਹੜੇ ਸੇਵਾ ਕਰਨ ਦੇ ਯੋਗ ਸਨ। ਇਨ੍ਹਾਂ ਆਦਮੀਆ ਨੂੰ ਮੰਡਲੀ ਵਾਲੇ ਤੰਬੂ ਦਾ ਖਾਸ ਕੰਮ ਦਿੱਤਾ ਗਿਆ ਸੀ। ਉਨ੍ਹਾਂ ਦਾ ਕੰਮ ਸਫ਼ਰ ਦੌਰਾਨ ਮੰਡਲੀ ਵਾਲੇ ਤੰਬੂ ਨੂੰ ਚੁੱਕਣਾ ਸੀ।
48 ਕੁੱਲ ਗਿਣਤੀ 8 ,580 ਸੀ।
49 ਇਸ ਤਰ੍ਹਾਂ, ਜਿਵੇਂ ਯਹੋਵਾਹ ਨੇ ਮੂਸਾ ਨੂੰ ਕਿਹਾ ਸੀ, ਸਾਰੇ ਆਦਮੀਆ ਦੀ ਗਿਣਤੀ ਕੀਤੀ ਜਾ ਚੁੱਕੀ ਸੀ। ਹਰੇਕ ਆਦਮੀ ਨੂੰ ਉਸਦਾ ਕੰਮ ਦਿੱਤਾ ਗਿਆ ਅਤੇ ਦੱਸਿਆ ਗਿਆ ਕਿ ਉਸਨੇ ਕੀ ਕਰਨਾ ਸੀ। ਇਹ ਉਸੇ ਤਰ੍ਹਾਂ ਕੀਤਾ ਗਿਆ, ਜਿਵੇਂ ਯਹੋਵਾਹ ਨੇ ਮੂਸਾ ਰਾਹੀਂ ਆਦੇਸ਼ ਦਿੱਤਾ ਸੀ।
ਕਾਂਡ 5

1 ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਮੈਂ ਇਸਰਾਏਲ ਦੇ ਲੋਕਾਂ ਨੂੰ ਆਦੇਸ਼ ਦਿੰਦਾ ਹਾਂ ਕਿ ਉਹ ਆਪਣੇ ਡੇਰਿਆ ਨੂੰ ਬਿਮਾਰੀ ਤੋਂ ਮੁਕਤ ਰੱਖਣ। ਲੋਕਾਂ ਨੂੰ ਆਖ ਕਿ ਉਹ ਉਸ ਬੰਦੇ ਨੂੰ ਡੇਰੇ ਤੋਂ ਦੂਰ ਭੇਜ ਦੇਣ ਜਿਸਨੂੰ ਚਮੜੀ ਦਾ ਰੋਗ ਹੋਵੇ ਜਾਂ ਜਿਸਦੇ ਜਿਸਮ ਵਿੱਚੋਂ ਅਸਾਧਾਰਣ ਦ੍ਰਵ ਰਿਸਦਾ ਹੋਵੇ ਅਤੇ ਉਨ੍ਹਾਂ ਨੂੰ ਉਸ ਬੰਦੇ ਨੂੰ ਵੀ ਦੂਰ ਰੱਖਣ ਲਈ ਆਖ ਜੋ ਕਿ ਕਿਸੇ ਲਾਸ਼ ਕਾਰਣ ਨਾਪਾਕ ਹੋ ਗਿਆ ਹੋਵੇ।
3 ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਬੰਦਾ ਆਦਮੀ ਹੈ ਜਾਂ ਔਰਤ, ਉਨ੍ਹਾਂ ਨੂੰ ਆਪਣੇ ਡੇਰੇ ਵਿੱਚੋਂ ਬਾਹਰ ਕਢ ਦਿਉ। ਉਨ੍ਹਾਂ ਨੂੰ ਇਸ ਲਈ ਦੂਰ ਕਰ ਦਿਉ ਤਾਂ ਜੋ ਉਹ ਰੋਗੀ ਬਿਮਾਰੀ ਨਾ ਫ਼ੈਲਾ ਸਕਣ। ਮੈਂ ਤੁਹਾਡੇ ਡੇਰੇ ਵਿੱਚ ਤੁਹਾਡੇ ਅੰਗ-ਸੰਗ ਹਾਂ।”
4 ਇਸ ਲਈ ਇਸਰਾਏਲ ਦੇ ਲੋਕਾਂ ਨੇ ਪਰਮੇਸ਼ੁਰ ਦਾ ਆਦੇਸ਼ ਮੰਨਿਆ। ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਡੇਰੇ ਤੋਂ ਬਾਹਰ ਭੇਜ ਦਿੱਤਾ। ਉਨ੍ਹਾਂ ਨੇ ਉਹੀ ਕੀਤਾ ਜੋ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।
5 ਯਹੋਵਾਹ ਨੇ ਮੂਸਾ ਨੂੰ ਆਖਿਆ,
6 “ਇਸਰਾਏਲ ਦੇ ਲੋਕਾਂ ਨੂੰ ਇਹ ਆਖ ਹੋ ਸਕਦਾ ਹੈ ਕਿ ਕੋਈ ਬੰਦਾ ਕਿਸੇ ਦੂਸਰੇ ਦਾ ਬੁਰਾ ਕਰੇ (ਜਦੋਂ ਕੋਈ ਹੋਰਨਾ ਲੋਕਾਂ ਦਾ ਬੁਰਾ ਕਰਦਾ ਹੈ ਤਾਂ ਅਸਲ ਵਿੱਚ ਉਹ ਪਰਮੇਸ਼ੁਰ ਦੇ ਖਿਲਾਫ਼ ਪਾਪ ਕਰ ਰਿਹਾ ਹੈ।) ਉਹ ਬੰਦਾ ਦੋਸ਼ੀ ਹੈ।
7 ਇਸ ਲਈ ਉਸ ਵਿਅਕਤੀ ਨੂੰ ਆਪਣੀ ਗਲਤੀ ਨੂੰ ਕਬੂਲ ਕਰ ਲੈਣਾ ਚਾਹੀਦਾ ਹੈ। ਫ਼ੇਰ ਉਸਨੂੰ ਆਪਣੇ ਬੁਰੇ ਕੰਮ ਦਾ ਪੂਰਾ ਇਵਜ਼ਾਨਾ ਦੇਣਾ ਚਾਹੀਦਾ ਹੈ। ਉਹ ਉਸ ਰਕਮ ਵਿੱਚ ਪੰਜਵਾ ਹਿੱਸਾ ਹੋਰ ਜਮ੍ਹਾ ਕਰਕੇ ਉਸ ਬੰਦੇ ਨੂੰ ਸਾਰੀ ਰਕਮ ਦੇ ਦੇਵੇ ਜਿਸਦਾ ਉਸਨੇ ਬੁਰਾ ਕੀਤਾ ਹੈ।
8 ਪਰ ਹੋ ਸਕਦਾ ਹੈ ਕਿ ਉਸਨੇ ਜਿਸ ਬੰਦੇ ਦਾ ਬੁਰਾ ਕੀਤਾ ਸੀ ਉਹ ਮਰ ਚੁਕਿਆ ਹੋਵੇ। ਅਤੇ ਸ਼ਾਇਦ ਉਸ ਮਰੇ ਹੋਏ ਬੰਦੇ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਵੀ ਰਕਮ ਲੈਣ ਵਾਲਾ ਨਾ ਹੋਵੇ। ਇਸ ਹਾਲਤ ਵਿੱਚ ਉਹ ਬੰਦਾ ਜਿਸਨੇ ਬੁਰਾ ਕੀਤਾ ਸੀ ਯਹੋਵਾਹ ਨੂੰ ਦੇਵੇਗਾ। ਉਹ ਬੰਦਾ ਜਾਜਕ ਨੂੰ ਪੂਰਾ ਇਵਜ਼ਾਨਾ ਦੇਵੇਗਾ। ਜਾਜਕ ਨੂੰ ਚਾਹੀਦਾ ਹੈ ਕਿ ਉਹ ਉਸ ਭੇਡ ਦੀ ਬਲੀ ਚੜਾਵੇ ਜਿਹੜੀ ਲੋਕਾਂ ਨੂੰ ਪਵਿੱਤਰ ਕਰਦੀ ਹੈ। ਇਸ ਭੇਡ ਦੀ ਬਲੀ ਬੁਰਾ ਕਰਨ ਵਾਲੇ ਦੇ ਪਾਪਾਂ ਨੂੰ ਢਕਣ ਲਈ ਚੜਾਉਂਣੀ ਚਾਹੀਦੀ ਹੈ। ਪਰ ਬਾਕੀ ਦੀ ਰਕਮ ਜਾਜਕ ਖੁਦ ਰੱਖ ਸਕਦਾ ਹੈ।
9 “ਜੇ ਇਸਰਾਏਲ ਦੇ ਲੋਕਾਂ ਵਿੱਚੋਂ ਕੋਈ ਜਣਾ ਪਰਮੇਸ਼ੁਰ ਨੂੰ ਖਾਸ ਸੁਗਾਤ ਭੇਟ ਕਰਦਾ ਹੈ ਤਾਂ ਉਹ ਜਾਜਕ ਜਿਹੜਾ ਉਸ ਸੁਗਾਤ ਨੂੰ ਪ੍ਰਵਾਨ ਕਰਦਾ ਹੈ ਉਹ ਉਸਨੂੰ ਰੱਖ ਸਕਦਾ ਹੈ। ਇਹ ਉਸੇ ਦੀ ਹੈ।
10 ਕਿਸੇ ਬੰਦੇ ਲਈ ਇਹ ਖਾਸ ਸੁਗਾਤਾ ਦੇਣੀਆਂ ਜ਼ਰੂਰੀ ਨਹੀਂ। ਪਰ ਜੇ ਉਹ ਦਿੰਦਾ ਹੈ ਤਾਂ ਸੁਗਾਤਾ ਜਾਜਕ ਦੀਆਂ ਹਨ।”
11 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
12 “ਇਸਰਾਏਲ ਦੇ ਲੋਕਾਂ ਨੂੰ ਇਹ ਗੱਲਾਂ ਆਖ: ਹੋ ਸਕਦਾ ਹੈ ਕਿਸੇ ਬੰਦੇ ਦੀ ਪਤਨੀ ਉਸ ਨਾਲ ਬੇਵਫ਼ਾਈ ਕਰੇ।
13 ਹੋ ਸਕਦਾ ਹੈ ਕਿ ਉਸਦੇ ਕਿਸੇ ਦੂਸਰੇ ਆਦਮੀ ਨਾਲ ਜਿਸਨੀ ਸੰਬੰਧ ਹੋਣ ਅਤੇ ਇਸਨੂੰ ਉਹ ਆਪਣੇ ਪਤੀ ਕੋਲੋਂ ਛੁਪਾਵੇ। ਅਤੇ ਹੋ ਸਕਦਾ ਹੈ ਕਿ ਉਸਨੂੰ ਇਹ ਦੱਸਣ ਵਾਲਾ ਕੋਈ ਨਾ ਹੋਵੇ ਕਿ ਉਸਨੇ ਇਹ ਪਾਪ ਕੀਤਾ ਹੈ। ਉਸਦਾ ਪਤੀ ਸ਼ਾਇਦ ਕਦੇ ਵੀ ਉਸਦੇ ਕੀਤੇ ਹੋਏ ਬੁਰੇ ਕੰਮ ਬਾਰੇ ਨਾ ਜਾਣੇ। ਅਤੇ ਹੋ ਸਕਦਾ ਹੈ ਕਿ ਉਹ ਔਰਤ ਆਪਣੇ ਪਤੀ ਨੂੰ ਆਪਣੇ ਪਾਪ ਬਾਰੇ ਨਾ ਦੱਸੇ।
14 ਪਰ ਹੋ ਸਕਦਾ ਹੈ ਕਿ ਪਤੀ ਇਸ ਬਾਰੇ ਸ਼ੱਕ ਕਰਨ ਲੱਗ ਪਾਵੇ ਕਿ ਉਸਦੀ ਪਤਨੀ ਨੇ ਉਸਦੇ ਖਿਲਾਫ਼ ਪਾਪ ਕੀਤਾ ਹੈ। ਉਹ ਸ਼ਾਇਦ ਈਰਖਾ ਕਰਨ ਲੱਗ ਜਾਵੇ। ਸ਼ਾਇਦ ਉਹ ਵਿਸ਼ਵਾਸ ਕਰਨ ਲੱਗ ਜਾਵੇ ਕਿ ਉਹ ਪਵਿੱਤਰ ਨਹੀਂ ਹੈ ਅਤੇ ਉਸ ਨਾਲ ਸੱਚੀ ਨਹੀਂ ਹੈ।
15 ਜੇ ਅਜਿਹਾ ਹੋ ਜਾਵੇ, ਤਾਂ ਉਸਨੂੰ ਚਾਹੀਦਾ ਹੈ ਕਿ ਆਪਣੀ ਪਤਨੀ ਨੂੰ ਜਾਜਕ ਕੋਲ ਲੈ ਜਾਵੇ। ਪਤੀ ਨੂੰ ਵੀ ਜੌਂਆ ਦੇ ਆਟੇ ਦੇ 8 ਕੱਪ ਭੇਟ ਵਜੋਂ ਲੈ ਜਾਣੇ ਚਾਹੀਦੇ ਹਨ। ਉਹ ਜੌਆਂ ਦੇ ਆਟੇ ਉੱਤੇ ਤੇਲ ਜਾਂ ਧੂਫ਼ ਨਾ ਪਾਵੇ। ਇਹ ਜੌਂਆ ਦਾ ਆਟਾ ਯਹੋਵਾਹ ਲਈ ਅਨਾਜ਼ ਦੀ ਭੇਟ ਹੈ। ਇਹ ਇਸ ਲਈ ਦਿੱਤਾ ਗਿਆ ਹੈ ਕਿ ਪਤੀ ਈਰਖਾਲੂ ਹੈ। ਇਹ ਭੇਟ ਇਹ ਦਰਸਾਵੇਗੀ ਕਿ ਇਸਨੂੰ ਇਹ ਵਿਸ਼ਵਾਸ ਹੈ ਕਿ ਉਸਦੀ ਪਤਨੀ ਨੇ ਉਸ ਨਾਲ ਬੇਵਫ਼ਾਈ ਕੀਤੀ ਹੈ।
16 “ਜਾਜਕ ਔਰਤ ਨੂੰ ਯਹੋਵਾਹ ਦੇ ਸਨਮੁਖ ਲੈ ਜਾਵੇਗਾ ਅਤੇ ਉਸਨੂੰ ਉਥੇ ਯਹੋਵਾਹ ਦੇ ਸਾਮ੍ਹਣੇ ਖਢ਼ਾਵੇਗਾ।
17 ਫ਼ੇਰ ਜਾਜਕ ਕੁਝ ਖਾਸ ਪਾਣੀ ਲਵੇਗਾ ਅਤੇ ਇਸਨੂੰ ਮਿੱਟੀ ਦੇ ਭਾਂਡੇ ਵਿੱਚ ਪਾਵੇਗਾ। ਜਾਜਕ ਪਵਿੱਤਰ ਤੰਬੂ ਦੇ ਫ਼ਰਸ਼ ਦੀ ਥੋੜੀ ਜਿਹੀ ਮਿੱਟੀ ਪਾਣੀ ਵਿੱਚ ਪਾ ਦੇਵੇਗਾ।
18 ਜਾਜਕ ਔਰਤ ਨੂੰ ਯਹੋਵਾਹ ਦੇ ਸਾਮ੍ਹਣੇ ਖੜਾ ਹੋਣ ਲਈ ਮਜ਼ਬੂਰ ਕਰੇਗਾ। ਫ਼ੇਰ ਉਹ ਉਸਦੇ ਵਾਲ ਖੋਲ੍ਹ ਦੇਵੇਗਾ ਅਤੇ ਅਨਾਜ਼ ਦੀ ਭੇਟ ਉਸਦੇ ਹੱਥ ਉੱਤੇ ਪਾ ਦੇਵੇਗਾ। ਇਹ ਉਹੀ ਜੌਂਆ ਦਾ ਆਟਾ ਹੈ ਜਿਹੜਾ ਉਸਦੇ ਪਤੀ ਨੇ ਦਿੱਤਾ ਸੀ ਕਿਉਂਕਿ ਉਹ ਈਰਖਾਲੂ ਹੋ ਗਿਆ ਸੀ। ਉਸ ਵਕਤ ਉਹ ਕੌੜੇ ਪਾਣੀ ਵਾਲਾ ਭਾਂਡਾ ਫ਼ੜੇਗਾ, ਜੋ ਸਰਾਪ ਲਿਆਉਂਦਾ ਹੈ।
19 “ਫ਼ੇਰ ਜਾਜਕ ਔਰਤ ਨੂੰ ਆਖੇਗਾ ਕਿ ਉਸਨੂੰ ਝੂਠ ਨਹੀਂ ਬੋਲਣਾ ਚਾਹੀਦਾ ਉਸਨੂੰ ਸੱਚ ਬੋਲਣ ਦਾ ਇਕਰਾਰ ਕਰਨਾ ਚਾਹੀਦਾ ਹੈ। ਜਾਜਕ ਉਸਨੂੰ ਆਖੇਗਾ: ‘ਜੇ ਤੂੰ ਕਿਸੇ ਹੋਰ ਆਦਮੀ ਨਾਲ ਨਹੀਂ ਸੁੱਤੀ, ਅਤੇ ਜੇ ਤੂੰ ਆਪਣੇ ਵਿਆਹੁਤਾ ਜੀਵਨ ਵਿੱਚ ਆਪਣੇ ਪਤੀ ਨਾਲ ਬੇਵਫ਼ਾਈ ਨਹੀਂ ਕੀਤੀ, ਤਾਂ ਇਹ ਪਾਣੀ ਜਿਹੜਾ ਮੁਸੀਬਤ ਪੈਦਾ ਕਰਦਾ ਹੈ, ਤੈਨੂੰ ਨੁਕਸਾਨ ਨਹੀਂ ਪਹੁੰਚਾਏਗਾ।
20 ਪਰ ਜੇ ਤੂੰ ਆਪਣੇ ਪਤੀ ਦੇ ਖਿਲਾਫ਼ ਪਾਪ ਕੀਤਾ ਹੈ ਜੇ ਤੂੰ ਉਸ ਆਦਮੀ ਨਾਲ ਜਿਨਸੀ ਸੰਬੰਧ ਰਖੇ ਹਨ ਜਿਹੜਾ ਤੇਰਾ ਪਤੀ ਨਹੀਂ ਹੈ ਫ਼ੇਰ ਤੂੰ ਪਵਿੱਤਰ ਨਹੀਂ ਹੈ।
21 ਜੇ ਇਹ ਗੱਲ ਸੱਚ ਹੈ, ਫ਼ੇਰ ਤੂੰ ਬਹੁਤ ਦੁੱਖ ਭੋਗੇਗੀ ਜਦੋਂ ਤੂੰ ਇਹ ਖਾਸ ਪਾਣੀ ਪੀਵੇਂਗੀ। ਤੂੰ ਕੋਈ ਔਲਾਦ ਪੈਦਾ ਨਹੀਂ ਕਰ ਸਕੇਂਗੀ। ਅਤੇ ਜੇ ਤੂੰ ਹੁਣ ਗਰਭਵਤੀ ਹੈ ਤਾਂ ਤੇਰਾ ਬੱਚਾ ਗਿਰ ਜਾਵੇਗਾ। ਤਾਂ ਤੇਰੇ ਲੋਕ ਤੈਨੂੰ ਛੱਡ ਦੇਣਗੇ ਅਤੇ ਤੇਰੇ ਬਾਰੇ ਮੰਦਾ ਬੋਲਣਗੇ।’“ਫ਼ੇਰ ਜਾਜਕ ਨੂੰ ਉਸ ਔਰਤ ਨੂੰ ਯਹੋਵਾਹ ਅੱਗੇ ਇੱਕ ਖਾਸ ਇਕਰਾਰ ਕਰਨ ਲਈ ਆਖਣਾ ਚਾਹੀਦਾ ਹੈ। ਔਰਤ ਇਸ ਬਾਰੇ ਸਹਿਮਤ ਹੋਣੀ ਚਾਹੀਦੀ ਹੈ ਕਿ ਜੇ ਉਹ ਝੂਠ ਬੋਲੇ ਤਾਂ ਇਹ ਬੁਰੀਆਂ ਗੱਲਾਂ ਉਸ ਨਾਲ ਵਾਪਰਨਗੀਆਂ।
22 ਜਾਜਕ ਨੂੰ ਆਖਣਾ ਚਾਹੀਦਾ ਹੈ, ‘ਤੈਨੂੰ ਇਹ ਪਣੀ ਜ਼ਰੂਰ ਪੀਣਾ ਚਾਹੀਦਾ ਹੈ ਜਿਹੜਾ ਮੁਸੀਬਤ ਦਿੰਦਾ ਹੈ। ਜੇ ਤੂੰ ਪਾਪ ਕੀਤਾ ਹੈ ਤਾਂ ਤੂੰ ਬੱਚੇ ਪੈਦਾ ਕਰਨ ਦੇ ਯੋਗ ਨਹੀਂ ਰਹੇਂਗੀ ਅਤੇ ਜਿਹੜਾ ਬੱਚਾ ਤੇਰੇ ਗਰਭ ਵਿਚ ਹੈ ਉਹ ਜੰਮਣ ਤੋਂ ਪਹਿਲਾ ਹੀ ਮਰ ਜਾਵੇਗਾ।’ ਅਤੇ ਔਰਤ ਨੂੰ ਆਖਣਾ ਚਾਹੀਦਾ ਹੈ: ‘ਜੋ ਤੁਸੀਂ ਆਖਦੇ ਹੋ ਮੈਂ ਕਰਨ ਲਈ ਸਹਿਮਤ ਹਾਂ।’
23 “ਜਾਜਕ ਨੂੰ ਇਹ ਚਿਤਾਵਨੀਆਂ ਸੂਚੀ ਉੱਤੇ ਲਿਖ ਦੇਣੀਆ ਚਾਹੀਦੀਆਂ ਹਨ। ਫ਼ੇਰ ਉਸਨੂੰ ਇਨ੍ਹਾਂ ਸ਼ਬਦਾ ਨੂੰ ਪਾਣੀ ਵਿੱਚ ਘੋਲ ਦੇਣਾ ਚਾਹੀਦਾ ਹੈ।
24 ਫ਼ੇਰ ਉਸ ਔਰਤ ਨੂੰ ਉਹ ਪਾਣੀ ਪੀਣਾ ਚਾਹੀਦਾ ਹੈ ਜਿਹੜਾ ਮੁਸੀਬਤ ਲਿਆਉਂਦਾ ਹੈ। ਇਹ ਪਾਣੀ ਉਸ ਵਿੱਚ ਦਾਖਲ ਹੋ ਜਾਵੇਗਾ, ਅਤੇ ਜੇ ਉਹ ਦੋਸ਼ੀ ਹੈ, ਤਾਂ ਇਹ ਉਸਨੂੰ ਬਹੁਤ ਦੁੱਖ ਦੇਵੇਗਾ।
25 “ਫ਼ੇਰ ਜਾਜਕ ਉਸ ਕੋਲੋਂ ਅਨਾਜ਼ ਦੀ ਭੇਟ (ਈਰਖਾ ਦੀ ਭੇਟ) ਲੈ ਲਵੇਗਾ ਅਤੇ ਇਸਨੂੰ ਯਹੋਵਾਹ ਅੱਗੇ ਉੱਚਾ ਚੁੱਕੇਗਾ ਅਤੇ ਇਸਨੂੰ ਜਗਵੇਦੀ ਕੋਲ ਲਿਆਵੇਗਾ।
26 ਜਾਜਕ ਆਪਣੇ ਹੱਥਾਂ ਵਿੱਚ ਕੁਝ ਅਨਾਜ਼ ਲਵੇਗਾ ਅਤੇ ਇਸਨੂੰ ਜਗਵੇਦੀ ਉੱਤੇ ਰੱਖ ਦੇਵੇਗਾ ਅਤੇ ਇਸਨੂੰ ਸਾੜ ਦੇਵੇਗਾ। ਇਸਤੋਂ ਮਗਰੋਂ ਉਹ ਔਰਤ ਨੂੰ ਪਾਣੀ ਪੀਣ ਲਈ ਆਖੇਗਾ।
27 ਜੇ ਉਸ ਔਰਤ ਨੇ ਆਪਣੇ ਪਤੀ ਦੇ ਖਿਲਾਫ਼ ਪਾਪ ਕੀਤਾ ਹੈ। ਤਾਂ ਪਾਣੀ ਉਸਨੂੰ ਮੁਸੀਬਤ ਵਿੱਚ ਪਾਵੇਗਾ। ਪਾਣੀ ਉਸਦੇ ਸ਼ਰੀਰ ਵਿੱਚ ਜਾਵੇਗਾ ਅਤੇ ਬਹੁਤ ਦੁੱਖ ਦੇਵੇਗਾ। ਜਿਹੜਾ ਵੀ ਬੱਚਾ ਉਸਦੇ ਗਰਭ ਵਿੱਚ ਹੋਵੇਗਾ ਉਹ ਜੰਮਣ ਤੋਂ ਪਹਿਲਾਂ ਹੀ ਮਰ ਜਾਵੇਗਾ ਅਤੇ ਉਹ ਫ਼ੇਰ ਕਦੇ ਵੀ ਬੱਚੇ ਪੈਦਾ ਨਹੀਂ ਕਰ ਸਕੇਗੀ। ਸਾਰੇ ਲੋਕ ਉਸਦੇ ਵਿਰੁੱਧ ਹੋ ਜਾਣਗੇ।
28 ਪਰ ਜੇ ਉਸ ਔਰਤ ਨੇ ਆਪਣੇ ਪਤੀ ਦੇ ਖਿਲਾਫ਼ ਕੋਈ ਪਾਪ ਨਹੀਂ ਕੀਤਾ ਅਤੇ ਉਹ ਪਵਿੱਤਰ ਹੈ, ਤਾਂ ਜਾਜਕ ਆਖੇਗਾ ਕਿ ਉਹ ਦੋਸ਼ੀ ਨਹੀਂ ਹੈ। ਫ਼ੇਰ ਉਹ ਸਾਧਾਰਣ ਹੋ ਜਾਵੇਗੀ ਅਤੇ ਬੱਚੇ ਪੈਦਾ ਕਰਨ ਦੇ ਯੋਗ ਹੋਵੇਗੀ।
29 “ਇਸ ਲਈ ਈਰਖਾ ਦੇ ਬਾਰੇ ਇਹ ਬਿਧੀ ਹੈ। ਇਹੀ ਹੈ ਜੋ ਤੁਹਾਨੂੰ ਉਦੋਂ ਕਰਨਾ ਚਾਹੀਦਾ ਹੈ ਜਦੋਂ ਕੋਈ ਔਰਤ ਆਪਣੇ ਵਿਆਹੁਤਾ ਜੀਵਨ ਵਿੱਚ ਪਤੀ ਦੇ ਖਿਲਾਫ਼ ਪਾਪ ਕਰਦੀ ਹੈ।
30 ਜੇਕਰ ਆਦਮੀ ਈਰਖਾਲੂ ਹੈ ਅਤੇ ਸ਼ੱਕ ਕਰਦਾ ਹੈ ਕਿ ਉਸਦੀ ਪਤਨੀ ਉਸ ਨਾਲ ਵਫ਼ਾਦਾਰ ਨਹੀਂ ਰਹੀ ਤਾਂ ਇਹੀ ਹੈ ਜੋ ਪਤੀ ਨੂੰ ਕਰਨਾ ਚਾਹੀਦਾ ਹੈ। ਜਾਜਕ ਔਰਤ ਨੂੰ ਯਹੋਵਾਹ ਦੇ ਸਨਮੁਖ ਖੜਾ ਹੋਣ ਲਈ ਆਖੇ ਅਤੇ ਇਹ ਸਾਰੀਆਂ ਗੱਲਾਂ ਕਰੇ ਇਹ ਬਿਧੀ ਹੈ।
31 ਪਤੀ ਕਿਸੇ ਗਲਤੀ ਦਾ ਦੋਸ਼ੀ ਨਹੀਂ ਹੋਵੇਗਾ। ਪਰ ਔਰਤ ਨੇ ਜੇ ਪਾਪ ਕੀਤਾ ਹੈ ਤਾਂ ਦੁੱਖ ਭੋਗੇਗੀ।”
31
ਕਾਂਡ 6

1 ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਇਸਰਾਏਲ ਦੇ ਲੋਕਾਂ ਨੂੰ ਇਹ ਗੱਲਾਂ ਆਖ: ਕੋਈ ਆਦਮੀ ਜਾਂ ਔਰਤ ਸ਼ਾਇਦ ਕੁਝ ਸਮੇਂ ਲਈ ਹੋਰਨਾਂ ਲੋਕਾਂ ਤੋਂ ਵੱਖ ਹੋਣਾ ਚਾਹੇ। ਵੱਖ ਹੋਣ ਦਾ ਇਹ ਖਾਸ ਸਮਾਂ ਉਸ ਬੰਦੇ ਨੂੰ ਕੁਝ ਸਮੇਂ ਲਈ ਪੂਰੀ ਤਰ੍ਹਾਂ ਯਹੋਵਾਹ ਦੇ ਲਈ ਸਮਰਪਿਤ ਹੋਣ ਦੀ ਇਜਾਜ਼ਤ ਦਿੰਦਾ ਹੈ। ਉਹ ਬੰਦਾ ਨਜ਼ੀਰ ਸਦਿਆ ਜਾਵੇਗਾ।
3 ਉਸ ਸਮੇਂ ਦੌਰਾਨ, ਉਸ ਬੰਦੇ ਨੂੰ ਮੈਅ ਜਾਂ ਇਹੋ ਜਿਹੀ ਹੋਰ ਮੈਅ ਨਹੀਂ ਪੀਣੀ ਚਾਹੀਦੀ ਉਸ ਬੰਦੇ ਨੂੰ ਸਿਰਕਾ ਵੀ ਨਹੀਂ ਪੀਣਾ ਚਾਹੀਦਾ ਜਿਹੜਾ ਮੈਅ ਜਾਂ ਕਿਸੇ ਇਹੋ ਜਿਹੀ ਹੋਰ ਚੀਜ਼ ਤੋਂ ਤਿਆਰ ਕੀਤਾ ਜਾਂਦਾ ਹੈ। ਉਸ ਬੰਦੇ ਨੂੰ ਅੰਗੂਰਾ ਦਾ ਰਸ ਨਹੀਂ ਪੀਣਾ ਚਾਹੀਦਾ। ਅੰਗੂਰ ਜਾਂ ਸੌਗੀ ਨਹੀਂ ਖਾਣੀ ਚਾਹੀਦੀ।
4 ਉਸ ਬੰਦੇ ਨੂੰ ਵੱਖ ਹੋਣ ਦੇ ਇਸ ਖਾਸ ਸਮੇਂ ਦੌਰਾਨ ਕੋਈ ਵੀ ਅਜਿਹੀ ਚੀਜ਼ ਨਹੀਂ ਖਾਣੀ ਚਾਹੀਦੀ ਜਿਹੜੀ ਅੰਗੂਰਾ ਤੋਂ ਤਿਆਰ ਹੁੰਦੀ ਹੈ। ਉਸ ਬੰਦੇ ਨੂੰ ਅੰਗੂਰਾ ਦੇ ਬੀਜ ਜਾਂ ਉਨ੍ਹਾਂ ਦਾ ਛਿਲਕਾ ਵੀ ਨਹੀਂ ਖਾਣਾ ਚਾਹੀਦਾ।
5 “ਵੱਖ ਹੋਣ ਦੇ ਇਸ ਸਮੇਂ ਦੌਰਾਨ, ਉਸ ਬੰਦੇ ਦੇ ਸਿਰ ਨੂੰ ਉਸਤਰਾ ਨਹੀਂ ਲੱਗਣਾ ਚਾਹੀਦਾ। ਵੱਖ ਹੋਣ ਦਾ ਇਹ ਸਮਾਂ ਖਤਮ ਹੋਣ ਤੀਕ ਉਸਨੂੰ ਆਪਣੇ ਇਕਰਾਰ ਨੂੰ ਸਮਰਪਿਤ ਰਹਿਣਾ ਚਾਹੀਦਾ ਹੈ। ਉਸਨੂੰ ਆਪਣੇ ਵਾਲ ਵਧਾਉਣੇ ਚਾਹੀਦੇ ਹਨ। ਉਸਦੇ ਵਾਲ ਪਰਮੇਸ਼ੁਰ ਨਾਲ ਉਸਦੇ ਇਕਰਾਰ ਦਾ ਖਾਸ ਹਿੱਸਾ ਹਨ। ਉਸਨੂੰ ਆਪਣੇ ਵਾਲਾਂ ਨੂੰ ਪਰਮੇਸ਼ੁਰ ਅੱਗੇ ਸੁਗਾਤ ਵਜੋਂ ਭੇਟ ਕਰਨਾ ਚਾਹੀਦਾ।
6 “ਇੱਕ ਨਜ਼ੀਰ ਨੂੰ ਵੱਖ ਹੋਣ ਦੇ ਖਾਸ ਸਮੇਂ ਦੌਰਾਨ ਕਦੇ ਵੀ ਮੁਰਦਾ ਜਿਸਮ ਦੇ ਨੇੜੇ ਨਹੀਂ ਜਾਣਾ ਚਾਹੀਦਾ। ਕਿਉਂਕਿ ਉਸ ਬੰਦੇ ਨੇ ਆਪਣੇ-ਆਪ ਨੂੰ ਪੂਰੀ ਤਰ੍ਹਾਂ ਯਹੋਵਾਹ ਨੂੰ ਸੌਂਪਿਆ ਹੋਇਆ ਹੈ।
7 ਜੇ ਭਾਵੇਂ ਉਸਦਾ ਆਪਣਾ ਪਿਤਾ, ਮਾਂ ਭਰਾ ਜਾਂ ਭੈਣ ਵੀ ਮਰ ਜਾਵੇ, ਉਸਨੂੰ ਉਨ੍ਹਾਂ ਨੂੰ ਨਹੀਂ ਛੂਹਣਾ ਚਾਹੀਦਾ। ਇਸ ਨਾਲ ਉਹ ਅਪਵਿੱਤਰ ਹੋ ਜਾਵੇਗਾ। ਉਸਨੂੰ ਇਹ ਜ਼ਰੂਰ ਦਰਸਾਉਣਾ ਚਾਹੀਦਾ ਹੈ ਕਿ ਉਹ ਵੱਖ ਹੋ ਗਿਆ ਹੈ ਅਤੇ ਉਸਨੇ ਆਪਣੇ-ਆਪ ਨੂੰ ਪੂਰੀ ਤਰ੍ਹਾਂ ਪਰਮੇਸ਼ੁਰ ਨੂੰ ਸੌਂਪ ਦਿੱਤਾ ਹੈ।
8 ਉਸਦੇ ਵੱਖ ਹੋਣ ਦੇ ਪੂਰੇ ਸਮੇਂ ਦੌਰਾਨ ਉਹ ਆਪਣੇ-ਆਪ ਨੂੰ ਪੂਰੀ ਤਰ੍ਹਾਂ ਯਹੋਵਾਹ ਨੂੰ ਸੌਂਪ ਰਿਹਾ ਹੁੰਦਾ ਹੈ।
9 ਹੋ ਸਕਦਾ ਹੈ ਕਿ ਨਜ਼ੀਰ ਕਿਸੇ ਅਜਿਹੇ ਬੰਦੇ ਦੇ ਨਾਲ ਹੈ ਜਿਹੜਾ ਅਚਾਨਕ ਮਰ ਜਾਂਦਾ ਹੈ। ਜੇ ਉਹ ਨਜ਼ੀਰ ਉਸ ਮੁਰਦਾ ਬੰਦੇ ਨੂੰ ਛੂੰਹਦਾ ਹੈ ਤਾਂ ਉਹ ਅਪਵਿੱਤਰ ਹੋ ਜਾਵੇਗਾ। ਜੇ ਅਜਿਹਾ ਹੁੰਦਾ ਹੈ ਤਾਂ ਨਜ਼ੀਰ ਨੂੰ ਆਪਣਾ ਸਿਰ ਮੁਨਾ ਲੈਣਾ ਚਾਹੀਦਾ ਹੈ। (ਉਹ ਵਾਲ ਉਸਦੇ ਖਾਸ ਇਕਰਾਰ ਦਾ ਹਿੱਸਾ ਸਨ।) ਉਸਨੂੰ ਆਪਣੇ ਵਾਲ ਸੱਤਵੇਂ ਦਿਨ ਮੁਨਾ ਲੈਣੇ ਚਾਹੀਦੇ ਹਨ, ਕਿਉਂਕਿ ਉਸ ਦਿਨ ਉਹ ਪਵਿੱਤਰ ਬਣਾਇਆ ਜਾਵੇਗਾ।
10 ਫ਼ੇਰ
8 ਵੇਂ ਦਿਨ ਉਸ ਨਜ਼ੀਰ ਨੂੰ ਦੋ ਕਬੂਤਰੀਆ ਅਤੇ ਦੋ ਜਵਾਨ ਕਬੂਤਰ ਜਾਜਕ ਕੋਲ ਲੈਕੇ ਆਉਣਾ ਚਾਹੀਦਾ ਹੈ। ਉਸਨੂੰ ਇਹ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਜਾਜਕ ਨੂੰ ਦੇ ਦੇਣੇ ਚਾਹੀਦੇ ਹਨ।
11 ਫ਼ੇਰ ਜਾਜਕ ਇੱਕ ਨੂੰ ਪਾਪ ਦੀ ਭੇਟ ਵਜੋਂ ਭੇਟ ਕਰੇਗਾ। ਉਹ ਦੂਸਰੇ ਨੂੰ ਹੋਮ ਦੀ ਭਟ ਵਜੋਂ ਭੇਟ ਕਰੇਗਾ। ਹੋਮ ਦੀ ਭੇਟ ਨਜ਼ੀਰ ਦੇ ਪਾਪ ਦਾ ਇਵਜ਼ਾਨਾ ਹੋਵੇਗਾ। (ਉਸਨੇ ਪਾਪ ਕੀਤਾ ਸੀ ਕਿਉਂਕਿ ਉਹ ਇੱਕ ਮੁਰਦਾ ਬੰਦੇ ਦੇ ਨੇੜੇ ਸੀ।) ਉਸ ਸਮੇਂ, ਉਹ ਵਿਅਕਤੀ ਇੱਕ ਵਾਰ ਫ਼ੇਰ ਆਪਣੇ ਸਿਰ ਦੇ ਵਾਲਾ ਨੂੰ ਪਰਮੇਸ਼ੁਰ ਅੱਗੇ ਸੁਗਾਤ ਵਜੋਂ ਭੇਟ ਕਰਨ ਦਾ ਇਕਰਾਰ ਕਰੇਗਾ।
12 ਇਸਦਾ ਮਤਲਬ ਇਹ ਹੈ ਕਿ ਉਹ ਬੰਦਾ ਯਹੋਵਾਹ ਦੀ ਸੇਵਾ ਵਿੱਚ ਇੱਕ ਵਾਰ ਲਈ ਫ਼ੇਰ ਆਪਣੇ ਵੱਖ ਹੋਣ ਦੇ ਸਮੇਂ ਦਾ ਪਾਲਣ ਕਰੇਗਾ। ਉਸਨੂੰ ਇੱਕ ਸਾਲ ਦਾ ਲੇਲਾ ਲਿਆਕੇ ਇਸਨੂੰ ਆਪਣੇ ਪਾਪ ਲਈ ਬਲੀ ਵਜੋਂ ਚੜਾਉਣਾ ਚਾਹੀਦਾ। ਉਹ ਸਾਰੇ ਦਿਨ ਜਦੋਂ ਉਹ ਵੱਖ ਕੀਤਾ ਗਿਆ ਸੀ ਭੁਲਾ ਦਿੱਤੇ ਜਾਣਗੇ। ਉਸਨੂੰ ਆਪਣਾ ਵੱਖ ਹੋਣ ਦਾ ਸਮਾਂ ਇੱਕ ਵਾਰੇ ਫ਼ੇਰ ਸ਼ੁਰੂ ਕਰਨਾ ਚਾਹੀਦਾ ਹੈ।
13 “ਜਦੋਂ ਵੱਖ ਹੋਣ ਦਾ ਇਹ ਸਮਾਂ ਖਤਮ ਹੋਵੇ, ਨਜ਼ੀਰ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਇੱਕ ਭੇਟ ਲਿਆਉਣੀ ਚਾਹੀਦੀ ਹੈ।
14 ਉਸ ਨੂੰ ਆਪਣੀਆਂ ਸੁਗਾਤਾ ਯਹੋਵਾਹ ਨੂੰ ਭੇਟ ਕਰਨੀਆਂ ਚਾਹੀਦੀਆਂ ਹਨ:
15 ਪਤੀਰੀ ਰੋਟੀ ਦੀ ਇੱਕ ਟੋਕਰੀ (ਤੇਲ ਮਿਲੇ ਬਰੀਕ ਆਟੇ ਦੀਆਂ ਰੋਟੀਆਂ।) ਇਨ੍ਹਾਂ ਰੋਟੀਆਂ ਉੱਤੇ ਤੇਲ ਜ਼ਰੂਰ ਲਾਇਆ ਜਾਵੇਗਾ।
16 “ਜਾਜਕ ਇਹ ਚੀਜ਼ਾ ਯਹੋਵਾਹ ਨੂੰ ਅਰਪਨ ਕਰੇਗਾ। ਅਤੇ ਫ਼ੇਰ ਜਾਜਕ ਪਾਪ ਦੀ ਭੇਟ ਅਤੇ ਹੋਮ ਦੀ ਭੇਟ ਤਿਆਰ ਕਰੇਗਾ।
17 ਜਾਜਕ ਪਤੀਰੀ ਰੋਟੀ ਦੀ ਟੋਕਰੀ ਯਹੋਵਾਹ ਨੂੰ ਭੇਟ ਕਰੇਗਾ। ਫ਼ੇਰ ਉਹ ਸੁਖ-ਸਾਂਦ ਦੀ ਭੇਟ ਵਜੋਂ ਭੇਡੂ ਨੂੰ ਜ਼ਿਬਾਹ ਕਰੇਗਾ ਅਤੇ ਇਸਨੂੰ ਅਨਾਜ਼ ਦੀ ਭੇਟ ਅਤੇ ਪੀਣ ਦੀ ਭੇਟ ਸਮੇਤ ਚੜਾਵੇਗਾ।
18 “ਨਜ਼ੀਰ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਵੱਲ ਜਾਣਾ ਚਾਹੀਦਾ ਹੈ। ਉਥੇ ਉਸਨੂੰ ਆਪਣੇ ਵਾਲ ਜ਼ਰੂਰ ਮਨਾਉਣੇ ਚਾਹੀਦੇ ਹਨ ਜਿਹੜੇ ਉਸਨੇ ਯਹੋਵਾਹ ਲਈ ਵਧਾਏ ਸਨ। ਉਹ ਵਾਲ ਉਸ ਅੱਗ ਵਿੱਚ ਸੁੱਟੇ ਜਾਣਗੇ ਜਿਹੜੀ ਸੁੱਖ-ਸਾਂਦ ਦੀ ਭੇਟ ਦੇ ਹੇਠਾ ਬਲ ਰਹੀ ਹੋਵੇਗੀ।
19 “ਜਦੋਂ ਨਜ਼ੀਰ ਆਪਣੇ ਵਾਲ ਮੁਨਾ ਲਵੇ, ਤਾਂ ਜਾਜਕ ਉਸਨੂੰ ਭੇਡੂ ਦਾ ਉਬਾਲਿਆ ਹੋਇਆ ਕੰਧਾ ਦੇਵੇਗਾ ਅਤੇ ਟੋਕਰੀ ਵਿੱਚੋਂ ਇੱਕ ਛੋਟਾ ਅਤੇ ਵੱਡਾ ਟੁਕੜਾ ਦੇਵੇਗਾ। ਇਹ ਦੋਵੇਂ ਟੁਕੜੇ ਖਮੀਰ ਤੋਂ ਬਿਨਾ ਬਣੇ ਹਨ।
20 ਫ਼ੇਰ ਜਾਜਕ ਇਨ੍ਹਾਂ ਚੀਜ਼ਾਂ ਨੂੰ ਯਹੋਵਾਹ ਅੱਗੇ ਹਿਲਾਵੇਗਾ ਇਹ ਹਿਲਾਉਣ ਦੀ ਭੇਟ ਹੈ ਇਹ ਚੀਜ਼ਾਂ ਪਵਿੱਤਰ ਹਨ ਅਤੇ ਜਾਜਕ ਦੀਆਂ ਹਨ। ਅਤੇ ਭੇਡੂ ਦਾ ਸੀਨਾ ਅਤੇ ਪੱਟ ਯਹੋਵਾਹ ਅੱਗੇ ਹਿਲਾਏ ਜਾਣਗੇ। ਇਹ ਚੀਜ਼ਾਂ ਯਾਜਕ ਦੀਆਂ ਹਨ। ਇਸਤੋਂ ਬਾਦ ਨਜ਼ੀਰ ਮੈਅ ਪੀ ਸਕਦਾ ਹੈ।
21 “ਇਹ ਬਿਧੀਆਂ ਉਸ ਬੰਦੇ ਲਈ ਹਨ ਜਿਹੜਾ ਨਜ਼ੀਰ ਦਾ ਇਕਰਾਰ ਕਰਨ ਦਾ ਨਿਰਣਾ ਕਰਦਾ ਹੈ ਉਸ ਬੰਦੇ ਨੂੰ ਯਹੋਵਾਹ ਨੂੰ ਉਹ ਸਾਰੀਆਂ ਸੁਗਾਤਾ ਦੇਣੀਆਂ ਚਾਹੀਦੀਆਂ ਹਨ। ਪਰ ਹੋ ਸਕਦਾ ਹੈ ਕਿ ਕੋਈ ਬੰਦਾ ਇਸ ਨਾਲੋਂ ਬਹੁਤ ਵੱਧ ਯਹੋਵਾਹ ਨੂੰ ਦੇ ਸਕਦਾ ਹੋਵੇ। ਜੇ ਕੋਈ ਬੰਦਾ ਵਧੇਰੇ ਕਰਨ ਦਾ ਇਕਰਾਰ ਕਰਦਾ ਹੈ ਤਾਂ ਉਸਨੂੰ ਆਪਣਾ ਇਕਰਾਰ ਪੂਰਾ ਕਰਨਾ ਚਾਹੀਦਾ ਹੈ। ਪਰ ਉਸਨੂੰ ਚਾਹੀਦਾ ਹੈ ਕਿ ਘੱਟੋ-ਘੱਟ ਉਹ ਚੀਜ਼ਾਂ ਜ਼ਰੂਰ ਦੇਵੇ ਜਿਹੜੀਆਂ ਨਜ਼ੀਰ ਦੇ ਇਕਰਾਰ ਦੀਆਂ ਬਿਧੀਆਂ ਦੀ ਸੂਚੀ ਵਿੱਚ ਦਰਜ ਹਨ।
22 ਯਹੋਵਾਹ ਨੇ ਮੂਸਾ ਨੂੰ ਆਖਿਆ,
23 “ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਆਖ ਕਿ ਇਹ ਤਰੀਕਾ ਹੈ ਜਿਸਦੇ ਅਨੁਸਾਰ ਉਨ੍ਹਾਂ ਨੂੰ ਇਸਰਾਏਲ ਦੇ ਲੋਕਾਂ ਨੂੰ ਅਸੀਸ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਆਖਣਾ ਚਾਹੀਦਾ ਹੈ:
24 ਯਹੋਵਾਹ ਤੁਹਾਨੂੰ ਅਸੀਸ, ਦੇਵੇ ਅਤੇ ਤੁਹਾਨੂੰ ਰੱਖੇ।
25 ਯਹੋਵਾਹ ਤੁਹਾਡੇ ਉੱਪਰ ਮਿਹਰਬਾਨ ਹੋਵੇਅਤੇ ਆਪਣੀ ਮਿਹਰ ਦਰਸਾਵੇ।
26 ਯਹੋਵਾਹ ਤੁਹਾਡੇ ਉੱਤੇ ਕਿਰਪਾ ਦ੍ਰਿਸ਼ਟੀ ਨਾਲ ਵੇਖੇਅਤੇ ਤੁਹਾਨੂੰ ਸ਼ਾਂਤੀ ਦੇਵੇ।”
27 ਫ਼ੇਰ ਯਹੋਵਾਹ ਨੇ ਆਖਿਆ, “ਇਸ ਤਰ੍ਹਾਂ, ਹਾਰੂਨ ਅਤੇ ਉਸਦੇ ਪੁੱਤਰ ਇਸਰਾਏਲ ਦੇ ਲੋਕਾਂ ਨੂੰ ਅਸੀਸਾਂ ਦੇਣ ਲਈ ਮੇਰੇ ਨਾਮ ਦੀ ਵਰਤੋਂ ਕਰਨਗੇ। ਅਤੇ ਮੈਂ ਉਨ੍ਹਾਂ ਨੂੰ ਅਸੀਸ ਦੇਵਾਂਗਾ।”
ਕਾਂਡ 7

1 ਮੂਸਾ ਨੇ ਪਵਿੱਤਰ ਤੰਬੂ ਨੂੰ ਸਥਾਪਿਤ ਕਰਨ ਦਾ ਕੰਮ ਮੁਕਾ ਲਿਆ। ਉਸ ਦਿਨ ਉਸਨੇ ਇਸਨੂੰ ਯਹੋਵਾਹ ਨੂੰ ਸਮਰਪਿਤ ਕੀਤਾ। ਮੂਸਾ ਨੇ ਤੰਬੂ ਅਤੇ ਉਸਦੇ ਨਾਲ ਵਰਤੀਆਂ ਜਾਂਦੀਆਂ ਸਾਰੀਆਂ ਚੀਜ਼ਾਂ ਨੂੰ ਮਸਹ ਕੀਤਾ। ਮੂਸਾ ਨੇ ਜਗਵੇਦੀ ਅਤੇ ਉਸਦੇ ਨਾਲ ਵਰਤੀਆ ਜਾਂਦੀਆਂ ਸਾਰੀਆਂ ਚੀਜ਼ਾਂ ਨੂੰ ਵੀ ਮਸਹ ਕੀਤਾ। ਇਹ ਗੱਲ ਦਰਸਾਉਂਦੀ ਸੀ ਕਿ ਉਨ੍ਹਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਸਿਰਫ਼ ਯਹੋਵਾਹ ਦੀ ਉਪਾਸਨਾ ਲਈ ਕੀਤੀ ਜਾਵੇਗੀ।
2 ਫ਼ੇਰ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨੂੰ ਭੇਟਾ ਚੜਾਈਆਂ। ਇਹ ਆਦਮੀ ਆਪੋ-ਆਪਣੇ ਪਰਿਵਾਰਾ ਅਤੇ ਪਰਿਵਾਰ-ਸਮੂਹਾਂ ਦੇ ਆਗੂ ਸਨ। ਇਹ ਉਹੀ ਆਦਮੀ ਸਨ ਜਿਹੜੇ ਲੋਕਾਂ ਦੀ ਗਿਣਤੀ ਕਰਨ ਦੇ ਮੁਖੀਆ ਸਨ।
3 ਇਨ੍ਹਾਂ ਆਗੂਆਂ ਨੇ ਯਹੋਵਾਹ ਲਈ ਸੁਗਾਤਾ ਲਿਆਦੀਆ। ਇਹ ਛੇ ਢਕੀਆ ਹੋਈਆਂ ਗੱਡੀਆਂ ਲੈਕੇ ਆਏ। ਅਤੇ ਗੱਡੀਆਂ ਨੂੰ ਖਿੱਚਣ ਵਾਲੀਆ 12 ਗਊਆਂ ਲੈਕੇ ਆਏ (ਇੱਕ ਗਊ ਹਰੇਕ ਆਗੂ ਵੱਲੋਂ ਦਿੱਤੀ ਗਈ ਅਤੇ ਹਰੇਕ ਆਗੂ ਨੇ ਦੂਸਰੇ ਆਗੂ ਨਾਲ ਰਲਕੇ ਇੱਕ ਗੱਡੀ ਦਿੱਤੀ।) ਇਨ੍ਹਾਂ ਆਗੂਆਂ ਨੇ ਇਹ ਚੀਜ਼ਾਂ ਪਵਿੱਤਰ ਤੰਬੂ ਉੱਤੇ ਯਹੋਵਾਹ ਨੂੰ ਦਿੱਤੀਆਂ।
4 ਯਹੋਵਾਹ ਨੇ ਮੂਸਾ ਨੂੰ ਆਖਿਆ,
5 “ਆਗੂਆਂ ਪਾਸੋਂ ਇਹ ਸੁਗਾਤਾਂ ਲੈ। ਇਨ੍ਹਾਂ ਸੁਗਾਤਾ ਨੂੰ ਮੰਡਲੀ ਵਾਲੇ ਤੰਬੂ ਦੀ ਸੇਵਾ ਲਈ ਵਰਤਿਆ ਜਾ ਸਕਦਾ ਹੈ। ਇਹ ਸੁਗਾਤਾ ਲੇਵੀ ਦੇ ਆਦਮੀਆ ਨੂੰ ਦੇ। ਇਨ੍ਹਾਂ ਨਾਲ ਉਨ੍ਹਾਂ ਦੇ ਕੰਮ ਵਿੱਚ ਸਹਾਇਤਾ ਮਿਲੇਗੀ।”
6 ਇਸ ਲਈ ਮੂਸਾ ਨੇ ਗੱਡੀਆਂ ਅਤੇ ਗਾਵਾਂ ਪ੍ਰਵਾਨ ਕਰ ਲਈਆਂ। ਉਸਨੇ ਇਹ ਚੀਜ਼ਾਂ ਲੇਵੀ ਨੂੰ ਦੇ ਦਿੱਤੀਆਂ।
7 ਉਸਨੇ ਦੋ ਗੱਡੀਆਂ ਅਤੇ ਚਾਰ ਗਊਆਂ ਗੇਰਸ਼ੋਨ ਦੇ ਸਮੂਹ ਦੇ ਆਦਮੀਆਂ ਨੂੰ ਦੇ ਦਿੱਤੀਆਂ। ਉਨ੍ਹਾਂ ਨੂੰ ਆਪਣੇ ਕੰਮ ਲਈ ਗੱਡੀਆਂ ਅਤੇ ਗਊਆਂ ਦੀ ਲੋੜ ਸੀ।
8 ਫ਼ੇਰ ਮੂਸਾ ਨੇ ਚਾਰ ਗੱਡੀਆਂ ਅਤੇ ਅਠ ਗਾਵਾਂ ਮਰਾਰੀ ਦੇ ਪਰਿਵਾਰ ਦੇ ਲੋਕਾਂ ਨੂੰ ਦੇ ਦਿੱਤੀਆਂ। ਕਿਉਂ ਜੁ ਉਨ੍ਹਾ ਨੂੰ ਇਹ ਆਪਣੇ ਕੰਮ ਲਈ ਲੋੜੀਦੀਆਂ ਸਨ। ਜਾਜਕ ਹਰੂਨ ਦਾ ਪੁੱਤਰ ਈਥਾਮਾਰ ਇਨ੍ਹਾਂ ਸਾਰੇ ਆਦਮੀਆਂ ਦੇ ਕੰਮ ਲਈ ਜ਼ਿੰਮੇਵਾਰ ਸੀ।
9 ਮੂਸਾ ਨੇ ਕਹਾਥ ਸਮੂਹ ਦੇ ਆਦਮੀਆ ਨੂੰ ਕੋਈ ਗੱਡੀਆਂ ਜਾਂ ਗਊਆ ਨਹੀਂ ਦਿੱਤੀਆ। ਕਿਉਂਕਿ ਉਨ੍ਹਾਂ ਦਾ ਕੰਮ ਪਵਿੱਤਰ ਚੀਜ਼ਾਂ ਨੂੰ ਮੋਢਿਆ ਉੱਤੇ ਚੁੱਕੇ ਲਿਜਾਣਾ ਸੀ।
10 ਮੂਸਾ ਨੇ ਜਗਵੇਦੀ ਉੱਤੇ ਪਵਿੱਤਰ ਤੇਲ ਛਿੜਕਿਆ। ਉਸੇ ਦਿਨ, ਆਗੂ ਯਹ੍ਵੋਆਹ ਲਈ ਜਗਵੇਦੀ ਉੱਤੇ ਸਮਰਪਿਤ ਕਰਨ ਲਈ ਆਪਣੇ ਚੜਾਵੇ ਲਿਆਏ।
11 ਯਹੋਵਾਹ ਨੇ ਮੂਸਾ ਨੂੰ ਆਖਿਆ, “ਹਰ ਰੋਜ਼ ਇੱਕ ਆਗੂ ਨੂੰ ਜਗਵੇਦੀ ਦੇ ਸਮਰਪਣ ਉੱਤੇ ਚੜਾਉਣ ਲਈ ਆਪਣੀ ਸੁਗਾਤ ਲਿਆਉਣੀ ਚਾਹੀਦੀ ਹੈ, ਹਰ ਦਿਨ ਇੱਕ ਆਗੂ।”
12 ਬਾਰ੍ਹਾਂ ਆਗੂਆਂ ਵਿੱਚੋਂ ਹਰੇਕ ਆਗੂ ਆਪਣੀਆਂ-ਆਪਣੀਆਂ ਸੁਗਾਤਾ ਲਿਆਇਆ। ਸੁਗਾਤਾਂ ਇਹ ਸਨ:ਹਰੇਕ ਆਗੂ
3 1 /4 ਪੌਂਡ ਭਾਰੀ ਇੱਕ ਚਾਂਦੀ ਦੀ ਪਲੇਟ, ਅਤੇ
3 1 /4 ਪੌਂਡ ਭਾਰ ਦਾ ਇੱਕ ਚਾਂਦੀ ਦਾ ਕੌਲਾ ਲਿਆਇਆ। ਇਨ੍ਹਾਂ ਦੋਹਾ ਸੁਗਾਤਾਂ ਨੂੰ ਸਰਕਾਰੀ ਨਾਪ ਅਨੁਸਾਰ ਮਾਪਿਆ ਗਿਆ ਸੀ। ਕੌਲਿਆਂ ਅਤੇ ਪਲੇਟਾ ਦੋਹਾ ਨੂੰ ਤੇਲ ਮਿਲੇ ਮੈਦੇ ਨਾਲ ਭਰਿਆ ਗਿਆ ਸੀ। ਅਤੇ ਅਨਾਜ਼ ਦੀ ਭੇਟ ਵਜੋਂ ਵਰਤਿਆ ਗਿਆ ਸੀ। ਹਰ ਆਗੂ ਨੇ ਧੂਫ਼ ਨਾਲ ਭਰੀ ਹੋਈ ਸੋਨੇ ਦੀ ਇੱਕ ਵੱਡੀ ਕੜਾਹੀ ਵੀ ਲਿਆਂਦੀ ਜਿਸਦਾ ਵਜ਼ਨ ਚਾਰ ਔਂਸ ਸੀ।ਹਰੇਕ ਆਗੂ ਇੱਕ ਜਵਾਨ ਵਹਿੜਕਾ, ਇੱਕ ਭੇਡੂ ਅਤੇ ਇੱਕ ਸਾਲ ਦੀ ਉਮਰ ਦਾ ਲੇਲਾ ਵੀ ਲੈਕੇ ਆਇਆ। ਇਹ ਜਾਨਵਰ ਹੋਮ ਦੀ ਭੇਟ ਲਈ ਸਨ। ਹਰੇਕ ਆਗੂ ਪਾਪ ਦੀ ਭੇਟ ਵਜੋਂ ਇੱਕ ਬਕਰਾ ਵੀ ਲਿਆਇਆ। ਹਰ ਆਗੂ ਦੋ ਬਲਦ, 5 ਭੇਡੂ, 5 ਬੱਕਰੇ ਅਤੇ ਇੱਕ ਸਾਲ ਦੀ ਉਮਰ ਦੇ 5 ਲੇਲਿਆਂ ਨੂੰ ਸੁਖ-ਸਾਂਦ ਦੀ ਭੇਟ ਵਜੋਂ ਬਲੀ ਚੜਾਉਣ ਲਈ ਵੀ ਲੈਕੇ ਆਇਆ।ਪਹਿਲੇ ਦਿਨ, ਯਹੂਦਾਹ ਦੇ ਪਰਿਵਾਰ-ਸਮੂਹ ਦਾ ਆਗੂ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਆਪਣੀ ਸੁਗਾਤਾ ਲੈਕੇ ਆਇਆ। ਦੂਸਰੇ ਦਿਨ, ਯਿੱਸਾਕਾਰ ਦਾ ਆਗੂ। ਸੂਆਰ ਦਾ ਪੁੱਤਰ ਨਥਨਿਏਲ ਆਪਣੀਆਂ ਸੁਗਾਤਾ ਲੈਕੇ ਆਇਆ।ਤੀਸਰੇ ਦਿਨ, ਜ਼ਬੂਲੁਨ ਦੇ ਲੋਕਾਂ ਦਾ ਆਗੂ, ਹੇਲੋਨ ਦਾ ਪੁੱਤਰ ਅਲੀਆਬ ਆਪਣੀਆਂ ਸੁਗਾਤਾ ਲੈਕੇ ਆਇਆ।ਚੌਥੇ ਦਿਨ, ਰਊਬੇਨ ਦੇ ਲੋਕਾਂ ਦਾ ਆਗੂ, ਸ਼ਦੇਉਰ ਦਾ ਪੁੱਤਰ ਅਲੀਸੂਰ ਆਪਣੀਆ ਸੁਗਾਤਾ ਲੈਕੇ ਆਇਆ।ਪੰਜਵੇਂ ਦਿਨ, ਸ਼ਿਮਓਨ ਦੇ ਲੋਕਾਂ ਦਾ ਆਗੂ, ਸੂਰੀਸ਼ੁਦਾਈ ਦਾ ਪੁੱਤਰ ਸ਼ਲੁਮੀਏਲ ਆਪਣੀਆਂ ਸੁਗਾਤਾ ਲੈਕੇ ਆਇਆ।ਛੇਵੇਂ ਦਿਨ, ਗਾਦ ਦੇ ਲੋਕਾਂ ਦਾ ਆਗੂ, ਦਊਏਲ ਦਾ ਪੁੱਤਰ ਅਲ੍ਯਾਸਾਫ਼ ਆਪਣੀਆਂ ਸੁਗਾਤਾ ਲੈਕੇ ਆਇਆ।ਸੱਤਵੇਂ ਦਿਨ, ਅਫ਼ਰਾਈਮ ਦੇ ਲੋਕਾਂ ਦਾ ਆਗੂ, ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਆਪਣੀਆਂ ਸੁਗਾਤਾ ਲੈਕੇ ਆਇਆ।ਅੱਠਵੇਂ ਦਿਨ, ਮਨਸ਼ਹ ਦੇ ਲੋਕਾਂ ਦਾ ਆਗੂ, ਪਦਾਹਸੂਰ ਦਾ ਪੁੱਤਰ ਗਮਲੀਏਲ ਆਪਣੀਆਂ ਸੁਗਾਤਾ ਲੈਕੇ ਆਇਆ।ਨੌਵੇਂ ਦਿਨ, ਬਿਨਯਾਮੀਨ ਦੇ ਲੋਕਾਂ ਦਾ ਆਗੂ, ਗਿਦੋਨੀ ਦਾ ਪੁੱਤਰ ਅਬੀਦਾਨ ਆਪਣੀਆਂ ਸੁਗਾਤਾ ਲੈਕੇ ਆਇਆ।ਦਸਵੇਂ ਦਿਨ, ਦਾਨ ਦੇ ਲੋਕਾਂ ਦਾ ਆਗੂ, ਅੰਮੀਸ਼ੁਦਾਈ ਦਾ ਪੁੱਤਰ ਅਹੀਅਜ਼ਰ ਆਪਣੀਆਂ ਸੁਗਾਤਾ ਲੈਕੇ ਆਇਆ।ਗਿਆਰ੍ਹਵੇਂ ਦਿਨ, ਆਸ਼ੇਰ ਦੇ ਲੋਕਾਂ ਦਾ ਆਗੂ, ਆਕਰਾਨ ਦਾ ਪੁੱਤਰ ਪਗੀਏਲ ਆਪਣੀਆਂ ਸੁਗਾਤਾ ਲੈਕੇ ਆਇਆ।ਬਾਰ੍ਹਵੇਂ ਦਿਨ, ਨਫ਼ਤਾਲੀ ਦੇ ਲੋਕਾਂ ਦਾ ਆਗੂ, ਏਨਾਨ ਦਾ ਪੁੱਤਰ ਅਹੀਰਾ ਆਪਣੀਆਂ ਸੁਗਾਤਾ ਲੈਕੇ ਆਇਆ।
13
14
15
16
17
18
19
20
21
22
23
24
25
26
27
28
29
30
31
32
33
34
35
36
37
38
39
40
41
42
43
44
45
46
47
48
49
50
51
52
53
54
55
56
57
58
59
60
61
62
63
64
65
66
67
68
69
70
71
72
73
74
75
76
77
78
79
80
81
82
83
84 ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਇਸਰਾਏਲ ਦੇ ਲੋਕਾਂ ਦੇ ਆਗੂਆਂ ਵੱਲੋਂ ਦਿੱਤੀਆਂ ਗਈਆਂ ਸੁਗਾਤਾਂ ਸਨ। ਉਨ੍ਹਾਂ ਨੇ ਇਹ ਚੀਜ਼ਾਂ ਉਸ ਸਮੇਂ ਲਿਆਂਦੀਆਂ ਜਦੋਂ ਮੂਸਾ ਨੇ ਜਗਵੇਦੀ ਨੂੰ ਮਸਹ ਕਰਕੇ ਸਮਰਪਿਤ ਕੀਤਾ। ਉਨ੍ਹਾਂ ਨੇ 12 ਚਾਂਦੀ ਦੀਆਂ ਪਲੇਟਾਂ, 12 ਚਾਂਦੀ ਦੇ ਕੌਲੇ ਅਤੇ 12 ਸੋਨੇ ਦੀਆਂ ਕੜਾਈਆਂ ਲਿਆਂਦਿਆਂ।
85 ਹਰੇਕ ਪਲੇਟ ਦਾ ਵਜ਼ਨ ਤਕਰੀਬਨ 31 /2 ਪੌਂਡ ਸੀ। ਅਤੇ ਹਰੇਕ ਕੌਲੇ ਦਾ ਵਜ਼ਨ 1 3 /4 ਪੌਂਡ ਸੀ। ਚਾਂਦੀ ਦੀਆਂ ਪਲੇਟਾਂ ਅਤੇ ਚਾਂਦੀ ਦੇ ਕੌਲਿਆਂ ਦਾ ਕੁੱਲ ਵਜ਼ਨ ਸਰਕਾਰੀ ਮਾਪ ਅਨੁਸਾਰ ਤਕਰੀਬਨ 60 ਪੌਂਡ ਸੀ।
86 ਧੂਫ਼ ਨਾਲ ਭਰੀ ਹੋਈ ਹਰ ਕਢ਼ਾਈ ਸੋਨੇ ਦੀ ਸੀ ਅਤੇ ਸਰਕਾਰੀ ਮਾਪ ਅਨੁਸਾਰ 4 ਔਂਸ ਦੀ ਸੀ ਕੁੱਲ ਮਿਲਾਕੇ ਸੋਨੇ ਦੀਆਂ 12 ਕਢ਼ਾਈਆਂ ਦਾ ਵਜ਼ਨ 3 ਪੌਂਡ ਸੀ।
87 ਹੋਮ ਦੀ ਭੇਟ ਦੇ ਜਾਨਵਰਾਂ ਦੀ ਕੁੱਲ ਗਿਣਤੀ 12 ਵਹਿੜਕੇ, 12 ਭੇਡੂ ਅਤੇ 12 ਇੱਕ ਸਾਲ ਦੀ ਉਮਰ ਵਲੇ ਲੇਲੇ ਸਨ। ਉਥੇ ਅਨਾਜ਼ ਦੀਆਂ ਭੇਟਾਂ ਵੀ ਸਨ ਜਿਨ੍ਹਾਂ ਨੂੰ ਅਵੱਸ਼ ਦਿੱਤਾ ਜਾਣਾ ਸੀ ਅਤੇ ਉਥੇ 12 ਬੱਕਰੇ ਵੀ ਸਨ ਜਿਨ੍ਹਾਂ ਦੀ ਵਰਤੋਂ ਯਹੋਵਾਹ ਲਈ ਪਾਪ ਦੀ ਭੇਟ ਵਜੋਂ ਕੀਤੀ ਗਈ।
88 ਆਗੂਆਂ ਨੇ ਸੁਖ-ਸਾਂਦ ਦੀਆਂ ਭੇਟਾ ਲਈ ਜ਼ਿਬਾਹ ਕੀਤੇ ਜਾਣ ਵਾਲੇ ਜਾਨਵਰ ਵੀ ਦਿੱਤੇ ਇਨ੍ਹਾਂ ਜਾਨਵਰਾਂ ਦੀ ਕੁੱਲ ਗਿਣਤੀ ਸੀ 24 ਵਹਿੜਕੇ, 60 ਭੇਡੂ, 60 ਬੱਕਰੇ ਅਤੇ 60 ਇੱਕ ਸਾਲ ਦੇ ਉਮਰ ਵਾਲੇ ਲੇਲੇ। ਇਸ ਤਰ੍ਹਾਂ ਉਨ੍ਹਾਂ ਨੇ ਜਗਵੇਦੀ ਨੂੰ, ਮੂਸਾ ਦੇ ਇਸਨੂੰ ਪਵਿੱਤਰ ਬਣਾਏ ਜਾਣ ਤੋਂ ਬਾਦ, ਸਮਰਪਣ ਕੀਤਾ।
89 ਮੂਸਾ ਯਹੋਵਾਹ ਨਾਲ ਗੱਲ ਕਰਨ ਲਈ ਮੰਡਲੀ ਵਾਲੇ ਤੰਬੂ ਕੋਲ ਗਿਆ। ਉਸ ਸਮੇਂ, ਉਸਨੇ ਆਪਣੇ ਨਾਲ ਗੱਲਾਂ ਕਰਦੀ ਯਹੋਵਾਹ ਦੀ ਅਵਾਜ਼ ਸੁਣੀ। ਇਹ ਅਵਾਜ਼ ਇਕਰਾਰਨਾਮੇ ਵਾਲੇ ਸੰਦੂਕ ਦੇ ਖਾਸ ਕੱਜਣ ਦੇ ਉੱਪਰੋਂ, ਕਰੂਬੀ ਫ਼ਰਿਸ਼ਤਿਆ ਵਿਚਕਾਰਲੇ ਇਲਾਕੇ ਵਿੱਚੋਂ ਆ ਰਹੀ ਸੀ। ਇਹੀ ਤਰੀਕਾ ਸੀ ਜਿਵੇਂ ਪਰਮੇਸ਼ੁਰ ਨੇ ਮੂਸਾ ਨਾਲ ਗੱਲ ਕੀਤੀ।
ਕਾਂਡ 8

1 ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਹਾਰੂਨ ਨੂੰ ਆਖ ਕਿ ਉਹ ਸੱਤ ਦੀਵਿਆਂ ਨੂੰ ਉਸ ਥਾਂ ਰੱਖੇ ਜਿਹੜੀ ਮੈਂ ਤੈਨੂੰ ਦਿਖਾਈ ਸੀ। ਇਹ ਦੀਵੇ ਸ਼ਮਾਦਾਨ ਦੇ ਸਾਮ੍ਹਣੇ ਦੇ ਖੇਤਰ ਨੂੰ ਰੌਸ਼ਨ ਕਰਨਗੇ।”
3 ਹਾਰੂਨ ਨੇ ਇਵੇਂ ਹੀ ਕੀਤਾ। ਹਾਰੂਨ ਨੇ ਦੀਵਿਆਂ, ਨੂੰ ਸਹੀ ਥਾਂ ਰੱਖਿਆ ਅਤੇ ਉਨ੍ਹਾਂ ਦਾ ਰੁਖ ਇਸ ਤਰ੍ਹਾਂ ਕਰ ਦਿੱਤਾ ਕਿ ਉਹ ਸ਼ਮਾਦਾਨ ਦੇ ਸਾਮ੍ਹਣੇ ਵਾਲੇ ਪਾਸੇ ਨੂੰ ਰੌਸ਼ਨ ਕਰਦੇ ਸਨ। ਉਸਨੇ ਉਸ ਆਦੇਸ਼ ਨੂੰ ਪੂਰਾ ਕੀਤਾ ਜਿਹੜਾ ਯਹੋਵਾਹ ਨੇ ਮੂਸਾ ਨੂੰ ਦਿੱਤਾ ਸੀ।
4 ਸ਼ਮਾਦਾਨ ਇਸ ਤਰ੍ਹਾਂ ਬਣਾਇਆ ਗਿਆ ਸੀ: ਇਹ ਹੇਠਾਂ ਸੁਨਿਹਰੀ ਆਧਾਰ ਤੋਂ ਲੈਕੇ ਉੱਪਰ ਸੁਨਿਹਰੀ ਫ਼ੁੱਲਾਂ ਤੱਕ ਸੋਨੇ ਦੇ ਪੱਤਰੇ ਨਾਲ ਬਣਾਇਆ ਗਿਆ ਸੀ। ਇਹ ਉਸੇ ਨਮੂਨੇ ਦਾ ਸੀ ਜਿਸ ਤਰ੍ਹਾਂ ਦਾ ਯਹੋਵਾਹ ਨੇ ਮੂਸਾ ਨੂੰ ਦਿਖਾਇਆ ਸੀ।
5 ਯਹੋਵਾਹ ਨੇ ਮੂਸਾ ਨੂੰ ਆਖਿਆ,
6 “ਲੇਵੀਆਂ ਨੂੰ ਇਸਰਾਏਲ ਦੇ ਹੋਰਨਾਂ ਲੋਕਾਂ ਤੋਂ ਵੱਖ ਕਰ ਲਵੋ। ਉਨ੍ਹਾਂ ਲੇਵੀਆਂ ਨੂੰ ਪਵਿੱਤਰ ਬਣਾ ਦਿਉ।
7 ਉਨ੍ਹਾਂ ਨੂੰ ਪਵਿੱਤਰ ਬਨਾਉਣ ਲਈ ਤੁਹਾਨੂੰ ਇਹ ਕੁਝ ਕਰਨਾ ਚਾਹੀਦਾ ਹੈ। ਉਨ੍ਹਾਂ ਉੱਤੇ ਪਾਪ ਦੀ ਭੇਟ ਦਾ ਖਾਸ ਪਾਣੀ ਛਿੜਕੋ। ਇਹ ਪਾਣੀ ਉਨ੍ਹਾਂ ਨੂੰ ਪਵਿੱਤਰ ਬਣਾ ਦੇਵੇਗਾ। ਫ਼ੇਰ ਉਨ੍ਹਾਂ ਨੂੰ ਆਪਣੇ ਸ਼ਰੀਰ ਦੇ ਵਾਲ ਮੁੰਨਣੇ ਚਾਹੀਦੇ ਹਨ ਅਤੇ ਕੱਪੜੇ ਧੋਣੇ ਚਾਹੀਦੇ ਹਨ। ਇਸ ਨਾਲ ਉਨ੍ਹਾਂ ਦੇ ਸ਼ਰੀਰ ਪਵਿੱਤਰ ਹੋ ਜਾਣਗੇ।
8 “ਲੇਵੀ ਆਦਮੀਆਂ ਨੂੰ ਤੇਲ ਨਾਲ ਮਿਲੇ ਮੈਦੇ ਦੀ ਅਨਾਜ਼ ਦੀ ਭੇਟ ਦੇ ਨਾਲ ਵਹਿੜਕਾ ਲੈਣਾ ਚਾਹੀਦਾ ਹੈ। ਫ਼ੇਰ ਤੁਹਾਨੂੰ ਪਾਪ ਦੀ ਭੇਟ ਵਜੋਂ ਇੱਕ ਹੋਰ ਜਵਾਨ ਬਲਦ ਲੈਣਾ ਚਾਹੀਦਾ ਹੈ।
9 ਲੇਵੀ ਲੋਕਾਂ ਨੂੰ ਮੰਡਲੀ ਵਾਲੇ ਤੰਬੂ ਦੇ ਸਾਮ੍ਹਣੇ ਵਾਲੇ ਪਾਸੇ ਲਿਆਉ। ਫ਼ੇਰ ਇਸਰਾਏਲ ਦੇ ਸਮੂਹ ਲੋਕਾਂ ਨੂੰ ਉਥੇ ਇਕਠਾ ਕਰੋ।
10 ਲੇਵੀ ਲੋਕਾਂ ਨੂੰ ਯਹੋਵਾਹ ਦੇ ਸਮੂਹ ਦੇ ਸਾਮ੍ਹਣੇ ਲਿਆਉ। ਇਸਰਾਏਲ ਦੇ ਲੋਕ ਉਨ੍ਹਾਂ ਉੱਤੇ ਆਪਣੇ ਹੱਥ ਧਰਨਗੇ।
11 ਫ਼ੇਰ ਹਾਰੂਨ ਲੇਵੀਆਂ ਨੂੰ ਯਹੋਵਾਹ ਨੂੰ ਸਮਰਪਿਤ ਕਰੇਗਾ। ਉਹ ਇਸਰਾਏਲ ਦੇ ਲੋਕਾਂ ਵੱਲੋਂ ਪਰਮੇਸ਼ੁਰ ਲਈ ਭੇਟ ਵਾਂਗ ਹੋਣਗੇ। ਇਸ ਤਰ੍ਹਾਂ, ਲੇਵੀ ਯਹੋਵਾਹ ਲਈ ਆਪਣਾ ਖਾਸ ਕੰਮ ਕਰਨ ਲਈ ਤਿਆਰ ਹੋਣਗੇ।
12 “ਲੇਵੀਆਂ ਨੂੰ ਆਖਣਾ ਕਿ ਉਹ ਵਹਿੜਕਿਆਂ ਦੇ ਸਿਰਾਂ ਉੱਤੇ ਆਪਣੇ ਹੱਥ ਰੱਖਣ। ਇੱਕ ਵਹਿੜਕਾ ਯਹੋਵਾਹ ਲਈ ਪਾਪ ਦੀ ਭੇਟ ਹੋਵੇਗਾ ਅਤੇ ਦੂਸਰੇ ਵਹਿੜਕੇ ਨੂੰ ਹੋਮ ਦੀ ਭੇਟ ਵਜੋਂ ਇਸਤੇਮਾਲ ਕੀਤਾ ਜਾਵੇਗਾ। ਇਹ ਭੇਟਾ ਲੇਵੀਆਂ ਲਈ ਪਰਾਸਚਿਤ ਕਰਨਗੀਆਂ।
13 ਲੇਵੀ ਲੋਕਾਂ ਨੂੰ ਆਖਣਾ ਕਿ ਉਹ ਹਾਰੂਨ ਅਤੇ ਉਸਦੇ ਪੁੱਤਰਾਂ ਦੇ ਸਾਮ੍ਹਣੇ ਖੜੇ ਹੋ ਜਾਣ। ਫ਼ੇਰ ਲੇਵੀ ਆਦਮੀਆਂ ਨੂੰ ਯਹੋਵਾਹ ਨੂੰ ਸਮਰਪਿਤ ਕਰ ਦੇਣਾ। ਉਹ ਇੱਕ ਹਿਲਾਉਣ ਦੀ ਭੇਟ ਵਾਂਗ ਹੋਣਾਗੇ।
14 ਇਸ ਨਾਲ ਲੇਵੀ ਲੋਕ ਪਵਿੱਤਰ ਬਣ ਜਾਣਗੇ। ਇਹ ਗੱਲ ਇਹ ਦਰਸਾਵੇਗੀ ਕਿ ਉਨ੍ਹਾਂ ਦੀ ਪਰਮੇਸ਼ੁਰ ਲਈ ਖਾਸ ਢੰਗ ਨਾਲ ਵਰਤੋਂ ਕੀਤੀ ਜਾ ਸਕਦੀ ਹੈ। ਉਹ ਇਸਰਾਏਲ ਦੇ ਹੋਰਨਾਂ ਲੋਕਾਂ ਕੋਲੋਂ ਵਖਰੇ ਹੋਣਗੇ। ਲੇਵੀ ਲੋਕ ਮੇਰੇ ਹੋਣਗੇ।
15 “ਇਸ ਲਈ ਲੇਵੀ ਲੋਕਾਂ ਨੂੰ ਪਵਿੱਤਰ ਬਣਾਉ। ਅਤੇ ਉਨ੍ਹਾਂ ਨੂੰ ਯਹੋਵਾਹ ਅੱਗੇ ਸਮਰਪਿਤ ਕਰੋ। ਉਹ ਇੱਕ ਹਿਲਾਉਣ ਦੀ ਭੇਟ ਵਾਂਗ ਹੋਣਗੇ। ਜਦੋਂ ਤੁਸੀਂ ਇਹ ਕਰ ਚੁੱਕੋਂਗੇ ਤਾਂ ਉਹ ਆ ਸਕਦੇ ਹਨ ਅਤੇ ਮੰਡਲੀ ਵਾਲੇ ਤੰਬੂ ਵਿਖੇ ਆਪਣਾ ਕੰਮ ਕਰ ਸਕਦੇ ਹਨ।
16 ਇਸਰਾਏਲੀ ਲੋਕ ਮੇਰੇ ਲਈ ਲੇਵੀਆਂ ਨੂੰ ਸਮਰਪਿਤ ਕਰਨਗੇ। ਉਹ ਮੇਰੇ ਹੋਣਗੇ ਅਤੀਤ ਵਿੱਚ ਮੈਂ ਹਰੇਕ ਇਸਰਾਏਲ ਪਰਿਵਾਰ ਨੂੰ ਆਖਿਆ ਸੀ ਕਿ ਉਹ ਆਪਣਾ ਪਲੇਠਾ ਪੁੱਤਰ ਮੈਨੂੰ ਭੇਟ ਕਰਨ। ਪਰ ਹੁਣ ਮੈਂ ਇਸਰਾਏਲ ਦੇ ਹੋਰਨਾਂ ਪਰਿਵਾਰਾਂ ਦੇ ਪਲੇਠੇ ਪੁੱਤਰਾਂ ਬਦਲੇ ਲੇਵੀ ਲੋਕਾਂ ਨੂੰ ਲੈ ਰਿਹਾ ਹਾਂ।
17 ਇਸਰਾਏਲ ਦਾ ਹਰ ਪਲੇਠਾ ਨਰ ਮੇਰਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਆਦਮੀ ਹੈ ਜਾਂ ਜਾਨਵਰ, ਇਹ ਫ਼ੇਰ ਵੀ ਮੇਰਾ ਹੈ। ਕਿਉਂਕਿ ਮੈਂ ਮਿਸਰ ਦੇ ਸਮੂਹ ਪਲੇਠੇ ਬੱਚਿਆਂ ਅਤੇ ਜਾਨਵਰਾ ਨੂੰ ਮਾਰ ਦਿੱਤਾ ਸੀ ਅਤੇ ਮੈਂ ਪਲੇਠੇ ਪੁੱਤਰਾਂ ਨੂੰ ਆਪਣਾ ਬਨਾਉਣ ਦੀ ਚੋਣ ਕੀਤੀ ਸੀ।
18 ਪਰ ਹੁਣ ਮੈਂ ਉਨ੍ਹਾਂ ਦੀ ਥਾਵੇਂ ਲੇਵੀ ਲੋਕਾਂ ਨੂੰ ਲੈ ਲਵਾਂਗਾ। ਮੈਂ ਇਸਰਾਏਲ ਦੇ ਹੋਰਨਾਂ ਪਰਿਵਾਰਾ ਦੇ ਪਲੇਠੇ ਪੁੱਤਰਾਂ ਦੀ ਥਾਵੇ ਲੇਵੀ ਲੋਕਾਂ ਨੂੰ ਲੈ ਲਵਾਂਗਾ।
19 ਮੈਂ ਇਸਰਾਏਲ ਦੇ ਸਾਰੇ ਲੋਕਾਂ ਵਿੱਚੋਂ ਲੇਵੀ ਲੋਕਾਂ ਦੀ ਚੋਣ ਕੀਤੀ ਸੀ। ਅਤੇ ਮੈਂ ਉਨ੍ਹਾਂ ਨੂੰ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਸੁਗਾਤ ਵਜੋਂ ਦੇ ਦੇਵਾਂਗਾ। ਮੈਂ ਚਾਹੁੰਦਾ ਹਾਂ ਕਿ ਉਹ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ। ਉਹ ਇਸਰਾਏਲ ਦੇ ਸਮੂਹ ਲੋਕਾਂ ਲਈ ਸੇਵਾ ਕਰਨਗੇ। ਉਹ ਅਜਿਹੀਆਂ ਬਲੀਆਂ ਦੇਣ ਵਿੱਚ ਸਹਾਇਤਾ ਕਰਨਗੇ ਜਿਹੜੀਆਂ ਇਸਰਾਏਲ ਦੇ ਲੋਕਾਂ ਨੂੰ ਪਵਿੱਤਰ ਬਨਾਉਣਗੀਆਂ। ਫ਼ੇਰ ਇਸਰਾਏਲ ਦੇ ਲੋਕਾਂ ਨੂੰ ਸਹਾਇਤਾ ਜਾਂ ਬਿਪਤਾ ਨਹੀਂ ਪਵੇਗੀ ਜਦੋਂ ਉਹ ਪਵਿੱਤਰ ਸਥਾਨ ਦੇ ਨੇੜੇ ਆਉਣਗੇ।”
20 ਇਸ ਲਈ, ਮੂਸਾ, ਹਾਰੂਨ ਅਤੇ ਇਸਰਾਏਲ ਦੇ ਸਮੂਹ ਲੋਕਾਂ ਨੇ ਯਹੋਵਾਹ ਦਾ ਹੁਕਮ ਮੰਨਿਆ। ਉਨ੍ਹਾਂ ਨੇ ਲੇਵੀ ਲੋਕਾਂ ਲਈ ਉਹ ਸਾਰਾ ਕੁਝ ਕੀਤਾ ਜਿਸਦਾ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।
21 ਲੇਵੀਆਂ ਨੇ ਇਸਨਾਨ ਕੀਤਾ ਅਤੇ ਕੱਪੜੇ ਧੋਤੇ। ਫ਼ੇਰ ਹਾਰੂਨ ਨੇ ਉਨ੍ਹਾਂ ਨੂੰ ਯਹੋਵਾਹ ਅੱਗੇ ਹਿਲਾਉਣ ਦੀ ਭੇਟ ਵਜੋਂ ਅਰਪਿਤ ਕਰ ਹਾਰੂਨ ਨੂੰ ਉਹ ਚੜਾਵੇ ਦਿੱਤੇ ਜਿਨ੍ਹਾਂ ਨੇ ਉਨ੍ਹਾਂ ਦੇ ਪਾਪ ਢਕ ਲਈ ਅਤੇ ਉਨ੍ਹਾਂ ਨੂੰ ਪਵਿੱਤਰ ਬਣਾ ਦਿੱਤਾ।
22 ਇਸਤੋਂ ਮਗਰੋਂ, ਲੇਵੀ ਲੋਕ ਆਪਣਾ ਕੰਮ ਕਰਨ ਲਈ ਮੰਡਲੀ ਵਾਲੇ ਤੰਬੂ ਵੱਲ ਆਏ। ਹਾਰੂਨ ਅਤੇ ਉਸਦੇ ਪੁੱਤਰਾਂ ਨੇ ਉਨ੍ਹਾਂ ਦੀ ਨਿਗਰਾਨੀ ਕੀਤੀ। ਉਹ ਇਨ੍ਹਾਂ ਲੇਵੀ ਲੋਕਾਂ ਦੇ ਕੰਮ ਲਈ ਜ਼ਿੰਮੇਵਾਰ ਸਨ। ਹਾਰੂਨ ਅਤੇ ਉਸਦੇ ਪੁੱਤਰਾਂ ਨੇ ਉਹੀ ਕੀਤਾ ਜਿਸਦਾ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।
23 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
24 “ਲੇਵੀ ਲੋਕਾਂ ਲਈ ਇਹ ਖਾਸ ਆਦੇਸ਼ ਹੈ: ਹਰੇਕ ਲੇਵੀ ਬੰਦਾ ਜਿਹੜਾ 25 ਵਰ੍ਹਿਆ ਦਾ ਜਾਂ ਇਸਤੋਂ ਵੱਡਾ ਹੈ। ਮੰਡਲੀ ਵਾਲੇ ਤੰਬੂ ਦੇ ਕੰਮ ਵਿੱਚ ਹਿੱਸਾ ਲੈਣ ਲਈ ਜ਼ਰੂਰ ਆਵੇ।
25 ਪਰ ਜਦੋਂ ਕੋਈ ਆਦਮੀ 50 ਸਾਲ ਦਾ ਹੋ ਜਾਵੇ ਤਾਂ ਉਸਨੂੰ ਆਪਣੇ ਕੰਮ ਤੋਂ ਸੇਵਾ ਮੁਕਤ ਹੋ ਜਾਣਾ ਚਾਹੀਦਾ ਹੈ। ਉਸਨੂੰ ਫ਼ੇਰ ਕੰਮ ਕਰਨ ਦੀ ਲੋੜ ਨਹੀਂ ਹੋਵੇਗੀ।
26 ਉਹ ਆਦਮੀ ਜਿਹੜੇ 50 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਹਨ ਆਪਣੇ ਭਰਾਵਾਂ ਦੀ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ। ਪਰ ਉਨ੍ਹਾਂ ਨੂੰ ਖੁਦ ਕੰਮ ਨਹੀਂ ਕਰਨਾ ਚਾਹੀਦਾ। ਇੰਝ ਤੁਹਾਨੂੰ ਲੇਵੀਆਂ ਨਾਲ ਉਨ੍ਹਾਂ ਦੇ ਕੰਮ ਬਾਰੇ ਪੇਸ਼ ਆਉਣਾ ਚਾਹੀਦਾ ਹੈ।”
ਕਾਂਡ 9

