੧ ਸਮੋਈਲ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31


ਕਾਂਡ 1

1 ਇਫ਼ਰਾਈਮ ਦੇ ਪਹਾੜੀ ਇਲਾਕੇ ਵਿੱਚ ਰਾਮਾਤੈਮ ਤੋਂ ਇੱਕ ਮਨੁੱਖ ਸੀ ਜਿਸਦਾ ਨਾਮ ਅਲਕਾਨਾਹ ਸੀ। ਉਹ ਸੂਫ਼ ਪਰਿਵਾਰ ਤੋਂ ਸੀ ਅਤੇ ਯਰੋਹਾਮ ਦਾ ਪੁੱਤਰ ਸੀ। ਯਰੋਹਾਮ ਅਲੀਹੂ ਦਾ ਪੁੱਤਰ ਸੀ ਅਤੇ ਅਲੀਹੂ ਤੋਂਹੁ ਦਾ ਪੁੱਤਰ ਸੀ। ਅਤੇ ਤੋਂਹੁ ਸੂਫ਼ ਦਾ ਪੁੱਤਰ ਸੀ ਜੋ ਕਿ ਇਫ਼ਰਾਈਮ ਪਰਿਵਾਰ ਵਿੱਚੋਂ ਸੀ।
2 ਅਲਕਾਨਾਹ ਦੀਆਂ ਦੋ ਬੀਵੀਆਂ ਸਨ। ਇੱਕ ਦਾ ਨਾਮ ਹਂਨਾਹ ਅਤੇ ਦੂਜੀ ਦਾ ਨਾਮ ਪਨਿਂਨਾਹ ਸੀ। ਪਨਿਂਨਾਹ ਦੇ ਘਰ ਉਲਾਦ ਸੀ ਪਰ ਹਂਨਾਹ ਦੇ ਘਰ ਕੋਈ ਸੰਤਾਨ ਨਹੀਂ ਸੀ।
3 ਹਰ ਸਾਲ ਅਲਕਾਨਾਹ ਆਪਣਾ ਰਾਮਾਹ ਸ਼ਹਿਰ ਛੱਡਕੇ ਸ਼ੀਲੋਹ ਵੱਲ ਜਾਂਦਾ ਹੁੰਦਾ ਸੀ। ਅਲਕਾਨਾਹ ਸ਼ੀਲੋਹ ਵਿੱਚ ਸਰਬਸ਼ਕਤੀਮਾਨ ਯਹੋਵਾਹ ਦੀ ਉਪਾਸਨਾ ਕਰਨ ਅਤੇ ਬਲੀਆਂ ਚੜਾਉਣ ਜਾਂਦਾ ਸੀ। ਇਹ ਥਾਂ ਸ਼ੀਲੋਹ ਉੱਤੇ ਸੀ ਜਿਥੇ ਹਾਫ਼ਨੀ ਅਤੇ ਫ਼ੀਨਹਾਸ ਜੋ ਕਿ ਏਲੀ ਦੇ ਪੁੱਤਰ ਸਨ ਉਥੇ ਜਾਜਕ ਵਜੋਂ ਸੇਵਾ ਕਰਦੇ ਸਨ।
4 ਹਰ ਵਾਰ ਅਲਕਾਨਾਹ ਜੋ ਵੀ ਬਲੀਆਂ ਚੜਾਉਂਦਾ, ਉਸ ਭੋਜਨ ਵਿੱਚੋਂ ਇੱਕ ਹਿੱਸਾ ਉਹ ਆਪਣੀ ਪਤਨੀ ਪਨਿਂਨਾਹ ਨੂੰ ਦਿੰਦਾ ਅਤੇ ਕੁਝ ਹਿੱਸਾ ਉਸ ਵਿੱਚੋਂ ਪਨਿਂਨਾਹ ਦੇ ਬੱਚਿਆਂ ਨੂੰ ਵੀ ਦਿੰਦਾ।
5 ਅਲਕਾਨਾਹ ਹਂਨਾਹ ਨੂੰ ਵੀ ਭੋਜਨ ਦਾ ਬਰਾਬਰ ਦਾ ਹਿੱਸਾ ਦਿੰਦਾ। ਭਾਵੇਂ ਹਂਨਾਹ ਦੇ ਕੋਈ ਸੰਤਾਨ ਨਹੀਂ ਸੀ ਪਰ ਉਹ ਬਰਾਬਰ ਦਾ ਉਨ੍ਹਾਂ ਦਾ ਹਿੱਸਾ ਵੀ ਹਂਨਾਹ ਨੂੰ ਦਿੰਦਾ, ਇਹ ਉਹ ਇਸ ਲਈ ਕਰਦਾ ਕਿਉਂਕਿ ਉਹ ਸੱਚਮੁੱਚ ਆਪਣੀ ਪਤਨੀ ਹਂਨਾਹ ਨਾਲ ਪਿਆਰ ਕਰਦਾ ਸੀ।
6 ਪਨਿਂਨਾਹ ਆਪਣੀ ਸੌਁਕਣ ਨੂੰ ਸਤਾਉਣ ਲਈ ਉਸਨੂੰ ਬੜਾ ਤੰਗ ਕਰਦੀ ਅਤੇ ਹਮੇਸ਼ਾ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੀ ਕਿਉਂਕਿ ਹਂਨਾਹ ਬੈਔਲਾਦੀ ਸੀ। ਹਰ ਸਾਲ ਇੰਝ ਹੀ ਹੁੰਦਾ।
7 ਹਰ ਸਾਲ ਜਦੋਂ ਉਨ੍ਹਾਂ ਦਾ ਪਰਿਵਾਰ ਸ਼ੀਲੋਹ ਵਿੱਚ ਯਹੋਵਾਹ ਦੇ ਘਰ ਜਾਂਦਾ ਹੁੰਦਾ ਸੀ, ਪਨਿਂਨਾਹ ਹਂਨਾਹ ਨੂੰ ਉਦੋਂ ਤੱਕ ਖਿਜਾਉਂਦੀ ਜਦੋਂ ਤੱਕ ਉਹ ਉਦਾਸ ਨਾ ਹੋ ਜਾਂਦੀ। ਇੱਕ ਦਿਨ ਜਦੋਂ ਅਲਕਾਨਾਹ ਬਲੀਆਂ ਚੜਾ ਰਿਹਾ ਸੀ, ਹਂਨਾਹ ਬਹੁਤ ਦੁੱਖੀ ਸੀ ਅਤੇ ਉਸਨੇ ਰੋਣਾ ਸ਼ੁਰੂ ਕਰ ਦਿੱਤਾ। ਉਸਨੇ ਕੁਝ ਵੀ ਖਾਣ ਤੋਂ ਇਨਕਾਰ ਕਰ ਦਿੱਤਾ।
8 ਉਸਦੇ ਪਤੀ ਅਲਕਾਨਾਹ ਨੇ ਉਸਨੂੰ ਕਿਹਾ, "ਹਂਨਾਹ, ਤੂੰ ਰੋ ਕਿਉਂ ਰਹੀ ਹੈ? ਤੂੰ ਭੋਜਨ ਕਿਉਂ ਨਹੀਂ ਖਾਂਦੀ? ਤੂੰ ਉਦਾਸ ਕਿਉਂ ਹੈ? ਮੈਂ ਤੇਰਾ ਪਤੀ ਹਾਂ। ਮੈਂ ਤੇਰਾ ਹਾਂ। ਕੀ ਤੂੰ ਇਹ ਨਹੀਂ ਸੋਚਦੀ ਕਿ ਮੇਰੇ ਜਿਹਾ ਪਤੀ ਹੋਣਾ ਦਸ ਪੁੱਤਰ ਹੋਣ ਨਾਲੋਂ ਵਧੇਰੇ ਬਿਹਤਰ ਹੈ।"
9 ਖਾਣ-ਪੀਣ ਤੋਂ ਬਾਦ ਹਂਨਾਹ ਚੁੱਪ ਕਰਕੇ ਉਠੀ ਅਤੇ ਯਹੋਵਾਹ ਅੱਗੇ ਪ੍ਰਾਰਥਨਾ ਕਰਨ ਚਲੀ ਗਈ। ਉਸ ਵਕਤ ਏਲੀ ਨਾਮ ਦਾ ਜਾਜਕ ਯਹੋਵਾਹ ਦੀ ਪਵਿੱਤਰ ਇਮਾਰਤ ਦੇ ਦਰਵਾਜ਼ੇ ਕੋਲ ਕੁਰਸੀ ਉੱਤੇ ਬੈਠਾ ਹੋਇਆ ਸੀ।
10 ਹਂਨਾਹ ਬੜੀ ਉਦਾਸ ਸੀ। ਜਦੋਂ ਉਹ ਯਹੋਵਾਹ ਅੱਗੇ ਪ੍ਰਾਰਥਨਾ ਕਰ ਰਹੀ ਸੀ ਤਾਂ ਉਹ ਹਟਕੋਰੇ ਭਰ-ਭਰ ਰੋ ਰਹੀ ਸੀ।
11 ਉਸਨੇ ਪਰਮੇਸ਼ੁਰ ਨੂੰ ਖਾਸ ਬਚਨ ਦਿੱਤਾ ਅਤੇ ਕਿਹਾ, "ਹੇ ਸਰਬ ਸ਼ਕਤੀਮਾਨ ਯਹੋਵਾਹ! ਵੇਖ ਮੈਂ ਕਿੰਨੀ ਉਦਾਸ ਹਾਂ? ਮੈਨੂੰ ਚੇਤੇ ਰਖੀ! ਮੈਨੂੰ ਭੁੱਲ ਨਾ ਜਾਵੀਂ! ਜੇਕਰ ਤੂੰ ਮੇਰੇ ਘਰ ਪੁੱਤਰ ਬਖਸ਼ੀਸ਼ ਕਰੇ ਤਾਂ ਉਸਨੂੰ ਮੈਂ ਤੇਰੇ ਹਵਾਲੇ ਕਰ ਦੇਵਾਂਗੀ। ਉਹ ਨਜ਼ੀਰੀ ਹੋਵੇਗਾ। ਉਹ ਸੋਮਰਸ ਜਾਂ ਤੇਜ਼ ਸ਼ਰਾਬ ਵੀ ਨਹੀਂ ਪੀਵੇਗਾ ਅਤੇ ਨਾ ਹੀ ਕੋਈ ਸਿਰ ਦੇ ਵਾਲ ਮੁਂਨੇਗਾ।"
12 ਹਂਨਾਹ ਲੰਬੇ ਸਮੇਂ ਤਾਈਂ ਪ੍ਰਾਰਥਨਾ ਕਰਦੀ ਰਹੀ। ਜਦੋਂ ਉਹ ਪ੍ਰਾਰਥਨਾ ਕਰ ਰਹੀ ਸੀ, ਏਲੀ ਉਸਦਾ ਮੂੰਹ ਵੇਖ ਰਿਹਾ ਸੀ।
13 ਹਂਨਾਹ ਆਪਣੇ ਮਨ ਵਿੱਚ ਪ੍ਰਾਰਥਨਾ ਕਰ ਰਹੀ ਸੀ। ਉਸਦੇ ਬੁਲ੍ਹ ਫ਼ੜਫ਼ੜਾ ਰਹੇ ਸਨ ਪਰ ਉਸਦੇ ਮੂੰਹ ਵਿੱਚੋਂ ਕੋਈ ਆਵਾਜ਼ ਨਹੀਂ ਆ ਰਹੀ ਸੀ। ਇਸ ਲਈ ਏਲੀ ਨੇ ਸੋਚਿਆ ਕਿ ਉਹ ਸ਼ਰਾਬਣ ਸੀ।
14 ਉਸਨੇ ਹਂਨਾਹ ਨੂੰ ਕਿਹਾ, "ਤੈਨੂੰ ਪੀਣ ਲਈ ਬਹੁਤ ਜ਼ਿਆਦੇ ਮਿਲ ਗਈ, ਇਹ ਮੈਅ ਨੂੰ ਦੂਰ ਰੱਖਣ ਦਾ ਸਮਾਂ ਹੈ।"
15 ਹਂਨਾਹ ਨੇ ਆਖਿਆ, "ਹੇ ਸੁਆਮੀ! ਨਾ ਮੈਂ ਕੋਈ ਨਸ਼ਾ ਕੀਤਾ ਹੈ ਨਾ ਮੈਅ ਪੀਤੀ ਹੈ। ਮੈਂ ਤਾਂ ਬੜੀ ਮੁਸੀਬਤ ਵਿੱਚ ਹਾਂ। ਮੈਂ ਤਾਂ ਯਹੋਵਾਹ ਨੂੰ ਆਪਣੀਆਂ ਦੁੱਖਾਂ ਤਕਲੀਫ਼ਾਂ ਬਾਰੇ ਦੱਸ ਰਹੀ ਸੀ।
16 ਮੈਨੂੰ ਬੁਰੀ ਔਰਤ ਨਾ ਸਮਝ। ਮੈਂ ਇੰਨੀ ਲੰਬੀ ਪ੍ਰਾਰਥਨਾ ਇਸ ਲਈ ਕਰ ਰਹੀ ਸਾਂ ਕਿਉਂਕਿ ਮੈਂ ਬੜੀ ਉਦਾਸ ਹਾਂ ਅਤੇ ਮੇਰੇ ਦੁੱਖਾਂ ਦੀ ਕਹਾਣੀ ਬੜੀ ਲੰਬੀ ਹੈ।"
17 ਏਲੀ ਨੇ ਕਿਹਾ, "ਜਾ! ਹੁਣ ਤੂੰ ਸੁਖ-ਸ਼ਾਂਤੀ ਨਾਲ ਘਰ ਜਾ। ਇਸਰਾਏਲ ਦਾ ਪਰਮੇਸ਼ੁਰ ਤੇਰੀ ਅਰਜ਼ੋਈ ਪੂਰੀ ਕਰੇ ਜੋ ਤੂੰ ਉਸ ਤੋਂ ਮਂਗੀ ਹੈ।"
18 ਹਂਨਾਹ ਨੇ ਕਿਹਾ, "ਮੈਨੂੰ ਉਮੀਦ ਹੈ ਤੂੰ ਮੇਰੇ ਉੱਪਰ ਮਿਹਰਬਾਨੀ ਨਾਲ ਵੇਖੇਂਗਾ।" ਫ਼ੇਰ ਉਹ ਚੱਲੀ ਗਈ ਅਤੇ ਕੁਝ ਖਾਧਾ। ਉਹ ਹੋਰ ਵਧੇਰੇ ਉਦਾਸ ਨਹੀਂ ਸੀ।
19 ਅਗਲੀ ਸਵੇਰ ਅਲਕਾਨਾਹ ਦਾ ਪਰਿਵਾਰ ਉਠਿਆ। ਉਨ੍ਹਾਂ ਨੇ ਯਹੋਵਾਹ ਦੀ ਉਪਾਸਨਾ ਕੀਤੀ ਅਤੇ ਰਾਮਾਹ ਵੱਲ ਨੂੰ ਮੁੜ ਗਏ।ਘਰ ਆਕੇ ਅਲਕਾਨਾਹ ਨੇ ਹਂਨਾਹ ਨਾਲ ਸੰਭੋਗ ਕੀਤਾ ਸੋ ਯਹੋਵਾਹ ਨੇ ਉਸਨੂੰ ਚੇਤੇ ਕੀਤਾ।
20 ਤਾਂ ਇੰਝ ਹੋਇਆ ਕਿ ਹਂਨਾਹ ਗਰਭਵਤੀ ਹੋ ਗਈ ਅਤੇ ਉਸੇ ਸਾਲ ਉਸਦੇ ਘਰ ਇੱਕ ਪੁੱਤਰ ਪੈਦਾ ਹੋਇਆ ਅਤੇ ਹਂਨਾਹ ਨੇ ਉਸਦਾ ਨਾਂ ਸਮੂਏਲ ਰੱਖਿਆ। ਉਸਨੇ ਕਿਹਾ, "ਮੈਂ ਇਸਦਾ ਨਾਮ ਸਮੂਏਲ ਇਸ ਲਈ ਰੱਖਿਆ ਹੈ ਕਿਉਂਕਿ ਇਸਨੂੰ ਮੈਂ ਯਹੋਵਾਹ ਤੋਂ ਮਂਗਕੇ ਲਿਆ ਹੈ।"
21 ਉਸ ਵਰ੍ਹੇ ਜਦੋਂ ਅਲਕਾਨਾਹ ਸਾਲਾਨਾ ਬਲੀਆਂ ਅਤੇ ਪਰਮੇਸ਼ੁਰ ਨਾਲ ਕੀਤੇ ਇਕਰਾਰ ਨੂੰ ਪੂਰਾ ਕਰਨ ਲਈ ਸ਼ੀਲੋਹ ਨੂੰ ਗਿਆ। ਉਹ ਆਪਣੇ ਪਰਿਵਾਰ ਨੂੰ ਵੀ ਆਪਣੇ ਨਾਲ ਲੈ ਗਿਆ।
22 ਪਰ ਹਂਨਾਹ ਨਾ ਗਈ। ਉਸਨੇ ਅਲਕਾਨਾਹ ਨੂੰ ਕਿਹਾ, "ਜਦੋਂ ਬੱਚਾ ਕੁਝ ਪਦਾਰਥ ਖਾਣ ਯੋਗ ਹੋ ਜਾਵੇਗਾ ਤਾਂ ਮੈਂ ਇਸਨੂੰ ਸ਼ੀਲੋਹ ਲੈ ਜਾਵਾਂਗੀ ਅਜੇ ਇਹ ਦੁਧ ਪੀਂਦਾ ਬਾਲ ਹੈ। ਫ਼ਿਰ ਮੈਂ ਇਸਨੂੰ ਯਹੋਵਾਹ ਨੂੰ ਅਰਪਨ ਕਰ ਦੇਵਾਂਗੀ। ਇਹ ਫ਼ਿਰ ਨਜ਼ੀਰੀ ਹੋਵੇਗਾ ਅਤੇ ਹਮੇਸ਼ਾ ਸ਼ੀਲੋਹ ਵਿੱਚ ਹੀ ਰਹੇਗਾ।"
23 ਹਂਨਾਹ ਦੇ ਪਤੀ ਅਲਕਾਨਾਹ ਨੇ ਉਸਨੂੰ ਕਿਹਾ, "ਤੈਨੂੰ ਜਿਵੇਂ ਠੀਕ ਲੱਗਦਾ ਹੈ ਉਵੇਂ ਹੀ ਕਰ। ਜਦ ਤੱਕ ਤੇਰਾ ਪੁੱਤਰ ਠੋਸ ਭੋਜਨ ਖਾਣਾ ਸ਼ੁਰੂ ਨਹੀਂ ਕਰਦਾ ਤੂੰ ਘਰੇ ਰਹਿ ਸਕਦੀ ਹੈ। ਯਹੋਵਾਹ ਆਪਣਾ ਬਚਨ ਪੂਰਾ ਕਰੇ।" ਇਸ ਲਈ ਉਹ ਓਨੀ ਦੇਰ ਘਰੇ ਹੀ ਰਹੀ ਜਦ ਤੱਕ ਉਸਦੇ ਪੁੱਤਰ ਨੇ ਠੋਸ ਭੋਜਨ ਖਾਣਾ ਸ਼ੁਰੂ ਨਾ ਕੀਤਾ।ਹਂਨਾਹ ਦਾ ਸਮੂਏਲ ਨੂੰ ਏਲੀ ਕੋਲ ਸ਼ੀਲੋਹ ਲੈਕੇ ਜਾਣਾ
24 ਜਦੋਂ ਬਚਾ ਠੋਸ ਭੋਜਨ ਖਾਣ ਲਈ ਕਾਫ਼ੀ ਵੱਡਾ ਹੋ ਗਿਆ ਹਂਨਾਹ ਉਸਨੂੰ ਸ਼ੀਲੋਹ ਵਿੱਚ ਯਹੋਵਾਹ ਦੇ ਘਰ ਲੈ ਗਈ। ਹਂਨਾਹ ਆਪਣੇ ਨਾਲ ਤਿੰਨ ਬਲਦ
20 ਪਾਉਂਡ ਆਟਾ ਅਤੇ ਇੱਕ ਦਾਖ ਦੀ ਬੋਤਲ ਵੀ ਲੈਕੇ ਗਈ।
25 ਜਦੋਂ ਉਹ ਯਹੋਵਾਹ ਦੇ ਅੱਗੇ ਹਾਜਰ ਹੋਏ ਤਾਂ ਅਲਕਾਨਾਹ ਨੇ ਯਹੋਵਾਹ ਅੱਗੇ ਬਲੀ ਦੇਣ ਲਈ ਵਛੇ ਨੂੰ ਮਾਰਿਆ ਜਿਵੇਂ ਕਿ ਉਹ ਹਰ ਸਾਲ ਕਰਦਾ ਸੀ। ਫ਼ਿਰ ਹਂਨਾਹ ਨੇ ਉਸ ਬਾਲਕ ਨੂੰ ਏਲੀ ਦੇ ਹਵਾਲੇ ਕੀਤਾ।
26 ਹਂਨਾਹ ਨੇ ਏਲੀ ਨੂੰ ਕਿਹਾ, "ਖਿਮਾ ਕਰਨਾ ਸੁਆਮੀ। ਮੈਂ ਉਹੀ ਔਰਤ ਹਾਂ ਜੋ ਤੇਰੇ ਸਾਮ੍ਹਣੇ ਉਸ ਦਿਨ ਯਹੋਵਾਹ ਅੱਗੇ ਪ੍ਰਾਰਥਨਾ ਕਰ ਰਹੀ ਸੀ। ਮੈਂ ਕਸਮ ਖਾਦੀ ਹਾਂ ਕਿ ਮੈਂ ਸੱਚ ਆਖ ਰਹੀ ਹਾਂ।
27 ਮੈਂ ਇਸ ਬੱਚੇ ਲਈ ਪ੍ਰਾਰਥਨਾ ਕੀਤੀ ਸੀ ਅਤੇ ਯਹੋਵਾਹ ਨੇ ਮੇਰੀ ਅਰਜ਼ ਸੁਣੀ ਅਤੇ ਪੂਰੀ ਕੀਤੀ ਅਤੇ ਯਹੋਵਾਹ ਨੇ ਮੈਨੂੰ ਇਸ ਬਾਲਕ ਦੀ ਦਾਤ ਬਖਸ਼ੀ।
28 ਅਤੇ ਹੁਣ ਮੈਂ ਇਹ ਬੱਚਾ ਯਹੋਵਾਹ ਨੂੰ ਸੌਂਪਣ ਆਈ ਹਾਂ। ਇਹ ਸਾਰੀ ਉਮਰ ਆਪਣੇ ਯਹੋਵਾਹ ਦੀ ਸੇਵਾ ਕਰੇਗਾ।" ਤਦ ਹਂਨਾਹ ਦੇ ਬਾਲਕ ਨੂੰ ਉਥੇ ਛੱਡਿਆ ਅਤੇ ਯਹੋਵਾਹ ਦੀ ਉਪਾਸਨਾ ਕਰਨ ਲਗੀ।
ਕਾਂਡ 2

1 ਹਂਨਾਹ ਨੇ ਆਖਿਆ: "ਮੇਰਾ ਦਿਲ ਯਹੋਵਾਹ ਤੋਂ ਬਹੁਤ ਪ੍ਰਸੰਨ ਹੈ! ਮੈਂ ਯਹੋਵਾਹ ਵਿੱਚ ਬਹੁਤ ਤਕੜਾ ਮਹਿਸੂਸ ਕਰਦੀ ਹਾਂ। ਮੈਂ ਬਹੁਤ ਖੁਸ਼ ਹਾਂ ਕਿਉਂਕਿ ਤੂੰ ਮੇਰੀ ਮਦਦ ਕੀਤੀ ਅਤੇ ਮੈਂ ਆਪਣੇ ਦੁਸ਼ਮਣਾ ਉੱਤੇ ਹੱਸਦੀ ਹਾਂ!
2 ਯਹੋਵਾਹ ਵਰਗਾ ਪਵਿੱਤਰ ਹੋਰ ਕੋਈ ਨਹੀਂ ਹੈ, ਤੇਰੇ ਸਿਵਾਏ ਹੋਰ ਕੋਈ ਦੂਜਾ ਪਰਮੇਸ਼ੁਰ ਨਹੀਂ ਹੈ! ਸਾਡੇ ਪਰਮੇਸ਼ੁਰ ਵਰਗੀ ਕੋਈ ਚੱਟਾਨ ਹੋਰ ਨਹੀਂ।
3 ਏਡੇ ਹਂਕਾਰ ਦੀਆਂ ਗੱਲਾਂ ਨਾ ਆਖ! ਏਡੇ ਆਕੜ ਦੀ ਗੱਲ ਮੂੰਹੋਂ ਨਾ ਕਢ! ਕਿਉਂਕਿ ਯਹੋਵਾਹ ਪਰਮੇਸ਼ੁਰ ਜਾਨੀ-ਜਾਨ ਹੈ। ਉਹ ਸਭ ਕਰਤਾ ਅਤੇ ਚਾਲਕ ਸਭ ਦਾ ਨਿਆਂ ਕਰਦਾ ਹੈ।
4 ਤਾਕਤਵਰ ਯੋਧਿਆਂ ਦੇ ਧਨੁਖ ਟੁੱਟ ਗਏ ਹਨ ਅਤੇ ਕਮਜ਼ੋਰ ਲੋਕ ਬਲਵਾਨ ਹੋ ਗਏ ਹਨ।
5 ਜਿਨ੍ਹਾਂ ਲੋਕਾਂ ਕੋਲ ਅਤੀਤ ਵਿੱਚ ਢੇਰ ਸਾਰਾ ਭੋਜਨ ਸੀ, ਹੁਣ ਉਨ੍ਹਾਂ ਨੂੰ ਆਪਣੇ ਭੋਜਨ ਲਈ ਕੰਮ ਕਰਨਾ ਪਵੇਗਾ। ਪਰ ਜਿਨ੍ਹਾਂ ਨੇ ਅਤੀਤ ਵਿੱਚ ਭੁਖ ਕੱਟੀ ਹੈ ਹੁਣ ਪੂਰਨ ਭੋਜਨ ਖਾ ਰਹੇ ਹਨ। ਜਿਹੜੀ ਔਰਤ ਬੱਚੇ ਨਾ ਜਣ ਸਕੀ ਹੁਣ ਉਸ ਕੋਲ ਸੱਤ ਬੱਚੇ ਹਨ, ਪਰ ਜਿਸ ਔਰਤ ਕੋਲ ਅਨੇਕਾਂ ਬੱਚੇ ਸਨ ਹੁਣ ਉਦਾਸ ਅਤੇ ਦੁੱਖੀ ਹੈ।
6 ਯਹੋਵਾਹ ਲੋਕਾਂ ਲਈ ਮੌਤ ਲਿਆਉਂਦਾ ਅਤੇ ਉਹ ਉਨ੍ਹਾਂ ਨੂੰ ਜਿਉਣ ਦਿੰਦਾ। ਯਹੋਵਾਹ ਹੀ ਲੋਕਾਂ ਨੂੰ ਕਬਰ ਵਿੱਚ ਭੇਜਦਾ ਅਤੇ ਫ਼ੇਰ ਤੋਂ ਜੀਵਨ ਵੱਲ ਉਭਾਰਦਾ ਹੈ।
7 ਯਹੋਵਾਹ ਕੁਝ ਲੋਕਾਂ ਨੂੰ ਗਰੀਬ ਬਨਾਉਂਦਾ ਅਤੇ ਉਹ ਕਈਆਂ ਨੂੰ ਅਮੀਰ ਬਣਾਉਂਦਾ ਹੈ। ਉਹ ਕੁਝ ਲੋਕਾਂ ਨੂੰ ਨੀਵਾਂ ਕਰਦਾ ਹੈ ਅਤੇ ਕੁਝ ਲੋਕਾਂ ਨੂੰ ਆਪਣੇ ਸਮੇਂ ਵਿੱਚ ਉੱਚਾ ਚੁੱਕਦਾ ਹੈ।
8 ਗਰੀਬਾਂ ਨੂੰ ਯਹੋਵਾਹ ਜ਼ਮੀਨ ਤੋਂ ਚੁੱਕਦਾ ਹੈ। ਉਹ ਗਰੀਬ ਲੋਕਾਂ ਨੂੰ ਸੁਆਹ ਦੀ ਢੇਰੀ ਤੋਂ ਚੁੱਕਦਾ ਹੈ। ਉਹ ਗਰੀਬਾਂ ਨੂੰ ਸ਼ਹਿਜ਼ਾਦਿਆਂ ਨਾਲ ਅਤੇ ਇੱਜ਼ਤਦਾਰ ਜਗ਼੍ਹਾਵਾਂ ਉੱਤੇ ਬਿਠਾਉਂਦਾ ਹੈ। ਯਹੋਵਾਹ ਨੇ ਸਾਰੀ ਦੁਨੀਆਂ ਨੂੰ ਸਾਜਿਆ! ਸਾਰੀ ਦੁਨਿਆਂ ਉਸਦੀ ਹੈ।
9 ਯਹੋਵਾਹ ਆਪਣੇ ਪਵਿੱਤਰ ਲੋਕਾਂ ਦੀ ਰੱਖਿਆ ਕਰਦਾ ਹੈ ਉਹ ਉਨ੍ਹਾਂ ਨੂੰ ਲੜਖੜਾਉਣ ਤੋਂ ਬਚਾਉਂਦਾ ਹੈ ਪਰ ਦੁਸ਼ਟ ਮਾਰੇ ਜਾਣਗੇ ਉਹ ਹਨੇਰੇ ਵਿੱਚ ਸੁੱਟੇ ਜਾਣਗੇ ਉਨ੍ਹਾਂ ਦੀ ਤਾਕਤ ਉਨ੍ਹਾਂ ਨੂੰ ਜੇਤੂ ਨਾ ਕਰ ਸਕੇਗੀ।
10 ਯਹੋਵਾਹ ਆਪਣੇ ਵੈਰਿਆਂ ਦਾ ਨਾਸ਼ ਕਰਦਾ ਹੈ, ਅੱਤ ਉੱਚ ਪਰਮੇਸ਼ੁਰ ਆਕਾਸ਼ ਵੱਲੋਂ ਉਨ੍ਹਾਂ ਉੱਤੇ ਗਰਜੇਗਾ। ਯਹੋਵਾਹ ਧਰਤੀ ਦੀਆਂ ਹੱਦਾਂ ਦਾ ਨਿਆਉਂ ਕਰੇਗਾ ਉਹ ਆਪਣੇ ਪਾਤਸ਼ਾਹ ਨੂੰ ਜ਼ੋਰ ਦੇਵੇਗਾ ਉਹ ਆਪਣੇ ਪਾਤਸ਼ਾਹ ਨੂੰ ਜ਼ੋਰ ਦੇਵੇਗਾ ਉਹ ਆਪਣੇ ਪਾਤਸ਼ਾਹ ਨੂੰ ਖਾਸ ਮਸੀਹ ਦੀ ਤਾਕਤ ਉੱਤੇ ਜ਼ੋਰ ਨੂੰ ਖਾਸਾ ਉੱਚਾ ਕਰੇਗਾ।"
11 ਅਲਕਾਨਾਹ ਅਤੇ ਉਸਦ ਪਰਿਵਾਰ ਆਪਣੇ ਘਰ ਰਾਮਾਹ ਨੂੰ ਪਰਤ ਗਏ। ਉਹ ਬਾਲਕ ਸ਼ੀਲੋਹ ਵਿੱਚ ਹੀ ਰਿਹਾ ਅਤੇ ਏਲੀ ਜਾਜਕ ਦੇ ਥੱਲੇ ਯਹੋਵਾਹ ਦੀ ਟਹਿਲ ਕਰਦਾ ਰਿਹਾ।
12 ਏਲੀ ਦੇ ਪੁੱਤਰ ਦੁਸ਼ਟ ਆਦਮੀ ਸਨ। ਉਨ੍ਹਾਂ ਨੇ ਲਾਪਰਵਾਹੀ ਅਤੇ ਯਹੋਵਾਹ ਵੱਲ ਅਤੇ ਉਸ ਦੀਆਂ ਬਿਧੀਆਂ ਵੱਲ ਅਨਾਦਰ ਦਾ ਵਿਖਾਵਾ ਕੀਤਾ।
13 ਉਹ ਇਹ ਵੀ ਪਰਵਾਹ ਨਹੀਂ ਸੀ ਕਰਦੇ ਕਿ ਜਾਜਕਾਂ ਨੂੰ ਲੋਕਾਂ ਨਾਲ ਕਿਵੇਂ ਦਾ ਵਿਹਾਰ ਕਰਨਾ ਚਾਹੀਦਾ ਹੈ। ਜਦ ਕਿ ਜਾਜਕਾਂ ਦੀ ਇਹ ਰੀਤ ਹੈ ਕਿ ਉਹ ਲੋਕਾਂ ਨਾਲ ਕਿਵੇਂ ਦਾ ਵਤੀਰਾ ਕਰਨ: ਹਰ ਵਾਰ ਜਦੋਂ ਕੋਈ ਮਨੁੱਖ ਬਲੀ ਲਿਆਉਂਦਾ ਹੈ, ਤਾਂ ਜਾਜਕ ਦਾ ਇਹ ਕੰਮ ਹੈ ਕਿ ਉਹ ਮਾਸ ਨੂੰ ਉਬ੍ਬਲਦੇ ਪਾਣੀ ਦੀ ਦੇਗ ਵਿੱਚ ਪਾਵੇ ਅਤੇ ਫ਼ਿਰ ਜਾਜਕ ਦੇ ਟਹਿਲੂਏ ਇੱਕ ਖਾਸ ਕਿਸਮ ਦਾ ਕਾਂਟਾ, ਤ੍ਰਿਸ਼ੂਲ ਵਰਗਾ, ਲੈਕੇ ਆਉਣ,
14 ਅਤੇ ਉਹ ਉਸ ਤ੍ਰਿਸ਼ੂਲ ਨੁਮਾ ਕਾਂਟੇ ਨਾਲ ਕੁਝ ਮਾਸ ਉਸ ਦੇਗ ਵਿੱਚੋਂ ਕਢਣ ਅਤੇ ਜਾਜਕ ਸਿਰਫ਼ ਉਹੀ ਮਾਸ ਲਵੇ ਜਿਹੜਾ ਟਹਿਲੂਆਂ ਨੇ ਉਸ ਕਾਂਟੇ ਵਿੱਚ ਕਢਿਆ ਜਾਂ ਲਾਹਿਆ ਹੋਵੇ। ਉਹ ਸ਼ੀਲੋਹ ਵਿੱਚ ਸਭਨਾ ਇਸਰਾਏਲੀਆਂ ਨਾਲ ਜੋ ਉਥੇ ਜਾਂਦੇ ਸਨ ਬਲੀ ਭੇਟ ਕਰਨ ਲਈ ਉਨ੍ਹਾਂ ਨਾਲ ਜਾਜਕ ਅਜਿਹਾ ਕਰਦੇ ਸਨ।
15 ਪਰ ਏਲੀ ਦੇ ਪੁੱਤਰਾਂ ਨੇ ਅਜਿਹਾ ਨਾ ਕੀਤਾ। ਅਜਿਹਾ ਵੀ ਹੁੰਦਾ ਸੀ ਕਿ ਉਨ੍ਹਾਂ ਦੀ ਜਗਵੇਦੀ ਉੱਤੇ ਚਰਬੀ ਸੜਨ ਤੋਂ ਪਹਿਲਾਂ ਜਾਜਕ ਜਾਂ ਸੇਵਕ ਆਉਂਦਾ ਸੀ, ਅਤੇ ਜਿਸਨੇ ਭੇਟ ਚੜਾਈ ਹੋਵੇ, ਉਸ ਮਨੁੱਖ ਨੂੰ ਆਖਦਾ ਸੀ ਕਿ ਜਾਜਕ ਨੂੰ ਭੁਨਣ ਲਈ ਮਾਸ ਦੇ ਕਿਉਂਕਿ ਉਹ ਤੇਰੇ ਕੋਲੋਂ ਰਿਝਿਆ ਹੋਇਆ ਮਾਸ ਨਹੀਂ ਸਗੋਂ ਕਚ੍ਚਾ ਮਾਸ ਲੈਂਦੇ ਹਨ।
16 ਅਤੇ ਜੇਕਰ ਕੋਈ ਆਦਮੀ ਬਲੀ ਭੇਟ ਕਰਨ ਵਾਲਾ ਇਹ ਆਖੇ ਕਿ, "ਪਹਿਲਾਂ ਚਰਬੀ ਸਾੜ ਫ਼ਿਰ ਤੂੰ ਜੋ ਚਾਹੇ ਲੈ।" ਤਾਂ ਜਾਜਕ ਦੇ ਸੇਵਕ ਆਖਦੇ, "ਨਹੀਂ! ਪਹਿਲਾਂ ਸਾਨੂੰ ਮਾਸ ਦੇ। ਜੇਕਰ ਤੂੰ ਮੈਨੂੰ ਨਹੀਂ ਦੇਵੇਗਾ ਤਾਂ ਮੈਂ ਤੇਰੇ ਕੋਲੋਂ ਖੋਹਕੇ ਲੈ ਲਵਾਂਗਾ।"
17 ਇਸ ਤਰ੍ਹਾਂ ਹਾਫ਼ਨੀ ਅਤੇ ਫ਼ਿਨੀਹਾਸ ਨੇ ਯਹੋਵਾਹ ਅੱਗੇ ਆਈ ਭੇਟ ਵਿੱਚ ਆਪਣੀ ਕੋਈ ਰੁਚੀ ਨਾ ਵਿਖਾਈ ਨਾ ਸਤਿਕਾਰ ਵਿਖਾਇਆ ਅਤੇ ਇਹ ਯਹੋਵਾਹ ਦੇ ਵਿਰੋਧ ਵਿੱਚ ਬਹੁਤ ਵੱਡਾ ਪਾਪ ਸੀ।
18 ਪਰ ਸਮੂਏਲ ਨੇ ਯਹੋਵਾਹ ਦੀ ਪੂਰੀ ਟਹਿਲ ਸੇਵਾ ਕੀਤੀ। ਉਹ ਲਿਨਨ ਦਾ ਏਫ਼ੋਦ ਪਾਕੇ ਸੇਵਾ ਕਰਦਾ ਹੁੰਦਾ ਸੀ। ਹਰ ਸਾਲ ਸਮੂਏਲ ਦੀ ਮਾਂ ਉਸ ਲਈ ਛੋਟਾ ਜਿਹਾ ਇੱਕ ਚੋਗਾ ਬਣਾਕੇ ਲਿਆਉਂਦੀ।
19 ਹਰ ਸਾਲ ਜਦੋਂ ਉਹ ਆਪਣੇ ਪਤੀ ਨਾਲ ਸ਼ੀਲੋਹ ਬਲੀ ਦੀ ਭੇਟ ਕਰਨ ਜਾਂਦੀ ਤਾਂ ਸਮੂਏਲ ਲਈ ਕੱਪੜੇ ਦਾ ਇੱਕ ਚੋਗਾ ਬਣਾਕੇ ਲੈਕੇ ਜਾਂਦੀ।
20 ਏਲੀ ਅਲਕਾਨਾਹ ਅਤੇ ਉਸਦੀ ਪਤਨੀ ਨੂੰ ਆਸ਼ੀਰਵਾਦ ਦੇਕੇ ਇਹ ਕਹਿੰਦਾ, "ਯਹੋਵਾਹ ਤੈਨੂੰ ਹਂਨਾਹ ਤੋਂ ਜੁਆਕਾਂ ਨਾਲ ਪੁਰਸਕਰਿਤ ਕਰੇ। ਇਹ ਬੱਚੇ ਉਸ ਪੁੱਤਰ ਦੀ ਜਗ਼੍ਹਾ ਪਾਉਣ ਜਿਸ ਲਈ ਹਂਨਾਹ ਨੇ ਪ੍ਰਾਰਥਨਾ ਕੀਤੀ ਹੈ ਅਤੇ ਯਹੋਵਾਹ ਨੂੰ ਦੇ ਦਿੱਤਾ।"ਫ਼ੇਰ ਅਲਕਾਨਾਹ ਅਤੇ ਹਂਨਾਹ ਵਾਪਸ ਘਰ ਨੂੰ ਮੁੜ ਆਉਂਦੇ।
21 ਯਹੋਵਾਹ ਹਂਨਾਹ ਉੱਤੇ ਦਿਆਲ ਸੀ। ਫ਼ਿਰ ਉਸਦੇ ਘਰ ਤਿੰਨ ਪੁੱਤਰ ਅਤੇ ਦੋ ਧੀਆਂ ਨੇ ਜਨਮ ਲਿਆ ਅਤੇ ਸਮੂਏਲ ਯਹੋਵਾਹ ਦੇ ਕੋਲ ਪਵਿੱਤਰ ਅਸਥਾਨ ਉੱਪਰ ਹੀ ਵੱਡਾ ਹੋਇਆ।
22 ਏਲੀ ਬਹੁਤ ਬੁਢਾ ਹੋ ਗਿਆ ਸੀ ਅਤੇ ਸ਼ਿਲੋਹ ਵਿੱਚ ਇਸਰਾਏਲੀਆਂ ਬਾਰੇ ਆਪਣੇ ਪੁੱਤਰਾਂ ਦੀਆਂ ਬਦ ਕਰਨੀਆਂ ਬਾਰੇ ਸੁਣਦਾ ਰਹਿੰਦਾ। ਉਸਨੂੰ ਇਹ ਵੀ ਖਬਰ ਮਿਲੀ ਕਿ ਉਹ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ ਦੁਆਰ ਉੱਤੇ ਉਨ੍ਹਾਂ ਔਰਤਾਂ ਨਾਲ ਵੀ ਸੌਁਦੇ ਸਨ ਜਿਹੜੀਆਂ ਯਹੋਵਾਹ ਲਈ ਭੇਟਾ ਲਿਆਉਣ ਲਈ ਇਕਠੀਆਂ ਹੁੰਦੀਆਂ ਸਨ।
23 ਏਲੀ ਨੇ ਆਪਣੇ ਪੁੱਤਰ ਨੂੰ ਕਿਹਾ, "ਤੁਸੀਂ ਜੋ ਕੁਝ ਕਰਤੂਤਾਂ ਕਰਦੇ ਹੋ ਲੋਕਾਂ ਨੇ ਮੈਨੂੰ ਸਭਨਾ ਬਾਰੇ ਦੱਸਿਆ ਹੈ। ਤੁਸੀਂ ਅਜਿਹੇ ਕੁਕਰਮ ਭਲਾ ਕਿਉਂ ਕਰਦੇ ਹੋ?
24 ਪੁੱਤਰੋ! ਤੁਹਾਨੂੰ ਅਜਿਹੇ ਕੁਕਰਮ ਨਹੀਂ ਕਰਨੇ ਚਾਹੀਦੇ। ਪਰਮੇਸ਼ੁਰ ਦੇ ਭਗਤ ਤੁਹਾਡੇ ਬਾਰੇ ਬਹੁਤ ਬੁਰਾ ਆਖ ਰਹੇ ਹਨ।
25 ਜੇਕਰ ਕੋਈ ਇੱਕ ਮਨੁੱਖ ਦੂਜੇ ਨਾਲ ਬੁਰਾ ਕਰੇ, ਪਰਮੇਸ਼ੁਰ ਭਾਵੇਂ ਉਸਦੀ ਮਦਦ ਕਰ ਦੇਵੇ ਪਰ ਜੇਕਰ ਕੋਈ ਮਨੁੱਖ ਯਹੋਵਾਹ ਨਾਲ ਹੀ ਵੈਰ ਕਮਾਏ ਤਾਂ ਉਸ ਮਨੁੱਖ ਨੂੰ ਕੌਣ ਬਚਾਵੇ?"ਪਰ ਏਲੀ ਦੇ ਪੁੱਤਰਾਂ ਨੇ ਉਸਦੀ ਕੁਝ ਨਾ ਸੁਣੀ, ਨਾ ਮੰਨੀ। ਇਸ ਲਈ ਯਹੋਵਾਹ ਨੇ ਏਲੀ ਦੇ ਪੁੱਤਰਾਂ ਨੂੰ ਮਾਰਨ ਦਾ ਨਿਸ਼ਚਾ ਕੀਤਾ।
26 ਸਮੂਏਲ ਵੱਡਾ ਹੁੰਦਾ ਗਿਆ ਅਤੇ ਉਹ ਪਰਮੇਸ਼ੁਰ ਤੋਂ ਅਤੇ ਲੋਕਾਂ ਤੋਂ ਇੱਜ਼ਤ ਪ੍ਰਾਪਤ ਕਰ ਰਿਹਾ ਸੀ।
27 ਪਰਮੇਸ਼ੁਰ ਦੇ ਇੱਕ ਨਬੀ ਨੇ ਏਲੀ ਕੋਲ ਆਕੇ ਆਖਿਆ, "ਯਹੋਵਾਹ ਤੈਨੂੰ ਇਹ ਆਖਦਾ ਹੈ, 'ਤੇਰੇ ਪੁਰਖੇ ਮਿਸਰ ਵਿੱਚ ਗੁਲਾਮ ਸਨ, ਪਰ ਮੈਂ ਉਨ੍ਹਾਂ ਨੂੰ ਆਪਣਾ-ਆਪ ਪ੍ਰਕਾਸ਼ਿਤ ਕੀਤਾ ਜਦੋਂ ਉਹ ਫ਼ਿਰਊਨ ਦੇ ਗੁਲਾਮ ਸਨ।
28 ਮੈਂ ਸਾਰੇ ਇਸਰਾਏਲੀ ਪਰਿਵਾਰਾਂ ਵਿੱਚੋਂ ਤੇਰੇ ਪਰਿਵਾਰ ਦੇ ਕੁਟੁਂਬ ਨੂੰ ਚੁਣਿਆ। ਮੈਂ ਤੇਰੇ ਪਰਿਵਾਰ ਦੇ ਬੰਦਿਆਂ ਨੂੰ ਆਪਣੇ ਜਾਜਕਾਂ ਵਜੋਂ ਚੁਣਿਆ ਅਤੇ ਮੈਂ ਆਪਣੀ ਜਗਵੇਦੀ ਉੱਤੇ ਬਲੀ ਭੇਟ ਕਰਨ ਲਈ ਉਨ੍ਹਾਂ ਨੂੰ ਚੁਣਿਆ। ਮੈਂ ਉਨ੍ਹਾਂ ਨੂੰ ਧੂਫ਼ ਜਗਾਉਣ ਅਤੇ ਏਫ਼ੋਦ ਪਾਉਣ ਲਈ ਚੁਣਿਆ। ਅਤੇ ਇਸਰਾਏਲੀ ਲੋਕ ਜਿਹੜੀਆਂ ਬਲੀਆਂ ਚੜਾਉਂਦੇ ਸਨ ਉਨ੍ਹਾਂ ਵਿੱਚੋਂ ਮੈਂ ਤੇਰੇ ਪਰਿਵਾਰ ਦੇ ਲੋਕਾਂ ਨੂੰ ਮਾਸ ਛਕਣ ਦਾ ਹੱਕ ਦਿੱਤਾ।
29 ਤਾਂ ਫ਼ਿਰ ਤੂੰ ਬਲੀਆਂ ਅਤੇ ਸੁਗਾਤਾਂ ਦਾ ਸਂਮਾਨ ਕਿਉਂ ਨਾ ਕੀਤਾ? ਤੂੰ ਆਪਣੇ ਪੁੱਤਰਾਂ ਨੂੰ ਮੇਰੇ ਤੋਂ ਵਧ ਸਂਮਾਨ ਦਿੰਦਾ ਹੈ ਅਤੇ ਉਸ ਮਾਸ ਦੇ ਸਭ ਤੋਂ ਵਧੀਆਂ ਹਿੱਸੇ ਖਾਕੇ ਮੋਟਾ ਹੋ ਗਿਆ ਹੈਂ ਜੋ ਇਸਰਾਏਲੀ ਮੇਰੇ ਕੋਲ ਲਿਆਉਂਦੇ ਹਨ।'
30 "ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ ਕਿ ਤੇਰੇ ਪਿਤਾ ਦਾ ਪਰਿਵਾਰ ਸਦੈਵ ਉਸਦੀ ਸੇਵਾ ਕਰੇਗਾ। ਪਰ ਹੁਣ ਯਹੋਵਾਹ ਕਹਿੰਦਾ ਹੈ, 'ਇੰਝ ਕਦੇ ਨਹੀਂ ਵਾਪਰੇਗਾ। ਮੈਂ ਉਨ੍ਹਾਂ ਲੋਕਾਂ ਨੂੰ ਹੀ ਸਂਮਾਨ ਦੇਵਾਂਗਾ ਜਿਹੜੇ ਮੇਰਾ ਆਦਰ ਕਰਦੇ ਹਨ। ਪਰ ਉਹ ਜਿਹੜੇ ਮੈਨੂੰ ਤਿਰਸਕਾਰਦੇ ਹਨ, ਨਿਂਦਿਆ ਵਿੱਚ ਫ਼ਸ ਜਾਣਗੇ।
31 ਸਮਾਂ ਆ ਰਿਹਾ ਹੈ ਜਦੋਂ ਮੈਂ ਤੇਰੇ ਸਾਰੇ ਉੱਤਰਾਧਿਕਾਰੀਆਂ ਦਾ ਨਾਸ਼ ਕਰਾਂਗਾ। ਤੇਰੀ ਕੁੱਲ ਵਿੱਚੋਂ ਕੋਈ ਮਨੁੱਖ ਬਜ਼ੁਰਗ ਉਮਰ ਨਾ ਭੋਗ ਸਕੇਗਾ।
32 ਇਸਰਾਏਲ ਨਾਲ ਬਹੁਤ ਚੰਗਾ ਹੋਵੇਗਾ ਪਰ ਤੂੰ ਘਰ ਵਿੱਚ ਬੈਠਾ ਹੀ ਬੁਰੀਆਂ ਖਬਰਾਂ ਵੇਖੇਂਗਾ। ਤੇਰੇ ਪਰਿਵਾਰ ਵਿੱਚੋਂ ਕੋਈ ਵੀ ਬੁਢਾ ਨਾ ਹੋਵੇਗਾ।
33 ਸਿਰਫ਼ ਇੱਕ ਮਨੁੱਖ ਹੈ ਜਿਸਨੂੰ ਮੈਂ ਜਾਜਕ ਵਜੋਂ ਬਚਾਵਾਂਗਾ ਅਤੇ ਜੋ ਮੇਰੀ ਜਗਵੇਦੀ ਦੀ ਸੇਵਾ ਕਰੇਗਾ। ਉਹ ਬੜੀ ਉਮਰਾਂ ਭੇਗੇਗਾ। ਉਹ ਤਦ ਤੱਕ ਜਿਉਂਦਾ ਰਹੇਗਾ ਜਦ ਤੱਕ ਉਸਦਾ ਸ਼ਰੀਰ ਖੀਣ ਨਾ ਹੋ ਜਾਵੇ ਅਤੇ ਅਖਾਂ ਬਾਹਰ ਨਾ ਨਿਕਲ ਜਾਣ।
34 ਮੈਂ ਤੈਨੂੰ ਇਸ ਗੱਲ ਦਾ ਪਹਿਲਾਂ ਸੰਕੇਤ ਜਾਂ ਨਿਸ਼ਾਨ ਦੇਵਾਂਗਾ ਇਹ ਦੱਸਣ ਲਈ ਕਿ ਜੋ ਮੈਂ ਆਖਿਆ ਹੈ ਸੱਚ ਹੋਵੇਗਾ। ਤੇਰੇ ਦੋ ਪੁੱਤਰ ਹਾਫ਼ਨੀ ਅਤੇ ਫ਼ੀਨਹਾਸ ਦੋਵੇਂ ਇੱਕੋ ਦਿਨ ਮਰ ਜਾਣਗੇ।
35 ਆਪਣੇ ਲਈ ਮੈਂ ਇੱਕ ਭਰੋਸੇਮਂਦ ਜਾਜਕ ਚੁਣਾਗਾ। ਅਤੇ ਉਹ ਮੈਨੂੰ ਚੁਣੇਗਾ ਅਤੇ ਉਹੀ ਕਰੇਗਾ ਜੋ ਮੈਂ ਚਾਹਾਂਗਾ। ਮੈਂ ਜਾਜਕ ਦੇ ਪਰਿਵਾਰ ਨੂੰ ਤਕੜਾ ਬਣਾਵਾਂਗਾ। ਉਹ ਮੇਰੇ ਚੁਣੇ ਹੋਏ ਪਾਤਸ਼ਾਹ ਦੇ ਅੱਗੇ ਹਮੇਸ਼ਾ ਟਹਿਲ ਸੇਵਾ ਕਰੇਗਾ।
36 ਫ਼ੇਰ ਜਿੰਨੇ ਵੀ ਤੇਰੇ ਪਰਿਵਾਰ ਦੇ ਜੀਅ ਬਚੇ ਰਹਿਣਗੇ ਉਹ ਇਸ ਜਾਜਕ ਦੇ ਅੱਗੇ ਸਿਰ ਝੁਕਾਕੇ ਇਸ ਕੋਲੋਂ ਭਿਖਿਆ ਮੰਗਣਗੇ ਅਤੇ ਇੱਕ ਗਰਾਹੀ ਲਈ ਹੱਥ ਅਡ੍ਡਕੇ ਆਖਣਗੇ, "ਜਾਜਕ ਦਾ ਕੋਈ ਕੰਮ ਕਿਰਪਾ ਕਰਕੇ ਮੈਨੂੰ ਦੇ ਤਾਂ ਜੋ ਮੈਂ ਵੀ ਕੁਝ ਭੋਜਨ ਖਾ ਸਕਾਂ।"'
ਕਾਂਡ 3

1 ਸਮੂਏਲ ਏਲੀ ਦੇ ਅਧੀਨ ਯਹੋਵਾਹ ਦੀ ਸੇਵਾ ਕਰਦਾ ਰਿਹਾ। ਉਨ੍ਹਾਂ ਦਿਨਾਂ ਵਿੱਚ, ਯਹੋਵਾਹ ਲੋਕਾਂ ਨਾਲ ਅਕਸਰ ਸਿਧਾ ਨਹੀਂ ਬੋਲਦਾ ਸੀ, ਅਤੇ ਬਹੁਤ ਹੀ ਘੱਟ ਦਰਸ਼ਨ ਹੁੰਦੇ ਸਨ।
2 ਏਲੀ ਦੀ ਨਜ਼ਰ ਇੰਨੀ ਕਮਜ਼ੋਰ ਹੋ ਚੁੱਕੀ ਸੀ ਕਿ ਉਸਨੂੰ ਤਕਰੀਬਨ ਦਿਸਣਾ ਬੰਦ ਹੋ ਗਿਆ ਸੀ। ਇੱਕ ਰਾਤ ਉਹ ਮੰਜੇ ਉੱਤੇ ਲੰਮਾ ਪਿਆ ਅਤੇ
3 ਸਮੂਏਲ ਯਹੋਵਾਹ ਦੇ ਪਵਿੱਤਰ ਭਵਨ ਵਿੱਚ ਲੰਮਾ ਪਿਆ ਸੀ। ਯਹੋਵਾਹ ਦਾ ਪਵਿੱਤਰ ਸੰਦੂਕ ਉਸੇ ਪਵਿੱਤਰ ਘਰ ਵਿੱਚ ਸੀ। ਯਹੋਵਾਹ ਦਾ ਦੀਵਾ ਅਜੇ ਬਲ ਰਿਹਾ ਸੀ।
4 ਯਹੋਵਾਹ ਨੇ ਸਮੂਏਲ ਨੂੰ ਬੁਲਾਇਆ ਤਾਂ ਸਮੂਏਲ ਨੇ ਕਿਹਾ, "ਮੈਂ ਇੱਥੇ ਹਾਂ।"
5 ਸਮੂਏਲ ਨੇ ਸੋਚਿਆ ਕਿ ਉਸਨੂੰ ਏਲੀ ਬੁਲਾ ਰਿਹਾ ਹੈ, ਇਸ ਲਈ ਉਹ ਏਲੀ ਵੱਲ ਭੱਜਦਾ ਗਿਆ ਅਤੇ ਜਾਕੇ ਏਲੀ ਨੂੰ ਕਿਹਾ, "ਮੈਂ ਇੱਥੇ ਹਾਂ। ਕੀ ਤੂੰ ਮੈਨੂੰ ਬੁਲਾਇਆ ਹੈ?"ਪਰ ਏਲੀ ਨੇ ਕਿਹਾ, "ਮੈਂ ਤੈਨੂੰ ਨਹੀਂ ਬੁਲਾਇਆ। ਤੂੰ ਜਾਕੇ ਸੌਂ ਜਾ।"ਸਮੂਏਲ ਆਪਣੇ ਬਿਸਤਰੇ ਉੱਤੇ ਵਾਪਸ ਚਲਾ ਗਿਆ।
6 ਯਹੋਵਾਹ ਨੇ ਫ਼ਿਰ ਬੁਲਾਇਆ "ਸਮੂਏਲ!" ਸਮੂਏਲ ਫ਼ਿਰ ਏਲੀ ਵੱਲ ਦੌੜਦਾ ਗਿਆ ਅਤੇ ਆਖਿਆ, "ਤੁਸੀਂ ਮੈਨੂੰ ਬੁਲਾਇਆ, ਮੈਂ ਹਾਜ਼ਿਰ ਹਾਂ।"ਏਲੀ ਨੇ ਕਿਹਾ, "ਮੈਂ ਤੈਨੂੰ ਨਹੀਂ ਬੁਲਾਇਆ। ਜਾ ਆਪਣੇ ਮੰਜੇ ਉੱਤੇ ਵਾਪਸ ਜਾ।"
7 ਸਮੂਏਲ ਅਜੇ ਤੱਕ ਯਹੋਵਾਹ ਨੂੰ ਨਹੀਂ ਜਾਣਦਾ ਸੀ ਉਸਨੇ ਹਾਲੇ ਤੱਕ ਸਿਧਾ ਯਹੋਵਾਹ ਤੋਂ ਸ਼ਬਦ ਪ੍ਰਾਪਤ ਨਹੀਂ ਕੀਤਾ ਸੀ।
8 ਯਹੋਵਾਹ ਨੇ ਸਮੂਏਲ ਨੂੰ ਤੀਜੀ ਵਾਰ ਬੁਲਾਇਆ। ਸਮੂਏਲ ਫ਼ਿਰ ਉਠਿਆ ਅਤੇ ਏਲੀ ਵੱਲ ਗਿਆ ਅਤੇ ਕਿਹਾ, "ਮੈਂ ਹਾਜ਼ਰ ਹਾਂ, ਤੁਸੀਂ ਮੈਨੂੰ ਬੁਲਾਇਆ ਹੈ।"ਤਦ ਏਲੀ ਸਮਝ ਗਿਆ ਕਿ ਯਹੋਵਾਹ ਹੀ ਇਸ ਲੜਕੇ ਨੂੰ ਬੁਲਾ ਰਿਹਾ ਹੈ।
9 ਏਲੀ ਨੇ ਸਮੂਏਲ ਨੂੰ ਕਿਹਾ, "ਜਾ, ਆਪਣੇ ਮੰਜੇ ਉੱਤੇ ਜਾ ਜੇਕਰ ਉਹ ਤੈਨੂੰ ਫ਼ਿਰ ਬੁਲਾਵੇ ਤਾਂ ਆਖੀ, 'ਹੇ ਯਹੋਵਾਹ! ਫ਼ਰਮਾਉ, ਤੇਰਾ ਦਾਸ ਸੁਣਦਾ ਹੈ।"'ਤਾਂ ਸਮੂਏਲ ਮੰਜੇ ਉੱਤੇ ਪੈ ਗਿਆ।
10 ਯਹੋਵਾਹ ਆਇਆ ਅਤੇ ਉਸ ਕੋਲ ਆਕੇ ਖੜਾ ਹੋ ਗਿਆ ਅਤੇ ਜਿਵੇਂ ਉਸਨੇ ਪਹਿਲਾਂ ਉਸਨੂੰ ਬੁਲਾਇਆ ਸੀ ਉਵੇਂ ਹੀ ਫ਼ਿਰ ਕਿਹਾ, "ਸਮੂਏਲ, ਸਮੂਏਲ!"ਸਮੂਏਲ ਨੇ ਆਖਿਆ, "ਫ਼ਰਮਾਉ! ਮੈਂ ਤੁਹਾਡਾ ਦਾਸ ਸੁਣ ਰਿਹਾ ਹਾਂ।"
11 ਯਹੋਵਾਹ ਨੇ ਸਮੂਏਲ ਨੂੰ ਕਿਹਾ, "ਮੈਂ ਬਹੁਤ ਜਲਦੀ ਹੀ ਇਸਰਾਏਲ ਵਿੱਚ ਕੁਝ ਕਰਨ ਵਾਲਾ ਹਾਂ ਜੋ ਕੋਈ ਵੀ ਇਹ ਸੁਣੇਗਾ ਚਕਿਤ ਹੋ ਜਾਏਗਾ।
12 ਜਿਸ ਦਿਨ ਮੈਂ ਏਲੀ ਦੇ ਪਰਿਵਾਰ ਦਾ ਨਿਆਂ ਕਰਾਂਗਾ, ਮੈਂ ਪੂਰੀ ਤਰ੍ਹਾਂ ਉਸਦੇ ਪਰਿਵਾਰ ਨੂੰ ਸਜ਼ਾ ਦੇਵਾਂਗਾ। ਮੈਂ ਉਸਦੇ ਪਰਿਵਾਰ ਦੇ ਖਿਲਾਫ਼ ਬੋਲਿਆ ਸਭ ਕੁਝ ਪੂਰਾ ਕਰਾਂਗਾ - ਸ਼ੁਰੂਆਤ ਤੋਂ ਲੈਕੇ ਅੰਤ ਤੀਕ।
13 ਇਹ ਮੈਂ ਇਸ ਲਈ ਕਰਾਂਗਾ ਕਿਉਂਕਿ ਏਲੀ ਜਾਣਦਾ ਸੀ ਕਿ ਉਸਦੇ ਪੁੱਤਰ ਪਰਮੇਸ਼ੁਰ ਨੂੰ ਬੁਰਾ ਭਲਾ ਕਹਿ ਰਹੇ ਸਨ ਅਤੇ ਮੰਦੇ ਕਰਮ ਕਰ ਰਹੇ ਸਨ। ਅਤੇ ਏਲੀ ਉਨ੍ਹਾਂ ਉੱਤੇ ਕਾਬੂ ਨਾ ਪਾ ਸਕਿਆ।
14 ਇਸੇ ਲਈ ਮੈਂ ਸਹੁੰ ਖਾਧੀ ਕਿ ਬਲੀਆਂ ਅਤੇ ਅਨਾਜ਼ ਦੀਆਂ ਭੇਟਾਂ ਏਲੀ ਦੇ ਪਰਿਵਾਰ ਦੇ ਲੋਕਾਂ ਦੇ ਪਾਪ ਕਦੇ ਵੀ ਨਹੀਂ ਹਟਾ ਸਕਣਗੀਆਂ।"
15 ਸਵੇਰ ਹੋਣ ਤੀਕ ਸਮੂਏਲ ਬਿਸਤਰ ਉੱਤੇ ਲੇਟਿਆ ਰਿਹਾ। ਉਹ ਸਵੇਰ-ਸਾਰ ਉਠਿਆ ਅਤੇ ਪਰਮੇਸ਼ੁਰ ਦੇ ਘਰ ਦੇ ਸਾਰੇ ਦਰਵਾਜ਼ੇ ਖੋਲੇ। ਸਮੂਏਲ ਇਸ ਦਰਸ਼ਨ ਬਾਰੇ ਏਲੀ ਨੂੰ ਦਸ੍ਸਦਿਆਂ ਡਰਦਾ ਸੀ।
16 ਪਰ ਏਲੀ ਨੇ ਸਮੂਏਲ ਨੂੰ ਕਿਹਾ, "ਸਮੂਏਲ, ਮੇਰੇ ਪੁੱਤਰ!"ਸਮੂਏਲ ਨੇ ਆਖਿਆ, "ਹਾਂ, ਸੁਆਮੀ!"
17 ਏਲੀ ਨੇ ਪੁਛਿਆ, "ਯਹੋਵਾਹ ਨੇ ਤੈਨੂੰ ਕੀ ਆਖਿਆ ਹੈ? ਮੇਰੇ ਤੋਂ ਕੁਝ ਨਾ ਲੁਕੋ। ਜੇ ਤੂੰ ਉਹ ਜੋ ਪਰਮੇਸ਼ੁਰ ਤੇਰੇ ਨਾਲ ਬੋਲਿਆ ਮੈਥੋਂ ਛੁਪਾਵੇਂ, ਪਰਮੇਸ਼ੁਰ ਤੈਨੂੰ ਕੜੀ ਸਜ਼ਾ ਦੇਵੇ।"
18 ਤਾਂ ਸਮੂਏਲ ਨੇ ਏਲੀ ਨੂੰ ਸਭ ਕੁਝ ਦੱਸ ਦਿੱਤਾ। ਸਮੂਏਲ ਨੇ ਏਲੀ ਤੋਂ ਕੁਝ ਨਾ ਲੁਕੋਇਆ।ਏਲੀ ਨੇ ਕਿਹਾ, "ਉਹ ਯਹੋਵਾਹ ਹੈ, ਉਹ ਜੋ ਚਾਹੇ ਕਰ ਸਕਦਾ ਹੈ, ਉਸਨੂੰ ਇਹ ਹੱਕ ਹੈ।"
19 ਜਦੋਂ ਸਮੂਏਲ ਵੱਡਾ ਹੋ ਰਿਹਾ ਸੀ ਤਾਂ ਯਹੋਵਾਹ ਉਸਦੇ ਨਾਲ ਸੀ। ਯਹੋਵਾਹ ਨੇ ਸਮੂਏਲ ਦੇ ਕਿਸੇ ਵਾਕ ਨੂੰ ਝੂਠਾ ਨਾ ਹੋਣ ਦਿੱਤਾ।
20 ਫ਼ਿਰ ਦਾਨ ਤੋਂ ਲੈਕੇ ਬਏਰਸ਼ਬਾ ਤੀਕ ਸਾਰਾ ਇਸਰਾਏਲ ਜਾਣ ਗਿਆ ਕਿ ਸਮੂਏਲ ਯਹੋਵਾਹ ਦਾ ਨਬੀ ਠਹਿਰਾਇਆ ਗਿਆ ਹੈ।
21 ਅਤੇ ਯਹੋਵਾਹ ਸ਼ੀਲੋਹ ਵਿੱਚ ਸਮੂਏਲ ਨੂੰ ਅਕਸਰ ਪਰਗਟ ਹੁੰਦਾ ਰਿਹਾ। ਕਿਉਂਕਿ ਯਹੋਵਾਹ ਨੇ ਆਪਣੇ-ਆਪ ਨੂੰ ਸ਼ੀਲੋਹ ਵਿੱਚ ਸਮੂਏਲ ਉੱਤੇ ਆਪਣੇ ਬਚਨ ਨਾਲ ਪਰਗਟ ਕੀਤਾ।
ਕਾਂਡ 4

1 ਸਮੂਏਲ ਦੀ ਖ਼ਬਰ ਸਾਰੇ ਇਸਰਾਏਲ ਵਿੱਚ ਫ਼ੈਲ ਗਈ। ਏਲੀ ਬਹੁਤ ਬੁਢਾ ਹੋ ਗਿਆ ਸੀ ਅਤੇ ਉਸਦੇ ਪੁੱਤਰ ਯਹੋਵਾਹ ਦੇ ਸਾਮ੍ਹਣੇ ਬਦਸਲੂਕੀ ਕਰਦੇ ਰਹੇ।ਉਸ ਵਕਤ ਇਸਰਾਏਲ ਫ਼ਲਿਸਤੀਆਂ ਨਾਲ ਲੜਨ ਨੂੰ ਨਿਕਲ ਪਏ ਅਤੇ ਉਨ੍ਹਾਂ ਨੇ ਅਬਨ-ਅਜ਼ਰ ਦੇ ਨਜ਼ਦੀਕ ਤੰਬੂ ਲਾਏ। ਫ਼ਲਿਸਤੀਆਂ ਨੇ ਅਫ਼ੇਕ ਵਿੱਚ ਤੰਬੂ ਲਾਏ।
2 ਤਾਂ ਫ਼ਲਿਸਤੀਆਂ ਨੇ ਇਸਰਾਏਲ ਉੱਪਰ ਹਮਲਾ ਕਰਨ ਦੀ ਤਿਆਰੀ ਕੀਤੀ ਅਤੇ ਲੜਾਈ ਸ਼ੁਰੂ ਹੋ ਗਈ।ਫ਼ਲਿਸਤੀਆਂ ਨੇ ਇਸਰਾਏਲੀਆਂ ਨੂੰ ਹਰਾ ਦਿੱਤਾ। ਉਨ੍ਹਾਂ ਨੇ ਇਸਰਾਏਲੀਆਂ ਦੀ ਸੈਨਾ ਦੇ ਤਕਰੀਬਨ 4,000 ਸੈਨਿਕ ਮਾਰ ਦਿੱਤੇ।
3 ਬਾਕੀ ਦੇ ਇਸਰਾਏਲੀ ਆਪਣੇ ਡੇਰਿਆਂ ਨੂੰ ਪਰਤ ਗਏ। ਇਸਰਾਏਲ ਦੇ ਬਜ਼ੁਰਗਾਂ ਨੇ ਉਨ੍ਹਾਂ ਨੂੰ ਪੁਛਿਆ, "ਅੱਜ ਯਹੋਵਾਹ ਨੇ ਫ਼ਲਿਸਤੀਆਂ ਨੂੰ ਸਾਨੂੰ ਹਰਾਉਣ ਕਿਉਂ ਦਿੱਤਾ? ਅਸੀਂ ਸ਼ੀਲੋਹ ਵਿੱਚੋਂ ਯਹੋਵਾਹ ਦੇ ਨੇਮ ਦਾ ਸੰਦੂਕ ਲਿਆਵਾਂਗੇ। ਇਉਂ, ਜੰਗ ਵਿੱਚ ਪਰਮੇਸ਼ੁਰ ਸਾਡੇ ਨਾਲ ਜਾਵੇਗਾ ਅਤੇ ਸਾਡੇ ਦੁਸ਼ਮਣਾ ਤੋਂ ਸਾਡੀ ਰੱਖਿਆ ਕਰੇਗਾ।"
4 ਤਾਂ ਕੁਝ ਲੋਕ ਸ਼ੀਲੋਹ ਨੂੰ ਭੇਜੇ ਗਏ, ਉਹ ਯਹੋਵਾਹ ਸਰਬ ਸ਼ਕਤੀਮਾਨ ਦਾ ਨੇਮ ਦਾ ਸੰਦੂਕ ਲੈ ਆਏ। ਸੰਦੂਕ ਉੱਤੇ ਕਰੂਬੀ ਫ਼ਰਿਸ਼ਤੇ ਸਨ ਅਤੇ ਇਹ ਤਖਤ ਵਾਂਗ ਸੀ ਜਿਸ ਉੱਤੇ ਯਹੋਵਾਹ ਬੈਠਦਾ। ਏਲੀ ਦੇ ਪੁੱਤਰ ਹਾਫ਼ਨੀ ਅਤੇ ਫ਼ੀਨਹਾਸ ਸੰਦੂਕ ਦੇ ਨਾਲ ਆਏ।
5 ਜਦੋਂ ਯਹੋਵਾਹ ਦੇ ਨੇਮ ਦਾ ਸੰਦੂਕ ਤੰਬੂ ਵਿੱਚ ਆਇਆ, ਤਾਂ ਸਾਰੇ ਇਸਰਾਏਲੀਆਂ ਨੇ ਉੱਚੀ ਅਵਾਜ਼ ਵਿੱਚ ਜੈਕਾਰਾ ਲਾਇਆ, ਜਿਸਨੇ ਧਰਤੀ ਨੂੰ ਵੀ ਹਿਲਾ ਦਿੱਤਾ।
6 ਜਦੋਂ ਫ਼ਲਿਸਤੀਆਂ ਨੇ ਉਨ੍ਹਾਂ ਦਾ ਗੂਂਜਦਾ ਜੈਕਾਰਾ ਸੁਣਿਆ ਤਾਂ ਉਨ੍ਹਾਂ ਆਖਿਆ, "ਭਈ ਇਬਰਾਨੀਆਂ ਦੇ ਤੰਬੂ ਵਿੱਚ ਇਹ ਜੈਕਾਰੇ ਦੀ ਕੈਸੀ ਆਵਾਜ਼ ਹੈ?"ਤਦ ਫ਼ਲਿਸਤੀਆਂ ਨੂੰ ਜਾ ਪਤਾ ਲੱਗਾ ਕਿ ਯਹੋਵਾਹ ਦਾ ਪਵਿੱਤਰ ਸੰਦੂਕ ਇਸਰਾਏਲੀਆਂ ਦੇ ਤੰਬੂ ਵਿੱਚ ਲਿਆਇਆ ਗਿਆ ਹੈ।
7 ਤਾਂ ਫ਼ਲਿਸਤੀ ਡਰ ਗਏ ਅਤੇ ਉਨ੍ਹਾਂ ਨੇ ਕਿਹਾ, "ਪਰਮੇਸ਼ੁਰ ਡੇਰੇ ਵਿੱਚ ਆਏ ਹਨ। ਹੁਣ ਅਸੀਂ ਮੁਸੀਬਤ ਵਿੱਚ ਹਾਂ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ।
8 ਸਾਨੂੰ ਫ਼ਿਕਰ ਲੱਗਾ ਹੋਇਆ ਹੈ ਕਿ ਹੁਣ ਸਾਨੂੰ ਇਨ੍ਹਾਂ ਸ਼ਕਤੀਵਾਨ ਲੋਕਾਂ ਤੋਂ ਕੌਣ ਬਚਾਵੇਗਾ? ਇਹ ਉਹੀ ਦੇਵਤੇ ਹਨ ਜਿਨ੍ਹਾਂ ਨੇ ਮਿਸਰੀਆਂ ਨੂੰ ਉਜਾੜ ਵਿੱਚ ਸਭ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਭਿਆਨਕ ਦੁੱਖ ਰੋਗ ਦਿੱਤੇ ਸਨ।
9 ਹੇ ਫ਼ਲਿਸਤੀਓ! ਤੁਸੀਂ ਤਕੜੇ ਹੋ ਜਾਵੋ। ਬਹਾਦੁਰਾਂ ਵਾਂਗ ਲੜੋ! ਅਤੀਤ ਵਿੱਚ ਇਬਰਾਨੀ ਸਾਡੇ ਗੁਲਾਮ ਰਹੇ ਹਨ ਇਸ ਲਈ ਮਰਦਾਂ ਵਾਂਗ ਲੜੋ, ਕਿਤੇ ਇਹ ਨਾ ਹੋਵੇ ਕਿ ਤੁਸੀਂ ਉਨ੍ਹਾਂ ਦੇ ਗੁਲਾਮ ਬਣ ਜਾਵੋ।"
10 ਸੋ ਫ਼ਲਿਸਤੀਆਂ ਨੇ ਡਟਕੇ ਮੁਕਾਬਲਾ ਕੀਤਾ ਅਤੇ ਇਸਰਾਏਲੀਆਂ ਨੂੰ ਹਾਰ ਦਿੱਤੀ। ਹਰ ਇਸਰਾਏਲੀ ਫ਼ੌਜੀ ਆਪਣੇ ਤੰਬੂ ਵਿੱਚ ਨੱਸ ਗਿਆ। ਇਹ ਉਨ੍ਹਾਂ ਦੀ ਬੜੀ ਸਖ਼ਤ ਹਾਰ ਸੀ ਜਿਸ ਵਿੱਚ 30,00 ਸਿਪਾਹੀ ਮਾਰਿਆ ਗਿਆ ਸੀ।
11 ਫ਼ਲਿਸਤੀਆਂ ਨੇ ਪਰਮੇਸ਼ੁਰ ਦਾ ਪਵਿੱਤਰ ਸੰਦੁਕ ਚੁਕਿਆ ਅਤੇ ਏਲੀ ਦੇ ਦੋਨਾਂ ਪੁੱਤਰਾਂ ਹਾਫ਼ਨੀ ਅਤੇ ਫ਼ੀਨਹਾਸ ਨੂੰ ਮਾਰ ਸੁਟਿਆ।
12 ਉਸ ਦਿਨ ਬਿਨਯਾਮੀਨ ਦਾ ਇੱਕ ਮਨੁੱਖ ਫ਼ੌਜ ਦੇ ਵਿੱਚੋਂ ਨਠਿਆ ਅਤੇ ਕੱਪੜੇ ਪਾੜਕੇ ਅਤੇ ਸਿਰ ਵਿੱਚ ਮਿੱਟੀ ਪਾਕੇ ਉਸੇ ਦਿਨ ਸ਼ੀਲੋਹ ਵਿੱਚ ਪਹੁੰਚਿਆ। ਇਹ ਹਾਲ ਸਭ ਉਸਨੇ ਆਪਣਾ ਸ਼ੋਕ ਪਰਗਟ ਕਰਨ ਲਈ ਕੀਤਾ।
13 ਸ਼ਹਿਰ ਦੇ ਦਰਵਾਜ਼ੇ ਦੇ ਕੋਲ ਕੁਰਸੀ ਉੱਪਰ ਏਲੀ ਬੈਠਿਆ ਹੋਇਆ ਸੀ ਜਦੋਂ ਇਹ ਆਦਮੀ ਸ਼ੀਲੋਹ ਵਿੱਚ ਆਇਆ। ਏਲੀ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਬਾਰੇ ਫ਼ਿਕਰਮੰਦ ਸੀ ਇਸ ਲਈ ਉਹ ਬਾਹਰ ਬੈਠਾ ਵੇਖ ਰਿਆ ਅਤੇ ਉਡੀਕ ਰਿਹਾ ਸੀ ਤਦ ਹੀ ਬਿਨਯਾਮੀਨ ਦੇ ਇੱਕ ਮਨੁੱਖ ਨੇ ਸ਼ੀਲੋਹ ਵਿੱਚ ਆਕੇ ਇਹ ਭੈੜੀ ਖਬਰ ਦਸੀ। ਤਾਂ ਸ਼ਹਿਰ ਵਿੱਚ ਸਾਰੇ ਲੋਕਾਂ ਨੇ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ।
14 ਏਲੀ 98 ਵਰ੍ਹਿਆਂ ਦਾ ਹੋ ਗਿਆ ਸੀ। ਉਸਨੂੰ ਨਜ਼ਰ ਵੀ ਕੁਝ ਨਹੀਂ ਸੀ ਆਉਂਦਾ, ਇਸ ਲਈ ਉਸਨੂੰ ਇਹ ਤਾਂ ਨਾ ਨਜ਼ਰ ਆਇਆ ਕਿ ਕੀ ਹੋ ਰਿਹਾ ਹੈ ਪਰ ਲੋਕਾਂ ਦੇ ਉੱਚੀ-ਉੱਚੀ ਰੋਣ-ਪਿੱਟਣ ਦੀਆਂ ਆਵਾਜ਼ਾਂ ਸੁਣਕੇ ਏਲੀ ਨੇ ਪੁਛਿਆ, "ਲੋਕ ਇੰਨਾ ਰੌਲਾ ਕਿਉਂ ਪਾ ਰਹੇ ਹਨ?"
15
16 ਬਿਨਯਾਮੀਨ ਦਾ ਆਦਮੀ ਦੌੜਾਕੇ ਏਲੀ ਕੋਲ ਆਇਆ ਅਤੇ ਆਕੇ ਸਾਰੀ ਵਾਰਦਾਤ ਦਸੀ ਅਤੇ ਕਿਹਾ, "ਮੈਂ ਹੁਣੇ-ਹੁਣੇ ਉਸ ਲੜਾਈ ਵਿੱਚੋਂ ਅੱਜ ਹੀ ਭੱਜਕੇ ਆਇਆ ਹਾਂ।"ਏਲੀ ਨੇ ਪੁਛਿਆ, "ਪੁੱਤਰ, ਕੀ ਹੋਇਆ ਹੈ ਉਥੇ?"
17 ਬਿਨਯਾਮੀਨ ਦੇ ਮਨੁੱਖ ਨੇ ਕਿਹਾ, "ਇਸਰਾਏਲ ਨੇ ਫ਼ਲਿਸਤੀਆਂ ਅੱਗੇ ਹਾਰ ਖਾਧੀ ਅਤੇ ਆਪਣੀ ਬਹੁਤੀ ਸੈਨਾ ਦੇ ਸਿਪਾਹੀ ਕਤਲ ਹੋ ਗਏ। ਤੇਰੇ ਦੋਨੋ ਪੁੱਤਰ ਵੀ ਮਰ ਗਏ ਹਨ। ਅਤੇ ਫ਼ਲਿਸਤੀਆਂ ਨੇ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਵੀ ਚੁੱਕ ਲਿਆ ਹੈ।"
18 ਜਦੋਂ ਬਿਨਯਾਮੀਨ ਦੇ ਹਰਕਾਰੇ ਨੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਬਾਰੇ ਖ਼ਬਰ ਦਿੱਤੀ ਤਾਂ ਏਲੀ ਦਰਵਾਜ਼ੇ ਦੇ ਕੋਲ ਜਿਸ ਕੁਰਸੀ ਉੱਤੇ ਬੈਠਾ ਹੋਇਆ ਸੀ ਉਥੇ ਹੀ ਉਸਦੀ ਧੌਣ ਲੁੜਕ ਗਈ। ਏਲੀ ਬੁਢਾ ਅਤੇ ਮੋਟਾ ਸੀ ਇਸ ਲਈ ਉਹ ਉਥੇ ਹੀ ਚਿਤ੍ਤ ਹੋ ਗਿਆ। ਏਲੀ 40 ਵਰ੍ਹੇ ਇਸਰਾਏਲ ਦਾ ਨਿਆਂ ਕਰਦਾ ਰਿਹਾ ਸੀ।
19 ਏਲੀ ਦੀ ਨੂਹ ਅਤੇ ਫ਼ੀਨਹਾਸ ਦੀ ਤੀਵੀਂ ਗਰਭਵਤੀ ਸੀ ਅਤੇ ਉਸਨੂੰ ਜਲਦ ਹੀ ਬੱਚਾ ਜੰਮਣ ਵਾਲਾ ਸੀ। ਜਦੋਂ ਉਸਨੂੰ ਪਤਾ ਲੱਗਾ ਕਿ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਚੁਕਿਆ ਗਿਆ ਹੈ ਅਤੇ ਉਸਦਾ ਸਹੁਰਾ, ਏਲੀ ਅਤੇ ਪਤੀ ਫ਼ੀਨਹਾਸ ਵੀ ਖਤਮ ਹੋ ਚੁੱਕੇ ਹਨ, ਜਦ ਹੀ ਉਸਨੇ ਇਹ ਖਬਰਾਂ ਸੁਣੀਆਂ ਤਾਂ ਉਸਨੂੰ ਪ੍ਰਸੂਤੀ ਪੀੜਾਂ ਉਠੀਆਂ ਅਤੇ ਉਸਨੇ ਬੱਚਾ ਜੰਮਣਾ ਸ਼ੁਰੂ ਕੀਤਾ।
20 ਉਹ ਮਰਨ ਹੀ ਵਾਲੀ ਸੀ ਕਿ ਇੱਕ ਔਰਤ ਨੇ ਜਿਸਨੇ ਉਸਦੀ ਮਦਦ ਕੀਤੀ ਉਸਨੂੰ ਕਿਹਾ, "ਫ਼ਿਕਰ ਨਾ ਕਰ, ਅਤੇ ਤੇਰੇ ਘਰ ਪੁੱਤਰ ਪੈਦਾ ਹੋਇਆ ਹੈ।"ਪਰ ਏਲੀ ਦੀ ਨੂੰਹ ਨੇ ਉਸ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਚੁੱਪ ਰਹੀ।
21 ਏਲੀ ਦੀ ਨੂੰਹ ਨੇ ਬੱਚੇ ਦਾ ਨਾਮ ਈਕਾਬੋਦ ਰੱਖਿਆ। ਜਿਸਤੋਂ ਉਸਦਾ ਭਾਵ ਸੀ, "ਇਸਰਾਏਲ ਦਾ ਪਰਤਾਪ ਜਾਂਦਾ ਰਿਹਾ।" ਉਸਨੇ ਇਹ ਇਸ ਲਈ ਕਿਹਾ ਕਿਉਂਕਿ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਜੋ ਚੁਕਿਆ ਗਿਆ ਸੀ ਅਤੇ ਉਸਦਾ ਸਹੁਰਾ ਅਤੇ ਪਤੀ ਦੋਵੇਂ ਮਰ ਗਏ ਸਨ।
22 ਉਸਨੇ ਕਿਹਾ, "ਇਸਰਾਏਲ ਦੀ ਵਡਿਆਈ ਪਰਤਾਪ ਖਤਮ ਹੋ ਗਿਆ" ਕਿਉਂਕਿ ਫ਼ਲਿਸਤੀਆਂ ਨੇ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਚੁੱਕ ਲਿਆ ਹੈ।
ਕਾਂਡ 5

