ਜ਼ਿਕਰ ਯਾਹ

1 2 3 4 5 6 7 8 9 10 11 12 13 14


ਕਾਂਡ 1

1 ਬਰਕਯਾਹ ਦੇ ਪੁੱਤਰ ਜ਼ਕਰਯਾਹ ਨੂੰ ਯਹੋਵਾਹ ਵੱਲੋਂ ਇਹ ਬਾਣੀ ਹੋਈ। ਇਹ ਫ਼ਾਰਸ ਦੇ ਪਾਤਸ਼ਾਹ ਦਾਰਾ ਦੇ ਦੂਜੇ ਸਾਲ ਦੇ ਵੇਂ ਮਹੀਨੇ ਦੀ ਗੱਲ ਹੈ। (ਜ਼ਕਰਯਾਹ ਬਰਕਯਾਹ ਦਾ ਪੁੱਤਰ ਸੀ ਅਤੇ ਬਰਕਯਾਹ ਇੱਦੋ ਨਬੀ ਦਾ ਪੁੱਤਰ ਸੀ।) ਉਹ ਸੰਦੇਸ਼ ਇਉਂ ਸੀ:
2 ਯਹੋਵਾਹ ਤੁਹਾਡੇ ਪੁਰਖਿਆਂ ਤੇ ਬਹੁਤ ਕ੍ਰੋਧਵਾਨ ਹੋਇਆ।
3 ਇਸ ਲਈ ਤੁਸੀਂ ਲੋਕਾਂ ਨੂੰ ਇਹ ਗੱਲਾਂ ਜ਼ਰੂਰ ਆਖਣਾ। ਯਹੋਵਾਹ ਦਾ ਕਹਿਣਾ ਹੈ, "ਤੁਸੀਂ ਮੇਰੇ ਵੱਲ ਪਰਤੋਂ ਮੈਂ ਤੁਹਾਡੇ ਵੱਲ ਪਰਤਾਂਗਾ।" ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ।
4 ਉਸ ਨੇ ਆਖਿਆ, "ਆਪਣੇ ਪੁਰਖਿਆਂ ਵਾਂਗ ਨਾ ਕਰੋ। ਪਹਿਲਾਂ ਨਬੀਆਂ ਨੇ ਉਨ੍ਹਾਂ ਨੂੰ ਕਿਹਾ ਸੀ, 9 ਯਹੋਵਾਹ ਸਰਬ ਸ਼ਕਤੀਮਾਨ ਆਖਦਾ: ਆਪਣੇ ਜਿਉਣ ਦੇ ਬਦ-ਢੰਗ ਤੋਂ ਹਟ ਜਾਵੋ। ਬਦ ਕਰਤੂਤਾਂ ਕਰਨੀਆਂ ਬੰਦ ਕਰ ਦਿਓ।9 ਪਰ ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ ਅਤੇ ਮੇਰਾ ਪਾਲਣ ਨਹੀਂ ਕੀਤਾ।" ਯਹੋਵਾਹ ਨੇ ਇਹ ਗੱਲਾਂ ਆਖੀਆਂ।
5 ਪਰਮੇਸ਼ੁਰ ਨੇ ਆਖਿਆ, "ਤੁਹਾਡੇ ਪੁਰਖੇ ਖਤਮ ਹੋ ਗਏ ਅਤੇ ਨਬੀ ਵੀ ਸਦੀਵ ਜਿਉਂਦੇ ਨਾ ਰਹਿਣਗੇ।
6 ਨਬੀ ਮੇਰੇ ਸੇਵਕ ਸਨ। ਮੈਂ ਉਨ੍ਹਾਂ ਨੂੰ ਤੁਹਾਡੇ ਪੁਰਖਿਆਂ ਕੋਲ ਆਪਣੀਆਂ ਸਿਖਿਆਵਾਂ ਅਤੇ ਨੇਮਾਂ ਨਾਲ ਭੇਜਿਆ ਅਤੇ ਅਖੀਰੀ ਉਨ੍ਹਾਂ ਨੇ ਉਨ੍ਹਾਂ ਨੂੰ ਪਾਠ ਸਿਖਾੇ। ਉਨ੍ਹਾਂ ਕਿਹਾ, 9 ਯਹੋਵਾਹ ਸਰਬ ਸ਼ਕਤੀਮਾਨ ਨੇ ਸਾਡੀਆਂ ਕਰਨੀਆਂ ਅਤੇ ਰਾਹਾਂ ਅਨੁਸਾਰ ਸਾਨੂੰ ਸਜ਼ਾ ਦਿੱਤੀ।9 ਇਸ ਲਈ ਉਹ ਪਰਮੇਸ਼ੁਰ ਵੱਲ ਵਾਪਸ ਪਰਤੇ।"
