ਅਮਸਾਲ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31


ਕਾਂਡ 1

1 ਭੂਮਿਕਾ ਇਹ ਕਹਾਉਤਾਂ ਦਾਊਦ ਦੇ ਪੁੱਤਰ ਸੁਲੇਮਾਨ ਦੁਆਰਾ ਲਿਖੀਆਂ ਗਈਆ ਹਨ। ਸੁਲੇਮਾਨ ਇਸਰਾਏਲ ਦਾ ਪਾਤਸ਼ਾਹ ਸੀ।
2 ਇਹ ਸ਼ਬਦ ਇਸ ਲਈ ਲਿਖੇ ਗਏ ਸਨ ਤਾਂ ਜੋ ਆਦਮੀ ਸਿਆਣਪ ਅਤੇ ਅਨੁਸ਼ਾਸਨ ਸਿਖ੍ਖ ਸਕੇ ਅਤੇ ਸਮਝਦਾਰੀ ਲਿਆਉਣ ਵਾਲੇ ਸ਼ਬਦਾਂ ਨੂੰ ਪਹਿਚਾਣ ਸਕੇ।
3 ਜੋ ਉਹ ਸਹੀ ਮਤ੍ਤ ਹਾਸਿਲ ਕਰ ਲਵੇ ਜਿਵੇਂ-- ਉਹ ਕਿਵੇਂ ਕਰੇ ਜੋ ਧਰਮੀ, ਨਿਆਂਈ ਅਤੇ ਇਮਾਨਦਾਰ ਹੋਵੇ।
4 ਇਹ ਸ਼ਬਦ ਮੂਰਖ ਲੋਕਾਂ ਨੂੰ ਸਮਝਦਾਰੀ ਅਤੇ ਜਵਾਨ ਲੋਕਾਂ ਨੂੰ ਗਿਆਨ ਅਤੇ ਅਕਲਮਂਦੀ ਸਿਖਾਉਣ ਲਈ ਹਨ।
5 ਸਿਆਣੇ ਆਦਮੀਆਂ ਨੂੰ ਸੁਣਕੇ ਆਪਣਾ ਗਿਆਨ ਵਧਾਉਣ ਦਿਓ ਅਤੇ ਸਿਖ੍ਖੇ ਹੋਇਆਂ ਆਦਮੀਆਂ ਨੂੰ ਆਪਣੇ ਰਾਹ ਦਾ ਸਹੀ ਨਿਰਦੇਸ਼ਨ ਹਾਸਿਲ ਕਰਨ ਦਿਓ।
6 ਫ਼ੇਰ ਉਹ ਲੋਕ ਕਹਾਉਤਾਂ, ਦਿ੍ਰਸ਼ਟਾਂਤਾਂ, ਸਿਆਣੇ ਬੰਦਿਆਂ ਦੀਆਂ ਸਿਖਿਆਵਾਂ, ਅਤੇ ਉਨ੍ਹਾਂ ਦੀਆਂ ਬੁਝਾਰਤਾਂ ਨੂੰ ਸਮਝਣ ਦੇ ਯੋਗ ਹੋਣਗੇ।
7 ਯਹੋਵਾਹ ਤੋਂ ਡਰਨਾ ਗਿਆਨ ਦੀ ਸ਼ੁਰੂਆਤ ਹੈ। ਪਰ ਬੁਰੇ ਬੰਦੇ ਅਨੁਸ਼ਾਸਨ ਅਤੇ ਸਿਆਣਪ ਨੂੰ ਨਫ਼ਰਤ ਕਰਦੇ ਹਨ।
8 ਮੇਰੇ ਬੇਟੇ, ਜਦੋਂ ਤੁਹਾਡਾ ਪਿਤਾ ਤਹਾਨੂੰ ਸੁਧਾਰੇ ਤਾਂ ਉਸਨੂੰ ਧਿਆਨ ਨਾਲ ਸੁਣੋ। ਅਤੇ ਆਪਣੀ ਮਾਤਾ ਦੀ ਸਿਖਿਆ ਨੂੰ ਤਿਆਗੋ ਨਾ।
9 ਕਿਉਂ ਕਿ ਜੋ ਕੁਝ ਵੀ ਤੁਹਾਡੇ ਮਾਪੇ ਤੁਹਾਨੂੰ ਸਿਖਾਉਂਦੇ ਹਨ, ਤੁਹਾਡੇ ਸਿਰ ਤੇ ਹਾਰ ਵਾਂਗ ਜਾਂ ਤੁਹਾਡੀ ਗਰਦਨ ਦੀ ਸ਼ੋਭਾ ਵਧਾਉਣ ਲਈ ਖੂਬਸੂਰਤ ਹਾਰ ਵਾਂਗ ਹੁੰਦਾ ਹੈ।
10 ਮੇਰੇ ਬੇਟੇ, ਪਾਪੀ ਤੁਹਾਡੇ ਕੋਲੋਂ ਉਹ ਗੱਲਾਂ ਕਰਵਾਉਣ ਦੀ ਕੋਸ਼ਿਸ਼ ਕਰਨਗੇ ਜੋ ਗ਼ਲਤ ਹਨ। ਉਨ੍ਹਾਂ ਵੱਲ ਧਿਆਨ ਨਾ ਦਿਓ!
11 ਜੇ ਉਹ ਆਖਣ, "ਸਾਡੇ ਨਾਲ ਆਓ! ਆਓ ਆਪਾਂ ਲੁਕ ਜਾਈਏ ਅਤੇ ਕਿਸੇ ਨੂੰ ਮਾਰਨ ਲਈ ਇੰਤਜ਼ਾਰ ਕਰੀਏ। ਆਓ ਆਪਾਂ ਬਿਨਾ ਕਾਰਣ ਕਿਸੇ ਬੇਗੁਨਾਹ ਬੰਦੇ ਉੱਤੇ ਹਮਲਾ ਕਰੀਏ।
12 ਆਓ, ਸਆਪਾਂ ਉਨ੍ਹਾਂ ਨੂੰ ਕਬਰ ਵਾਂਗ ਜਿਉਦਿਆਂ ਹੀ ਅਤੇ ਪੂਰੀ ਤਰ੍ਹਾਂ ਨਿਗਲ ਜਾਵਾਂਗੇ ਜਿਵੇਂ ਕੋਈ ਟੋਏ ਵਿੱਚ ਚਲਿਆ ਜਾਂਦਾ ਹੈ।
13 ਅਸੀਂ ਸਾਰੀਆਂ ਕੀਮਤੀ ਚੀਜ਼ਾਂ ਲੈ ਲਵਾਂਗੇ। ਅਤੇ ਉਸ ਲੁੱਟ ਨਾਲ ਆਪਣੇ ਘਰ ਭਰ ਲਵਾਂਗੇ।
14 ਇਸ ਲਈ ਆਓ ਸਾਡੇ ਨਾਲ ਮਿਲ ਜਾਵੋ ਅਤੇ ਜੋ ਕੁਝ ਵੀ ਸਾਨੂੰ ਮਿਲੇਗਾ, ਅਸੀਂ ਬਰਾਬਰ-ਬਰਾਬਰ ਵੰਡ ਲਵਾਂਗੇ।"
15 ਮੇਰੇ ਬੇਟੇ, ਇਨ੍ਹਾਂ ਲੋਕਾਂ ਦੇ ਮਗਰ ਨਾ ਲੱਗੋ, ਉਨ੍ਹਾਂ ਦੇ ਰਾਹਾਂ ਤੋਂ ਆਪਣੇ ਕਦਮ ਪਰ੍ਹੇ ਰੱਖੋ।
16 ਜਿਵੇਂ ਉਹ ਬਦੀ ਕਰਨ ਵਿੱਚ ਤੇਜ-ਤਰਾਰ ਅਤੇ ਲੋਕਾਂ ਨੂੰ ਮਾਰਨ ਲਈ ਬਹੁਤ ਤੇਜ਼ ਹਨ।
17 ਲੋਕੀਂ ਪੰਛੀਆਂ ਨੂੰ ਫ਼ਾਹੁਣ ਲਈ ਜਾਲ ਵਿਛਾਉਂਦੇ ਹਨ। ਪਰ ਜਦੋਂ ਪੰਛੀ ਦੇਖ ਰਹੇ ਹੋਣ ਤਾਂ ਜਾਲ ਵਿਛਾਉਣਾ ਬੇਕਾਰ ਹੁੰਦਾ ਹੈ।
18 ਅਤੇ ਇਹ ਲੋਕ ਸਿਰਫ਼ ਆਪਣੀ ਹੀ ਮੌਤ ਦੇ ਇੰਤਜ਼ਾਰ ਵਿੱਚ ਝੂਠ ਬੋਲਦੇ ਹਨ, ਉਹ ਖੁਦ ਹੀ ਆਪਣੇ ਜਾਲ ਵਿੱਚ ਫ਼ਸ ਜਾਣਗੇ ਤੇ ਤਬਾਹ ਹੋ ਜਾਣਗੇ।
19 ਲੋਭੀ ਬੰਦਿਆਂ ਨੂੰ ਹਮੇਸ਼ਾ ਉਨ੍ਹਾਂ ਦੇ ਅਮਲ ਹੀ ਤਬਾਹ ਕਰਦੇ ਹਨ।
20 ਸਿਆਣਪ ਰਾਹਾਂ ਤੇ ਰੋ ਰਹੀ ਹੈ, ਉਹ ਬਜ਼ਾਰਾਂ ਵਿੱਚ ਚੀਕਦੀ ਹੈੈ।
21 ਉਹ ਭੀੜ ਭਰੇ ਚੌਰਾਹਿਆਂ ਉੱਤੇ ਹੋਕਾ ਦੇ ਰਹੀ ਹੈ। ਉਹ ਸ਼ਹਿਰ ਦੇ ਫ਼ਾਟਕਾਂ ਦੇ ਨੇੜੇ ਖਲੋਤੀ ਹੈ ਅਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਸਿਆਣਪ ਆਖਦੀ ਹੈ:
22 "ਕਿੰਨਾ ਕੁ ਚਿਰ ਤੁਸੀਂ ਸਿਧਾਰਨ ਲੋਕ ਆਪਣੀ ਸਾਧਾਰਨਤਾਂ ਨੂੰ ਪਿਆਰ ਕਰਦੇ ਰਹੋਁਗੇ? ਤੁਸੀਂ ਮਖੌਲੀੇ ਕਿੰਨਾ ਕੁ ਚਿਰ ਹੋਰਨਾਂ ਦਾ ਮਖੌਲ ਉਡਾਉਂਗੇ? ਤੁਸੀਂ ਮੂਰਖੋ ਕਦੋਂ ਤੀਕ ਗਿਆਨ ਨੂੰ ਨਫ਼ਰਤ ਕਰੋਂਗੇ?
23 ਜੇ ਤੁਸੀਂ ਮੇਰੀ, ਤੁਹਾਨੂੰ ਸੁਧਾਰਨ ਦੀ ਪੁਕਾਰ ਦਾ ਜਵਾਬ ਦਿੱਤਾ ਹੁੰਦਾ ਮੈਂ ਤੁਹਾਨੂੰ ਉਹ ਹਰ ਗੱਲ ਦੱਸ ਦਿੰਦੀ ਜੋ ਮੈਂ ਜਾਣਦੀ ਸਾਂ। ਮੈਂ ਤੁਹਾਨੂੰ ਆਪਣਾ ਸਾਰਾ ਗਿਆਨ ਦੇ ਦਿੰਦੀ।
24 "ਪਰ ਤੁਸੀਂ ਮੇਰੀ ਗੱਲ ਸੁਣਨ ਤੋਂ ਇਨਕਾਰ ਕੀਤਾ। ਮੈਂ ਤੁਹਾਡੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਤੁਹਾਡੇ ਵੱਲ ਆਪਣਾ ਹੱਥ ਵਧਾਇਆ - ਪਰ ਤੁਸੀਂ ਮੇਰੀ ਸਹਾਇਤਾ ਪ੍ਰਵਾਨ ਕਰਨ ਤੋਂ ਇਨਕਾਰ ਕੀਤਾ।
25 ਤੁਸੀਂ ਮੂੰਹ ਫ਼ੇਰ ਲਿਆ ਅਤੇ ਮੇਰੀ ਤੁਹਾਨੂੰ ਸੁਧਾਰਨ ਦੀ ਕੋਸ਼ਿਸ ਨੂੰ ਤੁਸਾਂ ਅਣਗੌਲਿਆਂ ਕਰ ਦਿੱਤਾ। ਤੁਸੀਂ ਮੇਰੇ ਸ਼ਬਦਾਂ ਉੱਤੇ ਭਰੋਸਾ ਕਰਨ ਤੋਂ ਇਨਕਾਰ ਕਰ ਦਿੱਤਾ।
26 ਇਸ ਲਈ, ਮੈਂ ਤੁਹਾਡੀ ਬਿਪਤਾ ਉੱਤੇ ਹਸ੍ਸਾਂਗੀ। ਮੈਂ ਤੁਹਾਡਾ ਮਜ਼ਾਕ ਉਡਾਵਾਂਗੀ ਜਦੋਂ ਤੁਹਾਡੇ ਉੱਤੇ ਡਰ ਆਉਣ ਲੱਗੇਗਾ।
27 ਜਦੋਂ ਮੁਸੀਬਤਾਂ ਭਿਆਨਕ ਤੂਫ਼ਾਨ ਵਾਂਗ ਤੁਹਾਡੇ ਉੱਤੇ ਟੁੱਟ ਪੈਣਗੀਆਂ, ਜਦੋਂ ਮੁਸੀਬਤਾਂ ਤੁਹਾਡੇ ਉੱਪਰ ਆਉਣਗੀਆਂ ਜਦੋਂ ਮੁਸੀਬਤ ਅਤੇ ਗ਼ਮ ਤੁਹਾਨੂੰ ਦਬਾ ਲੈਣਗੇ।
28 "ਜਦੋਂ ਇਹ ਸਭ ਗੱਲਾਂ ਵਾਪਰਨਗੀਆਂ ਤਾਂ ਤੁਸੀਂ ਮੇਰੇ ਕੋਲੋਂ ਸਹਾਇਤਾ ਮੰਗੋਂਗੇ। ਮੈਂ ਤੁਹਾਡੀ ਸਹਾਇਤਾ ਨਹੀਂ ਕਰਾਂਗੀ। ਤੁਸੀਂ ਮੇਰੀ ਤਲਾਸ਼ ਕਰੋਂਗੇ ਪਰ ਮੈਂ ਤੁਹਾਨੂੰ ਨਹੀਂ ਮਿਲਾਂਗੀ।
29 ਕਿਉਂ ਕਿ ਉਨ੍ਹਾਂ ਨੇ ਗਿਆਨ ਨੂੰ ਨਫ਼ਰਤ ਕੀਤੀ ਅਤੇ ਤੁਸੀਂ ਯਹੋਵਾਹ ਤੋਂ ਡਰਨ ਤੋਂ ਇਨਕਾਰ ਕਰ ਦਿੱਤਾ।
30 ਕਿਉਂਕਿ ਉਨ੍ਹਾਂ ਨੇ ਮੇਰੀ ਸਲਾਹ ਦੀ ਇੱਛਾ ਨਹੀਂ ਕੀਤੀ ਅਤੇ ਮੇਰੀ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਨੂੰ ਅਪ੍ਰਵਾਨ ਕਰ ਦਿੱਤਾ,
31 ਉਹ ਆਪਣੇ ਰਾਹਾਂ ਦਾ ਫ਼ਲ ਖਾਣਗੇ, ਅਤੇ ਆਪਣੀਆਂ ਹੀ ਸਕੀਮਾਂ ਨਾਲ ਭਰ ਜਾਣਗੇ!
32 "ਜੇਕਰ ਸਾਧਾਰਣ ਲੋਕ ਇਸਤੋਂ ਦੂਰ ਪਰਤ ਜਾਣਗੇ, ਇਹ ਉਨ੍ਹਾਂ ਨੂੰ ਮਾਰ ਦੇਵੇਗਾ, ਅਤੇ ਆਤਮ-ਸੰਤੁਸ਼ਟੀ ਮੂਰਖਾਂ ਨੂੰ ਤਬਾਹ ਕਰ ਦੇਵੇਗੀ।
33 ਪਰ ਉਹ ਬੰਦਾ ਜਿਹੜਾ ਮੇਰੀ ਗੱਲ ਮੰਨਦਾ ਹੈ ਉਹ ਸੁਰਖਿਆ ਨਾਲ ਜੀਵੇਗਾ। ਉਹ ਮੁਸੀਬਤ ਦੇ ਡਰ ਤੋਂ ਬਿਨਾਂ ਸੌਖੇ ਹੋਕੇ ਰਹਿ ਸਕਦੇ ਹਨ।"
ਕਾਂਡ 2

1 ਮੇਰੇ ਬੇਟੇ, ਜੇਕਰ ਤੁਸੀਂ ਉਸ ਨੂੰ ਸੁਣੋਁਗੇ ਜੋ ਮੈਂ ਆਖਣਾ ਚਾਹੁੰਦਾ, ਅਤੇ ਜੇਕਰ ਤੁਸੀਂ ਮੇਰੇ ਹੁਕਮਾਂ ਨੂੰ ਦਿਲ ਵਿੱਚ ਰੱਖੋਂਗੇ।
2 ਤਾਂ ਜੋ ਤੁਸੀਂ ਸਿਆਣਪ ਵੱਲ ਧਿਆਨ ਦੇਵੋਁ ਅਤੇ ਆਪਣੇ ਮਨ ਨੂੰ ਸਮਝਦਾਰੀ ਵੱਲ ਲਾਵੋ।
3 ਅਸਲ ਵਿੱਚ, ਜੇਕਰ ਤੁਸੀਂ ਅੰਤਰਦਿ੍ਰਸ਼ਟੀ ਲਈ ਪੁਕਾਰ ਕਰੋ ਅਤੇ ਸਮਝਦਾਰੀ ਲਈ ਚੀਕੋਁ।
4 ਅਤੇ ਜੇਕਰ ਤੁਸੀਂ ਸਿਆਣਪ ਨੂੰ ਇੰਝ ਲੱਭੋਁਗੇ ਜਿਵੇਂ ਕੋਈ ਚਾਂਦੀ ਨੂੰ ਲੱਭਦਾ ਹੈ, ਜੇਕਰ ਤੁਸੀਂ ਇਸ ਦੀ ਇੰਝ ਭਾਲ ਕਰੋ ਜਿਵੇਂ ਲੋਕੀਂ ਲੁਕੇ ਹੋਏ ਖਜ਼ਾਨੇ ਨੂੰ ਭਾਲਦੇ ਹਨ
5 ਫ਼ੇਰ ਤੁਸੀਂ ਸਮਝੋਂਗੇ ਕਿ ਯਹੋਵਾਹ ਤੋਂ ਡਰਨ ਦਾ ਭਾਵ ਕੀ ਹੈ, ਅਤੇ ਪਰਮੇਸ਼ੁਰ ਨੂੰ ਜਾਣ ਜਾਵੋ।
6 ਕਿਉਂ ਜੁ ਯਹੋਵਾਹ ਹੀ ਸਿਆਣਪ ਦਿੰਦਾ ਹੈ, ਅਤੇ ਗਿਆਨ ਅਤੇ ਸਮਝਦਾਰੀ ਉਸਦੇ ਮੂੰਹ ਚੋ ਆਉਂਦੀ ਹੈ।
7 ਉਹ ਇਮਾਨਦਾਰ ਲੋਕਾਂ ਲਈ ਸਫ਼ਲਤਾ ਸੰਭਾਲਦਾ ਹੈ, ਅਤੇ ਉਨ੍ਹਾਂ ਲਈ ਢਾਲ ਹੈ ਜੋ ਨਿਰਦੋਸ਼ ਹੋਕੇ ਜਿਉਂਦੇ ਹਨ।
8 ਉਹ ਉਨ੍ਹਾਂ ਲੋਕਾਂ ਦੀ ਰੱਖਿਆ ਕਰਦਾ ਹੈ ਜੋ ਹੋਰਾਂ ਲੋਕਾਂ ਦਾ ਭਲਾ ਕਰਦੇ ਹਨ। ਉਹ ਆਪਣੇ ਪਵਿੱਤਰ ਲੋਕਾਂ ਦੀ ਰਾਖੀ ਕਰਦਾ ਹੈ।
9 ਜੇਕਰ ਤੁਸੀਂ ਸਿਆਣਪ ਨੂੰ ਭਾਲੋਁਗੇ, ਤਦ ਤੁਸੀਂ ਧਰਮੀਅਤਾ, ਨਿਆਂ ਅਤੇ ਇਮਾਨਦਾਰੀ ਨੂੰ ਸਮਝੋਂਗੇ -- ਦੂਸਰੇ ਸ਼ਬਦਾਂ ਵਿੱਚ ਤੁਸੀਂ ਸਭ ਚੰਗੀਆਂ ਗੱਲਾਂ ਸਮਝੋਂਗੇ।
10 ਕਿਉਂ ਕਿ ਤੁਹਾਡੇ ਦਿਲ ਵਿੱਚ ਸਿਆਣਪ ਆ ਵਸੇਗੀ, ਅਤੇ ਗਿਆਨ ਤੁਹਾਨੂੰ ਖੁਸ਼ ਕਰੇਗਾ।
11 ਸਮਝਦਾਰੀ (ਸਹੀ ਜੀਵਨ ਢੰਗ ਚੁਨਣਾ) ਤੁਹਾਡੀ ਰੱਖਿਆ ਕਰੇਗੀ, ਤੁਹਾਡੀ ਸਮਝਦਾਰੀ ਤੁਹਾਡਾ ਬਚਾਉ ਕਰੇਗੀ।
12 ਸਿਆਣਪ ਤੁਹਾਨੂੰ ਬੁਰੇ ਲੋਕਾਂ ਦੇ ਰਾਹ ਤੋਂ ਬਚਾਵੇਗੀ। ਉਨ੍ਹਾਂ ਲੋਕਾਂ ਤੋਂ ਜੋ ਵਿਦ੍ਰੋਹ ਬਾਰੇ ਬੋਲਦੇ ਹਨ।
13 ਜਿਹੜੇ ਲੋਕ ਅੰਧਕਾਰ ਵਿਚਲੇ ਰਾਹਾਂ ਤੇ ਚੱਲਣ ਲਈ ਸਿਧ੍ਧੇ ਰਾਹਾਂ ਨੂੰ ਛੱਡ ਦਿੰਦੇ ਹਨ,
14 ਜਿਹੜੇ ਲੋਕ ਗ਼ਲਤ ਕੰਮ ਕਰਕੇ ਖੁਸ਼ ਹੁੰਦੇ ਹਨ ਅਤੇ ਵਿਦ੍ਰੋਹ ਕਰਨ ਅਤੇ ਬਦੀ ਕਰਨ ਵਿੱਚ ਆਨੰਦ ਮਾਣਦੇ ਹਨ।
15 ਉਨ੍ਹਾਂ ਦੇ ਰਾਹ ਵਿਂਗੇ-ਤੜਿਂਗੇ ਹਨ, ਅਤੇ ਉਹ ਆਪਣੇ ਰਾਹਾਂ ਵਿੱਚ ਅਸੰਗਤ ਹਨ।
16 ਸਿਆਣਪ ਤੁਹਾਨੂੰ ਇੱਕ ਵਿਦੇਸ਼ੀ ਔਰਤ, ਇੱਕ ਅਜਨਬੀ ਤੋਂ ਬਚਾਵੇਗੀ ਜੋ ਇੰਨੀਆਂ ਕੂਲੀਆਂ ਗੱਲਾਂ ਕਰਦੀ ਹੈ।
17 ਉਹ ਆਪਣੇ ਜਵਾਨੀ ਦੇ ਸਾਬੀ ਨੂੰ ਤਿਆਗ ਦਿੰਦੀ ਹੈ ਅਤੇ ਪਰਮੇਸ਼ੁਰ ਅੱਗੇ ਕੀਤੇ ਆਪਣੇ ਇਕਰਾਰਨਾਮੇ ਨੂੰ ਭੁੱਲ ਜਾਂਦੀ ਹੈ।
18 ਅਤੇ ਹੁਣ, ਉਸਦੇ ਨਾਲ ਉਸਦੇ ਘਰ ਜਾਣਾ ਮੌਤ ਦਾ ਰਾਹ ਹੈ! ਅਤੇ ਉਸ ਦਾ ਰਾਹ ਤੁਹਾਨੂੰ ਮੁਰਦਿਆਂ ਦੀ ਦੁਨੀਆਂ ਵਿੱਚ ਲਿਜਾਂਦਾ ਹੈ!
19 ਉਹ ਖੁਦ ਵੀ ਕਬਰ ਦੀ ਤਰ੍ਹਾਂ ਹੀ ਹੈ। ਜਿਹੜੇ ਲੋਕੀ ਉਸਦੇ ਘਰ ਜਾਂਦੇ ਹਨ, ਆਪਣੀ ਜਾਨ ਗਵਾ ਲੈਂਦੇ ਹਨ, ਅਤੇ ਕਦੇ ਵੀ ਪਰਤ ਕੇ ਨਹੀਂ ਆਉਂਦੇ।
20 ਸਿਆਣਪ ਤੁਹਾਨੂੰ ਚੰਗੇ ਬੰਦਿਆਂ ਦਾ ਰਾਹ ਤੇ ਚਲਣ ਲਈ, ਅਤੇ ਧਰਮੀ ਦੇ ਰਾਹਾਂ ਤੇ ਰਹਿਣ ਲਈ ਤੁਹਾਡੀ ਮਦਦ ਕਰੇਗੀ।
21 ਕਿਉਂ ਕਿ ਸਿਰਫ਼ ਇਮਾਨਦਾਰ ਲੋਕ ਹੀ ਧਰਤੀ ਉੱਤੇ ਰਹਿਣਗੇ ਅਤੇ ਨਿਰਦੋਸ਼ ਲੋਕ ਹੀ ਇਸ ਉੱਤੇ ਬਚਣਗੇ।
22 ਪਰ ਦੁਸ਼ਟ ਲੋਕ ਧਰਤੀ ਤੋਂ ਹਟਾੇ ਜਾਣਗੇ, ਅਤੇ ਜਿਹੜੇ ਘਿਰਣਾ ਯੋਗ ਹਨ ਇਸ ਉਤੋਂ ਉਖਾੜੇ ਜਾਣਗੇ।
ਕਾਂਡ 3

1 ਮੇਰੇ ਬੇਟੇ, ਮੇਰੀ ਸਿਖਿਆ ਨੂੰ ਭੁੱਲੀਁ ਨਾ, ਪਰ ਮੇਰੇ ਹੁਕਮਾਂ ਨੂੰ ਆਪਣੇ ਦਿਲ ਅੰਦਰ ਰੱਖੀਁ।
2 ਜਿਨ੍ਹਾਂ ਗੱਲਾਂ ਦੀ ਮੈਂ ਤੈਨੂੰ ਸਿਖਿਆ ਦਿਂਦ੍ਦਾ ਹਾਂ ਉਹ ਤੇਰੇ ਜੀਵਨ ਨੂੰ ਲੰਮਾ ਕਰਨਗੀਆਂ ਅਤੇ ਤੈਨੂੰ ਸ਼ਾਂਤੀ ਦੇਣਗੀਆਂ।
3 ਨਮਕਹਲਾਲੀ ਅਤੇ ਸੱਚ ਤੈਨੂੰ ਕਦੇ ਨਾ ਛੱਡਣ। ਇਨ੍ਹਾਂ ਨੂੰ ਤੂੰ ਆਪਣੀ ਗਰਦਨ ਦੁਆਲੇ ਬੰਨ੍ਹ ਲੈ। ਅਤੇ ਉਨ੍ਹਾਂ ਨੂੰ ਆਪਣੇ ਦਿਲ ਉੱਤੇ ਲਿਖ ਲੈ।
4 ਫ਼ੇਰ ਤੂੰ ਮਿਹਰ ਅਤੇ ਚੰਗੀ ਪਰਤਿਸ਼ਠਾ, ਪਰਮੇਸ਼ੁਰ ਅਤੇ ਲੋਕਾਂ ਦੋਵਾਂ ਦੇ ਸਾ੍ਹਮਣੇ ਕਮਾਵੇਂਗਾ।
5 ਯਹੋਵਾਹ ਉੱਤੇ ਪੂਰੀ ਤਰ੍ਹਾਂ ਭਰੋਸਾ ਕਰੋ, ਆਪਣੀ ਹੀ ਸਮਝਦਾਰੀ ਉੱਤੇ ਨਿਰਭਰ ਨਾ ਰਹੋ।
6 ਹਮੇਸ਼ਾ ਪਰਮੇਸ਼ੁਰ ਦੇ ਹੁਕਮ ਦਾ ਪਾਲਣ ਕਰੋ ਜਿੱਥੇ ਵੀ ਤੁਸੀਂ ਜਾਵੋਁ। ਉਹ ਤੁਹਾਡੇ ਰਾਹਾਂ ਨੂੰ ਸਿਧਿਆਂ ਕਰੇਗਾ।
7 ਆਪਣੇ ਆਪ ਨੂੰ ਚਾਲਾਕ ਨਾ ਸਮਝੋ, ਪਰ ਯਹੋਵਾਹ ਪਾਸੋਂ ਡਰੋ ਅਤੇ ਬਦੀ ਤੋਂ ਦੂਰ ਰਹੋ।
8 ਜੇ ਤੁਸੀਂ ਇਸ ਤਰ੍ਹਾਂ ਕਰੋਂਗੇ, ਤਾਂ ਇਹ ਤੁਹਾਡੇ ਸ਼ਰੀਰ ਲਈ ਦੁਆਈ ਵਰਗੀ ਹੋਵੇਗੀ, ਅਤੇ ਤੁਹਾਡੀਆਂ ਹੱਡੀਆਂ ਲਈ ਪੋਸਣ ਹੋਵੇਗੀ।
9 ਆਪਣੀ ਦੌਲਤ ਤੋਂ ਅਤੇ ਆਪਣੀਆਂ ਫ਼ਸਲਾਂ ਦੇ ਪਹਿਲੇ ਫ਼ਲਾਂ ਤੋਂ ਯਹੋਵਾਹ ਦਾ ਸਤਿਕਾਰ ਕਰੋ।
10 ਫ਼ੇਰ ਤੁਹਾਡੇ ਗੋਦਾਮ ਦਾਣਿਆ ਨਾਲ ਭਰ ਜਾਣਗੇ ਅਤੇ ਤੁਹਾਡੇ ਘੜੇ ਮੈਅ ਨਾਲ ਭਰ ਜਾਣਗੇ।
11 ਮੇਰੇ ਬੇਟੇ, ਯਾਹੋਵਾਹ ਦੇ ਅਨੁਸ਼ਾਸਨ ਨੂੰ ਨਾਮਂਜ਼ੂਰ ਨਾ ਕਰੋ ਅਤੇ ਉਸਦੇ ਸੁਧਾਰ ਦਾ ਬੁਰਾ ਨਾ ਮਨਾਓ।
12 ਕਿਉਂਕਿ ਯਹੋਵਾਹ ਉਨ੍ਹਾਂ ਲੋਕਾਂ ਨੂੰ ਸੁਧਾਰਦਾ ਹੈ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ ਜਿਵੇਂ ਇੱਕ ਪਿਤਾ ਇੱਕ ਪੁੱਤਰ ਨੂੰ ਸੁਧਾਰਦਾ ਜਿਸ ਵਿੱਚ ਉਹ ਪ੍ਰਸੰਨਤਾ ਮਹਿਸੂਸ ਕਰਦਾ।
13 ਧੰਨ ਹੈ ਉਹ ਬੰਦਾ ਜਿਹੜਾ ਸਿਆਣਪ ਨੂੰ ਭਾਲਦਾ ਅਤੇ ਸਮਝਦਾਰੀ ਨੂੰ ਮਿਲਦਾ ਹੈ।
14 ਸਿਆਣਪ ਚਾਂਦੀ ਨਾਲੋਂ ਵਧੇਰੇ ਫ਼ਾਇਦੇਮਂਦ ਹੈ ਅਤੇ ਸੋਨੇ ਨਾਲੋਂ ਵਧੇਰੇ ਆਮਦਨੀ ਲਿਆਉਂਦੀ ਹੈ।
15 ਸਿਆਣਪ ਕੀਮਤੀ ਪੱਥਰ ਨਾਲੋਂ ਵਧੇਰੇ ਕੀਮਤੀ ਹੈ ਅਤੇ ਤੁਹਾਡੇ ਸਾਰੇ ਗਹਿਣਿਆਂ ਦਾ ਉਸ ਨਾਲ ਮੁਕਾਬਲਾ ਨਹੀਂ ਕੀਤਾ ਜਾ ਸਕਦਾ।
16 ਸਿਆਨਪ ਨੇ ਸੱਜੇ ਹੱਥ ਵਿੱਚ ਲੰਮੀ ਉਮਰ, ਅਤੇ ਉਸਨੇ ਅਪਣੇ ਖੱਬੇ ਹੱਥ ਵਿੱਚ ਦੌਲਤ ਅਤੇ ਇੱਜ਼ਤ ਫ਼ੜੀ ਹੋਈ ਹੈ।
17 ਉਸਦਾ ਰਾਹ ਬੜਾ ਪ੍ਰਸੰਸਾਮਈ ਹੈ ਅਤੇ ਉਸਦੇ ਸਾਰੇ ਰਾਹ ਸ਼ਾਂਤੀ ਵੱਲ ਅਗਵਾਈ ਕਰਦੇ ਹਨ।
18 ਸਿਆਣਪ ਉਨ੍ਹਾਂ ਲੋਕਾਂ ਲਈ ਜੀਵਨ ਦੇ ਰੁੱਖ ਵਾਂਗ ਹੈ, ਜੋ ਉਸ ਨੂੰ ਕਬੂਲ ਦੇ ਹਨ। ਜਿਹੜੇ ਲੋਕ ਇਸ ਵਿੱਚ ਲਿਪਟੇ ਰਹਿੰਦੇ ਹਨ ਧੰਨ ਸਮਝੇ ਜਾਣਗੇ।
19 ਯਾਹੋਵਾਹ ਨੇ ਧਰਤੀ ਦੀਆਂ ਨੀਹਾਂ ਰੱਖੀਆਂ ਸਿਆਣਪ ਦੁਆਰਾ ਅਤੇ ਸਮਝਦਾਰੀ ਦੁਆਰਾ ਅਕਾਸ਼ ਨੂੰ ਸਬਾਪਿਤ ਕੀਤਾ।
20 ਉਸ ਦੇ ਗਿਆਨ ਦੁਆਰਾ ਧਰਤੀ ਦੇ ਥੱਲਿਓਂ ਝ੍ਝਰਨੇ ਫਟ੍ਟ ਪਏ ਅਤੇ ਬੱਦਲਾਂ ਚੋ ਤਰੇਲ ਚੋਈ।
21 ਮੇਰੇ ਬੇਟੇ, ਉਨ੍ਹਾਂ ਨੂੰ ਆਪਣੀਆਂ ਅੱਖੋਁ ਉਹਲੇ ਨਾ ਹੋਣ ਦੇਵੋ। ਸਹੀ ਨਿਆਂ ਅਤੇ ਸਮਝਦਾਰੀ ਦੀ ਰਾਖੀ ਕਰੋ।
22 ਉਹ ਤੁਹਾਨੂੰ ਜੀਵਨ ਅਤੇ ਤੁਹਾਡੀ ਗਰਦਨ ਨੂੰ ਸੁੰਦਰਤਾ ਦੇਵੇਗਾ।
23 ਫ਼ੇਰ ਤੁਸੀਂ ਸੁਰਖਿਅਤ ਹੋਕੇ ਆਪਣੇ ਰਾਹਾਂ ਤੇ ਬਿਨਾ ਲੜਖੜਾੇ ਚੱਲੋਂਗੇ।
24 ਜਦੋਂ ਤੁਸੀਂ ਲੰਮੇ ਪਵੋਁਗੇ ਤਾਂ ਤੁਹਾਨੂੰ ਡਰ ਨਹੀਂ ਲੱਗੇਗਾ ਅਤੇ ਤੁਹਾਨੂੰ ਬਹੁਤ ਹੀ ਵਧੀਆ ਅਤੇ ਚੈਨ ਭਰੀ ਨੀਂਦ ਆਵੇਗੀ।
25 ਅਚਾਨਕ ਆਉਣ ਵਾਲੀ ਬਿਪਤਾ ਤੋਂ ਨਾ ਡਰੋਜਾਂ ਇਸਤੋਂ ਕਿ ਤੁਸੀਂ ਸੰਕਟ ਵਿੱਚ ਫ਼ਸ ਜਾਵੇਂਗੇ ਜੋ ਕਿ ਦੁਸ਼ਤਾਂ ਉੱਤੇ ਆਉਂਦਾ ਹੈ।
26 ਕਿਉਂ ਕਿ ਯਾਹੋਵਾਹ ਤੇਰੇ ਨਾਲ ਹੈ ਅਤੇ ਉਹ ਤੇਰੇ ਪੈਰਾਂ ਦਾ ਫ਼ਸਾੇ ਜਾਣ ਤੋਂ ਬਚਾਓ ਕਰੇਗਾ।
27 ਉਨ੍ਹਾਂ ਦੀ ਮਦਦ ਕਰਨ ਤੋਂ ਮੁਨਕਰ ਨਾ ਹੋਵੋ ਜੋ ਇਸਦੇ ਅਧਿਕਾਰੀ ਹਨ, ਜਦੋਂ ਤੁਸੀਂ ਮਦਦ ਕਰ ਸਕਦੇ ਹੋਵੋਁ।
28 ਜੇ ਤੁਹਾਡਾ ਗੁਆਂਢੀ ਤੁਹਾਡੇ ਪਾਸੋਂ ਕੁਝ ਮਂਗਦਾ ਹੈ, ਉਹ ਉਸਨੂੰ ਦੇ ਦੇਵੋ! ਉਸਨੂੰ ਇਹ ਨਾ ਆਖੋ, "ਕਲ੍ਹ੍ਹ ਨੂੰ ਆਵੀਁ ਜਦੋਂ ਕਿ ਇਹ ਤੁਹਾਡੇ ਕੋਲ ਹੋਵੇ।"
29 ਆਪਣੇ ਗੁਆਂਢੀ ਦੇ ਖਿਲਾਫ਼, ਉਸਨੂੰ ਕਿਵੇਂ ਵੀ ਨੁਕਸਾਨ ਪਹੁੰਚਾਉਣ ਲਈ ਗੁਪਤ ਯੋਜਨਾਵਾਂ ਨਾ ਬਣਾਓ ਕਿਉਂ ਕਿ ਉਹ ਤੁਹਾਡੇ ਤੇ ਭਰੋਸਾ ਕਰਦਾ ਹੈ।
30 ਬਿਨਾ ਕਿਸੇ ਕਾਰਣ ਦੂਸਰੇ ਆਦਮੀ ਨਾਲ ਦਲੀਲਬਾਜ਼ੀ ਨਾ ਕਰੋ, ਜਦ ਕਿ ਉਸਨੇ ਤੁਹਾਡੇ ਨਾਲ ਕੁਝ ਬੁਰਾ ਨਹੀਂ ਕੀਤਾ।
31 ਹਿਂਸਕ ਆਦਮੀ ਨਾਲ ਈਰਖਾ ਨਾ ਕਰੋ, ਉਸਦੇ ਕਿਸੇ ਵੀ ਤਰੀਕੇ ਦੀ ਨਕਲ ਨਾ ਕਰੋ।
32 ਕਿਉਂਕਿ ਯਹੋਵਾਹ ਕਪਟੀ ਲੋਕਾਂ ਨੂੰ ਨਫ਼ਰਤ ਕਰਦਾ ਹੈ, ਪਰ ਆਪਣੀ ਦੋਸਤੀ ਉਹਨਾਂ ਲੋਕਾਂ ਵੱਲ ਵਧਾਉਂਦਾ ਹੈ ਜੋ ਇਮਾਨਦਾਰ ਹਨ।
33 ਯਹੋਵਾਹ ਚਕਰਦਾਰ ਲੋਕਾਂ ਨੂੰ ਸਰਾਪਦਾ, ਪਰ ਧਰਮੀ ਦੇ ਘਰ ਨੂੰ ਅਸੀਸ ਦਿੰਦਾ ਹੈ।
34 ਯਹੋਵਾਹ ਉਨ੍ਹਾਂ ਦਾ ਮਜ਼ਾਕ ਉਡਾਉਂਦਾ ਹੈ ਜੋ ਹੋਰਨਾਂ ਦਾ ਮਜ਼ਾਕ ਉਡਾਉਂਦੇ ਹਨ, ਪਰ ਨਿਮਾਣੇ ਲੋਕਾਂ ਉੱਪਰ ਮਿਹਰਬਾਨੀ ਦਰਸਾਉਂਦਾ ਹੈ।
35 ਸਿਆਣੇ ਲੋਕਾਂ ਨੂੰ ਇੱਜ਼ਤ ਮਿਲੇਗੀ, ਪਰ ਪਰਮੇਸ਼ੁਰ ਮੂਰਖਾਂ ਦੀ ਬੇਇੱਜ਼ਤੀ ਕਰੇਗਾ।
35
ਕਾਂਡ 4

1 ਪੁੱਤਰੋ, ਆਪਣੇ ਪਿਤਾ ਦੀਆਂ ਹਿਦਾਇਤਾਂ ਨੂੰ ਸੁਣੋ ਅਤੇ ਸਮਝਦਾਰੀ ਕਮਾਉਣ ਲਈ ਧਿਆਨ ਦੇਵੋ!
2 ਮੈਂ ਤੁਹਾਨੂੰ ਇੱਕ ਚੰਗਾ ਸਬਕ ਦਿੰਦਾ ਹਾਂ। ਮੇਰੀਆਂ ਸਿਖਿਆਵਾਂ ਨੂੰ ਨਾ ਵਿਸਾਰੋ।
3 ਕਿਉਂ ਜੋ ਮੈਂ ਵੀ ਆਪਣੇ ਪਿਤਾ ਦਾ ਪੁੱਤਰ ਸਾਂ, ਆਪਣੀ ਮਾਂ ਦਾ ਇੱਕੋ ਇੱਕ ਪੁੱਤਰ,
4 ਅਤੇ ਉਸਨੇ ਮੈਨੂੰ ਸਿਖਾਇਆ ਅਤੇ ਆਖਿਆ, "ਹਮੇਸ਼ਾ ਮੇਰੀ ਸਲਾਹ ਨੂੰ ਆਪਣੇ ਦਿਲ ਵਿੱਚ ਰੱਖੋ ਅਤੇ ਜੇਕਰ ਤੁਸੀਂ ਮੇਰੇ ਹੁਕਮਾਂ ਦਾ ਪਾਲਣ ਕਰੋਂਗੇ ਤੁਸੀਂ ਜੀਵੋਁਗੇ!
5 ਸਿਆਣਪ ਹਾਸਿਲ ਕਰੋ! ਗਿਆਨ ਹਾਸਿਲ ਕਰੋ! ਮੇਰੇ ਸ਼ਬਦਾਂ ਨੂੰ ਨਾ ਭੁੱਲਣਾ। ਅਤੇ ਉਨ੍ਹਾਂ ਤੋਂ ਬਦਲ ਨਾ ਜਾਣਾ।
6 "ਸਿਆਣਪ ਤੋਂ ਬੇਮੁਖ ਨ ਹੋਣਾ ਤਦ ਉਹ ਤੁਹਾਡੀ ਰੱਖਿਆ ਕਰੇਗੀ। ਉਸ ਨੂੰ ਪਿਆਰ ਕਰੋ, ਅਤੇ ਉਹ ਤੁਹਾਨੂੰ ਸੁਰਖਿਅਤ ਰੱਖੇਗੀ।"
7 ਸਿਆਣਪ ਨੂੰ ਹਾਸਿਲ ਕਰਨਾ ਸ਼ੁਰੂ ਕਰਨਾ ਹੀ ਸਿਆਣਪ ਦੀ ਸ਼ੁਰੂਆਤ ਹੈ। ਆਪਣੇ ਕੋਲ ਹੁੰਦੇ ਹਰ ਚੀਜ ਦੀ ਕੀਮਤ ਤੇ ਵੀ ਸਮਝਦਾਰੀ ਨੂੰ ਹਾਸਿਲ ਕਰੋ।
8 ਅਕਲਮਂਦੀ ਨੂੰ ਕੁਝ ਮਹਤ੍ਤਵ ਦਿਓ, ਉਹ ਤੁਹਾਨੂੰ ਮਹਾਨ ਉਚਾਈਆਂ ਤੇ ਲੈ ਜਾਵੇਗੀ। ਇਸਨੂੰ ਗਲ ਲਾਓ, ਉਹ ਤੁਹਾਡਾ ਆਦਰ ਕਰੇਗੀ।
9 ਉਹ ਤੁਹਾਡੇ ਸਿਰ ਤੇ ਖੂਬਸ਼ੂਰਤ ਫੁੱਲਾਂ ਦਾ ਹਾਰ ਪਾਵੇਗੀ ਅਤੇ ਤੁਹਾਨੂੰ ਮਹਿਮਾ ਦਾ ਇੱਕ ਤਾਜ ਦੇਵੇਗੀ।
10 ਬੇਟੇ, ਮੇਰੀ ਗੱਲ ਧਿਆਨ ਨਾਲ ਸੁਣੋ। ਉਹੀ ਗੱਲਾਂ ਕਰੋ ਜੋ ਮੈਂ ਆਖਦਾ ਹਾਂ ਅਤੇ ਤੁਸੀਂ ਲੰਮੀ ਉਮਰ ਭੋਗੋਁਗੇ।
11 ਮੈਂ ਤੁਹਾਨੂੰ ਸਿਆਣਪ ਦਾ ਰਾਹ ਵਿਖਾਵਾਂਗਾ, ਅਤੇ ਸਿਧ੍ਧੇ ਰਾਹਾਂ ਤੇ ਤੁਹਾਡੀ ਅਗਵਾਈ ਕਰਾਂਗਾ।
12 ਜਿਵੇਂ ਤੁਸੀਂ ਇਸ ਰਾਹ ਤੇ ਤੁਰੋਗੇ, ਤੁਹਾਡੇ ਪੈਰ ਕਦੇ ਵੀ ਕਿਸੇ ਰੁਕਾਵਟ ਵਿੱਚ ਨਹੀਂ ਫ਼ਸਣਗੇ। ਤੁਸੀਂ ਦੌੜ ਸਕੋਁਗੇ ਅਤੇ ਡਿੱਗੋਁਗੇ ਨਹੀਂ। ਜੋ ਗੱਲਾਂ ਵੀ ਤੁਸੀਂ ਕਰਨ ਦੀ ਕੋਸ਼ਿਸ਼ ਕਰੋਂਗੇ ਤੁਸੀਂ ਸੁਰਖਿਅਤ ਰਹੋਁਗੇ।
13 ਅਨੁਸ਼ਾਸ਼ਨ ਉੱਤੇ ਟਿਕੇ ਰਹੋ ਇਸਨੂੰ ਨਾ ਛੱਡੋ ਇਸਦੀ ਰੱਖਿਆ ਕਰੋ-ਇਹ ਤੁਹਾਡਾ ਜੀਵਨ ਹੈ।
14 ਦੁਸ਼ਟ ਲੋਕਾਂ ਦੇ ਰਾਹ ਤੇ ਨਾ ਚੱਲੋ, ਬਦ ਲੋਕਾਂ ਦੇ ਰਾਹ ਤੇ ਆਪਣੇ-ਆਪ ਦਾ ਨਿਰਦੇਸ਼ਨ ਨਾ ਕਰੋ।
15 ਇਸ ਤੋਂ ਦੂਰ ਰਹੋ ਇਸਤੇ ਸਫ਼ਰ ਨਾ ਕਰੋ ਮੁੜ ਵਾਪਸ ਚਲੇ ਜਾਓ। ਆਪਣੇ ਰਾਹ ਤੇ ਚਲੇ ਜਾਓ।
16 ਕਿਉਂ ਕਿ ਅਜਿਹੇ ਬੁਰੇ ਲੋਕ ਜੁਰਮ ਕੀਤੇ ਬਿਨਾ, ਸੌਂ ਨਹੀਂ ਸਕਦੇ। ਉਹ ਲੋਕ ਉਦੋਂ ਸੌਂ ਨਹੀਂ ਸਕਦੇ ਜਦੋਂ ਤੱਕ ਕਿ ਕਿਸੇ ਹੋਰ ਬੰਦੇ ਨੂੰ ਦੁੱਖੀ ਨਹੀਂ ਕਰਦੇ।
17 ਉਹ ਲੋਕ ਮੰਦਾ ਕੰਮ ਕਰਨ ਅਤੇ ਹੋਰਨਾਂ ਨੂੰ ਦੁੱਖ ਦੇਣ ਤੋਂ ਬਿਨਾਂ ਜਿਉਂ ਨਹੀਂ ਸਕਦੇ।
18 ਪਰ ਧਰਮੀ ਲੋਕਾਂ ਦਾ ਰਾਹ ਪ੍ਰਭਾਤ ਦੀ ਰੋਸ਼ਨੀ ਵਰਗਾ ਹੈ ਜਿਹੜੀ ਪੂਰਾ ਦਿਨ ਚਢ਼ਨ ਤੀਕ ਉਜਵਲ ਹੁੰਦੀ ਜਾਂਦੀ ਹੈ।
19 ਪਰ ਦੁਸ਼ਟ ਲੋਕਾਂ ਦਾ ਰਾਹ ਕਾਲੇ ਹਨੇਰੇ ਵਰਗਾ ਹੈ, ਉਹ ਨਹੀਂ ਜਾਣਦੇ ਉਹ ਕਾਹਦੇ ਉੱਤੇ ਡਿੱਗ ਪਏ।
20 ਮੇਰੇ ਬੇਟੇ, ਜੋ ਗੱਲਾਂ ਮੈਂ ਆਖਦਾ ਹਾਂ ਉਨ੍ਹਾਂ ਵੱਲ ਧਿਆਨ ਦਿਓ। ਮੇਰੇ ਸ਼ਬਦਾਂ ਨੂੰ ਗੌਰ ਨਾਲ ਸੁਣੋ।
21 ਇਨ੍ਹਾਂ ਨੂੰ ਆਪਣੀ ਦਿ੍ਰਸ਼ਟੀ ਤੋਂ ਪਰ੍ਹਾਂ ਨਾ ਹੋਣ ਦਿਓ, ਇਨ੍ਹਾਂ ਨੂੰ ਧਿਆਨ ਨਾਲ ਆਪਣੇ ਦਿਲ ਵਿੱਚ ਰੱਖ ਲਵੋ।
22 ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੇ ਉਨ੍ਹਾਂ ਨੂੰ ਭਾਲ ਲਿਆ ਕਿ ਉਹ ਜੀਵਨ ਹਨ। ਇਹ ਪੂਰੇ ਸ਼ਰੀਰ ਨੂੰ ਤਂਦਰੁਸਤ ਰੱਖਦੇ ਹਨ।
23 ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਤੁਹਾਨੂੰ ਆਪਣੀਆਂ ਸੋਚਾਂ ਬਾਰੇ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂ ਕਿ ਇਹ ਨਿਸ਼ਚਾ ਕਰਦੀਆਂ ਹਨ ਕਿ ਤੁਹਾਡੇ ਜੀਵਨ ਵਿੱਚ ਕੀ ਵਾਪਰੇਗਾ।
24 ਬੇਈਮਾਨ ਗੱਲਾਂ ਨੂੰ ਆਪਣੇ-ਆਪ ਤੋਂ ਦੂਰ ਰੱਖੋ, ਗੁਂਝਲਦਾਰ ਸ਼ਬਦਾਂ ਨੂੰ ਕਿਤੇ ਵੀ ਆਪਣੇ ਨੇੜੇ ਨਾ ਹੋਣ ਦਿਓ।
25 ਸਿਰਫ਼ ਸਿਧ੍ਧੇ ਅਗਾਂਹ ਵੇਖੋ, ਆਪਣੀਆਂ ਅੱਖਾਂ ਸਿਧ੍ਧੀਆਂ ਆਪਣੇ ਸਾਮ੍ਹਣੇ ਨਿਰਧਾਰਿਤ ਕਰੋ।
26 ਆਪਣੇ ਪੈਰਾਂ ਲਈ ਰਾਹ ਦਾ ਸਰਵੇਖਣ ਕਰੋ ਅਤੇ ਤੁਹਾਡੇ ਸਾਰੇ ਰਾਹ ਦਿ੍ਰੜ ਹੋਣ।
27 ਸਜ੍ਜੇ ਜਾਂ ਖੱਬੇ ਨਾ ਮੁੜੋ। ਆਪਣੇ-ਆਪ ਨੂੰ ਬਦੀ ਤੋਂ ਦੂਰ ਰੱਖੋ।
ਕਾਂਡ 5