1 ਫ਼ਲਿਸਤੀਆਂ ਨੇ ਅਬਨ-ਅਜ਼ਰ ਤੋਂ ਪਰਮੇਸ਼ੁਰ ਤੋਂ ਦਾ ਪਵਿੱਤਰ ਸੰਦੂਕ ਚੁਕਵਾ ਕੇ ਅਸ਼ਦੋਦ ਵਿੱਚ ਪਹੁੰਚਾ ਦਿੱਤਾ।
2 ਫ਼ਲਿਸਤੀਆਂ ਨੇ ਪਵਿੱਤਰ ਸੰਦੂਕ ਨੂੰ ਦਾਗੋਨ ਦੇ ਘਰ ਵਿੱਚ ਲਿਆਕੇ ਦਾਗੋਨ ਕੋਲ ਰੱਖਿਆ।
3 ਅਗਲੀ ਸਵੇਰ ਨੂੰ ਜਦ ਅਸ਼ਦੋਦੀ ਉਠੇ ਤਾਂ ਉਨ੍ਹਾਂ ਵੇਖਿਆ ਕਿ ਦਾਗੋਨ ਯਹੋਵਾਹ ਦੇ ਸੰਦੂਕ ਅੱਗੇ ਮੂੰਹ ਪਰਨੇ ਧਰਤੀ ਉੱਪਰ ਡਿਗਿਆ ਹੋਇਆ ਹੈ।ਤਾਂ ਅਸ਼ਦੋਦ ਦੇ ਲੋਕਾਂ ਨੇ ਦਾਗੋਨ ਦੇ ਬੁੱਤ ਨੂੰ ਚੁੱਕੇ ਵਾਪਸ ਉਸਦੀ ਥਾਵੇਂ ਖੜਾ ਕੀਤਾ।
4 ਪਰ ਅਗਲੀ ਸਵੇਰ ਜਦ ਅਸ਼ਦੋਦੀ ਉਠੇ ਤਾਂ ਉਨ੍ਹਾਂ ਨੇ ਦਾਗੋਨ ਨੂੰ ਮੂੰਹ ਪਰਨੇ ਡਿਗਿਆ ਪ੍ਪਾਇਆ। ਦਾਗੋਨ ਯਹੋਵਾਹ ਦੇ ਪਵਿੱਤਰ ਸੰਦੂਕ ਅੱਗੇ ਡਿਗਿਆ ਪਿਆ ਸੀ। ਇਸ ਵਾਰ ਦਾਗੋਨ ਦੇ ਹੱਥ ਸਿਰ ਡਿੱਗਕੇ ਟੁੱਟਕੇ ਥੜੇ ਉੱਤੇ ਖਿਲ੍ਲਰੇ ਪਏ ਸਨ। ਸਿਰਫ਼ ਉਸਦਾ ਸ਼ਰੀਰ ਸਬੂਤਾ ਸੀ।
5 ਇਸੇ ਲਈ, ਅਜੇ ਤੀਕ ਵੀ ਦਾਗੋਨ ਦੇ ਜਾਜਕ ਜਾਂ ਕੋਈ ਵੀ ਹੋਰ ਮਨੁੱਖ ਜੋ ਵੀ ਅਸ਼ਦੋਦ ਵਿੱਚ ਦਾਗੋਨ ਦੇ ਮੰਦਰ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਹ ਉਸ ਥੜੇ ਉੱਤੇ ਪੈਰ ਰੱਖਣ ਤੋਂ ਇਨਕਾਰ ਕਰਦਾ ਹੈ।
6 ਯਹੋਵਾਹ ਨੇ ਅਸ਼ਦੋਦ ਦੇ ਲੋਕਾਂ ਅਤੇ ਉਨ੍ਹਾਂ ਦੇ ਗੁਆਂਢੀਆਂ ਦਾ ਜਿਉਣਾ ਔਖਾ ਕਰ ਦਿੱਤਾ ਅਤੇ ਉਸਨੇ ਉਨ੍ਹਾਂ ਨੂੰ ਅਨੇਕਾਂ ਮੁਸੀਬਤਾਂ ਦਿੱਤੀਆਂ। ਉਸਨੇ ਉਨ੍ਹਾਂ ਨੂੰ ਸਤਾਉਣ ਵਾਲੀਆਂ ਰਸੌਲੀਆਂ ਦਿੱਤੀਆਂ। ਉਸਨੇ ਉਥੇ ਚੂਹੇ ਭੇਜੇ ਅਤੇ ਉਹ ਉਨ੍ਹਾਂ ਦੇ ਸਾਰਿਆਂ ਜਹਾਜ਼ਾਂ ਵਿੱਚ ਫ਼ੈਲ ਗਏ ਅਤੇ ਫ਼ੇਰ ਉਨ੍ਹਾਂ ਦੀ ਜ਼ਮੀਨ ਵਿੱਚ ਚਲੇ ਗਏ। ਸ਼ਹਿਰ ਵਿੱਚ ਹਰ ਕੋਈ ਡਰਿਆ ਹੋਇਆ ਸੀ।
7 ਅਸ਼ਦੋਦੀਆਂ ਨੇ ਵੇਖਿਆ ਕਿ ਕੀ ਭਾਣਾ ਵਰਤ ਰਿਹਾ ਹੈ ਤਾਂ ਉਨ੍ਹਾਂ ਕਿਹਾ, "ਇਸਰਾਏਲ ਦੇ ਪਰਮੇਸ਼ੁਰ ਦਾ ਸੰਦੂਕ ਇੱਥੇ ਨਹੀਂ ਟਿਕ ਸਕਦਾ। ਤਾਂ ਹੀ ਪਰਮੇਸ਼ੁਰ ਸਾਨੂੰ ਅਤੇ ਸਾਡੇ ਦੇਵਤੇ ਦਾਗੋਨ ਨੂੰ ਦੰਡ ਦੇ ਰਿਹਾ ਹੈ।"
8 ਅਸ਼ਦੋਦ ਦੇ ਲੋਕਾਂ ਨੇ ਫ਼ਲਿਸਤੀਆਂ ਦੇ ਸਾਰੇ ਆਗੂਆਂ ਨੂੰ ਇਕਠਿਆ ਬੁਲਾਇਆ ਅਤੇ ਪੁਛਿਆ, "ਸਾਨੂੰ ਇਸਰਾਏਲ ਦੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨਾਲ ਕੀ ਕਰਨਾ ਚਾਹੀਦਾ ਹੈ?"ਸ਼ਾਸਕਾਂ ਨੇ ਜਵਾਬ ਦਿੱਤਾ, "ਇਸਰਾਏਲ ਦੇ ਪਵਿੱਤਰ ਸੰਦੂਕ ਨੂੰ ਗਥ ਦੇ ਸ਼ਹਿਰ ਵਿੱਚ ਲੈ ਜਾਉ।" ਤਾਂ ਫ਼ਲਿਸਤੀਆਂ ਨੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਚੁੱਕ ਲਿਆ।
9 ਪਰ ਜਦੋਂ ਫ਼ਲਿਸਤੀਆਂ ਦੇ ਲੋਕ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਗਥ ਵਿੱਚ ਲੈ ਗਏ, ਤਾਂ ਯਹੋਵਾਹ ਨੇ ਉਸ ਸ਼ਹਿਰ ਨੂੰ ਨਸ਼ਟ ਕਰ ਦਿੱਤਾ। ਉਥੋਂ ਦੇ ਲੋਕ ਬਹੁਤ ਡਰ ਗਏ। ਪਰਮੇਸ਼ੁਰ ਨੇ ਉਥੋਂ ਦੇ ਲੋਕ, ਕੀ ਵੱਡੇ, ਕੀ ਬੁਢੇ ਅਤੇ ਬੱਚੇ ਸਭਨਾ ਉੱਤੇ ਬੜਾ ਕਹਿਰ ਲਿਆਂਦਾ। ਗਥ ਦੇ ਲੋਕਾਂ ਨੂੰ ਮਵੇਸ਼ੀਆਂ ਵਰਗੀਆਂ ਖਤਰਨਾਕ ਬਿਮਾਰੀਆਂ ਲੱਗ ਗਈਆਂ।
10 ਇਸ ਸਭ ਤੋਂ ਡਰਕੇ ਫ਼ਲਿਸਤੀਆਂ ਨੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਗਥ ਤੋਂ ਅਕਰੋਨ ਭੇਜ ਦਿੱਤਾ।ਪਰ ਜਦੋਂ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਅਕਰੋਨ ਵਿੱਚ ਪਹੁੰਚਿਆ ਤਾਂ ਉਥੋਂ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਅਤੇ ਕਿਹਾ, "ਤੁਸੀਂ ਇਸਰਾਏਲ ਦੇ ਪਰਮੇਸ਼ੁਰ ਦਾ ਸੰਦੂਕ ਭਲਾ ਸਾਡੇ ਸ਼ਹਿਰ ਅਕਰੋਨ ਵਿੱਚ ਕਿਉਂ ਲਿਆਏ ਹੋ? ਕੀ ਤੁਸੀਂ ਹੁਣ ਸਾਨੂੰ ਅਤੇ ਸਾਡੇ ਲੋਕਾਂ ਨੂੰ ਮਾਰਨਾ ਚਾਹੁੰਦੇ ਹੋ?"
11 ਅਕਰੋਨੀ ਲੋਕਾਂ ਨੇ ਸਾਰੇ ਫ਼ਲਿਸਤੀਆਂ ਦੇ ਸ਼ਾਸਕਾਂ ਨੂੰ ਇਕੱਤਰ ਕਰਕੇ ਉਨ੍ਹਾਂ ਤੋਂ ਇਹ ਪੁਛਿਆ ਅਤੇ ਉਨ੍ਹਾਂ ਨੂੰ ਆਖਿਆ, "ਇਸ ਇਸਰਾਏਲ ਦੇ ਪਰਮੇਸ਼ੁਰ ਦਾ ਸੰਦੂਕ ਇਸ ਤੋਂ ਪਹਿਲਾਂ ਕਿ ਉਹ ਸਾਡੇ ਉੱਤੇ ਕਰੋਪੀ ਲਿਆਵੇ ਅਤੇ ਸਾਨੂੰ ਮਾਰ ਸੁੱਟੇ, ਚੰਗਾ ਹੈ ਕਿ ਇਸਨੂੰ ਵਾਪਸ ਜਿਥੋਂ ਲਿਆਏ ਸੀ, ਉਥੇ ਹੀ ਛੱਡ ਆਵੋ।"ਅਕਰੋਨ ਦੇ ਲੋਕੀ ਬਹੁਤ ਘਬਰਾਏ ਹੋਏ ਸਨ। ਪਰਮੇਸ਼ੁਰ ਨੇ ਉਥੇ ਹੋਰਨਾਂ ਲੋਕਾਂ ਦਾ ਜਿਉਣਾ ਹਰਾਮ ਕਰ ਦਿੱਤਾ।
12 ਬਹੁਤ ਸਾਰੇ ਲੋਕ ਮਰ ਗਏ ਅਤੇ ਜਿਹੜੇ ਲੋਕ ਉਥੇ ਬਚੇ ਉਨ੍ਹਾਂ ਨੂੰ ਮਵੇਸ਼ੀਆਂ ਹੋ ਗਈਆਂ ਅਤੇ ਉਹ ਆਕਾਸ਼ ਤੱਕ ਉੱਚੀ-ਉੱਚੀ ਦੁਹਾਈ ਦੇਣ ਲੱਗੇ।
ਕਾਂਡ 6

1 ਫ਼ਲਿਸਤੀਆਂ ਨੇ ਸੱਤ ਮਹੀਨੇ ਉਸ ਪਵਿੱਤਰ ਸੰਦੂਕ ਨੂੰ ਆਪਣੀ ਧਰਤੀ ਉੱਤੇ ਰੱਖਿਆ।
2 ਤਾਂ ਉਨ੍ਹਾਂ ਨੇ ਜਾਜਕਾਂ ਅਤੇ ਜੋਤਸ਼ੀਆਂ ਨੂੰ ਸਦਿਆ ਅਤੇ ਕਿਹਾ, "ਸਾਨੂੰ ਯਹੋਵਾਹ ਦੇ ਸੰਦੂਕ ਦਾ ਕੀ ਕਰਨਾ ਚਾਹੀਦਾ ਹੈ? ਸਾਨੂੰ ਦੱਸੋ ਕਿ ਇਸ ਸੰਦੂਕ ਨੂੰ ਹੁਣ ਵਾਪਸ ਉਥੇ ਕਿਵੇਂ ਪਹੁੰਚਾਇਆ ਜਾਵੇ?"
3 ਜਾਜਕਾਂ ਅਤੇ ਜਾਦੂਗਰਾਂ ਨੇ ਆਖਿਆ, "ਜੇਕਰ ਤੁਸੀਂ ਇਸਰਾਏਲ ਦੇ ਪਰਮੇਸ਼ੁਰ ਦਾ ਸੰਦੂਕ ਵਾਪਸ ਉਥੇ ਹੀ ਭੇਜਣਾ ਹੈ ਤਾਂ ਇਸਨੂੰ ਫ਼ੇਰ ਖਾਲੀ ਨਾ ਭੇਜੋ। ਤੁਸੀਂ ਇਸ ਵਿੱਚ ਕੁਝ ਤੋਹਫ਼ੇ ਅਤੇ ਭੇਟਾਂ ਜ਼ਰੂਰ ਪਾਵੋ ਤਾਂ ਜੋ ਇਸਰਾਏਲ ਦਾ ਪਰਮੇਸ਼ੁਰ ਤੁਹਾਡੇ ਪਾਪ ਬਖਸ਼ ਦੇਵੇ। ਫ਼ਿਰ ਤੁਸੀਂ ਪਾਕ ਅਤੇ ਪਵਿੱਤਰ ਹੋ ਜਾਵੋਂਗੇ। ਤੁਹਾਨੂੰ ਇੰਝ ਹੀ ਕਰਨਾ ਚਾਹੀਦਾ ਹੈ। ਤਾਂ ਜੋ ਪਰਮੇਸ਼ੁਰ ਤੁਹਾਡੇ ਉੱਤੇ ਰਹਿਮ ਕਰੇ ਅਤੇ ਤੁਹਾਡੇ ਉੱਤੇ ਕਹਿਰ ਬੰਦ ਕਰੇ।"
4 ਫ਼ਲਿਸਤੀਆਂ ਨੇ ਪੁਛਿਆ, "ਅਸੀਂ ਕਿਹੋ ਜਿਹੇ ਤੋਹਫ਼ੇ ਇਸਰਾਏਲ ਦੇ ਪਰਮੇਸ਼ੁਰ ਨੂੰ ਭੇਜੀਏ ਤਾਂ ਜੋ ਉਹ ਸਾਡੇ ਪਾਪ ਬਖਸ਼ ਦੇਵੇ?"ਜਾਜਕਾਂ ਅਤੇ ਜਾਦੂਗਰਾਂ ਨੇ ਆਖਿਆ, "ਇੱਥੇ ਪੰਜ ਫ਼ਲਿਸਤੀਆਂ ਦੇ ਅਲੱਗ-ਅਲੱਗ ਸ਼ਹਿਰਾਂ ਦੇ ਆਗੂ ਇਕਠੇ ਹੋਏ ਹਨ, ਅਤੇ ਤੁਹਾਡੇ ਆਗੁਆਂ ਅਤੇ ਤੁਹਾਡੀਆਂ ਸਭਨਾ ਦੀਆਂ ਇੱਕੋ ਜਿਹੀਆਂ ਮੁਸੀਬਤਾਂ ਹਨ।
5 ਸੋ ਤੁਸੀਂ ਫ਼ਲਿਸਤੀ ਸ਼ਾਸਕਾਂ ਦੀ ਗਿਣਤੀ ਅਨੁਸਾਰ ਪੰਜ ਸੁਨਿਹਰੀ ਮਵੇਸ਼ੀਆਂ ਅਤੇ ਪੰਜ ਸੁਨਿਹਰੀ ਚੁਹੀਆਂ ਬਣਾਉ ਇਸ ਲਈ ਮਵੇਸ਼ੀਆਂ ਦੇ ਬੁੱਤ ਅਤੇ ਚੂਹੀਆਂ ਦੇ ਬੁੱਤ ਬਣਵਾਉ, ਜਿਨ੍ਹਾਂ ਨੇ ਦੇਸ਼ ਨੂੰ ਨਸ਼ਟ ਕੀਤਾ ਹੈ। ਅਤੇ ਰਕਮ ਵਜੋਂ ਇਹ ਮੂਰਤਾਂ ਤੁਸੀਂ ਇਸਰਾਏਲ ਦੇ ਪਰਮੇਸ਼ੁਰ ਨੂੰ ਅਦਾ ਕਰੋ ਤਾਂ ਸ਼ਾਇਦ ਉਹ ਤੁਹਾਨੂੰ ਸਜ਼ਾ ਦੇਣ ਤੋਂ ਹਟ ਜਾਵੇ, ਅਤੇ ਸ਼ਾਇਦ ਉਹ ਤੁਹਾਡੀ ਜ਼ਮੀਨ ਅਤੇ ਦੇਵਤਿਆਂ ਉੱਪਰ ਆਪਣੀ ਕਰੋਪੀ ਤੋਂ ਰੁਕ ਜਾਵੇ।
6 ਮਿਸਰੀਆਂ ਅਤੇ ਫ਼ਿਰਊਨ ਦੇ ਲੋਕਾਂ ਵਾਂਗ ਆਪਣੇ ਮਨ ਨੂੰ ਕਰੜਾ ਨਾ ਕਰੋ। ਪਰਮੇਸ਼ੁਰ ਨੇ ਮਿਸਰੀਆਂ ਨੂੰ ਦੰਡ ਦਿੱਤਾ ਇਸੇ ਲਈ ਮਿਸਰੀਆਂ ਨੇ ਇਸਰਾਏਲੀਆਂ ਨੂੰ ਛੱਡਣ ਨੂੰ ਕਿਹਾ।
7 "ਹੁਣ ਤੁਸੀਂ ਇੱਕ ਨਵੀਂ ਗੱਡੀ ਬਣਾਉ ਅਤੇ ਦੋ ਲਵੇਰੀਆਂ ਗਊਆਂ ਲਵੋ ਜੋ ਜੂਲੇ ਹੇਠ ਨਾ ਆਈਆਂ ਹੋਣ ਭਾਵ ਜਿਨ੍ਹਾਂ ਨੇ ਅਜੇ ਖੇਤਾਂ ਵਿੱਚ ਕੰਮ ਨਾ ਕੀਤਾ ਹੋਵੇ ਉਨ੍ਹਾਂ ਗਊਆਂ ਨੂੰ ਉਸ ਗੱਡੀ ਨਾਲ ਬੰਨ੍ਹੋ ਤਾਂ ਜੋ ਉਹ ਉਸਨੂੰ ਧੱਕ ਸਕਣ। ਅਤੇ ਵਛੜਿਆਂ ਨੂੰ ਵਾਪਸ ਲਿਆਕੇ ਉਨ੍ਹਾਂ ਨੂੰ ਉਥੇ ਵਾਪਸ ਗਊਸ਼ਾਲਾ 'ਚ ਬੰਨ੍ਹ ਦੇਵੋ। ਉਨ੍ਹਾਂ ਨੂੰ ਗਊਆਂ ਦੇ ਪਿਛੇ ਨਾ ਜਾਣ ਦੇਵੋ।
8 ਯਹੋਵਾਹ ਦਾ ਪਵਿੱਤਰ ਸੰਦੂਕ ਇੱਕ ਬੰਦ ਗੱਡੀ ਉੱਤੇ ਰਖੋ। ਤੁਹਾਨੂੰ ਸੋਨੇ ਦੇ ਬੁੱਤਾਂ ਨੂੰ ਇੱਕ ਝੋਲੇ ਵਿੱਚ ਪਾਕੇ ਸੰਦੂਕ ਦੇ ਕੋਲ ਰਖਣੇ ਚਾਹੀਦੇ ਹਨ। ਇਹ ਬੁੱਤ ਤੁਹਾਡੇ ਪਾਪ ਬਖਸ਼ਣ ਲਈ ਪਰਮੇਸ਼ੁਰ ਨੂੰ ਸੁਗਾਤਾਂ ਹਨ। ਫ਼ੇਰ ਗੱਡੀ ਨੂੰ ਸਿਧੀ ਇਸਦੇ ਰਾਹ ਵੱਲ ਭੇਜ ਦਿਉ।
9 ਅਤੇ ਗੱਡੀ ਨੂੰ ਵੇਖੋ ਕਿ ਜੇਕਰ ਇਹ ਸਿਧਾ ਇਸਰਾਏਲ ਦੀ ਆਪਣੀ ਧਰਤੀ ਬੈਤਲਹਮ ਵੱਲ ਜਾਂਦੀ ਹੈ ਤਾਂ ਇਸਦਾ ਮਤਲਬ ਹੈ ਕਿ ਇਹ ਸਾਰੇ ਦੁੱਖ ਤਕਲੀਫ਼ ਸਾਡੇ ਉੱਪਰ ਯਹੋਵਾਹ ਵੱਲੋਂ ਭੇਜੇ ਗਏ ਹਨ ਪਰ ਜੇਕਰ ਗਊਆਂ ਗੱਡੀ ਨੂੰ ਸਿਧਾ ਬੈਤਲਹਮ ਵੱਲ ਨਾ ਲੈ ਜਾਕੇ ਦੂਜੇ ਪਾਸੇ ਨੂੰ ਗਈਆਂ ਤਾਂ ਇਸਦ ਭਾਵ ਇਹ ਹੋਵੇਗਾ ਕਿ ਇਸਰਾਏਲ ਦੇ ਪਰਮੇਸ਼ੁਰ ਨੇ ਇਹ ਕਰੋਪੀ ਅਤੇ ਦੰਡ ਸਾਨੂੰ ਨਹੀਂ ਦਿੱਤਾ ਸਗੋਂ ਅਸੀਂ ਫ਼ਿਰ ਇਹ ਸਮਝਾਂਗੇ ਕਿ ਇਹ ਦੁੱਖ ਤਕਲੀਫ਼ਾਂ ਵੈਸੇ ਹੀ ਵਾਪਰੀਆਂ ਸਨ।"
10 ਸੋ ਫ਼ਲਿਸਤੀਆਂ ਨੇ ਉਵੇਂ ਹੀ ਕੀਤਾ ਜਿਵੇਂ ਜਾਜਕਾਂ ਅਤੇ ਜਾਦੂਗਰਾਂ ਨੇ ਆਖਿਆ। ਉਨ੍ਹਾਂ ਲੋਕਾਂ ਨੂੰ ਦੋ ਅਜਿਹੀਆਂ ਲਵੇਰੀਆਂ ਗਊਆਂ ਮਿਲ ਗਈਆਂ ਤਾਂ ਉਨ੍ਹਾਂ ਨੇ ਗਊਆਂ ਨੂੰ ਗੱਡੀ ਅੱਗੇ ਬੰਨ੍ਹਿਆ ਅਤੇ ਵਛੜਿਆਂ ਨੂੰ ਵਾਪਸ ਗਊਸ਼ਾਲਾ ਵਿੱਚ ਬੰਨ੍ਹਿਆ।
11 ਤਦ ਫ਼ਲਿਸਤੀਆਂ ਨੇ ਯਹੋਵਾਹ ਦਾ ਪਵਿੱਤਰ ਸੰਦੂਕ ਛਕੜਾ ਗੱਡੀ ਵਿੱਚ ਰੱਖਿਆ ਅਤੇ ਨਾਲ ਹੀ ਉਸ ਨਾਲ ਸੋਨੇ ਦੇ ਬਣੇ ਹੋਏ ਮਵੇਸ਼ੀਆਂ ਅਤੇ ਸੋਨੇ ਦੀਆਂ ਚੂਹੀਆਂ ਦੀਆਂ ਮੂਰਤਾਂ ਨੂੰ ਵੀ ਉਸ ਵਿੱਚ ਰੱਖਿਆ।
12 ਗਊਆਂ ਸਿਧੀਆਂ ਬੈਤਸ਼ਮਸ਼ ਨੂੰ ਗਈਆਂ। ਉਹ ਸੜਕ ਤੇ ਤੁਰਦੀਆਂ ਜਾਂਦੀਆਂ, ਰਾਹ 'ਚ ਅੜਾਉਂਦੀਆਂ ਗਈਆਂ। ਉਹ ਕਿਤੇ ਵੀ ਖੱਬੇ ਜਾਂ ਸੱਜੇ ਨਾ ਮੁੜੀਆਂ। ਫ਼ਲਿਸਤੀਨੀ ਸ਼ਾਸਕ ਉਨ੍ਹਾਂ ਦੇ ਪਿਛੇ-ਪਿਛੇ ਬੈਤਸ਼ਮਸ਼ ਦੀ ਹਦ੍ਦ ਤੱਕ ਗਏ।
13 ਬੈਤਸ਼ਮਸ਼ ਦੇ ਲੋਕ ਉਸ ਵਾਦੀ ਵਿੱਚ ਕਣਕ ਦੀਆਂ ਵਾਢੀਆਂ ਕਰ ਰਹੇ ਸਨ। ਉਨ੍ਹਾਂ ਨੇ ਪਵਿੱਤਰ ਸੰਦੂਕ ਆਉਂਦਾ ਵੇਖਿਆ। ਤਦ ਸੰਦੂਕ ਨੂੰ ਆਪਸ ਆਉਂਦਾ ਵੇਖਕੇ ਉਹ ਬੜੇ ਖੁਸ਼ ਹੋਏ, ਅਤੇ ਉਸਨੂੰ ਲੈਣ ਲਈ ਉਸ ਵੱਲ ਦੌੜੇ।
14 ਬੈਤਸ਼ਮਸ਼ ਦੇ ਉਸ ਖੇਤ ਵੱਲ ਛਕੜਾ ਗੱਡੀ ਵਧੀ ਜੋ ਯਹੋਸ਼ੁਆ ਦਾ ਸੀ। ਇੱਥੇ ਇੱਕ ਵੱਡੇ ਸਾਰੇ ਪੱਥਰ ਕੋਲ ਆਕੇ ਇਹ ਛਕੜਾ ਗੱਡੀ ਖੜੀ ਹੋ ਗਈ। ਤਾਂ ਉਥੋਂ ਦੇ ਲੋਕਾਂ ਨੇ ਗੱਡੀ ਦੀਆਂ ਲੱਕੜਾਂ ਨੂੰ ਚੀਰਿਆ ਅਤੇ ਗਊਆਂ ਨੂੰ ਯਹੋਵਾਹ ਲਈ ਬਲੀ ਕਰਨ ਲਈ ਮਾਰ ਦਿੱਤਾ।ਤਦ ਲੇਵੀਆਂ ਨੇ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਉਸ ਸੰਦੂਕੜੀ ਸਮੇਤ ਜੋ ਉਸਦੇ ਨਾਲ ਸੀ, ਅਤੇ ਜਿਸ ਵਿੱਚ ਸੋਨੇ ਦੀਆਂ ਵਸਤਾਂ ਸਨ ਹੇਠਾਂ ਉਤਾਰੀਆਂ ਅਤੇ ਉਸਨੂੰ ਉਸ ਵੱਡੇ ਪੱਥਰ ਉੱਪਰ ਰੱਖਿਆ ਅਤੇ ਬੈਤਸ਼ਮਸ਼ ਦੇ ਲੋਕਾਂ ਨੇ ਉਸੇ ਦਿਨ ਯਹੋਵਾਹ ਦੇ ਲਈ ਹੋਮ ਦੀਆਂ ਭੇਟਾਂ ਚੜਾਈਆਂ ਅਤੇ ਹੋਰ ਬਲੀਆਂ ਵੀ ਦਿੱਤੀਆਂ।
15
16 ਦੂਰ ਇਹ ਪੰਜ ਫ਼ਲਿਸਤੀਨ ਦੇ ਸ਼ਾਸਕ ਬੈਤਸ਼ਮਸ਼ ਦੇ ਲੋਕਾਂ ਨੂੰ ਇਹ ਸਭ ਕੁਝ ਕਰਦਿਆਂ ਵੇਖਦੇ ਰਹੇ ਅਤੇ ਉਸਤੋਂ ਬਾਦ ਉਸੇ ਦਿਨ ਉਹ ਵਾਪਸ ਅਕਰੋਨ ਨੂੰ ਪਰਤ ਗਏ।
17 ਇਹ ਸੋਨੇ ਦੀਆਂ ਮਵੇਸ਼ੀਆਂ ਜੋ ਫ਼ਲਿਸਤੀਆਂ ਦੇ ਪਾਪ ਦੀ ਭੇਟ ਲਈ ਯਹੋਵਾਹ ਨੂੰ ਚੜਾਈਆਂ ਉਹ ਫ਼ਲਿਸਤੀਆਂ ਦੇ ਪੰਜ ਨਗਰਾਂ ਵੱਲੋਂ ਸਨ। ਉਨ੍ਹਾਂ ਵਿੱਚੋਂ ਇੱਕ ਅਸ਼ਦੋਦ ਵੱਲੋਂ ਸੀ, ਇੱਕ ਆਜ਼ਾਹ ਦੀ, ਇੱਕ ਅਸ਼ਕਲੋਨ, ਗਥ ਦੀ ਅਤੇ ਅਕਰੋਨ ਦੀ ਸੀ।
18 ਫ਼ਲਿਸਤੀਆਂ ਨੇ ਪੰਜ ਸੋਨੇ ਦੀਆਂ ਚੂਹੀਆਂ ਦੀਆਂ ਮੂਰਤਾਂ ਵੀ ਭੇਜੀਆਂ ਸਨ। ਇਹ ਪੰਜ ਮੂਰਤਾਂ ਵੀ ਫ਼ਲਿਸਤੀਨ ਦੇ ਪੰਜ ਨਗਰਾਂ ਜਿਹੜੇ ਪੰਜਾਂ ਸ਼ਾਸਕਾਂ ਦੇ ਸਨ ਉਨ੍ਹਾਂ ਵੱਲੋਂ ਸੀ। ਇਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਪੱਕੀਆਂ ਦੀਵਾਰਾਂ ਸਨ, ਹਰ ਸ਼ਹਿਰ ਵਿੱਚ ਉਸਦੇ ਆਸ-ਪਾਸ ਪਿਂਡ ਸਨ।ਬੈਤਸ਼ਮਸ਼ ਦੇ ਲੋਕਾਂ ਨੇ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਉਸ ਵੱਡੇ ਪੱਥਰ ਉੱਪਰ ਰੱਖਿਆ। ਉਹ ਪੱਥਰ ਅੱਜ ਤੀਕ ਵੀ ਬੈਤਸ਼ਮਸ਼ ਵਿੱਚ ਯਹੋਸ਼ੂਆ ਦੀ ਪੈਲੀ ਵਿੱਚ ਹੈ।
19 ਪਰ ਬੈਤ-ਸ਼ਮਸ਼ ਦੇ ਕੁਝ ਲੋਕਾਂ ਨੇ ਯਹੋਵਾਹ ਦੇ ਪਵਿੱਤਰ ਸੰਦੂਕ ਵਿੱਚ ਝਾਕ ਲਿਆ ਕਿਉਂ ਜੁ ਉਥੇ ਜਾਜਕ ਨਹੀਂ ਸਨ। ਇਸ ਲਈ ਪਰਮੇਸ਼ੁਰ ਨੇ ਬੈਤ-ਸ਼ਮਸ਼ ਵਿਖੇ 70 ਆਦਮੀਆਂ ਨੂੰ ਮਾਰ ਦਿੱਤਾ ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਪਵਿੱਤਰ ਸੰਦੂਕ ਵਿੱਚ ਤਕਿਆ ਸੀ। ਬੈਤਸ਼ਮਸ਼ ਦੇ ਲੋਕ ਬੜੇ ਰੋਏ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਬੜੀ ਸਖ਼ਤ ਸਜ਼ਾ ਦਿੱਤੀ ਸੀ।
20 ਤਾਂ ਬੈਤਸ਼ਮਸ਼ ਦੇ ਲੋਕਾਂ ਨੇ ਕਿਹਾ, "ਭਲਾ ਕਿਸੇ ਦੀ ਕੀ ਮਜ਼ਾਲ ਹੈ ਕੋਈ ਇਸ ਪਵਿੱਤਰ ਯਹੋਵਾਹ ਪਰਮੇਸ਼ੁਰ ਅੱਗੇ ਖੜਾ ਹੋ ਸਕੇਗਾ, ਕੌਣ ਜਾਜਕ ਹੈ ਜੋ ਇਸ ਪਵਿੱਤਰ ਸੰਦੂਕ ਦੀ ਸੰਭਾਲ ਕਰ ਸਕੇ।' ਇੱਥੇ ਇਹ ਸੰਦੂਕ ਕਿ ਕੋਲ ਜਾਵੇ?"
21 ਕਿਰਯਥ-ਯਾਰੀਮ ਵਿੱਚ ਇੱਕ ਜਾਜਕ ਸੀ, ਤਾਂ ਬੈਤਸ਼ਮਸ਼ ਦੇ ਲੋਕਾਂ ਨੇ ਕਿਰਯਥ-ਯਾਰੀਮ ਵੱਲ ਹਰਕਾਰੇ ਭੇਜੇ ਅਤੇ ਉਨ੍ਹਾਂ ਹਰਕਾਰਿਆਂ ਨੇ ਕਿਹਾ, "ਫ਼ਲਿਸਤੀ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਮੋੜ ਲਿਆਏ ਹਨ, ਸੋ ਤੁਸੀਂ ਆਓ ਅਤੇ ਉਸ ਸੰਦੂਕ ਨੂੰ ਆਪਣੇ ਸ਼ਹਿਰ ਵਿੱਚ ਲੈ ਜਾਵੋ।"
ਕਾਂਡ 7

1 ਤਦ ਕਿਰਯਥ-ਯਾਰੀਮ ਦੇ ਲੋਕ ਆਏ ਅਤੇ ਯਹੋਵਾਹ ਦੇ ਸੰਦੂਕ ਨੂੰ ਅਬੀਨਾਦਾਬ ਦੇ ਘਰ ਜੋ ਕਿ ਪਹਾੜੀ ਉੱਪਰ ਸੀ ਉਥੇ ਛੱਡ ਆਏ। ਉਨ੍ਹਾਂ ਨੇ ਅਬੀਨਾਦਾਬ ਦੇ ਪੁੱਤਰ ਅਲਆਜ਼ਾਰ ਨੂੰ ਖਾਸ ਰਸਮ ਨਾਲ ਪਵਿੱਤਰ ਕੀਤਾ, ਤਾਂ ਜੋ ਉਹ ਯਹੋਵਾਹ ਦੇ ਸੰਦੂਕ ਦੀ ਰਾਖੀ ਕਰ ਸਕੇ।
2 ਕਿਰਯਥ-ਯਾਰੀਮ ਵਿੱਚ ਉਹ ਸੰਦੂਕ ਤਕਰੀਬਨ 20 ਵਰ੍ਹੇ ਪਿਆ ਰਿਹਾ।ਇਸਰਾਏਲ ਦੇ ਲੋਕਾਂ ਨੇ ਮੁੜ ਤੋਂ ਯਹੋਵਾਹ ਨੂੰ ਮੰਨਣਾ ਸ਼ੁਰੂ ਕਰ ਦਿੱਤਾ।
3 ਸਮੂਏਲ ਨੇ ਇਸਰਾਏਲ ਦੇ ਲੋਕਾਂ ਨੂੰ ਕਿਹਾ, "ਜੇਕਰ ਤੁਸੀਂ ਸੱਚੇ ਦਿਲੋਂ ਯਹੋਵਾਹ ਵੱਲ ਵਾਪਸ ਪਰਤੇ ਹੋ ਤਾਂ ਤੁਸੀਂ ਸਾਰੇ ਬਾਹਰਲੇ ਦੇਵਤਿਆਂ ਨੂੰ ਸੁੱਟ ਦੇਵੋ। ਤੁਹਾਨੂੰ ਆਪਣੇ ਅਸ਼ਤਾਰੋਥ ਦੇ ਬੁੱਤ ਨੂੰ ਵੀ ਸੁੱਟਣਾ ਹੋਵੇਗਾ ਅਤੇ ਤੁਹਾਨੂੰ ਪੂਰਨ ਰੂਪ ਵਿੱਚ ਇੱਕ ਮਨ ਯਹੋਵਾਹ ਨੂੰ ਆਪਣਾ-ਆਪ ਸਮਰਪਣ ਕਰਨਾ ਹੋਵੇਗਾ। ਤਾਂ ਹੀ ਯਹੋਵਾਹ ਤੁਹਾਨੂੰ ਫ਼ਲਿਸਤੀਆਂ ਕੋਲੋਂ ਬਚਾਵੇਗਾ।"
4 ਤਾਂ ਫ਼ਿਰ ਇਸਰਾਏਲੀਆਂ ਨੇ ਆਪਣੇ ਬਆਲੀਮ ਅਤੇ ਅਸ਼ਤਾਰੋਥ ਦੇ ਬੁੱਤਾਂ ਨੂੰ ਬਾਹਰ ਕਢ ਸੁਟਿਆ। ਅਤੇ ਕੇਵਲ ਯਹੋਵਾਹ ਦੀ ਸੇਵਾ ਕਰਨ ਲੱਗ ਪਏ।
5 ਸਮੂਏਲ ਨੇ ਕਿਹਾ, "ਮਿਸਫ਼ਾਹ ਵਿੱਚ ਤੁਸੀਂ ਸਾਰੇ ਇਸਰਾਏਲੀਆਂ ਨੂੰ ਇਕਠੇ ਕਰੋ ਤਾਂ ਤੁਹਾਡੇ ਲਈ ਯਹੋਵਾਹ ਅੱਗੇ ਮੈਂ ਬੇਨਤੀ ਕਰਾਂਗਾ।"
6 ਸਾਰੇ ਇਸਰਾਏਲੀ ਮਿਸਫ਼ਾਹ ਵਿੱਚ ਇਕੱਤਰ ਹੋਏ। ਉਨ੍ਹਾਂ ਨੇ ਪਾਣੀ ਭਰਕੇ ਯਹੋਵਾਹ ਦੇ ਅੱਗੇ ਰੋਢ਼ਿਆਂ ਅਤੇ ਉਸ ਦਿਨ ਵਰਤ ਰੱਖਿਆ ਉਸ ਦਿਨ ਉਨ੍ਹਾਂ ਨੇ ਕੁਝ ਵੀ ਨਾ ਖਾਧਾ, ਅਤੇ ਆਪਣੇ ਪਾਪਾਂ ਨੂੰ ਕਬੂਲ ਕੀਤਾ ਅਤੇ ਕਿਹਾ, "ਅਸੀਂ ਯਹੋਵਾਹ ਦੇ ਨਾਲ ਧ੍ਰੋਹ ਕੀਤਾ ਅਤੇ ਪਾਪ ਕੀਤਾ ਹੈ।" ਅਤੇ ਮਿਸਫ਼ਾਹ ਦੇ ਵਿੱਚ ਸਮੂਏਲ ਦੇ ਇਸਰਾਏਲੀਆਂ ਦਾ ਨਿਆਉਂ ਕੀਤਾ।
7 ਜਦੋਂ ਫ਼ਲਿਸਤੀਆਂ ਨੂੰ ਪਤਾ ਲੱਗਾ ਕਿ ਇਸਰਾਏਲੀ ਮਿਸਫ਼ਾਹ ਵਿੱਚ ਇਕਠੇ ਹੋਏ ਹਨ ਤਾਂ ਉਨ੍ਹਾਂ ਦੇ ਸ਼ਾਸਕਾਂ ਨੇ ਇਸਰਾਏਲੀਆਂ ਉੱਪਰ ਹਮਲਾ ਕਰ ਦਿੱਤਾ। ਜਦੋਂ ਇਸਰਾਏਲੀਆਂ ਨੂੰ ਫ਼ਲਿਸਤੀਆਂ ਬਾਰੇ ਪਤਾ ਲੱਗਾ ਤਾਂ ਉਹ ਡਰ ਗਏ।
8 ਇਸਰਾਏਲੀਆਂ ਨੇ ਸਮੂਏਲ ਨੂੰ ਕਿਹਾ, "ਚੁੱਪ ਨਾ ਰਹੋ? ਸਾਡੇ ਯਹੋਵਾਹ ਪਰਮੇਸ਼ੁਰ ਅੱਗੇ ਬੇਨਤੀ ਕਰੀ ਜਾਵੋ? ਯਹੋਵਾਹ ਨੂੰ ਆਖੋ ਕਿ ਸਾਨੂੰ ਫ਼ਲਿਸਤੀਆਂ ਕੋਲੋਂ ਬਚਾਵੋ।"
9 ਸਮੂਏਲ ਨੇ ਇੱਕ ਛੋਟਾ ਲੇਲਾ ਲਿਆ ਅਤੇ ਇਸਨੂੰ ਹੋਮ ਦੀ ਭੇਟ ਵਜੋਂ ਯਹੋਵਾਹ ਦੇ ਅੱਗੇ ਚੜਾਇਆ। ਉਸਨੇ ਇਸਰਾਏਲ ਵਾਸਤੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਯਹੋਵਾਹ ਨੇ ਉਸਨੂੰ ਉੱਤਰ ਦਿੱਤਾ।
10 ਜਦੋਂ ਸਮੂਏਲ ਹੋਮ ਦੀ ਬਲੀ ਚੜਾ ਰਿਹਾ ਸੀ ਉਸ ਵਕਤ ਫ਼ਲਿਸਤੀ ਇਸਰਾਏਲ ਉੱਪਰ ਹਮਲਾ ਕਰਨ ਵਾਲੇ ਸਨ ਕਿ ਯਹੋਵਾਹ ਫ਼ਲਿਸਤੀਆਂ ਉੱਪਰ ਇੱਕ ਵੱਡੀ ਗਰਜਨ ਦੇ ਨਾਲ ਗਰਜਿਆ। ਫ਼ਲਿਸਤੀ ਇਸ ਨਾਲ ਘਬਰਾ ਗਏ। ਗਰਜਨ ਨੇ ਉਨ੍ਹਾਂ ਨੂੰ ਡਰਾ ਦਿੱਤਾ ਅਤੇ ਉਹ ਬੜੇ ਪਰੇਸ਼ਾਨ ਹੋ ਗਏ। ਉਨ੍ਹਾਂ ਦੇ ਆਗੂ ਆਪਣੇ ਵਸ੍ਸ ਵਿੱਚ ਨਾ ਰਹੇ, ਤਾਂ ਇਉਂ ਇਸਰਾਏਲੀਆਂ ਨੇ ਫ਼ਲਿਸਤੀਆਂ ਨੂੰ ਲੜਾਈ ਵਿੱਚ ਹਰਾ ਦਿੱਤਾ।
11 ਅਤੇ ਇਸਰਾਏਲੀਆਂ ਨੇ ਮਿਸਫ਼ਾਹ ਵਿੱਚੋਂ ਨਿਕਲਕੇ ਫ਼ਲਿਸਤੀਆਂ ਦਾ ਪਿੱਛਾ ਕੀਤਾ, ਅਤੇ ਬੈਤ-ਕਰ ਤੱਕ ਉਨ੍ਹਾਂ ਦੇ ਸਿਪਾਹੀਆਂ ਨੂੰ ਮਾਰਦੇ ਚਲੇ ਗਏ।
12 ਇਸਤੋਂ ਬਾਦ, ਸਮੂਏਲ ਨੇ ਇੱਕ ਖਾਸ ਪੱਥਰ ਲੈਕੇ ਮਿਸਫ਼ਾਹ ਅਤੇ ਸ਼ਂਨ ਦੇ ਵਿਚਕਾਰ ਖੜਾ ਕੀਤਾ। ਇਸਦਾ ਨਾਮ ਉਸਨੇ ਅਬਨ-ਅਜ਼ਰ ਮਦਦ ਦਾ ਪੱਥਰ ਰੱਖਿਆ। ਇਹ ਸਭ ਉਸਨੇ ਇਸ ਲਈ ਕੀਤਾ ਤਾਂ ਜੋ ਲੋਕ ਪਰਮੇਸ਼ੁਰ ਦੀ ਕਰਨੀ ਨੂੰ ਯਾਦ ਰੱਖਣ। ਅਤੇ ਸਮੂਏਲ ਨੇ ਆਖਿਆ, "ਇਥੋਂ ਤੀਕ ਯਹੋਵਾਹ ਨੇ ਸਾਡੀ ਸਹਾਇਤਾ ਕੀਤੀ ਹੈ।"
13 ਫ਼ਲਿਸਤੀਆਂ ਦੀ ਹਾਰ ਹੋਈ ਤਾਂ ਫ਼ਿਰ ਉਹ ਕਦੇ ਇਸਰਾਏਲ ਦੀ ਧਰਤੀ ਤੇ ਨਾ ਵੜੇ। ਸਮੂਏਲ ਦੇ ਜੀਵਨ ਕਾਲ ਤੱਕ ਯਹੋਵਾਹ ਫ਼ਲਿਸਤੀਆਂ ਦੇ ਵਿਰੁੱਧ ਹੀ ਰਿਹਾ।
14 ਫ਼ਲਿਸਤੀਆਂ ਨੇ ਅਕਰੋਨ ਅਤੇ ਗਥ ਵਿਚਲੇ ਇਲਾਕੇ ਦੇ ਸਾਰੇ ਇਸਰਾਏਲੀ ਨਗਰ ਲੈ ਲਈ ਸਨ। ਪਰ ਇਸਰਾਏਲੀਆਂ ਨੇ ਇਨ੍ਹਾਂ ਨਗਰਾਂ ਨੂੰ ਇਨ੍ਹਾਂ ਦੇ ਆਲੇ-ਦੁਆਲੇ ਦੀ ਜ਼ਮੀਨ ਸਮੇਤ ਵਾਪਸ ਜਿੱਤ ਲਿਆ। ਇਸਰਾਏਲ ਅਤੇ ਅਮੋਰੀਆਂ ਵਿਚਕਾਰ ਅਮਨ ਹੋ ਗਿਆ।
15 ਜਦੋਂ ਤੀਕ ਸਮੂਏਲ ਜਿਉਂਦਾ ਰਿਹਾ ਇਸਰਾਏਲ ਦਾ ਨਿਆਉਂ ਕਰਦਾ ਰਿਹਾ।
16 ਉਹ ਹਰ ਵਰ੍ਹੇ ਦੇਸ਼ ਦਾ ਦੌਰਾ ਕਰਦਾ। ਅਤੇ ਬੈਤੇਲ, ਗਿਲਗਾਲ ਅਤੇ ਮਿਸਫ਼ਾਹ ਵਿੱਚ ਫ਼ੇਰੀ ਕਰਦਾ। ਇੰਝ ਉਸਨੇ ਇਸਰਾਏਲ ਦੀਆਂ ਇਨ੍ਹਾਂ ਸਾਰੀਆਂ ਥਾਵਾਂ ਉੱਪਰ ਨਿਆਉਂ ਅਤੇ ਰਾਜ ਕੀਤਾ।
17 ਪਰ ਸਮੂਏਲ ਦਾ ਘਰ ਰਾਮਾਹ ਵਿੱਚ ਸੀ ਇਸ ਲਈ ਅਖੀਰ ਉਹ ਰਾਮਾਹ ਨੂੰ ਜ਼ਰੂਰ ਪਰਤਦਾ ਅਤੇ ਉਸ ਸ਼ਹਿਰ ਵਿੱਚੋਂ ਸਮੂਏਲ ਇਸਰਾਏਲ ਵਿੱਚ ਰਾਜ ਅਤੇ ਨਿਆਉਂ ਕਰਦਾ ਅਤੇ ਉਥੇ ਰਾਮਾਹ ਵਿੱਚ ਉਸਨੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ।
ਕਾਂਡ 8

1 ਜਦੋਂ ਸਮੂਏਲ ਬੁਢਾ ਹੋ ਗਿਆ ਤਾਂ ਉਸਨੇ ਇਸਰਾਏਲ ਉੱਪਰ ਨਿਆਉਂ ਕਰਨ ਲਈ ਆਪਣੇ ਪੁੱਤਰਾਂ ਨੂੰ ਠਹਿਰਾਇਆ।
2 ਸਮੂਏਲ ਦੇ ਜੇਠੇ ਪੁੱਤਰ ਦਾ ਨਾਉਂ ਯੋਏਲ ਸੀ ਆਤੇ ਦੂਜੇ ਪੁੱਤਰ ਦਾ ਅਬਿਯ੍ਯਾਹ। ਯੋਏਲ ਅਤੇ ਅਬਿਯ੍ਯਾਹ ਬਏਰਸ਼ਬਾ ਵਿੱਚ ਨਿਆਉਂ ਕਰਦੇ ਸਨ।
3 ਪਰ ਸਮੂਏਲ ਦੇ ਪੁੱਤਰ ਉਸਦੇ ਵਾਂਗ ਨਾ ਰਹੇ। ਯੋਏਲ ਅਤੇ ਅਬਿਯ੍ਯਾਹ ਨੇ ਰਿਸ਼ਵਤਾਂ ਲਈਆਂ ਅਤੇ ਅਦਾਲਤ ਵਿੱਚ ਆਪਣੇ ਨਿਆਂ ਬਦਲ ਦਿੰਦੇ ਸਨ। ਉਹ ਅਦਾਲਤ ਵਿੱਚ ਲੋਕਾਂ ਨਾਲ ਧੋਖਾ ਕਰਦੇ ਸਨ।
4 ਤਾਂ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੇ ਇਕਠੇ ਹੋਕੇ ਇੱਕ ਸਭਾ ਕੀਤੀ ਅਤੇ ਉਹ ਸਮੂਏਲ ਨੂੰ ਮਿਲਣ ਲਈ ਰਾਮਾਹ ਵਿੱਚ ਗਏ।
5 ਬਜ਼ੁਰਗਾਂ ਨੇ ਸਮੂਏਲ ਨੂੰ ਕਿਹਾ, "ਤੂੰ ਹੁਣ ਬੁਢਾ ਹੋ ਗਿਆ ਹੈਂ ਅਤੇ ਤੇਰੇ ਪੁੱਤਰ ਸਹੀ ਮਾਰਗ ਉੱਤੇ ਨਹੀਂ ਚੱਲ ਰਹੇ, ਉਹ ਤੇਰੇ ਨਕਸ਼ੇ ਕਦਮਾਂ ਉੱਤੇ ਨਹੀਂ ਚੱਲਦੇ ਸੋ ਸਾਨੂੰ ਕੋਈ ਅਜਿਹਾ ਬਾਦਸ਼ਾਹ ਦੇ ਜੋ ਬਾਕੀ ਕੌਮਾਂ ਵਾਂਗ ਸਾਡੇ ਉੱਤੇ ਰਾਜ ਕਰ ਸਕੇ।"
6 ਉਨ੍ਹਾਂ ਬਜ਼ੁਰਗਾਂ ਨੇ ਜੋ ਇਹ ਆਖਿਆ ਕਿ ਸਾਨੂੰ ਕੋਈ ਅਜਿਹਾ ਪਾਤਸ਼ਾਹ ਦੇ ਜੋ ਸਾਡਾ ਨਿਆਉਂ ਕਰੇ ਤਾਂ ਸਮੂਏਲ ਨੇ ਇਸਨੂੰ ਦੁਰਵਿਚਾਰ ਸਮਝਿਆ ਤਾਂ ਸਮੂਏਲ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ।
7 ਯਹੋਵਾਹ ਨੇ ਸਮੂਏਲ ਨੂੰ ਕਿਹਾ, "ਤੂੰ ਉਹੀ ਕਰ ਜੋ ਤੈਨੂੰ ਲੋਕੀ ਆਖਦੇ ਹਨ। ਉਨ੍ਹਾਂ ਨੇ ਤੈਨੂੰ ਰਦ੍ਦ ਨਹੀਂ ਕੀਤਾ ਸਗੋਂ ਉਨ੍ਹਾਂ ਨੇ ਮੈਨੂੰ ਰਦ੍ਦ ਕੀਤਾ ਹੈ। ਇਸਦਾ ਮਤਲਬ ਉਹ ਮੈਨੂੰ ਆਪਣਾ ਪਾਤਸ਼ਾਹ ਨਹੀਂ ਠਹਿਰਾਉਣਾ ਚਾਹੁੰਦੇ।
8 ਉਹ ਮੇਰੇ ਖਿਲਾਫ਼ ਉਹੀ ਗੱਲਾਂ ਕਰ ਰਹੇ ਹਨ ਜੋ ਉਹ ਮੇਰੇ ਉਨ੍ਹਾਂ ਨੇ ਮਿਸਰ ਤੋਂ ਬਾਹਰ ਕਢਣ ਦੇ ਦਿਨ ਤੋਂ ਕਰਦੇ ਆ ਰਹੇ ਹਨ। ਉਨ੍ਹਾਂ ਨੇ ਮੈਨੂੰ ਛੱਡ ਦਿੱਤਾ ਅਤੇ ਹੋਰਨਾਂ ਦੇਵਤਿਆਂ ਦੀ ਸੇਵਾ ਕੀਤੀ ਅਤੇ ਉਨ੍ਹਾਂ ਦੀ ਉਪਾਸਨਾ ਕੀਤੀ। ਹੁਣ ਉਹ ਉਹੀ ਤੇਰੇ ਨਾਲ ਕਰ ਰਹੇ ਹਨ।
9 ਇਸ ਲਈ ਤੂੰ ਉਨ੍ਹਾਂ ਦੀ ਸੁਣ ਅਤੇ ਉਹੀ ਕਰ ਜੋ ਉਹ ਕਹਿੰਦੇ ਹਨ ਪਰ ਤੂੰ ਉਨ੍ਹਾਂ ਨੂੰ ਖਬਰਦਾਰ ਕਰ ਦੇ। ਉਨ੍ਹਾਂ ਨੂੰ ਦੱਸ ਕਿ ਜਿਹੜਾ ਪਾਤਸ਼ਾਹ ਉਨ੍ਹਾਂ ਉੱਪਰ ਰਾਜ ਕਰੇਗਾ ਉਸੀ ਡੌਲ-ਚਾਲ ਕਿਹੋ ਜਿਹੀ ਹੋਵੇਗੀ!"
10 ਉਨ੍ਹਾਂ ਲੋਕਾਂ ਨੇ ਪਾਤਸ਼ਾਹ ਦੀ ਮੰਗ ਕੀਤੀ ਤਾਂ ਸਮੂਏਲ ਨੂੰ ਉਨ੍ਹਾਂ ਨੂੰ ਉਹ ਸਭ ਕੁਝ ਕਿਹਾ ਜੋ ਉਸਨੂੰ ਯਹੋਵਾਹ ਨੇ ਆਖਿਆ ਸੀ।
11 ਸਮੂਏਲ ਨੇ ਕਿਹਾ, "ਜੇਕਰ ਤੁਹਾਡੇ ਉੱਪਰ ਜੋ ਹੋਰ ਪਾਤਸ਼ਾਹ ਆਵੇਗਾ ਉਹ ਤੁਹਾਡੇ ਉੱਪਰ ਇੰਝ ਰਾਜ ਕਰੇਗਾ: ਉਹ ਤੁਹਾਡੇ ਕੋਲੋਂ ਤੁਹਾਡੇ ਪੁੱਤਰ ਖੋਹ ਲਵੇਗਾ ਅਤੇ ਉਨ੍ਹਾਂ ਨੂੰ ਆਪਣੀ ਸੇਵਾ ਕਰਨ ਲਈ ਮਜ਼ਬੂਰ ਕਰੇਗਾ। ਉਹ ਉਨ੍ਹਾਂ ਨੂੰ ਸਿਪਾਹੀ ਬਣਨ ਲਈ ਮਜ਼ਬੂਰ ਅਤੇ ਉਨ੍ਹਾਂ ਨੂੰ ਆਪਣੇ ਰਥਾਂ ਦੇ ਲਈ ਅਤੇ ਆਪਣੇ ਘੁੜ-ਸਵਾਰ ਬਣਾਕੇ ਲੜਨ ਲਈ ਮਜ਼ਬੂਰ ਕਰੇਗਾ। ਤੁਹਾਡੇ ਪੁੱਤਰ ਪਾਤਸ਼ਾਹ ਦੇ ਰਥ ਦੇ ਅੱਗੇ ਉਸਦੇ ਰਖਵਾਲੇ ਬਣਕੇ ਉਸਦੀ ਰਾਖੀ ਕਰਦੇ ਉਸਦੇ ਅੱਗੇ-ਅੱਗੇ ਭੱਜਣਗੇ।
12 ਪਾਤਸ਼ਾਹ ਉਨ੍ਹਾਂ ਨੂੰ ਸਿਪਾਹੀ ਬਣਨ ਲਈ ਮਜ਼ਬੂਰ ਕਰੇਗਾ। ਉਨ੍ਹਾਂ ਵਿੱਚੋਂ ਕੁਝ 1 ,000 ਮਨੁਖਾਂ ਦੇ ਉੱਪਰ ਅਫ਼ਸਰ ਲੱਗਣਗੇ ਅਤੇ ਕੁਝ 50 ਦੇ ਉੱਪਰ।ਤੁਹਾਡੇ ਕੁਝ ਪੁੱਤਰਾਂ ਤੋਂ ਪਾਤਸ਼ਾਹ ਹਲ੍ਲ ਚਲਵਾਏਗਾ ਅਤੇ ਵਾਢੀ ਕਰਵਾਏਗਾ। ਕੁਝ ਤੁਹਾਡੇ ਪੁੱਤਰਾਂ ਨੂੰ ਪਾਤਸ਼ਾਹ ਔਜ਼ਾਰ ਬਨਾਉਣ ਦਾ ਹੁਕਮ ਦੇਵੇਗਾ ਤਾਂ ਜੋ ਉਹ ਸ਼ਸਤਰ ਜੰਗ ਵਿੱਚ ਵਰਤੇ ਜਾਣ ਅਤੇ ਉਨ੍ਹਾਂ ਨੂੰ ਉਹ ਆਪਣੇ ਰਥ ਲਈ ਕਈ ਕੁਝ ਬਨਾਉਣ ਲਈ ਮਜ਼ਬੂਰ ਕਰੇਗਾ।
13 "ਪਾਤਸ਼ਾਹ ਤੁਹਾਡੀਆਂ ਸਾਰੀਆਂ ਧੀਆਂ ਤੁਹਾਡੇ ਕੋਲੋਂ ਲੈ ਲਵੇਗਾ। ਤੁਹਾਡੀਆਂ ਕੁਝ ਧੀਆਂ ਨੂੰ ਉਹ ਆਪਣੇ ਲਈ ਇਤਰ ਬਨਾਉਣ ਦਾ ਹੁਕਮ ਦੇਵੇਗਾ ਅਤੇ ਕੁਝ ਨੂੰ ਸੇਵਕਾਂ ਦਾਸੀਆਂ ਵਾਲੇ ਕੰਮ ਰੋਟੀ ਬਨਾਉਣ ਤੇ ਦੇਖ-ਰੇਖ ਕਰਨ ਦੇ ਕੰਮ ਕਰਨ ਨੂੰ ਮਜ਼ਬੂਰ ਕਰੇਗਾ।
14 "ਪਾਤਸ਼ਾਹ ਤੁਹਾਡੀਆਂ ਸਭ ਤੋਂ ਵਧੀਆਂ ਪੈਲੀਆਂ, ਦਾਖਾਂ ਦੇ ਬਾਗ਼ ਅਤੇ ਜੈਤੂਨ ਦੇ ਬੇਲੇ ਨੂੰ ਤੁਹਾਡੇ ਕੋਲੋਂ ਲੈ ਲਵੇਗਾ। ਉਹ ਤੁਹਾਡੇ ਕੋਲੋਂ ਇਹ ਸਭ ਕੁਝ ਲੈਕੇ ਆਪਣੇ ਅਫ਼ਸਰਾਂ ਨੂੰ ਦੇ ਦੇਵੇਗਾ।
15 ਉਹ ਤੁਹਾਡੇ ਅਨਾਜ਼ ਅਤੇ ਅੰਗੂਰਾਂ ਦਾ ਦਸਵੰਧ ਤੁਹਾਡੇ ਕੋਲੋਂ ਲੈ ਲਵੇਗਾ। ਅਤੇ ਇਹ ਵਸਤਾਂ ਉਹ ਆਪਣੇ ਸੇਵਕਾਂ ਅਤੇ ਅਫ਼ਸਰਾਂ ਨੂੰ ਵੰਡ ਦੇਵੇਗਾ।
16 ਇਹ ਪਾਤਸ਼ਾਹ ਤੁਹਾਡੇ ਮਰਦਾਂ ਅਤੇ ਔਰਤਾਂ ਨੂੰ ਆਪਣੇ ਦਾਸ ਬਣਾਵੇਗਾ। ਉਹ ਤੁਹਾਡੇ ਸਭ ਤੋਂ ਵਧੀਆਂ ਨਸਲ ਦੇ ਜਾਨਵਰ ਅਤੇ ਖੋਤੇ ਤੁਹਾਡੇ ਕੋਲੋਂ ਲੈਕੇ ਉਨ੍ਹਾਂ ਨੂੰ ਆਪਣੇ ਕੰਮ ਵਿੱਚ ਲਿਆਵੇਗਾ।
17 ਉਹ ਤੁਹਾਡੇ ਇੱਜੜਾਂ ਦੇ ਦਸਵੰਧ ਲੈ ਲਵੇਗਾ। "ਫ਼ੇਰ ਤੁਸੀਂ ਖੁਦ ਹੀ ਪਾਤਸ਼ਾਹ ਦੇ ਗੁਲਾਮ ਬਣ ਜਾਵੋਂਗੇ।
18 ਅਤੇ ਜਦੋਂ ਉਹ ਵਕਤ ਆਵੇਗਾ ਤਾਂ ਤੁਸੀਂ ਦੁਹਾਈ ਦੇ ਦੇਕੇ ਰੋਵੋਂਗੇ ਕਿ ਅਸੀਂ ਕਿਸ ਨੂੰ ਪਾਤਸ਼ਾਹ ਚੁਣਿਆ ਪਰ ਉਸ ਵਕਤ ਯਹੋਵਾਹ ਤੁਹਾਡੀ ਇੱਕ ਵੀ ਨਹੀਂ ਸੁਣੇਗਾ।"
19 ਪਰ ਲੋਕਾਂ ਨੇ ਸਮੂਏਲ ਦੀ ਇੱਕ ਨਾ ਸੁਣੀ। ਉਨ੍ਹਾਂ ਕਿਹਾ, "ਨਹੀਂ! ਸਾਨੂੰ ਆਪਣੇ ਲਈ ਨਵਾਂ ਸ਼ਾਸਕ ਚਾਹੀਦਾ ਹੈ, ਜੋ ਸਾਡੇ ਉੱਤੇ ਰਾਜ ਕਰ ਸਕੇ।
20 ਫ਼ਿਰ ਅਸੀਂ ਵੀ ਸਾਰੀਆਂ ਕੌਮਾਂ ਵਰਗੇ ਹੋ ਜਾਵਾਂਗੇ। ਸਾਡਾ ਪਾਤਸ਼ਾਹ ਸਾਡੇ ਅੱਗੇ-ਅੱਗੇ ਤੁਰੇ, ਜੋ ਸਾਡੇ ਲਈ ਲੜ ਸਕੇ।"
21 ਸਮੂਏਲ ਨੇ ਉਨ੍ਹਾਂ ਨੂੰ ਧਿਆਨ ਨਾਲ ਸੁਣਿਆ ਅਤੇ ਫ਼ਿਰ ਉਸਨੇ ਉਨ੍ਹਾਂ ਦੇ ਸ਼ਬਦ ਯਹੋਵਾਹ ਅੱਗੇ ਦੁਹਰਾਏ।
22 ਯਹੋਵਾਹ ਨੇ ਆਖਿਆ, "ਤੂੰ ਉਨ੍ਹਾਂ ਦਾ ਕਹਿਣਾ ਮੰਨ ਅਤੇ ਉਨ੍ਹਾਂ ਨੂੰ ਨਵਾਂ ਪਾਤਸ਼ਾਹ ਦੇ।"ਤਦ ਸਮੂਏਲ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, "ਠੀਕ ਹੈ ਤੁਹਾਨੂੰ ਨਵਾਂ ਪਾਤਸ਼ਾਹ ਮਿਲੇਗਾ ਹੁਣ, ਤੁਸੀਂ ਸਾਰੇ ਲੋਕ ਆਪੋ-ਆਪਣੇ ਘਰੀਂ ਜਾਵੋ।"
ਕਾਂਡ 9

1 ਕੀਸ਼ ਬਿਨਯਾਮੀਨ ਦੀ ਗੋਤ ਦਾ ਇੱਕ ਮਹੱਤਵਪੂਰਣ ਮਨੁੱਖ ਸੀ। ਕੀਸ਼ ਅਬੀਏਲ ਦਾ ਪੁੱਤਰ ਸੀ ਅਤੇ ਅਬੀਏਲ ਸ਼ਰੂਰ ਦਾ ਪੁੱਤਰ ਸੀ। ਅਤੇ ਬਕੋਰਥ ਦਾ ਪੁੱਤਰ ਸ਼ਰੂਰ ਸੀ। ਬਕੋਰਥ ਅਫ਼ਿਆਹ ਦਾ ਪੁੱਤਰ ਸੀ ਜੋ ਕਿ ਬਿਨਯਾਮੀਨ ਤੋਂ ਸੀ।
2 ਕੀਸ਼ ਦਾ ਪੁੱਤਰ ਸੀ ਸ਼ਾਊਲ ਜੋ ਕਿ ਬੜਾ ਸੁੰਦਰ ਨੌਜਵਾਨ ਸੀ। ਉਥੇ ਸ਼ਾਊਲ ਤੋਂ ਵਧ ਕੋਈ ਵੀ ਖੂਬਸੂਰਤ ਨਹੀਂ ਸੀ। ਉਹ ਇਸਰਾਏਲੀਆਂ ਵਿੱਚ ਸਭ ਤੋਂ ਵਧ ਸਿਰਕਢ ਸੀ।
3 ਇੱਕ ਦਿਨ ਕੀਸ਼ ਦੇ ਖੋਤੇ ਗੁਆਚ ਗਏ ਤਾਂ ਕੀਸ਼ ਨੇ ਆਪਣੇ ਪੁੱਤਰ ਸ਼ਾਊਲ ਨੂੰ ਆਖਿਆ, "ਇੱਕ ਸੇਵਕ ਨੂੰ ਆਪਣੇ ਨਾਲ ਲੈ ਜਾ ਅਤੇ ਜਾਕੇ ਖੋਤਿਆਂ ਦੀ ਭਾਲ ਕਰ ਕਿ ਉਹ ਕਿਥੇ ਗੁਆਚੇ ਹਨ?"
4 ਸ਼ਾਊਲ ਉਨ੍ਹਾਂ ਨੂੰ ਲਭਣ ਲਈ ਚਲਾ ਗਿਆ। ਸੋ ਉਹ ਅਫ਼ਰਾਈਮ ਦੇ ਪਹਾੜ ਵੱਲੋਂ ਵੀ ਲੰਘਿਆ ਉਸਤੋਂ ਬਾਦ ਉਹ ਸ਼ਲੀਸ਼ਾਹ ਦੇ ਦੇਸ਼ ਵਿੱਚੋਂ ਦੀ ਲੰਘਿਆ ਪਰ ਉਸਨੂੰ ਅਤੇ ਉਸਦੇ ਸੇਵਕ ਨੂੰ ਖੋਤੇ ਉਥੇ ਵੀ ਨਾ ਲਭੇ, ਤਦ ਉਹ ਸ਼ਲੀਸ਼ਾਹ ਦੇ ਦੇਸ਼ ਵਿੱਚ ਗਏ ਕੀਸ਼ ਦੇ ਖੋਤੇ ਉਥੇ ਵੀ ਨਹੀਂ ਸਨ। ਫ਼ਿਰ ਉਹ ਬਿਨਯਾਮੀਨੀਆਂ ਦੇ ਦੇਸ਼ ਵਿੱਚੋਂ ਦੀ ਵੀ ਲੰਘੇ ਪਰ ਉਹ ਕੀਸ਼ ਦੇ ਖੋਤੇ ਉਨ੍ਹਾਂ ਨੂੰ ਉਥੇ ਵੀ ਨਾ ਮਿਲੇ।
5 ਅਖੀਰ ਵਿੱਚ ਸ਼ਾਊਲ ਅਤੇ ਸੇਵਕ ਸੂਫ਼ ਦੇ ਦੇਸ਼ ਵਿੱਚ ਆਏ ਅਤੇ ਸ਼ਾਊਲ ਨੇ ਆਪਣੇ ਸੇਵਕ ਨੂੰ ਕਿਹਾ, "ਚੱਲ ਵਾਪਸ ਚੱਲੀਏ। ਕਿਤੇ ਐਸਾ ਨਾ ਹੋਵੇ ਕਿ ਮੇਰਾ ਪਿਉ ਖੋਤਿਆਂ ਦਾ ਫ਼ਿਕਰ ਛੱਡਕੇ ਸਾਡਾ ਹੀ ਫ਼ਿਕਰ ਕਰਨ ਲੱਗ ਪਵੇ।"
6 ਪਰ ਨੌਕਰ ਨੇ ਜਵਾਬ ਦਿੱਤਾ, "ਵੇਖ, ਇਸ ਸ਼ਹਿਰ ਦੇ ਵਿੱਚ ਇੱਕ ਪਰਮੇਸ਼ੁਰ ਦਾ ਮਨੁੱਖ ਹੈ। ਲੋਕ ਉਸਦੀ ਬੜੀ ਇੱਜ਼ਤ ਕਰਦੇ ਹਨ। ਉਹ ਜੋ ਕੁਝ ਵੀ ਆਖੇ ਸੱਚ ਹੋ ਜਾਂਦਾ ਹੈ। ਇਸ ਲਈ ਚੱਲੋ ਸ਼ਹਿਰ ਨੂੰ ਚੱਲੀਏ। ਸ਼ਾਇਦ ਪਰਮੇਸ਼ੁਰ ਦਾ ਮਨੁੱਖ ਹੀ ਸਾਨੂੰ ਕੋਈ ਰਾਹ ਦੱਸ ਦੇਵੇ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ।"
7 ਸ਼ਾਊਲ ਨੇ ਆਪਣੇ ਸੇਵਕ ਨੂੰ ਕਿਹਾ, "ਠੀਕ ਹੈ, ਅਸੀਂ ਸ਼ਹਿਰ ਨੂੰ ਚਲੇ ਜਾਈਏ ਪਰ ਅਸੀਂ ਉਸ ਵਾਸਤੇ ਲੈ ਕੀ ਜਾਈਏ? ਸਾਡੇ ਕੋਲ ਪਰਮੇਸ਼ੁਰ ਦੇ ਮਨੁੱਖ ਨੂੰ ਭੇਟ ਕਰਨ ਲਈ ਕੋਈ ਤੋਹਫ਼ਾ ਨਹੀਂ ਹੈ? ਹੁਣ ਤਾਂ ਸਾਡੇ ਥੈਲਿਆਂ ਵਿੱਚ ਭੋਜਨ ਵੀ ਮੁੱਕ ਗਿਆ ਹੈ ਤਾਂ ਅਸੀਂ ਉਸਨੂੰ ਕੀ ਚੜਾਵਾਂਗੇ"
8 ਸੇਵਕ ਨੇ ਫ਼ਿਰ ਸ਼ਾਊਲ ਨੂੰ ਆਖਿਆ, "ਵੇਖੋ! ਮੇਰੇ ਕੋਲ ਥੋੜਾ ਜਿਹਾ ਧੰਨ ਹੈ। ਚੱਲੋਂ ਅਸੀਂ ਪਰਮੇਸ਼ੁਰ ਦੇ ਮਨੁੱਖ ਨੂੰ ਇਹ ਹੀ ਭੇਟ ਕਰ ਦਿਆਂਗੇ ਤਾਂ ਉਹ ਸਾਨੂੰ ਦੱਸ ਦੇਵੇਗਾ ਕਿ ਸਾਨੂੰ ਅਗਾਂਹ ਕੀ ਕਰਨਾ ਚਾਹੀਦਾ ਹੈ?"
9 ਸ਼ਾਊਲ ਨੇ ਆਪਣੇ ਸੇਵਕ ਨੂੰ ਆਖਿਆ "ਇਹ ਇੱਕ ਚੰਗਾ ਵਿਚਾਰ ਹੈ। ਚੱਲ ਚੱਲੀਏ!" ਉਹ ਉਸ ਥਾਵੇਂ ਗਏ ਜਿਸ ਸ਼ਹਿਰ ਵਿੱਚ ਪਰਮੇਸ਼ੁਰ ਦਾ ਆਦਮੀ ਰਹਿੰਦਾ ਸੀ।ਸ਼ਾਊਲ ਅਤੇ ਉਸਦਾ ਨੌਕਰ ਉਤਾਂਹ ਪਹਾੜੀ ਉੱਤੇ ਨਗਰ ਨੂੰ ਜਾ ਰਹੇ ਸਨ। ਰਾਹ ਵਿੱਚ, ਉਹ ਕੁਝ ਮੁਟਿਆਰਾਂ ਨੂੰ ਮਿਲੇ ਜਿਹੜੀਆਂ ਪਾਣੀ ਖਿੱਚਣ ਲਈ ਬਾਹਰ ਜਾ ਰਹੀਆਂ ਸਨ। ਨੌਕਰ ਨੇ ਔਰਤਾਂ ਨੂੰ ਪੁਛਿਆ, "ਕੀ ਪੈਗੰਬਰ ਇੱਥੇ ਹੈ?" (ਪਹਿਲਿਆਂ ਦਿਨਾਂ ਵਿੱਚ, ਲੋਕ ਨਬੀ ਨੂੰ "ਪੈਗੰਬਰ" ਆਖਦੇ ਸਨ। ਇਸ ਲਈ ਜਦੋਂ ਉਹ ਪਰਮੇਸ਼ੁਰ ਨੂੰ ਕੁਝ ਪੁਛਣਾ ਚਾਹੁੰਦੇ ਸਨ, ਉਹ ਆਖਦੇ ਸਨ, ਆਪਾਂ ਚੱਲਕੇ ਪੈਗੰਬਰ ਨੂੰ ਵੇਖੀਏ।)
10
11
12 ਔਰਤਾਂ ਨੇ ਜਵਾਬ ਦਿੱਤਾ, "ਹਾਂ, ਪੈਗੰਬਰ ਇੱਥੇ ਹੈ। ਉਹ ਇਸ ਸੜਕ ਦੇ ਹੇਠਾਂ ਰਹਿੰਦਾ ਹੈ। ਉਹ ਅੱਜ ਹੀ ਸ਼ਹਿਰ ਨੂੰ ਪਰਤਿਆ। ਕੁਝ ਲੋਕ ਅੱਜ ਉਪਾਸਨਾ ਦੇ ਸਥਾਨ ਤੇ ਸੁਖ-ਸਾਂਦ ਦੀਆਂ ਭੇਟਾਂ ਵਿੱਚ ਹਿੱਸਾ ਲੈਣ ਲਈ ਇਕਠੇ ਹੋ ਰਹੇ ਹਨ।
13 ਇਸ ਲਈ ਤੁਸੀਂ ਸ਼ਹਿਰ ਵਿੱਚ ਚੱਲੇ ਜਾਵੋ ਤਾਂ ਤੁਸੀਂ ਉਸਨੂੰ ਲਭ ਲਵੋਂਗੇ। ਜੇਕਰ ਤੁਸੀਂ ਜਲਦੀ ਚਲੇ ਜਾਵੋਂ ਤਾਂ ਤੁਸੀਂ ਉਸਨੂੰ ਮਿਲ ਸਕੋਂਗੇ ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਦੇਰ ਕਰ ਦੇਵੋ ਤਾਂ ਉਹ ਉਪਾਸਨਾ ਵਾਲੀ ਥਾਂ ਉੱਤੇ ਭੋਜਨ ਕਰਨ ਚਲਾ ਜਾਵੇ, ਇਸ ਲਈ ਕਿਉਂਕਿ ਉਹ ਬਲੀ ਨੂੰ ਅਸੀਸ ਦਿੰਦਾ ਹੈ ਅਤੇ ਜਦ ਤੱਕ ਉਹ ਨਾ ਪਹੁੰਚੇ ਲੋਕ ਖਾਂਦੇ ਨਹੀਂ ਇਸ ਲਈ ਜੇਕਰ ਤੁਸੀਂ ਜਲਦੀ ਚਲੇ ਜਾਵੋਂਗੇ ਤਾਂ ਤੁਸੀਂ ਪੈਗੰਬਰ ਨੂੰ ਮਿਲ ਸਕੋਂਗੇ।"
14 ਸ਼ਾਊਲ ਅਤੇ ਉਸਦੇ ਸੇਵਕ ਨੇ ਸ਼ਹਿਰ ਵੱਲ ਪਹਾੜੀ ਚਢ਼ਨਾ ਸ਼ੁਰੂ ਕੀਤਾ। ਜਦ ਹੀ ਉਨ੍ਹਾਂ ਸ਼ਹਿਰ ਵਿੱਚ ਪੈਰ ਪਾਇਆ ਤਾਂ ਉਨ੍ਹਾਂ ਨੇ ਸਮੂਏਲ ਨੂੰ ਆਪਣੇ ਵੱਲ ਆਉਂਦਾ ਵੇਖਿਆ। ਸਮੂਏਲ ਉੱਚੇ ਥਾਂ ਨੂੰ ਜਾਣ ਲਈ ਉਨ੍ਹਾਂ ਦੇ ਸਾਮ੍ਹਣੇ ਉਥੋਂ ਬਾਹਰ ਨਿਕਲਿਆ।
15 ਇੱਕ ਦਿਨ ਪਹਿਲਾਂ ਹੀ ਯਹੋਵਾਹ ਨੇ ਸਮੂਏਲ ਨੂੰ ਆਖਿਆ ਸੀ ਕਿ,
16 "ਇਸੇ ਵੇਲੇ ਕੱਲ ਬਿਨਯਾਮੀਨ ਸ਼ਹਿਰ ਤੋਂ ਇੱਕ ਮਨੁੱਖ ਮੈਂ ਤੇਰੇ ਵੱਲ ਭੇਜਾਂਗਾ। ਤੂੰ ਉਸਨੂੰ ਮਸਹ ਕਰੀਂ ਤਾਂ ਜੋ ਉਹ ਮੇਰੇ ਇਸਰਾਏਲ ਦੇ ਲੋਕਾਂ ਦਾ ਆਗੂ ਅਤੇ ਪਰਧਾਨ ਬਣੇ। ਇਹ ਮਨੁੱਖ ਮੇਰੇ ਲੋਕਾਂ ਨੂੰ ਫ਼ਲਿਸਤੀਆਂ ਕੋਲੋਂ ਬਚਾਵੇਗਾ। ਮੈਂ ਆਪਣੇ ਲੋਕਾਂ ਨੂੰ ਕਸ਼ਟ ਸਹਿਂਦਿਆਂ ਵੇਖਿਆ ਹੈ ਅਤੇ ਮੈਂ ਲੋਕਾਂ ਵੱਲੋਂ ਚੀਖ ਪੁਕਾਰ ਵੀ ਸੁਣੀ ਹੈ।"
17 ਜਦੋਂ ਸਮੂਏਲ ਨੇ ਸ਼ਾਊਲ ਨੂੰ ਵੇਖਿਆ ਤਾਂ ਯਹੋਵਾਹ ਨੇ ਉਸਨੂੰ ਕਿਹਾ, "ਇਹ ਹੀ ਹੈ ਉਹ ਮਨੁੱਖ ਜਿਸ ਬਾਰੇ ਮੈਂ ਤੈਨੂੰ ਆਖਿਆ ਸੀ। ਇਹੀ ਮੇਰੇ ਲੋਕਾਂ ਉੱਪਰ ਰਾਜ ਕਰੇਗਾ।"
18 ਸ਼ਾਊਲ ਸ਼ਹਿਰ ਦੇ ਫ਼ਾਟਕ ਦੇ ਨੇੜੇ ਸਮੂਏਲ ਕੋਲ ਆਇਆ ਅਤੇ ਪੁਛਿਆ, "ਕਿਰਪਾ ਕਰਕੇ ਮੈਨੂੰ ਦੱਸ ਕਿ ਪੈਗੰਬਰ ਕਿਥੇ ਰਹਿੰਦਾ ਹੈ?"
19 ਸਮੂਏਲ ਨੇ ਆਖਿਆ, "ਮੈਂ ਹੀ ਪੈਗੰਬਰ ਹਾਂ। ਮੇਰੇ ਅੱਗੇ-ਅੱਗੇ ਉਸ ਉੱਚੇ ਥਾਂ ਵੱਲ ਚਲੇ ਜਾਓ ਜਿਥੇ ਉਪਾਸਨਾ ਹੋਣੀ ਹੈ। ਤੂੰ ਅਤੇ ਤੇਰਾ ਸੇਵਕ ਅੱਜ ਮੇਰੇ ਨਾਲ ਭੋਜਨ ਕਰਨਾ। ਕੱਲ ਸਵੇਰ ਨੂੰ ਮੈਂ ਤੁਹਾਨੂੰ ਤੇਰੇ ਘਰ ਵੱਲ ਵਿਦਾ ਕਰ ਦੇਵਾਂਗਾ ਅਤੇ ਉਸਤੋਂ ਪਹਿਲਾਂ ਮੈਂ ਤੇਰੇ ਸਾਰੇ ਸਵਾਲਾਂ ਦੇ ਜਵਾਬ ਵੀ ਦੇਵਾਂਗਾ।
20 ਅਤੇ ਖੋਤਿਆਂ ਦੀ ਚਿੰਤਾ ਨਾ ਕਰੀਂ ਜਿਹੜੇ ਕਿ ਤਿੰਨ ਦਿਨ ਪਹਿਲਾਂ ਤੁਹਾਡੇ ਤੋਂ ਗੁਆਚ ਗਏ ਸਨ। ਉਹ ਲਭ ਗਏ ਹਨ। ਹੁਣ ਸਾਰਾ ਇਸਰਾਏਲ ਜਿਸਦੇ ਮੂੰਹ ਵੱਲ ਜੋ ਦੇਖ ਰਿਹਾ ਹੈ - ਉਹ ਮਨੁੱਖ ਤੂੰ ਹੀ ਹੈਂ। ਉਹ ਸਾਰੇ ਲੋਕ ਤੈਨੂੰ ਅਤੇ ਤੇਰੇ ਪਿਤਾ ਦੇ ਪਰਿਵਾਰ ਨੂੰ ਚਾਹੁੰਦੇ ਹਨ।"
21 ਸ਼ਾਊਲ ਨੇ ਆਖਿਆ, "ਪਰ ਮੈਂ ਤਾਂ ਬਿਨਯਾਮੀਨ ਦੀ ਗੋਤ ਵਿੱਚੋਂ ਹਾਂ ਅਤੇ ਇਹ ਇਸਰਾਏਲ ਦੀਆਂ ਗੋਤਾਂ ਵਿੱਚੋਂ ਸਭ ਤੋਂ ਛੋਟਾ ਪਰਿਵਾਰ ਹੈ। ਅਤੇ ਮੇਰਾ ਪਰਿਵਾਰ ਤਾਂ ਬਿਨਯਾਮੀਨ ਦੇ ਪਰਿਵਾਰਾਂ ਵਿੱਚੋਂ ਸਭ ਤੋਂ ਛੋਟਾ ਅਤੇ ਨਿਮਾਣਾ ਹੈ। ਤੂੰ ਇੰਝ ਕਿਉਂ ਆਖ ਰਿਹਾ ਹੈ ਕਿ ਇਸਰਾਏਲੀ ਮੈਨੂੰ ਚਾਹੁੰਦੇ ਹਨ?"
22 ਤਦ ਸਮੂਏਲ ਨੇ ਸ਼ਾਊਲ ਅਤੇ ਉਸਦੇ ਸੇਵਕ ਨੂੰ ਲਂਗਰ ਖਾਣ ਵਾਲੀ ਥਾਂ ਉੱਤੇ ਲੈ ਆਂਦਾ। ਉਥੇ ਤੀਹ ਦੇ ਕਰੀਬ ਲੋਕਾਂ ਨੂੰ ਇਕਠਿਆਂ ਖਾਣ ਲਈ ਸੱਦਾ ਦਿੱਤਾ ਹੋਇਆ ਸੀ ਅਤੇ ਬਲੀ ਵਿੱਚ ਹਿੱਸਾ ਵੰਡਣ ਲਈ ਸਮੂਏਲ ਨੇ ਸ਼ਾਊਲ ਅਤੇ ਉਸਦੇ ਸੇਵਕ ਨੂੰ ਖਾਣ ਵਾਲੀ ਮੇਜ਼ ਦੀ ਸਭ ਤੋਂ ਅਹੁਦੇ ਵਾਲੀ ਥਾਂ ਉੱਤੇ ਬਿਠਾਇਆ।
23 ਸਮੂਏਲ ਨੇ ਲਾਂਗਰੀ ਨੂੰ ਕਿਹਾ, "ਉਹ ਮਾਸ ਦਾ ਟੁਕੜਾ, ਜੋ ਮੈਂ ਤੈਨੂੰ ਕਿਹਾ ਸੀ ਰੱਖ ਛੱਡੀ, ਉਹ ਲੈ ਆ।"
24 ਲਾਂਗਰੀ ਪੱਟ ਦਾ ਵੱਡਾ ਟੁਕੜਾ ਲਿਆਇਆ ਅਤੇ ਮੇਜ਼ ਉੱਪਰ ਸ਼ਾਊਲ ਦੇ ਸਾਮ੍ਹਣੇ ਰੱਖ ਦਿੱਤਾ। ਸਮੂਏਲ ਨੇ ਆਖਿਆ, "ਜੋ ਮਾਸ ਦਾ ਟੁਕੜਾ ਤੇਰੇ ਸਾਮ੍ਹਣੇ ਧਰਿਆ ਹੈ ਉਹ ਖਾਉ। ਜਦੋਂ ਮੈਂ ਲੋਕਾਂ ਇਕਠਿਆਂ ਬੁਲਾਇਆ ਸੀ ਉਸ ਵਕਤ ਇਹ ਟੁਕੜਾ ਖਾਸ ਤੇਰੇ ਲਈ ਬਚਾਕੇ ਰੱਖਿਆ ਸੀ।" ਤਾਂ ਸ਼ਾਊਲ ਨੇ ਉਸ ਦਿਨ ਸਮੂਏਲ ਨਾਲ ਖਾਣਾ ਖਾਧਾ।
25 ਜਦੋਂ ਉਹ ਖਾਣਾ ਖਾ ਹਟੇ, ਉਹ ਪਵਿੱਤਰ ਸਥਾਨ ਤੋਂ ਹੇਠਾਂ ਆਏ ਅਤੇ ਵਾਪਸ ਸ਼ਹਿਰ ਨੂੰ ਪਰਤ ਗਏ। ਸਮੂਏਲ ਨੇ ਸ਼ਾਊਲ ਲਈ ਛੱਤ ਉੱਤੇ ਬਿਸਤਰਾ ਤਿਆਰ ਕੀਤਾ ਅਤੇ ਸ਼ਾਊਲ ਸੌਣ ਲਈ ਚਲਾ ਗਿਆ।
26 ਅਗਲੀ ਸਵੇਰ ਚਢ਼ਦੇ ਹੀ ਸਮੂਏਲ ਨੇ ਸ਼ਾਊਲ ਨੂੰ ਘਰ ਦੀ ਛੱਤ ਉੱਪਰ ਜ਼ੋਰ ਦੀ ਪੁਕਾਰਿਆ, "ਉਠੋ! ਤਾਂ ਜੋ ਮੈਂ ਤੈਨੂੰ ਤੇਰੇ ਰਾਹ ਨੂੰ ਤੋਂਰਾਂ।" ਸ਼ਾਊਲ ਉਠਿਆ ਅਤੇ ਸਮੂਏਲ ਦੇ ਨਾਲ ਘਰ ਤੋਂ ਬਾਹਰ ਨੂੰ ਤੁਰ ਪਿਆ।
27 ਸ਼ਾਊਲ, ਉਸਦਾ ਸੇਵਕ ਅਤੇ ਸਮੂਏਲ ਤਿੰਨੋ ਸ਼ਹਿਰ ਦੇ ਕੰਢੇ ਵੱਲ ਨੂੰ ਇਕਠੇ ਜਾਂਦੇ ਪਏ ਸਨ ਤਾਂ ਸਮੂਏਲ ਨੇ ਸ਼ਾਊਲ ਨੂੰ ਕਿਹਾ, "ਆਪਣੇ ਸੇਵਕ ਨੂੰ ਆਖ ਕਿ ਸਾਡੇ ਤੋਂ ਅੱਗੇ-ਅੱਗੇ ਹੋਕੇ ਤੁਰੇ ਕਿਉਂਕਿ ਮੈਂ ਤੈਨੂੰ ਪਰਮੇਸ਼ੁਰ ਦਾ ਸੰਦੇਸ਼ ਦੇਣਾ ਹੈ।" ਤਾਂ ਸੇਵਕ ਉਨ੍ਹਾਂ ਦੇ ਅੱਗੇ ਹੋ ਤੁਰਿਆ।
ਕਾਂਡ 10