7 ਜਦੋਂ ਫ਼ਾਰਸ ਦਾ ਪਾਤਸ਼ਾਹ ਦਾਰਾ ਰਾਜ ਕਰਦਾ ਸੀ ਉਸਦੇ ਰਾਜ ਦੇ ਦੂਜੇ ਵਰ੍ਹੇ ਦੇ 11 ਵੇਂ ਮਹੀਨੇ (ਸਬਾਟ ਦੇ ਮਹੀਨੇ) ਦੇ 24 ਵੇਂ ਦਿਨ, ਯਹੋਵਾਹ ਵੱਲੋਂ ਜ਼ਕਰਯਾਹ ਨੂੰ ਇੱਕ ਹੋਰ ਸੰਦੇਸ਼ ਹੋਇਆ। (ਇਹ ਜ਼ਕਰਯਾਹ ਬਰਕਯਾਹ ਦਾ ਪੁੱਤਰ ਅਤੇ ਬਰਕਯਾਹ ਇੱਦੋ ਨਬੀ ਦਾ ਪੁੱਤਰ ਸੀ।) ਸੰਦੇਸ਼ ਇਉਂ ਹੈ:
8 ਰਾਤ ਵੇਲੇ, ਮੈਂ ਇੱਕ ਆਦਮੀ ਨੂੰ ਲਾਲ ਘੋੜੇ ਤੇ ਸਵਾਰ ਵੇਖਿਆ ਉਹ ਵਾਦੀ ਵਿੱਚ ਮਹਿਂਦੀ ਦੀਆਂ ਝਾੜੀਆਂ ਵਿਚਕਾਰ ਖੜੋਤਾ ਸੀ। ਉਸਦੇ ਪਿੱਛੇ ਲਾਲ, ਭੂਰੇ ਅਤੇ ਚਿੱਟੇ ਘੋੜੇ ਸਨ।
9 ਮੈਂ ਕਿਹਾ, "ਸੁਆਮੀ, ਇੰਨੇ ਘੋੜੇ ਕਾਹਦੇ ਲਈ ਹਨ?"ਤੱਦ ਇੱਕ ਫ਼ਰਿਸ਼ਤੇ ਨੇ ਮੇਰੇ ਨਾਲ ਬੋਲਦਿਆਂ ਕਿਹਾ, "ਮੈਂ ਤੈਨੂੰ ਵਿਖਾਵਾਂਗਾ ਕਿ ਇਹ ਘੋੜੇ ਕਾਹਦੇ ਲਈ ਹਨ।"
10 ਤੱਦ ਮਹਿਂਦੀ ਦੇ ਬੂਟਿਆਂ ਵਿਚਕਾਰ ਖੜੋਤੇ ਮਨੁੱਖ ਨੇ ਕਿਹਾ, "ਯਹੋਵਾਹ ਨੇ ਧਰਤੀ ਤੇ ਇੱਧਰ-ਉਧ੍ਧਰ ਜਾਣ ਲਈ ਇਹ ਘੋੜੇ ਭੇਜੇ ਹਨ।"
11 ਤਦ ਉਨ੍ਹਾਂ ਘੋੜਿਆਂ ਨੇ ਮਹਿਂਦੀ ਦੀਆਂ ਝਾੜੀਆਂ ਵਿਚਕਾਰ ਖੜੇ ਯਹੋਵਾਹ ਦੇ ਦੂਤ ਨੂੰ ਆਖਿਆ, "ਅਸੀਂ ਖੁਦ ਧਰਤੀ ਤੇ ਇੱਧਰ-ਉਧ੍ਧਰ ਜਾਕੇ ਵੇਖਿਆ ਹੈ ਤੇ ਸਾਰੀ ਧਰਤੀ ਸ਼ਾਂਤ ਅਤੇ ਚੁੱਪ ਹੈ।"
12 ਤਦ ਯਹੋਵਾਹ ਦੇ ਦੂਤ ਨੇ ਆਖਿਆ, 9 ਯਹੋਵਾਹ੦ ਤੂੰ ਕਦੋਂ ਯਰੂਸ਼ਲਮ ਅਤੇ ਯਹੂਦਾਹ ਦੇ ਸ਼ਹਿਰਾਂ ਉੱਤੇ ਸ਼ਾਂਤੀ ਤੇ ਸੁੱਖ ਬਹਾਲ ਕਰੇਂਗਾ? ਸੱਤਰ ਸਾਲ ਹੋ ਗਏ ਹਨ ਤੈਨੂੰ ਇਨ੍ਹਾਂ ਸ਼ਹਿਰਾਂ ਤੇ ਆਪਣੀ ਕਰੋਪੀ ਵਿਖਾਉਂਦਿਆਂ।9
13 ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰ ਰਿਹਾ ਸੀ ਫ਼ਿਰ ਯਹੋਵਾਹ ਨੇ ਉਸ ਦੂਤ ਨੂੰ ਜਵਾਬ ਦਿੱਤਾ। ਯਹੋਵਾਹ ਨੇ ਉਸਨੂੰ ਸੁਖ ਸ਼ਾਂਤੀ ਤੇ ਅਮਨ ਵਾਲੇ ਸ਼ਬਦ ਕਹੇ।