1 ਯਹੋਵਾਹ ਨੇ ਮੂਸਾ ਨਾਲ ਸੀਨਈ ਦੇ ਮਾਰੂਥਲ ਵਿੱਚ ਗੱਲ ਕੀਤੀ। ਇਹ ਇਸਰਾਏਲ ਦੇ ਲੋਕਾਂ ਦੇ ਮਿਸਰ ਵਿੱਚੋਂ ਬਹਰ ਆਉਣ ਦੇ ਦੂਸਰੇ ਵਰ੍ਹੇ ਦੇ ਪਹਿਲੇ ਮਹੀਨੇ ਦੇ ਦੌਰਾਨ ਦੀ ਗੱਲ ਹੈ। ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਇਸਰਾਏਲ ਦੇ ਲੋਕਾਂ ਨੂੰ ਆਖੋ ਕਿ ਉਹ ਪਸਾਹ ਦਾ ਚੁਣੇ ਹੋਏ ਸਮੇਂ ਜਸ਼ਨ ਮਨਾਉਣ।
3 ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇਸ ਮਹੀਨੇ ਦੀ
14 ਤਰੀਕ ਨੂੰ ਸ਼ਾਮ ਵੇਲੇ ਪਸਾਹ ਦੀ ਦਾਵਤ ਖਾਣਾ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਅਜਿਹਾ ਚੁਣੇ ਹੋਏ ਸਮੇਂ ਕਰਨ, ਅਤੇ ਉਹ ਪਸਾਹ ਦੇ ਸਾਰੇ ਨੇਮਾਂ ਦੀ ਪਾਲਣਾ ਅਵੱਸ਼ ਕਰਨ।”
4 ਇਸ ਲਈ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਪਸਾਹ ਦਾ ਜਸ਼ਨ ਮਨਾਉਣ ਲਈ ਆਖਿਆ।
5 ਲੋਕਾਂ ਨੇ ਅਜਿਹਾ ਸੀਨਈ ਦੇ ਮਾਰੂਥਲ ਵਿਖੇ ਪਹਿਲੇ ਮਹੀਨੇ ਦੀ
14 ਵੀਂ ਤਰੀਕ ਨੂੰ ਕੀਤਾ। ਇਸਰਾਏਲੀਆਂ ਨੇ ਸਾਰਾ ਕੁਝ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।
6 ਪਰ ਕੁਝ ਲੋਕ ਪਸਾਹ ਦਾ ਜਸ਼ਨ ਉਸ ਦਿਨ ਨਹੀਂ ਮਨਾ ਸਕੇ। ਉਹ ਅਪਵਿੱਤਰ ਸਨ ਕਿਉਂਕਿ ਉਨ੍ਹਾਂ ਨੇ ਮੁਰਦਾ ਜਿਸਮ ਨੂੰ ਛੂਹ ਲਿਆ ਸੀ। ਇਸ ਲਈ ਉਹ ਉਸ ਦਿਨ ਮੂਸਾ ਅਤੇ ਹਾਰੂਨ ਕੋਲ ਗਏ।
7 ਉਨ੍ਹਾਂ ਲੋਕਾਂ ਨੇ ਮੂਸਾ ਨੂੰ ਆਖਿਆ, “ਅਸੀਂ ਇੱਕ ਮੁਰਦਾ ਜਿਸਮ ਨੂੰ ਛੂਹ ਲਿਆ ਹੈ ਅਤੇ ਅਪਵਿੱਤਰ ਹੋ ਗਏ ਸਾਂ। ਜਾਜਕਾਂ ਨੇ ਸਾਨੂੰ ਚੁਣੇ ਹੋਏ ਸਮੇਂ ਯਹੋਵਾਹ ਨੂੰ ਸੁਗਾਤਾ ਦੇਣ ਤੋਂ ਰੋਕਿਆ। ਇਸ ਲਈ ਅਸੀਂ ਇਸਰਾਏਲ ਦੇ ਹੋਰਨਾਂ ਲੋਕਾਂ ਨਾਲ ਪਸਾਹ ਦਾ ਜਸ਼ਨ ਨਹੀਂ ਮਨਾ ਸਕਦੇ! ਸਾਨੂੰ ਕੀ ਕਰਨਾ ਚਾਹੀਦਾ ਹੈ?”
8 ਮੂਸਾ ਨੇ ਉਨ੍ਹਾਂ ਨੂੰ ਆਖਿਆ, “ਇੱਥੇ ਠਹਿਰੋ ਅਤੇ ਮੈਂ ਯਹੋਵਾਹ ਨੂੰ ਪੁਛਕੇ ਵੇਖਦਾ ਹਾਂ ਕਿ ਉਹ ਇਸ ਬਾਰੇ ਕੀ ਆਖਣਾ ਚਾਹੁੰਦਾ।”
9 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ,
10 “ਇਸਰਾਏਲ ਦੇ ਲੋਕਾਂ ਨੂੰ ਇਹ ਗੱਲਾਂ ਆਖ: ਇਹ ਬਿਧੀ ਤੁਹਾਡੇ ਲਈ ਅਤੇ ਤੁਹਾਡੇ ਉੱਤਰਾਧਿਕਾਰੀਆਂ ਲਈ ਹੋਵੇਗੀ। ਸ਼ਾਇਦ ਕੋਈ ਬੰਦਾ ਸਹੀ ਸਮੇਂ ਪਸਾਹ ਦਾ ਜਸ਼ਨ ਮਨਾਉਣ ਦੇ ਯੋਗ ਨਾ ਹੋਵੇ। ਸ਼ਾਇਦ ਉਹ ਬੰਦਾ ਇਸ ਲਈ ਅਪਵਿੱਤਰ ਹੈ ਕਿਉਂਕਿ ਉਸਨੇ ਮੁਰਦਾ ਜਿਸਮ ਛੂਹ ਲਿਆ ਹੈ ਜਾਂ ਸ਼ਾਇਦ ਉਹ ਬੰਦਾ ਦੂਰ ਕਿਸੇ ਸਫ਼ਰ ਉੱਤੇ ਸੀ।
11 ਉਹ ਬੰਦਾ ਫ਼ੇਰ ਵੀ ਕਿਸੇ ਹੋਰ ਸਮੇਂ ਪਸਾਹ ਦਾ ਜਸ਼ਨ ਮਨਾਉਣ ਦੇ ਯੋਗ ਹੋਵੇਗਾ। ਉਹ ਬੰਦੇ ਨੂੰ ਦੂਸਰੇ ਮਹੀਨੇ ਦੀ
14 ਵੀ ਤਰੀਕ ਨੂੰ ਸ਼ਾਮ ਵੇਲੇ ਪਸਾਹ ਦਾ ਜਸ਼ਨ ਮਨਾਉਣਾ ਚਾਹੀਦਾ ਹੈ। ਉਸ ਸਮੇਂ ਉਸਨੂੰ ਲੇਲਾ, ਪਤੀਰੀ ਰੋਟੀ ਅਤੇ ਕੌੜੀਆਂ ਬੂਟੀਆਂ ਖਾਣੀਆਂ ਚਾਹੀਦੀਆਂ ਹਨ।
12 ਉਸ ਬੰਦੇ ਨੂੰ ਚਾਹੀਦਾ ਹੈ ਕਿ ਉਹ ਉਸ ਭੋਜਨ ਵਿੱਚੋਂ ਕੁਝ ਵੀ ਅਗਲੀ ਸਵੇਰ ਲਈ ਨਾ ਛੱਡੇ ਅਤੇ ਉਸ ਬੰਦੇ ਨੂੰ ਲੇਲੇ ਦੀ ਕੋਈ ਵੀ ਹੱਡੀ ਤੋਂੜਨੀ ਨਹੀਂ ਚਾਹੀਦੀ ਪਸਾਹ ਬਾਰੇ ਸਾਰੀਆਂ ਬਿਧੀਆਂ ਦਾ ਪਾਲਣ ਕਰਨਾ ਚਾਹੀਦਾ ਹੈ।
13 ਪਰ ਕੋਈ ਵੀ ਬੰਦਾ ਜਿਹੜਾ ਸਹੀ ਸਮੇਂ ਪਸਾਹ ਦਾ ਜਸ਼ਨ ਮਨਾ ਸਕਦਾ ਹੈ ਉਸਨੂੰ ਅਜਿਹਾ ਅਵੱਸ਼ ਕਰਨਾ ਚਾਹੀਦਾ ਹੈ। ਜੇ ਉਹ ਪਵਿੱਤਰ ਹੈ ਅਤੇ ਸਫ਼ਰ ਉੱਤੇ ਨਹੀਂ ਹੈ। ਤਾਂ ਉਸ ਲਈ ਕੋਈ ਬਹਾਨਾ ਨਹੀਂ ਹੈ ਜੇ ਉਹ ਬੰਦਾ ਸਹੀ ਸਮੇਂ ਪਸਾਹ ਦਾ ਜਸ਼ਨ ਨਹੀਂ ਮਨਾਉਂਦਾ ਤਾਂ ਉਸਨੂੰ ਉਸਦੇ ਲੋਕਾਂ ਨਾਲੋਂ ਅਵੱਸ਼ ਹੀ ਵੱਖ ਕਰ ਦੇਣਾ ਚਾਹੀਦਾ ਹੈ। ਉਹ ਦੋਸ਼ੀ ਹੈ। ਅਤੇ ਉਸਨੂੰ ਅਵੱਸ਼ ਸਜ਼ਾ ਮਿਲਣੀ ਚਾਹੀਦੀ ਹੈ! ਕਿਉਂਕਿ ਉਸਨੇ ਯਹੋਵਾਹ ਨੂੰ ਆਪਣੀ ਸੁਗਾਤ ਸਹੀ ਸਮੇਂ ਨਹੀਂ ਦਿੱਤੀ।
14 “ਹੋ ਸਕਦਾ ਹੈ ਕਿ ਤੁਹਾਡੇ ਦਰਮਿਆਨ ਰਹਿਣ ਵਾਲਾ ਕੋਈ ਵਿਦੇਸ਼ੀ ਤੁਹਾਡੇ ਨਾਲ ਯਹੋਵਾਹ ਦੇ ਪਸਾਹ ਦੇ ਜਸ਼ਨ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੋਵੇ। ਇਸਦੀ ਇਜਾਜ਼ਤ ਹੈ। ਪਰ ਉਸ ਬੰਦੇ ਨੂੰ ਪਸਾਹ ਦੀਆਂ ਸਾਰੀਆਂ ਬਿਧੀਆ ਦਾ ਪਾਲਣ ਕਰਨਾ ਚਾਹੀਦਾ ਹੈ। ਹਰ ਕਿਸੇ ਲਈ ਉਹੀ ਬਿਧੀਆਂ ਹਨ।”
15 ਉਸ ਦਿਨ ਪਵਿੱਤਰ ਤੰਬੂ, ਇਕਰਾਰਨਾਮੇ ਵਾਲਾ ਤੰਬੂ ਸਥਾਪਿਤ ਕੀਤਾ ਗਿਆ। ਯਹੋਵਾਹ ਦੇ ਬੱਦਲ ਨੇ ਇਸਨੂੰ ਕੱਜ ਲਿਆ। ਰਾਤ ਵੇਲੇ ਪਵਿੱਤਰ ਤੰਬੂ ਉੱਪਰਲਾ ਬੱਦਲ ਅੱਗ ਵਾਂਗ ਦਿਸਦਾ ਸੀ।
16 ਸਾਰਾ ਸਮਾਂ ਬੱਦਲ ਪਵਿੱਤਰ ਤੰਬੂ ਉੱਤੇ ਟਿਕਿਆ ਰਿਹਾ। ਅਤੇ ਰਾਤ ਵੇਲੇ ਬੱਦਲ ਅੱਗ ਵਾਂਗ ਨਜ਼ਰ ਆਇਆ।
17 ਜਦੋਂ ਬੱਦਲ ਪਵਿੱਤਰ ਤੰਬੂ ਉੱਤੋਂ ਆਪਣੀ ਥਾਂ ਤੋਂ ਹਿਲਿਆ, ਇਸਰਾਏਲੀਆਂ ਨੇ ਇਸਦਾ ਪਿੱਛਾ ਕੀਤਾ। ਜਦੋਂ ਬੱਦਲ ਠਹਿਰ ਗਿਆ, ਉਹੀ ਥਾਂ ਸੀ ਜਿਥੇ ਇਸਰਾਏਲੀਆਂ ਨੇ ਡੇਰਾ ਲਾਇਆ।
18 ਇਹ ਉਹ ਤਰੀਕਾ ਸੀ ਜਿਸ ਰਾਹੀਂ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਇਹ ਦਰਸਾਇਆ ਕਿ ਕਦੋਂ ਹਿੱਲਣਾ ਹੈ ਅਤੇ ਕਦੋਂ ਰੁਕਣਾ ਹੈ ਅਤੇ ਕਦੋਂ ਡੇਰਾ ਲਾਉਣਾ ਹੈ। ਜਦੋਂ ਬੱਦਲ ਪਵਿੱਤਰ ਤੰਬੂ ਉੱਤੇ ਰੁਕਿਆ ਹੋਇਆ ਸੀ ਲੋਕਾਂ ਨੇ ਉਸੇ ਥਾਂ ਉੱਤੇ ਡੇਰਾ ਲਾਈ ਰੱਖਿਆ।
19 ਕਦੇ ਬੱਦਲ ਪਵਿੱਤਰ ਤੰਬੂ ਉੱਤੇ ਦੇਰ ਤੱਕ ਰੁਕਿਆ ਰਹਿੰਦਾ ਸੀ। ਇਸਰਾਏਲੀਆਂ ਨੇ ਯਹੋਵਾਹ ਦਾ ਹੁਕਮ ਮੰਨਿਆ ਅਤੇ ਹਿੱਲੇ ਨਹੀਂ।
20 ਕਦੇ-ਕਦੇ ਬੱਦਲ ਪਵਿੱਤਰ ਤੰਬੂ ਉੱਤੇ ਸਿਰਫ਼ ਕੁਝ ਦਿਨਾ ਲਈ ਹੀ ਰੁਕਿਆ। ਇਸ ਲਈ ਲੋਕਾਂ ਨੇ ਯਹੋਵਾਹ ਦਾ ਆਦੇਸ਼ ਮੰਨਿਆ, ਉਨ੍ਹਾਂ ਨੇ ਉਦੋਂ ਬੱਦਲ ਦਾ ਪਿੱਛਾ ਕੀਤਾ ਜਦੋਂ ਇਹ ਹਿੱਲਿਆ।
21 ਕ੍ਕਦੇ-ਕਦੇ ਬੱਦਲ ਸਿਰਫ਼ ਰਾਤ ਦੌਰਾਨ ਰੁਕਿਆ ਅਗਲੀ ਸਵੇਰ ਬੱਦਲ ਹਿੱਲ ਗਿਆ। ਇਸ ਲਈ ਲੋਕਾਂ ਨੇ ਆਪਣੀਆਂ ਚੀਜ਼ਾਂ ਇਕਠੀਆਂ ਕੀਤੀਆਂ ਅਤੇ ਇਸਦਾ ਪਿੱਛਾ ਕੀਤਾ। ਜੇ ਬੱਦਲ ਦਿਨ ਵੇਲੇ ਜਾਂ ਰਾਤ ਵੇਲੇ ਹਿਲਿਆ, ਤਾਂ ਲੋਕਾਂ ਨੇ ਇਸਦਾ ਪਿੱਛਾ ਕੀਤਾ।
22 ਜੇ ਬੱਦਲ ਪਵਿੱਤਰ ਤੰਬੂ ਉੱਤੇ ਦੋ ਦਿਨ ਜਾਂ ਇੱਕ ਮਹੀਨਾ ਜਾਂ ਇੱਕ ਸਾਲ ਰੁਕਿਆ, ਲੋਕਾਂ ਨੇ ਯਹੋਵਾਹ ਦਾ ਹੁਕਮ ਮੰਨਣਾ ਜਾਰੀ ਰੱਖਿਆ। ਉਹ ਉਸ ਥਾਂ ਰੁਕੇ ਰਹੇ ਅਤੇ ਉਦੋਂ ਤੀਕ ਨਹੀਂ ਹਿੱਲੇ ਜਦੋਂ ਤੀਕ ਕਿ ਬੱਦਲ ਨਹੀਂ ਹਿਲਿਆ। ਫ਼ੇਰ ਜਦੋਂ ਬੱਦਲ ਆਪਣੀ ਥਾਂ ਤੋਂ ਉਠਿਆ ਅਤੇ ਹਿਲਿਆ ਲੋਕ ਵੀ ਹਿੱਲੇ।
23 ਇਸ ਲਈ ਲੋਕਾਂ ਨੇ ਯਹੋਵਾਹ ਦੇ ਆਦੇਸ਼ਾਂ ਨੂੰ ਮੰਨਿਆ। ਉਹ ਰੁਕੇ ਰਹੇ ਜਦੋਂ ਯਹੋਵਾਹ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਆਖਿਆ। ਅਤੇ ਉਹ ਹਿੱਲ ਪਏ ਜਦੋਂ ਯਹੋਵਾਹ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਆਖਿਆ। ਲੋਕਾਂ ਨੇ ਬਹੁਤ ਗੌਰ ਨਾਲ ਦੇਖਿਆ ਅਤੇ ਯਹੋਵਾਹ ਵੱਲੋਂ ਮੂਸਾ ਨੂੰ ਦਿੱਤੇ ਆਦੇਸ਼ਾਂ ਨੂੰ ਮੰਨਿਆ।
ਕਾਂਡ 10

1 ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਚਾਂਦੀ ਦੀ ਵਰਤੋਂ ਕਰੋ ਇਸਨੂੰ ਹਥੌੜਿਆਂ ਨਾਲ ਚੰਡਕੇ ਦੋ ਤੂਰ੍ਹੀਆਂ ਬਣਾਉ। ਇਹ ਤੂਰ੍ਹੀਆਂ ਲੋਕਾਂ ਨੂੰ ਇਕਠਿਆਂ ਕਰਨ ਲਈ ਹੋਣਗੀਆਂ ਅਤ ਉਨ੍ਹਾਂ ਨੂੰ ਇਹ ਦੱਸਣ ਲਈ ਹੋਣਗਿਆਂ ਕਿ ਕੂਚ ਦਾ ਸਮਾਂ ਆ ਚੁਕਿਆ ਹੈ।
3 ਜੇ ਤੁਸੀਂ ਇਨ੍ਹਾਂ ਤੂਰ੍ਹੀਆਂ ਨੂੰ ਲੰਮੀ ਧੁਨ ਵਿੱਚ ਵਜਾਵੋਂਗੇ ਤਾਂ ਸਮੂਹ ਲੋਕਾਂ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਇਕਠੇ ਹੋ ਜਾਣਾ ਚਾਹੀਦਾ ਹੈ।
4 ਜਦੋਂ ਤੁਸੀਂ ਲੰਮੀ ਧੁਨ ਵਿੱਚ ਸਿਰਫ਼ ਇੱਕ ਤੂਰ੍ਹੀ ਨੂੰ ਵਜਾਵੋਂ, ਤਾਂ ਹੀ ਆਗੂਆਂ ਨੂੰ ਤੁਹਾਨੂੰ ਮਿਲਣ ਲਈ ਆਉਣਾ ਚਾਹੀਦਾ ਹੈ। (ਇਹ ਆਗੂ ਇਸਰਾਏਲ ਦੇ
12 ਪਰਿਵਾਰ-ਸਮੂਹਾਂ ਵਿੱਚੋਂ ਹਨ।)
5 “ਤੂਰ੍ਹੀ ਨਾਲ ਪੈਦਾ ਕੀਤੀਆਂ ਗਈਆਂ ਛੋਟੀਆਂ ਧੁਨਾਂ ਲੋਕਾਂ ਨੂੰ ਡੇਰਾ ਉਠਾ ਲੈਣ ਦੀ ਸੂਚਨਾ ਹੋਵੇਗੀ। ਤੁਸੀਂ ਪਹਿਲੀ ਵਾਰ ਤੂਰ੍ਹੀਆਂ ਉੱਤੇ ਛੋਟੀ ਧੁਨ ਪੈਦਾ ਕਰੋਂਗੇ ਤਾਂ ਮੰਡਲੀ ਵਾਲੇ ਤੰਬੂ ਦੇ ਪੂਰਬ ਵਾਲੇ ਪਾਸੇ ਦੇ ਪਰਿਵਾਰ-ਸਮੂਹ ਡੇਰੇ ਤੋਂ ਚੱਲਣਾ ਸ਼ੁਰੂ ਕਰ ਦੇਣਗੇ।
6 ਦੂਜੀ ਵਾਰੀ ਤੁਸੀਂ ਤੂਰ੍ਹੀਆਂ ਤੇ ਛੋਟੀ ਜਿਹੀ ਧੁਨ ਪੈਦਾ ਕਰੋਂਗੇ, ਮੰਡਲੀ ਵਾਲੇ ਤੰਬੂ ਦੇ ਦੱਖਣੀ ਪਾਸੇ ਵਾਲੇ ਪਰਿਵਾਰ-ਸਮੂਹ ਅੱਗੇ ਵਧਣਾ ਸ਼ੁਰੂ ਕਰਗੇ।
7 ਪਰ ਜੇ ਤੁਸੀਂ ਲੋਕਾਂ ਨੂੰ ਖਾਸ ਮੰਡਲੀ ਵਿੱਚ ਇਕਠਿਆ ਕਰਨਾ ਚਾਹੁੰਦੇ ਹੋ ਤਾਂ ਤੂਰ੍ਹੀਆਂ ਨੂੰ ਵਖਰੇ ਢੰਗ ਨਾਲ ਵਜਾਉ, ਤੂਰ੍ਹੀ ਉੱਤੇ ਇੱਕ ਲੰਮੀ ਸਥਿਰ ਧੁਨ ਪੈਦਾ ਕਰੋ।
8 ਸਿਰਫ਼ ਹਾਰੂਨ ਦੇ ਪੁੱਤਰਾਂ, ਜਾਜਕਾਂ ਨੂੰ ਹੀ ਤੂਰ੍ਹੀਆਂ ਵਜਾਉਣੀਆ ਚਾਹੀਦੀਆਂ ਹਨ। ਇਹ ਤੁਹਾਡੇ ਲਈ ਅਜਿਹੀ ਬਿਧੀ ਹੈ ਜਿਹੜਾ ਸਦਾ ਜਾਰੀ ਰਹੇਗਾ, ਆਉਣ ਵਾਲੀਆਂ ਪੀੜੀਆਂ ਤੀਕ।
9 “ਜੇ ਤੁਸੀਂ ਆਪਣੀ ਜ਼ਮੀਨ ਉੱਤੇ ਦੁਸ਼ਮਣ ਨਾਲ ਲੜ ਰਹੇ ਹੋ, ਤਾਂ ਉਨ੍ਹਾਂ ਨਾਲ ਜਾਕੇ ਲੜਨ ਤੋਂ ਪਹਿਲਾਂ ਉੱਚੀ ਅਵਾਜ਼ ਵਿੱਚ ਤੂਰ੍ਹੀ ਵਜਾਉ। ਤੁਹਾਡਾ ਯਹੋਵਾਹ ਪਰਮੇਸ਼ੁਰ ਆਵਾਜ਼ ਸੁਣੇਗਾ ਅਤੇ ਦੁਸ਼ਮਣਾ ਤੋਂ ਤੁਹਾਡੀ ਰੱਖਿਆ ਕਰੇਗਾ।
10 ਤੁਹਾਨੂੰ ਇਨ੍ਹਾਂ ਤੂਰ੍ਹੀਆਂ ਨੂੰ ਆਪਣੀਆਂ ਸਾਰੀਆਂ ਖਾਸ ਸਭਾਵਾਂ, ਮਹੀਨੇ ਦੇ ਪਹਿਲੇ ਦਿਨਾ ਉੱਤੇ ਅਤੇ ਤੁਹਾਡੀ ਖੁਸ਼ੀ ਦੇ ਸਰਿਆਂ ਮੌਕਿਆਂ ਉੱਤੇ ਵਜਾਉਣਾ ਚਾਹੀਦਾ ਹੈ। ਜਦੋਂ ਤੁਸੀਂ ਹੋਮ ਦੀਆਂ ਭੇਟਾ ਅਤੇ ਸੁਖ-ਸਾਂਦ ਦੀਆਂ ਭੇਟਾ ਚੜਾਵੋਂ ਤਾਂ ਤੂਰ੍ਹੀਆਂ ਵਜਾਉ। ਇਹ ਤੁਹਾਡੇ ਯਹੋਵਾਹ ਲਈ ਤੁਹਾਡੇ ਨਾਲ ਉਸਦੇ ਇਕਰਾਰਨਾਮੇ ਚੇਤੇ ਕਰਾਉਣ ਦਾ ਖਾਸ ਢੰਗ ਹੋਵੇਗਾ। ਮੈਂ ਤੁਹਾਨੂੰ ਅਜਿਹਾ ਕਰਨ ਦਾ ਆਦੇਸ਼ ਦਿੰਦਾ ਹਾਂ, ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”
11 ਇਸਰਾਏਲ ਦੇ ਲੋਕਾਂ ਦੇ ਮਿਸਰ ਛੱਡਣ ਤੋਂ ਮਗਰੋਂ ਦੂਸਰੇ ਵਰ੍ਹੇ ਦੇ ਦੂਸਰੇ ਮਹੀਨੇ ਦੇ
20 ਵੇਂ ਦਿਨ, ਇਕਰਾਰਨਾਮੇ ਵਾਲੇ ਤੰਬੂ ਤੋਂ ਬੱਦਲ ਉਠਿਆ।
12 ਇਸ ਲਈ ਇਸਰਾਏਲ ਦੇ ਲੋਕਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਉਨ੍ਹਾਂ ਨੇ ਸੀਨਈ ਦਾ ਮਾਰੂਥਲ ਛੱਡ ਦਿੱਤਾ ਅਤੇ ਉਦੋਂ ਤੱਕ ਸਫ਼ਰ ਕਰਦੇ ਰਹੇ ਜਦੋਂ ਤੱਕ ਕਿ ਬੱਦਲ ਪਾਰਾਨ ਦੇ ਮਾਰੂਥਲ ਵਿੱਚ ਠਹਿਰ ਨਹੀਂ ਗਿਆ।
13 ਇਹ ਪਹਿਲੀ ਵਾਰ ਸੀ ਜਦੋਂ ਲੋਕਾਂ ਨੇ ਆਪਣਾ ਡੇਰਾ ਅੱਗੇ ਤੋਂਰਿਆ। ਉਨ੍ਹਾਂ ਨੇ ਇਸਨੂੰ ਉਸੇ ਤਰ੍ਹਾਂ ਅੱਗੇ ਤੋਰਿਆ ਜਿਵੇਂ ਮੂਸਾ ਨੇ ਯਹੋਵਾਹ ਨੂੰ ਆਦੇਸ਼ ਦਿੱਤਾ ਸੀ।
14 ਯਹੂਦਾਹ ਦੇ ਡੇਰੇ ਦੇ ਤਿੰਨ ਟੋਲੇ ਪਹਿਲਾਂ ਗਏ। ਉਨ੍ਹਾਂ ਨੇ ਆਪਣੇ ਝੰਡੇ ਹੇਠਾਂ ਸਫ਼ਰ ਕੀਤਾ। ਪਹਿਲਾ ਟੋਲਾ ਯਹੂਦਾਹ ਦਾ ਪਰਿਵਾਰ-ਸਮੂਹ ਸੀ। ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਉਸ ਟੋਲੇ ਦਾ ਆਗੂ ਸੀ।
15 ਉਸਤੋਂ ਮਗਰੋਂ ਯਿੱਸਾਕਾਰ ਦਾ ਪਰਿਵਾਰ-ਸਮੂਹ ਆਇਆ। ਸੂਆਰ ਦਾ ਪੁੱਤਰ ਨਥਨਿਏਲ ਉਸ ਟੋਲੇ ਦਾ ਆਗੂ ਸੀ।
16 ਅਤੇ ਫ਼ੇਰ ਜ਼ਬੂਲੁਨ ਦੇ ਪਰਿਵਾਰ-ਸਮੂਹ ਦੀ ਵਾਰੀ ਆਈ। ਹੇਲੋਨ ਦਾ ਪੁੱਤਰ ਅਲੀਆਬ ਉਸ ਟੋਲੇ ਦਾ ਆਗੂ ਸੀ।
17 ਫ਼ੇਰ ਪਵਿੱਤਰ ਤੰਬੂ ਉਤਾਰਿਆ ਗਿਆ। ਅਤੇ ਗੇਰਸ਼ੋਨ ਅਤੇ ਮਰਾਰੀ ਪਰਿਵਾਰਾਂ ਦੇ ਆਦਮੀਆਂ ਨੇ ਪਵਿੱਤਰ ਤੰਬੂ ਨੂੰ ਚੁਕਿਆ। ਇਸ ਲਈ ਇਨ੍ਹਾਂ ਪਰਿਵਾਰਾਂ ਦੇ ਲੋਕ ਅਗਲੀ ਕਤਾਰ ਵਿੱਚ ਸਨ।
18 ਫ਼ੇਰ ਰਊਬੇਨ ਦੇ ਡੇਰੇ ਦੇ ਤਿੰਨ ਟੋਲੇ ਆਏ। ਉਨ੍ਹਾਂ ਨੇ ਆਪਣੇ ਝੰਡੇ ਹੇਠਾ ਸਫ਼ਰ ਕੀਤਾ। ਪਹਿਲਾ ਟੋਲਾ ਰਊਬੇਨ ਦਾ ਪਰਿਵਾਰ-ਸਮੂਹ ਸੀ। ਸ਼ਦੇਊਰ ਦਾ ਪੁੱਤਰ ਅਲੀਸੂਰ ਉਸ ਟੋਲੇ ਦਾ ਆਗੂ ਸੀ।
19 ਫ਼ੇਰ ਸ਼ਿਮੋਨ ਦੇ ਪਰਿਵਾਰ-ਸਮੂਹ ਦੀ ਵਾਰੀ ਸੀ। ਸੂਰੀਸ਼ਦਈ ਦਾ ਪੁੱਤਰ ਸ਼ਲੁਮੀਏਲ ਉਸ ਟੋਲੇ ਦਾ ਆਗੂ ਸੀ।
20 ਅਤੇ ਫ਼ੇਰ ਗਾਦ ਦਾ ਪਰਿਵਾਰ-ਸਮੂਹ ਆਇਆ। ਦਊਏਲ ਦਾ ਪੁੱਤਰ ਅਲਯਾਸਾਫ਼ ਉਸ ਟੋਲੇ ਦਾ ਆਗੂ ਸੀ।
21 ਫ਼ੇਰ ਕਹਾਥ ਪਰਿਵਾਰ ਸਮੂਹ ਆਇਆ। ਉਨ੍ਹਾਂ ਨੇ ਪਵਿੱਤਰ ਸਥਾਨ ਤੋਂ ਪਵਿੱਤਰ ਚੀਜ਼ਾਂ ਚੁੱਕੀਆਂ। ਉਹ ਇਸ ਸਮੇਂ ਇਸ ਲਈ ਆਏ ਤਾਂ ਜੋ ਬਾਕੀ ਲੋਕ ਪਵਿੱਤਰ ਤੰਬੂ ਨੂੰ ਨਵੇਂ ਸਥਾਨ ਉੱਤੇ ਸਥਾਪਿਤ ਕਰ ਸਕਣ ਅਤੇ ਉਨ੍ਹਾਂ ਦੇ ਉਥੇ ਆਉਣ ਤੋਂ ਪਹਿਲਾਂ ਇਸਨੂੰ ਤਿਆਰ ਕਰ ਸਕਣ।
22 ਇਸਤੋਂ ਅੱਗੇ ਅਫ਼ਰਾਈਮ ਦੇ ਡੇਰੇ ਵਿੱਚੋਂ ਤਿੰਨ ਟੋਲੇ ਆਏ। ਉਨ੍ਹਾਂ ਨੇ ਆਪਣੇ ਝੰਡੇ ਹੇਠਾ ਸਫ਼ਰ ਕੀਤਾ। ਪਹਿਲਾ ਟੋਲਾ ਅਫ਼ਰਾਈਮ ਦੇ ਪਰਿਵਾਰ ਵਿੱਚੋਂ ਸੀ। ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਇਸ ਟੋਲੇ ਦਾ ਆਗੂ ਸੀ।
23 ਫ਼ੇਰ ਮਹਸ਼ਹ ਦਾ ਪਰਿਵਾਰ-ਸਮੂਹ ਆਇਆ। ਪਦਾਹਸੂਰ ਦਾ ਪੁੱਤਰ ਗਮਲੀਏਲ ਉਸ ਸਮੂਹ ਦਾ ਆਗੂ ਸੀ।
24 ਫ਼ੇਰ ਬਿਨਯਾਮੀਨ ਦਾ ਪਰਿਵਾਰ-ਸਮੂਹ ਆਇਆ। ਗਿਦਓਨੀ ਦਾ ਪੁੱਤਰ ਅਬੀਦਾਨ ਇਸ ਟੋਲੇ ਦਾ ਆਗੂ ਸੀ।
25 ਅਗਲੀ ਕਤਾਰ ਵਿਚਲੇ ਤਿੰਨ ਆਖਰੀ ਪਰਿਵਾਰ-ਸਮੂਹ ਹੋਰ ਸਾਰੇ ਪਰਿਵਾਰ-ਸਮੂਹਾਂ ਪਿਛਲੇ ਦਸਤੇ ਵਿੱਚ ਸਨ। ਇਹ ਸਮੂਹ ਦਾਨ ਦੇ ਪਰਿਵਾਰ-ਸਮੂਹ ਦੇ ਡੇਰੇ ਵਿੱਚੋਂ ਸਨ। ਉਨ੍ਹਾਂ ਨੇ ਆਪਣੇ ਝੰਡੇ ਹੇਠਾਂ ਸਫ਼ਰ ਕੀਤਾ। ਪਹਿਲਾ ਸਮੂਹ ਦਾਨ ਦਾ ਪਰਿਵਾਰ-ਸਮੂਹ ਸੀ। ਅੰਮੀਸ਼ਦਾਈ ਦਾ ਪੁੱਤਰ ਅਹੀਅਜ਼ਰ ਉਨ੍ਹਾਂ ਦਾ ਆਗੂ ਸੀ।
26 ਫ਼ੇਰ ਆਸ਼ੇਰ ਦਾ ਪਰਿਵਾਰ-ਸਮੂਹ ਆਇਆ। ਆਕਰਾਨ ਦਾ ਪੁੱਤਰ ਪਗੀਏਲ ਉਸ ਟੋਲੇ ਦਾ ਆਗੂ ਸੀ।
27 ਫ਼ੇਰ ਨਫ਼ਤਾਲੀ ਦਾ ਪਰਿਵਾਰ-ਸਮੂਹ ਆਇਆ। ਏਨਾਨ ਦਾ ਪੁੱਤਰ ਅਹੀਰਾ ਉਸ ਟੋਲੇ ਦਾ ਆਗੂ ਸੀ।
28 ਇਹੀ ਉਹ ਢੰਗ ਸੀ ਜਦੋਂ ਇਸਰਾਏਲ ਦੇ ਲੋਕ ਇੱਕ ਥਾਂ ਤੋਂ ਦੂਸਰੀ ਥਾ ਜਾਣ ਬਾਰੇ ਪੇਸ਼ ਕਦਮੀ ਕਰਦੇ ਸਨ।
29 ਹੋਬਾਬ ਰਊਏਲ ਦਾ ਪੁੱਤਰ ਸੀ ਜਿਹੜਾ ਮਿਦਯਾਨੀ ਸੀ। (ਰਊਏਲ ਮੂਸਾ ਦਾ ਸਹੁਰਾ ਸੀ।) ਮੂਸਾ ਨੇ ਹੋਬਾਬ ਨੂੰ ਆਖਿਆ, “ਅਸੀਂ ਉਸ ਧਰਤੀ ਵੱਲ ਸਫ਼ਰ ਕਰ ਰਹੇ ਹਾਂ ਜਿਹੜੀ ਪਰਮੇਸ਼ੁਰ ਨੇ ਸਾਨੂੰ ਦੇਣ ਦਾ ਇਕਰਾਰ ਕੀਤਾ ਸੀ। ਸਾਡੇ ਨਾਲ ਆ ਜਾਉ ਅਤੇ ਅਸੀਂ ਤੁਹਾਡੇ ਨਾਲ ਚੰਗਾ ਸਲੂਕ ਕਰਾਂਗੇ। ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਚੰਗੀਆਂ ਚੀਜ਼ਾਂ ਦੇਣ ਦਾ ਇਕਰਾਰ ਕੀਤਾ ਹੈ।”
30 ਪਰ ਹੋਬਾਬ ਨੇ ਜਵਾਬ ਦਿੱਤਾ, “ਨਹੀਂ ਮੈਂ ਤੇਰੇ ਨਾਲ ਨਹੀਂ ਜਾਵਾਂਗਾ। ਮੈਂ ਆਪਣੀ ਮਾਤ੍ਰ ਭੂਮੀ ਵੱਲ ਜਾਵਾਂਗਾ ਅਤੇ ਆਪਣੇ ਲੋਕਾਂ ਕੋਲ ਜਾਵਾਂਗਾ।”
31 ਮੂਸਾ ਨੇ ਆਖਿਆ, “ਕਿਰਪਾ ਕਰਕੇ ਸਾਨੂੰ ਛੱਡਕੇ ਨਾ ਜਾਉ। ਤੁਸੀਂ ਮਾਰੂਥਲ ਬਾਰੇ ਸਾਡੇ ਨਾਲੋਂ ਜ਼ਿਆਦਾ ਜਾਣਦੇ ਹੋ। ਤੁਸੀਂ ਸਾਡੇ ਰਾਹ ਬਰ ਹੋ ਸਕਦੇ ਹੋ।
32 ਜੇ ਤੁਸੀਂ ਸਾਡੇ ਨਾਲ ਆਵੋਂਗੇ, ਤਾਂ ਅਸੀਂ ਤੁਹਾਡੇ ਨਾਲ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਸਾਂਝਿਆ ਕਰਾਂਗੇ, ਜਿਹੜੀਆਂ ਯਹੋਵਾਹ ਸਾਨੂੰ ਦੇਵੇਗਾ।”
33 ਇਸ ਲਈ ਹੋਬਾਬ ਮੰਨ ਗਿਆ ਅਤੇ ਉਨ੍ਹਾਂ ਨੇ ਯਹੋਵਾਹ ਦੇ ਪਹਾੜ ਤੋਂ ਆਪਣੀ ਯਾਤਰਾ ਅਰਂਭ ਕੀਤੀ। ਜਾਜਕਾਂ ਨੇ ਯਹੋਵਾਹ ਦੇ ਇਕਰਾਰਨਾਮੇ ਦਾ ਸੰਦੂਕ ਚੁਕਿਆ ਅਤੇ ਲੋਕਾਂ ਦੇ ਅੱਗੇ-ਅੱਗੇ ਤੁਰ ਪਏ। ਉਨ੍ਹਾਂ ਨੇ ਡੇਰਾ ਸਥਾਪਿਤ ਕਰਨ ਵਾਲੀ ਥਾਂ ਨੂੰ ਲਭਦਿਆ ਸੰਦੂਕ ਨੂੰ ਤਿੰਨਾ ਦਿਨਾਂ ਤੱਕ ਚੁੱਕੀ ਰੱਖਿਆ।
34 ਯਹੋਵਾਹ ਦਾ ਬੱਦਲ ਉਨ੍ਹਾਂ ਦੇ ਉੱਪਰ ਹਰ ਰੋਜ਼ ਸੀ। ਅਤੇ ਜਦੋਂ ਉਨ੍ਹਾਂ ਨੇ ਹਰ ਸਵੇਰੇ ਆਪਣਾ ਡੇਰਾ ਛੱਡਿਆ, ਬੱਦਲ ਉਨ੍ਹਾਂ ਦੀ ਅਗਵਾਈ ਲਈ ਉਥੇ ਹੀ ਸੀ।
35 ਜਦੋਂ ਲੋਕਾਂ ਨੇ ਪਵਿੱਤਰ ਸੰਦੂਕ ਨੂੰ ਡੇਰਾ ਚੁੱਕਣ ਲਈ ਉਠਾਇਆ, ਮੂਸਾ ਨੇ ਹਮੇਸ਼ਾ ਆਖਿਆ,“ਉਠੋ ਯਹੋਵਾਹ ਜੀ!ਸਾਰੇ ਤੁਹਾਡੇ ਦੁਸ਼ਮਣ ਖਿਂਡ ਜਾਣ।ਸਾਰੇ ਤੁਹਾਡੇ ਦੁਸ਼ਮਣ ਤੁਹਾਡੇ ਕੋਲੋਂ ਦੂਰ ਭੱਜ ਜਾਣ।”
36 ਅਤੇ ਜਦੋਂ ਪਵਿੱਤਰ ਸੰਦੂਕ ਨੂੰ ਉਸਦੀ ਥਾਵੇਂ ਰੱਖਿਆ ਗਿਆ ਮੂਸਾ ਨੇ ਹਮੇਸ਼ਾ ਆਖਿਆ,“ਵਾਪਸ ਆ ਜਾਉ, ਯਹੋਵਾਹ, ਇਸਰਾਏਲ ਦੇ ਲਖਾਂ ਲੋਕਾਂ ਕੋਲ।”
ਕਾਂਡ 11

1 ਲੋਕਾਂ ਨੇ ਆਪਣੀ ਸਮਸਿਆਵਾਂ ਬਾਰੇ ਸ਼ਿਕਾਇਤਾ ਕਰਨੀਆਂ ਸ਼ੁਰੂ ਕਰ ਦਿੱਤੀਆਂ, ਯਹੋਵਾਹ ਨੇ ਉਨ੍ਹਾਂ ਦੀਆਂ ਸ਼ਿਕਾਇਤਾ ਸੁਣੀਆ ਅਤੇ ਬਹੁਤ ਕਰੋਧਵਾਨ ਹੋ ਗਿਆ। ਯਹੋਵਾਹ ਦੀ ਅੱਗ ਲੋਕਾਂ ਦਰਮਿਆਨ ਅਤੇ ਡੇਰੇ ਦੀ ਨੁਕਰ ਤੇ ਵੀ ਬਲ ਉਠੀ।
2 ਇਸ ਲਈ ਲੋਕਾਂ ਨੇ ਮੂਸਾ ਅੱਗੇ ਸਹਾਇਤਾ ਲਈ ਪੁਕਾਰ ਕੀਤੀ। ਮੂਸਾ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਅੱਗ ਬਲਣੋ ਹਟ ਗਈ।
3 ਇਸ ਲਈ ਉਸ ਥਾਂ ਨੂੰ ਤਬਏਰਾਹ ਬੁਲਾਇਆ ਗਿਆ। ਲੋਕਾਂ ਨੇ ਉਸ ਥਾਂ ਨੂੰ ਇਹ ਨਾਮ ਦਿੱਤਾ ਕਿਉਂਕਿ ਯਹੋਵਾਹ ਨੇ ਉਨ੍ਹਾਂ ਦੇ ਡੇਰੇ ਨੂੰ ਸਾੜਨ ਲਈ ਅੱਗ ਲਾਈ।
4 ਉਹ ਵਿਦੇਸ਼ੀ ਜਿਹੜੇ ਇਸਰਾਏਲ ਦੇ ਲੋਕਾਂ ਨਾਲ ਰਲ ਗਏ ਸਨ, ਉਨ੍ਹਾਂ ਨੇ ਖਾਣ ਲਈ ਹੋਰਨਾਂ ਚੀਜ਼ਾਂ ਦੀ ਆਪਣੀ ਇੱਛਾ ਦਰਸਾਈ। ਛੇਤੀ ਹੀ ਇਸਰਾਏਲ ਦੇ ਸਮੂਹ ਲੋਕ ਫ਼ੇਰ ਸ਼ਿਕਾਇਤ ਕਰਨ ਲੱਗੇ ਅਤੇ ਆਖਿਆ, “ਸਾਨੂੰ ਖਾਣ ਲਈ ਮਾਸ ਕੌਣ ਦੇਵੇਗਾ?”
5 ਸਾਨੂੰ ਉਹ ਮੱਛੀ ਚੇਤੇ ਆਉਂਦੀ ਹੈ ਜਿਹੜੀ ਅਸੀਂ ਮਿਸਰ ਵਿੱਚ ਖਾਧੀ ਸੀ। ਇਸਦੀ ਸਾਡੇ ਲਈ ਕੋਈ ਕੀਮਤ ਨਹੀਂ ਸੀ, ਅਤੇ ਸਾਡੇ ਕੋਲ ਕੁਝ ਚੰਗੀਆਂ ਸਬਜ਼ੀਆਂ ਜਿਵੇਂ ਕੱਕੜੀਆਂ, ਖਰਬੂਜੇ, ਲੀਕਸ, ਪਿਆਜ਼ ਅਤੇ ਲਸਣ ਸਨ।
6 ਪਰ ਹੁਣ ਸਾਡੀ ਤਾਕਤ ਖਤਮ ਹੋ ਗਈ ਹੈ। ਅਸੀਂ ਇਸ ਮੰਨ ਤੋਂ ਇਲਾਵਾ ਕਦੇ ਵੀ ਹੋਰ ਕੁਝ ਨਹੀਂ ਖਾਂਦੇ!”
7 (ਮੰਨ ਧਨੀਏ ਦੇ ਛੋਟੇ ਬੀਜ਼ਾਂ ਵਰਗਾ ਸੀ। ਅਤੇ ਇਹ ਕਿਸੇ ਰੁਖ ਦੀ ਗੂੰਦ ਵਰਗਾ ਦਿਸਦਾ ਸੀ।
8 ਲੋਕ ਮੰਨ ਇਕਠਾ ਕਰਦੇ ਸਨ। ਫ਼ੇਰ ਉਹ ਪੱਥਰਾਂ ਨਾਲ ਇਸਨੂੰ ਭੁਨਦੇ ਸਨ ਅਤੇ ਇੱਕ ਬਰਤਨ ਵਿੱਚ ਰਿੰਨ੍ਹਦੇ ਸਨ। ਜਾਂ ਉਹ ਇਸਨੂੰ ਪੀਹਕੇ ਆਟਾ ਬਣਾ ਲੈਂਦੇ ਸਨ ਅਤੇ ਇਸ ਦੀਆਂ ਪਤਲੀਆਂ ਰੋਟੀਆਂ ਬਣਾ ਲੈਂਦੇ ਸਨ। ਇਹ ਰੋਟੀਆਂ ਜੈਤੂਨ ਦੇ ਤੇਲ ਵਿੱਚ ਪਕਾਈਆਂ ਮਿਠੀਆਂ ਰੋਟੀਆਂ ਵਰਗਾ ਸੁਆਦ ਦਿੰਦੀਆਂ ਸਨ।
9 ਮਂਨ ਹਰ ਰਾਤ ਤੇਲ ਭਿੱਜੀ ਧਰਤੀ ਉੱਤੇ ਡਿੱਗਦਾ ਸੀ।)
10 ਮੂਸਾ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਹਰ ਪਰਿਵਾਰ ਦੇ ਲੋਕ ਆਪਣੇ ਤੰਬੂਆਂ ਕੋਲ ਬੈਠੇ ਸ਼ਿਕਾਇਤਾ ਕਰ ਰਹੇ ਸਨ। ਯਹੋਵਾਹ ਬਹੁਤ ਕ੍ਰੋਧਵਾਨ ਹੋ ਗਿਆ, ਅਤੇ ਇਸਨੇ ਮੂਸਾ ਨੂੰ ਬਹੁਤ ਬੇਚੈਨ ਕਰ ਦਿੱਤਾ।
11 ਮੂਸਾ ਨੇ ਯਹੋਵਾਹ ਨੂੰ ਪੁੱਛਿਆ, “ਯਹੋਵਾਹ ਜੀ ਤੁਸੀਂ ਮੇਰੇ ਉੱਤੇ ਇਹ ਮੁਸੀਬਤ ਕਿਉਂ ਪਾ ਦਿੱਤੀ ਹੈ? ਮੈਂ ਤੁਹਾਡਾ ਸੇਵਕ ਹਾਂ। ਮੈਂ ਕੀ ਕਸੂਰ ਕੀਤਾ ਹੈ? ਮੈਂ ਤੁਹਾਨੂੰ ਬੇਚੈਨ ਕਰਨ ਵਾਲੀ ਕਿਹੜੀ ਗੱਲ ਕੀਤੀ ਹੈ? ਤੁਸੀਂ ਮੈਨੂੰ ਇਨ੍ਹਾਂ ਸਾਰੇ ਲੋਕਾਂ ਦੀ ਜ਼ਿੰਮੇਵਾਰੀ ਕਿਉਂ ਸੌਂਪੀ ਹੈ?
12 ਤੁਸੀਂ ਜਾਣਦੇ ਹੋ ਕਿ ਮੈਂ ਇਨ੍ਹਾਂ ਸਮੂਹ ਲੋਕਾਂ ਦਾ ਪਿਤਾ ਨਹੀਂ ਹਾਂ। ਤੁਸੀਂ ਜਾਣਦੇ ਹੋ ਕਿ ਮੈਂ ਇਨ੍ਹਾਂ ਨੂੰ ਜਨਮ ਨਹੀਂ ਦਿੱਤਾ। ਪਰ ਮੈਨੂੰ ਇਨ੍ਹਾਂ ਦੀ ਦੇਖ-ਭਾਲ ਕਰਨੀ ਪੈਂਦੀ ਹੈ ਜਿਵੇਂ ਕੋਈ ਦਾਈ ਬੱਚੇ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਦੀ ਹੈ। ਤੁਸੀਂ ਮੈਨੂੰ ਅਜਿਹਾ ਕਰਨ ਲਈ ਕਿਉਂ ਮਜ਼ਬੂਰ ਕਰਦੇ ਹੋ? ਤੁਸੀਂ ਮੈਨੂੰ ਇਨ੍ਹਾਂ ਨੂੰ ਉਸ ਧਰਤੀ ਉੱਤੇ ਲੈ ਜਾਣ ਲਈ ਕਿਉਂ ਮਜ਼ਬੂਰ ਕਰਦੇ ਹੋ ਜਿਸਦਾ ਤੁਸੀਂ ਸਾਡੇ ਪੁਰਖਿਆ ਨਾਲ ਇਕਰਾਰ ਕੀਤਾ ਸੀ?
13 ਮੇਰੇ ਕੋਲ ਇਨ੍ਹਾਂ ਲੋਕਾਂ ਲਈ ਕਾਫ਼ੀ ਮਾਸ ਨਹੀਂ ਹੈ। ਅਤੇ ਇਹ ਮੇਰੇ ਕੋਲ ਸ਼ਿਕਾਇਤਾਂ ਕਰੀ ਜਾ ਰਹੇ ਹਨ। ਇਹ ਆਖਦੇ ਹਨ, ਸਾਨੂੰ ਖਾਣ ਵਾਸਤੇ ਮਾਸ ਦਿਉ।
14 ਮੈਂ ਇਕੱਲਾ ਇਨ੍ਹਾਂ ਸਾਰੇ ਲੋਕਾਂ ਦਾ ਧਿਆਨ ਨਹੀਂ ਰੱਖ ਸਕਦਾ। ਇਹ ਭਾਰ ਮੇਰੇ ਲਈ ਬਹੁਤ ਜ਼ਿਆਦਾ ਹੈ।
15 ਜੇ ਤੁਸੀਂ ਮੈਨੂੰ ਮੁਸੀਬਤਾਂ ਦਿੰਦੇ ਰਹਿਣ ਦੀ ਯੋਜਨਾ ਬਣਾਈ ਹੈ, ਤਾਂ ਮੈਨੂੰ ਹੁਣੇ ਮਰ ਜਾਣ ਦਿਉ। ਜੇ ਤੁਸੀਂ ਮੈਨੂੰ ਆਪਣਾ ਸੇਵਕ ਪ੍ਰਵਾਨ ਕਰਦੇ ਹੋ, ਮੈਨੂੰ ਹੁਣੇ ਮਾਰ ਦਿਓ। ਮੈਨੂੰ ਮੇਰੀ ਬਦਕਿਸਮਤੀ ਨੂੰ ਨਾ ਵੇਖਣ ਦਿਉ।”
16 ਯਹੋਵਾਹ ਨੇ ਮੂਸਾ ਨੂੰ ਆਖਿਆ, “ਮੇਰੇ ਕੋਲ ਇਸਰਾਏਲ ਦੇ 70 ਬਜ਼ੁਰਗਾਂ ਨੂੰ ਲਿਆ। ਇਹ ਆਦਮੀ ਲੋਕਾਂ ਦੇ ਆਗੂ ਹਨ। ਉਨ੍ਹਾਂ ਨੂੰ ਮੰਡਲੀ ਵਾਲੇ ਤੰਬੂ ਕੋਲ ਲਿਆ। ਉਨ੍ਹਾਂ ਨੂੰ ਆਪਣੇ ਨਾਲ ਉਥੇ ਖੜੇ ਕਰੋ।
17 ਫ਼ੇਰ ਮੈਂ ਹੇਠਾ ਆਵਾਂਗਾ ਅਤੇ ਉਥੇ ਤੇਰੇ ਨਾਲ ਗੱਲ ਕਰਾਂਗਾ। ਆਤਮਾ ਹੁਣ ਤੇਰੇ ਉੱਪਰ ਹੈ ਪਰ ਮੈਂ ਉਸ ਆਤਮੇ ਦਾ ਕੁਝ ਹਿੱਸਾ ਉਨ੍ਹਾਂ ਲੋਕਾਂ ਨੂੰ ਵੀ ਦੇਵਾਂਗਾ। ਫ਼ੇਰ ਉਹ ਲੋਕਾਂ ਦੀ ਦੇਖ-ਭਾਲ ਕਰਨ ਵਿੱਚ ਤੇਰੀ ਸਹਾਇਤਾ ਕਰਨਗੇ ਅਤੇ ਤੈਨੂੰ ਇਕੱਲੇ ਨੂੰ ਸਾਰੇ ਲੋਕਾਂ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਨਹੀਂ ਚੁੱਕਣੀ ਪਵੇਗੀ।
18 “ਇਹ ਗੱਲਾਂ ਲੋਕਾਂ ਨੂੰ ਦੱਸੋ: ਆਪਣੇ-ਆਪ ਨੂੰ ਕਲ੍ਹ੍ਹ ਵਾਸਤੇ ਤਿਆਰ ਕਰੋ। ਕਲ੍ਹ੍ਹ ਨੂੰ ਤੁਸੀਂ ਮਾਸ ਖਾਵੋਂਗੇ। ਯਹੋਵਾਹ ਨੇ ਤੁਹਾਡੀ ਪੁਕਾਰ ਸੁਣ ਲਈ ਹੈ। ਯਹੋਵਾਹ ਨੇ ਤੁਹਾਡੇ ਸ਼ਬਦ ਸੁਣ ਲਈ ਹਨ ਜਦੋਂ ਤੁਸੀਂ ਆਖਿਆ ਸੀ, ‘ਸਾਨੂੰ ਖਾਣ ਵਾਸਤੇ ਮਾਸ ਚਾਹੀਦਾ ਹੈ! ਅਸੀਂ ਮਿਸਰ ਵਿੱਚ ਚੰਗੇ ਸਾਂ!’ ਇਸ ਲਈ ਹੁਣ ਯਹੋਵਾਹ ਤੁਹਾਨੂੰ ਮਾਸ ਦੇਵੇਗਾ। ਅਤੇ ਤੁਸੀਂ ਇਸਨੂੰ ਖਾਵੋਂਗੇ।
19 ਤੁਸੀਂ ਇਸਨੂੰ ਇੱਕ ਜਾਂ ਦੋ, ਪੰਜ ਜਾਂ ਦਸ, ਜਾਂ 20 ਦਿਨਾਂ ਤੱਕ ਵੀ ਖਾਵੋਂਗੇ!
20 ਤੁਸੀਂ ਉਸ ਮਾਸ ਨੂੰ ਪੂਰੇ ਇੱਕ ਮਹੀਨੇ ਤੱਕ ਖਾਂਦੇ ਰਹੋਂਗੇ। ਤੁਸੀਂ ਉਦੋਂ ਤੱਕ ਮਾਸ ਖਾਂਦੇ ਰਹੋਂਗੇ ਜਦੋਂ ਤੱਕ ਕਿ ਤੁਸੀਂ ਇਸਤੋਂ ਅਕ੍ਕ ਨਹੀਂ ਜਾਂਦੇ ਤੁਹਾਡੇ ਨਾਲ ਇਵੇਂ ਵਾਪਰੇਗਾ ਕਿਉਂਕਿ ਤੁਸੀਂ ਯਹੋਵਾਹ ਦੇ ਖਿਲਾਫ਼ ਸ਼ਿਕਾਇਤ ਕੀਤੀ ਸੀ। ਯਹੋਵਾਹ ਤੁਹਾਡੇ ਅੰਗ-ਸੰਗ ਰਹਿੰਦਾ ਹੈ ਅਤੇ ਜਾਣਦਾ ਹੈ ਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ। ਪਰ ਤੁਸੀਂ ਰੋ-ਰੋਕੇ ਉਸਨੂੰ ਸ਼ਿਕਾਇਤ ਕੀਤੀ ਹੈ!’ ਤੁਸੀਂ ਆਖਿਆ ਸੀ। ਅਸੀਂ ਮਿਸਰ ਛੱਡਿਆ ਹ੍ਹੀ ਕਿਉਂ?’”
21 ਮੂਸਾ ਨੇ ਆਖਿਆ, “ਯਹੋਵਾਹ ਇੱਥੇ ਆਲੇ-ਦੁਆਲੇ ਫ਼ਿਰਦੇ 6,00,000 ਆਦਮੀ ਹਨ। ਅਤੇ ਤੁਸੀਂ ਆਖਦੇ ਹੋ, ‘ਮੈਂ ਇਨ੍ਹਾਂ ਨੂੰ ਮਹੀਨੇ ਭਰ ਲਈ ਖਾਣ ਵਾਸਤੇ ਮਾਸ ਦੇਵਾਂਗਾ।’
22 ਜੇ ਸਾਨੂੰ ਸਾਰੀਆਂ ਭੇਡਾਂ ਅਤੇ ਜਾਨਵਰਾ ਨੂੰ ਵੀ ਜ਼ਿਬਾਹ ਕਰਨਾ ਪਵੇ। ਤਾਂ ਉਹ ਵੀ ਇੰਨੇ ਸਾਰੇ ਲੋਕਾਂ ਨੂੰ ਮਹੀਨਾ ਭਰ ਭੋਜਨ ਕਰਨ ਲਈ ਕਾਫ਼ੀ ਨਹੀਂ ਹੋਵੇਗਾ। ਅਤੇ ਜੇ ਅਸੀਂ ਸਮੁੰਦਰ ਦੀਆਂ ਸਾਰਿਆਂ ਮੱਛੀਆਂ ਨੂੰ ਵੀ ਫ਼ੜ ਲਈਏ ਤਾਂ ਉਹ ਵੀ ਇਨ੍ਹਾਂ ਲਈ ਕਾਫ਼ੀ ਨਹੀਂ ਹੋਣਗੀਆਂ!”
23 ਪਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਕੀ ਯਹੋਵਾਹ ਨੂੰ ਤਾਕਤ ਦੀ ਕਮੀ ਹੈ? ਹੁਣ ਤੁਸੀਂ ਦੇਖੋਂਗੇ ਕਿ ਮੈਂ ਉਹ ਸਾਰੀਆਂ ਗੱਲਾਂ ਕਰ ਸਕਦਾ ਹਾਂ ਜੋ ਮੈਂ ਆਖਦਾ ਹਾਂ।”
24 ਇਸ ਲਈ ਮੂਸਾ ਲੋਕਾਂ ਨਾਲ ਗੱਲ ਕਰਨ ਲਈ ਗਿਆ। ਮੂਸਾ ਨੇ ਉਨ੍ਹਾਂ ਨੂੰ ਦੱਸਿਆ ਕਿ ਯਹੋਵਾਹ ਨੇ ਕੀ ਆਖਿਆ ਸੀ। ਫ਼ੇਰ ਮੂਸਾ ਨੇ 70 ਬਜ਼ੁਰਗਾਂ ਨੂੰ ਇਕੱਠਿਆ ਕੀਤਾ। ਮੂਸਾ ਨੇ ਉਨ੍ਹਾਂ ਨੂੰ ਤੰਬੂ ਦੇ ਆਲੇ-ਦੁਆਲੇ ਖੜਾ ਹੋਣ ਲਈ ਆਖਿਆ।
25 ਫ਼ੇਰ ਯਹੋਵਾਹ ਬੱਦਲ ਵਿੱਚੋਂ ਹੇਠਾਂ ਉਤਰਿਆ ਅਤੇ ਮੂਸਾ ਨਾਲ ਗੱਲ ਕੀਤੀ। ਆਤਮਾ ਮੂਸਾ ਦੇ ਉੱਪਰ ਸੀ। ਯਹੋਵਾਹ ਨੇ ਉਹੀ ਆਤਮਾ 70 ਬਜ਼ੁਰਗਾਂ ਦੇ ਉੱਪਰ ਰੱਖ ਦਿੱਤਾ ਜਦੋਂ ਆਤਮਾ ਉਨ੍ਹਾਂ ਦੇ ਉੱਪਰ ਉਤਰਿਆ, ਉਨ੍ਹਾਂ ਨੇ ਭਵਿਖਬਾਣੀ ਕਰਨੀ ਸ਼ੁਰੂ ਕਰ ਦਿੱਤੀ। ਪਰ ਇਹੀ ਇੱਕ ਮੌਕਾ ਸੀ ਜਦੋਂ ਇਨ੍ਹਾਂ ਲੋਕਾਂ ਨੇ ਅਜਿਹਾ ਕੀਤਾ।
26 ਬਜ਼ੁਰਗਾਂ ਵਿੱਚੋਂ ਦੋ ਅਲਦਾਦ ਅਤੇ ਮੇਦਾਦ ਤੰਬੂ ਕੋਲ ਨਹੀਂ ਗਏ ਉਨ੍ਹਾਂ ਦੇ ਨਾਮ ਬਜ਼ੁਰਗਾ ਦੀ ਸੂਚੀ ਵਿੱਚ ਸਨ। ਪਰ ਉਹ ਡੇਰੇ ਵਿੱਚ ਹੀ ਰੁਕੇ ਰਹੇ ਪਰ ਆਤਮਾ ਉਨ੍ਹਾਂ ਉੱਤੇ ਵੀ ਉਤਰਿਆ ਅਤੇ ਉਨ੍ਹਾਂ ਨੇ ਡੇਰੇ ਵਿੱਚ ਭਵਿੱਖਬਾਣੀ ਕਰਨੀ ਸ਼ੁਰੂ ਕਰ ਦਿੱਤੀ।
27 ਇੱਕ ਨੌਜਵਾਨ ਭੱਜਕੇ ਮੂਸਾ ਕੋਲ ਗਿਆ ਅਤੇ ਉਸਨੂੰ ਦੱਸਿਆ, “ਅਲਦਾਦ ਅਤੇ ਮੇਦਾਦ ਡੇਰੇ ਵਿੱਚ ਭਵਿਖਬਾਣੀ ਕਰ ਰਹੇ ਹਨ।”
28 ਨੂਨ ਦੇ ਪੁੱਤਰ ਯਹੋਸ਼ੁਆ ਨੇ ਮੂਸਾ ਨੂੰ ਆਖਿਆ, “ਸ੍ਰੀਮਾਨ ਮੂਸਾ ਜੀ ਤੁਹਾਨੂੰ ਉਨ੍ਹਾਂ ਨੂੰ ਰੋਕਣਾ ਚਾਹੀਦਾ ਹਾ!” (ਯਹੋਸ਼ੁਆ ਉਦੋਂ ਤੋਂ ਹੀ ਮੂਸਾ ਦਾ ਸਹਾਇਕ ਸੀ। ਜਦੋਂ ਉਹ ਹਾਲੇ ਮੁੰਡਾ ਹੀ ਸੀ।)
29 ਪਰ ਮੂਸਾ ਨੇ ਜਵਾਬ ਦਿੱਤਾ, “ਕੀ ਤੂੰ ਇਸ ਗੱਲੋਂ ਡਰਦਾ ਹੈਂ ਕਿ ਲੋਕ ਸੋਚਣਗੇ ਕਿ ਹੁਣ ਮੈਂ ਆਗੂ ਨਹੀਂ ਹਾਂ? ਮੈਂ ਚਾਹੁੰਦਾ ਹਾਂ ਕਿ ਯਹੋਵਾਹ ਦੇ ਸਾਰੇ ਲੋਕ ਭਵਿੱਖਬਾਣੀ ਕਰਨ ਦੇ ਯੋਗ ਹੋਣ। ਮੈਂ ਚਾਹੁੰਦਾ ਹਾਂ ਕਿ ਯਹੋਵਾਹ ਉਨ੍ਹਾਂ ਸਾਰਿਆਂ ਉੱਪਰ ਆਪਣਾ ਆਤਮਾ ਪਾਵੇ!”
30 ਫ਼ੇਰ ਮੂਸਾ ਅਤੇ ਇਸਰਾਏਲ ਦੇ ਆਗੂ ਡੇਰੇ ਵੱਲ ਵਾਪਸ ਚਲੇ ਗਏ।
31 ਫ਼ੇਰ ਯਹੋਵਾਹ ਨੇ ਸਮੁੰਦਰ ਵੱਲੋਂ ਤੇਜ਼ ਹਵਾ ਵਗਾਈ। ਹਵਾ ਨੇ ਬਟੇਰਾਂ ਨੂੰ ਉਸ ਇਲਾਕੇ ਵੱਲ ਵਹਾ ਦਿੱਤਾ ਬਟੇਰਾ ਨੇ ਡੇਰੇ ਦੇ ਸਾਰੇ ਪਾਸੇ ਉਡਾਰੀ ਲਾਈ ਉਥੇ ਇੰਨੇ ਬਟੇਰ ਸਨ ਕਿ ਧਰਤੀ ਕੱਜੀ ਗਈ। ਬਟੇਰ ਤਕਰੀਬਨ ਤਿੰਨ ਫੁੱਟ ਗਹਿਰੇ ਧਰਤੀ ਉੱਤੇ ਸਨ। ਉਥੇ ਹਰ ਦਿਸ਼ਾ ਵਿੱਚ ਬਟੇਰ ਹੀ ਬਟੇਰ ਸਨ ਜਿਥੋਂ ਤੱਕ ਕਿ ਬੰਦਾ ਇੱਕ ਦਿਨ ਵਿੱਚ ਚੱਲ ਸਕਦਾ ਸੀ।
32 ਲੋਕ ਭੂਸਰ ਗਏ! ਉਹ ਬਾਹਰ ਗਏ ਅਤੇ ਉਸ ਸਾਰੇ ਦਿਨ ਅਤੇ ਉਸ ਸਾਰੀ ਰਾਤ ਬਟੇਰ ਇਕੱਠੇ ਕਰਦੇ ਰਹੇ। ਅਤੇ ਉਨ੍ਹਾਂ ਨੇ ਅਗਲੇ ਦਿਨ ਵੀ ਬਟੇਰ ਇਕਠੇ ਕੀਤੇ। ਛੋਟੀ ਤੋਂ ਛੋਟੀ ਮਿਕਦਾਰ ਜਿਹੜੀ ਕੋਈ ਬੰਦਾ ਇਕਠੀ ਕਰ ਸਕਿਆ ਉਹ 60 ਬੁਸ਼ਲ ਸੀ। ਫ਼ੇਰ ਲੋਕਾਂ ਨੇ ਡੇਰੇ ਦੇ ਸਾਰੇ ਪਾਸੇ ਬਟੇਰ ਦੇ ਮਾਸ ਨੂੰ ਧੁੱਪ ਵਿੱਚ ਸੁੱਕਣਾ ਪਾ ਦਿੱਤਾ।
33 ਲੋਕਾਂ ਨੇ ਮਾਸ ਖਾਣਾ ਸ਼ੁਰੂ ਕਰ ਦਿੱਤਾ, ਪਰ ਯਹੋਵਾਹ ਬਹੁਤ ਕ੍ਰੋਧਵਾਨ ਹੋ ਗਿਆ। ਜਦੋਂ ਹਾਲੇ ਮਾਸ ਉਨ੍ਹਾਂ ਦੇ ਮੂੰਹ ਵਿੱਚ ਹੀ ਸੀ। ਇਸਤੋਂ ਪਹਿਲਾ ਕਿ ਲੋਕ ਇਸਨੂੰ ਮੁਕਾ ਸਕਣ, ਯਹੋਵਾਹ ਨੇ ਲੋਕਾਂ ਨੂੰ ਬਹੁਤ ਬਿਮਾਰ ਕਰ ਦਿੱਤਾ। ਬਹੁਤ ਸਾਰੇ ਲੋਕ ਮਰ ਗਏ ਅਤੇ ਉਨ੍ਹਾਂ ਨੂੰ ਉਸੇ ਥਾਂ ਦਫ਼ਨਾ ਦਿੱਤਾ ਗਿਆ।
34 ਇਸ ਲਈ ਲੋਕਾਂ ਨੇ ਉਸ ਥਾਂ ਦਾ ਨਾਮ ਕਿਬਰੋਥ ਹਤਵਾਹ ਰੱਖ ਦਿੱਤਾ। ਉਨ੍ਹਾਂ ਨੇ ਉਸ ਥਾਂ ਨੂੰ ਇਹ ਨਾਮ ਇਸ ਲਈ ਦਿੱਤਾ ਕਿਉਂਕਿ ਇਹੀ ਥਾਂ ਸੀ ਜਿਥੇ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਦਫ਼ਨਾਇਆ ਜਿਨ੍ਹਾਂ ਨੂੰ ਮਾਸ ਖਾਣ ਦੀ ਤੀਬਰ ਇੱਛਾ ਸੀ।
35 ਲੋਕਾਂ ਨੇ ਕਿਬਰੋਥ ਹੱਤਾਵਾਹ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ ਹਸੇਰੋਥ ਪਹੁੰਚਕੇ ਉਠੇ ਠਹਿਰ ਗਏ।
ਕਾਂਡ 12

1 ਮਿਰਯਮ ਅਤੇ ਹਾਰੂਨ ਨੇ ਮੂਸਾ ਦੇ ਖਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਉਸਦੀ ਆਲੋਚਨਾ ਕੀਤੀ ਕਿਉਂਕਿ ਉਸਨੇ ਇੱਕ ਇਥੋਂ ਕੁਸ਼ੀ ਔਰਤ ਨਾਲ ਸ਼ਾਦੀ ਕੀਤੀ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਮੂਸਾ ਲਈ ਇਹ ਸਹੀ ਨਹੀਂ ਸੀ ਕਿ ਉਹ ਕਿਸੇ ਇਥੋਂ ਕੂਸ਼ੀ ਔਰਤ ਨਾਲ ਸ਼ਾਦੀ ਕਰੇ।
2 ਉਨ੍ਹਾਂ ਨੇ ਆਪਣੇ-ਆਪ ‘ਚ ਸੋਚਿਆ, “ਕੀ ਯਹੋਵਾਹ ਨੇ ਲੋਕਾਂ ਨਾਲ ਗੱਲ ਕਰਨ ਲਈ ਸਿਰਫ਼ ਮੂਸਾ ਨੂੰ ਹੀ ਇਸਤੇਮਾਲ ਕੀਤਾ ਹੈ? ਕੀ ਉਹ ਸਾਡੇ ਰਾਹੀਂ ਵੀ ਨਹੀਂ ਬੋਲਿਆ?”ਪਰ ਯਹੋਵਾਹ ਨੇ ਉਨ੍ਹਾਂ ਨੂੰ ਸੁਣ ਲਿਆ।
3 (ਮੂਸਾ ਬਹੁਤ ਨਿਰਮਲ ਬੰਦਾ ਸੀ ਉਹ ਕਦੇ ਵੀ ਪਾਪ ਨਹੀਂ ਕਰਦਾ ਸੀ ਅਤੇ ਨਾ ਹੀ ਫ਼ਢ਼ਾਂ ਮਾਰਦਾ ਸੀ। ਉਹ ਧਰਤੀ ਉਤਲੇ ਕਿਸੇ ਵੀ ਮਨੁੱਖ ਨਾਲੋ ਵਧੇਰੇ ਨਿਮਾਣਾ ਸੀ।)
4 ਇਸ ਲਈ, ਅਚਾਨਕ ਯਹੋਵਾਹ ਆ ਗਿਆ ਅਤੇ ਮੂਸਾ, ਹਾਰੂਨ ਅਤੇ ਮਿਰਯਮ ਨਾਲ ਗੱਲ ਕੀਤੀ ਯਹੋਵਾਹ ਨੇ ਆਖਿਆ, “ਤੁਸੀਂ ਤਿੰਨੇ ਜਣੇ, ਹੁਣੇ ਮੰਡਲੀ ਵਾਲੇ ਤੰਬੂ ਕੋਲ ਆਉ।”ਇਸ ਲਈ ਮੂਸਾ, ਹਾਰੂਨ ਅਤੇ ਮਿਰਯਮ ਤੰਬੂ ਕੋਲ ਚਲੇ ਗਏ।
5 ਯਹੋਵਾਹ ਲੰਮੇ ਬੱਦਲ ਵਿੱਚੋਂ ਉਤਰਿਆ ਅਤੇ ਤੰਬੂ ਦੇ ਪ੍ਰਵੇਸ਼ ਉੱਤੇ ਖਲੋ ਗਿਆ। ਯਹੋਵਾਹ ਨੇ ਅਵਾਜ਼ ਦਿੱਤੀ, “ਹਾਰੂਨ ਅਤੇ ਮਿਰਯਮ!” ਹਾਰੂਨ ਅਤੇ ਮਿਰਯਮ ਉਸ ਕੋਲ ਚਲੇ ਗਏ।
6 ਪਰਮੇਸ਼ੁਰ ਨੇ ਆਖਿਆ, “ਮੇਰੀ ਗੱਲ ਸੁਣੋ! ਜੇਕਰ ਤੁਹਾਡੇ ਦਰਮਿਆਨ ਕੋਈ ਵੀ ਨਬੀ ਹੈ, ਮੈਂ, ਯਹੋਵਾਹ, ਉਸ ਨੂੰ ਦਰਸ਼ਨ ਵਿੱਚ ਆਪਣੇ-ਆਪ ਨੂੰ ਦਿਖਾਵਾਂਗਾ। ਮੈਂ ਉਸ ਨਾਲ ਸੁਪਨਿਆਂ ਵਿੱਚ ਗੱਲਾਂ ਕਰਾਂਗਾ।
7 ਪਰ ਮੂਸਾ ਉਸ ਤਰ੍ਹਾਂ ਦਾ ਨਹੀਂ ਹੈ। ਮੂਸਾ ਮੇਰਾ ਵਫ਼ਾਦਾਰ ਸੇਵਕ ਹੈ। ਮੈਂ ਆਪਣੇ ਪੂਰੇ ਘਰ ਨਾਲ ਉਸ ਉੱਤੇ ਭਰੋਸਾ ਕਰਦਾ ਹਾਂ।
8 ਜਦੋਂ ਮੈਂ ਉਸਦੇ ਨਾਲ ਗੱਲ ਕਰਦਾ ਹਾਂ। ਮੈਂ ਉਸਦੇ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰਦਾ ਹਾਂ। ਮੈਂ ਗੁਝੇ ਅਰਥਾਂ ਵਾਲੀਆਂ ਕਹਾਣੀਆ ਦੀ ਵਰਤੋਂ ਨਹੀਂ ਕਰਦਾ ਮੈਂ ਉਹ ਗੱਲਾਂ ਉਸਨੂੰ ਸਾਫ਼-ਸਾਫ਼ ਦਿਖਾ ਦਿੰਦਾ ਹਾਂ ਜਿਹੜੀਆਂ ਮੈਂ ਚਾਹੁੰਦਾ ਹਾਂ ਕਿ ਉਹ ਜਾਣੇ। ਮੂਸਾ ਯਹੋਵਾਹ ਦੇ ਬਿੰਬ ਵੱਲ ਝਾਕ ਸਕਦਾ ਹੈ। ਇਸ ਲਈ ਤੁਸੀਂ ਮੇਰੇ ਸੇਵਕ ਮੂਸਾ ਦੇ ਖਿਲਾਫ਼ ਬੋਲਣ ਲੱਗੇ ਕਿਉਂ ਨਹੀਂ ਡਰੇ?
9 ਯਹੋਵਾਹ ਉਨ੍ਹਾਂ ਉੱਤੇ ਬਹੁਤ ਖਫ਼ਾ ਸੀ। ਯਹੋਵਾਹ ਉਨ੍ਹਾਂ ਨੂੰ ਛੱਡ ਗਿਆ।
10 ਤੰਬੂ ਤੋਂ ਬੱਦਲ ਉੱਪਰ ਉਠਿਆ ਹਾਰੂਨ ਨੇ ਆਸੇ-ਪਾਸੇ ਮੁੜਕੇ ਮਿਰਯਮ ਵੱਲ ਦੇਖਿਆ। ਉਸਦਾ ਰੰਗ ਬਰਫ਼ ਵਰਗਾ ਸਫ਼ੇਦ ਸੀ ਉਸ ਨੂੰ ਚਮੜੀ ਦੀ ਭਿਆਨਕ ਬਿਮਾਰੀ ਸੀ।
11 ਫ਼ੇਰ ਹਾਰੂਨ ਨੇ ਮੂਸਾ ਨੂੰ ਆਖਿਆ, “ਸ੍ਰੀਮਾਨ ਜੀ ਕਿਰਪਾ ਕਰਕੇ ਸਾਨੂੰ ਸਾਡੇ ਮੂਰਖਤਾ ਭਰੇ ਪਾਪ ਲਈ ਮਾਫ਼ ਕਰ ਦਿਉ।
12 ਉਸਦੇ ਮਾਸ ਨੂੰ ਮੁਰਦਾ ਜਨਮੇ ਬੱਚੇ ਦੇ ਮਾਸ ਵਾਂਗ ਨਾ ਝੜਨ ਦਿਉ।” (ਕਈ ਵਾਰੀ ਕੋਈ ਬੱਚਾ ਇਸੇ ਤਰ੍ਹਾਂ ਅਧੇ ਖਾਧੇ ਹੋਏ ਮਾਸ ਨਾਲ ਪੈਦਾ ਹੁੰਦਾ ਹੈ।)
13 ਇਸ ਲਈ ਮੂਸਾ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ, “ਪਰਮੇਸ਼ੁਰ ਕਿਰਪਾ ਕਰਕੇ ਇਸਨੂੰ ਇਸ ਬਿਮਾਰੀ ਤੋਂ ਛੁਟਕਾਰਾ ਦਿਵਾਉ।”
14 ਯਹੋਵਾਹ ਨੇ ਮੂਸਾ ਨੂੰ ਜਵਾਬ ਦਿੱਤਾ, “ਜੇ ਉਸਦਾ ਪਿਤਾ ਉਸਦੇ ਚਿਹਰੇ ਉੱਤੇ ਥੁੱਕੇ, ਕੀ ਉਹ ਸੱਤਾਂ ਦਿਨਾਂ ਤੀਕ ਸ਼ਰਮਿੰਦਾ ਹੀ ਬੈਠੀ ਰਹੇਗੀ। ਇਸ ਲਈ ਉਸਨੂੰ ਸੱਤਾਂ ਦਿਨਾਂ ਲਈ ਡੇਰੇ ਤੋਂ ਬਾਹਰ ਜਾਣ ਦਿਉ। ਫ਼ੇਰ ਬਿਮਾਰੀ ਠੀਕ ਹੋ ਜਾਵੇਗੀ ਅਤੇ ਉਹ ਡੇਰੇ ਵਿੱਚ ਵਾਪਸ ਆ ਸਕੇਗੀ।”
15 ਇਸ ਲਈ ਉਨ੍ਹਾਂ ਨੇ ਮਿਰਯਮ ਨੂੰ ਸੱਤ ਦਿਨਾਂ ਲਈ ਡੇਰੇ ਤੋਂ ਬਾਹਰ ਕੱਢ ਦਿੱਤਾ। ਅਤੇ ਲੋਕ ਉਸ ਥਾਂ ਤੋਂ ਉਦੋਂ ਤੱਕ ਨਹੀਂ ਹਿੱਲੇ। ਜਦੋਂ ਤੱਕ ਕਿ ਉਸਨੂੰ ਵਾਪਿਸ ਨਹੀਂ ਲਿਆਂਦਾ ਗਿਆ।
16 ਇਸਤੋਂ ਮਗਰੋਂ ਲੋਕ ਹਸੇਰੋਥ ਛੱਡਕੇ ਪਾਰਾਨ ਦੇ ਮਾਰੂਥਲ ਨੂੰ ਚਲੇ ਗਏ। ਲੋਕਾਂ ਨੇ ਪਾਰਾਨ ਮਾਰੂਥਲ ਵਿੱਚ ਡੇਰਾ ਲਾ ਲਿਆ।
16
ਕਾਂਡ 13