1 ਮੇਰੇ ਬੇਟੇ, ਮੇਰੀ ਸਿਆਣਪ ਵੱਲ ਧਿਆਨ ਦਿਓ। ਮੇਰੇ ਸਮਝਦਾਰੀ ਦੇ ਸ਼ਬਦਾਂ ਤੂੰ ਧਿਆਨ ਨਾਲ ਸੁਣੋ।
2 ਤਾਂ ਜੋ ਤੁਸੀਂ ਵਿਵੇਕ ਨੂੰ ਕਾਇਮ ਰੱਖ ਸਕੋਁ ਅਤੇ ਤਾਂ ਜੋ ਤੁਸੀ ਸਮਝਦਾਰੀ ਨਾਲ ਬੋਲ ਸਕੋਁ।
3 ਇੱਕ ਵਿਦੇਸ਼ੀ ਔਰਤ ਆਪਣੇ ਬੁਲ੍ਹਾਂ ਵਿੱਚੋਂ ਚੋਁਦੇ ਸ਼ਹਿਦ ਵਾਂਗ ਬਹੁਤ ਮਿੱਠਾ ਬੋਲਦੀ ਹੈ, ਉਸਦਾ ਮੂੰਹ ਤੇਲ ਨਾਲੋਂ ਵੀ ਚੀਕਣਾ ਹੈ।
4 ਪਰ ਅਖੀਰ ਵਿੱਚ, ਉਹ ਕੁੜਤਨ ਅਤੇ ਦੁੱਖ ਹੀ ਪ੍ਰਦਾਨ ਕਰੇਗੀ। ਇਹ ਕੌੜੀ ਜ਼ਹਿਰ ਅਤੇ ਤਿੱਖੀ ਤਲਵਾਰ ਵਰਗੀ ਗੱਲ ਹੋਵੇਗੀ!
5 ਉਸ ਦੇ ਪੈਰ ਮੌਤ ਵੱਲ ਜਾ ਰਹੇ ਹਨ। ਉਸਦੀਆਂ ਪੈਁੜਾ ਕਬਰ ਵੱਲ ਅਗਵਾਈ ਕਰ ਰਹੀਆਂ ਹਨ।
6 ਉਸਦੇ ਪਿੱਛੇ ਨਾ ਲੱਗੋ! ਉਸਨੇ ਸਹੀ ਰਾਹ ਛੱਡ ਦਿੱਤਾ ਹੈ ਅਤੇ ਇਸ ਬਾਰੇ ਜਾਣਦੀ ਵੀ ਨਹੀਂ! ਸਾਵਧਾਨ ਰਹੋ! ਉਸ ਰਾਹ ਪਵੋ ਜਿਹੜਾ ਜੀਵਨ ਵੱਲ ਲੈ ਜਾਂਦਾ ਹੈ।
7 ਅਤੇ ਹੁਣ ਪੁੱਤਰੋ, ਮੇਰੀ ਗੱਲ ਸੁਣੋ। ਜਿਹੜੇ ਸ਼ਬਦ ਮੈਂ ਬੋਲਦਾ ਹਾਂ ਉਨ੍ਹਾਂ ਨੂੰ ਭੁੱਲਣਾ ਨਹੀਂ।
8 ਉਸ ਰਾਹ ਤੋਂ ਦੂਰ ਰਹੋ ਜਿਸ ਤੋਂ ਦੀ ਉਹ ਜਾਂਦੀ ਹੈ, ਉਸਦੇ ਘਰ ਦੇ ਦਰਵਾਜ਼ੇ ਦੇ ਨੇੜੇ ਵੀ ਨਾ ਆਓ।
9 ਨਹੀਁ ਤਾਂ ਤੁਸੀਂ ਆਪਣਾ ਸਤਿਕਾਰ ਕਿਸੇ ਹੋਰ ਨੂੰ ਅਤੇ ਆਪਣੀ ਜ਼ਿੰਦਗੀ ਕਿਸੇ ਜ਼ੁਲਮੀ ਨੂੰ ਦੇ ਦੇਵੋਂਗੇ।
10 ਅਤੇ ਅਜਨਬੀ ਤੁਹਾਡੀ ਦੌਲਤ ਖਰਚਣਗੇ ਅਤੇ ਤੁਹਾਡੀ ਸਖਤ ਮਿਹਨਤ ਦਾ ਫ਼ਲ ਕਿਸੇ ਅਜਨਬੀ ਦੇ ਟੱਬਰ ਦੁਆਰਾ ਮਾਣਿਆ ਜਾਵੇਗਾ।
11 ਜਿਵੇਂ ਹੀ ਤੁਹਾਡੇ ਜੀਵਨ ਦਾ ਅੰਤ ਆਵੇਗਾ ਤੁਸੀਂ ਕਰਾਹੋਁਗੇ, ਜਦੋਂ ਤੁਹਾਡਾ ਸ਼ਰੀਰ ਤਬਾਹ ਹੋ ਜਾਵੇਗਾ।
12 ਫ਼ੇਰ ਤੁਸੀਂ ਆਖੋਁਗੇ, "ਜਿਵੇਂ ਮੈਂ ਅਨੁਸ਼ਾਸਿਤ ਹੋਣ ਨੂੰ ਨਫ਼ਰਤ ਕੀਤੀ: ਜਿਵੇਂ ਮੈਂ ਝਿੜਕੇ ਜਾਣ ਨੂੰ ਤਿਰਸਕਾਰਿਆ
13 ਮੈਂ ਆਪਣੇ ਮਾਲਕਾਂ ਦੀ ਆਵਾਜ਼ ਨਹੀਂ ਸੁਣੀ ਅਤੇ ਮੇਰੇ ਉਸਤਾਦਾਂ ਵੱਲ ਧਿਆਨ ਨਹੀਂ ਦਿੱਤਾ।
14 ਹੁਣ ਮੈਂ ਲਗਭਗ ਪੂਰੀ ਤਰ੍ਹਾਂ, ਸਾਰੀ ਦੁਨੀਆਂ ਦੇ ਸਾਮ੍ਹਣੇ ਤਬਾਹ ਹੋ ਚੁਕਿਆ ਹ੍ਹਾਂ।"
15 ਆਪਣੇ ਹੀ ਟੋਏ ਦਾ ਪਾਣੀ ਪੀਓ। ਅਤੇ ਆਪਣੇ ਪਾਣੀ ਨੂੰ ਗਲੀਆਂ ਵਿੱਚ ਨਾ ਵਗਣ ਦਿਓ।
16 ਤੁਹਾਨੂੰ ਸਿਰਫ਼ ਆਪਣੀ ਹੀ ਪਤਨੀ ਨਾਲ ਜਿਨਸੀ ਸੰਬੰਧ ਰੱਖਣੇ ਚਾਹੀਦੇ ਹਨ। ਆਪਣੇ ਘਰ ਤੋਂ ਬਾਹਰ ਦੇ ਬੱਚਿਆਂ ਦੇ ਪਿਓ ਨਾ ਬਣੋ।
17 ਤੁਹਾਡੇ ਬੱਚੇ ਸਿਰਫ਼ ਤੁਹਾਡੇ ਹੀ ਹੋਣੇ ਚਾਹੀਦੇ ਹਨ। ਤੁਹਾਨੂੰ ਆਪਣੇ ਘਰ ਤੋਂ ਬਾਹਰਲੇ ਲੋਕਾਂ ਨਾਲ ਉਨ੍ਹਾਂ ਨੂੰ ਸਾਂਝਾ ਨਹੀਂ ਕਰਨਾ ਚਾਹੀਦਾ।
18 ਤੁਹਾਡੀ ਪਤਨੀ ਅਸੀਸਮਈ ਹੋਵੇ ਉਸ ਪਤਨੀ ਵਿੱਚ ਆਨੰਦ ਮਾਣੋ ਜਿਸ ਨਾਲ ਤੁਸੀਂ ਜਦੋਂ ਜਵਾਨ ਸੀ ਵਿਆਹ ਕੀਤਾ ਸੀ।
19 ਉਹ ਖੂਬਸੂਰਤ ਹਿਰਣੀ ਵਰਗੀ ਹੈ, ਇੱਕ ਪਿਆਰੀ ਹਰਨੋਟੀ ਵਰਗੀ। ਉਸਦੀਆਂ ਛਾਤੀਆਂ ਨੂੰ ਤੁਹਾਨੂੰ ਸੰਤੁਸ਼ਟ ਕਰਨ ਦਿਓ ਅਤੇ ਉਸਦਾ ਪਿਆਰ ਤੁਹਾਨੂੰ ਹਮੇਸ਼ਾ ਮਦਮਸਤ ਕਰੇ!
20 ਮੇਰੇ ਪੁੱਤਰ, ਤੁਸੀਂ ਕਿਸੇ ਵਿਦੇਸ਼ੀ ਔਰਤ ਨਾਲ ਭੁੱਲ ਵਿੱਚ ਕਿਉਂ ਪਵੋਁ? ਤੁਸੀਂ ਕਿਸੇ ਵਿਦੇਸ਼ੀ ਔਰਤ ਨੂੰ ਗਲ ਕਿਉਂ ਲਾਵੋਁ?
21 ਯਹੋਵਾਹ ਵਿਅਕਤੀ ਦੇ ਹਰ ਕਦਮ ਨੂੰ ਵੇਖਦਾ ਅਤੇ ਵਿਅਕਤੀ ਦੇ ਸਾਰੇ ਅਮਲਾਂ ਨੂੰ ਤੋਲਦਾ ਹੈ।
22 ਬੁਰੇ ਬੰਦੇ ਦੀਆਂ ਕਰਨੀਆਂ ਉਸਨੂੰ ਫ਼ਸਾ ਲੈਂਦੀਆਂ ਹਨ, ਉਹ ਆਪਣੇ ਪਾਪਾਂ ਨਾਲ ਬੰਨ੍ਹਿਆ ਜਾਂਦਾ ਹੈ ਜਿਵੇਂ ਇੱਕ ਰਸੀ ਨਾਲ ਬੰਨ੍ਹਿਆ ਗਿਆ ਹੋਵੇ।
23 ਬਦ ਆਦਮੀ ਆਪਣੀ ਅਨੁਸ਼ਾਸਨਹੀਨਤਾ ਕਾਰਣ ਮਰ ਜਾਂਦਾ ਹੈ, ਉਸ ਦੀ ਬੇਵਕੂਫ਼ੀ ਉਸ ਨੂੰ ਗੁਮਰਾਹ ਕਰ ਦਿੰਦੀ ਹੈ।
ਕਾਂਡ 6

1 ਮੇਰੇ ਬੇਟੇ, ਕਿਸੇ ਹੋਰ ਬੰਦੇ ਦੇ ਕਰਜ਼ ਦੀ ਜਿਂਮੇਵਾਰੀ ਨਾ ਚੁੱਕੋ। ਕੀ ਤੁਸੀਂ ਉਸ ਬੰਦੇ ਦਾ ਕਰਜ਼ਾ ਮੋੜਨ ਦਾ ਇਕਰਾਰ ਕੀਤਾ ਹੈ, ਜੇਕਰ ਤੁਸੀਂ ਕਿਸੇ ਹੋਰ ਦੇ ਕਰਜ਼ ਦੇ ਜਿੰਮੇਵਾਰ ਹੋਣ ਲਈ ਇਹ ਵਾਦਾ ਕਰਦਿਆਂ ਹੋਇਆਂ ਹੱਥ ਹਿਲਾਵੋਁ।
2 ਜੇਕਰ ਤੁਸੀਂ ਆਪਣੇ ਹੀ ਸ਼ਬਦਾਂ ਵਿੱਚ ਫ਼ਸ ਗਏ ਹੋਂ, ਜੇਕਰ ਤੁਸੀਂ ਖੁਦ ਦੇ ਸ਼ਬਦਾਂ ਵਿੱਚ ਹੀ ਅਟਕ ਗਏ ਹੋਂ।
3 ਤਾਂ ਮੇਰੇ ਪੁੱਤਰ, ਕਿਉਂ ਕਿ ਤੂੰ ਕਿਸੇ ਹੋਰ ਦੇ ਹੱਥਾਂ ਵਿੱਚ ਅੜ ਗਿਆ ਹੈਂ: ਆਪਣੇ-ਆਪ ਨੂੰ ਮੁਕਤ ਕਰਾਉਣ ਲਈ ਇਹ ਕੁਝ ਕਰ: ਜਾ ਆਪਣੇ-ਆਪ ਨੂੰ ਨਿਮਾਣਾ ਬਣਾ ਅਤੇ ਉਸ ਆਦਮੀ ਅੱਗੇ ਅਰਜੋਈ ਕਰ।
4 ਆਪਣੀਆਂ ਅੱਖਾਂ ਨੂੰ ਸੌਣ ਨਾ ਦੇਵੋ, ਆਪਣੇ ਝਿਮਵਿਆਂ ਨੂੰ ਮਿਚਣ ਨਾ ਦਿਓ।
5 ਆਪਣੇ-ਆਪ ਨੂੰ ਮੁਕਤ ਕਰੋ ਜਿਵੇਂ ਇੱਕ ਹਿਰਨ ਸ਼ਿਕਾਰੀ ਤੋਂ, ਜਿਵੇਂ ਇੱਕ ਪੰਛੀ ਫ਼ਸਾਉਣ ਵਾਲੇ ਤੋਂ ਅਪਣੇ ਨੂੰ ਮੁਕਤ ਕਰਾਉਂਦਾ ਹੈ।
6 ਜਾ, ਸੁਸਤ ਬੰਦੇ, ਕੀੜੀ ਵੱਲ ਤੱਕ, ਵੇਖ ਇਹ ਕਿਂਝ ਵਰਤਾਰਾ ਕਰਦੀ ਹੈ, ਅਤੇ ਸਿਆਣੀ ਬਣਦੀ ਹੈ।
7 ਕੀੜੀ ਦਾ ਕੋਈ ਹਾਕਮ ਨਹੀਂ, ਕੋਈ ਮਾਲਕ ਨਹੀਂ ਜਾਂ ਕੋਈ ਆਗੂ ਨਹੀਂ ਹੁੰਦਾ।
8 ਤਾਂ ਵੀ, ਇਹ ਗਰਮੀਆਂ ਵਿੱਚ, ਆਪਣਾ ਭੋਜਨ ਇਕੱਠਾ ਕਰਦੀ ਹੈ ਅਤੇ ਵਾਢੀ ਵੇਲੇ ਆਪਣੀ ਸਮਗਰੀ ਨੂੰ ਇੱਕਤ੍ਰ ਕਰਦੀ ਹੈ।
9 ਸੁਸਤ ਬੰਦਿਆ, ਕਿੰਨਾ ਕੁ ਚਿਰ ਤੂੰ ਇੱਥੇ ਲੰਮਾ ਪਿਆ ਰਹੇਁਗਾ? ਕਦੋਂ ਤੂੰ ਆਪਣੀ ਨੀਂਦ ਤੋਂ ਜਾਗੇਁਗਾ?
10 ਬੋੜੀ ਜਿਹੀ ਨੀਂਦ, ਬੋੜੀ ਜਿਹੀ ਝਪਕੀ, ਆਪਣੇ ਹੱਥਾਂ ਨੂੰ ਥੋੜਾ ਜਿਹਾ ਆਰਾਮ,
11 ਅਤੇ ਇਸਨੂੰ ਜਾਨਣ ਤੋਂ ਪਹਿਲਾਂ, ਤੂੰ ਗਰੀਬ ਹੋ ਜਾਵੇਗਾਂ, ਜਿਵੇਂ ਇੱਕ ਡਕੈਤ ਨੇ ਤੁਹਾਡਾ ਸਭ ਕੁਝ ਚੁਰਾ ਲਿਆ ਹੋਵੇ।
12 ਇੱਕ ਸਮਾਜ ਧ੍ਰੋਹੀ, ਇੱਕ ਦੁਸ਼ਟ ਆਦਮੀ ਜਿਸ ਦੀ ਗੱਲ-ਬਾਤ ਅਵਲ੍ਲੀ ਹੋਵੇ।
13 ਜੋ ਆਪਣੀਆਂ ਅੱਖਾਂ ਝਮਕ ਕੇ, ਆਪਣੇ ਪੈਰ ਘਸਰ ਕੇ ਅਤੇ ਆਪਣੀਆਂ ਉਂਗਲਾ ਨਾਲ ਸੰਕੇਤ ਕਰਕੇ ਗੁਪਤ ਇਸ਼ਾਰੇ ਕਰੇ।
14 ਜੋ ਹਮੇਸ਼ਾ ਆਪਣੇ ਮਨ ਵਿੱਚ ਕੁਝ ਬਦ ਵਿਉਂਤਦਾ ਰਹੇ ਅਤੇ ਅਜਿਹਾ ਵਿਅਕਤੀ ਜੋ ਹਮੇਸ਼ਾ ਦਲੀਲਬਾਜ਼ੀ ਲਿਆਵੇ।
15 ਪਰ ਇਸਦੇ ਫ਼ਲਸਵਰੂਪ ਅਚਾਨਕ ਬਿਪਤਾ ਆ ਪਵੇਗੀ। ਅੱਖ ਦੇ ਫ਼ੇਰ ਵਿੱਚ ਉਹ ਤਬਾਹ ਹੋ ਜਾਵੇਗਾ ਮੁੜ ਪਰਤਨ ਦੇ ਕਿਸੇ ਵੀ ਰਾਹ ਤੋਂ ਬਿਨਾ।
16 ਯਹੋਵਾਹ ਇਨ੍ਹਾਂ ਛੇਆਂ ਗੱਲਾਂ ਨੂੰ ਨਰਫ਼ਤ ਕਰਦਾ, ਅਤੇ ਇਹ ਸੱਤ ਗੱਲਾਂ ਉਸ ਲਈ ਘ੍ਰਿਣਾਯੋਗ ਹਨ।
17 ਘੁਮਂਡੀ ਅੱਖਾਂ, ਘ੍ਰਿਣਾਯੋਗ ਜੀਭ, ਹੱਥ ਜਿਹੜੇ ਬੇਕਸੂਰਾਂ ਨੂੰ ਮਾਰਦੇ ਹਨ।
18 ਦਿਲ ਜਿਹੜਾ ਹਮੇਸ਼ਾ ਗੰਦੀਆਂ ਗੱਲਾਂ ਵਿਉਂਤਦਾ, ਪੈਰ ਜਿਹੜੇ ਬਦੀ ਕਰਨ ਲਈ ਦੌੜਦੇ ਹਨ।
19 ਇੱਕ ਝੂਠਾ ਗਵਾਹ ਜਿਹੜਾ ਹਮੇਸ਼ਾ ਝੂਠ ਦੱਸਦਾ, ਅਤੇ ਉਹ ਵਿਅਕਤੀ ਜਿਹੜਾ ਦੋ ਭਰਾਵਾਂ ਵਿਚਕਾਰ ਦਲੀਲਬਾਜ਼ੀ ਲਿਆਉਂਦਾ।
20 ਮੇਰੇ ਪੁੱਤਰ, ਆਪਣੇ ਪਿਤਾ ਦੇ ਹੁਕਮਾਂ ਨੂੰ ਮੰਨ। ਅਤੇ ਆਪਣੀ ਮਾਤਾ ਦੀਆਂ ਸਿਖਿਆਵਾਂ ਨੂੰ ਨਾ ਵਿਸਾਰਨਾ।
21 ਉਨ੍ਹਾਂ ਦੇ ਸ਼ਬਦਾਂ ਨੂੰ ਹਰ ਵੇਲੇ ਚੇਤੇ ਰੱਖਣਾ ਇਹ ਗੱਲਾਂ ਪਲ੍ਲੇ ਬੰਨ੍ਹ ਲੈਣੀਆਂ ਅਤੇ ਆਪਣੇ ਦਿਲ ਤੇ ਉਕਰ ਲੈਣੀਆਂ।
22 ਉਨ੍ਹਾਂ ਦੀਆਂ ਸਿਖਿਆਵਾਂ, ਜਿੱਥੇ ਵੀ ਤੁਸੀਂ ਜਾਵੋਂਗੇ, ਉੱਥੇ ਤੁਹਾਡੀ ਅਗਵਾਈ ਕਰਨਗੀਆਂ। ਜਦੋਂ ਤੁਸੀਂ ਸੁਤ੍ਤੇ ਹੋਵੋਂਗੇ ਉਹ ਤੁਹਾਡਾ ਧਿਆਨ ਰੱਖਣਗੀਆਂ। ਅਤੇ ਜਦੋਂ ਤੁਸੀਂ ਜਾਗੋਁਗੇ, ਉਹ ਤੁਹਾਡੇ ਨਾਲ ਗੱਲਾਂ ਕਰਨਗੀਆਂ ਅਤੇ ਤੁਹਾਨੂੰ ਰਾਹ ਵਿਖਾਉਣਗੀਆਂ।
23 ਕਿਉਂ ਜੋ, ਹੁਕਮ ਇੱਕ ਦੀਵੇ ਵਾਂਗ ਹੈ ਅਤੇ ਸਿਖਿਆ ਰੋਸ਼ਨੀ ਵਾਂਗ ਹੈ। ਸੁਧਾਰ ਜਿਂਦਗੀ ਦਾ ਰਾਹ ਹੈ।
24 ਉਹ ਤੁਹਾਨੂੰ ਅਵਿਨਾਸ਼ੀ ਔਰਤ ਤੋਂ ਅਤੇ ਇੱਕ ਵਿਦੇਸ਼ੀ ਔਰਤ ਦੀਆਂ ਕੂਲੀਆਂ ਗੱਲਾਂ ਤੋਂ ਬਚਾਉਂਦੇ ਹਨ।
25 ਉਸਦੀ ਖੂਬਸੂਰਤੀ ਦੀ ਇੱਛਾ ਨਾ ਕਰੋ, ਉਸਨੂੰ ਅੱਖਾਂ ਦੀਆਂ ਪੁਤਲੀਆਂ ਨਾਲ ਤੁਹਾਨੂੰ ਲੁਭਾਉਣ ਨਾ ਦਿਓ।
26 ਕਿਉਂ ਕਿ ਇੱਕ ਵੇਸਵਾ ਦੀ ਕੀਮਤ ਰੋਟੀ ਦੇ ਇੱਕ ਟੁਕੜੇ ਜਿੰਨੀ ਹੀ ਹੋ ਸਕਦੀ ਹੈ, ਪਰ ਦੂਸਰੇ ਬੰਦੇ ਦੀ ਪਤਨੀ ਤੈਥੋਂ ਤੇਰੇ ਜੀਵਨ ਦੀ ਕੀਮਤ ਮਂਗੇਗੀ।
27 ਜੇ ਕੋਈ ਬੰਦਾ ਆਪਣੇ ਉੱਤੇ ਅੰਗਿਆਰ ਸੁੱਟੇਗਾ ਤਾਂ ਉਸਦੇ ਕੱਪੜੇ ਵੀ ਸੜ ਜਾਣਗੇ।
28 ਜੇ ਕੋਈ ਬੰਦਾ ਮਘਦੇ ਕੋਲਿਆਂ ਉੱਤੇ ਪੈਰ ਧਰ ਦਿੰਦਾ ਹੈ ਤਾਂ ਉਸਦੇ ਪੈਰ ਸੜ ਜਾਣਗੇ।
29 ਇਸੇ ਤਰ੍ਹਾਂ ਹੀ ਕੋਈ ਵੀ ਵਿਅਕਤੀ ਜੋ ਕਿਸੇ ਹੋਰ ਆਦਮੀ ਦੀ ਪਤਨੀ ਨਾਲ ਸੌਁਦਾ, ਕੋਈ ਵੀ ਜੋ ਉਸ ਨੂੰ ਛੂੰਹਦਾ ਹੈ, ਸਜ਼ਾ ਤੋਂ ਨਹੀਂ ਬਚੇਗਾ।
30 ਹੋ ਸਕਦਾ ਹੈ ਕਿ ਕੋਈ ਬੰਦਾ ਭੁੱਖਾ ਹੋਵੇ ਅਤੇ ਢਿੱਡ ਭਰਨ ਲਈ ਚੋਰੀ ਕਰੇ, ਲੋਕੀਂ ਉਸਨੂੰ ਨਫ਼ਰਤ ਨਹੀਂ ਕਰਨਗੇ।
31 ਪਰ ਜੇ ਉਹ ਬੰਦਾ ਫ਼ੜਿਆ ਜਾਵੇ ਤਾਂ ਉਸਨੂੰ ਚੋਰੀ ਦੇ ਮਾਲ ਨਾਲੋਂ ਸੱਤ ਗੁਣਾ ਵਧ ਜ਼ੁਰਮਾਨਾ ਭਰਨਾ ਪਵੇਗਾ। ਭਾਵੇਂ ਉਸਨੂੰ ਆਪਣੇ ਘਰ ਵਿਚਲਾ ਸਭ ਕੁਝ ਗਵਾਉਣਾ ਪਵੇ!
32 ਜਿਹੜਾ ਬੰਦਾ ਕਿਸੇ ਹੋਰ ਦੀ ਪਤਨੀ ਨਾਲ ਵਿਭਚਾਰ ਕਰਦਾ ਹੈ ਮੂਰਖ ਹੈ ਅਤੇ ਆਪਣੇ-ਆਪ ਨੂੰ ਤਬਾਹ ਕਰ ਲੈਂਦਾ ਹੈ।
33 ਬੇਇੱਜ਼ਤ ਹੋਣਾ ਅਤੇ ਕੁਟਿਆ ਜ੍ਜਾਣਾ ਇਹ ਉਸਦੀ ਤਕਦੀਰ ਹੋਵੇਗੀ ਅਤੇ ਉਹ ਆਪਣੀ ਬਦਨਾਮੀ ਕਦੇ ਵੀ ਧੋਣ ਦੇ ਕਾਬਿਲ ਨਹੀਂ ਹੋਵੇਗਾ।
34 ਕਿਉਂ ਜੁ ਉਸ ਔਰਤ ਦੇ ਪਤੀ ਨੂੰ ਈਰਖਾ ਹੋ ਜਾਵੇਗੀ ਅਤੇ ਜਦੋਂ ਉਹ ਬਦਲਾ ਲਵੇਗਾ ਉਹ ਕੋਈ ਤਰਸ ਨਹੀਂ ਕਰੇਗਾ।
35 ਉਹ ਕੋਈ ਵੀ ਮੁਆਵਜ਼ਾ ਮੰਜ਼ੂਰ ਨਹੀਂ ਕਰੇਗਾ, ਕੋਈ ਫ਼ਰਕ ਨਹੀਂ ਪੈਂਦਾ, ਕੀਮਤ ਭਾਵੇਂ ਕਿੰਨੀ ਵੀ ਵਡੇਰੀ ਹੋਵੇ।
ਕਾਂਡ 7

1 ਮੇਰੇ ਬੇਟੇ, ਮੇਰੇ ਸ਼ਬਦਾਂ ਨੂੰ ਚੇਤੇ ਰੱਖਣਾ, ਉਨ੍ਹਾਂ ਹੁਕਮਾਂ ਨੂੰ ਕਦੇ ਨਾ ਭੁੱਲਣਾ ਜਿਹੜੇ ਮੈਂ ਤੁਹਾਨੂੰ ਦਿੰਦਾ ਹਾਂ।
2 ਜੇਕਰ ਤੁਸੀਂ ਮੇਰਾ ਹੁਕਮ ਮੰਨੋ ਤੁਸੀਂ ਜਿਉਵੋਁਗੇ। ਮੇਰੀਆਂ ਸਿਖਿਆਵਾਂ ਨੂੰ ਆਪਣੀ ਅੱਖ ਦੀ ਪੁਤਲੀ ਵਾਂਗ ਅਨਮੋਲ ਬਣਾਕੇ ਰੱਖੋ।
3 ਇਨ੍ਹਾਂ ਨੂੰ ਆਪਣੀਆਂ ਉਂਗਲੀਆਂ ਨਾਲ ਬੰਨ੍ਹ ਲੈਣਾ। ਇਨ੍ਹਾਂ ਨੂੰ ਆਪਣੇ ਦਿਲ ਉੱਤੇ ਲਿਖ ਲੈਣਾ।
4 ਸਿਆਣਪ ਨੂੰ ਆਖ,"ਤੂੰਁ ਮੇਰੀ ਭੈਣ ਹੈਂ!" ਅਤੇ ਸਮਝਦਾਰੀ ਨੂੰ ਆਪਣੇ ਪਰਿਵਾਰ ਦਾ ਸਦੱਸ ਕਹੋ।
5 ਉਹ ਤੁਹਾਨੂੰ ਇੱਕ ਅਜਨਬੀ ਔਰਤ, ਇੱਕ ਵਿਦੇਸ਼ੀ ਔਰਤ ਤੋਂ ਬਚਾਵੇਗੀ ਜੋ ਕੂਲੀਆਂ ਗੱਲਾਂ ਕਰਦੀ ਹੈ।
6 ਇੱਕ ਦਿਨ ਮੈਂ ਆਪਣੀ ਖਿੜਕੀ ਦੇ ਪਰਦਿਆਂ ਦਰਮਿਆਨੋਁ ਬਾਹਰ ਝਾਕਿਆ।
7 ਮੈਂ ਅਪ੍ਰੌੜਾਂ, ਦਰਮਿਆਨ, ਮੁੰਡਿਆਂ ਦਰਮਿਆਨ, ਇੱਕ ਨੌਜਵਾਨ ਨੂੰ ਵੇਖਿਆ ਜਿਸਨੂੰ ਕੋਈ ਸੂਹ ਨਹੀਂ ਸੀ।
8 ਉਹ ਹੇਠਾਂ ਰਾਹ ਤੇ ਤੁਰਦਾ ਹੋਇਆ, ਇੱਕ ਮੰਦੀ ਔਰਤ ਦੇ ਘਰ ਵੱਲ ਜਾ ਰਿਹਾ ਸੀ, ਜਿੱਥੇ ਉਹ ਰਹਿੰਦੀ ਸੀ।
9 ਹਨੇਰਾ ਹੋਣ ਵਾਲਾ ਸੀ - ਸੂਰਜ ਛੁਪ ਰਿਹਾ ਸੀ। ਰਾਤ ਪੈਣ ਵਾਲੀ ਸੀ।
10 ਔਰਤ ਉਸਨੂੰ ਮਿਲਣ ਲਈ ਘਰੋ ਬਾਹਰ ਆਈ। ਉਸਨੇ ਵੇਸਵਾ ਵਰਗੇ ਕੱਪੜੇ ਪਾਏ ਹੋਏ ਸਨ। ਉਸਦੀਆਂ ਨੌਜਵਾਨ ਬਾਰੇ ਵਿਉਤਾਂ ਸਨ।
11 ਉਹ ਖਰੂਦੀ ਅਤੇ ਵਿਦਰੋਹੀ ਸੀ, ਉਹ ਘਰ ਠਹਿਰਣ ਵਾਲੀ ਨਹੀਂ ਸੀ!
12 ਹੁਣ ਉਹ ਸੜਕ ਉੱਤੇ ਹੈ, ਹੁਣ ਉਹ ਚੌਰਾਹੇ ਤੇ ਹੈ, ਉਹ ਹਰ ਨੁਕਰ ਤੇ ਇੰਤਜ਼ਾਰ ਵਿੱਚ ਰਹਿੰਦੀ ਹੈ।
13 ਉਸਨੇ ਨੌਜਵਾਨ ਨੂੰ ਖਿੱਚ ਲਿਆ ਅਤੇ ਉਸਨੂੰ ਚੁੰਮ ਲਿਆ। ਉਸਨੇ ਬੇਸ਼ਰਮੀ ਨਾਲ ਉਸਨੂੰ ਆਖਿਆ,
14 "ਮੈਂ ਅੱਜ ਸੁਖ ਸਾਂਦ ਦੀ ਬਲੀ ਹਾਜਰ ਕੀਤੀ। ਅਤੇ ਅੱਜ ਮੈਂ ਕੀਤੇ ਹੋਏ ਇਕਰਾਰ ਨੂੰ ਪੂਰਿਆਂ ਕੀਤਾ।
15 "ਅਤੇ ਇਸ ਲਈ ਮੈਂ ਤੁਹਾਨੂੰ ਆਪਣੇ ਨਾਲ ਭੋਜਨ ਲਈ ਸੱਦਾ ਦੇਣ ਬਾਹਰ ਆਈ ਹਾਂ। ਮੈਂ ਤੇਰੀ ਬਹੁਤ ਭਾਲ ਕਰਦੀ ਰਹੀ ਹਾਂ। ਤੇ ਹੁਣ ਮੈਂ ਤੈਨੂੰ ਲੱਭ ਲਿਆ ਹੈ!
16 ਮੈਂ ਆਪਣੇ ਬਿਸਤਰੇ ਉੱਤੇ ਸਾਫ਼ ਚਾਦਰਾਂ ਵਿਛਾਈਆਂ ਹਨ। ਇਹ ਮਿਸਰ ਦੇਸ ਦੀਆਂ ਬੜੀਆਂ ਖੂਬਸੂਰਤ ਚਾਦਰਾਂ ਹਨ।
17 "ਮੈਂ ਆਪਣੇ ਬਿਸਤਰੇ ਉੱਤੇ ਅਤਰ ਛਿੜਕਿਆ ਹੈ। ਭਾਂਤ-ਭਾਂਤ ਦੀ ਗੰਧਰਸ ਬਹੁਤ ਕਮਾਲ ਦੀਆਂ ਹਨ।
18 ਹੁਣ ਆਓ, ਆਪਾਂ ਖੁਦ ਹੀ ਸਵੇਰ ਤਦ ਆਨੰਦ ਮਾਣੀੇ, ਆਪਾਂ ਪਿਆਰ ਨਾਲ ਸ਼ਰਾਬੀ ਹੋ ਜਾਈਏ।
19 "ਮੇਰਾ ਪਤੀ ਘਰੇ ਨਹੀਂ ਹੈ ਉਹ ਇੱਕ ਲਂਮੇਁ ਸਫ਼ਰ ਤੇ ਬਾਹਰ ਚਲਿਆ ਗਿਆ ਹੈ।
20 ਉਸਨੇ ਲੰਮੀ ਯਾਤਰਾ ਲਈ ਕਾਫ਼ੀ ਪੈਸੇ ਨਾਲ ਰੱਖੇ ਹੋਏ ਹਨ। ਉਹ ਦੋ ਹਫ਼ਤਿਆਂ ਤੋਂ ਪਹਿਲਾਂ ਘਰ ਨਹੀਂ ਆਵੇਗਾ।"
21 ਔਰਤ ਨੇ ਉਸ ਨੌਜਵਾਨ ਨੂੰ ਆਪਣੀ ਚਂਚਲਤਾ ਨਾਲ ਭਰਮਾਇਆ, ਉਸਨੇ ਉਸਨੂੰ ਆਪਣੇ ਕੂਲੇ ਸ਼ਬਦਾਂ ਨਾਲ ਬਹਿਕਾਇਆ।
22 ਅਤੇ ਉਹ ਨੌਜਵਾਨ ਉਸਦੇ ਪਿੱਛੇ ਲੱਗ ਕੇ ਜਾਲ ਵਿੱਚ ਫ਼ਸਣ ਆ ਗਿਆ। ਉਹ ਉਸ ਬਲਦ ਵਰਗਾ ਸੀ ਜਿਸਦੀ ਬਲੀ ਚੜਾਈ ਜਾਣ ਵਾਲੀ ਸੀ। ਉਹ ਜਾਲ ਵਿੱਚ ਫ਼ਸਣ ਜਾ ਰਹੇ ਹਿਰਣ ਵਰਗਾ ਸੀ,
23 ਜਦੋਂ ਤੱਕ ਉਸਦੇ ਦਿਲ ਵਿੱਚ ਤੀਰ ਨਾਂ ਵਜ੍ਜੇ, ਇੱਕ ਪੰਛੀ ਵਾਂਗ ਜੋ ਸਿਧ੍ਧਾ ਕੁੜਿਕ੍ਕੀ ਵੱਲ ਉੱਡ ਪਿਆ, ਅਤੇ ਉਸਨੂੰ ਕੋਈ ਕਲਪਨਾ ਨਹੀਂ ਉਹ ਆਪਣੀ ਜ਼ਿੰਦਗੀ ਗੁਆਉਣ ਹੀ ਵਾਲਾ ਹੈ।
24 ਇਸ ਲਈ ਹੁਣ ਪੁੱਤਰੋ, ਸੁਣੋ ਮੇਰੀ ਗੱਲ ਧਿਆਨ ਨਾਲ। ਜਿਹੜੇ ਸ਼ਬਦ ਮੈਂ ਬੋਲਦਾ ਹਾਂ ਉਨ੍ਹਾਂ ਵੱਲ ਧਿਆਨ ਦਿਓ।
25 ਆਪਣੇ ਦਿਲ ਨੂੰ ਉਸਦੇ ਰਾਹਾਂ ਵੱਲ ਭਟਕਣ ਨਾ ਦਿਓ, ਉਸਦੇ ਰਾਹਾਂ ਤੇ ਨਾ ਠਹਿਰੋ।
26 ਉਸ ਨੇ ਕਿੰਨੇ ਹੀ ਲੋਕਾਂ ਨੂੰ ਤਬਾਹ ਕੀਤਾ। ਜਿਨ੍ਹਾਂ ਲੋਕਾਂ ਨੂੰ ਉਸਨੇ ਤਬਾਹ ਕੀਤਾ ਉਨ੍ਹਾਂ ਦੀ ਗਿਣਤੀ ਬਹੁਤ ਵੱਡੀ ਹੈ।
27 ਉਸ ਦਾ ਘਰ ਮੌਤ ਵੱਲ ਅਗਵਾਈ ਕਰਦਾ, ਇਹ ਤੁਹਾਨੂੰ ਮੌਤ ਦੇ ਘੋਰਨਿਆਂ ਵੱਲ ਲੈ ਜਾਂਦਾ ਹੈ।
ਕਾਂਡ 8

1 ਕੀ ਸਿਆਣਪ ਆਵਾਜ਼ ਨਹੀਂ ਮਾਰਦੀ? ਕੀ ਸਮਝਦਾਰੀ ਆਪਣੀ ਆਵਾਜ਼ ਨਹੀਂ ਉਠਾਉਂਦੀ?
2 ਉਹ (ਸਿਆਣਪ) ਰਾਹ ਦੇ ਪਾਸੇ ਪਹਾੜੀ ਦੀ ਟੀਸੀ ਤੇ ਖਲੋਁਦੀ ਹੈ ਜਿੱਥੇ ਰਸਤੇ ਮਿਲਦੇ ਹਨ।
3 ਸ਼ਹਿਰ ਦੇ ਫ਼ਾਟਕਾਂ ਤੇ, ਖੁਲ੍ਹੇ ਦਰਵਾਜਿਆਂ ਤੇ ਉਹ ਰੋਦੀ ਹੈ।
4 ਮੈਂ ਤੁਸਾਂ ਲੋਕਾਂ ਨਾਲ ਗੱਲ ਕਰ ਰਹੀ ਹਾਂ, "ਤੁਹਾਡੇ ਵੱਲ ਇਨਸਾਨੋ, ਮੈਂ ਆਪਣੀ ਆਵਾਜ਼ ਉਠਾਉਂਦੀ ਹਾਂ।
5 ਤੁਸੀਂ ਅਪ੍ਰੌੜ, ਲੋਕੋ, ਸੂਝ ਸਿਖ੍ਖੋ ਅਤੇ ਤੁਸੀਂ ਮੂਰਖੋ, ਅਕਲਮਂਦੀ ਸਿਖ੍ਖੋ।
6 ਸੁਣੋ, ਜਿਹੜੀਆਂ ਗੱਲਾਂ ਮੈਂ ਤੁਹਾਨੂੰ ਸਿਖਾ ਰਹੀ ਹਾਂ ਉਚਿਤ ਹਨ। ਅਤੇ ਜੋ ਮੇਰੇ ਬੁਲ੍ਹ ਘੋਸ਼ਿਤ ਕਰਦੇ ਹਨ ਧਰਮੀ ਹੈ।
7 ਮੇਰੇ ਮੂੰਹ ਵਿੱਚੋਂ ਸਿਰਫ਼ ਸੱਚ ਨਿਕਲਦਾ ਹੈ ਕਿਉਂ ਕਿ ਮੇਰੇ ਬੁਲ੍ਹ ਬਦੀ ਨੂੰ ਨਫ਼ਰਤ ਕਰਦੇ ਹਨ।
8 ਆਖਦਾ ਹਾਂ ਮੈਂ ਜੋ ਗੱਲਾਂ ਸਹੀ ਨੇ। ਰਤਾ ਨਹੀਂ ਝੂਠ ਜਾਂ ਗ਼ਲਤ ਮੇਰੇ ਸ਼ਬਦਾਂ ਵਿੱਚ।
9 ਸਿਖੇ ਹੋਏ ਆਦਮੀ ਜਾਣਦੇ ਹਨ ਕਿ ਉਹ ਧਰਮੀ ਹਨ, ਅਤੇ ਜੋ ਗਿਆਨ ਲੱਭ ਲੈਂਦੇ ਹਨ ਸਮਝ ਜਾਂਦੇ ਹਨ ਕਿ ਉਹ ਸਹੀ ਹਨ।
10 ਚਾਂਦੀ ਦੀ ਬਜਾਇ ਮੇਰਾ ਅਨੁਸ਼ਾਸ਼ਨ ਲਵੋ, ਸੋਨੇ ਦੀ ਬਜਾਇ ਸਮਝਦਾਰੀ ਨੂੰ ਚੁਣੋ।
11 ਮੁੱਲਵਾਨ ਵਧੇਰੇ ਹੈ ਸਿਆਣਪ ਨੀਲਮਾਂ ਨਾਲੋਂ। ਉਸ ਨਾਲ ਕਿਸੇ ਦੀ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ।"
12 "ਮੈਂ ਸਿਆਣਪ ਹਾਂ, ਮੈਂ ਗਿਆਨ ਦੇ ਨਾਲ ਰਹਿੰਦੀ ਹਾਂ ਅਤੇ ਮੈਂ ਓਬੋਁ ਲੱਭਦੀ ਹਾਂ ਜਿੱਥੇ ਸੂਝ ਵੱਸਦੀ ਹੈ।
13 ਯਹੋਵਾਹ ਤੋਂ ਡਰਨਾ ਬਦੀ ਨੂੰ ਨਫ਼ਰਤ ਕਰਨਾ ਹੈ, ਮੈਂ ਹਂਕਾਰ, ਆਕੜ, ਬਦ, ਵਿਹਾਰ, ਅਤੇ ਦੁਸ਼ਟ ਗੱਲਾਂ ਨੂੰ ਨਫ਼ਰਤ ਕਰਦੀ ਹਾਂ।
14 ਮੇਰੇ ਕੋਲ ਸਲਾਹ ਹੈ, ਮੇਰੇ ਕੋਲ ਗਿਆਨ, ਸਮਝਦਾਰੀ ਅਤੇ ਸ਼ਕਤੀ ਹੈ।
15 ਮੈਥੋਂ ਰਾਜੇ ਸ਼ਾਸਨ ਕਰਦੇ ਹਨ, ਸ਼ਾਸਕ ਹੁਕਮ ਬਣਾਉਂਦੇ ਹਨ ਜੋ ਨਿਆਂਈ ਹਨ।
16 ਮੇਰੇ ਦੁਆਰਾ ਸ਼ਹਿਜਾਦੇ, ਅਤੇ ਸਜ੍ਜਣ ਅਤੇ ਸਾਰੇ ਨਿਆਂਈ ਵੀ ਨਿਆਂਕਾਰ ਵੀ ਹਕੂਮਤ ਕਰਦੇ ਨੇ।
17 ਪਿਆਰ ਕਰਦੀ ਹਾਂ ਮੈਂ ਉਨ੍ਹਾਂ ਲੋਕਾਂ ਨੂੰ ਜੋ ਪਿਆਰ ਮੈਨੂੰ ਕਰਦੇ। ਤੇ ਜੋ ਲੋਕ ਕਰਨਗੇ ਕਠਨ ਘਾਲਣਾ, ਮੈਨੂੰ ਲੱਭਣ ਲਈ ਲੱਭ ਲੈਣਗੇ ਮੈਨੂੰ ਉਹ।
18 ਪਾਸ ਹੈ ਮੇਰੇ ਦੌਲਤ ਅਤੇ ਇੱਜ਼ਤ, ਮੈਂ ਦੌਲਤ ਅਤੇ ਧਰਮੀਅਤਾ ਦਿੰਦੀ ਹਾਂ ਜੋ ਸਦਾ ਰਹਿੰਦੀ ਹੈ।
19 ਮੇਰੇ ਫ਼ਲ ਖਾਲਸ ਸੋਨੇ ਨਾਲੋਂ ਬਿਹਤਰ ਹਨ, ਜੋ ਕੁਝ ਵੀ ਮੈਂ ਪੈਦਾ ਕਰਦੀ ਹਾਂ ਸ਼ੁਧ੍ਧ ਚਾਂਦੀ ਨਾਲੋਂ ਵੀ ਬਿਹਤਰ ਹੈ।
20 ਮੈਂ ਨਿਆਂ ਦੇ ਰਾਹਾਂ ਦੇ ਨਾਲ-ਨਾਲ ਧਰਮੀਅਤਾ ਦੇ ਰਾਹਾਂ ਤੇ ਚਲਦੀ ਹਾਂ।
21 ਦਿੰਦੀ ਹਾਂ ਮੈਂ ਦੌਲਤ ਉਨ੍ਹਾਂ ਲੋਕਾਂ ਨੂੰ ਜੋ ਕਰਨ ਪਿਆਰ ਮੈਨੂੰ ਅਤੇ ਭਰ ਦਿੰਦੀ ਹਾਂ ਮੈਂ ਗੋਦਾਮ ਉਨ੍ਹਾਂ ਦੇ।
22 ਸਭ ਤੋਂ ਪਹਿਲੀ ਗੱਲ ਯਹੋਵਾਹ ਨੇ ਕੀਤੀ, ਉਸਨੇ ਮੈਨੂੰ ਜੀਵਨ ਦਿੱਤਾ, ਬਹੁਤ ਸਮਾਂ ਪਹਿਲਾਂ ਉਸਨੇ ਕੁਝ ਵੀ ਕਰਨ ਤੋਂ ਪਹਿਲਾਂ ਯਹੋਵਾਹ ਨੇ ਮੈਨੂੰ ਆਪਣੇ ਕੰਮ ਦੀ ਸ਼ੁਰੂਆਤ ਵੇਲੇ, ਆਪਣੇ ਪ੍ਰਾਚੀਨ ਸਮੇਂ ਦੇ ਕੰਮ ਤੋਂ ਪਹਿਲਾਂ ਮੈਨੂੰ ਬਣਾਇਆ।
23 ਮੈਂ ਲੰਘ ਚੁੱਕੀਆਂ ਉਮਰਾਂ ਵਿੱਚ ਬਹੁਤ ਪਹਿਲਾਂ, ਦੁਨੀਆਂ ਦੀ ਸਾਜਣਾ ਤੋਂ ਪਹਿਲਾਂ ਸਾਜੀ ਗਈ ਸੀ।
24 ਬਣਾਇਆ ਗਿਆ ਸੀ ਮੈਨੂੰ ਸਾਗਰਾਂ ਤੋਂ ਪਹਿਲੋਁ, ਬਣਾਇਆ ਗਿਆ ਸੀ ਮੈਨੂੰ ਪਾਣੀ ਤੋਂ ਪਹਿਲੋਁ।
25 ਮੈਂ ਪਰਬਤਾਂ ਨੂੰ ਇਨ੍ਹਾਂ ਦੀ ਜਗ੍ਹਾ ਸਬਾਪਿਤ ਕਰਨ ਤੋਂ ਪਹਿਲਾਂ ਬਣਾਈ ਗਈ ਸਾਂ, ਮੈਂ ਪਹਾੜੀਆਂ ਦੇ ਹੋਣ ਤੋਂ ਪਹਿਲਾਂ ਬਣਾਈ ਗਈ ਸੀ।
26 ਧਰਤੀ ਦੇ ਸਾਜੇ ਜਾਣ ਤੋਂ ਪਹਿਲਾਂ, ਜਾਂ ਇਸਦੇ ਖੇਤਾਂ ਜਾਂ ਜਦੋਂ ਕਿਤੇ ਵੀ ਇਸ ਦੁਨੀਆਂ ਵਿੱਚ ਕੋਈ ਧੂੜ ਸੀ।
27 ਹਾਜ਼ਰ ਸਾਂ ਮੈਂ, ਸਾਜਿਆ ਸੀ ਜਦੋਂ ਯਹੋਵਾਹ ਨੇ ਅਕਾਸ਼ਾਂ ਨੂੰ ਹਾਜ਼ਰ ਸਾਂ ਮੈਂ, ਜਦੋਂ ਯਹੋਵਾਹ ਨੇ, ਖਿੱਚੀ ਸੀ ਲੀਕ ਧਰਤੀ ਦੁਆਲੇ ਤੇ ਹਦ੍ਦ ਬੰਨ੍ਹ ਦਿੱਤੀ ਸੀ ਸਾਗਰ ਦੀ।
28 ਜੰਮੀ ਸਾਂ ਮੈਂ ਪਹਿਲਾਂ, ਫ਼ੇਰ ਯਹੋਵਾਹ ਨੇ ਰੱਖੇ ਸਨ ਬੱਦਲ ਆਕਾਸ਼ ਵਿੱਚ। ਤੇ ਹਾਜ਼ਰ ਸਾਂ ਮੈਂ ਜਦੋਂ ਰੱਖਿਆ ਸੀ ਪਾਣੀ ਯਹੋਵਾਹ ਨੇ ਸਮੁੰਦਰ ਵਿੱਚ।
29 ਹਾਜ਼ਰ ਸਾਂ ਮੈਂ, ਜਦੋਂ ਯਹੋਵਾਹ ਨੇ ਹੱਦਾਂ ਬਂਨ੍ਹੀਆਂ ਸਨ ਸਮੁੰਦਰਾਂ ਦੇ ਪਾਣੀ ਦੀਆਂ ਤਾਕਿ ਉੱਠ ਨਾ ਸਕੇ ਪਾਣੀ ਉਚੇਰਾ ਓਸਤੋਂ ਉਤੇ ਜਿਸਦੀ ਇਜਾਜ਼ਤ ਦਿੱਤੀ ਹੈ ਯਹੋਵਾਹ ਨੇ। ਹਾਜ਼ਰ ਸਾਂ ਮੈਂ ਉਦੋਂ, ਜਦੋਂ ਰੱਖੀਆਂ ਸਨ ਯਹੋਵਾਹ ਨੇ ਨੀਹਾਂ ਧਰਤੀ ਦੀਆਂ।
30 ਮੈਂ ਉਸਦੇ ਪਾਸੇ ਤੇ ਕਾਰੀਗਰ ਵਾਂਗ ਸਾਂ। ਮੈਂ ਹਰ ਰੋਜ਼ ਉਸਦਾ ਆਨੰਦ ਸੀ, ਮੈਂ ਹਰ ਸਮੇਂ ਉਸਦੀ ਹਾਜ਼ਰੀ ਵਿੱਚ ਆਨੰਦ ਮਾਣਿਆ।
31 ਮੈਂ ਉਸ ਦੀ ਦੁਨੀਆਂ ਵੇਖਣ ਲਈ ਖੁਸ਼ ਸਾਂ, ਅਤੇ ਮਨੁੱਖਤਾ ਨਾਲ ਪ੍ਰਸੰਨ ਸਾਂ।
32 ਹੁਣ, ਬਚਿਓ, ਸ੍ਸੁਣੋ ਮੇਰੀ ਗੱਲ, ਕੰਨ ਧਰਕੇ! ਪ੍ਰਸੰਨ ਹੋ ਸਕਦੇ ਹੋ ਤੁਸੀਂ ਵੀ ਜੇ ਤੁਸੀਂ ਚੱਲੋਂਗੇ ਮੇਰੇ ਰਾਹਾਂ ਉੱਤੇ!
33 ਮੇਰੀ ਸਿਖਿਆ ਨੂੰ ਸੁਣੋ ਅਤੇ ਸਿਆਣੇ ਬਣ ਜਾਓ, ਇਸਦੀ ਲਾਪਰਵਾਹੀ ਨਾ ਕਰੋ।
34 ਸੁਣਦਾ ਹੈ ਜੋ ਵੀ ਬੰਦਾ ਮੇਰੀ ਗੱਲ ਨੂੰ ਧੰਨ ਹੈ ਉਹ। ਨਿਗਰਾਨੀ ਕਰਦਾ ਹੈ ਜਿਹੜਾ ਹਰ ਦਿਨ ਮੇਰੇ ਦਰ ਉੱਤੇ। ਇੰਤਜ਼ਾਰ ਕਰਦਾ ਹੈ ਜਿਹੜਾ ਮੇਰੇ ਲਈ, ਮੇਰੇ ਦਰਾਂ ਉੱਤੇ।
35 ਲੱਭ ਲੈਂਦਾ ਹੈ ਜੋ ਵੀ ਬੰਦਾ ਮੈਨੂੰ, ਲੱਭ ਲੈਂਦਾ ਹੈ ਓਹ ਜ਼ਿੰਦਗੀ ਨੂੰ, ਹਾਸਿਲ ਕਰੇਗਾ ਮਿਹਰ ਉਹ ਯਹੋਵਾਹ ਪਾਸੋਂ!
36 ਪਰ ਜਿਹੜਾ ਵਿਅਕਤੀ ਮੈਨੂੰ ਲੱਭਣ 'ਚ ਨਾਕਾਮ ਹੋ ਜਾਂਦਾ ਹੈ, ਆਪਣੀ ਹੀ ਜ਼ਿੰਦਗੀ ਨੂੰ ਉਜਾੜ ਲੈਂਦਾ ਹੈ। ਕੋਈ ਵੀ, ਜੋ ਮੈਨੂੰ ਨਫ਼ਰਤ ਕਰਦਾ ਮੌਤ ਨੂੰ ਪਿਆਰ ਕਰਦਾ।"
ਕਾਂਡ 9