14 ਫ਼ਿਰ ਦੂਤ ਨੇ ਮੈਨੂੰ ਲੋਕਾਂ ਨੂੰ ਇਹ ਗੱਲਾਂ ਦੱਸਣ ਲਈ ਕਿਹਾ, ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ: "ਮੈਨੂੰ ਯਰੂਸ਼ਲਮ ਅਤੇ ਸੀਯੋਨ ਲਈ ਡਾਢਾ ਪਿਆਰ ਹੈ।
15 ਅਤੇ ਜਿਹੜੀਆਂ ਕੌਮਾਂ ਆਪਣੇ-ਆਪ ਨੂੰ ਬੜੀਆਂ ਸੁਰਖਿਅਤ ਸਮਝਦੀਆਂ ਹਨ ਉਨ੍ਹਾਂ ਤੇ ਮੈਂ ਬੜਾ ਨਾਰਾਜ਼ ਹਾਂ ਮੈਂ ਰਤਾ ਗੁੱਸੇ ਵਿੱਚ ਸੀ ਤੇ ਮੈਂ ਉਨ੍ਹਾਂ ਕੌਮਾਂ ਨੂੰ ਆਪਣੀ ਪਰਜਾ ਨੂੰ ਸਜ਼ਾ ਦੇਣ ਲਈ ਠਹਿਰਾਇਆ। ਪਰ ਉਨ੍ਹਾਂ ਕੌਮਾਂ ਨੇ ਬਹੁਤ ਨੁਕਸਾਨ ਕਰ ਦਿੱਤਾ।"
16 ਇਸ ਲਈ ਯਹੋਵਾਹ ਕਹਿੰਦਾ ਹੈ, "ਮੈਂ ਮੁੜ ਆਵਾਂਗਾ ਅਤੇ ਯਰੂਸ਼ਲਮ ਵਿੱਚ ਆਰਾਮ ਬਹਾਲ ਕਰਾਂਗਾ।" ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ, 9 ਯਰੂਸ਼ਲਮ ਮੁੜ ਉਸਾਰਿਆ ਜਾਵੇਗਾ ਅਤੇਮੇਰਾ ਭਵਨ ਉੱਥੇ ਬਣੇਗਾ।9
17 ਦੂਤ ਨੇ ਇਹ ਵੀ ਕਿਹਾ, "ਯਹੋਵਾਹ ਸ਼ਕਤੀਮਾਨ ਆਖਦਾ ਹੈ, 9 ਮੇਰਾ ਸ਼ਹਿਰ ਮੁੜ ਧਨਾਢ ਹੋਵੇਗਾ। ਮੈਂ ਸੀਯੋਨ ਨੂੰ ਸੁਖ ਦੇਵਾਂਗਾ। ਤੇ ਯਰੂਸ਼ਲਮ ਨੂੰ ਮੁੜ ਮੈਂ ਆਪਣਾ ਖਾਸ ਸ਼ਹਿਰ ਚੁਣਾਂਗਾ।"9
18 ਤਦ ਮੈਂ ਉੱਪਰ ਵੱਲ ਵੇਖਿਆ ਤਾਂ ਮੈਨੂੰ ਚਾਰ ਸਿੰਗਾਂ ਦੇ ਦਰਸ਼ਨ ਹੋਏ।
19 ਤੱਦ ਮੈਂ ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਉਸਨੂੰ ਪੁਛਿਆ, "ਇਨ੍ਹ੍ਹਾਂ ਸਿੰਗਾਂ ਦਾ ਕੀ ਅਰਬ ਹੈ?" ਉਸ ਨੇ ਕਿਹਾ, "ਇਹ ਸਿੰਗ (ਸ਼ਕਤੀਸ਼ਾਲੀ ਕੌਮਾਂ) ਹਨ, ਜਿਨ੍ਹਾਂ ਨੇ ਇਸਰਾਏਲ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਓਪਰੇ ਦੇਸਾਂ ਵਿੱਚ ਜਾਣ ਲਈ ਮਜਬੂਰ ਕਰ ਦਿੱਤਾ।"