1 ਸਮੂਏਲ ਨੇ ਖਾਸ ਤੇਲ ਦਾ ਇੱਕ ਮਘਾ ਲਿੱਤਾ ਅਤੇ ਉਸਨੂੰ ਸ਼ਾਊਲ ਦੇ ਸਿਰ ਵਿੱਚ ਪਾਇਆ। ਸਮੂਏਲ ਨੇ ਸ਼ਾਊਲ ਨੂੰ ਚੁੰਮਿਆ ਅਤੇ ਕਿਹਾ, "ਯਹੋਵਾਹ ਨੇ ਤੈਨੂੰ ਮਸਹ ਕੀਤਾ ਹੈ ਕਿ ਤੂੰ ਉਨ੍ਹਾਂ ਲੋਕਾਂ ਨੂੰ ਜੋ ਉਸ ਨਾਲ ਸੰਬੰਧਿਤ ਹਨ ਉਨ੍ਹਾਂ ਦਾ ਆਗੂ ਬਣੇ। ਤੂੰ ਯਹੋਵਾਹ ਦੇ ਲੋਕਾਂ ਉੱਤੇ ਨਿਯਂਤ੍ਰਣ ਕਰੇਂਗਾ। ਅਤੇ ਉਨ੍ਹਾਂ ਲੋਕਾਂ ਦੇ ਆਸ-ਪਾਸ ਜਿੰਨੇ ਵੀ ਵੈਰੀ ਹਨ ਉਨ੍ਹਾਂ ਤੋਂ ਤੂੰ ਉਨ੍ਹਾਂ ਦੀ ਰੱਖਿਆ ਕਰੇਂਗਾ। ਉਸਨੇ ਯਹੋਵਾਹ ਨੇ ਤੈਨੂੰ ਆਪਣੀ ਕੌਮ ਉੱਪਰ ਮਸਹ ਕੀਤਾ ਹੈ। ਇਹ ਇੱਕ ਨਿਸ਼ਾਨ ਹੈ ਜੋ ਇਸ ਗੱਲ ਨੂੰ ਸੱਚ ਸਾਬਿਤ ਕਰੇਗਾ।
2 ਅੱਜ ਜਦੋਂ ਤੂੰ ਮੈਨੂੰ ਛੱਡਕੇ ਜਾਵੇਂਗਾ ਤਾਂ ਤੈਨੂੰ ਰਾਖੇਲ ਦੀ ਸਮਾਧ ਦੇ ਕੋਲ ਬਿਨਯਾਮੀਨ ਦੀ ਹਦ੍ਦ ਵਿੱਚ ਸਲਸਹ ਦੇ ਕੋਲ ਦੋ ਆਦਮੀ ਮਿਲਣਗੇ। ਉਹ ਦੋ ਆਦਮੀ ਤੈਨੂੰ ਆਖਣਗੇ, 'ਜਿਨ੍ਹਾਂ ਨੂੰ ਤੂੰ ਲਭਣ ਗਿਆ ਸੀ ਉਹ ਖੋਤੇ ਲਭ ਪਏ ਹਨ। ਹੁਣ ਤੇਰਾ ਪਿਉ ਖੋਤਿਆਂ ਵੱਲੋਂ ਨਿਸ਼ਚਿੰਤ ਹੋਕੇ ਤੁਹਾਡੇ ਲਈ ਚਿੰਤਾ ਕਰਦਾ ਹੈ ਅਤੇ ਆਖਦਾ ਹੈ ਕਿ, 'ਮੈਂ ਆਪਣੇ ਪੁੱਤਰ ਨੂੰ ਕਿਥੋਂ ਲਭਾਂ?"'
3 ਸਮੂਏਲ ਨੇ ਕਿਹਾ, "ਤਦ ਤੂੰ ਉਥੋਂ ਲੰਘੇਗਾ ਅਤੇ ਤਬੋਰ ਦੇ ਬਲੂਤ ਹੇਠਾਂ ਆਵੇਂਗਾ।" ਉਥੇ ਤੈਨੂੰ ਤਿੰਨ ਆਦਮੀ ਮਿਲਣਗੇ। ਉਹ ਤਿੰਨ ਆਦਮੀ ਪਰਮੇਸ਼ੁਰ ਦੇ ਅੱਗੇ ਬੈਤੇਲ ਵਿੱਚ ਉਪਾਸਨਾ ਕਰਨ ਜਾਂਦੇ ਹੋਣਗੇ। ਇੱਕ ਆਦਮੀ ਦੇ ਹੱਥ ਵਿੱਚ ਤਿੰਨ ਪਠੇਰੇ ਹੋਣਗੇ ਅਤੇ ਦੂਜੇ ਦੇ ਹੱਥ ਵਿੱਚ ਤਿੰਨ ਰੋਟੀਆਂ ਅਤੇ ਤੀਜੇ ਮਨੁੱਖ ਦੇ ਹੱਥ ਵਿੱਚ ਦਾਖ ਰਸ ਦੀ ਬੋਤਲ ਹੋਵੇਗੀ।
4 ਇਹ ਤਿੰਨੋ ਆਦਮੀ ਤੈਨੂੰ ਸੁਖ-ਸਾਂਦ ਪੁਛਣਗੇ ਅਤੇ ਉਹ ਤੈਨੂੰ ਦੋ ਰੋਟੀਆਂ ਦੇਣਗੇ, ਸੋ ਤੂੰ ਉਨ੍ਹਾਂ ਦੇ ਹਥੋਂ ਲੈ ਲਵੀਂ।
5 ਫ਼ਿਰ ਤੂੰ ਗਿਬਆਹ ਅਬੋਹੀਮ ਵੱਲ ਜਾਵੇਂਗਾ ਉਥੇ ਉਸ ਜਗ਼੍ਹਾ ਫ਼ਲਿਸਤੀਆਂ ਦਾ ਇੱਕ ਗੈਰਜ਼ੀਨ (ਸੈਨਾ-ਰਖਿਅਕ) ਹੈ। ਜਦੋਂ ਤੂੰ ਉਥੇ ਪਹੁੰਚੇਗਾ, ਅਨੇਕਾਂ ਨਬੀ ਉਪਾਸਨਾ ਦੇ ਸਥਾਨ ਤੋਂ ਹੇਠਾ ਆਉਣਗੇ। ਉਹ ਅਗੰਮੀ ਵਾਕ ਕਰ ਰਹੇ ਹੋਣਗੇ ਅਤੇ ਰਬਾਬ, ਖਂਜਰੀਆਂ, ਬਂਸਰੀਆਂ ਅਤੇ ਸਿਤਾਰਾਂ ਵਜਾ ਰਹੇ ਹੋਣਗੇ।
6 ਫ਼ੇਰ ਉਸੇ ਪਲ ਯਹੋਵਾਹ ਦਾ ਆਤਮਾ ਤੇਰੇ ਉੱਪਰ ਸ਼ਕਤੀਸ਼ਾਲੀ ਤਰੀਕੇ ਨਾਲ ਆਵੇਗਾ ਅਤੇ ਤੂੰ ਇੱਕ ਵਖਰਾ ਮਨੁੱਖ ਬਣ ਜਾਵੇਂਗਾ। ਤੂੰ ਬਾਕੀ ਨਬੀਆਂ ਵਾਂਗ ਭਵਿਖਬਾਣੀ ਕਰਨ ਲੱਗ ਪਵੇਂਗਾ।
7 ਇਹ ਵਾਪਰ ਜਾਣ ਤੋਂ ਬਾਦ, ਤੂੰ ਜੋ ਵੀ ਕੰਮ ਕਰਨ ਲਈ ਚੁਣੇ, ਕਰ ਸਕਦਾ ਹੈਂ ਕਿਉਂਕਿ ਉਸ ਵਕਤ ਪਰਮੇਸ਼ੁਰ ਤੇਰੇ ਵੱਲ ਹੋਵੇਗਾ।
8 "ਮੇਰੇ ਤੋਂ ਪਹਿਲਾਂ ਤੂੰ ਗਿਲਗਾਲ ਵੱਲ ਜਾ। ਉਥੇ ਫ਼ਿਰ ਮੈਂ ਤੇਰੇ ਕੋਲ ਆਵਾਂਗਾ ਅਤੇ ਮੈਂ ਉਥੇ ਹੋਮ ਦੀਆਂ ਭੇਟਾ ਅਤੇ ਸੁਖ-ਸਾਂਦ ਦੀਆਂ ਭੇਟਾ ਚੜਾਵਾਂਗਾ। ਪਰ ਤੈਨੂੰ ਉਥੇ ਸੱਤ ਦਿਨ ਇੰਤਜ਼ਾਰ ਕਰਨਾ ਪਵੇਗਾ ਜਦ ਤੱਕ ਕਿ ਮੈਂ ਤੇਰੇ ਕੋਲ ਨਾ ਪਹੁੰਚ ਜਾਵਾਂ ਤਦ ਮੈਂ ਤੇਰੇ ਕੋਲ ਆਕੇ ਤੈਨੂੰ ਦੱਸਾਂਗਾ ਕਿ ਤੈਨੂੰ ਕੀ ਕਰਨਾ ਫੋਵੇਗਾ।"
9 ਜਿਉਂ ਹੀ ਜਾਣ ਵਾਸਤੇ ਸ਼ਾਊਲ ਨੇ ਸਮੂਏਲ ਵੱਲ ਪਿਠ ਭੁਆਈ ਤਾਂ ਪਰਮੇਸ਼ੁਰ ਨੇ ਉਸਦੀ ਜ਼ਿੰਦਗੀ ਦਾ ਰੁਖ ਹੀ ਮੋੜ ਦਿੱਤਾ ਅਤੇ ਉਹ ਸਭ ਨਿਸ਼ਾਨੀਆਂ ਉਸੇ ਦਿਨ ਹੋ ਗਈਆਂ।
10 ਸ਼ਾਊਲ ਅਤੇ ਉਸਦਾ ਸੇਵਕ ਗਿਬਆਹ ਪਰਬਤ ਵੱਲ ਮੁੜੇ। ਉਥੇ ਸ਼ਾਊਲ ਇੱਕ ਨਬੀਆਂ ਦੀ ਟੋਲੀ ਨੂੰ ਮਿਲਿਆ। ਪਰਮੇਸ਼ੁਰ ਦੇ ਆਤਮੇ ਨੇ ਸ਼ਾਊਲ ਅੰਦਰ ਬੜੇ ਜ਼ੋਰ ਦੀ ਪ੍ਰਵੇਸ਼ ਕੀਤਾ ਅਤੇ ਸ਼ਾਊਲ ਨੇ ਵੀ ਨਬੀਆਂ ਵਾਂਗ ਅਗੰਮੀ ਵਾਕ ਬੋਲਣੇ ਸ਼ੁਰੂ ਕਰ ਦਿੱਤੇ।
11 ਜਿਨ੍ਹਾਂ ਮਨੁਖਾਂ ਨੇ ਸ਼ਾਊਲ ਨੂੰ ਨਬੀਆਂ ਨਾਲ ਅਗੰਮੀ ਵਾਕ ਬੋਲਣ ਤੋਂ ਪਹਿਲਾਂ ਵੇਖਿਆ ਹੋਇਆ ਸੀ ਅਤੇ ਜਾਣਦੇ ਸਨ ਜਦ ਉਨ੍ਹਾਂ ਨੇ ਉਸਨੂੰ ਨਬੀਆਂ ਨਾਲ ਅਗੰਮੀ ਵਾਕ ਬੋਲਦੇ ਸੁਣਿਆ ਤਾਂ ਇੱਕ ਦੂਜੇ ਨੂੰ ਆਖਣ ਲੱਗੇ, "ਕੀਸ਼ ਦੇ ਪੁੱਤਰ ਨੂੰ ਕੀ ਹੋਇਆ ਹੈ? ਕੀ ਸ਼ਾਊਲ ਵੀ ਨਬੀਆਂ ਵਿੱਚੋਂ ਹੈ?"
12 ਇੱਕ ਮਨੁੱਖ ਜੋ ਗਿਬਆਹ ਦਾ ਨਿਵਾਸੀ ਸੀ ਉਸਨੇ ਕਿਹਾ, "ਹਾਂ! ਅਤੇ ਇਉਂ ਜਾਪਦਾ ਹੈ ਜਿਵੇਂ ਇਹ ਉਨ੍ਹਾਂ ਦਾ ਆਗੂ ਹੈ।" ਤਾਂ ਹੀ ਇਹ ਕਹਾਵਤ ਮਸ਼ਹੂਰ ਹੋ ਗਈ ਹੈ, ਕਿ "ਕੀ ਭਲਾ ਸ਼ਾਊਲ ਵੀ ਨਬੀਆਂ ਵਿੱਚੋਂ ਹੈ?"
13 ਫ਼ਲਸਵਰੂਪ ਉਸਨੇ ਭਵਿਖਬਾਣੀ ਕਰਨੀ ਬੰਦ ਕਰ ਦਿੱਤੀ ਅਤੇ ਉਪਾਸਨਾ ਸਥਾਨ ਨੂੰ ਚਲਿਆ ਗਿਆ।
14 ਸ਼ਾਊਲ ਦੇ ਚਾਚੇ ਨੇਉਸਨੂੰ ਅਤੇ ਉਸਦੇ ਸੇਵਕ ਨੂੰ ਪੁਛਿਆ, "ਤੁਸੀਂ ਇੰਨੇ ਦਿਨਾਂ ਤੋਂ ਕਿਥੇ ਸੀ?"ਸ਼ਾਊਲ ਨੇ ਆਖਿਆ, "ਅਸੀਂ ਖੋਤਿਆਂ ਨੂੰ ਲਭ ਰਹੇ ਸੀ, ਜਦੋਂ ਉਹ ਸਾਨੂੰ ਨਾ ਲਭੇ ਤਾਂ ਅਸੀਂ ਸਮੂਏਲ ਕੋਲ ਚਲੇ ਗਏ।"
15 ਸ਼ਾਊਲ ਦੇ ਚਾਚੇ ਨੇ ਸਾਨੂੰ ਕਿਹਾ, "ਕਿਰਪਾ ਕਰਕੇ ਮੈਨੂੰ ਦੱਸ ਕਿ ਤੈਨੂੰ ਸਮੂਏਲ ਨੇ ਕੀ ਕਿਹਾ ਹੈ?"
16 ਸ਼ਾਊਲ ਨੇ ਉੱਤਰ ਦਿੱਤਾ, "ਸਮੂਏਲ ਨੇ ਸਾਨੂੰ ਦੱਸਿਆ ਕਿ ਖ੍ਖੋਤੇ ਤਾਂ ਪਹਿਲਾਂ ਹੀ ਲਭ ਗਏ ਹਨ।" ਸ਼ਾਊਲ ਨੇ ਆਪਣੇ ਚਾਚੇ ਨੂੰ ਸਭ ਕੁਝ ਨਾ ਦੱਸਿਆ। ਸ਼੍ਸ਼ਾਊਲ ਨੇ ਉਸਨੂੰ ਉਹ ਗੱਲਾਂ ਵੀ ਨਾ ਦਸੀਆਂ ਜੋ ਸਮੂਏਲ ਨੇ ਰਾਜ ਬਾਰੇ ਕਰੀਆਂ ਸਨ।
17 ਇਸਤੋਂ ਪਿਛੋਂ ਸਮੂਏਲ ਨੇ ਮਿਸਫ਼ਾਹ ਵਿੱਚ ਲੋਕਾਂ ਨੂੰ ਸਦ੍ਦਕੇ ਯਹੋਵਾਹ ਦੇ ਸਾਮ੍ਹਣੇ ਇਕਠਿਆਂ ਕੀਤਾ।
18 ਸਮੂਏਲ ਨੇ ਇਸਰਾਏਲੀਆਂ ਨੂੰ ਆਖਿਆ, "ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ, 'ਮੈਂ ਇਸਰਾਏਲ ਨੂੰ ਮਿਸਰ ਵਿੱਚੋਂ ਕਢ ਲਿਆਇਆ, ਮੈਂ ਤੁਹਾਨੂੰ ਮਿਸਰੀਆਂ ਕੋਲੋਂ ਬਚਾਇਆ ਅਤੇ ਉਨ੍ਹਾਂ ਸਭ ਰਾਜਾਂ-ਰਜਵਾੜਿਆਂ ਏ ਹਥੋਂ ਬਚਾਇਆ ਜਿਹੜੇ ਕਿ ਤੁਹਾਨੂੰ ਕਸ਼ਟ ਦਿੰਦੇ ਸਨ ਅਤੇ ਤੁਹਾਡੇ ਉੱਤੇ ਜ਼ੁਲਮ ਕਰਦੇ ਸਨ।'
19 ਪਰ ਅੱਜ ਤੁਸੀਂ ਆਪਣੇ ਪਰਮੇਸ਼ੁਰ ਨੂੰ ਤਿਆਗ ਦਿੱਤਾ ਜਿਸਨੇ ਤੁਹਾਡੀਆਂ ਸਾਰੀਆਂ ਬੁਰਾਈਆਂ ਅਤੇ ਦੁੱਖਾਂ ਤੋਂ ਤੁਹਾਡਾ ਛੁਟਾਕਾਰਾ ਕੀਤਾ। ਪਰ ਤੁਸੀਂ ਕਿਹਾ, 'ਸਾਡੇ ਲਈ ਨਵਾਂ ਪਾਤਸ਼ਾਹ ਠਹਿਰਾਵੋ ਜੋ ਸਾਡੇ ਉੱਤੇ ਰਾਜ ਕਰੇ।' ਹੁਣ ਆਓ, ਆਪਣੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਵਿੱਚ ਯਹੋਵਾਹ ਦੇ ਸਾਮ੍ਹਣੇ ਖਲੋਵੋ।"
20 ਤਾਂ ਸਮੂਏਲ ਨੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਨੂੰ ਇਕੱਤਰ ਕੀਤਾ। ਤਦ ਸਮੂਏਲ ਨੇ ਨਵਾਂ ਪਾਤਸ਼ਾਹ ਚੁਨਣਾ ਸ਼ੁਰੂ ਕੀਤਾ। ਪਹਿਲਾਂ ਬਿਨਯਾਮੀਨ ਦਾ ਪਰਿਵਾਰ-ਸਮੂਹ ਸਭ ਤੋਂ ਪਹਿਲਾਂ ਚੁਣਿਆ ਗਿਆ।
21 ਤਾਂ ਸਮੂਏਲ ਨੇ ਬਿਨਯਾਮੀਨ ਦੇ ਪਰਿਵਾਰ-ਸਮੂਹ ਦੇ ਸਾਰੇ ਪਰਿਵਾਰਾਂ ਨੂੰ ਉਸਦੇ ਪਰਿਵਾਰਾਂ ਅਨੁਸਾਰ ਨੇੜੇ ਸਦਿਆ ਤਾਂ ਮਟਰੀ ਦੇ ਪਰਿਵਾਰ ਦਾ ਨਾਉਂ ਨਿਕਲਿਆ। ਫ਼ਿਰ ਸਮੂਏਲ ਨੇ ਸਾਰੇ ਮਟਰੀ ਦੇ ਪਰਿਵਾਰ ਦੇ ਮਨੁਖਾਂ ਨੂੰ ਸਦਿਆ, ਉਨ੍ਹ੍ਹਾਂ ਵਿੱਚੋਂ ਕੀਸ਼ ਦੇ ਪੁੱਤਰ ਸ਼ਾਊਲ ਦਾ ਨਾਉਂ ਨਿਕਲਿਆ ਅਤੇ ਉਹ ਚੁਣਿਆ ਗਿਆ।ਪਰ ਜਦੋਂ ਲੋਕ ਸ਼ਾਊਲ ਨੂੰ ਲਭਣ ਲੱਗੇ ਤਾਂ ਉਹ ਕਿਤੇ ਵੀ ਨਾ ਲਭਿਆ।
22 ਤਾਂ ਉਨ੍ਹਾਂ ਨੇ ਯਹੋਵਾਹ ਨੂੰ ਪੁਛਿਆ, "ਕੀ ਸ਼ਾਊਲ ਅਜੇ ਤੀ ਇੱਥੇ ਨਹੀਂ ਆਇਆ?"ਯਹੋਵਾਹ ਨੇ ਆਖਿਆ, "ਸ਼ਾਊਲ ਸਾਮਗ੍ਰੀ ਦੇ ਪਿਛੇ ਲੁਕ ਰਿਹਾ ਹੈ?"
23 ਲੋਕੀਂ ਗਏ ਅਤੇ ਉਸਨੂੰ ਭੱਜਕੇ ਉਥੋਂ ਲੈ ਆਏ ਅਤੇ ਜਦ ਉਹ ਲੋਕਾਂ ਦੇ ਵਿਚਕਾਰ ਖਲੋਤਾ ਤਾਂ ਉਹ ਸਾਰਿਆਂ ਵਿੱਚੋਂ ਸਿਰ ਕਢਦਾ ਸੀ।
24 ਸਮੂਏਲ ਨੇ ਸਭਨਾਂ ਨੂੰ ਕਿਹਾ, "ਵੇਖੋ! ਜਿਸਨੂੰ ਯਹੋਵਾਹ ਨੇ ਚੁਣਿਆ ਹੈ ਉਹ ਇਹ ਹੈ। ਲੋਕਾਂ ਵਿੱਚ ਸ਼ਾਊਲ ਵਰਗਾ ਕੋਈ ਹੋਰ ਦੂਜਾ ਮਨੁੱਖ ਨਹੀਂ ਹੈ।" ਤਦ ਸਭਨਾਂ ਲੋਕਾਂ ਨੇ ਜੈਕਾਰਾ ਬੁਲਾਕੇ ਆਖਿਆ, "ਪਾਤਸ਼ਾਹ ਜਿਉਂਦਾ ਰਹੇ।"
25 ਫ਼ੇਰ ਸਮੂਏਲ ਨੇ ਲੋਕਾਂ ਨੂੰ ਰਾਜ ਦੇ ਤੌਰ ਤਰੀਕੇ ਦੱਸੇ। ਉਸਨੇ ਇਹ ਨੇਮ ਇੱਕ ਪੁਸਤਕ ਵਿੱਚ ਲਿਖ ਦਿੱਤੇ ਅਤੇ ਇਹ ਪੋਥੀ ਯਹੋਵਾਹ ਦੇ ਅੱਗੇ ਰਖੀ ਅਤੇ ਸਮੂਏਲ ਨੇ ਫ਼ਿਰ ਲੋਕਾਂ ਨੂੰ ਘਰ ਵਾਪਸ ਜਾਣ ਲਈ ਕਿਹਾ।
26 ਸ਼ਾਊਲ ਵੀ ਗਿਬਆਹ ਵਿੱਚ ਆਪਣੇ ਘਰ ਪਰਤਿਆ। ਲੋਕਾਂ ਦੀ ਇੱਕ-ਇੱਕ ਟੋਲੀ ਦੇ ਮਨਾਂ ਨੂੰ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਉਕਸਾਇਆ ਸੀ ਉਹ ਸ਼ਾਊਲ ਦੇ ਪਿਛੇ ਹੋ ਤੁਰੇ।
27 ਪਰ ਕੁਝ ਫ਼ਸਾਦੀ ਲੋਕਾਂ ਨੇ ਕਿਹਾ, "ਇਹ ਆਦਮੀ ਸਾਨੂੰ ਕਿਵੇਂ ਬਚਾ ਸਕਦਾ?" ਉਨ੍ਹਾਂ ਨੇ ਸ਼ਾਊਲ ਦੀ ਨਿਂਦਿਆ ਕੀਤੀ ਅਤੇ ਉਸ ਨੂੰ ਤੋਹਫ਼ੇ ਦੇਣ ਤੋਂ ਇਨਕਾਰ ਕਰ ਦਿੱਤਾ। ਪਰ ਸ਼ਾਊਲ ਨੇ ਕੁਝ ਨਾ ਕਿਹਾ।ਅੰਮੋਨ ਦਾ ਰਾਜਾ ਨਾਹਾਸ਼, ਗਾਦ ਅਤੇ ਰਊਬੇਨ ਦੇ ਪਰਿਵਾਰ-ਸਮੂਹਾਂ ਲਈ ਮੁਸੀਬਤਾਂ ਖੜੀਆਂ ਕਰ ਰਿਹਾ ਸੀ। ਨਾਹਾਸ਼ ਨੇ ਉਨ੍ਹਾਂ ਨੇ ਪਰਿਵਾਰ-ਸਮੂਹ ਦੇ ਹਰ ਆਦਮੀ ਦੀ ਸੱਜੀ ਅਖ ਬਾਹਰ ਕਢ ਦਿੱਤੀ ਅਤੇ ਉਸਨੇ ਯਰਦਨ ਦਰਿਆ ਦੇ ਪੂਰਬ ਵਾਲੇ ਪਾਸੇ ਰਹਿਣ ਵਾਲੇ ਹਰ ਇਸਰਾਏਲੀ ਆਦਮੀ ਦੀ ਸੱਜੀ ਅਖ ਬਾਹਰ ਕਢ ਦਿੱਤੀ। ਪਰ ਇਸਰਾਏਲ ਦੇ
7 ,000 ਆਦਮੀ ਅੰਮੋਨੀਆਂ ਕੋਲੋਂ ਬਚ ਗਏ ਅਤੇ ਯਾਬੇਸ਼ ਗਿਲਆਦ ਨੂੰ ਆ ਗਏ।
ਕਾਂਡ 11

1 ਤਕਰੀਬਨ ਇੱਕ ਮਹੀਨੇ ਬਾਦ, ਅੰਮੋਨੀਆਂ ਦਾ ਨਾਹਾਸ਼ ਰਾਜਾ ਅਤੇ ਉਸਦੀ ਸੈਨਾ ਨੇ ਯਾਬੇਸ਼-ਗਿਲਆਦ ਨੂੰ ਘੇਰ ਲਿਆ। ਯਾਬੇਸ਼ ਦੇ ਲੋਕਾਂ ਨੇ ਨਾਹਾਸ਼ ਨੂੰ ਕਿਹਾ, "ਜੇਕਰ ਤੂੰ ਸਾਡੇ ਨਾਲ ਸਮਝੌਤਾ ਕਰ ਲਵੇਂ ਤਾਂ ਅਸੀਂ ਤੇਰੀ ਟਹਿਲ ਕਰਾਂਗੇ।"
2 ਪਰ ਅੰਮੋਨੀ ਨਾਹਾਸ਼ ਨੇ ਉਨ੍ਹਾਂ ਨੂੰ ਉੱਤਰ ਦਿੱਤਾ, "ਇਸ ਗੱਲ ਉੱਪਰ ਮੈਂ ਤੁਹਾਡੇ ਨਾਲ ਸਮਝੌਤਾ ਕਰਾਂਗਾ ਜੇਕਰ ਮੈਂ ਤੁਹਾਡੇ ਸਭ ਆਦਮੀਆਂ ਦੀਆਂ ਸੱਜੀਆਂ ਅਖਾਂ ਕਢ ਸੁੱਟਾ ਅਤੇ ਇੰਝ ਮੈਂ ਇਹ ਬੇਪਤੀ ਸਾਰੇ ਇਸਰਾਏਲ ਦੇ ਉੱਤੇ ਠਹਿਰਾਵਾਂਗਾ।"
3 ਯਾਬੇਸ਼ ਦੇ ਆਗੂਆਂ ਨੇ ਨਾਹਾਸ਼ ਨੂੰ ਆਖਿਆ, "ਸਾਨੂੰ ਸੱਤ ਦਿਨਾਂ ਦੀ ਮੁਹਲਤ ਦੇ। ਅਸੀਂ ਸਾਰੇ ਇਸਰਾਏਲ ਵਿੱਚ ਹਰਕਾਰੇ ਭੇਜਾਂਗੇ। ਜੇਕਰ ਕੋਈ ਵੀ ਸਾਡੀ ਮਦਦ ਲਈ ਨਾ ਆਇਆ ਤਾਂ ਅਸੀਂ ਆਪਣੇ-ਆਪ ਤੈਨੂੰ ਆਪਣਾ-ਆਪ ਸਮਰਪਣ ਕਰ ਦੇਵਾਂਗੇ।"
4 ਤਦ ਗਿਬਆਹ ਵਿੱਚ ਜਿਥੇ ਸ਼ਾਊਲ ਰਹਿੰਦਾ ਸੀ ਹਰਕਾਰੇ ਆਏ ਉਥੇ ਆਕੇ ਉਨ੍ਹਾਂ ਨੇ ਲੋਕਾਂ ਨੂੰ ਇਹ ਖਬਰ ਦਿੱਤੀ ਤਾਂ ਲੋਕ ਜ਼ੋਰ-ਜ਼ੋਰ ਦੀ ਚੀਕਣ ਲੱਗੇ।
5 ਸ਼ਾਊਲ ਖੇਤਾਂ ਵਿੱਚ ਆਪਣੀਆਂ ਗਊਆਂ ਨੂੰ ਲੈਕੇ ਗਿਆ ਹੋਇਆ ਸੀ, ਜਦ ਉਹ ਪੈਲੀਆਂ ਤੋਂ ਬਾਹਰ ਘਰ ਨੂੰ ਮੁੜਿਆ ਤਾਂ ਰਾਹ ਵਿੱਚ ਉਸਨੇ ਲੋਕਾਂ ਨੂੰ ਰੋਂਦਿਆਂ ਕੁਰਲਾਉਂਦਿਆਂ ਵੇਖਿਆ ਤਾਂ ਉਸਨੇ ਪੁਛਿਆ, "ਤੁਹਾਨੂੰ ਕੀ ਹੋਇਆ ਹੈ? ਤੁਸੀਂ ਕਿਉਂ ਰੋ ਰਹੇ ਹੋ?"ਤਦ ਲੋਕਾਂ ਨੇ ਉਸਨੂੰ ਦੱਸਿਆ ਕਿ ਯ੍ਯਾਬੇਸ਼ ਤੋਂ ਹਰਕਾਰੇ ਕੀ ਖਬਰ ਲੈਕੇ ਆਏ ਹਨ।
6 ਸ਼ਾਉਲ ਨੇ ਉਨ੍ਹਾਂ ਦੀ ਪੂਰੀ ਗੱਲ ਸੁਣੀ। ਤਦ ਪਰਮੇਸ਼ੁਰ ਦੇ ਆਤਮੇ ਨੇ ਬੜੇ ਜ਼ੋਰ ਨਾਲ ਸ਼ਾਊਲ ਵਿੱਚ ਪ੍ਰਵੇਸ਼ ਕੀਤਾ ਅਤੇ ਸ਼ਾਊਲ ਬੜੇ ਕਰੋਧ ਵਿੱਚ ਆ ਗਿਆ।
7 ਸ਼ਾਊਲ ਨੇ ਗਊਆਂ ਦਾ ਇੱਕ ਜੋੜਾ ਲਿਆ ਅਤੇ ਉਨ੍ਹਾਂ ਦੇ ਟੋਟੇ-ਟੋਟੇ ਕਰ ਦਿੱਤੇ। ਫ਼ਿਰ ਉਹ ਟੋਟੇ ਉਸਨੇ ਉਨ੍ਹਾਂ ਹਰਕਾਰਿਆਂ ਨੂੰ ਦਿੱਤੇ ਅਤੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਇਹ ਟੋਟੇ ਇਸਰਾਏਲ ਦੀਆਂ ਸਾਰੀਆਂ ਹੱਦਾਂ ਤੀਕ ਲੈ ਜਾਕੇ ਵੰਡ ਦੇਵੋ। ਅਤੇ ਉਨ੍ਹਾਂ ਨੂੰ ਕਿਹਾ ਕਿ ਜਾਕੇ ਇਸਰਾਏਲ ਦੇ ਲੋਕਾਂ ਨੂੰ ਇਹ ਸੁਨਿਹਾ ਦੇਵੋ ਕਿ, "ਜੇ ਕੋਈ ਸ਼ਾਊਲ ਅਤੇ ਸਮੂਏਲ ਦੇ ਮਗਰ ਨਾ ਆਵੇਗਾ ਤਾਂ ਉਨ੍ਹਾਂ ਦੀਆਂ ਗਊਆਂ ਨਾਲ ਵੀ ਅਇਹਾ ਸਲੂਕ ਹੀ ਕੀਤਾ ਜਾਏਗਾ।"ਤਦ ਯਹੋਵਾਹ ਦਾ ਭੈਅ ਲੋਕਾਂ ਨੂੰ ਪੈ ਗਿਆ। ਉਹ ਸਾਰੇ ਇਕਠੇ ਅਤੇ ਇੱਕ ਹੋਕੇ ਉਸ ਕੋਲ ਆਏ।
8 ਸ਼ਾਊਲ ਨੇ ਸਾਰਿਆਂ ਆਦਮੀਆਂ ਨੂੰ ਬਜ਼ਕ ਵਿੱਚ ਇਕਠਿਆਂ ਕੀਤਾ। ਉਥੇ 3,00,000 ਆਦਮੀ ਇਸਰਾਏਲ ਤੋਂ ਅਤੇ 30,000 ਆਦਮੀ ਯਹੂਦਾਹ ਤੋਂ ਸਨ।
9 ਸ਼ਾਊਲ ਅਤੇ ਉਸਦੀ ਸੈਨਾ ਨੇ ਉਨ੍ਹਾਂ ਹਰਕਾਰਿਆਂ ਨੂੰ ਜੋ ਯਾਬੇਸ਼ ਤੋਂ ਆਏ ਸਨ, "ਤੁਸੀਂ ਯਾਬੇਸ਼-ਗਿਲਆਦ ਦੇ ਲੋਕਾਂ ਨੂੰ ਜਾਕੇ ਆਖ ਦਿਉ ਕਿ ਕਲ੍ਹ੍ਹ ਜਿਸ ਵੇਲੇ ਧੁੱਪ ਤੇਜ਼ ਹੋਵੇਗੀ ਤਾਂ ਉਸ ਵਕਤ ਤੱਕ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ।"ਹਰਕਾਰਿਆਂ ਨੇ ਯਾਬੇਸ਼ ਦੇ ਲੋਕਾਂ ਨੂੰ ਜਾਕੇ ਸ਼ਾਊਲ ਦਾ ਸੁਨਿਹਾ ਦੇ ਦਿੱਤਾ। ਤਾਂ ਉਹ ਲੋਕ ਬੜੇ ਖੁਸ਼ ਹੋਏ।
10 ਤਾਂ ਯਾਬੇਸ਼ ਦੇ ਲੋਕਾਂ ਨੇ ਅੰਮੋਨੀਆਂ ਦੇ ਨਾਹਾਸ਼ ਨੂੰ ਕਿਹਾ, "ਕਲ੍ਹ੍ਹ ਅਸੀਂ ਤੇਰੇ ਕੋਲ ਆਵਾਂਗੇ ਤੂੰ ਜਿਵੇਂ ਚਾਹੇਂ ਸਾਡਾ ਜੋ ਕਰਨਾ ਚਾਹੇਂ ਕਰ ਲਵੀਂ।
11 ਅਗਲੀ ਸਵੇਰ ਸ਼ਾਊਲ ਨੇ ਆਪਣੇ ਸਿਪਾਹੀਆਂ ਨੂੰ ਤਿੰਨ ਹਿਸਿਆਂ ਵਿੱਚ ਵੰਡਿਆ। ਸਵੇਰ ਦੇ ਪਹਿਲੇ ਪਹਿਰ ਹੀ ਸ਼ਾਊਲ ਆਪਣੇ ਸਿਪਾਹੀਆਂ ਨਾਲ ਅੰਮੋਨੀਆਂ ਦੇ ਡੇਰੇ ਆ ਵੜਿਆ। ਉਸਨੇ ਉਨ੍ਹਾਂ ਉੱਪਰ ਉਸ ਵਕਤ ਆਕੇ ਹਮਲਾ ਕੀਤਾ ਜਿਸ ਵੇਲੇ ਉਸ ਸਵੇਰ ਉਹ ਆਪਣੇ ਦਰਬਾਨ ਬਦਲ ਰਹੇ ਸਨ। ਦੁਪਿਹਰ ਤੋਂ ਪਹਿਲੇ-ਪਹਿਲੇ ਸ਼ਾਊਲ ਅਤੇ ਉਸਦੇ ਸਿਪਾਹੀਆਂ ਨੇ ਅੰਮੋਨੀਆਂ ਨੂੰ ਹਰਾ ਦਿੱਤਾ। ਅਤੇ ਅੰਮੋਨੀ ਸਿਪਾਹੀ ਸਾਰੇ ਇਧਰ-ਉਧਰ ਭੱਜ ਖਲੋਤੇ। ਸਭ ਇੱਕ ਦੂਜੇ ਤੋਂ ਖਿਂਡਰ ਗਏ, ਕੋਈ ਦੋ ਇਕਠੇ ਨਾ ਰਹੇ।
12 ਤੱਦ ਲੋਕਾਂ ਨੇ ਸਮੂਏਲ ਨੂੰ ਕਿਹਾ, "ਉਹ ਲੋਕ ਕਿਥੇ ਹਨ ਜਿਨ੍ਹਾਂ ਨੇ ਇਹ ਆਖਿਆ ਕਿ ਸ਼ਾਊਲ ਸਾਡਾ ਪਾਤਸ਼ਾਹ ਨਹੀਂ ਬਣੇਗਾ? ਉਨ੍ਹਾਂ ਲੋਕਾਂ ਨੂੰ ਇੱਥੇ ਲਿਆਵੋ, ਅਸੀਂ ਉਨ੍ਹਾਂ ਨੂੰ ਵਢ ਸੁੱਟਾਂਗੇ।"
13 ਪਰ ਸ਼ਾਊਲ ਨੇ ਕਿਹਾ, "ਨਹੀਂ! ਅੱਜ ਦੇ ਦਿਨ ਕਿਸੇ ਨੂੰ ਜਾਨੋ ਨਾ ਮਾਰੋ, ਕਿਉਂਕਿ ਅੱਜ ਦੇ ਦਿਨ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਬਚਾਇਆ ਹੈ।"
14 ਤੱਦ ਸਮੂਏਲ ਨੇ ਲੋਕਾਂ ਨੂੰ ਕਿਹ, "ਆਓ, ਆਪਾਂ ਗਿਲਗਾਲ ਨੂੰ ਚੱਲੀਏ। ਅਸੀਂ ਗਿਲਗਾਲ ਵਿਖੇ ਫ਼ਿਰ ਤੋਂ ਸ਼ਾਊਲ ਨੂੰ ਰਾਜਾ ਤਸਦੀਕ ਕਰਾਂਗੇ।"
15 ਫ਼ਿਰ ਸਾਰੇ ਲੋਕ ਗਿਲਗਾਲ ਨੂੰ ਗਏ। ਉਥੇ ਯਹੋਵਾਹ ਦੇ ਸਾਮ੍ਹਣੇ, ਲੋਕਾਂ ਨੇ ਸ਼ਾਊਲ ਨੂੰ ਪਾਤਸ਼ਾਹ ਠਹਿਰਾਇਆ। ਉਨ੍ਹਾਂ ਨੇ ਉਥੇ ਯਹੋਵਾਹ ਦੇ ਅੱਗੇ ਸੁਖ-ਸਾਂਦ ਦੀਆਂ ਭੇਟਾਂ ਚੜਾਈਆਂ ਅਤੇ ਉਥੇ ਸ਼ਾਊਲ ਅਤੇ ਸਾਰੇ ਇਸਰਾਏਲੀ ਮਨੁਖਾਂ ਨੇ ਵੱਡੀ ਖੁਸ਼ੀ ਮਨਾਈ।
ਕਾਂਡ 12

1 ਸਮੂਏਲ ਨੇ ਸਾਰੇ ਇਸਰਾਏਲ ਦੇ ਲੋਕਾਂ ਨੂੰ ਕਿਹਾ, "ਮੈਂ ਉਹ ਸਭ ਕੁਝ ਕੀਤਾ ਹੈ ਜੋ ਤੁਸੀਂ ਲੋਕਾਂ ਨੇ ਮੇਰੇ ਕੋਲੋਂ ਚਾਹਿਆ। ਮੈਂ ਤੁਹਾਡੇ ਉੱਪਰ ਪਾਤਸ਼ਾਹ ਵੀ ਠਹਿਰਾ ਦਿੱਤਾ ਹੈ।
2 ਹੁਣ ਤੁਹਾਨੂੰ ਤੁਹਾਡੇ ਅੱਗੇ-ਅੱਗੇ ਤੁਰਨ ਲਈ ਪਾਤਸ਼ਾਹ ਵੀ ਦਿੱਤਾ ਹੈ। ਮੈਂ ਹੁਣ ਬੁਢਾ ਹੋ ਗਿਆ ਹਾਂ ਅਤੇ ਮੇਰੇ ਵਾਲ ਚਿੱਟੇ ਹੋ ਗਏ ਹਨ, ਪਰ ਮੇਰੇ ਪੁੱਤਰ ਤੁਹਾਡੇ ਨਾਲ ਹਨ। ਜਦ ਤੋਂ ਮੈਂ ਅਜੇ ਛੋਟਾ ਜਿਹਾ ਬਾਲਕ ਸੀ ਤਦ ਤੋਂ ਮੈਂ ਤੁਹਾਡਾ ਆਗੂ ਰਿਹਾ ਹਾਂ।
3 ਵੇਖੋ, ਮੈਂ ਹਾਜ਼ਰ ਹਾਂ। ਜੇਕਰ ਮੈਂ ਕੋਈ ਗਲਤੀ ਕੀਤੀ ਹੋਵੇ ਤਾਂ ਤੁਹਾਨੂੰ ਉਹ ਜ਼ਰੂਰ ਯਹੋਵਾਹ ਅਤੇ ਉਸਦੇ ਚੁਣੇ ਹੋਏ ਪਾਤਸ਼ਾਹ ਨੂੰ ਦਸ੍ਸਣੀ ਚਾਹੀਦੀ ਹੈ। ਕੀ ਮੈਂ ਕਿਸੇ ਦੀ ਗਊ ਚੁਰਾਈ ਜਾਂ ਕਿਸੇ ਦਾ ਖੋਤਾ ਚੁਰਾਇਆ? ਕੀ ਮੈਂ ਕਿਸੇ ਨੂੰ ਧੋਖਾ ਦਿੱਤਾ ਜਾਂ ਕਿਸੇ ਦਾ ਕੁਝ ਚੁਰਾਇਆ? ਕੀ ਮੈਂ ਆਪਣੀਆਂ ਅਖਾਂ ਅੰਨ੍ਹੀਆਂ ਕਰਨ ਲਈ ਕਣੇ ਦੀ ਵਢੀ ਲਿਤ੍ਤੀ ਤਾਂ ਜੋ ਕਿਸੇ ਹੋਰ ਦੁਆਰਾ ਕੀਤੇ ਅਪਰਾਧ ਨੂੰ ਅਣਦੇਖਿਆਂ ਕਰਾਂ। ਜੇਕਰ ਮੈਂ ਇਨ੍ਹਾਂ ਗੱਲਾਂ ਵਿੱਚੋਂ ਕੁਝ ਵੀ ਕੀਤਾ ਹੋਵੇ ਮੈਂ ਹਾਨੀ-ਪੂਰਤੀ ਕਰਾਂਗਾ।"
4 ਤਾਂ ਇਸਰਾਏਲੀਆਂ ਨੇ ਆਖਿਆ, "ਨਹੀਂ! ਤੂੰ ਸਾਡੇ ਨਾਲ ਕਦੇ ਵੀ ਬਦਸਲੂਕੀ ਨਹੀਂ ਕੀਤੀ ਨਾ ਹੀ ਕਦੇ ਤੂੰ ਸਾਨੂੰ ਧੋਖਾ ਦਿੱਤਾ ਅਤੇ ਨਾ ਹੀ ਕੋਈ ਕਦੇ ਵਢੀ ਲਿਤ੍ਤੀ ਹੈ।"
5 ਸਮੂਏਲ ਨੇ ਇਸਰਾਏਲੀਆਂ ਨੂੰ ਕਿਹਾ, "ਯਹੋਵਾਹ ਤੁਹਾਡੇ ਉੱਤੇ ਗਵਾਹ ਹੈ ਅਤੇ ਉਸਦਾ ਮਸਹ ਕੀਤਾ ਹੋਇਆ ਵੀ ਅੱਜ ਦੇ ਦਿਨ ਗਵਾਹ ਹੈ ਕਿ ਤੁਸੀਂ ਮੇਰੇ ਖਿਲਾਫ਼ ਮੇਰੇ ਵਿੱਚ ਕੁਝ ਨਹੀਂ ਲਭਿਆ।" ਲੋਕਾਂ ਨੇ ਆਖਿਆ, "ਹਾਂ ਯਹੋਵਾਹ ਗਵਾਹ ਹੈ।"
6 ਤਦ ਸਮੂਏਲ ਨੇ ਲੋਕਾਂ ਨੂੰ ਕਿਹਾ, "ਯਹੋਵਾਹ ਨੇ ਸਭ ਅਖੀਂ ਡਿਠਾ ਹੈ ਜੋ ਕੁਝ ਵੀ ਵਾਪਰਿਆ ਹੈ। ਇਹ ਯਹੋਵਾਹ ਹੀ ਹੈ ਜਿਸਨੇ ਮੂਸਾ ਅਤੇ ਹਾਰੂਨ ਨੂੰ ਠਹਿਰਾਇਆ ਅਤੇ ਇਹ ਵੀ ਯਹੋਵਾਹ ਹੀ ਹੈ ਜੋ ਤੁਹਾਡੇ ਪੁਰਖਿਆਂ ਨੂੰ ਮਿਸਰ ਵਿੱਚੋਂ ਕਢਕੇ ਲਿਆਇਆ।
7 ਹੁਣ ਤੁਸੀਂ ਚੁੱਪ ਕਰਕੇ ਖੜੇ ਹੋ ਜਾਉ ਤਾਂ ਜੋ ਮੈਂ ਉਹ ਸਭ ਗੱਲਾਂ ਤੁਹਾਨੂੰ ਦੱਸ ਸਕਾਂ ਜੋ ਯਹੋਵਾਹ ਨੇ ਤੁਹਾਡੇ ਲਈ ਅਤੇ ਤੁਹਾਡੇ ਪੁਰਖਿਆਂ ਲਈ ਕੀਤੀਆਂ।
8 ਯਾਕੂਬ ਮਿਸਰ ਨੂੰ ਗਿਆ। ਬਾਦ ਵਿੱਚ ਮਿਸਰੀਆਂ ਨੇ ਉਸ ਦੇ ਉੱਤਰਾਧਿਕਾਰੀਆਂ ਲਈ ਜਿਉਣਾ ਦੁਭਰ ਕਰ ਦਿੱਤਾ। ਇਸ ਲਈ ਉਨ੍ਹਾਂ ਨੇ ਯਹੋਵਾਹ ਅੱਗੇ ਮਦਦ ਲਈ ਪੁਕਾਰ ਕੀਤੀ ਅਤੇ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਤੁਹਾਡੇ ਪੁਰਖਿਆਂ ਦੀ ਮਿਸਰ ਵਿੱਚੋਂ ਬਾਹਰ ਕਢਣ ਲਈ ਅਗਵਾਈ ਕਰਨ ਲਈ ਭੇਜਿਆ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਇਸ ਜਗ਼੍ਹਾ ਉੱਤੇ ਰਹਿਣ ਦਿੱਤਾ।
9 "ਪਰ ਤੁਹਾਡੇ ਪੁਰਖੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਕਰਨੀ ਨੂੰ ਭੁੱਲ ਗਏ। ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਸੀਸਰਾ ਦਾ ਗੁਲਾਮ ਬਣਾ ਦਿੱਤਾ। ਹਸੋਰ ਦੇਸ਼ ਦੀ ਸੈਨਾ ਦਾ ਸੀਸਰਾ ਸੈਨਾਪਤੀ ਸੀ। ਫ਼ਿਰ ਯਹੋਵਾਹ ਨੇ ਉਨ੍ਹਾਂ ਨੂੰ ਫ਼ਲਿਸਤੀਆਂ ਦੇ ਹੱਥ ਅਤੇ ਮੋਆਬ ਦੇ ਹੱਥ ਵੇਚ ਦਿੱਤਾ। ਉਹ ਸਭ ਤੁਹਾਡੇ ਪੁਰਖਿਆਂ ਦੇ ਖਿਲਾਫ਼ ਲੜੇ।
10 ਫ਼ਿਰ ਤੁਹਾਡੇ ਪੁਰਖਿਆਂ ਨੇ ਯਹੋਵਾਹ ਅੱਗੇ ਪੁਕਾਰ ਕੀਤੀ। ਉਨ੍ਹਾਂ ਕਿਹਾ, 'ਅਸੀਂ ਪਾਪੀ ਹਾਂ। ਅਸੀਂ ਯਹੋਵਾਹ ਨੂੰ ਛੱਡਕੇ ਬਆਲੀਮ ਅਤੇ ਅਸ਼ਤਾਰੋਥ ਵਰਗੇ ਝੂਠੇ ਦੇਵੀ ਦੇਵਤਿਆਂ ਨੂੰ ਪੂਜਦੇ ਰਹੇ। ਪਰ ਜੇ ਤੂੰ ਹੁਣ ਸਾਨੂੰ ਸਾਡੇ ਵੈਰੀਆਂ ਦੇ ਹਥੋਂ ਛੁਡਾਵੇ ਤਾਂ ਅਸੀਂ ਹੁਣ ਤੇਰੀ ਹੀ ਉਪਾਸਨਾ ਕਰਾਂਗੇ।
11 "ਫ਼ਿਰ ਯਹੋਵਾਹ ਨੇ ਯਰੁਬ੍ਬਆਲ, ਬਦਾਨ ਯਿਫ਼ਤਾਹ ਅਤੇ ਸਮੂਏਲ ਨੂੰ ਭੇਜਿਆ ਅਤੇ ਤੁਹਾਡੇ ਚਾਰੋ ਤਰਫ਼ ਜਿਹੜੇ ਤੁਹਾਡੇ ਦੁਸ਼ਮਣ ਸਨ ਉਨ੍ਹਾਂ ਤੋਂ ਨਿਜਾਤ ਦਿਵਾਈ। ਤਾਂ ਫ਼ਿਰ ਤੁਸੀਂ ਸੁਖ ਨਾਲ ਵਸ ਗਏ।
12 ਪਰ ਜਦੋਂ ਤੁਸੀਂ ਵੇਖਿਆ ਕਿ ਅੰਮੋਨੀਆਂ ਦਾ ਪਾਤਸ਼ਾਹ ਨਾਹਾਸ਼ ਤੁਹਾਡੇ ਵਿਰੁੱਧ ਲੜਨ ਆ ਰਿਹਾ ਹੈ ਤਾਂ ਤੁਸੀਂ ਕਿਹਾ, "ਨਹੀਂ! ਸਾਨੂੰ ਇੱਕ ਪਾਤਸ਼ਾਹ ਚਾਹੀਦਾ ਹੈ ਜੋ ਸਾਡੇ ਉੱਤੇ ਰਾਜ ਕਰੇ। ਤੁਸੀਂ ਇਹ ਕਿਹਾ ਜਦ ਕਿ ਤੁਹਾਡੇ ਉੱਪਰ ਯਹੋਵਾਹ ਤੁਹਾਡਾ ਪਰਮੇਸ਼ੁਰ ਹੀ ਪਾਤਸ਼ਾਹ ਸੀ!
13 ਹੁਣ ਵੇਖੋ! ਇਹ ਹੈ ਤੁਹਾਡਾ ਪਾਤਸ਼ਾਹ ਜੋ ਕਿ ਤੁਸੀਂ ਚੁਣਿਆ। ਯਹੋਵਾਹ ਨੇ ਇਸ ਪਾਤਸ਼ਾਹ ਨੂੰ ਤੁਹਾਡੇ ਉੱਪਰ ਠਹਿਰਾਇਆ ਹੈ।
14 ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਇਸਦਾ ਕਹਿਣਾ ਮੰਨੋ ਅਤੇ ਇਸਦਾ ਆਦਰ ਕਰੋ। ਤੁਹਾਨੂੰ ਉਸਦੀ ਟਹਿਲ ਸੇਵਾ ਕਰਨੀ ਚਾਹੀਦੀ ਹੈ ਅਤੇ ਹੁਕਮ ਦਾ ਪਾਲਣ ਕਰਨਾ ਚਾਹੀਦਾ ਹੈ। ਤੁਹਾਨੂੰ ਉਸਦੇ ਖਿਲਾਫ਼ ਨਹੀਂ ਹੋਣਾ ਚਾਹੀਦਾ। ਤੁਸੀਂ ਅਤੇ ਤੁਹਾਡੇ ਪਾਤਸ਼ਾਹ ਨੂੰ ਜੋ ਤੁਹਾਡੇ ਉੱਪਰ ਰਾਜ ਕਰੇ ਯਹੋਆਹ ਤੁਹਾਡੇ ਪਰਮੇਸ਼ੁਰ ਨੂੰ ਹਮੇਸ਼ਾ ਚੇਤੇ ਰਖਣਾ ਚਾਹੀਦਾ ਹੈ ਅਤੇ ਉਸਦਾ ਕਹਿਣਾ ਮੰਨਣਾ ਚਾਹੀਦਾ ਹੈ।
15 ਪਰ ਜੇ ਤੁਸੀਂ ਯਹੋਵਾਹ ਤੋਂ ਨਾ ਡਰੇ ਰਹੋ ਅਤੇ ਉਸਦਾ ਆਦਰ ਨਾ ਕੀਤਾ ਅਤੇ ਉਸਦੇ ਖਿਲਾਫ਼ ਹੋ ਗਏ ਤਾਂ ਉਹ ਤੁਹਾਡੇ ਵਿਰੁੱਧ ਹੋ ਜਾਵੇਗਾ ਤਾਂ ਫ਼ਿਰ ਯਹੋਵਾਹ ਤੁਹਾਨੂੰ ਅਤੇ ਤੁਹਾਡੇ ਪਾਤਸ਼ਾਹ ਨੂੰ ਵੀ ਨਾਸ਼ ਕਰ ਦੇਵੇਗਾ।
16 "ਹੁਣ ਤੁਸੀਂ ਚੁੱਪ-ਚਾਪ ਖੜੇ ਹੋ ਜਾਓ ਅਤੇ ਵੇਖੋ ਤੁਹਾਡੀਆਂ ਅਖਾਂ ਸਾਮ੍ਹਾਣੇ ਯਹੋਵਾਹ ਕੀ ਨਜ਼ਾਰਾ ਵਿਖਾਉਂਦਾ ਹੈ।
17 ਇਹ ਕਣਕ ਵਢਣ ਦਾ ਸਮਾਂ ਹੈ। ਮੈਂ ਯਹੋਵਾਹ ਅੱਗੇ ਪ੍ਰਾਰਥਨਾ ਕਰਾਂਗਾ। ਮੈਂ ਉਸਨੂੰ ਗਰਜਣ ਅਤੇ ਮੀਂਹ ਪਾਉਣ ਲਈ ਬੇਨਤੀ ਕਰਾਂਗਾ, ਇਸ ਲਈ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਯਹੋਵਾਹ ਕੋਲੋਂ ਪਾਤਸ਼ਾਹ ਮੰਗਣ ਦੀ ਇੱਕ ਵੱਡੀ ਗਲਤੀ ਕੀਤੀ ਹੈ।"
18 ਇਸ ਉਪਰੰਤ ਸਮੂਏਲ ਨੇ ਯਹੋਵਾਹ ਨੂੰ ਪੁਕਾਰਿਆ। ਉਸੇ ਦਿਨ ਯਹੋਵਾਹ ਨੇ ਗਰਜ ਅਤੇ ਮੀਂਹ ਪਾ ਦਿੱਤਾ। ਤਦ ਲੋਕ ਯਹੋਵਾਹ ਅਤੇ ਸਮੂਏਲ ਕੋਲੋਂ ਬੜਾ ਡਰ ਗਏ।
19 ਸਭ ਲੋਕਾਂ ਨੇ ਸਮੂਏਲ ਨੂੰ ਕਿਹਾ, "ਆਪਣੇ ਦਾਸਾਂ ਦੇ ਲਈ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਬੇਨਤੀ ਕਰ ਕਿ ਸਾਨੂੰ ਮਰਨ ਤੋਂ ਬਚਾਵੇ। ਅਸੀਂ ਬੜੇ ਪਾਪ ਕੀਤੇ ਹਨ ਅਤੇ ਬਾਰ-ਬਾਰ ਕੀਤੇ ਹਨ ਅਤੇ ਜਦੋਂ ਅਸੀਂ ਹੁਣ ਨਵੇਂ ਪਾਤਸ਼ਾਹ ਦੀ ਮੰਗ ਕੀਤੀ, ਉਨ੍ਹਾਂ ਪਾਪਾਂ ਵਿੱਚ ਇੱਕ ਹੋਰ ਇਜ਼ਾਫ਼ਾ ਕੀਤਾ ਹੈ।"
20 ਤਦ ਸਮੂਏਲ ਨੇ ਲੋਕਾਂ ਨੂੰ ਆਖਿਆ, "ਘਬਰਾਓ ਨਾ! ਇਹ ਸੱਚ ਹੈ ਕਿ ਤੁਸੀਂ ਬਹੁਤ ਸਾਰੇ ਮਾੜੇ ਕੰਮ ਕੀਤੇ ਪਰ ਯਹੋਵਾਹ ਨੂੰ ਮੰਨਣਾ ਨਾ ਛੱਡੋ। ਤੁਸੀਂ ਪੂਰੇ ਮਨ ਨਾਲ ਯਹੋਵਾਹ ਦੀ ਸੇਵਾ ਕਰੋ।
21 ਬੁੱਤ ਤਾਂ ਸਿਰਫ਼ ਪੱਥਰ ਹਨ ਦੇਵਤੇ ਨਹੀਂ। ਉਹ ਤੁਹਾਡਾ ਕੁਝ ਨਹੀਂ ਸੁਆਰ ਸਕਦੇ। ਇਸ ਲਈ ਉਨ੍ਹਾਂ ਦੀ ਉਪਾਸਨਾ ਵਿਅਰਥ ਹੈ। ਬੁੱਤ ਨਾ ਤੁਹਾਡੀ ਮਦਦ ਕਰ ਸਕਦੇ ਹਨ ਨਾ ਤੁਹਾਨੂੰ ਬਚਾ ਸਕਦੇ ਹਨ। ਉਹ ਕੁਝ ਵੀ ਨਹੀਂ ਹਨ।
22 "ਪਰ ਯਹੋਵਾਹ ਆਪਣੇ ਲੋਕਾਂ ਨੂੰ ਛੱਡੇਗਾ ਨਹੀਂ। ਸਗੋਂ ਯਹੋਵਾਹ ਤਾਂ ਤੁਹਾਨੂੰ ਆਪਣੀ ਪਰਜਾ ਬਣਾਕੇ ਖੁਸ਼ ਹੈ ਸੋ ਉਹ ਆਪਣੇ ਵੱਡੇ ਨਾਮ ਕਾਰਣ ਆਪਣੇ ਲੋਕਾਂ ਦਾ ਤਿਆਗ ਨਹੀਂ ਕਰੇਗਾ।
23 ਅਤੇ ਜਿਥੋਂ ਤੱਕ ਮੇਰਾ ਤਾਲੁਕ੍ਕ ਹੈ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨੀ ਨਾ ਛੱਡਾਂਗਾ। ਜੇਕਰ ਮੈਂ ਤੁਹਾਡੇ ਲਈ ਬੇਨਤੀ ਕਰਨੀ ਛੱਡ ਦੇਵਾਂ ਇਸਦਾ ਮਤਲਬ ਹੋਵੇਗਾ ਕਿ ਮੈਂ ਯਹੋਵਾਹ ਦੇ ਵਿਰੁੱਧ ਪਾਪ ਕਰ ਰਿਹਾ ਹਾਂ। ਮੈਂ ਤੁਹਾਨੂੰ ਹਮੇਸ਼ਾ ਚੰਗਾ ਜੀਵਨ ਜਿਉਣ ਦੀ ਸੇਧ ਦਿੰਦਾ ਰਹਾਂਗਾ।
24 ਪਰ ਤੁਸੀਂ ਯਹੋਵਾਹ ਨੂੰ ਮਾਨ ਜ਼ਰੂਰ ਦੇਣਾ। ਤੁਸੀਂ ਆਪਣੇ ਪੂਰੇ ਮਨ ਨਾਲ ਉਸਦੀ ਭਗਤੀ ਕਰੋ। ਹਮੇਸ਼ਾ ਤੁਹਾਡੇ ਨਾਲ ਕੀਤੀਆਂ ਉਸ ਦੀਆਂ ਨੇਕਨਾਮੀਆਂ ਨੂੰ ਯਾਦ ਰਖੋ।
25 ਪਰ ਜੇ ਤੁਸੀਂ ਢੀਠ ਬਣੇ ਰਹੇ ਅਤੇ ਅਗ੍ਗੋਂ ਤੋਂ ਫ਼ਿਰ ਪਾਪ ਕੀਤੇ ਤਾਂ ਫ਼ਿਰ ਪਰਮੇਸ਼ੁਰ ਤੁਹਾਨੂੰ ਅਤੇ ਤੁਹਾਡੇ ਪਾਤਸ਼ਾਹ ਨੂੰ ਬਾਹਰ ਕਢ ਸੁੱਟੇਗਾ ਉਵੇਂ ਹੀ ਜਿਵੇਂ ਝਾੜੂ ਨਾਲ ਮਿੱਟੀ-ਘੱਟੇ ਨੂੰ।"
ਕਾਂਡ 13

1 ਉਸ ਵਕਤ ਸ਼ਾਊਲ ਇੱਕ ਸਾਲ ਤੱਕ ਪਾਤਸ਼ਾਹ ਰਿਹਾ। ਜਦੋਂ ਸ਼ਾਊਲ ਦੋ ਵਰ੍ਹੇ ਇਸਰਾਏਲ ਉੱਤੇ ਰਾਜ ਕਰ ਚੁੱਕਾ।
2 ਉਸਨੇ ਇਸਰਾਏਲ ਵਿੱਚੋਂ 30,000 ਆਦਮੀ ਚੁਣੇ। ਇਨ੍ਹਾਂ ਵਿੱਚੋਂ 2,000 ਆਦਮੀ ਉਸਦੇ ਨਾਮ ਮਿਕਮਾਸ਼ ਅਤੇ ਬੈਤੇਲ ਦੇ ਪਹਾੜੀ ਦੇਸ਼ ਵਿੱਚ ਰਹੇ ਅਤੇ 1,000 ਆਦਮੀ ਯੋਨਾਥਨ ਦੇ ਨਾਲ ਬਿਨਯਾਮੀਨ ਦੇ ਗਿਬਆਹ ਵਿੱਚ ਰਹੇ।
3 ਯੋਨਾਥਾਨ ਨੇ ਫ਼ਲਿਸਤੀਆਂ ਨੂੰ ਜੋ ਗਿਬਆਹ ਵਿੱਚ ਸਨ ਨੂੰ ਹਰਾਇਆ। ਜਦੋਂ ਫ਼ਲਿਸਤੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਕਿਹਾ, "ਇਬਰਾਨੀਆਂ ਨੇ ਧਰੋਹ ਕੀਤਾ ਹੈ।"ਸ਼ਾਊਲ ਨੇ ਆਖਿਆ, "ਸਾਰੇ ਇਬਰਾਨੀ ਸੁਣ ਲੈਣ ਕਿ ਕੀ ਵਾਪਰਿਆ ਹੈ।" ਇਸ ਵਾਸਤੇ ਸ਼ਾਊਲ ਨੇ ਸਾਰੇ ਇਸਰਾਏਲ ਵਿੱਚ ਤੂਤੀ ਫ਼ੁੰਕਵਾਈ।
4 ਸਾਰੇ ਇਸਰਾਏਲੀਆਂ ਨੇ ਇਹ ਖਬਰ ਸੁਣੀ ਤਾਂ ਉਨ੍ਹਾਂ ਕਿਹਾ, "ਸ਼ਾਊਲ ਨੇ ਫ਼ਲਿਸਤੀਆਂ ਨੇ ਗੈਰੀਜ਼ਨ ਨੂੰ ਹਰਾਇਆ ਸੀ। ਹੁਣ ਫ਼ਲਿਸਤੀ ਸੱਚਮੁੱਚ ਹੀ ਇਸਰਾਏਲੀਆਂ ਨਾਲ ਨਫ਼ਰਤ ਕਰਨਗੇ।"ਸਾਰੇ ਇਸਰਾਏਲੀਆਂ ਨੂੰ ਸ਼ਾਊਲ ਦੇ ਨਾਲ ਜੁੜਨ ਲਈ ਗਿਲਗਾਲ ਵਿੱਚ ਬੁਲਾਇਆ ਗਿਆ ਸੀ।
5 ਫ਼ਲਿਸਤੀ ਇਸਰਾਏਲ ਦੇ ਵਿਰੁੱਧ ਲੜਨ ਲਈ ਇਕਠੇ ਹੋ ਗਏ। ਉਨ੍ਹਾਂ ਕੋਲ 3,000 ਰਥ ਅਤੇ 6,000 ਘੁੜ-ਸਿਪਾਹੀ ਸਨ। ਉਹ ਫ਼ਲਿਸਤੀ ਸਿਪਾਹੀ ਇੰਨੇ ਜ਼ਿਆਦਾ ਸਨ ਜਿਵੇਂ ਸਮੁੰਦਰ ਕਿਨਾਰੇ ਰੇਤ ਦੇ ਕਣ ਹੋਣ। ਉਨ੍ਹਾਂ ਨੇ ਮਿਕਮਾਸ਼ ਵਿੱਚ ਡੇਰਾ ਲਾਇਆ। (ਮਿਕਮਾਸ਼ ਬੈਤਆਵਨ ਦੇ ਪੂਰਬ ਵੱਲ ਹੈ।)
6 ਇਸਰਾਏਲੀਆਂ ਨੂੰ ਲੱਗਾ ਕਿ ਉਹ ਮੂਸੀਬਤ ਵਿੱਚ ਹਨ। ਉਨ੍ਹਾਂ ਨੇ ਆਪਣੇ-ਆਪ ਨੂੰ ਫ਼ਸੇ ਹੋਏ ਮਹਿਸੂਸ ਕੀਤਾ ਇਸ ਲਈ ਉਹ ਕਂਦਰਾਂ, ਝਾੜੀਆਂ ਅਤੇ ਗੁਫ਼ਾਵਾਂ ਵਿੱਚ ਪਹਾੜਾ ਦੇ ਇਧਰ-ਉਧਰ ਅਹੁਲਿਆਂ ਵਿੱਚ ਆਪਣੇ-ਆਪ ਨੂੰ ਬਚਾਉਣ ਲਈ ਲੁਕਣ ਲੱਗੇ। ਸਗੋਂ ਉਹ ਜ਼ਮੀਨ ਉੱਤੇ ਵੀ ਉਸਤੋਂ ਥੱਲੇ ਗਢਿਆਂ 'ਚ ਖੂਹਾਂ ਵਿੱਚ ਟੋਇਆਂ ਆਦਿ ਵਿੱਚ ਲੁਕ ਗਏ।
7 ਕਈ ਇਬਰਾਨੀ ਯਰਦਨ ਦਰਿਆ ਤੋਂ ਪਾਰ ਗਾਦ ਅਤੇ ਗਿਲਆਦ ਦੇਸ਼ ਨੂੰ ਚਲੇ ਗਏ। ਸ਼ਾਊਲ ਅਜੇ ਵੀ ਗਿਲਗਾਲ ਵਿੱਚ ਹੀ ਸੀ। ਉਸ ਦੀ ਫ਼ੌਜ ਦੇ ਸਾਰੇ ਆਦਮੀ ਡਰ ਨਾਲ ਕੰਬ ਰਹੇ ਸਨ।
8 ਸਮੂਏਲ ਨੇ ਕਿਹਾ ਸੀ ਕਿ ਉਹ ਸ਼ਾਊਲ ਨੂੰ ਗਿਲਗਾਲ ਵਿੱਚ ਮਿਲੇਗਾ। ਸ਼ਾਊਲ ਸੱਤ ਦਿਨ ਤੱਕ ਉਡੀਕਦਾ ਰਿਹਾ ਪਰ ਸਮੂਏਲ ਅਜੇ ਤੀਕ ਗਿਲਗਾਲ ਵਿੱਚ ਨਹੀਂ ਸੀ ਪਹੁੰਚਿਆ ਅਤੇ ਸਿਪਾਹੀ ਸ਼ਾਊਲ ਨੂੰ ਛੱਡਕੇ ਭੱਜਣੇ ਸ਼ੁਰੂ ਹੋ ਗਏ।
9 ਤਾਂ ਸ਼ਾਊਲ ਨੇ ਕਿਹਾ, "ਹੋਮ ਦੀਆਂ ਭੇਟਾਂ ਅਤੇ ਸੁਖ-ਸਾਂਦ ਦੀਆਂ ਭੇਟਾਂ ਮੇਰੇ ਕੋਲ ਲੈਕੇ ਆਵੋ।" ਤਾਂ ਸ਼ਾਊਲ ਨੇ ਹੋਮ ਦੀਆਂ ਭੇਟਾਂ ਚੜਾਈਆਂ।
10 ਜਿਵੇਂ ਹੀ ਸ਼ਾਊਲ ਨੇ ਹੋਮ ਦੀ ਭੇਟ ਚੜਾਈ ਤਾਂ ਸਮੂਏਲ ਵੀ ਆ ਗਿਆ ਤਾਂ ਸ਼ਾਊਲ ਉਸਨੂੰ ਮਿਲਣ ਲਈ ਉਸਦੀ ਸੁਖ-ਸਾਂਦ ਪੁਛਣ ਲਈ ਉਠਿਆ।
11 ਸਮੂਏਲ ਨੇ ਆਖਿਆ, "ਇਹ ਤੂੰ ਕੀ ਕੀਤਾ?"ਸ਼ਾਊਲ ਨੇ ਕਿਹਾ, "ਮੈਂ ਵੇਖਿਆ ਕਿ ਸਿਪਾਹੀ ਮੈਨੂੰ ਛੱਡਕੇ ਭੱਜ ਗਏ ਹਨ, ਤੂੰ ਸਮੇਂ ਸਿਰ ਪਹੁੰਚਿਆ ਨਹੀਂ ਅਤੇ ਫ਼ਲਿਸਤੀ ਮਿਕਮਾਸ਼ ਵਿੱਚ ਇਕਠੇ ਹੋ ਗਏ ਹਨ ਤਾਂ
12 ਮੈਂ ਆਪਣੇ-ਆਪ 'ਚ ਸੋਚਿਆ ਕਿ, 'ਫ਼ਲਿਸਤੀ ਇੱਥੇ ਗਿਲਗਾਲ ਵਿੱਚ ਆਉਣਗੇ ਅਤੇ ਮੇਰੇ ਉੱਪਰ ਹਮਲਾ ਕਰ ਦੇਣਗੇ ਅਤੇ ਮੈਂ ਅਜੇ ਤੀਕ ਯਹੋਵਾਹ ਅੱਗੇ ਕਿਰਪਾ ਲਈ ਬੇਨਤੀ ਵੀ ਨਹੀਂ ਕੀਤੀ, ਇਸ ਲਈ ਮੈਂ ਮਜ਼ਬੂਰ ਹੋਕੇ ਹੋਮ ਦੀ ਭੇਟ ਚੜਾਈ।' "
13 ਸਮੂਏਲ ਨੇ ਕਿਹਾ, "ਤੂੰ ਬੜੀ ਮੂਰਖਤਾਈ ਕੀਤੀ ਹੈ। ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਗਿਆ ਨਹੀਂ ਮੰਨੀ। ਜੇਕਰ ਤੂੰ ਪਰਮੇਸ਼ੁਰ ਦੇ ਹੁਕਮ ਨੂੰ ਮੰਨਿਆ ਹੁੰਦਾ ਤਾਂ ਉਸਨੇ ਤੇਰੇ ਪਰਿਵਾਰ ਨੂੰ ਹਮੇਸ਼ਾ ਲਈ ਇਸਰਾਏਲ ਦੇ ਲੋਕਾਂ ਉੱਪਰ ਰਾਜ ਬਖਸ਼ ਦੇਣਾ ਸੀ।
14 ਪਰ ਹੁਣ ਤੇਰਾ ਰਾਜ ਨਾ ਠਹਿਰੇਗਾ। ਯਹੋਵਾਹ ਇੱਕ ਅਜਿਹਾ ਮਨੁੱਖ ਭਾਲ ਰਿਹਾ ਸੀ ਜਿਹੜਾ ਉਸਦਾ ਹੁਕਮ ਮੰਨਣਾ ਚਾਹੁੰਦਾ ਹੋਵੇ। ਯਹੋਵਾਹ ਨੇ ਉਹ ਮਨੁੱਖ ਭਾਲ ਲਿਆ ਹੈ ਅਤੇ ਯਹੋਵਾਹ ਨੇ ਉਸਨੂੰ ਆਪਣੇ ਲੋਕਾਂ ਦੇ ਆਗੂ ਵਜੋਂ ਚੁਣ ਲਿਆ ਹੈ। ਤੁਸੀਂ ਯਹੋਵਾਹ ਦੇ ਨੇਮਾਂ ਦਾ ਹੁਕਮ ਨਹੀਂ ਮੰਨਿਆ ਇਸ ਲਈ ਉਸਨੇ ਨਵਾਂ ਆਗੂ ਚੁਣ ਲਿਆ ਹੈ।"
15 ਇਸਤੋਂ ਬਾਦ ਸਮੂਏਲ ਉਠਿਆ ਅਤੇ ਗਿਲਗਾਲ ਨੂੰ ਛੱਡਕੇ ਉਥੋਂ ਚਲਾ ਗਿਆ।ਸ਼ਾਊਲ ਅਤੇ ਉਸਦੀ ਬਾਕੀ ਸੈਨਾ ਨੇ ਗਿਲਗਾਲ ਨੂੰ ਛੱਡਿਆ ਅਤੇ ਬਿਨਯਾਮੀਨ ਦੇ ਸ਼ਹਿਰ ਗਿਬਆਹ ਨੂੰ ਚੱਲ ਪਿਆ। ਸ਼ਾਊਲ ਜਿੰਨੀ ਉਸ ਕੋਲ ਫ਼ੌਜ ਬਚੀ ਸੀ ਉਸਦੀ ਗਿਣਤੀ ਕਰ ਰਿਹਾ ਸੀ। ਹੁਣ ਉਸ ਕੋਲ ਕੇਵਲ 600 ਆਦਮੀ ਰਹਿ ਗਏ ਸਨ।
16 ਸ਼ਾਊਲ, ਉਸਦਾ ਪੁੱਤਰ ਯੋਨਾਥਾਨ ਅਤੇ ਬਾਕੀ ਦੇ ਉਨ੍ਹਾਂ ਦੇ ਨਾਲ ਦੇ ਸਿਪਾਹੀ ਬਿਨਯਾਮੀਨ ਵਿੱਚ ਗਿਬਆਹ ਨੂੰ ਮੁੜੇ।ਫ਼ਲਿਸਤੀਆਂ ਨੇ ਮਿਕਮਾਸ਼ ਵਿੱਚ ਡੇਰਾ ਲਾਇਆ ਹੋਇਆ ਸੀ।
17 ਫ਼ਲਿਸਤੀਆਂ ਨੇ ਉਸ ਇਲਾਕੇ ਵਿੱਚ ਰਹਿੰਦੇ ਇਸਰਾਏਲੀਆਂ ਨੂੰ ਸਜ਼ਾ ਦੇਣ ਦਾ ਨਿਸ਼ਚਾ ਕਰ ਲਿਆ, ਇਸ ਲਈ ਸਵਾਰ ਫ਼ਲਿਸਤੀਆਂ ਦੇ ਡੇਰੇ ਤੋਂ ਤੁਰ ਪਏ ਅਤੇ ਉਹ ਤਿੰਨਾਂ ਦਸਤਿਆਂ ਵਿੱਚ ਵੰਡੇ ਗਏ। ਇੱਕ ਦਸਤਾ ਸ਼ੁਆਲ ਖੇਤਰ ਵਿੱਚ ਉਫ਼ਰਾਹ ਨੂੰ ਜਾਂਦੇ ਰਾਹ ਵੱਲ ਨੂੰ ਚਲਿਆ ਗਿਆ।
18 ਦੂਜੀ ਟੋਲੀ ਬੈ-ਹੋਰੋਨ ਦੇ ਰਸਤੇ ਆਈ ਅਤੇ ਤੀਜੀ ਟੋਲੀ ਉਸ ਰਾਹ ਦੇ ਕੰਢੇ ਵੱਲ ਗਈ ਜੋ ਪੂਰਬੀ ਦਿਸ਼ਾ ਵੱਲ ਜਾਂਦਾ ਸੀ ਅਤੇ ਜੋ ਸਬੋਈਮ ਦੀ ਖੱਡ ਉੱਪਰ ਉਜਾੜ ਦੇ ਪਾਸੇ ਸੀ।
19 ਉਸ ਵੇਲੇ ਇਸਰਾਏਲ ਦੇ ਸਾਰੇ ਦੇਸ਼ ਵਿੱਚ ਇੱਕ ਵੀ ਬੰਦਾ ਲੁਹਾਰ ਦਾ ਕੰਮ ਨਹੀਂ ਸੀ ਜਾਣਦਾ ਕਿਉਂਕਿ ਫ਼ਲਿਸਤੀਆਂ ਨੇ ਆਖਿਆ ਸੀ ਕਿ ਅਜਿਹਾ ਨਾ ਹੋਵੇ ਕਿ ਇਬਰਾਨੀ ਲੋਕ ਤਲਵਾਰਾਂ ਅਤੇ ਬਰਛੇ ਆਪਣੇ ਲਈ ਬਨਾਉਣ ਲੱਗ ਪੈਣ।
20 ਸਗੋਂ ਸਾਰੇ ਇਸਰਾਏਲੀ ਫ਼ਲਿਸਤੀਆਂ ਕੋਲ ਆਪਣੇ ਹਲ, ਫ਼ਾਲੇ, ਕਹੀ ਅਤੇ ਕੁਹਾੜਾ ਅਤੇ ਦਾਤੀ ਆਦਿ ਤਿਖੇ ਕਰਵਾਉਣ ਲਈ ਲੈਕੇ ਜਾਂਦੇ ਸਨ।
21 ਅਤੇ ਫ਼ਲਿਸਤੀ ਲੁਹਾਰ ਇਸਰਾਏਲੀਆਂ ਦੇ ਹਲ ਅਤੇ ਫ਼ਾਉੜਾ ਤਿਖੇ ਕਰਨ ਲਈ ਉਨ੍ਹਾਂ ਪਾਸੋਂ ਚਾਂਦੀ ਦਾ 1/3 ਔਂਸ ਲੈਂਦੇ ਸਨ ਅਤੇ ਕੰਧਾਲੀ, ਪਰਾਇਣ, ਆਰਾ ਆਦਿ ਤਿਖਾ ਕਰਨ ਲਈ ਚਾਂਦੀ ਦਾ 1 /3 ਸ਼ੈਕਲ ਲੈਂਦੇ ਸਨ।
22 ਇੰਝ ਹੋਇਆ ਕਿ ਲੜਾਈ ਦੇ ਦਿਨ ਉਨ੍ਹਾਂ ਲੋਕਾਂ ਦੇ ਵਿੱਚੋਂ ਜੋ ਸ਼ਾਊਲ ਅਤੇ ਯੋਨਾਥਾਨ ਦੇ ਨਾਲ ਸਨ ਕਿਸੇ ਦੇ ਵੀ ਹੱਥ ਵਿੱਚ ਇੱਕ ਵੀ ਤਲਵਾਰ ਜਾਂ ਬਰਛੀ ਨਹੀਂ ਸੀ ਸਿਰਫ਼ ਇਹ ਔਜ਼ਾਰ ਸ਼ਾਊਲ ਅਤੇ ਉਸਦੇ ਪੁੱਤਰ ਯੋਨਾਥਾਨ ਕੋਲ ਸਨ।
23 ਫ਼ਲਿਸਤੀ ਸਿਪਾਹੀਆਂ ਦਾ ਦਸਤਾ ਮਿਕਮਾਸ਼ ਦੇ ਪਹਾੜੀ ਇਲਾਕੇ ਉੱਤੇ ਚੌਕਸ ਸੀ।
ਕਾਂਡ 14