1 ਸਿਆਣਪ ਨੇ ਆਪਣਾ ਘਰ ਉਸਾਰਿਆ। ਉਸਨੇ ਇਸਦੇ ਸੱਤ ਥੰਮਾਂ ਨੂੰ ਘੜਿਆ।
2 ਉਸਨੇ ਆਪਣਾ ਮਾਸ ਤਿਆਰ ਕੀਤਾ, ਆਪਣੀ ਸੁਰਧਿਮਈ ਮੈਅ ਮਿਲਾਈ ਅਤੇ ਆਪਣਾ ਮੇਜ ਤਿਆਰ ਕੀਤਾ।
3 ਉਸਨੇ ਆਪਣੇ ਨੌਕਰਾਂ ਨੂੰ ਬਾਹਰ ਭੇਜ ਦਿੱਤਾ ਅਤੇ ਸ਼ਹਿਰ ਦੀ ਪਹਾੜੀ ਤੋਂ ਪੁਕਾਰਦੀ ਹੈ:
4 "ਸਿਧ੍ਧੇ-ਸਾਧੇ ਲੋਕ ਇੱਥੇ ਇਕੱਠੇ ਹੋ ਜਾਣ", ਉਹ ਉਨ੍ਹਾਂ ਵੱਲ ਮੁਖਾਤਬ ਹੁੰਦੀ ਹੈ ਜਿਂਨ੍ਹਾਂ ਨੂੰ ਸੂਹ ਦੀ ਕਮੀ ਹੈ,
5 "ਆਓ, ਤੇ ਮੇਰੀ ਸਿਆਣਪ ਦਾ ਭੋਜਨ ਛਕੋ। ਤੇ ਉਸ ਮੈਅ ਨੂੰ ਵੀ ਛਕੋ ਜੋ ਮੈਂ ਤਿਆਰ ਕੀਤੀ ਹੈ।
6 ਆਪਣੇ ਮੂਰਖ ਦੋਸਤਾਂ ਨੂੰ ਪਿੱਛੇ ਛੱਡ ਦਿਓ, ਫ਼ੇਰ ਤੁਸੀਂ ਜਿਓਁਗੇ, ਮਿਹਨਤ ਨਾਲ ਸਮਝਦਾਰੀ ਦੇ ਰਾਹ ਤੇ ਚੱਲੋ।"
7 ਕੋਈ ਵੀ ਜੋ ਉਸ ਵਿਅਕਤੀ ਨੂੰ ਸੁਧਾਰਨ ਦੀ ਕੋਸ਼ਿਸ ਕਰਦਾ ਜੋ ਹੋਰਨਾਂ ਨੂੰ ਟਿਚ੍ਚਰ ਕਰਦਾ, ਬਇਜ਼ਤ੍ਤ ਹੁੰਦਾ ਹੈ। ਇੰਝ ਹੀ ਕੋਈ ਵੀ ਵਿਅਕਤੀ ਜਿਹੜਾ ਬੁਰੇ ਬੰਦੇ ਨੂੰ ਝਿੜਕਦਾ, ਉਹ ਸੱਟ ਖਾਂਦਾ ਹੈ।
8 ਉਸ ਵਿਅਕਤੀ ਨੂੰ ਨਾ ਝਿੜਕੋ ਜੋ ਦੂਸਰਿਆਂ ਨੂੰ ਟਿਚ੍ਚਰ ਕਰਦਾ, ਕਿਉਂ ਜੋ ਉਹ ਤੁਹਾਨੂੰ ਨਫ਼ਰਤ ਕਰੇਗਾ, ਪਰ ਜੇਕਰ ਤੁਸੀਂ ਸਿਆਣੇ ਵਿਅਕਤੀ ਨੂੰ ਝਿੜਕੋਁਗੇ, ਉਹ ਤੁਹਾਨੂੰ ਪਿਆਰ ਕਰੇਗਾ।
9 ਕਿਸੇ ਸਿਆਣੇ ਬੰਦੇ ਨੂੰ ਸਿਖਿਆ ਦੇਵੋ ਅਤੇ ਉਹ ਹੋਰ ਸਿਆਣਾ ਬਣ ਜਾਵੇਗਾ। ਜੇ ਤੁਸੀਂ ਕਿਸੇ ਸਿਖਿਆ ਪ੍ਰ੍ਰਾਪਤ ਬੰਦੇ ਨੂੰ ਸਿਖਿਆ ਦੇਵੋਂਗੇ, ਅਤੇ ਉਹ ਆਪਣਾ ਗਿਆਨ ਵਧਾਅ ਲਵੇਗਾ।
10 ਸਿਆਣਪ ਵੱਲ ਪਹਿਲਾ ਕਦਮ ਯਹੋਵਾਹ ਤੋਂ ਡਰਨਾ ਹੈ, ਪਵਿੱਤਰ ਲੋਕਾਂ ਨੂੰ ਜਾਨਣਾ ਗਿਆਨ ਨੂੰ ਹਾਸਿਲ ਕਰਨਾ ਹੈ।
11 "ਮੇਰੇ ਕਾਰਣ, "ਸਿਆਣਪ ਆਖਦੀ ਹੈ", ਤੁਹਾਡੀ ਜ਼ਿੰਦਗੀ ਦੇ ਦਿਨ ਅਤੇ ਸਾਲ ਵਧ ਜਾਣਗੇ।"
12 ਜੇਕਰ ਤੁਸੀਂ ਸਿਆਣੇ ਹੋ, ਇਹ ਤੁਸੀਂ ਹੀ ਹੋ ਜੋ ਫ਼ਾਇਦੇ 'ਚ ਹੋਵੋਂਗੇ, ਅਤੇ ਜੇਕਰ ਤੁਸੀਂ ਮਜਾਕੀੇ ਹੋ, ਇਹ ਤੁਸੀਂ ਇਕੱਲੇ ਹੀ ਹੋਵੋਂਗੇ ਜੋ ਭੁਗਤੋਂਗੇ।
13 ਔਰਤ ਦੀ ਮੂਰਖਤਾਈ ਸ਼ੋਰ-ਸਰਾਬੀ ਹੁੰਦੀ ਹੈ, ਉਹ ਨਾਵਾਕਫ਼ ਹੈ ਅਤੇ ਕੁਝ ਨਹੀਂ ਜਾਣਦੀ।
14 ਉਹ ਆਪਣੇ ਘਰ ਦੇ ਦਰਵਾਜ਼ੇ ਉੱਤੇ ਬੈਠੀ ਹੁੰਦੀ ਹੈ। ਉਹ ਸ਼ਹਿਰ ਦੀ ਪਹਾੜੀ ਉੱਤੇ ਕੁਰਸੀ ਤੇ ਬੈਠੀ ਹੁੰਦੀ ਹੈ।
15 ਉਹ ਉਨ੍ਹਾਂ ਨੂੰ ਆਵਾਜ਼ ਮਾਰਦੀ ਹੈ, ਜੋ ਸਿਧ੍ਧੇ ਰਾਹ ਤੇ ਜਾ ਰਹੇ ਹੁੰਦੇ ਹਨ।
16 ਆਮ ਲੋਕ, "ਇੱਥੇ ਇਕੱਠੇ ਹੋ ਜਾਣ, ਉਹ ਉਨ੍ਹਾਂ ਵੱਲ ਮੁਖਾਤਬ ਹੁੰਦੀ ਹੈ ਜਿਨ੍ਹਾਂ ਨੂੰ ਸੂਹ ਦੀ ਕਮੀ ਹੈ।"
17 "ਚੁਰਾਇਆ ਹੋਇਆ ਪਾਣੀ ਮਿੱਠਾ ਹੈ, ਚੁਰਾਈ ਹੋਈ ਰੋਟੀ ਸਵਾਦਿਸ਼ਟ ਹੈ।"
18 ਪਰ ਮੂਰਖ ਲੋਕ ਨਹੀਂ ਜਾਣਦੇ ਕਿ ਉਸਦਾ ਘਰ ਭੂਤਾਂ ਲਈ ਹੈ। ਅਤੇ ਉਸਦੇ ਮਹਿਮਾਨ ਕਬਰਾਂ ਵਿੱਚ ਲੇਟੇ ਹੋਏ ਹਨ।
ਕਾਂਡ 10

1 ਇਹ ਕਹਾਉਤਾਂ (ਸਿਆਣੇ ਕਬਨ) ਸੁਲੇਮਾਨ ਦੀਆਂ ਹਨ: ਇੱਕ ਸਿਆਣਾ ਪੁੱਤਰ ਆਪਣੇ ਪਿਤਾ ਨੂੰ ਪ੍ਰਸੰਨ ਕਰਦਾ ਹੈ। ਪਰ ਇੱਕ ਮੂਰਖ ਪੁੱਤਰ ਆਪਣੀ ਮਾਤਾ ਨੂੰ ਬਹੁਤ ਗ਼ਮਗ਼ੀਨ ਕਰਦਾ ਹੈ।
2 ਬਦ ਅਮਲਾਂ ਨਾਲ ਕਮਾਈ ਗਈ ਦੌਲਤ ਦੀ ਕੋਈ ਕੀਮਤ ਨਹੀਂ, ਪਰ ਧਰਮੀਅਤਾ ਤੁਹਾਨੂੰ ਮੌਤ ਤੋਂ ਬਚਾ ਸਕਦੀ ਹੈ।
3 ਯਹੋਵਾਹ ਕਦੇ ਵੀ ਇੱਕ ਚੰਗੇ ਵਿਅਕਤੀ ਨੂੰ ਭੁਖਿਆਂ ਨ੍ਨਹੀਁ ਮਰਨ ਦੇਵੇਗਾ, ਪਰ ਬੁਰੇ ਵਿਅਕਤੀ ਦੀਆਂ ਇਛ੍ਛਾਵਾਂ ਤੋਂ ਇਨਕਾਰ ਕਰਦਾ ਹੈ।
4 ਇੱਕ ਸੁਸਤ ਬੰਦਾ ਗਰੀਬ ਹੋਵੇਗਾ। ਪਰ ਮਿਹਨਤੀ ਬੰਦਾ ਅਮੀਰ ਹੋ ਜਾਵੇਗਾ।
5 ਇੱਕ ਸੂਝਵਾਨ ਪੁੱਤਰ ਗਰਮੀ ਵੇਲੇ ਫ਼ਸਲ ਇਕੱਠੀ ਕਰਦਾ ਹੈ, ਪਰ ਜਿਹੜਾ ਪੁੱਤਰ ਵਾਡੀ ਦੌਰਾਨ ਸੌਂ ਜਾਂਦਾ, ਬੇਇੱਜ਼ਤੀ ਲਿਆਉਂਦਾ ਹੈ।
6 ਲੋਕ ਪਰਮੇਸ਼ੁਰ ਨੂੰ ਨੇਕ ਬੰਦੇ ਨੂੰ ਅਸੀਸ ਦੇਣ ਦੀ ਬੇਨਤੀ ਕਰਦੇ ਹਨ। ਬੁਰੇ ਬੰਦੇ ਵੀ ਭਾਵੇਂ ਉਹੋ ਜਿਹੀਆਂ ਸ਼ੁਭ ਗੱਲਾਂ ਆਖਣ, ਪਰ ਉਨ੍ਹਾਂ ਦੇ ਬੋਲ ਸਿਰਫ਼ ਉਨ੍ਹਾਂ ਦੀਆਂ ਮੰਦੀਆਂ ਵਿਉਂਤੀਆਂ ਗੱਲਾਂ ਨੂੰ ਹੀ ਛੁਪਾਂਦੇ ਹਨ।
7 ਇੱਕ ਧਰਮੀ ਵਿਅਕਤੀ ਹਮੇਸ਼ਾ ਪ੍ਰਸਂਨਤਾ ਨਾਲ ਯਾਦ ਕੀਤਾ ਜਾਵੇਗਾ ਪਰ ਇੱਕ ਦੁਸ਼ਟ ਵਿਅਕਤੀ ਦੇ ਨਾਮ ਦਾ ਜ਼ਿਕਰ ਕਰਨਾ ਸਿਰਫ਼ ਦੁਰਗੰਧ ਹੀ ਛੱਡੇਗਾ।
8 ਸਿਆਣਾ ਵਿਅਕਤੀ ਆਦੇਸ਼ਾਂ ਨੂੰ ਪ੍ਰਵਾਨ ਕਰ ਲੈਂਦਾ, ਪਰ ਇੱਕ ਮੂਰਖ ਜੋ ਆਪਣੇ ਮੂੰਹ ਤੇ ਕਾਬੂ ਨਹੀਂ ਰੱਖ ਸਕਦਾ ਡਿੱਗ ਪਵੇਗਾ।
9 ਇੱਕ ਇਮਾਨਦਾਰ ਆਦਮੀ ਹਮੇਸ਼ਾਂ ਸੁਰ੍ਰਖਿਅਤ ਰਹਿੰਦਾ, ਜਦਕਿ ਧੋਖੇਬਾਜ਼ ਵਿਅਕਤੀ ਫ਼ੜਿਆ ਜਾਂਦਾ।
10 ਉਹ ਬੰਦਾ ਜਿਹੜਾ ਸੱਚ ਨੂੰ ਛੁਪਾਉਂਦਾ, ਮੁਸੀਬਤ ਪੈਦਾ ਕਰਦਾ ਹੈ ਅਤੇ ਇੱਕ ਮੂਰਖ ਜਿਹੜਾ ਆਪਣੇ ਮੂੰਹ ਤੇ ਕਾਬੂ ਨਹੀਂ ਰੱਖ ਸਕਦਾ ਡਿੱਗ ਪਵੇਗਾ।
11 ਇੱਕ ਧਰਮੀ ਵਿਅਕਤੀ ਦੀ ਆਖਣੀ ਜੀਵਨ ਦਾ ਸਤ੍ਰੋਤ ਹੈ। ਪਰ ਦੁਸ਼ਟ ਲੋਕਾਂ ਦਾ ਮਂੂਹ ਹਿੰਸਾ ਲਈ ਢੱਕਣ ਹੁੰਦਾ ਹੈ।
12 ਨਫ਼ਰਤ ਦਲੀਲਬਾਜ਼ੀ ਵਧਾਉਂਦੀ ਹੈ ਜਦਕਿ ਪਿਆਰ ਹਰ ਗਲਤੀ ਨੂੰ ਮੁਆਫ ਕਰ ਦਿੰਦਾ ਹੈ।
13 ਸਿਆਣਪ ਸਮਝਣ ਵਾਲੇ ਲੋਕਾਂ ਦੇ ਬੁਲ੍ਹਾਂ ਤੇ ਪਾਈ ਜਾਂਦੀ ਹੈ। ਪਰ ਜਿਸ ਵਿਅਕਤੀ ਨੂੰ ਸੂਝ ਦੀ ਕਮੀ ਹੈ ਉਸਨੂੰ ਮਾਰ ਦੀ ਜਰੂਰਤ ਹੈ।
14 ਸਿਆਣੇ ਲੋਕ ਹਮੇਸ਼ਾ ਗਿਆਨ ਹਾਸਿਲ ਕਰਦੇ ਰਹਿੰਦੇ ਹਨ, ਪਰ ਮੂਰਖ ਲੋਕਾਂ ਦੇ ਸ਼ਬਦ ਬਰਬਾਦੀ ਨੂੰ ਸੱਦਾ ਦਿੰਦੇ ਹਨ।
15 ਦੌਲਤ ਅਮੀਰ ਆਦਮੀ ਦੀ ਰੱਖਿਆ ਕਰਦੀ ਹੈ। ਅਤੇ ਗਰੀਬੀ ਗਰੀਬ ਆਦਮੀ ਨੂੰ ਤਬਾਹ ਕਰ ਦਿੰਦੀ ਹੈ।
16 ਇੱਕ ਧਰਮੀ ਵਿਅਕਤੀ ਦਾ ਕੰਮ ਇਨਾਮ ਵਜੋਂ ਜੀਵਨ ਕਮਾਉਣ ਦਾ ਹੈ, ਪਰ ਇੱਕ ਦੁਸ਼ਟ ਵਿਅਕਤੀ ਆਪਣੇ ਪਾਪਾਂ ਤੋਂ ਸਜ਼ਾ ਕਮਾਉਂਦਾ ਹੈ।
17 ਉਸ ਵਿਅਕਤੀ ਲਈ ਜਿਹੜਾ ਅਨੁਸ਼ਾਸ਼ਨ ਤੇ ਚੱਲਦਾ, ਜੀਵਨ ਦਾ ਰਾਹ ਬਹੁਤ ਸਾਫ਼ ਹੋ ਜਾਂਦਾ ਹੈ, ਪਰ ਜਿਹੜਾ ਵਿਅਕਤੀ ਸੁਧਾਰ ਨੂੰ ਨਾਮਂਜ਼ੂਰ ਕਰਦਾ ਹੈ, ਭਟਕ ਜਾਂਦਾ ਹੈ।
18 ਜਿਹੜਾ ਵਿਅਕਤੀ ਨਫ਼ਰਤ ਨੂੰ ਛੁਪਾਉਂਦਾ ਹੈ ਝੂਠਾ ਹੈ, ਪਰ ਜਿਹੜਾ ਅਫ਼ਵਾਹਾਂ ਫੈਲਾਉਂਦਾ ਹੈ ਮੂਰਖ ਹੈ।
19 ਬਹੁਤ ਜ਼ਿਆਦਾ ਬੋਲਣ ਦਾ ਨਤੀਜਾ, ਬਹੁਤਾ ਪਾਪ ਹੁੰਦਾ ਹੈ, ਪਰ ਜਿਹੜਾ ਆਪਣਾ ਮੂੰਹ ਬੰਦ ਰੱਖਦਾ, ਸਿਆਣਾ ਬਣ ਜਾਵੇਗਾ।
20 ਨੇਕ ਬੰਦੇ ਦੇ ਸ਼ਬਦ ਸ਼ੁਧ੍ਧ ਚਾਂਦੀ ਵਰਗੇ ਹਨ। ਪਰ ਬੁਰੇ ਬੰਦੇ ਦੇ ਵਿਚਾਰਾਂ ਦੀ ਕੋਈ ਕੀਮਤ ਨਹੀਂ।
21 ਨੇਕ ਬੰਦੇ ਦੇ ਸ਼ਬਦ ਹੋਰ ਬਹੁਤ ਲੋਕਾਂ ਦਾ ਭਲਾ ਕਰਦੇ ਹਨ। ਪਰ ਮੂਰਖ ਬੰਦਾ ਸੂਝ ਦੀ ਕਮੀ ਕਾਰਣ ਮਰ ਜਾਂਦਾ ਹੈ।
22 ਯਹੋਵਾਹ ਦੀ ਅਸੀਸ, ਇਹੀ ਹੈ ਜੋ ਕਿਸੇ ਨੂੰ ਅਮੀਰ ਬਣਾਉਂਦੀ ਹੈ ਅਤੇ ਇਸ ਨਾਲ ਕੋਈ ਕਸ਼ਟ ਨਹੀਂ ਝਲ੍ਲਣਾ ਪੈਂਦਾ।
23 ਮੂਰਖ ਬੰਦਾ ਗ਼ਲਤ ਕੰਮ ਕਰਕੇ ਖੁਸ਼ ਹੁੰਦਾ ਹੈ। ਇਸੇ ਤਰ੍ਹਾਂ ਸਮਝਦਾਰ ਆਦਮੀ ਸਿਆਣਪ ਤੋਂ ਪ੍ਰਸਂਨਤਾ ਪਾਉਂਦਾ ਹੈ।
24 ਜਿਸ ਚੀਜ਼ ਤੋਂ ਇੱਕ ਦੁਸ਼ਟ ਵਿਅਕਤੀ ਭੈ ਖਾਂਦਾ ਹੈ, ਉਹ ਉਸੇ ਉਤੇ ਆ ਜਾਂਦਾ ਹੈ। ਪਰ ਇੱਕ ਧਰਮੀ ਵਿਅਕਤੀ ਦੀਆਂ ਇਛ੍ਛਾਵਾਂ ਪੂਰੀਆਂ ਕੀਤੀਆਂ ਜਾਣਗੀਆਂ।
25 ਦੁਸ਼ਟ ਆਦਮੀ ਅਚਾਨਕ ਆਲੋਪ ਹੋ ਜਾਣਗੇ ਜਿਵੇਂ ਕਿ ਹਨੇਰੀ ਦੁਆਰਾ ਉਡਾੇ ਗਏ ਹੋਣ, ਪਰ ਇੱਕ ਧਰਮੀ ਆਦਮੀ ਹਮੇਸ਼ਾ ਲਈ ਖੜਾ ਰਹੇਗਾ।
26 ਕਦੇ ਵੀ ਸੁਸਤ ਬੰਦੇ ਕੋਲੋਂ ਆਪਣਾ ਕੰਮ ਨਾ ਕਰਾਓ, ਕਿਉਂ ਕਿ ਉਹ ਤੁਹਾਨੂੰ ਤੁਹਾਡੇ ਮੂੰਹ ਵਿੱਚ ਸਿਰਕੇ ਵਾਂਗ ਜਾਂ ਅੱਖਾਂ ਵਿੱਚ ਧੂੰਆਂ ਪੈ ਜਾਣ ਵਾਂਗ, ਖਿਝਾਵੇਗਾ।
27 ਯਾਹੋਵਾਹ ਲਈ ਇੱਜ਼ਤ ਜੀਵਨ ਵਧਾਉਂਦੀ ਹੈ, ਪਰ ਦੁਸ਼ਟ ਵਿਅਕਤੀ ਦੇ ਜੀਵਨ ਦੇ ਵਰ੍ਹੇ ਘਟਾ ਦਿੱਤੇ ਜਾਂਦੇ ਹਨ।
28 ਧਰਮੀ ਬੰਦੇ ਦੀ ਆਸ ਖੁਸ਼ੀ ਲਿਆਉਂਦੀ ਹੈ। ਪਰ ਦੁਸ਼ਟ ਲੋਕਾਂ ਦੀਆਂ ਆਸਾਂ ਬਰਬਾਦ ਕੀਤੀਆਂ ਜਾਣਗੀਆਂ।
29 ਇੱਕ ਇਮਾਨਦਾਰ ਆਦਮੀ ਲਈ, ਯਹੋਵਾਹ ਦਾ ਰਸਤਾ ਸ਼ਰਣ ਹੈ ਪਰ ਉਨ੍ਹਾਂ ਲਈ ਜੋ ਬਦੀ ਕਰਦੇ ਹਨ, ਇਹ ਤਬਾਹੀ ਹੈ।
30 ਇੱਕ ਧਰਮੀ ਆਦਮੀ ਨੂੰ ਕਦੇ ਵੀ ਉਜਾਰੀਆਂ ਨਹੀਂ ਜਾਵੇਗਾ ਪਰ ਦੁਸ਼ਟ ਲੋਕਾਂ ਨੂੰ ਧਰਤੀ ਉੱਤੇ ਨਹੀਂ ਰਹਿਣ ਦਿੱਤਾ ਜਾਵੇਗਾ।
31 ਧਰਮੀ ਬੰਦੇ ਦਾ ਮੂੰਹ ਸਿਆਣਪ ਪੈਦਾ ਕਰਦਾ ਹੈ ਪਰ ਜਿਹੜੀ ਜੁਬਾਨ, ਬਗ਼ਾਵਤ ਲਈ ਬੋਲਦੀ ਹੈ ਕੱਟ ਦਿੱਤੀ ਜਾਵੇਗੀ।
32 ਇੱਕ ਧਰਮੀ ਵਿਅਕਤੀ ਦੇ ਬੁਲ੍ਹ ਜਾਣਦੇ ਹਨ ਕਿ ਕੀ ਮਂਜੂਰਸ਼ੁਦਾ ਹੈ, ਪਰ ਇੱਕ ਦੁਸ਼ਟ ਵਿਅਕਤੀ ਬਗ਼ਾਵਤ ਲਈ ਬੋਲਦਾ ਹੈ।
ਕਾਂਡ 11

1 ਯਹੋਵਾਹ ਬੇ-ਇਮਾਨ ਤੋਂਲਾਂ ਨੂੰ ਨਫ਼ਰਤ ਕਰਦਾ, ਪਰ ਸੱਚੇ ਤੋਂਲਾਂ ਵਿੱਚ ਪ੍ਰਸੰਨ ਹੁੰਦਾ ਹੈ।
2 ਹਂਕਾਰ ਨਾਲ ਬੇਇੱਜ਼ਤੀ ਆਉਂਦੀ ਹੈ, ਪਰ ਉਨ੍ਹਾਂ ਲੋਕਾਂ ਨਾਲ ਸਿਆਣਪ ਆਉਂਦੀ ਹੈ ਜਿਹੜੇ ਨਿਮ੍ਰ ਹਨ।
3 ਇਮਾਨਦਾਰ ਲੋਕਾਂ ਦੀ ਇਮਾਨਦਾਰੀ ਉਨ੍ਹਾਂ ਦਾ ਮਾਰਗ ਦਰਸ਼ਨ ਕਰਦੀ ਹੈ, ਪਰ ਧੋਖੇਬਾਜ਼ਾਂ ਦੀ ਘ੍ਰਿਣਾ ਉਨ੍ਹਾਂ ਨੂੰ ਤਬਾਹ ਕਰ ਦਿੰਦੀ ਹੈ।
4 ਜਦੋਂ ਪਰਮੇਸ਼ੁਰ ਲੋਕਾਂ ਦਾ ਨਿਆਂ ਕਰਦਾ ਹੈ, ਦੌਲਤ ਦਾ ਕੋਈ ਮੁੱਲ ਨਹੀਂ ਹੁੰਦਾ। ਪਰ ਨੇਕੀ ਤੁਹਾਨੂੰ ਮੌਤ ਤੋਂ ਬਚਾਉਂਦੀ ਹੈ।
5 ਇਮਾਨਦਾਰ ਲੋਕਾਂ ਦੀ ਨੇਕੀ ਉਨ੍ਹਾਂ ਦੇ ਰਾਹਾਂ ਨੂੰ ਸਿਖਿਆ ਬ੍ਬਣਾਉਂਦੀ ਹੈ, ਪਰ ਇੱਕ ਦੁਸ਼ਟ ਆਦਮੀ ਦੀ ਦੁਸ਼ਟਤਾ ਉਸਦੇ ਪਤਨ ਦਾ ਕਾਰਣ ਬਣਦੀ ਹੈ।
6 ਨੇਕੀ ਇਮਾਨਦਾਰ ਲੋਕਾਂ ਨੂੰ ਬਚਾਉਂਦੀ ਹੈ। ਪਰ ਕਪਟੀ ਲੋਕ ਆਪਣੀਆਂ ਖੁਦ ਦੀਆਂ ਵਿਉਂਤਾਂ ਕਾਰਣ ਹੀ ਫ਼ਸ ਜਾਂਦੇ ਹਨ।
7 ਜਦੋਂ ਕੋਈ ਬਦ ਆਦਮੀ ਮਰਦਾ ਹੈ, ਉਸ ਨੂੰ ਕੋਈ ਉਮੀਦ ਨਹੀਂ ਹੁੰਦੀ, ਜੋ ਉਮੀਦਾਂ ਉਸਨੂੰ ਆਪਣੀ ਸ਼ਕਤੀ ਉੱਤੇ ਸਨ ਬੇਕਾਰ ਹਨ।
8 ਨੇਕ ਬੰਦਾ ਮੁਸੀਬਤਾਂ ਤੋਂ ਬਚ ਜਾਂਦਾ ਹੈ ਤੇ ਉਹ ਮੁਸੀਬਤਾਂ ਇਸਦੀ ਬਜਾਇ ਕਿਸੇ ਦੁਸ਼ਟ ਆਦਮੀ ਤੇ ਆ ਪੈਣਗੀਆਂ।
9 ਇੱਕ ਪਰਮੇਸ਼ੁਰ ਹੀਣ ਵਿਅਕਤੀ ਆਪਣੀਆਂ ਗੱਲਾਂ ਨਾਲ ਆਪਣੇ ਗੁਆਢੀ ਨੂੰ ਤਬਾਹ ਕਰ ਦਿੰਦਾ ਹੈ ਪਰ ਧਰਮੀ ਲੋਕ ਆਪਣੀ ਸਮਝਦਾਰੀ ਦੁਆਰਾ ਬਚ ਨਿਕਲਦੇ ਹਨ।
10 ਇੱਕ ਧਰਮੀ ਵਿਅਕਤੀ ਦੀ ਸਫਲਤਾ ਪੂਰੇ ਸ਼ਹਿਰ ਨੂੰ ਖੁਸ਼ ਕਰ ਦਿੰਦੀ ਹੈ, ਪਰ ਉੱਥੇ ਬੇਅੰਤ ਆਨੰਦ ਮਾਣ ਹੁੰਦਾ ਜਦੋਂ ਕਿਸੇ ਦੁਸ਼ਟ ਦਾ ਵਿਨਾਸ਼ ਹੁੰਦਾ ਹੈ।
11 ਜਦੋਂ ਨੇਕ ਵਿਅਕਤੀ ਨੂੰ ਅਸੀਸ ਮਿਲਦੀ ਹੈ, ਪੂਰੇ ਸ਼ਹਿਰ ਨੂੰ ਫ਼ਾਇਦਾ ਹੁੰਦਾ ਹੈ ਪਰ ਦੁਸ਼ਟ ਲੋਕਾਂ ਦੀਆਂ ਗੱਲਾਂ ਇਸਨੂੰ ਹੇਠਾਂ ਲਾਹ ਦਿੰਦੀਆਂ ਹਨ।
12 ਸਦ ਭਾਵਨਾ ਤੋਂ ਕੋਰਾ ਬੰਦਾ ਆਪਣੇ ਗਵਾਂਢੀਆਂ ਦੀ ਨਿਂਦਿਆ ਕਰਦਾ ਹੈ। ਪਰ ਸਿਆਣਾ ਆਦਮੀ ਜਾਣਦਾ ਹੈ ਕਿ ਕਦੋਂ ਚੁੱਪ ਰਹਿਣਾ ਹੈ।
13 ਇੱਕ ਗਪ੍ਪੀ ਆਦਮੀ ਜਿੱਥੇ ਵੀ ਜਾਂਦਾ ਭੇਤ ਖੋਲ੍ਹ ਦਿੰਦਾ, ਪਰ ਜਿਸ ਆਦਮੀ ਤੇ ਭਰੋਸਾ ਕੀਤਾ ਜਾ ਸਕਦਾ ਭੇਤ ਰੱਖਦਾ ਹੈ।
14 ਜਦੋਂ ਕੋਈ ਰਾਹਨੁਮਾਈ ਨਹੀਂ ਹੁੰਦੀ, ਕੌਮ ਦਾ ਪਤਨ ਹੋ ਜਾਂਦਾ। ਪਰ ਅਨੇਕ ਸਲਾਹਕਾਰ ਸਫ਼ਲਤਾ ਪ੍ਰਪੱਕ ਬਣਾਉਂਦੇ ਹਨ।
15 ਜੇ ਤੁਸੀਂ ਕਿਸੇ ਹੋਰ ਬੰਦੇ ਦਾ ਕਰਜ਼ਾ ਅਦਾ ਕਰਨ ਦਾ ਇਕਰਾਰ ਕਰੋਂਗੇ ਤਾਂ ਤੁਹਾਨੂੰ ਅਫ਼ਸੋਸ ਹੋਵੇਗਾ। ਜੇ ਤੁਸੀਂ ਇਹੋ ਜਿਹੇ ਇਕਰਾਰ ਕਰਨ ਤੋਂ ਇਨਕਾਰ ਕਰ ਦਿਓਁਗੇ ਤਾਂ ਬਚੇ ਰਹੋਁਗੇ।
16 ਇੱਕ ਮਿਹਰਬਾਨ ਔਰਤ ਇੱਜ਼ਤ ਹਾਸਿਲ ਕਰਦੀ ਹੈ। ਪਰ ਬੇਰਹਿਮ ਆਦਮੀ ਸਿਰਫ਼ ਦੌਲਤ ਹੀ ਹਾਸਿਲ ਕਰਦੇ ਹਨ।
17 ਇੱਕ ਦਿਆਲੂ ਆਦਮੀ ਆਪਣੇ ਲਈ ਹਮੇਸ਼ਾ ਚੰਗਾ ਕਰਦਾ ਹੈ, ਪਰ ਇੱਕ ਜ਼ੁਲਮੀ ਵਿਅਕਤੀ ਆਪਣੇ-ਆਪ ਲਈ ਉਦਾਸੀ ਲਿਆਉਂਦਾ ਹੈ।
18 ਇੱਕ ਦੁਸ਼ਟ ਵਿਅਕਤੀ ਝੂਠ ਬੋਲਣ ਲਈ ਇਨਾਮ ਹਾਸਿਲ ਕਰਦਾ ਹੈ, ਪਰ ਜਿਹੜਾ ਵਿਅਕਤੀ ਧਰਮੀਅਤਾ ਦਾ ਬੀਜ਼ ਬੀਜਦਾ ਸੱਚਾਈ ਦਾ ਇਨਾਮ ਹਾਸਿਲ ਕਰਦਾ ਹੈ।
19 ਸੱਚਮੁੱਚ, ਨੇਕੀ ਜੀਵਨ ਦਿੰਦੀ ਹੈ। ਪਰ ਬੁਰੇ ਬੰਦੇ ਬਦੀ ਦੇ ਪਿੱਛੇ ਦੌੜਦੇ ਹਨ ਤੇ ਉਨ੍ਹਾਂ ਨੂੰ ਮੌਤ ਮਿਲਦੀ ਹੈ।
20 ਯਹੋਵਾਹ ਬਦ-ਦਿਮਾਗ ਲੋਕਾਂ ਨੂੰ ਨਫ਼ਰਤ ਕਰਦਾ, ਪਰ ਉਨ੍ਹਾਂ ਨਾਲ ਖੁਸ਼ ਹੁੰਦਾ ਜੋ ਆਪਣੇ ਰਾਹਾਂ ਵਿੱਚ ਨਿਰਦੋਸ਼ ਹੁੰਦੇ ਹਨ।
21 ਇਹ ਠੀਕ ਹੈ ਕਿ ਇੱਕ ਦੁਸ਼ਟ ਆਦਮੀ ਨੂੰ ਅਵੱਸ਼ ਸਜ਼ਾ ਮਿਲੇਗੀ, ਪਰ ਧਰਮੀ ਲੋਕ ਅਤੇ ਉਨ੍ਹਾਂ ਦੇ ਬੱਚੇ ਆਜ਼ਾਦ ਹੋ ਜਾਣਗੇ।
22 ਇੱਕ ਖੂਬਸੂਰਤ ਔਰਤ ਜਿਸ ਨੂੰ ਸੂਝ ਦੀ ਕਮੀ ਹੋਵੇ, ਇਹ ਇੱਕ ਸੂਰ ਦੇ ਨੱਕ ਵਿੱਚ ਸੋਨੇ ਦੀ ਨਬ੍ਬ ਵਾਂਗ ਹੁੰਦੀ ਹੈ।
23 ਇੱਕ ਸਜ੍ਜਣ ਆਦਮੀ ਦੀਆਂ ਉਮੀਦਾਂ ਚੰਗਿਆਈ 'ਚ ਖਤਮ ਹੁੰਦੀਆਂ ਹਨ, ਪਰ ਇੱਕ ਬਦ ਆਦਮੀ ਦੀਆਂ ਉਮੀਦਾਂ ਉਸਨੂੰ ਮੁਸੀਬਤ ਵਿੱਚ ਪਾ ਦਿੰਦੀਆਂ ਹਨ।
24 ਜੇ ਕੋਈ ਬੰਦਾ ਖੁਲ੍ਹ ਦਿਲੀ ਨਾਲ ਦਿੰਦਾ ਹੈ ਤਾਂ ਉਸਨੂੰ ਹੋਰ ਵੀ ਲਾਭ ਹੋਵੇਗਾ। ਪਰ ਜੋ ਕੋਈ ਬੰਦਾ ਆਪਣੇ ਕੋਲ ਰੱਖ ਲੈਦਾ ਜੋ ਕਿ ਉਸਨੂੰ ਨਹੀਂ ਕਰਨਾ ਚਾਹੀਦਾ, ਉਸਦਾ ਅੰਤ ਗਰੀਬੀ ਵਿੱਚ ਹੁੰਦਾ ਹੈ।
25 ਇੱਕ ਮਿਹਰਬਾਨ ਆਦਮੀ ਤਰਕ੍ਕੀ ਕਰੇਗਾ, ਜਿਹੜਾ ਆਦਮੀ ਹੋਰਨਾਂ ਦੀ ਪਿਆਸ ਬੁਝਾਉਂਦਾ, ਉਸਦੀ ਖੁਦ ਦੀ ਪਿਆਸ ਬੁਝ ਜਾਂਦੀ ਹੈ।
26 ਕੌਮ ਉਸ ਬੰਦੇ ਨੂੰ ਸਰਾਪਦੀ ਹੈ ਜੋ ਅਨਾਜ਼ ਆਪਣੇ ਕੋਲ ਹੀ ਰੱਖ ਲੈਦਾ, ਪਰ ਧੰਨ ਹੈ ਉਹ ਜਿਹੜਾ ਉਸਨੂੰ ਵੇਚਦਾ।
27 ਜਿਹੜਾ ਵਿਅਕਤੀ ਨੇਕੀ ਕਰਦਾ ਰਹਿੰਦਾ, ਜੋ ਚੰਗਾ ਹੈ ਹਾਸਿਲ ਕਰੇਗਾ, ਅਤੇ ਜੇ ਕੋਈ ਵਿਅਕਤੀ ਬਦੀ ਨੂੰ ਭਾਲਦਾ, ਉਹ ਉਸ ਉੱਤੇ ਆਵੇਗੀ।
28 ਜਿਹੜਾ ਬੰਦਾ ਆਪਣੀ ਦੌਲਤ ਉੱਤੇ ਨਿਰਭਰ ਕਰਦਾ ਹੈ ਡਿੱਗ ਪਵੇਗਾ। ਪਰ ਧਰਮੀ ਲੋਕ ਨਵੀਂ ਕਰੁਂਬਲ ਵਾਂਗ ਹਰੇ ਰਹਿਣਗੇ।
29 ਜਿਹੜਾ ਬੰਦਾ ਆਪਣੇ ਪਰਿਵਾਰ ਤੇ ਬੇਇੱਜ਼ਤੀ ਲਿਆਉਂਦਾ ਹੈ ਵਿਰਸੇ ਵਿੱਚ ਕੁਝ ਨਹੀਂ ਹਾਸਿਲ ਕਰਦਾ। ਅਤੇ ਅਖੀਰ ਵਿੱਚ, ਮੂਰਖ ਬੰਦਾ ਸਿਆਣੇ ਦਾ ਗੁਲਾਮ ਬਣ ਜਾਵੇਗਾ।
30 ਧਰਮੀ ਬੰਦੇ ਦੇ ਕੰਮ ਦਾ ਨਤੀਜਾ ਜੀਵਨ ਦੇ ਰੁੱਖ ਵਾਂਗ ਹੈ। ਇੱਕ ਸਿਆਣਾ ਬੰਦਾ ਰੂਹਾਂ ਨੂੰ ਇਕੱਠਾ ਕਰਦਾ ਹੈ।
31 ਜੇ ਨੇਕ ਬੰਦਿਆਂ ਨੂੰ ਜਿਂਦਗੀ ਵਿੱਚ ਉਨ੍ਹਾਂ ਦੇ ਚੰਗੇ ਕੰਮਾਂ ਲਈ ਇਨਾਮ ਮਿਲਦਾ ਹੈ, ਤਾਂ ਕਿੰਨਾ ਵਧੇਰੇ ਦੁਸ਼ਟਾਂ ਅਤੇ ਪਾਪੀਆਂ ਨੂੰ ਮਿਲੇਗਾ ਜਿਸਦੇ ਕਿ ਉਹ ਅਧਿਕਾਰੀ ਹਨ।
ਕਾਂਡ 12

1 ਜਿਹੜਾ ਆਦਮੀ ਸਿਖ੍ਖਣਾ ਚਾਹੁੰਦਾ ਹੈ ਉਹ ਸੁਧਰਨਾ ਵੀ ਚਾਹੁੰਦਾ ਹੈ, ਪਰ ਜੋ ਕੋਈ ਵੀ ਝਿੜਕੇ ਜਾਣ ਨੂੰ ਨਫ਼ਰਤ ਕਰੇ ਬੇਵਕੂਫ਼ ਹੈ।
2 ਇੱਕ ਨੇਕ ਵਿਅਕਤੀ ਯਹੋਵਾਹ ਪਾਸੋਂ ਮਿਹਰ ਪ੍ਰਾਪਤ ਕਰਦਾ, ਪਰ ਉਹ (ਯਹੋਵਾਹ) ਇੱਕ ਸਕੀਮੀ ਬੰਦੇ ਨੂੰ ਨਿਂਦਦਾ ਹੈ।
3 ਇੱਕ ਜਣਾ ਬਦੀ ਰਾਹੀਂ ਆਪਣੇ-ਆਪ ਨੂੰ ਸਬਾਪਿਤ ਨਹੀਂ ਕਰ ਸਕਦਾ, ਪਰ ਧਰਮੀ ਬੰਦੇ ਨੂੰ ਕਦੇ ਵੀ ਉਖਾੜਿਆ ਨਹੀਂ ਜਾ ਸਕਦਾ।
4 ਨੇਕ ਪਤਨੀ ਆਪਣੇ ਪਤੀ ਦੇ ਸਿਰ ਤੇ ਸ਼ਾਹੀ ਤਾਜ਼ ਵਾਂਗ ਹੁੰਦੀ ਹੈ, ਪਰ ਜਿਹੜੀ ਔਰਤ ਆਪਣੇ ਪਤੀ ਨੂੰ ਸ਼ਰਮਿੰਦਾ ਕਰਦੀ ਹੈ ਉਹ ਉਸ ਦੇ ਸਰੀਰ ਵਿੱਚ ਇੱਕ ਬਿਮਾਰੀ ਵਾਂਗ ਹੈ।
5 ਨੇਕ ਬੰਦੇ ਦੀਆਂ ਵਿਉਂਤਾਂ ਨਿਆਈ ਅਤੇ ਸਹੀ ਹੁਂਦੀਆ ਹਨ। ਪਰ ਦੁਸ਼ਟ ਦੀ ਸਲਾਹ ਘ੍ਰਿਣਾਯੋਗ ਹੁੰਦੀ ਹੈ।
6 ਦੁਸ਼ਟ ਦੇ ਸ਼ਬਦ ਲੋਕਾਂ ਨੂੰ ਮਾਰਨ ਦੇ ਮੌਕੇ ਦਾ ਇੰਤਜ਼ਾਰ ਕਰਦੇ ਹਨ। ਪਰ ਇੱਕ ਇਮਾਨਦਾਰ ਵਿਅਕਤੀ ਦਾ ਉਪਦੇਸ਼ ਹਮੇਸ਼ਾ ਉਨ੍ਹਾਂ ਨੂੰ ਬਚਾਉਂਦਾ ਹੈ।
7 ਬੁਰੇ ਲੋਕ ਉਖੜ ਜਾਂਦੇ ਹਨ ਅਤੇ ਨਹੀਂ ਬਚਦੇ ਪਰ ਧਰਮੀ ਦੇ ਪਰਿਵਾਰ ਕਾਇਮ ਰਹਿਣਗੇ।
8 ਇੱਕ ਆਦਮੀ ਦੀ ਉਸਦੀ ਆਪਣੀ ਸਿਆਣਪ ਅਨੁਸਾਰ ਉਸਤਤ ਹੁੰਦੀ ਹੈ, ਪਰ ਜਿਨ੍ਹਾਂ ਲੋਕਾਂ ਦੇ ਦਿਮਾਗ ਪੁਠ੍ਠੇ ਹਨ ਤਿਰਸਕਾਰੇ ਜਾਂਦੇ ਹਨ।
9 ਮਹਤ੍ਤਵਹੀਣ ਹੋਕੇ ਇੱਕ ਨੌਕਰ ਨੂੰ ਰੱਖਣਾ ਮਹੱਤਵਪੂਰਣ ਹੋਣ ਦਾ ਦਾਵ੍ਹਾ ਕਰਕੇ ਭੋਜਨ ਦੀ ਕਮੀ ਹੋਣ ਨਾਲੋਂ ਵਧੀਆ ਹੈ।
10 ਇੱਕ ਨੇਕ ਬੰਦਾ ਆਪਣੇ ਜਾਨਵਰਾਂ ਦੀਆਂ ਜਰੂਰਤਾਂ ਦੀ ਦੇਖਭਾਲ ਵੀ ਕਰਦਾ ਹੈ। ਪਰ ਦੁਸ਼ਟ ਹਰ ਸਾਕੇ ਵਿੱਚ ਜਾਲਮ ਹੁੰਦੇ ਹਨ।
11 ਉਹ ਕਿਸਾਨ ਜਿਹੜਾ ਖੇਤੀ ਕਰਦਾ ਹੈ ਕਦੇ ਭੁੱਖਾ ਨਹੀਂ ਮਰੇਗਾ। ਪਰ ਜਿਹੜਾ ਬੰਦਾ ਫ਼ਜ਼ੂਲ ਵਿਚਾਰਾਂ ਦੇ ਪਿੱਛੇ ਭੱਜਦਾ ਹੈ ਉਸਨੂੰ ਸੂਝ ਦੀ ਕਮੀ ਹੁੰਦੀ ਹੈ।
12 ਦੁਸ਼ਟ ਬਦ-ਆਦਮੀਆਂ ਦੀਆਂ ਲੁੱਟਾਂ ਦੀ ਇੱਛਾ ਕਰਦੇ ਹਨ, ਪਰ ਧਰਮੀ ਉਨ੍ਨਤੀ ਕਰਦਾ ਹੈ।
13 ਇੱਕ ਬਦ ਵਿਅਕਤੀ ਆਪਣੀਆਂ ਦੋਖੀ ਗੱਲਾਂ ਦੁਆਰਾ ਫ਼ਸ ਜਾਂਦਾ ਹੈ, ਪਰ ਇੱਕ ਧਰਮੀ ਵਿਅਕਤੀ ਮੁਸੀਬਤਾਂ ਵਿੱਚੋਂ ਨਿਕਲ ਜਾਂਦਾ ਹੈ।
14 ਬਿਲਕੁਲ ਜਿਵੇਂ ਆਦਮੀ ਨੂੰ ਆਪਣੇ ਹੱਥੋਂ ਕੀਤੇ ਕੰਮ ਲਈ ਇਨਾਮ ਮਿਲਦਾ ਹੈ, ਇੰਝ ਹੀ ਕਿਸੇ ਦੇ ਚੰਗੇ ਬਚਨ, ਉਸਨੂੰ ਚੰਗੀਆਂ ਚੀਜਾਂ ਹਾਸਿਲ ਕਰਾਉਂਦੇ ਹਨ।
15 ਮੂਰਖ ਬੰਦਾ ਅਪਣੇ ਰਸਤੇ ਨੂੰ ਹੀ ਸਭ ਤੋਂ ਉੱਤਮ ਸਮਝਦਾ ਹੈ। ਪਰ ਸਿਆਣਾ ਬੰਦਾ ਹੋਰਨਾਂ ਲੋਕਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦਾ ਹੈ।
16 ਮੂਰਖ ਬੰਦਾ ਛੇਤੀ ਹੀ ਗੁੱਸੇ ਹੋ ਜਾਂਦਾ ਹੈ। ਪਰ ਸਮਝਦਾਰ ਬੰਦਾ, ਬੇਇੱਜ਼ਤੀ ਤੇ ਵੀ ਸ਼ਾਂਤ ਹੀ ਰਹਿੰਦਾ ਹੈ।
17 ਇੱਕ ਸੱਚਾ ਗਵਾਹ ਸਹੀ ਬਿਆਨ ਦਿੰਦਾ ਹੈ, ਪਰ ਇੱਕ ਝੂਠਾ ਗਵਾਹ ਝੂਠ ਆਖਦਾ ਹੈ।
18 ਬਿਨਾ ਸੋਚੇ ਸਮਝੇ ਬੋਲੇ ਸ਼ਬਦ ਤਲਵਾਰ ਵਾਂਗ ਜ਼ਖਮੀ ਕਰ ਸਕਦੇ ਹਨ, ਪਰ ਸਿਆਣੇ ਬੰਦੇ ਦੇ ਸਬਦ (ਉਪਦੇਸ਼) ਜ਼ਖਮਾਂ ਨੂੰ ਰਾਜੀ ਕਰ ਸਕਦੇ ਹਨ।
19 ਜਿਹੜੇ ਬੁਲ੍ਹ ਸੱਚ ਬੋਲਦੇ ਹਨ ਸਦਾ ਰਹਿਣਗੇ, ਪਰ ਜਿਹੜੀ ਜ਼ੁਬਾਨ ਝੂਠ ਬੋਲਦੀ ਹੈ ਸਿਰਫ਼ ਬੋੜੇ ਹੀ ਪਲਾਂ ਲਈ ਰਹਿੰਦੀ ਹੈ।
20 ਜਿਹੜੇ ਬੰਦੇ ਬਦ ਗੱਲਾਂ ਵਿਤਾਉਂਦੇ ਹਨ ਘ੍ਰਿਣਾਯੋਗ ਹਨ ਪਰ ਜਿਹੜੇ ਲੋਕ ਸ਼ਾਂਤੀ ਨੂੰ ਪ੍ਰੋਤਸਾਹਨ ਦਿੰਦੇ ਹਨ, ਖੁਸ਼ ਹਨ।
21 ਇੱਕ ਧਰਮੀ ਵਿਅਕਤੀ ਕਿਸੇ ਵੀ ਕਠਿਣਾਈਆਂ ਦਾ ਸਾਹਮਣਾ ਨਹੀਂ ਕਰੇਗਾ, ਪਰ ਦੁਸ਼ਟ ਲੋਕ ਹਮੇਸ਼ਾਂ ਮੁਸੀਬਤਾਂ ਦਾ ਸਾ੍ਹਮਣਾ ਕਰਨਗੇ।
22 ਯਹੋਵਾਹ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦਾ ਹੈ ਜਿਹੜੇ ਝੂਠ ਬੋਲਦੇ ਹਨ, ਪਰ ਉਹ ਉਨ੍ਹਾਂ ਲੋਕਾਂ ਉੱਤੇ ਮਿਹਰ ਨਾਲ ਵੇਖਦਾ ਹੈ ਜਿਹੜੇ ਧਰਮੀ ਗੱਲਾਂ ਕਰਦੇ ਹਨ।
23 ਸਿਆਣੇ ਲੋਕ ਆਪਣਾ ਗਿਆਨ ਆਪਣੇ ਤਾਂਈ ਰੱਖਦੇ ਹਨ ਪਰ ਇੱਕ ਮੂਰਖ ਆਪਣੀ ਮੂਰਖਤਾਈ ਦਰਸਾ ਦਿੰਦਾ ਹੈ।
24 ਉਹ ਲੋਕ ਜਿਹੜੇ ਮਿਹਨਤੀ ਹਨ ਉਹ ਹੋਰਨਾਂ ਕਾਮਿਆਂ ਦੀ ਨਿਗਰਾਨੀ ਉੱਤੇ ਲਗਾੇ ਜਾਣਗੇ। ਪਰ ਸੁਸਤ ਬੰਦੇ ਨੂੰ ਗੁਲਾਮ ਦੀ ਤਰ੍ਹਾਂ ਕੰਮ ਕਰਨਾ ਪਵੇਗਾ।
25 ਫ਼ਿਕਰ ਆਦਮੀ ਉੱਤੇ ਇੱਕ ਭਾਰੀ ਬੋਝ ਵਾਂਗ ਹੈ, ਪਰ ਚੰਗੇ ਸ਼ਬਦ ਉਸਨੂੰ ਖੁਸ਼ ਕਰ ਸਕਦੇ ਹਨ।
26 ਧਰਮੀ ਵਿਅਕਤੀ ਆਪਣੇ ਮਿੱਤਰਾਂ ਦਾ ਨਿਰਦੇਸ਼ਨ ਕਰਦਾ ਹੈ, ਪਰ ਦੁਸ਼ਟ ਦਾ ਰਸਤਾ ਉਨ੍ਹਾਂ ਨੂੰ ਗੁਮਰਾਹ ਕਰ ਦਿੰਦਾ ਹੈ।
27 ਇੱਕ ਆਲਸੀ ਵਿਅਕਤੀ ਉਹ ਹਾਸਿਲ ਨਹੀਂ ਕਰੇਗਾ ਜੋ ਉਸਨੂੰ ਚਾਹੀਦਾ ਹੈ, ਪਰ ਇੱਕ ਮਿਹਨਤੀ ਆਦਮੀ ਅੱਤ ਕੀਮਤੀ ਚੀਜ਼ਾਂ ਤੇ ਵੀ ਕਬਜ਼ਾ ਕਰ ਲਵੇਗਾ।
28 ਜ਼ਿਂਦਗੀ ਨੇਕੀ ਦੇ ਰਾਹ ਤੇ ਹੈ ਪਰ ਇੱਕ ਅਜਿਹਾ ਰਸਤਾ ਵੀ ਹੈ ਜੋ ਮੌਤ ਵੱਲ ਅਗਵਾਈ ਕਰਦਾ ਹੈ।
ਕਾਂਡ 13