1 ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਕੁਝ ਲੋਕਾਂ ਨੂੰ ਕਨਾਨ ਦੀ ਧਰਤੀ ਦੀ ਪੜਤਾਲ ਕਰਨ ਲਈ ਭੇਜੋ। ਇਹੀ ਉਹ ਧਰਤੀ ਹੈ ਜਿਹੜੀ ਮੈਂ ਇਸਰਾਏਲ ਦੇ ਲੋਕਾਂ ਨੂੰ ਦੇਵਾਂਗਾ। ਬਾਰ੍ਹਾਂ ਪਰਿਵਾਰ-ਸਮੂਹਾਂ, ਹਰੇਕ ਵਿੱਚੋਂ ਇੱਕ ਆਗੂ ਨੂੰ ਭੇਜੋ।”
3 ਇਸ ਲਈ ਮੂਸਾ ਨੇ ਯਹੋਵਾਹ ਦਾ ਆਦੇਸ਼ ਮੰਨਿਆ। ਉਸ ਨੇ ਇਨ੍ਹਾਂ ਆਗੂਆਂ ਨੂੰ ਭੇਜ ਦਿੱਤਾ ਜਦੋਂ ਕਿ ਲੋਕਾਂ ਨੇ ਪਾਰਾਨ ਦੇ ਮਾਰੂਥਲ ਵਿੱਚ ਡੇਰਾ ਲਾਇਆ ਹੋਇਆ ਸੀ। ਇਹ ਇਸਰਾਏਲ ਦੇ ਲੋਕਾਂ ਦੇ ਆਗੂ ਸਨ।
4 ਇਨ੍ਹਾਂ ਆਗੂਆਂ ਦੇ ਨਾਮ ਸਨ:
5 ਸ਼ਿਮਓਨ ਦੇ ਪਰਿਵਾਰ-ਸਮੂਹ ਵਿੱਚੋਂ, ਸ਼ਾਫ਼ਾਟ ਹੋਰੀ ਦਾ ਪੁੱਤਰ;
6 ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ, ਕਾਲੇਬ, ਯਫ਼ੁੰਨਾਹ ਦਾ ਪੁੱਤਰ;
7 ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ, ਯੂਸੁਫ਼ ਦਾ ਪੁੱਤਰ ਯਿਗਾਲ;
8 ਅਫ਼ਰਾਈਮ ਦੇ ਪਰਿਵਾਰ-ਸਮੂਹ ਵਿੱਚੋਂ, ਨੂਨ ਦਾ ਪੁੱਤਰ ਹੋਸ਼ੇਆ;
9 (ਯਹੋਸ਼ੂਆ) ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ, ਰਾਫ਼ੂ ਦਾ ਪੁੱਤਰ ਪਲਟੀ;
10 ਜ਼ਬੂਲੁਨ ਦੇ ਪਰਿਵਾਰ-ਸਮੂਹ ਵਿੱਚੋਂ, ਸੋਦੀ ਦਾ ਪੁੱਤਰ ਗਦ੍ਦੀਏਲ;
11 (ਮਨਸ਼ਹ) ਯੂਸਫ਼ ਦੇ ਪਰਿਵਾਰ-ਸਮੂਹ ਵਿੱਚੋਂ, ਸੂਸੀ ਦਾ ਪੁੱਤਰ ਗੱਦੀ;
12 ਦਾਨ ਦੇ ਪਰਿਵਾਰ-ਸਮੂਹ ਵਿੱਚੋਂ, ਗਮਲੀ ਦਾ ਪੁੱਤਰ ਅੰਮੀਏਲ;
13 ਆਸ਼ੇਰ ਦੇ ਪਰਿਵਾਰ-ਸਮੂਹ ਵਿੱਚੋਂ, ਮੀਕਾਏਲ ਦਾ ਪੁੱਤਰ ਸਥੂਰ;
14 ਨਫ਼ਤਾਲੀ ਦੇ ਪਰਿਵਾਰ-ਸਮੂਹ ਵਿੱਚੋਂ, ਵਾਫ਼ਸੀ ਦਾ ਪੁੱਤਰ ਨਹਬੀ;
15 ਗਾਦ ਦੇ ਪਰਿਵਾਰ-ਸਮੂਹ ਵਿੱਚੋਂ, ਮਾਕੀ ਦਾ ਪੁੱਤਰ ਗਊਏਲ;
16 ਇਹ ਉਨ੍ਹਾਂ ਆਦਮੀਆਂ ਦੇ ਨਾਮ ਹਨ ਜੋ ਮੂਸਾ ਦੁਆਰਾ ਉਸ ਧਰਤੀ ਦੀ ਪਰਖ ਕਰਨ ਲਈ ਘੱਲੇ ਗਏ ਸਨ। (ਮੂਸਾ ਨੇ ਨੂਨ ਦੇ ਪੁੱਤਰ ਹੋਸ਼ੇਆ ਨੂੰ ਯਹੋਸ਼ੁਆ ਬੁਲਾਇਆ ਕਰਦਾ ਸੀ।)
17 ਜਦੋਂ ਮੂਸਾ ਇਨ੍ਹਾਂ ਆਦਮੀਆਂ ਨੂੰ ਕਨਾਨ ਦੀ ਪਰਖ ਪੜਤਾਨ ਲਈ ਭੇਜ ਰਿਹਾ ਸੀ ਤਾਂ ਉਸਨੇ ਆਖਿਆ, “ਨੇਗੇਵ ਵਿੱਚੋਂ ਲੰਘਕੇ ਪਹਾੜੀ ਪ੍ਰਦੇਸ਼ ਵਿੱਚ ਜਾਉ।
18 ਇਹ ਦੇਖੋ ਕਿ ਧਰਤੀ ਕਿਹੋ ਜਿਹੀ ਲੱਗਦੀ ਹੈ। ਉਥੇ ਰਹਿਣ ਵਾਲੇ ਲੋਕਾਂ ਦੀ ਜਾਣਕਾਰੀ ਹਾਸਿਲ ਕਰੋ। ਕੀ ਉਹ ਤਾਕਤਵਰ ਹਨ ਜਾਂ ਕਮਜ਼ੋਰ ਹਨ? ਕੀ ਉਹ ਬਹੁਤ ਸਾਰੇ ਹਨ। ਜਾਂ ਥੋੜੀ ਗਿਣਤੀ ਵਿੱਚ ਹਨ?
19 ਉਸ ਧਰਤੀ ਬਾਰੇ ਜਾਣਕਾਰੀ ਹਾਸਿਲ ਕਰੋ ਜਿਥੇ ਉਹ ਰਹਿੰਦੇ ਹਨ। ਕੀ ਉਹ ਚੰਗੀ ਧਰਤੀ ਉੱਤੇ ਰਹਿੰਦੇ ਹਨ ਜਾਂ ਬੁਰੇ ਉੱਤੇ? ਉਹ ਕਿਹੋ ਜਿਹੇ ਨਗਰਾਂ ਵਿੱਚ ਰਹਿੰਦੇ ਹਨ? ਕੀ ਉਨ੍ਹਾਂ ਨਗਰਾਂ ਦੀ ਰਾਖੀ ਕਰਨ ਲਈ ਕੰਧਾਂ ਹਨ? ਕੀ ਉਹ ਨਗਰ ਮਜ਼ਬੂਤੀ ਨਾਲ ਸੁਰਖਿਅਤ ਕੀਤੇ ਗਏ ਹਨ?
20 ਅਤੇ ਉਸ ਧਰਤੀ ਦੀਆਂ ਹੋਰਨਾਂ ਗੱਲਾਂ ਬਾਰੇ ਵੀ ਜਾਣਕਾਰੀ ਹਾਸਿਲ ਕਰੋ। ਕੀ ਇਹ ਮਿੱਟੀ, ਪੌਦੇ ਉਗਾਉਣ ਵਾਸਤੇ ਚੰਗੀ ਉਪਜਾਊ ਹੈ। ਜਾਂ ਕੀ ਇਹ ਘੱਟ ਉਪਜਾਊ ਹੈ। ਕੀ ਇਸ ਧਰਤੀ ਉੱਤੇ ਰੁਖ ਹਨ? ਅਤੇ, ਉਸ ਧਰਤੀ ਤੋਂ ਕੁਝ ਫ਼ਲ ਵੀ ਲੈਕੇ ਆਉ।” (ਇਹ ਉਹ ਸਮਾਂ ਸੀ ਜਦੋਂ ਅੰਗੂਰਾਂ ਦੀ ਅਗੇਤੀ ਫ਼ਸਲ ਪੱਕ ਗਈ ਹੋਵੇਗੀ।)
21 ਇਸ ਲਈ ਉਹ ਉਸ ਪ੍ਰਦੇਸ਼ ਦੀ ਪਰਖ ਪੜਤਾਲ ਕਰਨ ਲਈ ਚਲੇ ਗਏ। ਉਨ੍ਹਾਂ ਨੇ ਸੀਨ ਦੇ ਮਾਰੂਥਲ ਤੋਂ ਰੇਹੋਬ ਅਤੇ ਲੇਬੋ ਹਾਮਾਥ ਤੱਕ ਦੇ ਇਲਾਕੇ ਦੀ ਪਰਖ ਪੜਤਾਲ ਕੀਤੀ।
22 ਉਹ ਨੇਗੇਵ ਰਾਹੀਂ ਉਸ ਇਲਾਕੇ ਵਿੱਚ ਦਾਖਲ ਹੋਏ ਅਤੇ ਹਬਰੋਨ ਵੱਲ ਚਲੇ ਗਏ। (ਹਬਰੋਨ ਦਾ ਨਗਰ ਮਿਸਰ ਦੇ ਸੋਆਨ ਨਗਰ ਤੋਂ ਸੱਤ ਸਾਲ ਪਹਿਲਾਂ ਉਸਾਰਿਆ ਗਿਆ ਸੀ।) ਅਹਿਮਾਨ ਸ਼ੇਸ਼ਈ ਅਤੇ ਤਲਮਈ ਉਥੇ ਰਹਿੰਦੇ ਸਨ। ਇਹ ਆਦਮੀ ਅਨਾਕ ਦੇ ਉੱਤਰਾਧਿਕਾਰੀ ਸਨ।
23 ਫ਼ੇਰ ਉਹ ਆਦਮੀ ਅਸ਼ਕੋਲ ਵਾਦੀ ਵੱਲ ਚਲੇ ਗਏ। ਉਥੇ ਇਨ੍ਹਾਂ ਆਦਮੀਆ ਨੇ ਅੰਗੂਰਾਂ ਦੀ ਵੇਲ ਤੋਂ ਇੱਕ ਟਹਿਣੀ ਤੋੜ ਲਈ। ਟਹਿਣੀ ਉੱਤੇ ਅੰਗੂਰਾਂ ਦੇ ਗੁਛੇ ਲੱਗੇ ਹੋਏ ਸਨ। ਉਨ੍ਹਾਂ ਨੇ ਟਹਿਣੀ ਨੂੰ ਇੱਕ ਡੰਡੇ ਉੱਤੇ ਟੰਗ ਲਿਆ। ਅਤੇ ਦੋ ਆਦਮੀ ਇਸਨੂੰ ਚੁੱਕੇ ਤੁਰਨ ਲੱਗੇ ਉਨ੍ਹਾਂ ਨੇ ਕੁਝ ਅਨਾਰ ਅਤੇ ਅੰਜੀਰ ਵੀ ਚੁੱਕ ਲਈ।
24 ਇਸ ਥਾਂ ਨੂੰ ਅਸ਼ਕੋਲ ਵਾਦੀ ਸਦਿਆ ਜਾਂਦਾ ਸੀ। ਕਿਉਂਕਿ ਇਹੀ ਉਹ ਥਾਂ ਸੀ ਜਿਥੋਂ ਇਸਰਾਏਲ ਦੇ ਆਦਮੀਆਂ ਨੇ ਅੰਗੂਰਾ ਦਾ ਗੁਛਾ ਤੋੜਿਆ ਸੀ।
25 ਉਨ੍ਹਾਂ ਆਦਮੀਆਂ ਨੇ ਉਸ ਪ੍ਰਦੇਸ਼ ਦੀ 40 ਦਿਨ ਤੱਕ ਪੜਤਾਲ ਕੀਤੀ। ਫ਼ੇਰ ਉਹ ਡੇਰੇ ਨੂੰ ਵਾਪਸ ਚਲੇ ਗਏ।
26 ਇਸਰਾਏਲ ਦੇ ਲੋਕਾਂ ਨੇ ਪਾਰਾਨ ਦੇ ਮਾਰੂਥਲ ਅੰਦਰ ਕਾਦੇਸ਼ ਦੇ ਨੇੜੇ ਡੇਰਾ ਲਾਇਆ ਹੋਇਆ ਸੀ। ਆਦਮੀ ਮੂਸਾ ਅਤੇ ਹਾਰੂਨ ਅਤੇ ਹੋਰ ਸਾਰੇ ਇਸਰਾਏਲੀ ਲੋਕਾਂ ਕੋਲ ਗਏ। ਆਦਮੀਆਂ ਨੇ ਮੂਸਾ ਨੂੰ, ਹਾਰੂਨ ਨੂੰ, ਅਤੇ ਸਾਰੇ ਲੋਕਾਂ ਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਜਿਹੜੀਆਂ ਉਨ੍ਹਾਂ ਨੇ ਦੇਖੀਆਂ ਸਨ। ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਉਸ ਧਰਤੀ ਦੇ ਫ਼ਲ ਵੀ ਦਿਖਾਏ।
27 ਆਦਮੀਆਂ ਨੇ ਮੂਸਾ ਨੂੰ ਦੱਸਿਆ, “ਅਸੀਂ ਉਸ ਧਰਤੀ ਵੱਲ ਗਏ ਸਾਂ ਜਿਥੇ ਤੁਸੀਂ ਸਾਨੂੰ ਭੇਜਿਆ ਸੀ। ਉਹ ਧਰਤੀ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਹੈ। ਇਹ ਕੁਝ ਫ਼ਲ ਹਨ ਜਿਹੜੇ ਉਥੇ ਉੱਗਦੇ ਹਨ।
28 ਪਰ ਉਥੇ ਰਹਿਣੇ ਵਾਲੇ ਲੋਕ ਬਹੁਤ ਤਾਕਤਵਰ ਹਨ। ਸ਼ਹਿਰ ਬੜੇ ਵੱਡੇ ਹਨ। ਸ਼ਹਿਰ ਮਜ਼ਬੂਤੀ ਨਾਲ ਸੁਰਖਿਅਤ ਕੀਤੇ ਹੋਏ ਹਨ। ਅਸੀਂ ਉਥੇ ਰਹਿਣ ਵਾਲੇ ਕੁਝ ਅਨਾਕੀ ਲੋਕਾਂ ਨੂੰ ਵੀ ਦੇਖਿਆ।
29 ਮਾਲੇਕੀ ਲੋਕ ਨੇਗੇਵ ਵਿੱਚ ਰਹਿੰਦੇ ਹਨ। ਹਿੱਤੀ, ਯਬੂਸੀ ਅਤੇ ਅਮੋਰੀ ਪਹਾੜੀ ਪ੍ਰਦੇਸ਼ ਵਿੱਚ ਰਹਿੰਦੇ ਹਨ। ਕਨਾਨੀ ਯਰਦਨ ਨਦੀ ਅਤੇ ਸਮੁੰਦਰ ਦੇ ਨੇੜੇ ਰਹਿੰਦੇ ਹਨ।”
30 ਕਾਲੇਬ ਨੇ ਮੂਸਾ ਦੇ ਨੇੜੇ ਬੈਠੇ ਲੋਕਾਂ ਨੂੰ ਸ਼ਾਂਤ ਹੋ ਜਾਣ ਲਈ ਆਖਿਆ, ਫ਼ੇਰ ਕਾਲੇਬ ਨੇ ਆਖਿਆ, “ਸਾਨੂੰ ਉਥੇ ਜਾਣਾ ਚਾਹੀਦਾ ਹੈ ਅਤੇ ਉਸ ਧਰਤੀ ਉੱਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ। ਅਸੀਂ ਬੜੀ ਆਸਾਨੀ ਨਾਲ ਉਸ ਧਰਤੀ ਉੱਤੇ ਕਬਜ਼ਾ ਕਰ ਸਕਦੇ ਹਾਂ।”
31 ਪਰ ਉਨ੍ਹਾਂ ਆਦਮੀਆਂ ਨੇ, ਜਿਹੜੇ ਉਸਦੇ ਨਾਲ ਗਏ ਸਨ, ਆਖਿਆ, “ਅਸੀਂ ਉਨ੍ਹਾਂ ਲੋਕਾਂ ਨਾਲ ਨਹੀਂ ਲੜ ਸਕਦੇ! ਉਹ ਸਾਡੇ ਨਾਲੋਂ ਬਹੁਤ ਤਾਕਤਵਰ ਹਨ।”
32 ਅਤੇ ਉਨ੍ਹਾਂ ਲੋਕਾਂ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਦੱਸਿਆ ਕਿ ਉਹ ਉਸ ਧਰਤੀ ਦੇ ਲੋਕਾਂ ਨੂੰ ਹਰਾਉਣ ਦੇ ਸਮਰਥ ਨਹੀਂ ਸਨ। ਉਨ੍ਹਾਂ ਨੇ ਆਖਿਆ, ਉਹ ਧਰਤੀ ਜਿਹੜੀ ਅਸੀਂ ਦੇਖੀ ਹੈ, ਤਾਕਤਵਰ ਲੋਕਾਂ ਨਾਲ ਭਰੀ ਪਈ ਹੈ। ਉਹ ਲੋਕ ਇੰਨੇ ਤਾਕਤਵਰ ਹਨ ਕਿ ਬੜੀ ਆਸਾਨੀ ਨਾਲ ਹਰ ਉਸ ਬੰਦੇ ਨੂੰ ਹਰਾ ਸਕਦੇ ਹਨ ਜਿਹੜਾ ਉਥੇ ਜਾਵੇਗਾ।
33 ਅਸੀਂ ਉਥੇ ਦਿਓ-ਕਦ ਨਫ਼ੀਲੀਮ ਲੋਕਾਂ ਨੂੰ ਦੇਖਿਆ! (ਅਨਾਕ ਦੇ ਉੱਤਰਾਧਿਕਾਰੀ ਨਫ਼ੀਲੀਮ ਲੋਕਾਂ ਵਿੱਚੋਂ ਹਨ।) ਉਨ੍ਹਾ ਨੇ ਸਾਡੇ ਵੱਲ ਇਸ ਤਰ੍ਹਾਂ ਦੇਖਿਆ ਜਿਵੇਂ ਅਸੀਂ ਛੋਟੇ-ਛੋਟੇ ਟਿੱਡੇ ਹੋਈਏ। ਹਾਂ, ਅਸੀਂ ਉਨ੍ਹਾਂ ਦੇ ਸਾਮ੍ਹਣੇ ਟਿੱਡੀਆਂ ਵਰਗੇ ਹੀ ਸਾਂ!”
ਕਾਂਡ 14

1 ਉਸ ਰਾਤ ਡੇਰੇ ਦੇ ਸਾਰੇ ਲੋਕ ਉੱਚੀ-ਉੱਚੀ ਚੀਕਣ ਲੱਗੇ।
2 ਇਸਰਾਏਲ ਦੇ ਲੋਕ ਮੂਸਾ ਅਤੇ ਹਾਰੂਨ ਦੇ ਵਿਰੁੱਧ ਬੋਲਣ ਲੱਗੇ। ਸਾਰੇ ਲੋਕ ਇਕਠੇ ਹੋਕੇ ਆਏ ਅਤੇ ਮੂਸਾ ਅਤੇ ਹਾਰੂਨ ਨੂੰ ਕਹਿਣ ਲੱਗੇ, “ਸਾਨੂੰ ਮਿਸਰ ਵਿੱਚ ਜਾਂ ਮਾਰੂਥਲ ਅੰਦਰ ਮਰ ਜਾਣਾ ਚਾਹੀਦਾ ਸੀ। ਇਹ ਗੱਲ ਇਸ ਨਵੀਂ ਧਰਤੀ ਵਿੱਚ ਮਾਰੇ ਜਾਣ ਨਾਲੋਂ ਬਿਹਤਰ ਹੋਣੀ ਸੀ।
3 ਕੀ ਸਾਨੂੰ ਯਹੋਵਾਹ ਨੇ ਇਸ ਨਵੀਂ ਧਰਤੀ ਉੱਤੇ ਜੰਗ ਵਿੱਚ ਮਾਰੇ ਜਾਣ ਲਈ ਲਿਆਂਦਾ ਸੀ? ਦੁਸ਼ਮਣ ਸਾਨੂੰ ਮਾਰ ਦੇਵੇਗਾ ਅਤੇ ਸਾਡੀਆਂ ਪਤਨੀਆਂ ਅਤੇ ਬੱਚਿਆਂ ਨੂੰ ਖੋਹ ਲਵੇਗਾ। ਸਾਡੇ ਲਈ ਮਿਸਰ ਵਾਪਸ ਜਾਣਾ ਵਧੇਰੇ ਚੰਗਾ ਹੋਵੇਗਾ।”
4 ਫ਼ੇਰ ਲੋਕਾਂ ਨੇ ਇੱਕ ਦੂਜੇ ਨੂੰ ਆਖਿਆ, “ਆਉ ਆਪਾਂ ਕੋਈ ਹੋਰ ਆਗੂ ਚੁਣੀਏ ਅਤੇ ਮਿਸਰ ਨੂੰ ਵਾਪਸ ਚਲੇ ਜਾਈਏ।”
5 ਮੂਸਾ ਅਤੇ ਹਾਰੂਨ ਉਥੇ ਜਮ੍ਹਾ ਹੋਏ ਸਾਰੇ ਲੋਕਾਂ ਸਾਮ੍ਹਣੇ ਧਰਤੀ ਉੱਤੇ ਝੁਕ ਗਏ।
6 ਯਹੋਸ਼ੁਆ ਅਤੇ ਕਾਲੇਬ ਨੇ ਆਪਣੇ ਕੱਪੜੇ ਪਾੜ ਲਈ। (ਨੂਨ ਦਾ ਪੁੱਤਰ ਯਹੋਸ਼ੁਆ ਅਤੇ ਯਫ਼ੁੰਨਹ ਦਾ ਪੁੱਤਰ ਕਾਲੇਬ ਆਦਮੀਆਂ ਵਿੱਚੋਂ ਦੋ ਅਜਿਹੇ ਸਨ ਜਿਨ੍ਹਾਂ ਨੇ ਉਸ ਧਰਤੀ ਦੀ ਖੋਜ-ਪੜਤਾਲ ਕੀਤੀ ਸੀ।)
7 ਇਨ੍ਹਾਂ ਦੋਹਾਂ ਆਦਮੀਆਂ ਨੇ ਉਥੇ ਜਮ੍ਹਾਂ ਹੋਏ ਸਮੂਹ ਲੋਕਾਂ ਨੂੰ ਆਖਿਆ, “ਜਿਹੜੀ ਧਰਤੀ ਅਸੀਂ ਦੇਖੀ ਸੀ ਉਹ ਬਹੁਤ ਚੰਗੀ ਹੈ।
8 ਇਹ ਧਰਤੀ ਬਹੁਤ ਸਾਰੀਆਂ ਚੰਗਿਆਂ ਚੀਜ਼ਾਂ ਨਾਲ ਭਰੀ ਹੋਈ ਹੈ। ਜੇ ਯਹੋਵਾਹ ਸਾਡੇ ਉੱਤੇ ਪ੍ਰਸੰਨ ਹੈ, ਉਹ ਸਾਡੀ ਉਸ ਧਰਤੀ ਉੱਤੇ ਅਗਵਾਈ ਕਰੇਗਾ ਅਤੇ ਇਸਨੂੰ ਸਾਨੂੰ ਦੇ ਦੇਵੇਗਾ! ਯਹੋਵਾਹ ਦੇ ਖਿਲਾਫ਼ ਵਿਦਰੋਹ ਨਾ ਕਰੋ ਅਤੇ ਉਸ ਧਰਤੀ ਦੇ ਲੋਕਾਂ ਕੋਲੋਂ ਭੈਭੀਤ ਨਾ ਹੋਵੋ। ਅਸੀਂ ਉਨ੍ਹਾਂ ਨੂੰ ਹਰਾ ਸਕਦੇ ਹਾਂ। ਉਨ੍ਹਾਂ ਦੀ ਸੁਰਖਿਆ ਚਲੀ ਗਈ ਹੈ, ਕਿਉਂਕਿ ਯਹੋਵਾਹ ਸਾਡੇ ਨਾਲ ਹੈ। ਇਸ ਲਈ ਉਨ੍ਹਾਂ ਤੋਂ ਭੈਭੀਤ ਨਾ ਹੋਵੋ!”
9
10 ਸਾਰੇ ਲੋਕੀ ਯਹੋਸ਼ੁਆ ਅਤੇ ਕਾਲੇਬ ਨੂੰ ਪੱਥਰਾਂ ਨਾਲ ਮਾਰ ਮੁਕਾਉਣ ਦੀਆਂ ਗੱਲਾਂ ਕਰਨ ਲੱਗੇ। ਪਰ ਯਹੋਵਾਹ ਦਾ ਪਰਤਾਪ ਮੰਡਲੀ ਵਾਲੇ ਤੰਬੂ ਉੱਪਰ ਦਿਖਾਈ ਦਿੱਤਾ, ਜਿਥੇ ਸਮੂਹ ਲੋਕ ਉਸਨੂੰ ਦੇਖ ਸਕਦੇ ਸਨ।
11 ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸਨੇ ਆਖਿਆ, “ਕਿੰਨਾ ਚਿਰ ਇਹ ਲੋਕ ਮੇਰੇ ਵਿਰੁੱਧ ਰਹਿਣਗੇ?” ਉਹ ਦਰਸ਼ਾਉਂਦੇ ਹਨ ਕਿ ਉਨ੍ਹਾਂ ਨੂੰ ਮੇਰੇ ਉੱਤੇ ਕੋਈ ਭਰੋਸਾ ਨਹੀਂ ਹੈ। ਕਿੰਨਾ ਚਿਰ ਉਹ ਮੇਰੇ ਭੈ ਵਿਸ਼ਵਾਸ ਕਰਨ ਤੋਂ ਇਨਕਾਰੀ ਹੋਣਗੇ ਜਦ ਕਿ ਮੈਂ ਉਨ੍ਹਾਂ ਨੂੰ ਕੁਝ ਸ਼ਕਤੀਸ਼ਾਲੀ ਨਿਸ਼ਾਨ ਦਿਖਾ ਦਿੱਤੇ ਹਨ।
12 ਮੈਂ ਉਨ੍ਹਾਂ ਸਾਰਿਆਂ ਨੂੰ ਭਿਆਨਕ ਬਿਮਾਰੀ ਨਾਲ ਮਾਰ ਸੁੱਟਾਂਗਾ। ਮੈਂ ਉਨ੍ਹਾਂ ਨੂੰ ਤਬਾਹ ਕਰ ਦਿਆਂਗਾ, ਅਤੇ ਮੈਂ ਇੱਕ ਹੋਰ ਕੌਮ ਉਸਾਰਨ ਲਈ ਤੇਰੀ ਵਰਤੋਂ ਕਰਾਂਗਾ। ਅਤੇ ਤੇਰੀ ਕੌਮ ਇਨ੍ਹਾਂ ਲੋਕਾਂ ਨਾਲੋਂ ਵਧੇਰੇ ਤਾਕਤਵਰ ਅਤੇ ਮਹਾਨ ਹੋਵੇਗੀ।”
13 ਫ਼ੇਰ ਮੂਸਾ ਨੇ ਯਹੋਵਾਹ ਨੂੰ ਆਖਿਆ, “ਜੇ ਤੂ ਅਜਿਹਾ ਕਰੋਂਗੇ, ਮਿਸਰੀ ਇਸ ਬਾਰੇ ਸੁਣਨਗੇ ਅਤੇ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਤੂੰ ਆਪਣੇ ਲੋਕਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਉਣ ਲਈ ਆਪਣੀ ਮਹਾਨ ਸ਼ਕਤੀ ਦੀ ਵਰਤੋਂ ਕੀਤੀ।
14 ਮਿਸਰ ਦੇ ਲੋਕਾਂ ਨੇ ਕਨਾਨ ਦੇ ਲੋਕਾਂ ਨੂੰ ਇਸ ਬਾਰੇ ਦੱਸਿਆ ਸੀ। ਉਹ ਪਹਿਲਾਂ ਹੀ ਜਾਣਦੇ ਹਨ ਕਿ ਤੂੰ ਯਹੋਵਾਹ ਹੈ ਅਤੇ ਤੂੰ ਆਪਣੇ ਲੋਕਾਂ ਦੇ ਨਾਲ ਹੈ। ਉਹ ਜਾਣਦੇ ਹਨ ਕਿ ਲੋਕਾਂ ਨੇ ਤੈਨੂੰ ਦੇਖਿਆ ਹੈ। ਉਹ ਵਿਸ਼ੇਸ਼ ਬੱਦਲ ਬਾਰੇ ਜਾਣਦੇ ਹਨ। ਉਹ ਜਾਣਦੇ ਹਨ ਕਿ ਤੂੰ ਦਿਨ ਵਿੱਚ ਆਪਣੇ ਲੋਕਾਂ ਦੀ ਅਗਵਾਈ ਕਰਨ ਲਈ ਬੱਦਲ ਦੀ ਵਰਤੋਂ ਕਰਦਾ ਹੈ ਅਤੇ ਇਹ ਕਿ ਬੱਦਲ ਰਾਤ ਵੇਲੇ ਉਨ੍ਹਾਂ ਦੀ ਅਗਵਾਈ ਕਰਨ ਲਈ ਅੱਗ ਬਣ ਜਾਂਦਾ ਹੈ।
15 ਇਸ ਲਈ ਤੈਨੂੰ ਇਨ੍ਹਾਂ ਲੋਕਾਂ ਨੂੰ ਹੁਣ ਨਹੀਂ ਮਾਰਨਾ ਚਾਹੀਦਾ। ਜੇ ਤੂੰ ਇਨ੍ਹਾਂ ਨੂੰ ਮਾਰ ਦੇਵੇਗਾ ਤਾਂ ਉਹ ਸਾਰੇ ਲੋਕ ਜਿਨ੍ਹਾਂ ਨੇ ਤੇਰੀ ਸ਼ਕਤੀ ਬਾਰੇ ਸੁਣਿਆ ਹੈ, ਆਖਣਗੇ,
16 ‘ਯਹੋਵਾਹ ਇਨ੍ਹਾਂ ਲੋਕਾਂ ਨੂੰ ਉਸ ਧਰਤੀ ਉੱਤੇ ਲੈ ਜਾਣ ਵਿੱਚ ਸਫ਼ਲ ਨਹੀਂ ਹੋ ਸਕਿਆ ਜਿਸਦਾ ਉਸਨੇ ਇਨ੍ਹਾਂ ਨਾਲ ਇਕਰਾਰ ਕੀਤਾ ਸੀ। ਇਸ ਲਈ ਯਹੋਵਾਹ ਨੇ ਇਨ੍ਹਾਂ ਨੂੰ ਮਾਰੂਥਲ ਵਿੱਚ ਮਾਰ ਮੁਕਾਇਆ।’
17 “ਇਸ ਲਈ ਹੁਣ ਮਾਲਕ ਆਪਣੀ ਸ਼ਕਤੀ ਦਰਸਾ! ਇਸਨੂੰ ਉਸੇ ਤਰ੍ਹਾਂ ਦਰਸਾ ਜਿਵੇਂ ਤੂੰ ਆਖਿਆ ਸੀ!
18 ਤੂੰ ਆਖਿਆ ਸੀ, ‘ਯਹੋਵਾਹ ਗੁੱਸਾ ਕਰਨ ਵਿੱਚ ਦੇਰ ਲਾਉਂਦਾ ਹੈ। ਯਹੋਵਾਹ ਮਹਾਨ ਪਿਆਰ ਨਾਲ ਭਰਿਆ ਹੋਇਆ ਹੈ। ਯਹੋਵਾਹ ਉਨ੍ਹਾਂ ਲੋਕਾਂ ਨੂੰ ਮਾਫ਼ ਕਰ ਦਿੰਦਾ ਹੈ ਜਿਹੜੇ ਦੋਸ਼ੀ ਹੁੰਦੇ ਹਨ ਅਤੇ ਬਿਧੀਆਂ ਨੂੰ ਤੋਂੜਦੇ ਹਨ। ਪਰ ਯਹੋਵਾਹ ਉਨ੍ਹਾਂ ਲੋਕਾਂ ਨੂੰ ਹਮੇਸ਼ਾ ਸਜ਼ਾ ਦਿੰਦਾ ਹੈ ਜਿਹੜੇ ਗੁਨਾਹਗਾਰ ਹੁੰਦੇ ਹਨ। ਯਹੋਵਾਹ ਉਨ੍ਹਾਂ ਲੋਕਾਂ ਨੂੰ ਸਜ਼ਾ ਦਿੰਦਾ ਹੈ, ਅਤੇ ਉਹ ਉਨ੍ਹਾਂ ਦੇ ਬੱਚਿਆਂ ਨੂੰ ਵੀ ਸਜ਼ਾ ਦਿੰਦਾ ਹੈ, ਉਨ੍ਹਾਂ ਦੇ ਪੋਤਿਆਂ-ਪੜਪੋਤਿਆਂ ਨੂੰ ਵੀ ਉਨ੍ਹਾਂ ਮੰਦੀਆਂ ਗੱਲਾਂ ਲਈ ਸਜ਼ਾ ਦਿੰਦਾ ਹੈ!’
19 ਹੁਣ, ਆਪਣੇ ਮਹਾਨ ਪਿਆਰ ਕਾਰਣ, ਕਿਰਪਾ ਕਰਕੇ ਇਨ੍ਹਾਂ ਲੋਕਾਂ ਦੇ ਪਾਪ ਮੁਆਫ਼ ਕਰ ਦੇ। ਇਨ੍ਹਾਂ ਨੂੰ ਉਸੇ ਤਰ੍ਹਾਂ ਮਾਫ਼ ਕਰਦੇ ਜਿਵੇਂ ਤੂੰ ਮਿਸਰ ਛੱਡਣ ਤੋਂ ਲੈਕੇ ਹੁਣ ਤੱਕ ਕਰਦਾ ਆਇਆ ਹੈ।”
20 ਯਹੋਵਾਹ ਨੇ ਜਵਾਬ ਦਿੱਤਾ, “ਹਾਂ ਜਿਵੇਂ ਤੂੰ ਆਖਿਆ ਹੈ, ਮੈਂ ਇਨ੍ਹਾਂ ਲੋਕਾਂ ਨੂੰ ਮਾਫ਼ ਕਰ ਦਿਆਂਗਾ।
21 ਪਰ ਮੈਂ ਤੈਨੂੰ ਸੱਚ ਦੱਸਦਾ ਹਾਂ, ਯਹੋਵਾਹ ਦਾ ਪਰਤਾਪ ਧਰਤੀ ਨੂੰ ਭਰ ਦੇਵੇਗਾ।
22 ਉਨ੍ਹਾਂ ਲੋਕਾਂ ਵਿੱਚੋਂ, ਜਿਨ੍ਹਾਂ ਨੂੰ ਮੈਂ ਮਿਸਰ ਵਿੱਚੋਂ ਲਿਆਂਦਾ ਸੀ, ਕੋਈ ਵੀ ਕਦੇ ਕਨਾਨ ਦੀ ਧਰਤੀ ਨੂੰ ਨਹੀਂ ਦੇਖ ਸਕੇਗਾ। ਉਨ੍ਹਾਂ ਲੋਕਾਂ ਨੇ ਮੇਰਾ ਪਰਤਾਪ ਦੇਖਿਆ ਸੀ ਅਤੇ ਉਹ ਸਾਰੇ ਮਹਾਨ ਸੰਕੇਤ ਦੇਖੇ ਸਨ ਜਿਹੜੇ ਮੈਂ ਮਿਸਰ ਵਿੱਚ ਦਰਸ਼ਾਏ ਸਨ। ਅਤੇ ਉਨ੍ਹਾਂ ਨੇ ਉਹ ਸਾਰੀਆਂ ਮਹਾਨ ਗੱਲਾਂ ਵੀ ਦੇਖੀਆਂ ਸਨ ਜਿਹੜੀਆਂ ਮੈਂ ਮਾਰੂਥਲ ਵਿੱਚ ਕੀਤੀਆਂ ਸਨ। ਪਰ ਉਨ੍ਹਾਂ ਨੇ ਮੇਰੀ ਹੁਕਮ ਅਦੂਲੀ ਕੀਤੀ ਅਤੇ ਮੈਨੂੰ
10 ਵਾਰੀ ਪਰਖਿਆ।
23 ਉਹ ਉਸ ਧਰਤੀ ਨੂੰ ਨਹੀਂ ਵੇਖਣਗੇ ਜਿਸਦਾ ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ। ਉਨ੍ਹਾਂ ਲੋਕਾਂ ਵਿੱਚੋਂ ਕੋਈ ਵੀ, ਜਿਹੜੇ ਮੇਰੇ ਵਿਰੁੱਧ ਹੋ ਗਏ ਸਨ, ਕਦੇ ਵੀ ਉਸ ਧਰਤੀ ਵਿੱਚ ਦਾਖਲ ਹੋਣ ਦੇ ਕਾਬਲ ਨਹੀਂ ਹੋਵੇਗਾ।
24 ਪਰ ਮੇਰਾ ਸੇਵਕ ਕਾਲੇਬ ਵਖਰਾ ਸੀ। ਉਹ ਪੂਰੀ ਤਰ੍ਹਾਂ ਮੇਰਾ ਅਨੁਯਾਈ ਹੈ। ਇਸ ਲਈ ਮੈਂ ਉਸਨੂੰ ਉਸ ਧਰਤੀ ਉੱਤੇ ਲੈ ਜਾਵਾਂਗਾ, ਜਿਹੜੀ ਉਸਨੇ ਪਹਿਲਾਂ ਹੀ ਦੇਖ ਲਈ ਹੈ। ਅਤੇ ਉਸਦੇ ਲੋਕ ਉਹ ਧਰਤੀ ਹਾਸਿਲ ਕਰ ਲੈਣਗੇ।
25 ਉਸ ਵਾਦੀ ਵਿੱਚ ਅਮਾਲੇਕੀ ਅਤੇ ਕਨਾਨੀ ਲੋਕ ਰਹਿੰਦੇ ਹਨ। ਇਸ ਲਈ ਕਲ੍ਹ੍ਹ ਨੂੰ ਤੂੰ ਇਹ ਥਾਂ ਛੱਡਕੇ ਲਾਲ ਸਾਗਰ ਨੂੰ ਜਾਣ ਵਾਲੀ ਸੜਕ ਉੱਤੇ ਵਾਪਸ ਮਾਰੂਥਲ ਵੱਲ ਚਲਿਆ ਜਾ।”
26 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ,
27 “ਹੋਰ ਕਿੰਨਾ ਚਿਰ ਇਹ ਮੰਦੇ ਲੋਕ ਮੇਰੇ ਵਿਰੁੱਧ ਸ਼ਿਕਾਇਤਾ ਕਰਨਗੇ? ਮੈਂ ਉਨ੍ਹਾਂ ਦੀਆਂ ਸ਼ਿਕਾਇਤਾ ਸੁਣ ਲਈਆਂ ਹਨ।
28 ਇਸ ਲਈ ਉਨ੍ਹਾਂ ਨੂੰ ਆਖ, ‘ਯਹੋਵਾਹ ਆਖਦਾ ਹੈ ਕਿ ਯਹੋਵਾਹ ਅਵੱਸ਼ ਹੀ ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਕਰੇਗਾ ਜਿਨ੍ਹਾਂ ਬਾਰੇ ਤੁਸੀਂ ਸ਼ਿਕਾਇਤ ਕੀਤੀ ਹੈ। ਤੁਹਾਡੇ ਨਾਲ ਇਹ ਕੁਝ ਵਾਪਰੇਗਾ:
29 ਤੁਸੀਂ ਇਸ ਮਾਰੂਥਲ ਅੰਦਰ ਮਾਰੇ ਜਾਵੋਂਗੇ। ਹਰ ਵਿਅਕਤੀ, ਜਿਹੜਾ
20 ਸਾਲ ਜਾਂ ਇਸਤੋਂ ਵੱਡਾ ਹੈ ਅਤੇ ਮੇਰੇ ਬੰਦਿਆ ਵਿੱਚ ਗਿਣਿਆ ਗਿਆ, ਮਾਰਿਆ ਜਾਵੇਗਾ ਕਿਉਂਕਿ ਤੁਸੀਂ ਮੇਰੇ ਖਿਲਾਫ਼ ਸ਼ਿਕਾਇਤ ਕੀਤੀ।
30 ਇਸ ਲਈ ਤੁਸੀਂ ਕਦੇ ਵੀ ਉਸ ਧਰਤੀ ਵਿੱਚ ਦਾਖਲ ਨਹੀਂ ਹੋਵੋਂਗੇ ਜਿਸਦਾ ਮੈਂ ਤੁਹਾਡੇ ਨਾਲ ਇਕਰਾਰ ਕੀਤਾ ਸੀ। ਸਿਰਫ਼ ਯਫ਼ੁੰਨਹ ਦਾ ਪੁੱਤਰ ਕਾਲੇਬ ਅਤੇ ਨੂਨ ਦਾ ਪੁੱਤਰ ਯਹੋਸ਼ੁਆ ਉਸ ਧਰਤੀ ਵਿੱਚ ਦਾਖਲ ਹੋਣਗੇ।
31 ਤੁਸੀਂ ਡਰਦੇ ਸੀ ਅਤੇ ਸ਼ਿਕਾਇਤ ਕੀਤੀ ਕਿ ਉਹ ਧਰਤੀ ਦੇ ਤੁਹਾਡੇ ਦੁਸ਼ਮਣ ਕੋਲੋਂ ਤੁਹਾਡੇ ਬੱਚੇ ਖੋਹ ਲੈਣਗੇ। ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਉਨ੍ਹਾਂ ਬੱਚਿਆਂ ਨੂੰ ਉਸ ਧਰਤੀ ਉੱਤੇ ਲਿਜਾਵਾਂਗਾ। ਉਹ ਉਸ ਧਰਤੀ ਨੂੰ ਮਾਨਣਗੇ ਜਿਸਨੂੰ ਤੁਸੀਂ ਕਬੂਲਣ ਤੋਂ ਇਨਕਾਰ ਕਰ ਦਿੱਤਾ ਸੀ।
32 ਜਿਥੋਂ ਤੀਕ ਤੁਸਾਂ ਲੋਕਾਂ ਦੀ ਗੱਲ ਹੈ, ਤੁਸੀਂ ਇਸ ਮਾਰੂਥਲ ਅੰਦਰ ਮਾਰੇ ਜਾਵੋਂਗੇ।
33 “ਤੁਹਾਡੇ ਬੱਚੇ ਇਸ ਮਾਰੂਥਲ ਵਿੱਚ
40 ਸਾਲਾਂ ਤੀਕ ਅਯਾਲੀ ਰਹਿਣਗੇ। ਉਹ ਇਸ ਵਾਸਤੇ ਦੁੱਖ ਝਲ੍ਲਣਗੇ ਕਿਉਂਕਿ ਤੁਸੀਂ ਮੇਰੇ ਨਾਲ ਵਫ਼ਾ ਨਹੀਂ ਕੀਤੀ। ਉਨ੍ਹਾਂ ਨੂੰ ਉਦੋਂ ਤੱਕ ਦੁੱਖ ਝਲ੍ਲਣਾ ਪਵੇਗਾ ਜਦੋਂ ਤੀਕ ਕਿ ਤੁਸੀਂ ਸਾਰੇ ਮਾਰੂਥਲ ਵਿੱਚ ਮਰਕੇ ਦਫ਼ਨ ਨਹੀਂ ਹੋ ਜਾਂਦੇ।
34 ਚਾਲੀ ਸਾਲਾਂ ਤੀਕ ਤੁਸੀਂ ਆਪਣੇ ਪਾਪਾਂ ਕਾਰਣ ਦੁੱਖ ਭੋਗੋਂਗੇ। (ਮਤਲਬ ਇਹ ਕਿ ਉਨ੍ਹਾਂ
40 ਦਿਨਾਂ ਦੇ ਹਰੇਕ ਦਿਨ ਬਦਲੇ ਇੱਕ ਸਾਲ, ਜਦੋਂ ਆਦਮੀਆਂ ਨੇ ਉਸ ਧਰਤੀ ਦੀ ਖੋਜ ਪੜਤਾਲ ਕੀਤੀ ਸੀ।) ਤੁਸੀਂ ਜਾਣ ਜਾਵੋਂਗੇ ਕਿ ਮੇਰੇ ਲਈ ਤੁਹਾਡੇ ਵਿਰੁੱਧ ਹੋਣਾ ਕਿੰਨੀ ਭਿਆਨਕ ਗੱਲ ਹੈ।
35 “ਮੈਂ ਯਹੋਵਾਹ ਹਾਂ, ਅਤੇ ਮੈਂ ਆਖ ਦਿੱਤਾ ਹੈ। ਅਤੇ ਮੈਂ ਇਕਰਾਰ ਕਰਦਾ ਹਾਂ ਕਿ ਮੈਂ ਇਨ੍ਹਾਂ ਮੰਦੇ ਲੋਕਾਂ ਲਈ ਇਹ ਸਾਰੀਆਂ ਗੱਲਾਂ ਕਰਾਂਗਾ। ਇਹ ਲੋਕ ਮੇਰੇ ਵਿਰੁੱਧ ਇਕੱਠੇ ਹੋਕੇ ਆਏ ਹਨ। ਇਸ ਲਈ ਇਹ ਸਾਰੇ ਇਸ ਮਾਰੂਥਲ ਅੰਦਰ ਮਰਨਗੇ।”
36 ਉਹ ਆਦਮੀ ਜਿਨ੍ਹਾਂ ਨੂੰ ਮੂਸਾ ਨੇ ਨਵੀਂ ਧਰਤੀ ਦੀ ਖੋਜ ਲਈ ਭੇਜਿਆ ਸੀ ਉਹੋ ਹੀ ਸਨ ਜਿਨ੍ਹਾਂ ਨੇ ਵਾਪਸ ਆਕੇ ਸਾਰੇ ਇਸਰਾਏਲੀ ਲੋਕਾਂ ਅੰਦਰ ਸ਼ਿਕਾਇਤਾਂ ਫ਼ੈਲਾਈਆਂ ਸਨ। ਉਨ੍ਹਾਂ ਆਦਮੀਆਂ ਨੇ ਆਖਿਆ ਸੀ ਕਿ ਲੋਕ ਉਸ ਧਰਤੀ ਅੰਦਰ ਦਾਖਲ ਹੋਣ ਦੇ ਸਮਰਥ ਨਹੀਂ ਸਨ।
37 ਉਹ ਆਦਮੀ ਇਸਰਾਏਲੀ ਲੋਕਾਂ ਅੰਦਰ ਮੁਸ਼ਕਿਲਾਂ ਖੜੀਆਂ ਕਰਨ ਲਈ ਜ਼ਿੰਮੇਵਾਰ ਸਨ। ਇਸ ਲਈ ਯਹੋਵਾਹ ਨੇ ਉਨ੍ਹਾਂ ਸਮੂਹ ਲੋਕਾਂ ਨੂੰ ਮਾਰਨ ਲਈ ਬਿਮਾਰੀ ਭੇਜੀ।
38 ਪਰ ਨੂਨ ਦਾ ਪੁੱਤਰ ਯਹੋਸ਼ੁਆ ਅਤੇ ਯਫ਼ੁੰਨਹ ਦਾ ਪੁੱਤਰ ਕਾਲੇਬ ਉਨ੍ਹਾਂ ਲੋਕਾਂ ਵਿੱਚੋਂ ਸਨ ਜਿਨ੍ਹਾਂ ਨੂੰ ਉਸ ਧਰਤੀ ਦੀ ਖੋਜ ਲਈ ਭੇਜਿਆ ਗਿਆ ਸੀ। ਅਤੇ ਯਹੋਵਾਹ ਨੇ ਉਨ੍ਹਾਂ ਦੋਹਾਂ ਆਦਮੀਆਂ ਨੂੰ ਬਚਾ ਲਿਆ। ਉਨ੍ਹਾਂ ਨੂੰ ਉਹ ਬਿਮਾਰੀ ਨਹੀਂ ਲਗੀ ਜਿਸਨੇ ਹੋਰਨਾ ਦਸਾਂ ਆਦਮੀਆਂ ਨੂੰ ਮਾਰ ਦਿੱਤਾ ਸੀ।
39 ਮੂਸਾ ਨੇ ਇਸਰਾਏਲੀ ਲੋਕਾਂ ਨੂੰ ਇਹ ਸਾਰੀਆਂ ਗੱਲਾਂ ਆਖੀਆਂ। ਲੋਕ ਬਹੁਤ ਉਦਾਸ ਹੋ ਗਏ।
40 ਦੂਸਰੇ ਦਿਨ ਸਵੇਰੇ-ਸਵੇਰੇ ਲੋਕਾਂ ਨੇ ਪਹਾੜੀ ਪ੍ਰਦੇਸ਼ ਵੱਲ ਜਾਣ ਲਈ ਚਾਲੇ ਪਾ ਦਿੱਤੇ। ਲੋਕਾਂ ਨੇ ਆਖਿਆ, “ਅਸੀਂ ਪਾਪ ਕੀਤਾ ਹੈ। ਸਾਨੂੰ ਅਫ਼ਸੋਸ ਹੈ ਕਿ ਅਸੀਂ ਯਹੋਵਾਹ ਉੱਤੇ ਭਰੋਸਾ ਨਹੀਂ ਕੀਤਾ। ਅਸੀਂ ਉਸ ਥਾਂ ਜਾਵਾਂਗੇ ਜਿਸਦਾ ਯਹੋਵਾਹ ਨੇ ਸਾਡੇ ਲਈ ਇਕਰਾਰ ਕੀਤਾ ਹੈ।”
41 ਪਰ ਮੂਸਾ ਨੇ ਆਖਿਆ, “ਤੁਸੀਂ ਯਹੋਵਾਹ ਦਾ ਆਦੇਸ਼ ਕਿਉਂ ਨਹੀਂ ਮੰਨ ਰਹੇ? ਤੁਸੀਂ ਸਫ਼ਲ ਨਹੀਂ ਹੋਵੋਂਗੇ!
42 ਉਸ ਧਰਤੀ ਉੱਤੇ ਨਾ ਜਾਵੋ। ਯਹੋਵਾਹ ਤੁਹਾਡੇ ਨਾਲ ਨਹੀਂ ਹੈ ਇਸ ਲਈ ਤੁਹਾਡੇ ਦੁਸ਼ਮਣ ਤੁਹਾਨੂੰ ਆਸਾਨੀ ਨਾਲ ਹਰਾ ਦੇਣਗੇ।
43 ਉਥੇ ਅਮਾਲੇਕੀ ਅਤੇ ਕਨਾਨੀ ਤੁਹਾਡੇ ਵਿਰੁੱਧ ਲੜਨਗੇ। ਤੁਸੀਂ ਯਹੋਵਾਹ ਤੋਂ ਆਪਣਾ ਮੂੰਹ ਫ਼ੇਰ ਲਿਆ ਹੈ। ਇਸ ਲਈ ਜਦੋਂ ਤੁਸੀਂ ਉਨ੍ਹਾਂ ਨਾਲ ਲੜੋਂਗੇ, ਉਹ ਤੁਹਾਡੇ ਨਾਲ ਨਹੀਂ ਹੋਵੇਗਾ।”
44 ਪਰ ਲੋਕਾਂ ਨੇ ਮੂਸਾ ਦੀ ਗੱਲ ਵਿੱਚ ਵਿਸ਼ਵਾਸ ਨਹੀਂ ਕੀਤਾ। ਇਸ ਲਈ ਉਹ ਪਹਾੜੀ ਪ੍ਰਦੇਸ਼ ਵੱਲ ਚਲੇ ਗਏ। ਪਰ ਮੂਸਾ ਅਤੇ ਯਹੋਵਾਹ ਦੇ ਇਕਰਾਰਨਾਮੇ ਵਾਲਾ ਸੰਦੂਕ ਲੋਕਾਂ ਦੇ ਨਾਲ ਨਹੀਂ ਗਏ।
45 ਪਹਾੜੀ ਪ੍ਰਦੇਸ਼ ਵਿੱਚ ਰਹਿਣ ਵਾਲੇ ਅਮਾਲੇਕੀ ਲੋਕ ਅਤੇ ਕਨਾਨੀ ਲੋਕ ਹੇਠਾ ਉਤਰ ਆਏ ਅਤੇ ਉਨ੍ਹਾਂ ਨੇ ਇਸਰਾਏਲ ਦੇ ਲੋਕਾਂ ਉੱਤੇ ਹਮਲਾ ਕਰ ਦਿੱਤਾ। ਅਮਾਲੇਕੀਆਂ ਅਤੇ ਕਨਾਨੀਆਂ ਨੇ ਉਨ੍ਹਾਂ ਨੂੰ ਆਸਾਨੀ ਨਾਲ ਹਰਾ ਦਿੱਤਾ ਅਤੇ ਉਨ੍ਹਾਂ ਨੂੰ ਹਾਰਮਾਹ ਤੱਕ ਭਜਾ ਦਿੱਤਾ।
ਕਾਂਡ 15

1 ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਇਸਰਾਏਲ ਦੇ ਲੋਕਾਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ: ਮੈਂ ਤੁਹਾਨੂੰ ਇੱਕ ਧਰਤੀ ਦੇ ਰਿਹਾ ਹਾਂ ਜਿਹੜੀ ਤੁਹਾਡਾ ਘਰ ਹੋਵੇਗੀ, ਜਦੋਂ ਤੁਸੀਂ ਉਸ ਧਰਤੀ ਅੰਦਰ ਦਾਖਲ ਹੋਵੋਂ,
3 ਤੁਹਾਨੂੰ ਅਵੱਸ਼ ਹੀ ਯਹੋਵਾਹ ਨੂੰ ਅੱਗ ਦੁਆਰਾ ਭੇਟਾ ਚੜਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਸੀਂ ਹੋਮ ਦੀਆਂ ਭੇਟਾ, ਸੁੱਖ-ਸਾਂਦ ਦੀਆਂ ਭੇਟਾ, ਖਾਸ ਇਕਰਾਰਾ, ਖਾਸ ਸੁਗਾਤਾ, ਅਤੇ ਆਪਣੇ ਪਰਬਾ ਵਾਲੇ ਦਿਨਾ ਦੀਆਂ ਬਲੀਆਂ ਲਈ ਆਪਣੀਆਂ ਗਊਆਂ, ਭੇਡਾਂ ਅਤੇ ਬੱਕਰੀਆਂ ਦੀ ਵਰਤੋਂ ਕਰੋਂਗੇ।
4 “ਜਦੋਂ ਵੀ ਕੋਈ ਬੰਦਾ ਆਪਣੀ ਭੇਟ ਲੈਕੇ ਆਵੇ ਉਸਨੂੰ ਯਹੋਵਾਹ ਅੱਗੇ ਅਨਾਜ਼ ਦੀ ਭੇਟ ਵੀ ਚੜਾਉਣੀ ਚਾਹੀਦੀ ਹੈ। ਅਨਾਜ਼ ਦੀ ਭੇਟ ਜ਼ੈਤੂਨ ਦੇ ਤੇਲ ਦੇ ਇੱਕ ਕੁਆਟਰ ਨਾਲ ਗੁੰਨ੍ਹੇ ਹੋਏ
8 ਕੱਪ ਮੈਦੇ ਦੇ ਰੂਪ ਵਿੱਚ ਹੋਵੇਗੀ।
5 ਹਰ ਵਾਰੀ ਜਦੋਂ ਤੁਸੀਂ ਹੋਮ ਦੀ ਭੇਟ ਵਜੋਂ ਲੇਲਾ ਚੜਾਵੋਂ ਤਾ ਤੁਹਾਨੂੰ ਪੀਣ ਦੀ ਭੇਟ ਵਜੋਂ ਇੱਕ ਕੁਆਟਰ ਮੈਅ ਵੀ ਤਿਆਰ ਕਰਨੀ ਚਾਹੀਦੀ ਹੈ।
6 “ਜੇ ਤੁਸੀਂ ਭੇਡ ਦੇ ਰਹੇ ਹੋਵੋ ਤਾਂ ਤੁਹਾਨੂੰ ਇੱਕ ਤਿਆਰ ਅਨਾਜ਼ ਦੀ ਭੇਟ ਵੀ ਲਿਆਉਣੀ ਚਾਹੀਦੀ ਹੈ। ਇਹ ਅਨਾਜ਼ ਦੀ ਭੇਟ
1
1 /4 ਜ਼ੈਤੂਨ ਦੇ ਤੇਲ ਵਿੱਚ ਮਿਲੇ ਹੋਏ ਮੈਦੇ ਦੇ
16 ਕੱਪਾਂ ਦੇ ਰੂਪ ਵਿੱਚ ਹੋਣੀ ਚਾਹੀਦੀ ਹੈ।
7 ਤੁਹਾਨੂੰ ਪੀਣ ਦੀ ਭੇਟ ਵਜੋਂ
1
1 /4 ਕੁਆਟਰ ਮੈਅ ਵੀ ਦੇਣੀ ਚਾਹੀਦੀ ਹੈ। ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ।
8 “ਤੁਸੀਂ ਹੋਮ ਦੀ ਭੇਟ ਵਜੋਂ ਜਾਂ ਬਲੀ ਲਈ ਜਾਂ ਸੁਖ-ਸਾਂਦ ਦੀ ਭੇਟ ਲਈ ਜਾਂ ਯਹੋਵਾਹ ਨਾਲ ਕੀਤੇ ਖਾਸ ਇਕਰਾਰ ਲਈ ਇੱਕ ਜਵਾਨ ਬਲਦ ਲਿਆ ਸਕਦੇ ਹੋ।
9 ਉਸ ਵੇਲੇ, ਤੁਹਾਨੂੰ ਬਲਦ ਦੇ ਨਾਲ ਇੱਕ ਅਨਾਜ਼ ਦੀ ਭੇਟ ਵੀ ਦੇਣੀ ਚਾਹੀਦੀ ਹੈ। ਇਹ ਅਨਾਜ਼ ਦੀ ਭੇਟ ਦੋ ਕੁਆਟਰ ਜ਼ੈਤੂਨ ਦੇ ਤੇਲ ਵਿੱਚ ਮਿਲੇ ਹੋਏ
24 ਕੱਪ ਮੈਦੇ ਦੇ ਰੂਪ ਵਿੱਚ ਹੋਣੀ ਚਾਹੀਦੀ ਹੈ।
10 ਅਤੇ ਇਸਦੇ ਨਾਲ ਹੀ ਦੋ ਕੁਆਟਰ ਮੈਅ ਵੀ ਪੀਣ ਦੀ ਭੇਟ ਵਜੋਂ ਲੈਕੇ ਆਵੋ। ਇਹ ਭੇਟ ਹੋਮ ਦੇ ਰੂਪ ਵਿੱਚ ਹੋਵੇਗੀ। ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰੇਗੀ।
11 ਹਰੇਕ ਬਲਦ, ਭੇਡ, ਜਾਂ ਬੱਕਰੀ, ਜਿਸਨੂੰ ਤੁਸੀਂ ਸੁਗਾਤ ਵਜੋਂ ਯਹੋਵਾਹ ਨੂੰ ਭੇਟ ਕਰੋ, ਇੰਝ ਤਿਆਰ ਕੀਤਾ ਜਾਣਾ ਚਾਹੀਦਾ ਹੈ।
12 ਇਨ੍ਹਾਂ ਵਿੱਚੋਂ ਹਰੇਕ ਜਾਨਵਰ ਜਿਹੜਾ ਤੁਸੀਂ ਭੇਟ ਕਰੋ ਇਸੇ ਢੰਗ ਨਾਲ ਹੋਣਾ ਚਾਹੀਦਾ ਹੈ।
13 “ਇਹੀ ਉਹ ਢੰਗ ਹੈ ਜਿਹੜਾ ਹਰ ਇਸਰਾਏਲੀ ਨਾਗਰਿਕ ਨੂੰ ਯਹੋਵਾਹ ਨੂੰ ਪ੍ਰਸੰਨ ਕਰਨ ਲਈ ਹੋਮ ਦੀ ਭੇਟ ਵਜੋਂ ਕਰਨਾ ਚਾਹੀਦਾ ਹੈ।
14 ਤੁਹਾਡੇ ਦਰਮਿਆਨ ਵਿਦੇਸ਼ੀ ਵੀ ਰਹਿਣਗੇ। ਜੇ ਉਹ ਲੋਕ ਯਹੋਵਾਹ ਨੂੰ ਪ੍ਰਸੰਨ ਕਰਨ ਲਈ ਹੋਮ ਦੀ ਭੇਟ ਦਿੰਦੇ ਹਨ ਤਾਂ ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ।
15 ਹਰ ਕਿਸੇ ਲਈ ਇੱਕੋ ਜਿਹੀਆਂ ਬਿਧੀਆਂ ਹੋਣਗੀਆਂ - ਇਸਰਾਏਲ ਦੇ ਲੋਕਾਂ ਲਈ ਵੀ ਅਤੇ ਤੁਹਾਡੇ ਦੇਸ਼ ਵਿੱਚ ਰਹਿੰਦੇ ਵਿਦੇਸ਼ੀਆ ਲਈ ਵੀ। ਇਹ ਬਿਧੀ ਹਮੇਸ਼ਾ ਜਾਰੀ ਰਹੇਗੀ। ਤੁਸੀਂ ਅਤੇ ਤੁਹਾਡੇ ਵਿਚਕਾਰ ਰਹਿਣ ਵਾਲੇ ਲੋਕ ਯਹੋਵਾਹ ਦੇ ਸਾਮ੍ਹਣੇ ਇੱਕੋ ਜਿਹੇ ਹੋਣਗੇ।
16 ਇਸਦਾ ਅਰਥ ਇਹ ਹੈ ਕਿ ਤੁਹਾਨੂੰ ਉਨ੍ਹਾਂ ਹੀ ਕਾਨੂੰਨਾ ਅਤੇ ਉਨ੍ਹਾਂ ਹੀ ਬਿਧੀਆਂ ਉੱਤੇ ਚੱਲਣਾ ਚਾਹੀਦਾ ਹੈ। ਉਹੀ ਕਾਨੂੰਨ ਅਤੇ ਉਹੀ ਬਿਧੀਆਂ ਤੁਹਾਡੇ ਇਸਰਾਏਲ ਦੇ ਲੋਕਾਂ ਲਈ ਅਤੇ ਤੁਹਾਡੇ ਵਿਚਕਾਰ ਰਹਿੰਦੇ ਹੋਰਨਾਂ ਲੋਕਾਂ ਲਈ ਵੀ ਹਨ।”
17 ਯਹੋਵਾਹ ਨੇ ਮੂਸਾ ਨੂੰ ਆਖਿਆ,
18 “ਇਸਰਾਏਲ ਦੇ ਲੋਕਾਂ ਨੂੰ ਇਹ ਗੱਲ ਦੱਸ: ਜਦੋਂ ਤੁਸੀਂ ਉਸ ਧਰਤੀ ਵਿੱਚ ਦਾਖਲ ਹੋਵੋਂ ਜਿਥੇ ਮੈਂ ਤੁਹਾਨੂੰ ਲਿਜਾ ਰਿਹਾ ਹਾਂ,
19 ਅਤੇ ਉਹ ਅਨਾਜ਼ ਖਾਵੋ ਜੋ ਉਸ ਧਰਤੀ ਉਤੇ ਉੱਗਦਾ ਤੁਹਾਨੂੰ ਉਸ ਭੋਜਨ ਦਾ ਇੱਕ ਹਿੱਸਾ ਯਹੋਵਾਹ ਨੂੰ ਭੇਟ ਵਜੋਂ ਚੜਾਉਣਾ ਚਾਹੀਦਾ ਹੈ।
20 ਤੁਸੀਂ ਅਨਾਜ਼ ਇਕਠਾ ਕਰੋਂਗੇ ਅਤੇ ਉਸਨੂੰ ਪੀਹਕੇ ਰੋਟੀ ਲਈ ਆਟੇ ਦੀ ਤੌਣ ਤਿਆਰ ਕਰੋਂਗੇ। ਤੁਹਾਨੂੰ ਉਸਦੀ ਪਹਿਲੀ ਤੌਣ ਯਹੋਵਾਹ ਅੱਗੇ ਸੁਗਾਤ ਵਜੋਂ ਭੇਟ ਕਰਨੀ ਚਾਹੀਦੀ ਹੈ ਇਹ ਖਲਵਾੜੇ ਵਿੱਚੋਂ ਨਿਕਲਣ ਵਾਲੇ ਅਨਾਜ਼ ਵਰਗੀ ਹੋਵੇਗੀ।
2 ਇਹ ਬਿਧੀ ਹਮੇਸ਼ਾ ਲਈ ਹੋਵਗੀ ਤੁਸੀਂ ਪਲੇਠੀ ਦੀ ਤੌਣ ਯਹੋਵਾਹ ਅੱਗੇ ਸੁਗਾਤ ਵਜੋਂ ਭੇਟ ਕਰੋਂਗੇ।
21 ਹੁਣ ਤੁਹਾਨੂੰ ਉਸ ਹਾਲਤ ਵਿੱਚ ਕੀ ਕਰਨਾ ਚਾਹੀਦਾ ਹੈ ਜਦੋਂ ਤੁਸੀਂ ਕੋਈ ਗਲਤੀ ਕਰ ਬੈਠੋ ਜਾਂ ਉਨ੍ਹਾਂ ਆਦੇਸ਼ਾ ਦੀ ਪਾਲਣਾ ਕਰਨੀ ਭੁੱਲ ਜਾਵੋਂ ਜਿਹੜੇ ਯਹੋਵਾਹ ਨੇ ਮੂਸਾ ਨੂੰ ਦਿੱਤੇ ਸਨ?
22
23 ਯਹੋਵਾਹ ਨੇ ਇਹ ਆਦੇਸ਼ ਮੂਸਾ ਦੇ ਰਾਹੀਂ ਤੁਹਾਨੂੰ ਦਿੱਤੇ ਸਨ। ਅਤੇ ਆਦੇਸ਼ ਸਦਾ ਲਈ ਹੋਣਗੇ।
24 ਇਸ ਲਈ, ਜੇਕਰ ਕੋਈ ਅਨਜਾਣੇ ਹੀ ਗਲਤੀ ਕਰਦਾ ਹੈ ਜਾਂ ਇਨ੍ਹਾਂ ਸਾਰੀਆਂ ਬਿਧੀਆਂ ਦੀ ਪਾਲਣਾ ਕਰਨੀ ਭੁੱਲ ਜਾਂਦਾ, ਉਸਨੂੰ ਕੀ ਕਰਨਾ ਚਾਹੀਦਾ ਹੈ? ਜੇ ਇਸਰਾਏਲ ਦੇ ਸਾਰੇ ਲੋਕਾਂ ਨੇ ਇਹ ਗਲਤੀ ਕੀਤੀ ਹੈ, ਤਾਂ ਉਨ੍ਹਾਂ ਸਾਰਿਆਂ ਨੂੰ ਇਕਠੇ ਹੋਕੇ ਯਹੋਵਾਹ ਨੂੰ ਹੋਮ ਦੀ ਭੇਟ ਵਜੋਂ ਇੱਕ ਵਹਿੜਕਾ ਚੜਾਉਣਾ ਚਾਹੀਦਾ ਹੈ। ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਇਹ ਵੀ ਚੇਤੇ ਰੱਖੋ ਕਿ ਬਲਦ ਦੀ ਭੇਟ ਦੇ ਨਾਲ ਅਨਾਜ਼ ਅਤੇ ਪੀਣ ਦੀ ਭੇਟ ਅਤੇ ਪਾਪ ਦੀ ਭੇਟ ਵਜੋਂ ਇੱਕ ਬਕਰਾ ਵੀ ਦੇਣਾ ਹੈ।
25 “ਇਸ ਲਈ ਜਾਜਕ ਨੂੰ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਹੜੀਆਂ ਲੋਕਾਂ ਨੂੰ ਪਵਿੱਤਰ ਬਨਾਉਣ। ਉਸਨੂੰ ਇਹ ਗੱਲਾਂ ਇਸਰਾਏਲ ਦੇ ਸਮੂਹ ਲੋਕਾਂ ਲਈ ਕਰਨੀਆਂ ਚਾਹੀਦੀਆਂ ਹਨ। ਲੋਕਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਸੀ ਕਿ ਉਹ ਪਾਪ ਕਰ ਰਹੇ ਸਨ। ਪਰ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਿਆ ਉਹ ਯਹੋਵਾਹ ਲਈ ਸੁਗਾਤ ਲੈਕੇ ਆ ਗਏ। ਉਨ੍ਹਾਂ ਨੇ ਹੋਮ ਦੀ ਭੇਟ ਅਤੇ ਪਾਪ ਦੀ ਭੇਟ ਲਿਆਂਦੀ। ਇਸ ਲਈ ਲੋਕ ਬਖਸ਼ੇ ਜਾਣਗੇ।
26 ਇਸਰਾਏਲ ਦੇ ਸਮੂਹ ਲੋਕ ਅਤੇ ਹੋਰ ਸਾਰੇ ਲੋਕ ਜਿਹੜੇ ਉਨ੍ਹਾਂ ਦੇ ਦਰਮਿਆਨ ਰਹਿੰਦੇ ਹਨ, ਬਖਸ਼ੇ ਜਾਣਗੇ। ਉਹ ਇਸ ਲਈ ਬਖਸ਼ੇ ਜਾਣਗੇ ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਹ ਪਾਪ ਕਰ ਰਹੇ ਸਨ।
27 “ਪਰ ਜੇ ਸਿਰਫ਼ ਇੱਕ ਬੰਦਾ ਗਲਤੀ ਕਰਦਾ ਹੈ ਅਤੇ ਪਾਪ ਕਰਦਾ ਹੈ, ਤਾਂ ਉਸਨੂੰ ਇੱਕ ਸਾਲ ਦੀ ਬੱਕਰੀ ਲੈਕੇ ਆਉਣੀ ਚਾਹੀਦੀ ਹੈ। ਇਹ ਬੱਕਰੀ ਪਾਪ ਦੀ ਭੇਟ ਹੋਵੇਗੀ।
28 ਜਾਜਕ ਨੂੰ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ, ਜਿਹੜੀਆਂ ਉਸ ਬੰਦੇ ਨੂੰ ਪਵਿੱਤਰ ਬਨਾਉਣ। ਉਸ ਬੰਦੇ ਨੇ ਗਲਤੀ ਕੀਤੀ ਅਤੇ ਯਹੋਵਾਹ ਅੱਗੇ ਪਾਪ ਕੀਤਾ। ਪਰ ਜਾਜਕ ਨੇ ਉਸਨੂੰ ਪਵਿੱਤਰ ਬਣਾ ਦਿੱਤਾ, ਅਤੇ ਉਹ ਬਖਸ਼ਿਆ ਜਾਵੇਗਾ।
29 ਇਹ ਬਿਧੀ ਹਰ ਉਸ ਬੰਦੇ ਲਈ ਸੀ, ਜਿਹੜਾ ਅਚਨਚੇਤ ਹੀ ਗਲਤੀ ਕਰਦਾ ਹੈ ਅਤੇ ਪਾਪ ਕਰਦਾ ਹੈ। ਇਸ ਬਿਧੀ ਉਨ੍ਹਾਂ ਲੋਕਾਂ ਲਈ ਹੈ ਜਿਹੜੇ ਇਸਰਾਏਲੀ ਦੇ ਪਰਿਵਾਰ ਵਿੱਚ ਜਨਮੇ ਹਨ ਅਤੇ ਉਨ੍ਹਾਂ ਵਿਦੇਸ਼ੀਆਂ ਲਈ ਵੀ ਜਿਹੜੇ ਉਨ੍ਹਾਂ ਦਰਮਿਆਨ ਰਹਿੰਦੇ ਹਨ।
30 “ਪਰ ਜੇ ਕੋਈ ਬੰਦਾ ਪਾਪ ਕਰਦਾ ਹੈ ਅਤੇ ਇਹ ਵੀ ਜਾਣਦਾ ਹੈ ਕਿ ਉਹ ਗਲਤ ਕੰਮ ਕਰ ਰਿਹਾ ਹੈ, ਤਾਂ ਉਹ ਬੰਦਾ ਯਹੋਵਾਹ ਦੇ ਵਿਰੁੱਧ ਹੈ। ਉਸ ਬੰਦੇ ਨੂੰ ਉਸਦੇ ਲੋਕਾਂ ਨਾਲੋਂ ਵੱਖ ਕਰ ਦੇਣਾ ਚਾਹੀਦਾ ਹੈ। ਇਹ ਗੱਲ ਇਸਰਾਏਲ ਦੇ ਪਰਿਵਾਰ ਵਿੱਚ ਜੰਮੇ ਬੰਦੇ ਲਈ ਜਾਂ ਤੁਹਾਡੇ ਦਰਮਿਆਨ ਰਹਿਣ ਵਾਲੇ ਵਿਦੇਸ਼ੀ ਲਈ ਇੱਕੋ ਜਿਹੀ ਹੈ।
31 ਉਸ ਬੰਦੇ ਨੇ ਇਹ ਨਹੀਂ ਸੋਚਿਆ ਕਿ ਯਹੋਵਾਹ ਦਾ ਸ਼ਬਦ ਮਹੱਤਵਪੂਰਣ ਹੈ। ਉਸਨੇ ਯਹੋਵਾਹ ਦੇ ਆਦੇਸ਼ਾਂ ਨੂੰ ਤੋੜਿਆ ਹੈ। ਉਸ ਬੰਦੇ ਨੂੰ ਤੁਹਾਡੇ ਸਮੂਹ ਵਿੱਚੋਂ ਜ਼ਰੂਰ ਹੀ ਵੱਖ ਕਰ ਦੇਣਾ ਚਾਹੀਦਾ ਹੈ। ਉਹ ਬੰਦਾ ਦੋਸ਼ੀ ਹੈ ਅਤੇ ਉਸਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।”
32 ਇਸ ਸਮੇਂ ਇਸਰਾਏਲ ਦੇ ਲੋਕ ਹਾਲੇ ਵੀ ਮਾਰੂਥਲ ਅੰਦਰ ਸਨ। ਇਸ ਤਰ੍ਹਾਂ ਹੋਇਆ ਕਿ ਇੱਕ ਆਦਮੀ ਨੇ ਬਾਲਣ ਲਈ ਕੁਝ ਲੱਕੜ ਲਭੀ। ਇਸ ਤਰ੍ਹਾਂ ਉਹ ਆਦਮੀ ਲੱਕੜਾਂ ਇਕੱਠੀਆਂ ਕਰ ਰਿਹਾ ਸੀ ਜਦੋਂ ਕਿ ਇਹ ਦਿਨ ਸਬਤ ਦਾ ਸੀ। ਕੁਝ ਹੋਰਨਾਂ ਲੋਕਾਂ ਨੇ ਉਸਨੂੰ ਅਜਿਹਾ ਕਰਦਿਆਂ ਦੇਖਿਆ।
33 ਜਿਹੜੇ ਲੋਕਾਂ ਨੇ ਉਸਨੂੰ ਲੱਕੜਾਂ ਇਕਠੀਆਂ ਕਰਦਿਆ ਦੇਖਿਆ ਸੀ ਉਹ ਉਸਨੂੰ ਮੂਸਾ ਅਤੇ ਹਾਰੂਨ ਕੋਲ ਲੈ ਆਏ। ਅਤੇ ਸਾਰੇ ਲੋਕ ਆਲੇ-ਦੁਆਲੇ ਇਕਠੇ ਹੋ ਗਏ।
34 ਉਨ੍ਹਾਂ ਨੇ ਉਸ ਆਦਮੀ ਨੂੰ ਉਥੇ ਰੋਕ ਲਿਆ ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ, ਕਿ ਉਹ ਉਸਨੂੰ ਸਜ਼ਾ ਕਿਵੇਂ ਦੇਣ।
35 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਉਸ ਆਦਮੀ ਨੂੰ ਮਰਨਾ ਚਾਹੀਦਾ ਹੈ। ਡੇਰੇ ਦੇ ਸਾਰਿਆਂ ਲੋਕਾਂ ਨੂੰ ਡੇਰੇ ਤੋਂ ਬਾਹਰ ਉਸ ਉੱਤੇ ਪੱਥਰ ਸੁੱਟਣੇ ਚਾਹੀਦੇ ਹਨ।”
36 ਇਸ ਲਈ ਲੋਕ ਉਸਨੂੰ ਡੇਰੇ ਤੋਂ ਬਾਹਰ ਲੈ ਆਏ ਅਤੇ ਪੱਥਰਾਂ ਨਾਲ ਉਸਨੂੰ ਮਾਰ ਦਿੱਤਾ। ਉਨ੍ਹਾਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।
37 ਯਹੋਵਾਹ ਨੇ ਮੂਸਾ ਨੂੰ ਆਖਿਆ,
38 “ਇਸਰਾਏਲ ਦੇ ਲੋਕਾਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਦੱਸ: ਮੈਂ ਤੁਹਾਨੂੰ ਆਪਣੀਆਂ ਬਿਧੀਆਂ ਨੂੰ ਚੇਤੇ ਰੱਖਣ ਲਈ ਕੁਝ ਦੇਵਾਂਗਾ। ਕੁਝ ਧਾਗਿਆਂ ਨੂੰ ਇਕਠਿਆਂ ਬੰਨ੍ਹੋ ਅਤੇ ਇਸਨੂੰ ਆਪਣੇ ਵਸਤਰਾਂ ਦੀਆਂ ਨੁਕਰਾਂ ਨਾਲ ਬੰਨ੍ਹ ਲਵੋ। ਇਨ੍ਹਾਂ ਵਿੱਚੋਂ ਹਰੇਕ ਝਾਲਰ ਉੱਤੇ ਇੱਕ ਨੀਲਾ ਧਾਗਾ ਬੰਨ੍ਹੋ। ਤੁਹਾਨੂੰ ਉਹ ਚੀਜ਼ਾਂ ਹੁਣੇ ਤੋਂ ਪਹਿਨਣੀਆਂ ਚਾਹੀਦੀਆਂ ਹਨ।
39 ਤੁਸੀਂ ਇਨ੍ਹਾਂ ਝਾਲਰਾਂ ਵੱਲ ਵੇਖਕੇ ਉਨ੍ਹਾਂ ਸਮੂਹ ਬਿਧੀਆਂ ਨੂੰ ਚੇਤੇ ਕਰੋਂਗੇ ਜਿਹੜੀਆਂ ਯਹੋਵਾਹ ਨੇ ਤੁਹਾਨੂੰ ਦਿੱਤੀਆਂ ਹਨ। ਤੁਸੀਂ ਉਨ੍ਹਾਂ ਬਿਧੀਆਂ ਦੀ ਪਾਲਣਾ ਕਰੋਂਗੇ। ਅਤੇ ਤੁਸੀਂ ਆਪਣੇ ਦਿਲ ਜਾਂ ਆਪਣੀਆਂ ਅੱਖਾਂ ਨੂੰ ਮੰਨਕੇ ਭਟਕੋਂਗੇ ਨਹੀਂ, ਜੋ ਤੁਹਾਥੋਂ ਬੇਵਫ਼ਾਈ ਦਾ ਵਿਖਾਵਾ ਕਰਵਾਉਂਦੇ ਹਨ।
40 ਤੁਸੀਂ ਮੇਰੀਆਂ ਸਾਰੀਆਂ ਬਿਧੀਆਂ ਨੂੰ ਮੰਨਣਾ ਚੇਤੇ ਰਖੋਂਗੇ, ਫ਼ੇਰ ਤੁਸੀਂ ਪਰਮੇਸ਼ੁਰ ਵਾਸਤੇ ਪਵਿੱਤਰ ਬਣ ਜਾਵੋਂਗੇ।
41 ਮੈਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਹਾਂ। ਮੈਂ ਹੀ ਹਾਂ, ਜਿਹੜਾ ਤੁਹਾਨੂੰ ਮਿਸਰ ਵਿੱਚੋਂ ਬਾਹਰ ਲੈਕੇ ਆਇਆ ਸੀ। ਮੈਂ ਅਜਿਹਾ ਤੁਹਾਡਾ ਪਰਮੇਸ਼ੁਰ ਬਨਣ ਵਾਸਤੇ ਕੀਤਾ ਸੀ। ਮੈਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਹਾਂ।
ਕਾਂਡ 16

