ਨਾ ਹੋਮ

1 2 3


ਕਾਂਡ 1

1 ਇਹ ਪੁਸਤਕ ਅਲਕੋਸ਼ੀ ਨਹੂਮ ਦੇ ਦਰਸ਼ਨ ਦੀ ਹੈ। ਇਹ ਨੀਨਵਾਹ ਸ਼ਹਿਰ ਲਈ ਸ਼ੋਕਮਈ ਸੰਦੇਸ਼ ਹੈ।
2 ਯਹੋਵਾਹ ਈਰਖਾਲੂ ਅਤੇ ਬਦਲਾਖੋਰ ਪਰਮੇਸ਼ੁਰ ਹੈ। ਉਹ ਦੋਸ਼ੀਆਂ ਨੂੰ ਦੰਡ ਦਿੰਦਾ ਅਤੇ ਉਹ ਬੜਾ ਕਰੋਧਵਾਨ ਹੈ। ਉਹ ਆਪਣੇ ਵੈਰੀਆਂ ਨੂੰ ਸਜ਼ਾ ਦਿੰਦਾ ਹੈ ਅਤੇ ਆਪਣੇ ਵੈਰੀਆਂ ਤੇ ਕਰੋਧਵਾਨ ਰਹਿੰਦਾ ਹੈ।
3 ਯਹੋਵਾਹ ਧੀਰਜਵਾਨ ਹੈ ਪਰ ਉਹ ਸ਼ਕਤੀਸ਼ਾਲੀ ਵੀ ਹੈ ਅਤੇ ਉਹ ਦੋਖੀ ਮਨੁੱਖਾਂ ਨੂੰ ਸਜ਼ਾ ਦਿੱਤੇ ਬਗ਼ੈਰ ਨਹੀਂ ਬਖਸ਼ਦਾ। ਯਹੋਵਾਹ ਬੁਰੇ ਲੋਕਾਂ ਨੂੰ ਸਜ਼ਾ ਦੇਣ ਆ ਰਿਹਾ ਹੈ। ਉਹ ਆਪਣੀ ਤਾਕਤ ਵਿਖਾਉਣ ਲਈ ਹਨੇਰੀ ਝਖ੍ਖੜ ਤੇ ਵਾਵਰੋਲੇ ਲਿਆਵੇਗਾ ਮਨੁੱਖ ਧਰਤੀ ਅਤੇ ਧੂੜ ਤੇ ਚਲਦਾ ਹੈ ਪਰ ਯਹੋਵਾਹ ਬੱਦਲਾਂ
9 ਚ ਚਲਦਾ ਹੈ।
4 ਯਹੋਵਾਹ ਸਮੁੰਦਰ ਨੂੰ ਝਿੜਕ ਕੇ ਆਖੇਗਾ ਤਾਂ ਉਸ ਦਾ ਨੀਰ ਸੁੱਕ ਜਾਵੇਗਾ। ਉਹ ਸਾਰੇ ਦਰਿਆਵਾਂ ਨੂੰ ਸੁਕਾਅ ਦੇਵੇਗਾ। ਬਾਸ਼ਾਨ ਅਤੇ ਕਰਮਲ ਦੀਆਂ ਜਰਖੇਜ਼ ਧਰਤੀਆਂ ਸੁੱਕ ਸੜ ਜਾਂਦੀਆਂ ਹਨ। ਲਬਾਨੋਨ ਦੇ ਫ਼ੁੱਲ ਮੁਰਝਾਅ ਜਾਂਦੇ ਹਨ।
5 ਯਹੋਵਾਹ ਆਵੇਗਾ ਪਹਾੜ ਡਰ ਨਾਲ ਕੰਬਣਗੇ ਅਤੇ ਟਿਲ੍ਲੇ ਪਿਂਘਰ ਜਾਣਗੇ। ਯਹੋਵਾਹ ਆਵੇਗਾ ਤਾਂ ਧਰਤੀ ਭੈਅ ਨਾਲ ਕੰਬੇਗੀ। ਸਿਰਫ਼ ਧਰਤੀ ਹੀ ਨਹੀਂ ਸਗੋਂ ਸਾਰੀ ਦੁਨੀਆਂ ਤੇ ਧਰਤੀ ਤੇ ਵਸਦੇ ਸਭ ਜੀਅ ਭੈਭੀਤ ਹੋਣਗੇ।
6 ਕੋਈ ਵੀ ਮਨੁੱਖ ਯਹੋਵਾਹ ਦੇ ਮਹਾਂਕਰੋਧ ਅੱਗੇ ਠਹਿਰ ਨਾ ਸਕੇਗਾ। ਕੋਈ ਵੀ ਮਨੁੱਖ ਉਸਦਾ ਅੱਗ ਵਾਂਗ ਭਭਕਦਾ ਕਰੋਧ ਸਹਾਰ ਨਾ ਪਾਵੇਗਾ। ਚੱਟਾਨਾਂ ਫ਼ਟ ਜਾਣਗੀਆਂ ਅਤੇ ਉਹ ਆਵੇਗਾ।