1 ਸਿਆਣਾ ਪੁੱਤਰ ਆਪਣੇ ਪਿਤਾ ਦੀਆਂ ਆਖੀਆਂ ਗੱਲਾਂ ਨੂੰ ਧਿਆਨ ਨਾਲ ਸੁਣਦਾ ਹੈ। ਪਰ ਇੱਕ ਮਗਰੂਰ ਵਿਅਕਤੀ ਝਿੜਕ ਨੂੰ ਨਹੀਂ ਸੁਣਦਾ।
2 ਵਿਅਕਤੀ ਨੂੰ ਆਪਣੇ ਚੰਗੇ ਉਪਦੇਸ਼ ਲਈ ਚੰਗਾ ਇਨਾਮ ਮਿਲ ਸਕਦਾ ਹੈ ਪਰ ਇੱਕ ਕਪਟੀ ਵਿਅਕਤੀ ਹਮੇਸ਼ਾਂ ਹਿੰਸਾ ਹੀ ਪ੍ਰਾਪਤ ਕਰਦਾ ਹੈ।
3 ਜਿਹੜਾ ਬੰਦਾ ਆਪਣੇ ਬੋਲਾਂ ਵਿੱਚ ਸਾਵਧਾਨ ਹੋਵੇ ਆਪਣੀ ਜਾਨ ਦਾ ਬਚਾਉ ਕਰ ਲੈਂਦਾ ਹੈ। ਪਰ ਉਹ ਬੰਦਾ ਜਿਹੜਾ ਬਿਨਾ ਸੋਚੇ ਬੋਲਦਾ ਹੈ, ਆਪਣੇ-ਆਪ ਨੂੰ ਤਬਾਹ ਕਰ ਲੈਂਦਾ ਹੈ।
4 ਸੁਸਤ ਬੰਦਾ ਚੀਜ਼ਾਂ ਤਾਂ ਚਾਹੁੰਦਾ ਹੈ ਪਰ ਉਨ੍ਹਾਂ ਨੂੰ ਉਹ ਕਦੇ ਹਾਸਿਲ ਨਹੀਂ ਕਰ ਸਕਦਾ। ਪਰ ਉਹ ਲੋਕ ਜਿਹੜੇ ਮਿਹਨਤ ਕਰਦੇ ਹਨ ਆਪਣੀ ਮਨ-ਚਾਹੀਆਂ ਚੀਜ਼ਾਂ ਹਾਸਿਲ ਕਰ ਲੈਣਗੇ।
5 ਇੱਕ ਧਰਮੀ ਵਿਅਕਤੀ ਝੂਠ ਨੂੰ ਨਫ਼ਰਤ ਕਰਦਾ ਹੈ ਪਰ ਇੱਕ ਬਦ-ਆਦਮੀ ਆਪਣੇ-ਆਪ ਉੱਤੇ ਸਿਰਫ਼ ਸ਼ਰਮਸਾਰੀ ਅਤੇ ਬੇਇੱਜ਼ਤੀ ਲਿਆਉਂਦਾ ਹੈ।
6 ਜਿਹੜਾ ਵਿਅਕਤੀ ਨਿਰਦੋਸ਼ ਜੀਵਨ ਜਿਉਂਦਾ ਨੇਕੀ ਦੁਆਰਾ ਬਚਾਇਆ ਜਾਂਦਾ, ਜਦ ਕਿ ਬਦ-ਕਰਨੀਆਂ ਇੱਕ ਪਾਪੀ ਨੂੰ ਹਰਾ ਦਿੰਦੀਆਂ ਹਨ।
7 ਕੁਝ ਲੋਕ ਇਸ ਤਰ੍ਹਾਂ ਵਿਹਾਰ ਕਰਦੇ ਹਨ ਜਿਵੇਂ ਉਹ ਅਮੀਰ ਹੋਣ ਪਰ ਹੁੰਦੇ ਉਹ ਗਰੀਬ ਹਨ। ਦੂਸਰੇ ਲੋਕ ਗਰੀਬਾਂ ਵਰਗਾ ਵਿਹਾਰ ਕਰਦੇ ਹਨ ਪਰ ਅਸਲ ਵਿੱਚ ਉਹ ਅਮੀਰ ਹੁੰਦੇ ਹਨ।
8 ਇੱਕ ਅਮੀਰ ਆਦਮੀ ਦੀ ਜ਼ਿੰਦਗੀ ਉਸਦੀ ਦੌਲਤ ਦੁਆਰਾ ਉਜਾਢ਼ੀ ਜਾ ਸਕਦੀ ਹੈ। ਪਰ ਗਰੀਬ ਬੰਦਾ ਕਦੇ ਵੀ ਅਜ਼ੇਹੇ ਖਤ੍ਤਰੇ ਦਾ ਸਾਹਮਣਾ ਨਹੀਂ ਕਰਦਾ।
9 ਧਰਮੀ ਲੋਕ ਚਮਕਦਾਰ ਰੌਸ਼ਨੀ ਵਾਂਗ ਹਨ, ਪਰ ਦੁਸ਼ਟ ਲੋਕਾਂ ਦਾ ਦੀਵਾ ਬੁਝਾਇਆ ਹੀ ਜਾਣ ਵਾਲਾ ਹੈ।
10 ਘਮਂਡ ਸਿਰਫ਼ ਝਗੜਿਆਂ ਵੱਲ ਹੀ ਅਗਵਾਈ ਕਰਦਾ ਹੈ, ਪਰ ਜਿਹੜਾ ਵਿਅਕਤੀ ਚੰਗੀ ਸਲਾਹ ਨੂੰ ਸੁਣਦਾ ਹੈ, ਸਿਆਣਾ ਵਿਅਕਤੀ ਹੈ।
11 ਧੋਖੇ ਨਾਲ ਕਮਾਈ ਹੋਈ ਦੌਲਤ ਛੋਟੀ ਤੋਂ ਛੋਟੀ ਹੁੰਦੀ ਜਾਂਦੀ ਹੈ। ਪਰ ਜਿਹੜਾ ਵਿਅਕਤੀ ਹੱਥ ਭਰਕੇ ਪੈਸੇ ਇਕੱਠੇ ਕਰਦਾ ਉਸਦੀ ਦੌਲਤ ਵਧਦੀ-ਫੁੱਲਦੀ ਹੈ।
12 ਜਦੋਂ ਕਿਸੇ ਦੀ ਉਮੀਦ ਪੂਰੀ ਨਹੀਂ ਹੁੰਦੀ, ਇਹ ਉਸਦੇ ਦਿਲ ਨੂੰ ਰੋਗੀ ਬਣਾ ਦਿੰਦੀ ਹੈ ਪਰ ਇੱਕ ਭਰਪੂਰ ਉਮੀਦ ਜੀਵਨ ਦੇ ਰੁੱਖ ਵਾਂਗ ਹੈ।
13 ਇੱਕ ਬੰਦੇ ਨੂੰ ਅਦਾਇਗੀ ਕਰਨੀ ਪਵੇਗੀ ਜੇਕਰ ਉਹ ਹਿਦਾਇਤ ਦੀ ਇੱਜ਼ਤ ਨਹੀਂ ਕਰਦਾ, ਪਰ ਜਿਹੜਾ ਵਿਅਕਤੀ ਹੁਕਮ ਦੀ ਇੱਜ਼ਤ ਕਰਦਾ, ਇਨਾਮ ਪ੍ਰਾਪਤ ਕਰਦਾ ਹੈ।
14 ਇੱਕ ਸਿਆਣੇ ਵਿਅਕਤੀ ਦੀ ਹਿਦਾਇਤ ਇੱਕ ਜੀਵਨ ਦੇਣ ਵਾਲੇ ਝਰਨੇ ਵਾਂਗ ਹੈ ਇਹ ਲੋਕਾਂ ਨੂੰ ਮੌਤ ਦੇ ਸ਼ਿਕਂਜਿਆਂ ਤੋਂ ਬਚਾਉਂਦਾ ਹੈ।
15 ਚੰਗੀ ਸੂਝ ਵਾਲੇ ਵਿਅਕਤੀ ਨੂੰ ਲੋਕ ਪਸੰਦ ਕਰਦੇ ਹਨ, ਪਰ ਉਨ੍ਹਾਂ ਲੋਕਾਂ ਲਈ ਜ਼ਿੰਦਗੀ ਦੁਭਰ ਹੋ ਜਾਂਦੀ ਹੈ ਜਿਹੜੇ ਕਪਟੀ ਹੁੰਦੇ ਹਨ।
16 ਕੋਈ ਵੀ ਦੂਰ-ਦਰਸ਼ੀ ਵਿਅਕਤੀ ਸਮਝਦਾਰੀ ਦੇ ਆਧਾਰ ਤੇ ਕੰਮ ਕਰਦਾ ਹੈ, ਪਰ ਇੱਕ ਮੂਰਖ ਆਪਣੀ ਬੇਵਕੂਫੀ ਪ੍ਰਮਾਣਿਤ ਕਰ ਦਿੰਦਾ ਹੈ।
17 ਇੱਕ ਦੁਸ਼ਟ ਸੰਦੇਸ਼ਵਾਹਕ ਦਾ ਅੰਤ ਮੁਸੀਬਤ ਵਿੱਚ ਹੁੰਦਾ ਹੈ, ਜਦ ਕਿ ਇੱਕ ਭਰੋਸੇਯੋਗ ਸੰਦੇਸ਼ਵਾਹਕ ਸ਼ਾਂਤੀ ਲਿਆਉਂਦਾ ਹੈ।
18 ਜਿਹੜਾ ਵਿਅਕਤੀ ਹਿਦਾਇਤ ਨੂੰ ਨਾਮਂਜ਼ੂਰ ਕਰਦਾ ਹੈ ਸਿਰਫ਼ ਸ਼ਰਮਸ਼ਾਰੀ ਅਤੇ ਗਰੀਬੀ ਪਾਂਦਾ ਹੈ, ਪਰ ਜਿਹੜਾ ਵਿਅਕਤੀ ਝਿੜਕ ਨੂੰ ਪ੍ਰਵਾਨ ਕਰਦਾ ਹੈ ਇੱਜ਼ਤ ਪ੍ਰਾਪਤ ਕਰਦਾ ਹੈ।
19 ਜੇ ਕੋਈ ਬੰਦਾ ਕੁਝ ਲੋਚਦਾ ਹੈ ਤੇ ਫ਼ੇਰ ਉਸਨੂੰ ਪ੍ਰਾਪਤ ਕਰ ਲੈਂਦਾ ਹੈ ਤਾਂ ਉਹ ਬਹੁਤ ਪ੍ਰਸੰਨ ਹੋਵੇਗਾ। ਪਰ ਮੂਰਖ ਬੰਦੇ ਸਿਰਫ ਬੁਰਾ ਲੋਚਦੇ ਹਨ ਉਹ ਬਦਲਣ ਤੋਂ ਇਨਕਾਰ ਕਰਦੇ ਹਨ।
20 ਇੱਕ ਸਿਆਣੇ ਬੰਦੇ ਦਾ ਸੰਗ ਸਿਆਣਪ ਲਿਆਉਂਦਾ, ਜਦ ਕਿ ਇੱਕ ਮੂਰਖ ਆਦਮੀ ਦਾ ਸੰਗ ਸਿਰਫ਼ ਮੁਸੀਬਤ ਲਿਆਉਂਦਾ ਹੈ।
21 ਪਾਪੀਆਂ ਦੇ ਪਿੱਛੇ ਮੁਸੀਬਤਾਂ ਲੱਗੀਆਂ ਰਹਿੰਦੀਆਂ, ਪਰ ਧਰਮੀ ਚੰਗੇ ਇਨਾਮ ਪ੍ਰਾਪਤ ਕਰਦੇ ਹਨ।
22 ਇੱਕ ਨੇਕ ਬੰਦਾ ਆਪਣੇ ਪੋਤਿਆਂ ਲਈ ਵੀ ਵਿਰਸੇ ਛੱਡ ਜਾਂਦਾ, ਪਰ ਇੱਕ ਪਾਪੀ ਦੌਲਤ ਨੂੰ ਜਮ੍ਹਾਂ ਕਰਦਾ ਰਹਿੰਦਾ ਜਿਹੜੀ ਅਖੀਰ ਵਿੱਚ ਧਰਮੀ ਲੋਕਾਂ ਕੋਲ ਚਲੀ ਜਾਵੇਗੀ।
23 ਹਾਲਾਂ ਕਿ ਹੋ ਸਕਦਾ ਕਿ ਗਰੀਬ ਆਦਮੀ ਦਾ ਖੇਤ ਕਾਫ਼ੀ ਭੋਜਨ ਪੈਦਾ ਕਰੇ, ਇਹ ਖੋਹ ਲਿੱਤਾ ਜਾਵੇਗਾ ਜੇਕਰ ਓਥੇ ਨਿਆਂ ਨਾ ਹੋਇਆ ਤਾਂ।
24 ਜਿਹੜਾ ਆਦਮੀ ਆਪਣੇ ਪੁੱਤਰ ਨੂੰ ਸਜ਼ਾ ਨਹੀਂ ਦਿੰਦਾ, ਉਸ ਨੂੰ ਪਿਆਰ ਨਹੀਂ ਕਰਦਾ, ਪਰ ਜਿਹੜਾ ਆਦਮੀ ਆਪਣੇ ਪੁੱਤਰ ਨੂੰ ਪਿਆਰ ਕਰਦਾ ਉਹ ਉਸਨੂੰ ਯਕੀਨੀ ਅਨੁਸ਼ਾਸਿਤ ਕਰੇਗਾ।
25 ਇੱਕ ਧਰਮੀ ਵਿਅਕਤੀ ਜਿੰਨਾ ਚਾਹੇ ਖਾ ਸਕਦਾ, ਪਰ ਦੁਸ਼ਟ ਲੋਕਾਂ ਦਾ ਢਿੱਡ ਖਾਲੀ ਹੀ ਰਹਿੰਦਾ ਹੈ।
ਕਾਂਡ 14

1 ਇੱਕ ਸਿਆਣੀ ਔਰਤ ਆਪਣਾ ਘਰ ਉਸਾਰਦੀ ਹੈ, ਪਰ ਮੂਰਖ ਇਸ ਨੂੰ ਆਪਣੇ ਹੀ ਹੱਥੀਂ ਢਾਹ ਲੈਁਦੀ ਹੈ।
2 ਜਿਹੜਾ ਵਿਅਕਤੀ ਇਮਾਨਦਾਰੀ ਨਾਲ ਜਿਉਂਦਾ ਹੈ ਯਹੋਵਾਹ ਤੋਂ ਡਰਦਾ ਹੈ, ਪਰ ਜਿਹੜਾ ਚਾਲਾਕ ਹੁੰਦਾ ਉਸ ਨੂੰ ਤਿਰਸਕਾਰਦਾ ਹੈ।
3 ਇੱਕ ਮੂਰਖ ਬੰਦੇ ਦਾ ਕਬਨ ਉਸ ਦੇ ਘਮਂਡ ਨੂੰ ਸਜ਼ਾ ਦੇਣ ਲਈ ਛੜ ਲਿਆਉਂਦਾ ਹੈ ਪਰ ਸਿਆਣੇ ਲੋਕਾਂ ਦਾ ਉਪਦੇਸ਼ ਉਨ੍ਹਾਂ ਦਾ ਬਚਾਉ ਕਰਦਾ ਹੈ।
4 ਜਿੱਥੇ ਬਲਦ ਨਹੀਂ ਹੁੰਦੇ, ਬਾੜਾ ਖਾਲੀ ਰਹਿੰਦਾ ਹੈ। ਪਰ ਇੱਕ ਬਲਦ ਦੀ ਤਾਕਤ, ਭਰਪੂਰ ਫ਼ਸਲ ਦੀ ਵਾਢੀ ਕਰਨ 'ਚ ਮਦਦ ਕਰਦੀ ਹੈ।
5 ਇੱਕ ਸੱਚਾ ਗਵਾਹ ਝੂਠ ਨਹੀਂ ਬੋਲਦਾ। ਜੋ ਕੋਈ ਵੀ ਝੂਠ ਦੱਸਦਾ ਇੱਕ ਝੂਠਾ ਗਵਾਹ ਹੁੰਦਾ ਹੈ।
6 ਇੱਕ ਮਗਰੂਰ ਵਿਅਕਤੀ ਸਿਆਣਪ ਭਾਲਦਾ ਅਤੇ ਇਸ ਨੂੰ ਲੱਭ ਨਹੀਂ ਸਕਦੀ, ਪਰ ਸਮਝਦਾਰੀ ਆਸਾਨੀ ਨਾਲ ਉਸ ਬੰਦੇ ਕੋਲ ਆ ਜਾਂਦੀ ਹੈ ਜੋ ਸਿਖਲਾਈ ਪ੍ਰਾਪਤ ਹੈ।
7 ਮੂਰਖ ਬੰਦੇ ਨਾਲ ਦੋਸਤੀ ਕਦੇ ਨਾ ਕਰੋ। ਉਹ ਤੁਹਾਨੂੰ ਕੁਝ ਵੀ ਨਹੀਂ ਸਿਖਾ ਸਕਦਾ।
8 ਚੁਸ਼ਤ ਆਦਮੀ ਲਈ, ਸਿਆਣਪ, ਜੋ ਕੁਝ ਵੀ ਉਹ ਕਰੇ ਉਸਨੂੰ ਸੋਚ-ਵਿਚਾਰ ਦਿੰਦੀ ਹੈ, ਪਰ ਮੂਰਖਾਂ ਦੀ ਬੇਵਕੂਫ਼ੀ, ਧੋਖਾ ਕਰਦੀ ਹੈ।
9 ਮੂਰਖ ਆਪਣੇ ਦੋਸ਼ ਬਾਰੇ ਹੱਸਦੇ ਹਨ, ਪਰ ਇਮਾਨਦਾਰ ਲੋਕਾਂ ਦਰਮਿਆਨ ਚੰਗੀ ਵਸੀਅਤ ਹੁੰਦੀ ਹੈ।
10 ਹਰ ਵਿਅਕਤੀ ਆਪਣੇ ਦੁੱਖਾਂ ਬਾਰੇ ਜਾਣਦਾ ਹੈ, ਅਤੇ ਇਸੇ ਤਰ੍ਹਾਂ ਹੀ ਕੋਈ ਅਜਨਬੀ ਕਿਸੇ ਹੋਰ ਦੇ ਆਨੰਦ ਨੂੰ ਸਾਂਝਾ ਨਹੀਂ ਕਰ ਸਕਦਾ।
11 ਦੁਸ਼ਟ ਲੋਕਾਂ ਦਾ ਘਰ ਤਬਾਹ ਹੋ ਜਾਵੇਗਾ, ਪਰ ਇਮਾਨਦਾਰ ਲੋਕਾਂ ਦਾ ਤੰਬੂ ਵਧੇ-ਫ਼ੁਲ੍ਲੇਗਾ।
12 ਇੱਕ ਉਹ ਰਸਤਾ ਹੈ ਜਿਸਨੂੰ ਲੋਕ ਸਹੀ ਸਮਝਦੇ ਹਨ। ਪਰ ਉਹ ਰਸਤਾ ਸਿਰਫ਼ ਮੌਤ ਵੱਲ ਜਾਂਦਾ ਹੈ।
13 ਕੋਈ ਜਣਾ ਹਸਦਿਆਂ ਹੋਇਆਂ ਵੀ ਉਦਾਸ ਹੋ ਸਕਦਾ ਹੈ ਅਤੇ ਹੋ ਸਕਦਾ ਕਿ ਹਾਸੇ ਦਾ ਅੰਤ ਉਦਾਸੀ ਵਿੱਚ ਹੋਵੇ।
14 ਜਿਸ ਬੰਦੇ ਵਿਚ ਵਫ਼ਾਦਾਰੀ ਦੀ ਕਮੀ ਹੁੰਦੀ ਹੈ, ਆਪਣੇ ਅਮਲਾਂ ਦੇ ਫ਼ਲਾਂ ਨੂੰ ਭੋਗਣਗੇ, ਅਤੇ ਇਸੇ ਤਰ੍ਹਾਂ ਹੀ ਇੱਕ ਚੰਗਾ ਆਦਮੀ ਆਪਣਾ ਕਰਮਾਂ ਨੂੰ ਭੋਗੇਗਾ।
15 ਆਮ ਲੋਕ ਜੋ ਵੀ ਸੁਣਦੇ ਹਨ ਸਭ ਕੁਝ ਤੇ ਭਰੋਸਾ ਕਰ ਲੈਂਦੇ ਹਨ। ਪਰ ਸਿਆਣਾ ਬੰਦਾ ਕਰਨ ਤੋਂ ਪਹਿਲਾਂ ਹਰ ਚੀਜ਼ ਬਾਰੇ ਧਿਆਨ ਨਾਲ ਸੋਚ ਵਿਚਾਰ ਕਰਦਾ ਹੈ।
16 ਇੱਕ ਸਿਆਣੇ ਵਿਅਕਤੀ ਨੂੰ ਡਰ ਦੀ ਤਂਦਰੁਸਤ ਖੁਰਾਕ ਮਿਲਦੀ ਹੈ ਅਤੇ ਜਦੋਂ ਉਹ ਮੁਸੀਬਤ ਵੇਖਦੇ ਹਨ ਤਾਂ ਦੂਰ ਰਹਿੰਦੇ ਹਨ। ਪਰ ਮੂਰਖ ਬੰਦਾ ਉਹੀ ਕਰਦਾ ਜੋ ਉਹ ਚਾਹੁੰਦਾ ਅਤੇ ਹਾਲੇ ਵੀ ਸੋਚਦਾ ਕਿ ਉਹ ਸੁਰਖਿਅਤ ਹੈ।
17 ਜਿਹੜਾ ਬੰਦਾ ਛੇਤੀ ਗੁੱਸੇ ਵਿੱਚ ਆ ਜਾਂਦਾ ਹੈ ਮੂਰਖਤਾ ਭਰੀਆਂ ਗੱਲਾਂ ਕਰਦਾ ਹੈ। ਪਰ ਸਿਆਣਾ ਬੰਦਾ ਧੀਰਜਵਾਨ ਹੁੰਦਾ ਹੈ।
18 ਆਮ ਆਦਮੀ ਦਾ ਵਿਰਸਾ ਬੇਵਕੂਫ਼ੀ ਹੈ, ਪਰ ਇੱਕ ਸਿਆਣਾ ਆਦਮੀ ਗਿਆਨ ਨੂੰ ਆਪਣੇ ਤਾਜ ਵਜੋਂ ਪ੍ਰਾਪਤ ਕਰੇਗਾ।
19 ਬਦ ਆਦਮੀਆਂ ਨੂੰ ਚੰਗੇ ਆਦਮੀਆਂ ਦੇ ਅੱਗੇ ਝੁਕਣਾ ਪਵੇਗਾ ਅਤੇ ਦੁਸ਼ਟ ਲੋਕਾਂ ਨੂੰ ਉਨ੍ਹਾਂ ਦੇ ਬੂਹਿਆਂ ਤੇ ਝੁਕਣਾ ਪਵੇਗਾ, ਜੋ ਧਰਮੀ ਹਨ।
20 ਇੱਕ ਗਰੀਬ ਆਦਮੀ ਨੂੰ ਆਪਣੇ ਗੁਆਂਢੀ ਦੁਆਰਾ ਵੀ ਦੂਰੀ ਤੇ ਰੱਖਿਆ ਜਾਂਦਾ, ਪਰ ਅਮੀਰ ਆਦਮੀ ਦੇ ਅਨੇਕਾਂ ਦੋਸਤ ਹੁੰਦੇ ਹਨ।
21 ਜਿਹੜਾ ਵਿਅਕਤੀ ਆਪਣੇ ਗੁਆਂਢੀ ਦੇ ਪਾਪਾਂ ਨੂੰ ਤਿਆਗਦਾ, ਪਰ ਜੋ ਕੋਈ ਵੀ ਗਰੀਬ ਲਈ ਦਯਾਲੂ ਹੋਵੇਗਾ ਧੰਨ ਹੈ।
22 ਕੀ ਉਹ ਜਿਹੜੇ ਬਦੀ ਕਰਦੇ ਰਹਿੰਦੇ ਹਨ ਗੁਆਚ ਨਹੀਂ ਜਾਂਦੇ? ਪਰ ਉਹ ਜਿਹੜੇ ਹੋਰਨਾਂ ਦਾ ਚੰਗਾ ਮੰਗਦੇ ਹਨ, ਨਮਕਹਲਾਲੀ ਅਤੇ ਭਰੋਸਾ ਕਮਾਉਂਦੇ ਹਨ।
23 ਸਖਤ ਮਿਹਨਤ ਹਮੇਸ਼ਾ ਅਦਾਇਗੀ ਕਰਦੀ ਹੈ ਪਰ ਉਕ੍ਕੀਆਂ ਗੱਲਾਂ ਗਰੀਬੀ ਵੱਲ ਅਗਵਾਈ ਕਰਦੀਆਂ ਹਨ।
24 ਸਿਆਣੇ ਲੋਕਾਂ ਨੂੰ ਦੌਲਤ ਦੁਆਰਾ ਪੁਰਸਕਾਰਿਤ ਕੀਤਾ ਜਾਂਦਾ, ਪਰ ਮੂਰਖ ਲੋਕਾਂ ਦੀ ਬੇਵਕੂਫ਼ੀ ਸਿਰਫ਼ ਹੋਰ ਵਧੇਰੇ ਬੇਵਕੂਫ਼ੀ ਪੈਦਾ ਕਰਦੀ ਹੈ।
25 ਇੱਕ ਸੱਚਾ ਗਵਾਹ ਜ਼ਿਂਦਗੀਆਂ ਬਚਾਉਂਦਾ, ਪਰ ਇੱਕ ਝੂਠਾ ਗਵਾਹ ਘ੍ਰਿਣਾ ਨਾਲ ਭਰਪੂਰ ਹੁੰਦਾ ਹੈ।
26 ਜਿਹੜਾ ਬੰਦਾ ਯਹੋਵਾਹ ਤੋਂ ਡਰਦਾ ਹੈ ਉਸ ਕੋਲ ਇੱਕ ਤਕੜਾ ਗਢ਼ ਹੈ ਅਤੇ ਉਸਦੇ ਬੱਚੇ ਇਸ ਵਿੱਚ ਸ਼ਰਣ ਪਾਉਂਦੇ ਹਨ।
27 ਯਹੋਵਾਹ ਦਾ ਡਰ ਜੀਵਨ ਦਾ ਸਤ੍ਰੋਤ ਹੈ, ਇਹ ਵਿਅਕਤੀ ਨੂੰ ਮੌਤ ਦੇ ਸ਼ਿਕਂਜੇ ਤੋਂ ਬਚਾਉਂਦਾ ਹੈ।
28 ਜੇ ਕੋਈ ਰਾਜਾ ਬਹੁਤ ਸਾਰੇ ਲੋਕਾਂ ਤੇ ਰਾਜ ਕਰਦਾ ਹੈ ਤਾਂ ਉਹ ਮਹਾਨ ਹੈ। ਜੇ ਉਸ ਦੀ ਪਰਜਾ ਹੀ ਨਹੀਂ ਤਾਂ ਰਾਜਾ ਕਿਸੇ ਕੰਮ ਦਾ ਨਹੀਂ।
29 ਇੱਕ ਧੀਰਜਵਾਨ ਬੰਦਾ ਵੱਡੀ ਸਮਝਦਾਰੀ ਦਰਸਾਉਂਦਾ ਪਰ ਜਿਹੜਾ ਬੰਦਾ ਛੇਤੀ ਗੁੱਸੇ ਵਿੱਚ ਆ ਜਾਂਦਾ ਹੈ ਉਹ ਆਪਣੀ ਹੀ ਬੇਵਕੂਫ਼ੀ ਦਰਸਾ ਦਿੰਦਾ ਹੈ।
30 ਸ਼ਾਂਤਮਈ ਦਿਮਾਗ਼ ਸ਼ਰੀਰ ਨੂੰ ਜੀਵਨ ਦਿੰਦਾ ਹੈ, ਪਰ ਈਰਖਾ ਹੱਡੀਆਂ ਨੂੰ ਤਬਾਹ ਕਰ ਦਿੰਦੀ ਹੈ।
31 ਜਿਹੜਾ ਵਿਅਕਤੀ ਗਰੀਬਾਂ ਨੂੰ ਸਤਾਉਂਦਾ, ਆਪਣੇ ਬਨਾਉਣ ਵਾਲੇ ਨੂੰ ਤਿਰਸਕਾਰਦਾ, ਪਰ ਜਿਹੜਾ ਵਿਅਕਤੀ ਗਰੀਬ ਲਈ ਦਯਾਲੂ ਹੈ, ਉਸ ਦੀ ਇੱਜ਼ਤ ਕਰਦਾ ਹੈ।
32 ਇੱਕ ਦੁਸ਼ਟ ਆਦਮੀ ਭਟਕ ਜਾਂਦਾ ਹੈ ਜਦੋਂ ਮੁਸੀਬਤ ਉਸ ਨਾਲ ਵਾਪਰਦੀ ਹੈ, ਪਰ ਇੱਕ ਧਰਮੀ ਆਦਮੀ ਉਦੋਂ ਵੀ ਹੌਁਸਲੇ ਮਂਦ ਹੁੰਦਾ ਹੈ, ਜਦੋਂ ਉਹ ਮਰਦਾ ਹੈ।
33 ਸਿਖ੍ਖੇ ਹੋਏ ਵਿਅਕਤੀ ਦੇ ਮਨ ਵਿੱਚ ਸਿਆਣਪ ਰਹਿੰਦੀ ਹੈ ਅਤੇ ਉਹ ਆਪਣੇ-ਆਪ ਨੂੰ, ਮੂਰਖਾਂ ਦਰਮਿਆਨ ਪ੍ਰਗਟ ਹੋਣ ਦਿੰਦੀ ਹੈ।
34 ਨੇਕੀ ਕਿਸੇ ਕੌਮ ਨੂੰ ਮਹਾਨ ਬਣਾ ਦਿੰਦੀ ਹੈ। ਪਰ ਪਾਪ ਹਰ ਕੌਮ ਦੇ ਚਰਿਤ੍ਰ ਤੇ ਇੱਕ ਕਲਂਕ ਹੈ।
35 ਇੱਕ ਸਿਆਣਾ ਸੇਵਕ ਰਾਜੇ ਲਈ ਖੁਸ਼ੀ ਲਿਆਉਂਦਾ ਹੈ, ਪਰ ਜਿਹੜਾ ਸੇਵਕ ਸ਼ਰਮਸਾਰੀ ਲਿਆਉਂਦਾ ਰਾਜੇ ਨੂੰ ਕ੍ਰੋਧਵਾਨ ਕਰ ਦਿੰਦਾ ਹੈ।
ਕਾਂਡ 15

1 ਨਿਮਰਤਾ ਨਾਲ ਦਿੱਤਾ ਗਿਆ ਇੱਕ ਜਵਾਬ ਕ੍ਰੋਧ ਨੂੰ ਘਟਾਉਂਦਾ ਹੈ, ਪਰ ਰੁਖ੍ਖੇ ਸ਼ਬਦ ਗੁੱਸੇ ਨੂੰ ਵਧਾਅ ਦਿੰਦੇ ਹਨ।
2 ਸਿਆਣੇ ਵਿਅਕਤੀ ਦਾ ਉਪਦੇਸ਼ ਸਮਝਦਾਰੀ ਨੂੰ ਇਛਿੱਤ ਬਣਾਉਂਦਾ ਪਰ ਮੂਰਖਾਂ ਦਾ ਮੂੰਹ ਬੇਵਕੂਫ਼ੀ ਆਖਦਾ ਹੈ।
3 ਯਹੋਵਾਹ ਦੀਆਂ ਅੱਖਾਂ ਹਰ ਪਾਸੇ ਹਨ, ਉਹ ਜਿਹੜੇ ਬਦ ਹਨ ਅਤੇ ਜਿਹੜੇ ਚੰਗੇ ਹਨ ਦੋਵਾਂ ਨੂੰ ਵੇਖਦਾ ਹੈ।
4 ਸ਼ਬਦ ਜਿਹੜੇ ਜ਼ਖਮਾਂ ਨੂੰ ਰਾਜੀ ਕਰ ਸਕਦੇ ਹਨ ਜੀਵਨ ਦੇ ਰੁੱਖ ਵਾਂਗ ਹੁੰਦੇ ਹਨ, ਪਰ ਘ੍ਰਿਣਾਯੋਗ ਸ਼ਬਦ ਆਦਮੀ ਦੇ ਆਤਮੇ ਨੂੰ ਤਬਾਹ ਕਰ ਦਿੰਦੇ ਹਨ।
5 ਇੱਕ ਮੂਰਖ ਵਿਅਕਤੀ ਆਪਣੇ ਪਿਉ ਦੀਆਂ ਝਿੜਕਾਂ ਨੂੰ ਪਸੰਦ ਨਹੀਂ ਕਰਦਾ, ਪਰ ਜਿਹੜਾ ਵਿਅਕਤੀ ਝਿੜਕ ਨੂੰ ਪ੍ਰਵਾਨ ਕਰੇ ਦਰਸਾਉਂਦਾ ਕਿ ਉਹ ਸਿਆਣਾ ਹੈ।
6 ਇੱਕ ਧਰਮੀ ਵਿਅਕਤੀ ਸਭ ਕੁਝ ਵਿੱਚ ਅਮੀਰ ਹੁੰਦਾ ਹੈ, ਪਰ ਇੱਕ ਬਦ ਆਦਮੀ ਦਾ ਧੰਨ ਉਸ ਲਈ ਮੁਸੀਬਤਾਂ ਲਿਆਉਂਦਾ ਹੈ।
7 ਸਿਆਣੇ ਲੋਕਾਂ ਦੇ ਬੁਲ੍ਹ ਗਿਆਨ ਬਿਖੇਰਦੇ ਹਨ, ਪਰ ਮੂਰਖਾਂ ਦਾ ਦਿਮਾਗ਼ ਅਜਿਹਾ ਨਹੀਂ ਹੁੰਦਾ।
8 ਯਹੋਵਾਹ ਦੁਸ਼ਟ ਲੋਕਾਂ ਦੀਆਂ ਭੇਟਾਂ ਨੂੰ ਨਫ਼ਰਤ ਕਰਦਾ ਹੈ ਪਰ ਉਹ ਇਮਾਨਦਾਰ ਲੋਕਾਂ ਦੀਆਂ ਪ੍ਰਾਰਬਨਵਾਂ ਵਿੱਚ ਪ੍ਰਸੰਸਾ ਮਹਿਸੂਸ ਕਰਦਾ।
9 ਯਹੋਵਾਹ ਦੁਸ਼ਟ ਲੋਕਾਂ ਦੇ ਜੀਵਨ ਢੰਗ ਨੂੰ ਨਫ਼ਰਤ ਕਰਦਾ ਹੈ।
10 ਜਿਹੜਾ ਵਿਅਕਤੀ ਸਹੀ ਰਾਹ ਨੂੰ ਛੱਡ ਦਿੰਦਾ ਹੈ, ਇੱਕ ਸਖਤ ਸਬਕ ਸਿਖ੍ਖੇਗਾ, ਅਤੇ ਕੋਈ ਵੀ ਜੋ ਸੁਧਾਰ ਨੂੰ ਨਫ਼ਰਤ ਕਰਦਾ ਹੈ, ਮਰੇਗਾ।
11 ਕਿਉਂ ਜੁ ਪਰਮੇਸ਼ੁਰ ਜਾਣਦਾ ਕਿ ਮੌਤ ਦੀ ਜਗ੍ਹਾ ਕੀ ਵਾਪਰਦਾ ਹੈ, ਤਾਂ ਅਵੱਸ਼ ਹੀ ਉਹ ਜਾਣਦਾ ਕਿ ਲੋਕਾਂ ਦੇ ਮਨਾਂ ਵਿੱਚ ਕੀ ਵਾਪਰਦਾ ਹੈ।
12 ਇੱਕ ਮਖੌਲੀ ਆਪਣੀ ਗ਼ਲਤੀ ਬਾਰੇ ਦੱਸੇ ਜਾਣ ਨੂੰ ਨਫ਼ਰਤ ਕਰਦਾ ਹੈ। ਅਤੇ ਉਹ ਬੰਦਾ ਸਿਆਣੇ ਲੋਕਾਂ ਦੀ ਸਲਾਹ ਲੈਣ ਤੋਂ ਇਨਕਾਰ ਕਰਦਾ ਹੈ।
13 ਜੇ ਕੋਈ ਵਿਅਕਤੀ ਪ੍ਰਸੰਨ ਹੈ, ਤਾਂ ਉਸਦਾ ਚਿਹਰਾ ਪ੍ਰਸੰਨ ਨਜ਼ਰ ਆਵੇਗਾ। ਪਰ ਜੇ ਕੋਈ ਬੰਦਾ ਉਦਾਸ ਹੈ ਤਾਂ ਉਸਦਾ ਆਤਮਾ ਉਸ ਉਦਾਸੀ ਨੂੰ ਪ੍ਰਗਟ ਕਰ ਦੇਵੇਗੀ।
14 ਇੱਕ ਸੂਝਵਾਨ ਬੰਦਾ ਹੋਰ ਵਧੇਰੇ ਗਿਆਨ ਹਾਸਿਲ ਕਰਨ ਦੀ ਚੇਸ਼ਟਾ ਕਰਦਾ, ਪਰ ਮੂਰਖ ਹੋਰ ਵਧੇਰੇ ਮੂਰਖਤਾ ਨਿਗਲਦੇ ਹਨ।
15 ਗਰੀਬ ਆਦਮੀ ਲਈ ਹਰ ਦਿਨ ਸੰਘਰਸ਼ ਹੈ, ਪਰ ਇੱਕ ਪ੍ਰਸਂਨਮਈ ਦਿਮਾਗ ਹਮੇਸ਼ਾ ਦਾਅਵਤ ਮਨਾਉਂਦਾ ਹੈ।
16 ਬੋੜਾ ਪਾਕੇ, ਯਹੋਵਾਹ ਤੋਂ ਡਰਨਾ, ਅਮੀਰ ਹੋਕੇ ਦਂਗਾ ਕਰਨ ਨਾਲੋਂ ਵਧੀਆ ਹੈ।
17 ਸਾਦਾ ਭੋਜਨ ਖਾਕੇ ਪਿਆਰ ਕੀਤੇ ਜਾਣਾ, ਦਾਅਵਤ ਕਰਕੇ ਨਫ਼ਰਤ ਕੀਤੇ ਜਾਣ ਨਾਲੋਂ ਵਧੀਆ ਹੈ।
18 ਜਿਹੜੇ ਲੋਕ ਛੇਤੀ ਗੁੱਸੇ ਵਿੱਚ ਆ ਜਾਂਦੇ ਹਨ ਉਹ ਦਲੀਲਬਾਜ਼ੀ ਪੈਦਾ ਕਰਦੇ ਹਨ। ਪਰ ਧੀਰਜਵਾਨ ਬੰਦਾ ਸ਼ਾਂਤੀ ਪੈਦਾ ਕਰਦਾ ਹੈ।
19 ਇੱਕ ਸੁਸਤ ਬੰਦੇ ਦਾ ਰਸਤਾ ਕੰਡਿਆਂ ਨਾਲ ਭਰਿਆ ਹੁੰਦਾ ਹੈ, ਪਰ ਇੱਕ ਇਮਾਨਦਾਰ ਬੰਦੇ ਦਾ ਰਾਹ ਬਣਿਆ ਬਣਾਇਆ ਹਂਦਾ ਹੈ।
20 ਸਿਆਣਾ ਪੁੱਤਰ ਆਪਣੇ ਪਿਤਾ ਲਈ ਖੁਸ਼ੀ ਦਾ ਸਤ੍ਰੋਤ ਹੁੰਦਾ ਹੈ। ਪਰ ਮੂਰਖ ਬੰਦਾ ਆਪਣੀ ਖੁਦ ਦੀ ਮਾਤਾ ਨੂੰ ਵੀ ਤਿਰਸਕਾਰਦਾ ਹੈ।
21 ਬੇਵਕੂਫ਼ੀ ਉਸ ਵਿਅਕਤੀ ਲਈ ਇੱਕ ਚੁਟਕਲਾ ਹੈ ਜਿਸ ਨੂੰ ਸੂਝ ਦੀ ਕਮੀ ਹੋਵੇ। ਪਰ ਸਿਆਣਾ ਬੰਦਾ ਉਹੋ ਗੱਲਾਂ ਕਰਨ ਦੀ ਸਾਵਧਾਨੀ ਵਰਤਦਾ ਹੈ ਜਿਹੜੀਆਂ ਸਹੀ ਹੁੰਦੀਆਂ ਹਨ।
22 ਯੋਜਨਾਵਾਂ ਅਸਫ਼ਲ ਹੋ ਜਾਂਦੀਆਂ ਹਨ ਜਿੰਨਾ ਚਿਰ ਕਿ ਉਪਯੁਕਤ ਸਲਾਹ-ਮਸ਼ਵਰਾ ਨਾ ਹੋਵੇ। ਪਰ ਉਹ ਕਾਮਯਾਬ ਹੋ ਜਾਂਦੀਆਂ ਹਨ ਜੇਕਰ ਓਥੇ ਕਾਫ਼ੀ ਸਾਰੇ ਸਲਾਹਕਾਰ ਹੋਣ।
23 ਬੰਦਾ ਉਦੋਂ ਪ੍ਰਸੰਨ ਹੁੰਦਾ ਹੈ ਜਦੋਂ ਉਹ ਚੰਗਾ ਉੱਤਰ ਦਿੰਦਾ ਹੈ ਅਤੇ ਸਹੀ ਸਮੇਂ ਬੋਲਿਆ ਸ਼ਬਦ ਬਹੁਤ ਚੰਗਾ ਹੁੰਦਾ ਹੈ।
24 ਜਿਹੜੀਆਂ ਗੱਲਾਂ ਸਿਆਣਾ ਬੰਦਾ ਕਰਦਾ ਹੈ ਉਹ ਇੱਥੇ ਧਰਤੀ ਉੱਤੇ ਜੀਵਨ ਵੱਲ ਲੈ ਜਾਂਦੀਆਂ ਹਨ ਅਤੇ ਉਸਨੂੰ ਮਿਰਤੂ ਲੋਕ ਵੱਲ ਜਾਣ ਤੋਂ ਰੋਕਦੀਆਂ ਹਨ।
25 ਯਹੋਵਾਹ, ਘਮਂਡੀ ਵਿਅਕਤੀ ਦੇ ਘਰ ਨੂੰ ਤਬਾਹ ਕਰ ਦਿੰਦਾ ਹੈ, ਪਰ ਯਹੋਵਾਹ ਇੱਕ ਬੇਸਹਾਰਾ ਵਿਧਵਾ ਦੀ ਜਾਇਦਾਦ ਦੀ ਰੱਖਿਆ ਕਰਦਾ ਹੈ।
26 ਯਹੋਵਾਹ ਬਦ ਆਦਮੀ ਦੀਆਂ ਸੋਚਾਂ ਨੂੰ ਨਫ਼ਰਤ ਕਰਦਾ ਹੈ, ਪਰ ਪਾਕ ਲੋਕਾਂ ਦੀਆਂ ਸੋਚਾਂ ਵਿੱਚ ਪ੍ਰਸੰਸਾ ਮਹਿਸੂਸ ਕਰਦਾ ਹੈ।
27 ਇੱਕ ਲੋਭੀ ਵਿਅਕਤੀ ਆਪਣੇ ਸਾਰੇ ਟੱਬਰ ਤੇ ਵਿਨਾਸ਼ ਲਿਆਉਂਦਾ, ਪਰ ਜਿਹੜਾ ਵਿਅਕਤੀ ਰਿਸ਼ਵਤ ਨੂੰ ਨਫ਼ਰਤ ਕਰਦਾ ਹੈ, ਜਿਉਵੇਂਗਾ।
28 ਇੱਕ ਸੂਝਵਾਨ ਆਦਮੀ ਬੋਲਣ ਤੋਂ ਪਹਿਲਾਂ ਸੋਚਦਾ ਹੈ। ਪਰ ਦੁਸ਼ਟ ਲੋਕਾਂ ਦੇ ਮੂੰਹਾਂ ਚੋ ਸਿਰਫ਼ ਬਦੀ ਹੀ ਡੁਲ੍ਹਦੀ ਹੈ।
29 ਯਹੋਵਾਹ ਦੁਸ਼ਟ ਲੋਕਾਂ ਤੋਂ ਬਹੁਤ ਦੂਰ ਰਹਿੰਦਾ ਹੈ, ਪਰ ਉਹ ਧਰਮੀ ਲੋਕਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ।
30 ਜਿਹੜਾ ਬੰਦਾ ਮੁਸਕਾਉਂਦਾ ਹੈ ਉਹ ਹੋਰਾਂ ਲੋਕਾਂ ਨੂੰ ਵੀ ਪ੍ਰਸੰਨ ਕਰਦਾ ਹੈ। ਸ਼ੁਭ ਸਮਾਚਾਰ ਹੱਡੀਆਂ ਨੂੰ ਤਂਦਰੁਸ਼ਤ ਬਣਾਉਂਦਾ ਹੈ।
31 ਜਿਹੜਾ ਵਿਅਕਤੀ ਜੀਵਨ ਦੇਣ ਵਾਲੀਆਂ ਝਿੜਕਾਂ ਨੂੰ ਕਬੂਲਦਾ ਹੈ ਸਿਆਣਿਆਂ ਦਰਮਿਆਨ ਜਿਉਂਵੇਗਾ।
32 ਜਿਹੜਾ ਝਿੜਕੇ ਜਾਣ ਨੂੰ ਪਸੰਦ ਨਹੀਂ ਕਰਦਾ, ਉਸ ਦੀ ਕੋਈ ਸ੍ਵੈ-ਇੱਜ਼ਤ ਨਹੀਂ ਪਰ ਜਿਹੜਾ ਵਿਅਕਤੀ, ਸੁਧਾਰ ਨੂੰ ਸੁਣਦਾ ਹੈ ਸਮਝਦਾਰੀ ਪ੍ਰਾਪਤ ਕਰਦਾ ਹੈ।
33 ਯਹੋਵਾਹ ਦਾ ਭੈ, ਸਿਆਣਪ ਵਿੱਚ ਹਿਦਾਇਤ ਹੁੰਦਾ ਹੈ ਤੁਹਾਡੀ ਉਸਤਤ ਕੀਤੇ ਜਾਣ ਤੋਂ ਪਹਿਲਾਂ, ਤੁਹਾਨੂੰ ਨਿਮਾਣੇ ਬਣਾਇਆ ਜਾਣਾ ਚਾਹੀਦਾ ਹੈ।
ਕਾਂਡ 16

1 ਆਦਮੀ ਦਾ ਦਿਮਾਗ਼ ਯੋਜਨਾਵਾਂ ਬਣਾਉਂਦਾ ਹੈ, ਪਰ ਸਹੀ ਗੱਲ ਆਖਣਾ -- ਇਹ ਯਹੋਵਾਹ ਵੱਲੋਂ ਇੱਕ ਸੁਗਾਤ ਹੈ।
2 ਬੰਦਾ ਸੋਚਦਾ ਹੈ ਕਿ ਉਸ ਦੇ ਰਸਤੇ ਸਹੀ ਹਨ, ਪਰ ਯਹੋਵਾਹ ਉਸ ਦੇ ਮਨੋਰਬਾਂ ਨੂੰ ਪਰਖਦਾ ਹੈ।
3 ਆਪਣੇ ਹਰ ਕੰਮ ਵਿੱਚ ਯਹੋਵਾਹ ਵੱਲ ਪਰਤੋਂ, ਅਤੇ ਤੁਹਾਡੀਆਂ ਸਾਰੀਆਂ ਵਿਉਂਤਾ ਸਬਾਪਿਤ ਕੀਤੀਆਂ ਜਾਣਗੀਆਂ।
4 ਯਹੋਵਾਹ ਹਰੇਕ ਤੋਂ ਉਸ ਦਾ ਹਿਸਾਬ ਲੈਂਦਾ ਹੈ, ਦੁਸ਼ਟ ਵਿਅਕਤੀ ਤੋਂ ਵੀ ਉਸ ਦੇ ਮੁਸੀਬਤ ਦੇ ਦਿਨ ਵਿੱਚ।
5 ਯਹੋਵਾਹ ਹਰ ਓਸ ਬੰਦੇ ਨੂੰ ਨਫ਼ਰਤ ਕਰਦਾ ਹੈ ਜਿਹੜਾ ਇਹ ਸੋਚਦਾ ਹੈ ਕਿ ਉਹ ਹੋਰਨਾਂ ਨਾਲੋਂ ਬਿਹਤਰ ਹੈ। ਉਨ੍ਹਾਂ ਗੁਮਾਨੀ ਲੋਕਾਂ ਨੂੰ ਯਹੋਵਾਹ ਅਵੱਸ਼ ਸਜ਼ਾ ਦੇਵੇਗਾ।
6 ਨਮਕਹਲਾਲੀ ਅਤੇ ਵਫ਼ਾਦਾਰੀ ਦੋਸ਼ ਹਟਾ ਸਕਦੇ ਹਨ। ਯਹੋਵਾਹ ਦਾ ਭੈ ਤੁਹਾਡਾ ਬਦ ਕਰਨੀਆਂ ਤੋਂ ਬਚਾਉ ਕਰਦਾ ਹੈ।
7 ਜਦੋਂ ਕੋਈ ਬੰਦਾ ਯਹੋਵਾਹ ਨੂੰ ਪ੍ਰਸੰਨ ਕਰਨ ਵਾਲਾ ਜੀਵਨ ਜਿਉਂਦਾ ਹੈ, ਉਹ (ਪਰਮੇਸ਼ੁਰ) ਉਸ ਦੇ ਦੁਸ਼ਮਣਾਂ ਨੂੰ ਵੀ ਉਸ ਦੇ ਨਾਲ ਸ਼ਾਂਤੀ ਵਿੱਚ ਰਹਿਣ ਦਿੰਦਾ ਹੈ।
8 ਸਹੀ ਹਕ੍ਕਾਂ ਨਾਲ ਕਮਾਇਆ ਹੋਇਆ ਥੋੜਾ ਵੀ ਧੋਖਾਧੜੀ ਨਾਲ ਹਾਸਿਲ ਕੀਤੀ ਵਧ ਦੌਲਤ ਨਾਲੋਂ ਚੰਗਾ ਹੈ।
9 ਆਦਮੀ ਆਪਣੇ ਰਾਹ ਦੀ ਚੋਣ ਕਰ ਸਕਦਾ ਪਰ ਇਹ ਯਹੋਵਾਹ ਹੈ ਜੋ ਉਸ ਦੇ ਕਦਮਾਂ ਦਾ ਨਿਰਦੇਸ਼ਨ ਕਰਦਾ।
10 ਰਾਜੇ ਦੇ ਬੁਲ੍ਹ ਪ੍ਰੇਰਿਤ ਹੁੰਦੇ ਹਨ ਜਦੋਂ ਉਹ ਨਿਆਂ ਕਰਦਾ। ਉਸ ਦਾ ਮੂੰਹ ਧੋਖਾ ਨਹੀਂ ਦਿੰਦਾ।
11 ਇਮਾਨਦਾਰ ਤੋਂਲ ਅਤੇ ਕੰਡੇ ਯਹੋਵਾਹ ਵੱਲੋਂ ਹਨ, ਉਸ ਨੇ ਸਭ (ਇਮਾਨਦਾਰ) ਤੋਂਲਾਂ ਨੂੰ ਸਾਜਿਆ।
12 ਜੇਕਰ ਰਾਜਾ ਦੁਸ਼ਟਤਾ ਦਾ ਵਿਹਾਰ ਕਰਦਾ ਹੈ ਤਾਂ ਇਹ ਤਿਰਸਕਾਰਪੂਰਨ ਹੈ, ਕਿਉਂ ਜੋ ਤਖਤ ਨੇਕੀ ਤੋਂ ਹੀ ਪ੍ਰਫ਼ੂਲਿਤ ਹੁੰਦਾ ਹੈ।
13 ਰਾਜੇ ਨੂੰ ਉਹ ਸੁਣਨਾ ਪਸੰਦ ਕਰਨਾ ਚਾਹੀਦਾ ਜੋ ਸਹੀ ਹੋਵੇ। ਇਸ ਲਈ ਉਸ ਨੂੰ ਉਨ੍ਹਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ, ਜੋ ਇਮਾਨਦਾਰੀ ਨਾਲ ਬੋਲਦੇ ਹਨ।
14 ਜਦੋਂ ਰਾਜਾ ਕਰੋਧਵਾਨ ਹੁੰਦਾ ਹੈ ਤਾਂ ਉਹ ਕਿਸੇ ਨੂੰ ਮਾਰ ਵੀ ਸਕਦਾ ਹੈ। ਸਿਆਣਾ ਬੰਦਾ ਰਾਜੇ ਨੂੰ ਪ੍ਰਸੰਨ ਰੱਖਣ ਦੀ ਕੋਸ਼ਿਸ਼ ਕਰੇਗਾ।
15 ਜਦੋਂ ਰਾਜਾ ਪ੍ਰਸੰਨ ਹੁੰਦਾ ਹੈ ਹਰ ਕਿਸੇ ਲਈ ਜੀਵਨ ਬਿਹਤਰ ਹੁੰਦਾ ਹੈ। ਜੇ ਰਾਜਾ ਤੁਹਾਡੇ ਨਾਲ ਪ੍ਰਸੰਨ ਹੈ, ਤਾਂ ਇਹ ਬਸੰਤ ਦੀ ਵਰਖਾ ਦੇ ਬੱਦਲ ਵਾਂਗ ਹੋਵੇਗਾ।
16 ਸੋਨੇ ਨਾਲੋਂ ਸਿਆਣਪ ਨੂੰ ਹਾਸਿਲ ਕਰਨਾ ਕਿੰਨਾ ਵਧੀਆ ਹੈ, ਅਤੇ ਸਮਝਦਾਰੀ ਨੂੰ ਹਾਸਿਲ ਕਰਨਾ ਚਾਂਦੀ ਦੇ ਮਾਲਕ ਹੋਣ ਨਾਲੋ ਵਧੇਰੇ ਚੰਗਾ ਹੈ।
17 ਇਮਾਨਦਾਰ ਲੋਕਾਂ ਦਾ ਰਸਤਾ ਬਦੀ ਤੋਂ ਕਿਨਾਰਾ ਕਰਦਾ ਹੈ। ਜਿਹੜਾ ਬੰਦਾ ਆਪਣੇ ਜੀਵਨ ਬਾਰੇ ਸਾਵਧਾਨ ਹੈ ਉਹ ਆਪਣੀ ਰੂਹ ਦੀ ਰਾਖੀ ਕਰ ਰਿਹਾ ਹੈ।
18 ਘਮਂਡ ਤਬਾਹੀ ਵੱਲ ਪਹਿਲ ਕਰਦਾ ਹੈ ਅਤੇ ਮਗਰੂਰ ਰਵਈਆਂ ਪ੍ਪਤਨ ਵੱਲ ਪਹਿਲ ਕਰਦਾ ਹੈ।
19 ਗਰੀਬ ਲੋਕਾਂ ਨਾਲ ਨਿਮ੍ਰ ਹੋਣਾ, ਹਂਕਾਰੀਆਂ ਦਰਮਿਆਨ ਲੁੱਟ ਦੇ ਮਾਲ ਵਿੱਚ ਹਿੱਸਾ ਪਾਉਣ ਨਾਲੋਂ ਵਧੀਆ ਹੈ।
20 ਜਿਹੜਾ ਬੰਦਾ ਉਸ ਨੂੰ ਆਖੀਆਂ ਹੋਈਆਂ ਗੱਲਾਂ ਵੱਲ ਧਿਆਨ ਦਿੰਦਾ ਹੈ, ਪਰਗਤੀਸ਼ੀਲ ਬਣ ਜਾਂਦਾ ਹੈ। ਜਿਹੜਾ ਬੰਦਾ ਯਹੋਵਾਹ ਤੇ ਭਰੋਸਾ ਕਰੇ ਧੰਨ ਹੋਵੇਗਾ।
21 ਜਿਹੜਾ ਵਿਅਕਤੀ ਸਿਆਣਪਤਾ ਨਾਲ ਸੋਚੇ ਦੂਰਦਰਿਸ਼ਟੀ ਪ੍ਰਾਪਤ ਕਰਨ ਲਈ ਸੂਝਵਾਨ ਬਣਾਇਆ ਜਾਵੇਗਾ, ਅਤੇ ਮਨਭਾਉਂਦਾ ਉਪਦੇਸ਼ ਹੋਰ ਵੀ ਪ੍ਰੇਰਣਾਮਈ ਹੈ।
22 ਚੰਗੀ ਸੂਝ ਜੀਵਨ ਦਾ ਝਰਨਾ ਹੈ, ਜਿਨ੍ਹਾਂ ਕੋਲ ਇਹ ਹੈ, ਜਦ ਕਿ ਮੂਰਖ ਆਦਮੀ ਵੀ ਬੇਵਕੂਫ਼ੀ ਉਸ ਲਈ ਸਜ਼ਾ ਲਿਆਉਂਦੀ ਹੈ।
23 ਸਿਆਣੇ ਬੰਦੇ ਦਾ ਦਿਲ ਉਸ ਦੇ ਉਪਦੇਸ਼ ਤੇ ਕਾਬੂ ਰੱਖਦਾ ਹੈ ਅਤੇ ਉਹ ਉਸਦੇ ਸ਼ਬਦਾਂ ਨੂੰ ਬਹੁਤ ਹੀ ਪ੍ਰੇਰਣਾਮਈ ਬਣਾਉਂਦਾ ਹੈ।
24 ਕਿ੍ਰਪਾਲੂ ਸ਼ਬਦ ਸ਼ਹਿਦ ਵਾਂਗ, ਤੁਹਾਡੇ ਦਿਮਾਗ਼ ਲਈ ਮਿੱਠੇ ਅਤੇ ਤੁਹਾਡੇ ਸ਼ਰੀਰ ਲਈ ਤੰਦਰੁਸਤੀ ਹੁੰਦੇ ਹਨ।
25 ਕਦੀ ਇਨ੍ਹਾਂ ਰਾਹ, ਹੁੰਦਾ ਹੈ ਜਿਹੜਾ ਲੋਕਾਂ ਨੂੰ ਸਹੀ ਜਾਪਦਾ ਹੈ ਪਰ ਅਸਲ ਵਿੱਚ ਉਹ ਰਾਹ ਮੌਤ ਵੱਲ ਹੈ।
26 ਕਾਮੇ ਦੀ ਭੁੱਖ ਉਸਨੂੰ ਕਾਰੇ ਲਾਈ ਰੱਖਦੀ ਹੈ। ਉਸਦੀ ਭੁੱਖ ਉਸ ਨੂੰ ਚਲਾਉਂਦੀ ਰਹਿੰਦੀ ਹੈ।
27 ਇੱਕ ਸਮਾਜ ਧ੍ਰੋਹੀ ਆਦਮੀ ਹਮੇਸ਼ਾ ਮੰਦੀਆਂ ਗੱਲਾਂ ਵਿਉਂਤਦਾ, ਅਤੇ ਉਸਦਾ ਉਪਦੇਸ਼ ਉਸ ਅੱਗ ਵਾਂਗ ਹੈ ਜੋ ਚੀਜ਼ਾਂ ਨੂੰ ਤਬਾਹ ਕਰਦੀ ਹੈ।
28 ਇੱਕ ਹਿਂਸਕ ਆਦਮੀ ਗ਼ਲਤ ਫ਼ਹਿਮੀਆਂ ਦਾ ਕਾਰਣ ਬਣਦਾ ਹੈ, ਅਤੇ ਜਿਹੜਾ ਵਿਅਕਤੀ ਗਪ੍ਪ ਫ਼ੈਲਾਉਂਦਾ ਹੈ ਦੋਸਤਾਂ ਨੂੰ ਅਡ੍ਡ ਕਰ ਦਿੰਦਾ ਹੈ।
29 ਇੱਕ ਹਿਂਸਕ ਆਦਮੀ ਆਪਣੇ ਗੁਆਂਢੀ ਨੂੰ ਕੁਰਾਹੇ ਪਾਉਂਦਾ ਅਤੇ ਆਪਣੇ ਨਾਲ ਉਸ ਰਾਹ ਤੇ ਲੈ ਜਾਂਦਾ ਜੋ ਚੰਗਾ ਨਹੀ ਹੁੰਦਾ।
30 ਉਹ ਜਿਹੜਾ ਆਪਣੀਆਂ ਅੱਖਾਂ ਝਪਕਦਾ, ਦੁਸ਼ਟ ਵਿਉਂਤਾਂ ਬਣਾ ਰਿਹਾ ਹੁੰਦਾ ਹੈ ਅਤੇ ਉਹ ਜਿਹੜਾ ਆਪਣੇ ਮੂੰਹ ਤੇ ਚੂਂਡੀਆਂ ਵਢ੍ਢਦਾ ਬਦੀ ਦੀ ਜੁਗਤ ਬਣਾਉਂਦਾ।
31 ਭੂਰੇ ਵਾਲ ਇੱਕ ਪਰਤਾਪ ਦਾ ਤਾਜ ਹਨ, ਇਹ ਧਰਮੀ ਜੀਵਨ ਦੁਆਰਾ ਤੋਂ ਮਿਲਦਾ ਹੈ।
32 ਤਾਕਤਵਰ ਸਿਪਾਹੀ ਹੋਣ ਨਾਲੋਂ ਧੀਰਜਵਾਨ ਹੋਣਾ ਬਿਹਤਰ ਹੈ। ਪੂਰੇ ਸ਼ਹਿਰ ਉੱਤੇ ਕਾਬੂ ਪਾਉਣ ਨਾਲੋਂ ਆਪਣੇ ਗੁੱਸੇ ਉੱਤੇ ਕਾਬੂ ਪਾਉਣਾ ਬਿਹਤਰ ਹੈ।
33 ਸਿਕ੍ਕਾ ਸੁਟਿਆ ਜ੍ਜਣੇ, ਨਿਰਣੇ ਲਈ, ਪਰ ਕਿਹੜਾ ਪਾਸਾ ਆਵੇਗਾ, ਪਰਮੇਸ਼ੁਰ ਦੁਆਰਾ ਨਿਸ਼ਚਿਤ ਕੀਤਾ ਜਾਂਦਾ ਹੈ।
ਕਾਂਡ 17