1 ਕੋਰਹ, ਦਾਥਾਨ, ਅਬੀਰਾਮ ਅਤੇ ਓਨ ਮੂਸਾ ਦੇ ਵਿਰੁੱਧ ਹੋ ਗਏ। (ਕੋਰਹ ਯਿਸਹਾਰ ਦਾ ਪੁੱਤਰ ਸੀ। ਯਿਸਹਾਰ ਕਹਾਥ ਦਾ ਪੁੱਤਰ ਸੀ। ਅਤੇ ਕਹਾਥ ਲੇਵੀ ਦਾ ਪੁੱਤਰ ਸੀ। ਦਾਥਾਨ ਅਤੇ ਅਬੀਰਾਮ, ਅਲੀਆਬ ਦੇ ਪੁੱਤਰ ਭਰਾ ਸਨ। ਅਤੇ ਓਨ, ਪਲਤ ਦਾ ਪੁੱਤਰ ਸੀ। ਦਾਥਾਨ, ਅਬੀਰਾਮ ਅਤੇ ਓਨ ਰੂਬੇਨ ਦੇ ਉੱਤਰਾਧਿਕਾਰੀ ਸਨ।)
2 ਉਨ੍ਹਾਂ ਚਹੁੰਆਂ ਆਦਮੀਆਂ ਨੇ ਇਸਰਾਏਲ ਦੇ 250 ਹੋਰ ਆਦਮੀ ਇਕਠੇ ਕਰ ਲਈ ਅਤੇ ਮੂਸਾ ਦੇ ਵਿਰੁੱਧ ਹੋਕੇ ਆ ਗਏ। ਉਹ ਲੋਕਾਂ ਵੱਲੋਂ ਚੁਣੇ ਹੋਏ ਆਗੂ ਸਨ। ਸਾਰੇ ਲੋਕ ਉਨ੍ਹਾਂ ਨੂੰ ਜਾਣਦੇ ਸਨ।
3 ਉਹ ਮੂਸਾ ਅਤੇ ਹਾਰੂਨ ਦੇ ਵਿਰੁੱਧ ਬੋਲਣ ਲਈ ਇੱਕ ਟੋਲੇ ਵਿੱਚ ਆਏ ਅਤੇ ਉਨ੍ਹਾਂ ਨੂੰ ਆਖਿਆ, “ਤੁਸੀਂ ਬਹੁਤ ਦੂਰ ਚਲੇ ਗਏ ਹੋ! ਇਸਰਾਏਲ ਦੇ ਸਾਰੇ ਲੋਕ ਪਵਿੱਤਰ ਹਨ ਅਤੇ ਯਹੋਵਾਹ ਉਨ੍ਹਾਂ ਦੇ ਦਰਮਿਆਨ ਹੈ! ਤੁਸੀਂ ਆਪਣੇ-ਆਪ ਨੂੰ ਯਹੋਵਾਹ ਦੇ ਹੋਰਨਾਂ ਲੋਕਾਂ ਨਾਲੋਂ ਵਧੇਰੇ ਮਹੱਤਵਪੂਰਣ ਬਣਾ ਰਹੇ ਹੋ।”
4 ਜਦੋਂ ਮੂਸਾ ਨੇ ਇਹ ਗੱਲਾਂ ਸੁਣੀਆ, ਉਸਨੇ ਆਪਣਾ ਸਿਰ ਧਰਤੀ ਵੱਲ ਝੁਕਾ ਦਿੱਤਾ, ਇਹ ਦਰਸਾਉਣ ਲਈ ਕਿ ਉਹ ਗੁਮਾਨੀ ਨਹੀਂ ਸੀ।
5 ਫ਼ੇਰ ਮੁਸਾ ਨੇ ਕੋਰਹ ਅਤੇ ਉਸਦੇ ਸਾਰੇ ਅਨੁਯਾਈਆਂ ਨੂੰ ਆਖਿਆ, “ਕਲ੍ਹ੍ਹ ਸਵੇਰੇ ਯਹੋਵਾਹ ਦਰਸਾ ਦੇਵੇਗਾ ਕਿ ਕਿਹੜਾ ਬੰਦਾ ਸੱਚ ਮੁੱਚ ਉਸਦਾ ਹੈ। ਯਹੋਵਾਹ ਦਰਸਾ ਦੇਵੇਗਾ ਕਿ ਕਿਹੜਾ ਬੰਦਾ ਸੱਚ ਮੁੱਚ ਪਵਿੱਤਰ ਹੈ। ਅਤੇ ਯਹੋਵਾਹ ਉਸ ਬੰਦੇ ਨੂੰ ਆਪਣੇ ਨੇੜੇ ਲੈ ਆਵੇਗਾ। ਯਹੋਵਾਹ ਉਸ ਬੰਦੇ ਨੂੰ ਚੁਣ ਲਵੇਗਾ, ਅਤੇ ਯਹੋਆਹ ਉਸ ਬੰਦੇ ਨੂੰ ਆਪਣੇ ਨੇੜੇ ਲੈ ਆਵੇਗਾ।
6 ਇਸ ਲਈ ਕੋਰਹ, ਤੁਹਾਨੂੰ ਅਤੇ ਤੁਹਾਡੇ ਸਾਰੇ ਅਨੁਯਾਈਆਂ ਨੂੰ ਇਹ ਗੱਲ ਕਰਨੀ ਚਾਹੀਦੀ ਹੈ:
7 ਕੁਝ ਖਾਸ ਭਾਂਡਿਆਂ ਵਿੱਚ ਧੂਫ਼ ਅਤੇ ਅੱਗ ਪਾਉ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਸਾਮ੍ਹਣੇ ਲਿਆਉ। ਯਹੋਵਾਹ ਉਸ ਬੰਦੇ ਦੀ ਚੋਣ ਕਰ ਲਵੇਗਾ ਜਿਹੜਾ ਸੱਚ ਮੁੱਚ ਹੀ ਪਵਿੱਤਰ ਹੈ। ਤੁਸੀਂ ਲੇਵੀ ਲੋਕ ਬਹੁਤ ਦੂਰ ਜਾ ਚੁੱਕੇ ਹੋ।”
8 ਮੂਸਾ ਨੇ ਕੋਰਹ ਨੂੰ ਇਹ ਵੀ ਆਖਿਆ, “ਲੇਵੀਓ, ਤੁਸੀਂ ਮੇਰੀ ਗੱਲ ਸੁਣੋ।
9 ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਇਸਰਾਏਲ ਦੇ ਪਰਮੇਸ਼ੁਰ ਨੇ ਤੁਹਾਨੂੰ ਚੁਣਿਆ ਅਤੇ ਤੁਹਾਨੂੰ ਇਸਰਾਏਲ ਦੇ ਹੋਰਨਾ ਲੋਕਾਂ ਨਾਲੋਂ ਵੱਖ ਰੱਖਿਆ। ਯਹੋਵਾਹ, ਤੁਹਾਨੂੰ ਆਪਣੇ ਕੋਲ, ਆਪਣੇ ਪਵਿੱਤਰ ਤੰਬੂ ਵਿੱਚ ਕੰਮ ਕਰਾਉਣ ਲਈ ਅਤੇ ਇਸਰਾਏਲ ਦੇ ਲੋਕਾਂ ਦੀ, ਉਸਦੀ ਉਪਾਸਨਾ ਕਰਨ ਵਿੱਚ ਮਦਦ ਕਰਨ ਲਈ ਲੈਕੇ ਆਇਆ।
10 ਯਹੋਵਾਹ ਨੇ ਤੁਹਾਨੂੰ ਲੇਵੀਆਂ ਨੂੰ, ਆਪਣੇ ਨੇੜੇ ਲਿਆਂਦਾ ਜਾਜਕਾਂ ਦੀ ਸਹਾਇਤਾ ਲਈ। ਪਰ ਹੁਣ ਤੁਸੀਂ ਜਾਜਕ ਬਨਣ ਦੀ ਕੋਸ਼ਿਸ਼ ਵੀ ਕਰ ਰਹੇ ਹੋ।
11 ਤੁਸੀਂ ਅਤੇ ਤੁਹਾਡੇ ਅਨੁਯਾਈ ਯਹੋਵਾਹ ਦੇ ਵਿਰੁੱਧ ਇਕਠੇ ਹੋ ਗਏ ਹੋ! ਕੀ ਹਾਰੂਨ ਨੇ ਕੋਈ ਗਲਤ ਗੱਲ ਕੀਤੀ ਹੈ? ਨਹੀਂ! ਇਸ ਲਈ ਤੁਸੀਂ ਹਾਰੂਨ ਦੇ ਵਿਰੁੱਧ ਸ਼ਿਕਾਇਤ ਕਿਉਂ ਕਰ ਰਹੇ ਹੋ।”
12 ਫ਼ੇਰ ਮੂਸਾ ਨੇ ਅਲੀਆਬ ਦੇ ਪੁੱਤਰਾਂ, ਦਾਥਾਨ ਅਤੇ ਅਬੀਰਾਮ ਨੂੰ ਸਦਿਆ। ਪਰ ਉਨ੍ਹਾਂ ਦੋਹਾ ਆਦਮੀਆਂ ਨੇ ਆਖਿਆ, “ਅਸੀਂ ਨਹੀਂ ਆਵਾਂਗੇ!”
13 ਤੂੰ ਸਾਨੂੰ ਬਹੁਤ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਤੋਂ ਬਾਹਰ ਲੈਕੇ ਆਇਆ। ਤੂੰ ਸਾਨੂੰ ਮਾਰਨ ਲਈ ਮਾਰੂਥਲ ਵਿੱਚ ਲੈ ਆਂਦਾ ਹੈ। ਅਤੇ ਹੁਣ ਤੂੰ ਇਹ ਦਰਸਾਉਣਾ ਚਾਹੁੰਦਾ ਹੈ ਕਿ ਤੇਰੇ ਕੋਲ ਸਾਨੂੰ ਕਾਬੂ ਕਰਨ ਲਈ ਵਧੇਰੇ ਤਾਕਤ ਹੈ।
14 ਅਸੀਂ ਕਿਉਂ ਤੇਰੇ ਪਿਛੇ ਲੱਗੀਏ? ਤੂੰ ਸਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਉੱਤੇ ਨਹੀਂ ਲਿਆਂਦਾ। ਤੂੰ ਸਾਨੂੰ ਉਹ ਧਰਤੀ ਨਹੀਂ ਦਿੱਤੀ ਜਿਸਦਾ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ। ਤੂੰ ਸਾਨੂੰ ਖੇਤ ਜਾਂ ਅੰਗੂਰਾਂ ਦੇ ਬਗੀਚੇ ਨਹੀਂ ਦਿੱਤੇ। ਕੀ ਤੂੰ ਇਨ੍ਹਾਂ ਆਦਮੀਆ ਨੂੰ ਆਪਣੇ ਗੁਲਾਮ ਬਣਾ ਲਵੇਗਾ ਨਹੀਂ, ਅਸੀਂ ਨਹੀਂ ਆਵਾਂਗੇ।”
15 ਇਸ ਲਈ ਮੂਸਾ ਬਹੁਤ ਕਰੋਧਵਾਨ ਹੋ ਗਿਆ। ਉਸਨੇ ਯਹੋਵਾਹ ਨੂੰ ਆਖਿਆ, “ਮੈਂ ਇਨ੍ਹਾਂ ਲੋਕਾਂ ਨਾਲ ਕੋਈ ਬੁਰਾ ਨਹੀਂ ਕੀਤਾ। ਮੈਂ ਕਦੇ ਵੀ ਇਨ੍ਹਾਂ ਪਾਸੋਂ ਕੁਝ ਨਹੀਂ ਲਿਆ - ਇੱਕ ਖੋਤਾ ਵੀ ਨਹੀਂ! ਯਹੋਵਾਹ, ਇਨ੍ਹਾਂ ਦੀਆਂ ਸੁਗਾਤਾਂ ਪ੍ਰਵਾਨ ਨਾ ਕਰ।”
16 ਫ਼ੇਰ ਮੂਸਾ ਨੇ ਕੋਰਹ ਨੂੰ ਆਖਿਆ, “ਤੂੰ ਅਤੇ ਤੇਰੇ ਸਾਰੇ ਅਨੁਯਾਈ ਕਲ੍ਹ੍ਹ ਨੂੰ ਯਹੋਵਾਹ ਅੱਗੇ ਖੜੇ ਹੋਵੋਂਗੇ। ਉਥੇ ਹਾਰੂਨ ਅਤੇ ਤੂੰ ਅਤੇ ਤੇਰੇ ਅਨੁਯਾਈ ਹੋਣਗੇ।
17 ਤੁਹਾਡੇ ਵਿੱਚੋਂ ਹਰੇਕ ਨੂੰ ਇੱਕ ਭਾਂਡਾ ਲਿਆਉਣਾ ਚਾਹੀਦਾ ਹੈ, ਇਸ ਵਿੱਚ ਧੂਫ਼ ਪਾਕੇ ਯਹੋਵਾਹ ਨੂੰ ਚੜਾਵੋ। ਇੱਥੇ ਆਗੂਆਂ ਲਈ 250 ਭਾਂਡੇ ਹੋਣਗੇ ਅਤੇ ਇੱਕ ਭਾਂਡਾ ਤੁਹਾਡੇ ਲਈ ਅਤੇ ਇੱਕ ਭਾਂਡਾ ਹਾਰੂਨ ਲਈ।”
18 ਇਸ ਲਈ ਹਰੇਕ ਆਦਮੀ ਇੱਕ-ਇੱਕ ਭਾਂਡਾ ਲਿਆਇਆ ਅਤੇ ਇਸ ਵਿੱਚ ਧੂਫ਼ ਧੁਖਦੀ ਰਖੀ। ਫ਼ੇਰ ਉਹ ਜਾਕੇ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਖਲੋ ਗਏ। ਮੂਸਾ ਅਤੇ ਹਾਰੂਨ ਵੀ ਉਥੇ ਖਲੋਤੇ ਸਨ।
19 ਕੋਰਹ ਨੇ ਸਾਰੇ ਲੋਕਾਂ ਨੂੰ ਵੀ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਇਕਠਾ ਕਰ ਲਿਆ। ਫ਼ੇਰ ਉਥੋਂ ਦੇ ਹਰ ਬੰਦੇ ਨੂੰ ਪਰਮੇਸ਼ੁਰ ਦਾ ਪਰਤਾਪ ਦਿਖਾਈ ਦਿੱਤਾ।
20 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ,
21 “ਇਨ੍ਹਾਂ ਲੋਕਾਂ ਪਾਸੋਂ ਦੂਰ ਚਲੇ ਜਾਵੋ! ਮੈਂ ਇਨ੍ਹਾਂ ਨੂੰ ਹੁਣੇ ਤਬਾਹ ਕਰਨਾ ਚਾਹੁੰਦਾ ਹਾਂ।”
22 ਪਰ ਮੂਸਾ ਅਤੇ ਹਾਰੂਨ ਨੇ ਝੁਕਕੇ ਸਿਜਦਾ ਕੀਤਾ ਅਤੇ ਉੱਚੀ ਆਵਾਜ਼ ਵਿੱਚ ਆਖਿਆ, “ਪਰਮੇਸ਼ੁਰ, ਤੂੰ ਜਾਣਦਾ ਹੈ ਕਿ ਲੋਕ ਕੀ ਸੋਚ ਰਹੇ ਹਨ ਕਿਰਪਾ ਕਰਕੇ ਇਨ੍ਹਾਂ ਸਾਰੇ ਲੋਕਾਂ ਉੱਤੇ ਕਰੋਧਵਾਨ ਨਾ ਹੋ। ਅਸਲ ਵਿੱਚ ਸਿਰਫ਼ ਇੱਕ ਆਦਮੀ ਨੇ ਹੀ ਪਾਪ ਕੀਤਾ ਹੈ।”
23 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
24 “ਲੋਕਾਂ ਨੂੰ ਆਖ ਕਿ ਉਹ ਕੋਰਹ, ਦਾਥਾਨ ਅਤੇ ਅਬੀਰਾਮ ਦੇ ਤੰਬੂਆਂ ਤੋਂ ਦੂਰ ਹੋ ਜਾਣ।”
25 ਮੂਸਾ ਖੜਾ ਹੋ ਗਿਆ ਅਤੇ ਦਾਥਾਨ ਅਤੇ ਅਬੀਰਾਮ ਕੋਲ ਚਲਾ ਗਿਆ। ਇਸਰਏਲ ਦੇ ਸਾਰੇ ਬਜ਼ੁਰਗ ਉਸਦੇ ਪਿਛੇ ਚਲੇ ਗਏ।
26 ਮੂਸਾ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ, “ਇਨ੍ਹਾਂ ਬੁਰੇ ਆਦਮੀਆਂ ਦੇ ਤੰਬੂਆਂ ਤੋਂ ਦੂਰ ਹਟ ਜਾਵੋ। ਇਨ੍ਹਾਂ ਦੀ ਕਿਸੇ ਚੀਜ਼ ਨੂੰ ਨਾ ਛੂਹੋ। ਜੇ ਤੁਸੀਂ ਅਜਿਹਾ ਕਰੋਂਗੇ, ਤਾਂ ਤੁਸੀਂ ਇਨ੍ਹਾਂ ਦੇ ਪਾਪਾਂ ਕਰਕੇ ਤਬਾਹ ਹੋ ਜਾਵੋਂਗੇ।”
27 ਇਸ ਲਈ ਲੋਕ ਕੋਰਹ, ਦਾਥਾਨ ਅਤੇ ਅਬੀਰਾਮ ਦੇ ਤੰਬੂਆਂ ਤੋਂ ਦੂਰ ਹਟ ਗਏ। ਦਾਥਾਨ ਅਤੇ ਅਬੀਰਾਮ ਆਪਣੇ ਤੰਬੂਆਂ ਵੱਲ ਚਲੇ ਗਏ। ਉਹ ਆਪਣੀਆਂ ਪਤਨੀਆਂ, ਬੱਚਿਆਂ ਅਤੇ ਛੋਟੇ ਨਿਆਣੀਆਂ ਸਮੇਤ ਆਪਣੇ ਤੰਬੂਆਂ ਦੇ ਬਾਹਰ ਖੜੇ ਹੋ ਗਏ।
28 ਫ਼ੇਰ ਮੂਸਾ ਨੇ ਆਖਿਆ, “ਮੈਂ ਤੁਹਾਨੂੰ ਸਬੂਤ ਦਿਆਂਗਾ ਕਿ ਯਹੋਵਾਹ ਨੇ ਮੈਨੂੰ ਇਹ ਸਾਰੀਆਂ ਗੱਲਾਂ, ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਹਨ, ਕਰਨ ਲਈ ਭੇਜਿਆ ਹੈ। ਮੈਂ ਤੁਹਾਨੂੰ ਦਰਸਾ ਦਿਆਂਗਾ ਕਿ ਇਹ ਸਾਰੀਆਂ ਗੱਲਾਂ ਸਿਰਫ਼ ਮੇਰਾ ਵਿਚਾਰ ਨਹੀਂ ਸਨ।
29 ਇੱਥੇ ਇਹ ਆਦਮੀ ਮਾਰੇ ਜਾਣਗੇ। ਪਰ ਜੇ ਇਹ ਆਮ ਢੰਗ ਨਾਲ ਮਾਰੇ ਜਾਂਦੇ ਹਨ - ਜਿਵੇਂ ਸਾਰੇ ਆਦਮੀ ਮਰਦੇ ਹਨ - ਤਾਂ ਇਸ ਤੋਂ ਪਤਾ ਚੱਲੇਗਾ ਕਿ ਯਹੋਵਾਹ ਨੇ ਸੱਚ ਮੁੱਚ ਵਿੱਚ ਮੈਨੂੰ ਨਹੀਂ ਸੀ ਭੇਜਿਆ।
30 ਪਰ ਜੇ ਯਹੋਵਾਹ ਇਨ੍ਹਾਂ ਨੂੰ ਵਖਰੇ ਢੰਗ ਨਾਲ ਮਾਰ ਦਿੰਦਾ ਹੈ - ਕਿਸੇ ਨਵੇਂ ਢੰਗ ਨਾਲ - ਤਾਂ ਤੁਹਾਨੂੰ ਪਤਾ ਚਲ ਜਾਵੇਗਾ ਕਿ ਇਨ੍ਹਾਂ ਲੋਕਾਂ ਨੇ ਸੱਚ ਮੁੱਚ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਹੈ। ਇਹੀ ਸਬੂਤ ਹੈ: ਧਰਤੀ ਪਾਟ ਜਾਵੇਗੀ ਅਤੇ ਇਨ੍ਹਾਂ ਆਦਮੀਆਂ ਨੂੰ ਨਿਗਲ ਜਾਵੇਗੀ। ਉਹ ਜਿਉਂਦੇ ਜੀਅ ਆਪਣੀਆਂ ਕਬਰਾਂ ਵਿੱਚ ਪੈ ਜਾਣਗੇ। ਅਤੇ ਇਨ੍ਹਾਂ ਦੀ ਹਰ ਸ਼ੈਅ ਇਨ੍ਹਾਂ ਦੇ ਨਾਲ ਹੀ ਹੀ ਚਲੀ ਜਾਵੇਗੀ।”
31 ਜਦੋਂ ਮੂਸਾ ਇਹ ਗੱਲਾਂ ਆਖਕੇ ਹਟਿਆ ਉਨ੍ਹਾਂ ਆਦਮੀਆਂ ਦੇ ਪੈਰਾਂ ਹੇਠਾਂ ਧਰਤੀ ਪਾਟ ਗਈ।
32 ਲਗਦਾ ਸੀ ਜਿਵੇਂ ਧਰਤੀ ਨੇ ਆਪਣਾ ਮੂੰਹ ਖੋਲ੍ਹਕੇ ਉਨ੍ਹਾਂ ਨੂੰ ਨਿਗਲ ਲਿਆ ਹੋਵੇ। ਕੋਰਹ ਦੇ ਸਾਰੇ ਬੰਦੇ, ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੀ ਹਰ ਸ਼ੈਅ ਧਰਤੀ ਅੰਦਰ ਸਮਾ ਗਈ।
33 ਇਹ ਲੋਕ ਜਿਉਂਦੇ ਜੀਅ ਆਪਣੀਆਂ ਕਬਰਾਂ ਨੂੰ ਅੰਦਰ ਚਲੇ ਗਏ। ਉਨ੍ਹਾਂ ਦੀਆਂ ਸਾਰੀਆਂ ਚੀਜ਼ਾਂ ਉਨ੍ਹਾਂ ਦੇ ਨਾਲ ਗਈਆਂ। ਫ਼ੇਰ ਧਰਤੀ ਨੇ ਉਨ੍ਹਾਂ ਨੂੰ ਢਕ ਲਿਆ। ਉਹ ਆਪਣੇ ਡੇਰਿਆਂ ਵਿੱਚੋਂ ਫ਼ਨਾਹ ਹੋ ਗਏ ਸਨ।
34 ਇਸਰਾਏਲ ਦੇ ਲੋਕਾਂ ਨੇ ਉਨ੍ਹਾਂ ਲੋਕਾਂ ਦੇ ਤਬਾਹ ਹੋਣ ਦੀਆਂ ਚੀਕਾਂ ਸੁਣੀਆਂ ਇਸ ਲਈ ਉਹ ਸਾਰੇ ਇਹ ਆਖਦਿਆਂ ਹੋਇਆ ਸ਼ਰਣ ਲਈ ਭੱਜੇ, “ਧਰਤੀ ਸਾਨੂੰ ਵੀ ਨਿਗਲ ਜਾਵੇਗੀ।”
35 ਫ਼ੇਰ ਯਹੋਵਾਹ ਵੱਲੋਂ ਇੱਕ ਅੱਗ ਆਈ ਅਤੇ ਉਸਨੇ ਧੂਫ਼ ਚੜਾਉਣ ਵਾਲੇ 250 ਆਦਮੀਆਂ ਨੂੰ ਤਬਾਹ ਕਰ ਦਿੱਤਾ।
36 ਯਹੋਵਾਹ ਨੇ ਮੂਸਾ ਨੂੰ ਆਖਿਆ,
37 “ਜਾਜਕ ਹਾਰੂਨ ਦੇ ਪੁੱਤਰ ਅਲਾਜ਼ਾਰ ਨੂੰ ਅੱਗ ਵਿੱਚੋਂ ਸਾਰੇ ਧੂਫ਼ਦਾਨ ਲਿਆਉਣ ਅਤੇ ਕੋਲਿਆਂ ਅਤੇ ਰਾਖ ਨੂੰ ਖਿੰਡਾਉਣ ਲਈ ਆਖ। ਉਨ੍ਹਾਂ ਲੋਕਾਂ ਨੇ ਮੇਰੇ ਵਿਰੁੱਧ ਪਾਪ ਕੀਤਾ ਹੈ, ਅਤੇ ਉਨ੍ਹਾਂ ਦੇ ਪਾਪ ਨੇ ਉਨ੍ਹਾਂ ਦੀਆਂ ਜਾਨਾ ਲੈ ਲਈਆਂ। ਪਰ ਧੂਫ਼ਦਾਨ ਹਾਲੇ ਵੀ ਪਵਿੱਤਰ ਹਨ ਕਿਉਂਕਿ ਇਹ ਉਨ੍ਹਾਂ ਨੇ ਯਹੋਵਾਹ ਨੂੰ ਦਿੱਤੇ ਸਨ। ਧੂਫ਼ਦਾਨਾ ਨੂੰ ਚਂਡਕੇ ਪਧਰ ਬਣਾ ਲੈ। ਇਨ੍ਹਾਂ ਧਾਤ ਦੀਆਂ ਚਾਦਰਾਂ ਨੂੰ ਜਗਵੇਦੀ ਨੂੰ ਢਕਣ ਲਈ ਵਰਤ। ਇਹ ਇਸਰਾਏਲ ਦੇ ਸਮੂਹ ਲੋਕਾਂ ਲਈ ਇੱਕ ਚਿਤਾਵਨੀ ਹੋਵੇਗੀ।”
38
39 ਇਸ ਲਈ ਜਾਜਕ ਅਲਆਜ਼ਾਰ ਨੇ ਤਾਂਬੇ ਦੇ ਸਾਰੇ ਧੂਫ਼ਦਾਨ ਇਕਠੇ ਕੀਤੇ ਜਿਹੜੇ ਉਨ੍ਹਾਂ ਆਦਮੀਆਂ ਨੇ ਲਿਆਂਦੇ ਸਨ। ਉਹ ਸਾਰੇ ਆਦਮੀ ਸੜ ਚੁੱਕੇ ਸਨ ਪਰ ਧੂਫ਼ਦਾਨ ਬਚ ਗਏ ਸਨ। ਫ਼ੇਰ ਅਲਆਜ਼ਾਰ ਨੇ ਕੁਝ ਆਦਮੀਆਂ ਨੂੰ ਆਖਿਆ ਕਿ ਇਨ੍ਹਾਂ ਧੂਫ਼ਦਾਨਾ ਨੂੰ ਚਂਡਕੇ ਚਪਟਾ ਕਰ ਦੇਣ। ਫ਼ੇਰ ਉਸਨੇ ਉਹ ਧਾਤ ਦੇ ਪੱਤਰੇ ਜਗਵੇਦੀ ਉੱਤੇ ਰੱਖ ਦਿੱਤੇ।
40 ਉਸਨੇ ਅਜਿਹਾ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਰਾਹੀਂ ਉਸਨੂੰ ਆਦੇਸ਼ ਦਿੱਤਾ ਸੀ। ਇਹ ਇਸਰਾਏਲ ਦੇ ਲੋਕਾਂ ਨੂੰ ਚੇਤੇ ਰੱਖਣ ਵਿੱਚ ਸਹਾਇਤਾ ਕਰਨ ਵਾਲਾ ਸੰਕੇਤ ਸੀ ਕਿ ਸਿਰਫ਼ ਹਾਰੂਨ ਦੇ ਪਰਿਵਾਰ ਦੇ ਬੰਦਿਆਂ ਨੂੰ ਹੀ ਯਹੋਵਾਹ ਅੱਗੇ ਧੂਫ਼ ਧੁਖਾਉਣੀ ਚਾਹੀਦੀ ਸੀ। ਹੋਰ ਹਰ ਉਹ ਆਦਮੀ ਜਿਹੜਾ ਯਹੋਵਾਹ ਅੱਗੇ ਧੂਫ਼ ਧੁਖਾਵੇਗਾ ਉਹ ਕੋਰਹ ਅਤੇ ਉਸਦੇ ਅਨੁਯਾਈਆਂ ਵਾਂਗ ਮਾਰਿਆ ਜਾਵੇਗਾ।
41 ਅਗਲੇ ਦਿਨ ਇਸਰਾਏਲ ਦੇ ਸਮੂਹ ਲੋਕਾਂ ਨੇ ਮੂਸਾ ਅਤੇ ਹਾਰੂਨ ਦੇ ਵਿਰੁੱਧ ਸ਼ਿਕਾਇਤ ਕੀਤੀ। ਉਨ੍ਹਾਂ ਨੇ ਆਖਿਆ, “ਤੁਸੀਂ ਯਹੋਵਾਹ ਦੇ ਬੰਦਿਆਂ ਨੂੰ ਮਾਰ ਦਿੱਤਾ ਹੈ।”
42 ਮੂਸਾ ਅਤੇ ਹਾਰੂਨ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਖਲੋਤੇ ਹੋਏ ਸਨ। ਲੋਕ ਉਥੇ ਉਨ੍ਹਾਂ ਦੇ ਵਿਰੁੱਧ ਸ਼ਿਕਾਇਤ ਕਰਨ ਲਈ ਜਮ੍ਹਾ ਹੋ ਗਏ। ਪਰ ਜਦੋਂ ਉਨ੍ਹਾਂ ਨੇ ਤੰਬੂ ਵੱਲ ਦੇਖਿਆ, ਇਸਨੂੰ ਬੱਦਲ ਨੇ ਕਜਿਆ ਹੋਇਆ ਸੀ ਅਤੇ ਉਨ੍ਹਾਂ ਨੇ ਉਥੇ ਯਹੋਵਾਹ ਦੇ ਪਰਤਾਪ ਦੀ ਮਜੂਦਗੀ ਵੇਖੀ।
43 ਫ਼ੇਰ ਮੂਸਾ ਅਤੇ ਹਾਰੂਨ ਮੰਡਲੀ ਵਾਲੇ ਤੰਬੂ ਦੇ ਸਾਮ੍ਹਣੇ ਚਲੇ ਗਏ।
44 ਯਹੋਵਾਹ ਨੇ ਮੂਸਾ ਨੂੰ ਆਖਿਆ,
45 “ਉਨ੍ਹਾਂ ਲੋਕਾਂ ਕੋਲੋਂ ਦੂਰ ਹਟ ਜਾ ਤਾਂ ਜੋ ਮੈਂ ਉਨ੍ਹਾਂ ਨੂੰ ਹੁਣ ਤਬਾਹ ਕਰ ਸਕਾਂ।” ਇਸ ਲਈ ਮੂਸਾ ਅਤੇ ਹਾਰੂਨ ਨੇ ਧਰਤੀ ਵੱਲ ਝੁਕਕੇ ਸਿਜਦਾ ਕੀਤਾ।
46 ਫ਼ੇਰ ਮੂਸਾ ਨੇ ਹਾਰੂਨ ਨੂੰ ਆਖਿਆ, “ਜਗਵੇਦੀ ਤੋਂ ਆਪਣਾ ਕਾਂਸੇ ਦਾ ਧੂਫ਼ਦਾਨ ਅਤੇ ਕੁਝ ਅੱਗ ਵੀ ਲੈਕੇ ਆ। ਫ਼ੇਰ ਇਸ ਵਿੱਚ ਧੂਫ਼ ਪਾ। ਜਲਦੀ ਲੋਕਾਂ ਦੇ ਇਕਠ ਵੱਲ ਜਾਹ ਅਤੇ ਉਨ੍ਹਾਂ ਲਈ ਪਰਾਸਚਿਤ ਕਰਨ ਵਾਲੀਆਂ ਗੱਲਾਂ ਕਰ। ਯਹੋਵਾਹ ਉਨ੍ਹਾਂ ਉੱਤੇ ਕਰੋਧਵਾਨ ਹੈ ਅਤੇ ਬਿਮਾਰੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।”
47 ਇਸ ਲਈ ਹਾਰੂਨ ਨੇ ਉਹੀ ਕੀਤਾ ਜੋ ਮੂਸਾ ਨੇ ਆਖਿਆ ਸੀ। ਹਾਰੂਨ ਨੇ ਧੂਫ਼ ਅਤੇ ਅੱਗ ਲਿਆਂਦੀ ਅਤੇ ਲੋਕਾਂ ਦੇ ਵਿਚਕਾਰ ਭੱਜਕੇ ਚਲਾ ਗਿਆ। ਪਰ ਲੋਕਾਂ ਅੰਦਰ ਬਿਮਾਰੀ ਪਹਿਲਾਂ ਹੀ ਫ਼ੈਲ ਚੁੱਕੀ ਸੀ। ਇਸ ਲਈ ਹਾਰੂਨ ਜਿਉਂਦਿਆਂ ਅਤੇ ਮੁਰਦਿਆਂ ਵਿਚਕਾਰ ਖਲੋ ਗਿਆ। ਹਾਰੂਨ ਨੇ ਲੋਕਾਂ ਨੂੰ ਪਵਿੱਤਰ ਬਨਾਉਣ ਵਾਲੀਆਂ ਗੱਲਾਂ ਆਖੀਆਂ ਅਤੇ ਬਿਮਾਰੀ ਉਥੇ ਹੀ ਰੁਕ ਗਈ।
48
49 ਪਰ ਉਸ ਬਿਮਾਰੀ ਨਾਲ 14,700 ਆਦਮੀ ਮਾਰੇ ਗਏ - ਇਨ੍ਹਾਂ ਵਿੱਚ ਉਨ੍ਹਾਂ ਆਦਮੀਆਂ ਦੀ ਗਿਣਤੀ ਸ਼ਾਮਿਲ ਨਹੀਂ ਜਿਹੜੇ ਕੋਰਹ ਦੇ ਕਾਰਣ ਮਰੇ।
50 ਇਸ ਲਈ ਭਿਆਨਕ ਬਿਮਾਰੀ ਨੂੰ ਰੋਕ ਲਿਆ ਗਿਆ ਅਤੇ ਹਾਰੂਨ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਮੂਸਾ ਵੱਲ ਚਲਾ ਗਿਆ।
ਕਾਂਡ 17

1 ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਇਸਰਾਏਲ ਦੇ ਲੋਕਾਂ ਨਾਲ ਗੱਲ ਕਰ। ਉਨ੍ਹਾਂ ਪਾਸੋਂ ਲੱਕੜ ਦੀਆਂ ਬਾਰ੍ਹਾਂ ਸੋਟੀਆਂ ਲੈਕੇ ਆ। ਬਾਰ੍ਹਾਂ ਪਰਿਵਾਰ-ਸਮੂਹਾਂ ਵਿੱਚੋਂ ਹਰੇਕ ਆਗੂ ਪਾਸੋਂ ਇੱਕ-ਇੱਕ ਲੈ। ਹਰੇਕ ਆਦਮੀ ਦੀ ਸੋਟੀ ਉੱਤੇ ਉਸਦਾ ਨਾਮ ਲਿਖਦੇ।
3 ਲੇਵੀ ਦੀ ਸੋਟੀ ਉੱਤੇ ਹਾਰੂਨ ਦਾ ਨਾਮ ਲਿਖ। ਬਾਰ੍ਹਾਂ ਪਰਿਵਾਰਾਂ ਦੇ ਮੁਖੀਆਂ ਵਿੱਚੋਂ ਹਰੇਕ ਦੀ ਇੱਕ ਸੋਟੀ ਹੋਣੀ ਚਾਹੀਦੀ ਹੈ।
4 ਇਨ੍ਹਾਂ ਸੋਟੀਆਂ ਨੂੰ ਇਕਰਾਰਨਾਮੇ ਦੇ ਸੰਦੂਕ ਦੇ ਸਾਮ੍ਹਣੇ ਮੰਡਲੀ ਵਾਲੇ ਤੰਬੂ ਵਿੱਚ ਰੱਖ ਦਿਉ। ਇਹੀ ਉਹ ਥਾਂ ਹੈ ਜਿਥੇ ਮੈਂ ਤੁਹਾਨੂੰ ਮਿਲਦਾ ਹਾਂ।
5 ਮੈਂ ਇੱਕ ਆਦਮੀ ਨੂੰ ਸੱਚੇ ਜਾਜਕ ਵਜੋਂ ਚੁਣਾਂਗਾ। ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ ਕਿਸ ਆਦਮੀ ਦੀ ਚੋਣ ਕੀਤੀ ਹੈ ਕਿਉਂਕਿ ਉਸਦੀ ਸੋਟੀ ਉੱਤੇ ਨਵੇਂ ਪੱਤੇ ਪੁਂਗਰਨ ਲੱਗ ਪੈਣਗੇ। ਇਸ ਤਰ੍ਹਾਂ, ਮੈਂ ਲੋਕਾਂ ਨੂੰ ਤੁਹਾਡੇ ਵਿਰੁੱਧ ਸ਼ਿਕਾਇਤਾਂ ਕਰਨੋ ਰੋਕ ਦਿਆਂਗਾ।”
6 ਇਸ ਤਰ੍ਹਾਂ ਮੂਸਾ ਨੇ ਇਸਰਾਏਲ ਦੇ ਲੋਕਾਂ ਨਾਲ ਗੱਲ ਕੀਤੀ। ਹਰੇਕ ਆਗੂ ਨੇ ਉਸਨੂੰ ਆਪਣੀ ਚੱਲਣ ਵਾਲੀ ਸੋਟੀ ਦੇ ਦਿੱਤੀ। ਉਥੇ ਬਾਰ੍ਹਾਂ ਸੋਟੀਆਂ ਸਨ। ਹਰੇਕ ਪਰਿਵਾਰ-ਸਮੂਹ ਦੇ ਆਗੂ ਦੀ ਇੱਕ ਸੋਟੀ। ਇਨ੍ਹਾਂ ਸੋਟੀਆਂ ਵਿੱਚ ਇੱਕ ਸੋਟੀ ਹਾਰੂਨ ਦੀ ਵੀ ਸੀ।
7 ਮੂਸਾ ਨੇ ਇਹ ਸੋਟੀਆਂ ਇਕਰਾਰਨਾਮੇ ਵਲੇ ਤੰਬੂ ਵਿੱਚ ਯਹੋਵਾਹ ਦੇ ਸਾਮ੍ਹਣੇ ਧਰ ਦਿੱਤੀਆਂ।
8 ਅਗਲੇ ਦਿਨ, ਮੂਸਾ ਮੰਡਲੀ ਵਾਲੇ ਤੰਬੂ ਵਿੱਚ ਦਾਖਲ ਹੋਇਆ। ਉਸਨੇ ਦੇਖਿਆ ਕਿ ਲੇਵੀ ਦੇ ਪਰਿਵਾਰ ਦੀ ਸੋਟੀ, ਹਾਰੂਨ ਦੀ ਸੋਟੀ, ਹੀ ਸੀ ਜਿਸ ਉੱਤੇ ਨਵੇਂ ਪੱਤੇ ਪੁੰਗਰ ਆਏ ਸਨ। ਇਸ ਉੱਤੇ ਟਹਿਣੀਆਂ ਉੱਗ ਆਈਆਂ ਸਨ ਅਤੇ ਬਦਾਮ ਵੀ ਪੈਦਾ ਹੋ ਗਏ ਸਨ।
9 ਇਸ ਲਈ ਮੂਸਾ ਨੇ ਯਹੋਵਾਹ ਦੇ ਸਥਾਨ ਤੋਂ ਸਾਰੀਆਂ ਸੋਟੀਆਂ ਲੈ ਆਦੀਆਂ। ਮੂਸਾ ਨੇ ਇਹ ਸੋਟੀਆਂ ਇਸਰਾਏਲ ਦੇ ਲੋਕਾਂ ਨੂੰ ਦਿਖਾਈਆਂ। ਉਨ੍ਹਾ ਸਾਰਿਆਂ ਨੇ ਸੋਟੀਆਂ ਵੱਲ ਦੇਖਿਆ ਅਤੇ ਹਰੇਕ ਆਦਮੀ ਨੇ ਆਪੋ-ਆਪਣੀ ਸੋਟੀ ਲੈ ਲਈ।
10 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਹਾਰੂਨ ਦੀ ਸੋਟੀ ਇਕਰਾਰਨਾਮੇ ਦੇ ਸਾਮ੍ਹਣੇ ਵਾਲੇ ਤੰਬੂ ਵਿੱਚ ਵਾਪਸ ਰਖਦੇ। ਇਹ ਇਨ੍ਹਾਂ ਸਮੂਹ ਲੋਕਾਂ ਲਈ ਚਿਤਾਵਨੀ ਹੋਵੇਗੀ ਜਿਹੜੇ ਹਮੇਸ਼ਾ ਮੇਰੇ ਵਿਰੁੱਧ ਹੁੰਦੇ ਰਹਿੰਦੇ ਹਨ। ਇਹ ਇਨ੍ਹਾਂ ਨੂੰ ਮੇਰੇ ਵਿਰੁੱਧ ਸ਼ਿਕਾਇਤਾਂ ਕਰਨ ਤੋਂ ਰੋਕ ਦੇਵੇਗੀ ਤਾਂ ਜੋ ਮੈਂ ਇਨ੍ਹਾਂ ਨੂੰ ਤਬਾਹ ਨਾ ਕਰਾ।”
11 ਇਸ ਤਰ੍ਹਾਂ ਮੂਸਾ ਨੇ ਉਹੀ ਕੁਝ ਕੀਤਾ ਜਿਸਦਾ ਯਹੋਵਾਹ ਨੇ ਉਸਨੂੰ ਆਦੇਸ਼ ਦਿੱਤਾ ਸੀ।
12 ਇਸਰਾਏਲ ਦੇ ਲੋਕਾਂ ਨੇ ਮੂਸਾ ਨੂੰ ਆਖਿਆ, “ਅਸੀਂ ਜਾਣਦੇ ਹਾਂ ਕਿ ਅਸੀਂ ਮਾਰੇ ਜਾਵਾਂਗੇ! ਅਸੀਂ ਬਰਬਾਦ ਹੋਣ ਵਾਲੇ ਹਾਂ! ਅਸੀਂ ਸਾਰੇ ਹੀ ਤਬਾਹ ਹੋ ਜਾਵਾਂਗੇ।
13 ਕੋਈ ਵੀ ਬੰਦਾ ਜਿਹੜਾ ਯਹੋਵਾਹ ਦੇ ਪਵਿੱਤਰ ਸਥਾਨ ਦੇ ਨੇੜੇ ਆਵੇਗਾ, ਮਾਰਿਆ ਜਾਵੇਗਾ। ਕੀ ਇਹ ਸੱਚ ਹੈ ਕਿ ਅਸੀਂ ਸਾਰੇ ਹੀ ਮਾਰੇ ਜਾਵਾਂਗੇ?”
ਕਾਂਡ 18

1 ਯਹੋਵਾਹ ਨੇ ਹਾਰੂਨ ਨੂੰ ਆਖਿਆ, “ਤੂੰ, ਮੇਰੇ ਪੁੱਤਰ, ਅਤੇ ਤੇਰੇ ਪਿਤਾ ਦੇ ਪਰਿਵਾਰ ਦੇ ਸਮੂਹ ਦੇ ਬੰਦੇ, ਹੁਣ ਕਿਸੇ ਵੀ ਉਨ੍ਹਾਂ ਗਲਤ ਕਂਮਾ ਲਈ ਜ਼ਿੰਮੇਵਾਰ ਹੋ, ਜਿਹੜੇ ਪਵਿੱਤਰ ਸਥਾਨ ਦੇ ਵਿਰੁੱਧ ਕੀਤੇ ਜਾਂਦੇ ਹਨ।
2 ਆਪਣੇ ਪਰਿਵਾਰ-ਸਮੂਹ ਵਿੱਚੋਂ ਹੋਰਨਾ ਲੇਵੀਆਂ, ਆਪਣੇ ਭਰਾਵਾਂ ਨੂੰ ਵੀ ਆਪਣੇ ਨਾਲ ਸ਼ਾਮਿਲ ਕਰ ਲੈ। ਉਹ ਮੰਡਲੀ ਵਾਲੇ ਤੰਬੂ ਵਿੱਚ ਤੇਰੇ ਅਤੇ ਤੇਰੇ ਪੁੱਤਰਾਂ ਦੇ ਕੰਮ ਵਿੱਚ ਸਹਾਇਤਾ ਕਰਨਗੇ।
3 ਲੇਵੀ ਦੇ ਪਰਿਵਾਰ ਦੇ ਉਹ ਲੋਕ ਤੇਰੇ ਸਪੁਰਦ ਹਨ। ਉਹ ਤੰਬੂ ਵਿੱਚ ਕੀਤੇ ਜਾਣ ਵਾਲੇ ਸਮੂਹ ਕਂਮਾ ਨੂੰ ਕਰਨਗੇ। ਪਰ ਉਨ੍ਹਾਂ ਨੂੰ ਪਵਿੱਤਰ ਸਥਾਨ ਦੀਆਂ ਵਸਤਾਂ ਜਾਂ ਜਗਵੇਦੀ ਦੇ ਨੇੜੇ ਨਹੀਂ ਜਾਣਾ ਚਾਹੀਦਾ। ਜੇ ਉਹ ਜਾਣਗੇ ਤਾਂ ਮਾਰੇ ਜਾਣਗੇ - ਅਸੀਂ ਤੁਸੀਂ ਵੀ ਮਾਰੇ ਜਾਵਾਂਗੇ।
4 ਉਹ ਤੁਹਾਡੇ ਵਿੱਚ ਸ਼ਾਮਿਲ ਹੋਣਗੇ ਅਤੇ ਤੁਹਾਡੇ ਨਾਲ ਕੰਮ ਕਰਨਗੇ। ਉਹ ਮੰਡਲੀ ਵਾਲੇ ਤੰਬੂ ਦੀ ਸਾਂਭ-ਸੰਭਾਲ ਲਈ ਜ਼ਿੰਮੇਵਾਰ ਹੋਣਗੇ। ਜਿਹੜਾ ਵੀ ਕੰਮ ਤੰਬੂ ਵਿੱਚ ਕਰਨ ਵਾਲਾ ਹੋਵੇਗਾ ਉਹ ਉਨ੍ਹਾਂ ਰਾਹੀ ਹੀ ਕੀਤਾ ਜਾਵੇਗਾ। ਹੋਰ ਕੋਈ ਵੀ ਉਥੇ ਨਾ ਆਵੇ ਜਿਥੇ ਤੁਸੀਂ ਹੋ।
5 “ਤੁਸੀਂ ਪਵਿੱਤਰ ਸਥਾਨ ਅਤੇ ਜਗਵੇਦੀ ਦੀ ਸੇਵਾ ਸੰਭਾਲ ਲਈ ਜ਼ਿੰਮੇਵਾਰ ਹੋ। ਮੈਂ ਇਸਰਾਏਲ ਦੇ ਲੋਕਾਂ ਨਾਲ ਫ਼ੇਰ ਕਰੋਧਵਾਨ ਨਹੀਂ ਹੋਣਾ ਚਾਹੁੰਦਾ।
6 ਮੈਂ ਖੁਦ ਲੇਵੀਆਂ ਨੂੰ ਇਸਰਾਏਲੀਆਂ ਦਰਮਿਆਨੋ ਚੁਣਿਆ ਸੀ। ਮੈਂ ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਕਰਨ ਅਤੇ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਵਾਸਤੇ ਤੁਹਾਨੂੰ ਦਿੱਤਾ ਹੈ।
7 ਪਰ, ਹਾਰੂਨ ਸਿਰਫ਼ ਤੂੰ ਅਤੇ ਤੇਰੇ ਪੁੱਤਰ ਹੀ ਜਾਜਕ ਵਜੋਂ ਸੇਵਾ ਕਰਨ। ਸਿਰਫ਼ ਤੁਸੀਂ ਹੀ ਹੋ ਜਿਹੜੇ ਜਗਵੇਦੀ ਦੇ ਨੇੜੇ ਜਾ ਸਕਦੇ ਹੋ। ਸਿਰਫ਼ ਤੁਸੀਂ ਹੀ ਹੋ ਜਿਹੜੇ ਪਰਦੇ ਅੰਦਰ ਅੱਤ ਪਾਵਨ ਸਥਾਨ ਵਿੱਚ ਜਾ ਸਕਦੇ ਹੋ। ਮੈਂ ਤੁਹਾਨੂੰ ਇੱਕ ਸੁਗਾਤ ਦੇ ਰਿਹਾ ਹਾਂ - ਤੁਹਾਡੀ ਜਾਜਕ ਵਜੋਂ ਸੇਵਾ ਨੂੰ। ਹੋਰ ਕੋਈ ਵੀ ਜਿਹੜਾ ਮੇਰੇ ਪਵਿੱਤਰ ਸਥਾਨ ਦੇ ਨੇੜੇ ਆਵੇਗਾ, ਅਵੱਸ਼ ਮਾਰਿਆ ਜਾਏਗਾ।”
8 ਫ਼ੇਰ ਯਹੋਵਾਹ ਨੇ ਹਾਰੂਨ ਨੂੰ ਆਖਿਆ, “ਮੈਂ ਖੁਦ ਉਨ੍ਹਾਂ ਖਾਸ ਸੁਗਾਤਾਂ ਦੀ ਜ਼ਿੰਮੇਵਾਰੀ ਤੈਨੂੰ ਦਿੱਤੀ ਸੀ ਜਿਹੜੀਆਂ ਲੋਕ ਮੈਨੂੰ ਦਿੰਦੇ ਹਨ। ਉਹ ਸਾਰੀਆਂ ਪਵਿੱਤਰ ਸੁਗਾਤਾ ਜਿਹੜੀਆਂ ਇਸਰਾਏਲ ਦੇ ਲੋਕ ਮੈਨੂੰ ਦਿੰਦੇ ਹਨ, ਮੈਂ ਤੈਨੂੰ ਦਿੰਦਾ ਹਾਂ। ਤੂੰ ਅਤੇ ਤੇਰੇ ਪੁੱਤਰ ਇਨ੍ਹਾਂ ਸੁਗਾਤਾਂ ਵਿੱਚੋਂ ਹਿੱਸਾ ਲੈ ਸਕਦੇ ਹੋ। ਉਹ ਹਮੇਸ਼ਾ ਤੁਹਾਡੀਆਂ ਹੀ ਰਹਿਣਗੀਆਂ।
9 ਲੋਕੀ ਬਲੀਆਂ, ਅਨਾਜ਼ ਦੀਆਂ ਭੇਟਾ, ਪਾਪ ਦੀਆਂ ਭੇਟਾ ਅਤੇ ਦੋਸ਼ ਦੀਆਂ ਭੇਟਾ ਲੈਕੇ ਆਉਣਗੇ। ਇਹ ਭੇਟਾ ਅੱਤ ਪਵਿੱਤਰ ਹਨ। ਇਨ੍ਹਾਂ ਸਾਰੀਆਂ ਪਵਿੱਤਰ ਭੇਟਾ ਵਿੱਚੋਂ ਤੁਹਾਡਾ ਹਿੱਸਾ ਅੱਗ ਵਿੱਚ ਨਾ ਪਾਏ ਹੋਏ ਹਿੱਸੇ ਹੋਣਗੇ। ਇਹ ਸਾਰੀਆਂ ਵਸਤਾਂ ਤੇਰੇ ਅਤੇ ਤੇਰੇ ਪੁੱਤਰਾਂ ਲਈ ਹੋਣਗੀਆਂ।
10 ਅੱਤ ਪਵਿੱਤਰ ਸਥਾਨ ਉੱਤੇ ਸਿਰਫ਼ ਉਹੀ ਚੀਜ਼ਾਂ ਛਕਣੀਆਂ। ਤੁਹਾਡੇ ਪਰਿਵਾਰ ਦਾ ਹਰ ਮਰਦ ਉਨ੍ਹਾਂ ਨੂੰ ਛਕੇਗਾ ਪਰ ਤੁਹਾਨੂੰ ਚੇਤੇ ਰਖਣਾ ਚਾਹੀਦਾ ਹੈ ਕਿ ਉਹ ਭੇਟਾ ਪਵਿੱਤਰ ਹਨ।
11 “ਅਤੇ ਉਸ ਸਾਰੀਆਂ ਸੁਗਾਤਾਂ ਜਿਹੜੀਆਂ ਇਸਰਾਏਲ ਦੇ ਲੋਕ, ਹਿਲਾਉਣ ਦੀ ਭੇਟ ਵਜੋਂ ਦਿੰਦੇ ਹਨ, ਉਹ ਵੀ ਤੁਹਾਡੀਆਂ ਹੋਣਗੀਆਂ। ਇਹ ਮੈਂ ਤੈਨੂੰ ਤੇਰੇ ਧੀਆਂ-ਪੁੱਤਰਾਂ ਨੂੰ ਦਿੰਦਾ ਹਾਂ। ਇਹ ਤੁਹਾਡਾ ਹਿੱਸਾ ਹੈ। ਤੁਹਾਡੇ ਪਰਿਵਾਰ ਦਾ ਹਰ ਉਹ ਜੀਅ ਜਿਹੜਾ ਸਾਫ਼-ਸੁਥਰਾ ਹੈ, ਇਸ ਨੂੰ ਖਾ ਸਕੇਗਾ।
12 “ਅਤੇ ਮੈਂ ਤੁਹਾਨੂੰ ਸਭ ਤੋਂ ਉੱਤਮ ਜੈਤੂਨ ਦਾ ਤੇਲ ਅਤੇ ਸਭ ਤੋਂ ਚੰਗੀ ਨਵੀਂ ਮੈਅ ਅਤੇ ਅਨਾਜ਼ ਤੁਹਾਨੂੰ ਦਿੰਦਾ ਹਾਂ। ਇਹ ਉਹ ਚੀਜ਼ਾਂ ਹਨ ਜਿਹੜੀਆਂ ਇਸਰਾਏਲ ਲੋਕ ਮੈਨੂੰ, ਯਹੋਵਾਹ ਨੂੰ ਦਿੰਦੇ ਹਨ। ਇਹ ਉਨ੍ਹਾਂ ਦੀ ਫ਼ਸਲ ਦੀਆਂ ਸਭ ਤੋਂ ਪਹਿਲੀਆਂ ਚੀਜ਼ਾਂ ਹਨ।
13 ਜਦੋਂ ਵੀ ਲੋਕ ਆਪਣੀ ਫ਼ਸਲ ਵਢਦੇ ਹਨ, ਉਹ ਪਹਿਲੀਆਂ ਚੀਜ਼ਾਂ ਯਹੋਵਾਹ ਨੂੰ ਚੜਾਉਂਦੇ ਹਨ। ਇਸ ਲਈ ਇਹ ਚੀਜ਼ਾਂ ਮੈਂ ਤੁਹਾਨੂੰ ਦੇਵਾਂਗਾ। ਤੁਹਾਡੇ ਪਰਿਵਾਰ ਦਾ ਹਰ ਸਦੱਸ ਜਿਹੜਾ ਪਵਿੱਤਰ ਹੈ, ਇਸ ਨੂੰ ਖਾ ਸਕਦਾ ਹੈ।
14 “ਇਸਰਾਏਲ ਦੀ ਹਰ ਉਹ ਚੀਜ਼ ਜਿਹੜੀ ਯਹੋਵਾਹ ਨੂੰ ਚੜਾਈ ਜਾਵੇਗੀ ਉਹ ਤੁਹਾਡੀ ਹੋਵੇਗੀ।
15 “ਯਹੋਵਾਹ ਨੂੰ ਦਿੱਤਾ ਹੋਇਆ ਕਿਸੇ ਔਰਤ ਅਤੇ ਕਿਸੇ ਜਾਨਵਰ ਦਾ ਪਲੇਠਾ ਤੁਹਾਡਾ ਹੈ। ਜੇਕਰ ਪਲੇਠਾ ਪਸ਼ੂ ਨਾਪਾਕ ਹੈ, ਤਾਂ ਇਸਨੂੰ ਛੁਡਾਕੇ ਵਾਪਸ ਲਿਆ ਜਾਣਾ ਚਾਹੀਦਾ ਹੈ। ਜੇਕਰ ਪਲੇਠਾ ਮਨੁੱਖ ਦਾ ਬੱਚਾ ਹੈ, ਇਸਨੂੰ ਛੁਡਾਕੇ ਵਾਪਸ ਲਿਆ ਜਾਣਾ ਚਾਹੀਦਾ ਹੈ।
16 ਜਦੋਂ ਬੱਚਾ ਇੱਕ ਮਹੀਨੇ ਦਾ ਹੋਵੇ, ਉਨ੍ਹਾਂ ਨੂੰ ਮੁੱਲ ਜ਼ਰੂਰ ਤਾਰਨਾ ਚਾਹੀਦਾ ਹੈ। ਮੁੱਲ, ਦੋ ਔਂਸ ਚਾਂਦੀ ਹੋਵੇਗੀ ਅਤੇ ਇਹ ਤੁਹਾਡੇ ਦੁਆਰਾ ਸਰਕਾਰੀ ਨਾਪ ਅਨੁਸਾਰ ਤੋਂਲੀ ਜਾਣੀ ਚਾਹੀਦੀ ਹੈ। ਸਰਕਾਰੀ ਨਾਪ ਅਨੁਸਾਰ, ਇੱਕ ਸ਼ੈਕਲ
20 ਗੇਰਾਹ ਦਾ ਹੁੰਦਾ ਹੈ।
17 “ਪਰ ਤੁਹਾਨੂੰ ਪਲੇਠੀ ਦੀ ਗਊ, ਭੇਡ ਜਾਂ ਬੱਕਰੀ ਲਈ ਕੀਮਤ ਅਦਾ ਨਹੀਂ ਕਰਨੀ ਚਾਹੀਦੀ। ਇਹ ਜਾਨਵਰ ਪਵਿੱਤਰ ਹਨ। ਉਨ੍ਹਾਂ ਦਾ ਖੂਨ ਜਗਵੇਦੀ ਉੱਤੇ ਛਿੜਕੋ ਅਤੇ ਉਨ੍ਹਾਂ ਦੀ ਚਰਬੀ ਨੂੰ ਸਾੜੋ ਇਹ ਹੋਮ ਦੀ ਭੇਟ ਹੈ। ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ।
18 ਪਰ ਇਨ੍ਹਾਂ ਜਾਨਵਰਾ ਦਾ ਮਾਸ ਤੁਹਾਡਾ ਹੋਵੇਗਾ। ਅਤੇ ਹਿਲਾਉਣ ਦੇ ਭੇਟ ਦਾ ਸੀਨਾ ਤੁਹਾਡਾ ਹੋਵੇਗਾ। ਅਤੇ ਹੋਰਨਾ ਭੇਟਾ ਵਿੱਚੋਂ ਸੱਜਾ ਪੱਟ ਤੁਹਾਡਾ ਹੋਵੇਗਾ।
19 ਉਹ ਸਾਰੀਆਂ ਚੀਜ਼ਾਂ ਜਿਹੜੀਆਂ ਲੋਕ ਪਵਿੱਤਰ ਭੇਟਾ ਵਜੋਂ ਚੜਾਉਂਦੇ ਹਨ, ਮੈਂ, ਯਹੋਵਾਹ, ਉਹ ਤੁਹਾਨੂੰ, ਤੁਹਾਡੇ ਪੁੱਤਰਾਂ ਅਤੇ ਤੁਹਾਡੀਆਂ ਧੀਆਂ ਨੂੰ ਦਿੰਦਾ ਹਾਂ। ਇਹ ਤੁਹਾਡਾ ਹਿੱਸਾ ਹੈ। ਇਹ ਬਿਧੀ ਸਦਾ ਜਾਰੀ ਰਹੇਗੀ। ਇਹ ਯਹੋਵਾਹ ਨਾਲ ਕੀਤਾ ਹੋਇਆ ਇਕਰਾਰਨਾਮਾ ਹੈ ਜਿਹੜਾ ਤੋੜਿਆ ਨਹੀਂ ਜਾ ਸਕਦਾ। ਇਹ ਇਕਰਾਰ ਮੈਂ ਤੇਰੇ ਅਤੇ ਤੇਰੇ ਉੱਤਰਾਧਿਕਾਰੀਆਂ ਨਾਲ ਕਰਦਾ ਹਾਂ।”
20 ਯਹੋਵਾਹ ਨੇ ਹਾਰੂਨ ਨੂੰ ਇਹ ਵੀ ਆਖਿਆ, “ਤੁਹਾਨੂੰ ਕੋਈ ਜ਼ਮੀਨ ਨਹੀਂ ਮਿਲੇਗੀ। ਅਤੇ ਕੋਈ ਵੀ ਚੀਜ਼ ਜਿਹੜੀ ਲੋਕਾਂ ਦੀ ਮਲਕੀਅਤ ਹੈ ਉਹ ਤੁਹਾਡੀ ਮਲਕੀਅਤ ਨਹੀਂ ਹੋਵੇਗੀ। ਮੈਂ, ਯਹੋਵਾਹ, ਤੁਹਾਡਾ ਹੋਵਾਂਗਾ। ਇਸਰਾਏਲ ਦੇ ਲੋਕਾਂ ਨੂੰ ਉਹ ਜ਼ਮੀਨ ਮਿਲੇਗੀ ਜਿਸਦਾ ਮੈਂ ਇਕਰਾਰ ਕੀਤਾ ਹੈ। ਪਰ ਤੁਹਾਡੇ ਲਈ ਮੈਂ, ਖੁਦ ਹੀ ਇੱਕ ਸੁਗਾਤ ਹਾਂ।
21 “ਇਸਰਾਏਲ ਦੇ ਲੋਕ ਆਪਣੇ ਹਰੇਕ ਧਨ ਦਾ ਦਸਵੰਧ ਦੇਣਗੇ। ਇਸ ਲਈ ਉਹ ਦਸਵੰਧ ਮੈਂ ਲੇਵੀ ਦੇ ਸਮੂਹ ਉੱਤਰਾਧਿਕਾਰੀਆਂ ਨੂੰ ਦਿੰਦਾ ਹਾਂ। ਇਹ ਉਨ੍ਹਾਂ ਦੇ ਮੰਡਲੀ ਵਾਲੇ ਤੰਬੂ ਵਿੱਚ ਕੀਤੇ ਕੰਮ ਦੀ ਤਨਖਾਹ ਹੈ।
22 ਪਰ ਇਸਰਾਏਲ ਦੇ ਹੋਰਨਾਂ ਲੋਕਾਂ ਵਿੱਚੋਂ ਕਿਸੇ ਨੂੰ ਵੀ ਮੰਡਲੀ ਵਾਲੇ ਤੰਬੂ ਦੇ ਨੇੜੇ ਨਹੀਂ ਜਾਣਾ ਚਾਹੀਦਾ। ਜੇ ਉਹ ਜਾਣਗੇ, ਤਾਂ ਉਨ੍ਹਾਂ ਨੂੰ ਅਵੱਸ਼ ਹੀ ਮਾਰ ਦਿੱਤਾ ਜਾਵੇ!
23 ਉਹ ਲੇਵੀ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਦੇ ਹਨ, ਉਨ੍ਹਾਂ ਨੂੰ ਇਸਦੇ ਵਿਰੁੱਧ ਕੀਤੇ ਗਏ ਕਿਸੇ ਵੀ ਪਾਪ ਦੀ ਸਜ਼ਾ ਭੁਗਤਣੀ ਚਾਹੀਦੀ ਹੈ। ਇਹ ਉਹ ਬਿਧੀ ਹੈ ਜਿਹੜੀ ਹਮੇਸ਼ਾ ਲਈ ਜਾਰੀ ਰਹੇਗੀ। ਲੇਵੀਆਂ ਨੂੰ ਕੋਈ ਜ਼ਮੀਨ ਨਹੀਂ ਮਿਲੇਗੀ ਜਿਸਦਾ ਮੈਂ ਇਸਰਾਏਲ ਦੇ ਹੋਰਨਾਂ ਲੋਕਾਂ ਨਾਲ ਇਕਰਾਰ ਕੀਤਾ ਸੀ।
24 ਪਰ ਇਸਰਾਏਲ ਦੇ ਲੋਕ ਆਪਣੀ ਹਰ ਚੀਜ਼ ਵਿੱਚੋਂ ਦਸਵੰਧ ਕਢਕੇ ਮੈਨੂੰ ਦੇਣਗੇ। ਅਤੇ ਮੈਂ ਉਹ ਦਸਵੰਧ ਲੇਵੀਆਂ ਨੂੰ ਦੇ ਦੇਵਾਂਗਾ। ਇਹੀ ਕਾਰਣ ਹੈ ਕਿ ਮੈਂ ਲੇਵੀਆਂ ਬਾਰੇ ਇਹ ਸ਼ਬਦ ਆਖੇ ਹਨ: ਉਨ੍ਹਾਂ ਲੋਕਾਂ ਨੂੰ ਉਸ ਧਰਤੀ ਦਾ ਕੋਈ ਹਿੱਸਾ ਨਹੀਂ ਮਿਲੇਗਾ ਜਿਸਦਾ ਮੈਂ ਇਸਰਾਏਲ ਦੇ ਲੋਕਾਂ ਨਾਲ ਇਕਰਾਰ ਕੀਤਾ ਸੀ।”
25 ਯਹੋਵਾਹ ਨੇ ਮੂਸਾ ਨੂੰ ਆਖਿਆ,
26 “ਲੇਵੀ ਲੋਕਾਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਦੱਸ: ਇਸਰਾਏਲ ਦੇ ਲੋਕ ਆਪਣੀ ਹਰ ਚੀਜ਼ ਵਿੱਚੋਂ ਦਸਵੰਧ ਕੱਢਕੇ ਯਹੋਵਾਹ ਨੂੰ ਦੇਣਗੇ। ਉਹ ਦਸਵੰਧ ਲੇਵੀ ਲੋਕਾਂ ਦਾ ਹੋਵੇਗਾ। ਪਰ ਤੁਹਾਨੂੰ ਉਸਦਾ ਦਸਵਾ ਹਿੱਸਾ ਯਹੋਵਾਹ ਨੂੰ ਭੇਟ ਵਜੋਂ ਦੇਣਾ ਚਾਹੀਦਾ।
27 ਜਦੋਂ ਫ਼ਸਲਾਂ ਦੀ ਵਾਢੀ ਹੋਵੇਗੀ, ਤੁਹਾਨੂੰ ਪੀਸੇ ਹੋਏ ਦਾਣਿਆ ਤੋਂ ਅਨਾਜ਼ ਅਤੇ ਕੋਲੂ ਤੋਂ ਨਵੀਂ ਮੈਅ ਵੀ ਮਿਲੇਗੀ। ਫ਼ੇਰ ਇਹ ਵੀ ਤੁਹਾਡੀ ਯਹੋਵਾਹ ਨੂੰ ਭੇਟ ਹੋਵੇਗੀ।
28 ਇਸ ਤਰ੍ਹਾਂ ਤੁਸੀਂ ਵੀ ਇਸਰਾਏਲ ਦੇ ਹੋਰਨਾਂ ਲੋਕਾਂ ਵਾਂਗ ਯਹੋਵਾਹ ਨੂੰ ਭੇਟ ਚੜਾਉਗੇ। ਤੁਸੀਂ ਇਸਰਾਏਲ ਦੇ ਲੋਕਾਂ ਵੱਲੋਂ ਯਹੋਵਾਹ ਨੂੰ ਦਿੱਤੇ ਦਸਵੰਧ ਨੂੰ ਪ੍ਰਾਪਤ ਕਰੋਂਗੇ। ਫ਼ੇਰ ਤੁਸੀਂ ਉਸਦਾ ਦਸਵਾਂ ਹਿੱਸਾ ਜਾਜਕ ਹਾਰੂਨ ਨੂੰ ਦੇਵੋਂਗੇ।
29 ਜਦੋਂ ਤੁਹਾਨੂੰ ਇਸਰਾਏਲ ਦੇ ਲੋਕ ਆਪਣੀ ਹਰ ਚੀਜ਼ ਵਿੱਚੋਂ ਦਸਵੰਧ ਕੱਢਕੇ ਦੇਣ, ਤਾਂ ਤੁਹਾਨੂੰ ਉਨ੍ਹਾਂ ਚੀਜ਼ਾਂ ਵਿੱਚੋਂ ਸਭ ਤੋਂ ਉੱਤਮ ਅਤੇ ਪਵਿੱਤਰ ਹਿੱਸੇ ਦੀ ਚੋਣ ਕਰਨੀ ਚਾਹੀਦੀ ਹੈ। ਇਹ ਉਹ ਦਸਵੰਧ ਹੈ ਜਿਹੜਾ ਤੁਸੀਂ ਯਹੋਵਾਹ ਨੂੰ ਦਿੰਦੇ ਹੋ।
30 “ਮੂਸਾ, ਲੇਵੀ ਲੋਕਾਂ ਨੂੰ ਆਖ; ਇਸਰਾਏਲ ਦੇ ਲੋਕ ਤੁਹਾਨੂੰ ਆਪਣੀ ਫ਼ਸਲ ਅਤੇ ਆਪਣੀ ਮੈਅ ਵਿੱਚੋਂ ਦਸਵੰਧ ਕਢਕੇ ਦੇਣਗੇ। ਫ਼ੇਰ ਤੁਸੀਂ ਉਸਦਾ ਸਭ ਤੋਂ ਚੰਗਾ ਹਿੱਸਾ ਯਹੋਵਾਹ ਨੂੰ ਦੇਵੋਂਗੇ।
31 ਬਾਕੀ ਜੋ ਵੀ ਬਚੇ ਤੁਸੀਂ ਅਤੇ ਤੁਹਾਡੇ ਪਰਿਵਾਰ ਖਾ ਸਕਦੇ ਹਨ। ਇਹ ਤੁਹਾਡੀ ਮੰਡਲੀ ਵਾਲੇ ਤੰਬੂ ਵਿੱਚ ਕੀਤੀ ਸੇਵਾ ਦਾ ਫ਼ਲ ਹੈ।
32 ਤੇ ਜੇ ਤੁਸੀਂ ਹਮੇਸ਼ਾ ਇਸਦਾ ਸਭ ਤੋਂ ਚੰਗਾ ਹਿੱਸਾ ਯਹੋਵਾਹ ਨੂੰ ਭੇਟ ਕਰੋਂਗੇ ਤਾਂ ਤੁਸੀਂ ਕਦੇ ਵੀ ਦੋਸ਼ੀ ਨਹੀਂ ਹੋ ਸਕਦੇ। ਤੁਸੀਂ ਹਮੇਸ਼ਾ ਚੇਤੇ ਰਖੋਂਗੇ ਕਿ ਇਹ ਸੁਗਾਤਾਂ ਇਸਰਾਏਲ ਦੇ ਲੋਕਾਂ ਵੱਲੋਂ ਪਵਿੱਤਰ ਭੇਟਾ ਹਨ। ਅਤੇ ਤੁਸੀਂ ਮਾਰੇ ਨਹੀਂ ਜਾਵੋਂਗੇ।
ਕਾਂਡ 19

1 ਯਹੋਵਾਹ ਨੇ ਮੂਸਾ ਅਤੇ ਹਾਰੂਨ ਨਾਲ ਗੱਲ ਕੀਤੀ। ਉਸਨੇ ਆਖਿਆ,
2 “ਇਹ ਬਿਧੀ ਉਨ੍ਹਾਂ ਬਿਵਸਥਾਵਾਂ ਵਿੱਚੋਂ ਹਨ ਜਿਹੜੀਆਂ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਦਿੱਤੀਆਂ ਸਨ। ਇੱਕ ਲਾਲ ਰੰਗ ਦੀ ਗਊ ਲਵੋ ਜਿਹੜੀ ਦੋਸ਼ ਰਹਿਤ ਹੋਵੇ। ਉਸ ਗਊ ਦੇ ਕੋਈ ਝਰੀਟਾ ਨਹੀਂ ਹੋਣੀਆਂ ਚਾਹੀਦੀਆਂ। ਅਤੇ ਉਸ ਗਊ ਉੱਤੇ ਕਦੇ ਵੀ ਪੰਜਾਲੀ ਨਹੀਂ ਪਾਈ ਹੋਣੀ ਚਾਹੀਦੀ।
3 ਉਹ ਗਊ ਜਾਜਕ ਅਲਆਜ਼ਾਰ ਨੂੰ ਦੇ ਦੇਵੋ। ਅਲਆਜ਼ਾਰ ਉਸ ਗਊ ਨੂੰ ਡੇਰੇ ਤੋਂ ਬਾਹਰ ਲੈ ਜਾਵੇਗਾ ਅਤੇ ਉਥੇ ਉਸਨੂੰ ਜ਼ਿਬਹ ਕਰ ਦੇਵੇਗਾ।
4 ਫ਼ੇਰ ਅਲਆਜ਼ਾਰ, ਜਾਜਕ ਨੂੰ ਇਸਦਾ ਕੁਝ ਖੂਨ ਆਪਣੀ ਉਂਗਲੀ ਉੱਤੇ ਲਾਉਣਾ ਚਾਹੀਦਾ ਹੈ ਅਤੇ ਇਸਨੂੰ ਮੰਡਲੀ ਵਾਲੇ ਤੰਬੂ ਵੱਲ ਛਿੜਕਣਾ ਚਾਹੀਦਾ ਹੈ। ਉਸਨੂੰ ਇਹ ਸੱਤ ਵਾਰੀ ਕਰਨਾ ਚਾਹੀਦਾ ਹੈ।
5 ਫ਼ੇਰ ਉਸ ਪੂਰੀ ਦੀ ਪੂਰੀ ਗਊ ਨੂੰ ਉਸਦੇ ਸਾਮ੍ਹਣੇ ਸਾੜ ਦੇਣਾ ਚਾਹੀਦਾ ਹੈ। ਚਮੜੀ, ਮਾਸ, ਖੂਨ ਅਤੇ ਅੰਤੜੀਆਂ ਸਭ ਸੜ ਜਾਣੀਆਂ ਚਾਹੀਦੀਆਂ ਹਨ।
6 ਫ਼ੇਰ ਜਾਜਕ ਨੂੰ ਇੱਕ ਦਿਆਰ ਦੇ ਰੁਖ ਦੀ ਸੋਟੀ, ਇੱਕ ਜ਼ੂਫ਼ੇ ਦੀ ਟਹਿਣੀ ਅਤੇ ਕੁਝ ਲਾਲ ਧਾਗਾ ਲੈਣਾ ਚਾਹੀਦਾ ਹੈ। ਜਾਜਕ ਨੂੰ ਚਹੀਦਾ ਹੈ ਕਿ ਜਦੋਂ ਗਊ ਸੜ ਰਹੀ ਹੋਵੇ ਤਾਂ ਇਨ੍ਹਾਂ ਚੀਜ਼ਾਂ ਨੂੰ ਅੱਗ ਵਿੱਚ ਸੁੱਟ ਦੇਵੇ।
7 ਫ਼ੇਰ ਜਾਜਕ ਨੂੰ ਆਪਣੇ ਸ਼ਰੀਰ ਨੂੰ ਪਾਣੀ ਨਾਲ ਧੋਣਾ ਚਾਹੀਦਾ ਹੈ, ਆਪਣੇ ਵਸਤਰ ਧੋ ਲੈਣੇ ਚਾਹੀਦੇ ਹਨ, ਅਤੇ ਆਪਣੇ ਡੇਰੇ ਅੰਦਰ ਵਾਪਸ ਆ ਜਾਣਾ ਚਾਹੀਦਾ ਹੈ। ਉਹ ਸ਼ਾਮ ਤੱਕ ਨਾਪਾਕ ਰਹੇਗਾ।
8 ਜਿਹੜਾ ਬੰਦਾ ਉਸ ਗਊ ਨੂੰ ਸਾੜਦਾ ਹੈ ਉਸਨੂੰ ਵੀ ਪਾਣੀ ਨਾਲ ਇਸ਼ਨਾਨ ਕਰ ਲੈਣਾ ਚਾਹੀਦਾ ਹੈ ਅਤੇ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ। ਉਹ ਵੀ ਸ਼ਾਮ ਤੱਕ ਅਪਵਿੱਤਰ ਰਹੇਗਾ।
9 “ਫ਼ੇਰ ਉਹ ਆਦਮੀ ਜਿਹੜਾ ਪਵਿੱਤਰ ਹੈ, ਗਊ ਦੀ ਰਾਖ ਇਕੱਠੀ ਕਰੇਗਾ। ਉਹ ਇਸ ਰਾਖ ਨੂੰ ਡੇਰੇ ਤੋਂ ਬਾਹਰ ਕਿਸੇ ਸਾਫ਼ ਥਾਂ ਉੱਤੇ ਰੱਖ ਦੇਵੇਗਾ। ਇਸ ਰਾਖ ਦੀ ਵਰਤੋਂ ਉਦੋਂ ਕੀਤੀ ਜਾਵੇਗੀ ਜਦੋਂ ਲੋਕਾਂ ਨੂੰ ਪਵਿੱਤਰ ਹੋਣ ਲਈ ਖਾਸ ਰਸਮ ਕਰਨ ਦੀ ਲੋੜ ਪਵੇਗੀ। ਇਸ ਰਾਖ ਦੀ ਵਰਤੋਂ ਕਿਸੇ ਬੰਦੇ ਦੇ ਪਾਪ ਦੂਰ ਕਰਨ ਲਈ ਵੀ ਕੀਤੀ ਜਾਵੇਗੀ।
10 “ਜਿਸ ਬੰਦੇ ਨੇ ਗਊ ਦੀ ਰਾਖ ਇਕਠੀ ਕੀਤੀ ਸੀ ਉਸਨੂੰ ਆਪਣੇ ਕੱਪੜੇ ਜ਼ਰੂਰ ਧੋ ਲੈਣੇ ਚਾਹੀਦੇ ਹਨ। ਉਹ ਸ਼ਾਮ ਤੱਕ ਅਪਵਿੱਤਰ ਰਹੇਗਾ।“ਇਹ ਬਿਧੀ ਹਮੇਸ਼ਾ ਜਾਰੀ ਰਹੇਗੀ ਇਹ ਬਿਧੀ ਇਸਰਾਏਲ ਦੇ ਨਾਗਰਿਕਾਂ ਲਈ ਹੈ। ਅਤੇ ਇਹ ਬਿਧੀ ਤੁਹਾਡੇ ਵਿਚਕਾਰ ਰਹਿਣ ਵਾਲੇ ਵਿਦੇਸ਼ੀਆਂ ਲਈ ਵੀ ਹੈ।
11 ਜੇ ਕੋਈ ਬੰਦਾ ਕਿਸੇ ਲਾਸ਼ ਨੂੰ ਛੂਹ ਲੈਂਦਾ ਹੈ ਤਾਂ ਉਹ ਸੱਤਾਂ ਦਿਨਾਂ ਤੱਕ ਅਪਵਿੱਤਰ ਰਹੇਗਾ।
12 ਉਸਨੂੰ ਖਾਸ ਪਾਣੀ ਨਾਲ ਤੀਜੇ ਦਿਨ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਫ਼ੇਰ ਸੱਤਵੇਂ ਦਿਨ ਵੀ। ਜੇ ਉਹ ਅਜਿਹਾ ਨਹੀਂ ਕਰਦਾ ਤਾਂ ਉਹ ਅਪਵਿੱਤਰ ਰਹੇਗਾ।
13 ਜੇ ਕੋਈ ਬੰਦਾ ਕਿਸੇ ਮੁਰਦਾ ਸ਼ਰੀਰ ਨੂੰ ਛੂਹ ਲੈਂਦਾ ਹੈ ਤਾਂ ਉਹ ਬੰਦਾ ਅਪਵਿੱਤਰ ਹੋ ਜਾਂਦਾ ਹੈ। ਜੇ ਉਹ ਬੰਦਾ ਅਪਵਿੱਤਰ ਬਣਿਆ ਰਹਿੰਦਾ ਹੈ ਅਤੇ ਫ਼ੇਰ ਪਵਿੱਤਰ ਤੰਬੂ ਵਿੱਚ ਚਲਿਆ ਜਾਂਦਾ ਹੈ ਤਾਂ ਪਵਿੱਤਰ ਤੰਬੂ ਵੀ ਅਪਵਿੱਤਰ ਹੋ ਜਾਂਦਾ ਹੈ। ਇਸ ਲਈ ਉਸ ਬੰਦੇ ਨੂੰ ਇਸਰਾਏਲ ਦੇ ਲੋਕਾਂ ਨਾਲੋਂ ਵੱਖ ਕਰ ਦੇਣਾ ਚਾਹੀਦਾ ਹੈ। ਜੇ ਕਿਸੇ ਅਪਵਿੱਤਰ ਬੰਦੇ ਉੱਤੇ ਖਾਸ ਜਲ ਨਹੀਂ ਛਿੜਕਿਆ ਜਾਂਦਾ ਤਾਂ ਉਹ ਬੰਦਾ ਅਪਵਿੱਤਰ ਹੀ ਰਹੇਗਾ।
14 “ਇਹ ਬਿਧੀ ਉਨ੍ਹਾਂ ਲੋਕਾਂ ਲਈ ਹੈ ਜਿਹੜੇ ਆਪਣੇ ਤੰਬੂਆਂ ਅੰਦਰ ਮਾਰੇ ਜਾਂਦੇ ਹਨ। ਜੇ ਕੋਈ ਬੰਦਾ ਆਪਣੇ ਤੰਬੂ ਅੰਦਰ ਮਰ ਜਾਂਦਾ ਹੈ, ਤਾਂ ਉਸ ਤੰਬੂ ਦਾ ਹਰ ਬੰਦਾ ਅਪਵਿੱਤਰ ਹੋ ਜਾਵੇਗਾ। ਉਹ ਸੱਤਾਂ ਦਿਨਾ ਤੱਕ ਅਪਵਿੱਤਰ ਰਹਿਣਗੇ।
15 ਅਤੇ ਹਰ ਢਕਣ ਰਹਿਤ ਭਾਂਡਾ ਅਪਵਿੱਤਰ ਹੋ ਜਾਵੇਗਾ।
16 ਜੇ ਕੋਈ ਬੰਦਾ ਮੁਰਦਾ ਸ਼ਰੀਰ ਨੂੰ ਛੂਹ ਲੈਂਦਾ ਹੈ ਤਾਂ ਉਹ ਬੰਦਾ ਸੱਤਾਂ ਦਿਨਾਂ ਤੱਕ ਅਪਵਿੱਤਰ ਰਹੇਗਾ। ਇਹ ਬਿਧੀ ਲਾਗੂ ਹੋਵੇਗੀ ਜੇ ਮੁਰਦਾ ਸ਼ਰੀਰ ਬਾਹਰ ਖੇਤ ਵਿੱਚ ਪਿਆ ਹੋਇਆ ਹੈ ਜਾਂ ਜੇ ਉਹ ਬੰਦਾ ਜੰਗ ਵਿੱਚ ਮਰਿਆ ਹੈ। ਇਹ ਵੀ ਕਿ ਜੇ ਕੋਈ ਕਿਸੇ ਮੁਰਦੇ ਦੀਆਂ ਹੱਡੀਆਂ ਨੂੰ ਹੱਥ ਲਾਉਂਦਾ ਹੈ ਤਾਂ ਉਹ ਬੰਦਾ ਅਪਵਿੱਤਰ ਹੋ ਜਾਂਦਾ ਹੈ।
17 “ਇਸ ਲਈ ਤੁਹਾਨੂੰ ਸੜੀ ਹੋਈ ਗਊ ਦੀ ਰਾਖ ਵਰਤਕੇ ਉਸ ਬੰਦੇ ਨੂੰ ਫ਼ੇਰ ਤੋਂ ਪਵਿੱਤਰ ਕਰਨਾ ਚਾਹੀਦਾ ਹੈ। ਕਿਸੇ ਮਰਤਬਾਨ ਵਿੱਚ ਰਾਖ ਪਾਕੇ ਉਸ ਉੱਤੇ ਤਾਜ਼ਾ ਪਾਣੀ ਛਿੜਕੋ।
18 ਕਿਸੇ ਪਵਿੱਤਰ ਬੰਦੇ ਨੂੰ ਜ਼ੂਫ਼ੇ ਦੀ ਟਹਿਣੀ ਪਾਣੀ ਵਿੱਚ ਡੁਬੋਣੀ ਚਾਹੀਦੀ ਹੈ। ਫ਼ੇਰ ਉਸਨੂੰ ਇਸ ਰਾਹੀਂ ਤੰਬੂ, ਪਲੇਟਾਂ ਅਤੇ ਉਨ੍ਹਾਂ ਬੰਦਿਆਂ ਉੱਤੇ ਪਾਣੀ ਛਿੜਕਣਾ ਚਾਹੀਦਾ ਹੈ ਜਿਹੜੇ ਤੰਬੂ ਵਿੱਚ ਸਨ। ਤੁਹਾਨੂੰ ਅਜਿਹਾ ਹਰ ਕਿਸੇ ਉਸ ਬੰਦੇ ਨਾਲ ਵੀ ਕਰਨਾ ਚਾਹੀਦਾ ਹੈ ਜਿਹੜਾ ਕਿਸੇ ਮੁਰਦਾ ਸ਼ਰੀਰ ਨੂੰ ਛੂਹ ਲੈਂਦਾ ਹੈ। ਤੁਹਾਨੂੰ ਅਜਿਹਾ ਉਸ ਬੰਦੇ ਨਾਲ ਵੀ ਕਰਨਾ ਚਾਹੀਦਾ ਹੈ ਜਿਹੜਾ ਕਿਸੇ ਜੰਗ ਵਿੱਚ ਮਰੇ ਹੋਏ ਬੰਦੇ ਨੂੰ ਛੂਹਦਾ ਹੈ ਅਤੇ ਉਸ ਨਾਲ ਵੀ, ਜਿਹੜਾ ਕਿਸੇ ਕਬਰ ਜਾਂ ਮੁਰਦਾ ਸ਼ਰੀਰ ਦੀਆਂ ਹੱਡੀਆਂ ਨੂੰ ਛੂਹਦਾ ਹੈ।
19 “ਫ਼ੇਰ ਕਿਸੇ ਪਵਿੱਤਰ ਬੰਦੇ ਨੂੰ ਇਹ ਪਾਣੀ, ਉਸ ਅਪਵਿੱਤਰ ਬੰਦੇ ਉੱਤੇ, ਤੀਸਰੇ ਦਿਨ ਅਤੇ ਫ਼ੇਰ ਸੱਤਵੇਂ ਦਿਨ ਜ਼ਰੂਰ ਛਿੜਕਨਾ ਚਾਹੀਦਾ ਹੈ। ਸੱਤਵੇਂ ਦਿਨ ਉਹ ਬੰਦਾ ਪਵਿੱਤਰ ਹੋ ਜਾਵੇਗਾ। ਉਸਨੂੰ ਆਪਣੇ ਵਸਤਰ ਪਾਣੀ ਨਾਲ ਧੋਣੇ ਚਾਹੀਦੇ ਹਨ। ਉਹ ਸ਼ਾਮ ਨੂੰ ਪਵਿੱਤਰ ਹੋ ਜਾਣਗੇ।
20 “ਜੇ ਕੋਈ ਬੰਦਾ ਅਪਵਿੱਤਰ ਹੋ ਜਾਂਦਾ ਹੈ ਅਤੇ ਪਵਿੱਤਰ ਨਹੀਂ ਕੀਤਾ ਜਾਂਦਾ, ਤਾਂ ਉਸ ਬੰਦੇ ਨੂੰ ਇਸਰਾਏਲ ਦੇ ਲੋਕਾਂ ਨਾਲੋਂ ਵੱਖ ਕਰ ਦੇਣਾ ਚਾਹੀਦਾ ਹੈ। ਉਸ ਬੰਦੇ ਉੱਤੇ ਖਾਸ ਜਲ ਨਹੀਂ ਛਿੜਕਿਆ ਗਿਆ ਸੀ। ਉਹ ਪਵਿੱਤਰ ਨਹੀਂ ਹੋਇਆ ਸੀ। ਇਸ ਲਈ ਹੋ ਸਕਦਾ ਹੈ ਕਿ ਉਹ ਪਵਿੱਤਰ ਤੰਬੂ ਨੂੰ ਹੀ ਅਪਵਿੱਤਰ ਕਰ ਦੇਵੇ।
21 ਇਹ ਬਿਧੀ ਤੁਹਾਡੇ ਲਈ ਸਦਾ ਵਾਸਤੇ ਹੋਵੇਗੀ। ਜੇ ਕਿਸੇ ਬੰਦੇ ਉੱਤੇ ਖਾਸ ਜਲ ਛਿੜਕਿਆ ਜਾਂਦਾ ਹੈ ਤਾਂ ਉਸਨੂੰ ਆਪਣੇ ਵਸਤਰ ਵੀ ਧੋ ਲੈਣੇ ਚਾਹੀਦੇ ਹਨ। ਜਿਹੜਾ ਵੀ ਕੋਈ ਬੰਦਾ ਖਾਸ ਜਲ ਨੂੰ ਛੂੰਹਦਾ ਹੈ ਉਹ ਸ਼ਾਮ ਤੱਕ ਅਪਵਿੱਤਰ ਰਹੇਗਾ।
22 ਜੇ ਕੋਈ ਅਪਵਿੱਤਰ ਬੰਦਾ ਕਿਸੇ ਪਵਿੱਤਰ ਬੰਦੇ ਨੂੰ ਛੂਹ ਲੈਂਦਾ ਹੈ ਤਾਂ ਉਹ ਦੂਸਰਾ ਬੰਦਾ ਵੀ ਅਪਵਿੱਤਰ ਹੋ ਜਾਂਦਾ ਹੈ। ਉਹ ਬੰਦਾ ਸ਼ਾਮ ਤੱਕ ਅਪਵਿੱਤਰ ਰਹੇਗਾ।”
ਕਾਂਡ 20