1 ਉਸ ਦਿਨ ਸ਼ਾਊਲ ਦਾ ਪੁੱਤਰ ਯੋਨਾਥਾਨ ਉਸ ਨੌਜੁਆਨ ਨਾਲ ਗੱਲ ਕਰ ਰਿਹਾ ਸੀ ਜਿਸਨੇ ਉਸਦੇ ਸ਼ਸਤਰ ਚੁੱਕੇ ਹੋਏ ਸਨ। ਯੋਨਾਥਾਨ ਨੇ ਉਸਨੂੰ ਕਿਹਾ, "ਚੱਲ ਵਾਦੀ ਦੇ ਪਰਲੇ ਪਾਸੇ ਫ਼ਲਿਸਤੀਆਂ ਦੇ ਡੇਰੇ ਵੱਲ ਚੱਲੀਏ।" ਪਰ ਯੋਨਾਥਾਨ ਨੇ ਆਪਣੇ ਪਿਉ ਨੂੰ ਨਾ ਦੱਸਿਆ।
2 ਸ਼ਾਊਲ ਪਹਾੜੀ ਕਿਨਾਰੇ ਮਿਗਰੋਨ ਵਿੱਚ ਇੱਕ ਅਨਾਰ ਦੇ ਬਿਰਛ ਹੇਠ ਬੈਠਾ ਹੋਇਆ ਸੀ। ਇਹ ਜਗ਼੍ਹਾ ਕਣਕ ਛਟ੍ਟਣ ਵਾਲੀ ਥਾਂ ਦੇ ਨੇੜੇ ਹੀ ਸੀ ਅਤੇ ਸ਼ਾਊਲ ਦੇ ਨਾਲ ਇਸ ਵਕਤ ਕੋਈ ਛੇ ਸੌ ਸਿਪਾਹੀ ਸਨ।
3 ਇਕ ਮਨੁੱਖ ਸੀ ਜਿਸਦਾ ਨਾਮ ਆਹੀਯਾਹ ਸੀ ਅਤੇ ਸ਼ੀਲੋਹ ਵਿੱਚ ਏਲੀ ਯਹੋਵਾਹ ਦਾ ਜਾਜਕ ਠਹਿਰਾਇਆ ਗਿਆ ਸੀ ਅਤੇ ਹੁਣ ਉਥੇ ਆਹੀਯਾਹ ਜਾਜਕ ਸੀ। ਅਤੇ ਏਫ਼ੋਦ ਹੁਣ ਉਹ ਪਾਉਂਦਾ ਸੀ। ਆਹੀਯਾਹ ਅਹਿਦੂਬ ਦਾ ਪੁੱਤਰ ਸੀ ਜੋ ਕਿ ਈਕਾਬੋਦ ਦਾ ਭਰਾ ਸੀ। ਈਕਾਬੋਦ ਫ਼ੀਨਹਾਸ ਦਾ ਪੁੱਤਰ ਸੀ, ਅਤੇ ਫ਼ੀਨਹਾਸ ਏਲੀ ਦਾ ਪੁੱਤਰ ਸੀ।ਅਤੇ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਯੋਨਾਥਾਨ ਚਲਾ ਗਿਆ ਹੈ।
4 ਉਸ ਰਾਹ ਦੇ ਦੋਨੋਂ ਪਾਸੇ ਵੱਡੀਆਂ ਉੱਚੀਆਂ ਚੱਟਾਨਾਂ ਸਨ। ਯੋਨਾਥਾਨ ਨੇ ਉਸ ਰਾਹ ਵੱਲੋਂ ਫ਼ਲਿਸਤੀਆਂ ਦੇ ਡੇਰੇ ਉੱਤੇ ਜਾਣ ਦੀ ਸੋਚੀ। ਉਸ ਰਾਹ ਦੀ ਇੱਕ ਪਹਾੜੀ ਚੱਟਾਨ ਦਾ ਨਾਮ ਬੋਸੇਸ ਸੀ ਅਤੇ ਦੂਜੀ ਦਾ ਨਾਉਂ ਸਨਹ ਸੀ।
5 ਇੱਕ ਵੱਡੀ ਚੱਟਾਨੀ ਪਹਾੜੀ ਦਾ ਮੂੰਹ ਮਿਕਮਾਸ਼ ਦੇ ਉੱਤਰ ਵੱਲ ਸੀ ਅਤੇ ਦੂਜੀ ਵੱਡੀ ਚੱਟਾਨ ਦਾ ਮੂੰਹ ਗਾਬਾ ਦੇ ਦਖਣ ਵੱਲ ਸੀ।
6 ਯੋਨਾਥਾਨ ਨੇ ਆਪਣੇ ਨੌਜੁਆਨ ਮਦਦਗਾਰ ਨੇ ਜਿਸਨੇ ਉਸਦੇ ਸ਼ਸਤਰ ਚੁੱਕੇ ਹੋਏ ਸਨ ਕਿਹਾ, "ਚੱਲ ਅਸੀਂ ਉਨ੍ਹਾਂ ਅਸੁੰਨਤੀਆਂ ਦੇ ਡੇਰੇ ਵੱਲ ਚੱਲੀਏ। ਕੀ ਪਤਾ ਯਹੋਵਾਹ ਉਨ੍ਹਾਂ ਲੋਕਾਂ ਨੂੰ ਹਰਾਉਣ ਵਿੱਚ ਸਾਡੀ ਮਦਦ ਕਰੇ। ਯਹੋਵਾਹ ਨੂੰ ਕੋਈ ਨਹੀਂ ਰੋਕ ਸਕਦਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਸਾਡੇ ਕੋਲ ਥੋੜੇ ਸਿਪਾਹੀ ਹਨ ਜਾਂ ਬਹੁਤੇ, ਯਹੋਵਾਹ ਜੋ ਚਾਹੇ ਕਰ ਸਕਦਾ ਹੈ।"
7 ਉਸ ਨੌਜੁਆਨ ਨੇ ਜਿਸਨੇ ਯੋਨਾਥਾਨ ਦੇ ਸ਼ਸਤਰ ਚੁੱਕੇ ਹੋਏ ਸਨ ਉਸਨੂੰ ਕਿਹਾ, "ਤੈਨੂੰ ਜੋ ਠੀਕ ਲੱਗਦਾ ਹੈ ਸੋ ਕਰ, ਮੈਂ ਹਰ ਮੋੜ ਤੇ ਤੇਰੇ ਨਾਲ ਹਾਂ।"
8 ਯੋਨਾਥਾਨ ਨੇ ਕਿਹਾ, "ਚੱਲ ਚੱਲੀਏ! ਅਸੀਂ ਇਹ ਵਾਦੀ ਪਾਰ ਕਰਕੇ ਉਨ੍ਹਾਂ ਫ਼ਲਿਸਤੀ ਦਰਬਾਨਾ ਵੱਲ ਜਾਵਾਂਗੇ ਤਾਂ ਜੋ ਉਹ ਸਾਨੂੰ ਵੇਖ ਲੈਣ।
9 ਜੇਕਰ ਉਹ ਸਾਨੂੰ ਆਖਣ, 'ਜਦ ਤੱਕ ਅਸੀਂ ਤੁਹਾਡੇ ਕੋਲ ਨਾ ਆਈਏ, ਤੁਸੀਂ ਰੁਕੇ ਰਹੋ ਤਾਂ ਅਸੀਂ ਜਿਥੇ ਹੋਵਾਂਗੇ ਉਥੇ ਹੀ ਰੁਕ ਜਾਵਾਂਗੇ। ਅਸੀਂ ਉਨ੍ਹਾਂ ਤੱਕ ਨਾ ਜਾਵਾਂਗੇ।
10 ਜੇਕਰ ਉਨ੍ਹਾਂ ਫ਼ਲਿਸਤੀ ਆਦਮੀਆਂ ਨੇ ਕਿਹਾ, 'ਤੁਸੀਂ ਚੜ ਆਉ ਤਾਂ ਅਸੀਂ ਉਨ੍ਹਾਂ ਉੱਤੇ ਚੜਾਈ ਕਰ ਦੇਵਾਂਗੇ। ਕਿਉਂਕਿ ਤਾਂ ਫ਼ਿਰ ਇਹ ਪਰਮੇਸ਼ੁਰ ਵੱਲੋਂ ਨਿਸ਼ਾਨ ਹੋਵੇਗਾ। ਤਾਂ ਇਸਦਾ ਇਹ ਮਤਲਬ ਹੋਵੇਗਾ ਕਿ ਯਹੋਵਾਹ ਨੇ ਸਾਨੂੰ ਉਨ੍ਹਾਂ ਨੂੰ ਹਰਾਉਣ ਦੀ ਆਗਿਆ ਦਿੱਤੀ ਹੈ।"
11 ਤਾਂ ਯੋਨਾਥਾਨ ਅਤੇ ਉਸਦੇ ਸਹਾਇਕ ਨੇ ਆਪਣੇ-ਆਪ ਨੂੰ ਫ਼ਲਿਸਤੀਆਂ ਦੇ ਸਾਮ੍ਹਣੇ ਪਰਗਟ ਹੋਣ ਦਿੱਤਾ। ਫ਼ਲਿਸਤੀਆਂ ਦੇ ਦਰਬਾਨਾ ਨੇ ਕਿਹਾ, "ਵੇਖੋ, ਇਬਰਾਨੀ ਉਨ੍ਹਾਂ ਗੁਫ਼ਾਵਾਂ ਵਿੱਚੋਂ ਨਿਕਲੇ ਆ ਰਹੇ ਹਨ ਜਿਨ੍ਹਾਂ ਵਿੱਚ ਉਹ ਲੁਕੇ ਹੋਏ ਸਨ।"
12 ਫ਼ਲਿਸਤੀਆਂ ਨੇ ਆਪਣੇ ਡੇਰੇ ਵਿੱਚੋਂ ਯੋਨਾਥਾਨ ਅਤੇ ਉਸਦੇ ਸਹਾਇਕ ਨੂੰ ਲਲਕਾਰਿਆ, "ਸਾਡੇ ਵੱਲ ਆਉ ਤਾਂ ਅਸੀਂ ਤੁਹਾਨੂੰ ਸਬਕ ਦੇਵਾਂਗੇ।"ਯੋਨਾਥਾਨ ਨੇ ਆਪਣੇ ਸਹਾਇਕ ਨੂੰ ਕਿਹਾ, "ਪਹਾੜੀ ਵੱਲ ਮੇਰੇ ਪਿਛੇ-ਪਿਛੇ ਤੁਰਿਆ ਆ ਕਿਉਂਕਿ ਯਹੋਵਾਹ ਨੇ ਫ਼ਲਿਸਤੀਆਂ ਨੂੰ ਇਸਰਾਏਲ ਦੇ ਵਸ੍ਸ ਪਾ ਦਿੱਤਾ ਹੈ।"
13 ਤਾਂ ਯੋਨਾਥਾਨ ਆਪਣੇ ਹੱਥਾਂ ਅਤੇ ਪੈਰਾਂ ਦੇ ਸਹਾਰੇ ਉਸ ਪਹਾੜ ਉੱਤੇ ਚੜਿਆ ਅਤੇ ਉਸਦਾ ਸਹਾਇਕ ਉਸਦੇ ਪਿਛੇ-ਪਿਛੇ ਤੁਰਿਆ ਆ ਰਿਹਾ ਸੀ ਤਾਂ ਉਨ੍ਹਾਂ ਦੋਨਾ ਨੇ ਜਾ ਫ਼ਲਿਸਤੀਆਂ ਉੱਤੇ ਹਮਲਾ ਕੀਤਾ। ਉਨ੍ਹਾਂ ਨੇ ਅਧੀ ਬੀਘਾ ਪੈਲੀ ਵਿੱਚ ਪਹਿਲੇ ਹੀ ਹਮਲੇ ਵਿੱਚ
20 ਕੁ ਫ਼ਲਿਸਤੀਆਂ ਨੂੰ ਮਾਰ ਸੁਟਿਆ। ਜਿਨ੍ਹ੍ਹਾਂ ਫ਼ੌਜੀਆਂ ਨੇ ਡੇਰੇ ਤੋਂ ਉਸ ਵੱਲ ਹਮਲਾ ਕੀਤਾ ਯੋਨਾਥਾਨ ਨੇ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਅਤੇ ਯੋਨਾਥਾਨ ਦੇ ਸਹਾਇਕ ਨੇ ਉਸਦੇ ਪਿਛੇ-ਪਿਛੇ ਜਿਹੜੇ ਬੰਦੇ ਉਸਨੇ ਜ਼ਖਮੀ ਕੀਤੇ ਸਨ ਉਨ੍ਹਾਂ ਨੂੰ ਵੀ ਮਾਰ ਸੁਟਿਆ।
14
15 ਸਾਰੇ ਫ਼ਲਿਸਤੀ ਸਿਪਾਹੀ ਘਬਰਾ ਗਏ। ਕੀ ਪੈਲੀ ਵਿੱਚ ਖਲੋਤੇ ਸਿਪਾਹੀ ਅਤੇ ਕੀ ਡੇਰੇ ਵਿੱਚ ਅਤੇ ਕਿਲ੍ਹੇ ਵਿੱਚ ਤਣੇ ਸਿਪਾਹੀ ਸਾਰੇ ਹੀ ਡਰ ਗਏ। ਇਉਂ ਲਗਿਆ ਜਿਵੇਂ ਧਰਤੀ ਨੂੰ ਕੰਬਣੀ ਆ ਰਹੀ ਹੋਵੇ ਅਤੇ ਇਸ ਨਜ਼ਾਰੇ ਨੇ ਫ਼ਲਿਸਤੀ ਸਿਪਾਹਿਆਂ ਨੂੰ ਸੱਚਮੁੱਚ ਹੀ ਡਰਾਕੇ ਰੱਖ ਦਿੱਤਾ।
16 ਸ਼ਾਊਲ ਦੇ ਦਰਬਾਨਾ ਨੇ ਜੋ ਬਿਨਯਾਮੀਨ ਦੇ ਗਿਬਆਹ ਵਿੱਚ ਸਨ ਫ਼ਲਿਸਤੀ ਸਿਪਾਹੀਆਂ ਨੂੰ ਇਧਰ-ਉਧਰ ਭੱਜਦੇ ਵੇਖਿਆ।
17 ਤਾਂ ਸ਼ਾਊਲ ਨੇ ਜੋ ਸੈਨਾ ਉਸਦੇ ਨਾਲ ਸੀ ਉਸਨੂੰ ਕਿਹਾ, "ਗਿਣਤੀ ਕਰੋ ਅਤੇ ਗਿਣਕੇ ਮੈਨੂੰ ਦੱਸੋ ਕਿ ਸਾਡੇ ਵਿੱਚੋਂ ਕੌਣ ਭਜਿਆ ਹੈ?"ਉਨ੍ਹਾਂ ਬੰਦਿਆਂ ਦੀ ਗਿਣਤੀ ਕੀਤੀ ਤਾਂ ਉਨ੍ਹਾਂ ਵਿੱਚੋਂ ਯੋਨਾਥਾਨ ਅਤੇ ਉਸਦਾ ਸਹਾਇਕ ਨਾ ਲਭੇ।
18 ਸ਼ਾਊਲ ਨੇ ਆਹੀਯਾਹ ਨੂੰ ਆਖਿਆ, "ਪਰਮੇਸ਼ੁਰ ਦਾ ਪਵਿੱਤਰ ਸੰਦੂਕ ਇੱਥੇ ਲੈ ਆਉ (ਉਸ ਵਕਤ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਇਸਰਾਏਲੀਆਂ ਕੋਲ ਸੀ।)
19 ਸ਼ਾਊਲ ਆਹੀਯਾਹ ਜਾਜਕ ਨੂੰ ਆਖ ਰਿਹਾ ਸੀ ਤਾਂ ਸ਼ਾਊਲ ਪਰਮੇਸ਼ੁਰ ਵੱਲੋਂ ਸਿਖਿਆ ਦੀ ਉਡੀਕ ਕਰ ਰਿਹਾ ਸੀ। ਪਰ ਫ਼ਲਿਸਤੀ ਡੇਰੇ ਵਿੱਚ ਖਪ੍ਪ ਅਤੇ ਰੌਲਾ ਵਧਦਾ ਜਾ ਰਿਹਾ ਸੀ। ਸ਼ਾਊਲ ਬੇਸਬਰਾ ਹੁੰਦਾ ਜਾ ਰਿਹਾ ਸੀ। ਅਖੀਰ ਸ਼ਾਊਲ ਨੇ ਆਹੀਯਾਹ ਜਾਜਕ ਨੂੰ ਕਿਹਾ, "ਬਸ ਕਰ! ਬਹੁਤ ਹੋ ਚੁੱਕੀ। ਆਪਣੇ ਹੱਥ ਥੱਲੇ ਕਰ ਅਤੇ ਪ੍ਰਾਰਥਨਾ ਕਰਨੀ ਬੰਦ ਕਰ।"
20 ਸ਼ਾਊਲ ਨੇ ਆਪਣੀ ਸੈਨਾ ਇਕਠੀ ਕੀਤੀ ਅਤੇ ਲੜਾਈ ਵਿੱਚ ਉਤਰ ਗਿਆ। ਫ਼ਲਿਸਤੀ ਸਿਪਾਹੀ ਇੱਕ ਦਮ ਘਬਰਾ ਗਏ ਅਤੇ ਚਕਰ ਵਿੱਚ ਪੈ ਗਏ। ਅਤੇ ਉਹ ਇੱਕ ਦੂਜਿਆਂ ਉੱਪਰ ਆਪਣੀਆਂ ਹੀ ਤਲਵਾਰਾਂ ਚਲਾਉਣ ਲੱਗ ਪਏ।
21 ਉਹ ਇਬਰਾਨੀ ਜੋ ਪਹਿਲਾਂ ਫ਼ਲਿਸਤੀਆਂ ਦੇ ਨਾਲ ਸਨ ਅਤੇ ਜੋ ਚਾਰੋਂ ਪਾਸਿਉਂ ਇਕਠੇ ਹੋਕੇ ਉਸਦੇ ਨਾਲ ਡੇਰੇ ਵਿੱਚ ਆਏ ਸਨ ਸੋ ਮੁੜਕੇ ਉਨ੍ਹਾਂ ਹੀ ਇਸਰਾਏਲੀਆਂ ਦੇ ਵਿੱਚ ਜੋ ਸ਼ਾਊਲ ਅਤੇ ਯੋਨਾਥਾਨ ਦੇ ਨਾਲ ਸਨ ਉਨ੍ਹਾਂ ਨਾਲ ਰਲ ਗਏ।
22 ਅਤੇ ਸਾਰੇ ਉਹ ਇਸਰਾਏਲੀ ਮਨੁੱਖ ਜੋ ਅਫ਼ਰਾਈਮ ਦੇ ਪਹਾੜ ਵਿੱਚ ਲੁਕ ਗਏ ਸਨ, ਜਦ ਉਨ੍ਹਾਂ ਨੇ ਇਹ ਸੁਣਿਆ ਕਿ ਫ਼ਲਿਸਤੀ ਭੱਜ ਗਏ ਤਾਂ ਉਹ ਵੀ ਬਾਹਰ ਨਿਕਲ ਆਏ ਅਤੇ ਉਨ੍ਹਾਂ ਨੇ ਵੀ ਲੜਾਈ ਵਿੱਚ ਉਨ੍ਹਾਂ ਫ਼ਲਿਸਤੀਆਂ ਦਾ ਪਿੱਛਾ ਕੀਤਾ।
23 ਇਸ ਤਰ੍ਹਾਂ ਯਹੋਵਾਹ ਨੇ ਉਸ ਦਿਨ ਇਸਰਾਏਲੀਆਂ ਨੂੰ ਬਚਾਇਆ। ਅਤੇ ਲੜਾਈ ਬੈਤ-ਆਵਨ ਦੇ ਪਰਲੇ ਪਾਸੇ ਤੀਕ ਪਹੁੰਚ ਗਈ। ਸਾਰੀ ਸੈਨਾ ਸ਼ਾਊਲ ਦੇ ਨਾਲ ਸੀ ਜਿਸ ਵਿੱਚ ਕਰੀਬ
10 ,000 ਆਦਮੀ ਸਨ। ਇਹ ਲੜਾਈ ਅਫ਼ਰਾਈਮ ਦੇਸ਼ ਦੀ ਪਹਾੜੀ ਦੇ ਸਾਰੇ ਸ਼ਹਿਰਾਂ ਵਿੱਚ ਫ਼ੈਲ ਗਈ।
24 ਪਰ ਸ਼ਾਊਲ ਨੇ ਉਸ ਦਿਨ ਇੱਕ ਬਹੁਤ ਵੱਡੀ ਗਲਤੀ ਕੀਤੀ। ਇਸਰਾਏਲੀ ਉਸ ਦਿਨ ਥੱਕੇ ਹੋਏ ਅਤੇ ਭੁਖੇ-ਭਾਣੇ ਸਨ ਉਹ ਬੜੇ ਔਖੇ ਹੋਇ ਕਿਉਂਕਿ ਸ਼ਾਊਲ ਨੇ ਲੋਕਾਂ ਨੂੰ ਸੌਂਹ ਚੁਕਾਕੇ ਇਹ ਆਖਿਆ ਸੀ ਕਿ, "ਜਿਹੜਾ ਮਨੁੱਖ ਅੱਜ ਸ਼ਾਮ ਤੀਕ ਭੋਜਨ ਖਾਵੇ, ਜਦ ਤੱਕ ਕਿ ਮੈਂ ਆਪਣੇ ਦੁਸ਼ਮਣਾਂ ਨੂੰ ਹਰਾ ਨਾ ਦੇਵਾਂ, ਤਾਂ ਉਸ ਆਦਮੀ ਨੂੰ ਸਜ਼ਾ ਮਿਲੇਗੀ।" ਇਸ ਲਈ ਕਿਸੇ ਵੀ ਇਸਰਾਏਲੀ ਸਿਪਾਹੀ ਨੇ ਭੋਜਨ ਨਾ ਕੀਤਾ।
25 ਲੜਾਈ ਦੇ ਕਾਰਣ ਲੋਕ ਕਿਸੇ ਜੰਗਲ ਵਿੱਚ ਲੁਕ ਗਏ ਤਾਂ ਉਥੇ ਉਨ੍ਹਾਂ ਨੇ ਸ਼ਹਿਦ ਚਿਉਂਦਾ ਹੋਇਆ ਵੇਖਿਆ। ਇਸਰਾਏਲੀ ਸ਼ਹਿਦ ਤੀਕ ਪਹੁੰਚੇ ਪਰ ਉਨ੍ਹਾਂ ਨੇ ਮੂੰਹ ਤੱਕ ਨਾ ਲਾਇਆ ਕਿਉਂਕਿ ਉਹ ਸੌਂਹ ਟੁੱਟਣ ਤੋਂ ਡਰਦੇ ਸਨ।
26
27 ਪਰ ਯੋਨਾਥਾਨ ਨੂੰ ਇਸ ਸੌਂਹ ਬਾਰੇ ਕੁਝ ਨਹੀਂ ਸੀ ਪਤਾ, ਜਿਸ ਵੇਲੇ ਉਸਦੇ ਪਿਤਾ ਨੇ ਲੋਕਾਂ ਕੋਲੋਂ ਸੌਂਹ ਚੁਕਾਈ ਸੀ ਉਸ ਵੇਲੇ ਯੋਨਾਥਾਨ ਨੇ ਨਹੀਂ ਸੀ ਸੁਣਿਆ ਇਸ ਲਈ ਉਸਨੇ ਜਿਹੜੀ ਸੋਟੀ ਆਪਣੇ ਹੱਥ ਵਿੱਚ ਫ਼ੜੀ ਹੋਈ ਸੀ, ਉਸਦਾ ਹੇਠਾਂ ਦਾ ਸਿਰਾ ਸ਼ਹਿਦ ਨੂੰ ਛੁਹਾਇਆ ਅਤੇ ਕੁਝ ਸ਼ਹਿਦ ਜੋ ਉਸਦੇ ਸਿਰੇ ਨਾਲ ਲੱਗਾ ਉਸਨੂੰ ਮੂੰਹ 'ਚ ਪਾ ਲਿਆ ਤਾਂ ਉਸਨੇ ਚੰਗਾ ਮਹਿਸੂਸ ਕੀਤਾ, ਉਸਨੂੰ ਹੋਸ਼ ਆ ਗਈ।
28 ਉਨ੍ਹਾਂ ਸਿਪਾਹੀਆਂ ਵਿੱਚੋਂ ਇੱਕ ਨੇ ਕਿਹਾ, "ਤੁਹਾਡੇ ਪਿਤਾ ਨੇ ਲੋਕਾਂ ਕੋਲੋਂ ਸੌਂਹ ਚੁਕਾਕੇ ਆਖਿਆ ਸੀ ਕਿ ਜਿਹੜਾ ਮਨੁੱਖ ਅੱਜ ਦੇ ਦਿਨ ਭੋਜਨ ਕਰੇ ਉਸਨੂੰ ਸਰਾਪ ਲੱਗੇਗਾ। ਇਸੇ ਲਈ ਅਜੇ ਤੀਕ ਆਦਮੀਆਂ ਨੇ ਕੁਝ ਨਹੀਂ ਖਾਧਾ, ਇਸੇ ਲਈ ਉਹ ਇੰਨੀ ਕਮਜ਼ੋਰੀ ਮਹਿਸੂਸ ਕਰ ਰਹੇ ਹਨ।"
29 ਯੋਨਾਥਾਨ ਨੇ ਕਿਹਾ, "ਮੇਰੇ ਪਿਉ ਨੇ ਦੇਸ਼ ਨੂੰ ਬਹੁਤ ਦੁੱਖ ਦਿੱਤਾ ਹੈ। ਵੇਖੋ, ਮੈਂ ਥੋੜਾ ਕੁ ਸ਼ਹਿਦ ਚਖਕੇ ਕਿੰਨਾ ਚੰਗਾ ਮਹਿਸੂਸ ਕਰਨ ਲੱਗ ਪਿਆ ਹਾਂ।
30 ਇਹ ਬਹੁਤ ਵਧੀਆ ਹੋਣਾ ਸੀ ਜੇਕਰ ਲੋਕਾਂ ਨੇ ਉਹ ਭੋਜਨ ਖਾ ਲਿਆ ਹੁੰਦਾ ਜਿਹੜਾ ਉਨ੍ਹਾਂ ਨੇ ਦੁਸ਼ਮਣਾ ਤੋਂ ਲੁਟਿਆ ਸੀ। ਅਸੀਂ ਹੋਰ ਬਹੁਤ ਸਾਰੇ ਫ਼ਲਿਸਤੀਆਂ ਨੂੰ ਮਾਰ ਦਿੱਤਾ ਹੋਣਾ ਸੀ।"
31 ਉਸ ਦਿਨ ਇਸਰਾਏਲੀਆਂ ਨੇ ਫ਼ਲਿਸਤੀਆਂ ਨੂੰ ਹਾਰ ਦਿੱਤੀ। ਉਸ ਦਿਨ ਉਨ੍ਹਾਂ ਨੇ ਮਿਕਮਾਸ਼ ਤੋਂ ਲੈਕੇ ਅਯ੍ਯਾਲੋਨ ਤੀਕ ਫ਼ਲਿਸਤੀਆਂ ਨੂੰ ਮਾਰਿਆ, ਸੋ ਲੋਕ ਬੜੇ ਥੱਕੇ ਹੋਏ ਸਨ ਅਤੇ ਭੁਖ ਵੀ ਬੜੀ ਲਗੀ ਹੋਈ ਸੀ।
32 ਲੋਕੀਂ ਜਿਹੜਾ ਸਮਾਨ ਲੁੱਟ ਵਿੱਚ ਭੇਡਾਂ ਅਤੇ ਬਲਦਾਂ ਨੂੰ ਫ਼ੜਕੇ ਲਿਆਏ ਸਨ, ਉਨ੍ਹਾਂ ਨੂੰ ਧਰਤੀ ਉੱਤੇ ਵਢ ਮਾਰਕੇ, ਵਗਦੇ ਹੋਏ ਖੂਨ ਸਨੇ ਹੀ ਖਾ ਗਏ ਕਿਉਂਕਿ ਉਨ੍ਹਾਂ ਨੂੰ ਬੜੀ ਭੁਖ ਲਗੀ ਹੋਈ ਸੀ।
33 ਇੱਕ ਮਨੁੱਖ ਨੇ ਸ਼ਾਊਲ ਨੂੰ ਕਿਹਾ, "ਵੇਖ ਇਹ ਮਨੁੱਖ ਯਹੋਵਾਹ ਦੇ ਵਿਰੁੱਧ ਪਾਪ ਕਰ ਰਹੇ ਹਨ, ਉਹ ਅਜਿਹਾ ਮਾਸ ਖਾ ਰਹੇ ਹਨ ਜਿਸ ਵਿੱਚੋਂ ਅਜੇ ਵੀ ਰਤ੍ਤ ਚੋ ਰਿਹਾ ਹੈ।"ਸ਼ਾਊਲ ਨੇ ਕਿਹਾ, "ਤੁਸੀਂ ਪਾਪ ਕੀਤਾ ਹੈ, ਸੋ ਮੇਰੇ ਸਾਮ੍ਹਣੇ ਇੱਕ ਵੱਡਾ ਪੱਥਰ ਰੇਢ਼ ਲਿਆਵੋ।"
34 ਫ਼ਿਰ ਸ਼ਾਊਲ ਨੇ ਕਿਹਾ, "ਜਾਉ ਅਤੇ ਆਦਮੀਆਂ ਨੂੰ ਜਾਕੇ ਕਹੋ ਕਿ ਸਭ ਆਦਮੀ ਆਪੋ-ਆਪਣੀ ਭੇਡ ਜਾਂ ਬਲਦ ਮੇਰੇ ਕੋਲ ਲਿਆਉਣ ਅਤੇ ਉਹ ਇੱਥੇ ਆਕੇ ਆਪੋ-ਆਪਣੀ ਭੇਡ ਜਾਂ ਬਲਦ ਮਾਰਨ। ਮੇਰੇ ਸਾਮ੍ਹਣੇ ਇੱਥੇ ਆਕੇ ਖਾਵੇ ਪਰ ਯਹੋਵਾਹ ਦੇ ਸਾਮ੍ਹਣੇ ਅਜਿਹਾ ਪਾਪ ਨਾ ਕਰਨ। ਅਤੇ ਉਹ ਚੋਂਦੇ ਰਕਤ ਵਾਲਾ ਮਾਸ ਨਾ ਖਾਣ।"ਉਸ ਰਾਤ ਸਭ ਲੋਕੀਂ ਆਪਣੀ ਭੇਡ-ਬਲਦ ਲਿਆਏ ਅਤੇ ਉਥੇ ਆਕੇ ਹੀ ਵਢਿਆ।
35 ਤਾਂ ਫ਼ਿਰ ਸ਼ਾਊਲ ਨੇ ਯਹੋਵਾਹ ਲਈ ਜਗਵੇਦੀ ਬਣਾਈ। ਇਹ ਜਗਵੇਦੀ ਉਸਨੇ ਖੁਦ ਆਪਣੇ ਹਥੀਂ ਬਨਾਉਣੀ ਸ਼ੁਰੂ ਕੀਤੀ।
36 ਸ਼ਾਊਲ ਨੇ ਕਿਹਾ, "ਅੱਜ ਰਾਤ ਅਸੀਂ ਫ਼ਲਿਸਤੀਆਂ ਦਾ ਪਿੱਛਾ ਕਰਾਂਗੇ ਅਤੇ ਉਨ੍ਹਾਂ ਦਾ ਸਭ ਕੁਝ ਚੁੱਕ ਲਿਆਵਾਂਗੇ। ਅਸੀਂ ਉਨ੍ਹਾਂ ਸਾਰਿਆਂ ਨੂੰ ਮਾਰ ਦੇਵਾਂਗੇ।"ਸੈਨਾ ਨੇ ਜਵਾਬ ਦਿੱਤਾ, "ਤੈਨੂੰ ਜੋ ਠੀਕ ਲੱਗਦਾ ਹੈ ਸੋ ਕਰ।"ਪਰ ਜਾਜਕ ਨੇ ਆਖਿਆ, "ਆਪਾਂ ਪਰਮੇਸ਼ੁਰ ਤੋਂ ਪੁਛੀਏ।"
37 ਤਾਂ ਸ਼ਾਊਲ ਨੇ ਪਰਮੇਸ਼ੁਰ ਤੋਂ ਪੁਛਿਆ, "ਕੀ ਮੈਂ ਫ਼ਲਿਸਤੀਆਂ ਦੇ ਪਿਛੇ ਲੱਗਾਂ? ਕੀ ਤੂੰ ਸਾਨੂੰ ਫ਼ਲਿਸਤੀਆਂ ਨੂੰ ਹਰਾਉਣ ਦਾ ਬਲ ਦੇਵੇਂਗਾ?" ਪਰ ਪਰਮੇਸ਼ੁਰ ਨੇ ਉਸ ਦਿਨ ਸ਼ਾਊਲ ਦੀ ਕਿਸੇ ਗੱਲ ਦਾ ਜਵਾਬ ਨਾ ਦਿੱਤਾ।
38 ਤਾਂ ਸ਼ਾਊਲ ਨੇ ਕਿਹਾ, "ਸਾਰੇ ਆਗੂਆਂ ਨੂੰ ਮੇਰੇ ਸਾਮ੍ਹਣੇ ਕਰੋ। ਪਤਾ ਲੱਗੇ ਕਿ ਕਿਸ ਕੋਲੋਂ ਪਾਪ ਹੋਇਆ ਹੈ!
39 ਮੈਂ ਯਹੋਵਾਹ ਦੀ ਸੌਂਹ ਖਾਂਦਾ ਹਾਂ ਜਿਸਨੇ ਕਿ ਇਸਰਾਏਲ ਨੂੰ ਬਚਾਇਆ ਹੈ ਕਿ ਜੇਕਰ ਮੇਰੇ ਆਪਣੇ ਪੁੱਤਰ ਯੋਨਾਥਾਨ ਤੋਂ ਵੀ ਇਹ ਪਾਪ ਹੋਇਆ ਹੋਵੇਗਾ ਤਾਂ ਉਹ ਵੀ ਬਖਸ਼ਿਆ ਨਹੀਂ ਜਾਵੇਗਾ। ਉਸਨੂੰ ਵੀ ਮਰਨਾ ਪਵੇਗਾ।" ਪਰ ਉਨ੍ਹਾਂ ਲੋਕਾਂ ਵਿੱਚੋਂ ਕੋਈ ਵੀ ਇੱਕ ਸ਼ਬਦ ਵੀ ਨਾ ਬੋਲਿਆ।
40 ਤਾਂ ਸ਼ਾਊਲ ਨੇ ਸਾਰੇ ਇਸਰਾਏਲੀਆਂ ਨੂੰ ਆਖਿਆ, "ਤੁਸੀਂ ਸਾਰੇ ਇਸ ਪਾਸੇ ਖੜੇ ਹੋ ਜਾਵੋ, "ਮੈਂ ਅਤੇ ਮੇਰਾ ਪੁੱਤਰ ਇਸ ਪਾਸੇ ਖੜੇ ਹੋਵਾਂਗੇ।"
41 ਤਦ ਸ਼ਾਊਲ ਨੇ ਪ੍ਰਾਰਥਨਾ ਕੀਤੀ, "ਹੇ ਯਹੋਵਾਹ! ਇਸਰਾਏਲ ਦੇ ਪਰਮੇਸ਼ੁਰ! ਤੂੰ ਅੱਜ ਆਪਣੇ ਸੇਵਕ ਦੀ ਗੱਲ ਦਾ ਜਵਾਬ ਕਿਉਂ ਨਹੀਂ ਦਿੱਤਾ? ਜੇਕਰ ਮੈਂ ਜਾਂ ਮੇਰੇ ਪੁੱਤਰ ਨੇ ਕੋਈ ਪਾਪ ਕੀਤਾ ਹੈ ਤਾਂ ਉਰੀਮ ਪਾ ਜੇਕਰ ਇਸਰਾਏਲ ਦੇ ਲੋਕਾਂ ਨੇ ਪਾਪ ਕੀਤਾ ਹੈ ਤਾਂ ਥੁੰਮੀਮ ਪਾ।"ਤਦ ਸ਼ਾਊਲ ਅਤੇ ਯੋਨਾਥਾਨ ਫ਼ੜੇ ਗਏ ਅਤੇ ਲੋਕ ਬਚ ਗਏ।
42 ਸ਼ਾਊਲ ਨੇ ਆਖਿਆ, "ਕੌਣ ਦੋਸ਼ੀ ਹੈ ਜਾਨਣ ਵਾਸਤੇ ਇਨ੍ਹਾਂ ਨੂੰ ਫ਼ਿਰ ਤੋਂ ਸੁੱਟੋ-ਮੈਂ ਜਾਂ ਮੇਰਾ ਪੁੱਤਰ ਯੋਨਾਥਾਨ।" ਯੋਨਾਥਾਨ ਚੁਣਿਆ ਗਿਆ ਸੀ।
43 ਸ਼ਾਊਲ ਨੇ ਯੋਨਾਥਾਨ ਨੂੰ ਕਿਹਾ, "ਮੈਨੂੰ ਦੱਸ ਕਿ ਤੂੰ ਕੀ ਕੀਤਾ।"ਯੋਨਾਥਾਨ ਨੇ ਸ਼ਾਊਲ ਨੂੰ ਦੱਸਿਆ, "ਮੈਂ ਆਪਣੀ ਸੋਟੀ ਦੇ ਕਿਨਾਰੇ ਤੋਂ ਥੋੜਾ ਜਿਹਾ ਸ਼ਹਿਦ ਚਟਿਆ ਸੀ। ਮੈਂ ਇਸ ਅਮਲ ਲਈ ਮਰਨ ਨੂੰ ਤਿਆਰ ਹਾਂ।"
44 ਸ਼ਾਊਲ ਨੇ ਆਖਿਆ, "ਮੈਂ ਪਰਮੇਸ਼ੁਰ ਨਾਲ ਸੌਂਹ ਚੁੱਕੀ ਸੀ ਕਿ ਜੇਕਰ ਮੈਂ ਆਪਣੀ ਸੌਂਹ ਪੂਰੀ ਨਾ ਕਰਾਂ ਤਾਂ ਮੈਨੂੰ ਦੰਡ ਮਿਲੇ, ਇਸ ਕਰਕੇ ਯੋਨਾਥਾਨ ਤੈਨੂੰ ਮਰਨਾ ਹੀ ਪਵੇਗਾ।"
45 ਪਰ ਸਿਪਾਹੀਆਂ ਨੇ ਸ਼ਾਊਲ ਨੂੰ ਕਿਹਾ, "ਯੋਨਾਥਾਨ ਨੇ ਇਸਰਾਏਲ ਦੇ ਲਈ ਅੱਜ ਇੰਨੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ, ਕੀ ਉਸਨੂੰ ਫ਼ਿਰ ਵੀ ਮਰਨਾ ਪਵੇਗਾ? ਇੰਝ ਨਹੀਂ ਹੋ ਸਕਦਾ! ਅਸੀਂ ਜਿਉਂਦੇ ਪਰਮੇਸ਼ੁਰ ਦੀ ਸੌਂਹ ਚੁਕ੍ਕਦੇ ਹਾਂ ਕਿ ਯੋਨਾਥਾਨ ਨੂੰ ਕੋਈ ਦੁੱਖ ਨਹੀਂ ਦੇਵੇਗਾ ਅਸੀਂ ਯੋਨਾਥਾਨ ਦਾ ਵਾਲ ਵੀ ਵਿਂਗਾ ਹੋਣ ਜਾਂ ਧਰਤੀ ਉੱਤੇ ਨਾ ਡਿੱਗਣ ਦੇਵਾਂਗੇ। ਪਰਮੇਸ਼ੁਰ ਨੇ ਉਸਦੀ ਫ਼ਲਿਸਤੀਆਂ ਦੇ ਵਿਰੁੱਧ ਲੜਾਈ ਕਰਨ ਵਿੱਚ ਅੱਜ ਮਦਦ ਕੀਤੀ ਹੈ।"ਤਾਂ ਇੰਝ ਲੋਕਾਂ ਨੇ ਯੋਨਾਥਾਨ ਨੂੰ ਮਰਨੋ ਬਚਾ ਲਿਆ, ਉਸਨੂੰ ਮਰਨ ਨਾ ਦਿੱਤਾ ਗਿਆ।
46 ਫ਼ਿਰ ਸ਼ਾਊਲ ਨੇ ਫ਼ਲਿਸਤੀਆਂ ਦਾ ਪਿੱਛਾ ਨਾ ਕੀਤਾ ਅਤੇ ਉਹ ਆਪਣੀ ਥਾਵੇਂ ਵਾਪਸ ਚਲੇ ਗਏ।
47 ਸ਼ਾਊਲ ਨੇ ਇਸਰਾਏਲ ਦੇ ਰਾਜ ਦਾ ਪੂਰਾ ਅਧਿਕਾਰ ਲੈ ਲਿਆ। ਜਿੰਨੇ ਵੀ ਇਸਰਾਏਲ ਦੇ ਆਸ-ਪਾਸ ਦੇ ਦੁਸ਼ਮਣ ਸਨ ਉਹ ਉਨ੍ਹਾਂ ਨਾਲ ਲੜਿਆ। ਸ਼ਾਊਲ ਮੋਆਬ ਦੇ ਨਾਲ ਲੜਿਆ, ਅਤੇ ਅੰਮੋਨੀਆਂ, ਅਦੋਮ ਅਤੇ ਸੋਬਾਹ ਦੇ ਰਾਜਿਆਂ ਅਤੇ ਫ਼ਲਿਸਤੀਆਂ ਦੇ ਨਾਲ ਉਸਨੇ ਲੜਾਈ ਕੀਤੀ। ਜਿਸ-ਜਿਸ ਪਾਸੇ ਉਹ ਮੂੰਹ ਕਰਦਾ ਸੀ ਉਸੇ ਪਾਸੇ ਆਪਣੇ ਦੁਸ਼ਮਣਾਂ ਨੂੰ ਉਹ ਦੁੱਖ ਦਿੰਦਾ ਅਤੇ ਹਾਰ ਦਿੰਦਾ ਸੀ।
48 ਸ਼ਾਊਲ ਬੜਾ ਬਹਾਦੁਰ ਸੀ ਅਤੇ ਉਸਨੇ ਅਮਾਲੇਕੀਆਂ ਨੂੰ ਹਰਾਇਆ। ਉਸਨੇ ਇਸਰਾਏਲ ਨੂੰ ਉਨ੍ਹਾਂ ਦੁਸ਼ਮਣਾਂ ਤੋਂ ਬਚਾਇਆ ਜਿਨ੍ਹਾਂ ਨੇ ਉਨ੍ਹਾਂ ਨੂੰ ਲੁਟਿਆ ਸੀ।
49 ਯੋਨਾਥਾਨ, ਯਿਸ਼ਵੀ ਅਤੇ ਮਾਲਕਿਸ਼ੂਆ ਸ਼ਾਊਲ ਦੇ ਪੁੱਤਰਾਂ ਦੇ ਨਾਉਂ ਸਨ ਅਤੇ ਉਸਦੀ ਵੱਡੀ ਧੀ ਦਾ ਨਾਉਂ ਮੇਰਬ ਅਤੇ ਛੋਟੀ ਦਾ ਨਾਉਂ ਮੀਕਲ ਸੀ।
50 ਸ਼ਾਊਲ ਦੀ ਪਤਨੀ ਦਾ ਨਾਉਂ ਆਹੀਨੋਆਮ ਸੀ ਜੋ ਕਿ ਅਹੀਮਆਸ ਦੀ ਧੀ ਸੀ।ਉਸਦੇ ਸੇਨਾਪਤੀ ਦਾ ਨਾਉਂ ਅਬੀਨੇਰ ਸੀ ਜੋ ਕਿ ਨੇਰ ਦਾ ਪੁੱਤਰ ਸੀ। ਨੇਰ ਸ਼ਾਊਲ ਦਾ ਚਾਚਾ ਸੀ।
51 ਸ਼ਾਊਲ ਦਾ ਪਿਤਾ ਕੀਸ਼ ਅਤੇ ਅਬੀਨੇਰ ਦਾ ਪਿਤਾ ਨੇਰ ਦੋਨੋਂ ਅਬੀਏਲ ਦੇ ਪੁੱਤਰ ਸੀ।
52 ਸ਼ਾਊਲ ਨੇ ਸਾਰਾ ਜੀਵਨ ਬਹਾਦੁਰੀ ਵਿੱਚ ਗੁਜਾਰਿਆ। ਉਸਨੇ ਫ਼ਲਿਸਤੀਆਂ ਦੇ ਨਾਲ ਬੜੀ ਸਖਤ ਲੜਾਈ ਲੜੀ। ਉਸਨੇ ਜਦੋਂ ਕਦੇ ਵੀ ਕੋਈ ਬਹਾਦੁਰ ਜਾਂ ਤਾਕਤਵਰ ਮਨੁੱਖ ਵੇਖਿਆ, ਉਸਨੂੰ ਆਪਣੀ ਸੇਨਾ ਵਿੱਚ ਭਰਤੀ ਕਰ ਲਿਆ ਅਤੇ ਉਸਨੂੰ ਉਹ ਆਪਣੇ ਕੋਲ ਰਖਦਾ ਜੋ ਉਸਦੀ ਰਖਵਾਲੀ ਕਰਦਾ।
ਕਾਂਡ 15

1 ਇੱਕ ਦਿਨ ਸਮੂਏਲ ਨੇ ਸ਼ਾਊਲ ਨੂੰ ਆਖਿਆ, "ਮੈਨੂੰ ਯਹੋਵਾਹ ਨੇ ਭੇਜਿਆ ਕਿ ਮੈਂ ਤੈਨੂੰ ਮਸਹ ਕਰਾਂ, ਉਹ ਇਸ ਲਈ ਕਿ ਤੂੰ ਉਸਦੇ ਲੋਕਾਂ ਦਾ ਪਾਤਸ਼ਾਹ ਬਣੇ। ਸੋ ਹੁਣ ਯਹੋਵਾਹ ਦਾ ਬਚਨ ਸੁਣ।
2 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ: ਜਦੋਂ ਇਸਰਾਏਲੀ ਮਿਸਰ ਵਿੱਚੋਂ ਨਿਕਲ ਆਏ ਤਾਂ ਅਮਾਲੇਕੀਆਂ ਨੇ ਕਿਵੇਂ ਉਨ੍ਹਾਂ ਨੂੰ ਕਨਾਨ ਜਾਣ ਵਿੱਚ ਰੁਕਾਵਟ ਪਾਈ। ਮੈਨੂੰ ਚੇਤਾ ਹੈ ਅਤੇ ਮੈਂ ਵੇਖਿਆ ਹੈ ਕਿ ਕਿਵੇਂ ਅਮਾਲੇਕੀਆਂ ਨੇ ਵਤੀਰਾ ਕੀਤਾ।
3 ਹੁਣ, ਤੂੰ ਜਾ ਅਤੇ ਅਮਾਲੇਕੀਆਂ ਦੇ ਵਿਰੁੱਧ ਲੜ। ਤੂੰ ਜੋ ਕੁਝ ਵੀ ਅਮਾਲੇਕੀਆਂ ਦਾ ਹੈ ਸਣੇ ਅਮਾਲੀਕ ਦੇ ਸਭ ਕੁਝ ਤਬਾਹ ਕਰ ਦੇ। ਕੁਝ ਵੀ ਨਾ ਬਚੇ। ਤੂੰ ਉਨ੍ਹਾਂ ਦੇ ਸਾਰੇ ਮਰਦ-ਔਰਤਾਂ, ਬੱਚੇ ਅਤੇ ਨਵਜਾਤ ਬੱਚੇ ਸਭ ਨੂੰ ਮਾਰਕੇ ਖਤਮ ਕਰ ਦੇ। ਤੂੰ ਉਨ੍ਹਾਂ ਦੇ ਜਾਨਵਰ ਗਊਆਂ, ਭੇਡਾਂ, ਉਠ ਅਤੇ ਖੋਤੇ ਸਭ ਵਢ ਸੁੱਟ।"
4 ਸ਼ਾਊਲ ਨੇ ਤਲਾਇਮ ਵਿੱਚ ਆਪਣੀ ਸੈਨਾ ਇਕਠੀ ਕੀਤੀ। ਉਥੇ
2 ,00,000 ਪੈਦਲ ਸਿਪਾਹੀ ਅਤੇ
10 ,000 ਹੋਰ ਆਦਮੀ ਸਨ। ਉਨ੍ਹਾਂ ਦਰਮਿਆਨ ਯਹੂਦਾਹ ਤੋਂ ਵੀ ਆਦਮੀ ਸਨ।
5 ਤਦ ਸ਼ਾਊਲ ਅਮਾਲੇਕ ਦੇ ਇੱਕ ਸ਼ਹਿਰ ਪਹੁੰਚਕੇ ਵਾਦੀ ਵਿੱਚ ਉਡੀਕ ਕਰਨ ਲੱਗਾ।
6 ਸ਼ਾਊਲ ਨੇ ਕੇਨੀਆਂ ਦੇ ਲੋਕਾਂ ਨੂੰ ਕਿਹਾ, "ਅਮਾਲੇਕ ਨੂੰ ਛੱਡਕੇ ਇਥੋਂ ਭੱਜ ਜਾਵੋ। ਤਦ ਮੈਂ ਤੁਹਾਨੂੰ ਅਮਾਲੇਕੀਆਂ ਦੇ ਨਾਲ ਨਸ਼ਟ ਨਹੀਂ ਕਰਾਂਗਾ। ਜਦੋਂ ਇਸਰਾਲੀ ਮਿਸਰ ਵਿੱਚੋਂ ਨਿਕਲਕੇ ਆਏ ਸਨ ਤਾਂ ਤੁਸੀਂ ਉਨ੍ਹਾਂ ਉੱਪਰ ਕਿਰਪਾ ਵਿਖਾਈ ਸੀ।" ਇਸ ਲਈ ਕੇਨੀਆਂ ਦੇ ਲੋਕ ਅਮਾਲੇਕ ਨੂੰ ਛੱਡਕੇ ਚਲੇ ਗਏ।
7 ਸ਼ਾਊਲ ਨੇ ਅਮਾਲੇਕੀਆਂ ਨੂੰ ਹਰਾਇਆ। ਉਸਨੇ ਹਵੀਲਾਹ ਤੋਂ ਲੈਕੇ ਸ਼ੂਰ ਦੇ ਲਾਂਘੇ ਤੀਕ ਜੋ ਮਿਸਰ ਦੇ ਅੱਗੇ ਹੈ, ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਮਾਰਿਆ।
8 ਅਮਾਲੇਕੀਆਂ ਦਾ ਰਾਜਾ ਅਗਾਗ ਸੀ। ਸ਼ਾਊਲ ਨੇ ਉਸਨੂੰ ਜਿਉਂਦਾ ਫ਼ੜ ਲਿਆ। ਸ਼ਾਊਲ ਨੇ ਅਗਾਗ ਨੂੰ ਤਾਂ ਜਿਉਂਦੇ ਰਹਿਣ ਦਿੱਤਾ ਪਰ ਉਸਨੇ ਉਸਦੀ ਸੈਨਾ ਦੇ ਸਾਰੇ ਸਿਪਾਹੀ ਮਾਰ ਸੁੱਟੇ।
9 ਪਰ ਸ਼ਾਊਲ ਅਤੇ ਲੋਕਾਂ ਨੇ ਅਗਾਗ ਨੂੰ ਅਤੇ ਹੋਰ ਚੰਗੀਆਂ ਵਸਤਾਂ ਨੂੰ ਖਤਮ ਕਰਨਾ ਚੰਗਾ ਨਾ ਸਮਝਿਆ, ਸੋ ਉਨ੍ਹਾਂ ਨੇ ਅਗਾਗ ਨੂੰ ਅਤੇ ਮੋਟੀਆਂ-ਮੋਟੀਆਂ ਗਊਆਂ ਵਧੀਆਂ ਭੇਡਾਂ ਅਤੇ ਮੇਮਨਿਆਂ ਨੂੰ ਨਾ ਮਾਰਿਆ। ਉਨ੍ਹਾਂ ਨੇ ਹਰ ਰੱਖਣ ਯੋਗ ਚੀਜ਼ ਨੂੰ ਰੱਖ ਲਿਆ ਕਿਉਂਕਿ ਉਹ ਉਨ੍ਹਾਂ ਨੂੰ ਨਸ਼ਟ ਨਹੀਂ ਸੀ ਕਰਨਾ ਚਾਹੁੰਦੇ। ਉਨ੍ਹਾਂ ਨੇ ਸਿਰਫ਼ ਖਤਮ ਕਰਨ ਯੋਗ ਚੀਜ਼ਾਂ ਨੂੰ ਹੀ ਖਤਮ ਕੀਤਾ।
10 ਤਦ ਸਮੂਏਲ ਨੂੰ ਯਹੋਵਾਹ ਵੱਲੋਂ ਬਚਨ ਸੁਨਣ ਦਾ ਹੁਕਮ ਹੋਇਆ।
11 ਯਹੋਵਾਹ ਨੇ ਕਿਹਾ, "ਸ਼ਾਊਲ ਨੇ ਮੈਨੂੰ ਮੰਨਣਾ ਛੱਡ ਦਿੱਤਾ ਹੈ, ਸੋ ਮੇਰੇ ਕੋਲੋਂ ਗਲਤੀ ਹੋ ਗਈ ਕਿ ਮੈਂ ਉਸਨੂੰ ਪਾਤਸ਼ਾਹ ਠਹਿਰਾਇਆ। ਉਹ ਆਪਣੀ ਮਨ-ਮਰਜ਼ੀ ਕਰਦਾ ਹੈ ਉਹ ਨਹੀਂ ਕਰਦਾ ਜੋ ਮੈਂ ਕਹਿੰਦਾ ਹਾਂ।" ਸਮੂਏਲ ਗੁੱਸੇ ਹੋਇਆ ਅਤੇ ਸਾਰੀ ਰਾਤ ਯਹੋਵਾਹ ਅੱਗੇ ਰੋਂਦਾ ਤਰਲੇ ਲੈਂਦਾ ਰਿਹਾ।
12 ਸਮੂਏਲ ਅਗਲੀ ਸਵੇਰ ਜਲਦੀ-ਜਲਦੀ ਉਠਿਆ ਅਤੇ ਸ਼ਾਊਲ ਨੂੰ ਮਿਲਣ ਲਈ ਗਿਆ। ਪਰ ਲੋਕਾਂ ਨੇ ਸਮੂਏਲ ਨੂੰ ਕਹਿ ਦਿੱਤਾ ਕਿ, "ਸ਼ਾਊਲ ਕਰਮਲ ਨੂੰ ਗਿਆ ਹੈ ਜੋ ਯਹੂਦਾਹ ਵਿੱਚ ਹੈ। ਸ਼ਾਊਲ ਆਪਣੇ ਸਂਮਾਨ ਲਈ ਉਥੇ ਯਾਦਗਾਰੀ ਪੱਥਰ ਰਖਵਾਉਣ ਲਈ ਗਿਆ। ਉਹ ਕਈ ਜਗ਼੍ਹਾ ਉੱਤੇ ਘੁੰਮਦਾ ਗਿਆ ਅਤੇ ਅਖੀਰ ਵਿੱਚ ਗਿਲਗਾਲ ਵੱਲ ਚਲਾ ਗਿਆ।"ਤਾਂ ਸਮੂਏਲ ਅਖੀਰ ਉਥੇ ਗਿਆ ਜਿਥੇ ਸ਼ਾਊਲ ਉਸ ਵਕਤ ਸੀ। ਸ਼ਾਊਲ ਨੇ ਅਮਾਲੇਕ ਵਿੱਚੋਂ ਜੋ ਕੁਝ ਲਿਆਂਦਾ ਸੀ ਉਸਦਾ ਅਜੇ ਇੱਕ ਹਿੱਸਾ ਹੀ ਚੁੱਕੇ ਭੇਂਟ ਕੀਤਾ ਸੀ, ਉਹ ਯਹੋਵਾਹ ਅੱਗੇ ਹੋਮ ਦੀ ਭੇਟ ਚੜਾ ਰਿਹਾ ਸੀ ਕਿ,
13 ਸਮੂਏਲ ਸ਼ਾਊਲ ਕੋਲ ਪਹੁੰਚ ਗਿਆ ਅਤੇ ਸ਼ਾਊਲ ਨੇ ਉਸਨੂੰ ਸੁਖ-ਸਾਂਦ ਪੁਛੀ। ਸ਼ਾਊਲ ਨੇ ਕਿਹਾ, "ਯਹੋਵਾਹ ਤੇਰੇ ਉੱਤੇ ਕਿਰਪਾ ਕਰੇ। ਮੈਂ ਯਹੋਵਾਹ ਦੇ ਹੁਕਮ ਦੀ ਪਾਲਣਾ ਕੀਤੀ ਹੈ।"
14 ਪਰ ਸਮੂਏਲ ਨੇ ਕਿਹਾ, "ਅਤੇ ਫ਼ਿਰ ਉਹ ਕੀ ਹੈ ਜੋ ਮੈਂ ਸੁਣਿਆ ਹੈ? ਤਾਂ ਫ਼ਿਰ ਭੇਡਾਂ ਦੀ ਮੈਂ-ਮੈਂ ਅਤੇ ਪਸ਼ੂਆਂ ਦਾ ਅੜਾਉਣਾ ਕੀ ਹੈ ਜੋ ਮੈਂ ਸੁਣ ਰਿਹਾ ਹਾਂ?"
15 ਸ਼ਾਊਲ ਨੇ ਕਿਹਾ, "ਸਿਪਾਹੀ ਉਨ੍ਹਾਂ ਨੂੰ ਅਮਾਲੇਕ ਤੋਂ ਫ਼ੜਕੇ ਲਿਆਏ ਸਨ। ਸਿਪਾਹੀਆਂ ਨੇ ਵਧਿਆਂ ਭੇਡਾਂ ਅਤੇ ਪਸ਼ੂ ਹੋਮ ਦੀਆਂ ਬਲੀਆਂ ਲਈ ਰੱਖ ਲਈ ਤਾਂ ਜੋ ਯਹੋਵਾਹ ਤੇਰੇ ਪਰਮੇਸ਼ੁਰ ਨੂੰ ਭੇਟ ਕਰ ਸਕਣ। ਪਰ ਅਸੀਂ ਬਾਕੀ ਸਭ ਕੁਝ ਨਸ਼ਟ ਕਰ ਦਿੱਤਾ।"
16 ਸਮੂਏਲ ਨੇ ਸ਼ਾਊਲ ਨੂੰ ਆਖਿਆ, "ਰੁਕ ਜਾ! ਹੁਣ ਮੈਨੂੰ ਆਖ ਲੈਣ ਦੇ ਕਿ ਮੈਨੂੰ ਕਲ੍ਹ੍ਹ ਰਾਤ ਯਹੋਵਾਹ ਨੇ ਕੀ ਆਖਿਆ ਹੈ।" ਸ਼ਾਊਲ ਨੇ ਕਿਹਾ, "ਠੀਕ ਹੈ! ਪਹਿਲਾਂ ਦੱਸ ਕਿ ਉਸਨੇ ਤੈਨੂੰ ਕੀ ਕਿਹਾ।"
17 ਸਮੂਏਲ ਨੇ ਕਿਹਾ, "ਜਿਸ ਵੇਲੇ ਪਹਿਲਾਂ ਤੂੰ ਆਪਣੀ ਨਜ਼ਰ ਵਿੱਚ ਤੁਛ ਸੀ, ਉਸ ਵਕਤ ਤੂੰ ਇਸਰਾਏਲ ਦੇ ਗੋਤ ਦੇ ਲੋਕਾਂ ਉੱਪਰ ਆਗੂ ਠਹਿਰਾਇਆ ਗਿਆ। ਯਹੋਵਾਹ ਨੇ ਇਸਰਾਏਲ ਉੱਪਰ ਤੈਨੂੰ ਪਾਤਸ਼ਾਹ ਠਹਿਰਾਇਆ।
18 ਯਹੋਵਾਹ ਨੇ ਤੈਨੂੰ ਖਾਸ ਕੰਮ ਲਈ ਭੇਜਿਆ ਅਤੇ ਕਿਹਾ, 'ਜਾ ਅਤੇ ਜਾਕੇ ਅਮਾਲੇਕੀਆਂ ਨੂੰ ਨਸ਼ਟ ਕਰਦੇ, ਉਹ ਸਭ ਪਾਪੀ ਜੀਵ ਹਨ। ਉਨ੍ਹਾਂ ਸਭਨਾ ਨੂੰ ਖਤਮ ਕਰਦੇ। ਜਦ ਤੱਕ ਉਹ ਪੂਰੇ ਨਾ ਖਤਮ ਹੋ ਜਾਣ ਉਨ੍ਹਾਂ ਨਾਲ ਲੜਦਾ ਰਹਿ।'
19 ਤੂੰ ਯਹੋਵਾਹ ਦੀ ਗੱਲ ਕਿਉਂ ਨਹੀਂ ਮੰਨੀ? ਤੂੰ ਲੁੱਟ ਲੈਣ ਦੀ ਜਦਲੀ ਕਿਉਂ ਕੀਤੀ, ਜਿਸਨੂੰ ਕਰਨਾ ਪਰਮੇਸ਼ੁਰ ਬਦੀ ਸਮਝਦਾ ਹੈ।"
20 ਸ਼ਾਊਲ ਨੇ ਕਿਹਾ, "ਪਰ ਮੈਂ ਤਾਂ ਯਹੋਵਾਹ ਦਾ ਹੁਕਮ ਮੰਨਿਆ ਹੈ। ਮੈਂ ਤਾਂ ਉਥੇ-ਉਥੇ ਗਿਆ ਹਾਂ ਜਿਥੇ ਯਹੋਵਾਹ ਨੇ ਮੈਨੂੰ ਭੇਜਿਆ। ਮੈਂ ਸਾਰੇ ਅਮਾਲੇਕੀਆਂ ਨੂੰ ਖਤਮ ਕੀਤਾ। ਮੈਂ ਸਿਰਫ਼ ਇੱਕ ਆਦਮੀ ਅਗਾਗ ਜੋ ਕਿ ਉਨ੍ਹਾਂ ਦਾ ਪਾਤਸ਼ਾਹ ਸੀ, ਉਸਨੂੰ ਵਾਪਸ ਜਿਉਂਦਾ ਲਿਆਇਆ ਹਾਂ।
21 ਸਿਪਾਹੀ ਲੁੱਟ ਦੇ ਵਿੱਚੋਂ ਭੇਡਾਂ ਅਤੇ ਚੰਗੇ ਪਸ਼ੂ ਜੋ ਚੰਗੀਆਂ ਚੀਜ਼ਾਂ ਸਨ ਉਨ੍ਹਾਂ ਨੂੰ ਲਿਆਏ ਹਨ ਅਤੇ ਯਹੋਵਾਹ ਤੇਰੇ ਪਰਮੇਸ਼ੁਰ ਨੂੰ ਗਿਲਗਾਲ ਵਿੱਚ ਚੜਾਉਣ ਲਈ ਲਿਆਏ ਹਨ।"
22 ਪਰ ਸਮੂਏਲ ਨੇ ਆਖਿਆ, "ਭਲਾ ਇਹ ਦੱਸ ਕਿ ਯਹੋਵਾਹ ਹੋਮ ਦੀਆਂ ਭੇਟਾਂ ਦੀਆਂ ਬਲਿਆਂ ਨਾਲ ਪ੍ਰਸੰਨ ਹੁੰਦਾ ਹੈ ਜਾਂ ਇਸ ਗੱਲ ਉੱਪਰ ਕਿ ਉਸਦਾ ਹੁਕਮ ਮੰਨਿਆ ਜਾਵੇ? ਵੇਖ! ਮੰਨਣਾ ਭੇਟਾ ਚੜਾਉਣ ਨਾਲੋਂ ਅਤੇ ਸਰੋਤਾ ਬਨਣਾ ਭੇਡੇ ਦੀ ਚਰਬੀ ਚੜਾਉਣ ਨਾਲੋਂ ਕਿਤੇ ਵਧ ਚੰਗਾ ਹੈ।
23 ਹੁਕਮ ਨਾ ਮੰਨਣਾ ਮਾਂਦਰੀ ਦੇ ਪਾਪ ਜਿੰਨਾ ਹੀ ਬੁਰਾ ਹੈ। ਢੀਠ ਹੋਣਾ ਅਤੇ ਮਨ-ਮਰਜ਼ੀ ਕਰਨਾ ਬੁੱਤ ਉਪਾਸਨਾ ਕਰਨ ਜਿੰਨਾ ਹੀ ਬੁਰਾ ਹੈ। ਤੂੰ ਯਹੋਵਾਹ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕੀਤਾ ਇਸ ਲਈ ਯਹੋਵਾਹ ਨੇ ਤੈਨੂੰ ਪਾਤਸ਼ਾਹ ਮੰਨਣ ਤੋਂ ਇਨਕਾਰ ਕੀਤਾ ਹੈ।"
24 ਤਦ ਸ਼ਾਊਲ ਨੇ ਸਮੂਏਲ ਨੂੰ ਕਿਹਾ, "ਮੈਂ ਪਾਪੀ ਹਾਂ ਕਿਉਂ ਜੁ ਮੈਂ ਯਹੋਵਾਹ ਦੀ ਆਗਿਆ ਨੂੰ ਅਤੇ ਤੇਰੀਆਂ ਗੱਲਾਂ ਮੋੜ ਦਿੱਤਾ। ਮੈਂ ਲੋਕਾਂ ਕੋਲੋਂ ਡਰਕੇ ਉਹ ਕੁਝ ਕੀਤਾ ਜੋ ਉਨ੍ਹਾਂ ਨੇ ਕਿਹਾ।
25 ਹੁਣ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ, ਮਿੰਨਤ ਕਰਦਾ ਹਾਂ ਮੈਨੂੰ ਇਸ ਪਾਪ ਲਈ ਖਿਮਾ ਕਰ। ਤੂੰ ਮੇਰੇ ਨਾਲ ਮੁੜ ਚੱਲ ਤਾਂ ਜੋ ਮੈਂ ਯਹੋਵਾਹ ਦੀ ਉਪਾਸਨਾ ਕਰਾਂ।"
26 ਪਰ ਸਮੂਏਲ ਨੇ ਸ਼ਾਊਲ ਨੂੰ ਕਿਹਾ, "ਹੁਣ ਮੈਂ ਤੇਰੇ ਨਾਲ ਵਾਪਸ ਨਹੀਂ ਜਾਵਾਂਗਾ। ਤੂੰ ਯਹੋਵਾਹ ਦੇ ਹੁਕਮ ਦੀ ਉਲੰਘਣਾ ਕੀਤੀ ਅਤੇ ਇਨਕਾਰ ਕੀਤਾ ਹੁਣ ਯਹੋਵਾਹ ਤੈਨੂੰ ਇਸਰਾਏਲ ਦਾ ਪਾਤਸ਼ਾਹ ਬਨਾਉਣ ਤੋਂ ਇਨਕਾਰੀ ਹੈ।
27 ਜਦੋਂ ਸਮੂਏਲ ਜਾਣ ਲਈ ਵਾਪਸ ਮੁੜਿਆ, ਸ਼ਾਊਲ ਨੇ ਸਮੂਏਲ ਦਾ ਚੋਗਾ ਫ਼ੜ ਲਿਆ। ਅਤੇ ਉਹ ਪਾਟ ਗਿਆ।
28 ਸਮੂਏਲ ਨੇ ਸ਼ਾਊਲ ਨੂੰ ਕਿਹਾ, "ਤੂੰ ਮੇਰਾ ਚੋਲਾ ਪਾੜ ਦਿੱਤਾ, ਤਾਂ ਇੰਝ ਹੀ, ਅੱਜ ਯਹੋਵਾਹ ਨੇ ਇਸਰਾਏਲ ਦਾ ਰਾਜ ਤੈਥੋਂ ਪਾੜ ਦਿੱਤਾ ਹੈ। ਉਸਨੇ ਇਹ ਰਾਜ ਤੇਰੇ ਦੋਸਤਾਂ ਵਿੱਚੋਂ ਇੱਕ ਨੂੰ ਸੌਂਪ ਦਿੱਤਾ ਹੈ ਜਿਹੜਾ ਤੈਥੋਂ ਜ਼ਿਆਦੇ ਬਿਹਤਰ ਹੈ।
29 ਯਹੋਵਾਹ ਹੀ ਇਸਰਾਏਲ ਦਾ ਪਰਮੇਸ਼ੁਰ ਹੈ। ਉਹ ਸਦੀਪਕ ਹੈ। ਉਹ ਨਾ ਤਾਂ ਰੋਜ਼ ਆਪਣਾ ਮਨ ਬਦਲਦਾ ਹੈ ਨਾ ਝੂਠ ਬੋਲਦਾ ਹੈ। ਉਹ ਮਨੁਖਾਂ ਵਾਂਗ ਰੋਜ਼ ਆਪਣੀ ਜ਼ੁਬਾਣ ਤੋਂ ਨਹੀਂ ਫ਼ਿਰਦਾ ਅਤੇ ਨਾ ਹੀ ਮਨ ਬਦਲਦਾ ਫ਼ਿਰਦਾ ਹੈ।"
30 ਸ਼ਾਊਲ ਨੇ ਜਵਾਬ 'ਚ ਕਿਹਾ, "ਠੀਕ ਹੈ! ਮੈਂ ਪਾਪ ਕੀਤੇ! ਪਰ ਕਿਰਪਾ ਕਰਕੇ ਤੂੰ ਮੇਰੇ ਕੋਲ ਪਰਤ ਆ ਅਤੇ ਮੇਰੇ ਲੋਕਾਂ ਦੇ ਬਜ਼ੁਰਗਾਂ ਅਤੇ ਇਸਰਾਏਲ ਦੇ ਅੱਗੇ ਮੇਰਾ ਆਦਰ ਕਰ। ਮੇਰੇ ਨਾਲ ਮੁੜ ਚੱਲ ਤਾਂ ਜੋ ਮੈਂ ਯਹੋਵਾਹ ਤੇਰੇ ਪਰਮੇਸ਼ੁਰ ਦੀ ਉਪਾਸਨਾ ਕਰਾਂ।"
31 ਸਮੂਏਲ ਸ਼ਾਊਲ ਦੇ ਨਾਲ ਤੁਰ ਪਿਆ ਅਤੇ ਸ਼ਾਊਲ ਨੇ ਯਹੋਵਾਹ ਦੀ ਉਪਾਸਨਾ ਕੀਤੀ।
32 ਸਮੂਏਲ ਨੇ ਕਿਹਾ, "ਅਮਾਲੇਕੀਆਂ ਦੇ ਪਾਤਸ਼ਾਹ ਅਗਾਗ ਨੂੰ ਇੱਥੇ ਮੇਰੇ ਕੋਲ ਲੈ ਆਉ।" ਅਗਾਗ ਸਮੂਏਲ ਕੋਲ ਆਇਆ। ਉਸਨੂੰ ਜ਼ੰਜ਼ੀਰਾਂ ਨਾਲ ਬੰਨ੍ਹਿਆ ਹੋਇਆ ਸੀ। ਅਗਾਗ ਨੇ ਸੋਚਿਆ, "ਹੁਣ ਤੱਕ ਜ਼ਰੂਰ ਮੌਤ ਦੀ ਕੁੜੱਤਣ ਲੰਗ ਗਈ ਹੋਵੇਗੀ।
33 ਪਰ ਸਮੂਏਲ ਨੇ ਅਗਾਗ ਨੂੰ ਆਖਿਆ, "ਤੇਰੀ ਤਲਵਾਰ ਨੇ ਮਾਵਾਂ ਦੇ ਲਾਲ ਖੋਹ ਲਈ। ਇਸ ਲਈ ਹੁਣ ਤੇਰੀ ਮਾਂ ਦੇ ਵੀ ਕੋਈ ਔਲਾਦ ਨਾ ਹੋਵੇਗੀ।" ਸਮੂਏਲ ਨੇ ਗਿਲਗਾਲ ਦੇ ਯਹੋਵਾਹ ਦੇ ਅੱਗੇ ਅਗਾਗ ਦੇ ਟੁਕੜੇ-ਟੁਕੜੇ ਕਰਕੇ ਰੱਖ ਦਿੱਤੇ।
34 ਤਦ ਸਮੂਏਲ ਉਥੋਂ ਰਾਮਾਹ ਵੱਲ ਗਿਆ ਅਤੇ ਸ਼ਾਊਲ ਆਪਣੇ ਘਰ ਗਿਬਆਹ ਵੱਲ ਮੁੜ ਗਿਆ।
35 ਉਸਤੋਂ ਬਾਦ ਸਮੂਏਲ ਆਪਣੀ ਸਾਰੀ ਜ਼ਿੰਦਗੀ ਸ਼ਾਊਲ ਨੂੰ ਮੁੜ ਨਹੀਂ ਮਿਲਿਆ। ਸਮੂਏਲ ਨੂੰ ਸ਼ਾਊਲ ਲਈ ਬੜਾ ਦੁੱਖ ਸੀ ਅਤੇ ਯਹੋਵਾਹ ਨੂੰ ਬੜਾ ਅਫ਼ਸੋਸ ਸੀ ਕਿ ਉਸਨੇ ਸ਼ਾਊਲ ਨੂੰ ਇਸਰਾਏਲ ਦਾ ਪਾਤਸ਼ਾਹ ਠਹਿਰਾਇਆ।
ਕਾਂਡ 16