1 ਸ਼ਾਂਤੀ ਨਾਲ ਸੁੱਕੀ ਰੋਟੀ ਦੇ ਟੁਕੜੇ ਨੂੰ ਖਾਣਾ ਦਲੀਲਬਾਜ਼ੀ ਨਾਲ ਭਰੇ ਹੋਏ ਘਰ ਵਿੱਚ ਸ਼ਾਹੀ ਭੋਜਨ ਖਾਣ ਨਾਲੋਂ ਬਿਹਤਰ ਹੈ।
2 ਸੂਝਵਾਨ ਨੋਕਰ ਆਪਣੇ ਮਾਲਕ ਦੇ ਮੂਰਖ ਪੁੱਤਰ ਉੱਤੇ ਰਾਜ ਕਰੇਗਾ, ਜੋ ਸ਼ਰਮਸਾਰੀ ਲਿਆਉਂਦਾ ਹੈ। ਅਜਿਹਾ ਨੋਕਰ ਆਪਣੇ ਮਾਲਕ ਦੀ ਦੌਲਤ ਉਸਦੇ ਪੁੱਤਰ ਵਾਂਗ ਵਿਰਾਸਤ ਵਿੱਚ ਲੈ ਲਵੇਗਾ।
3 ਸੋਨੇ ਅਤੇ ਚਾਂਦੀ ਨੂੰ ਸ਼ੁਧ ਕਰਨ ਲਈ ਅੱਗ ਵਿੱਚ ਸੁਟਿਆ ਜਾਂਦਾ ਹੈ ਪਰ ਇਹ ਯਹੋਵਾਹ ਹੀ ਹੈ ਜਿਹੜਾ ਲੋਕਾਂ ਦੇ ਦਿਲਾਂ ਨੂੰ ਸ਼ੁਧ ਕਰਦਾ ਹੈ।
4 ਬੁਰਾ ਬੰਦਾ ਹੋਰਨਾਂ ਲੋਕਾਂ ਦੀਆਂ ਮੰਦੀਆਂ ਗੱਲਾਂ ਸੁਣਦਾ ਹੈ। ਜਿਹੜੇ ਬੰਦੇ ਝੂਠ ਬੋਲਦੇ ਹਨ ਉਹ ਝੂਠ ਸੁਣਦੇ ਵੀ ਹਨ।
5 ਉਹ ਜਿਹੜਾ ਗਰੀਬ ਦਾ ਮਜ਼ਾਕ ਉਡਾਉਂਦਾ, ਆਪਣੇ ਬਨਾਉਣ ਵਾਲੇ ਲਈ ਅਨਾਦਰ ਦਰਸਾਉਂਦਾ, ਅਤੇ ਉਹ ਜਿਹੜੇ ਬਿਪਤਾ ਤੇ ਆਨੰਦ ਮਾਣਦੇ ਹਨ ਸਜ਼ਾ ਪਾਉਣਗੇ।
6 ਪੁਤ੍ਤ-ਪੋਤਰੇ ਆਪਣੇ ਦਾਦਾ-ਦਾਦੀ ਲਈ ਅਨਾਦਰ ਵਾਂਗ ਹੁੰਦੇ ਹਨ, ਅਤੇ ਬੱਚੇ ਆਪਣੇ ਮਾਪਿਆਂ ਦੇ ਤਾਜ ਹੁੰਦੇ ਹਨ।
7 ਮੂਰਖ ਆਦਮੀ ਲਈ ਬਹੁਤਾ ਬੋਲਣਾ ਚੰਗਾ ਨਹੀਂ, ਬਿਲਕੁਲ ਜਿਵੇਂ ਕਿ ਕਿਸੇ ਸ਼ਾਸਕ ਨੂੰ ਝੂਠ ਬੋਲਣਾ ਨਹੀਂ ਸੋਭਦਾ।
8 ਕਈ ਲੋਕ ਸੋਚਦੇ ਹਨ ਕਿ ਰਿਸ਼ਵਤ ਇੱਕ ਜਾਦੂ ਦੀ ਛੜੀ ਹੈ- ਜਿੱਥੇ ਵੀ ਉਹ ਜਾਂਦੇ ਹਨ ਇਹ ਕੰਮ ਕਰਦੀ ਦਿਖਾਈ ਦਿੰਦੀ ਹੈ।
9 ਜੇਕਰ ਕੋਈ ਵਿਅਕਤੀ ਦੂਸਰੇ ਵਿਅਕਤੀ ਦੀਆਂ ਗ਼ਲਤ ਕਰਨੀਆਂ ਨੂੰ ਮਆਫ ਕਰ ਦਿੰਦਾ, ਉਹ ਪਿਆਰ ਕਮਾਵੇਗਾ, ਪਰ ਜਿਹੜਾ ਵਿਅਕਤੀ ਇਸਨੂੰ ਬਾਰ-ਬਾਰ ਉਠਾਉਂਦਾ ਆਪਣਾ ਸਭ ਤੋਂ ਨਜ਼ਦੀਕੀ ਦੋਸਤ ਵੀ ਗੁਆ ਲੈਂਦਾ ਹੈ।
10 ਇੱਕ ਝਿੜਕ ਇੱਕ ਸੂਝਵਾਨ ਆਦਮੀ ਤੇ, ਕਿਸੇ ਮੂਰਖ ਤੇ ਸੌ ਫੂਕਾਂ ਮਾਰਨ ਨਾਲੋਂ ਵਧੇਰੇ ਪ੍ਰਭਾਵ ਪਾਉਂਦੀ ਹੈ।
11 ਜੇ ਇੱਕ ਬਦ ਆਦਮੀ ਵਿਦ੍ਰੋਹ ਕਰਦਾ ਰਹੇ, ਤਾਂ ਇੱਕ ਬੇਰਹਿਮ ਅਧਿਕਾਰੀ ਉਸ ਨਾਲ ਸਲੂਕਣ ਲਈ ਭੇਜਿਆ ਜਾਵੇਗਾ।
12 ਇੱਕ ਰਿੱਛਣੀ ਨਾਲ, ਜਿਸਤੋਂ ਉਸਦੇ ਬੱਚੇ ਲੈ ਲਿੱਤੇ ਗਏ ਹੋਣ, ਮਿਲਣਾ ਇੱਕ ਮੂਰਖ ਨਾਲ ਉਸਦੀ ਬੇਵਕੂਫੀ ਸਮੇਤ ਮਿਲਣ, ਤੋਂ ਬਿਹਤਰ ਹੈ।
13 ਜੇਕਰ ਕੋਈ ਵਿਅਕਤੀ ਬਦੀ ਨਾਲ ਚੰਗਿਆਈ ਦੀ ਅਦਾਇਗੀ ਕਰੇ, ਮੁਸੀਬਤ ਉਸਦੇ ਟੱਬਰ ਨੂੰ ਨਹੀਂ ਛੱਡੇਗੀ।
14 ਦਲੀਲਬਾਜ਼ੀ ਦੀ ਸ਼ੁਰੂਆਤ ਬੰਨ੍ਹ ਵਿੱਚੋਂ ਫ਼ਟ ਨਿਕਲੇ ਪਾਣੀ ਵਾਂਗ ਹੈ, ਇਸ ਲਈ ਵਿਵਾਦ ਵਿੱਚ ਤੇਜ਼ੀ ਆਉਣ ਤੋਂ ਪਹਿਲਾਂ ਇਸਨੂੰ ਛੱਡ ਦਿਓ।
15 ਯਹੋਵਾਹ ਉਨ੍ਹਾਂ ਦੋਨਾਂ ਵਿਅਕਤੀਆਂ ਨੂੰ ਨਫ਼ਰਤ ਕਰਦਾ ਹੈ ਜੋ ਦੋਸ਼ੀ ਆਦਮੀ ਨੂੰ ਬੇਗੁਨਾਹ ਘੋਸ਼ਿਤ ਕਰਦਾ ਅਤੇ ਜਿਹੜਾ ਵਿਅਕਤੀ ਬੇਗੁਨਾਹ ਆਦਮੀ ਨੂੰ ਦੋਸ਼ੀ ਘੋਸ਼ਿਤ ਕਰਦਾ ਹੈ।
16 ਧੰਨ, ਮੂਰਖ ਬੰਦੇ ਲਈ, ਕੀ ਭਲਾ ਕਰੇਗਾ? ਕੀ ਉਹ ਸਿਆਣਪ ਖ੍ਰੀਦੇਗਾ? ਪਰ ਉਸਨੂੰ ਕੋਈ ਸੂਝ ਨਹੀਂ।
17 ਦੋਸਤ ਹਰ ਸਮੇਂ ਤੁਹਾਨੂੰ ਪਿਆਰ ਕਰਦਾ ਹੈ ਅਤੇ ਭਰਾ ਮੁਸੀਬਤ ਦੇ ਸਮਿਆਂ ਲਈ ਹੀ ਜਨਮਿਆਂ ਹੈ।
18 ਸਿਰਫ਼ ਉਹੀ ਆਦਮੀ ਜਿਸਨੂੰ ਕੋਈ ਸੂਝ ਨਹੀਂ ਆਪਣੇ ਗੁਆਂਢੀ ਦੇ ਕਰਜ਼ਿਆਂ ਦੀ ਜਿਂਮੇਵਾਰੀ ਲਵੇਗਾ।
19 ਜਿਸ ਬੰਦੇ ਨੂੰ ਦਲੀਲਬਾਜ਼ੀ ਨਾਲ ਪਿਆਰ ਹੈ, ਉਹ ਪਾਪ ਨੂੰ ਪਿਆਰ ਕਰਦਾ ਹੈ, ਅਤੇ ਉਹ ਵਿਅਕਤੀ ਜੋ ਆਪਣੀਆਂ ਦਹਿਲੀਜਾਂ ਉੱਚੀਆਂ ਬਣਾਉਂਦੇ ਹਨ, ਟੁੱਟੀਆਂ ਹੋਈਆਂ ਹੱਡੀਆਂ ਨੂੰ ਸੱਦਾ ਦਿੰਦੇ ਹਨ।
20 ਇੱਕ ਪੁਠ੍ਠੇ ਦਿਮਾਗ਼ ਵਾਲਾ ਵਿਅਕਤੀ ਕਦੇ ਵੀ ਤਰਕ੍ਕੀ ਨਹੀਂ ਕਰੇਗਾ, ਇਦੋ ਘ੍ਰਿਣਾਯੋਗ ਜੁਬਾਨ ਵਾਲਾ ਵਿਅਕਤੀ ਮੁਸੀਬਤ ਵਿੱਚ ਪੈ ਜਾਵੇਗਾ।
21 ਜਿਸ ਕੋਲ ਆਪਣੇ ਪੁੱਤਰ ਵਜੋਂ ਮੂਰਖ ਹੈ, ਉਦਾਸੀ ਹੈ, ਅਤੇ ਬੇਵਕੂਫ਼ ਆਦਮੀ ਦਾ ਪਿਤਾ ਕਦੇ ਖੁਸ਼ ਨਹੀਂ ਹੁੰਦਾ।
22 ਆਨੰਦਮਈ ਦਿਮਾਗ਼ ਇੱਕ ਚੰਗੀ ਦਵਾ ਬਣਾਉਂਦਾ ਹੈ, ਪਰ ਉਦਾਸ ਮਹਿਸੂਸ ਕਰਨਾ ਹੱਡੀਆਂ ਨੂੰ ਵੀ ਸੁਕਾ ਦਿੰਦਾ ਹੈ।
23 ਇੱਕ ਦੁਸ਼ਟ ਆਦਮੀ ਨਿਆਂ ਰੋਕਣ ਲਈ ਗੁਪਤ ਤੌਰ ਤੇ ਰਿਸ਼ਵਤ ਲੈਂਦਾ ਹੈ।
24 ਸਿਆਣਾ ਬੰਦਾ ਸਿਆਣਪ ਵਾਲੇ ਕੰਮ ਬਾਰੇ ਸੋਚਦਾ ਰਹਿੰਦਾ ਹੈ। ਪਰ ਮੂਰਖ ਦੂਰ-ਦੁਰਾਡੀਆਂ ਬਾਵੇਂ ਦੇ ਸੁਪਨੇ ਲੈਂਦਾ ਰਹਿੰਦਾ ਹੈ।
25 ਮੂਰਖ ਪੁੱਤਰ ਆਪਣੇ ਪਿਤਾ ਲਈ ਅਫ਼ਸੋਸ ਦਾ ਕਾਰਣ ਬਣਦਾ ਹੈ। ਅਤੇ ਮੂਰਖ ਪੁੱਤਰ ਆਪਣੀ ਜਨਮ ਦੇਣ ਵਾਲੀ ਮਾਂ ਨੂੰ ਉਦਾਸੀ ਦਿੰਦਾ ਹੈ।
26 ਜਿਸ ਬੰਦੇ ਨੇ ਕੋਈ ਗ਼ਲਤੀ ਨਹੀਂ ਕੀਤੀ ਉਸਨੂੰ ਸਜ਼ਾ ਦੇਣਾ ਗ਼ਲਤ ਹੈ। ਜਦੋਂ ਆਗੂ ਇਮਾਨਦਾਰ ਹੋਣ ਤਾਂ ਉਨ੍ਹਾਂ ਨੂੰ ਸਜ਼ਾ ਦੇਣੀ ਗ਼ਲਤ ਗੱਲ ਹੈ।
27 ਇੱਕ ਸਮਝਦਾਰ ਆਦਮੀ ਆਪਣੀ ਕਬਨੀ ਤੇ ਕਾਬੂ ਰੱਖਦਾ, ਅਤੇ ਜਿਹੜਾ ਸੂਝਵਾਨ ਹੈ ਆਪਣੇ ਕ੍ਰੋਧ ਤੇ ਕਾਬੂ ਰੱਖਦਾ ਹੈ।
28 ਮੂਰਖ ਵੀ ਜੋ ਕਿ ਚੁੱਪ ਰਹੇ ਸਿਆਣਾ ਮੰਨਿਆ ਜਾਂਦਾ ਹੈ ਜਿੰਨਾ ਚਿਰ ਤੀਕ ਉਹ ਆਪਣਾ ਮੂੰਹ ਬੰਦ ਰੱਖੇ ਸੂਝਵਾਨ ਨਜ਼ਰ ਆਉਂਦਾ ਹੈ।
ਕਾਂਡ 18

1 ਇੱਕ ਨਾ ਦੋਸਤਾਨਾ ਵਿਅਕਤੀ ਆਪਣੀਆਂ ਹੀ ਇਛ੍ਛਾਵਾਂ ਦਾ ਪਿੱਛਾ ਕਰਦਾ ਹੈ, ਉਹ ਹਰ ਸਲਾਹ ਨੂੰ ਘ੍ਰਿਣਾ ਕਰ ਦਾ ਹੈ।
2 ਮੂਰਖ ਬੰਦਾ ਹੋਰਨਾਂ ਲੋਕਾਂ ਤੋਂ ਸਿਖਿਆ ਲ੍ਲੈਣਾ ਨਹੀਂ ਚਾਹੁੰਦਾ ਉਹ ਬੰਦਾ ਸਿਰਫ਼ ਆਪਣੇ ਵਿਚਾਰ ਹੀ ਦੱਸਣਾ ਚਾਹੁੰਦਾ ਹੈ।
3 ਦੁਸ਼ਟ ਵਿਅਕਤੀ ਨਾਲ ਨਿਂਦਿਆ ਆਉਂਦੀ ਹੈ, ਨਿਰਾਦਰ ਬੇਇੱਜ਼ਤੀ ਲਿਆਉਂਦਾ ਹੈ।
4 ਆਦਮੀ ਦੇ ਸ਼ਬਦ ਡੂੰਘੇ ਪਾਣੀਆਂ ਵਰਗੇ ਹਨ, ਸਿਆਣਪ ਦਾ ਸਤ੍ਰੋਤ ਬੁਲਬਲੇ ਉਠਦੀ ਨਹਿਰ ਹੈ।
5 ਦੁਸ਼ਟ ਬੰਦੇ ਦਾ ਪੱਖ ਲੈਕੇ ਬੇਗੁਨਾਹ ਆਦਮੀ ਨੂੰ ਨਿਆਂ ਤੋਂ ਵਾਝਿਆਂ ਕਰਨਾ ਸਹੀ ਨਹੀਂ।
6 ਇੱਕ ਮੂਰਖ ਬੰਦੇ ਦਾ ਮੂੰਹ ਜੇ ਦਲੀਲਬਾਜ਼ੀ ਵਿੱਚ ਪੈ ਜਾਂਦਾ, ਉਸਦਾ ਮੂੰਹ ਕੁੱਟ ਦੀ ਮੰਗ ਕਰ ਰਿਹਾ ਹੈ।
7 ਇੱਕ ਮੂਰਖ ਆਦਮੀ ਦਾ ਮੂੰਹ ਉਸਦੀ ਬਰਬਾਦੀ ਹੈ, ਉਸ ਦੇ ਬੁਲ੍ਹ ਉਸ ਦੇ ਜੀਵਨ ਲਈ ਸ਼ਿਕਂਜ਼ਾ ਹਨ।
8 ਲੋਕ ਚੁਗਲੀਆਂ ਦੇ ਭਂਡਾਰ ਹਨ। ਇਹ ਚੰਗੇ ਭੋਜਨ ਵਾਂਗ ਹੈ ਜੋ ਢਿੱਡ ਦੀ ਗਹਿਰਾਈ ਤਾਂਈ ਪਹੁੰਚਦੀਆਂ ਹਨ।
9 ਉਹ ਵਿਅਕਤੀ ਜਿਹੜਾ ਆਪਣੇ ਕੰਮ ਵਿੱਚ ਲਾਪਰਵਾਹ ਹੈ ਉਸ ਵਿਅਕਤੀ ਵਰਗਾ ਜਿਹੜਾ ਚੀਜ਼ਾਂ ਤਬਾਹ ਕਰਦਾ ਹੈ।
10 ਯਹੋਵਾਹ ਦਾ ਨਾਮ ਇੱਕ ਮਜ਼ਬੂਤ ਕਿਲ੍ਹੇ ਵਾਂਗ ਹੈ। ਇੱਕ ਚੰਗਾ ਵਿਅਕਤੀ ਭੱਜ ਕੇ ਇਸ ਵਿੱਚ ਵੜ ਜਾਂਦਾ ਅਤੇ ਸੁਰਖਿਅਤ ਹੋ ਜਾਂਦਾ।
11 ਅਮੀਰ ਆਦਮੀ ਸਮਝਦਾ ਹੈ ਕਿ ਉਸ ਦੀ ਦੌਲਤ ਇੱਕ ਵਗਲੇ ਹੋਏ ਸਹਿਰ ਵਾਂਗ ਹੈ। ਉਹ ਇਸਨੂੰ ਇੱਕ ਨਾ ਮਾਪੇ ਜਾਣ ਵਾਲੀ ਕੰਧ ਵਾਂਗ ਵੇਖਦਾ ਹੈ।
12 ਇੱਕ ਘਮਂਡੀ ਦਿਮਾਗ ਵਿਅਕਤੀ ਦੇ ਪਤਨ ਦੇ ਅੱਗ ਚੱਲਦਾ ਹੈ, ਪਰ ਨਿਮ੍ਰਤਾ ਸਤਿਕਾਰ ਤੋਂ ਬਾਅਦ ਵਿੱਚ ਆਉਂਦੀ ਹੈ।
13 ਜਿਹੜਾ ਵਿਅਕਤੀ ਬਿਨਾਂ ਸੁਣਿਆਂ ਜਵਾਬ ਦੇਵੇ, ਮੂਰਖ ਹੈ ਜਿਸਨੂੰ ਸ਼ਰਮਿੰਦਾ ਕੀਤਾ ਜਾਣਾ ਚਾਹੀਦਾ ਹੈ।
14 ਆਦਮੀ ਦਾ ਦਿਲ ਬੀਮਾਰੀ ਦੌਰਾਨ ਉਸਦੀ ਦੇਖ-ਭਾਲ ਕਰਦਾ ਹੈ, ਪਰ ਕੌਣ ਆਦਮੀ ਟੁੱਟੇ ਹੋਏ ਆਤਮੇ ਨੂੰ ਉਠਾ ਸਕਦਾ ਹੈ।
15 ਇੱਕ ਸੂਝਵਾਨ ਆਦਮੀ ਗਿਆਨ ਪ੍ਰਾਪਤ ਕਰਦਾ ਹੈ, ਸਿਆਣੇ ਲੋਕਾਂ ਦੇ ਕੰਨ ਗਿਆਨ ਲੋਚਦੇ ਹਨ।
16 ਇੱਕ ਸੁਗਾਤ ਆਦਮੀ ਲਈ ਬੂਹੇ ਖੋਲ ਦਿੰਦੀ ਹੈ, ਉਹ ਮਹੱਤਵਪੂਰਣ ਲੋਕਾਂ ਨੂੰ ਮਿਲਣ ਦੇ ਕਾਬਿਲ ਹੋਵੇਗਾ।
17 ਜਿਹੜਾ ਵਿਅਕਤੀ ਵਿਵਾਦ ਦੌਰਾਨ ਆਪਣਾ ਮਾਮਲਾ ਪਹਿਲਾਂ ਹਾਜ਼ਰ ਕਰੇ ਸਹੀ ਪੱਖ ਵਿੱਚ ਹੁੰਦਾ, ਪਰ ਫ਼ੇਰ ਉਸਦੇ ਵਿਰੋਧੀ ਆਉਂਦੇ ਹਨ ਅਤੇ ਉਸਦੀ ਪਰੀਖਿਆ ਲੈਂਦੇ ਹਨ।
18 ਜਦੋਂ ਦੋ ਤਾਕਤਵਰ ਲੋਕ ਝਗੜ ਰਹੇ ਹੋਣ ਤਾਂ ਨਰਦਾਂ ਸੁੱਟਕੇ ਫ਼ੈਸਲਾ ਕਰਨਾ ਹੀ ਸਭ ਤੋਂ ਚੰਗਾ ਰਹਿੰਦਾ ਹੈ।
19 ਆਪਣੇ ਭਰਾ ਨਾਲ ਸਂਧੀ ਕਰਨੀ, ਜਿਸਨੂੰ ਤੁਸੀਂ ਨਾਰਾਜ਼ ਕੀਤਾ ਸੀ, ਕਿਸੇ ਮਜ਼ਬੂਤ ਰਾਜ ਤੇ ਜਿੱਤ ਪ੍ਰਾਪਤ ਕਰਨ ਨਾਲੋਂ ਵੀ ਵਧੇਰੇ ਔਖਾ ਹੈ। ਦਲੀਲਬਾਜ਼ੀ ਕਿਸੇ ਮਹਿਲ ਤੇ ਸਰੀੇ ਲੱਗੇ ਫ਼ਾਟਕਾਂ ਵਾਂਗ ਹੈ।
20 ਆਦਮੀ ਦਾ ਢਿੱਡ ਆਪਣੇ ਮੂੰਹ ਦੇ ਫ਼ਲਾਂ ਨਾਲ ਭਰ ਜਾਂਦਾ ਹੈ, ਉਹ ਆਪਣੇ ਬੁਲ੍ਹਾਂ ਦੀਆਂ ਫ਼ਸਲਾਂ ਨਾਲ ਸੰਤੁਸ਼ਟ ਹੋ ਜਾਂਦਾ ਹੈ।
21 ਵਿਅਕਤੀ ਦੀ ਜ਼ਬਾਨ 'ਚ ਜੀਵਨ ਅਤੇ ਮੌਤ ਦੀ ਸ਼ਕਤੀ ਹੈ ਕੋਈ ਵੀ ਜੋ ਇਸਨੂੰ ਇਸਤੇਮਾਲ ਕਰਨਾ ਪਸੰਦ ਕਰਦਾ ਇਸਦੇ ਫ਼ਲ ਨੂੰ ਖਾਂਦਾ ਹੈ।
22 ਜੇਕਰ ਤੇਰੀ ਇੱਕ ਪਤਨੀ ਹੈ, ਤੈਨੂੰ ਇੱਕ ਵਧੀਆ ਚੀਜ਼ ਮਿਲ ਗਈ ਹੈ ਅਤੇ ਤੂੰ ਯਾਹੋਵਾਹ ਤੋਂ ਅਸੀਸ ਪ੍ਰਾਪਤ ਹੈਂ।
23 ਗਰੀਬ ਆਦਮੀ ਸਹਾਇਤਾ ਲਈ ਬੇਨਤੀ ਕਰੇਗਾ ਪਰ ਅਮੀਰ ਆਦਮੀ ਜਦੋਂ ਉਸਦਾ ਜਵਾਬ ਦਿੰਦਾ ਤਾਂ ਕੁਰਖਤ ਹੁੰਦਾ ਹੈ।
24 ਕੁਝ ਦੋਸਤ ਸਿਰਫ਼ ਸਮਾਜਿਕ ਸਾਬੀ ਹੀ ਹੁੰਦੇ ਹਨ। ਪਰ ਇੱਕ ਚੰਗਾ ਦੋਸਤ ਇੱਕ ਭਰਾ ਨਾਲੋਂ ਵੀ ਬਿਹਤਰ ਹੋ ਸਕਦਾ ਹੈ
ਕਾਂਡ 19

1 ਜਿਹੜਾ ਗਰੀਬ ਨਿਰਦੋਸ਼ ਹੈ ਉਸ ਮੂਰਖ ਨਾਲੋਂ ਬਿਹਤਰ ਹੈ ਜੋ ਦੁਸ਼ਟ ਗੱਲਾਂ ਕਰਦਾ ਹੈ।
2 ਗਿਆਨ ਤੋਂ ਬਿਨਾ ਇੱਛਾ ਕਾਫ਼ੀ ਨਹੀਂ ਅਤੇ ਜਿਹੜਾ ਵਿਅਕਤੀ ਤੇਜ਼ੀ ਵਿੱਚ ਰਹਿੰਦਾ ਗਲਤੀਆਂ ਕਰਦਾ।
3 ਕਿਸੇ ਬੰਦੇ ਦੀ ਆਪਣੀ ਮੂਰਖਤਾ ਹੀ ਉਸਨੂੰ ਤਬਾਹ ਕਰ ਦੇਵੇਗੀ। ਪਰ ਉਹ ਯਹੋਵਾਹ ਨੂੰ ਦੋਸ਼ੀ ਠਹਿਰਾਵੇਗਾ।
4 ਜੇ ਕੋਈ ਬੰਦਾ ਅਮੀਰ ਹੈ, ਤਾਂ ਉਸਦੀ ਦੌਲਤ ਉਸਦੇ ਕਈ ਦੋਸਤ ਪੈਦਾ ਕਰੇਗੀ। ਪਰ ਜੇ ਕੋਈ ਬੰਦਾ ਗਰੀਬ ਹੈ ਤਾਂ ਉਸਦੇ ਸਾਰੇ ਦੋਸਤ ਉਸਦਾ ਸਾਬ ਛੱਡ ਦੇਣਗੇ।
5 ਜਿਹੜਾ ਬੰਦਾ ਕਿਸੇ ਹੋਰ ਦੇ ਖਿਲਾਫ਼ ਝੂਠ ਬੋਲਦਾ ਹੈ ਉਸਨੂੰ ਸਜ਼ਾ ਮਿਲੇਗੀ। ਜਿਹੜਾ ਬੰਦਾ ਝੂਠ ਬੋਲਦਾ ਹੈ ਉਹ ਸੁਰਖਿਅਤ ਨਹੀਂ ਰਹੇਗਾ।
6 ਅਨੇਕਾਂ ਲੋਕ ਸ਼ਾਸਕ ਨੂੰ ਮਿਲਣਾ ਚਾਹੁੰਦੇ ਹਨ, ਅਤੇ ਹਰ ਕੋਈ ਉਸਦਾ ਦੋਸਤ ਬਣਨਾ ਚਾਹੁੰਦਾ ਜੋ ਸੁਗਾਤਾਂ ਦਿੰਦਾ ਹੈ।
7 ਇੱਕ ਗਰੀਬ ਆਦਮੀ ਆਪਣੇ ਹੀ ਰਿਸ਼ਤੇਦਾਰਾਂ ਦੁਆਰਾ ਵੀ ਤਿਰਸਕਾਰਿਆ ਜਾਂਦਾ ਹੈ, ਤਾਂ ਉਸਦਾ ਉਸਦੇ ਦੋਸਤਾਂ ਦੁਆਰਾ ਕਿੰਨਾ ਪਰਹੇਜ ਹੁੰਦਾ ਹੋਵੇਗਾ। ਉਹ ਉਨ੍ਹਾਂ ਅੱਗੇ ਬੇਨਤੀ ਕਰਦਾ, ਪਰ ਉਹ ਪਰਵਾਹ ਨਹੀਂ ਕਰਦੇ ਹੈ।
8 ਜਿਹੜਾ ਵਿਅਕਤੀ ਗਿਆਨ ਹਾਸਿਲ ਕਰ ਲੈਂਦਾ ਹੈ, ਆਪਣੇ-ਆਪ ਦਾ ਖਿਆਲ ਰੱਖਦਾ ਹੈ, ਜਿਹੜਾ ਵਿਅਕਤੀ ਸਿਖਦਾ ਰਹਿੰਦਾ ਹੈ, ਉਨ੍ਨਤੀ ਕਰਦਾ ਰਹਿੰਦਾ ਹੈ।
9 ਝੂਠੇ ਗਵਾਹ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ! ਜਿਹੜਾ ਬੰਦਾ ਝੂਠ ਬੋਲਦਾ ਹੈ ਉਹ ਤਬਾਹ ਹੋ ਜਾਵੇਗਾ।
10 ਕਿਸੇ ਮੂਰਖ ਲਈ ਐਸ਼ ਨਾਲ ਜਿਉਂਣਾ, ਉਪਯੁਕਤ ਨਹੀਂ, ਇਹ ਕਿੰਨਾ ਬਦ੍ਦਤਰ ਹੋਵੇਗਾ ਜੇਕਰ ਕੋਈ ਗੁਲਾਮ ਸ਼ਹਿਜਾਦਿਆਂ ਉੱਪਰ ਰਾਜ ਕਰੇ।
11 ਜੇ ਕੋਈ ਬੰਦਾ ਸੂਝਵਾਨ ਹੈ ਉਹ ਧੀਰਜ ਨੂੰ ਸਿਖਦਾ ਅਤੇ ਇਹ ਉਸਦੀ ਮਹਿਮਾ ਹੁੰਦੀ ਹੈ ਜਦੋਂ ਉਹ ਤਿਰਸਕਾਰ ਨੂੰ ਮੁਆਫ਼ ਕਰ ਦਿੰਦਾ ਹੈ।
12 ਰਾਜੇ ਦੇ ਗੁੱਸੇ ਭਰੇ ਬੋਲ ਬਬ੍ਬਰਸ਼ੇਰ ਦੀ ਗਰਜ ਵਰਗੇ ਹਨ। ਪਰ ਉਸਦੀਆਂ ਸ਼ੁਭ ਕਾਮਨਾਵਾਂ ਘਾਹ ਉੱਤੇ ਕੋਮਲਤਾ ਨਾਲ ਡਿੱਗਦੀ ਫ਼ੁਹਾਰ ਵਾਂਗ ਹੁੰਦੀਆਂ ਹਨ।
13 ਇੱਕ ਮੂਰਖ ਪੁੱਤਰ ਆਪਣੇ ਪਿਤਾ ਦੀ ਬਿਪਤਾ ਹੁੰਦਾ ਹੈ, ਅਤੇ ਇੱਕ ਝਗੜਾਲੂ ਪਤਨੀ ਛੱਤ ਵਿਚਲੇ ਛੇਕ ਵਾਂਗ ਹੁੰਦੀ ਹੈ।
14 ਵਿਅਕਤੀ ਨੂੰ ਆਪਣੇ ਹੀ ਮਾਪਿਆਂ ਤੋਂ ਪੈਸੇ ਅਤੇ ਘਰ ਪ੍ਰਾਪਤ ਹੁੰਦਾ ਹੈ, ਪਰ ਇੱਕ ਸੂਝਵਾਨ ਪਤਨੀ ਯਹੋਵਾਹ ਵੱਲੋਂ ਮਿਲੀ ਸੁਗਾਤ ਹੈ।
15 ਸੁਸਤ ਆਦਮੀ ਭਾਵੇਂ ਕਿੰਨਾ ਵੀ ਸੌਂ ਲਵੇ ਪਰ ਉਹ ਬਹੁਤ ਭੁੱਖਾ ਹੀ ਹੋਵੇਗਾ।
16 ਜਿਹੜਾ ਵਿਅਕਤੀ ਹੁਕਮ ਨੂੰ ਪੂਰਦਾ ਆਪਣੇ ਜੀਵਨ ਦਾ ਬਚਾਉ ਕਰੇਗਾ, ਪਰ ਉਹ ਜਿਹੜਾ ਆਪਣਾ ਜੀਵਨ ਬਾਰੇ ਧਿਆਨ ਨਹੀਂ ਦਿੰਦਾ ਮਾਰਿਆ ਜਾਵੇਗਾ।
17 ਗਰੀਬ ਲੋਕਾਂ ਦਾ ਲਿਹਾਜ ਕਰਨਾ ਯਹੋਵਾਹ ਨੂੰ ਪੈਸੇ ਉਧਾਰ ਦੇਣ ਵਰਗੀ ਗੱਲ ਹੈ, ਉਹ ਪ੍ਰਪੱਕ ਹੀ ਤੁਹਾਨੂੰ ਅਦਾਇਗੀ ਕਰੇਗਾ।
18 ਉਮੀਦ ਰਹਿਂਦਿਆਂ ਹੀ ਆਪਣੇ ਪੁੱਤਰ ਨੂੰ ਅਨੁਸ਼ਾਸਿਤ ਕਰੋ। ਜੇ ਤੁਸੀਂ ਅਜਿਹਾ ਕਰਨ ਤੋਂ ਇਨਕਾਰ ਕਰੋਂਗੇ, ਤਾਂ ਤੁਸੀਂ ਉਸਦੀ, ਆਪਣੇ-ਆਪ ਨੂੰ ਤਬਾਹ ਕਰਨ ਲਈ, ਸਹਾਇਤਾ ਕਰ ਰਹੇ ਹੋਵੋਂਗੇ।
19 ਛੇਤੀ ਗੁੱਸੇ ਵਿੱਚ ਆ ਜਾਣ ਵਾਲੇ ਵਿਅਕਤੀ ਨੂੰ ਕੀਮਤ ਜ਼ਰੂਰ ਦੇਣੀ ਪੈਂਦੀ ਹੈ। ਜੇਕਰ ਤੁਸੀਂ ਉਸਨੂੰ ਬਚਾਉਣ ਦੀ ਕੋਸ਼ਿਸ਼ ਕਰੋਂਗੇ, ਤੁਹਾਨੂੰ ਇਹ ਬਾਰ-ਬਾਰ ਕਰਨਾ ਪਵੇਗਾ।
20 ਮਸ਼ਵਰੇ ਨੂੰ ਸੁਣੋ ਅਤੇ ਸੁਧਾਰ ਨੂੰ ਪ੍ਰਵਾਨ ਕਰੋ ਤਾਂ ਜੋ ਅਖੀਰ ਵਿੱਚ ਤੁਸੀਂ ਸਿਆਣੇ ਬਣ ਜਾਵੋਂਗੇ।
21 ਆਦਮੀ ਅਨੇਕਾਂ ਯੋਜਨਾਵਾਂ ਬਣਾਉਂਦਾ, ਪਰ ਯਹੋਵਾਹ ਦੀ ਰਜ਼ਾ ਨਿਸ਼ਚਾ ਕਰਦੀ ਹੈ ਕਿ ਕੀ ਵਾਪਰੇਗਾ।
22 ਲੋਕ ਵਫ਼ਾਦਾਰ ਆਦਮੀ ਨੂੰ ਪਸੰਦ ਕਰਦੇ ਹਨ, ਇਸ ਲਈ ਗਰੀਬ ਅਤੇ ਭਰੋਸੇਯੋਗ ਹੋਣਾ ਝੂਠੇ ਨਾਲੋਂ ਬਿਹਤਰ ਹੈ।
23 ਯਹੋਵਾਹ ਦਾ ਡਰ ਜਿਂਦਗ਼ੀ ਵੱਲ ਅਗਵਾਈ ਕਰਦਾ ਹੈ ਜੋ ਕੋਈ ਵੀ ਇਸ ਨਾਲ ਭਰਪੂਰ ਹੈ ਉਹ ਬਿਨਾਂ ਕਿਸੇ ਵੀ ਸਮਸਿਆ ਤੋਂ ਆਰਾਮ ਨਾਲ ਬਚ੍ਚ ਸਕਦਾ ਹੈ ਅਤੇ ਸ਼ਾਂਤਿ ਪ੍ਰਾਪਤ ਕਰਦਾ ਹੈ।
24 ਇੱਕ ਆਲਸੀ ਬੰਦਾ ਭਾਂਡੇ ਵਿੱਚ ਆਪਣਾ ਹੱਥ ਪਾਉਂਦਾ ਹੈ, ਪਰ ਇਸਨੂੰ ਮੂੰਹ ਤਾਈਂ ਚੁੱਕਣ ਨੂੰ ਬਹੁਤ ਮੁਸ਼ਕਿਲ ਮਹਿਸੂਸ ਕਰਦਾ ਹੈ।
25 ਬੇਅਦਬ ਵਿਅਕਤੀ ਨੂੰ ਕੁਟ੍ਟੋ ਅਤੇ ਇੱਕ ਆਮ ਆਦਮੀ ਇਸਤੋਂ ਸਿਖ੍ਖੇਗਾ। ਇੱਕ ਸੂਝਵਾਨ ਆਦਮੀ ਨੂੰ ਝਿੜਕੋ, ਅਤੇ ਉਹ ਇੱਕ ਸਬਕ ਸਿਖ੍ਖ ਜਾਵੇਗਾ।
26 ਜਿਹੜਾ ਪੁੱਤਰ ਆਪਣੇ ਪਿਤਾ ਤੋਂ ਚੋਰੀ ਕਰੇ ਅਤੇ ਆਪਣੀ ਮਾਂ ਨੂੰ ਦੂਰ ਭਜਾ ਦੇਵੇ ਘ੍ਰਿਣਾਯੋਗ ਹੈ ਅਤੇ ਉਹ ਸ਼ਰਮਿਂਦਗੀ ਦਾ ਕਾਰਣ ਬਣਦਾ ਹੈ।
27 ਜੇ ਤੁਸੀਂ ਨਿਰਦੇਸ਼ਾਂ ਨੂੰ ਸੁਣਨਾ ਛੱਡ ਦਿਓਗੇ ਤਾਂ ਤੁਸੀਂ ਮੂਰਖਤਾ ਭਰੀਆਂ ਗ਼ਲਤੀਆਂ ਕਰਦੇ ਰਹੋਁਗੇ।
28 ਵਿਅਰਬ ਗਵਾਹ ਇਨਸਾਫ਼ ਤੇ ਹੱਸਦਾ, ਅਤੇ ਇੱਕ ਬਦ ਆਦਮੀ ਦਾ ਮੂੰਹ ਬਦੀ ਨੂੰ ਨਿਗਲ ਜਾਂਦਾ ਹੈ।
29 ਮਖੌਲੀਆਂ ਨੂੰ ਸਜ਼ਾ ਮਿਲੇਗੀ। ਅਤੇ ਮੂਰਖ ਆਦਮੀ ਨੂੰ ਕੋੜੇ ਮਾਰੇ ਜਾਣਗੇ।
ਕਾਂਡ 20

1 ਮੈਅ ਲੋਕਾਂ ਨੂੰ ਬੇਇੱਜ਼ਤ ਕਰ ਦਿੰਦਾ ਹੈ, ਬੀਅਰ ਉਨ੍ਹਾਂ ਨੂੰ ਮਗਰੂਰ ਬਣਾ ਦਿੰਦੀ ਹੈ, ਉਨ੍ਹਾਂ ਦੁਆਰਾ ਭਟਕਾਇਆ ਹੋਇਆ ਕੋਈ ਵੀ ਸਿਆਣਾ ਨਹੀਂ।
2 ਰਾਜੇ ਦਾ ਗੁੱਸਾ ਬਬ੍ਬਰ ਸ਼ੇਰ ਵਰਗਾ ਹੈ। ਜੇ ਤੁਸੀਂ ਰਾਜੇ ਨੂੰ ਗੁੱਸੇ ਕਰ ਲਵੋਂਗੇ ਤਾਂ ਤੁਹਾਨੂੰ ਆਪਣੀ ਜਾਨ ਵੀ ਗੁਆਉਣੀ ਪੈ ਸਕਦੀ ਹੈ।
3 ਇਹ ਆਦਮੀ ਦੇ ਮਾਨ ਦੀ ਗੱਲ ਹੈ ਕਿ ਜੇਕਰ ਉਹ ਝਗੜਿਆਂ ਤੋਂਾਂ ਦੂਰ ਰਹੇ, ਪਰ ਇੱਕ ਮੂਰਖ ਬੰਦਾ ਹਮੇਸ਼ਾ ਲੜਨ ਲਈ ਤਿਆਰ ਰਹਿੰਦਾ ਹੈ।
4 ਬੀਜਣ ਦੇ ਸਮੇਂ ਦੌਰਾਨ ਸੁਸਤ ਆਦਮੀ ਆਪਣੇ ਖੇਤ ਨਹੀਂ ਵਾਹਂੁਦਾ। ਇਸ ਲਈ ਵਾਢੀ ਵੇਲੇ ਉਹ ਫਸਲਾਂ ਦੀ ਤਲਾਸ਼ ਕਰਦਾ ਹੈ ਪਰ ਉਸਨੂੰ ਕੁਝ ਵੀ ਨਹੀਂ ਮਿਲਦਾ।
5 ਬੰਦੇ ਦੇ ਖਿਆਲ ਡੂੰਘੇ ਪਾਣੀਆਂ ਵਾਂਗ ਹੁੰਦੇ ਹਨ, ਪਰ ਸਮਝਦਾਰ ਆਦਮੀ ਉਨ੍ਹਾਂ ਨੂੰ ਬਾਹਰ ਖਿੱਚ ਲੈਂਦਾ ਹੈ।
6 ਕਈ ਲੋਕ ਸ਼ੇਖੀ ਮਾਰਦੇ ਹਨ ਕਿ ਉਹ ਵਫ਼ਾਦਾਰ ਹਨ। ਪਰ ਇੱਕ ਭਰੋਸੇਯੋਗ ਵਿਅਕਤੀ ਲੱਭਣਾ ਬਹੁਤ ਮੁਸ਼ਕਿਲ ਹੈ।
7 ਇੱਕ ਧਰਮੀ ਬੰਦਾ ਚੰਗਾ ਜੀਵਨ ਜਿਉਂਦਾ ਹੈ, ਅਤੇ ਇਹ ਉਸਦੇ ਬੱਚਿਆਂ ਤ੍ਤੇ ਵੀ ਅਸੀਂਸ਼ ਲਿਆਉਂਦਾ ਹੈ।
8 ਜਦੋਂ ਕੋਈ ਰਾਜਾ ਲੋਕਾਂ ਦਾ ਨਿਆਂ ਕਰਨ ਲਈ ਬੈਠਦਾ ਹੈ ਤਾਂ ਉਹ ਬਦੀ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕਦਾ ਹੈ।
9 ਕੀ ਕੋਈ ਬੰਦਾ ਸੱਚਮੁੱਚ ਇਹ ਆਖ ਸਕਦਾ ਹੈ ਕਿ ਉਸਨੇ ਸਦਾ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ? ਕੀ ਕੋਈ ਬੰਦਾ ਸੱਚਮੁੱਚ ਇਹ ਆਖ ਸਕਦਾ ਹੈ ਕਿ ਉਸਦਾ ਕੋਈ ਪਾਪ ਨਹੀਂ? ਨਹੀਂ!
10 ਯਹੋਵਾਹ ਝੂਠੇ ਤੋਂਲਾਂ ਅਤੇ ਗ਼ਲਤ ਪੈਮਾਨਿਆਂ ਦੋਵਾਂ ਨੂੰ ਨਫ਼ਰਤ ਕਰਦਾ ਹੈ।
11 ਇੱਕ ਬੱਚਾ ਵੀ ਆਪਣੀਆਂ ਹਰਕਤਾਂ ਤੋਂ ਇਹ ਦਰਸਾ ਦਿੰਦਾ ਹੈ ਕਿ ਉਹ ਚੰਗਾ ਹੈ ਜਾਂ ਮਾੜਾ ਹੈ। ਤੁਸੀਂ ਉਸ ਬੱਚੇ ਦੀ ਨਿਗਰਾਨੀ ਕਰ ਸਕਦੇ ਹੋ ਅਤੇ ਜਾਣ ਸਕਦੇ ਹੋ ਕਿ ਕੀ ਉਹ ਇਮਾਨਦਾਰ ਤੇ ਨੇਕ ਹੈ ਜਾਂ ਨਹੀਂ।
12 ਯਹੋਵਾਹ ਨੇ ਸੁਣਨ ਲਈ ਸਾਡੀ ਖਾਤਰ ਦੋਵਾਂ ਕੰਨਾਂ ਨੂੰ, ਅਤੇ ਅੱਖਾਂ ਨੂੰ ਵੇਖਣ ਲਈ ਬਣਾਇਆ!
13 ਨੀਂਦ ਨੂੰ ਪਿਆਰ ਨਾ ਕਰੋ, ਨਹੀਂ ਤਾਂ ਤੁਸੀਂ ਗਰੀਬ ਹੋ ਜਾਵੋਂਗੇ। ਪਰ ਕੰਮ ਵਿੱਚ ਆਪਣਾ ਸਮਾਂ ਬਿਤਾਓ ਅਤੇ ਤੁਹਾਡੇ ਪਾਸ ਖਾਣ ਲਈ ਬਹੁਤ ਹੋਵੇਗਾ।
14 ਜਿਹੜਾ ਬੰਦਾ ਤੁਹਾਡੇ ਪਾਸੋਂ ਕੋਈ ਚੀਜ਼ ਖਰੀਦਦਾ ਹੈ, ਹਮੇਸ਼ਾ ਆਖਦਾ ਹੈ, "ਇਹ ਚੰਗੀ ਨਹੀਂ! ਇਹ ਮਹਿਂਗੀ ਬਹੁਤ ਹੈ!" ਫ਼ੇਰ ਉਹ ਬੰਦਾ ਚਲਾ ਜਾਂਦਾ ਹੈ ਅਤੇ ਹੋਰਾਂ ਲੋਕਾਂ ਨੂੰ ਦੱਸਦਾ ਹੈ ਕਿ ਉਸਨੇ ਚੰਗਾ ਸੌਦਾ ਕੀਤਾ ਹੈ।
15 ਸੋਨਾ ਤੇ ਹੀਰੇ ਕਿਸੇ ਬੰਦੇ ਨੂੰ ਅਮੀਰ ਬਣਾ ਸਕਦੇ ਹਨ। ਪਰ ਜਿਹੜਾ ਬੰਦਾ ਇਹ ਜਾਣਦਾ ਹੈ ਕਿ ਉਹ ਕਿਸ ਬਾਰੇ ਗੱਲ ਕਰ ਰਿਹਾ ਹੈ, ਉਹ ਉਨਾਂ ਨਾਲੋਂ ਵੀ ਕਿਤੇ ਵਧ ਮੁੱਲਵਾਨ ਹੈ।
16 ਜੇਕਰ ਕੋਈ ਵਿਅਕਤੀ ਕਿਸੇ ਅਣਜਾਣ ਵਿਅਕਤੀ ਦੇ ਕਰਜ਼ ਦੀ ਜਿਂਮੇਵਾਰੀ ਲੈਂਦਾ, ਉਸਦੀ ਜਮੀਜ਼ ਲੈ ਲਵੋ। ਯਕੀਨੀ ਤੋਂਰਤੇ ਕਿ ਤੁਸੀਂ ਉਸ ਵਿਅਕਤੀ ਪਾਸੋਂ ਕੁਝ ਗਿਰਵੀ ਰੱਖ ਲਵੋ ਜੋ ਕਿਸੇ ਅਨਜਾਣ ਔਰਤ ਦੀ ਜਿਂਮੇਵਾਰੀ ਲੈਂਦਾ ਹੈ।
17 ਜੇ ਤੁਸੀਂ ਧੋਖੇ ਨਾਲ ਕੋਈ ਚੀਜ਼ ਹਾਸਿਲ ਕਰ ਲਵੋਂਗੇ, ਇਹ ਚੰਗੀ ਚੀਜ਼ ਵਾਂਗ ਤਾਂ ਜਾਪੇਗੀ। ਪਰ ਅਖੀਰ ਵਿੱਚ ਉਸਦਾ ਅੰਤ ਪੱਥਰ ਨਾਲ ਭਰੇ ਮੂੰਹ ਨਾਲ ਹੁੰਦਾ ਹੈ।
18 ਯੋਜਨਾਵਾਂ ਬਨਾਉਣ ਤੋਂ ਪਹਿਲਾਂ ਚੰਗਾ ਮਸ਼ਵਰਾ ਹਾਸਿਲ ਕਰੋ। ਜੇ ਤੁਸੀਂ ਯੁੱਧ ਲਈ ਜਾ ਰਹੇ ਹੋ, ਯਕੀਨੀ ਕਰੋ ਕਿ ਤੁਹਾਡੇ ਕੋਲ ਚੰਗੀ ਸਲਾਹ ਹੈ।
19 ਜਿਹੜਾ ਬੰਦਾ ਹੋਰਾਂ ਦੀਆਂ ਚੁਗਲੀਆਂ ਕਰਦਾ ਹੈ ਉਸ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਇਸ ਲਈ ਕਿਸੇ ਵੀ ਬੜਬੋਲੇ ਬੰਦੇ ਨੂੰ ਦੋਸਤ ਨਾ ਬਣਾਓ।
20 ਜਿਹੜਾ ਵਿਅਕਤੀ ਆਪਣੇ ਹੀ ਮਾਪਿਆਂ ਨੂੰ ਗਾਲ੍ਹਾਂ ਕੱਢੇ, ਉਸਦਾ ਦੀਵਾ ਘੁੱਪ ਹਨੇਰੇ ਦੇ ਵਿਚਾਲੇ ਬੁਝਾ ਦਿੱਤਾ ਜਾਵੇਗਾ।
21 ਆਸਾਨੀ ਨਾਲ ਪ੍ਰਾਪਤ ਕੀਤਾ ਵਿਰਸਾ ਅਖੀਰ ਵਿੱਚ ਅਸੀਸਾਂ ਨਹੀਂ ਲਿਆਵੇਗਾ।
22 ਜੇ ਕੋਈ ਤੁਹਾਡੇ ਖਿਲਾਫ਼ ਕੁਝ ਕਰਦਾ ਹੈ ਤਾਂ ਉਸਨੂੰ ਖੁਦ ਸਜ਼ਾ ਦੇਣ ਦੀ ਕੋਸ਼ਿਸ਼ ਨਾ ਕਰੋ। ਇਸਨੂੰ ਯਹੋਵਾਹ ਤੇ ਛੱਡ ਦਿਓ, ਉਹ ਨਿਆਂ ਕਰੇਗਾ।
23 ਯਾਹੋਵਾਹ ਝੂਠੇ ਤੋਂਲਾਂ ਨੂੰ ਨਫ਼ਰਤ ਕਰਦਾ ਹੈ ਨੁਕਸਾਂ ਵਾਲੇ ਪੈਮਾਨੇ ਚੰਗੇ ਨਹੀਂ।
24 ਯਹੋਵਾਹ ਆਦਮੀ ਦੇ ਕਦਮਾਂ ਦਾ ਨਿਸ਼ਚੈ ਕਰਦਾ ਹੈ, ਤਾਂ ਫ਼ਿਰ ਇੱਕ ਆਦਮੀ ਆਪਣੇ ਜੀਵਨ ਨੂੰ ਕਿਵੇਂ ਸਮਝ ਸਕਦਾ ਹੈ?
25 ਤੁਸੀਂ ਆਪਣੇ-ਆਪ ਨੂੰ ਫ਼ਸਾ ਲਵੋਂਗੇ ਜੇਕਰ ਤੁਸੀਂ ਜਲਦੀ ਵਿੱਚ ਪਰਮੇਸ਼ੁਰ ਨਾਲ ਕਿਸੇ ਗੱਲ ਦਾ ਇਕਰਾਰ ਕਰ ਲਵੋਁ ਅਤੇ ਮਗਰੋਂ ਆਪਣਾ ਮਨ ਬਦਲ ਲਵੋਁ।
26 ਇੱਕ ਸਿਆਣਾ ਰਾਜਾ ਦੁਸ਼ਟਾਂ ਨੂੰ ਪਰ੍ਹਾਂ ਫ਼ਟਕਾਰ ਦਿੰਦਾ ਹੈ, ਉਹ ਉਨ੍ਹਾਂ ਉੱਪਰ ਆਪਣਾ ਗਾਹੁਣ ਵਾਲਾ ਪਹੀਆ ਚੜਾ ਦਿੰਦਾ ਹੈ।
27 ਕਿਸੇ ਬੰਦੇ ਦਾ ਆਤਮਾ ਯਹੋਵਾਹ ਲਈ ਇੱਕ ਦੀਵੇ ਵਰਗਾ ਹੁੰਦਾ ਹੈ। ਯਹੋਵਾਹ ਬੰਦੇ ਦੀਆਂ ਅੰਦਰਲੀਆਂ ਗੱਲਾਂ ਜਾਨਣ ਦੇ ਯੋਗ ਹੁੰਦਾ ਹੈ।
28 ਨਮਕਹਲਾਲੀ ਅਤੇ ਸੱਚ ਇੱਕ ਰਾਜੇ ਦੀ ਰੱਖਿਆ ਕਰਦੇ ਹਨ, ਅਤੇ ਉਹ ਆਪਣੀ ਨਮਕਹਲਾਲੀ ਕਾਰਣ ਆਪਣਾ ਤਖਤ ਰੱਖੀ ਰੱਖਦਾ ਹੈ।
29 ਇੱਕ ਨੌਜਵਾਨ ਨੂੰ ਉਸਦੀ ਤਾਕਤ ਕਾਰਣ ਕੀਰਤੀ ਮਿਲਦੀ ਹੈ, ਅਤੇ ਇੱਕ ਬਜ਼ੁਰਗ ਆਦਮੀ ਦੀ ਇੱਜ਼ਤ ਉਸਦੇ ਧੌਲਿਆਂ ਦੇ ਕਾਰਣ ਹੁੰਦੀ ਹੈ।
30 ਜੇ ਸਾਨੂੰ ਸਜ਼ਾ ਮਿਲਦੀ ਹੈ ਤਾਂ ਅਸੀਂ ਗ਼ਲਤ ਕੰਮ ਕਰਨ ਤੋਂ ਹਟ ਜਾਵਾਂਗੇ। ਦੁੱਖ ਬੰਦੇ ਨੂੰ ਤਬਦੀਲ ਕਰ ਸਕਦਾ ਹੈ।
ਕਾਂਡ 21