1 ਪਹਿਲੇ ਮਹੀਨੇ ਵਿੱਚ ਇਸਰਾਏਲ ਦੇ ਸਾਰੇ ਲੋਕ ਸੀਨਈ ਮਾਰੂਥਲ ਪਹੁੰਚ ਗਏ। ਉਹ ਕਾਦੇਸ਼ ਵਿੱਚ ਠਹਿਰੇ। ਮਿਰਯਮ ਮਰ ਗਈ ਅਤੇ ਉਥੇ ਦਫ਼ਨਾਈ ਗਈ।
2 ਉਸ ਥਾਂ ਲੋਕਾਂ ਲਈ ਪੀਣ ਵਾਸਤੇ ਕਾਫ਼ੀ ਪਾਣੀ ਨਹੀਂ ਸੀ। ਇਸ ਲਈ ਲੋਕ ਇਕਠੇ ਹੋਕੇ ਮੂਸਾ ਅਤੇ ਹਾਰੂਨ ਕੋਲ ਸ਼ਿਕਾਇਤਾ ਲੈਕੇ ਆ ਗਏ।
3 ਲੋਕਾਂ ਨੇ ਮੂਸਾ ਨਾਲ ਝਗੜਾ ਕੀਤਾ। ਉਨ੍ਹਾਂ ਨੇ ਆਖਿਆ, “ਸ਼ਾਇਦ ਸਾਨੂੰ ਵੀ ਆਪਣੇ ਹੋਰਨਾ ਭਰਾਵਾਂ ਵਾਂਗ ਯਹੋਵਾਹ ਦੇ ਸਾਮ੍ਹਣੇ ਮਰ ਜਾਣਾ ਚਾਹੀਦਾ ਹੈ।
4 ਤੁਸੀਂ ਯਹੋਵਾਹ ਦੇ ਬੰਦਿਆਂ ਨੂੰ ਇਸ ਮਾਰੂਥਲ ਅੰਦਰ ਕਿਉਂ ਲੈਕੇ ਆਏ ਹੋ? ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਅਤੇ ਸਾਡੇ ਪਸ਼ੂ ਇੱਥੇ ਮਰ ਜਾਈਏ?
5 ਤੁਸੀਂ ਸਾਨੂੰ ਮਿਸਰ ਵਿੱਚੋਂ ਕਿਉਂ ਲੈਕੇ ਆਏ? ਤੁਸੀਂ ਸਾਨੂੰ ਇੱਥੇ ਭੈੜੀ ਥਾਂ ਉੱਤੇ ਕਿਉਂ ਲੈਕੇ ਆਏ। ਇੱਥੇ ਕੋਈ ਅਨਾਜ਼ ਨਹੀਂ। ਇੱਥੇ ਕੋਈ ਅੰਜੀਰ ਨਹੀਂ ਅਤੇ ਨਾ ਕੋਈ ਅੰਗੂਰ ਜਾਂ ਅਨਾਰ ਹਨ। ਅਤੇ ਇੱਥੇ ਪੀਣ ਲਈ ਪਾਣੀ ਵੀ ਨਹੀਂ।”
6 ਇਸ ਲਈ ਮੂਸਾ ਅਤੇ ਹਾਰੂਨ ਲੋਕਾਂ ਦੀ ਭੀੜ ਨੂੰ ਛੱਡਕੇ ਮੰਡਲੀ ਵਾਲੇ ਤੰਬੂ ਵੱਲ ਚਲੇ ਗਏ। ਉਹ ਆਪਣੇ ਮੂੰਹ ਹੇਠਾਂ ਜ਼ਮੀਨ ਵੱਲ ਕਰਕੇ ਝੁਕ ਗਏ ਅਤੇ ਉਨ੍ਹਾਂ ਨੇ ਯਹੋਵਾਹ ਦਾ ਪਰਤਾਪ ਵੇਖਿਆ।
7 ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸਨੇ ਆਖਿਆ,
8 “ਚੱਲਣ ਵਾਲੀ ਖਾਸ ਰੋਟੀ ਲੈ ਆ। ਆਪਣੇ ਭਰਾ ਹਾਰੂਨ ਨੂੰ ਅਤੇ ਲੋਕਾਂ ਦੀ ਭੀੜ ਨੂੰ ਨਾਲ ਲੈਕੇ ਉਸ ਚੱਟਾਨ ਵੱਲ ਜਾ। ਲੋਕਾਂ ਦੇ ਸਾਮ੍ਹਣੇ ਚੱਟਾਨ ਨਾਲ ਗੱਲ ਕਰ, ਫ਼ੇਰ ਇਸ ਵਿੱਚੋਂ ਪਾਣੀ ਵਗ ਤੁਰੇਗਾ। ਤੂੰ ਉਹ ਪਾਣੀ ਲੋਕਾਂ ਨੂੰ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਦੇ ਸਕਦਾ ਹੈ।”
9 ਚੱਲਣ ਵਾਲੀ ਸੋਟੀ ਯਹੋਵਾਹ ਦੇ ਸਾਮ੍ਹਣੇ ਪਵਿੱਤਰ ਤੰਬੂ ਵਿੱਚ ਸੀ। ਮੂਸਾ ਨੇ ਯਹੋਵਾਹ ਦੇ ਕਹੇ ਅਨੁਸਾਰ ਸੋਟੀ ਚੁੱਕ ਲਈ।
10 ਮੂਸਾ ਅਤੇ ਹਾਰੂਨ ਨੇ ਲੋਕਾਂ ਨੂੰ ਚੱਟਾਨ ਦੇ ਸਾਮ੍ਹਣੇ ਇਕਠੇ ਹੋਣ ਲਈ ਆਖਿਆ। ਫ਼ੇਰ ਮੂਸਾ ਨੇ ਆਖਿਆ, “ਤੁਸੀਂ ਲੋਕ ਹਮੇਸ਼ਾ ਸ਼ਿਕਾਇਤਾਂ ਕਰਦੇ ਰਹਿੰਦੇ ਹੋ। ਹੁਣ ਮੇਰੀ ਗੱਲ ਸੁਣੋ। ਮੈਂ ਇਸ ਚੱਟਾਨ ਅੰਦਰੋਂ ਪਾਣੀ ਵਗਾਵਾਂਗਾ।”
11 ਮੂਸਾ ਨੇ ਆਪਣੀ ਬਾਂਹ ਚੁੱਕੀ ਅਤੇ ਦੋ ਵਾਰ ਚੱਟਾਨ ਉੱਤੇ ਚੋਟ ਕੀਤੀ। ਚੱਟਾਨ ਵਿੱਚੋਂ ਪਾਣੀ ਵਗਣ ਲੱਗ ਪਿਆ। ਅਤੇ ਲੋਕਾਂ ਨੇ ਅਤੇ ਲੋਕਾਂ ਦੇ ਪਸ਼ੂਆਂ ਨੇ ਉਹ ਪਾਣੀ ਪੀਤਾ।
12 ਪਰ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, “ਸਾਰੇ ਇਸਰਾਏਲ ਦੇ ਲੋਕ ਜਮ੍ਹਾ ਸਨ। ਪਰ ਤੁਸੀਂ ਮੇਰੇ ਲਈ ਆਦਰ ਨਹੀਂ ਪ੍ਰਗਟ ਕੀਤਾ। ਤੁਸੀਂ ਇਸਰਾਏਲ ਦੇ ਲੋਕਾਂ ਨੂੰ ਇਹ ਨਹੀਂ ਦਰਸਾਇਆ ਕਿ ਪਾਣੀ ਪੈਦਾ ਕਰਨ ਦੀ ਸ਼ਕਤੀ ਮੇਰੇ ਅੰਦਰ ਸੀ। ਤੁਸੀਂ ਲੋਕਾਂ ਨੂੰ ਇਹ ਨਹੀਂ ਦਰਸਾਇਆ ਕਿ ਤੁਹਾਨੂੰ ਮੇਰੇ ਉੱਤੇ ਭਰੋਸਾ ਸੀ। ਮੈਂ ਉਨ੍ਹਾਂ ਲੋਕਾਂ ਨੂੰ ਇਹ ਨਹੀਂ ਦਰਸਾਇਆ ਕਿ ਤੁਹਾਨੂੰ ਤੇਰੇ ਉੱਤੇ ਭਰੋਸਾ ਸੀ। ਮੈਂ ਉਨ੍ਹਾਂ ਲੋਕਾਂ ਨੂੰ ਉਹ ਧਰਤੀ ਦੇਵਾਂਗਾ ਜਿਸਦਾ ਮੈਂ ਉਨ੍ਹਾਂ ਨਾਲ ਇਕਰਾਰ ਕੀਤਾ ਸੀ। ਪਰ ਤੁਸੀਂ ਉਨ੍ਹਾਂ ਦੀ ਉਸ ਧਰਤੀ ਉੱਤੇ ਅਗਵਾਈ ਨਹੀਂ ਕਰੋਂਗੇ।”
13 ਇਸ ਸਥਾਨ ਦਾ ਨਾਮ ਮੇਰੀਬਾਹ ਦੇ ਪਾਣੀ ਸੀ। ਇਹੀ ਉਹ ਥਾਂ ਸੀ ਜਿਥੇ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨਾਲ ਝਗੜਾ ਕੀਤਾ ਸੀ। ਅਤੇ ਇਹੀ ਉਹ ਥਾਂ ਸੀ ਜਿਥੇ ਯਹੋਵਾਹ ਨੇ ਉਨ੍ਹਾਂ ਨੂੰ ਦਰਸਾ ਦਿੱਤਾ ਸੀ ਕਿ ਉਹ ਪਵਿੱਤਰ ਸੀ।
14 ਜਦੋਂ ਮੂਸਾ ਕਾਦੇਸ਼ ਵਿੱਚ ਸੀ ਉਸਨੇ ਕੁਝ ਆਦਮੀਆਂ ਨੂੰ ਸੰਦੇਸ਼ ਦੇਕੇ ਅਦੋਮ ਦੇ ਰਾਜੇ ਵੱਲ ਭੇਜਿਆ। ਸੰਦੇਸ਼ ਵਿੱਚ ਆਖਿਆ ਗਿਆ ਸੀ:“ਤੁਹਾਡੇ ਭਰਾ, ਇਸਰਾਏਲ ਦੇ ਲੋਕ ਤੁਹਾਨੂੰ ਆਖਦੇ ਹਨ: ਤੁਸੀਂ ਜਾਣਦੇ ਹੋ ਕਿ ਅਸੀਂ ਕੀ-ਕੀ ਮੁਸੀਬਤਾਂ ਝੱਲੀਆਂ ਹਨ।
15 ਬਹੁਤ ਵਰ੍ਹੇ ਪਹਿਲਾਂ, ਸਾਡੇ ਪੁਰਖੇ ਮਿਸਰ ਨੂੰ ਗਏ ਸਨ ਅਤੇ ਅਸੀਂ ਉਥੇ ਕਾਫ਼ੀ ਵਰ੍ਹੇ ਰਹੇ। ਮਿਸਰੀ ਸਾਡੇ ਨਾਲ ਅਤੇ ਸਾਡੇ ਪੁਰਖਿਆ ਨਾਲ ਬੁਰਾ ਵਿਹਾਰ ਕਰ ਰਹੇ ਸਨ।
16 ਪਰ ਅਸੀਂ ਯਹੋਵਾਹ ਪਾਸੋਂ ਸਹਾਇਤਾ ਮਂਗੀ ਯਹੋਵਾਹ ਨੇ ਸਾਡੀ ਫ਼ਰਿਆਦ ਸੁਣੀ ਅਤੇ ਸਾਡੀ ਸਹਾਇਤਾ ਲਈ ਇੱਕ ਦੂਤ ਨੂੰ ਭੇਜਿਆ। ਯਹੋਵਾਹ ਸਾਨੂੰ ਮਿਸਰ ਵਿੱਚੋਂ ਬਾਹਰ ਲੈ ਆਇਆ ਹੈ।“ਹੁਣ ਅਸੀਂ ਕਾਦੇਸ਼ ਵਿੱਚ ਹਾਂ ਜਿਥੋਂ ਤੁਹਾਡੀ ਧਰਤੀ ਸ਼ੁਰੂ ਹੁੰਦੀ ਹੈ।
17 ਕਿਰਪਾ ਕਰਕੇ ਸਾਨੂੰ ਆਪਣੀ ਧਰਤੀ ਵਿੱਚੋਂ ਲੰਘ ਲੈਣ ਦਿਉ। ਅਸੀਂ ਖੇਤਾਂ ਜਾਂ ਅੰਗੂਰਾਂ ਦੇ ਬਗੀਚਿਆਂ ਵਿੱਚੋਂ ਨਹੀਂ ਲੰਘਾਂਗੇ। ਅਸੀਂ ਤੁਹਾਡੇ ਕਿਸੇ ਵੀ ਖੂਹ ਦਾ ਪਾਣੀ ਨਹੀਂ ਪੀਵਾਂਗੇ। ਅਸੀਂ ਸਿਰਫ਼ ਸ਼ਾਹੀ ਸੜਕ ਉੱਤੋਂ ਦੀ ਲੰਘਾਗੇ। ਅਸੀਂ ਇਹ ਸੜਕ ਛੱਡਕੇ ਸੱਜੇ ਜਾਂ ਖੱਬੇ ਨਹੀਂ ਹੋਵਾਂਗੇ। ਤੁਹਾਡੇ ਦੇਸ਼ ਵਿੱਚੋਂ ਗੁਜ਼ਰਦੇ ਹੋਏ ਇਸਨੂੰ ਪਾਰ ਕਰ ਜਾਣ ਤੀਕ ਸੜਕ ਉੱਤੇ ਹੀ ਚੱਲਾਂਗੇ।”
18 ਪਰ ਅਦੋਮ ਦੇ ਰਾਜੇ ਨੇ ਜਵਾਬ ਦਿੱਤਾ, “ਤੁਸੀਂ ਸਾਡੇ ਦੇਸ਼ ਵਿੱਚੋਂ ਨਾ ਲੰਘੇ। ਜੇ ਤੁਸੀਂ ਸਾਡੇ ਦੇਸ਼ ਵਿੱਚੋਂ ਹੋਕੇ ਗੁਜਰੋਂਗੇ, ਤਾਂ ਅਸੀਂ ਆਕੇ ਤੁਹਾਡੇ ਨਾਲ ਤਲਵਾਰਾ ਨਾਲ ਜੰਗ ਕਰਾਂਗੇ।”
19 ਇਸਰਾਏਲ ਦੇ ਲੋਕਾਂ ਨੇ ਜਵਾਬ ਦਿੱਤਾ, “ਅਸੀਂ ਮੁਖ ਸੜਕ ਉੱਤੋਂ ਦੀ ਲੰਘਾਗੇ। ਜੇਕਰ ਅਸੀਂ ਜਾਂ ਸਾਡੇ ਪਸ਼ੂ ਤੁਹਾਡਾ ਪਾਣੀ ਪੀਣਗੇ ਤਾਂ ਅਸੀਂ ਇਸਦਾ ਮੁੱਲ ਤਾਰਾਂਗੇ। ਅਸੀਂ ਸਿਰਫ਼ ਤੁਹਾਡੇ ਦੇਸ਼ ਵਿੱਚੋਂ ਲੰਘਣਾ ਚਾਹੁੰਦੇ ਹਾਂ ਅਤੇ ਇਸਨੂੰ ਆਪਣੇ ਲਈ ਜਿੱਤਣਾ ਨਹੀਂ ਚਾਹੁੰਦੇ।”
20 ਪਰ ਅਦੋਮ ਨੇ ਫ਼ੇਰ ਜਵਾਬ ਦਿੱਤਾ, “ਅਸੀਂ ਤੁਹਾਨੂੰ ਆਪਣੇ ਦੇਸ਼ ਵਿੱਚ ਨਹੀਂ ਵੜਨ ਦਿਆਂਗੇ।”ਫ਼ੇਰ ਅਦੋਮ ਦੇ ਰਾਜੇ ਨੇ ਬਹੁਤ ਸ਼ਕਤੀਸ਼ਾਲੀ ਫ਼ੌਜ ਇਕੱਠੀ ਕੀਤੀ ਅਤੇ ਇਸਰਾਏਲ ਦੇ ਲੋਕਾਂ ਨਾਲ ਲੜਨ ਲਈ ਚਲਾ ਗਿਆ।
21 ਅਦੋਮ ਦੇ ਰਾਜੇ ਨੇ ਇਸਰਾਏਲ ਦੇ ਲੋਕਾਂ ਨੂੰ ਆਪਣੇ ਦੇਸ਼ ਵਿੱਚੋਂ ਲੰਘਣ ਤੋਂ ਇਨਕਾਰ ਕਰ ਦਿੱਤਾ। ਅਤੇ ਇਸਰਾਏਲ ਦੇ ਲੋਕ ਹੋਰ ਪਾਸੇ ਮੁੜ ਪਏ ਅਤੇ ਹੋਰ ਰਾਹ ਚਲੇ ਗਏ।
22 ਇਸਰਾਏਲ ਦੇ ਸਾਰੇ ਲੋਕ ਕਾਦੇਸ਼ ਤੋਂ ਚੱਲਕੇ ‘ਹੋਰ ਪਹਾੜੀ’ ਵੱਲ ਚਲੇ ਗਏ।
23 ‘ਹੋਰ ਪਹਾੜੀ’ ਅਦੋਮ ਦੀ ਸੀਮਾ ਲਾਗੇ ਸੀ। ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ,
24 “ਹੁਣ ਹਾਰੂਨ ਦੇ ਦੇਹਾਂਤ ਦਾ ਸਮਾਂ ਆ ਗਿਆ ਹੈ ਅਤੇ ਉਸਦੇ ਪੁਰਖਿਆ ਕੋਲ ਪਹੁੰਚਣ ਦਾ ਵੇਲਾ ਆ ਗਿਆ ਹੈ। ਹਾਰੂਨ ਉਸ ਧਰਤੀ ਵਿੱਚ ਦਾਖਲ ਨਹੀਂ ਹੋਵੇਗਾ ਜਿਸਦਾ ਮੈਂ ਇਸਰਾਏਲ ਦੇ ਲੋਕਾਂ ਨਾਲ ਇਕਰਾਰ ਕੀਤਾ ਹੈ। ਮੂਸਾ, ਇਹ ਗੱਲ ਮੈਂ ਤੈਨੂੰ ਆਖਦਾ ਹਾਂ ਕਿਉਂਕਿ ਤੂੰ ਅਤੇ ਹਾਰੂਨ ਦੋਹਾਂ ਨੇ ਮੇਰੇ ਉਸ ਆਦੇਸ਼ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਸੀ ਜਿਹੜਾ ਮੈਂ ਤੁਹਾਨੂੰ ਮਰੀਬਾਹ ਦੇ ਪਾਣੀਆਂ ਕੰਢੇ ਦਿੱਤਾ ਸੀ।
25 “ਹੁਣ, ਹਾਰੂਨ ਅਤੇ ਉਸਦੇ ਪੁੱਤਰ ਅਲਆਜ਼ਾਰ ਨੂੰ ‘ਹੋਰ ਪਹਾੜੀ’ ਉੱਪਰ ਲੈ ਆ।
26 ਹਾਰੂਨ ਦੇ ਖਾਸ ਵਸਤਰ ਉਸ ਕੋਲੋਂ ਲੈ ਅਤੇ ਇਨ੍ਹਾਂ ਨੂੰ ਉਸਦੇ ਪੁੱਤਰ ਅਲਆਜ਼ਾਰ ਨੂੰ ਪਹਿਨਾ ਦੇ, ਹਾਰੂਨ ਉਥੇ ਪਹਾੜੀ ਉੱਤੇ ਮਰ ਜਾਵੇਗਾ। ਅਤੇ ਉਹ ਆਪਣੇ ਪੁਰਖਿਆ ਕੋਲ ਚਲਾ ਜਾਵੇਗਾ।”
27 ਮੂਸਾ ਨੇ ਯਹੋਵਾਹ ਦਾ ਆਦੇਸ਼ ਮੰਨ ਲਿਆ। ਮੂਸਾ, ਹਾਰੂਨ ਅਤੇ ਅਲਆਜ਼ਾਰ ‘ਹੋਰ ਪਹਾੜੀ’ ਉੱਪਰ ਚਲੇ ਗਏ। ਇਸਰਾਏਲ ਦੇ ਸਮੂਹ ਲੋਕਾਂ ਨੇ ਉਨ੍ਹਾਂ ਨੂੰ ਜਾਂਦਿਆ ਦੇਖਿਆ।
28 ਮੂਸਾ ਨੇ ਹਾਰੂਨ ਦੇ ਖਾਸ ਵਸਤਰ ਉਤਾਰ ਲਈ ਅਤੇ ਇਹ ਵਸਤਰ ਹਾਰੂਨ ਦੇ ਪੁੱਤਰ ਅਲਆਜ਼ਾਰ ਨੂੰ ਪਹਿਨਾ ਦਿੱਤੇ। ਫ਼ੇਰ ਹਾਰੂਨ ਪਹਾੜੀ ਦੀ ਚੋਟੀ ਉੱਤੇ ਜਾਕੇ ਮਰ ਗਿਆ। ਮੂਸਾ ਅਤੇ ਅਲਆਜ਼ਾਰ ਪਹਾੜੀ ਤੋਂ ਹੇਠਾਂ ਉੱਤਰ ਆਏ।
29 ਇਸਰਾਏਲ ਦੇ ਸਮੂਹ ਲੋਕਾਂ ਨੂੰ ਪਤਾ ਲੱਗ ਗਿਆ ਕਿ ਹਾਰੂਨ ਮਰ ਚੁਕਿਆ। ਇਸ੍ਸ ਲਈ ਇਸਰਾਏਲ ਦੇ ਹਰ ਬੰਦੇ ਨੇ [30] ਦਿਨਾਂ ਦਾ ਸੋਗ ਮਨਾਇਆ।
ਕਾਂਡ 21

1 ਆਰਾਦ ਦਾ ਕਨਾਨੀ ਰਜਾ ਨੇਗੇਵ ਵਿੱਚ ਰਹਿੰਦਾ ਸੀ। ਉਸਨੇ ਸੁਣਿਆ ਕਿ ਇਸਰਾਏਲ ਦੇ ਲੋਕ ਅਥਾਰੀਮ ਨੂੰ ਜਾਣ ਵਾਲੀ ਸੜਕ ਉੱਤੇ ਆ ਰਹੇ ਸਨ। ਇਸ ਲਈ ਰਾਜੇ ਨੇ ਬਾਹਰ ਆਕੇ ਇਸਰਾਏਲ ਦੇ ਲੋਕਾਂ ਉੱਤੇ ਹਮਲਾ ਕਰ ਦਿੱਤਾ। ਉਸਨੇ ਕੁਝ ਲੋਕਾਂ ਨੂੰ ਫ਼ੜਕੇ ਬੰਦੀ ਬਣਾ ਲਿਆ।
2 ਤਾਂ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨਾਲ ਇੱਕ ਖਾਸ ਇਕਰਾਰ ਕੀਤਾ: “ਯਹੋਵਾਹ, ਇਨ੍ਹਾਂ ਲੋਕਾਂ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕਰ। ਜੇ ਤੂੰ ਅਜਿਹਾ ਕੀਤਾ, ਤਾਂ ਅਸੀਂ ਉਨ੍ਹਾਂ ਦੇ ਸ਼ਹਿਰ ਤੈਨੂੰ ਅਰਪਣ ਕਰ ਦਿਆਂਗੇ। ਅਸੀਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿਆਂਗੇ।”
3 ਯਹੋਵਾਹ ਨੇ ਇਸਰਾਏਲ ਦੇ ਲੋਕਾਂ ਦੀ ਗੱਲ ਸੁਣੀ। ਅਤੇ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਦੀ ਕਨਾਨੀ ਲੋਕਾਂ ਨੂੰ ਹਰਾਉਣ ਵਿੱਚ ਮਦਦ ਕੀਤੀ। ਇਸਰਾਏਲ ਦੇ ਲੋਕਾਂ ਨੇ ਕਨਾਨੀ ਲੋਕਾਂ ਅਤੇ ਉਨ੍ਹਾਂ ਦੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਇਸ ਲਈ ਉਸ ਸਥਾਨ ਦਾ ਨਾਮ ਹਾਰਮਾਹ ਰੱਖ ਦਿੱਤਾ ਗਿਆ।
4 ਇਸਰਾਏਲ ਦੇ ਲੋਕ ਹੋਰ ਪਰਬਤ ਨੂੰ ਛੱਡਕੇ ਲਾਲ ਸਾਗਰ ਵੱਲ ਜਾਂਦੀ ਸੜਕ ਉੱਤੇ ਚੱਲ ਪਏ। ਉਨ੍ਹਾਂ ਨੇ ਅਜਿਹਾ ਅਦੋਮ ਦੇ ਦੇਸ਼ ਦੇ ਆਲੇ-ਦੁਆਲੇ ਜਾਣ ਲਈ ਕੀਤਾ। ਪਰ ਲੋਕ ਅਧੀਰ ਹੋ ਉਠੇ।
5 ਲੋਕਾਂ ਨੇ ਮੂਸਾ ਅਤੇ ਪਰਮੇਸ਼ੁਰ ਦੇ ਖਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਖਿਆ, “ਤੁਸੀਂ ਸਾਨੂੰ ਇੱਥੇ ਮਾਰੂਥਲ ਵਿੱਚ ਮਰਨ ਵਾਸਤੇ ਮਿਸਰ ਵਿੱਚੋਂ ਬਾਹਰ ਕਿਉਂ ਲੈਕੇ ਆਏ ਹੋ? ਇੱਥੇ ਕੋਈ ਰੋਟੀ, ਕੋਈ ਪਾਣੀ ਨਹੀਂ ਹੈ ਅਤੇ ਅਸੀਂ ਇਸ ਭਿਆਨਕ ਭੋਜਨ ਨੂੰ ਨਫ਼ਰਤ ਕਰਦੇ ਹਾਂ!”
6 ਇਸ ਲਈ ਯਹੋਵਾਹ ਨੇ ਲੋਕਾਂ ਦਰਮਿਆਨ ਜ਼ਹਿਰੀਲੇ ਸੱਪ ਭੇਜ ਦਿੱਤੇ। ਸੱਪਾਂ ਨੇ ਲੋਕਾਂ ਨੂੰ ਡਸਿਆ, ਅਤੇ ਬਹੁਤ ਸਾਰੇ ਇਸਰਾਏਲੀ ਮਾਰੇ ਗਏ।
7 ਲੋਕ ਮੂਸਾ ਕੋਲ ਆਏ ਅਤੇ ਆਖਿਆ, “ਅਸੀਂ ਜਾਣਦੇ ਹਾਂ ਕਿ ਜਦੋਂ ਅਸੀਂ ਯਹੋਵਾਹ ਦੇ ਅਤੇ ਤੇਰੇ ਵਿਰੁੱਧ ਬੋਲਿਆ ਤਾਂ ਅਸੀਂ ਪਾਪ ਕੀਤਾ। ਯਹੋਵਾਹ ਅੱਗੇ ਪ੍ਰਾਰਥਨਾ ਕਰ। ਉਸਨੂੰ ਆਖ ਕਿ ਇਨ੍ਹਾਂ ਸੱਪਾਂ ਨੂੰ ਦੂਰ ਹਟਾ ਲਵੇ।” ਇਸ ਲਈ ਮੂਸਾ ਨੇ ਲੋਕਾਂ ਲਈ ਪ੍ਰਾਰਥਨਾ ਕੀਤੀ।
8 ਯਹੋਵਾਹ ਨੇ ਮੂਸਾ ਨੂੰ ਆਖਿਆ, “ਇੱਕ ਕਾਂਸੇ ਦਾ ਸੱਪ ਬਣਾ ਅਤੇ ਇਸਨੂੰ ਸੋਟੀ ਉੱਤੇ ਟੰਗ ਦੇ। ਜੇ ਕਿਸੇ ਬੰਦੇ ਨੂੰ ਸੱਪ ਡਸ ਲਵੇ, ਤਾਂ ਉਸ ਬੰਦੇ ਨੂੰ ਚਾਹੀਦਾ ਹੈ ਕਿ ਉਹ ਸੋਟੇ ਉੱਤੇ ਟਂਗੇ ਸੱਪ ਵੱਲ ਦੇਖੇ। ਤਾਂ ਉਹ ਬੰਦਾ ਨਹੀਂ ਮਰੇਗਾ।”
9 ਇਸ ਲਈ ਮੂਸਾ ਨੇ ਯਹੋਵਾਹ ਦਾ ਆਦੇਸ਼ ਮੰਨਿਆ। ਉਸਨੇ ਕਾਂਸੇ ਦਾ ਇੱਕ ਸੱਪ ਬਣਾਇਆ ਅਤੇ ਇਸਨੂੰ ਸੋਟੀ ਉੱਤੇ ਟੰਗ ਦਿੱਤਾ। ਫ਼ੇਰ ਜਦੋਂ ਵੀ ਕਿਸੇ ਬੰਦੇ ਨੂੰ ਸੱਪ ਲੜਿਆ, ਉਸ ਵਿਅਕਤੀ ਨੇ ਸੋਟੀ ਉੱਤੇ ਟਂਗੇ ਸੱਪ ਵੱਲ ਦੇਖਿਆ ਅਤੇ ਜਿਉਂਦਾ ਰਿਹਾ।
10 ਇਸਰਾਏਲ ਦੇ ਲੋਕ ਉਥੋਂ ਚੱਲ ਪਏ ਅਤੇ ਓਬੋਥ ਵਿਖੇ ਡੇਰਾ ਲਾ ਲਿਆ।
11 ਫ਼ੇਰ ਉਨ੍ਹਾਂ ਨੇ ਓਬੋਥ ਨੂੰ ਛੱਡਕੇ ਮੋਆਬ ਦੇ ਪੂਰਬ ਵੱਲ ਮਾਰੂਥਲ ਅੰਦਰ ਆਏ ਉਨ੍ਹਾਂ ਅਬਾਰੀਮ ਵਿਖੇ ਡੇਰਾ ਲਾਇਆ।
12 ਉਨ੍ਹਾਂ ਨੇ ਉਹ ਥਾਂ ਛੱਡਕੇ ਜ਼ਰਦ ਵਾਦੀ ਅੰਦਰ ਡੇਰਾ ਲਾਇਆ।
13 ਫ਼ੇਰ ਉਨ੍ਹਾਂ ਨੇ ਉਹ ਥਾਂ ਛੱਡਕੇ ਮਾਰੂਥਲ ਵਿੱਚ ਅਰਨੋਨ ਨਦੀ ਦੇ ਪਰਲੇ ਪਾਸੇ ਡੇਰਾ ਲਾਇਆ। ਇਹ ਨਦੀ ਅਮੋਰੀਆਂ ਦੀ ਸਰਹੱਦ ਤੋਂ ਸ਼ੁਰੂ ਹੁੰਦੀ ਸੀ। ਵਾਦੀ, ਮੋਆਬ ਅਤੇ ਅਮੋਰੀਆਂ ਦੀਆਂ ਸਰਹੱਦਾਂ ਦੇ ਵਿਚਾਲੇ ਸੀ।
14 ਇਸੇ ਲਈ ਯਹੋਆਹ ਦੇ ਯੁਧਾਂ ਦੀ ਪੋਥੀ ਵਿੱਚ ਨਿਮਨਲਿਖਤ ਸ਼ਬਦ ਲਿਖੇ ਹੋਏ ਹਨ:“ਅਤੇ ਸੂਫ਼ਾਹ ਵਿਚਲੇ ਵਾਹੇਬ, ਅਤੇ ਅਰਨੋਨ ਦੀਆਂ ਵਾਦੀਆਂ,
15 ਅਤੇ ਉਹ ਪਹਾੜੀਆਂ ਅਤੇ ਵਾਦੀਆਂ ਜਿਹੜੀਆਂ ਆਰ ਸ਼ਹਿਰ ਵੱਲ ਜਾਂਦੀਆਂ ਹਨ। ਇਹ ਸਥਾਨ ਮਿਆਬ ਦੀ ਸਰਹੱਦ ਉੱਤੇ ਸਨ।”
16 ਇਸਰਾਏਲ ਦੇ ਲੋਕਾਂ ਨੇ ਉਹ ਥਾਂ ਛੱਡ ਦਿੱਤੀ ਅਤੇ ਬਏਰ ਵੱਲ ਚਲੇ ਗਏ। ਇਹ ਖੂਹ ਵਾਲੀ ਥਾਂ ਸੀ। ਇਹੀ ਉਹ ਥਾਂ ਸੀ ਜਿਥੇ ਮੂਸਾ ਨੂੰ ਯਹੋਵਾਹ ਨੇ ਆਖਿਆ ਸੀ, “ਲੋਕਾਂ ਨੂੰ ਇਕਠੇ ਕਰਕੇ ਇੱਥੇ ਲਿਆ ਅਤੇ ਮੈਂ ਉਨ੍ਹਾਂ ਨੂੰ ਪਾਣੀ ਦਿਆਂਗਾ।”
17 ਫ਼ੇਰ ਇਸਰਾਏਲ ਦੇ ਲੋਕਾਂ ਨੇ ਇਹ ਗੀਤ ਗਾਇਆ:“ਖੂਹੀਏ, ਪਾਣੀ ਨਾਲ ਭਰ ਜਾ।ਇਸ, ਲਈ ਗੀਤ ਗਾਵੋ!
18 ਮਹਾਨ ਆਦਮੀਆਂ ਨੇ ਆਪਣੀਆਂ ਸੋਟੀਆਂਅਤੇ ਸੱਬਲਾਂ ਦੀ ਮਦਦ ਨਾਲ ਉਹ ਖੂਹ ਪੁੱਟਿਆ ਸੀ।ਇਹ ਮਾਰੂਥਲ ਵਿੱਚ ਇੱਕ ਸੁਗਾਤ ਹੈ।ਇਸ ਲਈ ਲੋਕਾਂ ਨੇ ਉਸ ਖੂਹ ਨੂੰ “ਮੱਤਾਨਾਹ” ਬੁਲਾਇਆ।”
19 ਲੋਕ ਮੱਤਾਨਾਹ ਤੋਂ ਚੱਲਕੇ ਨਹਲੀਏਲ ਵੱਲ ਗਏ। ਫ਼ੇਰ ਨਹਲੀਏਲ ਤੋਂ ਚੱਲਕੇ ਬਾਮੋਥ ਵੱਲ ਗਏ।
20 ਲੋਕਾਂ ਨੇ ਬਾਥੋਮ ਛੱਡ ਦਿੱਤਾ ਅਤੇ ਮੋਆਬ ਦੇ ਖੇਤ੍ਰ ਵਿਚਲੀ ਇੱਕ ਵਾਦੀ ਵੱਲ ਗਏ। ਇਸ ਥਾਂ ਤੋਂ ਪਿਸਗਾਹ ਪਹਾੜ ਦੀ ਚੋਟੀ ਤੋਂ, ਤੁਸੀਂ ਮਾਰੂਥਲ ਵੱਲ ਵੇਖ ਸਕਦੇ ਹੋ।
21 ਇਸਰਾਏਲ ਦੇ ਲੋਕਾਂ ਨੇ ਕੁਝ ਆਦਮੀਆਂ ਨੂੰ ਸੀਹੋਨ, ਅਮੋਰੀਆਂ ਦੇ ਰਾਜੇ ਵੱਲ ਭੇਜਿਆ। ਉਨ੍ਹਾਂ ਨੇ ਰਾਜੇ ਨੂੰ ਆਖਿਆ,
22 “ਕਿਰਪਾ ਕਰਕੇ ਸਾਨੂੰ ਆਪਣੇ ਦੇਸ਼ ਵਿੱਚੋਂ ਦੀ ਲੰਘ ਲੈਣ ਦਿਉ। ਅਸੀਂ ਕਸੇ ਖੇਤ ਜਾਂ ਅੰਗੂਰਾਂ ਦੇ ਬਾਗ ਵਿੱਚੋਂ ਹੋਕੇ ਨਹੀਂ ਲੰਘਾਂਗੇ ਜਾਂ ਤੁਹਾਡੇ ਕਿਸੇ ਵੀ ਖੂਹ ਦਾ ਪਾਣੀ ਨਹੀਂ ਪੀਵਾਂਗੇ। ਅਸੀਂ ਸਿਰਫ਼ ਮੁਖ ਸੜਕ ਤੋਂ ਦੀ ਲੰਘਾਂਗੇ। ਤੁਹਾਡੇ ਦੇਸ਼ ਵਿੱਚੋਂ ਲੰਘ ਜਾਣ ਤੱਕ ਅਸੀਂ ਸੜਕ ਉਤੇ ਹੀ ਰੁਕਾਂਗੇ।”
23 ਪਰ ਰਾਜੇ ਸੀਹੋਨ ਨ ਇਸਰਾਏਲ ਦੇ ਲੋਕਾਂ ਨੂੰ ਆਪਣੇ ਦੇਸ਼ ਵਿੱਚੋਂ ਨਹੀਂ ਜਾਣ ਦਿੱਤਾ। ਰਾਜੇ ਨੇ ਆਪਣੀ ਫ਼ੌਜ ਇਕਠੀ ਕੀਤੀ ਅਤੇ ਮਾਰੂਥਲ ਵੱਲ ਕੂਚ ਕਰ ਦਿੱਤਾ। ਉਹ ਇਸਰਾਏਲ ਦੇ ਲੋਕਾਂ ਵਿਰੁੱਧ ਲੜਨ ਲਈ ਪੇਸ਼ ਕਦਮੀ ਕਰ ਰਿਹਾ ਸੀ। ਯਹਸ ਦੇ ਸਥਾਨ ਉੱਤੇ ਰਾਜੇ ਦੀ ਫ਼ੌਜ ਨੇ ਇਸਰਾਏਲ ਦੇ ਲੋਕਾਂ ਵਿਰੁੱਧ ਲੜਾਈ ਕੀਤੀ।
24 ਪਰ ਇਸਰਾਏਲ ਦੇ ਲੋਕ ਅਮੋਰੀਆਂ ਨਾਲ ਲੜੇ ਅਤੇ ਅਰਨੋਨ ਨਦੀ ਤੋਂ ਲੈਕੇ ਯਬ੍ਬੋਕ ਨਦੀ ਤੱਕ, ਉਨ੍ਹਾਂ ਦੀ ਜ਼ਮੀਨ ਲੈ ਲਈ। ਉਨ੍ਹਾਂ ਨੇ ਅੰਮੋਨ ਸਰਹੱਦ ਤੱਕ ਦੀ ਜ਼ਮੀਨ ਲੈ ਲਈ। ਸਰਹੱਦ ਉੱਤੇ ਪਹੁੰਚਕੇ ਉਹ ਰੁਕ ਗਏ ਕਿਉਂ ਕਿ ਇੱਥੇ ਅੰਮੋਨੀਆ ਦਾ ਸਖਤ ਪਹਿਰਾ ਸੀ।
25 ਇਸਰਾਏਲ ਨੇ ਅਮੋਰੀਆਂ ਦੇ ਸਮੂਹ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ ਅਤੇ ਉਥੇ ਰਹਿਣ ਲੱਗੇ। ਉਨ੍ਹਾਂ ਨੇ ਹਸ਼ਬੋਨ ਸ਼ਹਿਰ ਅਤੇ ਉਸਦੇ ਇਰਦ-ਗਿਰਦ ਦੇ ਕਸਬਿਆਂ ਨੂੰ ਵੀ ਹਰਾ ਦਿੱਤਾ।
26 ਹਸ਼ਬੋਨ ਉਹ ਸ਼ਹਿਰ ਸੀ ਜਿਥੇ ਅਮੋਰੀਆਂ ਦਾ ਰਾਜਾ ਸੀਹੋਨ ਰਹਿੰਦਾ ਸੀ। ਅਤੀਤ ਵਿੱਚ, ਸੀਹੋਨ ਨੇ ਮੋਆਬ ਦੇ ਰਾਜੇ ਵਿਰੁੱਧ ਲੜਾਈ ਕੀਤੀ ਸੀ। ਸੀਹੋਨ ਨੇ ਅਰਨੋਨ ਨਦੀ ਤੱਕ ਦਾ ਇਲਾਕਾ ਜਿੱਤ ਲਿਆ ਸੀ।
27 ਇਹੀ ਕਾਰਣ ਹੈ ਕਿ ਗਾਇਕ, ਇਹ ਗੀਤ ਗਾਉਂਦੇ ਹਨ:ਜਾਉ, ਜਾਕੇ ਹਸ਼ਬੋਨ ਨੂੰ ਫ਼ੇਰ ਉਸਾਰੋ!ਸੀਹੋਨ ਦੇ ਸ਼ਹਿਰ ਨੂੰ ਮਜ਼ਬਤ ਬਣਾਉ।
28 ਅੱਗ ਹਸ਼ਬੋਨ ਵਿੱਚ ਲਗੀਅੱਗ ਉਸ ਸੀਹੋਨ ਦੇ ਸ਼ਹਿਰ ਅੰਦਰ ਲਗੀ ਅੱਗ ਨੇ ਆਰ,ਮੋਆਬ ਨੂੰ ਤਬਾਹ ਕੀਤਾ।ਇਸਨੇ ਅਰਨੋਨ ਨਦੀ ਦੇ ਉਤਲੀਆਂ ਪਹਾੜੀਆਂ ਸਾੜ ਦਿੱਤੀਆਂ।
29 ਤੇਰੇ ਉੱਤੇ ਹਾਏ, ਮੋਆਬ।ਤੂੰ ਕੇਮੋਸ਼ ਦੇ ਲੋਕ ਗਵਾ ਲਈ ਹਨ।ਉਸਦੇ ਪੁੱਤਰ ਭਗੌੜੇ ਹਨ।ਉਸਦੀਆਂ ਧੀਆਂ, ਅਮੋਰੀਆਂ ਦੇ ਰਾਜੇ ਸੀਹੋਨ ਦੁਆਰਾ ਕੈਦੀ ਬਣਾ ਲਈਆਂ ਗਈਆਂ ਹਨ।
30 ਪਰ ਅਸੀਂ ਉਨ੍ਹਾਂ ਅਮੋਰੀਆਂ ਨੂੰ ਹਰਾ ਦਿੱਤਾ ਅਤੇ ਹਸ਼ਬੋਨ ਤੋਂ ਦੀਬੋਨ ਤੱਕ,ਮੇਦਬਾ ਦੇ ਨੇੜੇ ਨਾਸ਼ੀਮ ਤੋਂ ਨੋਫ਼ਾਹ ਤੱਕ, ਉਨ੍ਹਾਂ ਦੇ ਨਗਰਾਂ ਨੂੰ ਤਬਾਹ ਕਰ ਦਿੱਤਾ।
31 ਇਸਰਾਏਲੀ ਅਮੋਰੀਆਂ ਦੀ ਧਰਤੀ ਅੰਦਰ ਵਸ ਗਏ।
32 ਮੂਸਾ ਨੇ ਕੁਝ ਆਦਮੀਆਂ ਨੂੰ ਯਾਜ਼ੇਰ ਦਾ ਨਗਰ ਦੇਖਣ ਲਈ ਭੇਜਿਆ। ਜਦੋਂ ਮੂਸਾ ਨੇ ਅਜਿਹਾ ਕੀਤਾ, ਇਸਰਾਏਲ ਦੇ ਲੋਕਾਂ ਨੇ ਨਗਰ ਉੱਤੇ ਕਬਜ਼ਾ ਕਰ ਲਿਆ। ਇਸਰਾਏਲ ਦੇ ਲੋਕਾਂ ਨੇ ਉਥੇ ਰਹਿਣ ਵਾਲੇ ਅਮੋਰੀ ਲੋਕਾਂ ਨੂੰ ਭਜਾ ਦਿੱਤਾ।
33 ਫ਼ੇਰ ਇਸਰਾਏਲੀ ਲੋਕ ਬਾਸ਼ਾਨ ਨੂੰ ਜਾਣ ਵਾਲੀ ਸੜਕ ਉੱਤੇ ਤੁਰ ਪਏ। ਬਾਸ਼ਾਨ ਦੇ ਰਾਜੇ ਓਗ ਨੇ ਆਪਣੀਆਂ ਫ਼ੌਜਾਂ ਇਸਰਾਏਲ ਦੇ ਲੋਕਾਂ ਉੱਤੇ ਚੜਾ ਲਿਆਂਦੀਆਂ। ਉਸਨੇ ਉਨ੍ਹਾਂ ਨਾਲ ਅੰਦਰਾਈ ਵਿਖੇ ਲੜਾਈ ਕੀਤੀ।
34 ਪਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਉਸ ਰਾਜੇ ਕੋਲੋਂ ਨਾ ਡਰੋ। ਉਸਨੂੰ ਹਰਾਉਣ ਲਈ ਮੈਂ ਉਸਨੂੰ ਤੁਹਾਨੂੰ ਦਿੰਦਾ ਹਾਂ। ਤੁਸੀਂ ਉਸਦੀ ਸਾਰੀ ਫ਼ੌਜ ਅਤੇ ਉਸਦੀ ਸਾਰੀ ਧਰਤੀ ਉੱਤੇ ਕਬਜ਼ਾ ਕਰ ਲਵੋਂਗੇ। ਉਸ ਨਾਲ ਉਹੀ ਸਲੂਕ ਕਰੋ ਜਿਹੜਾ ਤੁਸੀਂ ਹਸ਼ਬੋਨ ਵਿੱਚ ਅਮੋਰੀਆਂ ਦੇ ਰਾਜੇ ਸੀਹੋਨ ਨਾਲ ਕੀਤਾ ਸੀ।”
35 ਇਸ ਤਰ੍ਹਾਂ ਇਸਰਾਏਲ ਦੇ ਲੋਕਾਂ ਨੇ ਓਗ ਅਤੇ ਉਸਦੀ ਫ਼ੌਜ ਨੂੰ ਹਰਾ ਦਿੱਤਾ। ਉਨ੍ਹਾਂ ਨੇ ਉਸਨੂੰ ਅਤੇ ਉਸਦੇ ਪੁੱਤਰਾਂ ਨੂੰ ਅਤੇ ਉਸਦੀ ਸਾਰੀ ਫ਼ੌਜ ਨੂੰ ਮਾਰ ਮੁਕਾਇਆ। ਫ਼ੇਰ ਇਸਰਾਏਲ ਦੇ ਲੋਕਾਂ ਨੇ ਉਸਦੀ ਸਾਰੀ ਧਰਤੀ ਉੱਤੇ ਕਬਜ਼ਾ ਕਰ ਲਿਆ।
ਕਾਂਡ 22

1 ਫ਼ੇਰ ਇਸਰਾਏਲ ਦੇ ਲੋਕ ਮੋਆਬ ਵਿਚਲੀ ਯਰਦਨ ਵਾਦੀ ਵੱਲ ਚਲੇ ਗਏ। ਉਨ੍ਹਾਂ ਨੇ ਯਰੀਹੋ ਦੇ ਸਾਮ੍ਹਣੇ ਯਰਦਨ ਨਦੀ ਨੇੜੇ ਡੇਰਾ ਲਾਇਆ।
2 ਸਿੱਪੋਰ ਦੇ ਪੁੱਤਰ ਬਾਲਾਕ ਨੇ ਉਹ ਸਾਰੀਆਂ ਚੀਜ਼ਾਂ ਦੇਖੀਆਂ ਜਿਹੜੀਆਂ ਇਸਰਾਏਲ ਦੇ ਲੋਕਾਂ ਨੇ ਅਮੋਰੀ ਲੋਕਾਂ ਨਾਲ ਕੀਤੀਆਂ ਸਨ। ਮੋਆਬ ਦਾ ਰਾਜਾ ਬਹੁਤ ਭੈਭੀਤ ਸੀ, ਕਿਉਂਕਿ ਉਥੇ ਇਸਰਾਏਲ ਦੇ ਬਹੁਤ ਜ਼ਿਆਦਾ ਲੋਕ ਸਨ। ਮੋਆਬ ਸੱਚ ਮੁੱਚ ਉਨ੍ਹਾਂ ਪਾਸੋਂ ਡਰਦਾ ਸੀ।
3
4 ਮੋਆਬ ਦੇ ਰਾਜੇ ਨੇ ਮਿਦਯਾਨ ਦੇ ਆਗੂਆਂ ਨੂੰ ਆਖਿਆ, “ਲੋਕਾਂ ਦੀ ਏਡੀ ਵੱਡੀ ਭੀੜ, ਸਾਡੇ ਆਲੇ-ਦੁਆਲੇ ਦੀ ਹਰ ਸ਼ੈਅ ਨੂੰ ਨਸ਼ਟ ਕਰ ਦੇਵੇਗੀ, ਜਿਵੇਂ ਕੋਈ ਗਊ ਕਿਸੇ ਖੇਤ ਦੇ ਸਾਰੇ ਘਾਹ ਨੂੰ ਚਰ ਜਾਂਦੀ ਹੈ।”ਉਸ ਸਮੇਂ ਸਿਪ੍ਪੋਰ ਦਾ ਪੁੱਤਰ ਬਾਲਾਕ ਮੋਆਬ ਦਾ ਰਾਜਾ ਸੀ।
5 ਉਸਨੇ ਕੁਝ ਲੋਕਾਂ ਨੂੰ ਬਓਰ ਦੇ ਪੁੱਤਰ ਬਿਲਆਮ ਨੂੰ ਸਦ੍ਦਣ ਲਈ ਭੇਜਿਆ। ਬਿਲਆਮ, ਫ਼ਰਾਤ ਨਦੀ ਦੇ ਨੇੜੇ ਪਥੋਰ ਵਿਖੇ ਸੀ। ਇੱਥੇ ਸਿਰਫ਼ ਬਿਲਆਮ ਦੇ ਲੋਕੀ ਰਹਿੰਦੇ ਸਨ। ਬਾਲਾਕ ਦਾ ਸੰਦੇਸ਼ ਇਹ ਸੀ:“ਲੋਕਾਂ ਦਾ ਇੱਕ ਨਵਾਂ ਟੋਲਾ ਮਿਸਰ ਵਿੱਚੋਂ ਆਇਆ ਹੈ। ਉਹ ਗਿਣਤੀ ਵਿੱਚ ਇੰਨੇ ਹਨ ਕਿ ਉਨ੍ਹਾਂ ਨੇ ਸਾਰੀ ਧਰਤੀ ਨੂੰ ਕੱਜ ਲਿਆ ਹੈ। ਉਨ੍ਹਾਂ ਨੇ ਮੈਥੋਂ ਅੱਗੇ ਡੇਰਾ ਲਾਇਆ ਹੋਇਆ ਹੈ।
6 ਆਕੇ ਮੇਰੇ ਲਈ ਇਨ੍ਹਾਂ ਲੋਕਾਂ ਨੂੰ ਸਰਾਪ। ਇਹ ਲੋਕ ਮੇਰੇ ਨਾਲੋਂ ਵੱਧ ਤਾਕਤਵਰ ਹਨ। ਮੈਨੂੰ ਪਤਾ ਹੈ ਕਿ ਤੇਰੇ ਕੋਲ ਬਹੁਤ ਤਾਕਤ ਹੈ। ਜੇ ਤੂੰ ਕਿਸੇ ਵਿਅਕਤੀ ਨੂੰ ਅਸੀਸ ਦੇ ਦੇਵੇਂ ਤਾਂ ਉਸਦੀ ਕਿਸਮਤ ਖੁਲ੍ਹ ਜਾਂਦੀ ਹੈ ਅਤੇ ਜੇ ਤੂੰ ਕਿਸੇ ਨੂੰ ਸਰਾਪ ਦੇ ਦੇਵੇਂ, ਉਸ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ। ਇਸ ਲਈ ਆਕੇ ਇਨ੍ਹਾਂ ਲੋਕਾਂ ਨੂੰ ਸਰਾਪ। ਸ਼ਾਇਦ ਫ਼ੇਰ ਮੈਂ ਇਨ੍ਹਾਂ ਨੂੰ ਹਰਾ ਸਕਾ।”
7 ਮੋਆਬ ਅਤੇ ਮਿਦਯਾਨ ਦੇ ਆਗੂ ਬਾਲਾਮ ਨਾਲ ਗੱਲ ਕਰਨ ਲਈ ਚਲੇ ਗਏ। ਉਨ੍ਹਾਂ ਕੋਲ ਉਸਨੂੰ ਦੇਣ ਲਈ ਪੈਸੇ ਸਨ ਅਤੇ ਉਨ੍ਹਾ ਨੇ ਉਸਨੂੰ ਬਾਲਾਕ ਦੀ ਆਖੀ ਹੋਈ ਹਰ ਗੱਲ ਦਸੀ।
8 ਬਿਲਆਮ ਨੇ ਉਨ੍ਹਾਂ ਨੂੰ ਆਖਿਆ, “ਰਾਤ ਨੂੰ ਇੱਥੇ ਹੀ ਠਹਿਰੋ। ਮੈਂ ਯਹੋਵਾਹ ਨਾਲ ਗੱਲ ਕਰਾਂਗਾ ਅਤੇ ਤੁਹਾਨੂੰ ਦੱਸਾਂਗਾ ਕਿ ਉਹ ਕੀ ਆਖਦਾ ਹੈ।” ਇਸ ਲਈ ਮੋਆਬ ਦੇ ਆਗੂ ਉਸ ਰਾਤ ਬਿਲਆਮ ਦੇ ਨਾਲ ਉਥੇ ਹੀ ਠਹਿਰ ਗਏ।
9 ਪਰਮੇਸ਼ੁਰ ਬਿਲਆਮ ਕੋਲ ਆਇਆ ਅਤੇ ਪੁੱਛਿਆ, “ਤੇਰੇ ਨਾਲ ਇਹ ਕੌਣ ਲੋਕ ਹਨ?”
10 ਬਿਲਆਮ ਨੇ ਪਰਮੇਸ਼ੁਰ ਨੂੰ ਆਖਿਆ, “ਸਿੱਪੋਰ ਦੇ ਪੁੱਤਰ ਬਾਲਾਕ, ਮੋਆਬ ਦੇ ਰਾਜੇ ਨੇ ਇਨ੍ਹਾਂ ਨੂੰ ਮੇਰੇ ਕੋਲ ਇੱਕ ਸੁਨੇਹਾ ਦੇਕੇ ਘਲਿਆ ਹੈ।
11 ਸੁਨੇਹਾ ਇਹ ਹੈ: ਲੋਕਾਂ ਦੀ ਇੱਕ ਨਵੀਂ ਕੌਮ ਮਿਸਰ ਤੋਂ ਬਾਹਰ ਆ ਗਈ ਹੈ। ਇਹ ਲੋਕ ਇੰਨੇ ਜ਼ਿਆਦਾ ਹਨ ਕਿ ਸਾਰੀ ਧਰਤੀ ਕੱਜੀ ਹੋਈ ਹੈ। ਇਸ ਲਈ ਆਉ ਅਤੇ ਇਨ੍ਹਾਂ ਨੂੰ ਸਰਾਪ ਦੇ। ਤਾਂ ਸ਼ਾਇਦ ਮੈਂ ਇਨ੍ਹਾਂ ਨਾਲ ਲੜ ਸਕਾਂ ਅਤੇ ਇਨ੍ਹਾਂ ਨੂੰ ਆਪਣੇ ਦੇਸ਼ ਵਿੱਚੋਂ ਬਾਹਰ ਕਢ ਸਕਾਂ।”
12 ਪਰ ਪਰਮੇਸ਼ੁਰ ਨੇ ਬਿਲਆਮ ਨੂੰ ਆਖਿਆ, “ਉਨ੍ਹਾਂ ਦੇ ਨਾਲ ਨਾ ਜਾਵੀਂ। ਤੈਨੂੰ ਇਨ੍ਹਾਂ ਲੋਕਾਂ ਨੂੰ ਸਰਾਪ ਨਹੀਂ ਦੇਣਾ ਚਾਹੀਦਾ। ਉਹ ਮੇਰੇ ਲੋਕ ਹਨ।”
13 ਅਗਲੀ ਸਵੇਰ ਬਿਲਆਮ ਉਠਿਆ ਅਤੇ ਉਸਨੇ ਬਾਲਾਕ ਦੇ ਆਗੁਆਂ ਨੂੰ ਆਖਿਆ, “ਆਪਣੇ ਦੇਸ਼ ਵਾਪਸ ਪਰਤ ਜਾਉ। ਯਹੋਵਾਹ ਮੈਨੂੰ ਤੁਹਾਡੇ ਨਾਲ ਜਾਣ ਦੀ ਆਗਿਆ ਨਹੀਂ ਦਿੰਦਾ।”
14 ਇਸ ਲਈ ਮੋਆਬ ਦੇ ਆਗੂ ਬਾਲਾਕ ਕੋਲ ਵਾਪਸ ਚਲੇ ਗਏ ਅਤੇ ਉਸਨੂੰ ਇਹ ਗੱਲ ਦਸੀ। ਉਨ੍ਹਾਂ ਨੇ ਆਖਿਆ, “ਬਿਲਆਮ ਨੇ ਸਾਡੇ ਨਾਲ ਆਉਣ ਤੋਂ ਇਨਕਾਰ ਕਰ ਦਿੱਤਾ ਹੈ।”
15 ਇਸ ਲਈ ਬਾਲਾਕ ਨੇ ਹੋਰਨਾਂ ਆਗੂਆਂ ਨੂੰ ਬਿਲਆਮ ਵੱਲ ਭੇਜਿਆ। ਇਸ ਵਾਰ ਉਸਨੇ ਪਹਿਲਾਂ ਨਾਲੋਂ ਵਧੇਰੇ ਗਿਣਤੀ ਵਿੱਚ ਬੰਦੇ ਭੇਜੇ। ਅਤੇ ਇਹ ਆਗੂ ਪਹਿਲੇ ਆਗੂਆਂ ਨਾਲੋਂ ਵਧੇਰੇ ਮਹੱਤਵਪੂਰਣ ਸਨ।
16 ਉਹ ਬਿਲਆਮ ਕੋਲ ਗਏ ਅਤੇ ਆਖਿਆ: “ਸਿੱਪੋਰ ਦਾ ਪੁੱਤਰ ਬਾਲਾਕ ਤੁਹਾਨੂੰ ਆਖਦਾ ਹੈ: ਕਿਰਪਾ ਕਰਕੇ ਕਿਸੇ ਵੀ ਕਾਰਣ ਮੇਰੇ ਕੋਲ ਆਉਣ ਤੋਂ ਇਨਕਾਰ ਨਾ ਕਰੋ।
17 ਜੇ ਤੁਸੀਂ ਮੇਰੇ ਕਹੇ ਅਨੁਸਾਰ ਕਰੋਂਗੇ ਤਾਂ ਮੈਂ ਤੁਹਾਨੂੰ ਬਹੁਤ ਕੁਝ ਦੇਵਾਂਗਾ। ਆਉ ਅਤੇ ਮੇਰੀ ਖਾਤਿਰ ਇਨ੍ਹਾਂ ਲੋਕਾਂ ਨੂੰ ਸਰਾਪ ਦਿਉ।”
18 ਬਿਲਆਮ ਨੇ ਬਾਲਾਕ ਦੇ ਅਧਿਕਾਰੀਆਂ ਨੂੰ ਜਵਾਬ ਦਿੱਤਾ: ਉਸਨੇ ਆਖਿਆ, “ਮੈਨੂੰ ਯਹੋਵਾਹ ਮੇਰੇ ਪਰਮੇਸ਼ੁਰ ਦਾ ਹੁਕਮ ਮੰਨਣਾ ਪੈਂਦਾ ਹੈ। ਮੈਂ ਉਸਦੇ ਆਦੇਸ਼ ਦੇ ਵਿਰੁੱਧ ਕੁਝ ਵੀ ਨਹੀਂ ਕਰ ਸਕਦਾ। ਜਿੰਨਾ ਚਿਰ ਯਹੋਵਾਹ ਇਹ ਨਾ ਆਖੇ ਕਿ ਮੈਂ ਕਰ ਸਕਦਾ ਹਾਂ, ਮੈਂ ਕੁਝ ਵੀ ਨਹੀਂ ਕਰ ਸਕਦਾ, ਨਾ ਨਿੱਕੀ ਗੱਲ ਅਤੇ ਨਾ ਵੱਡੀ ਗੱਲ। ਭਾਵੇਂ ਰਾਜਾ ਬਾਲਾਕ ਮੈਨੂੰ ਆਪਣਾ ਸੋਨੇ ਚਾਂਦੀ ਨਾਲ ਭਰਿਆ ਹੋਇਆ ਖੂਬਸੂਰਤ ਘਰ ਹੀ ਕਿਉਂ ਨਾ ਦੇ ਦੇਵੇ, ਮੈਂ ਯਹੋਵਾਹ ਦੇ ਆਦੇਸ਼ ਦੇ ਵਿਰੁੱਧ ਕੁਝ ਵੀ ਨਹੀਂ ਕਰਾਂਗਾ।
19 ਪਰ ਤੁਸੀਂ ਰਾਤ ਇੱਥੇ ਠਹਿਰ ਸਕਦੇ ਹੋ ਜਿਵੇਂ ਦੂਸਰੇ ਲੋਕ ਠਹਿਰੇ ਸਨ। ਅਤੇ ਰਾਤ ਵੇਲੇ ਮੈਨੂੰ ਪਤਾ ਚੱਲ ਜਾਵੇਗਾ ਕਿ ਯਹੋਵਾਹ ਮੈਨੂੰ ਕੀ ਆਖਣਾ ਚਾਹੁੰਦਾ ਹੈ।
20 ਉਸ ਰਾਤ, ਪਰਮੇਸ਼ੁਰ ਬਿਲਆਮ ਕੋਲ ਆਇਆ। ਪਰਮੇਸ਼ੁਰ ਨੇ ਆਖਿਆ, “ਇਹ ਲੋਕ ਤੈਨੂੰ ਆਪਣੇ ਨਾਲ ਲਿਜਾਣ ਲਈ ਫ਼ੇਰ ਆ ਗਏ ਹਨ। ਇਸ ਲਈ ਤੂੰ ਇਨ੍ਹਾਂ ਨਾਲ ਜਾ ਸਕਦਾ ਹੈ। ਪਰ ਸਿਰਫ਼ ਉਹੀ ਗੱਲਾਂ ਕਰਨੀਆਂ ਜਿਹੜੀਆਂ ਮੈਂ ਤੈਨੂੰ ਕਰਨ ਲਈ ਆਖਾਂ।”
21 ਅਗਲੀ ਸਵੇਰ, ਬਿਲਆਮ ਉੱਠਿਆ ਅਤੇ ਆਪਣੇ ਖੋਤੇ ਉੱਤੇ ਕਾਠੀ ਪਾ ਲਈ। ਫ਼ੇਰ ਉਹ ਮੋਆਬ ਦੇ ਆਗੂਆਂ ਨਾਲ ਤੁਰ ਪਿਆ।
22 ਬਿਲਆਮ ਆਪਣੇ ਖੋਤੇ ਦੀ ਸਵਾਰੀ ਕਰ ਰਿਹਾ ਸੀ। ਉਸਦੇ ਨਾਲ ਉਸਦੇ ਦੋ ਸੇਵਾਦਾਰ ਵੀ ਸਨ। ਜਦੋਂ ਬਿਲਆਮ ਸਫ਼ਰ ਕਰ ਰਿਹਾ ਸੀ ਤਾਂ ਪਰਮੇਸ਼ੁਰ ਗੁੱਸੇ ਵਿੱਚ ਆ ਗਿਆ। ਇਸ ਲਈ ਯਹੋਵਾਹ ਦਾ ਦੂਤ ਬਿਲਆਮ ਦੇ ਸਾਮ੍ਹਣੇ ਸੜਕ ਉੱਤੇ ਖਲੋ ਗਿਆ। ਦੂਤ ਬਿਲਆਮ ਨੂੰ ਰੋਕਣਾ ਚਾਹੁੰਦਾ ਸੀ।
23 ਬਿਲਆਮ ਦੇ ਖੋਤੇ ਨੇ ਯਹੋਵਾਹ ਦੇ ਦੂਤ ਨੂੰ ਸੜਕ ਉੱਤੇ ਖਲੋਤਿਆ ਦੇਖਿਆ, ਦੂਤ ਦੇ ਹੱਥ ਵਿਚ ਤਲਵਾਰ ਸੀ। ਇਸ ਲਈ ਖੋਤਾ ਸੜਕ ਤੋਂ ਮੁੜ ਪਿਆ ਅਤੇ ਖੇਤ ਵਿੱਚ ਚਲਾ ਗਿਆ। ਬਿਲਆਨ ਨੂੰ ਦੂਤ ਦਿਖਾਈ ਨਹੀਂ ਦਿੱਤਾ ਇਸ ਲਈ ਉਹ ਖੋਤੇ ਉੱਤੇ ਬਹੁਤ ਕਰੋਧਵਾਨ ਹੋਇਆ ਉਸਨੇ ਖੋਤੇ ਨੂੰ ਕੁਟਿਆ ਅਤੇ ਇਸਨੂੰ ਸੜਕ ਉੱਤੇ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ।
24 ਬਾਦ ਵਿੱਚ, ਯਹੋਵਾਹ ਦਾ ਦੂਤ ਉਸ ਥਾਂ ਖਲੋ ਗਿਆ ਜਿਥੇ ਸੜਕ ਤੰਗ ਹੋ ਗਈ ਸੀ। ਇਹ ਦੋ ਅੰਗੂਰਾਂ ਦੇ ਬਾਗਾਂ ਦੇ ਵਿਚਕਾਰ ਸੀ। ਸੜਕ ਦੇ ਦੋਹੀ ਪਾਸੀਂ ਕੰਧਾ ਸਨ।
25 ਇੱਕ ਵਾਰੀ ਫ਼ੇਰ ਖੋਤੇ ਨੂੰ ਯਹੋਵਾਹ ਦਾ ਦੂਤ ਦਿਖਾਈ ਦਿੱਤਾ ਇਸ ਲਈ ਖੋਤਾ ਇੱਕ ਕੰਧ ਨਾਲ ਖਹਿਕੇ ਲੰਘਿਆ। ਇਸ ਨਾਲ ਬਿਲਆਮ ਦਾ ਪੈਰ ਕੰਧ ਨਾਲ ਰਗੜ ਖਾ ਗਿਆ ਇਸ ਲਈ ਬਿਲਆਮ ਨੇ ਫ਼ੇਰ ਆਪਣੇ ਖੋਤੇ ਨੂੰ ਕੁਟਿਆ।
26 ਬ੍ਬਾਦ ਵਿੱਚ ਯਹੋਵਾਹ ਦਾ ਦੂਤ ਇੱਕ ਹੋਰ ਥਾਂ ਖਲੋ ਗਿਆ। ਇਹ ਇੱਕ ਹੋਰ ਅਜਿਹੀ ਥਾਂ ਸੀ ਜਿਥੇ ਰਸਤਾ ਤੰਗ ਸੀ। ਖੋਤੇ ਦੇ ਇਧਰ-ਉਧਰ ਹੋਣ ਦਾ ਕੋਈ ਰਸਤਾ ਨਹੀਂ ਸੀ। ਖੋਤਾ ਨਾ ਖੱਬੇ ਮੁੜ ਸਕਦਾ ਸੀ ਨਾ ਸੱਜੇ।
27 ਖੋਤੇ ਨੇ ਯਹੋਵਾਹ ਦੇ ਦੂਤ ਨੂੰ ਦੇਖਿਆ। ਇਸ ਲਈ ਖੋਤਾ ਬਿਲਆਮ ਸਣੇ ਹੇਠਾ ਲੇਟ ਗਿਆ। ਬਿਲਆਮ ਨੂੰ ਖੋਤੇ ਉੱਤੇ ਬਹੁਤ ਗੁੱਸਾ ਆਇਆ। ਇਸ ਲਈ ਉਸਨੇ ਇਸਨੂੰ ਆਪਣੀ ਸੋਟੀ ਨਾਲ ਕੁਟਿਆ।
28 ਤਾਂ ਯਹੋਵਾਹ ਨੇ ਖੋਤੇ ਨੂੰ ਬੋਲਣ ਦੀ ਸ਼ਕਤੀ ਦੇ ਦਿੱਤੀ। ਖੋਤੇ ਨੇ ਬਿਲਆਮ ਨੂੰ ਆਖਿਆ, “ਤੂੰ ਮੇਰੇ ਉੱਤੇ ਕਿਉਂ ਗੁੱਸਾ ਕਢਦਾ ਹੈਂ? ਮੈਂ ਤੇਰਾ ਕੀ ਵਿਗਾੜਿਆ ਹੈ? ਤੂੰ ਮੈਨੂੰ ਤਿੰਨ ਵਾਰੀ ਮਾਰ ਚੁਕਿਆ ਹੈ!”
29 ਬਿਲਆਮ ਨੇ ਖੋਤੇ ਨੂੰ ਜਵਾਬ ਦਿੱਤਾ, “ਤੂੰ ਤਾਂ ਮੈਨੂੰ ਮੂਰਖ ਬਣਾ ਦਿੱਤਾ ਹੈ। ਜੇ ਮੇਰੇ ਕੋਲ ਤਲਵਾਰ ਹੁੰਦਾ ਤਾਂ ਮੈਂ ਤੈਨੂੰ ਹੁਣੇ ਮਾਰ ਦੇਣਾ ਸੀ!
30 ਪਰ ਖੋਤੇ ਨੇ ਬਿਲਆਮ ਨੂੰ ਆਖਿਆ, “ਦੇਖ, ਮੈਂ ਤੇਰਾ ਆਪਣਾ ਖੋਤਾ ਹਾਂ! ਤੂੰ ਮੇਰੇ ਉੱਤੇ ਬਹੁਤ ਵਰ੍ਹੇ ਸਵਾਰੀ ਕੀਤੀ ਹੈ। ਅਤੇ ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪਹਿਲਾ ਕਦੇ ਵੀ ਅਜਿਹਾ ਨਹੀਂ ਕੀਤਾ।”“ਇਹ ਗੱਲ ਠੀਕ ਹੈ”, ਬਿਲਆਮ ਨੇ ਆਖਿਆ।
31 ਫ਼ੇਰ ਯਹੋਵਾਹ ਨੇ ਦੂਤ ਨੂੰ ਵੇਖਣ ਲਈ ਬਿਲਆਮ ਦੀਆਂ ਅਖਾਂ ਖੋਲ੍ਹ ਦਿੱਤੀਆਂ। ਯਹੋਵਾਹ ਦਾ ਦੂਤ ਹੱਥ ਵਿੱਚ ਤਲਵਾਰ ਫ਼ੜਕੇ ਰਾਹ ਵਿੱਚ ਖਲੋਤਾ ਹੋਇਆ ਸੀ। ਫ਼ੇਰ ਬਿਲਆਮ ਉਸਦੇ ਸਾਮ੍ਹਣੇ ਧਰਤੀ ਉੱਤੇ ਝੁਕ ਗਿਆ।
32 ਤਾਂ ਯਹੋਵਾਹ ਦੇ ਦੂਤ ਨੇ ਬਿਲਆਮ ਨੂੰ ਪੁੱਛਿਆ, “ਤੂੰ ਆਪਣੇ ਖੋਤੇ ਨੂੰ ਤਿੰਨ ਵਾਰੀ ਕਿਉਂ ਮਾਰਿਆ ਹੈ? ਮੈਂ ਹੀ ਹਾਂ ਜਿਹੜਾ ਤੈਨੂੰ ਰੋਕਣ ਲਈ ਆਇਆ ਹਾਂ। ਪਰ ਠੀਕ ਸਮੇਂ ਸਿਰ
33 ਤੇਰੇ ਖੋਤੇ ਨੇ ਮੈਨੂੰ ਦੇਖ ਲਿਆ ਅਤੇ ਮੇਰੇ ਤੋਂ ਦੂਰ ਮੁੜ ਗਿਆ। ਇਹ ਗੱਲ ਤਿੰਨ ਵਾਰੀ ਹੋਈ। ਜੇ ਖੋਤਾ ਮੁੜਿਆ ਨਾ ਹੁੰਦਾ ਤਾਂ ਮੈਂ ਸ਼ਾਇਦ ਤੈਨੂੰ ਮਾਰ ਚੁਕਿਆ ਹੁੰਦਾ। ਅਤੇ ਮੈਂ ਤੇਰੇ ਖੋਤੇ ਨੂੰ ਜਿਉਂਦਾ ਛੱਡ ਦਿੰਦਾ।”
34 ਤਾਂ ਬਿਲਆਮ ਨੇ ਯਹੋਵਾਹ ਦੇ ਦੂਤ ਨੂੰ ਆਖਿਆ, “ਮੈਂ ਪਾਪ ਕੀਤਾ ਹੈ। ਮੈਂ ਨਹੀਂ ਦੇਖ ਸਕਿਆ ਕਿ ਤੁਸੀਂ ਰਸਤੇ ਵਿੱਚ ਖਲੋਤੇ ਹੋਏ ਸੀ। ਜੇ ਮੈਂ ਕੋਈ ਗਲਤੀ ਕਰ ਰਿਹਾ ਹਾਂ ਤਾਂ ਮੈਂ ਘਰ ਵਾਪਸ ਚਲਾ ਜਾਂਦਾ ਹਾਂ।”
35 ਤਾਂ ਯਹੋਵਾਹ ਦੇ ਦੂਤ ਨੇ ਬਿਲਆਮ ਨੂੰ ਆਖਿਆ, “ਨਹੀਂ! ਤੂੰ ਇਨ੍ਹਾਂ ਆਦਮੀਆਂ ਨਾਲ ਜਾ ਸਕਦਾ ਹੈ। ਪਰ ਹੁਸ਼ਿਆਰ ਰਹੀਂ। ਸਿਰਫ਼ ਉਹੀ ਸ਼ਬਦ ਬੋਲੀਂ ਜਿਹੜੇ ਮੈਂ ਤੈਨੂੰ ਬੋਲਣ ਲਈ ਆਖਾ।” ਇਸ ਲਈ ਬਿਲਆਮ ਉਨ੍ਹਾਂ ਆਗੂਆਂ ਨਾਲ ਚਲਾ ਗਿਆ ਜਿਨ੍ਹਾਂ ਨੂੰ ਬਾਲਾਕ ਨੇ ਭੇਜਿਆ ਸੀ।
36 ਬਾਲਾਕ ਨੇ ਸੁਣਿਆ ਕਿ ਬਿਲਆਮ ਆ ਰਿਹਾ ਸੀ। ਇਸ ਲਈ ਬਾਲਾਕ ਉਸਨੂੰ ਅਰਨੋਨ ਨਦੀ ਕੰਢੇ ਵਸੇ ਮੋਆਬੀ ਸ਼ਹਿਰ ਵਿਖੇ ਮਿਲਣ ਲਈ ਬਾਹਰ ਆ ਗਿਆ। ਇਹ ਥਾਂ ਉਸਦੇ ਦੇਸ਼ ਦੀ ਉੱਤਰੀ ਸੀਮਾ ਉੱਤੇ ਸੀ।
37 ਜਦੋਂ ਬਾਲਾਕ ਨੇ ਬਿਲਆਮ ਨੂੰ ਦੇਖਿਆ, ਉਸਨੇ ਉਸ ਨੂੰ ਆਖਿਆ, “ਮੈਂ ਪਹਿਲਾਂ ਵੀ ਤੈਨੂੰ ਆਉਣ ਲਈ ਆਖਿਆ ਸੀ। ਮੈਂ ਤੈਨੂੰ ਦੱਸਿਆ ਸੀ ਕਿ ਇਹ ਬਹੁਤ ਜ਼ਰੂਰੀ ਸੀ। ਤੂੰ ਮੇਰੇ ਕੋਲ ਕਿਉਂ ਨਹੀਂ ਆਇਆ? ਕੀ ਮੈਂ ਤੈਨੂੰ ਸਤਿਕਾਰ ਦੇਣ ਦੇ ਯੋਗ ਨਹੀਂ ਹਾਂ।”
38 ਬਿਲਆਮ ਨੇ ਜਵਾਬ ਦਿੱਤਾ, “ਪਰ ਮੈਂ ਹੁਣ ਇੱਥੇ ਹਾਂ। ਮੈਂ ਆਇਆ ਹਾਂ ਪਰ ਸ਼ਾਇਦ ਮੈਂ ਉਹ ਗੱਲ ਨਾ ਕਰ ਸਕਾਂ ਜੋ ਤੁਸੀਂ ਚਾਹੁੰਦੇ ਸੀ। ਮੈਂ ਸਿਰਫ਼ ਉਹੀ ਸ਼ਬਦ ਬੋਲ ਸਕਦਾ ਹਾਂ ਜਿਹੜੇ ਯਹੋਵਾਹ ਪਰਮੇਸ਼ੁਰ ਮੇਰੇ ਕੋਲੋਂ ਅਖਵਾਉਣਾ ਚਾਹੁੰਦਾ ਹੈ।”
39 ਫ਼ੇਰ ਬਿਲਆਮ ਬਾਲਾਕ ਨਾਲ ਕਿਰਯਥ ਹੁਸੋਥ ਨੂੰ ਚਲਾ ਗਿਆ।
40 ਬਾਲਾਕ ਨੇ ਕੁਝ ਪਸ਼ੂ ਅਤੇ ਕੁਝ ਭੇਡਾਂ ਬਲੀ ਦੇ ਤੌਰ ਤੇ ਜ਼ਿਬਹ ਕੀਤੇ। ਉਸਨੇ ਕੁਝ ਮਾਸ ਬਿਲਆਮ ਨੂੰ ਅਤੇ ਕੁਝ ਉਨ੍ਹਾਂ ਆਗੂਆਂ ਨੂੰ ਦਿੱਤਾ ਜੋ ਉਸਦੇ ਨਾਲ ਸਨ।
41 ਅਗਲੀ ਸਵੇਰ ਬਾਲਾਕ ਬਿਲਆਮ ਨੂੰ ਬਮੋਥ ਬਆਲ ਦੇ ਕਸਬੇ ਅੰਦਰ ਲੈ ਗਿਆ। ਉਥੋਂ ਉਹ ਇਸਰਾਏਲੀ ਡੇਰੇ ਦਾ ਕੁਝ ਹਿੱਸਾ ਦੇਖ ਸਕਦੇ ਸਨ।
ਕਾਂਡ 23