7 ਯਹੋਵਾਹ ਚੰਗਾ ਹੈ। ਮੁਸੀਬਤ ਵੇਲੇ ਉਸਦੀ ਸ਼ਰਣ
9 ਚ ਜਾਣਾ ਹੀ ਸੁਰਖਿਅਤ ਹੈ ਅਤੇ ਜੋ ਉਸਤੇ ਭਰੋਸਾ ਰਖਦੇ ਹਨ, ਉਨ੍ਹਾਂ ਦੀ ਉਹ ਰੱਖਿਆ ਕਰਦਾ ਹੈ।
8 ਪਰ ਉਹ ਆਪਣੇ ਵੈਰੀਆਂ ਨੂੰ ਜੜੋਂ ਨਾਸ ਕਰ ਦੇਵੇਗਾ। ਉਹ ਉਨ੍ਹਾਂ ਨੂੰ ਹੜ ਵਾਂਗ ਵਹਾਅ ਕੇ ਲੈ ਜਾਵੇਗਾ ਉਹ ਆਪਣੇ ਵੈਰੀਆਂ ਨੂੰ ਹਨੇਰੇ
9 ਚ ਧੱਕ ਦੇਵੇਗਾ।
9 ਤੁਸੀਂ ਯਹੋਵਾਹ ਦੇ ਖਿਲਾਫ਼ ਵਿਉਂਤਾਂ ਕਿਉਂ ਬਣਾ ਰਹੇ ਹੋ? ਉਹ ਸਤਿਆਨਾਸ ਕਰ ਦੇਵੇਗਾ। ਮੁਸੀਬਤ ਦੂਸਰੀ ਵਾਰ ਨਹੀਂ ਆਵੇਗੀ।
10 ਤੁਸੀਂ ਪੂਰੇ ਤਬਾਹ ਹੋ ਜਾਵੋਂਗੇ ਜਿਵੇਂ ਸੁੱਕੇ ਝਾੜ ਭਠ੍ਠੇ ਵਿੱਚ ਸੜਦੇ ਹਨ ਤੇ ਜਲਦੀ ਭਸਮ ਹੁੰਦੇ ਹਨ।
11 ਅੱਸ਼ੂਰ, ਤੇਰੇ ਵੱਲੋਂ ਇੱਕ ਮਨਖ੍ਖ ਆਇਆ, ਉਸ ਨੇ ਯਹੋਵਾਹ ਦੇ ਵਿਰੁੱਧ ਮਤੇ ਪਕਾੇ, ਅਤੇ ਭੈੜੀ ਮਤ੍ਤ ਦਿੱਤੀ।
12 ਯਹੋਵਾਹ ਨੇ ਯਹੂਦਾਹ ਨੂੰ ਇਹ ਗੱਲਾਂ ਆਖੀਆਂ: "ਭਾਵੇਂ ਅੱਸ਼ੂਰ ਦੇ ਲੋਕ ਪੂਰੇ ਜ਼ੋਰ ਵਿੱਚ ਹਨ, ਉਨ੍ਹਾਂ ਕੋਲ ਵੱਡੀ ਫ਼ੌਜ ਹੈ ਪਰ ਉਹ ਸਾਰੇ ਖਤਮ ਹੋ ਜਾਣਗੇ। ਮੇਰੇ ਲੋਕੋ, ਮੈਂ ਤੁਹਾਨੂੰ ਦੁੱਖ ਦਿੱਤੇ, ਪਰ ਮੈਂ ਤੁਹਾਨੂੰ ਹੋਰ ਦੁੱਖੀ ਨਾ ਹੋਣ ਦੇਵਾਂਗਾ।
13 ਹੁਣ ਮੈਂ ਤੁਹਾਨੂੰ ਆਜ਼ਾਦ ਕਰ ਦੇਵਾਂਗਾ। ਅੱਸ਼ੂਰ ਦੇ ਤੁਸੀਂ ਹੋਰ ਗੁਲਾਮ ਨਾ ਰਹੋਁਗੇ, "ਹੁਣ ਮੈਂ ਤੇਰੇ ਮੋਢਿਆਂ ਤੋਂ ਉਹ ਭਾਰ ਲਾਹ ਸੁੱਟਾਂਗਾ ਅਤੇ ਉਨ੍ਹਾਂ ਜਂਜੀਰਾਂ ਨੂੰ ਜੋ ਤੈਨੂੰ ਜਕੜੀ ਬੈਠੀਆਂ ਹਨ, ਭੰਨ ਸੁੱਟਾਂਗਾ।"