1 ਕਿਸਾਨ ਆਪਣੇ ਖੇਤਾਂ ਨੂੰ ਸਿਂਜਣ ਲਈ ਛੋਟੇ ਖਾਲਬਣਾਉਂਦੇ ਹਨ। ਉਹ ਵੱਖ-ਵੱਖ ਖਾਲਾਂ ਨੂੰ ਬੰਦ ਕਰਕੇ ਪਾਣੀ ਦਾ ਰਾਹ ਬਦਲਦੇ ਹਨ। ਯਹੋਵਾਹ ਵੀ ਰਾਜੇ ਦੇ ਮਨ ਨੂੰ ਸਂਚਾਲਿਤ ਕਰਨ ਲਈ ਇਹੋ ਕਰਦਾ ਹੈ। ਯਹੋਵਾਹ ਜਿਵੇਂ ਚਾਹੁੰਦਾ ਹੈ ਰਾਜੇ ਦੀ ਅਗਵਾਈ ਕਰਦਾ ਹੈ ਜਿਧ੍ਧਰ ਉਹ ਉਸਨੂੰ ਲਿਜਾਣਾ ਚਾਹੇ, ਲੈ ਜਾਦਾ ਹੈ।
2 ਬੰਦਾ ਸੋਚਦਾ ਹੈ ਕਿ ਜੋ ਕੁਝ ਵੀ ਉਹ ਕਰਦਾ ਹੈ ਸਹੀ ਹੈ। ਪਰ ਯਹੋਵਾਹ ਬੰਦਿਆਂ ਦੇ ਕੰਮਾਂ ਦੇ ਅਸਲੀ ਕਾਰਣਾਂ ਦਾ ਨਿਰਣਾ ਕਰਦਾ ਹੈ।
3 ਜੋ ਧਰਮੀ ਅਤੇ ਨਿਆਂਈ ਹੈ, ਕਰਨਾ, ਪਰਮੇਸ਼ੁਰ ਨੂੰ ਬਲੀਆਂ ਚੜਾਉਣ ਨਾਲੋਂ ਬਿਹਤਰ ਹੈ।
4 ਘਮਂਡੀ ਅੱਖਾਂ ਅਤੇ ਗੁਮਾਨੀ ਦਿਲ ਅਤੇ ਦੁਸ਼ਟ ਲੋਕਾਂ ਦੇ ਦੀਵੇ ਪਾਪੀ ਹੁੰਦੇ ਹਨ।
5 ਮਿਹਨਤੀ ਆਦਮੀ ਦੀਆਂ ਯੋਜਨਾਵਾਂ ਲਾਭ ਲਿਆਉਂਦੀਆਂ ਹਨ, ਪਰ ਜੋ ਕੋਈ ਵੀ ਕਾਹਲੀ ਵਿੱਚ ਹੋਵੇਗਾ ਗਰੀਬ ਬਣ ਜਾਵੇਗਾ।
6 ਜੇ ਤੁਸੀਂ ਅਮੀਰ ਹੋਣ ਲਈ ਧੋਖਾ ਕਰਦੇ ਹੋ, ਤਾਂ ਤੁਹਾਡੀ ਦੌਲਤ ਛੇਤੀ ਹੀ ਚਲੀ ਜਾਵੇਗੀ। ਅਤੇ ਤੁਹਾਡੀ ਅਮੀਰੀ ਤੁਹਾਨੂੰ ਮੌਤ ਵੱਲ ਲੈ ਜਾਵੇਗੀ।
7 ਦੁਸ਼ਟ ਬੰਦੇ ਦੀ ਹਿੰਸਾ ਉਸ ਨੂੰ ਤਬਾਹ ਕਰ ਦੇਵੇਗੀ। ਕਿਉਂ ਕਿ ਉਹ ਨਿਆਂ ਕਰਨ ਤੋਂ ਇਨਕਾਰ ਕਰਦੇ ਹਨ।
8 ਇੱਕ ਅਪ੍ਰਾਧੀ ਦਾ ਰਾਹ ਪੇਚਦਾਰ ਹੁੰਦਾ ਹੈ, ਪਰ ਇੱਕ ਬੇਗੁਨਾਹ ਆਦਮੀ ਉਹੀ ਕਰਦਾ ਜੋ ਧਰਮੀ ਹੁੰਦਾ।
9 ਝਗੜਾਲੂ ਪਤਨੀ ਨਾਲ ਘਰ ਦੇ ਅੰਦਰ ਰਹਿਣ ਨਾਲੋਂ ਛੱਤ ਉੱਤੇ ਨੁਕਰ ਤੇ ਸੌਣਾ ਬਿਹਤਰ ਹੈ।
10 ਬੁਰੇ ਬੰਦੇ ਹਮੇਸ਼ਾ ਹੋਰ ਬਦੀ ਕਰਨਾ ਲੋਚਦੇ ਹਨ। ਅਤੇ ਉਹ ਲੋਕ ਆਪਣੇ ਆਸ-ਪਾਸ ਦੇ ਲੋਕਾਂ ਲਈ ਰਹਿਮ ਨਹੀਂ ਪ੍ਰਗਟਾਉਂਦੇ।
11 ਜਦੋਂ ਇੱਕ ਮਖੌਲੀੇ ਨੂੰ ਸਜ਼ਾ ਮਿਲਦੀ ਹੈ, ਇੱਕ ਸਾਧਾਰਨ ਵਿਅਕਤੀ ਸਿਆਣਾ ਬਣ ਜਾਂਦਾ, ਅਤੇ ਜਦੋਂ ਤੁਸੀਂ ਕਿਸੇ ਸਿਆਣੇ ਬੰਦੇ ਨੂੰ ਹਿਦਾਇਤ ਦਿੰਦੇ ਹੋ, ਉਹ ਆਪਣਾ ਸਬਕ ਸਿਖਦਾ।
12 ਪਰਮੇਸ਼ੁਰ ਜੋ ਕਿ ਨਿਆਂਈ ਹੈ ਦੁਸ਼ਟ ਆਦਮੀ ਦੇ ਟੱਬਰ ਤੇ ਅੱਖ ਰੱਖਦਾ ਅਤੇ ਦੁਸ਼ਟ ਆਦਮੀ ਨੂੰ ਬਰਬਾਦ ਕਰ ਦਿੰਦਾ ਹੈ।
13 ਜੇ ਕੋਈ ਬੰਦਾ ਗਰੀਬ ਲੋਕਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਲੋੜ ਪੈਣ ਤੇ ਉਸ ਦੀ ਵੀ ਕੋਈ ਸਹਾਇਤਾ ਨਹੀਂ ਕਰੇਗਾ।
14 ਗੁਪਤ ਤੌਰ ਤੇ ਦਿੱਤੀ ਸੁਗਾਤ ਗੁੱਸੇ ਨੂੰ ਸ਼ਾਂਤ ਕਰ ਦਿੰਦੀ ਹੈ, ਅਤੇ ਲੋਕਾਂ ਦੀ ਦਿੱਤੀ ਹੋਈ ਰਿਸ਼ਵਤ ਖਤਰੇ ਨੂੰ ਰੋਕਣ 'ਚ ਸਹਾਈ ਹੋ ਸਕਦੀ ਹੈ।
15 ਇੱਕ ਧਰਮੀ ਵਿਅਕਤੀ ਜੋ ਸਹੀ ਹੈ ਕਰਨ ਵਿੱਚ ਆਨੰਦ ਮਾਣਦਾ ਹੈ, ਪਰ ਇਹ ਉਨ੍ਹਾਂ ਨੂੰ ਡਰਾਉਂਦਾ ਹੈ, ਜੋ ਉਹੀ ਕਰਦੇ ਹਨ ਜੋ ਗ਼ਲਤ ਹੈ।
16 ਜੇ ਕੋਈ ਬੰਦਾ ਸਿਆਣਪ ਦਾ ਰਸਤਾ ਛੱਡ ਦਿੰਦਾ ਹੈ ਤਾਂ ਉਹ ਤਬਾਹੀ ਵੱਲ ਜਾ ਰਿਹਾ ਹੈ।
17 ਜੇ ਖੁਸ਼ੀ ਮਨਾਉਣਾ ਹੀ ਕਿਸੇ ਬੰਦੇ ਲਈ ਸਭ ਤੋਂ ਮਹੱਤਵਪੂਰਣ ਗੱਲ ਹੈ ਤਾਂ ਉਹ ਬੰਦਾ ਗਰੀਬ ਹੋ ਜਾਵੇਗਾ। ਜੇ ਉਹ ਬੰਦਾ ਮੈਅ ਅਤੇ ਭੋਜਨ ਨੂੰ ਹੀ ਪਿਆਰ ਕਰਦਾ ਹੈ ਤਾਂ ਉਹ ਕਦੇ ਅਮੀਰ ਨਹੀਂ ਹੋ ਸਕੇਗਾ।
18 ਇੱਕ ਦੁਸ਼ਟ ਵਿਅਕਤੀ ਨੇਕ ਆਦਮੀ ਲਈ ਫਿਰੌਤੀ ਹੁੰਦਾ ਹੈ। ਅਤੇ ਇੰਝ ਹੀ ਕਪਟੀ ਨੂੰ ਇਮਾਨਦਾਰ ਆਦਮੀ ਲਈ ਹੁੰਦਾ ਹੈ।
19 ਉਸ ਪਤਨੀ ਨਾਲ ਰਹਿਣ ਨਾਲੋਂ, ਜਿਹੜੀ ਗੁਸੈਲੇ ਸੁਭਾ ਦੀ ਅਤੇ ਝਗੜਾਲੂ ਹੈ, ਮਾਰੂਬਲ ਵਿੱਚ ਰਹਿਣਾ ਬਿਹਤਰ ਹੈ।
20 ਸਿਆਣੇ ਬੰਦੇ ਦਾ ਘਰ ਅਨਾਜ਼ ਅਤੇ ਤੇਲ ਨਾਲ ਭਰਪੂਰ ਹੁੰਦਾ, ਪਰ ਮੂਰਖ ਬੰਦੇ ਕੋਲ ਜੋ ਵੀ ਹੈ ਉਹ ਉਸਨੂੰ ਖਤਮ ਕਰ ਲੈਂਦਾ ਹੈ।
21 ਜਿਹੜਾ ਵਿਅਕਤੀ ਨੇਕੀ ਅਤੇ ਵਫ਼ਾਦਾਰੀ ਤੇ ਚੱਲਦਾ ਹੈ ਜੀਵਨ, ਨੇਕੀ ਅਤੇ ਇੱਜ਼ਤ ਪ੍ਰਾਪਤ ਕਰਦਾ ਹੈ।
22 ਇੱਕ ਸਿਆਣਾ ਵਿਅਕਤੀ ਬਹਾਦੁਰ ਆਦਮੀਆਂ ਦੁਆਰਾ ਰਖਵਾਲੀ ਕੀਤੇ ਜਾ ਰਹੇ ਸ਼ਹਿਰ ਤੇ ਵੀ ਕਬਜ਼ਾ ਕਰ ਸਕਦਾ ਹੈ ਅਤੇ ਉਨ੍ਹਾਂ ਕੰਧਾਂ ਨੂੰ ਢਾਹ ਸਕਦਾ ਜਿਨ੍ਹਾਂ ਤੇ ਉਨ੍ਹਾਂ ਨੂੰ ਭਰੋਸਾ ਹੁੰਦਾ ਹੈ।
23 ਜਿਸ ਬੰਦੇ ਦਾ ਆਪਣੀ ਕਬਨੀ ਅਤੇ ਜੁਬਾਨ ਤੇ ਕਾਬੂ ਹੁੰਦਾ, ਉਹ ਆਪਣੇ ਆਪ ਨੂੰ ਕਿਸੇ ਵੀ ਖਤਰੇ ਤੋਂ ਬਚਾ ਲੈਂਦਾ ਹੈ।
24 ਇੱਕ ਵਿਅਕਤੀ ਜਿਹੜਾ ਹਂਕਾਰੀ ਅਤੇ ਮਗਰੂਰ ਹੈ, ਅਜਿਹਾ ਆਦਮੀ ਜੋ ਮਖੌਲੀ ਕਹਿਲਾਉਂਦਾ ਹੈ, ਅਤਿਆਧਿਕ੍ਕ ਮਗਰੂਰਤਾ ਦਾ ਵਿਖਾਵਾ ਕਰਦਾ ਹੈ।
25 ਆਲਸੀ ਬੰਦੇ ਦੇ ਸਪਨੇ ਉਸਦੀ ਮੌਤ ਹੋਣਗੇ, ਕਿਉਂ ਜੁ ਉਸਦੇ ਹੱਥ ਕੰਮ ਕਰਨੋ ਇਨਕਾਰੀ ਹੁੰਦੇ ਹਨ।
26 ਅਜਿਹੇ ਲੋਕ ਹੁੰਦੇ ਹਨ ਜੋ ਹਰ ਵਕਤ, ਹੋਰ ਪਾਉਣ ਦੀ ਇੱਛਾ ਰੱਖਦੇ ਹਨ, ਪਰ ਇੱਕ ਧਰਮੀ ਵਿਅਕਤੀ ਖੁਲੇ ਦਿਲ ਨਾਲ ਦਿੰਦਾ ਹੈ।
27 ਇੱਕ ਦੁਸ਼ਟ ਵਿਅਕਤੀ ਦੀਆਂ ਬਲੀਆਂ ਆਪਣੇ-ਆਪ 'ਚ ਹੀ ਬੁਰੀਆਂ ਹਨ, ਇਹ ਹੋਰ ਵੀ ਭਿਆਨਕ ਹੋਵੇਗਾ ਜਦੋਂ ਉਹ ਇਨ੍ਹਾਂ ਨੂੰ ਬੁਰੇ ਖਿਆਲ ਨਾਲ ਚੜਾਉਂਦਾ ਹੈ।
28 ਜਿਹੜਾ ਬੰਦਾ ਝੂਠ ਬੋਲਦਾ ਹੈ ਉਹ ਤਬਾਹ ਹੋ ਜਾਵੇਗਾ। ਜਿਹੜਾ ਵੀ ਉਸ ਝੂਠ ਨੂੰ ਧਿਆਨ ਨਾਲ ਸੁਣਦਾ ਹੈ ਉਹ ਵੀ ਉਸਦੇ ਨਾਲ ਹੀ ਤਬਾਹ ਹੋ ਜਾਵੇਗਾ।
29 ਇੱਕ ਦੁਸ਼ਟ ਵਿਅਕਤੀ ਆਪਣਾ ਮੂੰਹ ਫੁਲਾ ਲੈਂਦਾ ਹੈ, ਪਰ ਇੱਕ ਇਮਾਨਦਾਰ ਆਦਮੀ ਯਕੀਨੀ ਬਣਾਉਂਦਾ ਕਿ ਉਹ ਉਹੀ ਕਰਦਾ ਜੋ ਸਹੀ ਹੈ।
30 ਕੋਈ ਅਜਿਹੀ ਸਿਆਣਪ, ਅੰਤਰ-ਦਿ੍ਰਸ਼ਟੀ, ਜਾਂ ਸਲਾਹ ਨਹੀਂ ਹੈ ਜੋ ਯਹੋਵਾਹ ਦੇ ਵਿਰੁੱਧ ਕਾਮਯਾਬ ਹੋ ਸਕੇ।
31 ਲੋਕ ਲੜਾਈ ਲਈ ਘੋੜਿਆਂ ਸਮੇਤ ਹਰ ਚੀਜ਼ ਤਿਆਰ ਕਰ ਸਕਦੇ ਹਨ। ਪਰ ਜਿੰਨਾ ਚਿਰ ਤੱਕ ਯਹੋਵਾਹ ਉਨ੍ਹਾਂ ਨੂੰ ਜਿੱਤ ਨਹੀਂ ਦਿੰਦਾ ਉਹ ਜਿੱਤ ਨਹੀਂ ਸਕਦੇ।
ਕਾਂਡ 22

1 ਚਂਗਾ ਨਾਮ ਮਹਾਨ ਦੌਲਤ ਨਾਲੋਂ ਬਿਹਤਰ ਹੈ। ਅਤੇ ਚੰਗੀ ਪ੍ਰਤਿਸ਼ਠਾ ਚਾਂਦੀ ਜਾਂ ਸੋਨੇ ਨਾਲੋਂ ਬਿਹਤਰ ਹੈ।
2 ਅਮੀਰ ਤੇ ਗਰੀਬ ਵਿੱਚ ਇੱਕੋ ਜਿਹੀ ਸਮਾਨਤਾ ਹੈ। ਯਹੋਵਾਹ ਨੇ ਦੋਹਾਂ ਨੂੰ ਸਾਜਿਆ ਹੈ।
3 ਦੁਸ਼ਤ ਵਿਅਕਤੀ ਖਤਰੇ ਨੂੰ ਵੇਖਕੇ ਇਸਤੋਂ ਬਚ ਨਿਕਲ ਦਾ ਹੈ ਇੱਕ ਆਮ ਵਿਅਕਤੀ ਚੱਲਦਾ ਰਹਿੰਦਾ ਹੈ ਅਤੇ ਸੱਟ ਖ ਲੈਂਦਾ ਹੈ।
4 ਇੱਕ ਨਿਮਾਣਾ ਜੋ ਯਹੋਵਾਹ ਤੋਂ ਡਰਦਾ ਹੈ ਉਸ ਕੋਲ ਦੌਲਤ ਇੱਜ਼ਤ, ਅਤੇ ਲੰਮਾ ਜੀਵਨ ਹੋਵੇਗਾ।
5 ਇੱਕ ਵਲਦਾਰ ਆਦਮੀ ਦਾ ਰਸਤਾ ਕੰਡਿਆਂ ਨਾਲ ਭਰਿਆ ਹੁੰਦਾ ਹੈ, ਅਤੇ ਉਹ ਆਪਣੇ-ਆਪ ਨੂੰ ਉਨ੍ਹਾਂ ਵਿੱਚ ਫ਼ਸਿਆ ਪਾਉਂਦਾ ਹੈ। ਪਰ ਜਿਹੜਾ ਬੰਦਾ ਆਪਣੀ ਜ਼ਿੰਦਗੀ ਦਾ ਧਿਆਨ ਰੱਖਦਾ ਹੈ ਉਹ ਮੁਸੀਬਤ ਤੋਂ ਦੂਰ ਰਹਿੰਦਾ ਹੈ।
6 ਮੁਂਡੇ ਤੇ ਉਸੇ ਤਰ੍ਹਾਂ ਦਾ ਪ੍ਰਭਾਵ ਪਾਓ ਜਿਵੇਂ ਉਸਨੂੰ ਜਾਣਾ ਚਾਹੀਦਾ, ਅਤੇ ਉਹ ਇਸਤੋਂ ਉਦੋਂ ਵੀ ਨਹੀਂ ਭਟਕੇਗਾ ਜਦੋਂ ਉਹ ਬੁਢ੍ਢਾ ਹੋ ਜਾਵੇਗਾ।
7 ਗਰੀਬ ਲੋਕ ਅਮੀਰਾਂ ਦੇ ਗੁਲਾਮ ਹੁੰਦੇ ਹਨ। ਜਿਹੜਾ ਬੰਦਾ ਉਧਾਰ ਲੈਂਦਾ ਹੈ ਉਹ ਉਧਾਰ ਦੇਣ ਵਾਲੇ ਦਾ ਗੁਲਾਮ ਹੁੰਦਾ ਹੈ।
8 ਜਿਹੜਾ ਬੰਦਾ ਮੁਸੀਬਤ ਫ਼ੈਲਾਵੇਗਾ ਉਹ ਮੁਸੀਬਤ ਦੀ ਫ਼ਸਲ ਹੀ ਵਢ੍ਢੇਗਾ। ਅਤੇ ਅਖੀਰ ਵਿੱਚ ਉਹ ਬੰਦਾ ਉਸੇ ਮੁਸੀਬਤ ਹੱਥੋਂ ਤਬਾਹ ਹੋ ਜਾਵੇਗਾ ਜਿਹੜੀ ਉਸਨੇ ਹੋਰਾਂ ਨੂੰ ਦਿੱਤੀ ਸੀ।
9 ਇੱਕ ਮਿਹਰਬਾਨ ਆਦਮੀ ਅਸ਼ੀਸਮਈ ਹੁੰਦਾ ਹੈ, ਕਿਉਂਕਿ ਉਹ ਆਪਣਾ ਭੋਜਨ ਗਰੀਬਾਂ ਨਾਲ ਸਾਂਝਾ ਕਰਦਾ ਹੈ।
10 ਇੱਕ ਮਖੌਲੀ ਨੂੰ ਭਜਾ ਦਿਓ, ਅਤੇ ਦੁਸ਼ਮਣੀ ਉਸਦੇ ਨਾਲ ਚਲੀ ਜਾਂਦੀ ਹੈ। ਇਹ ਤੁਹਾਨੂੰ ਦਲੀਲਬਾਜ਼ੀ ਅਤੇ ਬੇਇੱਜ਼ਤ ਹੋਣ ਤੋਂ ਬਚਾਉਂਦੀ ਹੈ।
11 ਇੱਕ ਸ਼ੁਧ੍ਧ ਹਿਰਦੇ ਅਤੇ ਕਿ੍ਰਪਾਲੂ ਸ਼ਬਦ ਰਾਜੇ ਨੂੰ ਵੀ ਦੋਸਤ ਬਣਾ ਲਵੇਗਾ।
12 ਯਹੋਵਾਹ ਗਿਆਨ ਦੀ ਰੱਖਿਆ ਕਰਦਾ, ਅਤੇ ਉਹ ਵਿਸ਼ਵਾਸ ਘਾਤੀ ਲੋਕਾਂ ਦੇ ਮਾਮਲਿਆਂ ਨੂੰ ਵੀ ਨਿਸਫ਼ਲ ਕਰ ਦੇਵੇਗਾ।
13 ਸੁਸਤ ਆਦਮੀ ਆਖਦਾ ਹੈ, "ਮੈਂ (ਕੰਮ ਤੇ) ਹੁਣੇ ਨਹੀਂ ਜਾ ਸਕਦਾ ਬਾਹਰ ਬਬ੍ਬਰ-ਸ਼ੇਰ ਬੈਠਾ ਹੈ। ਕਿਧਰੇ ਉਹ ਮੈਨੂੰ ਮਾਰ ਨਾ ਦੇਵੇ।"
14 ਇੱਕ ਵਿਦੇਸ਼ੀ ਔਰਤ ਦਾ ਮੂੰਹ ਡੂੰਘੇ ਟੋਏ ਵਰਗਾ ਹੈ। ਜਿਸ ਨਾਲ ਵੀ ਯਹੋਵਾਹ ਗੁੱਸੇ ਹੁੰਦਾ ਉਹ ਇਸ ਵਿੱਚ ਡਿੱਗ ਪੈਂਦਾ ਹੈ।
15 ਬੇਵਕੂਫ਼ੀ ਇੱਕ ਮੁੰਡੇ ਦੇ ਦਿਲ ਵਿੱਚ ਵਸਦੀ ਹੈ, ਪਰ ਇੱਕ ਅਨੁਸ਼ਾਸ਼ਿਤ ਛੜ ਇਸਨੂੰ ਉਸ ਤੋਂ ਦੂਰ ਭਜਾ ਦੇਵੇਗੀ।
16 ਜਿਹੜਾ ਵਿਅਕਤੀ ਆਪਣੇ-ਆਪ ਨੂੰ ਅਮੀਰ ਬਨਾਉਣ ਲਈ ਗਰੀਬ ਨੂੰ ਦਬਾਉਂਦਾ ਅਤੇ ਜਿਹੜਾ ਵਿਅਕਤੀ ਅਮੀਰ ਨੂੰ ਤੋਹਫ਼ੇ ਦਿੰਦਾ, ਇਹ ਦੋਨੋ ਹੀ ਗਰੀਬ ਹੋ ਜਾਣਗੇ।
17 ਜਿਹੜੀਆਂ ਗੱਲਾਂ ਮੈਂ ਆਖਦਾ ਹਾਂ ਉਨ੍ਹਾਂ ਨੂੰ ਧਿਆਨ ਨਾਲ ਸੁਣੋ। ਮੈਂ ਤੁਹਾਨੂੰ ਉਹ ਗੱਲਾਂ ਸਿਖਾਵਾਂਗਾ ਜਿਹੜੀਆਂ ਸਿਆਣੇ ਲੋਕਾਂ ਨੇ ਆਖੀਆਂ ਹਨ। ਇਨ੍ਹਾਂ ਸਿਖਿਆਵਾਂ ਤੋਂ ਸਿਖਿਆ ਲ੍ਲਵੋ।
18 ਜੇ ਤੁਸੀਂ ਇਨ੍ਹਾਂ ਸਿਖਿਆਵਾਂ ਦੀ ਆਪਣੇ ਪੇਟ ਅੰਦਰ ਰੱਖਿਆ ਕਰੋਗੇ, ਉਹ ਅਨਂਦਮਈ ਹੋਣਗੀਆਂ। ਹਮੇਸ਼ਾ ਇਨ੍ਹਾਂ ਨੂੰ ਆਪਣੇ ਬੁਲ੍ਹਾਂ ਤੇ ਰੱਖੋ।
19 ਮੈਂ ਤੁਸਾਂ ਨੂੰ ਇਸ ਲਈ ਸਿਖਿਆ ਦੇ ਰਿਹਾ ਹਾਂ ਤਾਂ ਜੋ ਤੁਸੀਂ ਯਹੋਵਾਹ ਵਿੱਚ ਭਰੋਸਾ ਕਰ ਸਕੋਁ।
20 ਕੀ ਮੈਂ ਤੁਹਾਡੇ ਲਈ ਪਹਿਲਾਂ ਹੀ ਮਸ਼ੁਵਰੇ ਅਤੇ ਗਿਆਨ ਨਾਲ ਨਹੀਂ ਲਿਖਿਆ।
21 ਮੈਂ ਤੁਹਾਨੂੰ ਉਹੀ ਸਿਖਾਉਂਦਾ ਹਾਂ ਜੋ ਸੱਚਾ ਅਤੇ ਭਰੋਸੇਯੋਗ ਹੈ, ਤਾਂ ਜੋ ਤੁਸੀਂ ਉਨ੍ਹਾਂ ਨੂੰ ਸਹੀ ਜਵਾਬ ਦੇ ਸਕੋਁ ਜਿਹੜੇ ਤੁਹਾਬੋਁ ਆਢ਼ਤ ਲੈਂਦੇ ਹਨ।
22 ਗਰੀਬਾਂ ਨੂੰ ਸਿਰਫ਼ ਇਸ ਲਈ ਨਾ ਸਤਾਓ ਕਿਉਂਕਿ ਉਹ ਗਰੀਬ ਹਨ ਅਤੇ ਅਦਾਲਤ ਵਿੱਚ ਗਰੀਬਾਂ ਨੂੰ ਨਿਆਂ ਤੋਂ ਵਾਂਝਾ ਨਾ ਰੱਖੋ।
23 ਕਿਉਂਕਿ ਯਹੋਵਾਹ ਉਨ੍ਹਾਂ ਦਾ ਮੁਕੱਦਮਾ ਲੜੇਗਾ ਅਤੇ ਉਨ੍ਹਾਂ ਨੂੰ ਲੁੱਟ ਲਵੇਗਾ ਜਿਨ੍ਹਾਂ ਨੇ ਗਰੀਬਾਂ ਨੂੰ ਲੁਟਿਆ।
24 ਉਸ ਬੰਦੇ ਨਾਲ ਮਿੱਤਰਤਾ ਨਾ ਕਰੋ ਜਿਹੜਾ ਛੇਤੀ ਗੁੱਸੇ ਵਿੱਚ ਆ ਜਾਂਦਾ ਹੈ। ਉਸ ਬੰਦੇ ਦੇ ਨੇੜੇ ਨਾ ਜਾਓ ਜਿਹੜਾ ਛੇਤੀ ਗੁੱਸੇ ਵਿੱਚ ਪਾਗਲ ਹੋ ਜਾਂਦਾ ਹੈ।
25 ਨਹੀਁ ਤਾਂ, ਤੁਸੀਂ ਵੀ ਓਸੇ ਰਾਹ ਜਾਵੋਂਗੇ ਜਿਵੇਂ ਉਹ ਜਾਂਦਾ ਅਤੇ ਤੁਹਾਡੀ ਇੱਕੋ ਇੱਕ ਜ਼ਿੰਦਗੀ ਫ਼ਸ ਜਾਵੇਗੀ।
26 ਕਿਸੇ ਹੋਰ ਬੰਦੇ ਦੇ ਕਰਜ਼ਿਆਂ ਲਈ ਜਿੰਮੇਵਾਰ ਹੋਣ ਦਾ ਇਕਰਾਰ ਨਾ ਕਰੋ।
27 ਜੇ ਤੁਹਾਡੇ ਕੋਲੋ ਉਸਦਾ ਕਰਜ਼ ਅਦਾ ਕਰਨ ਲਈ ਪੈਸਾ ਨਹੀਂ ਤਾਂ ਤੁਹਾਨੂੰ ਆਪਣਾ ਸਭ ਕੁਝ ਗੁਆਉਣਾ ਪਵੇਗਾ, ਤੇਰਾ ਬਿਸਤਰਾ ਵੀ ਤੇਰੇ ਹੇਠੋਁ ਲਿਆ ਜਾ ਸਕਦਾ ਹੈ।
28 ਆਪਣੀ ਜ਼ਮੀਨ ਦੀਆਂ ਹੱਦਾਂ ਨੂੰ ਨਾ ਹਿਲਾਵੋ ਜਿਨ੍ਹਾਂ ਲਈ ਤੁਹਾਡੇ ਪੁਰਖੇ ਬਹੁਤ ਸਮਾਂ ਪਹਿਲਾਂ ਰਾਜ਼ੀ ਹੋਏ ਸਨ।
29 ਜੇ ਕੋਈ ਬੰਦਾ ਆਪਣੇ ਕੰਮ ਵਿੱਚ ਮਾਹਰ ਹੈ ਤਾਂ ਉਹ ਰਾਜਿਆਂ ਦੀ ਸੇਵਾ ਕਰਨ ਦੇ ਯੋਗ ਹੈ। ਉਸਨੂੰ ਉਨ੍ਹਾਂ ਬੰਦਿਆਂ ਲਈ ਕੰਮ ਕਰਨਾ ਨਹੀਂ ਪਵੇਗਾ ਜਿਹੜੇ ਮਹੱਤਵਪੂਰਣ ਨਹੀਂ ਹਨ।
ਕਾਂਡ 23

1 ਜਦੋਂ ਤੁਸੀਂ ਕਿਸੇ ਸ਼ਾਸਕ ਨਾਲ ਭੋਜਨ ਕਰਨ ਲਈ ਬੈਠੋ ਤਾਂ ਚੇਤੇ ਰੱਖੋ ਕਿ ਤੁਸੀਂ ਕਿਸਦੇ ਨਾਲ ਬੈਠੇ ਹੋ।
2 ਜੇਕਰ ਤੁਸੀਂ ਬਹੁਤ ਵੱਡੇ ਭੁੱਖੇ ਹੋ ਤਾਂ ਤੁਹਾਨੂੰ ਆਪਣੀ ਭੁੱਖ ਨੂੰ ਆਪਣੇ ਕਾਬੂ ਵਿੱਚ ਰੱਖਣਾ ਚਾਹੀਦਾ ਹੈ।
3 ਉਸ ਦੇ ਸਵਾਦਿਸ਼ਟ ਭੋਜਨ ਲਈ ਤੀਵ੍ਰ ਇੱਛਾ ਨਾ ਕਰੋ, ਜਿਵੇਂ ਕਿ ਇਹ ਭਰਮ ਪੂਰਣ ਭੋਜਨ ਹਨ।
4 ਅਮੀਰ ਬਣਨ ਦੀ ਕੋਸ਼ਿਸ਼ ਵਿੱਚ ਆਪਣੇ-ਆਪ ਨੂੰ ਸੱਖਣਾ ਨਾ ਕਰੋ। ਕੁਝ ਸੂਝ ਰੱਖੋ ਕਿ ਕਦੋਂ ਰੁਕਣਾ ਹੈ।
5 ਪੈਸਾ ਇਸ ਤਰ੍ਹਾਂ ਤੇਜ਼ੀ ਨਾਲ ਖਰਚ ਹੋ ਜਾਂਦਾ ਹੈ ਜਿਵੇਂ ਇਸਦੇ ਖੰਭ ਉਗ੍ਗੇ ਹੋਣ ਅਤੇ ਇਹ ਪੰਛੀਆਂ ਵਾਂਗ ਉੱਡ ਰਿਹਾ ਹੋਵੇ।
6 ਕਿਸੇ ਖੁਦਗਰਜ਼ ਬੰਦੇ ਨਾਲ ਭੋਜਨ ਨਾ ਕਰੋ, ਉਸ ਦੇ ਸਵਾਦਾਂ ਦੀ ਤੀਵ੍ਰ ਇੱਛਾ ਨਾ ਕਰੋ।
7 ਉਹ ਉਸ ਬੰਦੇ ਵਰਗਾ ਹੁੰਦਾ ਹੈ ਜਿਹੜਾ ਹਮੇਸ਼ਾ ਕੀਮਤ ਬਾਰੇ ਸੋਚਦਾ ਰਹਿੰਦਾ ਹੈ। ਭਾਵੇਂ ਉਹ ਤੁਹਾਨੂੰ ਆਖੇ, "ਖਾਓ, ਪੀਓ।" ਪਰ ਅਸਲ ਵਿੱਚ ਇਹ ਨਹੀਂ ਜੋ ਉਹ ਚਾਹੁੰਦਾ ਹੈ।
8 ਤੁਸੀਂ ਉਲਟੀ ਕਰ ਦਿਓਁਗੇ, ਜੋ ਵੀ ਬੋਢ਼ਾ ਜਿਹਾ ਉਸਦਾ ਭੋਜਨ ਤੁਸੀਂ ਖਾਧਾ ਸੀ, ਅਤੇ ਉਸ ਲਈ ਤੁਹਾਡੀ ਇੱਜ਼ਤ ਦੇ ਸ਼ਬਦ, ਬੇਕਾਰ ਹੋ ਜਾਣਗੇ।
9 ਕਿਸੇ ਮੂਰਖ ਨਾਲ ਗੱਲ ਨਾ ਕਰੋ। ਉਹ ਤੁਹਾਡੀ ਸਿਆਣੀ ਗੱਲ ਨੂੰ ਵੀ ਨਫ਼ਰਤ ਕਰੇਗਾ।
10 ਕਦੇ ਵੀ ਵਿਰਸੇ ਦੀ ਜਾਇਦਾਦ ਨੂੰ ਨਾ ਛੇੜੋ। ਅਤੇ ਕਦੇ ਵੀ ਉਸ ਭੋਇਁ ਨੂੰ ਨਾ ਲਵੋ ਜਿਹੜੀ ਯਤੀਮਾਂ ਦੀ ਹੈ।
11 ਕਿਉਂਕਿ ਉਸਦਾ ਪਹਿਰੇਦਾਰ ਸ਼ਕਤੀਸ਼ਾਲੀ ਹੈ, ਉਹ ਤੁਹਾਡੇ ਨਾਲ ਆਪਣੇ ਲਈ ਯਤੀਮ ਦਾ ਮਾਲਮਾ ਲੜੇਗਾ।
12 ਆਪਣੇ ਗੁਰੂ ਦੀ ਗੱਲ ਸੁਣੋ ਅਤੇ ਜੋ ਵੀ ਸੰਭਵ ਹੋ ਸਕੇ, ਸਿਖ੍ਖ ਲਵੋ।
13 ਜੇ ਲੋੜ ਹੋਵੇ ਤਾਂ ਬੱਚੇ ਨੂੰ ਹਮੇਸ਼ਾ ਸਜ਼ਾ ਦਿਓ। ਉਸਨੂੰ ਕੁਟ੍ਟਣ ਨਾਲ ਉਸਦਾ ਨੁਕਸ਼ਾਨ ਨਹੀਂ ਹੋਵੇਗਾ।
14 ਜੇ ਤੁਸੀਂ ਉਸਨੂੰ ਕੁਟ੍ਟੋਁਗੇ ਤਾਂ ਉਸਨੂੰ ਮੌਤ ਤੋਂ ਬਚਾ ਲਵੋਂਗੇ।
15 ਮੇਰੇ ਬੇਟੇ, ਜੇ ਤੁਸੀਂ ਸਿਆਣੇ ਹੋਂ ਤਾਂ ਮੈਂ ਖੁਸ਼ ਹੋਵਾਂਗਾ।
16 ਜਦੋਂ ਮੈਂ ਤੁਹਾਡੀ ਕਬਨੀ ਸੁਣਾਗਾ ਤਾਂ ਮੈਂ ਬਹੁਤ ਪ੍ਰਸੰਨ ਹੋਵਾਂਗਾ।
17 ਪਾਪੀਆਂ ਨਾਲ ਈਰਖਾ ਨਾ ਕਰੋ, ਪਰ ਇਸਦੀ ਜਗ੍ਹਾ ਹਮੇਸ਼ਾ ਯਹੋਵਾਹ ਤੋਂ ਡਰੋ।
18 ਕਿਉਂ ਜੋ ਫ਼ੇਰ ਤੁਹਾਡੇ ਕੋਲ ਭਵਿੱਖ ਹੋਵੇਗਾ, ਤੁਹਾਡੀ ਆਸ ਖਤਮ ਨਹੀਂ ਹੋਵੇਗੀ।
19 ਮੇਰੇ ਬੇਟੇ, ਮੈਨੂੰ ਸੁਣੋ ਅਤੇ ਸਿਆਣੇ ਬਣੋ ਸਹੀ ਰਾਸਤੇ ਤੇ ਟਿਕੇ ਰਹੋ।
20 ਉਨ੍ਹਾਂ ਲੋਕਾਂ ਨਾਲ ਦੋਸਤੀ ਨਾ ਕਰੋ ਜਿਹੜੇ ਬਹੁਤ ਜਿਆਦਾ ਪੀਁਦੇ ਹਨ ਜਾਂ ਜਿਹੜੇ ਬਹੁਤਾ ਭੋਜਨ ਖਾਂਦੇ ਹਨ।
21 ਕਿਉਂ ਕਿ ਸ਼ਰਾਬੀ ਅਤੇ ਖਾਊ ਗਰੀਬ ਹੋ ਜਾਂਦੇ ਹਨ, ਉਨ੍ਹਾਂ ਦੀ ਸੁਸਤੀ ਉਨ੍ਹਾਂ ਨੂੰ ਟਾਕੀਆਂ ਪਹਿਨਾ ਦੇਵੇਗੀ।
22 ਉਨ੍ਹਾਂ ਗੱਲਾਂ ਨੂੰ ਸੁਣੋ ਜਿਹੜੀਆਂ ਤੁਹਾਡਾ ਪਿਤਾ ਤੁਹਾਨੂੰ ਦੱਸਦਾ ਹੈ। ਆਪਣੇ ਪਿਤਾ ਤੋਂ ਬਿਨਾਂ ਤੁਹਾਡਾ ਜਨਮ ਹੀ ਨਹੀਂ ਸੀ ਹੋਣਾ। ਅਤੇ ਆਪਣੀ ਮਾਂ ਦਾ ਆਦਰ ਕਰੋ, ਉਦੋਂ ਵੀ ਜਦੋਂ ਉਹ ਬਿਰਧ ਹੋ ਜਾਵੇ।
23 ਸੱਚਾਈ, ਨੂੰ ਖਰੀਦੋ ਅਤੇ ਇਸਨੂੰ ਵੇਚੋ ਨਾ ਸਿਆਣਪ, ਅਨੁਸ਼ਾਸ਼ਨ ਅਤੇ ਸਮਝਦਾਰੀ ਨੂੰ ਹਾਸ਼ਿਲ ਕਰੋ।
24 ਧਰਮੀ ਵਿਅਕਤੀ ਦਾ ਪਿਤਾ ਸੱਚਮੁੱਚ ਖੁਸ਼ ਹੁੰਦਾ ਹੈ, ਜਿਸਨੇ ਇੱਕ ਸਿਆਣੇ ਵਿਅਕਤੀ ਨੂੰ ਦੁਨੀਆਂ 'ਚ ਲਿਆਂਦਾ ਆਨੰਦ ਮਾਣਦਾ।
25 ਤੁਹਾਡੇ ਮਾਪੇ, ਜਿਨ੍ਹਾਂ ਨੇ ਤੁਸਾਂ ਨੂੰ ਜਨਮ ਦਿੱਤਾ, ਖੁਸ਼ ਹੋਣ।
26 ਮੇਰੇ ਬੇਟੇ, ਜੋ ਮੈਂ ਆਖ ਰਿਹਾ ਹਾਂ ਉਸਨੂੰ ਧਿਆਨ ਨਾਲ ਸੁਣੋ। ਮੇਰੇ ਜੀਵਨ ਨੂੰ ਆਪਣੇ ਲਈ ਇੱਕ ਮਿਸਾਲ ਬਣਾਵੋ।
27 ਵੇਸਵਾ ਇੱਕ ਡਂੂਘਾ ਟੋਆ ਹੈ, ਅਤੇ ਇੱਕ ਵਿਦੇਸ਼ੀ ਔਰਤ ਇੱਕ ਤੰਗ ਖੂਹੀ ਹੈ।
28 ਉਹ ਇੱਕ ਡਕੈਤ ਵਾਂਗ ਇੰਤਜ਼ਾਰ ਕਰਦੀ ਹੈ, ਉਹ ਲੋਕਾਂ ਨੂੰ ਗਦ੍ਦਾਰ ਬਣਾਉਂਦੀ ਹੈ।
29 ਕੌਣ ਲੋਕ ਹਨ, ਜੋ ਮੁਸੀਬਤ ਵਿੱਚ ਹਨ? ਜੋ ਉਦਾਸ ਮਹਿਸੂਸ ਕਰ ਰਹੇ ਹਨ? ਜਿਹੜੇ ਝਗੜਿਆਂ 'ਚ ਪੈਂਦੇ ਹਨ? ਜਿਨ੍ਹਾਂ ਕੋਲ ਚਿਂਤਾਵਾਂ ਹਨ? ਜਿਨ੍ਹਾਂ ਦੇ ਝਰੀਟਾਂ ਵਜ੍ਜੀਆਂ ਹੋਈਆਂ ਹਨ? ਜਿਨ੍ਹਾਂ ਦੀਆਂ ਅੱਖਾਂ ਲਾਲ ਹਨ?
30 ਉਹ ਜਿਹੜੇ ਬਹੁਤਾ ਸਮਾਂ ਮੈਅ ਦੀ ਬੋਤਲ ਤੇ ਬਰਬਾਦ ਕਰਦੇ ਹਨ, ਉਹ ਜਿਹੜੇ ਮਿਲੇ-ਜੁਲੇ ਜਾਮ ਪੀਁਦੇ ਹਨ।
31 ਜਦੋਂ ਮੈਅ ਲਾਲ ਹੁੰਦੀ ਹੈ, ਤਾਂ ਪਿਆਲਿਆਂ ਵਿੱਚ ਝਿਲਮਾਲਾਉਂਦੀ ਹੈ ਅਤੇ ਹੌਲੀ-ਹੌਲੀ ਡੋਲ੍ਹੀ ਜਾਂਦੀ ਹੈ, ਇਸਦੀ ਤੀਬ੍ਰ ਇੱਛਾ ਨਾ ਕਰੋ।
32 ਅਖੀਰ ਵਿੱਚ ਤੁਹਾਨੂੰ ਸੱਪ ਵਾਂਗ ਡਂਗ ਮਾਰੇਗਾ, ਇੱਕ ਅਜਗਰ ਵਾਂਗ ਤੁਹਾਨੂੰ ਜ਼ਹਿਰ ਚੜਾਵੇਗਾ।
33 ਤੁਸੀਂ ਅਜੀਬ ਗੱਲਾਂ ਵੇਖੋਁਗੇ, ਤੁਹਾਡੀਆਂ ਸੋਚਾਂ ਗੁਝਲਦਾਰ ਹੋ ਜਾਂਦੀਆਂ।
34 ਜਦੋਂ ਤੁਸੀਂ ਲੇਟ ਜਾਵੋਂਗੇ ਤਾਂ ਤੁਹਾਨੂੰ ਜਾਪੇਗਾ ਜਿਵੇਂ ਤੁਸੀਂ ਕਿਸੇ ਤੁਫ਼ਾਨੀ ਸਮੁੰਦਰ ਵਿੱਚ ਫ਼ਸ ਗਏ ਹੋ। ਤੁਹਾਨੂੰ ਮਹਿਸੂਸ ਹੋਵੇਗਾ ਕਿ ਜਿਵੇਂ ਤੁਸੀਂ ਸਮੁੰਦਰੀ ਜਹਾਜ਼ ਉੱਤੇ ਲੇਟੇ ਹੋ।
35 ਤੁਸੀਂ ਆਖੋਁਗੇ, "ਕਿਸੇ ਨੇ ਮੈਨੂੰ ਮਾਰਿਆ, ਪਰ ਮੈਨੂੰ ਸੱਟ ਨਹੀਂ ਲਗੀ। ਉਹ ਰੁਕ ਗਏ, ਪਰ ਮੈਂ ਖਿਆਲ ਨਹੀਂ ਕੀਤਾ। ਮੈਂ ਕਦੋਂ ਜਾਗਾਂਗਾ, ਤਾਂ ਜੋ ਮੈਂ ਇੱਕ ਹੋਰ ਜਾਮ ਪੀ ਸਕਾਂ।"
ਕਾਂਡ 24