1 ਯਹੋਵਾਹ ਨੇ ਸਮੂਏਲ ਨੂੰ ਆਖਿਆ, "ਤੂੰ ਸ਼ਾਊਲ ਲਈ ਭਲਾ ਇੰਨੀ ਦੇਰ ਦੁੱਖ ਮਨਾਵੇਂਗਾ? ਤੂੰ ਅਜੇ ਤੀਕ ਉਸ ਲਈ ਉਦਾਸ ਹੋ ਰਿਹਾ ਹੈ ਜਦ ਕਿ ਮੈਂ ਤੈਨੂੰ ਦੱਸਿਆ ਹੈ ਕਿ ਮੈਂ ਉਸਨੂੰ ਇਸਰਾਏਲ ਦਾ ਪਾਤਸ਼ਾਹ ਹੋਣ ਤੋਂ ਹਟਕਿਆ ਹੈ। ਤੂੰ ਸਿੰਗ ਵਿੱਚ ਤੇਲ ਭਰ ਅਤੇ ਬੈਤਲਹਮ ਨੂੰ ਜਾ। ਉਥੇ ਮੈਂ ਤੈਨੂੰ ਯਸੀ ਨਾਮ ਦੇ ਇੱਕ ਮਨੁੱਖ ਕੋਲ ਭੇਜ ਰਿਹਾ ਹਾਂ ਜੋ ਕਿ ਬੈਤਲਹਮ ਵਿੱਚ ਰਹਿੰਦਾ ਹੈ ਮੈਂ ਉਸਦੇ ਪੁੱਤਰਾਂ ਵਿੱਚੋਂ ਇੱਕ ਨੂੰ ਨਵਾਂ ਪਾਤਸ਼ਾਹ ਚੁਣਿਆ ਹੈ।"
2 ਪਰ ਸਮੂਏਲ ਨੇ ਕਿਹਾ, "ਮੈਂ ਕਿਵੇਂ ਜਾਵਾਂ? ਜੇਕਰ ਮੈਂ ਜਾਵਾਂਗਾ ਅਤੇ ਕਦੇ ਸ਼ਾਊਲ ਨੂੰ ਪਤਾ ਚੱਲੇਗਾ ਤਾਂ ਉਹ ਮੈਨੂੰ ਮਾਰ ਸੁੱਟੇਗਾ।"ਯਹੋਵਾਹ ਨੇ ਕਿਹਾ, "ਜਦ ਤੂੰ ਬੈਤਲਹਮ ਵਿੱਚ ਜਾਵੇਂ ਇੱਕ ਵਛੜਾ ਆਪਣੇ ਨਾਲ ਲੈਂਦਾ ਜਾ ਅਤੇ ਆਖੀਂ 'ਮੈਂ ਯਹੋਵਾਹ ਅੱਗੇ ਬਲੀ ਚੜਾਉਣ ਆਇਆ ਹਾਂ।'
3 ਬਲੀ ਲਈ ਯਸੀ ਨੂੰ ਨਿਉਂਤਾ ਦੇ ਦੇਵੀਂ। ਫ਼ਿਰ ਅਗਾਂਹ ਮੈਂ ਤੈਨੂੰ ਦੱਸਾਂਗਾ ਕਿ ਕੀ ਕਰਨਾ ਹੈ। ਜਿਹੜੇ ਮਨੁੱਖ ਬਾਰੇ ਮੈਂ ਤੈਨੂੰ ਦੱਸਾਂ ਅਤੇ ਦਿਖਾਵਾਂ ਉਸ ਨੂੰ ਮਸਹ ਜ਼ਰੂਰ ਕਰੀਂ।"
4 ਸਮੂਏਲ ਨੇ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਉਸਨੂੰ ਕਰਨ ਲਈ ਕਿਹਾ। ਸਮੂਏਲ ਬੈਤਲਹਮ ਨੂੰ ਗਿਆ। ਬੈਤਲਹਮ ਦੇ ਬਜ਼ੁਰਗ ਡਰ ਨਾਲ ਕੰਬਣ ਲੱਗੇ। ਉਹ ਸਮੂਏਲ ਨੂੰ ਮਿਲੇ ਅਤੇ ਪੁਛਣ ਲੱਗੇ, "ਕੀ ਤੂੰ ਸ਼ਾਂਤੀ 'ਚ ਆਇਆ ਹੈਂ?"
5 ਸਮੂਏਲ ਨੇ ਆਖਿਆ, "ਹਾਂ ਮੈਂ ਸ਼ਾਂਤੀ 'ਚ ਆਇਆ ਹਾਂ। ਮੈਂ ਤਾਂ ਯਹੋਵਾਹ ਅੱਗੇ ਬਲੀ ਚੜਾਉਣ ਲਈ ਆਇਆ ਹਾਂ। ਤੁਸੀਂ ਵੀ ਤਿਆਰ ਹੋ ਜਾਵੇ ਅਤੇ ਮੇਰੇ ਨਾਲ ਬਲੀ ਲਈ ਚੱਲੋ।" ਸਮੂਏਲ ਨੇ ਯਸੀ ਅਤੇ ਉਸਦੇ ਪੁੱਤਰਾਂ ਨੂੰ ਵੀ ਤਿਆਰ ਕੀਤਾ ਅਤੇ ਉਨ੍ਹਾਂ ਨੂੰ ਬਲੀ ਵਿੱਚ ਹਿੱਸਾ ਲੈਣ ਲਈ ਨਿਉਤਾ ਦਿੱਤਾ।
6 ਜਦੋਂ ਯਸੀ ਅਤੇ ਉਸਦੇ ਪੁੱਤਰ ਆਏ ਤਾਂ ਸਮੂਏਲ ਨੇ ਉਥੇ ਅਲੀਆਬ ਨੂੰ ਵੇਖਿਆ। ਸਮੂਏਲ ਨੇ ਸੋਚਿਆ, "ਜ਼ਰੂਰੀ ਹੈ ਕਿ ਇਹੀ ਮਨੁੱਖ ਹੋਵੇਗਾ ਜਿਸਨੂੰ ਯਹੋਵਾਹ ਨੇ ਚੁਣਿਆ।"
7 ਪਰ ਯਹੋਵਾਹ ਨੇ ਸਮੂਏਲ ਨੂੰ ਆਖਿਆ, "ਅਲੀਆਬ ਸੋਹਣਾ ਅਤੇ ਨੌਜੁਆਨ ਹੈ, ਲੰਬਾ ਹੈ। ਪਰ ਤੂੰ ਇਵੇਂ ਨਾ ਸੋਚ ਜਿਵੇਂ ਤੂੰ ਸੋਚ ਰਿਹਾ ਹੈਂ। ਪਰਮੇਸ਼ੁਰ ਚੀਜ਼ਾਂ ਵੱਲ ਉਵੇਂ ਨਹੀਂ ਵੇਖਦਾ ਜਿਵੇਂ ਕਿ ਮਨੁੱਖ ਵੇਖਦੇ ਹਨ। ਲੋਕੀਂ ਦੂਜਿਆਂ ਦਾ ਸਿਰਫ਼ ਬਾਹਰੀ ਰੂਪ ਵੇਖਦੇ ਹਨ ਜਿਵੇਂ ਦੇ ਕਿ ਉਹ ਬਾਹਰੋਂ ਨਜ਼ਰ ਆਉਂਦੇ ਹਨ ਪਰ ਯਹੋਵਾਹ ਉਨ੍ਹਾਂ ਦੇ ਦਿਲਾਂ ਅੰਦਰ ਝਾਤ ਪਾਉਂਦਾ ਹੈ। ਅਲੀਆਬ ਸਹੀ ਮਨੁੱਖ ਨਹੀਂ ਹੈ।"
8 ਤਦ ਯਸੀ ਨੇ ਆਪਨੇ ਦੂਜੇ ਪੁੱਤਰ ਨੂੰ ਬੁਲਾਇਆ ਜਿਸਦਾ ਨਾਉਂ ਅਬੀਨਾਦਾਬ। ਫ਼ਿਰ ਅਬੀਨਾਦਾਬ ਨੂੰ ਯਸੀ ਨੇ ਸਮੂਏਲ ਦੇ ਅੱਗੇ ਕੀਤਾ ਤਾਂ ਸਮੂਏਲ ਨੇ ਕਿਹਾ, "ਨਹੀਂ, ਇਸਨੂੰ ਵੀ ਯਹੋਵਾਹ ਨੇ ਨਹੀਂ ਚੁਣਿਆ।"
9 ਤਦ ਯਸੀ ਨੇ ਸ਼ੰਮਾਹ ਨੂੰ ਅੱਗੇ ਕੀਤਾ ਪਰ ਸਮੂਏਲ ਬੋਲਿਆ, "ਨਹੀਂ, ਯਹੋਵਾਹ ਨੇ ਇਸ ਆਦਮੀ ਨੂੰ ਵੀ ਨਹੀਂ ਚੁਣਿਆ।"
10 ਯਸੀ ਨੇ ਆਪਨੇ ਸੱਤ ਪੁੱਤਰ ਸਮੂਏਲ ਨੂੰ ਵਿਖਾਏ ਪਰ ਉਸਨੇ ਯਸੀ ਨੂੰ ਕਿਹਾ, "ਯਹੋਵਾਹ ਨੇ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਚੁਣਿਆ।"
11 ਤਦ ਸਮੂਏਲ ਨੇ ਯਸੀ ਨੂੰ ਕਿਹਾ, "ਕੀ ਇਹੀ ਤੇਰੇ ਪੁੱਤਰ ਸਨ?"ਯਸੀ ਨੇ ਆਖਿਆ, "ਨਹੀਂ! ਮੇਰਾ ਇੱਕ ਹੋਰ ਪੁੱਤਰ ਵੀ ਹੈ ਜੋ ਇਨ੍ਹਾਂ ਸਭਨਾ ਤੋਂ ਛੋਟਾ ਹੈ, ਪਰ ਉਹ ਇਸ ਵਖਤ ਇੱਜੜ ਨੂੰ ਅਜੇ ਚਰਾਉਂਦਾ ਹੈ।"ਸਮੂਏਲ ਨੇ ਕਿਹਾ, "ਉਸਨੂੰ ਨੂੰ ਵੀ ਬੁਲਾ ਉਸ ਨੂੰ ਇੱਥੇ ਲੈਕੇ ਆ। ਅਸੀਂ ਉਸ ਵਕਤ ਤੱਕ ਭੋਜਨ ਨਹੀਂ ਛਕਾਂਗੇ ਜਦ ਤੀਕ ਉਹ ਇੱਥੇ ਨਹੀਂ ਆਉਂਦਾ।"
12 ਯਸੀ ਨੇ ਕਿਸੇ ਨੂੰ ਆਪਣੇ ਸਭ ਤੋਂ ਛੋਟੇ ਪੁੱਤਰ ਨੂੰ ਇੱਥੇ ਬੁਲਾਉਣ ਲਈ ਭੇਜਿਆ। ਇਹ ਉਸਦਾ ਪੁੱਤਰ ਵੇਖਣ ਵਿੱਚ ਸੋਹਣਾ ਲਾਲ ਰੰਗ ਅਤੇ ਸੁੰਦਰ ਦਿਖਣ ਵਾਲਾ ਨੌਜੁਵਾਨ ਸੀ।ਯਹੋਵਾਹ ਨੇ ਸਮੂਏਲ ਨੂੰ ਕਿਹਾ, "ਉਠ ਅਤੇ ਇਸਦਾ ਮਸਹ ਕਰ। ਇਹੀ ਹੈ ਉਹ।"
13 ਸਮੂਏਲ ਨੇ ਉਹ ਸਿੰਗ ਜਿਸ ਵਿੱਚ ਤੇਲ ਭਰਿਆ ਹੋਇਆ ਸੀ ਚੁਕਿਆ ਅਤੇ ਯਸੀ ਦੇ ਸਭ ਤੋਂ ਛੋਟੇ ਪੁੱਤਰ ਨੂੰ ਉਸਦੇ ਸਾਰੇ ਭਰਾਵਾਂ ਦੇ ਸਾਮ੍ਹਣੇ ਉਸਦੇ ਸਿਰ ਵਿੱਚ ਉਹ ਤੇਲ ਰੋੜਕੇ ਉਸਨੂੰ ਮਸਹ ਕੀਤਾ। ਉਸ ਦਿਨ ਤੋਂ ਯਹੋਵਾਹ ਦਾ ਆਤਮਾ ਸਦਾ ਬੜੀ ਜ਼ੋਰ ਦੀ ਦਾਊਦ ਉੱਪਰ ਆਉਂਦਾ ਰਿਹਾ। ਉਸਤੋਂ ਬਾਦ ਸਮੂਏਲ ਰਾਮਾਹ ਨੂੰ ਵਿਦਾ ਹੋਇਆ।
14 ਯਹੋਵਾਹ ਦੇ ਆਤਮੇ ਨੇ ਸ਼ਾਊਲ ਨੂੰ ਤਿਆਗ ਦਿੱਤਾ ਅਤੇ ਫ਼ਿਰ ਉਸਨੇ ਇੱਕ ਬੁਰਾ ਆਤਮਾ ਸ਼ਾਊਲ ਅੰਦਰ ਦਾਖਲ ਕਰ ਦਿੱਤਾ। ਇਸਨੇ ਸ਼ਾਊਲ ਨੂੰ ਬਹੁਤ ਕਸ਼ਟ ਦਿੱਤੇ।
15 ਸ਼ਾਊਲ ਦੇ ਨੌਕਰਾਂ ਨੇ ਉਸਨੂੰ ਕਿਹਾ, "ਪਰਮੇਸ਼ੁਰ ਵੱਲੋਂ ਇੱਕ ਭੈੜਾ ਆਤਮਾ ਤੈਨੂੰ ਸਤਾ ਰਿਹਾ ਹੈ।"
16 ਸਾਨੂੰ ਆਗਿਆ ਦੇ ਕਿ ਅਸੀਂ ਇੱਕ ਅਜਿਹਾ ਮਨੁੱਖ ਲਭਕੇ ਲਿਆਈਏ ਜਿਹੜਾ ਬਰਬਤ ਵਜਾਉਣ ਵਿੱਚ ਹੁਸ਼ਿਆਰ ਹੋਵੇ ਤਾਂ ਫ਼ਿਰ ਅਜਿਹਾ ਹੋਵੇਗਾ ਕਿ ਜਿਸ ਵਕਤ ਪਰਮੇਸ਼ੁਰ ਵੱਲੋਂ ਇਹ ਦੁਸ਼ਟ ਆਤਮਾ ਤੇਰੇ ਉੱਪਰ ਚਢ਼ੇ ਤਾਂ ਉਹ ਬਰਬਤ ਆਪਣੇ ਹੱਥ ਨਾਲ ਵਜਾਵੇਗਾ ਤਾਂ ਤੂੰ ਚੰਗਾ ਹੋ ਜਾਵੇਂਗਾ।"
17 ਤਾਂ ਸ਼ਾਊਲ ਨੇ ਆਪਨੇ ਸੇਵਕਾਂ ਨੂੰ ਆਖਿਆ, "ਜਾਓ ਅਤੇ ਅਜਿਹਾ ਸਂਜਿਦਾ ਲਭੋ ਜਿਹੜਾ ਅਜਿਹਾ ਹੁਸ਼ਿਆਰ ਹੋਵੇ ਧੁਨ ਵਜਾਉਣ ਵਿੱਚ ਉਸਨੂੰ ਮੇਰੇ ਕੋਲ ਲੈਕੇ ਆਵੋ।"
18 ਉਨ੍ਹਾਂ ਵਿੱਚੋਂ ਇੱਕ ਸੇਵਕ ਨੇ ਕਿਹਾ, "ਬੈਤਲਹਮ ਵਿੱਚ ਇੱਕ ਮਨੁੱਖ ਹੈ ਜਿਸਦਾ ਨਾਉਂ ਯਸੀ ਹੈ। ਮੈਂ ਉਸਦੇ ਪੁੱਤਰ ਨੂੰ ਵੇਖਿਆ ਹੋਇਆ ਹੈ। ਉਹ ਬਰਬਤ ਵਜਾਉਣੀ ਜਾਣਦਾ ਹੈ। ਉਹ ਇੱਕ ਬਹਾਦੁਰ ਆਦਮੀ ਅਤੇ ਵੀਰ ਯੋਧਾ ਵੀ ਹੈ। ਉਹ ਸੋਹਣਾ ਅਤੇ ਸੁਨਖਾ ਵੀ ਹੈ ਅਤੇ ਯਹੋਵਾਹ ਵੀ ਉਸਦੇ ਵੱਲ ਹੈ।
19 ਤਾਂ ਸ਼ਾਊਲ ਨੇ ਯਸੀ ਵੱਲ ਆਪਣੇ ਹਰਕਾਰੇ ਭੇਜੇ। ਉਨ੍ਹਾਂ ਨੇ ਯਸੀ ਨੂੰ ਕਿਹਾ, "ਤੇਰਾ ਦਾਊਦ ਨਾਮ ਦਾ ਜੋ ਪੁੱਤਰ ਹੈ, ਜੋ ਇੱਜੜ ਚਰਾਉਂਦਾ ਹੈ ਉਸਨੂੰ ਮੇਰੇ ਨਾਲ ਭੇਜ।"
20 ਉਪਰੰਤ ਯਸੀ ਨੇ ਇੱਕ ਖੋਤਾ ਜਿਸ ਉੱਪਰ ਰੋਟੀਆਂ ਲਦ੍ਦੀਆਂ ਸਨ, ਇੱਕ ਮੈਅ ਦੀ ਬੋਤਲ ਅਤੇ ਇੱਕ ਪਠੋਰਾ ਲੈਕੇ ਆਪਣੇ ਪੁੱਤਰ ਦਾਊਦ ਦੇ ਹਥੀਂ ਸ਼ਾਊਲ ਕੋਲ ਭੇਜਿਆ।
21 ਇੰਝ ਦਾਊਦ ਸ਼ਾਊਲ ਕੋਲ ਜਾਕੇ ਉਸਦੇ ਸਾਮ੍ਹਣੇ ਖੜਾ ਹੋਇਆ। ਸ਼ਾਊਲ ਨੇ ਦਾਊਦ ਨੂੰ ਬਹੁਤ ਪਿਆਰ ਕੀਤਾ। ਦਾਊਦ ਉਸਦਾ ਸਹਾਇਕ ਬਣਿਆ ਜੋ ਉਸਦੇ ਸ਼ਸਤਰ ਚੁੱਕਦਾ ਸੀ।
22 ਸ਼ਾਊਲ ਨੇ ਯਸੀ ਨੂੰ ਇੱਕ ਸੁਨਿਹਾ ਭੇਜਿਆ, "ਤੂੰ ਦਾਊਦ ਨੂੰ ਮੇਰੇ ਕੋਲ ਮੇਰੀ ਸੇਵਾ ਲਈ ਛੱਡਦੇ। ਮੈਨੂੰ ਉਹ ਬੜਾ ਚੰਗਾ ਲੱਗਾ ਹੈ।"
23 ਤਾਂ ਇਉਂ ਹੋਇਆ ਕਿ ਜਿਸ ਵੇਲੇ ਵੀ ਦੁਸ਼ਟ ਆਤਮਾ ਪਰਮੇਸ਼ੁਰ ਵੱਲੋਂ ਸ਼ਾਊਲ ਉੱਪਰ ਚੜਦਾ ਤਾਂ ਦਾਊਦ ਬਰਬਤ ਸਾਜ਼ ਲੈਕੇ ਆਪਣੇ ਹੱਥ ਨਾਲ ਵਜਾਉਂਦਾ ਸੀ ਅਤੇ ਫ਼ੇਰ ਸ਼ਾਊਲ ਨੂੰ ਤਾਜ਼ਗੀ ਆਉਂਦੀ ਸੀ ਅਤੇ ਉਹ ਠੀਕ ਹੋ ਜਾਂਦਾ ਸੀ ਅਤੇ ਦੁਸ਼ਟ ਆਤਮਾ ਉਸਤੋਂ ਹਟ ਜਾਂਦਾ ਸੀ।
ਕਾਂਡ 17

1 ਹੁਣ ਫ਼ਲਿਸਤੀਆਂ ਨੇ ਲੜਾਈ ਲਈ ਆਪਣੀ ਸੈਨਾ ਨੂੰ ਇਕਠਾ ਕਰਨਾ ਸ਼ੁਰੂ ਕੀਤਾ ਅਤੇ ਯਹੂਦਾਹ ਦੇ ਸ਼ਹਿਰ ਸੋਕੋਹ ਵਿੱਚ ਇਕਠੇ ਹੋਏ। ਉਨ੍ਹਾਂ ਨੇ ਸੋਕੋਹ ਅਤੇ ਅਜ਼ੇਕਾਹ ਦੇ ਵਿਚਕਾਰ ਅਫ਼ਸਦੰਮੀਮ ਵਿੱਚ ਡੇਰੇ ਲਾਏ।
2 ਸ਼ਾਊਲ ਅਤੇ ਇਸਰਾਏਲੀ ਸੈਨਾ ਵੀ ਇਕਠੀ ਹੋ ਗਈ। ਉਨ੍ਹਾਂ ਦਾ ਡੇਰਾ ਏਲਾਹ ਦੀ ਵਦੀ ਵਿੱਚ ਲੱਗਾ। ਸ਼ਾਊਲ ਦੇ ਸਿਪਾਹੀ ਫ਼ਲਿਸਤੀਆਂ ਦੇ ਵਿਰੁੱਧ ਪਾਲਾਂ ਬੰਨ੍ਹਕੇ ਲੜਨ ਲਈ ਤਿਆਰ ਬਰ ਤਿਆਰ ਸਨ।
3 ਇੱਕ ਪਾਸੇ ਦੇ ਪਹਾੜ ਉੱਤੇ ਫ਼ਲਿਸਤੀ ਖਲੋਤੇ ਸਨ ਅਤੇ ਦੂਜੇ ਪਾਸੇ ਇਸਰਾਏਲੀ ਅਤੇ ਉਨ੍ਹਾਂ ਦੇ ਵਿਚਕਾਰ ਖਢ਼ੀ ਸੀ, ਇਹ ਵਾਦੀ।
4 ਫ਼ਲਿਸਤੀਆਂ ਕੋਲ ਇੱਕ ਸੂਰਮਾ ਸਿਪਾਹੀ ਸੀ ਜਿਸਦਾ ਨਾਉਂ ਗੋਲਿਆਥ ਸੀ, ਜੋ ਕਿ ਗਾਥੀ ਸੀ। ਗੋਲੀਆਥ ਕਰੀਬ
9 ਫੁੱਟ ਲੰਬਾ ਸੀ। ਗੋਲਿਆਥ ਫ਼ਲਿਸਤੀ ਡੇਰੇ ਵਿੱਚੋਂ ਬਾਹਰ ਨਿਕਲਿਆ।
5 ਉਸਨੇ ਆਪਣੇ ਸਿਰ ਉੱਤੇ ਪਿੱਤਲ ਦਾ ਟੋਪ ਪਾਇਆ ਹੋਇਆ ਸੀ। ਉਸਨੇ ਇੱਕ ਅਜਿਹਾ ਕਵਚ ਆਪਣੇ ਉੱਪਰ ਪਾਇਆ ਹੋਇਆ ਸੀ ਜਿਵੇਂ ਉਹ ਮਛੀ ਦੇ ਤਿਖੇ ਕੁੰਡਿਆਂ ਦਾ ਬਣਿਆ ਹੋਵੇ। ਇਹ ਕਵਚ ਭਾਰ ਵਿੱਚ
12 5 ਪੌਂਡ ਪਿੱਤਲ ਦਾ ਬਣਿਆ ਹੋਇਆ ਸੀ।
6 ਗੋਲਿਆਥ ਨੇ ਦੋਨਾਂ ਲੱਤਾਂ ਉੱਪਰ ਵੀ ਪਿੱਤਲ ਦੇ ਕਵਚ ਪਾਏ ਹੋਏ ਸਨ ਅਤੇ ਉਸਦੇ ਦੋਨਾਂ ਮੋਢਿਆਂ ਵਿਚਕਾਰ ਪਿੱਤਲ ਦੀ ਬਰਛੀ ਸੀ।
7 ਉਸਦੇ ਬਰਛੇ ਦਾ ਡੰਡਾ ਜੁਲਾਹੇ ਦੀ ਤੁਰ ਵਰਗਾ ਸੀ ਅਤੇ ਉਸਦੇ ਬਰਛੇ ਦਾ ਫ਼ਲ
15 ਪੌਂਡ ਲੋਹੇ ਦਾ ਸੀ ਅਤੇ ਉਸਦੇ ਅੱਗੇ ਇੱਕ ਮਨੁੱਖ ਢਾਲ ਚੁੱਕੇ ਤੁਰਦਾ ਸੀ।
8 ਹਰ ਰੋਜ਼ ਗੋਲਿਆਥ ਬਾਹਰ ਨਿਕਲਦਾ ਅਤੇ ਇਸਰਾਏਲੀ ਸਿਪਾਹੀਆਂ ਨੂੰ ਜ਼ੋਰ ਦੀ ਲਲਕਾਰਦਾ ਅਤੇ ਆਖਦਾ, "ਤੁਸੀਂ ਲੜਾਈ ਲਈ ਕਿਸ ਲਈ ਪਾਲ ਬੰਨ੍ਹੀ ਹੋਈ ਹੈ? ਤੁਸੀਂ ਸ਼ਾਊਲ ਦੇ ਸੇਵਕ ਹੋ। ਮੈਂ ਵੀ ਫ਼ਲਿਸਤੀ ਹਾਂ। ਤੁਸੀਂ ਆਪਣੇ ਵਿੱਚੋਂ ਇੱਕ ਆਦਮੀ ਚੁਣੋ ਅਤੇ ਉਸਨੂੰ ਮੇਰੇ ਵੱਲ ਲੜਨ ਲਈ ਭੇਜੋ।
9 ਜੇਕਰ ਉਹ ਆਦਮੀ ਮੈਨੂੰ ਮਾਰ ਦੇਵੇ ਤਾਂ ਅਸੀਂ ਫ਼ਲਿਸਤੀ ਤੁਹਾਡੇ ਸੇਵਕ ਹੋ ਜਾਵਾਂਗੇ। ਪਰ ਜੇ ਮੈਂ ਤੁਹਾਡਾ ਆਦਮੀ ਮਾਰ ਦਿੱਤਾ ਤਾਂ ਮੈਂ ਜੇਤੂ ਹੋ ਜਾਵਾਂਗਾ ਅਤੇ ਤੁਸੀਂ ਸਾਡੇ ਗੁਲਾਮ। ਫ਼ਿਰ ਤੁਹਾਨੂੰ ਸਾਡੀ ਟਹਿਲ ਸੇਵਾ ਕਰਨੀ ਪਵੇਗੀ।"
10 ਫ਼ੇਰ ਫ਼ਲਿਸਤੀ ਨੇ ਇਹ ਵੀ ਕਿਹਾ, "ਅੱਜ ਮੈਂ ਇਸਰਾਏਲ ਦੇ ਦਲਾਂ ਨੂੰ ਸ਼ਰਮਿੰਦਾ ਕਰਦਾ ਹਾਂ। ਮੈਂ ਇਹ ਆਖਣ ਦੀ ਜ਼ੁਰ੍ਰਅਤ ਰਖਦਾ ਹਾਂ ਅਤੇ ਤੁਹਾਨੂੰ ਆਖਦਾ ਹਾਂ ਕਿ ਤੁਸੀਂ ਆਪਣੇ ਕਿਸੇ ਵੀ ਆਦਮੀ ਨੂੰ ਮੇਰੇ ਵੱਲ ਭੇਜੋ ਜੋ ਮੇਰੇ ਨਾਲ ਯੁਧ ਕਰੇ।"
11 ਸ਼ਾਊਲ ਅਤੇ ਇਸਰਾਏਲੀ ਲੋਕਾਂ ਨੇ ਉਹ ਸਭ ਸੁਣਿਆ ਜੋ ਗੋਲਿਆਥ ਬੋਲਿਆ ਤਾਂ ਉਹ ਬੜੇ ਡਰ ਗਏ।
12 ਦਾਊਦ ਯਸੀ ਦਾ ਪੁੱਤਰ ਸੀ ਅਤੇ ਯਸੀ ਬੈਤਲਹਮ ਯਹੂਦਾਹ ਦੇ ਅਫ਼ਰਾਥੀ ਪਰਿਵਾਰ ਦਾ ਮਨੁੱਖ ਸੀ। ਯਸੀ ਦੇ
8 ਪੁੱਤਰ ਸਨ। ਯਸੀ ਸ਼ਾਊਲ ਦੇ ਜ਼ਮਾਨੇ ਵਿੱਚ ਆਪ ਬੁਢਾ ਹੋ ਚੁੱਕਾ ਸੀ।
13 ਯਸੀ ਦੇ ਤਿੰਨ ਵੱਡੇ ਪੁੱਤਰ ਸ਼ਾਊਲ ਨਾਲ ਜੰਗ ਵਿੱਚ ਗਏ। ਉਸਦਾ ਪਲੇਠਾ ਪੁੱਤਰ ਅਲੀਆਬ ਦੂਜਾ ਅਬੀਨਾਦਾਬ ਅਤੇ ਤੀਜਾ ਸ਼ੰਮਾਹ ਸੀ।
14 ਦਾਊਦ ਯਸੀ ਦਾ ਸਭ ਤੋਂ ਛੋਟਾ ਅਠਵਾਂ ਪੁੱਤਰ ਸੀ। ਤਿੰਨ ਵੱਡੇ ਪੁੱਤਰ ਸ਼ਾਊਲ ਦੀ ਸੈਨਾ ਵਿੱਚ ਭਰਤੀ ਸਨ।
15 ਪਰ ਦਾਊਦ ਸ਼ਾਊਲ ਕੋਲੋਂ ਵਖਰਾ ਹੋਕੇ ਸਮੇਂ ਉੱਤੇ ਆਪਣੇ ਪਿਉ ਦੇ ਇੱਜੜ ਨੂੰ ਬੈਤਲਹਮ ਵਿੱਚ ਚਰਾਉਣ ਲਈ ਗਿਆ।
16 ਉਹ ਫ਼ਲਿਸਤੀ (ਗੋਲਿਆਥ) ਰੋਜ਼ ਸਵੇਰੇ-ਸ਼ਾਮ ਇਸਰਾਏਲੀ ਸੈਨਾ ਦੇ ਸਾਮ੍ਹਣੇ ਆ ਖੜਾ ਹੁੰਦਾ। ਇਉਂ ਉਹ
40 ਦਿਨ ਤੱਕ ਇਸਰਾਏਲੀਆਂ ਦਾ ਰੋਜ਼ ਮਖੌਲ ਉਡਾਉਂਦਾ ਰਿਹਾ।
17 ਇੱਕ ਦਿਨ ਯਸੀ ਨੇ ਆਪਣੇ ਪੁੱਤਰ ਦਾਊਦ ਨੂੰ ਕਿਹਾ, "ਇਹ ਭੁਜ੍ਜੇ ਹੋਏ ਦਾਣਿਆਂ ਦਾ ਟੋਕਰਾ ਅਤੇ ਦਸ ਰੋਟੀਆਂ ਆਪਣੇ ਭਰਾਵਾਂ ਲਈ ਡੇਰੇ ਉੱਤੇ ਲੈ ਜਾ।
18 ਅਤੇ ਇਹ
10 ਚੱਕੀਆਂ ਪਨੀਰ ਦੀਆਂ ਉਨ੍ਹਾਂ ਨੇ ਕਮਾਂਡਰਾ ਲਈ ਲੈ ਜਾ, ਜੋ ਤੇਰੇ ਭਰਾਵਾਂ ਦੇ
1 ,000 ਮਨੁਖਾਂ ਉੱਪਰ ਹੁਕਮ ਕਰਦਾ ਹੈ। ਅਤੇ ਇਹ ਵੀ ਵੇਖ ਕਿ ਤੇਰੇ ਭਰਾ ਉਥੇ ਕਿਵੇਂ ਹਨ, ਕੀ ਕਰ ਰਹੇ ਹਨ, ਅਤੇ ਉਨ੍ਹਾਂ ਦੀ ਕੁਝ ਨਿਸ਼ਾਨੀ ਲੈ ਆ।
19 ਉਸ ਵਕਤ ਸ਼ਾਊਲ ਅਤੇ ਉਹ ਅਤੇ ਇਸਰਾਏਲ ਦੇ ਸਭ ਲੋਕ ਏਲਾਹ ਦੀ ਵਾਦੀ ਵਿੱਚ ਫ਼ਲਿਸਤੀਆਂ ਨਾਲ ਲੜਦੇ ਪਏ ਸਨ।"
20 ਸਵੇਰ-ਸਾਰ ਹੀ ਦਾਊਦ ਨੇ ਉਠਕੇ ਭੇਡਾਂ ਨੂੰ ਰਾਖੇ ਦੇ ਕੋਲ ਛੱਡਿਆ ਅਤੇ ਜਿਵੇਂ ਯਸੀ ਨੇ ਉਸਨੂੰ ਆਖਿਆ ਸੀ ਉਹ ਵਸਤਾਂ ਲੈਕੇ ਤੁਰ ਪਿਆ। ਦਾਊਦ ਨੇ ਉਹ ਛਕੜਾ ਗੱਡੀ ਡੇਰੇ ਅੱਗੇ ਲਾਈ। ਉਸ ਵਕਤ ਸਿਪਾਹੀ ਆਪਣੀਆਂ ਪਾਲਾਂ ਬਨਾਉਣ ਦੇ ਆਹਰ ਵਿੱਚ ਰੁਝੇ ਸਨ ਅਤੇ ਉਹ ਆਪਣੇ ਮੋਰਚੇ ਵਿੱਚ ਲਲਕਾਰਾਂ ਮਾਰ ਰਹੇ ਸਨ, ਜਦੋਂ ਦਾਊਦ ਉਥੇ ਪਹੁੰਚਿਆ।
21 ਦੋਨੋਂ ਪਾਸੇ ਇਸਰਾਏਲੀ ਅਤੇ ਫ਼ਲਿਸਤੀ ਪਲਾਂ ਬੰਨ੍ਹਕੇ ਲੜਾਈ ਲਈ ਤਿਆਰ ਸਨ।
22 ਦਾਊਦ ਨੇ ਉਹ ਸਾਰੀਆਂ ਵਸਤਾਂ ਉਸ ਆਦਮੀ ਨੂੰ ਸੌਂਪੀਆਂ ਜੋ ਖਾਣ-ਪੀਣ ਦੇ ਸਮਾਨ ਦਾ ਪਾਹਰੂ ਸੀ ਅਤੇ ਆਪ ਉਹ ਉਥੇ ਗਿਆ ਜਿਥੇ ਇਸਰਾਏਲੀ ਸਿਪਾਹੀ ਤੈਨਾਤ ਸਨ। ਦਾਊਦ ਨੇ ਉਨ੍ਹਾਂ ਨੂੰ ਆਪਣੇ ਭਰਾਵਾਂ ਬਾਰੇ ਪੁਛਿਆ।
23 ਫ਼ਿਰ ਦਾਊਦ ਨੇ ਆਪਣੇ ਭਰਾਵਾਂ ਨਾਲ ਗੱਲ ਬਾਤ ਕਰਨੀ ਸ਼ੁਰੂ ਕੀਤੀ। ਅਜੇ ਉਹ ਹਾਲ-ਚਾਲ ਹੀ ਪੁਛ ਰਿਹਾ ਸੀ ਤਦ ਗੋਲਿਆਥ ਉਹ ਬਲਵਾਨ ਫ਼ਲਿਸਤੀ ਗਾਥੀ ਪਾਲਾਂ ਵਿੱਚੋਂ ਨਿਕਲਿਆ ਅਤੇ ਉਸ ਰੋਜ਼ ਵਾਂਗ ਫ਼ੇਰ ਗੱਲਾਂ ਕੀਤੀਆਂ ਅਤੇ ਲਲਕਾਰਿਆ ਜੋ ਦਾਊਦ ਨੇ ਵੀ ਸੁਣਿਆ।
24 ਇਸਰਾਏਲ ਦੇ ਸਾਰੇ ਮਨੁੱਖ ਗੋਲਿਆਥ ਕੋਲੋਂ ਡਰਕੇ ਭੱਜ ਗਏ।
25 ਉਨ੍ਹਾਂ ਵਿੱਚੋਂ ਇੱਕ ਇਸਰਾਏਲੀ ਮਨੁੱਖ ਨੇ ਕਿਹਾ, "ਤੁਸੀਂ ਇਸ ਮਨੁੱਖ ਵੱਲ ਵੇਖਿਆ ਹੈ ਜੋ ਹੁਣ ਨਿਕਲਿਆ ਹੈ। ਉਸ ਵੱਲ ਵੇਖੋ ਜ਼ਰਾ। ਸੱਚਮੁੱਚ ਇਹ ਤਾਂ ਇਸਰਾਏਲ ਨੂੰ ਸ਼ਰਮਿੰਦਾ ਕਰਨ ਹੀ ਆਇਆ ਹੈ ਅਤੇ ਇਉਂ ਹੋਵੇਗਾ ਕਿ ਜਿਹੜਾ ਉਸਨੂੰ ਮਾਰੇਗਾ ਤਾਂ ਸ਼ਾਊਲ ਪਾਤਸ਼ਾਹ ਉਸਨੂੰ ਮਾਲ ਨਾਲ ਧਨਵਾਨ ਕਰੇਗਾ। ਅਤੇ ਸ਼ਾਊਲ ਆਪਣੀ ਧੀ ਦਾ ਵਿਆਹ ਉਸ ਆਦਮੀ ਨਾਲ ਕਰੇਗਾ ਜੋ ਇਸ ਗੋਲਿਆਥ ਨੂੰ ਮਾਰ ਸੁੱਟੇਗਾ। ਅਤੇ ਉਸਦੇ ਪਿਉ ਦੇ ਟੱਬਰ ਨੂੰ ਇਸਰਾਏਲ ਦੇ ਵਿੱਚ ਆਜ਼ਾਦ ਕਰੇਗਾ। "
26 ਦਾਊਦ ਨੇ ਆਪਨੇ ਕੋਲ ਖਲੋਤੇ ਆਦਮੀਆਂ ਨੂੰ ਪੁਛਿਆ, "ਉਸਨੇ ਕੀ ਆਖਿਆ?" ਇਸ ਫ਼ਲਿਸਤੀ ਨੂੰ ਮਾਰਨ ਅਤੇ ਇਸਰਾਏਲ ਤੋਂ ਇਹ ਬੇਇੱਜ਼ਤੀ ਹਟਾਉਣ ਦਾ ਕੀ ਇਨਾਮ ਹੈ? ਆਖਿਰ ਇਹ ਗੋਲਿਆਥ ਹੈ ਕੌਣ? ਉਹ ਸਿਰਫ਼ ਇੱਕ ਵਿਦੇਸ਼ੀ ਹੈ ਅਤੇ ਸਿਰਫ਼ ਇੱਕ ਫ਼ਲਿਸਤੀ ਹੀ ਹੈ। ਉਹ ਇਹ ਕਿਉਂ ਸੋਚਦਾ ਕਿ ਉਹ ਪਰਮੇਸ਼ੁਰ ਦੀ ਸੈਨਾ ਨੂੰ ਲਲਕਾਰ ਸਕਦਾ ਹੈ।"
27 ਤਾਂ ਇਸਰਾਏਲੀ ਨੇ ਦਾਊਦ ਨੂੰ ਦੱਸਿਆ ਕਿ ਜੋ ਇਹ ਫ਼ਲਿਸਤੀ ਨੂੰ ਮਾਰੇ ਉਸਨੂੰ ਇਨਾਮ ਮਿਲੇਗਾ।
28 ਉਸ ਵੇਲੇ ਦਾਊਦ ਦੇ ਵੱਡੇ ਭਰਾ ਅਲੀਆਬ ਨੇ ਦਾਊਦ ਨੂੰ ਸੈਨਾ ਦੇ ਲੋਕਾਂ ਨਾਲ ਗੱਲਾਂ ਕਰਦੇ ਸੁਣ ਲਿਆ ਤਾਂ ਉਸਨੂੰ ਦਾਊਦ ਉੱਤੇ ਬੜਾ ਕਰੋਧ ਆਇਆ ਅਤੇ ਉਸਨੇ ਦਾਊਦ ਨੂੰ ਕਿਹਾ, "ਤੂੰ ਇੱਥੇ ਕਿਉਂ ਆਇਆ ਹੈ? ਤੂੰ ਉਥੇ ਉਜਾੜ ਵਿੱਚ ਇੱਜੜ ਨੂੰ ਭਲਾ ਕਿਸਦੇ ਸਹਾਰੇ ਛੱਡਕੇ ਆਇਆ ਹੈਂ? ਮੈਂ ਜਾਣਦਾ ਹਾਂ ਕਿ ਤੂੰ ਇੱਥੇ ਕਿਸ ਲਈ ਆਇਆ ਹੈਂ? ਕਿਉਂਕਿ ਜੋ ਕੰਮ ਤੈਨੂੰ ਕਰਨ ਵਾਸਤੇ ਕਿਹਾ ਗਿਆ ਤੂੰ ਉਹ ਨਹੀਂ ਕਰਨਾ ਚਾਹੁੰਦਾ। ਮੈਂ ਸਭ ਜਾਣਦਾ ਹਾਂ ਕਿ ਤੂੰ ਆਪਣੇ ਕੰਮ ਤੋਂ ਜੀਅ ਚੁਰਾਉਂਦਾ ਇੱਥੇ ਲੜਾਈ ਵੇਖਣ ਆ ਗਿਆ ਹੈ।"
29 ਦਾਊਦ ਨੇ ਕਿਹਾ, "ਤਾਂ ਹੁਣ ਦੱਸ ਮੈਂ ਕੀ ਕਰਾਂ? ਮੈਂ ਇਸ ਵਿੱਚ ਕੁਝ ਗਲਤੀ ਨਹੀਂ ਕੀਤੀ? ਮੈਂ ਤਾਂ ਕੇਵਲ ਗੱਲਾਂ ਕਰ ਰਿਹਾ ਸੀ।"
30 ਦਾਊਦ ਕੁਝ ਹੋਰ ਲੋਕਾਂ ਵੱਲ ਮੁੜਿਆ ਅਤੇ ਉਨ੍ਹਾਂ ਨੂੰ ਵੀ ਇਹੀ ਸਵਾਲ ਪੁਛਿਆ ਤਾਂ ਉਨ੍ਹਾਂ ਨੇ ਵੀ ਉਸਨੂੰ ਪਹਿਲਾਂ ਵਰਗਾ ਹੀ ਜਵਾਬ ਦਿੱਤਾ।
31 ਕੁਝ ਆਦਮੀਆਂ ਨੇ ਦਾਊਦ ਨੂੰ ਗੱਲਾਂ ਕਰਦਿਆਂ ਸੁਣਿਆ ਤਾਂ ਉਹ ਦਾਊਦ ਨੂੰ ਸ਼ਾਊਲ ਕੋਲ ਲੈ ਗਏ ਅਤੇ ਉਸਨੂੰ ਜਾਕੇ ਦੱਸਿਆ ਕਿ ਦ੍ਦਾਊਦ ਕੀ ਆਖਦਾ ਸੀ।
32 ਤਾਂ ਦਾਊਦ ਨੇ ਸ਼ਾਊਲ ਨੂੰ ਆਖਿਆ, "ਉਸ ਗੋਲਿਆਥ ਕਰਕੇ ਕਿਸੇ ਮਨੁੱਖ ਨੂੰ ਘਬਰਾਉਣਾ ਨਹੀਂ ਚਾਹੀਦਾ। ਮੈਂ ਤੁਹਾਡਾ ਸੇਵਕ ਹਾਂ ਸੋ ਮੈਂ ਇਸ ਫ਼ਲਿਸਤੀ ਨਾਲ ਲੜਾਂਗਾ।"
33 ਸ਼ਾਊਲ ਨੇ ਜਵਾਬ ਦਿੱਤਾ, "ਤੂੰ ਬਾਹਰ ਜਾਕੇ ਇਸ ਫ਼ਲਿਸਤੀ ਨਾਲ ਨਹੀਂ ਲੜ ਸਕਦਾ, ਤੂੰ ਤਾਂ ਸਿਪਾਹੀ ਵੀ ਨਹੀਂ ਅਤੇ ਇਹ ਗੋਲਿਆਥ ਤਾਂ ਬਚਪਨ ਤੋਂ ਲੜਾਈਆਂ ਲੜਦਾ ਆ ਰਿਹਾ ਹੈ।"
34 ਪਰ ਦਾਊਦ ਨੇ ਸ਼ਾਊਲ ਨੂੰ ਕਿਹਾ, "ਮੈਂ, ਤੁਹਾਡਾ ਸੇਵਕ ਆਪਣੇ ਪਿਉ ਦੀਆਂ ਭੇਡਾਂ ਚੁਰਾਉਂਦਾ ਸੀ ਤਾਂ ਇੱਕ ਸ਼ੇਰ ਅਤੇ ਰਿਛ ਆਇਆ ਅਤੇ ਇੱਜੜ ਵਿੱਚੋਂ ਇੱਕ ਭੇਡ ਲੈ ਗਿਆ।
35 ਮੈਂ ਉਨ੍ਹਾਂ ਜੰਗਲੀ ਜਾਨਵਰਾਂ ਦਾ ਪਿੱਛਾ ਕੀਤਾ ਅਤੇ ਉਸ ਉੱਤੇ ਹਮਲਾ ਕਰਕੇ ਉਸਦੇ ਮੂੰਹ ਵਿੱਚੋਂ ਭੇਡ ਕਢ ਲਿਆਇਆ। ਤਾਂ ਉਹ ਜੰਗਲੀ ਜਾਨਵਰ ਮੇਰੇ ਉੱਤੇ ਟੁੱਟ ਪਿਆ ਪਰ ਮੈਂ ਉਸਨੂੰ ਉਸਦੇ ਮੂੰਹ ਹੇਠਾਂ ਬਰਾਛਾਂ ਤੋਂ ਫ਼ੜਕੇ ਮਾਰਿਆ ਅਤੇ ਮੈਂ ਉਸਨੂੰ ਫ਼ੜਕੇ ਪਾੜ ਸੁਟਿਆ।
36 "ਮੈਂ ਇੱਕ ਸ਼ੇਰ ਅਤੇ ਇੱਕ ਰਿਛ ਮਾਰਿਆ ਅਤੇ ਮੈਂ ਉਸ ਅਸੁੰਨਤੀ ਫ਼ਲਿਸਤੀ ਗੋਲਿਆਥ ਨੂੰ ਵੀ ਉਨ੍ਹਾਂ ਵਾਂਗ ਹੀ ਮਾਰ ਮੁਕਾਵਾਂਗਾ। ਗੋਲਿਆਥ ਜ਼ਰੂਰ ਮਰੇਗਾ ਕਿਉਂਕਿ ਉਸਨੇ ਜਿਉਂਦੇ ਪਰਮੇਸ਼ੁਰ ਦੀ ਸੈਨਾ ਦਾ ਮਖੌਲ ਉਡਾਇਆ ਹੈ।
37 ਯਹੋਵਾਹ ਨੇ ਮੇਰੀ ਸ਼ੇਰ ਅਤੇ ਰਿਛ ਤੋਂ ਰੱਖਿਆ ਕੀਤੀ ਤਾਂ ਉਹ ਮੇਰੀ ਇਸ ਫ਼ਲਿਸਤੀ ਤੋਂ ਵੀ ਰੱਖਿਆ ਕਰੇਗਾ।"ਸ਼ਾਊਲ ਨੇ ਦਾਊਦ ਨੂੰ ਕਿਹਾ, "ਜਾ ਫ਼ੇਰ, ਯਹੋਵਾਹ ਤੇਰੇ ਨਾਲ ਹੋਵੇ।"
38 ਤਾਂ ਸ਼ਾਊਲ ਨੇ ਆਪਣੇ ਵਸਤਰ-ਸ਼ਸਤਰ ਦਾਊਦ ਨੂੰ ਪਹਿਨਾਏ। ਸ਼ਾਊਲ ਨੇ ਉਸਦੇ ਸਿਰ ਉੱਤੇ ਪਿੱਤਲ ਦਾ ਟੋਪ ਪੁਆਇਆ ਅਤੇ ਉਸਦੇ ਸ਼ਰੀਰ ਉੱਤੇ ਜ਼ਰਾ-ਬਖਤਰ ਪੁਆਇਆ।
39 ਦਾਊਦ ਨੇ ਆਪਣੀ ਤਲਵਾਰ ਜ਼ਰਾ ਬਖਤਰ ਉੱਪਰ ਬੰਨ੍ਹੀ ਅਤੇ ਚੱਲਣ ਦਾ ਉਦਮ ਕੀਤਾ। ਦਾਊਦ ਨੇ ਸ਼ਾਊਲ ਦੇ ਵਸਤਰ-ਸ਼ਸਤਰ ਸਜਾਏ ਪਰ ਉਹ ਇਨ੍ਹਾਂ ਭਾਰੀਆਂ ਚੀਜ਼ਾਂ ਨੂੰ ਪਾਣ ਦਾ ਆਦੀ ਨਹੀਂ ਸੀ।ਦਾਊਦ ਨੇ ਸ਼ਾਊਲ ਨੂੰ ਕਿਹਾ, "ਇਨ੍ਹਾਂ ਨਾਲ ਤਾਂ ਮੇਰੇ ਕੋਲੋਂ ਨਹੀਂ ਤੁਰਿਆ ਜਾਂਦਾ ਕਿਉਂ ਜੁ ਮੈਂ ਇਨ੍ਹਾਂ ਦਾ ਆਦੀ ਨਹੀਂ ਹਾਂ।" ਤਾਂ ਦਾਊਦ ਨੇ ਉਹ ਸਭ ਕੁਝ ਉਤਾਰ ਦਿੱਤਾ।
40 ਦਾਊਦ ਨੇ ਆਪਣੀ ਡਾਂਗ ਹੱਥ ਵਿੱਚ ਫ਼ੜੀ ਅਤੇ ਉਸ ਨਦੀ ਕੋਲੋਂ ਪੰਜ ਚੀਕਨੇ ਪੱਥਰ ਚੁੱਕ ਲਈ। ਉਸਨੇ ਉਹ ਪੰਜ ਮੁਲਾਇਮ ਜਿਹੇ ਪੱਥਰ ਆਪਣੇ ਅਯਾਲੀ ਦੇ ਝੋਲੇ ਵਿੱਚ ਪਾ ਲਈ ਅਤੇ ਉਸਦੀ ਗੁਲੇਲ ਉਸਦੇ ਹੱਥ ਵਿੱਚ ਸੀ ਅਤੇ ਉਹ ਫ਼ਲਿਸਤੀ ਗੋਲਿਆਥ ਵੱਲ ਚਲਾ ਗਿਆ।
41 ਉਹ ਫ਼ਲਿਸਤੀ ਗੋਲਿਆਥ ਹੌਲੀ-ਹੌਲੀ ਚੱਲਦਾ ਦਾਊਦ ਦੇ ਨੇੜੇ ਹੁੰਦਾ ਗਿਆ। ਗੋਲਿਆਥ ਦਾ ਸਹਾਇਕ ਹੱਥ ਵਿੱਚ ਢਾਲ ਚੁੱਕੀ ਉਸਦੇ ਅੱਗੇ-ਅੱਗੇ ਚੱਲਦਾ ਆਉਂਦਾ ਸੀ।
42 ਗੋਲਿਆਥ ਨੇ ਦਾਊਦ ਵੱਲ ਵੇਖਿਆ ਅਤੇ ਹਸਿਆ ਉਸਨੇ ਵੇਖਿਆ ਕਿ ਉਹ ਸਿਰਫ਼ ਲਾਲ ਮੂੰਹ ਵਾਲਾ ਖੂਬਸੂਰਤ ਨੌਜੁਆਨ ਮੁੰਡਾ ਹੈ।
43 ਗੋਲਿਆਥ ਨੇ ਦਾਊਦ ਨੂੰ ਪੁਛਿਆ, "ਇਹ ਡਾਂਗ ਕਿਸ ਵਾਸਤੇ ਹੈ? ਕੀ ਤੂੰ ਮੈਨੂੰ ਇਥੋਂ ਇੱਕ ਕੁੱਤੇ ਵਾਂਗ ਭਜਾਉਣ ਲਈ ਮੇਰੇ ਪਿਛੇ ਆਇਆ ਹੈ?" ਫ਼ੇਰ ਗੋਲਿਆਥ ਨੇ ਦਾਊਦ ਨੂੰ ਆਪਣੇ ਫ਼ਲਿਸਤੀ ਦੇਵਤਿਆਂ ਦੇ ਨਾਵਾਂ ਉੱਤੇ ਗਾਲ੍ਹਾਂ ਕਢੀਆਂ।
44 ਤਦ ਉਸਨੇ ਦਾਊਦ ਨੂੰ ਆਖਿਆ, "ਇਧਰ ਆ ਜ਼ਰਾ, ਮੈਂ ਤੇਰਾ ਸ਼ਰੀਰ ਪਰਿਂਦਿਆਂ-ਦਰਿਂਦਿਆਂ ਨੂੰ ਪਾਵਾਂ।"
45 ਦਾਊਦ ਨੇ ਉਸ ਫ਼ਲਿਸਤੀ ਨੂੰ ਕਿਹਾ, "ਤੂੰ ਤਾ ਤਲਵਾਰ, ਢਾਲ ਅਤੇ ਬਰਛਾ ਲੈਕੇ ਮੇਰੇ ਵੱਲ ਆਉਂਦਾ ਹੈਂ। ਪਰ ਮੈਂ ਸਰਬ-ਸ਼ਕਤੀਮਾਨ ਯਹੋਵਾਹ, ਇਸਰਾਏਲ ਦੀ ਸੈਨਾ ਦੇ ਪਰਮੇਸ਼ੁਰ ਦੇ ਨਾਮ ਉੱਤੇ ਆ ਰਿਹਾ ਹਾਂ, ਜਿਸ ਬਾਰੇ ਤੂੰ ਮੰਦਾ ਬੋਲਿਆ ਹੈ। ਜਿਸ ਬਾਰੇ ਤੂੰ ਇੰਨਾ ਮੰਦਾ ਆਖਿਆ ਹੈ।
46 ਅਤੇ ਅੱਜ ਹੀ ਯਹੋਵਾਹ ਤੈਨੂੰ ਮੇਰੇ ਹੱਥ ਕਰ ਦੇਵੇਗਾ। ਮੈਂ ਤੈਨੂੰ ਮਾਰ ਸੁੱਟਾਂਗਾ। ਅੱਜ ਮੈਂ ਤੇਰੇ ਸ਼ਰੀਰ ਦੇ ਟੋਟੇ ਕਰਕੇ ਕਾਵਾਂ ਅਤੇ ਕੁਤਿਆਂ ਨੂੰ ਪਾਵਾਂਗਾ। ਮੈਂ ਤੇਰਾ ਸਿਰ ਵਢ ਸੁੱਟਾਂਗਾ ਅਤੇ ਉਸਨੂੰ ਪਰਿਂਦਿਆਂ-ਦਰਿਂਦਿਆਂ ਅੱਗੇ ਸੁੱਟਾਂਗਾ। ਅਤੇ ਅੱਜ ਹੀ ਫ਼ਲਿਸਤੀਆਂ ਦੇ ਦਲਾਂ ਦੀਆਂ ਲੋਥਾਂ ਪੌਣਾਂ ਦੇ ਪੰਛੀਆਂ ਅਤੇ ਧਰਤੀ ਦੇ ਦਰਿਂਦਿਆਂ ਨੂੰ ਦੇਵਾਂਗਾ ਤਾਂ ਜੋ ਸਾਰੀ ਦੁਨੀਆ ਜਾਣ ਜਾਵੇ ਕਿ ਸਿਰਾਏਲ ਵਿੱਚ ਇੱਕ ਪਰਮੇਸ਼ੁਰ ਹੈ।
47 ਅਤੇ ਇੱਥੇ ਹਾਜ਼ਰ ਸਾਰੇ ਲੋਕਾਂ ਨੂੰ ਵੀ ਇਹ ਖਬਰ ਹੋ ਜਾਵੇਗੀ ਕਿ ਯੁਧ ਦਾ ਸੁਆਮੀ ਤਾਂ ਯਹੋਵਾਹ ਤਲਵਾਰ ਅਤੇ ਬਰਛੀ ਨਾਲ ਨਹੀਂ ਬਚਾਉਂਦਾ ਕਿਉਂਕਿ ਯੁਧ ਦਾ ਸੁਆਮੀ ਤਾਂ ਯਹੋਵਾਹ ਹੈ ਅਤੇ ਯਹੋਵਾਹ ਹੀ ਤੈਨੂੰ ਅਤੇ ਫ਼ਲਿਸਤੀਆਂ ਨੂੰ ਸਾਡੇ ਹੱਥ ਦੇਵੇਗਾ।"
48 ਗੋਲਿਆਥ ਫ਼ਲਿਸਤੀ ਉਠਿਆ ਅਤੇ ਅੱਗੇ ਵਧਕੇ ਦਾਊਦ ਨਾਲ ਲੜਨ ਨੂੰ ਨੇੜੇ ਹੋਇਆ ਤਾਂ ਦਾਊਦ ਛੇਤੀ ਨਾਲ ਫ਼ਲਿਸਤੀ ਵੱਲ ਦੌੜਿਆ।
49 ਦਾਊਦ ਨੇ ਝਟ੍ਟ ਆਪਣੇ ਝੋਲੇ ਵਿੱਚੋਂ ਪੱਥਰ ਕਢਿਆ ਅਤੇ ਉਸਨੂੰ ਆਪਣੀ ਗੁਲੇਲ ਵਿੱਚ ਰਖਕੇ ਗੁਲੇਲ ਚਲਾ ਦਿੱਤੀ। ਗੁਲੇਲ ਵਿੱਚੋਂ ਪੱਥਰ ਨਿਕਿਲਆ ਅਤੇ ਏਨ ਗੋਲਿਆਥ ਦੀਆਂ ਦੋਨਾਂ ਅਖਾਂ ਦੇ ਵਿਚਕਾਰ ਜਾਕੇ ਵਜਿਆ ਅਤੇ ਜਾ ਉਸਦੇ ਸਿਰ ਵਿੱਚ ਖੁਬ੍ਬ ਗਿਆ ਅਤੇ ਗੋਲਿਆਥ ਉਥੇ ਹੀ ਮੂੰਹ ਪਰਨੇ ਜ਼ਮੀਨ ਉੱਤੇ ਡਿੱਗ ਪਿਆ।
50 ਇਉਂ ਦਾਊਦ ਨੇ ਫ਼ਲਿਸਤੀ ਨੂੰ ਖਾਲੀ ਇੱਕ ਗੁਲੇਲ ਉੱਤੇ ਇੱਕ ਪੱਥਰ ਨਾਲ ਹੀ ਹਾਰ ਦੇ ਦਿੱਤੀ। ਉਸਨੇ ਫ਼ਲਿਸਤੀ ਨੂੰ ਗੁਲੇਲ ਨਾਲ ਰੋੜਾ ਮਾਰਕੇ ਹੀ ਮਾਰ ਸੁਟਿਆ। ਦ੍ਦਾਊਦ ਕੋਲ ਕੋਈ ਤਲਵਾਰ ਨਹੀਂ ਸੀ।
51 ਇਸ ਲਈ ਦਾਊਦ ਭੱਜਕੇ ਫ਼ਲਿਸਤੀ ਦੇ ਉੱਪਰ ਚੜ ਖਲੋਤਾ ਅਤੇ ਉਸਦੀ ਤਲਵਾਰ ਫ਼ਢ਼ਕੇ ਮਿਆਨੋ ਖਿੱਚ ਲਈ ਅਤੇ ਉਸਨੂੰ ਜਾਨੋ ਮਾਰਕੇ ਉਸਦਾ ਸਿਰ ਤਲਵਾਰ ਨਾਲ ਵਢ ਸੁਟਿਆ। ਇਉਂ ਦ੍ਦਾਊਦ ਨੇ ਫ਼ਲਿਸਤੀ ਨੂੰ ਜਾਨੋਂ ਮਾਰਿਆ।ਜਦੋਂ ਬਾਕੀ ਫ਼ਲਿਸਤੀਆਂ ਨੇ ਵੇਖਿਆ ਕਿ ਉਨ੍ਹਾਂ ਦਾ ਨਾਇਕ ਮਾਰਿਆ ਗਿਆ ਹੈ ਤਾਂ ਉਹ ਉਥੋਂ ਭੱਜ ਗਏ।
52 ਤਾਂ ਇਸਰਾਏਲ ਅਤੇ ਯਹੂਦਾਹ ਦੇ ਲੋਕ ਉਠੇ ਅਤੇ ਵਾਦੀ ਤੱਕ ਅਤੇ ਅਕਰੋਨ ਦੇ ਫ਼ਾਟਕਾਂ ਤੀਕ ਵਂਗਾਰਕੇ ਫ਼ਲਿਸਤੀਆਂ ਦੇ ਮਗਰ ਪਏ। ਉਨ੍ਹਾਂ ਨੇ ਬਹੁਤ ਸਾਰੇ ਫ਼ਲਿਸਤੀਆਂ ਨੂੰ ਵਢ ਸੁਟਿਆ ਅਤੇ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਇਹ ਫ਼ਲਿਸਤੀਆਂ ਨੂੰ ਸਆਰੈਮ ਦੇ ਰਾਹ ਵਿੱਚ ਗਥ ਅਤੇ ਅਕਰੋਨ ਤੀਕ ਮਾਰਦੇ ਵਢਦੇ ਗਏ।
53 ਤਦ ਇਸਰਾਏਲੀ ਫ਼ਲਿਸਤੀਆਂ ਦੇ ਮਗਰੋਂ ਹਟ ਗਏ ਅਤੇ ਵਾਪਸ ਆਕੇ ਉਨ੍ਹਾਂ ਦੇ ਡੇਰਿਆਂ ਨੂੰ ਲੁੱਟ ਲਿਆ।
54 ਦਾਊਦ ਉਸ ਫ਼ਲਿਸਤੀ ਦਾ ਸਿਰ ਲੈਕੇ ਯਰੂਸ਼ਲਮ ਵਿੱਚ ਆਇਆ। ਪਰ ਦਾਊਦ ਨੇ ਫ਼ਲਿਸਤੀਆਂ ਦੇ ਸ਼ਸਤਰਾਂ ਨੂੰ ਆਪਣੇ ਡੇਰੇ ਵਿੱਚ ਰੱਖਿਆ।
55 ਸ਼ਾਊਲ ਦਾਊਦ ਨੂੰ ਗੋਲਿਆਥ ਨਾਲ ਲੜਦੇ ਜਾਂਦੇ ਵੇਖਦਾ ਰਿਹਾ। ਸ਼ਾਊਲ ਨੇ ਤਦ ਸੈਨਾਪਤੀ ਅਬਨੇਰ ਕੋਲੋਂ ਪੁਛਿਆ, "ਅਬਨੇਰ, ਇਹ ਮੁੰਡਾ ਕਿਸ ਦਾ ਪੁੱਤਰ ਹੈ?"ਅਬਨੇਰ ਨੇ ਕਿਹਾ, "ਸੁਆਮੀ, ਤੇਰੀ ਸੌਂਹ, ਮੈਂ ਨਹੀਂ ਜਾਣਦਾ ਇਹ ਕੌਣ ਹੈ?"
56 ਤਾਂ ਪਾਤਸ਼ਾਹ ਸ਼ਾਊਲ ਨੇ ਕਿਹਾ, "ਜਾ, ਜਾਕੇ ਪਤਾ ਕਰ ਕਿ ਇਸ ਦਾ ਪਿਉ ਕੌਣ ਹੈ?"
57 ਜਦੋਂ ਦਾਊਦ ਗੋਲਿਆਥ ਨੂੰ ਮਾਰਕੇ ਵਾਪਸ ਆਇਆ ਤਾਂ ਅਬਨੇਰ ਉਸਨੂੰ ਸ਼ਾਊਲ ਕੋਲ ਲੈ ਗਿਆ। ਉਸ ਵਕਤ ਦਾਊਦ ਦੇ ਹੱਥ ਵਿੱਚ ਫ਼ਲਿਸਤੀ ਦਾ ਸਿਰ ਸੀ।
58 ਸ਼ਾਊਲ ਨੇ ਉਸਨੂੰ ਕਿਹਾ, "ਹੇ ਨੌਜੁਆਨ! ਤੇਰਾ ਪਿਉ ਕੌਣ ਹੈ?"ਦਾਊਦ ਨੇ ਕਿਹਾ, "ਮੈਂ ਤੇਰੇ ਦਾਸ ਯਸੀ ਜੋ ਬੈਤਲਹਮ ਦਾ ਹੈ, ਉਸਦਾ ਪੁੱਤਰ ਹਾਂ।"
ਕਾਂਡ 18

1 ਜਦੋਂ ਦਾਊਦ ਸ਼ਾਊਲ ਨਾਲ ਗੱਲ ਕਰ ਹਟਿਆ ਤਾਂ ਯੋਨਾਥਾਨ ਦਾਊਦ ਦੇ ਬਹੁਤ ਨੇੜੇ ਹੋ ਗਿਆ। ਯੋਨਾਥਾਨ ਦਾਊਦ ਨੂੰ ਓਨਾ ਹੀ ਪਿਆਰ ਕਰਦਾ ਸੀ ਜਿੰਨਾ ਕਿ ਉਹ ਆਪਣੇ-ਆਪ ਨੂੰ।
2 ਉਸ ਦਿਨ ਤੋਂ ਬਾਦ ਸ਼ਾਊਲ ਨੇ ਦਾਊਦ ਨੂੰ ਆਪਣੇ ਕੋਲ ਹੀ ਰੱਖਿਆ ਅਤੇ ਮੁੜ ਉਸਨੇ ਦਾਊਦ ਨੂੰ ਆਪਣੇ ਪਿਉ ਕੋਲ ਵਾਪਸ ਨਾ ਜਾਣ ਦਿੱਤਾ।
3 ਯੋਨਾਥਾਨ ਦਾਊਦ ਨੂੰ ਬਹੁਤ ਪਿਆਰ ਕਰਦਾ ਸੀ ਤਾਂ ਉਸਨੇ ਦਾਊਦ ਨਾਲ ਇੱਕ ਇਕਰਾਰਨਾਮਾ ਕੀਤਾ। ਯੋਨਾਥਾਨ ਨੇ ਜਿਹੜਾ ਚੋਲਾ ਪਾਇਆ ਹੋਇਆ ਸੀ ਉਹ ਦਾਊਦ ਨੂੰ ਦੇ ਦਿੱਤਾ।
4 ਯੋਨਾਥਾਨ ਨੇ ਉਸਨੂੰ ਆਪਣੀ ਵਰਦੀ ਵੀ ਦੇ ਦਿੱਤੀ। ਇਥੋਂ ਤੱਕ ਕਿ ਉਸਨੇ ਦਾਊਦ ਨੂੰ ਆਪਣੀ ਤਲਵਾਰ, ਧਨੁਸ਼ ਅਤੇ ਪੇਟੀ ਵੀ ਦੇ ਦਿੱਤੀ।
5 ਸ਼ਾਊਲ ਨੇ ਦਾਊਦ ਨੂੰ ਬਹੁਤ ਸਾਰੀਆਂ ਲੜਾਈਆਂ ਵਿੱਚ ਲੜਨ ਨੂੰ ਭੇਜਿਆ ਅਤੇ ਉਹ ਉਨ੍ਹਾਂ ਜੰਗਾਂ ਵਿੱਚ ਬੜਾ ਕਾਮਯਾਬ ਵੀ ਰਿਹਾ। ਫ਼ਿਰ ਸ਼ਾਊਲ ਨੇ ਉਸਨੂੰ ਸੈਨਾ ਦਾ ਸਰਦਾਰ ਬਣਾ ਦਿੱਤਾ। ਇਹ ਗੱਲ ਸਭ ਨੂੰ ਇਥੋਂ ਤੱਕ ਕਿ ਸ਼ਾਊਲ ਦੇ ਅਫ਼ਸਰਾਂ ਨੂੰ ਵੀ ਬੜੀ ਚੰਗੀ ਲਗੀ।
6 ਦਾਊਦ ਫ਼ਲਿਸਤੀਆਂ ਦੇ ਖਿਲਾਫ਼ ਲੜਨ ਜਾਂਦਾ ਅਤੇ ਜਦ ਉਹ ਲੜਾਈ ਤੋਂ ਬਾਦ ਘਰ ਨੂੰ ਵਾਪਸ ਪਰਤਦਾ ਤਾਂ ਇਸਰਾਏਲ ਦੇ ਹਰ ਸ਼ਹਿਰ ਵਿੱਚੋਂ ਔਰਤਾਂ ਆਪਣੇ ਘਰਾਂ ਵਿੱਚੋਂ ਬਾਹਰ ਨਿਕਲਦੀਆਂ ਤਾਂ ਜੋ ਉਹ ਦਾਊਦ ਨੂੰ ਮਿਲ ਸਕਣ ਅਤੇ ਫ਼ਿਰ ਉਹ ਲੋਕ ਬੜਾ ਖੁਸ਼ ਹੁੰਦੇ ਨੱਚਦੇ, ਗਾਉਂਦੇ ਢੋਲ ਵਜਾਉਂਦੇ ਅਤੇ ਬਰਬਤ ਵਰਗਾ ਇੱਕ ਸਾਜ਼ ਵੀ ਵਜਾਉਂਦੇ। ਇਹ ਸਭ ਕੁਝ ਉਹ ਲੋਕ ਸ਼ਾਊਲ ਦੇ ਸਾਮ੍ਹਣੇ ਕਰਦੇ।
7 ਔਰਤਾਂ ਇਹ ਗੀਤ ਗਾਉਂਦੀਆਂ:"ਸ਼ਾਊਲ ਨੇ ਹਜ਼ਾਰਾਂ ਵੈਰੀਆਂ ਨੂੰ ਮਾਰਿਆ ਪਰ ਦਾਊਦ ਨੇ ਲਖਾਂ ਵੈਰੀਆਂ ਨੂੰ ਮਾਰਿਆ।"
8 ਔਰਤਾਂ ਦੇ ਇਸ ਗੀਤ ਨੇ ਸ਼ਾਊਲ ਨੂੰ ਬੇਚੈਨ ਕਰ ਦਿੱਤਾ ਅਤੇ ਉਸਨੂੰ ਬੜਾ ਕਰੋਧ ਆਇਆ। ਸ਼ਾਊਲ ਨੇ ਸੋਚਿਆ, "ਔਰਤਾਂ ਆਖਦੀਆਂ ਹਨ ਕਿ ਦਾਊਦ ਨੇ ਲਖਾਂ ਵੈਰੀਆਂ ਨੂੰ ਮਾਰਿਆ ਅਤੇ ਉਹ ਆਖਦੀਆਂ ਹਨ ਕਿ ਮੈਂ ਸਿਰਫ਼ ਹਜ਼ਾਰਾਂ ਵੈਰੀਆਂ ਨੂੰ ਮਾਰਿਆ।"
9 ਉਸ ਦਿਨ ਤੋਂ ਬਾਦ ਦਾਊਦ ਉੱਪਰ ਕਢ਼ੀ ਨਜ਼ਰ ਰੱਖਣ ਲੱਗਾ।
10 ਅਗਲੇ ਹੀ ਦਿਨ ਤੋਂ ਇੱਕ ਦੁਸ਼ਟ ਆਤਮੇ ਨੇ ਪਰਮੇਸ਼ੁਰ ਵੱਲੋਂ ਸ਼ਾਊਲ ਉੱਪਰ ਵਸ੍ਸ ਕਰ ਲਿਆ। ਉਹ ਆਪਣੇ ਘਰ ਬਿਲਕੁਲ ਜੰਗਲੀ ਪਾਗਲਾਂ ਵਾਂਗ ਵਤੀਰਾ ਕਰਨ ਲੱਗਾ। ਦਾਊਦ ਜਿਵੇਂ ਹੀ ਉਸ ਨੂੰ ਠੀਕ ਕਰਨ ਲਈ ਬਰਬਤ ਵਜਾਉਂਦਾ ਸੀ ਉਹ ਉਵੇਂ ਹੀ ਕਰਨ ਲੱਗਾ।
11 ਪਰ ਸ਼ਾਊਲ ਦੇ ਹੱਥ ਵਿੱਚ ਇੱਕ ਸਾਂਗ ਸੀ ਅਤੇ ਉਸਨੇ ਸੋਚਿਆ, "ਮੈਂ ਦਾਊਦ ਨੂੰ ਕੰਧ ਵਿੱਚ ਵਿਂਨ੍ਹ ਦੇਵਾਂਗਾ।" ਸ਼ਾਊਲ ਨੇ ਦੋ ਵਾਰ ਸਾਂਗ ਉਸ ਵੱਲ ਸੁੱਟੀ ਪਰ ਦਾਊਦ ਦੋਨੋਂ ਵਾਰੀ ਬਚ ਨਿਕਲਿਆ।
12 ਯਹੋਵਾਹ ਦਾਊਦ ਦੇ ਨਾਲ ਸੀ ਅਤੇ ਯਹੋਵਾਹ ਨੇ ਸ਼ਾਊਲ ਨੂੰ ਛੱਡ ਦਿੱਤਾ ਸੀ ਇਸ ਲਈ ਹੁਣ ਸ਼ਾਊਲ ਦਾਊਦ ਕੋਲੋਂ ਭੈਅ ਖਾਂਦਾ ਸੀ।
13 ਸ਼ਾਊਲ ਨੇ ਦਾਊਦ ਨੂੰ ਆਪਣੇ ਤੋਂ ਦੂਰ ਭੇਜ ਦਿੱਤਾ ਉਸਨੇ ਦਾਊਦ ਨੂੰ 1 ,000 ਸਿਪਾਹਈਆਂ ਉੱਪਰ ਕਮਾਂਡਰ ਬਣਾ ਦਿੱਤਾ। ਅਤੇ ਇਸ ਲਈ ਉਹ ਲੜਾਈ ਵਿੱਚ ਲੋਕਾਂ ਦਾ ਆਗੂ ਹੁੰਦਾ।
14 ਯਹੋਵਾਹ ਦਾਊਦ ਦੇ ਨਾਲ ਸੀ ਇਸ ਲਈ ਉਹ ਜਿਸ ਕੰਮ ਨੂੰ ਵੀ ਹੱਥ ਪਾਉਂਦਾ ਉਸਨੂੰ ਸਫ਼ਲਤਾ ਮਿਲਦੀ।
15 ਸ਼ਾਊਲ ਨੇ ਜਦ ਵੇਖਿਆ ਕਿ ਦਾਊਦ ਨੂੰ ਬੜੀ ਕਾਮਯਾਬੀ ਮਿਲਦੀ ਹੈ ਤਾਂ ਉਹ ਹੋਰ ਜ਼ਿਆਦਾ ਦਾਊਦ ਤੋਂ ਡਰਨ ਲੱਗਾ।
16 ਪਰ ਇਸਰਾਏਲ ਅਤੇ ਯਹੂਦਾਹ ਦੇ ਸਾਰੇ ਲੋਕਾਂ ਨੇ ਦਾਊਦ ਨੂੰ ਪਿਆਰ ਕੀਤਾ ਕਿਉਂਕਿ ਉਸਨੇ ਜੰਗ ਵਿੱਚ ਉਨ੍ਹਾਂ ਦੀ ਅਗਵਾਈ ਕੀਤੀ ਸੀ ਅਤੇ ਉਨ੍ਹਾਂ ਦੀ ਖਾਤਿਰ ਲੜਿਆ ਸੀ।
17 ਪਰ ਸ਼ਾਊਲ ਦਾਊਦ ਨੂੰ ਮਾਰਨਾ ਚਾਹੁੰਦਾ ਸੀ, ਉਸਨੇ ਦਾਊਦ ਨਾਲ ਚਾਲ ਖੇਡਣ ਦੀ ਇੱਕ ਵਿਉਂਤ ਬਣਾਈ ਸ਼ਾਊਲ ਨੇ ਦਾਊਦ ਨੂੰ ਕਿਹਾ, "ਇਹ ਮੇਰੀ ਸਭ ਤੋਂ ਵੱਡੀ ਧੀ ਮੇਰਬ ਹੈ, ਇਸਨੂੰ ਮੈਂ ਤੈਨੂੰ ਵਿਆਹ ਦਿੰਦਾ ਹਾਂ, ਫ਼ਿਰ ਤੂੰ ਇੱਕ ਤਕੜਾ ਸਿਪਾਹੀ ਅਤੇ ਮੇਰੇ ਪੁੱਤਰਾਂ ਸਮਾਨ ਹੋ ਜਾਵੇਂਗਾ। ਫ਼ਿਰ ਤੂੰ ਜਾਕੇ ਯਹੋਵਾਹ ਦੀਆਂ ਲੜਾਈਆਂ ਵੀ ਲੜਿਆ ਕਰੇਂਗਾ।" ਪਰ ਇਹ ਸ਼ਾਊਲ ਦੀ ਚਾਲ ਸੀ ਅਸਲ ਵਿੱਚ ਤਾਂ ਸ਼ਾਊਲ ਸੋਚ ਰਿਹਾ ਸੀ ਕਿ, "ਹੁਣ ਮੈਨੂੰ ਦਾਊਦ ਨੂੰ ਜਾਨੋਂ ਮਾਰਨ ਦੀ ਲੋੜ ਨਹੀਂ ਪਵੇਗੀ, ਸਗੋਂ ਮੇਰੇ ਲਈ ਆਪੇ ਹੀ ਉਹ ਫ਼ਲਿਸਤੀਆਂ ਦੇ ਹਥੋਂ ਮਰੇਗਾ।"
18 ਪਰ ਦਾਊਦ ਨੇ ਕਿਹਾ, "ਮੈਂ ਕਿਸੇ ਵੱਡੇ ਪਰਿਵਾਰ ਵਿੱਚੋਂ ਨਹੀਂ ਹਾਂ। ਮੇਰਾ ਖਾਨਦਾਨ ਇੰਨਾ ਉੱਚਾ ਨਹੀਂ ਹੈ ਕਿ ਪਾਤਸ਼ਾਹ ਦੀ ਕੁੜੀ ਨਾਲ ਵਿਆਹ ਕਰਾਂ।"
19 ਪਰ ਅਜਿਹਾ ਹੋਇਆ ਕਿ ਜਦੋਂ ਉਹ ਵੇਲਾ ਆਇਆ ਕਿ ਸ਼ਾਊਲ ਦੀ ਧੀ ਦਾਊਦ ਨਾਲ ਵਿਆਹੀ ਜਾਵੇ ਤਾਂ ਉਹ ਮਹੋਲਾਠੀ ਅੰਦਰੀਏਲ ਨਾਲ ਵਿਆਹੀ ਗਈ।
20 ਸ਼ਾਊਲ ਦੀ ਦੂਜੀ ਕੁੜੀ ਮੀਕਲ ਦਾਊਦ ਨੂੰ ਪਿਆਰ ਕਰਦੀ ਸੀ। ਲੋਕਾਂ ਨੇ ਸ਼ਾਊਲ ਨੂੰ ਦੱਸਿਆ ਕਿ ਮ੍ਮੀਕਲ ਦਾਊਦ ਨੂੰ ਪਿਆਰ ਕਰਦੀ ਹੈ ਤਾਂ ਉਹ ਸੁਣਕੇ ਬੜਾ ਖੁਸ਼ ਹੋਇਆ।
21 ਸ਼ਾਊਲ ਨੇ ਸੋਚਿਆ, "ਹੁਣ ਮੈਂ ਮੀਕਲ ਤੋਂ ਦਾਊਦ ਨੂੰ ਉਸਦੇ ਜਾਲ ਵਿੱਚ ਫ਼ਸਾਉਣ ਦਾ ਕੰਮ ਲਵਾਂਗਾ। ਮੈਂ ਮੀਕਲ ਨੂੰ ਦਾਊਦ ਨਾਲ ਵਿਆਹ ਕਰਨ ਦੇਵਾਂਗਾ ਅਤੇ ਉਸਤੋਂ ਬਾਦ ਫ਼ਲਿਸਤੀ ਆਪੇ ਦਾਊਦ ਨੂੰ ਜਾਨੋਂ ਮਾਰ ਸੁੱਟਣਗੇ।" ਇਸ ਲਈ ਸ਼ਾਊਲ ਨੇ ਦਾਊਦ ਨੂੰ ਦੂਜੀ ਵਾਰ ਕਿਹਾ, "ਤੂੰ ਅੱਜ ਹੀ ਮੇਰੀ ਕੁੜੀ ਨਾਲ ਵਿਆਹ ਕਰ ਸਕਦਾ ਹੈਂ।"
22 ਸ਼ਾਊਲ ਨੇ ਆਪਣੇ ਅਫ਼ਸਰਾਂ ਨੂੰ ਹੁਕਮ ਦਿੱਤਾ ਅਤੇ ਕਿਹਾ, 'ਦਾਊਦ ਨਾਲ ਇਕਲਿਆਂ ਗ੍ਗੱਲ ਕਰੋ ਅਤੇ ਉਸਨੂੰ ਕਹੋ, "ਵੇਖ, ਪਾਤਸ਼ਾਹ ਤੈਨੂੰ ਬਹੁਤ ਚਾਹੁੰਦਾ ਹੈ, ਉਸਦੇ ਸਾਰੇ ਅਫ਼ਸਰਾਂ ਨੂੰ ਵੀ ਤੂੰ ਬਹੁਤ ਪਿਆਰਾ ਹੈ। ਇਸ ਲਈ ਤੈਨੂੰ ਉਸਦੀ ਕੁੜੀ ਨਾਲ ਵਿਆਹ ਕਰਵਾ ਲੈਣਾ ਚਾਹੀਦਾ ਹੈ।"'
23 ਸ਼ਾਊਲ ਦੇ ਅਫ਼ਸਰਾਂ ਨੇ ਉਪਰੰਤ ਦਾਊਦ ਨਾਲ ਇਹ ਸਾਰੀ ਗੱਲ ਕੀਤੀ ਤਾਂ ਦਾਊਦ ਨੇ ਆਖਿਆ, "ਤੁਸੀਂ ਕੀ ਸੋਚਦੇ ਹੋ ਕਿ ਪਾਤਸ਼ਾਹ ਦਾ ਜਵਾਈ ਬਨਣਾ ਇੰਨਾ ਸੌਖਾ ਪਿਆ ਹੈ? ਮੇਰੇ ਕੋਲ ਉਸਦੀ ਧੀ ਨੂੰ ਵਿਆਹੁਣ ਜੋਗੇ ਪੈਸੇ ਨਹੀਂ ਮੈਂ ਤਾਂ ਕਂਗਾਲ ਹਾਂ ਅਤੇ ਇੱਕ ਬੜਾ ਸਾਧਾਰਣ ਜਿਹਾ ਮਨੁੱਖ ਹਾਂ, ਮੇਰੀ ਹਸਤੀ ਹੀ ਕੀ ਹੈ?"
24 ਸ਼ਾਊਲ ਦੇ ਅਫ਼ਸਰਾਂ ਨੇ ਜੋ ਕੁਝ ਦਾਊਦ ਨੇ ਆਖਿਆ ਸੀ ਆਕੇ ਉਸਨੂੰ ਕਹਿ ਦਿੱਤਾ।
25 ਸ਼ਾਊਲ ਨੇ ਉਨ੍ਹਾਂ ਨੂੰ ਕਿਹਾ, "ਦਾਊਦ ਨੂੰ ਆਖੋ, 'ਦਾਊਦ, ਰਾਜਾ ਨਹੀਂ ਚਾਹੁੰਦਾ ਕਿ ਤੂੰ ਉਸਦੀ ਧੀ ਖਾਤਿਰ ਉਸਨੂੰ ਕੋਈ ਦਹੇਜ਼ ਦੇਵੇ। ਉਹ ਆਪਣੇ ਦੁਸ਼ਮਣਾਂ ਤੋਂ ਬਦਲਾ ਲੈਣਾ ਚਾਹੁੰਦਾ ਹੈ। ਇਸ ਲਈ ਉਹ ਆਪਣੀ ਧੀ ਦੇ ਵਿਆਹ ਵਾਸਤੇ 100 ਫ਼ਲਿਸਤੀਆਂ ਦੀਆਂ ਖੱਲਾਂ ਚਾਹੁੰਦਾ ਹੈ।"' ਇਹ ਸ਼ਾਊਲ ਦੀ ਇੱਕ ਗੁਪਤ ਵਿਉਂਤ ਸੀ। ਉਸਨੇ ਸੋਚਿਆ ਕਿ ਫ਼ਲਿਸਤੀ ਦਾਊਦ ਨੂੰ ਮਾਰ ਦੇਣਗੇ।
26 ਸ਼ਾਊਲ ਦੇ ਅਫ਼ਸਰਾਂ ਨੇ ਇਹ ਸਭ ਗੱਲਾਂ ਜਾਕੇ ਦਾਊਦ ਨੂੰ ਕਹੀਆਂ। ਦਾਊਦ ਖੁਸ਼ ਸੀ ਕਿ ਉਸਨੂੰ ਪਾਟਸ਼ਾਹ ਦਾ ਜੁਆਈ ਬਣਨ ਦਾ ਮੌਕਾ ਮਿਲਿਆ ਹੈ ਤਾਂ ਉਹ ਝਟ੍ਟ ਮੰਨ ਗਿਆ।
27 ਸਭ ਕੁਝ ਇੰਨੀ ਜਲਦੀ ਹੋਇਆ ਕਿ ਦਾਊਦ ਅਤੇ ਉਸਦੇ ਕੁਝ ਸਿਪਾਹੀ ਫ਼ਲਿਸਤੀਆਂ ਦੇ ਖਿਲਾਫ਼ ਲੜਾਈ ਕਰਨ ਚਲੇ ਗਏ। ਉਨ੍ਹਾਂ ਨੇ 200 ਫ਼ਲਿਸਤੀ ਸਿਪਾਹੀਆਂ ਨੂੰ ਮਾਰ ਸੁਟਿਆ। ਦ੍ਦਾਊਦ ਨੇ ਇਨ੍ਹਾਂ ਫ਼ਲਿਸਤੀਆਂ ਦੀਆਂ ਚਮੜੀਆਂ ਲਿਆਕੇ ਦਾਊਦ ਨੂੰ ਦੇ ਦਿੱਤੀਆਂ। ਦਾਊਦ ਨੇ ਇਹ ਸਭ ਇਸ ਲਈ ਕੀਤਾ ਕਿਉਂਕਿ ਉਹ ਪਾਤਸ਼ਾਹ ਦਾ ਜੁਆਈ ਬਣਨਾ ਚਾਹੁੰਦਾ ਸੀ।ਤਾਂ ਸ਼ਾਊਲ ਨੇ ਆਪਣੀ ਧੀ ਮੀਕਲ ਉਸਨੂੰ ਵਿਆਹ ਦਿੱਤੀ।
28 ਸ਼ਾਊਲ ਨੇ ਵੇਖਿਆ ਕਿ ਯਹੋਵਾਹ ਦਾਊਦ ਦੇ ਨਾਲ ਹੈ ਅਤੇ ਉਸਦੀ ਧੀ ਮੀਕਲ ਵੀ ਦਾਊਦ ਨੂੰ ਪਿਆਰ ਕਰਦੀ ਹੈ।
29 ਤਾਂ ਸ਼ਾਊਲ ਦਾਊਦ ਕੋਲੋਂ ਹੋਰ ਵੀ ਵਧੇਰੇ ਭੈਅ ਖਾਣ ਲੱਗਾ। ਅਤੇ ਉਹ ਦਾਊਦ ਦੇ ਹੋਰ ਵੀ ਖਿਲਾਫ਼ ਰਹਿਣ ਲੱਗਾ।
30 ਤਦ ਫ਼ਲਿਸਤੀਆਂ ਦੇ ਸਰਦਾਰਾਂ ਨੇ ਲਗਾਤਾਰ ਇਸਰਾਏਲੀਆਂ ਨਾਲ ਲੜਾਈ ਜਾਰੀ ਰਖੀ ਪਰ ਹਰ ਵਾਰ ਦਾਊਦ ਨੇ ਉਨ੍ਹਾਂ ਨੂੰ ਹਰਾਇਆ। ਦਾਊਦ ਸ਼ਾਊਲ ਦਾ ਸਭ ਤੋਂ ਵਧੀਆ ਅਤੇ ਬਹਾਦੁਰ ਅਫ਼ਸਰ ਸੀ ਅਤੇ ਉਹ ਸਭਨਾ ਵਿੱਚ ਬੜਾ ਮਸ਼ਹੂਰ ਹੋਇਆ।
ਕਾਂਡ 19