1 ਬਿਲਆਮ ਨੇ ਬਾਲਾਕ ਨੂੰ ਆਖਿਆ, “ਇੱਥੇ ਸੱਤ ਜਗਵੇਦੀਆਂ ਉਸਾਰ ਅਤੇ ਮੇਰੇ ਲਈ ਸੱਤ ਵਹਿੜਕੇ ਅਤੇ ਸੱਤ ਭੇਡੂ ਤਿਆਰ ਕਰਵਾ।”
2 ਬਾਲਾਕ ਨੇ ਬਿਲਆਮ ਦੇ ਆਖੇ ਅਨੁਸਾਰ ਕੀਤਾ ਅਤੇ ਉਸਨੇ ਅਤੇ ਬਿਲਆਮ ਨੇ ਇੱਕ-ਇੱਕ ਵਹਿੜਕਾ ਅਤੇ ਇੱਕ-ਇੱਕ ਭੇਡੂ ਦੀ ਬਲੀ ਹਰੇਕ ਜਗਵੇਦੀ ਉੱਤੇ ਚੜਾਈ।
3 ਫ਼ੇਰ ਬਿਲਆਮ ਨੇ ਬਾਲਾਕ ਨੂੰ ਆਖਿਆ, “ਇਸ ਜਗਵੇਦੀ ਦੇ ਨੇੜੇ, ਇੱਥੇ ਖਲੋਵੋ। ਮੈਂ ਕਿਸੇ ਦੂਸਰੇ ਸਥਾਨ ਤੇ ਜਾਵਾਂਗਾ। ਫ਼ੇਰ ਯਹੋਵਾਹ ਮੇਰੇ ਕੋਲ ਆਵੇਗਾ ਅਤੇ ਮੈਨੂੰ ਦੱਸੇਗਾ ਕਿ ਮੈਂ ਕੀ ਆਖਣਾ ਹੈ।” ਫ਼ੇਰ ਬਿਲਆਮ ਇੱਕ ਉਚੇਰੇ ਸਥਾਨ ਉੱਤੇ ਚਲਿਆ ਗਿਆ।
4 ਉਸ ਥਾਂ ਉੱਤੇ ਪਰਮੇਸ਼ੁਰ ਬਿਲਆਮ ਨੂੰ ਮਿਲਿਆ। ਬਿਲਆਨ ਨੇ ਆਖਿਆ, “ਮੈਂ ਸੱਤ ਜਗਵੇਦੀਆਂ ਤਿਆਰ ਕਰ ਦਿੱਤੀਆਂ ਹਨ ਅਤੇ ਮੈਂ ਹਰੇਕ ਜਗਵੇਦੀ ਉੱਤੇ ਇੱਕ-ਇੱਕ ਵਹਿੜਕਾ ਅਤੇ ਇੱਕ-ਇੱਕ ਭੇਡੂ ਬਲੀ ਚੜਾ ਦਿੱਤਾ ਹੈ।”
5 ਤਾਂ ਯਹੋਵਾਹ ਨੇ ਬਿਲਆਮ ਨੂੰ ਦੱਸਿਆ ਕਿ ਉਸ੍ਸਨੂੰ ਕੀ ਆਖਣਾ ਚਾਹੀਦਾ ਹੈ। ਫ਼ੇਰ ਯਹੋਵਾਹ ਨੇ ਆਖਿਆ, “ਬਲਾਕ ਕੋਲ ਵਾਪਸ ਜਾ ਅਤੇ ਉਸਨੂੰ ਇਹ ਗੱਲਾਂ ਆਖ ਜਿਹੜੀਆਂ ਮੈਂ ਤੈਨੂੰ ਆਖਣ ਲਈ ਦਸੀਆਂ ਹਨ।”
6 ਇਸ ਲਈ ਬਿਲਆਮ ਬਾਲਾਕ ਕੋਲ ਵਾਪਸ ਚਲਿਆ ਗਿਆ। ਬਾਲਾਕ ਹਾਲੇ ਵੀ ਜਗਵੇਦੀ ਦੇ ਨੇੜੇ ਖਲੋਤਾ ਸੀ। ਅਤੇ ਮੋਆਬ ਦੇ ਸਾਰੇ ਆਗੂ ਉਨ੍ਹਾਂ ਦੇ ਨਾਲ ਖਲੋਤੇ ਸਨ।
7 ਤਾਂ ਬਿਲਆਮ ਨੇ ਇਹ ਗੱਲਾਂ ਆਖੀਆਂ:ਮੋਆਬ ਦੇ ਰਾਜੇ ਬਲਾਕ ਨੇਮੈਨੂੰ ਇੱਥੇ ਆਰਾਮ ਦੇ ਪੂਰਬੀ ਪਹਾੜਾਂ ਤੋਂ ਲਿਆਂਦਾ,ਮੈਨੂੰ ਬਾਲਾਕ ਨੇ ਆਖਿਆ ਸੀ।‘ਆ, ਮੇਰੇ ਲਈ ਯਾਕੂਬ ਨੂੰ ਸਰਾਪ ਸਰਾਪ ਦੇ,ਆ, ਇਸਰਾਏਲ ਦੇ ਲੋਕਾਂ ਨੂੰ ਸਰਾਪ ਦੇ।’
8 ਪਰ ਪਰਮੇਸ਼ੁਰ ਉਨ੍ਹਾਂ ਲੋਕਾਂ ਦੇ ਖਿਲਾਫ਼ ਨਹੀਂ ਹੈ,ਇਸ ਲਈ ਮੈਂ ਵੀ ਉਨ੍ਹਾਂ ਨੂੰ ਸਰਾਪ ਨਹੀਂ ਦੇ ਸਕਦਾ।ਯਹੋਵਾਹ ਨੇ ਉਨ੍ਹਾਂ ਲੋਕਾਂ ਲਈ ਮੰਦੀਆਂ ਹੋਣੀਆਂ ਨਹੀਂ ਮਂਗੀਆਂ।ਇਸ ਲਈ ਮੈਂ ਵੀ ਅਜਿਹਾ ਨਹੀਂ ਕਰ ਸਕਦਾ।
9 ਮੈਂ ਉਨ੍ਹਾਂ ਲੋਕਾਂ ਨੂੰ ਪਰਬਤ ਉੱਤੋਂ ਦੇਖ ਰਿਹਾ ਹਾਂ।ਮੈਂ ਉਨ੍ਹਾਂ ਨੂੰ ਉੱਚੀਆਂ ਪਹਾੜੀਆਂ ਤੋਂ ਦੇਖਦਾ ਹਾਂ।ਉਹ ਲੋਕ, ਇਕੱਲੇ ਰਹਿੰਦੇ ਹਨ।ਉਹ ਕਿਸੇ ਹੋਰ ਕੌਮ ਦਾ ਹਿੱਸਾ ਨਹੀਂ ਹੈ।
10 ਕੌਣ ਯਾਕੂਬ ਦੇ ਲੋਕਾਂ ਨੂੰ ਗਿਣ ਸਕਦਾ ਹੈ?ਉਹ ਰੇਤ ਦੇ ਕਿਣਕਿਆਂ ਵਾਂਗ ਅਨਗਿਣਤ ਹਨ।ਕੋਈ ਇਸਰਾਏਲ ਦੇ ਇੱਕ ਚੁਥਾਈ ਲੋਕਾਂ ਦੀ ਵੀ ਗਿਣਤੀ ਨਹੀਂ ਕਰ ਸਕਦਾ।ਮੈਨੂੰ ਇੱਕ ਨੇਕ ਇਨਸਾਨ ਵਾਂਗੂ ਮਰਨ ਦਿਉ।ਮੇਰੀ ਜ਼ਿੰਦਗੀ ਨੂੰ ਉਨ੍ਹਾਂ ਵਾਂਗ ਖੁਸ਼ੀ ਨਾਲ ਭਰੀ ਹੋਈ ਨੂੰ ਖਤਮ ਹੋਣ ਦਿਉ।
11 ਬਾਲਾਕ ਨੇ ਬਿਲਆਮ ਨੂੰ ਆਖਿਆ, “ਤੂੰ ਮੇਰੇ ਨਾਲ ਕੀ ਕੀਤਾ ਹੈ? ਮੈਂ ਤੈਨੂੰ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਲਈ ਸਦਿਆ ਸੀ। ਪਰ ਤੂੰ ਤਾਂ ਸਿਰਫ਼ ਉਨ੍ਹਾਂ ਨੂੰ ਅਸੀਸ ਦਿੱਤੀ ਹੈ।”
12 ਪਰ ਬਿਲਆਮ ਨੇ ਜਵਾਬ ਦਿੱਤਾ, “ਮੈਨੂੰ ਉਹੀ ਗੱਲਾਂ ਆਖਣੀਆਂ ਪੈਂਦੀਆਂ ਹਨ ਜਿਹੜੀਆਂ ਉਹ ਮੇਰੇ ਪਾਸੋਂ ਅਖਵਾਉਂਦਾ ਹੈ।”
13 ਫ਼ੇਰ ਬਾਲਾਕ ਨੇ ਉਸਨੂੰ ਆਖਿਆ, “ਇਸ ਲਈ ਮੇਰੇ ਨਾਲ ਕਿਸੇ ਹੋਰ ਥਾਂ ਉੱਤੇ ਆ। ਇਸ ਥਾਂ ਤੋਂ ਤੂੰ ਉਨ੍ਹਾਂ ਸਾਰਿਆਂ ਨੂੰ ਨਹੀਂ ਵੇਖ ਸਕਦਾ, ਤੂੰ ਸਿਰਫ਼ ਉਨ੍ਹਾਂ ਲੋਕਾਂ ਦੇ ਇੱਕ ਹਿੱਸੇ ਨੂੰ ਹੀ ਦੇਖ ਸਕਦਾ ਹੈ। ਹੋ ਸਕਦਾ ਹੈ ਕਿ ਉਸ ਥਾਂ ਤੋਂ ਤੂੰ ਮੇਰੇ ਲਈ ਉਨ੍ਹਾਂ ਦੇ ਵਿਰੁੱਧ ਬੋਲ ਸਕੇਂ।”
14 ਇਸ ਲਈ ਬਾਲਾਕ ਬਿਲਆਮ ਨੂੰ ਸੋਫ਼ੀਮ ਦੇ ਖੇਤਾਂ ਨੂੰ ਲੈ ਗਿਆ। ਇਹ ਥਾਂ ਪਿਸਗਾਹ ਪਰਬਤ ਦੀ ਚੋਟੀ ਉੱਤੇ ਸੀ। ਉਸ ਥਾਂ ਉੱਤੇ, ਬਾਲਾਕ ਨੇ ਸੱਤ ਜਗਵੇਦੀਆਂ ਬਣਾਈਆ ਅਤੇ ਫ਼ੇਰ ਤੋਂ ਹਰੇਕ ਜਗਵੇਦੀ ਉੱਤੇ ਉਸਨੇ ਇੱਕ-ਇੱਕ ਵਹਿੜਕਾ ਅਤੇ ਇੱਕ-ਇੱਕ ਭੇਡੂ ਬਲੀ ਚੜਾਇਆ।
15 ਇਸ ਲਈ ਬਿਲਆਮ ਨੇ ਬਾਲਾਕ ਨੂੰ ਆਖਿਆ, “ਆਪਣੀ ਬਲੀ ਦੇ ਕੋਲ ਖਲੋ। ਮੈਂ ਉਸ ਥਾਂ ਉੱਤੇ ਜਾਕੇ ਯਹੋਵਾਹ ਨੂੰ ਮਿਲਾਂਗਾ।”
16 ਇਸ ਤਰ੍ਹਾਂ ਯਹੋਵਾਹ ਬਿਲਆਮ ਨੂੰ ਮਿਲਣ ਲਈ ਆਇਆ ਅਤੇ ਬਿਲਆਮ ਨੂੰ ਦੱਸਿਆ ਕਿ ਉਸਨੇ ਕੀ ਆਖਣਾ ਹੈ। ਫ਼ੇਰ ਯਹੋਵਾਹ ਨੇ ਬਿਲਆਮ ਨੂੰ ਬਾਲਾਕ ਕੋਲ ਵਾਪਸ ਜਾਣ ਅਤੇ ਇਹ ਗੱਲਾਂ ਦੱਸਣ ਲਈ ਆਖਿਆ।
17 ਇਸ ਤਰ੍ਹਾਂ ਬਿਲਆਮ ਬਾਲਾਕ ਕੋਲ ਗਿਆ। ਬਾਲਾਕ ਹਾਲੇ ਵੀ ਜਗਵੇਦੀ ਦੇ ਨੇੜੇ ਖਲੋਤਾ ਸੀ। ਮੋਆਬ ਦੇ ਆਗੂ ਉਸਦੇ ਨਾਲ ਸਨ। ਅਤੇ ਬਾਲਾਕ ਨੇ ਬਿਲਆਮ ਨੂੰ ਆਉਂਦਿਆ ਦੇਖਿਆ ਅਤੇ ਆਖਿਆ, “ਯਹੋਵਾਹ ਨੇ ਕੀ ਆਖਿਆ ਹੈ?”
18 ਫ਼ੇਰ ਬਿਲਆਮ ਨੇ ਇਹ ਗੱਲਾਂ ਆਖੀਆ:“ਬਾਲਾਕ, ਖੜਾ ਹੋ ਜਾ ਅਤੇ ਜੋ ਮੈਂ ਆਖਦਾ ਹਾਂ ਸੁਣ।ਮੇਰੀ ਗੱਲ ਸੁਣ, ਸਿਪ੍ਪੋਰ ਦੇ ਪੁੱਤਰ।
19 ਪਰਮੇਸ਼ੁਰ ਕੋਈ ਮਨੁੱਖ ਨਹੀਂ ਹੈਅਤੇ ਉਹ ਝੂਠ ਨਹੀਂ ਬੋਲਦਾ।ਪਰਮੇਸ਼ੁਰ ਕਿਸੇ ਮਨੁੱਖ ਦਾ ਪੁੱਤਰ ਨਹੀਂ ਹੈ।ਉਸਦੇ ਨਿਰਣੇ ਕਦੇ ਵੀ ਨਹੀ ਬਦਲਣਗੇ।ਜਦੋਂ ਯਹੋਵਾਹ ਕੁਝ ਆਖਦਾ,ਉਹ ਇਸਨੂੰ ਕਰੇਗਾ।ਜੇਕਰ ਯਹੋਵਾਹ ਕੋਈ ਇਕਰਾਰ ਕਰਦਾ,ਉਹ ਉਹੀ ਕਰੇਗਾ ਜਿਸਦਾ ਉਸਨੇ ਇਕਰਾਰ ਕੀਤਾ।
20 ਯਹੋਵਾਹ ਨੇ ਮੈਨੂੰ ਉਨ੍ਹਾਂ ਲੋਕਾਂ ਨੂੰ ਅਸੀਸ ਦੇਣ ਲਈ ਆਖਿਆ ਸੀ,ਯਹੋਵਾਹ ਨੇਉਨ੍ਹਾਂ ਨੂੰ ਅਸੀਸ ਦਿਤੀ, ਇਸ ਵਾਸਤੇ ਮੈਂ ਇਸਨੂੰ ਨਹੀਂ ਬਦਲ ਸਕਦਾ।
21 ਪਰਮੇਸ਼ੁਰ, ਨੂੰ ਯਾਕੂਬ ਦੇ ਲੋਕਾਂ ਅੰਦਰ ਕੁਝ ਵੀ ਗਲਤ ਨਹੀਂ ਦਿਸਿਆ।ਪਰਮੇਸ਼ੁਰ ਨੂੰ, ਇਸਰਾਏਲ ਦੇ ਲੋਕਾਂ ਵਿੱਚ ਕੋਈ ਪਾਪ ਨਹੀਂ ਦਿਸਿਆ।ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹੈਅਤੇ ਉਹ ਉਨ੍ਹਾਂ ਦੇ ਨਾਲ ਹੈ।ਉਹ ਉਸਨੂੰ ਆਪਣਾ ਰਾਜਾ ਹੋਣ ਦਾ ਐਲਾਨ ਕਰਦੇ ਹਨ!
22 ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਮਿਸਰ ਤੋਂ ਬਾਹਰ ਲਿਆਇਆ।ਉਹ ਜੰਗਲੀ ਝੋਟੇ ਵਰਗੇ ਤਾਕਤਵਰ ਹਨ।
23 ਯਾਕੂਬ ਦੇ ਲੋਕਾਂ ਦੇ ਖਿਲਾਫ਼ ਕੋਈ ਜਾਦੂਗਰੀ ਨਹੀਂ ਹੈ।ਅਜਿਹਾ ਕੋਈ ਜਾਦੂ ਨਹੀਂ ਜੋ ਇਸਰਾਏਲ ਦੇ ਲੋਕਾਂ ਨੂੰ ਰੋਕ ਸਕੇ।ਸਹੀ ਸਮੇਂ ਤੇ, ਲੋਕ ਯਕੂਬ ਦੇ ਆਦਮੀਆਂ ਅਤੇ ਇਸਰਾਏਲ ਦੇ ਲੋਕਾਂ ਲਈ ਇਹੀ ਆਖਣਗੇ। ‘ਉਨ੍ਹਾਂ ਮਹਾਨ ਕਰਿਸ਼ਮਿਆਂ ਵੱਲ ਦੇਖੋ, ਜੋ ਪਰਮੇਸ਼ੁਰ ਨੇ ਕੀਤੇ ਹਨ!’
24 ਲੋਕ ਸ਼ੇਰ ਵਾਂਗ ਮਜ਼ਬੂਤ ਹਨ।ਉਹ ਸ਼ੇਰ ਆਰਾਮ ਨਹੀਂ ਕਰੇਗਾ ਜਦੋਂ ਤੱਕ ਉਹਆਪਣੇ ਦੁਸ਼ਮਣ ਨੂੰ ਖਾ ਨਹੀਂ ਲੈਂਦਾ।ਅਤੇ ਜਦੋਂ ਤੱਕ ਉਹ ਆਪਣੇ ਸ਼ਿਕਾਰ ਦਾ ਖੂਨ ਨਹੀਂ ਪੀ ਲੈਂਦਾ।”
25 ਫ਼ੇਰ ਬਾਲਾਕ ਨੇ ਬਿਲਆਮ ਨੂੰ ਆਖਿਆ, “ਉਨ੍ਹਾਂ ਨੂੰ ਨਾ ਸਰਾਪੀ ਅਤੇ ਨਾ ਹੀ ਉਨ੍ਹਾ ਨੂੰ ਅਸੀਸ ਦੇਵੀ।”
26 ਬਿਲਆਮ ਨੇ ਜਵਾਬ ਦਿੱਤਾ, “ਮੈਂ ਤੈਨੂੰ ਪਹਿਲਾਂ ਹੀ ਦੱਸਿਆ ਸੀ ਕਿ ਮੈਂ ਤਾਂ ਸਿਰਫ਼ ਉਹੀ ਗੱਲਾਂ ਆਖ ਸਕਦਾ ਹਾਂ ਜਿਹੜੀਆਂ ਯਹੋਵਾਹ ਮੇਰੇ ਕੋਲੋਂ ਅਖਵਾਉਂਦਾ ਹੈ।”
27 ਫ਼ੇਰ ਬਾਲਾਕ ਨੇ ਬਿਲਆਮ ਨੂੰ ਆਖਿਆ, “ਤਾਂ ਮੇਰੇ ਨਾਲ ਕਿਸੇ ਹੋਰ ਥਾਂ ਆ। ਸ਼ਾਇਦ ਪਰਮੇਸ਼ੁਰ ਪ੍ਰਸੰਨ ਹੋ ਜਾਵੇ ਅਤੇ ਤੇਰੇ ਕੋਲੋਂ ਉਨ੍ਹਾਂ ਨੂੰ ਉਸ ਥਾਂ ਤੋਂ ਸਰਾਪ ਦੇ ਦੇਵੇ।”
28 ਇਸ ਲਈ ਬਾਲਾਕ ਬਿਲਆਮ ਨੂੰ ਪਓਰ ਪਰਬਤ ਦੀ ਚੋਟੀ ਉੱਤੇ ਲੈ ਗਿਆ। ਇਸ ਪਰਬਤ ਦਾ ਰੁੱਖ ਮਾਰੂਥਲ ਵੱਲ ਹੈ।
29 ਬਿਲਆਮ ਨੇ ਆਖਿਆ, “ਇੱਥੇ ਸੱਤ ਜਗਵੇਦੀਆਂ ਉਸਾਰ। ਫ਼ੇਰ ਸੱਤ ਵਹਿੜਕੇ ਅਤੇ ਸੱਤ ਭੇਡੂ ਤਿਆਰ ਕਰਵਾ।”
30 ਬਾਲਾਕ ਨੇ ਉਹੀ ਕੀਤਾ ਜੋ ਬਿਲਆਮ ਨੇ ਆਖਿਆ ਸੀ। ਬਾਲਾਕ ਨੇ ਇੱਕ ਬਲਦ ਅਤੇ ਇੱਕ ਭੇਡੂ ਹਰੇਕ ਜਗਵੇਦੀ ਉੱਤੇ ਬਲੀ ਚਇਆ।
ਕਾਂਡ 24

1 ਬਿਲਆਮ ਨੇ ਦੇਖਿਆ ਕਿ ਯਹੋਵਾਹ ਇਸਰਾਏਲ ਨੂੰ ਅਸੀਸ ਦੇਣਾ ਚਾਹੁੰਦਾ ਸੀ। ਇਸ ਲਈ ਬਿਲਆਮ ਨੇ ਇਸਨੂੰ ਕਿਸੇ ਵੀ ਤਰ੍ਹਾਂ ਕਾਲੇ ਇਲਮ ਰਾਹੀ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਬਿਲਆਮ ਨੇ ਆਪਣਾ ਮੂੰਹ ਮੋੜਕੇ ਮਾਰੂਥਲ ਵੱਲ ਦੇਖਿਆ।
2 ਬਿਲਆਮ ਨੇ ਮਾਰੂਥਲ ਵੱਲ ਤਕਿਆ ਅਤੇ ਇਸਰਾਏਲ ਦੇ ਲੋਕਾਂ ਨੂੰ ਵੇਖਿਆ। ਉਨ੍ਹਾਂ ਨੇ ਆਪਣੇ ਪਰਿਵਾਰ-ਸਮੂਹ ਨਾਲ ਵੱਖ-ਵੱਖ ਥਾਵਾਂ ਤੇ ਡੇਰਾ ਲਾਇਆ ਹੋਇਆ ਸੀ। ਫ਼ੇਰ ਪਰਮੇਸ਼ੁਰ ਦਾ ਆਤਮਾ ਬਿਲਆਮ ਕੋਲ ਆਇਆ।
3 ਬਿਲਆਮ ਨੇ ਇਹ ਸ਼ਬਦ ਆਖੇ:“ਇਹ ਸੰਦੇਸ਼ ਬਓਰ ਦੇ ਪੁੱਤਰ ਬਿਲਆਮ ਵੱਲੋ ਹੈ।ਮੈਂ ਉਨ੍ਹਾਂ ਗੱਲਾਂ ਬਾਰੇ ਦੱਸ ਰਿਹਾ ਹਾਂ ਜੋ ਮੈਂ ਸਾਫ਼ ਤੌਰ ਤੇ ਦੇਖੀਆਂ ਹਨ।
4 ਮੈਂ ਪਰਮੇਸ਼ੁਰ ਕੋਲੋਂ ਇਹ ਸੰਦੇਸ਼ ਸੁਣਿਆ ਸੀ।ਮੈਂ ਉਹੀ ਦੇਖਿਆ ਜੋ ਪਰਮੇਸ਼ੁਰ ਸਰਬ-ਸ਼ਕਤੀਮਾਨ ਨੇ ਦਿਖਾਇਆ।ਮੈਂ ਨਿਮਰਤਾ ਨਾਲ ਆਖਦਾ ਹਾਂ, ਜੋ ਮੈਂ ਸਾਫ਼ ਤੌਰ ਤੇ ਦੇਖਿਆ।
5 “ਯਾਕੂਬ ਦੇ ਲੋਕੋ, ਤੁਹਾਡੇ ਤੰਬੂ ਸੁੰਦਰ ਹਨ।ਇਸਰਏਲ ਦੇ ਲੋਕੋ, ਤੁਹਾਡੇ ਘਰ ਸੁੰਦਰ ਹਨ।
6 ਤੁਸੀਂ ਉਨ੍ਹਾਂ ਬਾਗਾਂ ਵਰਗੇਹੋ ਜਿਹੜੇ ਨਹਿਰਾਂ ਨੇ ਸਿੰਜੇ ਹਨ।ਤੁਸੀਂ ਉਨ੍ਹਾਂ ਬਾਗਾਂ ਵਰਗੇਹੋ ਜਿਹੜੇ ਨਦੀਆਂ ਕੰਢੇ ਉੱਗਦੇ ਹਨ।ਤੁਸੀਂ ਉਨ੍ਹਾਂ ਸੁਗੰਧਿਤ ਝਾੜੀਆਂ ਵਰਗੇਹੋ ਜਿਹੜੀਆਂ ਯਹੋਵਾਹ ਨੇ ਬੀਜੀਆਂ ਹਨ।ਤੁਸੀਂ ਉਨ੍ਹਾਂ ਸੁੰਦਰ ਰੁੱਖਾਂ ਵਰਗੇਹੋ ਜਿਹੜੇ ਪਾਣੀ ਕੰਢੇ ਉੱਗਦੇ ਹਨ।
7 ਤੁਹਾਨੂੰ ਹਮੇਸ਼ਾ ਹੀ ਕਾਫ਼ੀ ਪਾਣੀ ਮਿਲੇਗਾ,ਤੁਹਾਡੇ ਬੀਜ਼ਾਂ ਲਈ ਵੀ ਕਾਫ਼ੀ ਪਾਣੀ।ਤੁਹਾਡਾ ਰਾਜਾ ਅਗਾਗ ਰਾਜੇ ਨਾਲੋਂ ਵੀ ਵਧੇਰੇ ਮਹਾਨ ਹੋਵੇਗਾ।ਤੁਹਾਡੀ ਸਲਤਨਤ ਬਹੁਤ ਮਹਾਨ ਹੋਵੇਗੀ।
8 “ਪਰਮੇਸ਼ੁਰ ਨੇ ਇਨ੍ਹਾਂ ਲੋਕਾਂ ਨੂੰ ਮਿਸਰ ਤੋਂ ਬਾਹਰ ਲਿਆਂਦਾ।ਉਹ ਜੰਗਲੀ ਝੋਟੇ ਵਾਂਗ ਮਜ਼ਬੂਤ ਹਨ ਅਤੇ ਉਹ ਆਪਣੇ ਸਾਰੇ ਦੁਸ਼ਮਣਾ ਨੂੰ ਹਰਾ ਦੇਣਗੇ।ਉਹ ਉਨ੍ਹਾਂ ਦੀਆਂ ਹੱਡੀਆਂ ਤੋੜ ਦੇਣਗੇ ਅਤੇ ਉਨ੍ਹਾਂ ਨੂੰ,ਉਨ੍ਹਾਂ ਦੇ ਤੀਰਾਂ ਨਾਲ ਕੁਚਲ ਦੇਣਗੇ।
9 ਇਸਰਾਏਲ ਨਿਮ੍ਰਅਤੇ ਲੰਮੇ ਪਏ ਹੋਏ ਸ਼ੇਰ ਵਾਂਗ ਹੈ।ਹਾਂ ਉਹ ਇੱਕ ਜਵਾਨ ਸ਼ੇਰ ਵਰਗੇ ਹਨਅਤੇ ਕੋਈ ਵੀ ਉਨ੍ਹਾਂ ਨੂੰ ਜਗਾਉਣਾ ਨਹੀਂ ਚਾਹੁੰਦਾ।ਉਨ੍ਹਾਂ ਨੂੰ ਅਸੀਸ ਮਿਲੇਜੋ ਉਨ੍ਹਾਂ ਨੂੰ ਅਸੀਸ ਦੇਣਅਤੇ ਉਹ ਸਰਾਪੇ ਜਾਣਜੋ ਉਨ੍ਹਾਂ ਨੂੰ ਸਰਾਪਣ।”
10 ਬਾਲਾਕ ਬਿਲਆਮ ਉੱਤੇ ਬਹੁਤ ਕਰੋਧਵਾਨ ਹੋ ਗਿਆ ਅਤੇ ਉਸਨੇ ਆਪਣੇ ਹੱਥ ਇਕਠੇ ਵਜਾਕੇ ਉਸਨੂੰ ਆਖਿਆ, “ਮੈਂ ਤੈਨੂੰ ਆਪਣੇ ਦੁਸ਼ਮਣਾ ਨੂੰ ਸਰਾਪਣ ਲਈ ਬੁਲਾਇਆ ਸੀ ਪਰ ਤੂੰ ਉਨ੍ਹਾਂ ਨੂੰ ਤਿੰਨ ਵਾਰੀ ਅਸੀਸ ਦੇ ਦਿੱਤੀ।
11 ਹੁਣ ਇਥੋਂ ਚਲਾ ਜਾ ਅਤੇ ਘਰ ਪਰਤ ਜਾ। ਮੈਂ ਤੈਨੂੰ ਆਖਿਆ ਸੀ ਕਿ ਮੈਂ ਤੈਨੂੰ ਬਹੁਤ ਚੰਗਾ ਇਨਾਮ ਦਿਆਂਗਾ। ਪਰ ਯਹੋਵਾਹ ਨੇ ਤੇਰੇ ਕੋਲੋਂ ਤੇਰਾ ਇਨਾਮ ਖੋਹ ਲਿਆ ਹੈ।”
12 ਬਿਲਆਮ ਨੇ ਬਾਲਾਕ ਨੂੰ ਆਖਿਆ, “ਕੀ ਮੈਂ, ਮੇਰੇ ਕੋਲ ਭੇਜੇ ਤੇਰੇ ਸੰਦੇਸ਼ਵਾਹਕਾਂ ਨੂੰ ਨਹੀਂ ਆਖਿਆ ਸੀ,
13 ‘ਭਾਵੇਂ ਜੇ ਬਾਲਾਕ ਆਪਣਾ ਖੂਬਸੂਰਤ ਮਹਿਲ ਸੋਨੇ ਅਤੇ ਚਾਂਦੀ ਨਾਲ ਭਰਕੇ ਮੈਨੂੰ ਦੇਵੇ। ਮੈਂ ਖੁਦ ਕੁਝ ਵੀ ਚੰਗਾ ਜਾਂ ਮਾੜਾ ਨਹੀਂ ਕਰ ਸਕਦਾ ਅਤੇ ਯਹੋਵਾਹ ਦੇ ਹੁਕਮ ਦੇ ਖਿਲਾਫ਼ ਨਹੀਂ ਜਾ ਸਕਦਾ।’ ਮੈਨੂੰ ਉਹੀ ਆਖਣਾ ਪੈਂਦਾ ਹੈ ਜੋ ਯਹੋਵਾਹ ਆਖਦਾ ਹੈ।
14 ਹੁਣ ਮੈਂ ਆਪਣੇ ਲੋਕਾਂ ਕੋਲ ਵਾਪਸ ਜਾ ਰਿਹਾ ਹਾਂ। ਪਰ ਮੈਂ ਤੈਨੂੰ ਇਹ ਚਿਤਾਵਨੀ ਦਿੰਦਾ ਹਾਂ। ਮੈਂ ਤੈਨੂੰ ਦੱਸਾਂਗਾ ਕਿ ਆਉਣ ਵਾਲੇ ਸਮੇਂ ਵਿੱਚ ਇਸਰਾਏਲ ਦੇ ਇਹ ਲੋਕ ਤੇਰੇ ਨਾਲ ਅਤੇ ਤੇਰੇ ਲੋਕਾਂ ਨਾਲ ਕੀ ਕਰਨਗੇ।”
15 ਫ਼ੇਰ ਬਿਲਆਮ ਨੇ ਇਹ ਗੱਲਾਂ ਆਖੀਆਂ:“ਇਹ ਸੰਦੇਸ਼ ਬਓਰ ਦੇ ਪੁੱਤਰ, ਬਿਲਆਮ ਵੱਲੋਂ ਹੈ।ਮੈਂ ਆਖਦਾ ਹਾਂ, ਜੋ ਮੈਂ ਸਾਫ਼-ਸਾਫ਼ ਦੇਖਦਾ ਹਾਂ।
16 ਮੈਂ ਪਰਮੇਸ਼ੁਰ ਕੋਲੋਂ ਇਹ ਸੰਦੇਸ਼ ਸੁਣਿਆ।ਮੈਂ ਉਹੀ ਸਿੱਖਿਆ ਜੋ ਮੈਨੂੰ ਪਰਮੇਸ਼ੁਰ ਸਰਬ-ਉੱਚ ਨੇ ਸਿਖਾਇਆ।ਮੈਂ ਦੇਖਿਆ, ਜੋ ਵੀ ਮੈਨੂੰ ਪਰਮੇਸ਼ੁਰ ਸਰਬ-ਸ਼ਕਤੀਮਾਨ ਨੇ ਦਿਖਾਇਆ।ਮੈਂ ਨਿਮਰ ਹੋਕੇ ਦੱਸਦਾ ਹਾਂ ਜੋ ਵੀ ਮੈਂ ਸਾਫ਼-ਸਾਫ਼ ਦੇਖਦਾ ਹਾਂ।
17 “ਮੈਂ ਯਹੋਵਾਹ ਨੂੰ ਆਉਂਦਿਆ ਦੇਖਦਾ ਹਾਂ, ਪਰ ਛੇਤੀ ਨਹੀ।ਯਾਕੂਬ ਦੇ ਪਰਿਵਾਰ ਵਿੱਚੋਂ ਇੱਕ ਤਾਰਾ ਆਵੇਗਾ।ਇਸਰਾਏਲ ਦੇ ਲੋਕਾਂ ਵਿੱਚੋਂ ਇੱਕ ਨਵਾਂ ਹਾਕਮ ਆਵੇਗਾ।ਉਹ ਹਾਕਮ, ਮੋਆਬੀ ਲੋਕਾਂ ਦੇ ਸਿਰ ਭਂਨੇਗਾ।ਉਹ ਹਾਕਮ, ਸੇਥ ਦੇ ਸਮੂਹਪੁੱਤਰਾਂ ਦੇ ਸਿਰ ਭੰਨ ਦੇਵੇਗਾ।
18 ਇਸਰਾਏਲ ਮਜ਼ਬੂਤ ਹੋ ਜਾਵੇਗਾਅਤੇ ਅਦੋਮ ਦੀ ਧਰਤੀ ਉੱਤੇ ਕਬਜ਼ਾ ਕਰ ਲਵੇਗਾ!ਉਹ ਸੇਈਰ, ਆਪਣੇ ਦੁਸ਼ਮਣ ਦੀ ਧਰਤੀ ਉੱਤੇ ਕਬਜ਼ਾ ਕਰ ਲੈਣਗੇ।
19 “ਯਾਕੂਬ ਦੇ ਪਰਿਵਾਰ ਵਿੱਚੋਂ ਇੱਕ ਨਵਾਂ ਹਾਕਮ ਆਵੇਗਾ, ਉਹ ਹਾਕਮ,ਉਸ ਸ਼ਹਿਰ ਵਿੱਚ ਜਿਉਂਦੇ ਬਚੇ ਲੋਕਾਂ ਨੂੰ ਤਬਾਹ ਕਰ ਦੇਵੇਗਾ।”
20 ਫ਼ੇਰ ਬਿਲਆਮ ਨੇ ਅਮਾਲੇਕੀ ਲੋਕਾਂ ਨੂੰ ਦੇਖਿਆ ਅਤੇ ਇਹ ਸ਼ਬਦ ਉਚਾਰੇ:“ਅਮਾਲੇਕ ਸਮੂਹ ਕੌਮਾਂ ਨਾਲੋਂ ਤਾਕਤਵਰ ਹੈ।ਪਰ ਅਮਾਲੇਕ ਵੀ ਤਬਾਹ ਹੋ ਜਾਏਗਾ!”
21 ਫ਼ੇਰ ਬਿਲਆਮ ਨੇ ਕੇਨੀ ਲੋਕਾਂ ਵੱਲ ਦੇਖਿਆ ਅਤੇ ਇਹ ਸ਼ਬਦ ਉੱਚਾਰੇ:“ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਡਾ ਦੇਸ਼ ਸੁਰਖਿਅਤ ਹੈਜਿਵੇਂ ਪੰਛੀ ਉੱਚੇ ਪਰਬਤ ਬਣਾਏ ਆਲ੍ਹਣੇ ਅੰਦਰ ਬੈਠਾ ਹੋਵੇ।
22 ਪਰ ਤੁਸੀਂ ਕੇਨੀ ਲੋਕ ਤਬਾਹ ਕੀਤੇ ਜਾਵੋਂਗੇਜਦੋਂ ਅਸ੍ਸੂਰ ਤੁਹਾਨੂੰ ਕੈਦੀ ਬਣਾਕੇ ਲੈ ਜਾਵੇਗਾ।”
23 ਫ਼ੇਰ ਬਿਲਆਮ ਨੇ ਇਹ ਸ਼ਬਦ ਆਖੇ:“ਹਾਏ! ਕੌਣ ਜਿਉਂ ਸਕਦਾ ਹੈ ਜਦੋਂ ਪਰਮੇਸ਼ੁਰ ਅਜਿਹਾ ਕਰੇ?
24 ਆਉਣਗੇ ਜਹਾਜ਼ ਕਿਬਰਸ ਵਲੋ,ਹਰਾ ਦੇਣਗੇ ਉਹ ਅਸੀਂਰੀਆ ਅਤੇ ਏਬਰ ਨੂੰਪਰ ਤਬਾਹ ਹੋ ਜਾਵੇਗਾ ਉਹ ਜਹਾਜ਼ ਵੀ।”
25 ਫ਼ੇਰ ਬਿਲਆਮ ਉਠ ਖਲੋਇਆ ਅਤੇ ਵਾਪਸ ਘਰ ਨੂੰ ਮੁੜ ਪਿਆ। ਬਾਲਾਕ ਵੀ ਆਪਣੇ ਰਾਹ ਚਲਿਆ ਗਿਆ।
ਕਾਂਡ 25

1 ਇਸਰਾਏਲ ਦੇ ਲੋਕਾਂ ਨੇ ਅਕੇਸੀਆ ਦੇ ਲਾਗੇ ਡੇਰਾ ਲਾਇਆ ਹੋਇਆ ਸੀ। ਉਸ ਸਮੇਂ, ਆਦਮੀਆਂ ਨੇ ਮੋਆਬੀ ਔਰਤਾਂ ਨਾਲ ਜਿਸਨੀ ਪਾਪ ਕਰਨੇ ਸ਼ੁਰੂ ਕਰ ਦਿੱਤੇ।
2 ਮੋਆਬੀ ਔਰਤਾਂ ਨੇ ਆਦਮੀਆ ਨੂੰ ਆਪਣੇ ਦੇਵਤਿਆ ਅੱਗੇ ਬਲੀਆਂ ਚੜਾਉਣ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ। ਇਸਰਾਏਲੀਆਂ ਨੇ ਉਨ੍ਹਾ ਦੇਵਤਿਆਂ ਦੀ ਉਪਾਸਨਾ ਕੀਤੀ ਅਤੇ ਬਲੀਆ ਦਾ ਭੋਜਨ ਖਾਧਾ। ਉਹ ਦੇਵਤੇ ਪਓਰ ਬਆਲ ਦੀ ਉਪਾਸਨਾ ਕਰਨ ਲੱਗ ਪਏ। ਇਸ ਲਈ ਯਹੋਵਾਹ ਉਨ੍ਹਾਂ ਦੇ ਨਾਲ ਬਹੁਤ ਗੁੱਸੇ ਹੋ ਗਿਆ।
3
4 ਯਹੋਵਾਹ ਨੇ ਮੂਸਾ ਨੂੰ ਆਖਿਆ, “ਇਨ੍ਹਾਂ ਸਾਰੇ ਲੋਕਾਂ ਨੂੰ ਆਪਣੇ ਨਾਲ ਲੈ। ਫ਼ੇਰ ਉਨ੍ਹਾਂ ਨੂੰ ਧੁੱਪੇ ਯਹੋਵਾਹ ਦੇ ਸਾਮ੍ਹਣੇ ਫ਼ਾਂਸੀ ਦੇ ਦੇਵੀ ਤਾਂ ਜੋ ਹਰ ਕੋਈ ਵੇਖ ਸਕੇ। ਫ਼ੇਰ ਯਹੋਵਾਹ ਇਸਰਾਏਲ ਦੇ ਸਮੂਹ ਲੋਕਾਂ ਨੂੰ ਆਪਣਾ ਗੁੱਸਾ ਨਹੀਂ ਦਰਸਾਵੇਗਾ।”
5 ਇਸ ਲਈ ਮੂਸਾ ਨੇ ਇਸਰਾਏਲ ਦੇ ਨਿਆਂਕਾਰਾ ਨੂੰ ਆਖਿਆ, “ਤੁਹਾਡੇ ਵਿੱਚੋਂ ਹਰੇਕ ਨੂੰ ਆਪੋ-ਆਪਣੇ ਪਰਿਵਾਰ-ਸਮੂਹ ਵਿੱਚੋਂ ਅਜਿਹੇ ਬੰਦਿਆ ਦੀ ਤਲਾਸ਼ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਲੋਕਾਂ ਨੂੰ ਝੂਠੇ ਦੇਵਤੇ ਪਓਰ ਦੇ ਬਆਲ ਦੀ ਉਪਾਸਨਾ ਕਰਨ ਵਿੱਚ ਅਗਵਾਈ ਕੀਤੀ। ਫ਼ੇਰ ਤੁਹਾਨੂੰ ਉਨ੍ਹਾਂ ਸਮੂਹ ਆਦਮੀਆ ਨੂੰ ਮਾਰ ਦੇਣਾ ਚਾਹੀਦਾ ਹੈ।”
6 ਉਸ ਸਮੇਂ, ਮੂਸਾ ਅਤੇ ਇਸਰਾਏਲ ਦੇ ਸਮੂਹ ਬਜ਼ੁਰਗ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਇਕਠੇ ਹੋਏ ਸਨ। ਇੱਕ ਇਸਰਾਏਲੀ ਆਦਮੀ ਕਿਸੇ ਮਿਦਯਾਨੀ ਔਰਤ ਨੂੰ ਆਪਣੇ ਭਰਾਵਾ ਲਈ ਘਰ ਲੈ ਆਇਆ। ਉਸਨੇ ਅਜਿਹਾ ਉਸ ਥਾਂ ਕੀਤਾ ਜਿਥੇ ਮੂਸਾ ਅਤੇ ਸਮੂਹ ਆਗੂ ਦੇਖ ਸਕਦੇ ਸਨ। ਮੂਸਾ ਅਤੇ ਸਾਰੇ ਆਗੂ ਬਹੁਤ ਉਦਾਸ ਹੋ ਗਏ।
7 ਫ਼ੀਨਹਾਸ, ਅਲਆਜ਼ਾਰ ਦਾ ਪੁੱਤਰ ਅਤੇ ਜਾਜਕ ਹਾਰੂਨ ਦਾ ਪੋਤਰਾ ਸੀ। ਉਸਨੇ ਉਸ ਆਦਮੀ ਨੂੰ ਔਰਤ ਨੂੰ ਡੇਰੇ ਅੰਦਰ ਲਿਆਉਂਦਿਆ ਦੇਖ ਲਿਆ। ਇਸ ਲਈ ਉਹ ਲੋਕਾਂ ਵਿਚਕਾਰੋਂ ਉਠਿਆ ਅਤੇ ਆਪਣਾ ਬਰਛਾ ਲਿਆ।
8 ਉਸਨੇ ਇਸਰਾਏਲੀ ਆਦਮੀ ਦਾ ਤੰਬੂ ਤੱਕ ਪਿੱਛਾ ਕੀਤਾ। ਫ਼ੇਰ ਉਸਨੇ ਬਰਛੇ ਨਾਲ ਇਸਰਾਏਲੀ ਆਦਮੀ ਅਤੇ ਮਿਦਯਾਨੀ ਔਰਤ ਨੂੰ ਉਸਦੇ ਤੰਬੂ ਅੰਦਰ ਮਾਰ ਦਿੱਤਾ। ਉਸਨੇ ਬਰਛਾ ਦੋਹਾਂ ਦੇ ਸ਼ਰੀਰਾਂ ਅੰਦਰ ਖੋਭ ਦਿੱਤਾ। ਉਸ ਸਮੇਂ ਇਸਰਾਏਲੀ ਲੋਕਾਂ ਅੰਦਰ ਮਹਾਮਾਰੀ ਫ਼ੈਲੀ ਹੋਈ ਸੀ। ਪਰ ਜਦੋਂ ਫ਼ੀਨਹਾਸ ਏ ਇਨ੍ਹਾਂ ਦੋਹਾਂ ਨੂੰ ਮਾਰ ਦਿੱਤਾ, ਬਿਮਾਰੀ ਖਤਮ ਹੋ ਗਈ।
9 ਕੁੱਲ 24,000 ਬੰਦੇ ਇਸ ਮਹਾਮਾਰੀ ਨਾਲ ਮਾਰੇ ਗਏ ਸਨ।
10 ਯਹੋਵਾਹ ਨੇ ਮੂਸਾ ਨੂੰ ਆਖਿਆ,
11 “ਮੇਰੇ ਮਨ ਵਿੱਚ ਆਪਣੇ ਲੋਕਾਂ ਲਈ ਬਹੁਤ ਪਿਆਰ ਹੈ - ਮੈਂ ਚਾਹੁੰਦਾ ਹਾਂ ਕਿ ਉਹ ਸਿਰਫ਼ ਮੇਰੇ ਹੀ ਰਹਿਣ। ਅਲਆਜ਼ਾਰ ਦੇ ਪੁੱਤਰ ਫ਼ੀਨਹਾਸ, ਜਾਜਕ ਹਾਰੂਨ ਦੇ ਪੋਤਰੇ ਨੇ ਲੋਕਾਂ ਨੂੰ ਮੇਰੇ ਕਹਿਰ ਤੋਂ ਬਚਾ ਲਿਆ। ਉਸਨੇ ਅਜਿਹਾ ਮੇਰੇ ਲੋਕਾਂ ਵਾਸਤੇ ਇਨ੍ਹਾਂ ਭਾਵਾਂ ਦੇ ਪ੍ਰਗਟਾਵੇ ਰਾਹੀਂ ਕੀਤਾ। ਇਸ ਲਈ ਮੈਂ ਲੋਕਾਂ ਨੂੰ ਉਸ ਤਰ੍ਹਾਂ ਨਹੀਂ ਮਾਰਾਂਗਾ ਜਿਸ ਤਰ੍ਹਾਂ ਮੈਂ ਚਾਹੁੰਦਾ ਸੀ।
12 ਫ਼ੀਨਹਾਸ ਨੂੰ ਆਖ ਕਿ ਮੈਂ ਨੁਸਨੂੰ ਆਪਣੀ ਸ਼ਾਂਤੀ ਦੀ ਬਿਧੀ ਦੇ ਰਿਹਾ ਹਾਂ।
13 ਇਕਰਾਰਨਾਮਾ ਇਹ ਹੈ: ਉਹ ਅਤੇ ਉਸਤੋਂ ਬਾਦ, ਉਸਦਾ ਸਾਰਾ ਪਰਿਵਾਰ ਹਮੇਸ਼ਾ ਜਾਜਕ ਹੋਣਗੇ। ਕਿਉਂਕਿ ਉਸਦੇ ਦਿਲ ਵਿੱਚ ਆਪਣੇ ਪਰਮੇਸ਼ੁਰ ਲਈ ਡੂੰਘੀਆਂ ਭਾਵਨਾਵਾਂ ਸਨ। ਅਤੇ ਉਸਨੇ ਉਹ ਗੱਲਾਂ ਕੀਤੀਆਂ ਜਿਨ੍ਹਾਂ ਨੇ ਇਸਰਾਏਲ ਦੇ ਲੋਕਾਂ ਨੂੰ ਪਵਿੱਤਰ ਬਣਾਇਆ।”
14 ਉਸ ਇਸਰਾਏਲੀ ਆਦਮੀ ਦਾ ਨਾਮ, ਸਾਲੂ ਦਾ ਪੁੱਤਰ ਜ਼ਿਮਰੀ ਸੀ, ਜਿਹੜਾ ਮਿਦਯਾਨੀ ਔਰਤ ਨਾਲ ਮਾਰਿਆ ਗਿਆ ਸੀ। ਉਹ ਸ਼ਿਮਓਨ ਦੇ ਪਰਿਵਾਰ-ਸਮੂਹ ਦੇ ਇੱਕ ਪਰਿਵਾਰ ਦਾ ਆਗੂ ਸੀ।
15 ਅਤੇ ਜਿਹੜੀ ਮਿਦਯਾਨੀ ਔਰਤ ਮਾਰੀ ਗਈ ਸੀ ਉਸਦਾ ਨਾਮ ਕਾਜ਼ਬੀ ਸੀ। ਉਹ ਸੂਰ ਦੀ ਧੀ ਸੀ। ਸੂਰ ਇੱਕ ਮਿਦਯਾਨੀ ਪਰਿਵਾਰ-ਸਮੂਹ ਦੇ ਇੱਕ ਪਰਿਵਾਰ ਦਾ ਆਗੂ ਅਤੇ ਮੁਖੀਆ ਸੀ।
16 ਯਹੋਵਾਹ ਨੇ ਮੂਸਾ ਨੂੰ ਆਖਿਆ,
17 “ਮਿਦਯਾਨੀ ਲੋਕ ਤੁਹਾਡੇ ਦੁਸ਼ਮਣ ਹਨ। ਤੁਹਾਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਮਾਰ ਦਿਉ।
18 ਉਨ੍ਹਾਂ ਨੇ ਪਹਿਲਾਂ ਹੀ ਤੁਹਾਨੂੰ ਆਪਣਾ ਦੁਸ਼ਮਣ ਬਣਾ ਲਿਆ ਹੈ। ਉਨ੍ਹਾਂ ਨੇ ਪਓਰ ਵਿਖੇ ਤੁਹਾਨੂੰ ਧੋਖਾ ਦਿੱਤਾ ਅਤੇ ਉਨ੍ਹਾਂ ਨੇ ਤੁਹਾਨੂੰ ਕਾਜ਼ਬੀ ਨਾਮ ਦੀ ਇੱਕ ਆਰਤ ਰਾਹੀਂ ਧੋਖਾ ਦਿੱਤਾ। ਉਹ ਇੱਕ ਮਿਦਯਾਨੀ ਆਗੂ ਦੀ ਧੀ ਸੀ। ਪਰ ਉਹ ਉਦੋਂ ਮਾਰੀ ਗਈ ਸੀ ਜਦੋਂ ਪਓਰ ਵਾਲੀ ਘਟਨਾ ਕਾਰਣ ਇਸਰਾਏਲੀ ਲੋਕਾਂ ਅੰਦਰ ਮਹਾਮਾਰੀ ਫ਼ੈਲੀ ਸੀ।”
ਕਾਂਡ 26

1 ਮਹਾਮਾਰੀ ਤੋਂ ਮਗਰੋਂ ਯਹੋਵਾਹ ਨੇ ਮੂਸਾ ਅਤੇ ਜਾਜਕ ਹਾਰੂਨ ਦੇ ਪੁੱਤਰ ਅਲਆਜ਼ਾਰ ਨਾਲ ਗੱਲ ਕੀਤੀ।
2 ਉਸਨੇ ਆਖਿਆ, “ਇਸਰਾਏਲ ਦੇ ਲੋਕਾਂ ਦੀ ਗਿਣਤੀ ਕਰੋ। ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕਰੋ ਜਿਹੜੇ 20 ਸਾਲਾਂ ਜਾਂ ਇਸਤੋਂ ਵਡੇਰੇ ਹਨ ਅਤੇ ਉਨ੍ਹਾਂ ਦੀ ਪਰਿਵਾਰਾਂ ਸਮੇਤ ਸੂਚੀ ਬਣਾਉ। ਇਹ ਉਹ ਲੋਕ ਹਨ ਜਿਹੜੇ ਇਸਰਾਏਲ ਦੀ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਹਨ।”
3 ਇਹ ਯਰੀਹੋ ਦੇ ਸਾਮ੍ਹਣੇ ਪਾਸੇ ਯਰਦਨ ਨਦੀ ਦੇ ਨੇੜੇ ਸੀ। ਇਸ ਲਈ ਮੂਸਾ ਅਤੇ ਅਲਆਜ਼ਾਰ ਨੇ ਲੋਕਾਂ ਨਾਲ ਗੱਲ ਕੀਤੀ। ਉਨ੍ਹਾਂ ਨੇ ਆਖਿਆ,
4 “ਤੁਹਾਨੂੰ ਹਰ ਉਸ ਬੰਦੇ ਦੀ ਗਿਣਤੀ ਕਰਨੀ ਚਾਹੀਦੀ ਹੈ ਜਿਹੜਾ 20 ਸਾਲਾਂ ਜਾਂ ਇਸਤੋਂ ਵਡੇਰੀ ਉਮਰ ਦਾ ਹੈ। ਯਹੋਵਾਹ ਨੇ ਮੂਸਾ ਨੂੰ ਇਹ ਆਦੇਸ਼ ਦਿੱਤਾ ਸੀ।”ਇਹ ਇਸਰਾਏਲ ਦੇ ਉਨ੍ਹਾਂ ਲੋਕਾਂ ਦੀ ਸੂਚੀ ਹੈ ਜਿਹੜੇ ਮਿਸਰ ਵਿੱਚੋਂ ਬਾਹਰ ਆਏ ਸਨ:
5 ਇਹ ਰਊਬੇਨ ਦੇ ਪਰਿਵਾਰ ਦੇ ਲੋਕ ਹਨ। (ਰਊਬੇਨ ਇਸਰਾਏਲ) ਦਾ ਪਲੇਠਾ ਪੁੱਤਰ ਸੀ। ਪਰਿਵਾਰ ਸਨ:
6 ਹਸਰੋਨ - ਹਸਰੋਨੀਆ ਪਰਿਵਾਰ।
7 ਇਹ ਰਊਬੇਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ। ਇਨ੍ਹਾਂ ਵਿੱਚ ਕੁੱਲ 43,730 ਆਦਮੀ ਸਨ।
8 ਪੱਲੂ ਦਾ ਪੁੱਤਰ ਸੀ ਅਲੀਆਬ।
9 ਅਲੀਆਬ ਦੇ ਤਿੰਨ ਪੁੱਤਰ ਸਨ - ਨਮੂਏਲ, ਦਾਥਾਨ ਅਤੇ ਅਬੀਰਾਮ। ਚੇਤੇ ਕਰੋ, ਦਾਥਾਨ ਅਤੇ ਅਬੀਰਾਮ ਉਹ ਦੋ ਆਗੂ ਸਨ ਜਿਹੜੇ ਮੂਸਾ ਅਤੇ ਹਾਰੂਨ ਦੇ ਵਿਰੁੱਧ ਹੋ ਗਏ ਸਨ। ਉਹ ਕੋਰਹ ਦੇ ਪਿਛੇ ਲੱਗੇ ਸਨ ਜਦੋਂ ਕੋਰਹ ਯਹੋਵਾਹ ਦੇ ਵਿਰੁੱਧ ਹੋ ਗਿਆ ਸੀ।
10 ਇਹ ਉਹ ਸਮਾਂ ਸੀ ਜਦੋਂ ਧਰਤੀ ਪਾਟ ਗਈ ਸੀ ਅਤੇ ਕੋਰਹ ਅਤੇ ਉਸਦੇ ਸਾਰੇ ਅਨੁਯਾਈਆਂ ਨੂੰ ਨਿਗਲ ਗਈ ਸੀ। ਅਤੇ 250 ਆਦਮੀ ਮਾਰੇ ਗਏ ਸਨ। ਇਹ ਇਸਰਾਏਲ ਦੇ ਸਮੂਹ ਲੋਕਾਂ ਲਈ ਇੱਕ ਚਿਤਾਵਨੀ ਸੀ।
11 ਪਰ ਕੋਰਹ ਪਰਿਵਾਰ ਦੇ ਹੋਰ ਲੋਕ ਵੀ ਸਨ ਜਿਹੜੇ ਮਾਰੇ ਨਹੀਂ ਗਏ ਸਨ।
12 ਇਹ ਸ਼ਿਮਓਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:
13 ਜ਼ਰਹ - ਜ਼ਰਹੀਆਂ ਪਰਿਵਾਰ।
14 ਇਹ ਸ਼ਿਮਓਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ। ਇਸ ਵਿੱਚ ਕੁੱਲ 22 ,200 ਅਦਮੀ ਸਨ।
15 ਇਹ ਗਾਦ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:
16 ਆਜ਼ਨੀ - ਆਜ਼ਨੀਆਂ ਪਰਿਵਾਰ।
17 ਅਰੋਦ - ਅਰੋਦੀਆਂ ਪਰਿਵਾਰ।
18 ਇਹ ਪਰਿਵਾਰ ਗਾਦ ਦੇ ਪਰਿਵਾਰ-ਸਮੂਹ ਵਿੱਚੋਂ ਸਨ। ਇਸ ਵਿੱਚ ਕੁੱਲ 40,500 ਆਦਮੀ ਸਨ।
19 ਇਹ ਯਹੂਦਾਹ ਦੇ ਪਰਿਵਾਰ-ਸਮੂਹ ਦੇ ਪਰਿਵਾਰ ਹਨ:
20
21 ਇਹ ਪਰਸ ਦੇ ਪਰਿਵਾਰ ਸਨ:
22 ਇਹ ਪਰਿਵਾਰ ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ ਸਨ। ਆਦਮੀਆਂ ਦੀ ਕੁੱਲ ਗਿਣਤੀ 76,500 ਸੀ।
23 ਯਿੱਸਾਕਾਰ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:
24 ਯਾਸੂਬ - ਯਾਸੂਬੀਆਂ ਪਰਿਵਾਰ।
25 ਇਹ ਪਰਿਵਾਰ ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ ਸਨ। ਆਦਮੀਆਂ ਦੀ ਕੁੱਲ ਗਿਣਤੀ 64,300 ਸੀ।
26 ਜ਼ਬੂਲੁਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:
27 ਇਹ ਜ਼ਬੂਲੁਨੀਆਂ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ: ਆਦਮੀਆਂ ਦੀ ਕੁੱਲ ਗਿਣਤੀ 60,500 ਸੀ।
28 ਯੂਸੁਫ਼ ਦੇ ਦੋ ਪੁੱਤਰ ਸਨ ਮਨਸ਼ਹ ਅਤੇ ਅਫ਼ਰਾਈਮ ਹਰ ਪੁੱਤਰ ਆਪੋ-ਆਪਣੇ ਪਰਿਵਾਰ ਨਾਲ ਇੱਕ ਪਰਿਵਾਰ-ਸਮੂਹ ਬਣ ਗਿਆ।
29 ਮਨਸ਼ਹ ਦੇ ਪਰਿਵਾਰ ਸਨ:
30 ਗਿਲਆਦ ਦੇ ਪਰਿਵਾਰ ਸਨ:
31 ਅਸਰੀਏਲ - ਅਸਰੀਏਲੀਆਂ ਪਰਿਵਾਰ।
32 ਸ਼ਮੀਦਾ - ਸ਼ਮੀਦਾਈਆਂ ਪਰਿਵਾਰ।
33 ਸਲਾਫ਼ਹਾਦ ਹੇਫ਼ਰ ਦਾ ਪੁੱਤਰ ਸੀ। ਪਰ ਉਸਦਾ ਕੋਈ ਪੁੱਤਰ ਨਹੀਂ ਸੀ - ਸਿਰਫ਼ ਧੀਆਂ ਸਨ। ਉਸ ਦੀਆਂ ਧੀਆਂ ਦੇ ਨਾਮ ਸਨ ਮਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ।
34 ਉਹ ਸਾਰੇ ਮਨਸ਼ਹ ਦੇ ਪਰਿਵਾਰ-ਸਮੂਹਾਂ ਦੇ ਪਰਿਵਾਰ ਸਨ। ਆਦਮੀਆਂ ਦੀ ਕੁੱਲ ਗਿਣਤੀ 52,700 ਸੀ।
35 ਅਫ਼ਰਾਈਮ ਦੇ ਪਰਿਵਾਰ-ਸਮੂਹਾਂ ਦੇ ਪਰਿਵਾਰ ਸਨ:
36 ਏਰਾਨ ਸੂਥਲਹ ਪਰਿਵਾਰ ਵਿੱਚੋਂ ਸੀ।
37 ਇਹ ਅਫ਼ਰਾਈਮ ਪਰਿਵਾਰ-ਸਮੂਹ ਦੇ ਪਰਿਵਾਰ ਸਨ। ਕੁੱਲ ਆਦਮੀਆਂ ਦੀ ਗਿਣਤੀ 32,500 ਸੀ। ਉਹ ਸਾਰੇ ਲੋਕ ਯੂਸੁਫ਼ ਦੇ ਪਰਿਵਾਰ-ਸਮੂਹ ਵਿੱਚੋਂ ਸਨ।
38 ਬਿਨਯਾਮੀਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:
39 ਸ਼ਫ਼ੂਫ਼ਾਮ - ਸ਼ਫ਼ੂਫ਼ਾਮੀਆਂ ਪਰਿਵਾਰ
40 ਬਲਾ ਦੇ ਪਰਿਵਾਰ ਸਨ:
41 ਇਹ ਸਾਰੇ ਪਰਿਵਾਰ ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਸਨ। ਆਦਮੀਆਂ ਦੀ ਕੁੱਲ ਗਿਣਤੀ 45,600 ਸੀ।
42 ਦਾਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:ਇਹ ਦਾਨ ਦੇ ਪਰਿਵਾਰ-ਸਮੂਹ ਦਾ ਪਰਿਵਾਰ ਸੀ।
43 ਸ਼ੂਹਾਮ ਪਰਿਵਾਰ-ਸਮੂਹ ਦੇ ਬਹੁਤ ਸਾਰੇ ਪਰਿਵਾਰ ਸਨ। ਆਦਮੀਆਂ ਦੀ ਕੁੱਲ ਗਿਣਤੀ 64,400 ਸੀ।
44 ਆਸ਼ੇਰ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:
45 ਬਰੀਯਾਹ ਦੇ ਪਰਿਵਾਰ ਸਨ:
46 (ਆਸ਼ੇਰ ਦੀ ਇੱਕ ਧੀ ਵੀ ਸੀ ਜਿਸਦਾ ਨਾਮ ਸਾਰਹ ਸੀ।)
47 ਇਹ ਆਸ਼ੇਰ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ। ਆਦਮੀਆਂ ਦੀ ਕੁੱਲ ਗਿਣਤੀ 53,400 ਸੀ।
48 ਨਫ਼ਤਾਲੀ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:
49 ਯੇਸਰ - ਯੇਸਰੀਆਂ ਪਰਿਵਾਰ।
50 ਇਹ ਨਫ਼ਤਾਲੀ ਦੇ ਪਰਿਵਾਰ - ਸਮੂਹ ਦੇ ਪਰਿਵਾਰ ਸਨ। ਆਦਮੀਆਂ ਦੀ ਕੁੱਲ ਗਿਣਤੀ 45,400 ਸੀ।
51 ਇਸ ਤਰ੍ਹਾਂ ਇਸਰਾਏਲ ਦੇ ਆਦਮੀਆਂ ਦੀ ਕੁੱਲ ਗਿਣਤੀ 601,730 ਸੀ।
52 ਯਹੋਵਾਹ ਨੇ ਮੂਸਾ ਨੂੰ ਆਖਿਆ,
53 “ਧਰਤੀ ਫ਼ੇਰ ਵੰਡੀ ਜਾਵੇਗੀ ਅਤੇ ਇਨ੍ਹਾਂ ਲੋਕਾਂ ਨੂੰ ਦਿੱਤੀ ਜਾਵੇਗੀ। ਹਰੇਕ ਪਰਿਵਾਰ-ਸਮੂਹ ਨੂੰ ਗਿਣਤੀ ਕੀਤੇ ਗਏ ਲੋਕਾਂ ਲਈ ਧਰਤੀ ਮਿਲੇਗੀ।
54 ਵੱਡੇ ਪਰਿਵਾਰ ਨੂੰ ਵਧੇਰੇ ਧਰਤੀ ਮਿਲੇਗੀ ਅਤੇ ਛੋਟੇ ਪਰਿਵਾਰ ਨੂੰ ਘੱਟ ਧਰਤੀ ਮਿਲੇਗੀ। ਉਹ ਧਰਤੀ ਜਿਹੜੀ ਉਨ੍ਹਾਂ ਨੂੰ ਮਿਲੇਗੀ ਉਹ ਗਿਣਤੀ ਕੀਤੇ ਹੋਏ ਲੋਕਾਂ ਦੇ ਬਰਾਬਰ ਹੋਵੇਗੀ।
55 ਪਰ ਤੁਹਾਨੂੰ ਗੁਣੇ ਪਾਕੇ ਨਿਰਣਾ ਕਰਨਾ ਚਾਹੀਦਾ ਹੈ ਕਿ ਕਿਹੜੇ ਪਰਿਵਾਰ ਨੂੰ ਧਰਤੀ ਦਾ ਕਿਹੜਾ ਭਾਗ ਮਿਲੇਗਾ। ਹਰੇਕ ਪਰਿਵਾਰ-ਸਮੂਹ ਆਪਣਾ ਹਿੱਸਾ ਪ੍ਰਾਪਤ ਕਰੇਗਾ ਅਤੇ ਇਸਤੋਂ ਬਾਦ ਉਸ ਧਰਤੀ ਨੂੰ ਨਾਮ ਦਿੱਤਾ ਜਾਵੇਗਾ।
56 ਵੱਡੀ ਜਾਂ ਛੋਟੀ ਧਰਤੀ ਹਰੇਕ ਪਰਿਵਾਰ ਨੂੰ ਦਿੱਤੀ ਜਾਵੇਗੀ। ਅਤੇ ਤੁਸੀਂ ਨਿਰਣਾ ਕਰਨ ਲਈ ਗੁਣੇ ਪਾਵੋਂਗੇ।”
57 ਉਨ੍ਹਾਂ ਨੇ ਲੇਵੀ ਦੇ ਪਰਿਵਾਰ-ਸਮੂਹ ਦੀ ਗਿਣਤੀ ਵੀ ਕੀਤੀ। ਲੇਵੀ ਦੇ ਪਰਿਵਾਰ-ਸਮੂਹ ਦੇ ਪਰਿਵਾਰ ਇਹ ਹਨ:
58 ਇਹ ਪਰਿਵਾਰ ਵੀ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਹਨ:ਅਮਰਾਮ ਕਹਾਥ ਪਰਿਵਾਰ-ਸਮੂਹ ਵਿੱਚੋਂ ਸੀ।
59 ਅਮਰਾਮ ਦੀ ਪਤਨੀ ਦਾ ਨਾਮ ਯੋਕਬਦ ਸੀ। ਉਹ ਵੀ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਉਹ ਮਿਸਰ ਵਿੱਚ ਜੰਮੀ ਸੀ। ਅਮਰਾਮ ਅਤੇ ਯੋਕਬਦ ਦੇ ਦੋ ਪੁੱਤਰ ਸਨ, ਹਾਰੂਨ ਅਤੇ ਮੂਸਾ। ਉਨ੍ਹਾਂ ਦੀ ਇੱਕ ਧੀ ਵੀ ਸੀ, ਮਿਰਯਮ।
60 ਹਾਰੂਨ ਨਾਦਾਮ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਦਾ ਪਿਤਾ ਸੀ।
61 ਪਰ ਨਾਦਾਬ ਅਤੇ ਅਬੀਹੂ ਮਰ ਗਏ ਸਨ। ਉਹ ਇਸ ਲਈ ਮਰ ਗਏ ਸਨ ਕਿਉਂਕਿ ਉਨ੍ਹਾਂ ਨੇ ਯਹੋਵਾਹ ਨੂੰ ਅਜਿਹੀ ਹੋਮ ਦੀ ਭੇਟ ਚੜਾਈ ਸੀ ਜਿਸਦੀ ਆਗਿਆ ਨਹੀਂ ਸੀ।
62 ਲੇਵੀ ਦੇ ਪਰਿਵਾਰ-ਸਮੂਹ ਵਿੱਚ ਹਰ, ਇੱਕ ਮਹੀਨੇ ਅਤੇ ਇਸਤੋਂ ਵਧ ਉਮਰ ਵਾਲੇ ਨਰਾਂ ਦੀ ਕੁੱਲ ਗਿਣਤੀ 23 ,000 ਸੀ। ਪਰ ਇਨ੍ਹਾਂ ਦੀ ਗਿਣਤੀ ਇਸਰਾਏਲ ਦੇ ਹੋਰਨਾਂ ਲੋਕਾਂ ਨਾਲ ਨਹੀਂ ਕੀਤੀ ਗਈ ਸੀ। ਉਨ੍ਹਾ ਨੂੰ ਉਸ ਧਰਤੀ ਦਾ ਉਹ ਹਿੱਸਾ ਨਹੀਂ ਮਿਲਿਆ ਜਿਹੜੀ ਯਹੋਵਾਹ ਨੇ ਹੋਰਨਾਂ ਲੋਕਾਂ ਨੂੰ ਦਿੱਤੀ ਸੀ।
63 ਮੂਸਾ ਅਤੇ ਜਾਜਕ ਅਲਆਜ਼ਾਰ ਨੇ ਇਨ੍ਹਾਂ ਸਾਰੇ ਲੋਕਾਂ ਦੀ ਗਿਣਤੀ ਉਦੋਂ ਕੀਤੀ ਜਦੋਂ ਉਹ ਮੋਆਬ ਵਿੱਚ ਯਰਦਨ ਵਾਦੀ ਵਿੱਚ ਸਨ। ਇਹ ਯਰੀਹੋ ਤੋਂ ਯਰਦਨ ਨਦੀ ਦੇ ਪਾਰ ਸੀ।
64 ਬਹੁਤ ਵਰ੍ਹੇ ਪਹਿਲਾਂ, ਸੀਨਈ ਮਾਰੂਥਲ ਵਿੱਚ ਮੂਸਾ ਅਤੇ ਜਾਜਕ ਹਾਰੂਨ ਨੇ ਇਸਰਾਏਲ ਦੇ ਲੋਕਾਂ ਦੀ ਗਿਣਤੀ ਕੀਤੀ ਸੀ। ਪਰ ਉਹ ਸਾਰੇ ਲੋਕ ਮਰ ਚੁੱਕੇ ਸਨ। ਉਨ੍ਹਾਂ ਲੋਕਾਂ ਵਿੱਚੋਂ ਕੋਈ ਵੀ ਹੁਣ ਜਿਉਂਦਾ ਨਹੀਂ ਸੀ।
65 ਕਿਉਂਕਿ ਯਹੋਵਾਹ ਨੇ ਇਸਰਾਏਲ ਦੇ ਉਨ੍ਹਾਂ ਲੋਕਾਂ ਨੂੰ ਦੱਸਿਆ ਸੀ ਕਿ ਉਹ ਸਾਰੇ ਹੀ ਮਾਰੂਥਲ ਅੰਦਰ ਮਾਰੇ ਜਾਣਗੇ। ਸਿਰਫ਼ ਦੋ ਬੰਦੇ ਜਿਹੜੇ ਜਿਉਂਦੇ ਬਚ ਗਏ ਸਨ ਉਹ ਸਨ ਯਫ਼ੁੰਨਹ ਦਾ ਪੁੱਤਰ ਕਾਲੇਬ ਅਤੇ ਨੂਨ ਦਾ ਪੁੱਤਰ ਯਹੋਸ਼ੁਆ।
ਕਾਂਡ 27

1 ਸਲਾਫ਼ਹਾਦ ਹੇਫ਼ਰ ਦਾ ਪੁੱਤਰ ਸੀ। ਹੇਫ਼ਰ ਗਿਲਆਦ ਦਾ ਪੁੱਤਰ ਸੀ। ਗਿਲਆਦ ਮਾਕੀਰ ਦਾ ਪੁੱਤਰ ਸੀ। ਮਾਕੀਰ ਮਨਸ਼ਹ ਦਾ ਪੁੱਤਰ ਸੀ। ਮਨਸ਼ਹ ਯੂਸੁਫ਼ ਦਾ ਪੁੱਤਰ ਸੀ। ਸਲਾਫ਼ਹਾਦ ਦੀਆਂ ਪੰਜ ਧੀਆਂ ਸਨ। ਉਨ੍ਹਾਂ ਦੇ ਨਾਮ ਸਨ: ਮਾਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ।
2 ਇਹ ਪੰਜੇ ਔਰਤਾਂ, ਮੰਡਲੀ ਵਾਲੇ ਤੰਬੂ ਵੱਲ ਗਈਆਂ ਅਤੇ ਮੂਸਾ, ਜਾਜਕ ਅਲਆਜ਼ਾਰ, ਆਗੂਆ ਅਤੇ ਇਸਰਾਏਲ ਦੇ ਸਮੂਹ ਲੋਕਾਂ ਸਾਮ੍ਹਣੇ ਖਲੋ ਗਈਆਂ।ਪੰਜਾਂ ਧੀਆਂ ਨੇ ਆਖਿਆ,
3 “ਜਦੋਂ ਅਸੀਂ ਮਾਰੂਥਲ ਵਿੱਚ ਸਫ਼ਰ ਕਰ ਰਹੀਆਂ ਸਾਂ ਤਾਂ ਸਾਡੇ ਪਿਤਾ ਦਾ ਦੇਹਾਂਤ ਹੋ ਗਿਆ। ਸਾਡੇ ਪਿਤਾ ਦੀ ਮੌਤ ਕੁਦਰਤੀ ਤੌਰ ਤੇ ਹੋਈ ਸੀ। ਉਹ ਉਨ੍ਹਾਂ ਲੋਕਾਂ ਵਿੱਚੋਂ ਸੀ ਜਿਹੜੇ ਕੋਰਹ ਦੇ ਸਮੂਹ ਵਿੱਚ ਸ਼ਾਮਿਲ ਹੋ ਗਏ ਸਨ। (ਕੋਰਹ ਉਹ ਬੰਦਾ ਸੀ ਜਿਹੜਾ ਯਹੋਵਾਹ ਦੇ ਖਿਲਾਫ਼ ਹੋ ਗਿਆ ਸੀ।) ਪਰ ਸਾਡੇ ਪਿਤਾ ਦਾ ਕੋਈ ਪੁੱਤਰ ਨਹੀਂ ਸੀ।
4 ਨਤੀਜਤਨ, ਸਾਡੇ ਪਿਤਾ ਦਾ ਨਾਮ ਹਟਾ ਦਿੱਤਾ ਜਾਵੇਗਾ ਕਿਉਂਕਿ ਉਸਦੇ ਕੋਈ ਪੁੱਤਰ ਨਹੀਂ ਸਨ। ਇਹ ਉਚਿਤ ਨਹੀਂ ਕਿ ਸਾਡੇ ਪਿਤਾ ਦਾ ਨਾਮ ਜਾਰੀ ਨਾ ਰਹੇ। ਇਸ ਲਈ ਅਸੀਂ ਤੁਹਾਡੇ ਕੋਲੋਂ ਉਸ ਜ਼ਮੀਨ ਦਾ ਕੁਝ ਹਿੱਸਾ ਮੰਗਦੀਆਂ ਹਾਂ ਜਿਹੜੀ ਸਾਡੇ ਪਿਤਾ ਦੇ ਭਰਾਵਾਂ ਨੂੰ ਮਿਲੇਗੀ।”
5 ਇਸ ਲਈ ਮੂਸਾ ਨੇ ਯਹੋਵਾਹ ਨੂੰ ਪੁਛਿਆ ਕਿ ਉਸਨੂੰ ਕੀ ਕਰਨਾ ਚਾਹੀਦਾ ਹੈ।
6 ਯਹੋਵਾਹ ਨੇ ਉਸਨੂੰ ਆਖਿਆ,
7 “ਸਲਾਫ਼ਹਾਦ ਦੀਆਂ ਧੀਆਂ ਠੀਕ ਆਖਦੀਆਂ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਭਰਾਵਾਂ ਦੀ ਜ਼ਮੀਨ ਦਾ ਹਿੱਸਾ ਮਿਲਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਨੂੰ ਉਹ ਜ਼ਮੀਨ ਦੇ ਦਿਉ ਜਿਹੜੀ ਤੁਸੀਂ ਉਨ੍ਹਾ ਦੇ ਪਿਤਾ ਨੂੰ ਦੇਣੀ ਸੀ।”
8 “ਇਸ ਲਈ ਇਸਰਾਏਲ ਦੇ ਲੋਕਾਂ ਲਈ ਇਹ, ਬਿਧੀ ਬਣਾ ਦਿਉ, ‘ਜੇ ਕਿਸੇ ਬੰਦੇ ਦੇ ਕੋਈ ਪੁੱਤਰ ਨਾ ਹੋਵੇ ਅਤੇ ਉਹ ਮਰ ਜਾਵੇ, ਉਸਦੀ ਹਰ ਚੀਜ਼ ਉਸ ਦੀਆਂ ਧੀਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ।
9 ਜੇ ਉਸਦੀ ਕੋਈ ਧੀ ਨਾ ਹੋਵੇ ਤਾਂ ਉਸਦੀ ਹਰ ਸ਼ੈਅ ਉਸਦੇ ਭਰਾਵਾ ਨੂੰ ਦਿੱਤੀ ਜਾਣੀ ਚਾਹੀਦੀ ਹੈ।
10 ਜੇ ਉਸਦੇ ਭਰਾ ਨਾ ਹੋਣ ਤਾਂ ਉਸਦੀ ਹਰ ਸ਼ੈਅ ਉਸਦੇ ਪਿਤਾ ਦੇ ਭਰਾਵਾ ਨੂੰ ਦਿੱਤੀ ਜਾਣੀ ਚਾਹੀਦੀ ਹੈ।
11 ਜੇ ਉਸਦੇ ਪਿਤਾ ਦਾ ਕੋਈ ਭਰਾ ਨਹੀਂ ਤਾਂ ਉਸਦੀ ਹਰ ਸ਼ੈਅ ਉਸਦੇ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਨੂੰ ਦਿੱਤੀ ਜਾਣੀ ਚਾਹੀਦੀ ਹੈ। ਇਹ ਇਸਰਾਏਲ ਦੇ ਲੋਕਾਂ ਲਈ ਬਿਧੀ ਹੋਣੀ ਚਾਹੀਦੀ ਹੈ। ਯਹੋਵਾਹ, ਮੂਸਾ ਨੂੰ ਇਹ ਆਦੇਸ਼ ਦਿੰਦਾ ਹੈ।’”
12 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਯਰਦਨ ਨਦੀ ਦੇ ਪੂਰਬ ਵੱਲ ਦੇ ਮਾਰੂਥਲ ਵਿਚਲੇ ਇੱਕ ਪਰਬਤ ਉੱਤੇ ਜਾ। ਉਥੇ ਤੂੰ ਉਹ ਧਰਤੀ ਦੇਖੇਂਗਾ ਜਿਹੜੀ ਮੈਂ ਇਸਰਾਏਲ ਦੇ ਲੋਕਾਂ ਨੂੰ ਦੇ ਰਿਹਾ ਹਾਂ।
13 ਜਦੋਂ ਤੂੰ ਉਹ ਧਰਤੀ ਦੇਖ ਲਵੇਂਗਾ ਤਾਂ ਤੂੰ ਵੀ ਆਪਣੇ ਭਰਾ ਹਾਰੂਨ ਵਾਂਗ ਮਰ ਜਾਵੇਂਗਾ।
14 ਚੇਤੇ ਕਰ, ਜਦੋਂ ਲੋਕ ਸੀਨਈ ਦੇ ਮਾਰੂਥਲ ਵਿੱਚ ਪਾਣੀ ਲਈ ਗੁੱਸੇ ਹੋ ਰਹੇ ਸਨ, ਹਾਰੂਨ ਅਤੇ ਤੂੰ ਦੋਵਾਂ ਨੇ ਮੇਰੇ ਆਦੇਸ਼ਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਤੂੰ ਮੇਰਾ ਆਦਰ ਨਹੀਂ ਕੀਤਾ ਅਤੇ ਲੋਕਾਂ ਨੂੰ ਨਹੀਂ ਦੱਸਿਆ ਕਿ ਮੈਂ ਪਵਿੱਤਰ ਹਾਂ।” (ਇਹ ਸੀਨ ਮਾਰੂਥਲ ਵਿੱਚ, ਕਾਦੇਸ਼ ਦੇ ਨੇੜੇ ਮਰੀਬਾਹ ਦੇ ਪਾਣੀ ਵਿਖੇ ਸੀ।)
15 ਮੂਸਾ ਨੇ ਯਹੋਵਾਹ ਨੂੰ ਆਖਿਆ,
16 “ਯਹੋਵਾਹ ਹੀ ਉਹ ਪਰਮੇਸ਼ੁਰ ਹੈ ਜਿਹੜਾ ਇਹ ਜਾਣਦਾ ਹੈ ਕਿ ਲੋਕ ਕੀ ਸੋਚ ਰਹੇ ਹਨ। ਯਹੋਵਾਹ, ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਇਨ੍ਹਾਂ ਲੋਕਾਂ ਦਾ ਆਗੂ ਜ਼ਰੂਰ ਚੁਣੋਗੇ।
17 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਯਹੋਵਾਹ ਅਜਿਹਾ ਆਗੂ ਚੁਣੇ ਜਿਹੜਾ ਇਨ੍ਹਾਂ ਲੋਕਾਂ ਦੀ ਯੁਧ ਵਿੱਚ ਅਗਵਾਈ ਕਰੇਗਾ। ਫ਼ੇਰ ਯਹੋਵਾਹ ਦੇ ਲੋਕ ਬਿਨ ਅਯਾਲੀ ਦੀਆਂ ਭੇਡਾਂ ਵਰਗੇ ਨਹੀਂ ਹੋਣਗੇ।”
18 ਇਸ ਲਈ ਯਹੋਵਾਹ ਨੇ ਮੂਸਾ ਨੂੰ ਆਖਿਆ, “ਨੂਨ ਦਾ ਪੁੱਤਰ ਯਹੋਸ਼ੁਆ ਨਵਾਂ ਆਗੂ ਹੋਵੇਗਾ। ਉਹ ਬਹੁਤ ਸਿਆਣਾ ਹੈ। ਉਸਨੂੰ ਨਵਾਂ ਆਗੂ ਬਣਾ ਦੇ।
19 ਉਸਨੂੰ ਆਖ ਕਿ ਉਹ ਜਾਜਲ ਅਲਆਜ਼ਾਰ ਅਤੇ ਹੋਰ ਸਾਰੇ ਲੋਕਾਂ ਸਾਮ੍ਹਣੇ ਖਲੋਵੋ। ਫ਼ੇਰ ਉਸਨੂੰ ਨਵਾਂ ਆਗੂ ਬਣਾ ਦੇਵੀ।
20 “ਲੋਕਾਂ ਨੂੰ ਇਹ ਦਰਸਾ ਕਿ ਤੂੰ ਉਸਨੂੰ ਆਗੂ ਥਾਪ ਰਿਹਾ ਹੈ, ਫ਼ੇਰ ਸਾਰੇ ਲੋਕ ਉਸਦਾ ਆਦੇਸ਼ ਮੰਨਣਗੇ।
21 ਜੇ ਯਹੋਸ਼ੁਆ ਨੂੰ ਕੋਈ ਨਿਰਣਾ ਕਰਨ ਦੀ ਲੋੜ ਪਵੇ, ਤਾਂ ਉਹ ਜਾਜਕ ਅਲਆਜ਼ਾਰ ਵੱਲ ਜਾਵੇਗਾ। ਅਲਆਜ਼ਾਰ ਊਰੀਮ ਦੀ ਵਰਤੋਂ ਕਰਕੇ ਯਹੋਵਾਹ ਦਾ ਉੱਤਰ ਜਾਣੇਗਾ। ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਸਮੂਹ ਲੋਕ ਉਹੀ ਗੱਲ ਕਰਨਗੇ ਜੋ ਪਰਮੇਸ਼ੁਰ ਆਖਦਾ ਹੈ। ਜੇ ਉਹ ਆਖੇ, ‘ਯੁਧ ਕਰੋ’, ਤਾਂ ਉਹ ਯੁਧ ਕਰਨਗੇ। ਅਤੇ ਜੇ ਉਹ ਆਖੇ ‘ਘਰ ਜਾਉ’ ਤਾਂ ਉਹ ਘਰ ਚਲੇ ਜਾਣਗੇ।”
22 ਮੂਸਾ ਨੇ ਯਹੋਵਾਹ ਦਾ ਹੁਕਮ ਪ੍ਰਵਾਨ ਕਰ ਲਿਆ। ਮੂਸਾ ਨੇ ਯਹੋਸ਼ੁਆ ਨੂੰ ਜਾਜਕ ਅਲਆਜ਼ਾਰ ਅਤੇ ਇਸਰਾਏਲ ਦੇ ਸਮੂਹ ਲੋਕਾਂ ਦੇ ਸਾਮ੍ਹਣੇ ਖੜੇ ਹੋਣ ਲਈ ਆਖਿਆ।
23 ਫ਼ੇਰ ਮੂਸਾ ਨੇ ਇਹ ਦਰਸਾਉਣ ਲਈ ਉਸ ਉੱਤੇ ਆਪਣੇ ਹੱਥ ਰਖੇ, ਕਿ ਉਹੀ ਨਵਾਂ ਆਗੂ ਸੀ। ਜਿਵੇਂ ਯਹੋਵਾਹ ਚਾਹੁੰਦਾ ਸੀ ਕਿ ਉਹ ਕਰੇ।
ਕਾਂਡ 28