1 ਬਦ ਲੋਕਾਂ ਨਾਲ ਹੋਢ਼ ਨਾ ਕਰੋ, ਉਨ੍ਹਾਂ ਦੀ ਸੰਗਤ ਵਿੱਚ ਰਹਿਣ ਦੀ ਲੋਚਾ ਨਾ ਕਰੋ।
2 ਉਹ ਆਪਣੇ ਦਿਲਾਂ ਅੰਦਰ ਬਦੀ ਦੀਆਂ ਯੋਜਨਾਵਾਂ ਬਣਾਉਂਦੇ ਹਨ। ਉਹ ਸਿਰਫ਼ ਮੁਸੀਬਤਾਂ ਖੜੀਆਂ ਕਰਨ ਬਾਰੇ ਹੀ ਗੱਲਾਂ ਕਰਦੇ ਹਨ।
3 ਇੱਕ ਘਰ ਸਿਆਣਪ ਦੁਆਰਾ ਉਸਾਰਿਆ ਜਾਂਦਾ ਹੈ, ਅਤੇ ਇੱਕ ਚੰਗੀ ਸੂਝ ਨਾਲ ਮਜ਼ਬੂਤ ਰਹਿੰਦਾ ਹੈ।
4 ਅਤੇ ਗਿਆਨ ਕਮਰਿਆਂ ਨੂੰ ਨਾਯਾਬ ਅਤੇ ਸੁੰਦਰ ਖਜ਼ਾਨਿਆਂ ਨਾਲ ਭਰ ਦਿੰਦਾ ਹੈ।
5 ਇੱਕ ਸਿਆਣੇ ਆਦਮੀ ਕੋਲ ਮਹਾਨ ਤਾਕਤ ਹੁੰਦੀ ਹੈ ਅਤੇ ਇੱਕ ਗਿਆਨ ਵਾਨ ਆਦਮੀ ਸ਼ਕਤੀ ਵਧਾਉਂਦਾ ਹੈ।
6 ਯੁੱਧ ਲੜਨ ਲਈ, ਤੁਹਾਨੂੰ ਮਾਰਗ ਦਰਸ਼ਨ ਦੀ ਜਰੂਰਤ ਹੁੰਦੀ ਹੈ ਅਤੇ ਜਿੱਤਣ ਲਈ, ਤੁਹਾਨੂੰ ਬਹੁਤਤਾ ਸਲਾਹਕਾਰ ਚਾਹੀਦੇ ਹਨ।
7 ਮੂਰਖ ਲਈ ਸਿਆਣਪ ਬਹੁਤ ਪੇਚੀਦਾ ਹੁੰਦੀ ਹੈ। ਜਦੋਂ ਲੋਕ ਮਹੱਤਵਪੂਰਣ ਮਸਲਿਆਂ ਬਾਰੇ ਗੱਲ ਕਰ ਰਹੇ ਹੁੰਦੇ ਹਨ, ਉਸ ਕੋਲ ਆਖਣ ਲਈ ਕੁਝ ਨਹੀਂ ਹੁੰਦਾ।
8 ਜਿਹੜਾ ਵਿਅਕਤੀ ਨੁਕਸਾਨਦੇਹ ਵਿਉਂਤਾਂ ਵਿਉਂਤੇ, ਇੱਕ ਸਾਜਸੀ ਹੀ ਮੰਨਿਆ ਜਾਵੇਗਾ।
9 ਇੱਕ ਮੂਰਖ ਆਦਮੀ ਦੀਆਂ ਵਿਉਂਤਾਂ ਪਾਪ ਹੁੰਦੀਆਂ ਹਨ ਅਤੇ ਲੋਕੀਂ ਮਖੌਲੀ ਨੂੰ ਨਫ਼ਰਤ ਕਰਦੇ ਹਨ।
10 ਜੇ ਤੁਸੀਂ ਮੁਸੀਬਤ ਵੇਲੇ ਕਮਜ਼ੋਰ ਹੋ ਤਾਂ ਤੁਸੀਂ ਸੱਚਮੁੱਚ ਕਮਜ਼ੋਰ ਹੋ।
11 ਜੇਕਰ ਕੋਈ ਕਿਸੇ ਵਿਅਕਤੀ ਨੂੰ ਮਾਰ ਦੇਣ ਦੀ ਯੋਜਨਾ ਬਣਾ ਰਿਹਾ ਹੋਵੇ, ਤਾਂ ਤੁਹਾਨੂੰ ਉਸ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
12 ਤੁਸੀਂ ਇਹ ਨਹੀਂ ਆਖ ਸਕਦੇ, "ਇਹ ਮੇਰਾ ਕੰਮ ਨਹੀਂ।" ਯਹੋਵਾਹ ਸਭ ਕੁਝ ਜਾਣਦਾ ਹੈ। ਉਹ ਇਹ ਵੀ ਜਾਣਦਾ ਹੈ ਕਿ ਤੁਸੀਂ ਸਭ ਕੁਝ ਕਿਉਂ ਕਰਦੇ ਹੋ। ਯਹੋਵਾਹ ਤੁਹਾਡੀ ਨਿਗਰਾਨੀ ਕਰਦਾ ਹੈ। ਉਹ ਜਾਣਦਾ ਹੈ ਉਹ ਇੱਕ ਵਿਅਕਤੀ ਨੂੰ ਉਸ ਦੀਆਂ ਕਰਨੀਆਂ ਅਨੁਸਾਰ ਇਨਾਮ ਦਿੰਦਾ ਹੈ।
13 ਮੇਰੇ ਬੇਟੇ, ਸ਼ਹਿਦ ਖਾਓ, ਕਿਉਂ ਕਿ ਇਹ ਚੰਗਾ ਹੁੰਦਾ ਹੈ। ਤਾਜ਼ਾ ਸ਼ਹਿਦ ਤੁਹਾਡੇ ਮੂੰਹ ਵਿੱਚ ਮਿੱਠਾ ਹੁੰਦਾ ਹੈ।
14 ਇਸੇ ਤਰ੍ਹਾਂ ਹੀ ਗਿਆਨ ਅਤੇ ਸਿਆਣਪ ਤੁਹਾਡੀ ਰੂਹ ਲਈ ਮਿੱਠੇ ਹਨ। ਜੇਕਰ ਤੁਸੀਂ ਸਿਆਣੇ ਹੋ, ਤੁਹਾਡੇ ਕੋਲ ਭਵਿੱਖ ਹੋਵੇਗਾ, ਅਤੇ ਤੁਹਾਡੇ ਕੋਲ ਹਮੇਸ਼ਾ ਉਮੀਦ ਹੋਵੇਗੀ।
15 ਕਿਸੇ ਅਪਰਾਧੀ ਵਾਂਗ, ਧਰਮੀ ਵਿਅਕਤੀ ਦੇ ਘਰ ਦੇ ਇੰਤਜ਼ਾਰ ਵਿੱਚ ਨਾ ਰਹੋ, ਉਸਦੇ ਘਰ ਵਿੱਚ ਸਂਨ੍ਹ ਨਾ ਮਾਰੋ।
16 ਕਿਉਂਕਿ ਇੱਕ ਧਰਮੀ ਵਿਅਕਤੀ, ਭਾਵੇਂ ਉਹ ਸੱਤ ਵਾਰੀ ਡਿੱਗ ਪਵੇ, ਆਖਰਕਾਰ ਉੱਠ ਪੈਂਦਾ ਹੈ, ਪਰ ਦੁਸ਼ਟ ਲੋਕ ਲੜਖ੍ਹਹਕੇ ਡਿੱਗ ਪੈਂਦੇ ਹਨ, ਜਦੋਂ ਮੁਸੀਬਤਾਂ ਆਉਂਦੀਆਂ ਹਨ।
17 ਆਪਣੇ ਦੁਸ਼ਮਣ ਨੂੰ ਮੁਸੀਬਤ ਵਿੱਚ ਦੇਖਕੇ ਖੁਸ਼ ਨਾ ਹੋਵੋ। ਜਦੋਂ ਉਹ ਡਿੱਗੇ ਤਾਂ ਖੁਸ਼ ਨਾ ਹੋਵੋ।
18 ਕਿਉਂ ਜੁ ਹੋ ਸਕਦਾ ਯਹੋਵਾਹ ਇਸ ਨੂੰ ਵੇਖ ਲਵੇ ਅਤੇ ਉਹ ਇਸਨੂੰ ਪਸੰਦ ਨਾ ਕਰੇ ਅਤੇ ਹੋ ਸਕਦਾ ਉਹ ਆਪਣਾ ਗੁੱਸਾ ਤੁਹਾਡੇ ਦੁਸ਼ਮਣ ਤੋਂ ਹਟਾ ਲਵੇ।
19 ਬਦ ਲੋਕਾਂ ਕਾਰਣ ਪਰੇਸ਼ਾਨ ਨਾ ਹੋਵੋ, ਦੁਸ਼ਟ ਨਾਲ ਈਰਖਾ ਨਾ ਕਰੋ ਆਸ ਰੱਖੋ ਕਿ ਤੁਹਾਨੂੰ ਉਨ੍ਹਾਂ ਨਾਲ ਦਲੀਲਬਾਜ਼ੀ ਨਾ ਕਰਨੀ ਪਵੇ।
20 ਕਿਉਂਕਿ ਇੱਕ ਬਦ ਇਨਸਾਨ ਦਾ ਕੋਈ ਭਵਿੱਖ ਨਹੀਂ ਹੁੰਦਾ, ਅਤੇ ਦੁਸ਼ਟ ਦਾ ਦੀਵਾ ਬੁਝਾ ਦਿੱਤਾ ਜਾਵੇਗਾ।
21 ਮੇਰੇ ਬੇਟੇ, ਯਹੋਵਾਹ ਅਤੇ ਰਾਜੇ ਤੋਂ ਡਰੋੋ। ਅਤੇ ਵਿਦਰੋਹੀਆਂ ਦਾ ਸੰਗ ਨਾ ਕਰੋ।
22 ਕਿਉਂਕਿ ਉਨ੍ਹਾਂ ਦੀ ਤਬਾਹੀ ਬਿਨਾ ਚਿਤਾਵਨੀ ਦਿਤਿਆਂ ਆਵ੍ਵੇਗੀ ਅਤੇ ਕੌਣ ਜਾਣਦਾ ਉਹ ਕਿਸ ਬਿਪਤਾ ਨੂੰ ਝਲ੍ਲਣਗੇ।
23 ਇਹ ਸਿਆਣੇ ਬੰਦਿਆਂ ਦੇ ਸ਼ਬਦ ਹਨ:ਨਿਆਂ ਕਰਨ ਵਾਲੇ ਨੂੰ ਹਮੇਸ਼ਾ ਬੇਲਾਗ ਹੋਣਾ ਚਾਹੀਦਾ ਹੈ। ਉਸਨੂੰ ਕਿਸੇ ਬੰਦੇ ਦਾ ਸਿਰਫ਼ ਇਸ ਕਰਕੇ ਪੱਖ ਨਹੀਂ ਲੈਣਾ ਚਾਹੀਦਾ ਕਿਉਂ ਕਿ ਉਹ ਉਸਨੂੰ ਜਾਣਦਾ ਹੈ।
24 ਜਿਹੜਾ ਵਿਅਕਤੀ ਅਪਰਾਧੀ ਨੂੰ ਆਖਦਾ, "ਤੂੰਁ ਬੇਗੁਨਾਹ ਹੈ, "ਅਜਿਹਾ ਵਿਅਕਤੀ ਲੋਕਾਂ ਦੁਆਰਾ ਸਰਾਪਿਆ ਜਾਵੇਗਾ ਅਤੇ ਕੌਮਾਂ ਉਸ ਨੂੰ ਨਫ਼ਰਤ ਕਰਨਗੀਆਂ।
25 ਪਰ ਜੇ ਕੋਈ ਨਿਆਂਕਾਰ ਕਿਸੇ ਦੋਸ਼ੀ ਨੂੰ ਦੰਡ ਦਿੰਦਾ ਹੈ ਉਹ ਪਸੰਦ ਕੀਤਾ ਜਾਵੇਗਾ, ਅਤੇ ਵਧੇਰੇ ਅਸੀਸਾਂ ਪ੍ਰਾਪਤ ਕਰੇਗਾ।
26 ਸਿਧ੍ਧਾ ਉੱਤਰ ਦੇਣਾ ਕਿਸੇ ਵਿਅਕਤੀ ਨੂੰ ਚੁੰਮਣ ਵਾਂਗ ਹੈ।
27 ਪਹਿਲਾਂ ਆਪਣਾ ਬਾਹਰਲਾ ਕੰਮ ਅਤੇ ਖੇਤ ਵਿੱਚ ਕੰਮ ਕਰ ਲਵੋ, ਤਾਂ ਹੀ ਆਪਣੇ ਘਰ ਨਿਰਮਾਣ ਕਰੋ।
28 ਬਿਨਾਂ ਕਿਸੇ ਕਾਰਣ ਆਪਣੇ ਗੁਆਂਢੀ ਦੇ ਖਿਲਾਫ਼ ਗਵਾਹੀ ਨਾ ਦਿਓ, ਆਪਣੇ ਹੀ ਬੁਲ੍ਹਾਂ ਨਾਲ ਛਲ ਨਾ ਕਰੋ।
29 ਇਹ ਨਾ ਆਖੋ, "ਉਸਨੇ ਮੈਨੂੰ ਦੁੱਖ ਦਿੱਤਾ ਹੈ, ਇਸ ਲਈ ਮੈਂ ਵੀ ਉਸ ਨਾਲ ਅਜਿਹਾ ਹੀ ਕਰਾਂਗਾ। ਉਸਨੇ ਜੋ ਕੁਝ ਮੇਰੇ ਨਾਲ ਕੀਤਾ ਹੈ ਮੈਂ ਉਸਨੂੰ ਇਸਦੀ ਸਜ਼ਾ ਦੇਵਾਂਗਾ।"
30 ਮੈਂ ਇੱਕ ਆਲਸੀ ਬੰਦੇ ਦੇ ਖੇਤ ਰਾਹੀਂ, ਬਿਨਾਂ ਸੂਝ ਵਾਲੇ ਬੰਦੇ ਦੇ ਅੰਗੂਰਾਂ ਦੇ ਬਾਗ਼ ਰਾਹੀਂ ਲੰਘਿਆ।
31 ਉਹ ਖੇਤ ਕੰਡਿਆਂ ਨਾਲ ਭਰਿਆ ਹੋਇਆ ਸੀ, ਘਾਹ ਫ਼ੂਸ ਹਦ੍ਦੋਁ ਵਧ ਉਗਿਆ ਹੋਇਆ ਸੀ। ਅਤੇ ਚਾਰ ਦੀਵਾਰੀ ਢਠ੍ਠੀ ਹੋਈ ਸੀ।
32 ਅਤੇ ਮੈਂ ਜੋ ਵੇਖਿਆ ਉਸ ਬਾਰੇ ਸੋਚਿਆ ਅਤੇ ਇੱਕ ਸਬਕ ਸਿਖਿਆ:
33 ਬੋੜੀ ਜਿਹੀ ਨੀਂਦ, ਬੋੜੀ ਜਿਹੀ ਝਪਕੀ, ਕੰਮ ਤੋਂ ਥੋੜਾ ਜਿਹਾ ਆਰਾਮ,
34 ਅਤੇ ਇੱਥੇ ਤੁਸੀਂ ਗਰੀਬ ਹੋ ਜਾਵੋਂਗੇ, ਅਤੇ ਤੁਸੀਂ ਜਰੂਰਤ ਮਂਦ ਹੋ ਜਾਵੋਗੇ ਜਿਵੇਂ ਕਿਸੇ ਡਕੈਤ ਦੁਆਰਾ ਲੁੱਟ ਲੇ ਗਏ ਹੋਵੋ।
ਕਾਂਡ 25

1 ਇਹ ਸੁਲੇਮਾਨ ਦੀਆਂ ਕੁਝ ਹੋਰ ਕਹਾਉਤਾਂ ਹਨ, ਹਿਜ਼ਕੀਯਾਹ, ਯਹੂਦਾਹ ਦੇ ਰਾਜੇ ਦੇ ਸੇਵਕਾਂ ਦੁਆਰਾ ਇਕੱਠੀਆਂ ਕੀਤੀਆਂ ਹੋਈਆਂ।
2 ਕੁਝ ਖਾਸ ਗੱਲਾਂ ਨੂੰ ਗੁਪਤ ਰੱਖਣਾ ਪਰਮੇਸ਼ੁਰ ਦਾ ਹੱਕ ਹੈ, ਪਰ ਰਾਜੇ ਦੀ ਮਹਿਮਾ ਇਨਾਂ ਗੱਲਾਂ ਦੀ ਛਾਣ-ਬੀਨ ਕਰਨ ਵਿੱਚ ਹੈ।
3 ਕੋਈ ਨਹੀਂ ਪਤਾ ਲਗਾ ਸਕਦਾ ਕਿ ਅਕਾਸ਼ ਕਿੰਨਾ ਉੱਚਾ ਹੈ, ਜਾਂ ਧਰਤੀ ਕਿੰਨੀ ਡੂੰਘੀ ਹੈ, ਅਤੇ ਇਸੇ ਤਰ੍ਹਾਂ ਹੀ ਰਾਜੇ ਦੇ ਮਨ ਵਿੱਚ ਕੀ ਹੈ।
4 ਤੁਹਾਡੀ ਚਾਂਦੀ ਚੋ ਅਸ਼ੁਧਤਾ ਕੱਢਣ ਤੋਂ ਬਾਅਦ, ਇੱਕ ਚਾਂਦੀ ਦੇ ਗਹਿਣੇ ਬਨਾਉਣ ਵਾਲਾ ਇਸ ਨਾਲ ਭਾਂਡੇ ਬਣਾ ਸਕਦਾ ਹੈ।
5 ਇਸੇ ਤਰ੍ਹਾਂ ਹੀ ਜਦੋਂ ਤੁਸੀਂ ਰਾਜੇ ਦੀ ਕਚਿਹਰੀ ਵਿੱਚੋਂ ਦੁਸ਼ਟ ਲੋਕਾਂ ਨੂੰ ਕੱਢ ਦਿਓਁਗੇ, ਨੇਕੀ ਰਾਹੀਂ ਉਸਦਾ ਤਖਤ ਮਜ਼ਬੂਤ ਹੋ ਜਾਵੇਗਾ।
6 ਰਾਜੇ ਦੇ ਸਾਮ੍ਹਣੇ ਆਪਣੇ ਬਾਰੇ ਫ਼ਢ਼ਾਂ ਨਾ ਮਾਰੋ। ਇਹ ਨਾ ਆਖੋ ਕਿ ਤੁਸੀਂ ਪ੍ਰਸਿਧ੍ਧ ਵਿਅਕਤੀ ਹੋ।
7 ਇਹ ਗੱਲ ਬਿਹਤਰ ਹੈ ਕਿ ਰਾਜਾ ਤੁਹਾਨੂੰ ਆਪਣੀ ਹਾਜਰੀ ਵਿੱਚ ਬੁਲਾਵੇ, ਬਜਾਇ ਇਸਦੇ ਕਿ ਉਹ ਤੁਹਾਨੂੰ ਕਚਿਹਰੀ ਦੇ ਸਾਮ੍ਹਣੇ ਅਪਮਾਨਿਤ ਕਰੇ।
8 ਕਿਸੇ ਨਿਆਂਕਾਰ ਨੂੰ ਇਹ ਦੱਸਣ ਦੀ ਕਾਹਲ ਨਾ ਕਰੋ ਕਿ ਤੁਸੀਂ ਕੀ ਦੇਖਿਆ। ਜੇ ਕੋਈ ਹੋਰ ਬੰਦਾ ਤੁਹਾਨੂੰ ਗ਼ਲਤ ਸਾਬਤ ਕਰ ਦੇਵੇਗਾ ਤਾਂ ਤੁਹਾਨੂੰ ਸ਼ਰਮਿਂਦਗੀ ਹੋਵੇਗੀ।
9 ਜੇਕਰ ਤੁਸੀਂ ਕਿਸੇ ਵਿਵਾਦ ਵਿੱਚ ਸ਼ਾਮਿਲ ਹੋ, ਤਾਂ ਨਿਸ਼ਚਾ ਕਰੋ ਕਿ ਤੁਸੀਂ ਕਿਸੇ ਹੋਰ ਦੇ ਵਿਸ਼ਵਾਸ ਨੂੰ ਧੋਖਾ ਨਹੀਂ ਦੇ ਰਹੇ ਹੋਂ।
10 ਨਹੀਁ ਤਾਂ ਕੋਈ ਇਸਨੂੰ ਸੁਣਕੇ ਤੁਹਾਨੂੰ ਸ਼ਰਮਸਾਰ ਕਰੇਗਾ ਅਤੇ ਤੁਹਾਡੀ ਬਦਨਾਮੀ ਕਦੇ ਵੀ ਦੂਰ ਨਹੀਂ ਹੋਵੇਗੀ।
11 ਸਹੀ ਸਮੇਂ ਸਹੀ ਗੱਲ ਆਖਣਾ ਚਾਂਦੀ ਵਿੱਚ ਮਢ਼ੇ ਹੋਏ ਸੁਨਿਹਰੀ ਸੇਬ ਵਾਂਗ ਹੈ।
12 ਜੇਕਰ ਤੁਸੀਂ ਕਿਸੇ ਸਿਆਣੇ ਆਦਮੀ ਦੀਆਂ ਝਿੜਕਾਂ ਨੂੰ ਸੁਣੋਁਗੇ, ਤਾਂ ਇਹ ਤੁਹਾਡੇ ਕੰਨਾਂ ਵਿੱਚ ਸੋਨੇ ਦੀਆਂ ਵਾਲੀਆਂ ਵਾਂਗ ਹੋਣਗੀਆਂ।
13 ਇੱਕ ਵਫ਼ਾਦਾਰ ਸੰਦੇਸ਼ਵਾਹਕ ਉਨ੍ਹਾਂ ਲਈ ਜਿਨ੍ਹਾਂ ਨੇ ਉਸ ਨੂੰ ਭੇਜਿਆ, ਵਾਢੀ ਦੀ ਰੁੱਤ ਵਿੱਚ ਠਂਡੀ ਵਾਛੜ ਵਰਗਾ ਹੈ। ਉਹ ਆਪਣੇ ਮਾਲਕਾਂ ਨੂੰ ਪ੍ਰਚਲਿਤ ਕਰਦਾ।
14 ਜਿਹੜੇ ਬੰਦੇ ਸੌਗਾਤਾਂ ਦੇਣ ਦਾ ਇਕਰਾਰ ਕਰਦੇ ਹਨ ਪਰ ਦਿੰਦੇ ਕਦੇ ਨਹੀਂ ਉਹ ਉਨ੍ਹਾਂ ਬਦਲਾਂ ਅਤੇ ਹਵਾਵਾਂ ਵਰਗੇ ਹਨ ਜਿਹੜੇ ਵਰਖਾ ਲੈਕੇ ਨਹੀਂ ਆਉਂਦੇ।
15 ਧੀਰਜ ਭਰੀ ਗੱਲਬਾਤ ਕਿਸੇ ਵੀ ਬੰਦੇ ਦੀ ਸੋਚ ਨੂੰ ਬਦਲ ਸਕਦੀ ਹੈ, ਕਿਸੇ ਹਾਕਮ ਦੀ ਸੋਚ ਨੂੰ ਵੀ। ਕੋਮਲ ਗੱਲਬਾਤ ਬਹੁਤ ਸ਼ਕਤੀਸ਼ਾਲੀ ਹੁੰਦੀ ਹੈ।
16 ਸ਼ਹਿਦ ਚੰਗਾ ਹੁੰਦਾ ਹੈ ਪਰ ਇਸਦਾ ਲੋੜ ਤੋਂ ਵਧ ਸੇਵਨ ਨਾ ਕਰ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਬਿਮਾਰ ਹੋ ਜਾਵੋਂਗੇ।
17 ਇਸੇ ਤਰ੍ਹਾਂ ਹੀ ਆਪਣੇ ਗੁਆਂਢੀ ਦੇ ਘਰ ਬਹੁਤਾ ਆਉਣ ਜਾਣ ਨਾ ਕਰੋ, ਨਹੀਂ ਤਾਂ ਉਹ ਅਕ੍ਕ ਜਾਵੇਗਾ ਅਤੇ ਤੁਹਾਨੂੰ ਨਫ਼ਰਤ ਕਰਨ ਲੱਗ ਪਵੇਗਾ।
18 ਜਿਹੜਾ ਬੰਦਾ ਆਪਣੇ ਗੁਆਂਢੀ ਦੇ ਖਿਲਾਫ਼ ਝੂਠਾ ਬਿਆਨ ਦਿੰਦਾ, ਉਹ ਹਬੌੜੇ, ਇੱਕ ਤੇਜ਼ ਤਲਵਾਰ ਜਾਂ ਤਿਖ੍ਖੇ ਤੀਰ ਵਾਂਗ ਹੁੰਦਾ ਹੈ।
19 ਮੁਸੀਬਤ ਦੇ ਦਿਨਾਂ ਵਿੱਚ ਕਿਸੇ ਝੂਠੇ ਬੰਦੇ ਉੱਤੇ ਕਦੇ ਨਿਰਭਰ ਨਾ ਕਰੋ। ਉਹ ਬੰਦਾ ਦੁੱਖਦੇ ਹੋਏ ਦੰਦ ਜਾਂ ਜ਼ਖਮੀ ਹੋਏ ਪੈਰ ਵਰਗਾ ਹੈ ਜਦੋਂ ਤੁਹਾਨੂੰ ਉਸਦੀ ਸਭ ਤੋਂ ਵਧ ਲੋੜ ਹੁੰਦੀ ਹੈ ਤਾਂ ਉਹ ਤੁਹਾਨੂੰ ਦੁੱਖ ਦਿੰਦਾ ਹੈ।
20 ਕਿਸੇ ਉਦਾਸ ਬੰਦੇ ਨੂੰ ਖੁਸ਼ੀ ਦੇ ਗੀਤ ਗਾਕੇ ਸੁਨਾਉਣਾ ਠਂਢ ਵਿੱਚ ਉਸਦੇ ਕੱਪੜੇ ਲਾਹੁਣ ਬਰਾਬਰ ਹੀ ਹੈ। ਇਹ ਸੱਟ ਉੱਤੇ ਸਿਰਕਾ ਪਾਉਣ ਵਾਂਗ ਹੈ।
21 ਜੇ ਤੁਹਾਡਾ ਦੁਸ਼ਮਣ ਭੁੱਖਾ ਹੈ, ਉਸ ਨੂੰ ਰੋਟੀ ਦਿਓ। ਜੇਕਰ ਉਹ ਪਿਆਸਾ ਹੈ, ਉਸਨੂੰ ਪੀਣ ਲਈ ਪਾਣੀ ਦਿਓ।
22 ਕਿਉਂ ਜੁ ਇਹ ਉਸ ਦੇ ਸਿਰ ਤੇ ਮਚਦੇ ਕੋਲਿਆਂ ਦਾ ਢੇਰ ਲਾਉਣ ਵਾਂਗ ਹੋਵੇਗਾ ਅਤੇ ਇਸ ਵਾਸਤੇ ਯਹੋਵਾਹ ਤੁਹਾਨੂੰ ਇਨਾਮ ਦੇਵੇਗਾ।
23 ਉੱਤਰ ਵੱਲੋਂ ਆਉਂਦੀ ਹਵਾ ਮੀਂਹ ਲੈਕੇ ਆਉਂਦੀ ਹੈ। ਇਸੇ ਤਰ੍ਹਾਂ ਨਿਂਦਿਆ ਚੁਗਲੀ ਗੁੱਸਾ ਲੈਕੇ ਆਉਂਦੀ ਹੈ।
24 ਝਗੜਾਲੂ ਪਤਨੀ ਨਾਲ ਘਰ ਸਾਂਝਾ ਕਰਨ ਨਾਲੋਂ ਛੱਤ ਤੇ ਖੂਂਜੇ 'ਚ ਸੌਣਾ ਬਿਹਤਰ ਹੈ।
25 ਦੂਰ ਦੁਰਾਡਿਓ ਆਉਂਦੀ ਚੰਗੀ ਖਬਰ ਓਸੇ ਤਰ੍ਹਾਂ ਹੈ ਜਿਵੇਂ ਸਖਤ ਗਰਮੀ ਵਿੱਚ ਠੰਡਾ ਪਾਣੀ।
26 ਇੱਕ ਧਰਮੀ ਵਿਅਕਤੀ ਦਾ ਦੁਸ਼ਟ ਆਦਮੀ ਦੇ ਅੱਗੇ ਡਿੱਗਣਾ ਮੈਲੇ ਝਰਨੇ ਜਾਂ ਦੂਸ਼ਿਤ ਖੂਹ ਵਾਂਗ ਹੋਵੇਗਾ।
27 ਜਿਵੇਂ ਕਿ ਬਹੁਤਾ ਜ਼ਿਆਦਾ ਸ਼ਹਿਦ ਖਾਣਾ ਚੰਗਾ ਨਹੀਂ, ਇਸੇ ਤਰ੍ਹਾਂ ਹੀ ਆਪਣੇ-ਆਪ ਲਈ ਆਦਰ ਕਰਵਾਉਣਾ ਚੰਗਾ ਨਹੀਂ।
28 ਜਿਸ ਬੰਦੇ ਦਾ ਖੁਦ ਤੇ ਕਾਬੂ ਨਹੀਂ, ਬਿਨਾਂ ਸੁਰਖਿਆ ਕੰਧ ਵਾਲੇ ਖੁਲ੍ਹੇ ਸ਼ਹਿਰ ਵਾਂਗ ਹੈ।
ਕਾਂਡ 26

1 ਜਿਵੇਂ ਕਿ ਗਰਮੀਆਂ ਵਿੱਚ ਬਰਫ਼ ਪੈਣੀ ਜਾਂ ਵਾਢੀਆਂ ਵਿੱਚ ਮੀਂਹ ਪੈਣਾ, ਇੰਝ ਹੀ ਮੂਰਖ ਲਈ ਆਦਰ ਅਨਉਚਿਤ ਹੈ।
2 ਇੱਕ ਬੇਘਰ ਚਿੜੀ ਜ੍ਜਾਂ ਇੱਕ ਉੱਡਦੀ ਅਬਾਬੀਲ ਵਾਂਗ, ਇਹ ਇੱਕ ਅਣਧਿਕਾਰੀ ਸਰਾਪ ਹੈ -- ਇਹ ਅਰਾਮ ਨਹੀਂ ਕਰਨਗੀਆਂ।
3 ਕੋੜਾ ਘੋੜੇ ਲਈ ਹੈ, ਲਗਾਮ ਗਧੇ ਲਈ ਅਤੇ ਬੈਂਤ ਮੂਰਖਾਂ ਦੀ ਪਿੱਠ ਲਈ ਹੈ।
4 ਇਹ ਬੜੀ ਮੁਸ਼ਕਿਲ ਸਬਿਤੀ ਹੈ: ਜੇ ਕੋਈ ਮੂਰਖ ਤੁਹਾਨੂੰ ਕੋਈ ਮੂਰਖਤਾ ਭਰਿਆ ਪ੍ਰਸ਼ਨ ਪੁੱਛੇ ਤਾਂ ਤੁਸੀਂ ਉਸਨੂੰ ਮੂਰਖਤਾ ਭਰਿਆ ਉੱਤਰ ਨਹੀਂ ਦਿੰਦੇ ਨਹੀਂ ਤਾਂ ਤੁਸੀਂ ਵੀ ਮੂਰਖ ਹੀ ਜਾਪੋਂਗੇ;
5 ਮੂਰਖ ਬੰਦੇ ਨੂੰ ਮੂਰਖਤਾ ਭਰਿਆ ਜਵਾਬ ਦੇਵੋ, ਨਹੀਂ ਤਾਂ ਉਹ ਆਪਣੇ-ਆਪ ਨੂੰ ਸਿਆਣਾ ਸਮਝੇਗਾ।
6 ਕਦੇ ਵੀ ਮੂਰਖ ਦੇ ਹੱਥ ਸੁਨਿਹਾ ਨਾ ਘੱਲੋ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਇਹ ਤੁਹਾਡੇ ਆਪਣੇ ਪੈਰ ਕਟਾਉਣ ਵਰਗਾ ਹੋਵੇਗਾ। ਤੁਸੀਂ ਮੁਸੀਬਤ ਨੂੰ ਸੱਦਾ ਦੇ ਰਹੇ ਹੋਵੋਂਗੇ।
7 ਮੂਰਖ ਬੰਦੇ ਦੇ ਮੂੰਹ 'ਚ ਕਹਾਉਤ ਲੰਗੇ ਆਦਮੀ ਦੀ ਲੰਗ ਲੱਤ ਜਿੰਨੀ ਹੀ, ਬੇਕਾਰ ਹੈ।
8 ਇੱਕ ਮੂਰਖ ਬੰਦੇ ਨੂੰ ਇੱਜ਼ਤ ਦੇਣੀ ਗੁਲੇਲ ਵਿੱਚ ਪੱਥਰ ਬੰਨ੍ਹਣ ਵਾਂਗ ਹੀ ਹੈ।
9 ਜਦੋਂ ਕੋਈ ਮੂਰਖ ਕੋਈ ਸਿਆਣੀ ਗੱਲ ਆਖਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਉਵੇਂ ਹੀ ਹੈ ਜਿਵੇਂ ਕੋਈ ਸ਼ਰਾਬੀ ਬੰਦਾ ਆਪਣੀ ਹਬੇਲੀ ਵਿੱਚੋਂ ਛਿਲਤਰ ਕੱਢਣ ਦੀ ਕੋਸ਼ਿਸ਼ ਕਰੇ।
10 ਕਿਸੇ ਮੂਰਖ ਜਾਂ ਕਿਸੇ ਅਜਨਬੀ ਨੂੰ ਕੰਮ ਤੇ ਰੱਖਣਾ ਖਤਰਨਾਕ ਹੈ। ਤੁਹਾਨੂੰ ਨਹੀਂ ਪਤਾ ਕਿਸਦਾ ਨੁਕਸਾਨ ਹੋ ਜਾਵੇ।
11 ਬਿਲਕੁਲ ਜਿਵੇਂ ਕੁਤ੍ਤਾ ਆਪਣੀ ਉਲਟੀ ਕੋਲ ਵਾਪਸ ਆਉਂਦਾ, ਇੰਝ ਹੀ ਮੂਰਖ ਆਪਣੀ ਮੂਰਖਤਾਈ ਦੁਹਰਾਉਂਦਾ ਹੈ।
12 ਕੀ ਤੁਸੀਂ ਕੋਈ ਅਜਿਹਾ ਵਿਅਕਤੀ ਵੇਖਿਆ ਜੋ ਖੁਦ ਨੂੰ ਸਿਆਣਾ ਘੋਸ਼ਿਤ ਕਰੇ? ਉਸ ਨਾਲੋਂ ਇੱਕ ਮੂਰਖ ਲਈ ਵਧੇਰੇ ਉਮੀਦ ਹੁੰਦੀ ਹੈ।
13 ਆਲਸੀ ਬੰਦਾ ਆਖਦਾ ਹੈ "ਸੜਕ ਤੇ ਸ਼ੇਰ ਹੈ ਰਾਹ ਵਿੱਚ ਸ਼ੇਰ ਹੈ।"
14 ਆਲਸੀ ਬੰਦਾ ਇੱਕ ਦਰਵਾਜ਼ੇ ਵਰਗਾ ਹੈ। ਉਹ ਆਪਣੇ ਬਿਸਤਰੇ ਵਿੱਚ ਓਸੇ ਤਰ੍ਹਾਂ ਪਾਸੇ ਪਰਤਦਾ ਰਹਿੰਦਾ ਹੈ ਜਿਵੇਂ ਦਰਵਾਜ਼ਾ ਆਪਣੀ ਚੂਲ ਦੁਆਲੇ ਘੁੰਮਦਾ ਰਹਿੰਦਾ ਹੈ। ਉਹ ਕਦੇ ਵੀ ਕਿਤੇ ਨਹੀਂ ਜਾਂਦਾ।
15 ਆਲਸੀ ਬੰਦਾ ਆਪਣਾ ਹੱਥ ਭੋਜਨ ਦੀ ਬਾਲੀ ਤਾਂਈ ਲਿਜਾਂਦਾ, ਪਰ ਉਸਦਾ ਆਲਸੀਪਨ ਉਸ ਨੂੰ ਆਪਣਾ ਹੱਥ ਵਾਪਸ ਮੂੰਹ ਤਾਈਂ ਨਹੀਂ ਲਿਜਾਣ ਦਿੰਦਾ।
16 ਆਲਸੀ ਬੰਦਾ ਸੋਚਦਾ ਹੈ ਕਿ ਉਹ ਬਹੁਤ ਸਿਆਣਾ ਹੈ। ਉਹ ਸੋਚਦਾ ਹੈ ਕਿ ਉਹ ਉਨ੍ਹਾਂ ਸੱਤਾਂ ਬੰਦਿਆਂ ਨਾਲੋਂ ਚਤੁਰ ਹੈ ਜਿਹੜੇ ਆਪਣੇ ਵਿਚਾਰਾਂ ਦੇ ਚੰਗੇ ਕਾਰਣ ਦੱਸ ਸਕਦੇ ਹਨ।
17 ਜਿਹੜਾ ਵਿਅਕਤੀ ਹੋਰਨਾਂ ਦੇ ਝਗੜਿਆਂ ਵਿੱਚ ਦਖਲ ਦੇਵੇ ਉਸ ਵਾਂਗ ਹੈ ਜਿਹੜਾ ਕੁੱਤੇ ਦੇ ਕੰਨ ਖਿੱਚਦਾ ਹੋਵੇ।
18 ਜਿਹੜਾ ਬੰਦਾ ਦੂਸਰੇ ਬੰਦੇ ਨਾਲ ਚਲਾਕੀ ਕਰਦਾ ਹੈ ਅਤੇ ਫ਼ੇਰ ਇਹ ਆਖਦਾ ਹੈ ਕਿ ਉਹ ਤਾਂ ਮਜ਼ਾਕ ਕਰ ਰਿਹਾ ਸੀ, ਉਹ ਉਸ ਮੂਰਖ ਬੰਦੇ ਵਰਗਾ ਹੈ ਜਿਹੜਾ ਹਵਾ ਵਿੱਚ ਅੱਗ ਦੇ ਤੀਰ ਚਲਾਉਂਦਾ ਹੈ।
19
20 ਜੇ ਅੱਗ ਵਿੱਚ ਲੱਕੜਾਂ ਨਹੀਂ, ਤਾਂ ਅੱਗ ਬੁਝ ਜਾਵੇਗੀ। ਇਸੇ ਤਰ੍ਹਾਂ ਚੁਗਲੀ ਤੋਂ ਬਿਨਾਂ ਝਗੜਾ ਮੁੱਕ ਜਾਂਦਾ ਹੈ।
21 ਸੜਿਆ ਕੋਲਾ ਕੋਲਿਆਂ ਨੂੰ ਮਘ੍ਘਦਾ ਰੱਖਦਾ ਹੈ। ਅਤੇ ਲੱਕੜੀ ਅੱਗ ਨੂੰ ਬਲਦਾ ਰੱਖਦੀ ਹੈ। ਇਸੇ ਤਰ੍ਹਾਂ ਮੁਸੀਬਤਾਂ ਪੈਦਾ ਕਰਨ ਵਾਲੇ ਲੋਕ ਲੜਾਈ ਝਗੜੇ ਨੂੰ ਜਾਰੀ ਰੱਖਦੇ ਹਨ।
22 ਚੁਗਲੀ ਕਰਨੀ ਸਵਾਦਿਲੇ ਭੋਜਨ ਵਾਂਗ ਹੈ, ਇਹ ਆਦਮੀ ਦੇ ਸ਼ਰੀਰ 'ਚ ਡੂੰਘੀ ਵਸ ਜਾਂਦੀ ਹੈ।
23 ਬਦ ਆਦਮੀ ਦੀ ਸੁਵਕਤਤਾ ਬਿਲਕੁਲ, ਮਿੱਟੀ ਦੇ ਭਾਂਡੇ ਨੂੰ ਚਾਂਦੀ ਨਾਲ ਢਕਣ, ਵਾਂਗ ਹੈ।
24 ਇੱਕ ਦੁਸ਼ਮਣ ਮਿੱਠੀਆਂ ਗੱਲਾਂ ਨਾਲ ਆਪਣੀ ਬਦੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਉਹ ਆਪਣੇ ਦਿਲ ਵਿੱਚ ਘ੍ਰਿਣਾ ਨਾਲ ਭਰਿਆ ਹੋਇਆ ਹੈ।
25 ਜੋ ਗੱਲਾਂ ਉਹ ਆਖਦਾ ਹੈ ਉਹ ਭਾਵੇਂ ਚੰਗੀਆਂ ਲੱਗਣ। ਪਰ ਉਸ ਉੱਤੇ ਭਰੋਸਾ ਨਾ ਕਰੋ। ਉਸਦਾ ਦਿਲ ਘ੍ਰਿਣਿਤ ਵਿਚਾਰਾਂ ਨਾਲ ਭਰਿਆ ਹੋਇਆ ਹੈ।
26 ਚਲਾਕੀ ਕਰਕੇ, ਨਫ਼ਰਤ ਆਪਣੇ-ਆਪ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਉਸ ਦੀ ਬਦੀ ਸਭਾ ਵਿੱਚ ਪ੍ਰਗਟਾਈ ਜਾਵੇਗੀ।
27 ਜੇਕਰ ਤੁਸੀਂ ਟੋਆ ਪੁਟ੍ਟਦੇ ਹੋਂ, ਹੋ ਸਕਦਾ ਤੁਸੀਂ ਇਸ ਵਿੱਚ ਡਿੱਗ ਪਵੋਁ, ਅਤੇ ਜੇਕਰ ਤੁਸੀਂ ਪੱਥਰ ਨੂੰ ਰੋਢ਼ਦੇ ਹੋਂ, ਹੋ ਸਕਦਾ ਇਹ ਮੁੜ ਤੁਹਾਡੇ ਤੇ ਰੁਢ਼ਕ ਜਾਵੇ।
28 ਜਿਹੜਾ ਬੰਦਾ ਝੂਠ ਬੋਲਦਾ, ਉਨ੍ਹਾਂ ਨੂੰ ਨਫ਼ਰਤ ਕਰਦਾ ਹੈ ਜਿਨ੍ਹਾਂ ਦਾ ਉਹ ਨੁਕਸਾਨ ਕਰਦਾ ਹੈ ਅਤੇ ਜਿਹੜਾ ਵਿਅਕਤੀ ਚਾਪਲੂਸੀ ਕਰੇ ਉਹ ਤਬਾਹੀ ਦਾ ਕਾਰਣ ਬਣਦਾ ਹੈ।
ਕਾਂਡ 27

1 ਕਲ੍ਹ੍ਹ ਬਾਰੇ ਫਢ਼ਾਂ ਨਾ ਮਾਰੋ। ਕੌਣ ਜਾਣਦਾ ਕਿ ਦਿਨ ਕੀ ਲਿਆਵੇਗਾ।
2 ਕਦੇ ਵੀ ਆਪਣੀ ਉਸਤਤ ਨਾ ਕਰੋ। ਹੋਰਨਾਂ ਨੂੰ ਅਜਿਹਾ ਕਰਨ ਦਿਓ।
3 ਪਬ੍ਬਰ ਭਾਰਾ ਹੁੰਦਾ ਹੈ ਅਤੇ ਰੇਤੇ ਨੂੰ ਚੁੱਕਣਾ ਔਖਾ ਹੁੰਦਾ ਹੈ। ਪਰ ਕਿਸੇ ਗੁਸੈਲੇ ਮੂਰਖ ਵੱਲੋਂ ਪੈਦਾ ਕੀਤੀ ਹੋਈ ਮੁਸੀਬਤ ਸਹਾਰਨੀ ਹੋਰ ਵੀ ਔਖੀ ਹੈ।
4 ਗੁੱਸਾ ਜਾਲਮ ਹੁੰਦਾ ਹੈ ਅਤੇ ਕ੍ਰੋਧ ਹੜ ਵਾਂਗ ਹੁੰਦਾ ਹੈ, ਪਰ ਈਰਖਾ ਅੱਗੇ ਕੌਣ ਖਲੋ ਸਕਦ ਹੈ।
5 ਲੁਕਵੇਂ ਪਿਆਰ ਕੀਤੇ ਜਾਣ ਨਾਲੋਂ ਤੁਹਾਨੂੰ ਮੂੰਹ ਤੇ ਝਿੜਕਿਆ ਜਾਣਾ ਬਿਹਤਰ ਹੈ।
6 ਹੋ ਸਕਦਾ ਦੋਸਤ ਤੁਹਾਨੂੰ ਨੁਕਸਾਨ ਪੁਚਾਉਣਾ ਚਾਹੁੰਦਾ ਹੋਵੇ, ਪਰ ਤੁਹਾਨੂੰ ਧੋਖਾ ਨਹੀਂ ਦੇਵੇਗਾ, ਜਿਹੜਾ ਵਿਅਕਤੀ ਤੁਹਾਡੀ ਚਾਪਲੂਸੀ ਕਰਦਾ ਹੋ ਸਕਦਾ ਤੁਹਾਨੂੰ ਪਿਆਰ ਨਾ ਕਰਦਾ ਹੋਵੇ।
7 ਜਦੋਂ ਤੁਹਾਡਾ ਢਿੱਡ ਭਰਿਆ ਹੁੰਦਾ ਤੁਸੀਂ ਸ਼ਹਿਦ ਖਾਣਾ ਵੀ ਪਸੰਦ ਨਹੀਂ ਕਰੋਂਗੇ ਪਰ ਕੌੜੀਆਂ ਚੀਜ਼ਾਂ ਵੀ ਸਵਾਦਿਲੀਆਂ ਲਗਦੀਆਂ ਹਨ ਜਦੋਂ ਤੁਸੀਂ ਭੁੱਖੇ ਹੁੰਦੇ ਹੋ।
8 ਜਿਹੜਾ ਬੰਦਾ ਆਪਣਾ ਘਰ ਛੱਡ ਦਿੰਦਾ ਅਤੇ ਇੱਧਰ-ਉਧ੍ਧਰ ਘੁੰਮਦਾ ਰਹਿੰਦਾ, ਉਹ ਚਿੜੀ ਵਰਗਾ ਹੈ ਜੋ ਆਪਣਾ ਆਲ੍ਹਣਾ ਤਿਆਗ ਦਿੰਦੀ ਹੈ।
9 ਅਤਰ ਅਤੇ ਖੁਸ਼ਬੂਦਾਰ ਧੂਫ਼ ਤੁਹਾਡੇ ਦਿਲ ਨੂੰ ਪ੍ਰਸੰਨ ਕਰਦੇ ਹਨ, ਪਰ ਦੋਸਤੀ ਦੀ ਮਿਠਾਸ ਸੱਚੀ ਸਲਾਹ ਤੋਂ ਉਤਪਂਨ ਹੁੰਦੀ ਹੈ।
10 ਆਪਣੇ ਅਤੇ ਆਪਣੇ ਪਿਤਾ ਦੇ ਮਿੱਤਰਾਂ ਨੂੰ ਕਦੇ ਨਾ ਵਿਸਾਰੋ। ਅਤੇ ਜੇ ਤੁਸੀਂ ਮੁਸੀਬਤ ਵਿੱਚ ਹੋ ਤਾਂ ਸਹਾਇਤਾ ਲਈ ਆਪਣੇ ਦੂਰ ਵਸਦੇ ਭਰਾ ਪਾਸ ਨਾ ਜਾਓ। ਹੱਥ ਜਿੰਨਾ ਦੂਰ ਗੁਆਂਢੀ, ਦੂਰ ਦੁਰਾਡੇ ਦੇ ਭਰਾ ਨਾਲੋਂ, ਬਿਹਤਰ ਹੈ।
11 ਮੇਰੇ ਬੇਟੇ, ਸਿਆਣੇ ਬਣੋ। ਇਸ ਨਾਲ ਮੈਨੂੰ ਖੁਸ਼ੀ ਮਿਲੇਗੀ। ਫ਼ੇਰ ਮੈਂ ਹਰ ਕਿਸੇ ਨੂੰ ਜਵਾਬ ਦੇ ਸਕਾਂਗਾ ਜੋ ਮੈਨੂੰ ਤਿਰਸਕਾਰਦਾ ਹੈ। ਮੈਂ ਉਪਯੁਕਤ ਜਵਾਬ ਦੇ ਸਕਦਾ ਹਾਂ।
12 ਇੱਕ ਸਿਆਣਾ ਆਦਮੀ ਮੁਸੀਬਤ ਨੂੰ ਵੇਖ ਕੇ ਇਸ ਤੋਂ ਪਰ੍ਹਾਂ ਹੋ ਜਾਂਦਾ, ਪਰ ਉਹ ਜਿਹੜੇ ਆਮ ਹੁੰਦੇ ਹਨ ਇਸਤੇ ਚੱਲ ਕੇ ਸੱਟ ਖਾਂਦੇ ਹਨ।
13 ਉਸ ਬੰਦੇ ਦਾ ਲਬਾਦਾ ਲੈ ਲਵੋ ਜੋ ਅਨਜਾਣੇ ਵਿਅਕਤੀ ਦੇ ਕਰਜੇ ਦੀ ਜਿਂਮੇਦਾਰੀ ਲੈਂਦਾ, ਪ੍ਰਪੱਕ ਕਰੋ ਕਿ ਤੁਸੀਂ ਉਸ ਵਿਅਕਤੀ ਤੋਂ ਕੁਝ ਗਿਰਵੀ ਰਖਵਾ ਲੈਂਦੇ ਹੋ ਜੋ ਅਨਜਾਣੀ ਔਰਤ ਦੀ ਜਿਂਮੇਦਾਰੀ ਚੁੱਕਦਾ।
14 ਜੇਕਰ ਕੋਈ ਸੁਵਖਤੇ ਹੀ ਉੱਚੀ-ਉੱਚੀ ਆਪਣੇ ਗੁਆਂਢੀ ਦੀ ਉਸਤਤ ਕਰਦਾ, ਇਹ ਉਸ ਲਈ ਇੰਝ ਕਰਾਰ ਦਿੱਤਾ ਜਾਵੇਗਾ ਜਿਵੇਂ ਉਹ ਉਸ ਨੂੰ ਸਰਾਪ ਰਿਹਾ ਹੋਵੇ।
15 ਉਹ ਪਤਨੀ ਜਿਹੜੀ ਹਮੇਸ਼ਾ ਲੜਾਈ ਝਗੜਾ ਕਰਨਾ ਪਸੰਦ ਕਰਦੀ ਹੈ ਉਸ ਪਾਣੀ ਵਰਗੀ ਹੈ ਜਿਹੜਾ ਬਰਸਾਤ ਦੇ ਦਿਨਾਂ ਵਿੱਚ ਟਪਕਣ ਤੋਂ ਨਹੀਂ ਹਟਦਾ।
16 ਉਸ ਨੂੰ ਰੋਕਣਾ ਓਨਾ ਹੀ ਔਖਾ ਜਿੰਨਾ ਹਵਾ ਨੂੰ ਵਗਣੋ ਰੋਕਣਾ ਜਾਂ ਤੇਲ ਨੂੰ ਹੱਥ ਵਿੱਚ ਫ਼ੜਨਾ।
17 ਲੋਕੀ ਲੋਹੇ ਦੀਆਂ ਛੜਾਂ ਨਾਲ ਚਾਕੂ ਤੇਜ਼ ਕਰਦੇ ਹਨ। ਇਸੇ ਤਰ੍ਹਾਂ ਲੋਕ ਇੱਕ ਦੂਸਰੇ ਕੋਲੋਂ ਸਿਖਦੇ ਹਨ, ਇੱਕ ਦੂਸਰੇ ਨੂੰ ਤੇਜ਼ ਕਰਦੇ ਹੋਏ।
18 ਜਿਹੜਾ ਬੰਦਾ ਅੰਜੀਰ ਦੇ ਰੁੱਖ ਦੀ ਦੇਖਭਾਲ ਕਰਦਾ ਹੈ ਉਹ ਉਸਦੇ ਫ਼ਲਾਂ ਨੂੰ ਵੀ ਮਾਣੇਗਾ। ਇਸੇ ਤਰ੍ਹਾਂ ਹੀ, ਜਿਹੜਾ ਬੰਦਾ ਆਪਣੇ ਸੁਆਮੀ ਦੀ ਕਾਮਨਾਵਾਂ ਨੂੰ ਸੁਰਖਿਤ ਕਰਦਾ ਹੈ, ਇੱਜ਼ਤ ਹਾਸਿਲ ਕਰੇਗਾ।
19 ਜਿਵੇਂ ਪਾਣੀ ਆਦਮੀ ਦੇ ਚਿਹਰੇ ਨੂੰ ਪ੍ਰਤਿਰੂਪ ਵਿਖਾਉਂਦਾ, ਇੰਝ ਹੀ ਦਿਲ ਆਦਮੀ ਦੇ ਚਰਿਤ੍ਰ ਨੂੰ ਪ੍ਰਤਿਰੂਪ ਵਿਖਾਉਂਦਾ ਹੈ।
20 ਲੋਕ ਤਾਂ ਬਸ ਕਬਰ ਵਰਗੇ ਹਨ। ਮੌਤ ਦਾ ਸਬਾਨ ਅਤੇ ਤਬਾਹੀ ਹਮੇਸ਼ਾ ਇਨ੍ਹਾਂ ਗੱਲਾਂ ਨੂੰ ਹੋਰ ਵਧੇਰੇ ਲੋਚਦੇ ਹਨ।
21 ਲੋਕੀ ਸੋਨੇ ਅਤੇ ਚਾਂਦੀ ਨੂੰ ਸ਼ੁਧ ਕਰਨ ਲਈ ਅੱਗ ਦੀ ਵਰਤੋਂ ਕਰਦੇ ਹਨ। ਇਸੇ ਤਰ੍ਹਾਂ ਬੰਦੇ ਦੀ ਪਰਖ ਲੋਕਾਂ ਵੱਲੋਂ ਮਿਲੀ ਉਸਤਤ ਨਾਲ ਹੁੰਦੀ ਹੈ।
22 ਤੁਸੀਂ ਕਿਸੇ ਮੂਰਖ ਨੂੰ ਪੀਹ ਸਕਦੇ ਹੋ, ਉਸ ਨੂੰ ਇੰਝ ਪੀਹ ਸਕਦੇ ਹੋ ਜਿਵੇਂ ਤੁਸੀਂ ਘੋਟਣੇ ਨਾਲ ਕਣਕ ਨੂੰ ਪੀਁਹਦੇ ਹੋ, ਪਰ ਤੁਸੀਂ ਉਸ ਵਿੱਚੋਂ ਉਸ ਦੀ ਮੂਰਖਤਾ ਕੱਢਣ ਵਿੱਚ ਸਫ਼ਲ ਨਹੀਂ ਹੋਵੋਂਗੇ।
23 ਪ੍ਰਪਕ੍ਕ ਕਰੋ ਕਿ ਤੁਸੀਂ ਆਪਣੀਆਂ ਭੇਡਾਂ ਦੀ ਹਾਲਤ ਬਾਰੇ ਜਾਣਦੇ ਹੋ, ਅਤੇ ਪਸ਼ੂਆ ਵੱਲ ਖਾਸ ਧਿਆਨ ਦਿਓ।
24 ਦੌਲਤ ਹਮੇਸ਼ਾ ਨਹੀਂ ਰਹਿੰਦੀ। ਇਸੇ ਤਰ੍ਹਾਂ ਹੀ ਤਾਜ ਇੱਕ ਪੀੜੀ ਤੋਂ ਅਗਲੀ ਪੀੜੀ ਤਾਈਂ ਨਹੀਂ ਜਾਂਦਾ।
25 ਜਦੋਂ ਤੁਸੀਂ ਸੁੱਕਾ ਘਾਹ ਇਕੱਤ੍ਰ ਕਰ ਲੈਂਦੇ ਹੋ ਅਤੇ ਤਦ ਤਾਜਾ ਘਾਹ ਪ੍ਰਗਟਦਾ ਹੈ ਅਤੇ ਤੁਸੀਂ ਫ਼ੇਰ ਤੋਂ ਪਹਾੜੀਆਂ ਤੋਂ ਘਾਹ ਇਕੱਤ੍ਰ ਕਰਦੇ ਹੋ।
26 ਫ਼ੇਰ ਤੁਹਾਡੇ ਲੇਲਿਆਂ ਦੀ ਉੱਨ ਤੁਹਾਨੂੰ ਕੱਪੜੇ ਪ੍ਰਦਾਨ ਕਰੇਗੀ ਅਤੇ ਤੁਸੀਂ ਬੱਕਰੀਆਂ ਵੇਚਕੇ ਜ਼ਮੀਨ ਖਰੀਦ ਸਕਦੇ ਹੋ।
27 ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਪੀਣ ਵਾਸਤੇ ਬੱਕਰੀ ਦਾ ਕਾਫ਼ੀ ਦੁੱਧ ਹੋਵੇਗਾ। ਇਹ ਤੁਹਾਡੀਆਂ ਨੌਕਰਾਣੀਆਂ ਨੂੰ ਸਿਹਤਮੰਦ ਬਣਾਵੇਗਾ।
ਕਾਂਡ 28