14 ਅੱਸ਼ੂਰ ਦੇ ਪਾਤਸ਼ਾਹ, ਯਹੋਵਾਹ ਨੇ ਤੈਨੂੰ ਇਹ ਸੰਦੇਸ਼ ਦਿੱਤਾ ਹੈ: "ਤੇਰਾ ਨਾਉਂ ਜਾਰੀ ਰੱਖਣ ਲਈ ਤੇਰਾ ਕੋਈ ਉੱਤਰਾਧਿਕਾਰੀ ਨਹੀਂ ਹੋਵੇਗਾ। ਮੈਂ ਤੇਰੇ ਦੇਵਤਿਆਂ ਦੇ ਮੰਦਰ ਵਿੱਚ ਉਕਰੇ ਹੋਏ ਬੁੱਤਾਂ ਅਤੇ ਧਾਤ ਦੀਆਂ ਮੂਰਤਾਂ ਨੂੰ ਤੋੜ ਦਿਆਂਗਾ। ਮੈਂ ਤੇਰੀ ਕਬਰ ਤਿਆਰ ਕਰ ਰਿਹਾ ਹਾਂ ਕਿਉਂ ਜੋ ਤੇਰਾ ਅੰਤ ਨੇੜੇ ਆ ਰਿਹਾ ਹੈ।
15 ਯਹੂਦਾਹ, ਵੇਖ! ਪਹਾੜਾਂ ਉਪਰੋ ਦੀ ਇੱਕ ਸੰਦੇਸ਼ਵਾਹਕ ਖੁਸ਼ਖਬਰੀ ਲੈਕੇ ਆ ਰਿਹਾ ਹੈ। ਉਹ ਆਖਦਾ: ਉੱਥੇ ਸ਼ਾਂਤੀ ਹੈ। ਯਹੂਦਾਹ, ਆਪਣੇ ਪੁਰਬ ਮਨਾ ਤੇ ਆਪਣੇ ਕੀਤੇ ਇਕਰਾਰਾਂ ਨੂੰ, ਪੂਰੇ ਕਰ। ਇਹ ਦੁਸ਼ਟ ਲੋਕ ਮੁੜ ਤੇਰੇ ਉੱਪਰ ਹਮਲਾ ਨਾ ਕਰਨਗੇ ਕਿਉਂ ਕਿ ਉਹ ਸਾਰੇ ਬਦ ਲੋਕ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੇ ਹਨ।
ਕਾਂਡ 2

1 ਦੁਸ਼ਮਣ ਤੇਰੇ ਤੇ ਹਮਲਾ ਕਰਨ ਵਾਲਾ ਹੈ, ਇਸ ਲਈ ਆਪਣੇ ਮਜ਼ਬੂਤ ਸਬਾਨਾਂ ਨੂੰ ਸੁਰਖਿਅਤ ਕਰ ਅਤੇ ਉਨ੍ਹਾਂ ਵੱਲ ਜਾਂਦੇ ਰਾਹਾਂ ਦੀ ਨਿਗਰਾਨੀ ਕਰ। ਯੁੱਧ ਲਈ ਤਿਆਰ ਹੋ ਜਾ, ਆਪਣੇ-ਆਪ ਨੂੰ ਯੁੱਧ ਲਈ ਤਿਆਰ ਕਰ ਲਵੋ।
2 ਹਾਂ, ਯਹੋਵਾਹ ਨੇ ਯਹੂਦਾਹ ਦੇ ਹਂਕਾਰ ਨੂੰ ਬਦਲਿਆ ਉਸਨੇ ਯਾਕੂਬ ਦੇ ਹਂਕਾਰ ਨੂੰ ਇਸਰਾਏਲ ਵਰਗਾ ਕੀਤਾ। ਵੈਰੀਆਂ ਨੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਅੰਗੂਰੀ ਬਾਗ਼ਾਂ ਨੂੰ ਨਸ਼ਟ ਕਰ ਦਿੱਤਾ।
3 ਉਨ੍ਹਾਂ ਫ਼ੌਜੀਆਂ ਦੀਆਂ ਢਾਲਾਂ ਲਾਲ ਹਨ। ਉਨ੍ਹਾਂ ਦੀਆਂ ਵਰਦੀਆਂ ਸੂਹੀਆਂ ਲਾਲ ਹਨ, ਉਨ੍ਹਾਂ ਦੇ ਰੱਥ ਅੱਗ ਵਾਂਗ ਚਮਕਦੇ ਹੋਏ ਯੁੱਧ ਲਈ ਤਿਆਰ ਹਨ ਤੇ ਉਨ੍ਹਾਂ ਦੇ ਘੋੜੇ ਭੱਜਣ ਲਈ ਤਿਆਰ ਹਨ।
4 ਉਹ ਸੜਕਾਂ ਉੱਪਰ ਸਿਰ ਤੋੜ ਭੱਜਦੇ ਹਨ ਉਹ ਚੌਁਕਾਂ ਵਿੱਚ ਇੱਧਰ-ਉਧ੍ਧਰ ਭੱਜ ਜਾਂਦੇ ਹਨ, ਥਾਵੋਂ-ਬਾਵੀਁ ਉਹ ਜਲਦੀਆਂ ਮਸ਼ਾਲਾਂ ਵਾਂਗ ਲਟ ਲਟ ਬਲਦੇ ਹਨ।