1 ਫ਼ੇਰ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸਨੇ ਆਖਿਆ,
2 “ਇਸਰਾਏਲ ਦੇ ਲੋਕਾਂ ਨੂੰ ਇਹ ਆਦੇਸ਼ ਦੇ। ਉਨ੍ਹਾਂ ਨੂੰ ਠੀਕ ਸਮੇਂ ਤੇ ਅਨਾਜ਼ ਦੀਆਂ ਭੇਟਾਂ ਅਤੇ ਬਲੀਆਂ ਚੜਾਉਣ ਲਈ ਕਹਿ। ਉਹ ਮੇਰੇ ਲਈ ਸੁਗਾਤਾਂ ਹਨ। ਉਨ੍ਹਾਂ ਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ।
3 ਇਹ ਉਹ ਸੁਗਾਤਾ ਹਨ ਜਿਹੜੀਆਂ ਉਨ੍ਹਾਂ ਨੂੰ ਯਹੋਵਾਹ ਨੂੰ ਚੜਾਉਣੀਆਂ ਚਾਹੀਦੀਆਂ ਹਨ। ਹਰ ਰੋਜ਼, ਉਨ੍ਹਾਂ ਨੂੰ ਯਹੋਵਾਹ ਨੂੰ ਬੇਨੁਕਸ ਇੱਕ ਸਾਲ ਦੇ ਦੋ ਲੇਲੇ ਭੇਟ ਕਰਨੇ ਚਾਹੀਦੇ ਹਨ।
4 ਉਹ ਇੱਕ ਲੇਲਾ ਸਵੇਰੇ ਅਤੇ ਦੂਸਰਾ ਸ਼ਾਮ ਨੂੰ ਚੜਾਉਣ।
5 ਇਸ ਤੋਂ ਇਲਾਵਾ ਉਹ ਇੱਕ ਕੁਆਟਰ ਜ਼ੈਤੂਨ ਵਿੱਚ ਗੁੰਨ੍ਹੇ ਹੋਏ ਮੈਦੇ ਦੇ
8 ਕੱਪ ਵੀ, ਅਨਾਜ਼ ਦੀਆਂ ਭੇਟ ਵਜੋਂ ਦੇਣ।”
6 (ਉਨ੍ਹਾਂ ਨੇ ਸੀਨਈ ਪਰਬਤ ਉੱਤੇ ਰੋਜ਼ਾਨਾ ਭੇਟਾ ਚੜਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਸੁਗਾਤਾ ਸਨ ਜਿਨ੍ਹਾਂ ਦੀ ਸੁਗੰਧੀ ਨੇ ਯਹੋਵਾਹ ਨੂੰ ਪ੍ਰਸੰਨ ਕਰ ਦਿੱਤਾ।)
7 ਲੋਕਾਂ ਨੂੰ ਹੋਮ ਦੀਆਂ ਭੇਟਾ ਦੇ ਨਾਲ ਪੀਣ ਦੀਆਂ ਭੇਟਾ ਵੀ ਚੜਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਹਰੇਕ ਲੇਲੇ ਦੇ ਨਾਲ ਇੱਕ ਕੁਆਟਰ ਮੈਅ ਜ਼ਰੂਰ ਦੇਣ। ਉਸ ਪੀਣ ਦੀ ਭੇਟ ਨੂੰ ਜਗਵੇਦੀ ਉੱਤੇ ਪਵਿੱਤਰ ਸਥਾਨ ਉੱਤੇ ਚੜਾਉਣ। ਇਹ ਯਹੋਵਾਹ ਵਾਸਤੇ ਸੁਗਾਤ ਹੈ।
8 ਦੂਸਰਾ ਲੇਲਾ ਸ਼ਾਮ ਨੂੰ ਚੜਾਇਆ ਜਾਣਾ ਚਾਹੀਦਾ। ਇਸਨੂੰ ਵੀ ਸਵੇਰੇ ਵਾਂਗ ਹੀ ਪੀਣ ਦੀ ਭੇਟ ਦੇ ਨਾਲ ਚੜਾਉਣਾ। ਇਹ ਇੱਕ ਸੁਗਾਤ ਹੋਵੇਗੀ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ।”
9 “ਸਬਤ ਦੇ ਦਿਨ, ਤੁਹਾਨੂੰ ਦੋ ਲੇਲੇ ਚੜਾਉਣੇ ਚਾਹੀਦੇ ਹਨ ਜਿਹੜੇ ਇੱਕ ਸਾਲ ਦੇ ਹੋਣ। ਉਨ੍ਹਾਂ ਵਿੱਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ। ਤੁਹਾਨੂੰ ਜੈਤੂਨ ਦੇ ਤੇਲ ਵਿੱਚ ਮਿਲਿਆ ਹੋਇਆ
16 ਕੱਪ ਮੈਦਾ ਅਨਾਜ਼ ਦੀ ਭੇਟ ਵਜੋਂ ਇੱਕ ਪੀਣ ਦੀ ਭੇਟ ਦੇ ਨਾਲ ਚੜਾਉਣਾ ਚਾਹੀਦਾ ਹੈ।
10 ਇਹ ਸਬਤ ਲਈ ਖਾਸ ਭੇਟ ਹੈ। ਇਹ ਭੇਟ ਰੋਜ਼ਾਨਾ ਦੀ ਭੇਟ ਅਤੇ ਪੀਣ ਦੀ ਭੇਟ ਤੋਂ ਇਲਾਵਾ ਹੈ।”
11 “ਹਰੇਕ ਮਹੀਨੇ ਦੇ ਪਹਿਲੇ ਦਿਨ, ਤੁਸੀਂ ਯਹੋਵਾਹ ਨੂੰ ਖਾਸ ਹੋਮ ਦੀ ਭੇਟ ਚੜਾਉਂਗੇ। ਇਹ ਭੇਟ ਦੋ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਬੇਨੁਕਸ
7 ਲੇਲੇ ਹੋਣਗੇ।
12 ਹਰੇਕ ਬਲਦ ਦੇ ਨਾਲ ਤੁਹਾਨੂੰ ਜੈਤੂਨ ਦੇ ਤੇਲ ਵਿੱਚ ਗੁੰਨ੍ਹੇ ਹੋਏ ਮੈਦੇ ਦੇ
24 ਕੱਪ ਵੀ, ਅਨਾਜ਼ ਦੀ ਭੇਟ ਵਜੋਂ ਚੜਾਉਣੇ ਚਾਹੀਦੇ ਹਨ। ਅਤੇ ਭੇਡੂ ਦੇ ਨਾਲ ਤੁਹਾਨੂੰ ਜੈਤੂਨ ਦੇ ਤੇਲ ਵਿੱਚ ਗੁੰਨ੍ਹੇ ਹੋਏ ਮੈਦੇ
16 ਕੱਪ ਵੀ ਅਨਾਜ਼ ਦੀ ਭੇਟ ਵਜੋਂ ਚੜਾਊਣੇ ਚਾਹੀਦੇ ਹਨ।
13 ਹਰੇਕ ਲੇਲੇ ਦੇ ਨਾਲ ਜੈਤੂਨ ਦੇ ਤੇਲ ਵਿੱਚ ਮਿਲੇ ਹੋਏ ਮੈਦੇ ਦੇ
8 ਕੱਪ ਅਨਾਜ਼ ਦੀ ਭੇਟ ਹੋਣੀ ਚਾਹੀਦੀ ਹੈ। ਇਹ ਸੁਗਾਤ ਹੋਵੇਗੀ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ।
14 ਹਰੇਕ ਬਲਦ ਦੇ ਨਾਲ ਮੈਅ ਦੇ ਦੋ ਕੁਆਟਰ, ਹਰੇਕ ਭੇਡੂ ਦੇ ਨਾਲ
1
1 /4 ਕੁਆਟਰ ਮੈਅ ਅਤੇ ਹਰੇਕ ਲੇਲੇ ਦੇ ਨਾਲ ਮੈਅ ਦਾ ਇੱਕ ਕੁਆਟਰ।
15 ਰੋਜ਼ਾਨਾ ਹੋਮ ਦੀ ਭੇਟ ਅਤੇ ਪੀਣ ਦੀ ਭੇਟ ਤੋਂ ਇਲਾਵਾ, ਤੁਹਾਨੂੰ ਪਾਪ ਦੀ ਭੇਟ ਵਜੋਂ ਯਹੋਵਾਹ ਨੂੰ ਇੱਕ ਬਕਰਾ ਵੀ ਚੜਾਉਣਾ ਚਾਹੀਦਾ ਹੈ।
16 “ਯਹੋਵਾਹ ਦਾ ਪਸਾਹ, ਮਹੀਨੇ ਦੀ
14 ਤਰੀਕ ਨੂੰ ਹੋਵੇਗਾ।
17 ਪਤੀਰੀ ਰੋਟੀ ਦਾ ਪਰਬ ਉਸ ਮਹੀਨੇ ਦੀ
15 ਤਰੀਕ ਨੂੰ ਸ਼ੁਰੂ ਹੁੰਦਾ ਹੈ। ਇਹ ਛੁੱਟੀ ਸੱਤਾਂ ਦਿਨਾਂ ਦੀ ਹੁੰਦੀ ਹੈ ਜਿਹੜੀ ਰੋਟੀ ਤੁਸੀਂ ਖਾ ਸਕਦੇ ਹੋ ਉਹ ਸਿਰਫ਼ ਪਤੀਰੀ ਰੋਟੀ ਹੀ ਹੈ।
18 ਇਨ੍ਹਾਂ ਛੁੱਟੀਆਂ ਦੇ ਪਹਿਲੇ ਦਿਨ ਤੁਹਾਨੂੰ ਖਾਸ ਸਭਾ ਕਰਨੀ ਚਾਹੀਦੀ ਹੈ। ਉਸ ਦਿਨ ਤੁਸੀਂ ਕੋਈ ਕੰਮ ਨਹੀਂ ਕਰੋਂਗੇ।
19 ਤੁਸੀਂ ਯਹੋਵਾਹ ਨੂੰ ਹੋਮ ਦੀਆਂ ਭੇਟਾ ਚੜਾਵੋਂਗੇ। ਇਹ ਦੋ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਬੇਨੁਕਸ
7 ਲੇਲੇ ਹੋਣਗੇ।
20 ਤੁਹਾਨੂੰ ਅਨਾਜ਼ ਦੀ ਭੇਟ ਵਜੋਂ ਹਰੇਕ ਬਲਦ ਦੇ ਨਾਲ ਜੈਤੂਨ ਦੇ ਤੇਲ ਵਿੱਚ ਗੁੰਨ੍ਹਿਆ
24 ਕੱਪ ਮੈਦਾ, ਅਤੇ ਹਰੇਕ ਲੇਲੇ ਦੇ ਨਾਲ ਜ਼ੈਤੂਨ ਦੇ ਤੇਲ ਵਿੱਚ ਗੁੰਨ੍ਹਿਆ
8 ਕੱਪ ਮੈਦਾ ਦੇਣਾ ਚਾਹੀਦਾ ਹੈ।
21
22 ਤੁਹਾਨੂੰ ਖੁਦ ਦੀ ਖਾਤਰ ਪਰਾਸਚਿਤ ਕਰਨ ਲਈ, ਪਾਪ ਦੀ ਭੇਟ ਵਜੋਂ ਇੱਕ ਬਕਰਾ ਵੀ ਚੜਾਉਣਾ ਚਾਹੀਦਾ ਹੈ।
23 ਇਹ ਭੇਟਾ ਤੁਹਾਨੂੰ ਨਿਤਨੇਮ ਵਜੋਂ ਸਵੇਰੇ ਦਿੱਤੀਆਂ ਗਈਆਂ ਹੋਮ ਦੀਆਂ ਭੇਟਾ ਤੋਂ ਇਲਾਵਾ ਹੋਣਗੀਆਂ।
24 “ਇਸੇ ਤਰ੍ਹਾਂ, ਸੱਤਾਂ ਦਿਨਾਂ ਤੱਕ ਹਰ ਰੋਜ਼, ਤੁਹਾਨੂੰ ਯਹੋਵਾਹ ਨੂੰ ਅੱਗ ਦੁਆਰਾ ਚੜਾਈਆਂ ਭੇਟਾ ਵਜੋਂ ਅਤੇ ਉਨ੍ਹਾਂ ਦੇ ਨਾਲ ਪੀਣ ਦੀਆਂ ਭੇਟਾ ਦੇਣੀਆਂ ਚਾਹੀਦੀਆਂ ਹਨ। ਇਨ੍ਹਾਂ ਭੇਟਾ ਦੀ ਦੀ ਸੁਂਗਧੂ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਹਾਨੂੰ ਇਹ ਭੇਟਾ ਰੋਜ਼ਾਨਾ ਦੀਆਂ ਭੇਟਾ ਤੋਂ ਇਲਾਵਾ ਦੇਣੀਆਂ ਚਾਹੀਦੀਆਂ ਹਨ।
25 “ਫ਼ੇਰ ਇਨ੍ਹਾਂ ਛੁੱਟੀਆਂ ਦੇ ਸੱਤਵੇਂ ਦਿਨ, ਤੁਹਾਨੂੰ ਇੱਕ ਹੋਰ ਖਾਸ ਸਭਾ ਬੁਲਾਉਣੀ ਚਾਹੀਦੀ ਹੈ। ਤੁਹਾਨੂੰ ਉਸ ਦਿਨ ਕੋਈ ਕੰਮ ਨਹੀਂ ਕਰਨਾ ਚਾਹੀਦਾ।
26 “ਪਹਿਲੇ ਫ਼ਲਾਂ ਦੇ ਪਰਬ (ਅਠਵਾਰਿਆਂ ਦੇ ਪਰਬ) ਵੇਲੇ ਯਹੋਵਾਹ ਨੂੰ ਅਨਾਜ਼ ਦੀ ਭੇਟ ਚੜਾਉਣ ਲਈ ਨਵੀਆਂ ਫ਼ਸਲਾਂ ਦੀ ਵਰਤੋਂ ਕਰੋ। ਉਸ ਸਮੇਂ, ਤੁਹਾਨੂੰ ਇੱਕ ਖਾਸ ਸਭਾ ਵੀ ਬੁਲਾਉਣੀ ਚਾਹੀਦੀ ਹੈ। ਤੁਹਾਨੂੰ ਉਸ ਦਿਨ ਕੋਈ ਕੰਮ ਨਹੀਂ ਕਰਨਾ ਚਾਹੀਦਾ।
27 ਤੁਹਾਨੂੰ ਇੱਕੋ ਹੋਮ ਦੀ ਭੇਟ ਦੇਣੀ ਚਾਹੀਦੀ ਹੈ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਹਾਨੂੰ ਦੋ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੇ ਸੱਤ ਬੇਨੁਕਸ ਲੇਲੇ ਭੇਟ ਕਰਨੇ ਚਾਹੀਦੇ ਹਨ।
28 ਤੁਹਾਨੂੰ ਤੇਲ ਵਿੱਚ ਗੁਂਨ੍ਹਿਆ
24 ਕੱਪ ਮੈਦਾ ਅਤੇ ਹਰੇਕ ਭੇਡੂ ਨਾਲ
16 ਕੱਪ ਮੈਦਾ ਅਤੇ
29 ਹਰੇਕ ਲੇਲੇ ਦੇ ਨਾਲ
8 ਕੱਪ ਮੈਦਾ ਅਵੱਸ਼ ਦੇਣਾ ਚਾਹੀਦਾ ਹੈ।
30 ਤੁਹਾਨੂੰ ਖੁਦੀ ਖਾਤਰ ਪਰਾਸਚਿਤ ਕਰਨ ਲਈ, ਇੱਕ ਬੱਕਰੇ ਦੀ ਬਲੀ ਦੇਣੀ ਚਾਹੀਦੀ ਹੈ।
31 ਪੀਣ ਦੀਆਂ ਇਹ ਭੇਟਾ ਰੋਜ਼ਾਨਾ ਦੀਆਂ ਭੇਟਾ ਦੇ ਨਾਲ ਚੜਾਈਆਂ ਜਾਣੀਆਂ ਚਾਹੀਦੀਆਂ ਹਨ। ਪਰ ਇਸ ਗੱਲ ਦਾ ਧਿਆਨ ਰਖਣਾ ਕਿ ਜਾਨਵਰ ਜਾਂ ਪੀਣ ਦੀਆਂ ਭੇਟਾ ਜੋ ਵੀ ਤੁਸੀਂ ਪਰਮੇਸ਼ੁਰ ਨੂੰ ਚੜਾਵੋਂ ਬੇਨੁਕਸ ਹੋਣੇ ਚਾਹੀਦੇ ਹਨ।
ਕਾਂਡ 29

1 “ਸੱਤਵੇਂ ਮਹੀਨੇ ਦੇ ਪਹਿਲੇ ਦਿਨ ਖਾਸ ਸਭਾ ਹੋਵੇਗੀ। ਤੁਹਾਨੂੰ ਉਸ ਦਿਨ ਕੋਈ ਕੰਮ ਨਹੀਂ ਕਰਨਾ ਚਾਹੀਦਾ। ਇਹ ਦਿਨ ਤੂਰ੍ਹੀ ਵਜਾਉਣ ਦਾ ਹੈ।
2 ਤੁਸੀਂ ਹੋਮ ਦੀ ਭੇਟ ਚੜਾਵੋਂਗੇ। ਉਨ੍ਹਾਂ ਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਸੀਂ ਇੱਕ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੀ ਉਮਰ ਦੇ
7 ਬੇਨੁਕਸ ਲੇਲੇ ਭੇਟ ਕਰੋਂਗੇ।
3 ਤੁਸੀਂ ਹਰੇਕ ਬਲਦ ਦੇ ਨਾਲ ਤੇਲ ਨਾਲ ਗੁੰਨ੍ਹੇ ਮੈਦੇ ਦੇ
24 ਕੱਪ, ਭੇਡੂ ਨਾਲ
16 ਕੱਪ,
4 ਅਤੇ ਹਰੇਕ ਲੇਲੇ ਨਾਲ
8 ਕੱਪ ਮੈਦੇ ਦੇ ਦੇਵੋਂਗੇ।
5 ਅਤੇ ਆਪਣੇ-ਆਪ ਨੂੰ ਪਵਿੱਤਰ ਬਨਾਉਣ ਲਈ ਇੱਕ ਬਕਰਾ ਪਾਪ ਦੀ ਭੇਟ ਵਜੋਂ ਦੇਵੋਂਗੇ।
6 ਇਹ ਭੇਟਾਂ ਨਵੇਂ ਚੰਨ ਦੀ ਬਲੀ ਅਤੇ ਉਸ ਦੀਆਂ ਅਨਾਜ਼ ਦੀਆਂ ਭੇਟਾਂ ਤੋਂ ਇਲਾਵਾ ਹਨ। ਅਤੇ ਇਹ ਰੋਜ਼ਾਨਾ ਦੀਆਂ ਬਲੀਆਂ ਅਤੇ ਉਸ ਦੀਆਂ ਅਨਾ ਜ਼ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾਂ ਤੋਂ ਵੀ ਇਲਾਵਾ ਹਨ। ਉਨ੍ਹਾਂ ਨੂੰ ਬਿਧੀਆਂ ਅਨੁਸਾਰ ਚੜਾਇਆ ਜਾਣਾ ਚਾਹੀਦਾ ਹੈ ਇਹ ਭੇਟਾ ਅੱਗ ਦੁਆਰਾ ਚੜਾਈਆਂ ਹੋਣੀਆਂ ਚਾਹੀਦੀਆਂ ਹਨ। ਇਨ੍ਹਾਂ ਦੀ ਸੁਂਗਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ।
7 “ਸੱਤਵੇਂ ਮਹੀਨੇ ਦੇ
10 ਵੇਂ ਦਿਨ, ਇੱਕ ਖਾਸ ਸਭਾ ਹੋਵੇਗੀ। ਉਸ ਦਿਨ ਤੁਹਾਨੂੰ ਵਰਤ ਰਖਣਾ ਚਾਹੀਦਾ ਹੈ ਅਤੇ ਕੋਈ ਕੰਮ ਨਹੀਂ ਕਰਨਾ ਚਾਹੀਦਾ।
8 ਤੁਸੀਂ ਹੋਮ ਦੀਆਂ ਭੇਟਾਂ ਦੇਵੋਂਗੇ। ਉਨ੍ਹਾਂ ਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਹਾਨੂੰ ਇੱਕ ਬਲਦ, ਇੱਕ ਭੇਡੂ ਅਤੇ ਸੱਤ ਲੇਲੇ ਭੇਟ ਕਰਨੇ ਚਾਹੀਦੇ ਹਨ ਜਿਹੜੇ ਇੱਕ ਸਾਲ ਦੇ ਹੋਣ। ਉਹ ਦੋਸ਼ ਰਹਿਤ ਹੋਣੇ ਚਾਹੀਦੇ ਹਨ।
9 ਤੁਹਾਨੂੰ ਹਰੇਕ ਬਲਦ ਨਾਲ ਤੇਲ ਵਿੱਚ ਗੁਂਨ੍ਹਿਆ
24 ਕੱਪ ਮੈਦਾ ਭੇਡੂ ਨਾਲ
16 ਕੱਪ ਮੈਦਾ,
10 ਅਤੇ ਹਰੇਕ ਲੇਲੇ ਨਾਲ ਅਠ ਕੱਪ ਮੈਦਾ ਭੇਟ ਕਰਨਾ ਚਾਹੀਦਾ ਹੈ।
11 ਤੁਸੀਂ ਪਾਪ ਦੀ ਭੇਟ ਵਜੋਂ ਇੱਕ ਬਕਰਾ ਵੀ ਭੇਟ ਕਰੋਂਗੇ। ਇਹ ਪਰਾਸਚਿਤ ਦੇ ਦਿਨ ਪਾਪ ਦੀ ਭੇਟ ਤੋਂ ਇਲਾਵਾ ਹੋਵੇਗਾ। ਇਹ ਰੋਜ਼ਾਨਾ ਦੀ ਬਲੀ, ਅਨਾਜ਼ ਦੀ ਭੇਟ ਅਤੇ ਪੀਣ ਦੀ ਭੇਟ ਤੋਂ ਵੀ ਇਲਾਵਾ ਹੋਵੇਗਾ।
12 “ਸੱਤਵੇਂ ਮਹੀਨੇ ਦੇ
15 ਵੇਂ ਦਿਨ, ਇੱਕ ਖਾਸ ਸਭਾ ਹੋਵੇਗੀ। ਇਹ ਆਸਰਿਆਂ ਦਾ ਪਰਬ ਹੋਵੇਗਾ। ਤੁਹਾਨੂੰ ਇਸ ਦਿਨ ਕੋਈ ਕੰਮ ਨਹੀਂ ਕਰਨਾ ਚਾਹੀਦਾ। ਤੁਹਾਨੂੰ ਯਹੋਵਾਹ ਲਈ ਸੱਤ ਦਿਨਾਂ ਦੀ ਖਾਸ ਛੁਟੀ ਮਨਾਉਣੀ ਚਾਹੀਦੀ ਹੈ।
13 ਤੁਸੀਂ ਸੁਗਾਤਾਂ ਭੇਟ ਕਰੋਂਗੇ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਸੀਂ
13 ਬਲਦ, ਇੱਕ ਸਾਲ ਦੇ
14 ਲੇਲੇ ਅਤੇ ਦੋ ਭੇਡੂ ਭੇਟ ਕਰੋਂਗੇ ਜੋ ਕਿ ਬੇਨੁਕਸ ਹੋਣਗੇ।
14 ਤੁਹਾਨੂੰ ਹਰੇਕ
13 ਬਲਦਾਂ ਦੇ ਨਾਲ ਤੇਲ ਮਿਲੇ ਮੈਦੇ ਦੇ
24 ਕੱਪ, ਅਤੇ ਹਰੇਕ ਭੇਡੂ ਨਾਲ ਤੇਲ ਨਾਲ ਮਿਲੇ ਮੈਦੇ ਦੇ
16 ਕੱਪ,
15 ਹਰ ਲੇਲੇ ਨਾਲ, ਤੇਲ ਨਾਲ ਮਿਲੇ ਮੈਦੇ ਦੇ
8 ਕੱਪ ਦੇਣੇ ਚਾਹੀਦੇ ਹਨ।
16 ਤੁਸੀਂ ਪਾਪ ਦੀ ਭੇਟ ਵਜੋਂ ਇੱਕ ਬਕਰਾ ਵੀ ਬਲੀ ਚੜਾਵੋਂਗੇ। ਇਹ ਰੋਜ਼ਾਨਾ ਦੀ ਬਲੀ ਅਨਾਜ਼ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾ ਤੋਂ ਇਲਾਵਾ ਹੋਵੇਗਾ।
17 “ਇਸ ਛੁਟੀ ਦੇ ਦੂਸਰੇ ਦਿਨ ਤੁਹਾਨੂੰ ਬਾਰ੍ਹਾਂ ਬਲਦ, ਦੋ ਭੇਡੂ ਅਤੇ
14 ਲੇਲੇ ਇੱਕ ਸਾਲ ਦੇ ਭੇਟ ਕਰਨੇ ਚਾਹੀਦੇ ਹਨ। ਉਹ ਦੋਸ਼ ਰਹਿਤ ਹੋਣੇ ਚਾਹੀਦੇ ਹਨ।
18 ਤੁਸੀਂ ਬਲਦਾਂ, ਭੇਡੂਆਂ ਅਤੇ ਲੇਲਿਆ ਨਾਲ ਢੁਕਵਾਂ ਅਨਾਜ਼ ਦੀ ਭੇਟ ਅਤੇ ਪੀਣ ਦੀ ਭੇਟ ਵੀ ਦਿਉਂਗੇ।
19 ਤੁਹਾਨੂੰ ਪਾਪ ਦੀ ਭੇਟ ਵਜੋਂ ਇੱਕ ਬਕਰਾ ਵੀ ਚੜਾਉਣਾ ਚਾਹੀਦਾ ਹੈ। ਇਹ ਰੋਜ਼ਾਨਾ ਦੀ ਬਲੀ, ਅਨਾਜ਼ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾਂ ਤੋਂ ਇਲਾਵਾ ਹੋਵੇਗਾ।
20 “ਇਸ ਛੁੱਟੀ ਦੇ ਤੀਸਰੇ ਦਿਨ ਤੁਹਾਨੂੰ
11 ਬਲਦ
2 ਭੇਡੂ ਅਤੇ
14 ਲੇਲੇ ਚੜਾਉਣੇ ਚਾਹੀਦੇ ਹਨ ਜਿਹੜੇ ਇੱਕ ਸਾਲ ਦੇ ਹੋਣ। ਉਹ ਦੋਸ਼ ਰਹਿਤ ਹੋਣੇ ਚਾਹੀਦੇ ਹਨ।
21 ਤੁਹਾਨੂੰ ਇਨ੍ਹਾਂ ਬਲਦਾਂ, ਭੇਡੂਆਂ ਅਤੇ ਲੇਲਿਆਂ ਦੇ ਨਾਲ ਢੁਕਵੀਂ ਮਿਕਦਾਰ ਵਿੱਚ ਅਨਾਜ਼ ਅਤੇ ਪੀਣ ਦੀਆਂ ਭੇਟਾਂ ਵੀ ਚੜਾਉਣੀਆਂ ਚਾਹੀਦੀਆਂ ਹਨ।
22 ਤੁਹਾਨੂੰ ਇੱਕ ਬਕਰਾ ਪਾਪ ਦੀ ਭੇਟ ਵਜੋਂ ਵੀ ਦੇਣਾ ਚਾਹੀਦਾ ਹੈ। ਇਹ ਰੋਜ਼ਾਨਾ ਬਲੀ ਅਤੇ ਅਨਾਜ਼ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਤੋਂ ਇਲਾਵਾ ਹੋਵੇਗਾ।
23 “ਇਸ ਛੁੱਟੀ ਦੇ ਚੌਥੇ ਦਿਨ, ਤੁਹਾਨੂੰ
10 ਬਲਦ,
2 ਭੇਡੂ ਅਤੇ
14 ਲੇਲੇ ਭੇਟ ਕਰਨੇ ਚਾਹੀਦੇ ਹਨ ਜਿਹੜੇ ਇੱਕ ਸਾਲ ਦੇ ਹੋਣ। ਉਹ ਦੋਸ਼ ਰਹਿਤ ਹੋਣੇ ਚਾਹੀਦੇ ਹਨ।
24 ਤੁਹਾਨੂੰ ਇਨ੍ਹਾਂ ਬਲਦਾਂ, ਭੇਡੂਆਂ ਅਤੇ ਲੇਲਿਆਂ ਦੇ ਨਾਲ ਢੁਕਵੀਂ ਮਿਕਦਾਰ ਵਿੱਚ ਅਨਾਜ਼ ਅਤੇ ਪੀਣ ਦੀਆਂ ਭੇਟਾ ਚੜਾਉਣੀਆਂ ਚਾਹੀਦੀਆਂ ਹਨ।
25 ਤੁਹਾਨੂੰ ਪਾਪ ਦੀ ਭੇਟ ਵਜੋਂ ਵੀ ਇੱਕ ਬਕਰਾ ਭੇਟ ਕਰਨਾ ਚਾਹੀਦਾ ਹੈ। ਇਹ ਰੋਜ਼ਾਨਾ ਬਲੀ, ਅਨਾਜ਼ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾ ਤੋਂ ਇਲਾਵਾ ਹੋਵੇਗਾ।
26 “ਇਸ ਛੁੱਟੀ ਦੇ ਪੰਜਵੇਂ ਦਿਨ, ਤੁਹਾਨੂੰ
9 ਬਲਦ,
2 ਭੇਡੂ ਅਤੇ
14 ਲੇਲੇ ਭੇਟ ਕਰਨੇ ਚਾਹੀਦੇ ਹਨ ਜਿਹੜੇ ਇੱਕ ਸਾਲ ਦੇ ਹੋਣ। ਉਹ ਦੋਸ਼ ਰਹਿਣ ਹੋਣੇ ਚਾਹੀਦੇ ਹਨ।
27 ਤੁਹਾਨੂੰ ਇਨ੍ਹਾਂ ਬਲਦਾਂ, ਭੇਡੂਆਂ ਅਤੇ ਲੇਲਿਆਂ ਦੇ ਨਾਲ ਢੁਕਵੀਂ ਮਿਕਦਾਰ ਵਿੱਚ ਅਨਾਜ਼ ਅਤੇ ਪੀਣ ਦੀਆਂ ਭੇਟਾ ਵੀ ਚੜਾਉਣੀਆਂ ਚਾਹੀਦੀਆਂ ਹਨ।
28 ਤੁਹਾਨੂੰ ਪਾਪ ਦੀ ਭੇਟ ਵਜੋਂ ਇੱਕ ਬਕਰਾ ਵੀ ਚੜਾਉਣਾ ਚਾਹੀਦਾ ਹੈ। ਇਹ ਰੋਜ਼ਾਨਾ ਬਲੀ, ਅਨਾਜ਼ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾ ਤੋਂ ਇਲਾਵਾ ਹੋਵੇਗਾ।
29 “ਇਸ ਛੁੱਟੀ ਦੇ ਛੇਵੇਂ ਦਿਨ, ਤੁਹਾਨੂੰ
8 ਬਲਦ,
2 ਭੇਡੂ ਅਤੇ
14 ਲੇਲੇ ਚੜਾਉਣੇ ਚਾਹੀਦੇ ਹਨ ਜਿਹੜੇ ਇੱਕ ਸਾਲ ਦੇ ਹੋਣ। ਇਹ ਦੋਸ਼ ਰਹਿਤ ਹੋਣੇ ਚਾਹੀਦੇ ਹਨ।
30 ਤੁਹਾਨੂੰ ਇਨ੍ਹਾਂ ਬਲਦਾਂ, ਭੇਡੂਆਂ ਅਤੇ ਲੇਲਿਆਂ ਦੇ ਨਾਲ ਢੁਕਵੀਂ ਮਿਕਦਾਰ ਵਿੱਚ ਅਨਾਜ਼ ਅਤੇ ਪੀਣ ਦੀਆਂ ਭੇਟਾਂ ਵੀ ਚੜਾਉਣੀਆਂ ਚਾਹੀਦੀਆਂ ਹਨ।
31 ਤੁਹਾਨੂੰ ਪਾਪ ਦੀ ਭੇਟ ਵਜੋਂ ਇੱਕ ਬਕਰਾ ਵੀ ਚੜਾਉਣਾ ਚਾਹੀਦਾ ਹੈ। ਇਹ ਰੋਜ਼ਾਨਾ ਬਲੀ, ਅਨਾਜ਼ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾ ਤੋਂ ਇਲਾਵਾ ਹੋਵੇਗਾ।
32 “ਇਸ ਛੁੱਟੀ ਦੇ ਸੱਤਵੇਂ ਦਿਨ, ਤੁਹਾਨੂੰ
7 ਬਲਦ,
2 ਭੇਡੂ ਅਤੇ
14 ਲੇਲੇ ਚੜਾਉਣੇ ਚਾਹੀਦੇ ਹਨ ਜਿਹੜੇ ਇੱਕ ਸਾਲ ਦੇ ਹੋਣ। ਇਹ ਦੋਸ਼ ਰਹਿਣ ਹੋਣੇ ਚਾਹੀਦੇ ਹਨ।
33 ਤੁਹਾਨੂੰ ਇਨ੍ਹਾਂ ਬਲਦਾਂ, ਭੇਡੂਆਂ ਅਤੇ ਲੇਲਿਆਂ ਦੇ ਨਾਲ ਢੁਕਵੀਂ ਮਿਕਦਾਰ ਵਿੱਚ ਅਨਾਜ਼ ਅਤੇ ਪੀਣ ਦੀਆਂ ਭੇਟਾ ਵੀ ਚੜਾਉਣੀਆਂ ਚਾਹੀਦੀਆਂ ਹਨ।
34 ਤੁਹਾਨੂੰ ਪਾਪ ਦੀ ਭੇਟ ਵਜੋਂ ਇੱਕ ਬਕਰਾ ਵੀ ਚੜਾਉਣਾ ਚਾਹੀਦਾ ਹੈ। ਇਹ ਰੋਜ਼ਾਨਾ ਬਲੀ, ਅਨਾਜ਼ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾ ਤੋਂ ਇਲਾਵਾ ਹੋਵੇਗਾ।
35 “ਇਸ ਛੁੱਟੀ ਦਾ
8 ਵਾਂ ਦਿਨ ਤੁਹਾਡੇ ਲਈ ਬਹੁਤ ਖਾਸ ਸਭਾ ਵਾਲਾ ਹੈ। ਤੁਹਾਨੂੰ ਇਸ ਦਿਨ ਕੋਈ ਕੰਮ ਨਹੀਂ ਕਰਨਾ ਚਾਹੀਦਾ।
36 ਤੁਹਾਨੂੰ ਸੁਗਾਤਾਂ ਦੇਣੀਆਂ ਚਾਹੀਦੀਆਂ ਹਨ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਹਾਨੂੰ ਇੱਕ ਬਲਦ, ਭੇਡੂ ਅਤੇ ਇੱਕ ਸਾਲ ਦੇ
7 ਲੇਲੇ ਭੇਟ ਕਰਨੇ ਚਾਹੀਦੇ ਹਨ ਜੋ ਬੇਨੁਕਸ ਹੋਣ।
37 ਤੁਹਾਨੂੰ ਇਨ੍ਹਾਂ ਬਲਦਾਂ, ਭੇਡੂਆਂ ਅਤੇ ਲੇਲਿਆਂ ਦੇ ਨਾਲ ਢੁਕਵੀਂ ਮਿਕਦਾਰ ਵਿੱਚ ਅਨਾਜ਼ ਅਤੇ ਪੀਣ ਦੀਆਂ ਭੇਟਾ ਵੀ ਚੜਾਉਣੀਆਂ ਚਾਹੀਦੀਆਂ ਹਨ।
38 ਤੁਹਾਨੂੰ ਇੱਕ ਬਕਰਾ ਵੀ ਪਾਪ ਦੀ ਭੇਟ ਵਜੋਂ ਦੇਣਾ ਚਾਹੀਦਾ ਹੈ। ਇਹ ਰੋਜ਼ਾਨਾ ਬਲੀ, ਅਨਾਜ਼ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾ ਤੋਂ ਇਲਾਵਾ ਹੋਵੇਗਾ।
39 “ਖਾਸ ਛੁੱਟੀਆਂ ਵੇਲੇ ਤੁਹਾਨੂੰ ਹੋਮ ਦੀਆਂ ਭੇਟਾ, ਅਨਾਜ਼ ਦੀਆਂ ਭੇਟਾ, ਪੀਣ ਦੀਆਂ ਭੇਟਾ ਅਤੇ ਸੁਖ-ਸਾਂਦ ਦੀਆਂ ਭੇਟਾਂ ਲੈਕੇ ਆਉਣੀਆਂ ਚਾਹੀਦੀਆਂ ਹਨ। ਤੁਹਾਨੂੰ ਇਹ ਭੇਟਾ ਯਹੋਵਾਹ ਨੂੰ ਚੜਾਉਣੀਆਂ ਚਾਹੀਦੀਆਂ ਹਨ। ਇਹ ਭੇਟਾ ਉਸ ਖਾਸ ਸੁਗਾਤ ਤੋਂ ਇਲਾਵਾ ਹਨ ਜਿਹੜੀਆਂ ਤੁਸੀਂ ਆਪਣੇ ਕਿਸੇ ਖਾਸ ਇਕਰਾਰ ਬਦਲੇ ਦੇਣੀਆਂ ਚਾਹੁੰਦੇ ਹੋਵੋ।”
40 ਮੂਸਾ ਨੇ ਇਸਰਏਲ ਦੇ ਲੋਕਾਂ ਨੂੰ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਸਭ ਕੁਝ ਦੱਸਿਆ ਜਿਸ੍ਸਦਾ ਯਹੋਵਾਹ ਨੇ ਉਸਨੂੰ ਆਦੇਸ਼ ਦਿੱਤਾ ਸੀ।
ਕਾਂਡ 30

1 ਮੂਸਾ ਨੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੇ ਆਗੂਆਂ ਨਾਲ ਗੱਲ ਕੀਤੀ। ਮੂਸਾ ਨੇ ਉਨ੍ਹਾਂ ਨੂੰ ਯਹੋਵਾਹ ਦੇ ਇਨ੍ਹਾਂ ਆਦੇਸ਼ਾਂ ਬਾਰੇ ਦੱਸਿਆ:
2 “ਜੇ ਕੋਈ ਬੰਦਾ ਪਰਮੇਸ਼ੁਰ ਨਾਲ ਖਾਸ ਇਕਰਾਰ ਕਰਨਾ ਚਾਹੁੰਦਾ ਹੈ ਜਾਂ ਜੇ ਕੋਈ ਬੰਦਾ ਪਰਮੇਸ਼ੁਰ ਨੂੰ ਕੋਈ ਖਾਸ ਚੀਜ਼ ਦੇਣ ਦਾ ਇਕਰਾਰ ਕਰਦਾ ਹੈ, ਤਾਂ ਉਸਨੂੰ ਅਜਿਹਾ ਕਰਨ ਦਿਉ ਪਰ ਉਸ ਬੰਦੇ ਨੂੰ ਬਿਲਕੁਲ ਉਵੇਂ ਹੀ ਕਰਨਾ ਚਾਹੀਦਾ ਹੈ ਜਿਵੇਂ ਉਸਨੇ ਇਕਰਾਰ ਕੀਤਾ ਸੀ!
3 “ਕੋਈ ਜਵਾਨ ਔਰਤ ਸ਼ਾਇਦ ਹਾਲੇ ਆਪਣੇ ਪਿਤਾ ਦੇ ਘਰ ਵਿੱਚ ਰਹਿ ਰਹੀ ਹੋਵੇ। ਅਤੇ ਉਹ ਜਵਾਨ ਔਰਤ ਸ਼ਾਇਦ ਯਹੋਵਾਹ ਨੂੰ ਕੋਈ ਖਾਸ ਚੀਜ਼ ਭੇਟ ਕਰਨ ਦਾ ਇਕਰਾਰ ਕਰੇ।
4 ਜੇ ਉਸਦਾ ਪਿਤਾ ਉਨ੍ਹਾਂ ਇਕਰਾਰ ਬਾਰੇ ਸੁਣਦਾ ਹੈ ਅਤੇ ਮੰਨ ਜਾਂਦਾ ਹੈ, ਤਾਂ ਉਸ ਜਵਾਨ ਔਰਤ ਨੂੰ ਉਹੀ ਕਰਨਾ ਚਾਹੀਦਾ ਹੈ ਜਿਵੇਂ ਉਸਨੇ ਇਕਰਾਰ ਕੀਤਾ ਸੀ।
5 ਪਰ ਜੇ ਉਸਦਾ ਪਿਤਾ ਇਸ ਇਕਰਾਰ ਬਾਰੇ ਸੁਣਦਾ ਹੈ ਅਤੇ ਇਸਨੂੰ ਪ੍ਰਵਾਨ ਨਹੀਂ ਕਰਦਾ, ਤਾਂ ਉਹ ਆਪਣੇ ਇਕਰਾਰ ਵੱਲੋਂ ਅਜ਼ਾਦ ਹੈ। ਉਸਨੂੰ ਉਹ ਕੁਝ ਕਰਨ ਦੀ ਲੋੜ ਨਹੀਂ ਜਿਸਦਾ ਉਸਨੇ ਇਕਰਾਰ ਕੀਤਾ ਸੀ। ਉਸਦੇ ਪਿਤਾ ਨੇ ਉਸਨੂੰ ਰੋਕ ਦਿੱਤਾ ਸੀ, ਇਸ ਲਈ ਯਹੋਵਾਹ ਉਸਨੂੰ ਮਾਫ਼ ਕਰ ਦੇਵੇਗਾ।
6 “ਕੋਈ ਔਰਤ ਸ਼ਾਇਦ ਯਹੋਵਾਹ ਨੂੰ ਕੁਹਜ ਖਾਸ ਦੇਣ ਦਾ ਇਕਰਾਰ ਕਰੇ, ਅਤੇ ਸ਼ਾਇਦ ਉਸਤੋਂ ਬਾਦ ਉਸਦਾ ਵਿਆਹ ਹੋ ਜਾਵੇ।
7 ਜੇ ਪਤੀ ਉਸ ਇਕਰਾਰ ਬਾਰੇ ਸੁਣਦਾ ਹੈ ਅਤੇ ਇਸਦਾ ਵਿਰੋਧ ਨਹੀਂ ਕਰਦਾ, ਤਾਂ ਉਸ ਔਰਤ ਨੂੰ ਉਹ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਜਿਸਦਾ ਉਸਨੇ ਇਕਰਾਰ ਕੀਤਾ ਸੀ।
8 ਪਰ ਜੇ ਪਤੀ ਉਸਦੇ ਇਕਰਾਰ ਬਾਰੇ ਸੁਣਦਾ ਹੈ ਅਤੇ ਉਸਨੂੰ ਆਪਣਾ ਇਕਰਾਰ ਪੂਰਾ ਕਰਨ ਬਾਰੇ ਇਨਕਾਰ ਕਰ ਦਿੰਦਾ ਹੈ ਤਾਂ ਪਤਨੀ ਨੂੰ ਉਹ ਗੱਲ ਕਰਨ ਦੀ ਲੋੜ ਨਹੀਂ ਜਿਸਦਾ ਉਸਨੇ ਇਕਰਾਰ ਕੀਤਾ ਸੀ। ਉਸਦੇ ਪਤੀ ਨੇ ਇਕਰਾਰ ਨੂੰ ਤੋੜਿਆ - ਉਸਨੇ ਉਸਨੂੰ ਉਹ ਗੱਲ ਨਹੀਂ ਕਰਨ ਦਿੱਤੀ ਜਿਸਦਾ ਉਸਨੇ ਇਕਰਾਰ ਕੀਤਾ ਸੀ। ਇਸ ਲਈ ਯਹੋਵਾਹ ਉਸਨੂੰ ਮਾਫ਼ ਕਰ ਦੇਵੇਗਾ।
9 “ਕੋਈ ਵਿਧਵਾ ਜਾਂ ਕੋਈ ਤਲਾਕਸ਼ੁਦਾ ਔਰਤ ਸ਼ਾਇਦ ਕੋਈ ਖਾਸ ਇਕਰਾਰ ਕਰੇ। ਜੇ ਉਹ ਅਜਿਹਾ ਕਰਦੀ ਹੈ ਤਾਂ ਉਸਨੂੰ ਬਿਲਕੁਲ ਉਵੇਂ ਹੀ ਕਰਨਾ ਚਾਹੀਦਾ ਹੈ ਜਿਸਦਾ ਉਸਨੇ ਇਕਰਾਰ ਕੀਤਾ ਸੀ।
10 ਕੋਈ ਵਿਆਹੁਤਾ ਔਰਤ ਸ਼ਾਇਦ ਯਹੋਵਾਹ ਨੂੰ ਕੁਝ ਦੇਣ ਦਾ ਇਕਰਾਰ ਕਰੇ।
11 ਜੇ ਉਸਦਾ ਪਤੀ ਇਸ ਇਕਰਾਰ ਬਾਰੇ ਸੁਣਦਾ ਹੈ ਅਤੇ ਉਸਨੂੰ ਇਕਰਾਰ ਪੂਰਾ ਕਰਨ ਦਿੰਦਾ ਹੈ, ਤਾਂ ਉਸਨੂੰ ਬਿਲਕੁਲ ਉਵੇਂ ਹੀ ਕਰਨਾ ਚਾਹੀਦਾ ਹੈ ਜਿਵੇਂ ਉਸਨੇ ਇਕਰਾਰ ਕੀਤਾ ਸੀ। ਉਸਨੂੰ ਹਰ ਉਹ ਚੀਜ਼ ਦੇਣੀ ਚਾਹੀਦੀ ਹੈ ਜਿਸ ਬਾਰੇ ਉਸਨੇ ਇਕਰਾਰ ਕੀਤਾ ਸੀ।
12 ਪਰ ਜੇ ਉਸਦਾ ਪਤੀ ਇਸ ਇਕਰਾਰ ਬਾਰੇ ਸੁਣਦਾ ਹੈ ਅਤੇ ਉਸਨੂੰ ਇਕਰਾਰ ਪੂਰਾ ਕਰਨ ਨਹੀਂ ਦਿੰਦਾ, ਤਾਂ ਉਸਨੂੰ ਅਜਿਹਾ ਕਰਨ ਦੀ ਲੋੜ ਨਹੀਂ ਜਿਸਦਾ ਉਸਨੇ ਇਕਰਾਰ ਕੀਤਾ ਸੀ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਸਨੇ ਕੀ ਇਕਰਾਰ ਕੀਤਾ ਸੀ, ਉਸਦਾ ਪਤੀ ਇਕਰਾਰ ਨੂੰ ਤੋੜ ਸਕਦਾ ਹੈ। ਜੇ ਉਸਦਾ ਪਤੀ ਇਕਰਾਰ ਨੂੰ ਤੋੜਦਾ ਹੈ, ਤਾਂ ਯਹੋਵਾਹ ਉਸਨੂੰ ਮਾਫ਼ ਕਰ ਦੇਵੇਗਾ।
13 ਕੋਈ ਵਿਆਹੁਤਾ ਔਰਤ ਸ਼ਾਇਦ ਯਹੋਵਾਹ ਨੂੰ ਕੁਝ ਦੇਣ ਦਾ ਇਕਰਾਰ ਕਰੇ, ਜਾਂ ਉਹ ਕਿਸੇ ਚੀਜ਼ ਤੋਂ ਬਿਨਾ ਗੁਜ਼ਾਰਾ ਕਰਨ ਦਾ ਇਕਰਾਰ ਕਰੇ ਜਾਂ ਉਹ ਪਰਮੇਸ਼ੁਰ ਨੂੰ ਕੋਈ ਹੋਰ ਖਾਸ ਚੀਜ਼ ਦੇਣ ਦਾ ਇਕਰਾਰ ਕਰੇ। ਪਤੀ ਇਨ੍ਹਾਂ ਵਿੱਚੋਂ ਕਿਸੇ ਵੀ ਇਕਰਾਰ ਨੂੰ ਰੋਕ ਸਕਦਾ ਹੈ, ਅਤੇ ਪਤੀ ਉਸਦੇ ਕਿਸੇ ਇਕਰਾਰ ਨੂੰ ਪੂਰਾ ਕਰਨ ਦੀ ਇਜਾਜ਼ਤ ਦੇ ਸਕਦਾ ਹੈ।
14 ਪਤੀ ਆਪਣੀ ਪਤੀ ਨੂੰ ਆਪਣਾ ਇਕਰਾਰ ਪੂਰਾ ਕਰਨ ਦੀ ਇਜਾਜ਼ਤ ਕਿਵੇਂ ਦਿੰਦਾ ਹੈ? ਜੇ ਉਹ ਇਕਰਾਰਾਂ ਬਾਰੇ ਸੁਣਦਾ ਹੈ ਅਤੇ ਉਨ੍ਹਾਂ ਨੂੰ ਰੋਕਦਾ ਨਹੀਂ, ਤਾਂ ਔਰਤ ਨੂੰ ਉਵੇਂ ਹੀ ਕਰਨਾ ਚਾਹੀਦਾ ਹੈ ਜਿਵੇਂ ਉਸਨੇ ਇਕਰਾਰ ਕੀਤਾ ਸੀ।
15 ਪਰ ਜੇ ਉਸਦਾ ਪਤੀ ਇਕਰਾਰਾ ਬਾਰੇ ਸੁਣਦਾ ਹੈ ਅਤੇ ਉਨ੍ਹਾਂ ਨੂੰ ਰੋਕ ਦਿੰਦਾ ਹੈ, ਤਾਂ ਉਹੀ ਉਸਦੇ ਇਕਰਾਰਾਂ ਨੂੰ ਤੋੜਨ ਦਾ ਜ਼ਿੰਮੇਵਾਰ ਹੈ।”
16 ਇਹੀ ਉਹ ਆਦੇਸ਼ ਹਨ ਜਿਹੜੇ ਯਹੋਵਾਹ ਨੇ ਮੂਸਾ ਨੂੰ ਦਿੱਤੇ। ਉਹੀ ਆਦੇਸ਼ ਹਨ ਪਤੀ ਅਤੇ ਪਤਨੀ ਬਾਰੇ, ਅਤੇ ਪਿਤਾ ਅਤੇ ਧੀ ਬਾਰੇ ਜਿਹੜੀ ਹਾਲੇ ਜਵਾਨ ਹੈ ਅਤੇ ਆਪਣੇ ਮਾਪਿਆਂ ਦੇ ਘਰ ਵਿੱਚ ਰਹਿ ਰਹੀ ਹੈ।
ਕਾਂਡ 31

1 ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸਨੇ ਆਖਿਆ,
2 “ਮੈਂ ਇਸਰਾਏਲ ਦੇ ਲੋਕਾਂ ਦੀ ਮਿਦਯਾਨੀਆਂ ਨਾਲ ਆਮ੍ਹਣੇ-ਸਾਮ੍ਹਣੇ ਹੋਣ ਵਿੱਚ ਸਹਾਇਤਾ ਕਰਾਂਗਾ। ਉਸਦੋਂ ਮਗਰੋਂ, ਮੂਸਾ ਤੇਰਾ ਦੇਹਾਂਤ ਹੋ ਜਾਵੇਗਾ।”
3 ਇਸ ਲਈ ਮੂਸਾ ਨੇ ਲੋਕਾਂ ਨਾਲ ਗੱਲ ਕੀਤੀ। ਉਸਨੇ ਆਖਿਆ, “ਆਪਣੇ ਵਿੱਚੋਂ ਕੁਝ ਬੰਦਿਆਂ ਦੀ ਫ਼ੌਜੀਆਂ ਦੇ ਤੌਰ ਤੇ ਚੋਣ ਕਰੋ। ਯਹੋਵਾਹ ਉਨ੍ਹਾਂ ਆਦਮੀਆਂ ਦੀ ਵਰਤੋਂ ਮਿਦਯਾਨੀਆਂ ਨਾਲ ਆਮ੍ਹਣੇ-ਸਾਮ੍ਹਣੇ ਹੋਣ ਲਈ ਕਰੇਗਾ।
4 ਇਸਰਾਏਲ ਦੇ ਹਰੇਕ ਪਰਿਵਾਰ-ਸਮੂਹ ਵਿੱਚ 1,000 ਆਦਮੀਆਂ ਨੂੰ ਚੁਣੋ।
5 ਇੱਥੇ ਕੁੱਲ 12,000 ਫ਼ੌਜੀ ਇਸਰਾਏਲ ਦੇ ਪਰਿਵਾਰ-ਸਮੂਹਾਂ ਵਿੱਚੋਂ ਹੋਣਗੇ।”
6 ਮੂਸਾ ਨੇ ਉਨ੍ਹਾਂ 12 ,000 ਆਦਮੀਆਂ ਨੂੰ ਜੰਗ ਲਈ ਭੇਜਿਆ। ਉਸਨੇ ਜਾਜਕ ਅਲਆਜ਼ਾਰ ਦੇ ਪੁੱਤਰ ਫ਼ੀਨਹਾਸ ਨੂੰ ਉਨ੍ਹਾਂ ਦੇ ਨਾਲ ਭੇਜਿਆ। ਫ਼ੀਨਹਾਸ ਨੇ ਪਵਿੱਤਰ ਵਸਤਾਂ, ਅਤੇ ਤੂਰ੍ਹੀਆਂ ਆਪਣੇ ਹੱਥਾਂ ਵਿੱਚ ਲੈ ਲਈਆਂ।
7 ਇਸਰਾਏਲ ਦੇ ਲੋਕ ਮਿਦਯਾਨੀਆਂ ਨਾਲ ਉਸੇ ਤਰ੍ਹਾਂ ਲੜੇ ਜਿਵੇਂ ਯਹੋਵਾਹ ਨੇ ਆਦੇਸ਼ ਦਿੱਤਾ ਸੀ। ਉਸਨੇ ਮਿਦਯਾਨੀਆਂ ਦੇ ਸਾਰੇ ਆਦਮੀ ਮਾਰ ਦਿੱਤੇ।
8 ਉਨ੍ਹਾਂ ਲੋਕਾਂ ਵਿੱਚੋਂ, ਜਿਨ੍ਹਾਂ ਨੂੰ ਉਨ੍ਹਾਂ ਨੇ ਮਾਰਿਆ ਸੀ, ਅਵ੍ਵੀ, ਰਕਮ, ਸੂਰ, ਹੂਰ ਅਤੇ ਰਬਾ ਪੰਜ ਮਿਦਯਾਨੀ ਰਾਜੇ ਸਨ। ਉਨ੍ਹਾਂ ਨੇ ਬਓਰ ਦੇ ਪੁੱਤਰ ਬਿਲਆਮ ਨੂੰ ਵੀ ਤਲਵਾਰ ਨਾਲ ਮਾਰ ਦਿੱਤਾ।
9 ਇਸਰਾਏਲ ਦੇ ਲੋਕਾਂ ਨੇ ਮਿਦਯਾਨੀਆਂ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਬੰਦੀ ਬਣਾ ਲਿਆ। ਉਨ੍ਹਾਂ ਨੇ ਉਨ੍ਹਾਂ ਦੀਆਂ ਸਮੂਹ ਭੇਡਾਂ, ਗਾਵਾਂ ਅਤੇ ਹੋਰ ਚੀਜ਼ਾਂ ਵੀ ਸਾਂਭ ਲਈਆਂ।
10 ਫ਼ੇਰ ਉਨ੍ਹਾਂ ਨੇ ਉਨ੍ਹਾਂ ਦੇ ਸਾਰੇ ਨਗਰ ਅਤੇ ਉਨ੍ਹਾਂ ਦੇ ਮਹਿਲ ਸਾੜ ਦਿੱਤੇ।
11 ਉਨ੍ਹਾਂ ਨੇ ਸਾਰੇ ਆਦਮੀਆਂ ਅਤੇ ਜਾਨਵਰਾਂ ਉੱਤੇ ਕਬਜ਼ਾ ਕਰ ਲਿਆ।
12 ਅਤੇ ਮੂਸਾ, ਜਾਜਕ ਅਲਆਜ਼ਾਰ ਅਤੇ ਇਸਰਾਏਲ ਦੇ ਹੋਰ ਸਾਰੇ ਲੋਕਾਂ ਕੋਲ ਲੈ ਆਏ। ਉਹ ਜੰਗ ਵਿੱਚ ਹਾਸਿਲ ਕੀਤੀਆਂ ਸਮੂਹ ਚੀਜ਼ਾਂ ਨੂੰ ਇਸਰਾਏਲੀਆਂ ਦੇ ਡੇਰੇ ਵਿੱਚ ਲੈ ਆਏ। ਇਸਰਾਏਲ ਦੇ ਲੋਕਾਂ ਨੇ ਮੋਆਬ ਵਿਖੇ ਯਰਦਨ ਵਾਦੀ ਵਿੱਚ ਡੇਰਾ ਲਾਇਆ ਹੋਇਆ ਸੀ। ਇਹ ਥਾਂ ਯਰੀਹੋ ਦੇ ਸਾਮ੍ਹਣੇ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਸੀ।
13 ਫ਼ੇਰ ਮੂਸਾ, ਜਾਜਕ ਅਲਆਜ਼ਾਰ ਅਤੇ ਲੋਕਾਂ ਦੇ ਆਗੂ, ਫ਼ੌਜੀਆਂ ਦੇ ਸਵਾਗਤ ਲਈ ਡੇਰੇ ਤੋਂ ਬਾਹਰ ਆਏ।
14 ਮੂਸਾ ਫ਼ੌਦ ਦੇ ਆਗੂਆਂ, 1 ,000 ਆਦਮੀਆਂ ਦੇ ਕਮਾਂਡਰਾਂ ਅਤੇ 100 ਆਦਮੀਆਂ ਦੇ ਕਮਾਂਡਰਾ ਨਾਲ ਬਹੁਤ ਨਾਰਾਜ਼ ਸੀ ਜਿਹੜੇ ਯੁਧ ਵਿੱਚੋਂ ਵਾਪਸ ਆ ਗਏ ਸਨ।
15 ਮੂਸਾ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਔਰਤਾਂ ਨੂੰ ਕਿਉਂ ਜਿਉਂਦਿਆਂ ਛੱਡ ਦਿੱਤਾ।
16 ਇਹੀ ਉਹ ਔਰਤਾਂ ਸਨ ਜਿਨ੍ਹਾਂ ਨੇ ਇਸਰਾਏਲ ਦੇ ਆਦਮੀਆਂ ਨੂੰ ਪਓਰ ਵਿਖੇ ਬਿਲਆਮ ਦੀ ਘਟਨਾ ਤੋਂ ਬਾਦ ਯਹੋਵਾਹ ਤੋਂ ਮੂੰਹ ਮੋੜਨ ਲਈ ਪ੍ਰੇਰਿਆ ਸੀ। ਅਤੇ ਉਥੇ ਇਸਰਾਏਲੀਆਂ ਦਰਮਿਆਨ ਬਿਮਾਰੀ ਫ਼ੈਲ ਗਈ ਸੀ।
17 ਹੁਣ ਸਾਰੇ ਮਿਦਯਾਨੀ ਮੁੰਡਿਆ ਨੂੰ ਮਾਰ ਦਿਉ। ਅਤੇ ਉਨ੍ਹਾਂ ਸਾਰੀਆਂ ਮਿਦਯਾਨੀ ਔਰਤਾਂ ਨੂੰ ਮਾਰ ਦਿਉ। ਜਿਹੜੀਆਂ ਕਿਸੇ ਆਦਮੀ ਨਾਲ ਵਾਸ ਕਰ ਚੁੱਕੀਆਂ ਹਨ। ਉਨ੍ਹਾਂ ਸਾਰੀਆਂ ਮਿਦਯਾਨੀ ਔਰਤਾਂ ਨੂੰ ਵੀ ਮਾਰ ਦਿਉ ਜਿਨ੍ਹਾਂ ਨੇ ਕਿਸੇ ਆਦਮੀ ਨਾਲ ਜਿਨਸੀ ਸੰਬੰਧ ਰਖੇ ਹਨ।
18 ਤੁਸੀਂ ਉਨ੍ਹਾਂ ਸਾਰੀਆਂ ਜਵਾਨ ਔਰਤਾਂ ਨੂੰ ਜਿਉਂਦਿਆਂ ਛੱਡ ਸਕਦੇ ਹੋ - ਪਰ ਸਿਰਫ਼ ਤਾਂ ਹੀ ਜੇ ਉਨ੍ਹਾਂ ਨੇ ਕਦੇ ਵੀ ਕਿਸੇ ਮਰਦ ਨਾਲ ਜਿਨਸੀ ਸੰਬੰਧ ਨਾ ਰਖੇ ਹੋਣ।
19 ਅਤੇ ਫ਼ੇਰ, ਤੁਹਾਡੇ ਵਿੱਚੋਂ ਉਨ੍ਹਾਂ ਸਾਰੇ ਆਦਮੀਆਂ ਨੂੰ ਜਿਨ੍ਹਾਂ ਨੇ ਹੋਰਨਾਂ ਆਦਮੀਆਂ ਨੂੰ ਮਾਰਿਆ ਹੈ, ਸੱਤਾਂ ਦਿਨਾਂ ਤੱਕ ਡੇਰੇ ਤੋਂ ਦੂਰ ਰਹਿਣਾ ਚਾਹੀਦਾ ਹੈ। ਜੇ ਤੁਸੀਂ ਕਿਸੇ ਮੁਰਦਾ ਸ਼ਰੀਰ ਨੂੰ ਛੂਹਿਆ ਵੀ ਹੈ ਤਾਂ ਵੀ ਤੁਹਾਨੂੰ ਡੇਰੇ ਤੋਂ ਬਾਹਰ ਰਹਿਣਾ ਚਹੀਦਾ ਹੈ। ਤੀਸਰੇ ਦਿਨ ਤੁਸੀਂ ਅਤੇ ਤੁਹਾਡੇ ਬੰਦੀਵਾਲ ਆਪਣੇ-ਆਪ ਨੂੰ ਜ਼ਰੂਰ ਪਵਿੱਤਰ ਬਨਾਉਣ। ਤੁਹਾਨੂੰ ਇਹੀ ਗੱਲ ਇੱਕ ਵਾਰ ਫ਼ੇਰ ਸੱਤਵੇਂ ਦਿਨ ਕਰਨੀ ਚਾਹੀਦੀ ਹੈ।
20 ਤੁਹਾਨੂੰ ਆਪਣੇ ਸਾਰੇ ਵਸਤਰ ਧੋ ਲੈਣੇ ਚਾਹੀਦੇ ਹਨ ਤੁਹਾਨੂੰ ਹਰ ਉਹ ਚੀਜ਼ ਧੋ ਲੈਣੀ ਚਾਹੀਦੀ ਹੈ ਜਿਹੜੀ ਚਮੜੇ, ਉੱਨ ਜਾਂ ਲੱਕੜੀ ਦੀ ਬਣੀ ਹੋਈ ਹੈ। ਤੁਹਾਨੂੰ ਪਵਿੱਤਰ ਹੋਣਾ ਚਾਹੀਦਾ ਹੈ।”
21 ਫ਼ੇਰ ਜਾਜਕ ਅਲਆਜ਼ਾਰ ਨੇ ਸਿਪਾਹੀਆਂ ਨਾਲ ਗੱਲ ਕੀਤੀ ਅਤੇ ਆਖਿਆ, “ਇਹ ਉਹ ਬਿਧੀਆਂ ਹਨ ਜਿਹੜੀਆਂ ਯਹੋਵਾਹ ਨੇ ਮੂਸਾ ਨੂੰ ਯੁੱਧ ਵਿੱਚੋਂ ਵਾਪਸ ਆਉਣ ਵਾਲੇ ਸਿਪਾਹੀਆਂ ਬਾਰੇ ਦਿੱਤੀਆਂ ਸਨ।
22 ਪਰ ਉਨ੍ਹਾਂ ਵਸਤਾਂ ਲਈ ਬਿਧੀਆਂ ਵਖਰੀਆਂ ਹਨ ਜਿਨ੍ਹਾਂ ਨੂੰ ਅੱਗ ਵਿੱਚ ਰੱਖਿਆ ਜਾ ਸਕਦਾ ਹੈ। ਤੁਹਾਨੂੰ ਸੋਨੇ, ਚਾਂਦੀ, ਕਾਂਸੀ, ਲੋਹੇ, ਟੀਨ ਜਾਂ ਸਿੱਕੇ ਨੂੰ ਅੱਗ ਵਿੱਚ ਰਖਣਾ ਚਾਹੀਦਾ ਹੈ। ਅਤੇ ਫ਼ੇਰ ਉਨ੍ਹਾਂ ਚੀਜ਼ਾਂ ਨੂੰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ ਅਤੇ ਉਹ ਪਵਿੱਤਰ ਹੋ ਜਾਣਗੀਆਂ। ਜੇ ਉਨ੍ਹਾਂ ਚੀਜ਼ਾਂ ਨੂੰ ਅੱਗ ਵਿੱਚ ਨਹੀਂ ਰੱਖਿਆ ਜਾ ਸਕਦਾ ਤਾਂ ਵੀ ਤੁਹਾਨੂੰ ਉਨ੍ਹਾਂ ਨੂੰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ।
23
24 ਸੱਤਵੇਂ ਦਿਨ ਤੁਹਾਨੂੰ ਆਪਣੇ ਸਾਰੇ ਕੱਪੜੇ ਧੋ ਲੈਣੇ ਚਾਹੀਦੇ ਹਨ। ਫ਼ੇਰ ਤੁਸੀਂ ਪਵਿੱਤਰ ਹੋ ਜਾਵੋਂਗੇ। ਇਸਤੋਂ ਮਗਰੋਂ ਤੁਸੀਂ ਡੇਰੇ ਵਿੱਚ ਆ ਸਕਦੇ ਹੋਂ।”
25 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
26 “ਜਾਜਕ ਅਲਆਜ਼ਾਰ ਤੈਨੂੰ ਅਤੇ ਹੋਰ ਸਾਰੇ ਆਗੂਆਂ ਨੂੰ ਲੋਕਾਂ ਅਤੇ ਜਾਨਵਰਾਂ ਦੀ ਸਾਰੀ ਲੁੱਟ ਦੀ ਗਿਣਤੀ ਕਰਨੀ ਚਾਹੀਦੀ ਹੈ ਜੋ ਸਿਪਾਹੀ ਯੁਧ ਵਿੱਚੋਂ ਵਾਪਸ ਲਿਆਏ ਸਨ।
27 ਫ਼ੇਰ ਉਨ੍ਹਾਂ ਚੀਜ਼ਾਂ ਨੂੰ ਜੰਗ ਵਿੱਚ ਜਾਣ ਵਾਲੇ ਸਿਪਾਹੀਆਂ ਅਤੇ ਇਸਰਾਏਲ ਦੇ ਹੋਰਨਾਂ ਲੋਕਾਂ ਵਿਚਕਾਰ ਵੰਡ ਦਿਉ।
28 ਜੰਗ ਨੂੰ ਜਾਣ ਵਾਲੇ ਸਿਪਾਹੀਆਂ ਕੋਲੋਂ ਉਨ੍ਹਾਂ ਚੀਜ਼ਾਂ ਦਾ ਇੱਕ ਹਿੱਸਾ ਲੈ ਲਵੋ ਉਹ ਹਿੱਸਾ ਯਹੋਵਾਹ ਦਾ ਹੈ। ਯਹੋਵਾਹ ਦਾ ਹਿੱਸਾ ਹਰ 500 ਚੀਜ਼ਾਂ ਪਿਛੇ ਇੱਕ ਚੀਜ਼ ਹੈ। ਇਸ ਵਿੱਚ ਲੋਕ, ਗਾਵਾਂ, ਖੋਤੇ ਅਤੇ ਭੇਡਾਂ ਸ਼ਾਮਲ ਹਨ।
29 ਉਨ੍ਹਾਂ ਚੀਜ਼ਾਂ ਨੂੰ ਸਿਪਾਹੀਆਂ ਦੇ ਅਧੇ ਹਿੱਸੇ ਵਿੱਚੋਂ ਲੈ ਲਵੋ ਜਿਹੜੇ ਜੰਗ ਨੂੰ ਗਏ ਸਨ। ਫ਼ੇਰ ਉਹ ਚੀਜ਼ਾਂ ਜਾਜਕ ਅਲਆਜ਼ਾਰ ਨੂੰ ਦੇ ਦਿਉ। ਉਹ ਹਿੱਸਾ ਯਹੋਵਾਹ ਦਾ ਹੈ।
30 ਅਤੇ ਫ਼ੇਰ ਲੋਕਾਂ ਦੇ ਅਧੇ ਹਿੱਸੇ ਵਿੱਚੋਂ ਹਰ 50 ਚੀਜ਼ਾਂ ਪਿਛੇ ਇੱਕ ਚੀਜ਼ ਰੱਖ ਲਵੋ। ਇਸ ਵਿੱਚ ਲੋਕ, ਗਾਵਾਂ, ਖੋਤੇ, ਭੇਡਾਂ ਜਾਂ ਕੋਈ ਹੋਰ ਪਸ਼ੂ ਸ਼ਾਮਲ ਹਨ। ਇਹ ਹਿੱਸਾ ਲੇਵੀਆਂ ਨੂੰ ਦੇ ਦੇਵੋ। ਕਿਉਂਕਿ ਲੇਵੀਆਂ ਨੇ ਯਹੋਵਾਹ ਦੇ ਪਵਿੱਤਰ ਤੰਬੂ ਦੀ ਦੇਖ-ਭਾਲ ਕੀਤੀ ਸੀ।”
31 ਇਸ ਤਰ੍ਹਾਂ ਮੂਸਾ ਅਤੇ ਅਲਆਜ਼ਾਰ ਨੇ ਉਹੋ ਕੁਝ ਕੀਤਾ ਜਿਸਦਾ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।
32 ਸਿਪਾਹੀਆਂ ਨੇ 6,75,000 ਭੇਡਾਂ,
33 72,000 ਗਾਵਾਂ,
34 61,000 ਖੋਤੇ,
35 ਅਤੇ 32,000 ਔਰਤਾਂ ਲਿਆਂਦੀਆਂ ਸਨ। (ਇਨ੍ਹਾਂ ਵਿੱਚੋਂ ਸਿਰਫ਼ ਉਹੀ ਔਰਤਾਂ ਸ਼ਾਮਲ ਹਨ ਜਿਨ੍ਹਾਂ ਨੇ ਕਿਸੇ ਮਰਦ ਨਾਲ ਜਿਨਸੀ ਸੰਬੰਧ ਨਹੀਂ ਰਖੇ ਸਨ।)
36 ਜਿਹੜੇ ਸਿਪਾਹੀ ਜੰਗ ਵਿੱਚ ਗਏ ਸਨ ਉਨ੍ਹਾਂ ਨੂੰ 3,37,500 ਭੇਡਾਂ ਮਿਲੀਆਂ।
37 ਉਨ੍ਹਾਂ ਨੇ 675 ਭੇਡਾਂ ਯਹੋਵਾਹ ਨੂੰ ਅਰਪਨ ਕਰ ਦਿੱਤੀਆਂ।
38 ਸਿਪਾਹੀਆਂ ਨੂੰ 36 ,000 ਗਾਵਾਂ ਮਿਲੀਆਂ। ਉਨ੍ਹਾਂ ਨੇ 72 ਗਾਵਾਂ ਯਹੋਵਾਹ ਨੂੰ ਦੇ ਦਿੱਤੀਆਂ।
39 ਸਿਪਾਹੀਆਂ ਨੂੰ 30,500 ਖੋਤੇ ਮਿਲੇ। ਉਨ੍ਹਾਂ ਨੇ 61 ਖੋਤੇ ਯਹੋਵਾਹ ਨੂੰ ਦਿੱਤੇ।
40 ਸਿਪਾਹੀਆਂ ਨੂੰ 16,000 ਔਰਤਾਂ ਮਿਲੀਆਂ। ਉਨ੍ਹਾਂ ਨੇ 32 ਔਰਤਾਂ ਯਹੋਵਾਹ ਨੂੰ ਦੇ ਦਿੱਤੀਆਂ।
41 ਮੂਸਾ ਨੇ ਯਹੋਵਾਹ ਨੂੰ ਮਿਲਣ ਵਾਲੀਆਂ ਉਹ ਸਾਰੀਆਂ ਸੁਗਾਤਾਂ ਜਾਜਕ ਅਲਆਜ਼ਾਰ ਨੂੰ ਦੇ ਦਿੱਤੀਆਂ, ਜਿਹਾ ਕਿ ਯਹੋਵਾਹ ਨੇ ਉਸਨੂੰ ਆਦੇਸ਼ ਦਿੱਤਾ ਸੀ।
42 ਫ਼ੇਰ ਮੂਸਾ ਨੇ ਲੋਕਾਂ ਦੇ ਅਧੇ ਹਿੱਸੇ ਦੀ ਗਿਣਤੀ ਕੀਤੀ ਇਹ ਉਹ ਹਿੱਸਾ ਸੀ ਜਿਹੜਾ ਮੂਸਾ ਨੇ ਉਨ੍ਹਾਂ ਸਿਪਾਹੀਆਂ ਕੋਲੋਂ ਹਾਸਿਲ ਕੀਤੀ ਸੀ ਜਿਹੜੇ ਜੰਗ ਕਰਨ ਗਏ ਸਨ।
43 ਲੋਕਾਂ ਨੂੰ 3 ,37,500 ਭੇਡਾਂ,
44 36 ,000 ਗਾਵਾਂ,
45 30 ,500 ਖੋਤੇ,
46 ਅਤੇ 16 ,000 ਔਰਤਾਂ ਮਿਲੀਆਂ।
47 ਹਰ 50 ਚੀਜ਼ਾਂ ਵਿੱਚੋਂ, ਇਸਰਾਏਲ ਦੇ ਲੋਕਾਂ ਦੀ ਅਧੀ ਲੁੱਟ ਵਿੱਚੋਂ ਮੂਸਾ ਨੇ ਇੱਕ ਚੀਜ਼ ਯਹੋਵਾਹ ਲਈ ਲੈ ਲਈ। ਇਨ੍ਹਾਂ ਵਿੱਚ ਆਦਮੀਆਂ ਦੀਆਂ ਚੀਜ਼ਾਂ ਅਤੇ ਜਾਨਵਰ ਸ਼ਾਮਿਲ ਸਨ। ਅਤੇ ਉਸਨੇ ਇਹ ਚੀਜ਼ਾਂ ਲੇਵੀਆਂ ਨੂੰ ਦੇ ਦਿੱਤੀਆਂ। ਕਿਉਂਕਿ ਉਹ ਯਹੋਵਾਹ ਦੇ ਪਵਿੱਤਰ ਤੰਬੂ ਦੀ ਸੰਭਾਲ ਕਰਦੇ ਸਨ। ਮੂਸਾ ਨੇ ਅਜਿਹਾ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਸਨੂੰ ਕਰਨ ਲਈ ਕਿਹਾ ਸੀ।
48 ਫ਼ੇਰ ਸੈਨਾ ਦੇ ਆਗੂ (1000 ਆਦਮੀਆਂ ਦੇ ਆਗੂ ਅਤੇ 100 ਆਦਮੀਆਂ ਦੇ ਆਗੂ) ਮੂਸਾ ਕੋਲ ਆਏ।
49 ਉਨ੍ਹਾਂ ਨੇ ਮੂਸਾ ਨੂੰ ਆਖਿਆ, “ਅਸੀਂ ਤੇਰੇ ਸੇਵਕ ਨੇ, ਸਾਡੇ ਸਿਪਾਹੀਆਂ ਦੀ ਗਿਣਤੀ ਕਰ ਲਈ ਹੈ ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਘਟ ਰਿਹਾ।
50 ਇਸ ਲਈ ਅਸੀਂ ਹਰ ਸਿਪਾਹੀ ਕੋਲੋਂ ਯਹੋਵਾਹ ਦੀ ਸੁਗਾਤ ਲੈਕੇ ਆ ਰਹੇ ਹਾਂ। ਅਸੀਂ ਉਹ ਚੀਜ਼ਾਂ ਵੀ ਲਿਆ ਰਹੇ ਹਾਂ ਜਿਹੜੀਆਂ ਸੋਨੇ ਦੀਆਂ ਬਣੀਆਂ ਹਨ - ਬਾਜੂ ਬੰਦ, ਹਾਰ, ਮੁੰਦਰੀਆਂ ਵਾਲੀਆਂ ਅਤੇ ਗਲੇ ਦੇ ਹਾਰ। ਇਹ ਸੁਗਾਤ ਯਹੋਵਾਹ ਲਈ ਹਨ ਤਾਂ ਜੋ ਅਸੀਂ ਪਵਿੱਤਰ ਹੋ ਸਕੀਏ।”
51 ਇਸ ਲਈ ਮੂਸਾ ਅਤੇ ਜਾਜਕ ਅਲਆਜ਼ਾਰ ਨੇ ਸੋਨੇ ਦੀਆਂ ਇਹ ਸਾਰੀਂ ਚੀਜ਼ਾਂ ਲੈ ਲਈਆਂ।
52 ਜਿਹੜਾ ਸੋਨੇ 1 ,000 ਆਦਮੀਆਂ ਦੇ ਕਮਾਂਡਰਾਂ ਅਤੇ 100 ਆਦਮੀਆਂ ਦੇ ਕਮਾਂਡਰਾਂ ਨੇ ਯਹੋਵਾਹ ਨੂੰ ਦਿੱਤਾ 420 ਪੌਂਡ ਵਜਨ ਦਾ ਸੀ।
53 ਸਿਪਾਹੀਆਂ ਨੇ ਜੰਗ ਵਿੱਚ ਹਾਸਿਲ ਕੀਤੀਆਂ ਹੋਰਨਾਂ ਚੀਜ਼ਾਂ ਦਾ ਬਾਕੀ ਹਿੱਸਾ ਰੱਖ ਲਿਆ।
54 ਮੂਸਾ ਅਤੇ ਜਾਜਕ ਅਲਆਜ਼ਾਰ 1,000 ਆਦਮੀਆਂ ਅਤੇ 100 ਆਦਮੀਆਂ ਦੇ ਆਗੂਆਂ ਪਾਸੋਂ ਸੋਨਾ ਲੈ ਲਿਆ। ਫ਼ੇਰ ਉਨ੍ਹਾਂ ਨੇ ਉਹ ਸੋਨਾ ਮੰਡਲੀ ਵਾਲੇ ਤੰਬੂ ਵਿੱਚ ਰੱਖ ਦਿੱਤਾ। ਇਹ ਤੋਹਫ਼ਾ ਯਹੋਵਾਹ ਦੇ ਲਈ ਇਸਰਾਏਲ ਦੇ ਲੋਕਾਂ ਦੀ ਯਾਦਗਾਰ ਸੀ।
ਕਾਂਡ 32