1 ਦੁਸ਼ਟ ਵਿਅਕਤੀ ਭੱਜ ਜਾਂਦੇ ਹਨ ਭਾਵੇਂ ਕੋਈ ਵੀ ਉਨ੍ਹਾਂ ਦੇ ਪਿੱਛੇ ਨਾ ਲਗਿਆ ਹੋਵੇ, ਪਰ ਧਰਮੀ ਲੋਕ ਸ਼ੇਰ ਵਾਂਗ ਹੌਸਲੇਮਂਦ ਹੁੰਦੇ ਹਨ।
2 ਜਦੋਂ ਦੇਸ਼ ਵਿੱਚ ਕਾਨੂੰਨ ਹੀਣ ਹੋ ਜਾਵੇ, ਇਸ ਦੇ ਸ਼ਾਸ਼ਕ ਬਹੁਤ ਜਲਦੀ ਬਦਲ ਜਾਂਦੇ ਹਨ। ਪਰ ਜਿਹੜਾ ਵਿਅਕਤੀ ਜੋ ਗੱਲਾਂ ਨੂੰ ਸਮਝਦਾ ਅਤੇ ਸੂਝਵਾਨ ਹੁੰਦਾ, ਇੱਕ ਅਡੋਲ ਸਰਕਾਰ ਦੀ ਅਗਵਾਈ ਕਰਦਾ ਹੈ।
3 ਜਿਹੜਾ ਗਰੀਬ ਲੋਕਾਂ ਤੇ ਜ਼ੁਲਮ ਕਰਦਾ, ਉਸ ਸਖਤ ਬਾਰਿਸ਼ ਵਰਗਾ ਹੈ ਜਿਹੜੀ ਫ਼ਸਲਾਂ ਨੂੰ ਤਬਾਹ ਕਰ ਦਿੰਦੀ ਹੈ।
4 ਜਿਹੜੇ ਲੋਕ ਬਿਵਸਬਾ ਨੂੰ ਪ੍ਰਵਾਨ ਨਹੀਂ ਕਰਦੇ, ਬਦ ਲੋਕਾਂ ਦੀ ਉਸਤਤ ਕਰਦੇ ਹਨ ਪਰ ਜਿਹੜੇ ਬਿਵਸਬਾ ਨੂੰ ਰੱਖਦੇ ਹਨ ਉਨ੍ਹਾਂ ਤੇ ਜ਼ੁਲਮ ਕਰਦੇ ਹਨ।
5 ਬੁਰੇ ਬੰਦੇ ਨਿਰਪੱਖਤਾ ਨੂੰ ਨਹੀਂ ਸਮਝਦੇ। ਪਰ ਜਿਹੜੇ ਬੰਦੇ ਯਹੋਵਾਹ ਨੂੰ ਪਿਆਰ ਕਰਦੇ ਹਨ ਉਹ ਇਸ ਨੂੰ ਸਮਝਦੇ ਹਨ।
6 ਜਿਹੜਾ ਗਰੀਬ, ਇਮਾਨਦਾਰੀ ਨਾਲ ਜਿਉਂਦਾ ਹੈ ਉਸ ਅਮੀਰ ਆਦਮੀ ਨਾਲੋਂ ਬਿਹਤਰ ਹੈ ਜਿਸਦੇ ਰਾਹ ਟੇਢੇ-ਮੇਢੇ ਹੁੰਦੇ ਹਨ।
7 ਸੂਝਵਾਨ ਪੁੱਤਰ ਨੇਮ ਤੇ ਚੱਲਦਾ ਹੈ ਪਰ ਉਹ ਜਿਹੜਾ ਬੇਕਾਰ ਲੋਕਾਂ ਦਾ ਸੰਗ ਕਰਦਾ, ਆਪਣੇ ਪਿਉ ਨੂੰ ਬੇਇੱਜ਼ਤ ਕਰਦਾ ਹੈ।
8 ਜੇ ਤੁਸੀਂ ਗਰੀਬ ਲੋਕਾਂ ਨਾਲ ਧੋਖਾ ਕਰਕੇ ਅਮੀਰ ਹੁੰਦੇ ਹੋ ਅਤੇ ਉਨ੍ਹਾਂ ਪਾਸੋਂ ਵਿਆਜ ਦੀ ਉੱਚੀ ਦਰ ਵਸੂਲ ਕਰਦੇ ਹੋ ਤਾਂ ਤੁਸੀਂ ਆਪਣੀ ਦੌਲਤ ਗੁਆ ਬੈਠੋਁਗੇ। ਇਹ ਉਸ ਦੂਸਰੇ ਬੰਦੇ ਕੋਲ ਚਲੀ ਜਾਵੇਗੀ ਜਿਹੜਾ ਉਨ੍ਹਾਂ ਉੱਤੇ ਮਿਹਰਬਾਨ ਹੁੰਦਾ ਹੈ।
9 ਜਿਹੜਾ ਵਿਅਕਤੀ ਨੇਮ ਤੋਂ ਹਟ ਜਾਂਦਾ, ਉਸ ਦੀਆਂ ਪ੍ਰਾਰਬਾਨਵਾਂ ਵੀ ਪਰਮੇਸ਼ੁਰ ਲਈ ਘ੍ਰਿਣਿਤ ਹਨ।
10 ਜਿਹੜਾ ਵਿਅਕਤੀ ਇਮਾਨਦਾਰ ਲੋਕਾਂ ਨੂੰ ਕੁਰਾਹੇ ਪਾਉਂਦਾ ਹੈ ਆਪਣੇ ਹੀ ਜਾਲ ਵਿੱਚ ਫ਼ਸ ਜਾਂਦਾ ਹੈ। ਪਰ ਜਿਸ ਵਿਅਕਤੀ ਵਿੱਚ ਕੋਈ ਦੋਸ਼ ਨਹੀਂ, ਚੰਗਾ ਵਿਰਸਾ ਪ੍ਰਾਪਤ ਕਰੇਗਾ।
11 ਅਮੀਰ ਆਦਮੀ ਆਪਣੀ ਨਿਗਾਹ ਵਿੱਚ ਸਿਆਣਾ ਹੋ ਸਕਦਾ, ਪਰ ਗਰੀਬ ਜੋ ਕਿ ਸਿਆਣਾ ਹੋਵੇ ਸਿਧ੍ਧਾ ਉਸ ਰਾਹੀਂ ਵੇਖ ਸਕਦਾ ਹੈ।
12 ਜਦੋਂ ਧਰਮੀ ਲੋਕ ਜਿਤ੍ਤਦੇ ਹਨ ਤਾਂ ਹਰ ਕੋਈ ਪ੍ਰਸੰਨ ਹੁੰਦਾ ਹੈ। ਪਰ ਜਦੋਂ ਦੁਸ਼ਟ ਲੋਕਾਂ ਨੂੰ ਸ਼ਕਤੀ ਮਿਲਦੀ ਹੈ ਹਰ ਕੋਈ ਛੁਪਣਗਾਹਾਂ ਵਿੱਚ ਚਲਿਆ ਜਾਂਦਾ ਹੈ।
13 ਜਿਹੜਾ ਬੰਦਾ ਆਪਣੇ ਪਾਪਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰੇ, ਉਨ੍ਨਤੀ ਨਹੀਂ ਕਰਦਾ, ਪਰ ਜਿਹੜਾ ਆਪਣੇ ਪਾਪਾਂ ਨੂੰ ਕਬੂਲਦਾ ਅਤੇ ਤਿਆਗਦਾ ਹੈ ਮਿਹਰ ਪ੍ਰਾਪਤ ਕਰਦਾ ਹੈ।
14 ਜਿਹੜਾ ਵਿਅਕਤੀ ਹਮੇਸ਼ਾ ਇਜ੍ਜਤਦਾਰ ਰਹਿੰਦਾ ਹੈ ਧੰਨ ਹੈ, ਪਰ ਜਿਹੜਾ ਵਿਅਕਤੀ ਆਪਣੇ ਦਿਲ ਨੂੰ ਕਠੋਰ ਬਣਾ ਲੈਂਦਾ ਮੁਸੀਬਤਾਂ ਦਾ ਸਾਮ੍ਹਣਾ ਕਰਦਾ।
15 ਇੱਕ ਦੁਸ਼ਟ ਵਿਅਕਤੀ ਦਾ ਗਰੀਬ ਕੌਮ ਤੇ ਰਾਜ ਕਰਨਾ, ਗਰਜਦੇ ਸ਼ੇਰ ਜਾਂ ਹਮਲਾ ਕਰਨ ਵਾਲੇ ਰਿੱਛ ਵਾਂਗ ਹੁੰਦਾ ਹੈ।
16 ਜਿਸ ਸ਼ਾਸਕ ਕੋਲ ਸਮਝਦਾਰੀ ਨਹੀਂ ਹੁੰਦੀ ਉਹ ਅਤਿਆਚ੍ਚਾਰੀ ਹੁੰਦਾ ਹੈ, ਪਰ ਜਿਹੜਾ ਸ਼ਾਸਕ ਦੌਲਤ ਬਦ-ਮਰਮਾਂ ਰਾਹੀ ਕਮਾਈ ਨੂੰ ਨਫ਼ਰਤ ਕਰਦਾ ਹੈ, ਬਹੁਤ ਚਿਰ ਸ਼ਾਸਨ ਕਰਦਾ ਹੈ।
17 ਜਿਹੜਾ ਵਿਅਕਤੀ, ਕਤਲ ਕਰਨ ਕਾਰਣ ਕਸ਼ਟ ਝਲ੍ਲਦਾ ਹੈ ਮਰਨ ਤੀਕ ਸ਼ਾਂਤੀ ਪ੍ਰਾਪਤ ਨਹੀਂ ਕਰੇਗਾ। ਅਜਿਹੇ ਵਿਅਕਤੀ ਦੀ ਮਦਦ ਨਾ ਕਰੋ।
18 ਜਿਹੜਾ ਵਿਅਕਤੀ ਇਮਾਨਦਾਰੀ ਨਾਲ ਜਿਉਂਦਾ ਹੈ ਉਹ ਸੁਰਖਿਅਤ ਹੈ। ਪਰ ਜਿਨ੍ਹਾਂ ਲੋਕਾਂ ਦੇ ਰਾਹ ਟੇਢੇ-ਮੇਢੇ ਹੁੰਦੇ ਹਨ ਉਹ ਅਚਾਨਕ ਡਿੱਗ ਪੈਣਗੇ।
19 ਜਿਹੜਾ ਵਿਅਕਤੀ ਆਪਣੀ ਜ਼ਮੀਨ ਤੇ ਕੰਮ ਕਰੇ ਆਪਣੀ ਮਜ਼ਦੂਰੀ ਦਾ ਫਲ ਪ੍ਰਾਪਤ ਕਰੇਗਾ, ਪਰ ਜਿਹੜਾ ਵਿਅਕਤੀ ਵਿਅਰਬ ਸਕੀਮਾਂ ਪਿੱਛੇ ਭੱਜੇ ਉਹ ਗਰੀਬ ਹੀ ਰਹੇਗਾ।
20 ਇੱਕ ਇਮਾਨਦਾਰ ਆਦਮੀ ਸੱਚਮੁੱਚ ਧੰਨ ਹੈ, ਪਰ ਜਿਹੜਾ ਅਮੀਰ ਬਨਣ ਲਈ ਬਹੁਤ ਜਲਦੀ ਕਰੇ, ਸਜ਼ਾ ਤੋਂ ਬਚ ਨਹੀਂ ਪਾਵੇਗਾ।
21 ਪੱਖਪਾਤ ਕਰਨਾ ਚੰਗੀ ਗੱਲ ਨਹੀਂ, ਪਰ ਰੋਟੀ ਦੇ ਇੱਕ ਟੁਕੜੇ ਖਾਤਰ ਆਦਮੀ ਉਹ ਕਰੇਗਾ ਜੋ ਗ਼ਲਤ ਹੈ।
22 ਇੱਕ ਕਿਰਸੀ ਹਮੇਸ਼ਾ ਦੌਲਤ ਸਮੇਟਣ ਬਾਰੇ ਸੋਚਦਾ, ਪਰ ਇਹ ਨਹੀਂ ਜਾਣਦਾ ਕਿ ਗਰੀਬੀ ਉਸਦਾ ਇੰਤਜ਼ਾਰ ਕਰ ਰਹੀ ਹੈ।
23 ਜਿਹੜਾ ਵਿਅਕਤੀ ਦੂਸਰੇ ਨੂੰ ਝਿੜਕਦਾ ਹੈ ਉਸ ਨੂੰ ਉਸ ਨਾਲੋਂ ਵਧੇਰੇ ਪਿਆਰ ਕੀਤਾ ਜਾਵੇਗਾ ਜੋ ਉਸ ਲਈ ਉਕ੍ਕੀਆਂ ਫਢ਼ਾਂ ਮਾਰਦਾ ਹੈ।
24 ਉਹ ਜੋ ਆਪਣੇ ਮਾਪਿਆਂ ਤੋਂ ਵੀ ਚੁਰਾਉਂਦਾ ਅਤੇ ਆਖਦਾ, "ਇਸ ਵਿੱਚ ਕੁਝ ਵੀ ਗ਼ਲਤ ਨਹੀਂ!" ਉਸ ਵਿਅਕਤੀ ਦਾ ਸਾਂਝੀਦਾਰ ਹੁੰਦਾ ਹੈ ਜੋ ਤਬਾਹੀ ਦਾ ਕਾਰਣ ਬਣਦਾ ਹੈ।
25 ਲਾਲਚੀ ਆਦਮੀ ਦਲੀਲਬਾਜ਼ੀ ਕਰਦਾ ਹੈ ਪਰ ਜਿਹੜਾ ਬੰਦਾ ਯਹੋਵਾਹ ਉੱਤੇ ਭਰੋਸਾ ਰੱਖਣਾ, ਉਨ੍ਨਤੀ ਕਰੇਗਾ।
26 ਜਿਹੜਾ ਆਦਮੀ ਆਪਣੇ-ਆਪ ਵਿੱਚ ਭਰੋਸਾ ਰੱਖਦਾ ਹੈ ਮੂਰਖ ਹੈ, ਪਰ ਜਿਹੜਾ ਆਦਮੀ ਸਿਆਣਪਤਾ ਅਨੁਸਾਰ ਰਹਿੰਦਾ ਹੈ, ਸੁਰਖਿਅਤ ਹੈ।
27 ਜੇ ਕੋਈ ਬੰਦਾ ਗਰੀਬਾਂ ਨੂੰ ਦਾਨ ਦਿੰਦਾ ਹੈ ਤਾਂ ਉਹ ਆਪਣੀ ਜ਼ਰੂਰਤ ਦੀ ਹਰ ਚੀਜ਼ ਪ੍ਰਾਪਤ ਕਰ ਲਵੇਗਾ। ਪਰ ਜੇ ਕੋਈ ਬੰਦਾ ਗਰੀਬਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਉਸ ਨੂੰ ਬਹੁਤ ਮੁਸੀਬਤਾਂ ਮਿਲਣਗੀਆਂ।
28 ਜਦੋਂ ਦੁਸ਼ਟ ਲੋਕ ਸ਼ਕਤੀ ਵਿੱਚ ਆਉਂਦੇ ਹਨ, ਲੋਕੀਂ ਖੁਦ ਨੂੰ ਛੁਪਾ ਲੈਂਦੇ ਹਨ, ਪਰ ਜਦੋਂ ਉਹ ਤਬਾਹ ਹੋ ਜਾਂਦੇ ਹਨ, ਉਦੋਂ ਧਰਮੀ ਲੋਕ ਉਨ੍ਨਤੀ ਕਰਦੇ ਹਨ।
ਕਾਂਡ 29

1 ਇੱਕ ਜ਼ਿੱਦੀ ਵਿਅਕਤੀ ਜਿਹੜਾ ਝਿੜਕ ਤੋਂ ਨਹੀਂ ਸਿੱਖਦਾ ਅਚਾਨਕ ਹੀ ਤਬਾਹ ਕਰ ਦਿੱਤਾ ਜਾਵੇਗਾ। ਉਸ ਨੂੰ ਕੋਈ ਵੀ ਨਹੀਂ ਬਚਾ ਸਕਦਾ।
2 ਜਦੋਂ ਧਰਮੀ ਲੋਕ ਤਰਕ੍ਕੀ ਕਰਦੇ ਹਨ, ਲੋਕ ਖੁਸ਼ ਹੁੰਦੇ ਹਨ, ਪਰ ਉਦੋਂ ਹੌਁਕੇ ਭਰਦੇ ਹਨ ਜਦੋਂ ਕੋਈ ਦੁਸ਼ਟ ਆਦਮੀ ਰਾਜਾ ਬਣ ਜਾਂਦਾ ਹੈ।
3 ਜਿਹੜਾ ਵਿਅਕਤੀ ਸਿਆਣਪ ਨੂੰ ਪਿਆਰ ਕਰਦਾ, ਉਹ ਆਪਣੇ ਪਿਤਾ ਨੂੰ ਖੁਸ਼ ਕਰਦਾ ਹੈ, ਪਰ ਜਿਹੜਾ ਵਿਅਕਤੀ ਵੇਸਵਾਵਾਂ ਦਾ ਸੰਗ ਕਰਦਾ ਹੈ, ਉਹ ਆਪਣੀ ਦੌਲਤ ਗੁਆ ਲੈਂਦਾ ਹੈ।
4 ਜਿਹੜਾ ਰਾਜਾ ਨਿਆਂਈ ਹੋਕੇ ਸ਼ਾਸਨ ਕਰਦਾ ਹੈ ਉਹ ਆਪਣੇ ਦੇਸ ਨੂੰ ਮਜ਼ਬੂਤ ਬਣਾ ਲੈਂਦਾ ਹੈ, ਪਰ ਜਿਹੜਾ ਕੋਈ ਰਿਸ਼ਵਤ ਲੈਂਦਾ ਹੈ ਇਸ ਨੂੰ ਢਾਹ ਦਿੰਦਾ।
5 ਜਿਹੜਾ ਵਿਅਕਤੀ ਆਪਣੇ ਗੁਆਂਢੀ ਦੀ ਚਾਪਲੂਸੀ ਕਰਦਾ ਹੈ, ਆਪਣੇ ਹੀ ਪੈਰਾਂ ਲਈ ਜਾਲ ਫ਼ੈਲਾਉਂਦਾ ਹੈ।
6 ਇੱਕ ਬਦ ਇਨਸਾਨ ਆਪਣੇ ਖੁਦ ਦੇ ਪਾਪ ਵਿੱਚ ਹੀ ਫ਼ਸ ਜਾਂਦਾ ਹੈ ਪਰ ਇੱਕ ਨੇਕ ਇਨਸਾਨ ਗਾਉਂਦਾ ਅਤੇ ਖੁਸ਼ ਰਹਿੰਦਾ ਹੈ।
7 ਧਰਮੀ ਵਿਅਕਤੀ ਜਾਣਦਾ ਹੈ ਕਿ ਗਰੀਬ ਲਈ ਨਿਆਂ ਨੂੰ ਕਿਵੇਂ ਸਿਰੇ ਚੜਾਉਣਾ, ਪਰ ਦੁਸ਼ਟ ਇਨਸਾਨ ਅਗਿਆਨੀ ਹੁੰਦੇ ਹਨ।
8 ਮਖੌਲੀ ਨਗਰ ਵਿੱਚ ਦਂਗਾ-ਫ਼ਸਾਦ ਕਰਦੇ ਹਨ, ਪਰ ਸਿਆਣਾ ਵਿਅਕਤੀ ਸ਼ਾਂਤੀ ਨੂੰ ਪੁਨਰ ਸਬਾਪਿਤ ਕਰਦਾ ਹੈ।
9 ਸਿਆਣਾ ਆਦਮੀ ਮੂਰਖ ਨੂੰ ਕਚਿਹਰੀ 'ਚ ਲੈ ਜਾਂਦਾ ਹੈ, ਪਰ ਮੂਰਖ ਤੈਸ਼ 'ਚ ਆ ਜਾਂਦਾ ਅਤੇ ਮਜ਼ਾਕ ਉਡਾਉਂਦਾ ਅਤੇ ਸਿਆਣੇ ਆਦਮੀ ਨੂੰ ਸੰਤੁਸ਼ਟੀ ਨਹੀਂ ਮਿਲਦੀ।
10 ਕਾਤਲ ਨਿਰਦੋਸ਼ ਲੋਕਾਂ ਨੂੰ ਨਫ਼ਰਤ ਕਰਦੇ ਹਨ ਅਤੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ ਜੋ ਇਮਾਨਦਾਰ ਹੁੰਦੇ ਹਨ।
11 ਇੱਕ ਮੂਰਖ ਬੰਦਾ ਛੇਤੀ ਗੁੱਸੇ ਵਿੱਚ ਆ ਜਾਂਦਾ ਹੈ। ਪਰ ਸਿਆਣਾ ਬੰਦਾ ਧੀਰਜਵਾਨ ਹੁੰਦਾ ਹੈ ਅਤੇ ਆਪਣੇ-ਆਪ ਤੇ ਕਾਬੂ ਰੱਖਦਾ ਹੈ।
12 ਜੇ ਕੋਈ ਹਾਕਮ ਝੂਠ ਸੁਣਦਾ ਹੈ, ਤਾਂ ਉਸ ਦੇ ਸਾਰੇ ਅਧਿਕਾਰੀ ਬੁਰੇ ਹੋਣਗੇ।
13 ਗਰੀਬ ਵਿਅਕਤੀ ਅਤੇ ਸਤਾਉਣ ਵਾਲਾ ਵਿਅਕਤੀ ਦੋਵਾਂ ਵਿੱਚ ਇੱਕ ਗੱਲ ਸਾਂਝੀ ਹੈ: ਯਹੋਵਾਹ ਦੋਹਾਂ ਨੂੰ ਜੀਵਨ ਦਿੰਦਾ ਹੈ।
14 ਜੇ ਕੋਈ ਰਾਜਾ ਗਰੀਬਾਂ ਨਾਲ ਨਿਆਂ ਕਰਦਾ ਹੈ ਤਾਂ ਉਹ ਦੇਰ ਤੱਕ ਰਾਜ ਕਰੇਗਾ।
15 ਬੈਁਤ ਅਤੇ ਝਿੜਕ ਸਿਆਣਪ ਪ੍ਰਦਾਨ ਕਰਦੇ ਹਨ, ਪਰ ਆਪ ਮੁਹਾਰਾ ਛੱਡਿਆ ਬ੍ਬੱਚਾ ਆਪਣੀ ਮਾਂ ਲਈ ਸ਼ਰਮਸਾਰੀ ਲਿਆਉਂਦਾ ਹੈ ।
16 ਜਦੋਂ ਦੁਸ਼ਟ ਲੋਕ ਉਨ੍ਨਤੀ ਕਰਦੇ ਹਨ, ਪਾਪ ਵਧ ਜਾਂਦਾ ਹੈ ਪਰ ਧਰਮੀ ਲੋਕ ਉਨ੍ਹਾਂ ਦਾ ਪਤਨ ਹੁੰਦਾ ਵੇਖਣਗੇ।
17 ਆਪਣੇ ਪੁੱਤਰ ਨੂੰ ਅਨੁਸ਼ਾਸਿਤ ਕਰੋ, ਅਤੇ ਉਹ ਤੁਹਾਡੇ ਲਈ ਸ਼ਾਂਤੀ ਲਿਆਵੇਗਾ ਉਹ ਤੁਹਾਡੇ ਲਈ ਪ੍ਰਸਂਨਤਾ ਦਾ ਸਤ੍ਰੋਤ ਹੋਵੇਗਾ।
18 ਜਦੋਂ ਕੋਈ ਦਿਸਾ ਦਿਸਦੀ ਨਹੀਂ ਹੁੰਦੀ, ਲੋਕ ਜੰਗਲੀਆਂ ਵਾਂਗ ਭੱਜਦੇ ਹਨ, ਪਰ ਉਹ ਜਿਹੜੇ ਬਿਵਸਬਾ ਰੱਖਦੇ ਹਨ ਧੰਨ ਹੋਣਗੇ।
19 ਜੇ ਤੁਸੀਂ ਉਸ ਨਾਲ ਸਿਰਫ਼ ਗੱਲਾਂ ਹੀ ਕਰੋਂਗੇ ਤਾਂ ਨੌਕਰ ਕਦੇ ਸਬਕ ਨਹੀਂ ਸਿਖੇਗਾ। ਉਹ ਤੁਹਾਡੇ ਸ਼ਬਦਾਂ ਨੂੰ ਸਮਝ ਸਕਦਾ ਹੈ ਪਰ ਉਹ ਮਂਨੇਗਾ ਨਹੀਂ।
20 ਕੀ ਤੁਸੀਂ ਕਿਸੇ ਨੂੰ, ਜਾਣਦੇ ਹੋ ਕਿ ਜਿਹੜਾ ਬਿਨਾਂ ਸੋਚਿਆਂ ਬੋਲਦਾ ਹੈ? ਉਸ ਨਾਲੋਂ ਇੱਕ ਮੂਰਖ ਲਈ ਵਧੇਰੇ ਉਮੀਦ ਹੁੰਦੀ ਹੈ।
21 ਜੇਕਰ ਤੁਸੀਂ ਬਚਪਨ ਤੋਂ ਹੀ ਆਪਣੇ ਨੌਕਰ ਨੂੰ ਬਹੁਤ ਲਾਡ-ਪਿਆਰ ਕਰਦੇ ਹੋ, ਤਾਂ ਅਖੀਰ ਵਿੱਚ ਉਹ ਜਿਦ੍ਦੀ ਬਣ ਜਾਵੇਗਾ।
22 ਇੱਕ ਜਲਦੀ ਗੁੱਸੇ ਹੋਣ ਵਾਲਾ ਵਿਅਕਤੀ ਦਲੀਲਬਾਜ਼ੀ ਸ਼ੁਰੂ ਕਰਦਾ ਹੈ। ਅਤੇ ਉਹ ਬੰਦਾ ਜਿਹੜਾ ਛੇਤੀ ਗੁੱਸੇ ਵਿੱਚ ਆ ਜਾਂਦਾ ਹੈ ਉਹ ਕਈ ਪਾਪ ਕਰ ਲੈਂਦਾ ਹੈ।
23 ਘਮਂਡ ਵਿਅਕਤੀ ਨੂੰ ਉਸ ਦੀ ਬੁਨਿਆਦ ਤੋਂ ਹੇਠਾਂ ਲੈ ਆਉਂਦਾ, ਪਰ ਇੱਕ ਨਿਮਾਣਾ ਵਿਅਕਤੀ ਇੱਜ਼ਤ ਹਾਸਲ ਕਰਦਾ ਹੈ।
24 ਦੋ ਚਾਰ ਜਿਹੜੇ ਮਿਲਕੇ ਚੱਲਦੇ ਹਨ ਉਹ ਇੱਕ ਦੂਸਰੇ ਦੇ ਦੁਸ਼ਮਣ ਹੁੰਦੇ ਹਨ। ਇੱਕ ਚੋਰ ਦੂਜੇ ਚੋਰ ਨੂੰ ਧਮਕਾੇਗਾ, ਇਸ ਲਈ ਜੇ ਉਸ ਨੂੰ ਕਚਿਹਰੀ ਵਿੱਚ ਸੱਚ ਬੋਲਣ ਲਈ ਮਜ਼ਬੂਰ ਕੀਤਾ ਜਾਵੇਗਾ ਤਾਂ ਉਹ ਡਰ ਦਾ ਮਾਰਿਆ ਬੋਲ ਨਹੀਂ ਸਕੇਗਾ।
25 ਡਰ ਇਨਸਾਨ ਲਈ ਇੱਕ ਫ਼ਂਧੇ ਵਾਂਗ ਬਣ ਸਕਦਾ ਹੈ। ਪਰ ਜਿਹੜਾ ਇਨਸਾਨ ਯਹੋਵਾਹ ਵਿੱਚ ਭਰੋਸਾ ਰੱਖਦਾ ਸੁਰਖਿਅਤ ਰਹੇਗਾ।
26 ਬਹੁਤ ਸਾਰੇ ਲੋਕ ਸ਼ਾਸਕ ਤੋਂ ਨਿਆਂ ਲੋਚਦੇ ਹਨ। ਪਰ ਆਦਮੀ ਯਹੋਵਾਹ ਤੋਂ ਹੀ ਨਿਆਂ ਪ੍ਰਾਪਤ ਕਰ ਸਕਦਾ ਹੈ।
27 ਧਰਮੀ ਲੋਕ ਝੂਠਿਆਂ ਨੂੰ ਨਫ਼ਰਤ ਕਰਦੇ ਹਨ, ਅਤੇ ਦੁਸ਼ਟ ਇਨਸਾਨ ਉਨ੍ਹਾਂ ਨੂੰ ਨਫ਼ਰਤ ਕਰਦੇ ਹਨ ਜਿਹੜੇ ਇਮਾਨਦਾਰ ਹੋਕੇ ਜਿਉਂਦੇ ਹਨ।
ਕਾਂਡ 30

1 ਇਹ ਸ਼ਬਦ ਅਗੂਰ ਯਾਕਹ ਦੇ ਪੁੱਤਰ ਦੇ ਹਨ, ਉਸ ਦਾ ਸੰਦੇਸ਼: ਮੈਂ ਪਰਮੇਸ਼ੁਰ ਨਹੀਂ ਹਾਂ। ਮੈਂ ਪਰਮੇਸ਼ੁਰ ਨਹੀਂ ਹਾਂ, ਕਿ ਮੈਂ ਇਸਨੂੰ ਸਮਝ ਸਕਣ ਦੇ ਸਮਰੱਥ ਹੋਵਾਂ।
2 ਮੈਂ ਆਦਮੀਆਂ ਵਿੱਚੋਂ ਸਭ ਤੋਂ ਬੇਵਕੂਫ਼ ਹਾਂ, ਅਤੇ ਮੈਨੂੰ ਕੋਈ ਮਨੁੱਖੀ ਗਿਆਨ ਵੀ ਨਹੀਂ ਹੈ।
3 ਮੈਂ ਸਿਆਣਪ ਨਹੀਂ ਸਿਖ੍ਖੀ ਤਾਂ ਮੈਂ ਧਾਰਮਿਕ ਗਿਆਨ ਕਿਂਝ ਹਾਸਿਲ ਕਰ ਸਕਦਾ ਹਾਂ।
4 ਕੌਣ ਅਕਾਸ਼ ਤਾਈਂ ਜਾਕੇ ਵਾਪਸ ਆਇਆ? ਕਿਸਨੇ ਹਵਾ ਨੂੰ ਆਪਣੇ ਹੱਥਾਂ ਵਿੱਚ ਇਕੱਤ੍ਰ ਕੀਤਾ? ਕਿਸ ਨੇ ਆਪਣੇ ਚੋਲੇ ਨਾਲ ਪਾਣੀ ਨੂੰ ਇਕੱਤ੍ਰ ਕੀਤਾ? ਕਿਸਨੇ ਧਰਤੀ ਦੀਆਂ ਸਾਰੀਆਂ ਹੱਦਾਂ ਨੂੰ ਸਬਾਪਿਤ ਕੀਤਾ? ਉਸ ਦਾ ਨਾਮ ਕੀ ਹੈ? ਉਸ ਦੇ ਪੁੱਤਰ ਦਾ ਨਾਮ ਕੀ ਹੈ? ਜੇਕਰ ਤੁਸੀਂ ਜਾਣਦੇ ਹੋ, ਮੈਨੂੰ ਦੱਸੋ!
5 ਹਰ ਸ਼ਬਦ ਜਿਹੜਾ ਪਰਮੇਸ਼ੁਰ ਉਚਾਰਦਾ ਹੈ ਦੋਸ਼ ਰਹਿਤ ਹੈ। ਪਰਮੇਸ਼ੁਰ ਉਨ੍ਹਾਂ ਲਈ ਸੁਰਖਿਅਤ ਟਿਕਾਣਾ ਹੈ ਜਿਹੜੇ ਉਸ ਕੋਲ ਜਾਂਦੇ ਹਨ।
6 ਉਸਦੇ ਬਚਨਾਂ ਵਿੱਚ ਜੋੜਨ ਦੀ ਕੋਸ਼ਿਸ਼ ਨਾ ਕਰੋ ਨਹੀਂ ਤਾਂ ਪਰਮੇਸ਼ੁਰ ਤੁਹਾਨੂੰ ਸਜ਼ਾ ਦੇਵੇਗਾ ਅਤੇ ਤੁਸੀਂ ਝੂਠੇ ਹੋਣ ਵਜੋਂ ਦਰਸਾੇ ਜਾਵੋਂਗੇ।
7 ਯਹੋਵਾਹ, ਮੈਂ ਤੈਥੋਂ ਦੋ ਉਪਕਾਰਾਂ ਦੀ ਮੰਗ ਕਰਦਾ ਹਾਂ। ਕਿਰਪਾ ਕਰਕੇ ਮੇਰੇ ਮਰਨ ਤੋਂ ਪਹਿਲਾਂ, ਮੇਰੀ ਖਾਤਰ ਉਨ੍ਹਾਂ ਤੋਂ ਇਨਕਾਰ ਨਾ ਕਰੀਂ।
8 ਝੂਠ ਨਾ ਬੋਲਣ ਵਿੱਚ ਮੇਰੀ ਸਹਾਇਤਾ ਕਰ ਅਤੇ ਮੈਨੂੰ ਨਾ ਬਹੁਤਾ ਅਮੀਰ ਬਣਾ ਅਤੇ ਨਾ ਬਹੁਤਾ ਗਰੀਬ ਸਿਰਫ਼ ਮੈਨੂੰ ਉਹ ਚੀਜ਼ਾਂ ਦੇ ਜਿਨ੍ਹਾਂ ਦੀ ਮੈਨੂੰ ਰੋਜ਼ਾਨਾ ਲੋੜ ਹੈ।
9 ਮੈਂ ਬਹੁਤ ਜ਼ਿਆਦਾ ਅਮੀਰ ਹੋਕੇ ਤੈਨੂੰ ਭੁੱਲਣਾ ਨਹੀਂ ਚਾਹੁੰਦਾ ਅਤੇ ਇਹ ਪੁੱਛਣਾ ਨਹੀਂ ਚਾਹੁੰਦਾ, ਪਰਮੇਸ਼ੁਰ ਕੌਣ ਹੈ? ਨਾਹੀ ਇੰਨਾ ਗਰੀਬ ਹੋਣਾ ਚਾਹੁਂਨਾ ਕਿ ਮੈਨੂੰ ਚੋਰੀ ਕਰਨੀ ਪਵੇ ਅਤੇ ਮੇਰੇ ਪਰਮੇਸ਼ੁਰ ਦੇ ਨਾਮ ਲਈ ਸ਼ਰਮਸਾਰੀ ਲਿਆਵਾਂ।
10 ਇੱਕ ਨੌਕਰ ਦੀ ਉਸ ਦੇ ਸੁਆਮੀ ਕੋਲ ਅਲੋਚਨਾ ਨਾ ਕਰੋ ਨਹੀਂ ਤਾਂ ਸੁਆਮੀ ਤੁਹਾਨੂੰ ਸਰਾਪ ਦੇਵੇਗਾ ਅਤੇ ਤੁਹਾਨੂੰ ਇਸ ਦੀ ਅਦਾਇਗੀ ਕਰਨੀ ਪਵੇਗੀ।
11 ਅਜਿਹੇ ਲੋਕ ਹਨ ਜੋ ਆਪਣੇ ਪਿਉ ਨੂੰ ਗਾਲ੍ਹਾਂ ਕੱਢਦੇ ਹਨ ਅਤੇ ਆਪਣੀ ਮਾਤਾ ਨੂੰ ਧੰਨ ਨਹੀਂ ਆਖਦੇ।
12 ਕੁਝ ਲੋਕ ਅਜਿਹੇ ਹੁੰਦੇ ਹਨ ਜੋ ਆਪਣੇ ਆਪ ਨੂੰ ਪਵਿੱਤਰ ਸਮਝਦੇ ਹਨ ਪਰ ਜੋ ਆਪਣੀ ਹੀ ਗੰਦਗੀ ਤੋਂ ਸਾਫ਼ ਨਹੀਂ ਹੋਏ ਹੁੰਦੇ।
13 ਕੁਝ ਲੋਕ ਹੁੰਦੇ ਹਨ ਜਿਨ੍ਹਾਂ ਦੀਆਂ ਅੱਖਾਂ ਹਮੇਸ਼ਾ ਉੱਚੀਆਂ ਹੋਈਆਂ ਅਤੇ ਝਿਂਮਣੇ ਹੀ ਰਹਿੰਦੀਆਂ ਹਨ।
14 ਕਈਆਂ ਲੋਕਾਂ ਦੇ ਦੰਦ ਚਾਕੂ ਵਰਗੇ ਜਿਂਨ ਤਿਖ੍ਖੇ ਹੁੰਦੇ ਹਨ, ਕਈਆਂ ਦੇ ਬੁਟ੍ਟਾਂ ਵਿੱਚ ਤਲਵਾਰਾਂ ਜੜੀਆਂ ਹੁੰਦੀਆਂ ਹਨ, ਤਾਂ ਜੋ ਉਹ ਧਰਤੀ ਦੇ ਗਰੀਬਾਂ ਨੂੰ ਪਾੜ ਸਕਣ ਜਾਂ ਜ਼ਰੂਰਤਮੰਦਾਂ ਨੂੰ ਨਿਗਲ ਸਕਣ।
15 ਕੁਝ ਲੋਕ ਹਰ ਸੰਭਵ ਚੀਜ਼ ਲੈ ਲੈਣਾ ਚਾਹੁੰਦੇ ਹਨ। ਉਹ ਸਿਰਫ਼ ਇਹੀ ਆਖਦੇ ਹਨ, "ਮੈਨੂੰ ਦਿਓ, ਮੈਨੂੰ ਦਿਓ, ਮੈਨੂੰ ਦਿਓ।" ਤਿੰਨ ਚੀਜ਼ਾਂ ਹਨ ਜਿਹੜੀਆਂ ਕਦੇ ਵੀ ਸੰਤੁਸ਼ਟ ਨਹੀਂ ਹੁੰਦੀਆਂ -- ਅਸਲ ਵਿੱਚ ਚਾਰ ਚੀਜ਼ਾਂ ਹਨ ਜਿਹੜੀਆਂ ਕਦੇ ਕਾਫ਼ੀ ਨਹੀਂ ਹੁੰਦੀਆਂ:
16 ਕਬਰ, ਬਾਂਝ ਕੁਖ੍ਖ, ਧਰਤੀ ਜਿਹੜੀ ਹਮੇਸ਼ਾ ਪਾਣੀ ਲਈ ਪਿਆਸੀ ਰਹਿੰਦੀ ਹੈ, ਅਤੇ ਗਰਮ ਅੱਗ ਜਿਹੜੀ ਕਦੇ ਨਹੀਂ ਆਖਦੀ "ਬਸ।"
17 ਕੋਈ ਬੰਦਾ ਜਿਹੜਾ ਆਪਣੇ ਪਿਤਾ ਦਾ ਮਜ਼ਾਕ ਉਡਾਉਂਦਾ ਹੈ ਜਾਂ ਆਪਣੀ ਮਾਤਾ ਦਾ ਕਹਿਣਾ ਮੰਨਣ ਤੋਂ ਇਨਕਾਰ ਕਰਦਾ ਹੈ ਉਸ ਨੂੰ ਸਜ਼ਾ ਮਿਲੇਗੀ। ਉਸ ਦੇ ਲਈ ਇਹ ਗੱਲ ਓਨੀ ਹੀ ਬੁਰੀ ਹੋਵੇਗੀ ਜਿੰਨੀ ਉਸ ਹਾਲਤ ਵਿੱਚ ਜਿਵੇਂ ਕਿ ਉਸ ਦੀਆਂ ਅੱਖਾਂ ਗਿਰਝਾਂ ਅਤੇ ਜੰਗਲੀ ਜਾਨਵਰਾਂ ਨੇ ਖਾ ਲਈਆਂ ਹੋਣ।
18 ਤਿੰਨ ਗੱਲਾਂ ਹਨ ਜਿਹੜੀਆਂ ਮੇਰੇ ਲਈ ਇੱਕ ਰਹਸ੍ਸ ਹਨ। ਅਤੇ ਚੌਥੀ ਗੱਲ ਜਿਹੜੀ ਮੈਂ ਕਦੇ ਵੀ ਨਹੀਂ ਸਮਝ ਸਕਿਆ।
19 ਇੱਕ ਬਾਜ਼ ਦੇ ਉੱਡਣ ਦਾ ਤਰੀਕਾ, ਇੱਕ ਚੱਟਾਨ ਉੱਤੇ ਸੱਪ ਦਾ ਘਿਸਰਨਾ, ਜਹਾਜ ਦਾ ਸਮੁੰਦਰ ਦੇ ਮਧ੍ਧ ਵਿੱਚ ਹੋਣਾ ਅਤੇ ਇੱਕ ਆਦਮੀ ਦਾ ਇੱਕ ਜਵਾਨ ਔਰਤ ਨਾਲ ਹੋਣਾ।
20 ਇੱਕ ਬਦਕਾਰ ਔਰਤ ਦਾ ਰਾਹ ਇਹ ਹੈ। ਉਹ ਖਾਂਦੀ ਹੈ ਅਤੇ ਮੂੰਹ ਪੂਂਝਕੇ ਆਖਦੀ ਹੈ: "ਮੈਂ ਕੁਝ ਵੀ ਗ਼ਲਤ ਨਹੀਂ ਕੀਤਾ!"
21 ਤਿੰਨ ਚੀਜ਼ਾਂ ਹਨ ਜਿਨ੍ਹਾਂ ਨਾਲ ਧਰਤੀ ਹਿੱਲ ਜਾਂਦੀ ਹੈ ਅਤੇ ਚੌਥੀ ਜਿਸ ਨੂੰ ਇਹ ਸਹਾਰ ਨਹੀਂ ਸਕਦੀ:
22 ਇੱਕ ਨੌਕਰ ਜੋ ਰਾਜਾ ਬਣੇ, ਅਤੇ ਇੱਕ ਮੂਰਖ ਜਿਸ ਕੋਲ ਖਾਣ ਲਈ ਕਾਫ਼ੀ ਹੋਵੇ,
23 ਇੱਕ ਵਿਆਹੀ ਹੋਈ ਔਰਤ ਜਿਸ ਨੂੰ ਉਸਦਾ ਪਤੀ ਪਿਆਰ ਨਹੀਂ ਕਰਦਾ ਅਤੇ ਇੱਕ ਨੋਕਰਾਣੀ ਜੋ ਆਪਣੀ ਮਾਲਕਣ ਦੀ ਜਗ੍ਹਾ ਲੈ ਲੈਁਦੀ ਹੈ।
24 ਧਰਤੀ ਉੱਤੇ ਇਹ ਚਾਰ ਚੀਜ਼ਾਂ ਸਭ ਤੋਂ ਛੋਟੀਆਂ ਹਨ, ਹਾਲੇ ਵੀ ਇਹ ਸਿਆਣਿਆਂ ਤੋਂ ਵਧ ਸਿਆਣੀਆਂ ਹਨ:
25 ਕੀੜੀਆਂ, ਜੋ ਕਿ ਤਕੜੀਆਂ ਨਹੀਂ ਹੁੰਦੀਆਂ, ਪਰ ਫਿਰ ਵੀ ਗਰਮੀਆਂ ਵਿੱਚ ਸਰਦੀਆਂ ਲਈ ਆਪਣਾ ਭੋਜਨ ਇਕੱਤ੍ਰ ਕਰਦੀਆਂ ਹਨ।
26 ਬਿਜ੍ਜੂ ਸ਼ਕਤੀਸ਼ਾਲੀ ਨਹੀਂ ਹੁੰਦੇ, ਪਰ ਉਹ ਆਪਣੇ ਘਰ ਚੱਟਾਨਾਂ ਵਿੱਚ ਬਣਾਉਂਦੇ ਹਨ।
27 ਟਿੱਡੀਆਂ ਦਾ ਕੋਈ ਰਾਜਾ ਨਹੀਂ ਹੁੰਦਾ ਪਰ ਫ਼ਿਰ ਵੀ ਉਹ ਸਂਗਠਨ ਵਿੱਚ ਉਡਦੀਆਂ ਹਨ।
28 ਕਿਰਲੀ ਜੋ ਕਿ ਇੱਕੋ ਹੱਥ ਨਾਲ ਫ਼ੜੀ ਜਾ ਸਕਦੀ ਹੈ, ਪਰ ਤਾਂ ਵੀ ਉਹ ਸ਼ਾਹੀ ਮਹਿਲਾਂ ਵਿੱਚ ਰਹਿੰਦੀਆਂ ਹਨ।
29 ਤਿੰਨ ਚੀਜ਼ਾਂ ਹਨ ਜਿਨਾਂ ਦੀ ਚਾਲ ਸੁੰਦਰ ਹੈ; ਆਸਲ ਵਿੱਚ ਚਾਰ ਜਿਹੜੀ ਸ਼ਾਹੀ ਚਾਲਾ ਚਲਦੀਆਂ ਹਨ।
30 ਇੱਕ ਸ਼ੇਰ ਜੋ ਕਿ ਸਭ ਤੋਂ ਤਾਕਤਵਰ ਜਾਨਵਰ ਹੁੰਦਾ ਹੈ ਅਤੇ ਕਿਸੇ ਤੋਂ ਵੀ ਨਹੀਂ ਡਰਦਾ।
31 ਹਂਕਾਰ ਨਾਲ ਤੁਰਦਾ ਕੁਕ੍ਕੜ, ਇੱਕ ਬਕਰਾ, ਅਤੇ ਆਪਣੇ ਲੋਕਾਂ ਦੀ ਅਗਵਾਈ ਕਰਦਾ ਹੋਇਆ ਰਾਜਾ।
32 ਜੇ ਤੁਸੀਂ ਮੂਰਖ ਹੁੰਦੇ ਅਤੇ ਆਪਣੇ-ਆਪ ਦੀ ਪ੍ਰਸੰਸਾ ਕਰਦੇ ਹੋ, ਜਾਂ ਕੋਈ ਮੰਦੀ ਯੋਜਨਾ ਬਣਾਉਂਦੇ ਹੋ ਤਾਂ ਆਪਣੇ ਹੀ ਮੂੰਹ ਤੇ ਚਪੇੜ ਮਾਰੋ।
33 ਰਿੜਕਿਆ ਹੋਇਆ ਦੁੱਧ ਮਖ੍ਖਣ ਦਿੰਦਾ, ਨੱਕ ਤੇ ਮੁੱਕੀ ਮਾਰਨ ਨਾਲ ਖੂਨ ਵਗ੍ਗਦਾ ਅਤੇ ਗੁੱਸੇ ਨੂੰ ਭੜਕਾਉਣ ਨਾਲ ਲੜਾਈ ਪੈਦਾ ਹੁੰਦੀ ਹੈ।
ਕਾਂਡ 31

1 ਇਹ ਰਾਜੇ ਲਮੂੇਲ ਦਿਆਂ ਸਿਆਣਿਆਂ ਕਹਾਉਤਾਂ ਹਨ। ਇਨ੍ਹਾਂ ਦੀ ਸਿਖਿਆ ਉਸ ਨੂੰ ਉਸ ਦੀ ਮਾਤਾ ਨੇ ਦਿੱਤੀ ਸੀ।
2 ਤੁਸੀਂ ਮੇਰੇ ਪੁੱਤਰ ਹੋ। ਉਹ ਪੁੱਤਰ ਜਿਸ ਨੂੰ ਮੈਂ ਪਿਆਰ ਕਰਦਾ ਹਾਂ। ਤੁਸੀਂ ਉਹ ਪੁੱਤਰ ਹੋ ਜਿਸ ਦੇ ਜਨਮ ਲਈ ਮੈਂ ਪ੍ਰਾਰਥਨਾਵਾਂ ਕੀਤੀਆਂ ਸਨ।
3 ਆਪਣੀ ਤਾਕਤ ਨੂੰ ਔਰਤਾਂ ਉੱਤੇ ਖਰਚ ਨਾ ਕਰੋ। ਔਰਤਾਂ ਰਾਜਿਆਂ ਨੂੰ ਵੀ ਤਬਾਹ ਕਰ ਦਿੰਦੀਆਂ ਹਨ, ਇਸ ਲਈ ਆਪਣੇ-ਆਪ ਨੂੰ ਉਨ੍ਹਾਂ ਲਈ ਬਰਬਾਦ ਨਾ ਕਰੋ।
4 ਹੇ ਲਮੂੇਲ, ਰਾਜੇ ਲਈ ਮੈਅ ਪੀਣੀ ਚੰਗੀ ਗੱਲ ਨਹੀਂ ਨਾ ਹੀ ਸ਼ਾਸਕਾਂ ਲਈ ਬੀਅਰ ਪੀਣੀ।
5 ਕਿਉਂ ਕਿ ਜੇਕਰ ਰਾਜਾ ਬਹੁਤੀ ਜ਼ਿਆਦਾ ਪੀਂਦਾ, ਉਹ ਭੁੱਲ ਜਾਵੇਗਾ ਕਿ ਬਿਵਸਬਾ ਕੀ ਆਖਦੀ ਹੈ, ਅਤੇ ਗਰੀਬ ਲੋਕਾਂ ਨੂੰ ਨਿਆਂ ਤੋਂ ਵਾਂਝਾ ਕਰ ਦੇਵੇਗਾ।
6 ਉਨ੍ਹਾਂ ਨੂੰ ਬੀਅਰ ਦਿਓ ਜੋ ਨਸ਼ਟ ਹੋ ਰਹੇ ਨੇ ਅਤੇ ਮੈਅ ਉਨ੍ਹਾਂ ਨੂੰ ਜਿਹੜੇ ਗ਼ਮਗੀਨ ਹਨ।
7 ਤਾਂ ਜੋ ਜਿਵੇਂ ਉਹ ਪੀਣ ਉਹ ਗਰੀਬੀ ਭੁੱਲ ਜਾਣ ਅਤੇ ਉਹ ਹੋਰ ਵਧੇਰੇ ਆਪਣੀਆਂ ਮੁਸੀਬਤਾਂ ਨੂੰ ਯਾਦ ਨਹੀਂ ਕਰਨਗੇ।
8 ਜੇ ਕੋਈ ਬੰਦਾ ਆਪਣੀ ਸਹਾਇਤਾ ਨਹੀਂ ਕਰ ਸਕਦਾ ਤਾਂ ਤੁਹਾਨੂੰ ਉਸ ਦੀ ਸਹਾਇਤਾ ਕਰਨੀ ਚਾਹੀਦੀ ਹੈ। ਉਸ ਬੰਦੇ ਲਈ ਬੋਲੋ ਜਿਹੜਾ ਬੋਲ ਨਹੀਂ ਸਕਦਾ! ਮੁਸੀਬਤ ਵਿੱਚ ਫ਼ਸੇ ਲੋਕਾਂ ਦੀ ਸਹਾਇਤਾ ਕਰੋ:
9 ਜਦੋਂ ਤੁਸੀਂ ਬੋਲੋ, ਉਹੀ ਕਹੋ ਜੋ ਧਰਮੀ ਹੋਵੇ, ਗਰੀਬਾਂ ਅਤੇ ਜ਼ਰੂਰਤਮੰਦਾ ਲਈ ਨਿਆਂ ਸੁਰਖਿਤ ਰੱਖੋ।
10 ਕੌਣ ਇੱਕ ਸਦਾਚਾਰੀ ਔਰਤ ਨੂੰ ਲੱਭ ਸਕਦਾ? ਉਹ ਮੋਤੀਆਂ ਪੱਥਰ ਨਾਲੋਂ ਵੀ ਵਧੇਰੇ ਕੀਮਤੀ ਹੈ।
11 ਉਸ ਦਾ ਪਤੀ ਉਸ ਤੇ ਭਰੋਸਾ ਕਰ ਸਕਦਾ ਹੈ, ਉਸ ਨੂੰ ਕਦੇ ਵੀ ਸਾਮਗ੍ਰੀ ਦੀ ਕਮੀ ਨਹੀਂ ਹੋਵੇਗੀ।
12 ਉਹ ਆਪਣੀ ਸਾਰੀ ਜ਼ਿੰਦਗੀ, ਉਸ ਲਈ ਨੇਕੀ ਲਿਆਉਂਦੀ ਹੈ, ਬਦੀ ਨਹੀਂ।
13 ਉਹ ਹਮੇਸ਼ਾ ਉਨ ਅਤੇ ਫ਼ਲੇਕਸ ਜਮ੍ਹਾ ਕਰਦੀ ਰਹਿੰਦੀ ਹੈ ਅਤੇ ਖੁਸ਼ੀ ਨਾਲ ਆਪਣੇ ਹੱਥੀਂ ਚੀਜ਼ਾਂ ਬਣਾਉਂਦੀ ਰਹਿੰਦੀ ਹੈ।
14 ਉਹ ਵਪਾਰੀਆਂ ਦੇ ਜਹਾਜ਼ ਵਾਂਗ ਹੈ ਉਹ ਦੂਰ-ਦੁਰਾਡੀਆਂ ਥਾਵਾਂ ਤੋਂ ਆਪਣੇ ਘਰ ਲਈ ਭੋਜਨ ਲਿਆਉਂਦੀ ਹੈ।
15 ਉਹ ਪ੍ਰਭਾਤ ਤੋਂ ਪਹਿਲਾਂ ਉੱਠਦੀ ਹੈ ਅਤੇ ਉਹ ਆਪਣੇ ਟੱਬਰ ਲਈ ਭੋਜਨ ਦਾ ਇਂਤਜਾਮ ਕਰਦੀ ਹੈ ਅਤੇ ਆਪਣੀਆਂ ਨੋਕਰਾਣੀਆਂ ਨੂੰ ਉਨ੍ਹਾਂ ਦਾ ਸਹੀ ਹਿੱਸਾ ਦਿੰਦੀ ਹੈ।
16 ਉਹ ਜ਼ਮੀਨ ਨੂੰ ਦੇਖਦੀ ਹੈ ਅਤੇ ਇਸ ਨੂੰ ਖਰੀਦੀ ਹੈ। ਉਹ ਆਪਣੀ ਕਮਾਈ ਦੇ ਪੈਸਿਆਂ ਨੂੰ ਵਰਤ ਕੇ ਅੰਗੂਰਾਂ ਦਾ ਬਾਗ਼ ਲਗਾਉਂਦੀ ਹੈ।
17 ਉਹ ਬਹੁਤ ਸਖਤ ਮਿਹਨਤ ਕਰਦੀ ਹੈ। ਉਹ ਤਾਕਤਵਰ ਹੈ ਅਤੇ ਆਪਣਾ ਸਾਰਾ ਕੰਮ ਕਰਨ ਦੇ ਯੋਗ ਹੈ।
18 ਜਦੋਂ ਉਹ ਆਪਣੀਆਂ ਬਣਾਈਆਂ ਵਸਤਾਂ ਦਾ ਵਪਾਰ ਕਰਦੀ ਹੈ ਉਹ ਹਮੇਸ਼ਾ ਲਾਭ ਖਟ੍ਟਦੀ ਹੈ। ਅਤੇ ਉਹ ਦੇਰ ਰਾਤ ਤੱਕ ਕੰਮ ਕਰਦੀ ਰਹਿੰਦੀ ਹੈ।
19 ਉਹ ਆਪਣਾ ਸੂਤ ਕਤ੍ਤਦੀ ਹੈ ਅਤੇ ਆਪਣਾ ਕੱਪੜਾ ਉਣਦੀ ਹੈ।
20 ਉਹ ਖੁਲੇ ਦਿਲ ਨਾਲ ਗਰੀਬਾਂ ਨੂੰ ਦਿੰਦੀ ਹੈ ਅਤੇ ਜ਼ਰੂਰਤਮੰਦਾਂ ਦੀ ਸਹਾਇਤਾ ਕਰਦੀ ਹੈ।
21 ਜਦੋਂ ਸਰਦੀ ਹੋ ਜਾਂਦੀ ਹੈ ਉਹ ਆਪਣੇ ਟੱਬਰ ਬਾਰੇ ਚਿਂਤਿਤ ਨਹੀਂ ਹੁੰਦੀ ਕਿਉਂ ਕਿ ਉਸ ਨੇ ਉਨ੍ਹਾਂ ਸਾਰਿਆਂ ਲਈ ਨਿੱਘੇ ਕੱਪੜੇ ਬਣਾਏ ਹੁੰਦੇ ਹਨ।
22 ਉਹ ਚਾਦਰਾਂ ਬਣਾਉਂਦੀ ਹੈ ਅਤੇ ਪਲੰਘਾਂ ਤੇ ਵਿਛਾਉਂਦੀ ਹੈ ਅਤੇ ਉਹ ਖੁਦ ਮਲ-ਮਲ ਦੇ ਅਤੇ ਜਾਮਨੀ ਕੱਪੜੇ ਪਹਿਨਦੀ ਹੈ।
23 ਹਰ ਕੋਈ ਉਸ ਦੇ ਪਤੀ ਦੀ ਇੱਜ਼ਤ ਕਰਦਾ ਉਹ ਦੇਸ ਦੇ ਆਗੂਆਂ ਵਿੱਚ ਜਗ੍ਹਾ ਪ੍ਰਾਪਤ ਕਰਦਾ ਹੈ।
24 ਉਹ ਬਹੁਤ ਚੰਗੀ ਵਪਾਰਨ ਹੈ। ਉਹ ਕੱਪੜੇ ਅਤੇ ਗਾਤਰੇ ਬਣਾਉਂਦੀ ਹੈ ਅਤੇ ਵਪਾਰੀਆਂ ਨੂੰ ਵੇਚਦੀ ਹੈ।
25 ਆਤਮ-ਵਿਸ਼ਵਾਸ ਅਤੇ ਪ੍ਰਤਿਸ਼ਠਾ ਉਸਦਾ ਪਹਿਰਾਵਾ ਹਨ, ਉਹ ਭਵਿੱਖ ਬਾਰੇ ਸੋਚਕੇ ਹਸ੍ਸ ਸਕਦੀ ਹੈ।
26 ਉਸ ਦਾ ਮੂੰਹ ਸਿਆਣਪ 'ਚ ਖੁਲ੍ਹਦਾ ਉਸ ਦੀ ਜਬਾਨ ਵਿਸ਼ਵਾਸ ਯੋਗ ਹਿਦਾਇਤ ਦਿੰਦੀ ਹੈ।
27 ਉਹ ਕਦੇ ਵੀ ਆਲਸ ਨਹੀਂ ਕਰਦੀ। ਉਹ ਆਪਣੇ ਘਰ ਦੀਆਂ ਵਸਤਾਂ ਦਾ ਧਿਆਨ ਰੱਖਦੀ ਹੈ।
28 ਉਸਦੇ ਬੱਚੇ ਉਸ ਦੀ ਇੱਜ਼ਤ ਕਰਦੇ ਹਨ ਅਤੇ ਉਸ ਨੂੰ ਧੰਨ ਆਖਦੇ ਹਨ ਉਸ ਦਾ ਪਤੀ ਉਸਦੀ ਪ੍ਰਸੰਸਾ ਕਰਦਾ ਹੈ।
29 ਉਸ ਦਾ ਪਤੀ ਆਖਦਾ ਹੈ, "ਇੱਥੇ ਕਈ ਸਮਰੱਥ ਔਰਤਾਂ ਹਨ ਪਰ ਤੂੰ ਮੇਰੀਏ ਪਤਨੀੇ ਉਨ੍ਹਾਂ ਸਭ ਤੋਂ ਚੰਗੀ ਹੈਂ।"
30 ਆਕਰਸ਼ਣ ਛਲੀਆ ਹੈ, ਅਤੇ ਸੁੰਦਰਤਾ ਚਲੀ ਜਾਂਦੀ ਹੈ। ਪਰ ਜਿਹੜੀ ਔਰਤ ਯਹੋਵਾਹ ਤੋਂ ਭੈ ਖਾਂਦੀ ਹੈ, ਉਸਤਤ ਯੋਗ ਹੈ।
31 ਉਸ ਨੂੰ ਉਹ ਇਨਾਮ ਦਿਓ ਜਿਸਦੀ ਉਹ ਅਧਿਕਾਰਨ ਹੈ। ਜਿਹੜੀਆਂ ਗੱਲਾਂ ਉਸਨੇ ਕੀਤੀਆਂ ਉਨ੍ਹਾਂ ਲਈ ਉਸ ਦੀ ਜਣ-ਸਾਧਾਰਣ ਵਿੱਚ ਉਸਤਤ ਕਰੋ।