1 ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਅਤੇ ਅਫ਼ਸਰਾਂ ਨੂੰ ਦਾਊਦ ਨੂੰ ਮਾਰ ਮੁਕਾਉਣ ਲਈ ਕਿਹਾ ਪਰ ਯੋਨਾਥਾਨ ਦਾਊਦ ਨੂੰ ਬੜਾ ਪਿਆਰ ਕਰਦਾ ਸੀ।
2 ਯੋਨਾਥਾਨ ਨੇ ਦਾਊਦ ਨੂੰ ਖਬਰਦਾਰ ਕੀਤਾ ਕਿ, "ਸਤਰਕ ਰਹੀ! ਸ਼ਾਊਲ ਤੈਨੂੰ ਮਾਰ ਮੁਕਾਉਣ ਦਾ ਮੌਕਾ ਲਭ ਰਿਹਾ ਹੈ। ਤੂੰ ਸਵੇਰੇ ਜਾਕੇ ਖੇਤਾਂ ਵਿੱਚ ਲੁਕ ਜਾ। ਮੈਂ ਆਪਣੇ ਪਿਉ ਨਾਲ ਖੇਤਾਂ ਨੂੰ ਜਾਵਾਂਗਾ ਅਤੇ ਖੇਤਾਂ ਵਿੱਚ ਉਥੇ ਖਲੋਵਾਂਗੇ ਜਿਥੇ ਤੂੰ ਲੁਕਿਆ ਹੋਇਆ ਹੋਵੇਂਗਾ ਫ਼ਿਰ ਮੈਂ ਆਪਣੇ ਪਿਉ ਨਾਲ ਤੇਰੇ ਬਾਰੇ ਗੱਲਾਂ ਕਰਾਂਗਾ ਅਤੇ ਜੋ ਕੁਝ ਮੈਂ ਵੇਖਾਂਗਾ ਤੈਨੂੰ ਦੱਸਾਂਗਾ।"
3
4 ਸੋ ਯੋਨਾਥਾਨ ਨੇ ਆਪਣੇ ਪਿਉ ਨਾਲ ਦਾਊਦ ਦੀ ਵਡਿਆਈ ਕੀਤੀ ਅਤੇ ਕਿਹਾ, "ਤੂੰ ਪਾਤਸ਼ਾਹ ਹੈਂ ਅਤੇ ਦਾਊਦ ਤੇਰਾ ਸੇਵਕ ਹੈ ਅਤੇ ਉਸਨੇ ਤੇਰਾ ਕੁਝ ਵਿਗਾੜਿਆ ਵੀ ਨਹੀਂ ਇਸ ਲਈ ਤੂੰ ਉਸ ਨਾਲ ਬੁਰਾ ਨਾ ਕਰ।
5 ਦਾਊਦ ਨੇ ਤਾਂ ਸਗੋਂ ਆਪਣੀ ਜਾਨ ਖਤੇਰੇ ਵਿੱਚ ਪਾਕੇ ਉਸ ਫ਼ਲਿਸਤੀ (ਗੋਲਿਆਥ) ਨੂੰ ਵੀ ਜਾਨੋਂ ਮਾਰਿਆ ਸੀ। ਯਹੋਵਾਹ ਨੇ ਇਸਰਾਏਲ ਨੂੰ ਵੱਡੀ ਜਿੱਤ ਦਿੱਤੀ ਸੀ। ਤੂੰ ਇਹ ਸਭ ਵੇਖਿਆ ਅਤੇ ਵੇਖਕੇ ਖੁਸ਼ ਵੀ ਹੋਇਆ। ਤਾਂ ਫ਼ਿਰ ਤੂੰ ਦਾਊਦ ਨੂੰ ਦੁੱਖ ਕਿਉਂ ਦੇਣਾ ਚਾਹੁੰਦਾ ਹੈਂ? ਉਹ ਮਾਸੂਮ ਹੈ। ਮੈਨੂੰ ਤਾਂ ਉਸਨੂੰ ਮਾਰਨ ਦੀ ਕੋਈ ਵਜਹ ਨਜ਼ਰ ਨਹੀਂ ਆਉਂਦੀ।"
6 ਸ਼ਾਊਲ ਨੇ ਯੋਨਾਥਾਨ ਦੀ ਸਾਰੀ ਗੱਲ ਸੁਣੀ ਤਾਂ ਉਸਨੇ ਵਚਨ ਦਿੱਤਾ ਅਤੇ ਆਖਿਆ, "ਜਦ ਤੱਕ ਯਹੋਵਾਹ ਜਿਉਂਦਾ ਹੈ, ਦਾਊਦ ਨੂੰ ਮਾਰਿਆ ਨਾ ਜਾਵੇਗਾ।"
7 ਤਾਂ ਯੋਨਾਥਾਨ ਨੇ ਉਹ ਸਭ ਕੁਝ ਜੋ ਗੱਲ-ਬਾਤ ਸ਼ਾਊਲ ਨਾਲ ਹੋਈ ਸਭ ਦਾਊਦ ਨੂੰ ਬੁਲਾਕੇ ਦਸੀ। ਫ਼ੇਰ ਯੋਨਾਥਾਨ ਦਾਊਦ ਨੂੰ ਸ਼ਾਊਲ ਕੋਲ ਲਿਆਇਆ ਅਤੇ ਇਹ ਮੁੜ ਤੋਂ ਪਹਿਲਾਂ ਵਾਂਗ ਇਕਠੇ ਹੋ ਗਏ।
8 ਜੰਗ ਦੁਬਾਰਾ ਸ਼ੁਰੂ ਹੋਈ ਅਤੇ ਦਾਊਦ ਫ਼ੇਰ ਫ਼ਲਿਸਤਿਆਂ ਦੇ ਖਿਲਾਫ਼ ਲੜਨ ਗਿਆ। ਫ਼ਲਿਸਤੀ ਉਸ ਕੋਲੋਂ ਹਾਰਕੇ ਭੱਜ ਗਏ।
9 ਪਰ ਇੱਕ ਦੁਸ਼ਟ ਆਤਮਾ ਯਹੋਵਾਹ ਵੱਲੋਂ ਸ਼ਾਊਲ ਕੋਲ ਆਇਆ। ਸ਼ਾਊਲ ਆਪਣੇ ਘਰੀਂ ਬੈਠਾ ਹੋਇਆ ਸੀ, ਉਸਦੇ ਹੱਥ ਵਿੱਚ ਇੱਕ ਸਾਂਗ ਫ਼ੜੀ ਹੋਈ ਸੀ ਅਤੇ ਦਾਊਦ ਬਰਬਤ ਵਜਾ ਰਿਹਾ ਸੀ।
10 ਸ਼ਾਊਲ ਨੇ ਆਪਣੀ ਸਾਂਗ ਦਾਊਦ ਦੇ ਸ਼ਰੀਰ ਵਿੱਚ ਖੋਭਕੇ ਉਸਨੂੰ ਕੰਧ ਵਿੱਚ ਖੋਭਣਾ ਚਾਹਿਆ ਪਰ ਦਾਊਦ ਇੱਕ ਪਾਸੇ ਨੂੰ ਕੁਦ੍ਦ ਗਿਆ ਤਾਂ ਸਾਂਗ ਦਾਊਦ ਨੂੰ ਵੱਜਣ ਦੀ ਬਜਾਈ ਕੰਧ ਵਿੱਚ ਜਾ ਵਜ੍ਜੀ। ਉਸੇ ਰਾਤ ਦਾਊਦ ਉਥੋਂ ਭੱਜ ਗਿਆ।
11 ਸ਼ਾਊਲ ਨੇ ਉਸ ਉੱਤੇ ਨਜ਼ਰ ਰੱਖਣ ਅਤੇ ਸਵੇਰੇ ਉਸਨੂੰ ਮਾਰ ਸੁੱਟਣ ਲਈ ਦਾਊਦ ਦੇ ਘਰ ਹਰਕਾਰੇ ਭੇਜੇ ਅਤੇ ਦਾਊਦ ਦੀ ਪਤਨੀ ਮੀਕਲ ਨੇ ਉਸਨੂੰ ਚਿਤਾਵਨੀ ਦਿੰਦੇ ਆਖਿਆ, "ਤੂੰ ਇਥੋਂ ਭੱਜ ਜਾ! ਜੇ ਤੂੰ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ ਤਾਂ ਤੂੰ ਨੱਸ ਜਾ ਨਹੀਂ ਤਾਂ ਕੱਲ ਤੱਕ ਤੂੰ ਮਾਰਿਆ ਜਾਵੇਂਗਾ।"
12 ਤਾਂ ਮੀਕਲ ਨੇ ਦਾਊਦ ਨੂੰ ਬਾਰੀ ਵਾਲੇ ਪਾਸਿਉਂ ਥੱਲੇ ਕਢਿਆ ਅਤੇ ਉਹ ਬਚਕੇ ਉਥੋਂ ਨੱਸ ਗਿਆ।
13 ਤਦ ਮੀਕਲ ਨੇ ਘਰ ਵਿੱਚ ਪਿਆ ਇੱਕ ਬੁੱਤ ਲੈਕੇ ਮੰਜੇ ਉੱਤੇ ਲੰਮਾ ਪਾ ਛੱਡਿਆ ਅਤੇ ਉਸਦੇ ਸਿਰਾਹਣੇ ਬੱਕਰੇ ਦੇ ਵਾਲ ਰੱਖ ਦਿੱਤੇ।
14 ਸ਼ਾਊਲ ਨੇ ਹਰਕਾਰੇ ਭੇਜੇ ਕਿ ਦਾਊਦ ਨੂੰ ਬੰਦੀ ਬਣਾਕੇ ਲੈ ਆਉ। ਪਰ ਮੀਕਲ ਨੇ ਕਿਹਾ, "ਦਾਊਦ ਬਿਮਾਰ ਹੈ।"
15 ਆਦਮੀ ਗਏ ਅਤੇ ਉਨ੍ਹਾਂ ਨੇ ਜਾਕੇ ਸ਼ਾਊਲ ਨੂੰ ਇਹ ਸਭ ਕਿਹਾ ਪਰ ਉਸਨੇ ਦੁਬਾਰਾ ਉਨ੍ਹਾਂ ਨੂੰ ਦਾਊਦ ਨੂੰ ਆਪ ਵੇਖਕੇ ਆਉਣ ਨੂੰ ਕਿਹਾ ਅਤੇ ਉਨ੍ਹਾਂ ਨੂੰ ਇਹ ਵੀ ਆਖਿਆ, "ਤੁਸੀਂ ਹਰ ਹਾਲਤ ਵਿੱਚ ਉਸਨੂੰ ਮੇਰੇ ਕੋਲ ਲੈ ਆਓ। ਜੇਕਰ ਉਹ ਬਿਮਾਰ ਹੈ ਤਾਂ ਉਸਨੂੰ ਮੰਜੇ ਉੱਤੇ ਪਏ ਨੂੰ ਹੀ ਲੈ ਆਓ, ਮੈਂ ਉਸਨੂੰ ਮਾਰਕੇ ਹੀ ਛੱਡਾਂਗਾ।"
16 ਹਰਕਾਰੇ ਫ਼ਿਰ ਦਾਊਦ ਦੇ ਘਰ ਗਏ। ਉਹ ਘਰ ਦੇ ਅੰਦਰ ਦਾਊਦ ਨੂੰ ਫ਼ੜਨ ਲਈ ਗਏ ਪਰ ਉਨ੍ਹਾਂ ਜਾਕੇ ਵੇਖਿਆ ਕਿ ਉਥੇ ਉਸਦੀ ਥਾਵੇਂ ਇੱਕ ਬੁੱਤ ਪਿਆ ਹੈ ਅਤੇ ਇਹ ਵਾਲ ਉਸਦੇ ਨਹੀਂ ਸਿਰਹਾਨੇ ਬੱਕਰੇ ਦੇ ਵਾਲ ਹਨ।
17 ਸ਼ਾਊਲ ਨੇ ਮੀਕਲ ਨੂੰ ਕਿਹਾ, "ਤੂੰ ਇਉਂ ਮੈਨੂੰ ਧੋਖਾ ਕਿਉਂ ਦਿੱਤਾ? ਤੂੰ ਮੇਰੇ ਦੁਸ਼ਮਣ ਨੂੰ ਹਥੋਂ ਜਾਣ ਦਿੱਤਾ ਅਤੇ ਦਾਊਦ ਭੱਜ ਗਿਆ?" ਮੀਕਲ ਨੇ ਸ਼ਾਊਲ ਨੂੰ ਜਵਾਬ 'ਚ ਕਿਹਾ, "ਦਾਊਦ ਨੇ ਮੈਨੂੰ ਕਿਹਾ ਕਿ ਉਹ ਮੈਨੂੰ ਜਾਣ ਦੇਵੇ ਨਹੀਂ ਤਾਂ ਉਹ ਮੈਨੂੰ ਮਾਰ ਸੁੱਟੇਗਾ।"
18 ਦਾਊਦ ਭੱਜਕੇ, ਬਚਕੇ ਰਾਮਾਹ ਵਿੱਚ ਸਮੂਏਲ ਕੋਲ ਪਹੁੰਚ ਗਿਆ। ਦਾਊਦ ਨੇ ਸਭ ਕੁਝ ਜੋ ਸ਼ਾਊਲ ਨੇ ਉਸ ਨਾਲ ਕੀਤਾ ਸਭ ਸਮੂਏਲ ਨੂੰ ਜਾਕੇ ਸੁਣਾਇਆ। ਤਦ ਸਮੂਏਲ ਅਤੇ ਦਾਊਦ ਡੇਰੇ ਵੱਲ ਮੁੜੇ। ਜਿਥੇ ਕਿ ਨਬੀਆਂ ਦੀ ਟੋਲੀ ਠਹਿਰੀ ਸੀ ਦਾਊਦ ਵੀ ਉਥੇ ਹੀ ਠਹਿਰਿਆ ਸੀ।
19 ਸ਼ਾਊਲ ਨੂੰ ਪਤਾ ਲੱਗਾ ਕਿ ਦਾਊਦ ਰਾਮਾਹ ਦੇ ਨੇੜੇ ਕਿਤੇ ਡੇਰੇ ਵਿੱਚ ਰੁਕਿਆ ਹੋਇਆ ਹੈ।
20 ਉਸਨੇ ਕੁਝ ਹਰਕਾਰੇ ਉਸਨੂੰ ਫ਼ੜਨ ਲਈ ਭੇਜੇ। ਪਰ ਜਿਸ ਵਕਤ ਉਹ ਆਦਮੀ ਡੇਰੇ ਨੂੰ ਆਏ ਉਥੇ ਕੁਝ ਨਬੀ ਅਗੰਮੀ ਵਾਕ ਕਰ ਰਹੇ ਸਨ ਅਤੇ ਸਮੂਏਲ ਉਸ ਟੋਲੇ ਦਾ ਆਗੂ ਉਥੇ ਖੜਾ ਸੀ। ਤਦ ਪਰਮੇਸ਼ੁਰ ਦਾ ਆਤਮਾ ਸ਼ਾਊਲ ਦੇ ਹਰਕਾਰਿਆਂ ਉੱਤੇ ਪ੍ਰਗਟ ਹੋਇਆ ਅਤੇ ਉਹ ਵੀ ਅਗੰਮੀ ਵਾਕ ਬੋਲਣ ਲੱਗ ਪਿਆ।
21 ਸ਼ਾਊਲ ਨੇ ਇਸ ਬਾਰੇ ਸੁਣਿਆ, ਇਸ ਲਈ ਉਸਨੇ ਹੋਰ ਹਰਕਾਰੇ ਭੇਜੇ। ਪਰ ਉਹ ਵੀ ਭਵਿਖਬਾਣੀ ਕਰਨ ਲੱਗ ਪਏ। ਇਸ ਲਈ ਸ਼ਾਊਲ ਨੇ ਤੀਸਰੀ ਵਾਰ ਹਰਕਾਰੇ ਭੇਜੇ। ਅਤੇ ਉਹ ਵੀ ਭਵਿਖਬਾਣੀ ਕਰਨ ਲੱਗ ਪਏ।
22 ਅਖੀਰ ਸ਼ਾਊਲ ਆਪ ਰਾਮਾਹ ਨੂੰ ਗਿਆ। ਅਤੇ ਉਹ ਵੱਡੇ ਖੂਹ ਸੇਕੂ ਵਿੱਚ ਹੈ ਕੋਲ ਪਹੁੰਚ ਗਿਆ ਤਾਂ ਉਸਨੇ ਪੁਛਿਆ, "ਸਮੂਏਲ ਅਤੇ ਦਾਊਦ ਕਿਥੇ ਹਨ?"ਤਾਂ ਲੋਕਾਂ ਨੇ ਕਿਹਾ, "ਰਾਮਾਹ ਦੇ ਲੋਕ ਡੇਰੇ ਵਿੱਚ।"
23 ਤਦ ਸ਼ਾਊਲ ਰਾਮਾਹ ਦੇ ਕੋਲ ਡੇਰੇ ਵੱਲ ਨੂੰ ਗਿਆ। ਪਰਮੇਸ਼ੁਰ ਦਾ ਆਤਮਾ ਸ਼ਾਊਲ ਕੋਲ ਆਇਆ ਅਤੇ ਸ਼ਾਊਲ ਨੇ ਵੀ ਅਗੰਮੀ ਵਾਕ ਬੋਲਣੇ ਸ਼ੁਰੂ ਕੀਤੇ। ਅਤੇ ਉਹ ਤੁਰਦਾ-ਤੁਰਦਾ ਰਾਮਾਹ ਤੋਂ ਅਗੰਮੀ ਵਾਕ ਆਖੀ ਗਿਆ। ਫ਼ਿਰ ਸ਼ਾਊਲ ਨੇ ਆਪਣੇ ਕੱਪੜੇ ਵੀ ਲਾਹ ਸੁੱਟੇ।
24 ਇਥੋਂ ਤੱਕ ਕਿ ਉਹ ਸਮੂਏਲ ਦੇ ਅੱਗੇ ਵੀ ਅਗੰਮੀ ਵਾਕ ਆਖਦਾ ਸਾਰਾ ਦਿਨ ਅਤੇ ਰਾਤ ਉਥੇ ਨੰਗਾ ਪਿਆ ਰਿਹਾ।ਤਾਂ ਹੀ ਲੋਕ ਆਖਦੇ ਹਨ ਕਿ, "ਕਿ ਸ਼ਾਊਲ ਵੀ ਨਬੀਆਂ ਵਿੱਚੋਂ ਇੱਕ ਸੀ?"
ਕਾਂਡ 20

1 ਤਦ ਦਾਊਦ ਰਾਮਾਹ ਦੇ ਡੇਰੇ ਤੋਂ ਭੱਜਕੇ ਯੋਨਾਥਾਨ ਕੋਲ ਗਿਆ ਅਤੇ ਉਸਨੂੰ ਪੁਛਿਆ, "ਮੈਂ ਕੀ ਗੁਨਾਹ ਕੀਤਾ ਹੈ? ਮੇਰਾ ਕੀ ਜ਼ੁਰਮ ਹੈ? ਤੇਰਾ ਪਿਉ ਕਿਉਂ ਮੈਨੂੰ ਮਾਰਨ ਦੇ ਪਿਛੇ ਪਿਆ ਹੋਇਆ ਹੈ?"
2 ਯੋਨਾਥਾਨ ਨੇ ਕਿਹਾ, "ਇਹ ਸੱਚ ਨਹੀਂ ਹੋ ਸਕਦਾ। ਮੇਰਾ ਪਿਉ ਤੈਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਕਿਉਂਕਿ ਪਹਿਲਾਂ ਮੈਨੂੰ ਪੁਛੇ ਬਗੈਰ ਉਹ ਕੁਝ ਵੀ ਨਹੀਂ ਕਰਦਾ। ਇਹ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਗੱਲ ਛੋਟੀ ਸੀ ਜਾਂ ਵੱਡੀ ਪਰ ਉਹ ਮੈਨੂੰ ਦੱਸੇ ਬਗੈਰ ਕੁਝ ਨਹੀਂ ਕਰਦਾ ਉਹ ਪਹਿਲਾਂ ਮੈਨੂੰ ਦੱਸਦਾ ਹੈ। ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਤੈਨੂੰ ਮਾਰਨਾ ਚਾਹੁੰਦਾ ਹੋਵੇ ਅਤੇ ਮੈਨੂੰ ਨਾ ਦੱਸੇ। ਨਹੀਂ! ਇਹ ਸੱਚ ਨਹੀਂ ਹੈ।"
3 ਪਰ ਦਾਊਦ ਨੇ ਆਖਿਆ, "ਤੇਰਾ ਪਿਉ ਚੰਗੀ ਤਰ੍ਹਾਂ ਜਾਣਦਾ ਹੈ ਕਿ ਤੂੰ ਮੈਂ ਗੂੜੇ ਮਿੱਤਰ ਹਾਂ। ਤੇਰੇ ਪਿਉ ਨੇ ਆਪਣੇ-ਆਪ ਨੂੰ ਕਿਹਾ, 'ਯੋਨਾਥਾਨ ਨੂੰ ਇਸ ਬਾਰੇ ਪਤਾ ਨਹੀਂ ਲੱਗਣਾ ਚਾਹੀਦਾ, ਜੇਕਰ ਉਸਨੂੰ ਪਤਾ ਲੱਗ ਗਿਆ ਉਹ ਦਾਊਦ ਨੂੰ ਦੱਸ ਦੇਵੇਗਾ।' ਪਰ ਜਿਉਂਦੇ ਯਹੋਵਾਹ ਅਤੇ ਤੇਰੀ ਜਾਨ ਦੀ ਸੌਂਹ ਕਿ ਮੇਰੇ ਅਤੇ ਮੌਤ ਦੇ ਵਿਚਕਾਰ ਹੁਣ ਇੱਕ ਹੀ ਕਦਮ ਦੀ ਵਿਥ ਹੈ।"
4 ਯੋਨਾਥਾਨ ਨੇ ਦਾਊਦ ਨੂੰ ਕਿਹਾ, "ਤੂੰ ਜੋ ਚਾਹੇ ਮੈਂ ਤੇਰੇ ਲਈ ਕਰਨ ਨੂੰ ਤਿਆਰ ਹਾਂ।"
5 ਤਦ ਦਾਊਦ ਨੇ ਕਿਹਾ, "ਵੇਖ, ਕਲ੍ਹ੍ਹ ਨਵੇਂ ਚੰਨ ਦੀ ਦਾਵਤ ਹੈ, ਅਤੇ ਉਸ ਦਿਨ ਮੈਨੂੰ ਪਾਤਸ਼ਾਹ ਦੇ ਨਾਲ ਖਾਣਾ ਪਵੇਗਾ, ਪਰ ਤੂੰ ਮੈਨੂੰ ਸ਼ਾਮ ਤੱਕ ਖੇਤਾ 'ਚ ਲੁਕੇ ਰਹਿਣ ਦੀ ਆਗਿਆ ਦੇ।
6 ਜੇਕਰ ਤੇਰਾ ਪਿਉ ਵੇਖੇ ਕਿ ਮੈਂ ਨਹੀਂ ਤਾਂ ਉਸਨੂੰ ਆਖੀ, 'ਦਾਊਦ ਬੈਤਲਹਮ ਆਪਣੇ ਘਰ ਨੂੰ ਜਾਣਾ ਚਾਹੁੰਦਾ ਸੀ। ਉਨ੍ਹਾਂ ਦੇ ਆਪਨੇ ਪਰਿਵਾਰ ਵਿੱਚ ਇਹ ਤਿਉਹਾਰ ਮਨਾਉਣਾ ਸੀ, ਮਹੀਨੇ ਦੀ ਬਲੀ ਦੀ ਦਾਵਤ ਹੋਣੀ ਸੀ। ਤਾਂ ਦਾਊਦ ਨੇ ਬੈਤਲਹਮ ਵਿੱਚ ਆਪਣੇ ਪਰਿਵਾਰ ਕੋਲ ਜਾਕੇ ਇਹ ਦਾਵਤ ਪੂਰੀ ਕਰਨ ਦੀ ਆਗਿਆ ਮਂਗੀ।'
7 ਜੇਕਰ ਤੇਰਾ ਪਿਉ ਕਹੇ, 'ਠੀਕ ਹੈ। ਤਾਂ ਇਸਦਾ ਮਤਲਬ ਮੈਂ ਬਚ ਗਿਆ। ਪਰ ਜੇਕਰ ਤੇਰੇ ਪਿਉ ਨੂੰ ਕਰੋਧ ਆ ਜਾਵੇ ਤਾਂ ਫ਼ਿਰ ਤੂੰ ਜਾਣ ਜਾਵੇਂਗਾ ਕਿ ਉਹ ਮੈਨੂੰ ਮਾਰਨਾ ਚਾਹੁੰਦਾ ਹੈ।
8 ਇਸ ਲਈ ਯੋਨਾਥਾਨ ਮੇਰੇ ਉੱਤੇ ਰਹਿਮ ਕਰ। ਮੈਂ ਤੇਰਾ ਸੇਵਕ ਹਾਂ। ਤੂੰ ਮੇਰੇ ਨਾਲ ਯਹੋਵਾਹ ਦੇ ਅੱਗੇ ਇਕਰਾਰਨਾਮਾ ਕੀਤਾ ਸੀ। ਜੇਕਰ ਮੈਂ ਦੋਸ਼ੀ ਹਾਂ ਤਾਂ ਭਾਵੇਂ ਤੂੰ ਹੀ ਮੈਨੂੰ ਖੁਦ ਜਾਨੋਂ ਮਾਰ ਦੇ ਪਰ ਮੈਨੂੰ ਆਪਣੇ ਪਿਉਹ ਕੋਲ ਨਾ ਲੈਕੇ ਜਾਵੀਂ।"
9 ਯੋਨਾਥਾਨ ਨੇ ਦਾਊਦ ਨੂੰ ਕਿਹਾ, "ਨਹੀਂ ਇੰਝ ਕਦੇ ਨਾ ਹੋਵੇਗਾ। ਜੇਕਰ ਮੈਨੂੰ ਪਤਾ ਲੱਗਾ ਕਿ ਮੇਰਾ ਪਿਉ ਤੈਨੂੰ ਮਾਰਨ ਦੀ ਸੋਚ ਰਿਹਾ ਹੈ ਤਾਂ ਮੈਂ ਤੈਨੂੰ ਜ਼ਰੂਰ ਖਬਰ ਕਰਾਂਗਾ।"
10 ਦਾਊਦ ਨੇ ਕਿਹਾ, "ਮੈਨੂੰ ਕੌਣ ਖਬਰ ਦੇਵੇਗਾ? ਕੀ ਪਤਾ ਮੇਰੇ ਬਾਰੇ ਤੇਰਾ ਪਿਉ, ਤੇਰੇ ਕੰਨ ਭਰ ਦੇਵੇ, ਮਾੜਾ ਕਹੇ ਮੇਰੇ ਬਾਰੇ?"
11 ਤਦ ਯੋਨਾਥਾਨ ਨੇ ਕਿਹਾ, "ਚੱਲ, ਖੇਤਾਂ ਨੂੰ ਚੱਲੀਏ।" ਤਾਂ ਯੋਨਾਥਾਨ ਅਤੇ ਦਾਊਦ ਖੇਤਾਂ ਵੱਲ ਚਲੇ ਗਏ।
12 ਯੋਨਾਠਾਨ ਨੇ ਦਾਊਦ ਨੂੰ ਕਿਹਾ, "ਮੈਂ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਅੱਗੇ ਇਹ ਸੌਂਹ ਚੁੱਕਦਾ ਹਾਂ ਕਿ ਮੈਂ ਖਬਰ ਰਖਾਂਗਾ ਕਿ ਮੇਰਾ ਪਿਉ ਤੇਰੇ ਬਾਰੇ ਕਿਹੋ ਜਿਹੇ ਖਿਆਲ ਰਖਦਾ ਹੈ, ਇਹ ਵੇਖਾਂ ਕਿ ਉਹ ਤੇਰੇ ਬਾਰੇ ਚੰਗੇ ਵਿਚਾਰ ਰਖਦਾ ਹੈ ਜਾਂ ਮਾੜੇ। ਫ਼ਿਰ ਤਿੰਨ ਦਿਨਾਂ ਦੇ ਵਿੱਚ ਮੈਂ ਇੱਥੇ ਖੇਤਾਂ ਵਿੱਚ ਤੈਨੂੰ ਸੁਨੇਹਾ ਭੇਜਾਂਗਾ।
13 ਜੇਕਰ ਮੇਰਾ ਪਿਉ ਤੈਨੂੰ ਮਾਰਨਾ ਚਾਹੁੰਦਾ ਹੋਇਆ, ਮੈਂ ਤੈਨੂੰ ਖਬਰ ਕਰ ਦੇਵਾਂਗਾ ਅਤੇ ਤੈਨੂੰ ਇਥੋਂ ਸੁਖੀ-ਸਾਂਦੀ ਭਜਾ ਦੇਵਾਂਗਾ। ਜੇ ਮੈਂ ਇੰਝ ਨਾ ਕਰ ਸਕਾਂ ਯਹੋਵਾਹ ਮੈਨੂੰ ਸਜ਼ਾ ਦੇਵੇ। ਯਹੋਵਾਹ ਕਰੇ ਕਿ ਜਿਵੇਂ ਯਹੋਵਾਹ ਮੇਰੇ ਪਿਉ ਦੇ ਨਾਲ ਰਿਹਾ ਉਵੇਂ ਹੀ ਯਹੋਵਾਹ ਤੇਰੇ ਨਾਲ ਰਹੇ।
14 ਜੇਕਰ ਹਾਲੇ ਵੀ ਮੈਂ ਜਿਉਂਦਾ ਹਾਂ ਤਾਂ ਮੈਨੂੰ ਯਹੋਵਾਹ ਦਾ ਸੱਚਾ ਪਿਆਰ ਦਰਸਾ ਤਾਂ ਜੋ ਮੈਂ ਨਾ ਮਰਾਂ।
15 ਮੇਰੇ ਪਰਿਵਾਰ ਨੂੰ ਆਪਣੇ ਰਹਿਮੋ ਕਰਮ ਵਿੱਚ ਰਖੀਂ। ਯਹੋਵਾਹ ਤੇਰੇ ਸਾਰੇ ਵੈਰੀਆਂ ਦਾ ਧਰਤੀ ਤੋਂ ਨਾਸ਼ ਕਰੇ।
16 ਫ਼ੇਰ ਯੋਨਾਥਾਨ ਨੇ ਦਾਊਦ ਦੇ ਪਰਿਵਾਰ ਨਾਲ ਇੱਕ ਇਕਰਾਰਨਾਮਾ ਕੀਤਾ ਅਤੇ ਯਹੋਵਾਹ ਨੇ ਦਾਊਦ ਦੇ ਦੁਸ਼ਮਣਾ ਉੱਤੇ ਸਜ਼ਾ ਲਿਆਂਦੀ।"
17 ਤਦ ਯੋਨਾਥਾਨ ਨੇ ਦਾਊਦ ਨੂੰ ਆਪਣੇ ਪਿਆਰ ਦੀ ਸੌਂਹ ਨੂੰ ਪੂਰੀ ਕਰਨ ਲਈ ਦੁਹਰਾਉਣ ਨੂੰ ਕਿਹਾ। ਯੋਨਾਥਾਨ ਨੇ ਇਹ ਇਸ ਲਈ ਕੀਤਾ ਕਿਉਂਕਿ ਉਹ ਦਾਊਦ ਨੂੰ ਆਪਣੀ ਰੂਹ ਸਮਝ, ਪਿਆਰ ਕਰਦਾ ਸੀ।
18 ਯੋਨਾਥਾਨ ਨੇ ਦਾਊਦ ਨੂੰ ਕਿਹਾ, "ਕਲ੍ਹ੍ਹ ਨਵੇਂ ਚੰਨ ਦੀ ਦਾਵਤ ਦੀ ਰਾਤ ਹੋਵੇਗੀ। ਤੇਰੀ ਥਾਂ ਖਾਲੀ ਰਹੇਗਾ ਤਾਂ ਮੇਰਾ ਪਿਉ ਵੇਖੇਗਾ ਕਿ ਤੂੰ ਉਥੇ ਨਹੀਂ ਹੈ।
19 ਸੋ ਹੁਣ ਤੂੰ ਜਾਹ ਅਤੇ ਤਿੰਨ ਦਿਨ ਤੱਕ ਉਥੇ ਛੁਪਿਆ ਰਹੀਂ ਜਿਥੇ ਤੂੰ ਉਸ ਨੇਮ ਦੇ ਦਿਨ ਲੁਕਿਆ ਰਿਹਾ ਸੀ। ਅਤੇ ਇਸ ਮੁਸੀਬਤ ਦੀ ਘੜੀ ਦੀ ਉਸ ਪਹਾੜੀ ਓਹਲੇ ਉਡੀਕ ਕਰੀਂ।
20 ਤੀਜੇ ਦਿਨ ਮੈਂ ਉਸ ਪਹਾੜੀ ਵੱਲ ਜਾਵਾਂਗਾ ਅਤੇ ਇੰਝ ਨਾਟਕ ਕਰਾਂਗਾ ਜਿਵੇਂ ਕੋਈ ਨਿਸ਼ਾਨਾ ਸੇਧ ਰਿਹਾ ਹੋਵਾ। ਮੈਂ ਕੁਝ ਤੀਰ ਛੱਡਾਂਗਾ।
21 ਤਦ ਮੈਂ ਕਿਸੇ ਮੁੰਡੇ ਨੂੰ ਉਹ ਤੀਰ ਲਭਕੇ ਲਿਆਉਣ ਨੂੰ ਆਖਾਂਗਾ। ਜੇ ਮੈਂ ਮੁੰਡੇ ਨੂੰ ਆਖਾਂ, ਵੇਖ ਤੀਰ ਤੇਰੇ ਇਸ ਪਾਸੇ ਹਨ ਲਭਕੇ ਲਿਆ ਤਾਂ ਤੂੰ ਬਾਹਰ ਨਿਕਲ ਆਵੀਂ ਕਿਉਂ ਜੁ ਫ਼ੇਰ ਤੇਰੇ ਲਈ ਸਮਝੀਂ ਸਭ ਠੀਕ ਹੈ ਅਤੇ ਜਿਉਂਦੇ ਯਹੋਵਾਹ ਦੀ ਸੌਂਹ ਕਿ ਕੋਈ ਮੁਸ਼ਕਿਲ ਨਹੀਂ।
22 ਪਰ ਜੇ ਮੈਂ ਮੁੰਡੇ ਨੂੰ ਇਹ ਆਖਾਂ ਕਿ, 'ਵੇਖ ਤੀਰ ਤੇਰੇ ਕੋਲੋਂ ਦੂਰ ਹਨ ਤਾਂ ਤੂੰ ਭੱਜ ਜਾਵੀਂ। ਇਸ ਦਾ ਮਤਲਬ ਫ਼ਿਰ ਯਹੋਵਾਹ ਨੇ ਤੈਨੂੰ ਨੱਸ ਜਾਣ ਲਈ ਆਖਿਆ ਹੈ।
23 ਇਹ ਇਕਰਾਰਨਾਮਾ ਜੋ ਤੇਰੇ ਮੇਰੇ ਵਿਚਕਾਰ ਹੋਇਆ, ਇਸ ਨੂੰ ਯਾਦ ਰਖੀਂ। ਯਹੋਵਾਹ ਹਮੇਸ਼ਾ ਸਾਡਾ ਮੁਖੀ ਹੈ।
24 ਤਦ ਦਾਊਦ ਖੇਤਾਂ 'ਚ ਲੁਕ ਗਿਆ।"ਅਗਲੇ ਦਿਨ ਤੋਂ ਬਾਦ ਨਵੇਂ ਚੰਨ ਦੀ ਦਾਵਤ ਦਾ ਵੇਲਾ ਹੋ ਗਿਆ ਅਤੇ ਪਾਤਸ਼ਾਹ ਖਾਣ ਲਈ ਬੈਠ ਗਿਆ।
25 ਪਾਤਸ਼ਾਹ ਕੰਧ ਦੇ ਨਾਲ ਜਿਥੇ, ਕਿ ਉਹ ਹਮੇਸ਼ਾ ਬੈਠਦਾ ਸੀ, ਬੈਠ ਗਿਆ। ਯੋਨਾਥਾਨ ਖੜਾ ਹੋ ਗਿਆ ਅਤੇ ਅਬਨੇਰ ਸ਼ਾਊਲ ਤੋਂ ਅਗਾਂਹ ਬੈਠ ਗਿਆ। ਪਰ ਦਾਊਦ ਦੀ ਜਗ਼੍ਹਾ ਖਾਲੀ ਸੀ।
26 ਉਸ ਦਿਨ ਸ਼ਾਊਲ ਨੇ ਕੁਝ ਨਾ ਆਖਿਆ। ਉਸਨੇ ਸੋਚਿਆ, "ਹੋ ਸਕਦਾ ਹੈ ਉਸ ਨੂੰ ਕੁਝ ਬਣੀ ਹੋਈ ਹੋਵੇ, ਉਹ ਅਪਵਿੱਤਰ ਹੋਣਾ ਹੈ।"
27 ਪਰ ਅਗਲੇ ਹੀ ਦਿਨ ਜੋ ਮਹੀਨੇ ਦਾ ਦੂਜਾ ਦਿਨ ਸੀ ਤਾਂ ਦਾਊਦ ਦੀ ਕੁਰਸੀ ਫ਼ੇਰ ਖਾਲੀ ਸੀ। ਤਦ ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਨੂੰ ਕਿਹਾ, "ਕੀ ਗੱਲ ਹੈ ਯਸੀ ਦਾ ਪੁੱਤਰ ਨਵੇਂ ਚੰਨ ਦੀ ਦਾਵਤ ਉੱਤੇ ਕਲ੍ਹ੍ਹ ਵੀ ਨਹੀਂ ਅਤੇ ਅੱਜ ਵੀ ਨਹੀਂ ਆਇਆ?"
28 ਯੋਨਾਥਾਨ ਨੇ ਕਿਹਾ, "ਦਾਊਦ ਨੇ ਬੈਤਲਹਮ ਜਾਣ ਲਈ ਮੇਰੇ ਕੋਲੋਂ ਆਗਿਆ ਮਂਗੀ ਸੀ।
29 ਉਸਨੇ ਕਿਹਾ ਸੀ, 'ਮੈਨੂੰ ਜਾਣ ਦੇ ਮੇਰਾ ਪਰਿਵਾਰ ਉਥੇ ਬਲੀ ਦੀ ਰਸਮ ਕਰ ਰਿਹਾ ਹੈ ਅਤੇ ਮੇਰੇ ਭਰਾ ਨੇ ਮੈਨੂੰ ਉਥੇ ਪਹੁੰਚਣ ਦਾ ਹੁਕਮ ਦਿੱਤਾ ਹੈ। ਅਤੇ ਵੇਖ ਹੁਣ ਜੇਕਰ ਮੈਂ ਤੇਰਾ ਮਿੱਤਰ ਹਾਂ ਤਾਂ ਤੂੰ ਕਿਰਪਾ ਕਰਕੇ ਮੈਨੂੰ ਆਪਣੇ ਭਰਾਵਾਂ ਨੂੰ ਮਿਲਣ ਜਾਣ ਦੇ। ਇਸੇ ਕਾਰਣ ਦਾਊਦ ਪਾਤਸ਼ਾਹ ਦੀ ਖਾਣੇ ਦੀ ਮੇਜ਼ ਉੱਤੇ ਨਹੀਂ ਆ ਸਕਿਆ।"'
30 ਸ਼ਾਊਲ ਯੋਨਾਥਾਨ ਨਾਲ ਬੜਾ ਖਫ਼ਾ ਹੋਇਆ ਅਤੇ ਉਸਨੇ ਯੋਨਾਥਾਨ ਨੂੰ ਕਿਹਾ, "ਹੇ ਅਵਗਿਆਕ੍ਕਾਰੀ ਗੁਲਾਮ ਔਰਤ ਦੇ ਪੁੱਤਰ ਤੂੰ ਵੀ ਆਪਣੀ ਮਾਂ ਵਰਗਾ ਹੀ ਹੈਂ। ਮੈਂ ਜਾਣਦਾ ਹਾਂ ਕਿ ਤੂੰ ਦਾਊਦ ਦਾ ਪਖ ਪੂਰਦਾ ਹੈਂ। ਤੂੰ ਆਪਣੇ ਅਤੇ ਆਪਣੀ ਮਾਂ ਦੇ ਨਾਊਁ ਉੱਤੇ ਵੀ ਦਾਗ ਹੈਂ।
31 ਜਦ ਤੱਕ ਇਹ ਯਸੀ ਦਾ ਪੁੱਤਰ ਜਿਉਂਦਾ ਹੈ ਤੂੰ ਕਦੇ ਵੀ ਪਾਤਸ਼ਾਹ ਨਾ ਬਣ ਸਕੇਂਗਾ ਅਤੇ ਨਾ ਹੀ ਇਹ ਰਾਜ ਤੈਨੂੰ ਕਦੇ ਮਿਲੇਗਾ। ਜਾ, ਹੁਣੇ ਜਾਕੇ ਦਾਊਦ ਨੂੰ ਮੇਰੇ ਸਾਮ੍ਹਣੇ ਲਿਆ। ਕਿਉਂਕਿ ਉਹ ਜ਼ਰੂਰ ਮਾਰਿਆ ਹੀ ਜਾਵੇਗਾ।"
32 ਯੋਨਾਥਾਨ ਨੇ ਆਪਣੇ ਪਿਉ ਨੂੰ ਕਿਹਾ, "ਦਾਊਦ ਨੂੰ ਕਿਉਂ ਮਾਰਨਾ ਚਾਹੁੰਦੇ ਹੋ? ਉਸਨੇ ਕੀ ਗੁਨਾਹ ਕੀਤਾ ਹੈ?"
33 ਪਰ ਸ਼ਾਊਲ ਨੇ ਉਸ ਵੱਲ ਆਪਣੀ ਸਾਂਗ ਸੁੱਟਕੇ ਯੋਨਾਥਾਨ ਨੂੰ ਮਾਰਨਾ ਚਾਹਿਆ ਤਾਂ ਯੋਨਾਥਾਨ ਸਮਝ ਗਿਆ ਕਿ ਉਹ ਅਵੱਸ਼ ਹੀ ਦਾਊਦ ਨੂੰ ਜਾਨੋਂ ਮਾਰ ਮੁਕਾਉਣਾ ਚਾਹੁੰਦਾ ਹੈ।
34 ਯੋਨਾਥਾਨ ਗੁੱਸੇ ਵਿੱਚ ਆਕੇ ਖਾਣੇ ਤੋਂ ਉਠ ਖਲੋਤਾ। ਯੋਨਾਥਾਨ ਆਪਣੇ ਪਿਉ ਦੇ ਵਤੀਰੇ ਤੋਂ ਇੰਨਾ ਬੇਚੈਨ ਸੀ ਕਿ ਉਸਨੂੰ ਇੰਨਾ ਗੁੱਸਾ ਚੜਿਆ ਹੋਇਆ ਸੀ ਕਿ ਉਸਨੇ ਦੂਜੇ ਦਿਨ ਦਾਵਤ ਉੱਤੇ ਖਾਣਾ-ਖਾਣ ਤੋਂ ਇਨਕਾਰ ਕਰ ਦਿੱਤਾ। ਯੋਨਾਥਾਨ ਇਸ ਲਈ ਵੀ ਗੁੱਸੇ ਸੀ ਇੱਕ ਤਾਂ ਉਸਦੇ ਪਿਉ ਨੇ ਉਸਦੀ ਬੇਇੱਜ਼ਤੀ ਕੀਤੀ ਸੀ ਅਤੇ ਦੂਜਾ ਉਹ ਦਾਊਦ ਨੂੰ ਮਾਰਨਾ ਚਾਹੁੰਦਾ ਸੀ।
35 ਅਗਲੀ ਸਵੇਰ ਯੋਨਾਥਾਨ ਖੇਤਾਂ-ਪੈਲੀਆਂ ਵੱਲ ਗਿਆ। ਜਿਵੇਂ ਉਨ੍ਹਾਂ ਦਾ ਆਪਸ ਵਿੱਚ ਇਕਰਾਰ ਹੋਇਆ ਸੀ ਉਸ ਨੇਮ ਮੁਤਾਬਕ ਉਹ ਦਾਊਦ ਕੋਲ ਗਿਆ ਅਤੇ ਆਪਣੇ ਨਾਲ ਇੱਕ ਛੋਟਾ ਮੁੰਡਾ ਵੀ ਲੈ ਗਿਆ।
36 ਯੋਨਾਥਾਨ ਨੇ ਉਸ ਮੁੰਡੇ ਨੂੰ ਕਿਹਾ, "ਦੌੜ। ਅਤੇ ਜਿਹੜੇ ਤੀਰ ਮੈਂ ਛੱਡੇ ਹਨ ਉਨ੍ਹਾਂ ਨੂੰ ਲਭਕੇ ਲਿਆ।" ਮੁੰਡੇ ਨੇ ਦੌੜਨਾ ਸ਼ੁਰੂ ਕੀਤਾ ਅਤੇ ਯੋਨਾਥਾਨ ਨੇ ਉਸਦੇ ਸਿਰ ਉੱਪਰੋਂ ਦੀ ਤੀਰ ਛੱਡਿਆ।
37 ਮ੍ਮੁੰਡਾ ਉਸ ਥਾਵੇਂ ਪਹੁੰਚਿਆ ਜਿਥੇ ਤੀਰ ਡਿੱਗੇ ਸਨ। ਪਰ ਯੋਨਾਥਾਨ ਨੇ ਕਿਹਾ, "ਤੀਰ ਇੱਥੇ ਨਹੀਂ ਤੇਰੇ ਕੋਲ ਪਰੇ ਡਿੱਗੇ ਹਨ।"
38 ਫ਼ਿਰ ਯੋਨਾਥਾਨ ਜ਼ੋਰ ਦੀ ਗਰਜ਼ਿਆ, "ਜਲਦੀ ਕਰ! ਦੇਰ ਨਾ ਕਰ! ਜਲਦੀ ਫ਼ੜਕੇ ਲਿਆ! ਉਥੇ ਖੜਾ ਨਾ ਰਹਿ!" ਮੁੰਡੇ ਨੇ ਤੀਰ ਚੁੱਕੇ ਅਤੇ ਆਪਣੇ ਮਾਲਕ ਕੋਲ ਵਾਪਸ ਲੈ ਆਇਆ।
39 ਮੁਂਡੇ ਨੂੰ ਵਿਚਲੀ ਕਹਾਣੀ ਬਾਬਤ ਕੁਝ ਪਤਾ ਨਹੀਂ ਸੀ, ਸਿਰਫ਼ ਯੋਨਾਥਾਨ ਅਤੇ ਦਾਊਦ ਹੀ ਜਾਣਦੇ ਸਨ।
40 ਯੋਨਾਥਾਨ ਨੇ ਆਪਣਾ ਧਨੁਸ਼ ਅਤੇ ਤੀਰ ਉਸ ਮੁੰਡੇ ਨੂੰ ਦਿੱਤੇ ਅਤੇ ਉਸ ਮੁੰਡੇ ਨੂੰ ਕਿਹਾ, "ਜਾ ਹੁਣ ਤੂੰ ਸ਼ਹਿਰ ਵਾਪਸ ਮੁੜ ਜਾ।"
41 ਮੁੰਡਾ ਚਲਾ ਗਿਆ ਅਤੇ ਦਾਊਦ ਆਪਣੇ ਲੁਕਣ ਦੇ ਸਥਾਨ ਤੋਂ ਬਾਹਰ ਆ ਗਿਆ। ਜੋ ਕਿ ਪਹਾੜ ਦੇ ਦੂਸਰੇ ਪਾਸੇ ਤੇ ਸੀ। ਦਾਊਦ ਯੋਨਾਥਾਨ ਦੇ ਸਾਮ੍ਹਣੇ ਧਰਤੀ ਉੱਤੇ ਤਿੰਨ ਵਾਰੀ ਹੇਠਾਂ ਝੁਕਿਆ। ਫ਼ਿਰ ਉਹ ਦੋਵੇਂ ਇੱਕ ਦੂਜੇ ਨੂੰ ਚੁੰਮਕੇ ਰੋ ਪਏ, ਪਰ ਦਾਊਦ ਵਧੇਰੇ ਰੋਇਆ।
42 ਯੋਨਾਥਾਨ ਨੇ ਦਾਊਦ ਨੂੰ ਕਿਹਾ, "ਸੁਖੀਸਾਂਦੀ ਜਾ। ਉਸ ਨੇਮ ਦੇ ਕਾਰਣ ਜੋ ਅਸੀਂ ਦੋਨਾਂ ਨੇ ਯਹੋਵਾਹ ਦੇ ਨਾਉਂ ਦੀ ਸੌਂਹ ਚੁੱਕੇ ਕੀਤਾ ਸੀ ਕਿ ਤੇਰੇ-ਮੇਰੇ ਵਿੱਚ ਅਤੇ ਤੇਰੇ-ਮੇਰੇ ਉੱਤਰਾਧਿਕਾਰੀਆਂ ਦੇ ਵਿੱਚ ਸਦਾ ਯਹੋਵਾਹ ਸਾਖੀ ਨਾਲ ਰਹੇ, ਸੋ ਤੂੰ ਹੁਣ ਸ਼ਾਂਤੀ ਨਾਲ ਜਾ।"
ਕਾਂਡ 21

1 ਤਦ ਦਾਊਦ ਚਲਾ ਗਿਆ ਅਤੇ ਯੋਨਾਥਾਨ ਵਾਪਸ ਸ਼ਹਿਰ 'ਚ ਪਰਤ ਆਇਆ। ਦਾਊਦ ਨੌਬ ਨਾਮ ਦੇ ਸ਼ਹਿਰ ਵਿੱਚ ਅਹੀਮਲਕ ਨਾਮ ਦੇ ਜਾਜਕ ਵੱਲ ਗਿਆ।ਅਹੀਮਲਕ ਵੀ ਦਾਊਦ ਨੂੰ ਮਿਲਣ ਲਈ ਬਾਹਰ ਨਿਕਲਿਆ ਪਰ ਉਹ ਡਰ ਨਾਲ ਕੰਬ ਰਿਹਾ ਸੀ ਅਤੇ ਉਸਨੇ ਡਰਦਿਆਂ ਦਾਊਦ ਕੋਲੋਂ ਪੁਛਿਆ, "ਤੂੰ ਇਕੱਲਾ ਕਿਉਂ ਹੈਂ? ਕੀ ਤੇਰੇ ਨਾਲ ਕੋਈ ਨਹੀਂ ਆਇਆ?"
2 ਦਾਊਦ ਨੇ ਅਹੀਮਲਕ ਨੂੰ ਕਿਹਾ, "ਪਾਤਸ਼ਾਹ ਨੇ ਮੈਨੂੰ ਖਾਸ ਹੁਕਮ ਦੇਕੇ ਭੇਜਿਆ ਹੈ। ਉਸਨੇ ਮੈਨੂੰ ਕਿਹਾ ਹੈ, 'ਕਿਸੇ ਨੂੰ ਵੀ ਇਸ ਕੰਮ ਬਾਰੇ ਜੋ ਮੈਂ ਤੈਨੂੰ ਕਰਨ ਲਈ ਭੇਜਿਆ ਹੈ, ਪਤਾ ਨਾ ਲੱਗੇ।' ਅਤੇ ਆਪਣੇ ਆਦਮੀਆਂ ਨੂੰ ਮੈਂ ਮਿਲਣ ਲਈ ਥਾਂ ਦੱਸ ਦਿੱਤੀ ਹੈ ਕਿ ਕਿਥੇ ਮਿਲਣਾ ਹੈ।
3 ਹੁਣ ਤੇਰੇ ਕੋਲ ਖਾਣ ਨੂੰ ਕੀ ਹੈ? ਮੈਨੂੰ ਪੰਜ ਰੋਟੀਆਂ ਜਾਂ ਕੁਝ ਵੀ ਤੇਰੇ ਕੋਲ ਹੈ, ਮੈਨੂੰ ਖਾਣ ਲਈ ਦੇ।"
4 ਜਾਜਕ ਨੇ ਦਾਊਦ ਨੂੰ ਕਿਹਾ, "ਮੇਰੇ ਕੋਲ ਇੱਥੇ ਕੋਈ ਆਮ ਰੋਟੀ ਨਹੀਂ ਹੈ, ਪਰ ਮੇਰੇ ਕੋਲ ਇੱਥੇ ਕੁਝ ਪਵਿੱਤਰ ਰੋਟੀਆਂ ਹਨ। ਤੇਰੇ ਬੰਦੇ ਇਹ ਰੋਟੀਆਂ ਖਾ ਸਕਦੇ ਹਨ ਜੇਕਰ ਉਨ੍ਹਾਂ ਕਿਸੇ ਔਰਤ ਨਾਲ ਸੰਭੋਗ ਨਹੀਂ ਕੀਤਾ।"
5 ਦਾਊਦ ਨੇ ਜਾਜਕ ਨੂੰ ਕਿਹਾ, "ਸਾਡੇ ਨਾਲ ਕੋਈ ਇਸਤਰੀ ਨਹੀਂ ਹੈ। ਭਾਵੇਂ ਅਸੀਂ ਲੜਾਈ ਲੜਨ ਲਈ ਜਾਈਏ ਅਤੇ ਭਾਵੇਂ ਕਿਸੇ ਆਮ ਕੰਮ ਲਈ ਪਰ ਮੇਰੇ ਆਦਮੀ ਹਰ ਵਾਰ ਬਾਹਰ ਜਾਣ ਤੋਂ ਪਹਿਲਾਂ ਆਪਣਾ ਸ਼ਰੀਰ ਪਵਿੱਤਰ ਰਖਦੇ ਹਨ ਅਤੇ ਅੱਜ ਲਈ ਤਾਂ ਇਹ ਗੱਲ ਬਿਲਕੁਲ ਹੀ ਸੱਚ ਹੈ ਜਦ ਕਿ ਅੱਜ ਦਾ ਸਾਡਾ ਕਾਰਜ ਹੀ ਬੜਾ ਵਿਸ਼ੇਸ਼ ਹੈ।"
6 ਉਥੇ ਪਵਿੱਤਰ ਰੋਟੀਆਂ ਤੋਂ ਸਿਵਾਏ ਕੁਝ ਹੋਰ ਸੀ ਹੀ ਨਹੀਂ, ਇਸ ਲਈ ਜਾਜਕ ਨੇ ਉਹ ਰੋਟੀਆਂ ਦਾਊਦ ਨੂੰ ਦੇ ਦਿੱਤੀਆਂ। ਇਹ ਉਹ ਰੋਟੀ ਸੀ ਜਿਹੜੀ ਜਾਜਕ ਯਹੋਵਾਹ ਦੇ ਅੱਗੇ ਭੋਗ ਲਗਾਉਣ ਲਈ ਖਾਣਾ ਖਾਣ ਤੋਂ ਪਹਿਲਾਂ ਤੋਂ ਪਹਿਲਾਂ ਰਖਦਾ ਹੈ। ਹਰ ਰੋਜ਼ ਉਹ ਪੁਰਾਣੀ ਰੋਟੀ ਉਥੋਂ ਚੁੱਕੇ ਨਵੀਂ ਤਾਜ਼ੀ ਰੋਟੀ ਉਥੇ ਮੇਜ਼ ਉੱਤੇ ਯਹੋਵਾਹ ਅੱਗੇ ਰਖਦੇ ਹਨ।
7 ਉਸ ਦਿਨ ਸ਼ਾਊਲ ਦੇ ਸਿਪਾਹਿਆਂ ਵਿੱਚੋਂ ਇਕ ਉਥੇ ਹੀ ਸੀ। ਉਸਦਾ ਨਾਮ ਅਦੋਮੀ ਦੋਏਗ ਸੀ। ਦੋਏਗ ਸ਼ਾਊਦ ਦੇ ਅਯਾਲੀਆਂ ਦਾ ਆਗੂ ਸੀ, ਉਸਨੂੰ ਉਥੇ ਯਹੋਵਾਹ ਦੇ ਅੱਗੇ ਰੱਖਿਆ ਗਿਆ ਸੀ।
8 ਦਾਊਦ ਨੇ ਅਹੀਮਲਕ ਨੂੰ ਪੁਛਿਆ, "ਕੀ ਤੇਰੇ ਕੋਲ ਇੱਥੇ ਨੇਜਾ ਜਾਂ ਤਲਵਾਰ ਹੈ? ਮੈਨੂੰ ਜਲਦੀ ਵਿੱਚ ਤੁਰਨਾ ਪਿਆ ਕਿਉਂਕਿ ਪਾਤਸ਼ਾਹ ਦਾ ਕੰਮ ਬਹੁਤ ਜਲਦੀ ਦਾ ਸੀ ਅਤੇ ਜਲਦੀ ਵਿੱਚ ਮੈਂ ਆਪਣੇ ਨਾਲ ਆਪਣੀ ਤਲਵਾਰ ਜਾਂ ਹੋਰ ਕੋਈ ਹਥਿਆਰ ਨਹੀਂ ਲੈਕੇ ਆਇਆ।"
9 ਜਾਜਕ ਨੇ ਕਿਹਾ, "ਇੱਥੇ ਤਾਂ ਕੇਵਲ ਫ਼ਲਿਸਤੀ ਗੋਲਿਆਥ ਦੀ ਤਲਵਾਰ ਪਈ ਹੈ। ਇਹ ਉਹੀ ਤਲਵਾਰ ਹੈ ਜਿਹੜੀ ਤੂੰ ਉਸ ਕੋਲੋਂ ਲੈਕੇ ਏਲਾਹ ਦੀ ਵਾਦੀ ਵਿੱਚ ਉਸਨੂੰ ਜਾਨੋਂ ਮਾਰਿਆ ਸੀ। ਇਹ ਤਲਵਾਰ ਕੱਪੜੇ ਵਿੱਚ ਲਪੇਟੀ ਏਫ਼ੋਦ ਦੇ ਪਿਛੇ ਪਈ ਹੈ। ਜੇਕਰ ਤੈਨੂੰ ਚਾਹੀਦੀ ਹੈ ਤਾਂ ਤੂੰ ਲੈ ਜਾ ਸਕਦਾ ਹੈ।"ਦਾਊਦ ਨੇ ਕਿਹਾ, "ਇਹ ਮੈਨੂੰ ਦੇ ਦਿਉ। ਗੋਲਿਆਥ ਦੀ ਤਲਵਾਰ ਜਿਹੀ ਹੋਰ ਕੋਈ ਤਲਵਾਰ ਨਹੀਂ ਹੈ।"
10 ਉਸ ਦਿਨ ਦਾਊਦ ਸ਼ਾਊਲ ਤੋਂ ਭੱਜ ਗਿਆ ਅਤੇ ਗਥ ਦੇ ਪਾਤਸ਼ਾਹ ਆਕੀਸ਼ ਕੋਲ ਗਿਆ।
11 ਆਕੀਸ਼ ਦੇ ਅਫ਼ਸਰਾਂ ਨੂੰ ਇਹ ਚੰਗਾ ਨਾ ਲੱਗਾ। ਉਨ੍ਹਾਂ ਕਿਹਾ, "ਇਹ ਦਾਊਦ ਹੈ। ਇਸਰਾਏਲ ਦਾ ਪਾਤਸ਼ਾਹ, ਇਹ ਉਹੀ ਹੈ ਜਿਸਦਾ ਇਸਰਾਏਲੀ ਪ੍ਰਸ਼ਂਸਾ 'ਚ ਗੁਨਗਾਣ ਕਰਦੇ ਹਨ। ਅਤੇ ਉਹ, ਇਸਦੇ ਲਈ ਨੱਚਦੇ ਅਤੇ ਇਹ ਗੀਤ ਗਾਉਂਦੇ ਹਨ:"ਸ਼ਾਊਲ ਨੇ ਹਜ਼ਾਰਾ ਵੈਰੀ ਮਾਰੇ ਪਰ ਦਾਊਦ ਨੇ ਲਖਾਂ ਵੈਰੀ ਮਾਰ ਮੁਕਾਏ।"
12 ਦਾਊਦ ਨੇ ਉਨ੍ਹਾਂ ਦੀ ਗੱਲ ਵੱਲ ਖਾਸ ਧਿਆਨ ਦੇਕੇ ਸੁਣਿਆ ਕਿ ਉਹ ਕੀ ਕਹਿ ਰਹੇ ਹਨ। ਤਦ ਉਹ ਗਥ ਦੇ ਰਾਜੇ ਆਕੀਸ਼ ਕੋਲੋਂ ਬਹੁਤ ਡਰਿਆ।
13 ਤਾਂ ਦਾਊਦ ਨੇ ਪਾਤਸ਼ਾਹ ਆਕੀਸ਼ ਅਤੇ ਉਸਦੇ ਅਫ਼ਸਰਾਂ ਸਾਮ੍ਹਣੇ ਝਲ੍ਲੇ ਹੋਣ ਦਾ ਦਿਖਾਵਾ ਕੀਤਾ। ਉਸਨੇ ਦਰਵਾਜ਼ਿਆਂ ਉੱਤੇ ਥੁਕਿਆ ਅਤੇ ਆਪਣਾ ਥੁਕ੍ਕ ਆਪਣੀ ਦਾਢ਼ੀ ਉੱਤੇ ਡਿੱਗਣ ਦਿੱਤਾ।
14 ਆਕੀਸ਼ ਨੇ ਆਪਣੇ ਅਫ਼ਸਰਾਂ ਨੂੰ ਕਿਹਾ, "ਇਸ ਆਦਮੀ ਵੱਲ ਵੇਖੋ। ਇਹ ਪਾਗਲ ਹੈ। ਇਸਨੂੰ ਭਲਾ ਤੁਸੀਂ ਮੇਰੇ ਕੋਲ ਕਿਉਂ ਲਿਆਏ ਹੋ?
15 ਮੇਰੇ ਕੋਲ ਅੱਗੇ ਹੀ ਕਮਲੇ ਮਨੁਖਾਂ ਦੀ ਕਮੀ ਨਹੀਂ। ਅਤੇ ਮੈਨੂੰ ਲੋੜ ਨਹੀਂ ਕਿ ਇਸ ਕਮਲੇ ਮਨੁੱਖ ਨੂੰ ਤੁਸੀਂ ਮੇਰੇ ਘਰ ਸਾਮ੍ਹਣੇ ਲਿਆਵੋ ਜੋ ਮੇਰੇ ਸਾਮ੍ਹਣੇ ਕਮਲਿਆਂ ਵਰਗੇ ਕਰਤਬ ਕਰੇ। ਦੁਬਾਰਾ ਇਸ ਆਦਮੀ ਨੂੰ ਮੇਰੇ ਘਰ ਨਾ ਵੜਨ ਦੇਣਾ।"
ਕਾਂਡ 22

1 ਦਾਊਦ ਗਥ ਤੋਂ ਵੀ ਨਿਕਲ ਕੇ ਅਦੁਲ੍ਲਾਮ ਦੀ ਗੁਫ਼ਾ ਵਿੱਚ ਭੱਜ ਆਇਆ। ਜਦੋਂ ਦਾਊਦ ਦੇ ਭਰਾਵਾਂ ਅਤੇ ਸੰਬੰਧੀਆਂ ਨੂੰ ਪਤਾ ਲੱਗਾ ਕਿ ਦਾਊਦ ਅਦ੍ਦੁਲਾਮ ਵਿੱਚ ਹੈ ਤਾਂ ਉਹ ਦਾਊਦ ਨੂੰ ਮਿਲਣ ਉਥੇ ਆਏ।
2 ਬਹੁਤ ਸਾਰੇ ਲੋਕ ਦਾਊਦ ਦੇ ਮਗਰ ਹੋ ਪਏ। ਉਥੇ ਦੁੱਖਾਂ ਦੇ ਮਾਰੇ ਹੋਏ ਲੋਕ ਸਨ, ਕੁਝ ਕਰਜਾਈ ਕਿਸਮ ਦੇ ਗਰੀਬ ਲੋਕ, ਦੁੱਖੀ ਲੋਕ ਅਤੇ ਕੁਝ ਜ਼ਿੰਦਗੀ ਤੋਂ ਉਪਰਾਮ ਹੋਏ ਲੋਕ ਸਨ। ਇਨ੍ਹਾਂ ਸਭ ਤਰ੍ਹਾਂ ਦੇ ਲੋਕਾਂ ਨੇ ਦਾਊਦ ਨੂੰ ਆਪਣਾ ਆਗੂ ਮੰਨਿਆ। ਹੁਣ ਦਾਊਦ ਦੇ ਨਾਲ ਕਰੀਬ 400 ਮਨੁੱਖ ਸਨ।
3 ਦਾਊਦ ਅਦੁਲ੍ਲਾਮ ਤੋਂ ਚਲਾ ਗਿਆ ਅਤੇ ਮੋਆਬ ਵਿੱਚ ਮਿਸਫ਼ੇਹ ਨੂੰ ਆਇਆ। ਦਾਊਦ ਨੇ ਮੋਆਬ ਦੇ ਪਾਤਸ਼ਾਹ ਨੂੰ ਆਖਿਆ, "ਹੇ ਪਾਤਸ਼ਾਹ ਮੈਨੂੰ ਪਰਵਾਨਗੀ ਦੇ ਜੋ ਮੈਂ ਮੇਰੀ ਮਾਂ ਅਤੇ ਪਿਉ ਉਥੋਂ ਨਿਕਲਕੇ ਤੁਹਾਡੇ ਕੋਲ ਰਹਿਣ, ਜਦ ਤੱਕ ਮੈਂ ਇਹ ਨਾ ਜਾਣ ਲਵਾ ਕਿ ਪਰਮੇਸ਼ੁਰ ਮੇਰੇ ਨਾਲ ਕੀ ਕਰੇਗਾ।"
4 ਇੰਝ ਦਾਊਦ ਨੇ ਆਪਣੇ ਮਾਪਿਆਂ ਨੂੰ ਮੋਆਬ ਦੇ ਪਾਤਸ਼ਾਹ ਕੋਲ ਛੱਡਿਆ। ਜ੍ਜਦ ਤੀਕ ਦਾਊਦ ਕਿਲ੍ਹੇ ਵਿੱਚ ਸੀ ਦਾਊਦ ਦੇ ਮਾਪੇ ਮੋਆਬ ਦੇ ਪਾਤਸ਼ਾਹ ਕੋਲ ਹੀ ਠਹਿਰੇ।
5 ਪਰ ਗਾਦ ਨਬੀ ਨੇ ਦਾਊਦ ਨੂੰ ਆਖਿਆ, "ਕਿਲ੍ਹੇ ਵਿੱਚ ਨਾ ਰਹੀਂ। ਯਹੂਦਾਹ ਦੇ ਦੇਸ਼ ਨੂੰ ਚਲਿਆ ਜਾਹ।" ਤਾਂ ਫ਼ੇਰ ਦਾਊਦ ਉਸ ਜਗ਼੍ਹਾ ਤੋਂ ਤੁਰਕੇ ਰਾਹਬ ਦੇ ਜੰਗਲ ਨੂੰ ਚਲਾ ਗਿਆ।
6 ਤਦ ਸ਼ਾਊਲ ਨੇ ਸੁਣਿਆ ਕਿ ਦਾਊਦ ਪਰਗਟ ਹੋਇਆ ਹੈ ਅਤੇ ਉਹ ਲੋਕ ਵੀ ਜੋ ਉਸਦੇ ਨਾਲ ਸਨ। ਉਸ ਵਕਤ ਸ਼ਾਊਲ ਰਾਮਾਹ ਦੇ ਗਿਬਆਹ ਵਿੱਚ ਇੱਕ ਝਾਊ ਦੇ ਬਿਰਖ ਹੇਠਾਂ ਆਪਣੀ ਬਰਛੀ ਹੱਥ 'ਚ ਫ਼ੜੀ ਬੈਠਾ ਸੀ। ਉਸਦੇ ਸਾਰੇ ਅਫ਼ਸਰ ਉਸਦੇ ਆਲੇ-ਦੁਆਲੇ ਖੜੇ ਸਨ।
7 ਉਸਨੇ ਆਪਣੇ ਆਸ-ਪਾਸ ਖੜੇ ਅਫ਼ਸਰਾਂ ਨੂੰ ਕਿਹਾ, "ਹੇ ਬਿਨਯਾਮੀਨਿਓ ਸੁਣੋ! ਤੁਸੀਂ ਕੀ ਸੋਚਦੇ ਹੋ ਕਿ ਯਸੀ ਦਾ ਪੁੱਤਰ (ਦਾਊਦ) ਤੁਹਾਡੇ ਵਿੱਚੋਂ ਹਰ ਇੱਕ ਨੂੰ ਪੈਲੀ ਅਤੇ ਦਾਖਾਂ ਦੇ ਬਾਗ ਦੇਵੇਗਾ? ਤੁਸੀਂ ਕੀ ਸੋਚਦੇ ਹੋ ਕਿ ਉਹ ਤੁਹਾਨੂੰ 100 ਅਤੇ 1 ,000 ਆਦਮੀਆਂ ਦੇ ਉੱਪਰ ਅਫ਼ਸਰ ਬਣਾਵੇਗਾ।
8 ਜੇ ਤੁਸੀਂ ਸਾਰਿਆਂ ਨੇ ਮਿਲਕੇ ਮੇਰੇ ਖਿਲਾਫ਼ ਹੋਣ ਦਾ ਏਕਾ ਕੀਤਾ ਹੈ? ਤੁਸੀਂ ਸਭ ਮਿਲਕੇ ਮੇਰੇ ਵਿਰੁੱਧ ਗੁਪਤ ਵਿਉਂਤਾ ਬਣਾਉਂਦੇ ਰਹਿੰਦੇ ਹੋ। ਤੁਹਾਡੇ ਵਿੱਚੋਂ ਕਿਸੇ ਨੇ ਵੀ ਮੈਨੂੰ ਮੇਰੇ ਪੁੱਤਰ ਯੋਨਾਥਾਨ ਦੇ ਬਾਰੇ ਨਹੀਂ ਦੱਸਿਆ। ਤ੍ਤੁਹਾਡੇ ਵਿੱਚੋਂ ਕਿਸੇ ਨੇ ਨਾ ਮੈਨੂੰ ਦੱਸਿਆ ਕਿ ਉਸਨੇ ਯਸੀ ਦੇ ਪੁੱਤਰ ਦਾਊਦ ਨਾਲ ਚੁੱਪ ਕਰਕੇ ਹੀ ਇੱਕ ਇਕਰਾਰਨਾਮਾ ਬਣਾਇਆ ਹੈ। ਤੁਹਾਡੇ ਵਿੱਚੋਂ ਕਿਸੇ ਨੂੰ ਵੀ ਮੇਰੀ ਪਰਵਾਹ ਨਹੀਂ ਹੈ। ਤੁਹਾਡੇ ਵਿੱਚੋਂ ਕਿਸੇ ਨੇ ਵੀ ਮੈਨੂੰ ਇਹ ਨਾ ਦੱਸਿਆ ਕਿ ਮ੍ਮੇਰੇ ਆਪਣੇ ਪੁੱਤਰ ਯੋਨਾਥਾਨ ਨੇ ਹੀ ਦਾਊਦ ਨੂੰ ਉਕਸਾਇਆ ਜਦ ਕਿ ਯੋਨਾਥਾਨ ਨੇ ਮੇਰੇ ਹੀ ਸੇਵਕ ਦਾਊਦ ਨੂੰ ਲੁਕਣ ਅਤੇ ਮੇਰੇ ਉੱਤੇ ਹਮਲਾ ਕਰਨ ਦੀ ਸ਼ੇਹ ਦਿੱਤੀ। ਤਾਂ ਹੀ ਹੁਣ ਉਹ ਇਹ ਕੁਝ ਕਰ ਰਿਹਾ ਹੈ।"
9 ਤਦ ਦੋਏਗਾ ਅਦੋਮੀ ਨੇ ਜੋ ਸ਼ਾਊਲ ਦੇ ਟਹਿਲੂਆਂ ਕੋਲ ਖੜਾ ਸੀ ਉੱਤਰ ਦਿੱਤਾ, "ਮੈਂ ਯਸੀ ਦੇ ਪੁੱਤਰ ਨੂੰ ਨੋਬ ਵਿੱਚ ਵੇਖਿਆ ਸੀ। ਦਾਊਦ ਅਹੀਟੂਬ ਦੇ ਪੁੱਤਰ ਅਹੀਮਲਕ ਨੂੰ ਮਿਲਣ ਆਇਆ ਸੀ।
10 ਅਹੀਮਲਕ ਨੇ ਦਾਊਦ ਲਈ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਉਸਨੂੰ ਖਾਣ ਲਈ ਭੋਜਨ ਵੀ ਦਿੱਤਾ ਅਤੇ ਉਸਨੂੰ ਫ਼ਲਿਸਤੀ ਗੋਲਿਆਥ ਦੀ ਤਲਵਾਰ ਵੀ ਦਿੱਤੀ।"
11 ਤਦ ਸ਼ਾਊਲ ਪਾਤਸ਼ਾਹ ਨੇ ਕੁਝ ਆਦਮੀਆਂ ਨੂੰ ਜਾਜਕ ਫ਼ੜਕੇ ਲਿਆਉਣ ਦਾ ਹੁਕਮ ਦਿੱਤਾ। ਸ਼ਾਊਲ ਨੇ ਅਹੀਟੂਬ ਦੇ ਪੁੱਤਰ ਅਹੀਮਲਕ ਅਤੇ ਉਸਦੇ ਸਾਰੇ ਪਰਿਵਾਰ ਨੂੰ ਅਤੇ ਸੰਬੰਧੀਆਂ ਨੂੰ ਨੋਬ ਤੋਂ ਫ਼ੜਕੇ ਲਿਆਉਣ ਲਈ ਆਖਿਆ। ਸਾਰੇ ਪਾਤਸ਼ਾਹ ਸਾਮ੍ਹਣੇ ਪੇਸ਼ ਕੀਤੇ ਗਏ।
12 ਸ਼ਾਊਲ ਨੇ ਅਹੀਮਲਕ ਨੂੰ ਕਿਹਾ, "ਤੂੰ ਅਹੀਟੂਬ ਦੇ ਪੁੱਤਰ, ਜ਼ਰਾ ਧਿਆਨ ਨਾਲ ਸੁਣ!ਅਹੀਮਲਕ ਨੇ ਕਿਹਾ, "ਜੀ, ਮਾਲਿਕ!"
13 ਸ਼ਾਊਲ ਨੇ ਅਹੀਮਲਕ ਨੂੰ ਆਖਿਆ, "ਤੂੰ ਅਤੇ ਯਸੀ ਦੇ ਪੁੱਤਰ ਨੇ ਮੇਰੇ ਵਿਰੁੱਧ ਗੋਂਦਾ ਕਿਉਂ ਗੁੰਦੀਆਂ? ਤੂੰ ਦਾਊਦ ਨੂੰ ਰੋਟੀ ਅਤੇ ਤਲਵਾਰ ਵੀ ਦਿੱਤੀ। ਤੂੰ ਉਸ ਲਈ ਪਰਮੇਸ਼ੁਰ ਅੱਗੇ ਪ੍ਰਾਰਥਨਾ ਵੀ ਕੀਤੀ ਅਤੇ ਹੁਣ ਉਹ ਦਾਊਦ ਠੀਕ ਮੇਰੇ ਉੱਪਰ ਹਮਲਾ ਕਰਨ ਦੀ ਉਡੀਕ ਕਰ ਰਿਹਾ ਹੈ।"
14 ਅਹੀਮਲਕ ਨੇ ਜਵਾਬ ਦਿੱਤਾ, "ਦਾਊਦ ਤੇਰੇ ਨਾਲ ਵਫ਼ਾਦਾਰ ਹੈ। ਤੇਰੇ ਕਿਸੇ ਵੀ ਹੋਰ ਅਫ਼ਸਰਾਂ ਵਿੱਚੋਂ ਕੋਈ ਇੰਨਾ ਭਰੋਸੇਮਂਦ ਨਹੀਂ ਜਿੰਨਾ ਕਿ ਦਾਊਦ। ਉਹ ਤੇਰਾ ਆਪਣਾ ਜੁਆਈ ਹੈ ਅਤੇ ਦਾਊਦ ਤੇਰੇ ਦਰਬਾਨਾਂ ਦਾ ਵੀ ਕਪਤਾਨ ਹੈ ਅਤੇ ਤੇਰਾ ਆਪਣਾ ਸਾਰਾ ਪਰਿਵਾਰ ਵੀ ਉਸਦੀ ਬੜੀ ਇੱਜ਼ਤ ਕਰਦਾ ਹੈ।
15 ਇਹ ਕੋਈ ਪਹਿਲੀ ਵਾਰ ਮੈਂ ਪਰੇਮਸ਼ੁਰ ਅੱਗੇ ਦਾਊਦ ਲਈ ਪ੍ਰਾਰਥਨਾ ਨਹੀਂ ਕੀਤੀ। ਬਿਲਕੁਲ ਵੀ ਨਹੀਂ। ਇਸ ਲਈ ਮੇਰੇ ਉੱਤੇ ਜਾਂ ਮੇਰੇ ਸੰਬੰਧੀਆਂ ਉੱਤੇ ਤੁਹਮਤ ਨਾ ਲਗਾ। ਅਸੀਂ ਤਾਂ ਤੇਰੇ ਸੇਵਕ ਹਾਂ। ਮੈਨੂੰ ਬਿਲਕੁਲ ਕੁਝ ਨਹੀਂ ਪਤਾ ਕਿ ਅਸਲ ਵਿੱਚ ਕੀ ਹੋ ਰਿਹਾ ਹੈ?"
16 ਪਰ ਪਾਤਸ਼ਾਹ ਨੇ ਕਿਹਾ, "ਅਹੀਮਲਕ! ਤੇਰੀ ਅਤੇ ਤੇਰੇ ਸੰਬੰਧੀਆਂ ਦੀ ਮੌਤ ਅਵੱਸ਼ ਹੈ।"
17 ਤਾਂ ਪਾਤਸ਼ਾਹ ਨੇ ਆਪਣੇ ਕੋਲ ਖੜੇ ਦਰਬਾਨਾਂ ਨੂੰ ਕਿਹਾ, "ਜਾਉ ਅਤੇ ਯਹੋਵਾਹ ਦੇ ਜਾਜਕਾਂ ਨੂੰ ਮਾਰ ਦਿਉ ਕਿਉਂਕਿ ਉਹ ਵੀ ਦਾਊਦ ਦੇ ਪਖ ਵਿੱਚ ਸਨ। ਉਹ ਜਾਣਦੇ ਸਨ ਕਿ ਦਾਊਦ ਬਚ ਰਿਹਾ ਹੈ ਪਰ ਉਨ੍ਹਾਂ ਨੇ ਮੈਨੂੰ ਨਹੀਂ ਦੱਸਿਆ।"ਪਰ ਪਾਤਸ਼ਾਹ ਦੇ ਅਫ਼ਸਰਾਂ ਨੇ ਯਹੋਵਾਹ ਦੇ ਜਾਜਕਾਂ ਨੂੰ ਮਾਰਨ ਤੋਂ ਇਨਕਾਰ ਕਰ ਦਿੱਤਾ।
18 ਤਾਂ ਪਾਤਸ਼ਾਹ ਨੇ ਦੋਏਗ ਨੂੰ ਇਸ ਲਈ ਆਖਿਆ, ਸ਼ਾਊਲ ਨੇ ਕਿਹਾ, "ਦੋਏਗ! ਤੂੰ ਜਾ ਅਤੇ ਜਾਕੇ ਜਾਜਕ ਨੂੰ ਮਾਰ ਸੁੱਟ। ਤਾਂ ਉਸ ਦਿਨ ਦੋਏਗ ਗਿਆ ਅਤੇ ਜਾਕੇ ਜਾਜਕ ਅਤੇ ਉਸਦੇ ਸੰਬੰਧੀਆਂ ਸਮੇਤ 85 ਲੋਕਾਂ ਨੂੰ ਜਾਨੋਂ ਮਾਰ ਸੁਟਿਆ।
19 ਜ੍ਜਾਜਕਾਂ ਦੇ ਸ਼ਹਿਰ ਨੋਬ ਵਿੱਚ ਉਸਨੇ ਸਾਰੇ ਲੋਕਾਂ ਨੂੰ ਵਢ ਸੁਟਿਆ। ਦ੍ਦੋਏਗ ਨੇ ਆਪਣੀ ਤਲਵਾਰ ਕਢੀ ਅਤੇ ਸਾਰੇ ਆਦਮੀਆਂ, ਔਰਤਾਂ, ਬੱਚਿਆਂ ਅਤੇ ਦੁਧ ਪੀਂਦੇ ਮਾਸੂਮ ਬੱਚਿਆਂ ਸਮੇਤ ਸਭ ਨੂੰ ਅਤੇ ਉਨ੍ਹਾਂ ਦੀਆਂ ਸਭ ਗਊਆਂ, ਖੋਤਿਆ, ਭੇਡਾਂ ਸਭ ਨੂੰ ਵਢ ਸੁਟਿਆ।
20 ਪਰ ਉਨ੍ਹਾਂ ਵਿੱਚੋਂ ਇੱਕ ਆਦਮੀ ਜਿਸ ਦਾ ਨਾਉਂ ਅਬਯਾਥਾਰ ਸੀ ਬਚ ਗਿਆ। ਅਬਯਾਥਾਰ ਅਹੀਟੂਬ ਦਾ ਪੁੱਤਰ ਸੀ ਜੋ ਉਥੋਂ ਭੱਜਕੇ ਦਾਊਦ ਦੇ ਮਗਰ ਲੱਗ ਗਿਆ ਸੀ।
21 ਬਯਾਥਾਰ ਨੇ ਦਾਊਦ ਨੂੰ ਖਬਰ ਕੀਤੀ ਕਿ ਸ਼ਾਊਲ ਨੇ ਯਹੋਵਾਹ ਦੇ ਜਾਜਕਾਂ ਨੂੰ ਮਰਵਾ ਸੁਟਿਆ ਹੈ।
22 ਦਾਊਦ ਨੇ ਅਬਯਾਥਾਰ ਨੂੰ ਆਖਿਆ, "ਮੈਂ ਤਾਂ ਉਸੇ ਦਿਨ ਸਮਝ ਗਿਆ ਸੀ ਕਿ ਅਦੋਮੀ ਦੋਏਗ ਜੋ ਉਥੇ ਸੀ ਤਾਂ ਇਹ ਸ਼ਾਊਲ ਨੂੰ ਜ਼ਰੂਰ ਖਬਰ ਦੇਵੇਗਾ। ਤੇਰੇ ਪਿਉ ਦੇ ਸਾਰੇ ਪਰਿਵਾਰ ਦੀ ਮੌਤ ਦਾ ਕਾਰਣ ਮੈਂ ਹੀ ਹਾਂ।
23 ਸ਼ਾਊਲ ਜੋ ਕਿ ਤੈਨੂੰ ਮਾਰਨਾ ਚਾਹੁੰਦਾ ਹੈ, ਉਹ ਮੈਨੂੰ ਵੀ ਮਾਰਨਾ ਚਾਹੁੰਦਾ ਹੈ। ਤੂੰ ਮੇਰੇ ਕੋਲ ਰਹਿ। ਡਰ ਨਾ। ਤੂੰ ਮੇਰੇ ਕੋਲ ਸੁਰਖਿਅਤ ਰਹੇਂਗਾ।"
ਕਾਂਡ 23