1 ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹਾਂ ਕੋਲ ਬਹੁਤ ਸਾਰੀਆਂ ਗਾਵਾਂ ਸਨ। ਉਨ੍ਹਾਂ ਲੋਕਾਂ ਨੇ ਯਾਜ਼ੇਰ ਅਤੇ ਗਿਲਆਦ ਦੇ ਨੇੜੇ ਦੀ ਜ਼ਮੀਨ ਵੱਲ ਦੇਖਿਆ। ਉਨ੍ਹਾਂ ਨੇ ਦੇਖਿਆ ਕਿ ਇਹ ਧਰਤੀ ਉਨ੍ਹਾਂ ਦੀਆਂ ਗਾਵਾਂ ਲਈ ਚੰਗੀ ਸੀ।
2 ਇਸ ਲਈ ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹ ਦੇ ਲੋਕ ਮੂਸਾ ਕੋਲ ਆਏ। ਉਨ੍ਹਾਂ ਨੇ ਮੂਸਾ, ਜਾਜਕ ਅਲਆਜ਼ਾਰ ਅਤੇ ਲੋਕਾਂ ਦੇ ਆਗੂਆਂ ਨਾਲ ਗੱਲ ਕੀਤੀ,
3 ਉਨ੍ਹਾਂ ਨੇ ਆਖਿਆ, “ਸਾਡੇ, ਤੁਹਾਡੇ ਸੇਵਕਾਂ ਕੋਲ, ਬਹੁਤ ਸਾਰੀਆਂ ਗਊਆਂ ਹਨ। ਅਤੇ ਉਹ ਜ਼ਮੀਨ ਜਿਸ ਲਈ ਅਸੀਂ ਲੜਾਈ ਕੀਤੀ ਉਹ ਸਾਡੇ ਲਈ ਚੰਗੀ ਹੈ। ਇਸ ਜ਼ਮੀਨ ਵਿੱਚ ਅਟਾਰੋਥ, ਦੀਬੋਨ, ਯਾਜ਼ੇਰ, ਨਿਮਰਾਹ, ਹਸ਼ਬੋਨ, ਅਲਾਲੇਹ, ਸਬਾਮ, ਨਬੋ ਅਤੇ ਬਓਨ ਦਾ ਇਲਾਕਾ ਸ਼ਾਮਿਲ ਹੈ।
4
5 ਜੇ ਇਸ ਵਿੱਚ ਤੁਹਾਡੀ ਖੁਸ਼ੀ ਹੋਵੇ ਤਾਂ ਅਸੀਂ ਚਾਹੁੰਦੇ ਹਾਂ ਕਿ ਇਹ ਜ਼ਮੀਨ ਸਾਨੂੰ ਦਿੱਤੀ ਜਾਵੇ। ਸਾਨੂੰ ਯਰਦਨ ਨਦੀ ਦੇ ਪਰਲੇ ਪਾਸੇ ਨਾ ਲਿਜਾਉ।”
6 ਮੂਸਾ ਨੇ ਰਊਬੇਨ ਅਤੇ ਗਾਦ ਪਰਿਵਾਰ-ਸਮੂਹਾਂ ਦੇ ਲੋਕਾਂ ਨੂੰ ਆਖਿਆ, “ਕੀ ਤੁਸੀਂ ਆਪਣੇ ਭਰਾਵਾਂ ਨੂੰ ਜਾਕੇ ਲੜਨ ਦੇਵੋਂਗੇ ਜਦੋਂ ਕਿ ਤੁਸੀਂ ਇੱਥੇ ਟਿਕੇ ਰਹੋ?
7 ਤੁਸੀਂ ਇਸਰਾਏਲ ਦੇ ਲੋਕਾਂ ਦਾ ਹੌਂਸਲਾ ਢਾਹੁਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ? ਤੁਸੀਂ ਉਨ੍ਹਾਂ ਦੀ ਨਦੀ ਪਾਰ ਕਰਨ ਦੀ ਇਛਾ ਵਿੱਚ ਰੋਕ ਪਾ ਦਿਉਂਗੇ ਅਤੇ ਉਸ ਜ਼ਮੀਨ ਨੂੰ ਹਾਸਿਲ ਕਰਨ ਵਿੱਚ ਰੁਕਾਵਟ ਬਣੋਂਗੇ ਜਿਹੜੀ ਯਹੋਵਾਹ ਨੇ ਉਨ੍ਹਾਂ ਨੂੰ ਦਿੱਤੀ ਹੈ।
8 ਤੁਹਾਡੇ ਪੁਰਖਿਆ ਨੇ ਮੇਰੇ ਨਾਲ ਵੀ ਅਜਿਹਾ ਹੀ ਕੀਤਾ ਸੀ। ਕਾਦੇਸ਼ ਬਰਨੇਆ ਵਿੱਚ ਮੈਂ ਧਰਤੀ ਦੇਖਣ ਲਈ ਜਾਸੂਸ ਭੇਜੇ।
9 ਉਹ ਲੋਕ ਅਸ਼ਕੋਲ ਵਾਦੀ ਤੀਕ ਗਏ। ਉਨ੍ਹਾਂ ਨੇ ਜ਼ਮੀਨ ਦੇਖੀ ਅਤੇ ਇਸਰਾਏਲ ਦੇ ਲੋਕਾਂ ਦਾ ਹੌਂਸਲਾ ਤੋੜ ਦਿੱਤਾ। ਉਨ੍ਹਾਂ ਨੇ ਉਸ ਧਰਤੀ ਉਤੇ ਜਾਣ ਦੀ ਉਨ੍ਹਾਂ ਦੀ ਇਛਾ ਵਿੱਚ ਰੁਕਾਵਟ ਪਾ ਦਿੱਤੀ, ਜਿਹੜੀ ਯਹੋਵਾਹ ਨੇ ਉਨ੍ਹਾਂ ਨੂੰ ਦਿੱਤੀ ਸੀ।
10 ਯਹੋਵਾਹ ਉਨ੍ਹਾਂ ਲੋਕਾਂ ਨਾਲ ਬਹੁਤ ਨਾਰਾਜ਼ ਹੋ ਗਿਆ ਯਹੋਵਾਹ ਨੇ ਇਹ ਇਕਰਾਰ ਕੀਤੇ:
11 ‘ਲੋਕਾਂ ਦਰਮਿਆਨ ਆਦਮੀਆਂ ਵਿੱਚੋਂ, ਕਿਸੇ ਨੂੰ ਵੀ, ਜੋ
20 ਸਾਲ ਜਾਂ ਇਸ ਨਾਲੋਂ ਵਡੇਰੇ ਹਨ ਇਸ ਧਰਤੀ ਨੂੰ ਦੇਖਣ ਦੀ ਆਗਿਆ ਨਹੀਂ ਮਿਲੇਗੀ। ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਇਕਰਾਰ ਕੀਤਾ ਸੀ ਕਿ ਮੈਂ ਇਹ ਜ਼ਮੀਨ ਇਨ੍ਹਾਂ ਲੋਕਾਂ ਨੂੰ ਦੇਵਾਂਗਾ ਪਰ ਉਹ ਮੇਰੇ ਸੱਚੇ ਅਨੁਯਾਈ ਨਹੀਂ ਬਣੇ।
12 ਸਿਰਫ਼ ਕਨਿਜ਼ੀਆ ਦੇ ਯਫ਼ੁੰਨਹ ਦਾ ਪੁੱਤਰ ਕਾਲੇਬ, ਅਤੇ ਨੂਨ ਦਾ ਪੁੱਤਰ ਯਹੋਸ਼ੁਆ ਹੀ ਯਹੋਵਾਹ ਦੇ ਸੱਚੇ ਅਨੁਯਾਈ ਬਣੇ।’
13 “ਯਹੋਵਾਹ ਇਸਰਾਏਲ ਦੇ ਲੋਕਾਂ ਨਾਲ ਬਹੁਤ ਨਾਰਾਜ਼ ਸੀ। ਇਸ ਲਈ ਯਹੋਵਾਹ ਨੇ ਲੋਕਾਂ ਨੂੰ
40 ਵਰ੍ਹੇ ਤੀਕ ਮਾਰੂਥਲ ਵਿੱਚ ਰਹਿਣ ਲਈ ਮਜ਼ਬੂਰ ਕੀਤਾ, ਜਦੋਂ ਤੱਕ ਕਿ ਉਹ ਸਾਰੇ ਲੋਕ ਮਰ ਨਹੀਂ ਗਏ ਜਿਨ੍ਹਾਂ ਨੇ ਯਹੋਵਾਹ ਦੇ ਖਿਲਾਫ਼ ਪਾਪ ਕੀਤਾ ਸੀ।
14 ਹੁਣ ਤੁਸੀਂ ਵੀ ਉਹੀ ਕੁਝ ਕਰ ਰਹੇ ਹੋ ਜੋ ਤੁਹਾਡੇ ਪੁਰਖਿਆਂ ਨੇ ਕੀਤਾ ਸੀ। ਤੁਸੀਂ ਪਾਪੀ ਲੋਕ, ਇਸਰਾਏਲ ਦੇ ਖਿਲਾਫ਼ ਯਹੋਵਾਹ ਦੇ ਗੁੱਸੇ ਨੂੰ ਭੜਕਾ ਰਹੇ ਹੋ।
15 ਜੇ ਤੁਸੀਂ ਯਹੋਵਾਹ ਦੇ ਅਨੁਯਾਈ ਬਨਣਾ ਛੱਡ ਦਿਉਂਗੇ, ਤਾਂ ਯਹੋਵਾਹ ਇਸਰਾਏਲ ਨੂੰ ਹੋਰ ਵੀ ਵਧੇਰੇ ਸਮਾਂ ਮਾਰੂਥਲ ਵਿੱਚ ਰਖੇਗਾ। ਫ਼ੇਰ ਤੁਸੀਂ ਇਨ੍ਹਾਂ ਲੋਕਾਂ ਨੂੰ ਤਬਾਹ ਕਰ ਦਿਉਂਗੇ।”
16 ਪਰ ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹਾਂ ਦੇ ਲੋਕ, ਮੂਸਾ ਕੋਲ ਗਏ। ਉਨ੍ਹਾਂ ਨੇ ਆਖਿਆ, “ਅਸੀਂ ਆਪਣੇ ਬੱਚਿਆਂ ਲਈ ਇੱਥੇ ਸ਼ਹਿਰ ਉਸਾਰਾਂਗੇ ਅਤੇ ਆਪਣੇ ਪਸ਼ੂਆਂ ਲਈ ਵਾੜੇ।
17 ਤਾਂ ਸਾਡੇ ਬੱਚੇ ਉਨ੍ਹਾਂ ਲੋਕਾਂ ਤੋਂ ਸੁਰਖਿਅਤ ਹੋ ਜਾਣਗੇ ਜਿਹੜੇ ਇਸ ਧਰਤੀ ਉੱਤੇ ਰਹਿੰਦੇ ਹਨ। ਪਰ ਅਸੀਂ ਖੁਸ਼ੀ ਨਾਲ ਇਸਰਾਏਲ ਦੇ ਹੋਰਨਾਂ ਲੋਕਾਂ ਦੀ ਆਕੇ ਸਹਾਇਤ ਕਰਾਂਗੇ। ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਧਰਤੀ ਉੱਤੇ ਲੈ ਜਾਵਾਂਗੇ।
18 ਅਸੀਂ ਉਦੋਂ ਤੀਕ ਘਰ ਵਾਪਸ ਨਹੀਂ ਆਵਾਂਗੇ ਜਦੋਂ ਤੀਕ ਕਿ ਇਸਰਾਏਲ ਦੇ ਹਰ ਬੰਦੇ ਨੂੰ ਉਸਦੀ ਜ਼ਮੀਨ ਨਹੀਂ ਮਿਲ ਜਾਂਦੀ।
19 ਅਸੀਂ ਯਰਦਨ ਨਦੀ ਪਛਮ ਵੱਲ ਕੋਈ ਜ਼ਮੀਨ ਨਹੀਂ ਲਵਾਂਗੇ। ਨਹੀਂ! ਸਾਡੇ ਹਿੱਸੇ ਦੀ ਜ਼ਮੀਨ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਹੀ ਹੈ।”
20 ਇਸ ਲਈ ਮੂਸਾ ਨੇ ਉਨ੍ਹਾਂ ਨੂੰ ਆਖਿਆ, “ਜੇ ਤੁਸੀਂ ਇਹ ਸਾਰੀਆਂ ਗੱਲਾਂ ਕਰੋਂਗੇ, ਤਾਂ ਇਹ ਜ਼ਮੀਨ ਤੁਹਾਡੀ ਹੋਵੇਗੀ। ਪਰ ਤੁਹਾਡੇ ਸਿਪਾਹਿਆਂ ਨੂੰ ਯਹੋਵਾਹ ਦੇ ਸਾਮ੍ਹਣੇ ਜੰਗ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ।
21 ਤੁਹਾਡੇ ਸਿਪਾਹੀਆਂ ਨੂੰ ਯਹੋਵਾਹ ਦੇ ਸਾਮ੍ਹਣੇ ਯਰਦਨ ਨਦੀ ਪਾਰ ਕਰਨੀ ਚਾਹੀਦੀ ਹੈ ਅਤੇ ਦੁਸ਼ਮਣ ਨੂੰ ਇਸ ਦੇਸ਼ ਵਿੱਚੋਂ ਬਾਹਰ ਕਢ ਦੇਣਾ ਚਾਹੀਦਾ ਹੈ।
22 ਜਦੋਂ ਯਹੋਵਾਹ ਸਾਡੀ ਸਾਰਿਆਂ ਦੀ ਸਹਾਇਤਾ ਜ਼ਮੀਨ ਹਾਸਿਲ ਕਰਨ ਵਿੱਚ ਕਰ ਦੇਵੇ ਤਾਂ ਤੁਸੀਂ ਘਰ ਵਾਪਸ ਜਾ ਸਕੋਂਗੇ। ਤਾਂ ਯਹੋਵਾਹ ਅਤੇ ਇਸਰਾਏਲ ਇਹ ਨਹੀਂ ਸੋਚਣਗੇ ਕਿ ਤੁਸੀਂ ਦੋਸ਼ੀ ਹੋ। ਫ਼ੇਰ ਯਹੋਵਾਹ ਤੁਹਾਨੂੰ ਇਹ ਜ਼ਮੀਨ ਲੈਣ ਦੇਵੇਗਾ।
23 ਪਰ ਜੇ ਤੁਸੀਂ ਇਹ ਗੱਲਾਂ ਨਹੀਂ ਕਰੋਂਗੇ, ਤਾਂ ਤੁਸੀਂ ਯਹੋਵਾਹ ਦੇ ਖਿਲਾਫ਼ ਪਾਪ ਕਰ ਰਹੇ ਹੋਵੋਂਗੇ। ਅਤੇ ਇਹ ਗੱਲ ਪੱਕੀ ਤਰ੍ਹਾਂ ਜਾਣ ਲਵੋ ਕਿ ਤੁਹਾਨੂੰ ਤੁਹਾਡੇ ਪਾਪ ਦੀ ਸਜ਼ਾ ਮਿਲੇਗੀ।
24 ਆਪਣੇ ਬੱਚਿਆਂ ਲਈ ਸ਼ਹਿਰ ਅਤੇ ਪਸ਼ੁਆਂ ਲਈ ਵਾੜੇ ਉਸਾਰ ਲਵੋ। ਪਰ ਫ਼ੇਰ ਤੁਹਾਨੂੰ ਉਹੀ ਕਰਨਾ ਚਾਹੀਦਾ ਹੈ ਜਿਸਦਾ ਤੁਸੀਂ ਇਕਰਾਰ ਕੀਤਾ ਹੈ।”
25 ਫ਼ੇਰ ਗਾਦ ਅਤੇ ਰਊਬੇਨ ਦੇ ਪਰਿਵਾਰ-ਸਮੂਹਾਂ ਦੇ ਲੋਕਾਂ ਨੇ ਮੂਸਾ ਨੂੰ ਆਖਿਆ, “ਅਸੀਂ ਤੁਹਾਡੇ ਸੇਵਾਦਾਰ ਹਾਂ। ਤੁਸੀਂ ਸਾਡੇ ਮਾਲਕ ਹੋ। ਇਸ ਲਈ ਅਸੀਂ ਉਹੀ ਕਰਾਂਗੇ ਜੋ ਤੁਸੀਂ ਆਖਦੇ ਹੋਂ।
26 ਸਾਡੀਆਂ ਪਤਨੀਆਂ, ਬੱਚੇ ਅਤੇ ਸਾਡੇ ਪਸ਼ੂ ਗਿਲਆਦ ਦੇ ਸ਼ਹਿਰਾਂ ਵਿੱਚ ਰਹਿਣਗੇ।
27 ਪਰ ਅਸੀਂ, ਤੁਹਾਡੇ ਸੇਵਕ, ਯਰਦਨ ਨਦੀ ਨੂੰ ਪਾਰ ਕਰਾਂਗੇ। ਅਸੀਂ ਯਹੋਵਾਹ ਦੇ ਸਾਮ੍ਹਣੇ ਜੰਗ ਵਿੱਚ ਜਾਵਾਂਗੇ ਜਿਵੇਂ ਸਾਡਾ ਸੁਆਮੀ ਸਾਨੂੰ ਆਖਦਾ ਹੈ।”
28 ਇਸ ਲਈ ਮੂਸਾ ਨੇ ਜਾਜਕ ਅਲਆਜ਼ਾਰ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੇ ਆਗੂਆਂ ਨੂੰ ਉਨ੍ਹਾਂ ਬਾਰੇ ਹੁਕਮ ਦਿੱਤੇ।
29 ਮੂਸਾ ਨੇ ਉਨ੍ਹਾਂ ਨੂੰ ਆਖਿਆ, “ਗਾਦ ਅਤੇ ਰਊਬੇਨ ਦੇ ਆਦਮੀ ਤੁਹਾਡੇ ਨਾਲ ਯਰਦਨ ਨਦੀ ਪਾਰ ਕਰਨਗੇ। ਉਹ ਯਹੋਵਾਹ ਦੇ ਸਾਮ੍ਹਣੇ ਲੜਾਈ ਲਈ ਜਾਣਗੇ ਅਤੇ ਜ਼ਮੀਨ ਹਾਸਿਲ ਕਰਨ ਵਿੱਚ ਤੁਹਾਡੀ ਸਹਾਇਤਾ ਕਰਨਗੇ। ਫ਼ੇਰ ਤੁਸੀਂ ਉਨ੍ਹਾਂ ਨੂੰ ਗਿਲਆਦ ਦੀ ਜ਼ਮੀਨ ਉਨ੍ਹਾਂ ਦੇ ਹਿੱਸੇ ਵਜੋਂ ਦੇ ਦਿਉ।
30 ਉਹ ਕਨਾਨ ਦੀ ਧਰਤੀ ਹਾਸਿਲ ਕਰਨ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਇਕਰਾਰ ਕਰਦੇ ਹਨ।”
31 ਗਾਦ ਅਤੇ ਰਊਬੇਨ ਦੇ ਲੋਕਾਂ ਨੇ ਜਵਾਬ ਦਿੱਤਾ, “ਅਸੀਂ ਉਹੀ ਕੁਝ ਕਰਨ ਦਾ ਇਕਰਾਰ ਕਰਦੇ ਹਾਂ, ਜਿਸਦਾ ਯਹੋਵਾਹ ਨੇ ਆਦੇਸ਼ ਦਿੱਤਾ ਹੈ।
32 ਅਸੀਂ ਯਰਦਨ ਨਦੀ ਪਾਰ ਕਰਾਂਗੇ ਅਤੇ ਯਹੋਵਾਹ ਦੇ ਅੱਗੇ ਕਨਾਨ ਦੀ ਧਰਤੀ ਵੱਲ ਮਾਰਚ ਕਰਾਂਗੇ। ਅਤੇ ਸਾਡੇ ਹਿੱਸੇ ਦੀ ਧਰਤੀ ਯਰਦਨ ਨਦੀ ਦੇ ਪੂਰਬ ਵੱਲ ਦੀ ਹੈ।”
33 ਇਸ ਲਈ ਮੂਸਾ ਨੇ ਉਹ ਧਰਤੀ ਗਾਦ ਦੇ ਲੋਕਾਂ, ਰਊਬੇਨ ਦੇ ਪਰਿਵਾਰ ਨੂੰ ਅਤੇ ਮਨਸ਼ਹ ਪਰਿਵਾਰ ਦੇ ਅਧੇ ਲੋਕਾਂ ਨੂੰ ਦੇ ਦਿੱਤੀ। (ਮਨਸ਼ਹ ਯੂਸੁਫ਼ ਦਾ ਪੁੱਤਰ ਸੀ।) ਇਸ ਧਰਤੀ ਵਿੱਚ ਅਮੋਰੀ, ਸੀਹੋਨ ਦਾ ਰਾਜ ਅਤੇ ਬਾਸ਼ਾਨ ਦੇ ਰਾਜੇ ਓਗ ਦੇ ਰਾਜ ਸ਼ਾਮਿਲ ਹਨ। ਇਸ ਧਰਤੀ ਵਿੱਚ ਉਸ ਖੇਤਰ ਦੇ ਆਲੇ-ਦੁਆਲੇ ਦੇ ਸਾਰੇ ਨਗਰ ਵੀ ਸ਼ਾਮਿਲ ਹਨ।
34 ਗਾਦ ਦੇ ਲੋਕਾਂ ਨੇ ਦੀਬੋਨ, ਅਟਾਰੋਥ ਅਤੇ ਅਰੋਏਰ,
35 ਅਟਰੋਥ ਸੋਫ਼ਾਨ, ਯਾਜ਼ੇਰ, ਯਾਗਬਹਾਹ,
36 ਬੈਤ ਨਿਮਰਾਹ ਅਤੇ ਬੈਤ ਹਾਰਾਨ ਦੇ ਸ਼ਹਿਰ ਉਸਾਰੇ। ਉਨ੍ਹਾਂ ਨੇ ਮਜ਼ਬੂਤ ਕੰਧਾਂ ਵਾਲੇ ਸ਼ਹਿਰ ਉਸਾਰੇ ਅਤੇ ਆਪਣੇ ਪਸ਼ੂਆਂ ਲਈ ਉਨ੍ਹਾਂ ਨੇ ਵਾੜੇ ਉਸਾਰੇ।
37 ਰਊਬੇਨ ਦੇ ਲੋਕਾਂ ਨੇ ਹਸ਼ਬੋਨ, ਅਲਆਲੇ, ਕਿਰਯਾਥੈਮ,
38 ਨਬੋ, ਬਆਲ ਮਓਨ ਅਤੇ ਸਿਬਮਾਹ ਉਸਾਰੇ। ਉਨ੍ਹਾਂ ਨੇ ਉਨ੍ਹਾਂ ਹੀ ਸ਼ਹਿਰਾਂ ਦੇ ਨਾਮ ਰਖੇ ਜਿਨ੍ਹਾਂ ਨੂੰ ਮੁੜਕੇ ਉਸਾਰਿਆ ਗਿਆ ਸੀ। ਪਰ ਉਨ੍ਹਾਂ ਨੇ ਨਬੋ ਅਤੇ ਬਆਲ ਮਓਨ ਦੇ ਨਾਮ ਬਦਲ ਦਿੱਤੇ।
39 ਮਾਕੀਰ ਦੇ ਪਰਿਵਾਰ-ਸਮੂਹ ਦੇ ਲੋਕ ਗਿਲਆਦ ਚਲੇ ਗਏ। (ਮਾਕੀਰ ਮਨਸ਼ਹ ਦਾ ਪੁੱਤਰ ਸੀ।) ਉਨ੍ਹਾਂ ਨੇ ਸ਼ਹਿਰ ਨੂੰ ਹਰਾ ਦਿੱਤਾ ਉਨ੍ਹਾਂ ਨੇ ਓਥੇ ਰਹਿਣ ਵਾਲੇ ਅਮੋਰੀਆਂ ਨੂੰ ਹਰਾ ਦਿੱਤਾ।
40 ਇਸ ਲਈ ਮੂਸਾ ਨੇ ਮਨਸ਼ਹ ਦੇ ਪਰਿਵਾਰ-ਸਮੂਹ ਦੇ ਮਾਕੀਰ ਨੂੰ ਗਿਲਆਦ ਦੇ ਦਿੱਤਾ। ਇਸ ਲਈ ਉਸਦਾ ਪਰਿਵਾਰ ਓਥੇ ਵਸ ਗਿਆ।
41 ਮਨਸ਼ਹ ਦੇ ਪਰਿਵਾਰ ਦੇ ਯਾਈਰ ਨੇ ਓਥੋਂ ਦੇ ਛੋਟੇ ਕਸਬਿਆਂ ਨੂੰ ਹਰਾ ਦਿੱਤਾ। ਤਾਂ ਉਸਨੇ ਉਥੋਂ ਦੇ ਛੋਟੇ ਕਸਬਿਆਂ ਨੂੰ ਯਾਈਰ ਦੇ ਕਸਬੇ ਆਖਿਆ।
42 ਨੋਬਹ ਨੇ ਕਨਾਥ ਨੂੰ ਹਰਾਇਆ ਅਤੇ ਉਸਦੇ ਨੇੜੇ ਦੇ ਛੋਟੇ ਕਸਬਿਆਂ ਨੂੰ ਵੀ। ਫ਼ੇਰ ਉਸਨੇ ਉਸ ਥਾਂ ਨੂੰ ਆਪਣਾ ਨਾਮ ਦਿੱਤਾ।
ਕਾਂਡ 33

1 ਮੂਸਾ ਅਤੇ ਹਾਰੂਨ ਨੇ ਇਸਰਾਏਲ ਦੇ ਲੋਕਾਂ ਨੂੰ ਮਿਸਰ ਤੋਂ ਬਾਹਰ ਟੋਲਿਆਂ ਵਿੱਚ ਲਿਆਂਦਾ। ਇਹ ਉਹ ਥਾਵਾਂ ਹਨ ਜਿਥੇ ਉਨ੍ਹਾਂ ਨੇ ਸਫ਼ਰ ਕੀਤਾ।
2 ਮੂਸਾ ਨੇ ਉਨ੍ਹਾਂ ਥਾਵਾਂ ਬਾਰੇ ਲਿਖਿਆ ਜਿਨ੍ਹਾਂ ਵਿੱਚੋਂ ਉਹ ਲੰਘੇ। ਮੂਸਾ ਨੇ ਉਹੀ ਗੱਲਾਂ ਲਿਖੀਆਂ ਜੋ ਯਹੋਵਾਹ ਚਾਹੁੰਦਾ ਸੀ। ਇਹ ਉਹ ਥਾਵਾਂ ਹਨ ਜਿਥੋਂ ਉਹ ਲੰਘੇ:
3 ਪਹਿਲੇ ਮਹੀਨੇ ਦੀ 15 ਵੀਂ ਤਰੀਕ ਨੂੰ ਉਨ੍ਹਾਂ ਨੇ ਰਾਮਸੇਸ ਛੱਡਿਆ। ਪਸਾਹ ਦੀ ਅਗਲੀ ਸਵੇਰ, ਇਸਰਾਏਲ ਦੇ ਲੋਕ ਆਪਣੇ ਹਥਿਆਰ ਚੁੱਕੇ (ਜਿੱਤ ਵਿੱਚ) ਮਿਸਰ ਵਿੱਚੋਂ ਬਾਹਰ ਨਿਕਲੇ। ਮਿਸਰ ਦੇ ਸਮੂਹ ਲੋਕਾਂ ਨੇ ਉਨ੍ਹਾਂ ਨੂੰ ਦੇਖਿਆ।
4 ਮਿਸਰੀ ਆਪਣੇ ਸਾਰੇ ਪਲੇਠੇ ਪੁੱਤਰਾਂ ਨੂੰ ਦਫ਼ਨਾ ਰਹੇ ਸਨ ਜਿਨ੍ਹਾਂ ਨੂੰ ਯਹੋਵਾਹ ਨੇ ਮਾਰਿਆ ਸੀ। ਯਹੋਵਾਹ ਨੇ ਮਿਸਰੀ ਦੇਵਤਿਆਂ ਵਿਰੁੱਧ ਆਪਣਾ ਨਿਰਣਾ ਦੇ ਦਿੱਤਾ ਸੀ।
5 ਇਸਰਾਏਲ ਦੇ ਲੋਕਾਂ ਨੇ ਰਾਮਸੇਸ ਨੂੰ ਛੱਡ ਦਿੱਤਾ ਅਤੇ ਸੁਕੋਥ ਚਲੇ ਗਏ।
6 ਸੁਕੋਥ ਤੋਂ ਉਹ ਏਥਾਮ ਚਲੇ ਗਏ। ਲੋਕਾਂ ਨੇ ਉਥੇ ਮਾਰੂਥਲ ਦੇ ਕੰਢੇ ਡੇਰਾ ਲਾ ਲਿਆ।
7 ਉਹ ਏਥਾਮ ਛੱਡਦੇ ਹੋਏ ਪੀ ਹਹੀਰੋਥ ਚਲੇ ਗਏ। ਇਹ ਥਾਂ ਬਆਲਸਫ਼ੋਮ ਦੇ ਨੇੜੇ ਸੀ। ਲੋਕਾਂ ਨੇ ਮਿਗਦੋਲ ਨੇੜੇ ਡੇਰਾ ਲਾਇਆ।
8 ਲੋਕਾਂ ਨੇ ਪੀ-ਹਹੀਰੋਥ ਛੱਡ ਦਿੱਤਾ ਅਤੇ ਸਮੁੰਦਰ ਦੇ ਅਧ ਵਿਚਕਾਰੋਂ ਲੰਘੇ। ਉਨ੍ਹਾਂ ਨੇ ਤਿੰਨ ਦਿਨ ਏਥਾਮ ਦੇ ਮਾਰੂਥਲ ਵਿੱਚ ਸਫ਼ਰ ਕੀਤਾ। ਲੋਕਾਂ ਨੇ ਮਾਰਾਹ ਵਿਖੇ ਡੇਰਾ ਲਾਇਆ।
9 ਲੋਕ ਮਾਰਾਹ ਛੱਡਕੇ ਏਲੀਮ ਚਲੇ ਗਏ ਅਤੇ ਉਥੇ ਡੇਰਾ ਲਾਇਆ। ਉਥੇ ਪਾਣੀ ਦੇ ਬਾਰ੍ਹਾਂ ਚਸ਼ਮੇ ਸਨ ਅਤੇ 70 ਖਜ਼ੂਰ ਦੇ ਰੁਖ।
10 ਲੋਕਾਂ ਨੇ ਏਲੀਮ ਨੂੰ ਛੱਡ ਦਿੱਤਾ ਅਤੇ ਲਾਲ ਸਾਗਰ ਦੇ ਨੇੜੇ ਡੇਰਾ ਲਾਇਆ।
11 ਲੋਕਾਂ ਨੇ ਲਾਲ ਸਾਗਰ ਛੱਡ ਦਿੱਤਾ ਅਤੇ ਸੀਨਈ ਮਾਰੂਥਲ ਵਿੱਚ ਡੇਰਾ ਲਾ ਲਿਆ।
12 ਲੋਕਾਂ ਨੇ ਸੀਨਈ ਮਾਰੂਥਲ ਛੱਡਿਆ ਅਤੇ ਦਾਫ਼ਕਾਹ ਵਿਖੇ ਡੇਰਾ ਲਾਇਆ।
13 ਲੋਕਾਂ ਦਾਫ਼ਕਾਹ ਛੱਡ ਦਿੱਤਾ ਅਤੇ ਆਲੂਸ਼ ਵਿਖੇ ਡੇਰਾ ਲਾਇਆ।
14 ਲੋਕਾਂ ਨੇ ਆਲੂਸ਼ ਛੱਡ ਦਿੱਤਾ ਅਤੇ ਰਫ਼ੀਦਿਮ ਡੇਰਾ ਲਾਇਆ। ਉਸ ਥਾਂ ਤੇ ਲੋਕਾਂ ਲਈ, ਪੀਣ ਵਾਸਤੇ ਪਾਣੀ ਨਹੀਂ ਸੀ।
15 ਲੋਕਾਂ ਨੇ ਰਫ਼ੀਦਿਮ ਛੱਡ ਦਿੱਤਾ ਅਤੇ ਸੀਨਈ ਮਾਰੂਥਲ ਵਿੱਚ ਡੇਰਾ ਲਾਇਆ।
16 ਲੋਕਾਂ ਨੇ ਸੀਨਈ ਮਾਰੂਥਲ ਛੱਡ ਦਿੱਤਾ ਅਤੇ ਕਿਬਰੋਥ ਹਤ੍ਤਅਵਾਹ ਵਿਖੇ ਡੇਰਾ ਲਾਇਆ।
17 ਲੋਕਾਂ ਨੇ ਕਿਬਰੋਥ ਹਤ੍ਤਅਵਾਹ ਛੱਡ ਦਿੱਤਾ ਅਤੇ ਹਸੇਰੋਥ ਡੇਰਾ ਲਾਇਆ।
18 ਲੋਕਾਂ ਨੇ ਹਸੇਰੋਥ ਛੱਡ ਦਿੱਤਾ ਅਤੇ ਰਿਥਮਾਹ ਡੇਰਾ ਲਾਇਆ।
19 ਲੋਕਾਂ ਨੇ ਰਿਥਮਾਹ ਛੱਡ ਦਿੱਤਾ ਅਤੇ ਰਿਂਮੋਨ ਪਾਰਸ ਡੇਰਾ ਲਾਇਆ।
20 ਲੋਕਾਂ ਨੇ ਰਿਂਮੋਨ ਪਾਰਸ ਛੱਡ ਦਿੱਤਾ ਅਤੇ ਲਿਬਨਾਹ ਡੇਰਾ ਲਾਇਆ।
21 ਲੋਕਾਂ ਨੇ ਲਿਬਨਾਹ ਛੱਡ ਦਿੱਤਾ ਅਤੇ ਰਿਸ੍ਸਾਹ ਡੇਰਾ ਲਾਇਆ।
22 ਲੋਕਾਂ ਨੇ ਰਿਸ੍ਸਾਹ ਛੱਡ ਦਿੱਤਾ ਅਤੇ ਕਹੇਲਾਥਾਹ ਡੇਰਾ ਲਾਇਆ।
23 ਲੋਕਾਂ ਨੇ ਕਹੇਲਾਥਾਹ ਛੱਡ ਦਿੱਤਾ ਅਤੇ ਸ਼ਾਫ਼ਰ ਪਰਬਤ ਉੱਤੇ ਡੇਰਾ ਲਾਇਆ।
24 ਲੋਕਾਂ ਨੇ ਸ਼ਫ਼ਰ ਪਰਬਤ ਛੱਡ ਦਿੱਤਾ ਅਤੇ ਹਰਾਦਾਹ ਡੇਰਾ ਲਾਇਆ।
25 ਲੋਕਾਂ ਹਰਾਦਾਹ ਛੱਡ ਦਿੱਤਾ ਅਤੇ ਮਕਹੇਲੋਥ ਡੇਰਾ ਲਾਇਆ।
26 ਲੋਕਾਂ ਨੇ ਮਕਹੇਲੋਥ ਛੱਡ ਦਿੱਤਾ ਅਤੇ ਤਾਹਥ ਡੇਰਾ ਲਾਇਆ।
27 ਲੋਕਾਂ ਨੇ ਤਾਹਥ ਛੱਡ ਦਿੱਤਾ ਅਤੇ ਥਾਰਹ ਡੇਰਾ ਲਾਇਆ
28 ਲੋਕਾਂ ਨੇ ਥਾਰਹ ਛੱਡ ਦਿੱਤਾ ਅਤੇ ਮਿਥਕਾਹ ਡੇਰਾ ਲਾਇਆ।
29 ਲੋਕਾਂ ਨੇ ਮਿਥਕਾਹ ਛੱਡ ਦਿੱਤਾ ਅਤੇ ਹਸ਼ਮੋਨਾਹ ਡੇਰਾ ਲਾਇਆ।
30 ਲੋਕਾਂ ਨੇ ਹਸ਼ਮੋਨਾਹ ਛੱਡ ਦਿੱਤਾ ਅਤੇ ਮੋਸੇਰੋਥ ਡੇਰਾ ਲਾਇਆ।
31 ਲੋਕਾਂ ਨੇ ਮੋਸੇਰੋਥ ਛੱਡ ਦਿੱਤਾ ਅਤੇ ਬਨੇ ਯਆਕਾਨ ਡੇਰਾ ਲਾਇਆ।
32 ਲੋਕਾਂ ਨੇ ਬਨੇ ਯਆਕਾਨ ਛੱਡ ਦਿੱਤਾ ਅਤੇ ਹਗਿਦਗਾਦ ਡੇਰਾ ਲਾਇਆ।
33 ਲੋਕਾਂ ਨੇ ਹਾਗਿਦਗਾਦ ਛੱਡ ਦਿੱਤਾ ਅਤੇ ਯਾਟਬਾਥਾਹ ਡੇਰਾ ਲਾਇਆ।
34 ਲੋਕਾਂ ਨੇ ਯਾਟਬਾਥਾਹ ਛੱਡ ਦਿੱਤਾ ਅਤੇ ਅਬਰੋਨਾਹ ਡੇਰਾ ਲਾਇਆ।
35 ਲੋਕਾਂ ਨੇ ਅਬਰੋਨਾਹ ਛੱਡ ਦਿੱਤਾ ਅਤੇ ਅਸਯੋਨ-ਗਬਰ ਡੇਰਾ ਲਾਇਆ।
36 ਲੋਕਾਂ ਨੇ ਅਸਯੋਨ-ਗਬਰ ਛੱਡ ਦਿੱਤਾ ਅਤੇ ਸੀਨਈ ਮਾਰੂਥਲ ਵਿੱਚ ਕਾਦੇਸ਼ ਵਿਖੇ ਡੇਰਾ ਲਾਇਆ।
37 ਲੋਕਾਂ ਨੇ ਕਾਦੇਸ਼ ਛੱਡ ਦਿੱਤਾ ਅਤੇ ਹੋਰ ਵਿਖੇ ਡੇਰਾ ਲਾਇਆ। ਇਹ ਅਦੋਮ ਦੇਸ਼ ਦੀ ਸਰਹੱਦ ਉੱਤੇ ਪਰਬਤ ਸੀ।
38 ਜਾਜਕ ਹਾਰੂਨ ਨੇ ਯਹੋਵਾਹ ਦੀ ਆਗਿਆ ਮੰਨੀ ਅਤੇ ਹੋਰ ਪਰਬਤ ਦੇ ਉੱਤੇ ਚਲਾ ਗਿਆ। ਹਾਰੂਨ ਉਸ ਥਾਂ ਕਾਲਵਸ੍ਸ ਹੋਇਆ। ਹਾਰੂਨ ਪੰਜਵੇਂ ਮਹੀਨੇ ਦੀ ਪਹਿਲੀ ਤਰੀਕ ਨੂੰ ਕਾਲਵਸ੍ਸ ਹੋਇਆ। ਇਹ ਇਸਰਾਏਲ ਦੇ ਲੋਕਾਂ ਦੇ ਮਿਸਰ ਛੱਡਣ ਦਾ 40 ਵਾਂ ਵਰ੍ਹਾਂ ਸੀ।
39 ਹਾਰੂਨ ਜਦੋਂ ਹੋਰ ਪਰਬਤ ਉੱਤੇ ਕਾਲਵਸ੍ਸ ਹੋਇਆ ਉਹ 123 ਵਰ੍ਹਿਆ ਦਾ ਸੀ।
40 ਆਰਾਦ ਦੇ ਕਨਾਨੀ ਰਾਜੇ ਨੇ, ਜੋ ਕਨਾਨ ਵਿੱਚ ਨੇਗੇਵ ਵਿੱਚ ਰਹਿੰਦਾ ਸੀ ਇਸਰਾਏਲੀਆਂ ਦੇ ਆਉਣ ਬਾਰੇ ਸੁਣਿਆ।
41 ਲੋਕਾਂ ਨੇ ਹੋਰ ਪਰਬਤ ਛੱਡ ਦਿੱਤਾ ਅਤੇ ਸਲਮੋਨਾਹ ਵਿਖੇ ਡੇਰਾ ਲਾਇਆ।
42 ਲੋਕਾਂ ਨੇ ਸਲਮੋਨਾਹ ਛੱਡ ਦਿੱਤਾ ਫ਼ੂਨੋਨ ਵਿਖੇ ਡੇਰਾ ਲਾਇਆ।
43 ਲੋਕਾਂ ਨੇ ਫ਼ੂਨੋਨ ਛੱਡ ਦਿੱਤਾ ਅਤੇ ਓਬੋਥ ਡੇਰਾ ਲਾਇਆ।
44 ਲੋਕਾਂ ਨੇ ਓਬੋਥ ਛੱਡ ਦਿੱਤਾ ਅਤੇ ਇਯੇਅਬਾਰੀਮ ਡੇਰਾ ਲਾਇਆ। ਇਹ ਮੋਆਬ ਦੇਸ਼ ਦੀ ਸਰਹੱਦ ਉੱਤੇ ਸੀ।
45 ਲੋਕਾਂ ਨੇ ਈਯੇ (ਇਯੇ ਆਬਰੀਮ) ਛੱਡ ਦਿੱਤਾ ਅਤੇ ਦੀਬੋਨ ਗਾਦ ਡੇਰਾ ਲਾਇਆ।
46 ਲੋਕਾਂ ਨੇ ਦੀਬੋਨ ਗਾਦ ਛੱਡ ਦਿੱਤਾ ਅਤੇ ਅਲਮੋਨ ਦਿਬਲਾਤੈਮਾਹ ਡੇਰਾ ਲਾਇਆ।
47 ਲੋਕਾਂ ਨੇ ਦਿਬਲਾਤੈਮਾਹ ਛੱਡ ਦਿੱਤਾ ਅਤੇ ਨਬੋ ਦੇ ਨੇੜੇ ਅਬਾਰੀਮ ਦੇ ਪਰਬਤਾਂ ਉੱਤੇ ਡੇਰਾ ਲਾਇਆ।
48 ਲੋਕਾਂ ਨੇ ਅਬਾਰੀਮ ਦੇ ਪਹਾਰਾਂ ਨੂੰ ਛੱਡਕੇ ਯਰਦਨ ਨਦੀ ਵਿਖੇ ਮੋਆਬ ਵਿੱਚ ਡੇਰਾ ਲਾਇਆ। ਇਹ ਯਰਦਨ ਨਦੀ ਦੇ ਪਾਰ ਯਰੀਹੋ ਦੇ ਸਾਮ੍ਹਣੇ ਸੀ।
49 ਉਨ੍ਹਾਂ ਨੇ ਮੋਆਬ ਵਿਖੇ ਯਰਦਨ ਵਾਦੀ ਵਿੱਚ ਯਰਦਨ ਨਦੀ ਕੰਢੇ ਡੇਰਾ ਲਾਇਆ। ਉਨ੍ਹਾਂ ਦਾ ਡੇਰਾ ਬੈਤ ਯਸ਼ਿਮੋਥ ਤੋਂ ਲੈਕੇ ਅਕਾਸੀਆ ਖੈਰ ਤੱਕ ਫ਼ੈਲਿਆ ਹੋਇਆ ਸੀ।
50 ਉਸ ਥਾਂ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸਨੇ ਆਖਿਆ,
51 “ਇਸਰਾਏਲ ਦੇ ਲੋਕਾਂ ਨਾਲ ਗੱਲ ਕਰ। ਉਨ੍ਹਾਂ ਨੂੰ ਇਹ ਗੱਲ ਦੱਸ: ਤੁਸੀਂ ਯਰਦਨ ਨਦੀ ਪਾਰ ਕਰੋਂਗੇ। ਤੁਸੀਂ ਕਨਾਨ ਦੀ ਧਰਤੀ ਉੱਤੇ ਜਾਵੋਂਗੇ।
52 ਜਿਹੜੇ ਲੋਕ ਤੁਹਾਨੂੰ ਉਥੇ ਮਿਲਣ, ਤੁਸੀਂ ਉਨ੍ਹਾਂ ਦੀ ਜ਼ਮੀਨ ਖੋਹ ਲਵੋਗੇ। ਤੁਹਾਨੂੰ ਉਨ੍ਹਾਂ ਦੇ ਸਾਰੇ ਬੁੱਤ ਅਤੇ ਮੂਰਤੀਆਂ ਤਬਾਹ ਕਰ ਦੇਣੀਆਂ ਚਾਹੀਦੀਆਂ ਹਨ। ਤੁਹਾਨੂੰ ਉਨ੍ਹਾਂ ਦੇ ਸਾਰੇ ਉੱਚੇ ਸਥਾਨ ਤਬਾਹ ਕਰ ਦੇਣੇ ਚਾਹੀਦੇ ਹਨ।
53 ਤੁਸੀਂ ਜ਼ਮੀਨ ਖੋਹ ਲਵੋਂਗੇ ਅਤੇ ਉਥੇ ਵਸ ਜਾਵੋਂਗੇ। ਕਿਉਂਕਿ ਮੈਂ ਇਹ ਜ਼ਮੀਨ ਤੁਹਾਨੂੰ ਦੇ ਰਿਹਾ ਹਾਂ। ਇਹ ਤੁਹਾਡੇ ਪਰਿਵਾਰਾਂ ਦੀ ਹੋਵੇਗੀ।
54 ਤੁਹਾਡੇ ਹਰ ਪਰਿਵਾਰ ਨੂੰ ਜ਼ਮੀਨ ਵਿੱਚੋਂ ਹਿੱਸਾ ਮਿਲੇਗਾ। ਤੁਸੀਂ ਪਰਚੀਆਂ ਪਾਕੇ ਨਿਰਣਾ ਕਰੋਂਗੇ ਕਿ ਕਿਹੜੇ ਪਰਿਵਾਰ ਨੂੰ ਕਿਹੜੀ ਜ਼ਮੀਨ ਮਿਲੇ। ਵੱਡੇ ਪਰਿਵਾਰ ਨੂੰ ਜ਼ਮੀਨ ਦਾ ਵੱਡਾ ਹਿੱਸਾ ਮਿਲੇਗਾ। ਛੋਟੇ ਪਰਿਵਾਰ ਨੂੰ ਛੋਟਾ ਹਿੱਸਾ। ਗੁਣੇ ਪਾਕੇ ਨਿਰਣਾ ਹੋਵੇਗਾ ਕਿ ਕਿਹੜੇ ਪਰਿਵਾਰ ਨੂੰ ਕੀ ਮਿਲਦਾ ਹੈ। ਹਰ ਪਰਿਵਾਰ-ਸਮੂਹ ਨੂੰ ਜ਼ਮੀਨ ਦਾ ਆਪਣਾ ਹਿੱਸਾ ਮਿਲੇਗਾ।
55 “ਤੁਹਾਨੂੰ ਹੋਰਨਾਂ ਲੋਕਾਂ ਨੂੰ ਉਸ ਦੇਸ਼ ਵਿੱਚੋਂ ਬਾਹਰ ਕਢ ਦੇਣਾ ਚਾਹੀਦਾ। ਜੇ ਤੁਸੀਂ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਰਹਿਣ ਦਿਉਂਗੇ, ਉਹ ਤੁਹਾਡੇ ਲਈ ਬੜੀਆਂ ਮੁਸ਼ਕਿਲਾਂ ਖੜੀਆਂ ਕਰਨਗੇ। ਉਹ ਤੁਹਾਡੀ ਅਖ ਉਤਲੇ ਫ਼ੋੜੇ ਵਰਗੇ ਅਤੇ ਵਖੀ ਵਿੱਚ ਚੁਭੇ ਹੋਏ ਕੰਡੇ ਵਾਂਗ ਹੋਣਗੇ। ਉਹ ਉਸ ਧਰਤੀ ਵਿੱਚ, ਜਿਸ ਵਿੱਚ ਤੁਸੀਂ ਰਹੋਂਗੇ ਬੜੀਆਂ ਮੁਸ਼ਕਿਲਾ ਪੈਦਾ ਕਰਨਗੇ।
56 ਮੈਂ ਤੁਹਾਨੂੰ ਦਰਸਾ ਦਿੱਤਾ ਸੀ ਕਿ ਮੈਂ ਕੀ ਕਰਾਂਗਾ - ਅਤੇ ਮੈਂ ਤੁਹਾਡੇ ਨਾਲ ਉਹੋ ਜਿਹਾ ਹੀ ਕਰਾਂਗਾ ਜੇ ਤੁਸੀਂ ਉਨ੍ਹਾਂ ਲੋਕਾਂ ਨੂੰ ਆਪਣੇ ਦੇਸ਼ ਵਿੱਚ ਟਿਕਣ ਦਿਉਂਗੇ।
ਕਾਂਡ 34

1 ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸਨੇ ਆਖਿਆ,
2 “ਇਸਰਾਏਲ ਦੇ ਲੋਕਾਂ ਨੂੰ ਇਹ ਆਦੇਸ਼ ਦੇ: ਤੁਸੀਂ ਕਨਾਨ ਦੀ ਧਰਤੀ ਉੱਤੇ ਆ ਰਹੇ ਹੋ। ਤੁਸੀਂ ਇਸ ਦੇਸ਼ ਨੂੰ ਹਰਾ ਦੇਵੋਂਗੇ। ਤੁਸੀਂ ਸਾਰੇ ਕਨਾਨ ਦੇਸ਼ ਉੱਤੇ ਕਬਜ਼ਾ ਕਰ ਲਵੋਂਗੇ।
3 ਦਖਣ ਵੱਲ, ਤੁਹਾਨੂੰ ਅਦੋਮ ਨੇੜੇ ਸੀਨਈ ਮਾਰੂਥਲ ਦਾ ਇੱਕ ਹਿੱਸਾ ਮਿਲੇਗਾ। ਤੁਹਾਡੀ ਦਖਣੀ ਸਰਹੱਦ ਸਲੂਣੇ ਸਮੁੰਦਰ ਦੇ ਦਖਣੀ ਸਿਰੇ ਤੋਂ ਸ਼ੁਰੂ ਹੋਵੇਗੀ।
4 ਇਹ ਬਿਛੂ ਦਰ੍ਰੇ ਦੇ ਦੱਖਣ ਵੱਲ ਪਾਰ ਜਾਵੇਗੀ। ਇਹ ਸੀਨਈ ਮਾਰੂਥਲ ਹੁੰਦੀ ਹੋਈ ਕਾਦੇਸ਼ ਬਰਨੇਆ ਜਾਵੇਗੀ ਅਤੇ ਫ਼ੇਰ ਹਸਰ-ਅਦਾਰ ਨੂੰ ਅਤੇ ਫ਼ੇਰ ਅਸਮੋਨ ਨੂੰ ਪਾਰ ਕਰੇਗੀ।
5 ਅਸਮੋਨ ਤੋਂ, ਸਰਹੱਦ ਮਿਸਰ ਦੀ ਨਦੀ ਤੱਕ ਜਾਵੇਗੀ ਅਤੇ ਇਹ ਮਹਾ ਸਮੁੰਦਰ ਉੱਤੇ ਜਾਕੇ ਮੁੱਕੇਗੀ।
6 ਤੁਹਾਡੀ ਪਛਮੀ ਸਰਹੱਦ ਮਹਾ ਸਮੁੰਦਰ ਹੋਵੇਗੀ।
7 ਤੁਹਾਡੀ ਧੁਰ ਉੱਤਰੀ ਸਰਹੱਦ ਮਹਾ ਸਮੁੰਦਰ ਤੋਂ ਸ਼ੁਰੂ ਹੋਵੇਗੀ ਅਤੇ ਲਿਬਨਾਨ ਵਿੱਚ ਹੋਰ ਪਰਬਤ ਤੱਕ ਜਾਵੇਗੀ।
8 ਹੋਰ ਪਰਬਤ ਤੋਂ ਇਹ ਹਮਾਥ ਨੂੰ ਜਾਵੇਗੀ ਅਤੇ ਫ਼ੇਰ ਜ਼ੇਦਾਦ ਨੂੰ।
9 ਫ਼ੇਰ ਸਰਹੱਦ ਜ਼ਿਫ਼ਰੋਨ ਨੂੰ ਜਾਵੇਗੀ ਅਤੇ ਇਹ ਹਸਰ ਏਨਾਨ ਉੱਤੇ ਜਾ ਮੁੱਕੇਗੀ। ਇਸ ਤਰ੍ਹਾਂ ਇਹ ਤੁਹਾਡੀ ਉੱਤਰੀ ਸਰਹੱਦ ਹੋਵੇਗੀ।
10 ਤੁਹਾਡੀ ਪੂਰਬੀ ਸਰਹੱਦ ਏਨਾਨ ਤੋਂ ਸ਼ੁਰੂ ਹੋਵੇਗੀ ਅਤੇ ਇਹ ਸ਼ਫ਼ਾਮ ਤੱਕ ਜਾਵੇਗੀ।
11 ਸ਼ਫ਼ਾਮ ਤੋਂ, ਸਰਹੱਦ ਆਯਿਨ ਰਿਬਲਾਹ ਦੇ ਪੂਰਬ ਵੱਲ ਜਾਵੇਗੀ। ਸਰਹੱਦ ਕਿਨਰਥ ਝੀਲ ਦੇ ਨੇੜੇ ਪਹਾੜੀਆਂ ਦੇ ਨਾਲ-ਨਾਲ ਜਾਵੇਗੀ।
12 ਫ਼ੇਰ ਸਰਹੱਦ ਯਰਦਨ ਨਦੀ ਦੇ ਨਾਲ-ਨਾਲ ਚੱਲੇਗੀ ਅਤੇ ਇਸਦਾ ਅੰਤ ਸਲੂਣੇ ਸਮੁੰਦਰ ਵਿਖੇ ਹੋਵੇਗਾ। ਇਹ ਤੁਹਾਡੇ ਦੇਸ਼ ਦੀਆਂ ਸਰਹੱਦਾਂ ਹਨ।”
13 ਇਸ ਲਈ ਮੂਸਾ ਨੇ ਇਹ ਹੁਕਮ ਇਸਰਾਏਲ ਦੇ ਲੋਕਾਂ ਨੂੰ ਦਿੱਤਾ, “ਇਹੀ ਉਹ ਜ਼ਮੀਨ ਹੈ ਜਿਹੜੀ ਤੁਹਾਨੂੰ ਮਿਲੇਗੀ। ਤੁਸੀਂ ਜ਼ਮੀਨ ਨੂੰ
9 ਪਰਿਵਾਰ-ਸਮੂਹਾਂ ਅਤੇ ਮਨਸ਼ਹ ਦੇ ਅੱਧੇ ਪਰਿਵਾਰ-ਸਮੂਹ ਵਿਚਕਾਰ ਵੰਡਣ ਲਈ ਪਰਚੀਆਂ ਪਾਵੋਂਗੇ।
14 ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹਾਂ ਅਤੇ ਮਨਸ਼ਹ ਦਾ ਅਧਾ ਪਰਿਵਾਰ-ਸਮੂਹ ਪਹਿਲਾਂ ਹੀ ਆਪਣੀ ਜ਼ਮੀਨ ਲੈ ਚੁੱਕੇ ਹਨ।
15 ਇਨ੍ਹਾਂ ਢਾਈ ਪਰਿਵਾਰ-ਸਮੂਹਾਂ ਨੇ, ਯਰੀਹੋ ਤੋਂ ਪਾਰ ਯਰਦਨ ਨਦੀ ਦੇ ਪੂਰਬ ਤੀਕ ਜ਼ਮੀਨ ਲੈ ਲਈ।”
16 ਫ਼ੇਰ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸਨੇ ਆਖਿਆ,
17 “ਇਹ ਉਨ੍ਹਾਂ ਆਦਮੀਆਂ ਦੇ ਨਾਮ ਹਨ ਜਿਹੜੇ ਜ਼ਮੀਨ ਵੰਡਣ ਵਿੱਚ ਤੇਰੀ ਸਹਾਇਤਾ ਕਰਨਗੇ: ਜਾਜਕ ਅਲਆਜ਼ਾਰ, ਨੂਨ ਦਾ ਪੁੱਤਰ ਯਹੋਸ਼ੁਆ,
18 ਅਤੇ ਸਮੂਹ ਪਰਿਵਾਰ-ਸਮੂਹਾਂ ਦੇ ਆਗੂ। ਹਰੇਕ ਪਰਿਵਾਰ-ਸਮੂਹ ਵਿੱਚੋਂ ਇੱਕ-ਇੱਕ ਆਗੂ ਹੋਵੇਗਾ। ਉਹ ਆਦਮੀ ਜ਼ਮੀਨ ਦੀ ਵੰਡ ਕਰਨਗੇ।
19 ਆਗੂਆਂ ਨੇ ਨਾਮ ਇਹ ਹਨ:
20 ਸ਼ਿਮਓਨੀਆਂ ਦੇ ਪਰਿਵਾਰ-ਸਮੂਹ ਵਿੱਚੋਂ - ਅੰਮੀਹੂਦ ਦਾ ਪੁੱਤਰ ਸ਼ਮੂਏਲ;
21 ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ - ਕਿਸਲੋਨ ਦਾ ਪੁੱਤਰ ਅਲੀਦਾਦ;
22 ਦਾਨ ਦੇ ਪਰਿਵਾਰ-ਸਮੂਹ ਵਿੱਚੋਂ - ਯਾਗਲੀ ਦਾ ਪੁੱਤਰ ਬੁੱਕੀ;
23 ਯੂਸੁਫ਼ ਦੇ ਉੱਤਰਾਧਿਕਾਰੀਆਂ ਲਈ: ਮਨਸ਼ਹ ਦੇ ਪਰਿਵਾਰ-ਸਮੂਹ ਵਿੱਚੋਂ - ਹਂਨੀਏਲ ਦਾ ਪੁੱਤਰ ਏਫ਼ੋਦ;
24 ਅਤੇ ਅਫ਼ਰਈਮ ਦੇ ਪਰਿਵਾਰ-ਸਮੂਹ ਵਿੱਚੋਂ - ਸ਼ਿਫ਼ਟਾਨ ਦਾ ਪੁੱਤਰ ਕਮੂਏਲ;
25 ਜ਼ਬੂਲੁਨੀਆਂ ਦੇ ਪਰਿਵਾਰ-ਸਮੂਹ ਵਿੱਚੋਂ - ਪਰਨਾਕ ਦਾ ਪੁੱਤਰ ਅਲੀਸਾਫ਼ਾਨ;
26 ਯਿੱਸਾਕਾਰੀਆਂ ਦੇ ਪਰਿਵਾਰ-ਸਮੂਹ ਵਿੱਚੋਂ - ਅਜ਼ਾਨ ਦਾ ਪੁੱਤਰ ਪਲਟੀਏਲ;
27 ਆਸ਼ੇਰੀਆਂ ਦੇ ਪਰਿਵਾਰ-ਸਮੂਹ ਵਿੱਚੋਂ - ਸ਼ਲੋਮੀ ਦਾ ਪੁੱਤਰ ਅਹੀਹੂਦ;
28 ਨਫ਼ਤਾਲੀ ਦੇ ਪਰਿਵਾਰ-ਸਮੂਹ ਵਿੱਚੋਂ - ਅੰਮੀਹੂਦ ਦਾ ਪੁੱਤਰ ਪਦਹੇਲ।”
29 ਯਹੋਵਾਹ ਨੇ ਇਸਰਾਏਲੀਆਂ ਦੇ ਦਰਮਿਆਨ ਕਨਾਨ ਦੀ ਧਰਤੀ ਵੰਡਣ ਲਈ ਇਨ੍ਹਾਂ ਆਦਮੀਆਂ ਦੀ ਚੋਣ ਕੀਤੀ।
ਕਾਂਡ 35

1 ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਇਹ ਮੋਆਬ ਵਿੱਚ ਯਰਦਨ ਦੀ ਵਾਦੀ ਵਿਖੇ ਯਰਦਨ ਨਦੀ ਦੇ ਨੇੜੇ ਯਰੀਹੋ ਦੇ ਪਾਰ ਸੀ। ਯਹੋਵਾਹ ਨੇ ਆਖਿਆ,
2 “ਇਸਰਾਏਲ ਦੇ ਲੋਕਾਂ ਨੂੰ ਆਖ ਕਿ ਉਨ੍ਹਾਂ ਨੂੰ ਧਰਤੀ ਦੇ ਆਪਣੇ ਹਿੱਸੇ ਦੇ ਕੁਝ ਸ਼ਹਿਰ ਲੇਵੀਆਂ ਨੂੰ ਦੇਣੇ ਚਾਹੀਦੇ ਹਨ। ਇਸਰਾਏਲ ਦੇ ਲੋਕਾਂ ਨੂੰ ਉਹ ਸ਼ਹਿਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੀਆਂ ਚਰਾਂਕਾ ਲੇਵੀਆਂ ਨੂੰ ਦੇਣੀਆਂ ਚਾਹੀਦੀਆਂ ਹਨ।
3 ਲੇਵੀ ਉਨ੍ਹਾਂ ਸ਼ਹਿਰਾਂ ਵਿੱਚ ਰਹਿ ਸਕਣਗੇ। ਅਤੇ ਉਨ੍ਹਾਂ ਦੀਆਂ ਸਾਰਿਆਂ ਗਾਵਾਂ ਅਤੇ ਹੋਰ ਸਾਰੇ ਪਸ਼ੂ ਉਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੀਆਂ ਚਰਾਂਦਾ ਤੋਂ ਘਾਹ ਚਰ ਸਕਣਗੇ।
4 ਤੁਹਾਨੂੰ ਆਪਣੀ ਜ਼ਮੀਨ ਦਾ ਕਿੰਨਾ ਕੁ ਹਿੱਸਾ ਲੇਵੀਆਂ ਨੂੰ ਦੇਣਾ ਚਾਹੀਦਾ ਹੈ? ਸ਼ਹਿਰਾਂ ਦੀਆਂ ਕੰਧਾਂ ਤੋਂ ਬਾਹਰ ਵੱਲ 1 ,500 ਫੁੱਟ ਤੱਕ ਜਾਵੋ - ਇਹ ਸਾਰੀ ਜ਼ਮੀਨ ਲੇਵੀਆਂ ਦੀ ਹੋਵੇਗੀ।
5 ਅਤੇ, ਸ਼ਹਿਰ ਦੇ ਪੂਰਬ ਵੱਲ 3 ,000 ਫੁੱਟ ਜ਼ਮੀਨ ਅਤੇ ਸ਼ਹਿਰ ਦੇ ਦਖਣ ਵੱਲ 3 ,000 ਫੁੱਟ ਜ਼ਮੀਨ, ਅਤੇ 3 ,000 ਫੁੱਟ ਪਛਮ ਵੱਲ 3 ,000 ਫੁੱਟ ਉੱਤਰ ਵੱਲ ਦੀ ਸਾਰੀ ਦੀ ਸਾਰੀ ਜ਼ਮੀਨ ਲੇਵੀਆਂ ਦੀ ਹੋਵੇਗੀ। (ਸ਼ਹਿਰ ਉਸ ਜ਼ਮੀਨ ਦੇ ਵਿਚਕਾਰ ਹੋਵੇਗਾ।)
6 ਉਨ੍ਹਾਂ ਸ਼ਹਿਰਾਂ ਵਿੱਚੋਂ ਛੇ ਸ਼ਹਿਰ ਸੁਰਖਿਆ ਵਾਲੇ ਸ਼ਹਿਰ ਹੋਣਗੇ। ਜੇ ਕੋਈ ਬੰਦਾ ਦੁਰਘਟਨਾ ਕਾਰਣ ਕਿਸੇ ਨੂੰ ਮਾਰ ਦਿੰਦਾ ਹੈ, ਤਾਂ ਉਹ ਆਦਮੀ ਉਨ੍ਹਾਂ ਸ਼ਹਿਰਾਂ ਵਿੱਚ ਸੁਰਖਿਆ ਲਈ ਭੱਜਕੇ ਜਾ ਸਕਦਾ ਹੈ। ਇਨ੍ਹਾਂ ਛੇ ਸ਼ਹਿਰਾਂ ਤੋਂ ਇਲਾਵਾ, ਤੁਸੀਂ 42 ਹੋਰ ਸ਼ਹਿਰ ਲੇਵੀਆਂ ਨੂੰ ਦੇਵੋਂਗੇ।
7 ਇਸ ਤਰ੍ਹਾਂ ਤੁਸੀਂ ਕੁੱਲ 48 ਸ਼ਹਿਰ ਲੇਵੀਆਂ ਨੂੰ ਦੇਵੋਂਗੇ। ਤੁਸੀਂ ਉਨ੍ਹਾਂ ਨੂੰ ਉਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੀ ਧਰਤੀ ਵੀ ਦੇਵੋਂਗੇ।
8 ਇਸਰਾਏਲ ਦੇ ਵੱਡੇ ਪਰਿਵਾਰ ਜ਼ਮੀਨ ਦੇ ਵੱਡੇ ਟੁਕੜੇ ਲੈਣਗੇ। ਇਸਰਾਏਲ ਦੇ ਛੋਟੇ ਪਰਿਵਾਰ ਜ਼ਮੀਨ ਦੇ ਛੋਟੇ ਟੁਕੜੇ ਲੈਣਗੇ। ਇਸ ਲਈ ਵੱਡੇ ਪਰਿਵਾਰ-ਸਮੂਹ, ਵਧ ਸ਼ਹਿਰ ਅਤੇ ਛੋਟੇ ਪਰਿਵਾਰ-ਸਮੂਹ, ਘੱਟ ਸ਼ਹਿਰ ਲੇਵੀਆਂ ਨੂੰ ਦੇਣਗੇ।”
9 ਫ਼ੇਰ ਯਹੋਵਾਹ ਨੇ ਮੂਸਾ ਨਲ ਗੱਲ ਕੀਤੀ। ਉਸਨੇ ਆਖਿਆ,
10 “ਲੋਕਾਂ ਨੂੰ ਇਹ ਗੱਲਾਂ ਦੱਸੋ: ਤੁਸੀਂ ਲੋਕ ਯਰਦਨ ਨਦੀ ਪਾਰ ਕਰੋਂਗੇ ਅਤੇ ਕਨਾਨ ਦੀ ਧਰਤੀ ਅੰਦਰ ਜਾਵੋਂਗੇ।
11 ਤੁਹਾਨੂੰ ਕੁਝ ਸ਼ਹਿਰਾਂ ਦੀ ਸੁਰਖਿਆ ਵਾਲੇ ਸ਼ਹਿਰਾਂ ਵਜੋਂ ਚੋਣ ਕਰਨੀ ਚਾਹੀਦੀ ਹੈ। ਜੇ ਕੋਈ ਬੰਦਾ ਕਿਸੇ ਹੋਰ ਬੰਦੇ ਨੂੰ ਦੁਰਘਟਨਾ ਵਿੱਚ ਮਾਰ ਦਿੰਦਾ ਹੈ, ਤਾਂ ਉਹ ਬੰਦਾ ਭੱਜਕੇ ਉਨ੍ਹਾਂ ਵਿੱਚੋਂ ਕਿਸੇ ਇੱਕ ਸ਼ਹਿਰ ਵਿੱਚ ਜਾ ਸਕਦਾ ਹੈ।
12 ਉਹ ਬੰਦਾ ਮ੍ਰਿਤ ਬੰਦੇ ਦੇ ਪਰਿਵਾਰ ਦੇ ਕਿਸੇ ਵੀ ਅਜਿਹੇ ਬੰਦੇ ਤੋਂ ਸੁਰਖਿਅਤ ਰਹੇਗਾ ਜਿਹੜਾ ਬਦਲਾ ਲੈਣਾ ਚਾਹੁੰਦਾ ਹੋਵੇ। ਉਹ ਬੰਦਾ ਓਨਾ ਚਿਰ ਸੁਰਖਿਅਤ ਰਹੇਗਾ ਜਿੰਨਾ ਚਿਰ ਤੱਕ ਕਿ ਉਸ ਬਾਰੇ ਕਚਿਹਰੀ ਵਿੱਚ ਨਿਰਣਾ ਨਹੀਂ ਹੁੰਦਾ।
13 ਇੱਥੇ ਸੁਰਖਿਆ ਵਾਲੇ ਛੇ ਸ਼ਹਿਰ ਹੋਣਗੇ।
14 ਇਨ੍ਹਾਂ ਸ਼ਹਿਰਾਂ ਵਿੱਚੋਂ ਤਿੰਨ ਯਰਦਨ ਨਦੀ ਦੇ ਪੂਰਬ ਵੱਲ ਹੋਣਗੇ। ਅਤੇ ਉਨ੍ਹਾ ਸ਼ਹਿਰਾਂ ਵਿੱਚੋਂ ਤਿੰਨ ਯਰਦਨ ਨਦੀ ਦੇ ਪਛਮ ਵੱਲ ਕਨਾਨ ਦੀ ਧਰਤੀ ਉਤੇ ਹੋਣਗੇ।
15 ਉਹ ਸ਼ਹਿਰ ਇਸਰਾਏਲ ਦੇ ਸ਼ਹਿਰੀਆਂ, ਵਿਦੇਸ਼ੀਆਂ ਅਤੇ ਮੁਸਾਫ਼ਿਰਾਂ ਲਈ ਸੁਰਖਿਆ ਵਾਲੇ ਸ਼ਹਿਰ ਹੋਣਗੇ। ਇਨ੍ਹਾਂ ਵਿੱਚੋਂ ਕੋਈ ਵੀ ਬੰਦਾ, ਜਿਸ ਕੋਲੋਂ ਅਨਜਾਣੇ ਵਿੱਚ ਕੋਈ ਬੰਦਾ ਮਰ ਜਾਵੇ, ਭੱਜਕੇ ਇਨ੍ਹਾਂ ਵਿੱਚੋਂ ਕਿਸੇ ਇੱਕ ਸ਼ਹਿਰ ਵਿੱਚ ਜਾ ਸਕਦਾ ਹੈ।
16 “ਜੇ ਕੋਈ ਬੰਦਾ ਕਿਸੇ ਨੂੰ ਮਾਰਨ ਲਈ ਲੋਹੇ ਦਾ ਹਥਿਆਰ ਵਰਤਦਾ ਹੈ, ਤਾਂ ਉਸ ਬੰਦੇ ਨੂੰ ਮਰਨਾ ਪਵੇਗਾ।
17 ਅਤੇ ਜੇ ਕੋਈ ਬੰਦਾ ਪੱਥਰ ਮਾਰਕੇ ਕਿਸੇ ਨੂੰ ਮਾਰ ਦਿੰਦਾ ਹੈ, ਤਾਂ ਉਸ ਬੰਦੇ ਨੂੰ ਮਰਨਾ ਪਵੇਗਾ। (ਪਰ ਉਹ ਪੱਥਰ ਉਨੇ ਆਕਾਰ ਦਾ ਹੋਣ ਚਾਹੀਦਾ ਹੈ ਜਿਸਦੀ ਵਰਤੋਂ ਆਮ ਤੌਰ ਤੇ ਲੋਕਾਂ ਨੂੰ ਮਾਰਨ ਲਈ ਕੀਤੀ ਜਾਂਦੀ ਹੈ।)
18 ਅਤੇ ਜੇ ਕੋਈ ਬੰਦਾ ਕਿਸੇ ਨੂੰ ਮਾਰਨ ਲਈ ਲੱਕੜ ਦੇ ਟੁਕੜੇ ਦੀ ਵਰਤੋਂ ਕਰਦਾ ਹੈ, ਤਾਂ ਉਸ ਬੰਦੇ ਨੂੰ ਮਰਨਾ ਪਵੇਗਾ। (ਲੱਕੜ ਦੇ ਟੁਕੜੇ ਦਾ ਅਜਿਹਾ ਹਥਿਆਰ ਹੋਣਾ ਚਾਹੀਦਾ ਹੈ ਜਿਸਦੀ ਵਰਤੋਂ ਆਮ ਤੌਰ ਤੇ ਲੋਕਾਂ ਮਾਰਨ ਲਈ ਕੀਤੀ ਜਾਂਦੀ ਹੈ।) 10 ਮਰੇ ਹੋਏ ਬੰਦੇ ਦਾ ਕੋਈ ਜੀਅ ਉਸ ਕਾਤਲ ਦਾ ਪਿੱਛਾ ਕਰ ਸਕਦਾ ਹੈ ਅਤੇ ਉਸਨੂੰ ਮਾਰ ਸਕਦਾ ਹੈ।
19 “ਹੋ ਸਕਦਾ ਹੈ ਕੋਈ ਬੰਦਾ ਕਿਸੇ ਨੂੰ ਹੱਥ ਨਾਲ ਸੱਟ ਮਾਰੇ ਅਤੇ ਉਸਨੂੰ ਮਾਰ ਦੇਵੇ। ਜਾਂ ਕੋਈ ਬੰਦਾ ਕਿਸੇ ਨੂੰ ਧੱਕਾ ਮਾਰ ਦੇਵੇ। ਜਾਂ ਕੋਈ ਬੰਦਾ ਕਿਸੇ ਉੱਤੇ ਕੋਈ ਚੀਜ਼ ਸੁੱਟਕੇ ਉਸਨੂੰ ਮਾਰ ਦੇਵੇ। ਜੇਮਾਰਨ ਵਾਲੇ ਨੇ ਅਜਿਹ, ਨਫ਼ਰਤ ਕਾਰਣ ਕੀਤਾ, ਤਾਂ ਉਹ ਕਾਤਲ ਹੈ। ਉਸ ਆਦਮੀ ਨੂੰ ਮਾਰ ਦੇਣਾ ਚਾਹੀਦਾ ਹੈ। ਮਰੇ ਹੋਏ ਬੰਦੇ ਦਾ ਕੋਈ, ਜੀਅ, ਕਾਤਲ ਦਾ ਪਿੱਛਾ ਕਰਕੇ, ਉਸਨੂੰ ਮਾਰ ਸਕਦਾ ਹੈ।
20
21
22 “ਪਰ ਹੋ ਸਕਦਾ ਹੈ ਕਿ ਕਿਸੇ ਬੰਦੇ ਕੋਲੋਂ ਦੁਰਘਟਨਾ ਕਾਰਣ ਕਿਸੇ ਦੀ ਮੌਤ ਹੋ ਜਾਵੇ। ਉਸ ਬੰਦੇ ਨੇ ਮਰਨ ਵਾਲੇ ਨੂੰ ਨਫ਼ਰਤ ਨਹੀਂ ਕੀਤੀ ਸੀ - ਇਹ ਸਿਰਫ਼ ਇੱਕ ਦੁਰਘਟਨਾ ਹੀ ਸੀ। ਜਾਂ ਕੋਈ ਬੰਦਾ ਕੋਈ ਚੀਜ਼ ਸੁੱਟੇ ਅਤੇ ਦੁਰਘਟਨਾ ਕਾਰਣ ਕੋਈ ਮਾਰਿਆ ਜਾਵੇ - ਉਸਨੇ ਕਿਸੇ ਨੂੰ ਮਾਰਨ ਦੀ ਵਿਉਂਤ ਨਹੀਂ ਬਣਾਈ ਸੀ।
23 ਜਾਂ ਸ਼ਾਇਦ ਕੋਈ ਬੰਦਾ ਪੱਥਰ ਸੁੱਟੇ। ਅਤੇ ਉਹ ਪੱਥਰ ਕਿਸੇ ਅਜਿਹੇ ਬੰਦੇ ਨੂੰ ਲੱਗ ਜਾਵੇ ਜਿਸੇ ਦੇਖਿਆ ਨਹੀਂ ਸੀ ਅਤੇ ਉਹ ਬੰਦਾ ਪੱਥਰ ਨਾਲ ਮਾਰਿਆ ਜਾਵੇ। ਉਸ ਬੰਦੇ ਨੇ ਕਿਸੇ ਨੂੰ ਮਾਰਨ ਦੀ ਵਿਉਂਤ ਨਹੀਂ ਬਣਾਈ ਸੀ। ਉਸ ਬੰਦੇ ਨੇ ਆਪਣੇ ਹਥੋਂ ਮਰਨ ਵਾਲੇ ਨਾਲ ਨਫ਼ਰਤ ਨਹੀਂ ਕੀਤੀ ਸੀ - ਇਹ ਸਿਰਫ਼ ਇੱਕ ਦੁਰਘਟਨਾ ਹੀ ਸੀ।
24 ਜੇ ਅਜਿਹਾ ਹੋਵੇ, ਭਾਈਚਾਰੇ ਨੂੰ ਇੱਕ ਨਿਸ਼ਚਾ ਕਰਨਾ ਚਾਹੀਦਾ ਹੈ ਕਿ, ਕੀ ਕੀਤਾ ਜਾਵੇ। ਭਾਈਚਾਰੇ ਦੀ ਪਂਚਾਇਤ ਨੂੰ ਨਿਰਣਾ ਕਰਨਾ ਚਾਹੀਦਾ ਹੈ ਕਿ, ਕੀ ਮਰੇ ਹੋਏ ਬੰਦਾ ਦਾ ਕੋਈ ਸੰਬੰਧੀ ਉਸ ਕਾਤਿਲ ਨੂੰ ਮਾਰ ਸਕਦਾ ਹੈ।
25 ਜੇ ਭਾਈਚਾਰਾ ਮਾਰਨ ਵਾਲੇ ਨੂੰ ਮਾਰਨ ਵਾਲੇ ਦੇ ਪਰਿਵਾਰ ਤੋਂ ਬਚਾਉਣਾ ਚਾਹੁੰਦਾ ਹੈ ਤਾਂ ਭਾਈਚਾਰੇ ਨੂੰ ਉਸਨੂੰ ਵਾਪਸ ਸੁਰਖਿਆ ਵਾਲੇ ਸ਼ਹਿਰ ਵਿੱਚ ਲੈ ਜਾਣਾ ਚਾਹੀਦਾ ਹੈ। ਅਤੇ ਕਾਤਲ ਨੂੰ ਓਨਾ ਚਿਰ ਉਥੇ ਹੀ ਰਹਿਣਾ ਚਾਹੀਦਾ ਹੈ ਜਿੰਨਾ ਚਿਰ ਤੱਕ ਕਿ ਪਰਧਾਨ ਜਾਜਕ ਮਰ ਨਹੀਂ ਜਾਂਦਾ।
26 ਉਸ ਬੰਦੇ ਨੂੰ ਕਦੇ ਵੀ ਸੁਰਖਿਆ ਵਾਲੇ ਸ਼ਹਿਰਾਂ ਦੀਆਂ ਹੱਦਾਂ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਜੇ ਉਹ ਉਨ੍ਹਾਂ ਹੱਦਾਂ ਤੋਂ ਬਾਹਰ ਜਾਂਦਾ ਹੈ ਅਤੇ ਜੇ ਮਰੇ ਹੋਏ ਪਰਿਵਾਰ ਦਾ ਕੋਈ ਸਦੱਸ ਉਸਨੂੰ ਫ਼ੜ ਲੈਂਦਾ ਹੈ ਅਤੇ ਮਾਰ ਦਿੰਦਾ ਹੈ ਤਾਂ ਉਹ ਸਦੱਸ ਕਤਲ ਦਾ ਦੋਸ਼ੀ ਨਹੀਂ ਹੋਵੇਗਾ।
27
28 ਜਿਸ ਬੰਦੇ ਕੋਲੋਂ ਦੁਰਘਟਨਾ ਕਾਰਣ ਕਿਸੇ ਦੀ ਮੌਤ ਹੋ ਗਈ ਹੋਵੇ, ਉਸਨੂੰ ਪਰਧਾਨ ਜਾਜਕ ਦੀ ਮੌਤ ਤੱਕ ਉਸ ਸੁਰਖਿਆ ਵਾਲੇ ਸ਼ਹਿਰ ਵਿੱਚ ਰਹਿਣਾ ਚਾਹੀਦਾ ਹੈ, ਜਦੋਂ ਪਰਧਾਨ ਜਾਜਕ ਦੀ ਮੌਤ ਹੋ ਜਾਵੇ ਤਾਂ ਉਹ ਬੰਦਾ ਆਪਣੀ ਧਰਤੀ ਉੱਤੇ ਆਪਣੇ ਘਰ ਜਾ ਸਕਦਾ ਹੈ।
29 ਇਹ ਬਿਧੀਆਂ ਤੁਹਾਡੇ ਲੋਕਾਂ ਦੇ ਸਾਰੇ ਕਸਬਿਆਂ ਵਿੱਚ ਹਮੇਸ਼ਾ ਕਾਨੂੰਨ ਹੋਣਗੀਆਂ।
30 “ਕਿਸੇ ਕਾਤਲ ਨੂੰ ਮੌਤ ਦੀ ਸਜ਼ਾ ਸਿਰਫ਼ ਤਾਂ ਹੀ ਦੇਣੀ ਚਾਹੀਦੀ ਹੈ, ਜੇ ਇਸਦੇ ਗਵਾਹ ਹੋਣ। ਜੇ ਇੱਕ ਹੀ ਗਵਾਹ ਹੈ, ਕਿਸੇ ਬੰਦੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ।
31 “ਜੇ ਕੋਈ ਬੰਦਾ ਕਾਤਲ ਹੈ, ਤਾਂ ਉਸਨੂੰ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ। ਉਸਦੀ ਸਜ਼ਾ ਬਦਲਣ ਲਈ ਰਿਸ਼ਵਤ ਨਾ ਲਵੋ। ਉਸ ਕਾਤਲ ਨੂੰ ਅਵੱਸ਼ ਮਰਨਾ ਚਾਹੀਦਾ ਹੈ।
32 “ਜੇ ਕਿਸੇ ਬੰਦੇ ਨੇ ਕਿਸੇ ਨੂੰ ਮਾਰ ਦਿੱਤਾ ਅਤੇ ਫ਼ੇਰ ਸੁਰਖਿਆ ਵਾਲੇ ਕਿਸੇ ਸ਼ਹਿਰ ਵਿੱਚ ਭੱਜਕੇ ਚਲਾ ਗਿਆ ਤਾਂ ਪੈਸੇ ਲੈਕੇ ਉਸਨੂੰ ਘਰ ਨਾ ਜਾਣ ਦਿਉ। ਉਹ ਬੰਦਾ ਉਸ ਸ਼ਹਿਰ ਵਿੱਚ ਉਦੋਂ ਤੀਕ ਰਹਿਣਾ ਚਾਹੀਦਾ ਹੈ। ਜਦੋਂ ਤੀਕ ਕਿ ਪਰਧਾਨ ਜਾਜਕ ਨਹੀਂ ਮਰ ਜਾਂਦਾ।
33 “ਆਪਣੀ ਧਰਤੀ ਨੂੰ ਬੇਗੁਨਾਹ ਖੂਨ ਨਾਲ ਨਾਪਾਕ ਨਾ ਹੋਣ ਦਿਉ। ਜੇ ਕੋਈ ਬੰਦਾ ਕਿਸੇ ਨੂੰ ਮਾਰ ਦਿੰਦਾ ਹੈ, ਤਾਂ ਉਸ ਜੁਰਮ ਦੀ ਸਿਰਫ਼ ਇੱਕ ਹੀ ਕੀਮਤ ਹੈ ਕਿ ਕਾਤਲ ਨੂੰ ਮਾਰ ਦਿੱਤਾ ਜਾਵੇ। ਹੋਰ ਕੋਈ ਇਵਜ਼ਾਨਾ ਅਜਿਹਾ ਨਹੀਂ ਜਿਹੜਾ ਉਸ ਧਰਤੀ ਨੂੰ ਜ਼ੁਰਮ ਤੋਂ ਮੁਕਤ ਕਰ ਸਕੇ।
34 ਮੈਂ ਯਹੋਵਾਹ ਹਾਂ! ਮੈਂ ਤੁਹਾਡੇ ਦੇਸ਼ ਵਿੱਚ ਇਸਰਾਏਲ ਦੇ ਲੋਕਾਂ ਸੰਗ ਰਹਿ ਰਿਹਾ ਹੋਵਾਂਗਾ। ਮੈਂ ਉਥੇ ਰਹਿ ਰਿਹਾ ਹੋਵਾਂਗਾ, ਇਸ ਲਈ ਇਸਨੂੰ ਬੇਗੁਨਾਹਾਂ ਦੇ ਖੂਨ ਨਾਲ ਨਾਪਾਕ ਨਾ ਕਰੋ।”
ਕਾਂਡ 36

1 ਮਨਸ਼ੀ ਯੂਸੁਫ਼ ਦਾ ਪੁੱਤਰ ਸੀ। ਮਾਕੀਰ ਮਨਸ਼ੀ ਦਾ ਪੁੱਤਰ ਸੀ। ਗਿਲਆਦ ਮਾਕੀਰ ਦਾ ਪੁੱਤਰ ਸੀ। ਗਿਲਆਦ ਦੇ ਪਰਿਵਾਰ ਦੇ ਆਗੂ ਮੂਸਾ ਅਤੇ ਇਸਰਾਏਲ ਦੇ ਪਰਿਵਾਰ-ਸਮੂਹਾਂ ਦੇ ਆਗੂਆਂ ਨਾਲ ਗੱਲ ਕਰਨ ਅਗੇ।
2 ਉਨ੍ਹਾਂ ਨੇ ਆਖਿਆ, “ਸ਼੍ਰੀ ਮਾਨ ਜੀ, ਯਹੋਵਾਹ ਨੇ ਸਾਨੂੰ ਆਦੇਸ਼ ਦਿੱਤਾ ਸੀ ਕਿ ਸਲਫ਼ਹਾਦ ਦੀ ਜ਼ਮੀਨ ਉਸ ਦੀਆਂ ਧੀਆਂ ਨੂੰ ਦਿੱਤੀ ਜਾਵੇ। ਸਲਾਫ਼ਹਾਦ, ਸਾਡਾ ਭਰਾ ਸੀ।
3 ਇਹ ਹੋ ਸਕਦਾ ਕਿ ਸ਼ਾਇਦ ਇਸਰਾਏਲ ਦੇ ਕਿਸੇ ਹੋਰ ਪਰਿਵਰ-ਸਮੂਹ ਵਿੱਚੋਂ ਕੋਈ ਹੋਰ ਆਦਮੀ ਸਲਫ਼ਹਾਦ ਦੀਆਂ ਧੀਆਂ ਵਿੱਚੋਂ ਕਿਸੇ ਇੱਕ ਨਾਲ ਵਿਆਹ ਕਰਾ ਲਵੇ। ਕੀ ਉਹ ਜ਼ਮੀਨ ਸਾਡੇ ਪਰਿਵਾਰ ਵਿੱਚੋਂ ਚਲੀ ਜਾਵੇਗੀ? ਕੀ ਦੂਸਰੇ ਪਰਿਵਾਰ-ਸਮੂਹ ਦੇ ਲੋਕ ਉਸ ਜ਼ਮੀਨ ਦੇ ਮਾਲਕ ਬਣ ਜਾਣਗੇ? ਕੀ ਅਸੀਂ ਉਹ ਜ਼ਮੀਨ ਗਵਾ ਲਵਾਂਗੀਆਂ ਜਿਹੜੀ ਅਸੀਂ ਗੁਣੇ ਪਾਕੇ ਹਾਸਿਲ ਕੀਤੀ ਸੀ?
4 ਲੋਕ ਸ਼ਾਇਦ ਆਪਣੀ ਜ਼ਮੀਨ ਵੇਚ ਦੇਣ। ਪਰ ਜੁਬਲੀ ਵਰ੍ਹੇ ਵਿੱਚ ਸਾਰੀ ਜ਼ਮੀਨ ਉਸੇ ਪਰਿਵਾਰ-ਸਮੂਹ ਕੋਲ ਵਾਪਸ ਆ ਜਾਂਦੀ ਹੈ ਜਿਹੜਾ ਇਸਦਾ ਅਸਲੀ ਮਾਲਿਕ ਹੁੰਦਾ ਹੈ। ਉਸ ਸਮੇਂ ਉਸ ਜ਼ਮੀਨ ਦਾ ਮਾਲਿਕ ਕੌਣ ਹੋਵੇਗਾ ਜਿਹੜਾ ਸਲਾਫ਼ਹਾਦ ਦੀਆਂ ਧੀਆਂ ਦੀ ਹੈ? ਕੀ ਸਾਡਾ ਪਰਿਵਾਰ ਸਦਾ ਲਈ ਉਸ ਜ਼ਮੀਨ ਨੂੰ ਗਵਾ ਲਵੇਗਾ?”
5 ਮੂਸਾ ਨੇ ਇਸਰਾਲੇ ਦੇ ਲੋਕਾਂ ਨੂੰ ਇਹ ਆਦੇਸ਼ ਦਿੱਤਾ। ਇਹ ਆਦੇਸ਼ ਯਹੋਵਾਹ ਵੱਲੋਂ ਸੀ। “ਯੂਸੁਫ਼ ਦੇ ਪਰਿਵਾਰ-ਸਮੂਹ ਦੇ ਇਹ ਆਦਮੀ ਠੀਕ ਆਖਦੇ ਹਨ!
6 ਯਹੋਵਾਹ ਦਾ ਸਲਾਫ਼ਹਾਦ ਦੀਆਂ ਧੀਆਂ ਨੂੰ ਇਹ ਆਦੇਸ਼ ਹੈ: ਜੇ ਤੁਸੀਂ ਕਿਸੇ ਨਾਲ ਸ਼ਾਦੀ ਕਰਾਉਣੀ ਚਾਹੋਂ ਤਾਂ ਤੁਹਾਨੂੰ ਸਿਰਫ਼ ਆਪਣੇ ਹੀ ਪਰਿਵਾਰ-ਸਮੂਹ ਵਿੱਚ ਸ਼ਾਦੀ ਕਰਨੀ ਚਾਹੀਦੀ ਹੈ।
7 ਇਸ ਤਰ੍ਹਾਂ ਜ਼ਮੀਨ ਇਸਰਾਏਲ ਦੇ ਲੋਕਾਂ ਵਿੱਚ ਇੱਕ ਪਰਿਵਾਰ-ਸਮੂਹ ਵਿੱਚੋਂ ਦੂਸਰੇ ਪਰਿਵਾਰ-ਸਮੂਹ ਦੇ ਹੱਥਾਂ ਵਿੱਚ ਨਹੀਂ ਜਾਵੇਗੀ। ਹਰ ਇਸਰਾਏਲੀ, ਉਸੇ ਜ਼ਮੀਨ ਨੂੰ ਰਖੇਗਾ ਜਿਹੜੀ ਉਸਦੇ ਪੁਰਖਿਆ ਨੂੰ ਮਿਲੀ ਸੀ।
8 ਅਤੇ ਜੇ ਕੋਈ ਔਰਤ ਆਪਣੇ ਪਿਤਾ ਦੀ ਜ਼ਮੀਨ ਪ੍ਰਾਪਤ ਕਰਦੀ ਹੈ ਤਾਂ ਉਸਨੂੰ ਸਿਰਫ਼ ਆਪਣੇ ਹੀ ਪਰਿਵਾਰ-ਸਮੂਹ ਵਿੱਚ ਸ਼ਾਦੀ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਨਾਲ, ਹਰ ਬੰਦਾ ਉਸ ਜ਼ਮੀਨ ਨੂੰ ਰੱਖ ਸਕੇਗਾ ਜਿਹੜੀ ਉਸਦੇ ਪੁਰਖਿਆਂ ਨੂੰ ਮਿਲੀ ਸੀ।
9 ਇਸ ਲਈ, ਇਸਰਾਏਲ ਦੇ ਲੋਕਾਂ ਅੰਦਰ ਜ਼ਮੀਨ ਇੱਕ ਪਰਿਵਾਰ-ਸਮੂਹ ਵਿੱਚੋਂ ਦੂਸਰੇ ਪਰਿਵਾਰ-ਸਮੂਹ ਵਿੱਚ ਨਹੀਂ ਜਾਣੀ ਚਾਹੀਦੀ। ਹਰੇਕ ਇਸਰਾਏਲੀ ਉਹੀ ਜ਼ਮੀਨ ਰਖੇਗਾ ਜਿਹੜੀ ਉਸਦੇ ਪੁਰਖਿਆਂ ਨੂੰ ਮਿਲੀ ਸੀ।”
10 ਸਲਾਫ਼ਹਾਦ ਦੀਆਂ ਧੀਆਂ ਨੇ ਯਹੋਵਾਹ ਦਾ ਮੂਸਾ ਨੂੰ ਦਿੱਤਾ ਹੋਇਆ ਆਦੇਸ਼ ਪ੍ਰਾਪਤ ਕਰ ਲਿਆ।
11 ਇਸ ਲਈ ਸਲਾਫ਼ਹਾਦ ਦੀਆਂ ਧੀਆਂ ਮਹਲਾਹ, ਤਿਰਸਾਹ, ਹਾਗਲਾਹ, ਮਿਲਕਾਹ ਅਤੇ ਨੋਆਹ - ਨੇ ਆਪਣੇ ਪਿਤਾ ਵਾਲੇ ਪਾਸੇ ਦੇ ਚਚੇਰੇ ਭਰਾਵਾਂ ਨਾਲ ਸ਼ਾਦੀ ਕੀਤੀ।
12 ਉਨ੍ਹਾਂ ਦੇ ਪਤੀ ਮਨਸ਼ਹ ਦੇ ਪਰਿਵਾਰ-ਸਮੂਹ ਵਿੱਚੋਂ ਸਨ, ਇਸ ਲਈ ਉਨ੍ਹਾਂ ਦੀ ਜ਼ਮੀਨ ਉਨ੍ਹਾ ਦੇ ਪਿਤਾ ਦੇ ਪਰਿਵਾਰ ਅਤੇ ਪਰਿਵਾਰ-ਸਮੂਹ ਕੋਲ ਹੀ ਰਹੀ।
13 ਇਸ ਲਈ ਇਹ ਬਿਧੀਆਂ ਅਤੇ ਹੁਕਮ ਹਨ ਜਿਹੜੇ ਯਹੋਵਾਹ ਨੇ ਮੂਸਾ ਰਾਹੀਂ ਇਸਰਾਏਲੀਆਂ ਨੂੰ ਮੋਆਬ ਵਿੱਚ ਯਰਦਨ ਵਾਦੀ ਵਿੱਚ, ਯਰੀਹੋ ਤੋਂ ਪਾਰ ਯਰਦਨ ਨਦੀ ਦੇ ਦੂਜੇ ਪਾਸੇ ਦਿੱਤੇ।