5 ਵੈਰੀ ਆਪਣੇ ਸਭ ਤੋਂ ਵਧੀਆ ਸਿਪਾਹੀਆਂ ਨੂੰ ਸਦ੍ਦਦਾ ਹੈ ਉਹ ਜਾਂਦੇ-ਜਾਂਦੇ ਠੇਡਾ ਖਾਂਦੇ ਹਨ ਉਹ ਦੀਵਾਰ ਵੱਲ ਭੱਜਦੇ ਹਨ ਅਤੇ ਆਪਣੀਆਂ ਢਾਲਾਂ ਤਿਆਰ ਕਰਦੇ ਹਨ।
6 ਦਰਿਆਵਾਂ ਦੇ ਫ਼ਾਟਕ ਖੋਲੇ ਜਾਂਦੇ ਹਨ ਅਤੇ ਵੈਰੀ ਹੜ ਵਾਂਗ ਆਕੇ ਪਾਤਸ਼ਾਹ ਦਾ ਮਹਿਲ ਤਬਾਹ ਕਰ ਦਿੰਦੇ ਹਨ।
7 ਦੁਸ਼ਮਣ ਰਾਣੀ ਨੂੰ ਚੁੱਕ ਕੇ ਲੈ ਜਾਂਦੇ ਹਨ ਤੇ ਉਸ ਦੀਆਂ ਦਾਸੀਆਂ ਉਦਾਸ ਘੁੱਗੀ ਵਾਂਗ ਵਿਰਲਾਪ ਕਰਦੀਆਂ ਹਨ ਤੇ ਆਪਣੀ ਛਾਤੀ ਪਿਟਦੀਆਂ ਹਨ।
8 ਨੀਨਵਾਹ ਉਹ ਕੁਂਡ ਵਾਂਗ ਹੈ ਜੋ ਆਪਣਾ ਪਾਣੀ ਗੁਆ ਰਿਹਾ ਹੈ। ਉਹ ਲੋਕ ਚੀਕਦੇ ਹਨ, "ਠਹਿਰੋ! ਨਸ੍ਸਣਾ ਬੰਦ ਕਰੋ!" ਪਰ ਇਸਦਾ ਕੋਈ ਫ਼ਾਇਦਾ ਨਹੀਂ।
9 ਹੇ ਨੀਨਵਾਹ ਨੂੰ ਨਾਸ ਕਰਨ ਵਾਲੇ ਸਿਪਾਹੀਓ ਸਾਰੀ ਚਾਂਦੀ ਲੈ ਜਾਵੋ! ਸਾਰਾ ਸੋਨਾ ਲੈ ਜਾਵੋ! ਇੱਥੇ ਬਹੁਤ ਸਾਰਾ ਖਜ਼ਾਨਾ ਤੇ ਮਾਲ ਹੈ ਤੁਸੀਂ ਸਾਰਾ ਲੈ ਜਾਵੋ।
10 ਹੁਣ, ਪੂਰੇ ਦਾ ਪੂਰਾ ਨੀਨਵਾਹ ਖਾਲੀ ਹੋ ਗਿਆ ਹੈ। ਸਭ ਕੁਝ ਲੁੱਟ ਲਿਆ ਗਿਆ ਸੀ ਅਤੇ ਸ਼ਹਿਰ ਤਬਾਹ ਹੋ ਗਿਆ ਹੈ। ਲੋਕ ਆਪਣਾ ਹੌਂਸਲਾ ਗੁਆ ਬੈਠੇ ਹਨ ਤੇ ਉਨ੍ਹਾਂ ਦੇ ਦਿਲ ਡਰ ਨਾਲ ਪਿਘਲ ਰਹੇ ਹਨ, ਉਨ੍ਹਾਂ ਗੋਡੇ ਆਪਸ
9 ਚ ਰਗੜ ਰਹੇੇ ਹਨ, ਉਨ੍ਹਾਂ ਦੇ ਤੇ ਸ਼ਰੀਰ ਕੰਬ ਰਹੇ ਹਨ ਤੇ ਉਨ੍ਹਾਂ ਦੇ ਮੂੰਹ ਸੁਆਰ ਵਾਂਗ ਹੋ ਗਏ ਹਨ।
11 ਕਿਬ੍ਬੇ ਗਈ ਹੁਣ ਬਬ੍ਬਰ-ਸ਼ੇਰ ਦੀ (ਨੀਨਵਾਹ) ਗੁਫ਼ਾ, ਜਿੱਥੇ ਸ਼ੇਰ ਤੇ ਸ਼ੇਰਨੀਆਂ ਰਹਿੰਦੇ ਸਨ? ਤੇ ਜਿਨ੍ਹਾਂ ਦੇ ਬੱਚੇ ਨਿਡਰ ਸਨ।