1 ਲੋਕਾਂ ਨੇ ਦਾਊਦ ਨੂੰ ਕਿਹਾ, "ਵੇਖ! ਫ਼ਲਿਸਤੀ ਕਈਲਾਹ ਦੇ ਵਿਰੁੱਧ ਲੜਾਈ ਕਰ ਰਹੇ ਹਨ। ਉਹ ਖਲਵਾੜਿਆਂ ਵਿੱਚੋਂ ਫ਼ਸਲਾਂ ਚੋਰੀ ਕਰ ਰਹੇ ਹਨ।
2 ਦਾਊਦ ਨੇ ਯਹੋਵਾਹ ਨੂੰ ਕਿਹਾ, "ਯਹੋਵਾਹ! ਕੀ ਮੈਂ ਜਾਕੇ ਇਨ੍ਹਾਂ ਫ਼ਲਿਸਤੀਆਂ ਵਿਰੁੱਧ ਲੜਾਂ?"ਯਹੋਵਾਹ ਨੇ ਦਾਊਦ ਨੂੰ ਕਿਹਾ, "ਜਾ ਅਤੇ ਜਾਕੇ ਫ਼ਲਿਸਤੀਆਂ ਦੇ ਖਿਲਾਫ਼ ਲੜਕੇ ਕਈਲਾਹ ਨੂੰ ਬਚਾਅ।
3 ਪਰ ਦਾਊਦ ਦੇ ਆਦਮੀਆਂ ਨੇ ਉਸਨੂੰ ਕਿਹਾ, "ਵੇਖ ਇਸ ਵਕਤ ਅਸੀਂ ਯਹੂਦਾਹ ਦੇ ਵਿੱਚ ਹਾਂ ਅਤੇ ਅਸੀਂ ਡਰੇ ਹੋਏ ਹਾਂ। ਤਾਂ ਸੋਚਕੇ ਵੇਖ ਕਿ ਅਸੀਂ ਜੇਕਰ ਉਥੇ ਜਾਵਾਂਗੇ ਜਿਥੇ ਫ਼ਲਿਸਤੀਆਂ ਦੀ ਸੈਨਾ ਹੈ ਤਾਂ ਕਿੰਨਾ ਡਰ ਲਗੇਗਾ।"
4 ਦਾਊਦ ਨੇ ਫ਼ਿਰ ਯਹੋਵਾਹ ਨੂੰ ਪੁਛਿਆ ਅਤੇ ਯਹੋਵਾਹ ਨੇ ਜਵਾਬ ਦਿੱਤਾ, "ਤੂੰ ਕਈਲਾਹ ਵਿੱਚ ਜਾ। ਮੈਂ ਫ਼ਲਿਸਤੀਆਂ ਨੂੰ ਹਰਾਉਣ ਵਿੱਚ ਤੇਰੀ ਮਦਦ ਕਰਾਂਗਾ।"
5 ਤਾਂ ਦਾਊਦ ਅਤੇ ਉਸਦੇ ਆਦਮੀ ਕਈਲਾਹ ਵਿੱਚ ਗਏ ਅਤੇ ਉਹ ਫ਼ਲਿਸਤੀਆਂ ਦੇ ਵਿਰੁੱਧ ਲੜੇ ਅਤੇ ਉਨ੍ਹਾਂ ਨੂੰ ਹਰਾਕੇ ਉਨ੍ਹਾਂ ਦੇ ਸਾਰੇ ਪਸ਼ੂ ਲੁੱਟ ਲਿਆਏ। ਇਉਂ ਦਾਊਦ ਨੇ ਕਈਲਾਹ ਦੇ ਲੋਕਾਂ ਨੂੰ ਬਚਾਇਆ।
6 (ਜਦੋਂ ਅਬਯਾਥਾਰ ਭੱਜਕੇ ਦਾਊਦ ਕੋਲ ਆਇਆ ਤਾਂ ਉਸਦੇ ਹੱਥ ਵਿੱਚ ਇੱਕ ਏਫ਼ੋਦ ਵੀ ਸੀ।)
7 ਲੋਕਾਂ ਨੇ ਸ਼ਾਊਲ ਨੂੰ ਦੱਸਿਆ ਕਿ ਦ੍ਦਾਊਦ ਇਸ ਵਕਤ ਕਈਲਾਹ ਵਿੱਚ ਹੈ। ਤਾਂ ਸ਼ਾਊਲ ਬੋਲਿਆ, "ਪਰਮੇਸ਼ੁਰ ਨੇ ਉਸਨੂੰ ਹੁਣ ਮੇਰੇ ਹੱਥ ਵਿੱਚ ਕਰ ਦਿੱਤਾ ਹੈ! ਉਸਨੇ ਆਪੇ ਹੀ ਆਪਣੇ-ਆਪ ਨੂੰ ਜਾਲ ਵਿੱਚ ਫ਼ਸਾ ਲਿਆ ਹੈ। ਕਿਉਂਕਿ ਉਹ ਅਜਿਹੇ ਸ਼ਹਿਰ ਵਿੱਚ ਜਿਸਦੇ ਬੂਹੇ ਅਤੇ ਸਲਾਖਾਂ ਹਨ, ਉਸ ਵਿੱਚ ਆਪੇ ਹੀ ਬੰਦ ਹੋ ਗਿਆ ਹੈ।"
8 ਸ਼ਾਊਲ ਨੇ ਆਪਣੀ ਸਾਰੀ ਫ਼ੌਜ ਲੜਾਈ ਲਈ ਤਿਆਰ ਕੀਤੀ ਅਤੇ ਉਹ ਕਈਲਾਹ ਵਿੱਚ ਦਾਊਦ ਅਤੇ ਉਸਦੇ ਆਦਮੀਆਂ ਉੱਤੇ ਕੂਚ ਕਰਨ ਲਈ ਤਿਆਰ ਹੋ ਗਏ।
9 ਦਾਊਦ ਨੂੰ ਪਤਾ ਲੱਗਾ ਕਿ ਸ਼ਾਊਲ ਉਸਦੇ ਵਿਰੁੱਧ ਲੜਨ ਦੀ ਸਾਜਿਸ਼ ਕਰ ਰਿਹਾ ਹੈ ਤਾਂ ਦਾਊਦ ਨੇ ਅਬਯਾਥਾਰ ਜਾਜਕ ਨੂੰ ਕਿਹਾ, "ਉਹ ਏਫ਼ੋਦ ਲੈ ਆ।"
10 ਦਾਊਦ ਨੇ ਪ੍ਰਾਰਥਨਾ ਕੀਤੀ, "ਹੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ। ਮੈਂ ਸੁਣਿਆ ਹੈ ਕਿ ਸ਼ਾਊਲ ਮੇਰੇ ਕਾਰਣ ਕਈਲਾਹ ਉੱਤੇ ਚੜਾਈ ਕਰਨ ਅਤੇ ਉਸਨੂੰ ਨਾਸ਼ ਕਰਨ ਆ ਰਿਹਾ ਹੈ।
11 ਕੀ ਸ਼ਾਊਲ ਕਈਲਾਹ ਵਿੱਚ ਆਵੇਗਾ? ਕੀ ਕਾਈਲਾਹ ਦੇ ਲੋਕ ਮੈਨੂੰ ਸ਼ਾਊਲ ਦੇ ਹਵਾਲੇ ਕਰ ਦੇਣਗੇ? ਹੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ! ਮੈਂ ਤੇਰਾ ਸੇਵਕ ਹਾਂ ਕਿਰਪਾ ਕਰਕੇ ਮੈਨੂੰ ਦੱਸੋ ਕਿ ਕੀ ਹੋਵੇਗਾ?"ਯਹੋਵਾਹ ਨੇ ਕਿਹਾ, "ਸ਼ਾਊਲ ਜ਼ਰੂਰ ਆਵੇਗਾ।"
12 ਦਾਊਦ ਨੇ ਫ਼ਿਰ ਪੁਛਿਆ, "ਕੀ ਕਈਲਾਹ ਦੇ ਲੋਕ ਮੈਨੂੰ ਅਤੇ ਮੇਰੇ ਆਦਮੀਆਂ ਨੂੰ ਸ਼ਾਊਲ ਦੇ ਸਪੁਰਦ ਕਰ ਦੇਣਗੇ?" ਯਹੋਵਾਹ ਨੇ ਕਿਹਾ, ਹਾਂ ਉਹ ਅਜਿਹਾ ਕਰਨਗੇ।"
13 ਤਾਂ ਦਾਊਦ ਅਤੇ ਉਸਦੇ ਆਦਮੀ ਕਈਲਾਹ ਤੋਂ ਭੱਜ ਗਏ। ਕੋਈ 600 ਦੇ ਕਰੀਬ ਆਦਮੀ ਦਾਊਦ ਦੇ ਨਾਲ ਗਏ। ਇਉਂ ਦਾਊਦ ਅਤੇ ਉਸਦੇ ਆਦਮੀ ਥਾਂ ਤੋਂ ਥਾਂ ਭੱਜਦੇ ਰਹੇ। ਸ਼ਾਊਲ ਨੂੰ ਪਤਾ ਲੱਗਾ ਕਿ ਦਾਊਦ ਕਈਲਾਹ ਤੋਂ ਬਚਕੇ ਭੱਜ ਗਿਆ ਹੈ ਤਾਂ ਉਹ ਫ਼ਿਰ ਉਸ ਸ਼ਹਿਰ ਵਿੱਚ ਨਾ ਗਿਆ।
14 ਦਾਊਦ ਉਜਾੜ ਵੱਲ ਗਿਆ ਅਤੇ ਉਥੇ ਪਕਿਆ ਕਿਲ੍ਹਿਆਂ ਵਿੱਚ ਜਾਕੇ ਰਿਹਾ। ਦਾਊਦ ਉਜਾੜ ਦੇ ਪਹਾੜੀ ਇਲਾਕੇ ਜ਼ੀਫ਼ ਵਿੱਚ ਵੀ ਜਾਕੇ ਰਿਹਾ। ਹਰ ਰੋਜ਼ ਸ਼ਾਊਲ ਉਸਨੂੰ ਭਾਲਦਾ ਪਰ ਯਹੋਵਾਹ ਨੇ ਦਾਊਦ ਨੂੰ ਸ਼ਾਊਲ ਦੇ ਹੱਥ ਨਾ ਲੱਗਣ ਦਿੱਤਾ।
15 ਇੱਕ ਦਿਨ ਜਦ ਦਾਊਦ ਜ਼ੀਫ਼ ਦੀ ਉਜਾੜ ਵਿੱਚ ਹੋਰੇਸ਼ ਵਿੱਚ ਸੀ ਤਾਂ ਉਹ ਡਰ ਗਿਆ ਕਿਉਂਕਿ ਉਹ ਜਾਣਦਾ ਸੀ ਕਿ ਸ਼ਾਊਲ ਉਸਦੀ ਜਾਨ ਦੇ ਮਗਰ ਪਿਆ ਹੋਇਆ ਹੈ।
16 ਪਰ ਸ਼ਾਊਲ ਦਾ ਪੁੱਤਰ ਯੋਨਾਥਾਨ ਹੋਰੇਸ਼ ਵਿੱਚ ਦਾਊਦ ਨੂੰ ਮਿਲਣ ਲਈ ਗਿਆ ਤਾਂ ਯੋਨਾਥਾਨ ਨੇ ਦਾਊਦ ਨੂੰ ਪਰਮੇਸ਼ੁਰ ਵਿੱਚ ਪੱਕਾ ਨਿਸ਼ਚਾ ਰੱਖਣ ਲਈ ਕਿਹਾ ਅਤੇ ਇਸ ਵਿੱਚ ਉਸਦੀ ਮਦਦ ਕੀਤੀ।
17 ਯੋਨਾਠਾਨ ਨੇ ਦਾਊਦ ਨੂੰ ਦੱਸਿਆ, "ਡਰ ਨਾ, ਮੇਰਾ ਪਿਤਾ ਸ਼ਾਊਲ ਤੇਰਾ ਕੁਝ ਨਹੀ ਵਿਗਾੜ ਸਕਦਾ। ਤੂੰ ਹੀ ਇਸਰਾਏਲ ਦਾ ਰਾਜਾ ਬਣੇਂਗਾ ਅਤੇ ਮੈਂ ਦੂਜੇ ਦਰਜੇ ਉੱਤੇ ਹੋਵਾਂਗਾ। ਇਹ ਗੱਲ ਮੇਰਾ ਪਿਉ ਵੀ ਜਾਣਦਾ ਹੈ।"
18 ਯੋਨਾਥਾਨ ਅਤੇ ਦਾਊਦ ਨੇ ਯਹੋਵਾਹ ਦੇ ਅੱਗੇ ਇਕਰਾਰਨਾਮਾ ਕੀਤਾ ਅਤੇ ਫ਼ਿਰ ਯੋਨਾਥਾਨ ਘਰ ਨੂੰ ਮੁੜ ਗਿਆ ਅਤੇ ਦਾਊਦ ਹੋਰੇਸ਼ ਵਿੱਚ ਹੀ ਰਿਹਾ।
19 ਤਦ ਜ਼ੀਫ਼ ਦੇ ਲੋਕ ਗਿਬਆਹ ਵਿੱਚ ਸ਼ਾਊਲ ਕੋਲ ਆਏ ਅਤੇ ਆਕੇ ਉਸਨੂੰ ਕਹਿਣ ਲੱਗੇ, "ਦਾਊਦ ਸਾਡੇ ਹੀ ਇਲਾਕੇ ਵਿੱਚ ਲੁਕਦਾ ਫ਼ਿਰਦਾ ਹੈ। ਇਸ ਵਕਤ ਉਹ ਹੋਰੇਸ਼ ਦੀਆਂ ਪੱਕੀਆਂ ਥਾਵਾਂ ਵਿੱਚ ਹਨੀਲਾਹ ਦੇ ਪਹਾੜ ਉੱਪਰ ਜੋ ਯਸੀਮੋਨ ਦੀ ਦਖਣ ਵੱਲ ਹੈ, ਉਥੇ ਲੁਕਿਆ ਹੋਇਆ ਹੈ।
20 ਸੋ ਹੇ ਪਾਤਸ਼ਾਹ, ਤੂੰ ਜਦ ਚਾਹੇਂ ਉਧਰ ਆ ਜਾਵੀਂ, ਇਹ ਸਾਡਾ ਫ਼ਰਜ ਹੈ ਕਿ ਤੂੰ ਜਦ ਆਵੇਂ ਅਸੀਂ ਦਾਊਦ ਨੂੰ ਤੇਰੇ ਹਵਾਲੇ ਕਰੀਏ।"
21 ਸ਼ਾਊਲ ਨੇ ਕਿਹਾ, "ਮੇਰੀ ਮਦਦ ਲਈ ਯਹੋਵਾਹ ਤੁਹਾਡੇ ਉੱਤੇ ਕਿਰਪਾ ਕਰੇ।
22 ਜਾਓ ਅਤੇ ਉਸਦੇ ਬਾਰੇ ਹੋਰ ਖਬਰ ਲਿਆਵੋ। ਵੇਖੋ, ਪਤਾ ਲਗਾਓ ਕਿ ਉਹ ਕਿਥੇ ਠਹਿਰਿਆ ਹੈ। ਅਤੇ ਇਹ ਵੀ ਪਤਾ ਲਗਾਓ ਕਿ ਉਥੇ ਦਾਊਦ ਨੂੰ ਕਿਸਨੇ ਵੇਖਿਆ ਹੈ? ਸ਼ਾਊਲ ਨੇ ਸੋਚਿਆ, 'ਉਹ ਬੜਾ ਚੁਸਤ ਹੈ ਕਿਤੇ ਉਹ ਮੈਨੂੰ ਮੁਰਖ ਹੀ ਨਾ ਬਣਾਉਂਦਾ ਹੋਵੇ।
23 ਉਸਦੇ ਸਾਰੇ ਲੁਕਣ ਦੇ ਟਿਕਾਣਿਆਂ ਬਾਰੇ ਪਤਾ ਲਗਾਕੇ ਲਿਆਵੋ। ਫ਼ਿਰ ਆਕੇ ਉਸ ਬਾਰੇ ਮੈਨੂੰ ਸਭ ਖਬਰ ਕਰਨਾ। ਫ਼ਿਰ ਮੈਂ ਤੁਹਾਡੇ ਨਾਲ ਚੱਲਾਂਗਾ ਜੇਕਰ ਦਾਊਦ ਉਸ ਇਲਾਕੇ ਵਿੱਚ ਹੋਇਆ ਤਾਂ ਮੈਂ ਉਸਨੂੰ ਲਭ ਲਵਾਂਗਾ। ਫ਼ਿਰ ਤਾਂ ਮੈਂ ਉਸਨੂੰ ਯਹੂਦਾਹ ਦੇ ਹਜ਼ਾਰਾਂ ਲੋਕਾਂ ਵਿੱਚੋਂ ਵੀ ਲਭ ਲਵਾਂਗਾ।"
24 ਤਾਂ ਉਹ ਲੋਕ ਉਥੋਂ ਉਠਕੇ ਜ਼ੀਫ਼ ਨੂੰ ਵਾਪਸ ਗਏ। ਸ਼ਾਊਲ ਵੀ ਉਨ੍ਹਾਂ ਤੋਂ ਬਾਦ ਉਠ ਗਿਆ।ਦਾਊਦ ਅਤੇ ਉਸਦੇ ਸਾਥੀ ਹੁਣ ਮਾਓਨ ਦੀ ਉਜਾੜ ਵਿੱਚ ਗਏ। ਇਸ ਵਕਤ ਉਹ ਯਸ਼ੀਮੋਨ ਦੇ ਦਖਣ ਵੱਲ ਇੱਕ ਉਜਾੜ ਵਿੱਚ ਸਨ।
25 ਸ਼ਾਊਲ ਅਤੇ ਉਸਦੇ ਸਾਥੀ ਦਾਊਦ ਨੂੰ ਲਭਣ ਲਈ ਨਿਕਲੇ ਪਰ ਲੋਕਾਂ ਨੇ ਦਾਊਦ ਨੂੰ ਸਤਰਕ ਕਰ ਦਿੱਤਾ। ਉਨ੍ਹਾਂ ਨੇ ਉਸਨੂੰ ਦੱਸ ਦਿੱਤਾ ਕਿ ਸ਼ਾਊਲ ਤੈਨੂੰ ਭਾਲ ਰਿਹਾ ਹੈ। ਤਦ ਦਾਊਦ ਮਾਓਨ ਦੀ ਉਜਾੜ ਵਿੱਚ 'ਇੱਕ ਚੱਟਾਨ' ਵੱਲ ਉਤਰ ਗਿਆ। ਜਦ ਸ਼ਾਊਲ ਨੂੰ ਪਤਾ ਲੱਗਾ ਕਿ ਦਾਊਦ ਮਾਓਨ ਦੀ ਉਜਾੜ ਵੱਲ ਗਿਆ ਹੈ ਤਾਂ ਉਹ ਉਸਨੂੰ ਲਭਣ ਲਈ ਉਸੇ ਥਾਂ ਵੱਲ ਗਿਆ ਜਿਥੇ ਦਾਊਦ ਸੀ।
26 ਸ਼ਾਊਲ ਅਤੇ ਉਸਦੇ ਆਦਮੀ ਪਹਾੜ ਦੇ ਇੱਕ ਪਾਸੇ ਵੱਲ ਸਨ ਅਤੇ ਉਸੇ ਪਹਾੜੀ ਦੇ ਦੂਜੇ ਪਾਸੇ ਦਾਊਦ ਅਤੇ ਉਸਦੇ ਸਾਥੀ ਖੜੇ ਸਨ। ਦਾਊਦ ਉਥੋਂ ਸ਼ਾਊਲ ਕੋਲੋਂ ਦੂਰ ਭੱਜਣ ਦੀ ਕਾਹਲ ਕਰ ਰਿਹਾ ਸੀ ਕਿਉਂਕਿ ਸ਼ਾਊਲ ਅਤੇ ਉਸਦੇ ਸਿਪਾਹੀ ਪਹਾੜੀ ਦੇ ਵੱਲੋਂ ਦਾਊਦ ਅਤੇ ਉਸਦੇ ਸਾਥੀਆਂ ਨੂੰ ਘੇਰਾ ਪਾਉਣ ਦੀ ਕੋਸ਼ਿਸ਼ ਵਿੱਚ ਸਨ।
27 ਤਦ ਇੱਕ ਸੰਦੇਸ਼ਵਾਹਕ ਸ਼ਾਊਲ ਕੋਲ ਆਇਆ ਅਤੇ ਕਿਹਾ, "ਜਲਦੀ ਕਰ! ਫ਼ਲਿਸਤੀਆਂ ਨੇ ਪਹਿਲਾਂ ਹੀ ਸਾਡੀ ਧਰਤੀ ਉੱਤੇ ਹਮਲਾ ਕਰ ਦਿੱਤਾ ਹੈ।"
28 ਤਦ ਸ਼ਾਊਲ ਨੇ ਦਾਊਦ ਦਾ ਪਿੱਛਾ ਕਰਨਾ ਛੱਡਕੇ ਫ਼ਲਿਸਤੀਆਂ ਨਾਲ ਲੜਨ ਲਈ ਤਿਆਰ ਹੋਣ ਲੱਗਾ। ਇਸ ਲਈ ਲੋਕ ਇਸ ਚੱਟਾਨ ਨੂੰ "ਤਿਲਕਵੀਂ ਚੱਟਾਨ" ਆਖਦੇ ਹਨ। ਭਾਵ ਕਿ 'ਰਿਹਾਈ ਦੀ ਚੱਟਾਨ।'
29 ਦਾਊਦ ਉਥੋਂ ਨਿਕਲਕੇ ਏਨ-ਗਦੀ ਦੇ ਵਿੱਚ ਪੱਕੀਆਂ ਥਾਵਾਂ ਦੇ ਵਿਚਕਾਰ ਚਲਿਆ ਗਿਆ।
ਕਾਂਡ 24

1 ਜਦੋਂ ਸ਼ਾਊਲ ਫ਼ਲਿਸਤਿਆਂ ਦਾ ਪਿੱਛਾ ਕਰਕੇ ਮੁੜ ਪਿਆ ਤਾਂ ਲੋਕਾਂ ਨੇ ਸ਼ਾਊਲ ਨੂੰ ਕਿਹਾ, "ਦਾਊਦ ਹੁਣ ਏਨ-ਗਦੀ ਦੀ ਉਜਾੜ ਵਿੱਚ ਹੈ।"
2 ਤਾਂ ਸ਼ਾਊਲ ਨੇ ਸਾਰੇ ਇਸਰਾਏਲ ਵਿੱਚੋਂ
3 ,000 ਆਦਮੀ ਚੁਣੇ ਅਤੇ ਉਨ੍ਹਾਂ ਨੂੰ ਨਾਲ ਲੈਕੇ ਦਾਊਦ ਅਤੇ ਉਸਦੇ ਸਾਥੀਆਂ ਨੂੰ ਲਭਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਦਾਊਦ ਨੂੰ ਜੰਗਲੀ ਬੱਕਰੀਆਂ ਦੀ ਚੱਟਾਨ ਵੱਲ ਲਭਿਆ।
3 ਸ਼ਾਊਲ ਦਾਊਦ ਨੂੰ ਲਭਦਿਆਂ ਹੋਇਆਂ, ਰਾਹ ਦੇ ਪਾਸੇ ਤੇ ਭੇਡਾਂ ਦੇ ਵਾੜੇ ਕੋਲ ਪਹੁੰਚ ਗਿਆ। ਉਥੇ ਕੋਲ ਹੀ ਇੱਕ ਗੁਫ਼ਾ ਸੀ, ਇਸ ਲਈ ਉਹ ਆਰਾਮ ਕਰਨ ਲਈ ਗੁਫ਼ਾ ਅੰਦਰ ਚਲਾ ਗਿਆ। ਉਥੇ ਉਸੇ ਗੁਫ਼ਾ ਵਿੱਚ ਦਾਊਦ ਅਤੇ ਉਸਦੇ ਸਾਥੀ ਲੁਕੇ ਹੋਏ ਸਨ।
4 ਦਾਊਦ ਦੇ ਸਾਥੀਆਂ ਨੇ ਆਖਿਆ, "ਅੱਜ ਹੀ ਉਹ ਦਿਨ ਹੈ ਜਿਸਦੇ ਬਾਰੇ ਯਹੋਵਾਹ ਨੇ ਆਖਿਆ ਸੀ। ਯਹੋਵਾਹ ਨੇ ਤੈਨੂੰ ਕਿਹਾ ਸੀ, "ਮੈਂ ਤੇਰੇ ਦੁਸ਼ਮਣ ਤੇਰੇ ਹੱਥ ਦੇਵੇਆਂਗਾ ਫ਼ਿਰ ਤੂੰ ਜੋ ਚਾਹੇਂ ਆਪਣੇ ਦੁਸ਼ਮਣ ਨਾਲ ਕਰੀਂ।"ਤਦ ਦਾਊਦ ਰੀਂਗਦਾ-ਰੀਂਗਦਾ ਸ਼ਾਊਲ ਦੇ ਬਹੁਤ ਨੇੜੇ ਆ ਗਿਆ। ਤਦ ਦਾਊਦ ਨੇ ਸ਼ਾਊਲ ਦੇ ਚੋਗੇ ਦੀ ਨੁਕਰ ਪਾੜੀ। ਸ਼ਾਊਲ ਨੂੰ ਦਾਊਦ ਨਜ਼ਰ ਨਾ ਆਇਆ।
5 ਬਾਦ ਵਿੱਚ ਦਾਊਦ ਨੂੰ ਸ਼ਾਊਲ ਦੇ ਚੋਗੇ ਦੀ ਨੁਕਰ ਕੱਟਣ ਦਾ ਅਫ਼ਸੋਸ ਲੱਗਾ।
6 ਦਾਊਦ ਨੇ ਆਪਣੇ ਸਾਥੀਆਂ ਨੂੰ ਆਖਿਆ, "ਮੈਂ ਯਹੋਵਾਹ ਦੀ ਸੌਂਹ ਖਾਂਦਾ ਹਾਂ ਕਿ ਮੈਂ ਫ਼ਿਰ ਅਜਿਹਾ ਆਪਣੇ ਰਾਜੇ ਨਾਲ ਨਹੀਂ ਕਰਾਂਗਾ। ਉਹ ਯਹੋਵਾਹ ਦੁਆਰਾ ਚੁਣਿਆ ਗਿਆ ਹੈ। ਕਿਉਂ ਕਿ ਉਹ ਚੁਣਿਆ ਹੋਇਆ ਹੈ, ਮੈਂ ਕਦੇ ਵੀ ਉਸਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕਰਾਂਗਾ।"
7 ਦਾਊਦ ਨੇ ਇਹ ਸਭ ਗੱਲਾਂ ਆਪਣੇ ਸਾਥੀਆਂ ਨੂੰ ਝਿੜਕਣ ਲਈ ਕਹੀਆਂ। ਦਾਊਦ ਨਹੀਂ ਸੀ ਚਾਹੁੰਦਾ ਕਿ ਉਸਦੇ ਆਦਮੀ ਸ਼ਾਊਲ ਨੂੰ ਮਾਰਨ।ਸ਼ਾਊਲ ਗੁਫ਼ਾ ਛੱਡਕੇ ਆਪਣੇ ਰਾਹ ਨੂੰ ਹੋਇਆ।
8 ਦਾਊਦ ਗੁਫ਼ਾ ਵਿੱਚੋਂ ਬਾਹਰ ਨਿਕਲਿਆ ਅਤੇ ਸ਼ਾਊਲ ਨੂੰ ਲਲਕਾਰਿਆ, "ਹੇ ਮੇਰੇ ਮਹਾਰਾਜ ਪਾਤਸ਼ਾਹ!"ਸ਼ਾਊਲ ਵੇਖਣ ਲਈ ਪਿਛੇ ਮੁੜਿਆ। ਦਾਊਦ ਉਸਨੂੰ ਇੱਜ਼ਤ ਦੇਣ ਲਈ ਧਰਤੀ ਉੱਤੇ ਝੁਕ ਗਿਆ।
9 ਦਾਊਦ ਨੇ ਸ਼ਾਊਲ ਨੂੰ ਕਿਹਾ, "ਤੂੰ ਲੋਕਾਂ ਦੀ ਕਿਉਂ ਸੁਣਦਾ ਹੈਂ ਜਦੋਂ ਉਹ ਤੈਨੂੰ ਇਹ ਆਖਦੇ ਹਨ ਕਿ, 'ਦਾਊਦ ਤੈਨੂੰ ਮਾਰਨ ਦੀ ਵਿਉਂਤ ਕਰਦਾ ਪਿਆ ਹੈ?'
10 ਮੈਂ ਤੈਨੂੰ ਦੁੱਖ ਦੇਣਾ ਨਹੀਂ ਚਾਹੁੰਦਾ! ਇਹ ਤੂੰ ਆਪਣੀਆਂ ਅਖਾਂ ਨਾਲ ਖੁਦ ਦੇਖ ਸਕਦਾ ਹੈ। ਯਹੋਵਾਹ ਨੇ ਤੈਨੂੰ ਅੱਜ ਮੈਨੂੰ ਮਿਲਣ ਦਾ ਮੌਕਾ ਦਿੱਤਾ, ਪਰ ਮੈਂ ਤੈਨੂੰ ਮਾਰਨ ਤੋਂ ਇਨਕਾਰ ਕੀਤਾ। ਮੈਨੂੰ ਤੇਰੇ ਉੱਤੇ ਤਰਸ ਆਇਆ। ਮੈਂ ਕਿਹਾ, 'ਮੈਂ ਆਪਣੇ ਸੁਆਮੀ ਉੱਤੇ ਘਾਤ ਨਹੀਂ ਕਰਾਂਗਾ। ਸ਼ਾਊਲ ਯਹੋਵਾਹ ਦਾ ਚੁਣਿਆ ਹੋਇਆ ਪਾਤਸ਼ਾਹ ਹੈ।'
11 ਇਹ ਵੇਖ ਜੋ ਮੇਰੇ ਹੱਥ ਵਿੱਚ ਤੇਰੇ ਚੋਗੇ ਦੀ ਕਂਤਰ ਹੈ, ਮੈਂ ਤੈਨੂੰ ਮਾਰ ਸਕਦਾ ਸੀ, ਪਰ ਮੈਂ ਅਜਿਹਾ ਨਾ ਕੀਤਾ। ਹੁਣ ਮੈਂ ਤੈਨੂੰ ਇਹ ਸਮਝਾਉਣਾ ਚਾਹੁੰਦਾ ਹਾਂ ਅਤੇ ਤੈਨੂੰ ਇਹ ਦੱਸਣ ਚਾਹੁੰਦਾ ਹਾਂ ਕਿ ਮੇਰਾ ਤੇਰੇ ਵਿਰਧ ਕੋਈ ਚਾਲ ਚੱਲਣ ਦਾ ਵਿਚਾਰ ਨਹੀਂ। ਮੈਂ ਤੇਰੇ ਨਾਲ ਕੋਈ ਵੀ ਗਲਤ ਕੰਮ ਨਹੀਂ ਕੀਤਾ ਤੈਨੂੰ ਨੁਕਸਾਨ ਨਹੀਂ ਪਹੁੰਚਾਇਆ। ਪਰ ਤੂੰ ਸ਼ਿਕਾਰੀਆਂ ਵਾਂਗ ਮੇਰਾ ਸ਼ਿਕਾਰ ਕਰਕੇ ਮੈਨੂੰ ਮਾਰ ਉੱਤੇ ਤੁਲਿਆ ਹੋਇਆ ਹੈ।
12 ਚੱਲ ਯਹੋਵਾਹ ਨੂੰ ਇਸਦਾ ਨਿਆਂ ਕਰਨ ਦੇ। ਹੋ ਸਕਦਾ ਹੈ ਜੋ ਤੂੰ ਮੇਰੇ ਨਾਲ ਮਾੜਾ ਕੀਤਾ ਯਹੋਵਾਹ ਤੈਨੂੰ ਉਸਦਾ ਦੰਡ ਦੇਵੇ ਪਰ ਮੈਂ ਖੁਦ ਤੇਰੇ ਨਾਲ ਨਹੀਂ ਲੜਾਂਗਾ।
13 ਇੱਕ ਪੁਰਾਨੀ ਕਹਾਵਤ ਹੈ ਨਾ ਕਿ, 'ਬੁਰਿਆਂ ਤੋਂ ਬੁਰਾਈ ਹੀ ਹੁੰਦੀ ਹੈ।'ਮੈਂ ਕੁਝ ਵੀ ਤੇਰੇ ਨਾਲ ਮਾੜਾ ਨਹੀਂ ਕੀਤਾ, ਮੈਂ ਬੁਰਾ ਆਦਮੀ ਨਹੀਂ ਹਾਂ। ਮੈਂ ਤੈਨੂੰ ਦੁੱਖ ਨਹੀਂ ਦੇਵਾਂਗਾ।
14 ਇਸਰਾਏਲ ਦਾ ਪਾਤਸ਼ਾਹ ਕਿਸ ਦੇ ਮਗਰ ਲੱਗਾ ਹੋਇਆ ਹੈ ਕਿਸੇ ਦੇ ਖਿਲਾਫ਼ ਲੜ ਰਿਹਾ ਹੈ? ਕੀ ਤੂੰ ਭਲਾ ਇੱਕ ਮੋਏ ਹੋਏ ਕੁੱਤੇ ਜਾਂ ਪਿਸ੍ਸੂ ਦਾ ਪਿੱਛਾ ਕਰ ਰਿਹਾ ਹੈ?
15 ਇਸ ਦਾ ਨਿਆਂ ਯਹੋਵਾਹ ਨੂੰ ਹੀ ਕਰਨ ਦੇ। ਉਸਨੂੰ ਹੀ ਤੇਰੇ ਅਤੇ ਮੇਰੇ ਵਿਚਕਾਰ ਫ਼ੈਸਲਾ ਕਰਨ ਦੇ। ਯਹੋਵਾਹ ਮੇਰੀ ਮਦਦ ਕਰੇਗਾ ਅਤੇ ਇਹ ਸਾਬਿਤ ਕਰੇਗਾ ਕਿ ਮੈਂ ਠੀਕ ਹਾਂ। ਯਹੋਵਾਹ ਤੇਰੇ ਤੋਂ ਮੈਨੂੰ ਬਚਾਵੇਗਾ।"
16 ਜਦੋਂ ਦਾਊਦ ਬੋਲ ਹਟਿਆ ਤਾਂ ਸ਼ਾਊਲ ਨੇ ਕਿਹਾ, "ਦਾਊਦ! ਮੇਰੇ ਪੁੱਤਰ! ਕੀ ਇਹ ਤੂੰ ਆਪਣੀ ਆਵਾਜ਼ 'ਚ ਬੋਲ ਰਿਹਾ ਸੀ?" ਤੱਦ ਸ਼ਾਊਲ ਨੇ ਰੋਣਾ ਸ਼ੁਰੂ ਕਰ ਦਿੱਤਾ।
17 ਉਹ ਬਹੁਤ ਰੋਇਆ ਅਤੇ ਕਹਿਣ ਲੱਗਾ, "ਹਾਂ ਤੂੰ ਸਹੀ ਸੀ ਅਤੇ ਮੈਂ ਗਲਤ।" ਤੂੰ ਤਾਂ ਹਮੇਸ਼ਾ ਮੇਰੇ ਨਾਲ ਭਲਾਈ ਕੀਤੀ ਹੈ ਪਰ ਮੈਂ ਹੀ ਤੇਰੇ ਨਾਲ ਬੁਰਾ ਕਰਦਾ ਰਿਹਾ ਹਾਂ।
18 ਅੱਜ ਤੂੰ ਮੈਨੂੰ ਦੱਸਿਆ ਜੋ ਨੇਕਨਾਮੀਆਂ ਤੂੰ ਮੇਰੇ ਨਾਲ ਕੀਤੀਆਂ। ਯਹੋਵਾਹ ਨੇ ਤੈਨੂੰ ਮੇਰੇ ਸਾਮ੍ਹਣੇ ਕਰਕੇ ਮੈਨੂੰ ਤੇਰੇ ਹਵਾਲੇ ਕੀਤਾ, ਪਰ ਤੂੰ ਮੈਨੂੰ ਨਾ ਮਾਰਿਆ।
19 ਇਥੋਂ ਪਤਾ ਚਲਿਆ ਕਿ ਤੂੰ ਮੇਰਾ ਵੈਰੀ ਨਹੀਂ ਹੈ। ਕੋਈ ਵੀ ਮਨੁੱਖ ਆਪਣੇ ਦੁਸ਼ਮਣ ਨੂੰ ਫ਼ੜਕੇ ਛੱਡਦਾ ਨਹੀਂ। ਉਹ ਆਪਣੇ ਦੁਸ਼ਮਣ ਨਾਲ ਭਲਾਈ ਨਹੀਂ ਕਰਦਾ। ਮੈਂ ਆਸ ਕਰਦਾ ਹਾਂ ਕਿ ਯਹੋਵਾਹ ਤੇਰੀ ਅੱਜ ਦੀ ਇਸ ਭਲਾਈ ਦਾ ਤੈਨੂੰ ਜ਼ਰੂਰ ਇਨਾਮ ਦੇਵੇਗਾ।
20 ਮੈਂ ਜਾਣਦਾ ਹਾਂ ਕਿ ਇਸਰਾਏਲ ਦਾ ਤੂੰ ਨਵਾਂ ਪਾਤਸ਼ਾਹ ਬਣ ਕੇ ਇਸਰਾਏਲ ਉੱਤੇ ਰਾਜ ਕਰੇਂਗਾ।
21 ਹੁਣ ਮੇਰੇ ਨਾਲ ਸੌਂਹ ਚੁੱਕ। ਯਹੋਵਾਹ ਦੇ ਨਾਉਂ ਦੀ ਸੌਂਹ ਚੁੱਕ ਕਿ ਤੂੰ ਮੇਰੇ ਪਿਛੇ ਮੇਰੇ ਉੱਤਰਾਧਿਕਾਰੀਆਂ ਦਾ ਨਾਸ਼ ਨਹੀਂ ਕਰੇਂਗਾ ਅਤੇ ਮੇਰੇ ਨਾਮ ਅਤੇ ਮੇਰੇ ਪਿਉ ਦੀ ਅੰਸ਼ ਨੂੰ ਖਤਮ ਨਹੀਂ ਕਰੇਂਗਾ।"
22 ਤੱਦ ਦਾਊਦ ਨੇ ਸ਼ਾਊਲ ਨੂੰ ਵਚਨ ਕੀਤਾ। ਉਸਨੇ ਸੌਂਹ ਚੁੱਕੀ ਕਿ ਉਹ ਸ਼ਾਊਲ ਦੇ ਪਰਿਵਾਰ ਦਾ ਨਾਸ਼ ਨਹੀਂ ਕਰੇਂਗਾ। ਤੱਦ ਸ਼ਾਊਲ ਘਰ ਨੂੰ ਵਾਪਸ ਪਰਤ ਗਿਆ। ਦਾਊਦ ਅਤੇ ਉਸਦੇ ਸਾਥੀ ਪੱਕੀ ਥਾਂ ਨੂੰ ਪਰਤ ਗਏ।
ਕਾਂਡ 25

1 ਸਮੂਏਲ ਮਰ ਗਿਆ। ਸਾਰੇ ਇਸਰਾਏਲੀਆਂ ਨੇ ਇਕੱਤਰ ਹੋਕੇ ਸਮੂਏਲ ਦੀ ਮੌਤ ਉੱਤੇ ਆਪਣਾ ਦੁੱਖ ਪਰਗਟ ਕੀਤਾ ਅਤੇ ਉਸਦੇ ਹੀ ਘਰ ਰਾਮਾਹ ਵਿੱਚ ਉਸਨੂੰ ਦਫ਼ਨਾਇਆ। ਤਦ ਦਾਊਦ ਪਾਰਾਨ ਦੀ ਉਜਾੜ ਵੱਲ ਆ ਗਿਆ।
2 ਮਾਓਨ ਵਿੱਚ ਇੱਕ ਬੜਾ ਹੀ ਅਮੀਰ ਆਦਮੀ ਰਹਿੰਦਾ ਸੀ। ਉਸ ਕੋਲ 3 ,000 ਭੇਡਾਂ ਅਤੇ 1,000 ਬੱਕਰੀਆਂ ਸਨ। ਉਹ ਮਨੁੱਖ ਕਰਮਲ ਵਿੱਚ ਕਿਸੇ ਕਾਰੋਬਾਰ ਦੇ ਸਿਲਸਿਲੇ ਵਿੱਚ ਸੀ।
3 ਇਸ ਮਨੁੱਖ ਦਾ ਨਾਉਂ ਨਾਬਾਲ ਸੀ। ਨਾਬਾਲ ਕਾਲੇਬ ਦੇ ਪਰਿਵਾਰ ਵਿੱਚੋਂ ਸੀ ਅਤੇ ਇਸਦੀ ਪਤਨੀ ਦਾ ਨਾਮ ਅਬੀਗੈਲ ਸੀ, ਉਹ ਬੜੀ ਖੂਬਸੂਰਤ ਅਤੇ ਬੁਧੀਮਾਨ ਔਰਤ ਸੀ ਪਰ ਨਾਬਾਲ ਬੜਾ ਨਿਰਦਯੀ ਕਠੋਰ ਅਤੇ ਜ਼ਾਲਿਮ ਆਦਮੀ ਸੀ।
4 ਤੱਦ ਦਾਊਦ ਉਜਾੜ ਵਿੱਚ ਸੀ ਜਦ ਉਸਨੂੰ ਇਹ ਪਤਾ ਲੱਗਾ ਕਿ ਨਾਬਾਲ ਆਪਣੀਆਂ ਭੇਡਾਂ ਦੀ ਉੱਨ ਕਤਰ ਰਿਹਾ ਹੈ।
5 ਦਾਊਦ ਨੇ ਨਾਬਾਲ ਨਾਲ ਗੱਲ ਕਰਨ ਲਈ ਦਸ ਜੁਆਨ ਭੇਜੇ। ਦਾਊਦ ਨੇ ਉਨ੍ਹਾਂ ਨੂੰ ਕਿਹਾ, "ਤੁਸੀਂ ਕਰਮਲ ਵਿੱਚ ਜਾਕੇ ਨਾਬਾਲ ਨੂੰ ਲਭਕੇ ਉਸਨੂੰ ਮੇਰੇ ਵੱਲੋਂ ਸੁਖ-ਸਾਂਦ ਪੁਛੋ।"
6 ਦਾਊਦ ਨੇ ਉਨ੍ਹਾਂ ਦੇ ਹੱਥ ਨਾਬਾਲ ਲਈ ਸੁਨਿਹਾ ਘਲਿਆ, "ਮ੍ਮੈਨੂੰ ਆਸ ਹੈ ਕਿ ਤੂੰ ਅਤੇ ਤੇਰਾ ਪਰਿਵਾਰ ਰਾਜ਼ੀ-ਖੁਸ਼ੀ ਹੋਵੇਂਗਾ। ਤੇਰਾ ਘਰ-ਪਰਿਵਾਰ ਤੇ ਜੋ ਕੁਝ ਤੇਰੇ ਕੋਲ ਹੈ ਸਭ ਸਹੀ ਸਲਾਮਤ ਹੋਵੇਗਾ।
7 ਮੈਂ ਸੁਣਿਆ ਹੈ ਕਿ ਤੂੰ ਭੇਡਾਂ ਦੀ ਉੱਨ ਕੁਤਰ ਰਿਹਾ ਹੈ। ਕੁਝ ਦੇਰ ਲਈ ਅਯਾਲੀ ਮੇਰੇ ਨਾਲ ਸਨ ਅਤੇ ਅਸੀਂ ਉਨ੍ਹਾਂ ਨਾਲ ਕੋਈ ਗਲਤ ਗੱਲ ਨਹੀਂ ਕੀਤੀ। ਜਦੋਂ ਤੇਰੇ ਅਯਾਲੀ ਕਰਮਲ ਵਿੱਚ ਸਨ, ਅਸੀਂ ਉਨ੍ਹਾਂ ਦਾ ਕੁਝ ਨਹੀਂ ਖੋਹਿਆ।
8 ਤੂੰ ਆਪਣੇ ਸੇਵਕਾਂ ਪੁਛ ਅਤੇ ਉਹ ਤੈਨੂੰ ਦਸ੍ਸਣਗੇ ਕਿ ਇਹ ਸੱਚ ਹੈ। ਕਿਰਪਾ ਕਰਕੇ ਮੇਰੇ ਜੁਆਨਾ ਉੱਤੇ ਵੀ ਰਹਿਮ ਕਰੀਂ। ਇਹ ਇਸ ਖੁਸ਼ੀ ਦੇ ਮੌਕੇ ਉੱਤੇ ਤੇਰੇ ਕੋਲ ਆਏ ਹਨ। ਕਿਰਪਾ ਕਰਕੇ ਇਨ੍ਹਾਂ ਜੁਆਨਾ ਨੂੰ ਤੂੰ ਜੋ ਕੁਝ ਵੀ ਆਪਣੇ ਖਜ਼ਾਨੇ ਵਿੱਚੋਂ ਦੇ ਸਕਦਾ ਹੈਂ ਦੇ। ਕਿਰਪਾ ਕਰਕੇ ਤੂੰ ਮੇਰੀ ਖਾਤਿਰ ਉਹ ਉਪਕਾਰ ਕਰ। ਤੇਰਾ ਮਿੱਤਰ, ਦਾਊਦ।"
9 ਦਾਊਦ ਦੇ ਆਦਮੀ ਨਾਬਾਲ ਕੋਲ ਗਏ ਅਤੇ ਉਸਦਾ (ਦਾਊਦ) ਸੁਨਿਹਾ ਜਾਕੇ ਨਾਬਾਲ ਨੂੰ ਦਿੱਤਾ।
10 ਪਰ ਨਾਬਾਲ ਉਨ੍ਹਾਂ ਨਾਲ ਕਮੀਨਗੀ ਨਾਲ ਪੇਸ਼ ਆਇਆ ਅਤੇ ਕਿਹਾ, "ਦਾਊਦ ਹੈ ਕੌਣ? ਕੌਣ ਯਸੀ ਦਾ ਪੁੱਤਰ? ਅੱਜ ਕੱਲ ਅਜਿਹੇ ਬੜੇ ਸੇਵਕ ਹਨ ਜੋ ਆਪਣੇ ਮਾਲਕਾਂ ਕੋਲੋਂ ਨੱਸ ਗਏ ਹਨ! ਮੇਰੇ ਕੋਲ ਪਾਣੀ ਅਤੇ ਰੋਟੀ ਹੈ।
11 ਅਤੇ ਆਪਣੇ ਚਾਕਰਾਂ ਦੇ ਖਾਣ ਲਈ ਮਾਸ ਹੈ ਕਿਉਂਕਿ ਉਹ ਮੇਰੀਆਂ ਭੇਡਾਂ ਦੀ ਉੱਨ ਕੁਤਰਦੇ ਹਨ ਪਰ ਇਹ ਸਭ ਮੈਂ ਉਨ੍ਹਾਂ ਲੋਕਾਂ ਨੂੰ ਕਿਵੇਂ ਦੇ ਦੇਵਾਂ ਜਿਨ੍ਹਾਂ ਨੂੰ ਮੈਂ ਜਾਣਦਾ ਤੱਕ ਨਹੀਂ।"
12 ਦਾਊਦ ਦੇ ਆਦਮੀਆਂ ਨੇ ਵਾਪਸ ਪਰਤਕੇ ਇਹ ਸਭ ਕੁਝ ਜਾਕੇ ਦਾਊਦ ਨੂੰ ਦੱਸਿਆ।
13 ਤ੍ਤੱਦ ਦਾਊਦ ਨੇ ਆਪਣੇ ਆਦਮੀਆਂ ਨੂੰ ਕਿਹਾ, "ਸਭ ਆਪੋ-ਆਪਣੀਆਂ ਤਲਵਾਰਾਂ ਬੰਨ੍ਹੋ।" ਤਾਂ ਦਾਊਦ ਅਤੇ ਉਸਦੇ ਆਦਮੀਆਂ ਨੇ ਆਪੋ-ਆਪਣੀਆਂ ਤਲਵਾਰਾਂ ਬਂਨ੍ਹੀਆਂ। 400 ਦੇ ਕਰੀਬ ਮਨੁੱਖ ਦਾਊਦ ਦੇ ਨਾਲ ਗਏ ਅਤੇ 200 ਆਦਮੀ ਰਸਦ ਲਈ ਪਿਛੇ ਠਹਿਰੇ।
14 ਨਾਬਾਲ ਦੇ ਨੌਕਰਾਂ ਵਿੱਚੋਂ ਇੱਕ ਨੇ ਉਸਦੀ ਬੀਵੀ ਅਬੀਗੈਲ ਨੂੰ ਜਾਕੇ ਆਖਿਆ, "ਵੇਖੋ, ਦਾਊਦ ਨੇ ਉਜਾੜ ਤੋਂ ਸਾਡੇ ਮਾਲਕ ਦੀ ਸੁਖ-ਸਾਂਦ ਪੁਛਣ ਲਈ ਕੁਝ ਹਰਕਾਰੇ ਭੇਜੇ ਸਨ ਪਰ ਨਾਬਾਲ ਉਨ੍ਹਾਂ ਨਾਲ ਬੜਾ ਮਾੜਾ ਪੇਸ਼ ਆਇਆ।
15 ਇਹ ਆਦਮੀ ਸਾਡੇ ਨਾਲ ਬੜਾ ਚੰਗਾ ਸਲੂਕ ਕਰਦੇ ਸਨ। ਜਿੰਨਾ ਚਿਰ ਅਸੀਂ ਰੜਿਆਂ ਵਿੱਚ ਭੇਡਾਂ ਨਾਲ ਸਾਂ ਤਾਂ ਦਾਊਦ ਦੇ ਆਦਮੀ ਵੀ ਉਨ੍ਹਾਂ ਸਮਿਆਂ ਸਾਡੇ ਨਾਲ ਰਹੇ, ਪਰ ਉਨ੍ਹਾਂ ਸਾਡੇ ਨਾਲ ਬੜੀ ਭਲਾਈ ਕੀਤੀ, ਸਾਨੂੰ ਕਦੇ ਕੋਈ ਔਖ ਨਾ ਆਉਣ ਦਿੱਤੀ।
16 ਦਾਊਦ ਦੇ ਆਦਮੀਆਂ ਨੇ ਦਿਨ-ਰਾਤ ਸਾਡੀ ਰੱਖਿਆ ਕੀਤੀ। ਜਦੋਂ ਅਸੀਂ ਆਪਣੀਆਂ ਭੇਡਾਂ ਦੀ ਰਖਵਾਲੀ ਲਈ ਨਿਕਲੇ ਸਾਂ ਤਾਂ ਦਾਊਦ ਦੇ ਆਦਮੀਆਂ ਨੇ ਸਾਨੂੰ, ਚਾਰ ਦਿਵਾਰੀ ਵਾਂਗ, ਪਰ ਮੁਸੀਬਤ ਤੋਂ ਬਚਾਇਆ ਅਤੇ ਸਾਡੀ ਹਿਫ਼ਾਜ਼ਤ ਕੀਤੀ।
17 "ਹੁਣ ਇਸ ਬਾਰੇ ਜ਼ਰਾ ਸੋਚੋ ਅਤੇ ਵਿਚਾਰੋ ਕਿ ਤੁਸੀਂ ਕੀ ਕਰੋਂਗੇ? ਨਾਬਾਲ ਇੰਨਾ ਦੁਸ਼ਟ ਸੀ, ਕਿ ਉਸਨੂੰ ਉਸਦਾ ਮਨ ਬਦਲਣ ਲਈ ਪ੍ਰੇਰਣਾ ਅਸਂਭਵ ਸੀ। ਸਾਡੇ ਮਾਲਕ ਅਤੇ ਉਸਦੇ ਪਰਿਵਾਰ ਉੱਪਰ ਲਈ ਭਾਰੀ ਕਰੋਪੀ ਆਉਣ ਵਾਲੀ ਹੈ।"
18 ਅਬੀਗੈਲ ਨੇ ਬੜੀ ਫ਼ੁਰਤੀ ਨਾਲ ਉਠਕੇ 200 ਰੋਟੀਆਂ ਅਤੇ ਦੋ ਵੱਡੀਆਂ ਬੋਤਲਾਂ ਮੈਅ ਦੀਆਂ, ਰਿਂਨ੍ਹੀਆਂ ਹੋਈਆਂ ਪੰਜ ਭੇਡਾਂ, ਪੰਜ ਟੋਕਰੇ ਭੁਜ੍ਜੇ ਹੋਏ ਦਾਣਿਆਂ ਦੇ, 100 ਗੁਛਾ ਸੌਗਾ ਦਾ, ਅਤੇ 200 ਪਿਂਨੀਆਂ ਅੰਜੀਰਾਂ ਦੀਆਂ ਲੈਕੇ ਖੋਤਿਆਂ ਉੱਪਰ ਲੱਦ ਲਿਆ।
19 ਤੱਦ ਅਬੀਗੈਲ ਨੇ ਆਪਣੇ ਚਾਕਰਾਂ ਨੂੰ ਆਖਿਆ, "ਤੁਸੀਂ ਮੇਰੇ ਅੱਗੇ ਤੁਰੋ, ਮੈਂ ਤੁਹਾਡੇ ਨਾਲ ਚੱਲਦੀ ਹਾਂ।" ਪਰ ਇਹ ਸਭ ਉਸਨੇ ਆਪਣੇ ਪਤੀ ਨੂੰ ਨਾ ਦੱਸਿਆ।
20 ਅਬੀਗੈਲ ਆਪਣੇ ਖੋਤੇ ਉੱਤੇ ਚੜੀ ਅਤੇ ਪਹਾੜੀ ਦੇ ਦੂਜੇ ਪਾਸੇ ਪਹੁੰਚ ਗਈ। ਹ ਦੂਜੀ ਦਿਸ਼ਾ ਵੱਲੋਂ ਆਉਂਦੇ ਦਾਊਦ ਅਤੇ ਉਸਦੇ ਸਾਥੀਆਂ ਨੂੰ ਆਉਂਦਿਆਂ ਨੂੰ ਮਿਲੀ।
21 ਦਾਊਦ ਅਜੇ ਜਦੋਂ ਅਬੀਗੈਲ ਨੂੰ ਨਹੀਂ ਸੀ ਮਿਲਿਆ ਤਾਂ ਦਾਊਦ ਆਖ ਰਿਹਾ ਸੀ, "ਮੈਂ ਉਜਾੜ ਵਿੱਚ ਨਾਬਾਲ ਦੀ ਜ਼ਾਇਦਾਦ ਦੀ ਰੱਖਿਆ ਕੀਤੀ। ਮੈਂ ਉਸਦੀ ਇੱਕ ਵੀ ਭੇਡ ਨਾ ਗੁਆਚਣ ਦਿੱਤੀ। ਮੈਂ ਵਿਅਰਥ ਹੀ ਉਸਦੀ ਇੰਨੀ ਰਾਖੀ ਕਰਦਾ ਰਿਹਾ। ਮੈਂ ਉਸ ਨਾਲ ਭਲਾਈ ਕਰਦਾ ਰਿਹਾ ਪਰ ਉਸਨੇ ਮੇਰੇ ਨਾਲ ਬੁਰਿਆਈ ਕੀਤੀ।
22 ਪਰਮੇਸ਼ੁਰ ਮੈਨੂੰ ਉਸਤੋਂ ਵੀ ਵਧੇਰੇ ਸਜ਼ਾ ਦੇਵੇ ਜਿੰਨੀ ਉਸਨੇ ਮੇਰੇ ਦੁਸ਼ਮਣਾਂ ਨੂੰ ਦਿੱਤੀ ਹੈ ਜੇਕਰ ਮੈਂ ਉਸਦੇ ਪਰਿਵਾਰ ਦੇ ਇੱਕ ਵੀ ਸਦੱਸ ਨੂੰ ਇੱਕ ਰਾਤ ਲਈ ਵੀ ਜਿਉਣ ਦੇਵਾਂ।"
23 ਉਸੇ ਵਕਤ ਉਥੇ ਅਬੀਗੈਲ ਪਹੁੰਚ ਗਈ। ਜਦੋਂ ਅਬੀਗੈਲ ਨੇ ਦਾਊਦ ਨੂੰ ਵੇਖਿਆ, ਉਹ ਝਟ੍ਟ ਆਪਣੇ ਖੋਤੇ ਤੋਂ ਉੱਤਰੀ ਅਤੇ ਅੱਗੇ ਆਪਣਾ ਸਿਰ ਝੁਕਾ ਕੇ ਮਥਾ ਟੇਕਿਆ।
24 ਅਤੇ ਆਖਣ ਲਗੀ, "ਹੇ ਸੁਆਮੀ! ਕਿਰਪਾ ਕਰਕੇ ਮੇਰੀ ਬੇਨਤੀ ਸੁਣ। ਹੇ ਮਹਾਰਾਜ ਇਹ ਸਭ ਦੋਸ਼ ਮੇਰੇ ਉੱਤੇ ਰੱਖ ਅਤੇ ਆਪਣੀ ਦਾਸੀ ਦੀ ਬੇਨਤੀ ਸੁਣ।' ਆਦਮੀ ਤੁਸੀਂ ਭੇਜੇ ਮੈਂ ਉਨ੍ਹਾਂ ਨੂੰ ਨਹੀਂ ਮਿਲੀ। ਹੇ ਸੁਆਮੀ, ਉਸੇ ਬੁਰੇ ਮਨੁੱਖ ਦੀ ਗੱਲ ਵੱਲ ਧਿਆਨ ਨਾ ਦੇ ਉਹ ਆਪਣੇ ਨਾਮ ਵਰਗਾ ਹੀ ਹੈ। ਜੇਕਰ ਉਸਦੇ ਨਾਮ ਦਾ ਅਰਥ ਹੀ ਮੂਰਖ ਹੈ ਤਾਂ ਉਹ ਵਾਸਤਵ ਵਿੱਚ ਵੀ ਮੂਰਖ ਹੀ ਹੈ।
25
26 ਯਹੋਵਾਹ ਨੇ ਤੈਨੂੰ ਮਾਸੂਮ ਲੋਕਾਂ ਨੂੰ ਮਾਰਨ ਤੋਂ ਬਚਾਉਣ ਲਈ ਭੇਜਿਆ ਹੈ। ਤੂੰ ਉਨ੍ਹਾਂ ਦੀ ਰਾਖੀ ਲਈ ਆਇਆ ਹੈ ਜੋ ਮਾਸੂਮ ਹਨ। ਸੋ ਹੁਣ ਹੇ ਮਹਾਰਾਜ, ਜਿਉਂਦੇ ਯਹੋਵਾਹ ਦੀ ਸੌਂਹ ਅਤੇ ਤੇਰੀ ਜਿੰਦ ਦੀ ਸੌਂਹ ਕਿ ਹੁਣ ਤੁਹਾਡੇ ਵੈਰੀ ਅਤੇ ਉਹ ਲੋਕ ਜੋ ਮੇਰੇ ਮਹਾਰਾਜ ਦੀ ਬੁਰਿਆਈ ਕਰਨ ਉਹ ਨਾਬਲ ਵਰਗੇ ਹੋ ਜਾਣ।"
27 ਹੁਣ ਮੈਂ ਇਹ ਤੁਛ ਭੇਟਾ ਤੁਹਾਡੇ ਅੱਗੇ ਹਾਜ਼ਿਰ ਕਰਦੀ ਹਾਂ, ਕਿਰਪਾ ਕਰਕੇ ਆਪਣੇ ਆਦਮੀਆਂ ਨੂੰ ਦੇ ਦੇਵੋ।
28 ਕਿਰਪਾ ਕਰਕੇ ਮੈਨੂੰ ਗਲਤੀ ਲਈ ਖਿਮਾ ਕਰੋ! ਮੈਂ ਜਾਣਦੀ ਹਾਂ ਯਹੋਵਾਹ ਤੁਹਾਡੇ ਘਰ-ਪਰਿਵਾਰ ਨੂੰ ਹੋਰ ਤਕੜਾ ਕਰੇਗਾ। ਤੁਹਾਡੇ ਪਰਿਵਾਰ ਵਿੱਚੋਂ ਹੋਰ ਵੀ ਪਾਤਸ਼ਾਹ ਪੈਦਾ ਹੋਣਗੇ। ਯਹੋਵਾਹ ਇਹ ਸਭ ਇਸ ਲਈ ਕਰੇਗਾ ਕਿਉਂ ਜੁ ਤੂੰ ਯਹੋਵਾਹ ਦੇ ਲਈ ਲੜਾਈ ਲੜਦਾ ਹੈਂ। ਜਦ ਤੱਕ ਤੂੰ ਜਿਉਂਦਾ ਹੈਂ ਲੋਕਾਂ ਨੂੰ ਤੇਰੇ ਵਿੱਚ ਕੋਈ ਬੁਰਾਈ ਨਹੀਂ ਲਭੇਗੀ।
29 ਜੇਕਰ ਕੋਈ ਮਨੁੱਖ ਤੈਨੂੰ ਮਾਰਨ ਲਈ ਤੇਰਾ ਪਿੱਛਾ ਕਰਦਾ ਹੈ ਤਾਂ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਬਚਾਵੇਗਾ। ਪਰ ਯਹੋਵਾਹ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਜੋ ਤੇਰੇ ਵੈਰੀ ਹਨ ਇਵੇਂ ਲੈ ਲਵੇਗਾ ਜਿਵੇਂ ਗੁਲੇਲ ਵਿੱਚੋਂ ਰੋੜਾ।
30 ਯਹੋਵਾਹ ਆਪਣੇ ਆਖੇ ਅਨੁਸਾਰ ਅਨੁਸਾਰ ਤੇਰੇ ਨਾਲ ਸਭ ਭਲਾਈਆਂ ਕਰੇਗਾ ਅਤੇ ਆਪਣੇ ਸਾਰੇ ਕੌਲ ਨਿਭਾਵੇਗਾ। ਪਰਮੇਸ਼ੁਰ ਤੈਨੂੰ ਇਸਰਾਏਲ ਦਾ ਪਾਤਸ਼ਾਹ ਠਹਿਰਾਵੇਗਾ।
31 ਤਾਂ ਫ਼ਿਰ ਇਹ ਗੱਲ ਤੁਹਾਨੂੰ ਮੁਸੀਬਤ ਦਾ ਕਾਰਣ ਨਾ ਹੋਵੇਗੀ ਅਤੇ ਮੇਰੇ ਮਹਾਰਾਜ ਦੇ ਮਨ ਵਿੱਚ ਕੋਈ ਕਲੇਸ਼ ਨਹੀਂ ਹੋਵੇਗਾ ਕਿ ਮੈਂ ਏਵੇਂ ਹੀ ਫ਼ਿਜ਼ੂਲ ਖੂਨ ਵਗਾਇਆ ਜਾਂ ਮੇਰੇ ਮਹਾਰਾਜ ਨੇ ਆਪਣਾ ਬਦਲਾ ਲਿਆ। ਜਿਸ ਵੇਲੇ ਯਹੋਵਾਹ ਮੇਰੇ ਸੁਆਮੀ ਤੇਰੇ ਉੱਤੇ ਕਿਰਪਾ ਕਰੇ ਤਦ ਤੁਸੀਂ ਆਪਣੀ ਦਾਸੀ ਨੂੰ ਜ਼ਰੂਰ ਯਾਦ ਕਰਨਾ।"
32 ਦਾਊਦ ਨੇ ਅਬੀਗੈਲ ਨੂੰ ਉੱਤਰ 'ਚ ਕਿਹਾ, "ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤਿ ਕਰ। ਉਸਤਤਿ ਕਰ ਉਸ ਪਰਮੇਸ਼ੁਰ ਦੀ ਜਿਸਨੇ ਤੈਨੂੰ ਮੇਰੇ ਨਾਲ ਮਿਲਾਇਆ।
33 ਪਰਮੇਸ਼ੁਰ ਤੇਰੀ ਚੰਗੀ ਮਤ੍ਤ ਕਾਰਣ ਤੇਰੇ ਉੱਤੇ ਮਿਹਰ ਕਰੇ। ਤੂੰ ਅੱਜ ਮੈਨੂੰ ਬੇਗੁਨਾਹਾਂ ਦੇ ਲਹੂ ਵਗਾਉਣ ਤੋਂ ਬਚਾ ਲਿਆ।
34 ਕਿਉਂ ਜੁ ਸੱਚ ਮੁੱਚ ਜਿਉਂਦੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਸੌਂਹ, ਜਿਸਨੇ ਮੈਨੂੰ ਤੁਹਾਡੇ ਨਾਲ ਬੁਰਾ ਕਰਨ ਤੋਂ ਵਰਜਿਆ, ਜੇਕਰ ਤੂੰ ਕਿਤੇ ਛੇਤੀ ਨਾ ਕਰਦੀ ਅਤੇ ਮੇਰੇ ਮਿਲਣ ਨੂੰ ਨਾ ਆਉਂਦੀ ਤਾਂ ਕੱਲ ਸਵੇਰ ਤੱਕ ਨਾਬਾਲ ਦਾ ਇੱਕ ਵੀ ਬੰਦਾ ਮੈਂ ਨਾ ਛੱਡਦਾ।"
35 ਤੱਦ ਦਾਊਦ ਨੇ ਅਬੀਗੈਲ ਦੀ ਭੇਟਾ ਸਵੀਕਾਰ ਕੀਤੀ ਅਤੇ ਉਸਨੂੰ ਕਿਹਾ, "ਜਾਂ ਤੂੰ ਸੁਖ-ਸ਼ਾਂਤੀ ਨਾਲ ਘਰ ਜਾ! ਮੈਂ ਤੇਰੀ ਬੇਨਤੀ ਸੁਣ ਲਈ ਹੈ ਅਤੇ ਜੋ ਤੂੰ ਆਖਿਆ ਹੈ ਪੂਰਾ ਹੋਵੇਗਾ।"
36 ਅਬੀਗੈਲ ਵਾਪਸ ਨਾਬਾਲ ਕੋਲ ਗਈ ਉਹ ਘਰ ਵਿੱਚ ਹੀ ਸੀ। ਉਹ ਰਾਜਿਆਂ ਵਾਂਗ ਘਰ ਵਿੱਚ ਮੌਜ-ਮਸਤੀ ਨਾਲ ਖਾ ਪੀ ਰਿਹਾ ਸੀ। ਇਸ ਲਈ ਅਗਲੀ ਸਵੇਰ ਤੱਕ ਅਬੀਗੈਲ ਨੇ ਨਾਬਾਲ ਨੂੰ ਕੁਝ ਵੀ ਨਾ ਦੱਸਿਆ।
37 ਅਗ੍ਗਲੀ ਸਵੇਰ ਜਦ ਉਸਦਾ ਨਸ਼ਾ ਉੱਤਰ ਗਿਆ ਅਤੇ ਉਹ ਠੀਕ ਆਪਣੇ ਹੋਸ਼ ਵਿੱਚ ਸੀ ਤਾਂ ਉਸਦੀ ਪਤਨੀ ਨੇ ਉਸਨੂੰ ਸਭ ਕੁਝ ਦੱਸਿਆ। ਸ੍ਸੁਣਦੇ ਹੀ ਉਸਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਕਾਫ਼ ਵਾਂਗ ਆਕੜ ਗਿਆ।
38 ਦਸਾਂ ਦਿਨਾਂ ਵਿੱਚ, ਯਹੋਵਾਹ ਨੇ ਨਾਬਾਲ ਨੂੰ ਸਜ਼ਾ ਦਿੱਤੀ ਅਤੇ ਉਹ ਮਰ ਗਿਆ।
39 ਦਾਊਦ ਨੂੰ ਪਤਾ ਚਲਿਆ ਕਿ ਨ੍ਨਾਬਾਲ ਮਰ ਗਿਆ ਸੀ ਅਤੇ ਕਿਹਾ, "ਯਹੋਵਾਹ ਦੀ ਉਸਤਤਿ ਹੋਵੇ। ਨਾਬਾਲ ਨੇ ਮੇਰੇ ਨਾਲ ਮੰਦਾ ਵਿਹਾਰ ਕੀਤਾ ਅਤੇ ਮੇਰੇ ਪਾਸੇ ਵੱਲ ਖਲੋਇਆ। ਯਹੋਵਾਹ ਨੇ ਮੈਨੂੰ, ਆਪਣੇ ਸੇਵਕ ਨੂੰ ਪਾਪ ਕਰਨ ਤੋਂ ਬਚਾ ਲਿਆ। ਅਤੇ ਨਾਬਾਲ ਦੇ ਭੈੜੇ ਕੰਮਾਂ ਕਾਰਣ ਯਹੋਵਾਹ ਨੇ ਉਸ ਨੂੰ ਮਾਰ ਮੁਕਾਇਆ।"ਤਦ ਦਾਊਦ ਨੇ ਅਬੀਗੈਲ ਨੂੰ ਆਪਣੀ ਪਤਨੀ ਬਨਾਉਣ ਵਜੋਂ ਉਸਨੂੰ ਇਹ ਪੁਛਦਿਆਂ ਹੋਇਆ ਸੁਨੇਹਾ ਭੇਜਿਆ।
40 ਦਾਊਦ ਦੇ ਸੇਵਕ ਕਰਮਲ ਵਿੱਚ ਗਏ ਅਤੇ ਜਾਕੇ ਅਬੀਗੈਲ ਨੂੰ ਕਿਹਾ, "ਦਾਊਦ ਤੈਨੂੰ ਆਪਣੀ ਪਤਨੀ ਬਨਾਉਣਾ ਚਾਹੁੰਦਾ ਹੈ, ਇਸ ਲਈ ਉਸਨੇ ਸਾਡੇ ਹੱਥ ਸੁਨੇਹਾ ਘਲਿਆ ਹੈ ਕਿ ਤੈਨੂੰ ਲੈ ਆਈਏ।"
41 ਅਬੀਗੈਲ ਨੇ ਧਰਤੀ ਉੱਤੇ ਮਥਾ ਟੇਕਿਆ ਅਤੇ ਕਿਹਾ, "ਮੈਂ ਤੇਰੀ ਦਾਸੀ ਹਾਂ ਅਤੇ ਮੈਂ ਤੇਰੀ ਸੇਵਾ ਲਈ ਹਾਜ਼ਰ ਹਾਂ। ਮੈਂ ਤਾਂ ਆਪਣੇ ਮਾਲਕ (ਦਾਊਦ) ਦੇ ਸੇਵਕਾਂ ਦੇ ਪੈਰ ਧੋਣ ਨੂੰ ਤਿਆਰ ਹਾਂ।"
42 ਅਬੀਗੈਲ ਫ਼ਟਾਫ਼ਟ ਦਾਊਦ ਦੇ ਹਰਕਾਰਿਆਂ ਨਾਲ ਆਪਣੇ ਖੋਤੇ ਉੱਤੇ ਚਢ਼ਕੇ ਚਲੀ ਗਈ ਅਤੇ ਆਪਣੇ ਨਾਲ ਪੰਜ ਨੌਕਰਾਣੀਆਂ ਵੀ ਲੈ ਗਈ। ਉਹ ਦਾਊਦ ਦੀ ਪਤਨੀ ਬਣ ਗਈ।
43 ਦਾਊਦ ਦੀ ਯਿਜ਼ਰਏਲ ਵਿੱਚ ਵੀ ਇੱਕ ਪਤਨੀ ਸੀ ਜਿਸਦਾ ਨਾਮ ਅਹੀਨੋਅਮ ਸੀ। ਹੁਣ ਉਹ ਦੋਵੇਂ ਉਸ ਦੀਆਂ ਪਤਨੀਆਂ ਬਣ ਗਈਆਂ।
44 ਦਾਊਦ ਦਾ ਸ਼ਾਊਲ ਦੀ ਧੀ ਮੀਕਲ ਨਾਲ ਵੀ ਵਿਆਹ ਹੋਇਆ ਸੀ ਪਰ ਸ਼ਾਊਲ ਨੇ ਉਸ ਕੋਲੋਂ ਆਪਣੀ ਧੀ ਵਾਪਸ ਲੈਕੇ ਉਸਨੂੰ ਲੈਸ਼ ਦੇ ਪੁੱਤਰ ਗੱਲੀਮੀ ਫ਼ਲਟੀ ਨਾਲ ਵਿਆਹ ਦਿੱਤਾ ਸੀ।
ਕਾਂਡ 26

1 ਜ਼ਿਫ਼ੀ ਦੇ ਲੋਕ ਗਿਬਆਹ ਵੱਲ ਸ਼ਾਊਲ ਕੋਲ ਆਕੇ ਬੋਲੇ, "ਦਾਊਦ ਹਕੀਲਾਹ ਦੇ ਪਹਾੜ ਵਿੱਚ ਜੋ ਯਸ਼ੀਮੋਨ ਦੇ ਸਾਮ੍ਹਣੇ ਹੈ ਉਥੇ ਲੁਕਿਆ ਹੋਇਆ ਹੈ।"
2 ਸੋ ਸ਼ਾਊਲ ਉਠਿਆ ਅਤੇ ਜ਼ੀਫ਼ ਦੇ ਉਜਾੜ ਵੱਲ ਗਿਆ। ਉਸਨੇ ਸਾਰੇ ਇਸਰਾਏਲ ਵਿੱਚੋਂ ਜੋ
3 ,000 ਸਿਪਾਹੀ ਚੁਣੇ ਹੋਏ ਸਨ ਉਨ੍ਹਾਂ ਨੂੰ ਆਪਣੇ ਨਾਲ ਲੈ ਗਿਆ। ਸ਼ਾਊਲ ਅਤੇ ਉਸਦੇ ਆਦਮੀ ਇਸ ਉਜਾੜ ਵਿੱਚ ਦਾਊਦ ਨੂੰ ਲਭਣ ਗਏ।
3 ਸ਼ਾਊਲ ਨੇ ਹਕੀਲਾਹ ਦੇ ਪਹਾੜ ਉੱਤੇ ਆਪਣਾ ਡੇਰਾ ਲਾ ਲਿਆ ਜੋ ਯਸ਼ੀਮੋਨ ਦੇ ਸਾਮ੍ਹਣੇ ਰਾਹ ਉੱਪਰ ਹੀ ਸੀ।ਦਾਊਦ ਉਜਾੜ ਵਿੱਚ ਠਹਿਰਿਆ ਸੀ ਪਰ ਉਸਨੂੰ ਪਤਾ ਲੱਗ ਗਿਆ ਕਿ ਸ਼ਾਊਲ ਉਸਦੇ ਪਿਛੇ-ਪਿਛੇ ਤੁਰਦਾ ਆਉਂਦਾ ਹੈ।
4 ਤਾਂ ਦਾਊਦ ਨੇ ਆਪਣੇ ਖੁਫ਼ੀਆਂ ਨੂੰ ਭੇਜਿਆ ਤਾਂ ਪਤਾ ਲੱਗਾ ਕਿ ਸ਼ਾਊਲ ਸੱਚ ਮੁੱਚ ਉਸਦੇ ਪਿਛੇ-ਪਿਛੇ ਆ ਰਿਹਾ ਹੈ।
5 ਤੱਦ ਦਾਊਦ ਉਠਕੇ ਸ਼ਾਊਲ ਦੇ ਡੇਰੇ ਕੋਲ ਆਇਆ ਅਤੇ ਦਾਊਦ ਨੇ ਉਸ ਥਾਂ ਨੂੰ ਜਿਥੇ ਸ਼ਾਊਲ ਲੰਮਾ ਪਿਆ ਹੋਇਆ ਸੀ ਅਤੇ ਉਸਦੇ ਨਾਲ ਨੇਰ ਦੇ ਪੁੱਤਰ ਅਬਨੇਰ ਨੂੰ ਵੀ ਜੋ ਉਸਦਾ ਸੇਨਾਪਤੀ ਸੀ, ਉਨ੍ਹਾਂ ਨੂੰ ਵੇਖਿਆ ਕਿ ਉਹ ਸੁਤ੍ਤੇ ਪਏ ਸਨ। ਸ਼ਾਊਲ ਡੇਰੇ ਦੇ ਬਿਲਕੁਲ ਵਿਚਕਾਰ ਸੁੱਤਾ ਹੋਇਆ ਸੀ ਅਤੇ ਉਸਦੇ ਚਾਰੋਂ ਪਾਸੇ ਸਿਪਾਹੀ ਸਨ।
6 ਦਾਊਦ ਨੇ ਤਦ ਹਿੱਤੀ ਅਹੀਮਲਕ ਅਤੇ ਸਰੂਯਾਹ ਦੇ ਪੁੱਤਰ ਅਬੀਸ਼ਈ ਨੂੰ ਜੋ ਕਿ ਯੋਆਬ ਦਾ ਭਰਾ ਸੀ, ਉੱਤਰ ਦੇਕੇ ਆਖਿਆ, "ਸ਼ਾਊਲ ਦੇ ਡੇਰਿਆ ਵੱਲ ਮੇਰੇ ਨਾਲ ਕੌਣ ਚੱਲੇਗਾ?"ਅਬੀਸ਼ਈ ਨੇ ਕਿਹਾ, "ਮੈਂ ਤੇਰੇ ਨਾਲ ਚੱਲਾਂਗਾ।"
7 ਜਦੋਂ ਰਾਤ ਪਈ ਤਾਂ ਦਾਊਦ ਅਤੇ ਅਬੀਸ਼ਈ ਸ਼ਾਊਲ ਦੇ ਡੇਰੇ ਵਿੱਚ ਚਲੇ ਗਏ। ਸ਼ਾਊਲ ਡੇਰੇ ਦੇ ਵਿਚਕਾਰ ਸੁੱਤਾ ਪਿਆ ਸੀ। ਉਸਦੀ ਬਰਛੀ ਉਸਦੇ ਸਿਰਹਾਨੇ ਜ਼ਮੀਨ ਉੱਪਰ ਗੱਡੀ ਪਈ ਸੀ। ਅਬੀਨੇਰ ਅਤੇ ਸਿਪਾਹੀ ਉਸਦੇ ਦੁਆਲੇ ਸੁਤ੍ਤੇ ਪਏ ਸਨ।
8 ਤਦ ਅਬੀਸ਼ਈ ਨੇ ਦਾਊਦ ਨੂੰ ਆਖਿਆ, "ਪਰਮੇਸ਼ੁਰ ਨੇ ਅੱਜ ਤੁਹਾਡੇ ਵੈਰੀ ਨੂੰ ਤੁਹਾਡੇ ਹੱਥ ਵਿੱਚ ਕਰ ਦਿੱਤਾ ਹੈ। ਜੋ ਤੁਸੀਂ ਹੁਣ ਆਗਿਆ ਕਰੋ ਤਾਂ ਮੈਂ ਉਸਨੂੰ ਬਰਛੀ ਦਾ ਇੱਕੋ ਵਾਰ ਮਾਰਕੇ ਧਰਤੀ ਨਾਲ ਵਿਂਨ੍ਹਾਂ। ਮੈਂ ਇੱਕੋ ਵਾਰ ਵਿੱਚ ਉਸਨੂੰ ਚਿਤ੍ਤ ਕਰ ਦੇਵਾਂਗਾ।"
9 ਪਰ ਦਾਊਦ ਨੇ ਅਬੀਸ਼ਈ ਨੂੰ ਕਿਹਾ, "ਉਸਨੂੰ ਨਾ ਮਾਰ ਕਿਉਂਕਿ ਯਹੋਵਾਹ ਦੇ ਮਸਹ ਹੋਏ ਉੱਪਰ ਕਿਹੜਾ ਹੈ ਜੋ ਹੱਥ ਚੁੱਕੇ ਖੁਦ ਬੇਦੋਸ਼ਾ ਠਹਿਰੇ?
10 ਮੈਂ ਯਹੋਵਾਹ ਦੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ ਕਿ ਯਹੋਵਾਹ ਸ਼ਾਊਲ ਨੂੰ ਆਪਣੇ ਤਰੀਕੇ ਨਾਲ ਸਜ਼ਾ ਦੇਵੇਗਾ। ਉਸ ਦਿਨ, ਜਿਸਦਾ ਯਹੋਵਾਹ ਫ਼ੈਸਲਾ ਕਰੇਗਾ ਸ਼ਾਊਲ ਸੁਭਾਵਿਕ ਮੌਤ ਜਾਂ ਯੁਧ ਵਿੱਚ ਮਰ ਜਾਵੇਗਾ।
11 ਪਰ ਮੈਂ ਪ੍ਰਾਰਥਨਾ ਕਰਦਾ ਹਾਂ ਜੋ ਯਹੋਵਾਹ ਦੇ ਮਸਹ ਹੋਏ ਉੱਪਰ ਕਿਤੇ ਮੈਂ ਹੱਥ ਨਾ ਚਲਾਵਾਂ। ਸੋ ਹੁਣ ਸ਼ਾਊਲ ਦੇ ਸਿਰਾਹਣਿਓ ਪਾਣੀ ਦਾ ਭਾਂਡਾ ਅਤੇ ਬਰਛੀ ਚੁਕ੍ਕੀਏ ਅਤੇ ਚੱਲ ਇਥੋਂ ਵਾਪਸ ਚੱਲੀਏ।"
12 ਤਾਂ ਦਾਊਦ ਨੇ ਉਸਦੇ ਸਿਰਾਹਣਿਓ ਪਾਣੀ ਦਾ ਭਾਂਡਾ ਅਤੇ ਬਰਛੀ ਚੁੱਕੀ ਅਤੇ ਉਸ ਡੇਰੇ ਵਿੱਚੋਂ ਬਾਹਰ ਨਿਕਲ ਆਏ। ਕਿਸੇ ਨੂੰ ਵੀ ਪਤਾ ਨਾ ਲਗਿਆ ਕਿ ਕੀ ਹੋ ਚੁੱਕਾ ਹੈ। ਕਿਸੇ ਨੇ ਉਨ੍ਹਾਂ ਨੂੰ ਵੇਖਿਆ ਵੀ ਨਾ। ਸ਼ਾਊਲ ਅਤੇ ਉਸਦੇ ਸਾਰੇ ਸਿਪਾਹੀ ਗੂਢ਼ੀ ਨੀਂਦ ਸੁਤ੍ਤੇ ਰਹੇ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਖੁਦ ਗੂਢ਼ੀ ਨੀਂਦਰ ਸਵਾਇਆ ਸੀ।
13 ਦਾਊਦ ਵਾਦੀਓਁ ਪਾਰ ਚਲਾ ਗਿਆ ਅਤੇ ਸ਼ਾਊਲ ਦੇ ਡੇਰੇ ਤੋਂ ਵਾਦੀ ਦੇ ਪਾਰ ਦੀ ਪਹਾੜੀ ਉੱਤੇ ਚਢ਼ਕੇ ਖੜਾ ਹੋ ਗਿਆ। ਦਾਊਦ ਅਤੇ ਸ਼ਾਊਲ ਦੇ ਡੇਰੇ ਦੂਰ-ਦੂਰ ਸਨ ਤਾਂ
14 ਦਾਊਦ ਨੇ ਜ਼ੋਰ ਦੀ ਲਲਕਾਰ ਕੇ ਨੇਰ ਦੇ ਪੁੱਤਰ ਅਬੀਨੇਰ ਨੂੰ ਅਤੇ ਉਸਦੇ ਸਿਪਾਹੀਆਂ ਨੂੰ ਕਿਹਾ, "ਅਬੀਨੇਰ! ਮੈਨੂੰ ਜਵਾਬ ਦੇ, ਤੂੰ ਜਵਾਬ ਕਿਉਂ ਨਹੀਂ ਦਿੰਦਾ?"ਤੱਦ ਅਬੀਨੇਰ ਨੇ ਉੱਤਰ ਦੇਕੇ ਆਖਿਆ, "ਤੂੰ ਕੌਣ ਹੈਂ, ਜੋ ਪਾਤਸ਼ਾਹ ਨੂੰ ਲਲਕਾਰ ਰਿਹਾ ਹੈ?"
15 ਤੱਦ ਦਾਊਦ ਨੇ ਅਬੀਨੇਰ ਨੂੰ ਆਖਿਆ, "ਭਲਾ ਤੂੰ ਮਰਦ ਸੂਰਮਾ ਨਹੀਂ? ਅਤੇ ਤੂੰ ਸਾਡੇ ਇਸਰਾਏਲ ਵਿੱਚ ਸਭ ਤੋਂ ਬਹਾਦੁਰ ਮਨੁੱਖ ਹੈਂ, ਕੀ ਇਹ ਝੂਠ ਹੈ? ਤਾਂ ਫ਼ਿਰ ਤੂੰ ਆਪਣੇ ਮਾਲਕ ਪਾਤਸ਼ਾਹ ਦੀ ਰਖਵਾਲੀ ਕਿਵੇਂ ਕਰਦਾ ਹੈਂ? ਕੀ ਇੱਕ ਸਾਧਾਰਣ ਆਦਮੀ ਤੁਹਾਡੇ ਡੇਰੇ ਵਿੱਚ ਤੇਰੇ ਮਾਲਕ ਪਾਤਸ਼ਾਹ ਨੂੰ ਮਾਰਨ ਲਈ ਵੜ ਆਇਆ।
16 ਤੂੰ ਵੱਡੀ ਭੁੱਲ ਕੀਤੀ ਹੈ। ਜਦ ਤੱਕ ਯਹੋਵਾਹ ਜਿਉਂਦਾ ਹੈ ਤਾਂ ਤੈਨੂੰ ਅਤੇ ਤੇਰੇ ਆਦਮੀਆਂ ਨੂੰ ਮਰਨਾ ਹੀ ਪਵੇਗਾ, ਕਿਉਂ ਕਿ ਤੁਸੀਂ ਆਪਣੇ ਪਾਤਸ਼ਾਹ ਦੀ ਵੀ ਰਾਖੀ ਨਾ ਕਰ ਸਕੇ, ਆਪਣੇ ਸੁਆਮੀ ਦੀ ਜੋ ਯਹੋਵਾਹ ਦਾ ਚੁਣਿਆ ਹੋਇਆ ਪਾਤਸ਼ਾਹ ਹੈ। ਵੇਖ ਅਤੇ ਵੇਖਕੇ ਦੱਸ ਕਿ ਜਿਹੜਾ ਪਾਣੀ ਵਾਲਾ ਭਾਂਡਾ ਅਤੇ ਬਰਛੀ ਸ਼ਾਊਲ ਦੇ ਸਿਰਹਾਨੇ ਵੱਲ ਸੀ, ਉਹ ਕਿਥੇ ਹੈ?"
17 ਸ਼ਾਊਲ ਦਾਊਦ ਦੀ ਆਵਾਜ਼ ਨੂੰ ਪਛਾਣਦਾ ਸੀ ਤਾਂ ਸ਼ਾਊਲ ਨੇ ਆਖਿਆ, "ਦਾਊਦ, ਮੇਰੇ ਪੁੱਤਰ! ਕੀ ਇਹ ਤੂੰ ਬੋਲ ਰਿਹਾ ਹੈਂ?"ਦਾਊਦ ਨੇ ਕਿਹਾ, "ਹਾਂ ਮਾਲਕ ਮੇਰੇ ਪਾਤਸ਼ਾਹ! ਇਹ ਮੇਰੀ ਹੀ ਆਵਾਜ਼ ਹੈ।
18 ਦਾਊਦ ਨੇ ਇਹ ਵੀ ਆਖਿਆ, "ਹੇ ਸੁਆਮੀ! ਤੂੰ ਮੇਰੇ ਪਿਛੇ ਕਿਉਂ ਪਿਆ ਹੋਇਆ ਹੈਂ? ਮੈਂ ਕੀ ਗੁਨਾਹ ਕੀਤਾ ਹੈ, ਤੂੰ ਮੈਨੂੰ ਕਿਸ ਗੱਲੋਂ ਦੋਸ਼ੀ ਠਹਿਰਾਉਂਦਾ ਹੈ?
19 ਮੇਰੇ ਸੁਆਮੀ ਅਤੇ ਪਾਤਸ਼ਾਹ! ਮੇਰੀ ਗੱਲ ਧਿਆਨ ਨਾਲ ਸੁਣੋ। ਜੇਕਰ ਯਹੋਵਾਹ ਤੈਨੂੰ ਮੇਰੇ ਖਿਲਾਫ਼ ਉਕਸਾਇਆ ਹੋਵੇ ਤਾਂ ਉਹ ਇਸਨੂੰ ਭੇਟ ਮੰਨ ਲਵੇ ਅਤੇ ਜੇਕਰ ਆਦਮ ਜਾਇਆ ਨੇ ਅਜਿਹਾ ਕੀਤਾ ਹੋਵੇ ਤਾਂ ਉਨ੍ਹਾਂ ਨੂੰ ਯਹੋਵਾਹ ਦਾ ਸਰਾਪ ਲੱਗੇ। ਜਿਹੜੀ ਜਗ਼੍ਹਾ ਮੈਨੂੰ ਯਹੋਵਾਹ ਨੇ ਦਿੱਤੀ ਆਦਮੀਆਂ ਨੇ ਉਸਨੂੰ ਛੱਡਣ ਲਈ ਮੈਨੂੰ ਮਜ਼ਬੂਰ ਕੀਤਾ ਉਨ੍ਹਾਂ ਮੈਨੂੰ ਆਖਿਆ, "ਜਾ, ਜਾਕੇ ਦੂਜੇ ਦੇਵਤਿਆਂ ਨੂੰ ਪੂਜ।"
20 ਸੋ ਹੁਣ ਮੈਨੂੰ ਯਹੋਵਾਹ ਦੀ ਹਾਜ਼ਰੀ ਤੋਂ ਦੂਰ ਕਰਕੇ ਨਾ ਮਾਰ। ਹੁਣ ਉਸਦੇ ਸਾਮ੍ਹਣੇ ਮੇਰਾ ਲਹੂ ਧਰਤੀ ਉੱਪਰ ਨਾ ਵਹੇ ਕਿਉਂ ਜੁ ਇਸਰਾਏਲ ਦਾ ਪਾਤਸ਼ਾਹ ਇੱਕ ਪਿਸ੍ਸੂ ਲਭਣ ਨੂੰ ਨਿਕਲਿਆ ਹੈ ਜਿਵੇਂ ਕੋਈ ਪਹਾੜਾਂ ਉੱਪਰ ਤਿਤ੍ਤਰ ਦਾ ਸ਼ਿਕਾਰ ਲਭਣ ਲਈ ਨਿਕਲਦਾ ਹੈ।"
21 ਤੱਦ ਸ਼ਾਊਲ ਨੇ ਕਿਹਾ, "ਮੈਥੋਂ ਪਾਪ ਹੋ ਗਿਆ, ਦਾਊਦ ਮੇਰੇ ਪੁੱਤਰ ਤੂੰ ਮੇਰੇ ਕੋਲ ਵਾਪਸ ਆ ਜਾ। ਅੱਜ ਤੂੰ ਮੈਨੂੰ ਇਹ ਦਰਸਾਇਆ ਹੈ ਕਿ ਮੇਰੀ ਜਿੰਦ ਤੇਰੀ ਨਿਗਾਹ ਵਿੱਚ ਦੁਰਲਭ ਹੈ। ਮੈਂ ਹੁਣ ਹੋਰ ਤੈਨੂੰ ਦੁੱਖ ਨਾ ਦੇਵਾਂਗਾ। ਮੈਂ ਬਹੁਤ ਵੱਡੀ ਮੂਰਖਤਾਈ ਅਤੇ ਭੁੱਲ ਕੀਤੀ ਹੈ।"
22 ਦਾਊਦ ਨੇ ਆਖਿਆ, "ਇਹ ਰਹੀ ਬਾਦਸ਼ਾਹ ਦੀ ਬਰਛੀ। ਤੂੰ ਆਪਣੇ ਇੱਕ ਆਦਮੀ ਨੂੰ ਭੇਜ ਕਿ ਉਹ ਇਥੋਂ ਆਕੇ ਲੈ ਜਾਵੇ।
23 ਯਹੋਵਾਹ ਸਭ ਮਨੁਖਾਂ ਨੂੰ ਆਪੋ-ਆਪਣੀ ਨੀਤ ਅਤੇ ਭਲਮਾਣਸੀ ਦਾ ਫ਼ਲ ਦੇਵੇ ਕਿਉਂ ਕਿ ਯਹੋਵਾਹ ਨੇ ਅੱਜ ਤੈਨੂੰ ਮੇਰੇ ਹੱਥ ਸੌਂਪ ਦਿੱਤਾ ਪਰ ਮੈਂ ਨਾ ਚਾਹਿਆ ਕਿ ਯਹੋਵਾਹ ਦੇ ਮਸਹ ਹੋਏ ਉੱਪਰ ਹੱਥ ਚਲਾਵਾਂ।
24 ਵੇਖ! ਜਿਵੇਂ ਤੇਰੀ ਜਾਨ ਅੱਜ ਮੇਰੀਆਂ ਅਖਾਂ ਨੂੰ ਦੁਰਲਭ ਦਿਸੀ ਹੈ ਤਿਵੇਂ ਹੀ ਮੇਰੀ ਜਾਨ ਵੀ ਯਹੋਵਾਹ ਦੀ ਨਿਗਾਹ ਵਿੱਚ ਦੁਰਲਭ ਹੋਵੇ ਅਤੇ ਉਹ ਮੈਨੂੰ ਸਾਰਿਆਂ ਦੁੱਖਾਂ ਵਿੱਚੋਂ ਛੁਟਕਾਰਾ ਦੇਵੇ।"
25 ਤੱਦ ਸ਼ਾਊਲ ਨੇ ਦਾਊਦ ਨੂੰ ਆਖਿਆ, "ਪਰਮੇਸ਼ੁਰ ਤੈਨੂੰ ਅਸੀਸ ਦੇਵੇ, ਦਾਊਦ ਮੇਰੇ ਪੁੱਤਰ। ਤੂੰ ਵੱਡੇ-ਵੱਡੇ ਕੰਮ ਕਰੇਂਗਾ ਅਤੇ ਤੂੰ ਕਿਸਮਤ ਵਾਲਾ ਹੀ ਹੋਵੇਂਗਾ।"ਤਾਂ ਦਾਊਦ ਆਪਣੇ ਰਾਹ ਨੂੰ ਮੁੜ ਪਿਆ ਅਤੇ ਸ਼ਾਊਲ ਆਪਣੇ ਘਰ ਨੂੰ ਵਾਪਸ ਚਲਾ ਗਿਆ।
ਕਾਂਡ 27