12 (ਨੀਨਵਾਹ ਦਾ ਪਾਤਸ਼ਾਹ) ਸ਼ੇਰ ਲੋਕਾਂ ਨੂੰ ਮਾਰ ਕੇ ਆਪਣੇ ਬੱਚਿਆਂ ਤ੍ਤੇ ਸ਼ੇਰਨੀ ਦਾ ਢਿੱਡ ਭਰਦਾ ਹੀ। ਉਸਨੇ ਆਪਣੀ ਗੁਫ਼ਾ (ਨੀਨਵਾਹ) ਆਦਮੀਆਂ ਦੀਆਂ ਲੋਬਾਂ ਨਾਲ ਭਰ ਲਈ ਉਸਨੇ ਆਪਣੀ ਗੁਫ਼ਾ ਉਨ੍ਹਾਂ ਮਾਰੀਆਂ ਹੋਈਆਂ ਔਰਤਾਂ ਨਾਲ ਭਰ ਲਈ।
13 ਯਹੋਵਾਹ ਸਰਬ-ਸ਼ਕਬੀਮਾਨ, ਆਖਦਾ ਹੈ, "ਮੈਂ ਤੇਰੇ ਖਿਲਾਫ਼ ਹਾਂ, ਨੀਨਵਾਹ! ਮੈਂ ਤੇਰੇ ਰੱਥ ਸਾੜਾਂਗਾ ਤੇ ਤੇਰੇ ਜਵਾਨ ਸ਼ੇਰ ਯੁੱਧ ਵਿੱਚ ਮਾਰ ਸੁੱਟਾਂਗਾ। ਮੁੜ ਤੂੰ ਇਸ ਧਰਤੀ ਤੇ ਨਾ ਕਿਸੇ ਦਾ ਸ਼ਿਕਾਰ ਨਾ ਕਰ ਸਕੇਂਗਾ। ਅਤੇ ਮੁੜ ਲੋਕ ਤੇਰੇ ਹਲਕਾਰਿਆਂ ਤੋਂ ਬੁਰੀਆਂ ਖਬਰਾਂ ਨਾ ਸੁਣਨਗੇ।"
ਕਾਂਡ 3

1 ਹਤਿਆਰਿਆਂ ਦੇ ਸ਼ਹਿਰ ਨੂੰ ਲਾਹਨਤ। ਉਹ ਦੁਰਘਟਨਾ ਦਾ ਸਾਮ੍ਹਣਾ ਕਰੇਗਾ। ਨੀਨਵਾਹ ਘ੍ਰਿਣਾ ਨਾਲ ਭਰਪੂਰ ਹੈ ਅਤੇ ਇਸ ਸ਼ਹਿਰ ਵਿੱਚ ਉਹ ਚੀਜ਼ਾ ਹਨ ਜੋ ਕਿ ਦੂਜੇ ਦੇਸਾਂ ਚੋ ਲੁੱਟੀਆਂ ਗਈਆਂ ਹਨ। ਇਸ ਸ਼ਹਿਰ, ਸ਼ਿਕਾਰ ਹੋਏ ਅਤੇ ਮਾਰਿਆਂ ਹੋਇਆਂ ਲੋਕਾਂ ਨਾਲ ਭਰਪੂਰ ਹੈ।
2 ਤੂੰ ਸੁਣ ਸਕਦਾ ਹੈਂ: ਚਾਬੁਕਾਂ ਦਾ ਖੜਾਕ, ਪਹੀਆਂ ਦੀ ਘੂਕਰ, ਘੋੜਿਆਂ ਦੀ ਟਾਪ ਤੇ ਉਛਲਦੇ ਰੱਥਾਂ ਦੀਆਂ ਆਵਾਜ਼ਾਂ।
3 ਘੁੜ ਸਵਾਰ ਹਮਲਾ ਕਰ ਰਹੇ ਹਨ, ਉਨ੍ਹਾਂ ਦੀਆਂ ਸ਼ਮਸ਼ੀਰਾਂ ਚਮਕਦੀਆਂ ਹਨ ਬਹੁਤ ਸਾਰੀਆਂ ਲੋਬਾਂ ਦਾ ਢੇਰ ਪਿਆ ਹੈ ਅਣਗਿਣਤ ਲਾਸ਼ਾਂ ਦੇ ਢੇਰ ਲੋਕ ਲਤਾੜ ਕੇ ਲੰਘ ਰਹੇ ਹਨ।
4 ਇਹ ਸਭ ਨੀਨਵਾਹ ਕਾਰਣ ਹੋਇਆ ਨੀਨਵਾਹ ਉਸ ਵੇਸਵਾ ਵਾਂਗ ਹੈ ਜੋ ਕਦੇ ਸਂਤੁਸਟ ਨਹੀਂ ਹੁੰਦੀ। ਉਸਨੂੰ ਵਧ ਤੋਂ ਵਧ ਚਾਹੀਦਾ ਸੀ। ਉਸਨੇ ਆਪਣੇ-ਆਪ ਨੂੰ ਬਹੁਤ ਦੇਸਾਂ ਨੂੰ ਵੇਚਿਆ ਅਤੇ ਆਪਣਾ ਜਾਦੂ ਵਰਤਕੇ ਉਨ੍ਹਾਂ ਨੂੰ ਆਪਣਾ ਗੁਲਾਮ ਬਣਾ ਲਿਆ।