1 ਪਰ ਦਾਊਦ ਨੇ ਆਪਣੇ ਮਨ ਵਿੱਚ ਸੋਚਿਆ, "ਸ਼ਾਊਲ ਮੈਨੂੰ ਕਿਸੇ ਦਿਨ ਫ਼ੜੇਗਾ ਜ਼ਰੂਰ। ਸਭ ਤੋਂ ਚੰਗਾ ਤਾਂ ਇਹੀ ਹੋਵੇਗਾ ਜੇ ਮੈਂ ਫ਼ਲਿਸਤੀ ਦੀ ਧਰਤੀ ਉੱਤੇ ਹੀ ਬਚਕੇ ਨਿਕਲ ਜਾਵਾਂ। ਤੱਦ ਸ਼ਾਊਲ ਇਸਰਾਏਲ ਵਿੱਚ ਮੇਰੀ ਭਾਲ ਛੱਡ ਦੇਵੇਗਾ। ਇਉਂ ਮੈਂ ਸ਼ਾਊਲ ਦੇ ਹਥੋਂ ਬਚ ਜਾਵਾਂਗਾ।
2 ਇਉਂ ਦਾਊਦ ਅਤੇ ਉਸਦੇ 600 ਸਾਥੀ ਇਸਰਾਏਲ ਛੱਡ ਗਏ। ਉਹ ਗਥ ਦੇ ਰਾਜਾ ਮਾਓਕ ਦੇ ਪੁੱਤਰ ਆਕੀਸ਼ ਵੱਲ ਚਲਾ ਗਿਆ।
3 ਦਾਊਦ, ਉਸਦੇ ਸਾਥੀ, ਅਤੇ ਉਨ੍ਹਾਂ ਦੇ ਟੱਬਰ ਗਥ ਵਿੱਚ ਆਕੀਸ਼ ਨਾਲ ਰਹੇ। ਦਾਊਦ ਦੇ ਨਾਲ ਉਸ ਦੀਆਂ ਦੋ ਬੀਵੀਆਂ ਅਹੀਨੋਅਮ ਜੋ ਯਿਜ਼ਰਾਏਲ ਤੋਂ ਸੀ ਅਤੇ ਜੋ ਕਰਮਲ ਦੇ ਨਾਬਾਲ ਦੀ ਪਤਨੀ ਸੀ ਅਬੀਗੈਲ, ਦੋਨੋਂ ਉਥੇ ਹੀ ਆਕੀਸ਼ ਵੱਲ ਰਹੀਆਂ।
4 ਲੋਕਾਂ ਨੇ ਸ਼ਾਊਲ ਨੂੰ ਦੱਸਿਆ ਕਿ ਦ੍ਦਾਊਦ ਗਥ ਵਿੱਚ ਭੱਜ ਗਿਆ ਹੈ, ਤਾਂ ਸ਼ਾਊਲ ਨੇ ਉਸਨੂੰ ਲਭਣਾ ਬੰਦ ਕਰ ਦਿੱਤਾ।
5 ਦਾਊਦ ਨੇ ਆਕੀਸ਼ ਨੂੰ ਕਿਹਾ, "ਜੇਕਰ ਤੇਰੀ ਨਿਗਾਹ ਵਿੱਚ ਮੈਂ ਦਯਾਯੋਗ ਹਾਂ ਤਾਂ ਮੈਨੂੰ ਦੇਸ਼ ਦੇ ਕਿਸੇ ਸ਼ਹਿਰ ਵਿੱਚ ਵਸਣ ਲਈ ਥੋੜਾ ਥਾਂ ਦੇ। ਮੈਂ ਸਿਰਫ਼ ਤੇਰਾ ਸੇਵਕ ਹਾਂ। ਮੈਨੂੰ ਉਥੇ ਰਹਿਣਾ ਚਾਹੀਦਾ ਹੈ ਨਾ ਕਿ ਇਸ ਵੱਡੀ ਰਾਜਧਾਨੀ ਵਿੱਚ।"
6 ਉਸ ਦਿਨ ਆਕੀਸ਼ ਨੇ ਦਾਊਦ ਨੂੰ ਸਿਕਲਗ ਸ਼ਹਿਰ ਦੇ ਦਿੱਤਾ। ਅੱਜ ਤੀਕ ਸਿਕਲਗ ਯਹੂਦਾਹ ਦੇ ਪਾਤਸ਼ਾਹਾਂ ਦਾ ਹੈ।
7 ਦਾਊਦ ਫ਼ਲਿਸਤੀਆਂ ਨਾਲ ਉਥੇ ਇੱਕ ਸਾਲ ਅਤੇ ਚਾਰ ਮਹੀਨੇ ਰਿਹਾ।
8 ਦਾਊਦ ਅਤੇ ਉਸਦੇ ਸਾਥੀਆਂ ਨੇ ਗਸ਼ੂਰੀਆਂ ਅਤੇ ਗਜ਼ਰੀਆਂ ਅਤੇ ਅਮਾਲੇਕੀਆਂ ਦੇ ਉੱਤੇ ਹਮਲਾ ਕੀਤਾ ਅਤੇ ਉਹ ਸੂਰ ਦੇ ਰਸਤੇ ਤੋਂ ਲੈਕੇ ਮਿਸਰ ਦੇ ਕੰਢੇ ਤੀਕ ਉਸ ਦੇਸ਼ ਵਿੱਚ ਪਹਿਲੇ ਤੋਂ ਵਸਦੇ ਸਨ, ਦਾਊਦ ਨੇ ਉਸ ਦੇਸ਼ ਨੂੰ ਜਿੱਤ ਲਿਆ।
9 ਦਾਊਦ ਨੇ ਉਸ ਦੇਸ਼ ਨੂੰ ਜਿੱਤ ਲਿਆ ਅਤੇ ਕਿਸੇ ਆਦਮੀ ਜਾਂ ਔਰਤ ਨੂੰ ਉਥੇ ਜਿਉਂਦਾ ਨਾ ਛੱਡਿਆ ਅਤੇ ਉਨ੍ਹਾਂ ਦੇ ਇੱਜੜ, ਵਗ੍ਗ, ਖੋਤੇ, ਊਠ ਅਤੇ ਕੱਪੜੇ ਆਦਿ ਸਭ ਲੁੱਟ ਲਈ।
10 ਦਾਊਦ ਨੇ ਇਵੇਂ ਕਈ ਵਾਰ ਕੀਤਾ। ਅਤੇ ਆਕੀਸ਼ ਕੋਲ ਪਰਤ ਗਿਆ। ਆਕੀਸ਼ ਨੇ ਪੁਛਿਆ, "ਅੱਜ ਤੂੰ ਛਾਪਾ ਮਾਰਦਿਆਂ ਹੋਇਆ ਕਿਥੇ ਗਿਆ ਸੀ?" ਦਾਊਦ ਨੇ ਆਖਿਆ, "ਯਹੂਦਾਹ ਦੇ ਦਖਣ ਵੱਲ, ਯਰਾਹ ਮਿਏਲੀਆਂ ਅਤੇ ਕੇਨੀਆਂ ਦੇ ਖਿਲਾਫ਼।"
11 ਦਾਊਦ ਇੱਕ ਵੀ ਜਿਉਂਦੇ ਆਦਮੀ ਜਾਂ ਔਰਤ ਨੂੰ ਗਥ ਵਿੱਚ ਨਾ ਲਿਆਇਆ। ਦਾਊਦ ਨੇ ਸੋਚਿਆ, "ਜੇਕਰ ਅਸੀਂ ਇੱਕ ਵੀ ਜਿਉਂਦਾ ਜੀਅ ਗਥ ਵਿੱਚ ਲੈ ਆਏ ਤਾਂ ਹੋ ਸਕਦਾ ਹੈ ਉਹ ਆਕੀਸ਼ ਨੂੰ ਸਾਡੀ ਅਸਲੀਅਤ ਦੱਸ ਦੇਵੇ।"ਦਾਊਦ ਜਿੰਨੀ ਦੇਰ ਫ਼ਲਿਸਤੀ ਦੀ ਧਰਤੀ ਉੱਤੇ ਰਿਹਾ ਇਵੇਂ ਹੀ ਕਰਦਾ ਰਿਹਾ।
12 ਆਕੀਸ਼ ਨੂੰ ਦਾਊਦ ਉੱਤੇ ਇਤਬਾਰ ਹੋ ਗਿਆ। ਆਕੀਸ਼ ਨੇ ਮਨ ਵਿੱਚ ਸੋਚਿਆ, "ਹੁਣ ਦਾਊਦ ਦੇ ਆਪਣੇ ਲੋਕ ਉਸਨੂੰ ਨਫ਼ਰਤ ਕਰਦੇ ਹਨ ਅਤੇ ਇਸਰਾਏਲੀ ਸਾਰੇ ਹੀ ਦਾਊਦ ਨੂੰ ਬੜੀ ਘਿਰਣਾ ਕਰਦੇ ਹਨ ਤਾਂ ਹੁਣ ਤਾਂ ਇਹ ਉਮਰ ਭਰ ਮੇਰੀ ਹੀ ਟਹਿਲ ਸੇਵਾ ਕਰੇਗਾ।"
ਕਾਂਡ 28

1 ਬਾਦ ਵਿੱਚ ਫ਼ਲਿਸਤੀਆਂ ਨੇ ਇਸਰਾਏਲ ਦੇ ਵਿਰੁੱਧ ਲੜਾਈ ਕਰਨ ਲਈ ਆਪਣੀਆਂ ਫ਼ੌਜਾਂ ਇਕਠੀਆਂ ਕੀਤੀਆਂ। ਤਦ ਆਕੀਸ਼ ਨੇ ਦਾਊਦ ਨੂੰ ਕਿਹਾ, "ਕੀ ਤੂੰ ਇਸ ਗੱਲ ਨੂੰ ਸਮਝ ਰਿਹਾ ਹੈਂ ਕਿ ਤੈਨੂੰ ਅਤੇ ਤੇਰੇ ਸਾਥੀਆਂ ਨੂੰ ਮੇਰੇ ਨਾਲ ਇਸਰਾਏਲ ਦੇ ਖਿਲਾਫ਼ ਲੜਾਈ ਕਰਨ ਲਈ ਜਾਣਾ ਹੋਵੇਗਾ।"
2 ਦਾਊਦ ਨੇ ਜਵਾਬ ਦਿੱਤਾ, "ਹਾਂ, ਬਿਲਕੁਲ! ਤਦ ਤੂੰ ਆਪੇ ਹੀ ਵੇਖ ਲਵੇਂਗਾ ਕਿ ਮੈਂ ਕੀ ਕਰਾਂਗਾ।"ਆਕੀਸ਼ ਨੇ ਕਿਹਾ, "ਠੀਕ ਹੈ! ਮੈਂ ਤੈਨੂੰ ਆਪਣਾ ਰਾਖਾ ਬਣਾਵਾਂਗਾ ਅਤੇ ਤੂੰ ਹਮੇਸ਼ਾ ਮੈਨੂੰ ਬਚਾਵੇਂਗਾ।"
3 ਸਮੂਏਲ ਮਰ ਗਿਆ ਅਤੇ ਸਭ ਇਸਰਾਏਲੀਆਂ ਨੇ ਉਸਦੀ ਮੌਤ ਉੱਤੇ ਬੜਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਸਮੂਏਲ ਨੂੰ ਉਸਦੇ ਘਰ ਰਾਮਾਹ ਨਗਰ ਵਿੱਚ ਦਫ਼ਨਾਇਆ।ਪਹਿਲਾਂ ਸ਼ਾਊਲ ਨੇ ਭੂਤ ਮ੍ਰਿਤਾਂ ਅਤੇ ਭਵਿਖ ਦੱਸਣ ਵਾਲਿਆਂ ਨੂੰ ਇਸਰਾਏਲ ਵਿੱਚੋਂ ਕਢਿਆ ਸੀ।
4 ਸੋ ਫ਼ਲਿਸਤੀ ਇਕਠੇ ਹੋਕੇ ਆਏ ਅਤੇ ਸ਼ੂਨੇਮ ਵਿੱਚ ਆਕੇ ਉਨ੍ਹਾਂ ਡੇਰੇ ਲਾਏ ਅਤੇ ਸ਼ਾਊਲ ਨੇ ਵੀ ਸਾਰੇ ਇਸਰਾਏਲੀਆਂ ਨੂੰ ਇਕਠਿਆਂ ਕੀਤਾ ਅਤੇ ਗਿਲਬੋਆ ਵਿੱਚ ਡੇਰੇ ਲਾ ਲਈ।
5 ਸ਼ਾਊਲ ਨੇ ਜਦੋਂ ਫ਼ਲਿਸਤੀਆਂ ਦੀ ਫ਼ੌਜ ਵੇਖੀ ਤਾਂ ਉਹ ਡਰ ਨਾਲ ਕੰਬਣ ਲੱਗਾ।
6 ਸ਼ਾਊਲ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ, ਪਰ ਯਹੋਵਾਹ ਨੇ ਉਸਨੂੰ ਕੋਈ ਜਵਾਬ ਨਾ ਦਿੱਤਾ। ਪਰਮੇਸ਼ੁਰ ਨੇ ਸ਼ਾਊਲ ਨਾਲ ਸੁਪਨੇ ਵਿੱਚ ਗੱਲ ਨਾ ਕੀਤੀ ਅਤੇ ਨਾ ਉਸਨੇ ਹੀ ਊਰੀਮ ਜਾਂ ਨਬੀਆਂ ਨੂੰ ਉਸ ਨਾਲ ਗੱਲ ਕਰਨ ਲਈ ਵਰਤਿਆ।
7 ਅਖੀਰ ਵਿੱਚ, ਸ਼ਾਊਲ ਨੇ ਆਪਣੇ ਅਫ਼ਸਰਾਂ ਨੂੰ ਕਿਹਾ, "ਇੱਕ ਔਰਤ ਲਭੋ ਜੋ ਭੂਤ ਮ੍ਰਿਤ ਹੋਵੇ ਤਦ ਮੈਂ ਉਸ ਕੋਲੋਂ ਪੁਛਾਂਗਾ ਕਿ ਇਸ ਜੰਗ ਵਿੱਚ ਕੀ ਹੋਵੇਗਾ?"ਉਸਦੇ ਅਫ਼ਸਰਾਂ ਨੇ ਜਵਾਬ ਦਿੱਤਾ, "ਅਜਿਹੀ ਇੱਕ ਔਰਤ ਏਨਦੋਰ ਵਿੱਚ ਹੈ!"
8 ਸੋ ਸ਼ਾਊਲ ਨੇ ਆਪਣਾ ਭੇਸ ਵਟਾਕੇ ਹੋਰ ਕੱਪੜੇ ਪਾ ਲਈ ਅਤੇ ਉਥੇ ਗਿਆ। ਦੋ ਜਨੇ ਹੋਰ ਉਸਦੇ ਨਾਲ ਸਨ ਅਤੇ ਉਹ ਰਾਤ ਨੂੰ ਉਸ ਔਰਤ ਕੋਲ ਪਹੁੰਚਿਆ ਅਤੇ ਉਸਨੂੰ ਕਿਹਾ, "ਕਿਰਪਾ ਕਰਕੇ ਆਪਣੇ ਭੂਤ ਮ੍ਰਿਤ ਕੋਲੋਂ ਮੇਰੇ ਲਈ ਸਲਾਹ ਪੁਛ ਅਤੇ ਜਿਸਦਾ ਨਾਮ ਮੈਂ ਤੈਨੂੰ ਦੱਸਾਂ ਉਸਨੂੰ ਮੇਰੇ ਲਈ ਬੁਲਾ ਲਿਆਈਂ।"
9 ਪਰ ਉਸ ਔਰਤ ਨੇ ਸ਼ਾਊਲ ਨੂੰ ਕਿਹਾ, "ਤੈਨੂੰ ਪਤਾ ਹੈ ਕਿਸ ਹਾਊਲ ਨੇ ਕੀ ਕੀਤਾ! ਉਸਨੇ ਸਾਰੇ ਭੂਤ ਮ੍ਰਿਤਾਂ ਅਤੇ ਜੋਤਸ਼ੀਆਂ ਨੂੰ ਇਸਰਾਏਲ ਦੀ ਧਰਤੀ ਤੋਂ ਬਾਹਰ ਕਢ ਮਾਰਿਆ। ਫ਼ਿਰ ਤੂੰ ਮੇਰੀ ਜਾਨ ਕਿਸ ਲਈ ਫ਼ਸਾਉਂਦਾ ਹੈ? ਤੂੰ ਮੈਨੂੰ ਵੀ ਮਰਵਾਉਣਾ ਚਾਹੁੰਦਾ ਹੈ?"
10 ਤਦ ਸ਼ਾਊਲ ਨੇ ਯਹੋਵਾਹ ਦੀ ਸੌਂਹ ਚੁੱਕੇ ਆਖਿਆ, "ਮੈਨੂੰ ਜਿਉਂਦੇ ਯਹੋਵਾਹ ਦੀ ਸੌਂਹ ਕਿ ਇਸ ਗੱਲ ਦੀ ਤੈਨੂੰ ਕੋਈ ਸਜ਼ਾ ਨਾ ਮਿਲੇਗੀ।"
11 ਔਰਤ ਨੇ ਪੁਛਿਆ, "ਮੈਂ ਤੇਰੇ ਲਈ ਕਿਸਨੂੰ ਮਂਗਾਵਾਂ?"ਸ਼ਾਊਲ ਨੇ ਕਿਹਾ, "ਸਮੂਏਲ ਨੂੰ ਬੁਲਾ।"
12 ਅਤੇ ਇੰਝ ਹੋਇਆ ਕਿ ਜਿਸ ਵੇਲੇ ਉਸ ਔਰਤ ਨੇ ਸਮੂਏਲ ਨੂੰ ਵੇਖਿਆ ਤਾਂ ਉਸ ਜ਼ੋਰ ਦੀ ਚੀਕ ਮਾਰੀ ਅਤੇ ਉਸਨੇ ਸ਼ਾਊਲ ਨੂੰ ਆਖਿਆ, "ਤੂੰ ਮੇਰੇ ਨਾਲ ਧੋਖਾ ਕਿਉਂ ਕੀਤਾ ਕਿਉਂਕਿ ਸ਼ਾਊਲ ਤਾਂ ਤੂੰ ਹੀ ਹੈਂ।"
13 ਤਾਂ ਸ਼ਾਊਲ ਨੇ ਕਿਹਾ, "ਡਰ ਨਾ! ਤੂੰ ਦੱਸ ਕਿ ਤੂੰ ਵੇਖਿਆ?"ਉਸ ਔਰਤ ਨੇ ਕਿਹਾ, "ਮੈਂ ਇੱਕ ਆਤਮਾ ਧਰਤੀ ਤੋਂ ਉੱਪਰ ਉਠਦਾ ਵੇਖਿਆ।"
14 ਸ਼ਾਊਲ ਨੇ ਪੁਛਿਆ, "ਉਹ ਕਿਵੇਂ ਦੀ ਲੱਗਦੀ ਸੀ?"ਉਸ ਔਰਤ ਨੇ ਜਵਾਬ 'ਚ ਕਿਹਾ, "ਉਹ ਇੱਕ ਬੁਢਾ ਆਦਮੀ ਖਾਸ ਕਿਸਮ ਦਾ ਚੋਲਾ ਪਾਇਆ ਲੱਗਦਾ ਸੀ।"ਤਦ ਸ਼ਾਊਲ ਜਾਣ ਗਿਆ ਕਿ ਇਹ ਸਮੂਏਲ ਹੀ ਸੀ। ਸ਼ਾਊਲ ਨੇ ਝੁਕਕੇ ਮਥਾ ਟੇਕਿਆ।
15 ਸਮੂਏਲ ਨੇ ਸ਼ਾਊਲ ਨੂੰ ਕਿਹਾ, "ਤੂੰ ਮੈਨੂੰ ਕਿਉਂ ਤੰਗ ਕਰਦਾ ਹੈ, ਕਿਉਂ ਤੂੰ ਮੈਨੂੰ ਧਰਤੀ ਉੱਪਰ ਸਦਿਆ ਹੈ?"ਸ਼ਾਊਲ ਨੇ ਕਿਹਾ, "ਮੈਂ ਮੁਸੀਬਤ ਵਿੱਚ ਹਾਂ। ਫ਼ਲਿਸਤੀ ਮੇਰੇ ਵਿਰੁੱਧ ਲੜਨ ਆਏ ਹਨ ਅਤੇ ਪਰਮੇਸ਼ੁਰ ਨੇ ਮੈਨੂੰ ਤਿਆਗ ਦਿੱਤਾ ਹੈ, ਉਹ ਹੁਣ ਮੇਰੀ ਕਿਸੇ ਗੱਲ ਦਾ ਉੱਤਰ ਨਹੀਂ ਦਿੰਦਾ। ਹੁਣ ਉਹ ਨਬੀ ਵੀ ਨਹੀਂ ਘਲ੍ਲਦਾ ਅਤੇ ਮੇਰੇ ਸੁਪਨਿਆਂ 'ਚ ਵੀ ਗੱਲ ਨਹੀਂ ਕਰਦਾ। ਇਸੇ ਲਈ ਮੈਂ ਤੈਨੂੰ ਬੁਲਾਇਆ ਹੈ ਕਿ ਦੱਸ ਹੁਣ ਮੈਂ ਕੀ ਕਰਾਂ?"
16 ਸਮੂਏਲ ਨੇ ਕਿਹਾ, "ਯਹੋਵਾਹ ਨੇ ਤੈਨੂੰ ਛੱਡ ਦਿੱਤਾ ਅਤੇ ਤੇਰਾ ਦੁਸ਼ਮਣ ਬਣ ਗਿਆ ਹੈ। ਸੋ ਫ਼ਿਰ ਤੂੰ ਮੈਨੂੰ ਕਿਉਂ ਤੰਗ ਕਰਦਾ ਹੈਂ?
17 ਯਹੋਵਾਹ ਨੇ ਤਾਂ ਆਪਣੇ ਵੱਲੋਂ ਉਹੀ ਕੀਤਾ ਜੋ ਉਸਨੇ ਮੇਰੇ ਰਾਹੀਂ ਆਖਿਆ ਸੀ ਕਿ ਯਹੋਵਾਹ ਨੇ ਤੇਰੇ ਹਥੋਂ ਰਾਜ ਖੋਹ ਲਿਆ ਅਤੇ ਤੇਰੇ ਪੜੋਸੀ ਦਾਊਦ ਨੂੰ ਦੇ ਦਿੱਤਾ।
18 ਉਹ ਇਸ ਲਈ ਕਿ ਤੂੰ ਯਹੋਵਾਹ ਦਾ ਬਚਨ ਨਾ ਮੰਨਿਆ ਅਤੇ ਤੂੰ ਅਮਾਲੇਕੀਆਂ ਦੇ ਨਾਲ ਉਸਦੇ ਕਰੋਧ ਦੀ ਅੱਗ ਮੁਤਾਬਕ ਬਦਲਾ ਨਾ ਲਿੱਤਾ, ਕੰਮ ਨਾ ਕੀਤਾ। ਇਸੇ ਕਰਕੇ ਅੱਜ ਯਹੋਵਾਹ ਨੇ ਤੇਰੇ ਨਾਲ ਅਜਿਹਾ ਕੀਤਾ।
19 ਯਹੋਵਾਹ ਤੇਰੇ ਸਮੇਤ ਸਾਰੇ ਇਸਰਾਏਲ ਨੂੰ ਫ਼ਲਿਸਤੀਆਂ ਦੇ ਹੱਥ ਵਿੱਚ ਕਰ ਦੇਵੇਗਾ ਅਤੇ ਕੱਲ ਤੂੰ ਤੇਰੇ ਪੁੱਤਰ ਮੇਰੇ ਕੋਲ ਹੋਣਗੇ ਅਤੇ ਇਸਰਾਏਲੀ ਦਲ ਨੂੰ ਵੀ ਯਹੋਵਾਹ ਫ਼ਲਿਸਤੀਆਂ ਦੇ ਹੱਥ ਵਿੱਚ ਕਰ ਦੇਵੇਗਾ।"
20 ਤੱਦ ਸ਼ਾਊਲ ਉਸੇ ਵੇਲੇਦ ਹਰਤੀ ਉੱਪਰ ਲੰਮਾ ਹੋਕੇ ਡਿੱਗ ਪਿਆ ਅਤੇ ਸਮੂਏਲ ਦੀਆਂ ਗੱਲਾਂ ਨਾਲ ਬੜਾ ਡਰ ਗਿਆ ਅਤੇ ਉਸ ਵਿੱਚ ਕੁਝ ਸਾਹ ਸੱਤ ਨਾ ਬਚਿਆ ਕਿਉਂਕਿ ਉਸਨੇ ਉਸ ਸਾਰਾ ਦਿਨ ਅਤੇ ਰਾਤ ਰੋਟੀ ਨਹੀਂ ਖਾਧੀ ਸੀ।
21 ਤੱਦ ਉਹ ਔਰਤ ਸ਼ਾਊਲ ਕੋਲ ਆਈ। ਉਸ ਵੇਖਿਆ ਕਿ ਸ਼ਾਊਲ ਤਾਂ ਸੱਚਮੁੱਚ ਬਹੁਤ ਡਰਿਆ ਹੋਇਆ ਹੈ ਤਾਂ ਉਸਨੇ ਕਿਹਾ, "ਵੇਖ! ਮੈਂ ਤੇਰੀ ਸੇਵਕ ਦਾਸੀ ਹਾਂ। ਮੈਂ ਤੇਰਾ ਹੁਕਮ ਮੰਨਿਆ। ਮੈਂ ਆਪਣੀ ਜਾਨ ਖਤਰੇ ਵਿੱਚ ਪਾਕੇ ਜੋ ਤੂੰ ਕਿਹਾ ਮੈਂ ਕੀਤਾ।
22 ਹੁਣ ਕਿਰਪਾ ਕਰਕੇ ਮੇਰੀ ਗੱਲ ਧਿਆਨ ਨਾਲ ਸੁਣ, "ਹੁਣ ਮੈਂ ਤੈਨੂੰ ਕੁਝ ਰੋਟੀ ਦਿੰਦਾ ਹਾਂ ਤੂੰ ਖਾ ਲੈ, ਫ਼ਿਰ ਤੇਰੇ ਵਿੱਚ ਤਾਕਤ ਆ ਜਾਵੇਗੀ ਤਾਂ ਤੂੰ ਆਪਣੇ ਰਾਹ ਪੈ ਜਾਵੀਂ।"
23 ਪਰ ਸ਼ਾਊਲ ਨੇ ਕੁਝ ਖਾਣ ਤੋਂ ਇਨਕਾਰ ਕਰ ਦਿੱਤਾ।ਸ਼ਾਊਲ ਦੇ ਅਫ਼ਸਰਾਂ ਨੇ ਵੀ ਉਸ ਔਰਤ ਨਾਲ ਮਿਲਕੇ ਉਸਨੂੰ ਖਾਣ ਲਈ ਬੇਨਤੀ ਕੀਤੀ। ਅਖੀਰ ਸ਼ਾਊਲ ਨੇ ਉਨ੍ਹਾਂ ਦਾ ਕਿਹਾ ਮੰਨ ਲਿਆ। ਉਹ ਭੁਂਜਿਓਁ ਉਠਕੇ ਮੰਜੇ ਉੱਤੇ ਬੈਠ ਗਿਆ।
24 ਉਸ ਔਰਤ ਕੋਲ ਘਰ ਵਿੱਚ ਇੱਕ ਮੋਟਾ ਵਛਾ ਸੀ। ਉਸਨੇ ਫ਼ਟਾਫ਼ਟ ਉਸਨੂੰ ਵਢਿਆ। ਉਸਨੇ ਕੁਝ ਆਟਾ ਲੈਕੇ ਗੁਂਨ੍ਹਕੇ ਉਸਨੂੰ ਹੱਥਾਂ ਵਿੱਚ ਦਬਾਕੇ ਬਿਨਾ ਖਮੀਰ ਦੇ ਹੀ ਉਸ ਦੀਆਂ ਰੋਟੀਆਂ ਪਕਾਕੇ ਬਣਾਈਆਂ।
25 ਉਸ ਔਰਤ ਨੇ ਸ਼ਾਊਲ ਅਤੇ ਉਸਦੇ ਅਫ਼ਸਰਾਂ ਅੱਗੇ ਖਾਣਾ ਪਰੋਸਿਆ। ਉਨ੍ਹਾਂ ਸਭਨਾਂ ਨੇ ਭੋਜਨ ਕੀਤਾ ਅਤੇ ਅਗਲੀ ਸਵੇਰ ਉਹ ਉਠੇ ਅਤੇ ਉਥੋਂ ਚਲੇ ਗਏ।
ਕਾਂਡ 29

1 ਫ਼ਲਿਸਤੀਆਂ ਨੇ ਆਪਣੇ ਸਾਰੇ ਸਿਪਾਹੀ ਅਫ਼ੇਕ ਵਿੱਚ ਇਕਠੇ ਕੀਤੇ ਅਤੇ ਇਸਰਾਏਲੀਆਂ ਨੇ ਇੱਕ ਝਰਨੇ ਦੇ ਨੇੜੇ ਜੋ ਇਸਰਾਏਲ ਵਿੱਚ ਹੈ ਜਾ ਡੇਰੇ ਲਾਏ।
2 ਫ਼ਲਿਸਤੀਆਂ ਦੇ ਸਰਦਾਰ
10 0 ਅਤੇ
10 00 ਦੇ ਨਾਲ ਅੱਗੇ-ਅੱਗੇ ਜਾਂਦੇ ਸਨ, ਪਰ ਦਾਊਦ ਆਪਣੇ ਸਾਥੀਆਂ ਦੇ ਨਾਲ ਪਿਛੇ-ਪਿਛੇ ਆਕੀਸ਼ ਦੇ ਨਾਲ ਆਉਂਦਾ ਸੀ।
3 ਫ਼ਲਿਸਤੀ ਕਪਤਾਨ ਨੇ ਕਿਹਾ, "ਇਨ੍ਹਾਂ ਇਬਰਾਨੀਆਂ ਦਾ ਇੱਥੇ ਕੀ ਕੰਮ?"ਆਕੀਸ਼ ਨੇ ਫ਼ਲਿਸਤੀ ਕਪਤਾਨ ਨੂੰ ਕਿਹਾ, "ਇਹ ਦਾਊਦ ਹੈ। ਦਾਊਦ ਸ਼ਾਊਲ ਦੇ ਅਫ਼ਸਰਾਂ ਵਿੱਚੋਂ ਇੱਕ ਹੁੰਦਾ ਸੀ ਅਤੇ ਹੁਣ ਇਹ ਬਹੁਤ ਦੇਰ ਤੋਂ ਮੇਰੇ ਨਾਲ ਹੈ। ਜਦੋਂ ਦਾ ਇਹ ਸ਼ਾਊਲ ਨੂੰ ਛੱਡਕੇ ਮੇਰੇ ਕੋਲ ਆਇਆ ਹੈ, ਮੈਂ ਇਸ ਵਿੱਚ ਕੁਝ ਵੀ ਗਲਤ ਨਹੀਂ ਪਾਇਆ।"
4 ਪਰ ਫ਼ਲਿਸਤੀ ਕਪਤਾਨ ਆਕੀਸ਼ ਨਾਲ ਬੜੇ ਨਾਰਾਜ਼ ਹੋਏ ਅਤੇ ਉਨ੍ਹਾਂ ਕਿਹਾ, "ਦਾਊਦ ਨੂੰ ਵਾਪਸ ਭੇਜੋ। ਜਿਹੜਾ ਸ਼ਹਿਰ ਤੁਸੀਂ ਇਸਨੂੰ ਦਿੱਤਾ ਸੀ ਇਸਨੂੰ ਆਖੋ ਕਿ ਉਥੇ ਜਾਵੇ, ਜੰਗ ਵਿੱਚ ਇਸਦਾ ਕੋਈ ਕੰਮ ਨਹੀਂ। ਇਹ ਲੜਾਈ ਵਿੱਚ ਸਾਡੇ ਨਾਲ ਨਹੀਂ ਜਾ ਸਕਦਾ। ਜੇਕਰ ਇਹ ਇੱਥੇ ਹੈ ਤਾਂ ਇਸਦਾ ਮਤਲਬ ਅਸੀਂ ਖੁਦ ਹੀ ਆਪਣੇ ਡੇਰੇ ਵਿੱਚ ਇੱਕ ਦੁਸ਼ਮਣ ਨੂੰ ਪਨਾਹ ਦੇ ਰਹੇ ਹਾਂ। ਇਹ ਆਪਣੇ ਪਾਤਸ਼ਾਹ (ਸ਼ਾਊਲ) ਨੂੰ ਖੁਸ਼ ਕਰਨ ਲਈ ਸਾਡੇ ਹੀ ਬੰਦਿਆਂ ਨੂੰ ਮਾਰ ਸੁੱਟੇਗਾ।
5 ਦਾਊਦ ਤਾਂ ਉਹੀ ਬੰਦਾ ਹੈ ਨਾ ਜਿਸਦੇ ਬਾਰੇ ਇਸਰਾਏਲੀ ਇਹ ਗੀਤ ਗਾਉਂਦੇ ਨੱਚਦੇ ਹਨ ਕਿ:ਸ਼ਾਊਲ ਨੇ ਤਾਂ ਹਜ਼ਾਰਾਂ ਵੈਰੀ ਮਾਰੇ ਪਰ ਦਾਊਦ ਨੇ ਲਖਾਂ ਵੈਰੀ ਮਾਰ ਮੁਕਾਏ।
6 ਤੱਦ ਆਕੀਸ਼ ਨੇ ਦਾਊਦ ਨੂੰ ਬੁਲਾਕੇ ਆਖਿਆ, "ਮੈਂ ਯਹੋਵਾਹ ਦੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ, ਕਿ ਤੂੰ ਮੇਰੇ ਨਾਲ ਵਫ਼ਾਦਾਰ ਹੈਂ। ਮੈਨੂੰ ਬਹੁਤ ਖੁਸ਼ੀ ਹੋਵੇਗੀ ਜੇਕਰ ਤੂੰ ਮੇਰੀ ਸੈਨਾ ਵਿੱਚ ਸੇਵਾ ਕਰੇਂਗਾ। ਮੈਂ ਤੇਰੇ ਵਿੱਚ ਕੋਈ ਭੈੜ ਨਹੀਂ ਵੇਖਿਆ ਜਦੋਂ ਤੋਂ ਤੂੰ ਮੇਰੇ ਕੋਲ ਆਇਆ ਹੈ। ਫ਼ਲਿਸਤੀ ਸ਼ਾਸਕ ਵੀ ਤੈਨੂੰ ਚੰਗਾ ਮਨੁੱਖ ਸਮਝਦੇ ਹਨ।
7 ਇਸ ਲਈ ਤੂੰ ਸੁਖ-ਸ਼ਾਂਤੀ ਨਾਲ ਵਾਪਸ ਜਾ ਅਤੇ ਫ਼ਲਿਸਤੀ ਸ਼ਾਸਕ ਦੇ ਵਿਰੁੱਧ ਕੁਝ ਨਾ ਕਰੀਂ।"
8 ਦਾਊਦ ਨੇ ਪੁਛਿਆ, "ਮੈਂ ਕੀ ਗਲਤੀ ਕੀਤੀ ਹੈ? ਕੀ ਜਦੋਂ ਦਾ ਮੈਂ ਤੇਰੇ ਕੋਲ ਆਇਆ ਹਾਂ, ਕੀ ਤੂੰ ਮੇਰੇ ਵਿੱਚ ਕੋਈ ਭੈੜ ਵੇਖਿਆ ਹੈ? ਨਹੀਂ ਨਾ, ਤਾਂ ਫ਼ਿਰ ਤੂੰ ਮੈਨੂੰ ਆਪਣੇ ਯਹੋਵਾਹ ਪਾਤਸ਼ਾਹ ਲਈ, ਉਸਦੇ ਦੁਸ਼ਮਣਾ ਦੇ ਖਿਲਾਫ਼ ਲੜਨ ਲਈ ਕਿਉਂ ਨਹੀਂ ਲੈਕੇ ਜਾਂਦਾ?"
9 ਆਕੀਸ਼ ਨੇ ਕਿਹਾ, "ਮੈਂ ਮੰਨਦਾ ਹਾਂ ਕਿ ਤੂੰ ਇੱਕ ਬਹੁਤ ਹੀ ਭਲਾ ਮਨੁੱਖ ਹੈਂ। ਤੂੰ ਤਾਂ ਪਰਮੇਸ਼ੁਰ ਵੱਲੋਂ ਭੇਜੇ ਇੱਕ ਦੂਤ ਵਰਗਾ ਹੈਂ ਪਰ ਫ਼ਲਿਸਤੀ ਕਪਤਾਨ ਅਜੇ ਵੀ ਆਖਦੇ ਹਨ ਕਿ, 'ਦਾਊਦ ਸਾਡੇ ਨਾਲ ਜੰਗ ਵਿੱਚ ਨਹੀਂ ਜਾ ਸਕਦਾ।'
10 ਅਗਲੀ ਸਵੇਰ ਹੀ ਤੂੰ ਅਤੇ ਤੇਰੇ ਸਾਥੀ ਉਸ ਸ਼ਹਿਰ ਵਿੱਚ ਚਲੇ ਜਾਣ ਜਿਹੜਾ ਮੈਂ ਤੈਨੂੰ ਦਿੱਤਾ ਸੀ। ਕਪਤਾਨਾਂ ਦੀਆਂ ਕਹੀਆਂ ਗੱਲਾਂ ਵੱਲ ਬਹੁਤਾ ਧਿਆਨ ਨਾ ਦਿੰਦਾ ਹੋਇਆ ਤੂੰ ਕਿਸੇ ਵੀ ਗੱਲ ਦਾ ਬੁਰਾ ਨਾ ਮਨਾਈ। ਤੂੰ ਇੱਕ ਭਲਾ ਮਨੁੱਖ ਹੈ ਜੋ ਸੂਰਜ ਚਢ਼ਦੇ ਹੀ ਤੂੰ ਇਥੋਂ ਚਲਾ ਜਾਵੀਂ।"
11 ਤਾਂ ਦਾਊਦ ਅਤੇ ਉਸਦੇ ਸਾਥੀ ਸਵੇਰੇ ਜਲਦੀ ਉਠੇ ਅਤੇ ਫ਼ਲਿਸਤੀ ਦੇ ਦੇਸ਼ ਵਾਪਸ ਮੁੜ ਗਏ ਅਤੇ ਫ਼ਲਿਸਤੀ ਯਿਜ਼ਰਾਏਲ ਵੱਲ ਚਢ਼ੇ।
ਕਾਂਡ 30

1 ਤੀਜੇ ਦਿਨ, ਦਾਊਦ ਅਤੇ ਉਸਦੇ ਆਦਮੀ ਸਿਕਲਗ ਵਿੱਚ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਅਮਾਲੇਕੀਆਂ ਨੇ ਦਖਣ ਵੱਲੋਂ ਸਿਕਲਗ ਉੱਤੇ ਚੜਾਈ ਕੀਤੀ ਹੋਈ ਸੀ ਅਤੇ ਉਸਦੇ ਧਾਵਾ ਬੋਲਕੇ ਸਾਰੇ ਸ਼ਹਿਰ ਨੂੰ ਸਾੜ ਸੁਟਿਆ ਸੀ।
2 ਉਹ ਔਰਤਾਂ ਨੂੰ ਜਿਹੜੀਆਂ ਉਥੇ ਸਨ ਉਨ੍ਹਾਂ ਨੂੰ ਕੈਦੀ ਬਣਾਕੇ ਲੈ ਗਏ। ਉਹ ਸਭ ਬੁਢੇ-ਜਵਾਨ ਬੱਚੇ ਸਭਨਾਂ ਨੂੰ ਚੁੱਕੇ ਲੈ ਗਏ। ਉਨ੍ਹਾਂ ਨੇ ਜਾਨੋਂ ਕਿਸੇ ਨੂੰ ਨਾ ਮਾਰਿਆ, ਸਿਰਫ਼ ਚੁੱਕੇ ਲੈ ਗਏ।
3 ਜਦੋਂ ਦਾਊਦ ਅਤੇ ਉਸਦੇ ਆਦਮੀ ਸਿਕਲਗ ਵਿੱਚ ਪਹੁੰਚੇ ਤਾਂ ਉਨ੍ਹਾਂ ਨੇ ਸ਼ਹਿਰ ਨੂੰ ਬਲਦਾ ਪਾਇਆ। ਉਥੋਂ ਸਭ ਔਰਤਾਂ, ਮਰਦ, ਬੱਚੇ, ਧੀਆਂ-ਪੁੱਤਰ ਜਾ ਚੁੱਕੇ ਸਨ। ਉਨ੍ਹਾਂ ਸਭਨਾਂ ਨੂੰ ਅਮਾਲੇਕੀ ਲੈ ਗਏ ਸਨ।
4 ਦਾਊਦ ਅਤੇ ਉਸਦੇ ਸਾਥੀ ਅਜਿਹੀ ਉੱਚੀ ਆਵਾਜ਼ ਵਿੱਚ ਰੋਏ ਅਤੇ ਰੋਂਦੇ ਰਹੇ। ਜਦ ਤੱਕ ਉਨ੍ਹਾਂ ਦੀ ਆਵਾਜ਼ ਵਿੱਚ ਜ਼ੋਰ ਖਤਮ ਨਾ ਹੋਇਆ, ਉਹ ਉੱਚੀ-ਉੱਚੀ ਰੋਂਦੇ ਰਹੇ ਪਿਟ੍ਟਦੇ ਰਹੇ।
5 ਅਮਾਲੇਕੀ ਦਾਊਦ ਦੀਆਂ ਦੋਨੋਂ ਬੀਵੀਆਂ ਯਿਜ਼ਰਾਏਲੀ ਅਹੀਨੋਅਮ ਅਤੇ ਅਬੀਗੈਲ ਨੂੰ ਵੀ ਜੋ ਕਰਮਲੀ ਨਾਬਾਲ ਦੀ ਬੀਵੀ ਸੀ ਉਠਾਕੇ ਲੈ ਗਏ।
6 ਫ਼ੌਜ ਦੇ ਸਾਰੇ ਹੀ ਆਦਮੀ ਬੜੇ ਉਦਾਸ ਅਤੇ ਦੁੱਖੀ ਸਨ ਕਿਉਂਕਿ ਉਨ੍ਹਾਂ ਦੀਆਂ ਧੀਆਂ ਪੁੱਤਰਾਂ ਨੂੰ ਉਹ ਕੈਦੀ ਬਣਾਕੇ ਲੈ ਗਏ ਸਨ। ਆਦਮੀਆਂ ਨੇ ਦਾਊਦ ਨੂੰ ਪੱਥਰਾਂ ਨਾਲ ਮਾਰ ਮੁਕਾਉਣ ਦੀ ਸੋਚੀ। ਇਸ ਨਾਲ ਦਾਊਦ ਬੜਾ ਪਰੇਸ਼ਾਨ ਹੋਇਆ, ਪਰ ਦਾਊਦ ਨੇ ਯਹੋਵਾਹ ਆਪਣੇ ਪਰਮੇਸ਼ੁਰ ਕੋਲੋਂ ਤਾਕਤ ਪਾਈ।
7 ਦਾਊਦ ਨੇ ਅਹੀਮਲਕ ਦੇ ਪੁੱਤਰ ਅਬਯਾਥਾਰ ਜਾਜਕ ਨੂੰ ਆਖਿਆ, "ਜਾ ਇੱਥੇ ਏਫ਼ੋਦ ਲੈ ਆ।"
8 ਫ਼ਿਰ ਦਾਊਦ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ, "ਕਿ ਜਿਹੜੇ ਸਾਡੇ ਪਰਿਵਾਰਾਂ ਨੂੰ ਚੁੱਕੇ ਲੈ ਗਏ ਹਨ, ਕੀ ਮੈਂ ਉਨ੍ਹਾਂ ਦਾ ਪਿੱਛਾ ਕਰਾਂ? ਕੀ ਮੈਂ ਉਨ੍ਹਾਂ ਨੂੰ ਫ਼ੜ ਸਕਾਂਗਾ?"ਯਹੋਵਾਹ ਨੇ ਆਖਿਆ, "ਉਨ੍ਹਾਂ ਦਾ ਪਿੱਛਾ ਕਰ! ਤੂੰ ਉਨ੍ਹਾਂ ਨੂੰ ਫ਼ੜ ਲਵੇਂਗਾ ਅਤੇ ਆਪਣੇ ਪਰਿਵਾਰਾਂ ਨੂੰ ਬਚਾ ਲਵੇਂਗਾ।"
9 ਦਾਊਦ ਨੇ 600 ਮਨੁਖਾਂ ਨੂੰ ਆਪਣੇ ਨਾਲ ਲਿਆ ਅਤੇ ਬਸੋਰ ਦੀ ਖੱਡ ਤੱਕ ਆਏ ਅਤੇ 200 ਦੇ ਕਰੀਬ ਬੰਦੇ ਪਿਛੇ ਹੀ ਰਹੇ। ਉਹ ਪਿਛੇ ਇਸ ਲਈ ਰਹੇ ਕਿਉਂਕਿ ਉਹ ਬਹੁਤ ਕਮਜ਼ੋਰ ਹੋ ਗਏ ਸਨ ਇੰਨੇ ਥੱਕੇ ਹੋਏ ਸਨ ਕਿ ਚੱਲਣੋ ਅਸਮਰਥ ਸਨ। ਇਸ ਲਈ ਦਾਊਦ ਅਤੇ 400 ਆਦਮੀਆਂ ਨੇ ਅਮਾਲੇਕੀਆਂ ਦਾ ਪਿੱਛਾ ਕੀਤਾ।
10
11 ਦਾਊਦ ਦੇ ਆਦਮੀਆਂ ਨੂੰ ਪੈਲੀਆਂ ਵਿੱਚ ਇੱਕ ਮਿਸਰ ਦਾ ਆਦਮੀ ਮਿਲਿਆ। ਉਹ ਉਸਨੂੰ ਦਾਊਦ ਕੋਲ ਲੈ ਆਏ। ਉਨ੍ਹਾਂ ਨੇ ਉਸ ਆਦਮੀ ਨੂੰ ਖਾਣ ਲਈ ਕੁਝ ਖਾਣਾ ਅਤੇ ਪੀਣ ਲਈ ਪਾਣੀ ਦਿੱਤਾ।
12 ਉਨ੍ਹਾਂ ਨੇ ਉਸ ਮਿਸਰੀ ਨੂੰ ਇੱਕ ਅੰਜੀਰ ਦੀ ਪਿਂਨੀ ਅਤੇ ਦੋ ਗੁਛੇ ਸੌਗੀ ਦੇ ਦਿੱਤੇ। ਉਸਨੂੰ ਖਾਕੇ ਥੋੜੀ ਹੋਸ਼ ਆਈ। ਉਸਨੇ ਤਿੰਨ ਦਿਨਾਂ ਅਤੇ ਤਿੰਨ ਰਾਤਾਂ ਤੋਂ ਕੁਝ ਨਹੀਂ ਸੀ ਖਾਧਾ।
13 ਦਾਊਦ ਨੇ ਉਸ ਮਿਸਰੀ ਨੂੰ ਪੁਛਿਆ, "ਤੇਰਾ ਮਾਲਕ ਕੌਣ ਹੈ?" ਤੂੰ ਕਿਥੋਂ ਆਇਆ ਹੈਂ?"ਉਸ ਮਿਸਰੀ ਨੇ ਜਵਾਬ ਦਿੱਤਾ, "ਮੈਂ ਇੱਕ ਮਿਸਰੀ ਹਾਂ ਅਤੇ ਮੈਂ ਅਮਾਲੇਕੀ ਦਾ ਗੁਲਾਮ ਹਾਂ। ਤਿੰਨ ਦਿਨ ਪਹਿਲਾਂ ਮੈਂ ਬਿਮਾਰ ਹੋ ਗਿਆ ਤਾਂ ਮੇਰਾ ਮਾਲਿਕ ਮੈਨੂੰ ਛੱਡ ਗਿਆ।
14 ਅਸੀਂ ਕੇਰਤੀਆਂ ਦੇ ਦਖਣ ਅਤੇ ਯਹੂਦਾਹ ਦੇ ਦੇਸ਼ ਉੱਤੇ ਅਤੇ ਕਾਲੇਬ ਦੇ ਦਖਣ ਉੱਤੇ ਵੀ ਲੁੱਟ ਮਾਰ ਕੀਤੀ ਅਤੇ ਸਿਕਲਗ ਨੂੰ ਅਸੀਂ ਅੱਗ ਲਾਕੇ ਸਾੜ ਸੁਟਿਆ।"
15 ਦਾਊਦ ਨੇ ਮਿਸਰੀ ਨੂੰ ਆਖਿਆ, "ਭਲਾ ਤੂੰ ਮੈਨੂੰ ਉਹ ਰਾਹ ਦੱਸ ਸਕਦਾ ਹੈਂ ਜਿਧਰ ਉਹ ਸਾਡੇ ਟਬ੍ਬਰਾਂ ਨੂੰ ਲੈਕੇ ਗਿਆ ਹੈ?"ਮਿਸਰੀ ਨੇ ਕਿਹਾ, "ਮੇਰੇ ਨਾਲ ਪਰਮੇਸ਼ੁਰ ਦੀ ਸੌਂਹ ਚੁੱਕ ਕਿ ਫ਼ਿਰ ਤੂੰ ਮੈਨੂੰ ਮੇਰੇ ਮਾਲਕ ਦੇ ਹੱਥ ਨਹੀਂ ਸੌਂਪੇਂਗਾ ਅਤੇ ਨਾ ਹੀ ਮੈਨੂੰ ਜਾਨੋਂ ਮਾਰੇਂਗ਼ਾ ਤਾਂ ਮੈਂ ਤੈਨੂੰ ਉਥੇ ਪਹੁੰਚਾ ਦੇਵਾਂਗਾ।"
16 ਉਹ ਮਿਸਰ ਦਾ ਬੰਦਾ ਦਾਊਦ ਨੂੰ ਅਮਾਲੇਕੀਆਂ ਤੱਕ ਲੈ ਗਿਆ। ਉਹ ਜ਼ਮੀਨ ਉੱਤੇ ਬੈਠਕੇ ਖਾ-ਪੀ ਰਹੇ ਸਨ ਅਤੇ ਮੌਜ ਮਸਤੀ ਕਰ ਰਹੇ ਸਨ। ਉਹ ਜੋ ਕੁਝ ਫ਼ਲਿਸਤੀ ਅਤੇ ਯਹੂਦਾਹ ਦੇ ਦੇਸ਼ ਵਿੱਚੋਂ ਲੁੱਟਕੇ ਲਿਆਏ ਸਨ, ਉਸਦਾ ਜਸ਼ਨ ਮਨਾ ਰਹੇ ਸਨ।
17 ਦਾਊਦ ਨੇ ਨ੍ਹਾਂ ਉੱਪਰ ਜਾਕੇ ਹਮਲਾ ਬੋਲਿਆ ਅਤੇ ਉਨ੍ਹਾਂ ਨੂੰ ਮਾਰ ਸੁਟਿਆ। ਉਹ ਸਵੇਰ ਦੇ ਸੂਰਜ ਚਢ਼ਨ ਤੋਂ ਲੈਕੇ ਅਗਲੇ ਦਿਨ ਦੀ ਸ਼ਾਮ ਤੱਕ ਲੜਦੇ ਰਹੇ। ਇੱਕ ਵੀ ਅਮਾਲੇਕੀ ਬਚ ਨਾ ਸਕਿਆ ਸਿਰਫ਼ 400 ਜੁਆਨ ਊਠਾਂ ਉੱਤੇ ਚਢ਼ਕੇ ਭੱਜ ਨਿਕਲੇ।
18 ਤਦ ਦਾਊਦ ਸਭ ਕੁਝ ਵਾਪਸ ਲੈ ਆਇਆ ਜੋ ਕੁਝ ਅਮਾਲੇਈ ਉਨ੍ਹਾਂ ਦਾ ਲੁੱਟਕੇ ਲਿਆਏ ਸਨ ਸਮੇਤ ਆਪਣੀਆਂ ਦੋਨੋਂ ਬੀਵੀਆਂ ਦੇ।
19 ਕੁਝ ਵੀ ਉਨ੍ਹਾਂ ਦਾ ਸਮਾਨ ਨਾ ਗੁਆਚਿਆ ਨਾ ਘਟਿਆ। ਉਨ੍ਹਾਂ ਨੇ ਸਾਰੇ ਆਪਣੇ ਬੱਚੇ-ਬੁਢੇ, ਪੁੱਤਰ ਅਤੇ ਧੀਆਂ ਲਭ ਲਈ ਅਤੇ ਆਪਣੀਆਂ ਕੀਮਤੀ ਵਸਤਾਂ ਕੁਝ ਵੀ ਅਮਾਲੇਕੀਆਂ ਨੇ ਉਨ੍ਹਾਂ ਦਾ ਲੁਟਿਆ ਸੀ, ਉਹ ਸਭ ਵਾਪਸ ਲੈ ਆਏ। ਦਾਊਦ ਸਭ ਕੁਝ ਵਾਪਸ ਲੈ ਆਇਆ।
20 ਦਾਊਦ ਸਾਰੀਆਂ ਭੇਡਾਂ ਅਤੇ ਪਸ਼ੂ ਵੀ ਵਾਪਸ ਲੈ ਆਇਆ। ਦਾਊਦ ਦੇ ਆਦਮੀਆਂ ਨੇ ਇਨ੍ਹਾਂ ਪਸ਼ੂਆਂ ਨੂੰ ਆਪਣੇ ਅੱਗੇ-ਅੱਗੇ ਜਾਣ ਦਿੱਤਾ। ਦਾਊਦ ਦੇ ਆਦਮੀਆਂ ਨੇ ਕਿਹਾ, "ਇਹ ਸਭ ਦਾਊਦ ਦਾ ਇਨਾਮ ਹੈ।"
21 ਦਾਊਦ ਉਨ੍ਹਾਂ 200 ਮਨੁਖਾਂ ਦੇ ਕੋਲ ਜੋ ਥਕਾਵਟ ਕਰਕੇ ਦਾਊਡ ਦੇ ਨਾਲ ਨਹੀਂ ਸੀ ਜਾ ਸਕੇ, ਜਿਨ੍ਹਾਂ ਨੂੰ ਉਨ੍ਹਾਂ ਨੇ ਬਸੋਰ ਦੀ ਖੱਡ ਕੋਲ ਹੀ ਰਹਿਣ ਦਿੱਤਾ ਸੀ, ਜਦੋਂ ਮੁੜ ਆਏ ਤਾਂ ਉਹ ਲੋਕ ਦਾਊਦ ਅਤੇ ਬਾਕੀ ਦੇ ਮਨੁਖਾਂ ਨੂੰ ਮਿਲਣ ਲਈ ਨਿਕਲੇ ਜਦੋਂ ਦਾਊਦ ਉਨ੍ਹਾਂ ਦੇ ਨੇੜੇ ਆਇਆ ਤਾਂ ਸਨੇ ਲੋਕਾਂ ਦੀ ਸੁਖ-ਸਾਂਦ ਪੁਛੀ।
22 ਉਸ ਟੋਲੀ ਵਿੱਚ ਕੁਝ ਬੁਰੇ ਆਦਮੀ ਵੀ ਸਨ ਜੋ ਉਨ੍ਹਾਂ ਸਭਨਾ ਵਿੱਚ ਫ਼ਸਾਦ ਖੜੇ ਕਰਦੇ ਸਨ ਜਿਹੜੇ ਕਿ ਦਾਊਦ ਦੇ ਨਾਲ ਵੀ ਗਏ ਸਨ। ਉਨ੍ਹਾਂ ਝਗੜਾਲੂਆਂ ਨੇ ਕਿਹਾ, "ਇਹ 200 ਮਨੁੱਖ ਸਾਡੇ ਨਾਲ ਨਹੀਂ ਗਏ ਸਨ। ਇਸ ਕਰਕੇ ਅਸੀਂ ਜੋ ਕੁਝ ਵੀ ਉਥੋਂ ਵਾਪਸ ਲਿਆਏ ਹਾਂ, ਇਨ੍ਹਾਂ ਨੂੰ ਉਸ ਵਿੱਚੋਂ ਕੁਝ ਨਹੀਂ ਦੇਵਾਂਗੇ। ਇਨ੍ਹਾਂ ਆਦਮੀਆਂ ਨੂੰ ਸਿਰਫ਼ ਇਨ੍ਹਾਂ ਦੀਆਂ ਬੀਵੀਆਂ ਅਤੇ ਬੱਚੇ ਹੀ ਵਾਪਸ ਕੀਤੇ ਜਾਣਗੇ।"
23 ਦਾਊਦ ਨੇ ਕਿਹਾ, "ਨਹੀਂ, ਮੇਰੇ ਭਰਾਵੋ। ਇੰਝ ਨਾ ਕਰੋ। ਜ਼ਰਾ ਸੋਚੋ ਯਹੋਵਾਹ ਨੇ ਸਾਨੂੰ ਕੀ ਕੁਝ ਨਹੀਂ ਦਿੱਤਾ। ਜੋ ਯਹੋਵਾਹ ਨੇ ਸਾਨੂੰ ਦਿੱਤਾ ਹੈ ਉਸ ਲੁੱਟ ਨਾਲ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਉਸਨੇ ਸਾਨੂੰ ਬਚਾਇਆ ਅਤੇ ਜਿਸਨੇ ਸਾਨੂੰ ਲੁਟਿਆ ਸੀ ਉਸਨੂੰ ਉਹਨੇ ਸਾਡੇ ਵਸ਼ ਕਰ ਦਿੱਤਾ।
24 ਇਸ ਗੱਲ ਵਿੱਚ ਤੁਹਾਡੀ ਕੋਈ ਨਹੀਂ ਸੁਣੇਗਾ। ਕਿਉਂਕਿ ਜਿਵੇਂ ਜਿਹੜ ਕੋਈ ਲੜਾਈ ਵਿੱਚ ਜਾਂਦਾ ਹੈ, ਜਿਸ ਤਰ੍ਹਾਂ ਦੀ ਵੰਡ ਉਸਨੂੰ ਮਿਲਦੀ ਹੈ ਤਿਵੇਂ ਹੀ ਜਿਹੜਾ ਕੋਈ ਪਿਛੇ ਡੇਰੇ ਵਿੱਚ ਰਹੇ ਉਸਨੂੰ ਮਿਲੇਗੀ। ਦੋਨਾਂ ਦੀ ਇੱਕੋ ਜਿਹੀ ਵੰਡ ਹੋਵੇਗੀ।"
25 ਉਸ ਦਿਨ ਤੋਂ ਦਾਊਦ ਨੇ ਇਸਰਾਏਲ ਦੇ ਲੋਕਾਂ ਲਈ ਇਹ ਨੇਮ ਬਣਾ ਦਿੱਤਾ ਜੋ ਅੱਜ ਤੀਕ ਠੀਕ ਉਥੇ ਇਵੇਂ ਹੀ ਚੱਲਦਾ ਹੈ।
26 ਜਦੋਂ ਦਾਊਦ ਸਿਕਲਗ ਵਿੱਚ ਆਇਆ ਤਾਂ ਉਸਨੇ ਲੁੱਟ ਵਿੱਚ ਯਹੂਦਾਹ ਦੇ ਬਜ਼ੁਰਗਾਂ ਅਤੇ ਆਪਣੇ ਮਿੱਤਰਾਂ ਦੇ ਲਈ ਕੁਝ ਭੇਜਿਆ ਅਤੇ ਆਖਿਆ, "ਵੇਖੋ, ਯਹੋਵਾਹ ਨੇ ਵੈਰੀਆਂ ਦੇ ਮਾਲ ਦੀ ਲੁੱਟ ਵਿੱਚੋਂ ਇਹ ਤੁਹਾਡੇ ਲਈ ਇੱਕ ਸੁਗਾਤ ਹੈ।"
27 ਕੁਝ ਅਮਾਲੇਕੀਆਂ ਦੀ ਲੁੱਟ ਦਾ ਸਮਾਨ ਦਾਊਦ ਨੇ ਬੈਤੇਲ ਦੇ ਆਗੂਆਂ ਲਈ ਭੇਜਿਆ ਇਸਤੋਂ ਇਲਾਵਾ ਉਨ੍ਹਾਂ ਕੋਲ ਜੋ ਦਖਣੀ ਰਾਮੋਥ, ਯਤ੍ਤੀਰ ਅਤੇ
28 ਅਰੋਏਰ ਵਿੱਚ ਸਨ। ਕੁਝ ਸਮਾਨ ਉਨ੍ਹਾਂ ਕੋਲ ਭੇਜਿਆ ਜੋ ਸਿਫ਼ਮੋਥ, ਇਸ਼ਤਿਮੋਆ ਵਿੱਚ ਸਨ।
29 ਕੁਝ ਸਮਾਨ ਉਨ੍ਹਾਂ ਕੋਲ ਭੇਜਿਆ ਜੋ ਰਾਕਾਲ, ਯਰਹਮਿਏਲੀਆਂ ਅਤੇ ਕੇਨੀਆਂ ਦੇ ਸ਼ਹਿਰਾਂ ਵਿੱਚ ਸਨ।
30 ਕੁਝ ਸਮਾਨ ਹਾਰਮਾਹ ਵਿੱਚ ਜੋ ਸਨ ਉਨ੍ਹਾਂ ਨੂੰ ਭੇਜਿਆ ਅਤੇ ਉਨ੍ਹਾਂ ਕੋਲ ਜੋ ਕੋਰਾਸ਼ਾਨ ਵਿੱਚ ਅਤੇ ਅਤਾਕ ਵਿੱਚ,
31 ਅਤੇ ਹਬਰੋਨ ਵਿੱਚ ਸਨ। ਦਾਊਦ ਨੇ ਸਭਨਾ ਥਾਵਾਂ ਵਿੱਚ ਉਨ੍ਹਾਂ ਦੇ ਆਗੂਆਂ ਨੂੰ ਕੁਝ-ਕੁਝ ਸਮਾਨ ਭੇਜਿਆ ਜਿਥੇ-ਜਿਥੇ ਦਾਊਦ ਅਤੇ ਉਸਦੇ ਸਾਥੀ ਕਦੇ ਗਏ ਸਨ।
ਕਾਂਡ 31

1 ਫ਼ਲਿਸਤੀ ਇਸਰਾਏਲੀਆਂ ਦੇ ਵਿਰੁੱਧ ਲੜੇ ਤਾਂ ਇਸਰਾਏਲੀ ਫ਼ਲਿਸਤੀ ਵਿੱਚੋਂ ਭੱਜ ਗਏ। ਬਹੁਤ ਸਾਰੇ ਇਸਰਾਏਲੀ ਗਿਲਬੋਆ ਦੇ ਪਹਾੜ ਵਿੱਚ ਮਾਰੇ ਗਏ।
2 ਫ਼ਲਿਸਤੀਆਂ ਨੇ ਸ਼ਾਊਲ ਅਤੇ ਉਸਦੇ ਪੁੱਤਰਾਂ ਦੇ ਵਿਰੁੱਧ ਬੜੀ ਸਖਤ ਅਤੇ ਔਖੀ ਲੜਾਈ ਲੜੀ।ਫ਼ਲਿਸਤੀਆਂ ਨੇ ਸ਼ਾਊਲ ਦੇ ਯੋਨਾਥਾਨ, ਅਬੀਨਾਦਾਬ ਅਤੇ ਮਲਕਿਸ਼ੂਆ ਪੁੱਤਰਾਂ ਨੂੰ ਮਾਰ ਸੁਟਿਆ।
3 ਸ਼੍ਸ਼ਾਊਲ ਦੇ ਉੱਪਰ ਇਹ ਲੜਾਈ ਬਹੁਤ ਭਾਰੀ ਪਈ। ਤੀਰ ਅੰਦਾਜ਼ਾਂ ਨੇ ਸ਼ਾਊਲ ਉੱਪਰ ਤੀਰ ਉੱਤੇ ਤੀਰ ਛੱਡੇ। ਤਾਂ ਉਹ ਤੀਰਾਂ ਨਾਲ ਵਿਂਨ੍ਹਕੇ ਘਾਇਲ ਹੋ ਗਿਆ।
4 ਸ਼ਾਊਲ ਨੇ ਆਪਣੇ ਸੇਵਕ ਜਿਸਨ ਉਸਦੇ ਸ਼ਸਤਰ ਚੁੱਕੇ ਹੋਏ ਸਨ ਉਸਨੂੰ ਆਖਿਆ, "ਆਪਣੀ ਤਲਵਾਰ ਕਢ ਮੈਨੂੰ ਵਢ ਸੁੱਟ। ਫ਼ਿਰ ਉਹ ਅਸੁੰਨਤੀਏ ਮੈਨੂੰ ਦੁੱਖ ਦੇਕੇ ਮੇਰਾ ਮਖੌਲ ਨਾ ਉਡਾਉਣਗੇ।" ਪਰ ਸ਼ਾਊਲ ਦਾ ਸਹਾਇਕ ਇਸ ਕਂਮੋਂ ਡਰ ਗਿਆ ਅਤੇ ਉਸਨੇ ਮਾਰਨ ਤੋਂ ਇਨਕਾਰ ਕਰ ਦਿੱਤਾ।ਸ਼ਾਊਲ ਨੇ ਆਪਣੀ ਤਲਵਾਰ ਖੁਦ ਕਢੀ ਅਤੇ ਆਪਣੇ-ਆਪ ਨੂੰ ਵਢ ਸੁਟਿਆ।
5 ਸ੍ਸਹਾਇਕ ਨੇ ਵੇਖਿਆ ਕਿ ਸ਼ਾਊਲ ਮੋਇਆ ਪਿਆ ਹੈ ਤਾਂ ਉਸਨੇ ਵੀ ਆਪਣੀ ਤਲਵਾਰ ਕਢਕੇ ਆਪਣੇ-ਆਪ ਨੂੰ ਵੀ ਵਢ ਸੁਟਿਆ। ਉਹ ਸ਼ਾਊਲ ਦੇ ਨਾਲ ਉਥੇ ਹੀ ਮਰ ਗਿਆ।
6 ਤਾਂ ਉਸ ਦਿਨ ਸ਼ਾਊਲ ਉਸਦਾ ਸਹਾਇਕ ਆਦਮੀ ਅਤੇ ਸ਼ਾਊਲ ਦੇ ਤਿੰਨ ਪੁੱਤਰ ਇੱਕੋ ਦਿਨ ਹੀ ਇਕਠਿਆਂ ਹੀ ਮਰੇ।
7 ਉਨ੍ਹਾਂ ਇਸਰਾਏਲੀ ਮਨੁਖਾਂ ਨੇ ਜੋ ਉਸ ਵਾਦੀ ਦੇ ਦੂਜੇ ਪਾਸੇ ਸਨ ਅਤੇ ਉਨ੍ਹਾਂ ਨੇ ਜੋ ਯਰਦਨ ਨਦੀ ਤੋਂ ਪਾਰ ਸਨ ਜਦ ਇਹ ਵੇਖਿਆ ਕਿ ਇਸਰਾਏਲ ਦੇ ਲੋਕ ਨੱਸ ਗਏ ਹਨ ਅਤੇ ਸ਼ਾਊਲ ਅਤੇ ਉਸਦੇ ਪੁੱਤਰ ਮਰੇ ਪਏ ਹਨ, ਤਾਂ ਉਹ ਵੀ ਸ਼ਹਿਰਾਂ ਨੂੰ ਛੱਡਾਕੇ ਭੱਜ ਗਏ ਅਤੇ ਫ਼ਿਲਸਤੀ ਉਨ੍ਹਾਂ ਜਗ਼੍ਹਾ ਉੱਤੇ ਆਕੇ ਵਸ ਗਏ।
8 ਅਗਲੇ ਦਿਨ, ਜਦ ਫ਼ਲਿਸਤੀ ਉਨ੍ਹਾਂ ਲੋਥਾਂ ਦੇ ਸਮਾਨ ਲਾਹੁਣ ਆਏ ਤਾਂ ਉਨ੍ਹਾਂ ਨੂੰ ਸ਼ਾਊਲ ਅਤੇ ਉਸਦੇ ਤਿੰਨੋ ਪੁੱਤਰ ਗਿਲਬੋਆ ਪਹਾੜ ਵਿੱਚ ਡਿੱਗੇ ਪਏ ਲਭੇ।
9 ਤਾਂ ਉਨ੍ਹਾਂ ਨੇ ਉਸਦਾ ਸਿਰ ਵਢ ਸੁਟਿਆ ਅਤੇ ਉਸਦੇ ਸ਼ਸਤਰ ਲਾਹਕੇ ਫ਼ਲਿਸਤੀਆਂ ਦੇ ਦੇਸ਼ ਵਿੱਚ ਭੇਜ ਦਿੱਤੇ ਜੋ ਉਹ ਉਨ੍ਹਾਂ ਬੁੱਤਾਂ ਦੇ ਮੰਦਰਾਂ ਵਿੱਚ ਅਤੇ ਲੋਕਾਂ ਵਿੱਚ ਉਸਦਾ ਢਂਡੋਰਾ ਫ਼ੇਰਨ।
10 ਉਨ੍ਹਾਂ ਨੇ ਉਸਦੇ ਸ਼ਸਤਰਾਂ ਨੂੰ ਅਸ਼ਤਾਰੋਥ ਦੇਵੀ ਦੇ ਮੰਦਰ ਵਿੱਚ ਰੱਖਿਆ। ਸ਼ਾਊਲ ਦੀ ਲੋਥ ਨੂੰ ਉਨ੍ਹਾਂ ਨੇ ਬੈਤ-ਸ਼ਾਨ ਦੀ ਕੰਧ ਉੱਪਰ ਟੰਗ ਦਿੱਤਾ।
11 ਜਦ ਯਾਬੇਸ ਗਿਲਆਦ ਦੇ ਵਾਸੀਆਂ ਨੇ ਸੁਣਿਆ ਕਿ ਫ਼ਲਿਸਤੀਆਂ ਨੇ ਸ਼ਾਊਲ ਨਾਲ ਇਵੇਂ ਕੀਤਾ।
12 ਤਾਂ ਯਾਬੇਸ਼ ਦੇ ਸਾਰੇ ਸਿਪਾਹੀ ਬੈਤ-ਸ਼ਾਨ ਨੂੰ ਗਏ। ਉਹ ਸਾਰੀ ਰਾਤ ਤੁਰਦੇ ਗਏ। ਤਾਂ ਉਥੇ ਜਾਕੇ ਉਨ੍ਹਾਂ ਨੇ ਸ਼ਾਊਲ ਦੇ ਸ਼ਰੀਰ ਨੂੰ ਬੈਤ-ਸ਼ਾਨ ਦੀ ਕੰਧ ਤੋਂ ਉਤਾਰਿਆ। ਉਨ੍ਹਾਂ ਨੇ ਸ਼ਾਊਲ ਪੁੱਤਰਾਂ ਦੀਆਂ ਲੋਥਾਂ ਨੂੰ ਵੀ ਦੀਵਾਰ ਤੋਂ ਉਤਾਰਿਆ। ਫ਼ੇਰ ਉਹ ਲੋਥਾਂ ਯਾਬੇਸ਼ ਨੂੰ ਲੈ ਗਏ। ਉਥੇ ਯਾਬੇਸ਼ ਦੇ ਲੋਕਾਂ ਨੇ ਸ਼ਾਊਲ ਅਤੇ ਉਸਦੇ ਤਿੰਨੋ ਪੁੱਤਰਾਂ ਦੀਆਂ ਲੋਥਾਂ ਨੂੰ ਸਾੜ ਦਿੱਤਾ।
13 ਫ਼ਿਰ ਇਨ੍ਹਾਂ ਲੋਕਾਂ ਨੇ ਸ਼ਾਊਲ ਅਤੇ ਉਸ ਦੇ ਤਿੰਨੋ ਪੁੱਤਰਾਂ ਦੀਆਂ ਹੱਡੀਆਂ ਨੂੰ ਯਾਬੇਸ ਦੇ ਵੱਡੇ ਬਲੂਤ ਦੇ ਬਿਰਛ ਹੇਠਾਂ ਦੱਬ ਦਿੱਤਾ। ਤਦ ਯਾਬੇਸ ਦੇ ਲੋਕਾਂ ਨੇ ਉਨ੍ਹਾਂ ਪ੍ਰਤੀ ਆਪਣਾ ਦੁੱਖ ਪਰਗਟ ਕੀਤਾ ਅਤੇ ਸੱਤ ਦਿਨ ਤੱਕ ਵਰਤ ਰੱਖਿਆ।