5 ਯਹੋਵਾਹ ਸਰਬ-ਸ਼ਕਤੀਮਾਨ ਆਖਦਾ, "ਨੀਨਵਾਹ, ਮੈਂ ਤੇਰੇ ਵਿਰੁੱਧ ਹਾਂ। ਮੈਂ ਤੇਰਾ ਘਗਰਾ ਤੇਰੇ ਮੂੰਹ ਤੋਂ ਚੁੱਕ ਦਿਆਂਗਾ ਤਾਂ ਜੋ ਕੌਮਾਂ ਤੇਰਾ ਨੰਗੇਜ਼ ਵੇਖ ਸਕਣ। ਇਹ ਤੈਨੂੰ ਸ਼ਰਮਸਾਰੀ ਲਿਆਵੇਗਾ।
6 ਮੈਂ ਤੇਰੇ ਤੇ ਚਿਕ੍ਕੜ ਸੁੱਟਾਂਗਾ ਮੈਂ ਤੇਰੇ ਨਾਲ ਨਫ਼ਰਤ ਭਰਿਆ ਸਲੂਕ ਕਰਾਂਗਾ ਲੋਕ ਤੇਰੇ ਵੱਲ ਵੇਖਕੇ ਤੇਰਾ ਮਜ਼ਾਕ ਉਡਾਉਣਗੇ।
7 ਜਿਹੜਾ ਵੀ ਤੈਨੂੰ ਵੇਖਦਾ, ਤੈਥੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਹੈ। ਉਹ ਆਖਦਾ,
9 ਨੀਨਵਾਹ ਤਬਾਹ ਹੋ ਗਿਆ। ਉਸਨੂੰ ਕੌਣ ਰੋਵੇਗਾ?9 ਨੀਨਵਾਹ, ਮੈਂ ਜਾਣਦਾ ਹਾਂ ਕਿ ਮੈਂ ਤੈਨੂੰ ਦਿਲਾਸਾ ਦੇਣ ਵਾਲਾ ਨਹੀਂ ਭਾਲ ਸਕਦਾ।"
8 ਨੀਨਵਾਹ, ਕੀ ਤੂੰ ਨੀਲ ਦਰਿਆ ਦੇ ਬੀਬਸ ਤੋਂ ਚੰਗਾ ਹੈਂ? ਨਹੀਂ! ਉਸਦੇ ਵੀ ਚਾਰੋ ਤਰਫ਼ ਪਾਣੀ ਸੀ ਜਿਸ ਦੀ ਉਹ ਆਪਣੇ ਵੈਰੀਆਂ ਤੋਂ ਬਚਣ ਲਈ ਪਨਾਹ ਲੈਂਦਾ ਸੀ ਉਹ ਪਾਣੀ ਦੁਸ਼ਮਣ ਤੋਂ ਬਚਣ ਲਈ ਦੀਵਾਰ ਦਾ ਕੰਮ ਕਰਦੇ ਸਨ।
9 ਕੂਸ਼ ਅਤੇ ਮਿਸਰ ਨੇ ਬੀਬਸ ਨੂੰ ਬੇਅੰਤ ਬਲ ਦਿੱਤਾ। ਪੂਟ ਅਤੇ ਲੂਬੀਮ ਉਸਦੇ ਸਹਾਇਕ ਹੋਏ।
10 ਪਰ ਫ਼ਿਰ ਵੀ ਬੀਬਸ ਨੂੰ ਹਾਰ ਹੋਈ ਅਤੇ ਉਸਦੇ ਮਨੁੱਖ ਦੂਜੇ ਦੇਸਾਂ ਵਿੱਚ ਅਸੀਰ ਕਰਕੇ ਲੈ ਜਾੇ ਗਏ। ਹਰ ਗਲੀ ਦੀ ਨੁਕ੍ਕੜ ਤੇ ਸੈਨਿਕਾਂ ਨੇ ਉਸਦੇ ਬੱਚਿਆਂ ਨੂੰ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰਿਆ। ਖਾਸ ਮਨੁੱਖਾਂ ਨੂੰ ਆਪਣੇ ਦਾਸ ਬਣਾ ਕੇ ਰੱਖਣ ਲਈ ਉਨ੍ਹਾਂ ਨੇ ਆਪਸ ਵਿੱਚ ਗੁਣੇ ਪਾਏ। ਉਨ੍ਹਾਂ ਨੇ ਬੀਬਸ ਦੇ ਸਾਰੇ ਵਿਸ਼ੇਸ਼ ਮਨੁੱਖਾਂ ਨੂੰ ਜਂਜੀਰਾਂ ਨਾਲ ਜੜਕਿਆ।
11 ਇਸ ਲਈ ਨੀਨਵਾਹ, ਤੂੰ ਵੀ ਸ਼ਰਾਬੀ ਵਾਂਗ ਡਿੱਗ ਪਵੇਂਗਾ। ਤੂੰ ਦੁਸ਼ਮਣਾ ਤੋਂ ਲੁਕਣ ਖਾਤਰ ਇੱਕ ਸੁਰਖਿਅਤ ਜਗ੍ਹਾ ਦੀ ਤਲਾਸ਼ ਕਰਨ ਦੀ ਕੋਸ਼ਿਸ ਕਰਁੇਗਾ।
12 ਪਰ ਹੇ ਨੀਨਵਾਹ! ਤੇਰੇ ਸਾਰੇ ਮਜ਼ਬੂਤ ਗਢ਼ ਅੰਜੀਰ ਦੇ ਦ੍ਰਖਤਾਂ ਵਾਂਗ ਹੋਣਗੇ। ਜਦੋਂ ਅੰਜੀਰ ਪਹਿਲਾਂ ਪਕਦੀ ਹੈ, ਜੇਕਰ ਉਨ੍ਹਾਂ ਨੂੰ ਹਿਲਾਇਆ ਜਾਵੇ, ਤਾਂ ਉਹ ਖਾਣ ਵਾਲੇ ਦੇ ਮੂੰਹ ਵਿੱਚ ਡਿੱਗਣਗੀਆਂ।
13 ਨੀਨਵਾਹ, ਤੇਰੇ ਸਿਪਾਹੀ ਔਰਤਾਂ ਵਰਗੇ ਹਨ, ਜਿਨ੍ਹਾਂ ਨੂੰ ਵੈਰੀ ਚੁੱਕਣ ਲਈ ਤਿਆਰ ਹਨ। ਤੇਰੇ ਫ਼ਾਟਕ ਤੇਰੇ ਵੈਰੀਆਂ ਦੇ ਅੰਦਰ ਆਉਣ ਲਈ ਚੌਰ-ਚੌਪਟ ਖੁਲ੍ਹੇ ਹਨ ਅਤੇ ਫ਼ਾਟਕਾਂ ਦੀਆਂ ਲੱਕੜਾਂ ਦੀਆਂ ਫਟ੍ਟੀਆਂ ਅੱਗ ਨਾਲ ਸਾੜ ਦਿੱਤੀਆਂ ਗਈਆਂ ਹਨ।
14 ਆਪਣੇ ਸ਼ਹਿਰ ਲਈ ਪਾਣੀ ਇਕੱਠਾ ਕਰ ਲੈ ਕਿਉਂ ਕਿ ਵੈਰੀਆਂ ਦੇ ਸਿਪਾਹੀ ਤੇਰੇ ਸ਼ਹਿਰ ਨੂੰ ਘੇਰ ਲੈਣਗੇ। ਉਹ ਕਿਸੇ ਵੀ ਮਨੁੱਖ ਨੂੰ ਸ਼ਹਿਰ ਅੰਦਰ ਪਾਣੀ ਜਾਂ ਅੰਨ ਨਾ ਲਿਆਉਣ ਦੇਣਗੇ। ਆਪਣੇ ਗਢ਼ਾਂ ਨੂੰ ਮਜ਼ਬੂਤ ਕਰ। ਮਿੱਟੀ ਵਿੱਚ ਜਾ। ਗਾਰਾ ਲਤਾੜ, ਆਵਾ ਪਕਾਅ ਅਤੇ ਹੋਰ ਇੱਟਾਂ ਤਿਆਰ ਕਰ।
15 ਤੂੰ ਉਹ ਸਭ ਕੁਝ ਕਰ ਸਕਦਾ ਹੈਂ, ਪਰ ਅੱਗ ਤੈਨੂੰ ਬਿਲਕੁਲ ਸੁਆਹ ਕਰ ਦੇਵੇਗੀ ਅਤੇ ਤੂੰ ਤਲਵਾਰ ਨਾਲ ਵਢਿਆ ਜ੍ਜਾਵੇਂਗਾ। ਤੇਰੀ ਜ਼ਮੀਨ ਟਿਡ੍ਡੀਦਲ ਵੱਲੋਂ ਖਾਧੀ ਜ਼ਮੀਨ ਵਾਂਗ ਉਜ੍ਜੜ ਜਾਵੇਗੀ। ਜਿਵੇਂ ਕਿ ਟਿੱਡੀਆਂ ਦਾ ਦਲ ਆਇਆ ਤੇ ਸਭ ਕੁਝ ਵੀਰਾਨ ਕਰ ਗਿਆ ਹੋਵੇ।ਨੀਨਵਾਹ ਤੂੰ ਆਪਣੇ-ਆਪਨੂੰ ਸਲਾ ਵਾਂਗ ਵਧਾਇਆ ਆਪਣੇ-ਆਪ ਨੂੰ ਟਿੱਡੀ ਦਲ ਵਾਂਗ ਵਧਾਇਆ।
16 ਤੇਰੇ ਕੋਲ ਬਹੁਤ ਸਾਰੇ ਵਪਾਰੀ ਹਨ ਜੋ ਬਾਓਁ ਬਾਵੇਂ ਜਾਂਦੇ ਤੇ ਵਸਤਾਂ ਖਰੀਦਦੇ ਹਨ। ਉਨ੍ਹਾਂ ਦੀ ਗਿਣਤੀ ਅਕਾਸ਼
9 ਚ ਤਾਰਿਆਂ ਜਿੰਨੀ ਹੈ। ਉਨ੍ਹਾਂ ਦੀ ਤਾਦਾਤ ਉਸ ਟਿੱਡੀ ਦਲ ਵਾਂਗਰਾਂ ਹੈ ਜੋ ਆਉਂਦਾ ਹੈ ਤੇ ਸਭ ਕੁਝ ਚਟ੍ਟ ਕਰ ਜਾਂਦਾ ਹੈ। ਜਦੋਂ ਸਭ ਕੁਝ ਸਾਫ਼ ਕਰ ਲੈਂਦਾ ਹੈ ਤਾਂ ਮੁੜ ਜਾਂਦਾ ਹੈ।
17 ਤੇਰੇ ਸ਼ਾਹੀ ਲੋਕ ਵੀ ਉਨ੍ਹਾਂ ਟਿੱਡੀਆਂ ਵਾਂਗ ਹਨ। ਤੇਰੇ ਸੈਨਾਪਤੀ ਸਲ੍ਹਾ ਦੇ ਦਲਾਂ ਵਾਂਗ ਹਨ ਜੋ ਸਰਦੀਆਂ ਦੇ ਦਿਨਾਂ ਵਿੱਚ ਪੱਥਰ ਦੀਆਂ ਦੀਵਾਰਾਂ ਤੇ ਟਿਕਦਾ ਹੈ, ਜਦੋਂ ਸੂਰਜ ਚੜਦਾ ਹੈ, ਦੀਵਾਰ ਗਰਮ ਹੋਣ ਲੱਗਦੀ ਹੈ, ਤਾਂ ਉੱਡ ਜਾਂਦਾ ਹੈ ਤੇ ਕਿਸੇ ਨੂੰ ਪਤਾ ਨਹੀਂ ਲਗਦਾ ਕਿ ਉਹ ਕਿੱਥੋ ਗਿਆ। ਤੇਰੇ ਸੈਨਾਪਤੀ ਤੇ ਸ਼ਾਹੀ ਅਫ਼ਸਰ ਵੀ ਇਵੇਂ ਹੀ ਹਨ।
18 ਹੇ ਅੱਸ਼ੂਰ ਦੇ ਪਾਤਸ਼ਾਹ, ਤੇਰੇ ਆਜੜੀ (ਆਗੂ) ਵੀ ਘੂਕ ਸੁਤ੍ਤੇ ਪਏ ਹਨ। ਉਹ ਤਾਕਤਵਰ ਮਨੁੱਖ ਲੰਮੇ ਪਏ ਹੋਏ ਹਨ। ਤੇ ਤੇਰੀਆਂ ਭੇਡਾਂ (ਉਮ੍ਮਤਾਂ) ਪਹਾੜਾਂ ਉੱਪਰ ਖਿਲਰੀਆਂ-ਵਿਚਰਦੀਆਂ ਹਨ ਤੇ ਕੋਈ ਅਜਿਹਾ ਮਨੁੱਖ ਨਹੀਂ ਜਿਹੜਾ ਉਨ੍ਹਾਂ ਨੂੰ ਵਾਪਸ ਲਿਆਵੇ।
19 ਨੀਨਵਾਹ! ਤੂੰ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈਂ ਪਰ ਕੋਈ ਤੇਰਾ ਘਾਵ ਪੂਰ ਨਹੀਂ ਸਕਦਾ। ਜਿਹੜਾ ਵੀ ਕੋਈ ਤੇਰਾ ਦੁਰ-ਸਮਾਚਾਰ ਸੁਣਦਾ ਹੈ ਤਾੜੀਆਂ ਮਾਰਦਾ ਹੈ। ਉਹ ਸਭ ਖੁਸ਼ ਹਨ। ਕਿਉਂ ਕਿ ਜੋ ਕਸ਼ਟ ਤੂੰ ਹਮੇਸ਼ਾ ਉਨ੍ਹਾਂ ਨੂੰ ਦਿੰਦਾ ਰਿਹਾ ਉਸ ਕਾਰਣ ਉਹ ਬੜੇ ਦੁੱਖੀ ਸਨ।