20 ਯਹੋਵਾਹ ਨੇ ਮੈਨੂੰ ਚਾਰ ਕਾਮਿਆਂ ਦੇ ਦਰਸ਼ਨ ਕਰਵਾਏ।
21 ਮੈਂ ਉਸਨੂੰ ਪੁਛਿਆ, "ਇਹ ਚਾਰ ਮਜ਼ਦੂਰ ਕੀ ਕਰਨ ਆ ਰਹੇ ਹਨ?"ਉਸ ਨੇ ਕਿਹਾ, "ਇਹ ਉਹ ਸਿੰਗ ਹਨ ਜਿਨ੍ਹਾਂ ਨੇ ਯਹੂਦਾਹ ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਓਪਰੇ ਦੇਸਾਂ ਵਿੱਚ ਧੱਕ ਦਿੱਤਾ। ਸਿੰਗਾਂ ਨੇ ਯਹੂਦਾਹ ਦੇ ਲੋਕਾਂ ਨੂੰ ਓਪਰੇ ਦੇਸਾਂ ਵਿੱਚ ਸੁਟਿਆ। ਇਹ ਸਿੰਗ ਕਿਸੇ ਤੇ ਰਹਿਮ ਨਹੀਂ ਕਰਦੇ ਪਰ ਇਹ ਚਾਰ ਕਾਮੇ ਉਨ੍ਹਾਂ ਸਿੰਗਾਂ ਨੂੰ ਡਰਾਉਣ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਲਈ ਆਏ ਹਨ।"
ਕਾਂਡ 2

1 ਤਦ ਮੈਂ ਉੱਪਰ ਨੂੰ ਵੇਖਿਆ, ਤਾਂ ਮੈਂ ਇੱਕ ਮਨੁੱਖ ਨੂੰ ਰਸੀ ਨਾਲ ਵਸਤਾਂ ਨੂੰ ਨਾਪਦਿਆਂ ਵੇਖਿਆ।
2 ਮੈਂ ਉਸਨੂੰ ਪੁਛਿਆ, "ਤੂੰ ਕਿੱਥੋ ਜਾ ਰਿਹਾ ਹੈਂ?"ਉਸਨੇ ਮੈਨੂੰ ਕਿਹਾ, "ਮੈਂ ਯਰੂਸ਼ਲਮ ਨੂੰ ਨਾਪਣ ਆਇਆ ਹਾਂ ਕਿ ਉਹ ਕਿੰਨਾ ਚੌੜਾ ਅਤੇ ਕਿੰਨਾ ਕੁ ਲੰਬਾ ਹੈ?"
3 ਤਦ ਜਿਹੜਾ ਦੂਤ ਮੇਰੇ ਨਾਲ ਗੱਲ ਕਰ ਰਿਹਾ ਸੀ, ਬਾਹਰ ਚਲਾ ਗਿਆ ਅਤੇ ਦੂਜਾ ਦੂਤ ਉਸ ਨੂੰ ਮਿਲਣ ਲਈ ਬਾਹਰ ਨਿਕਲਿਆ।
4 ਉਸ ਨੇ ਉਸ ਨੂੰ ਕਿਹਾ, "ਨੱਸ ਕੇ ਜਾ ਅਤੇ ਉਸ ਨੌਜੁਆਨ ਨੂੰ ਆਖ ਕਿ ਯਰੂਸ਼ਲਮ ਇੰਨਾ ਵਿਸ਼ਾਲ ਹੈ ਕਿ ਨਾਪਿਆ ਨਾ ਜਾਵੇਗਾ ਉਸ ਨੂੰ ਇਹ ਗੱਲਾਂ ਆਖ:9ਯਰੂਸ਼ਲਮ ਬਿਨਾ ਚਾਰ ਦੀਵਾਰੀ ਦਾ ਸ਼ਹਿਰ ਹੋਵੇਗਾ। ਕਿਉਂ ਕਿ ਇੱਥੇ ਵਸਣ ਨੂੰ ਅਨੇਕਾਂ ਮਨੁੱਖ ਅਤੇ ਪਸ਼ੂ ਹੋਣਗੇ।9
5 ਯਹੋਵਾਹ ਆਖਦਾ ਹੈ,
9 ਮੈਂ ਉਸਨੂੰ ਬਚਾਉਣ ਲਈ ਉਸਦੇ ਇਰਦ-ਗਿਰਦ ਅੱਗ ਦੀ ਦੀਵਾਰ ਬਣਾਵਾਂਗਾ। ਅਤੇ ਉਸ ਸ਼ਹਿਰ ਦਾ ਪਰਤਾਪ ਵਧਾਉਣ ਲਈ ਮੈਂ ਉੱਥੇ ਹੀ ਰਹਾਂਗਾ।"9
6 ਯਹੋਵਾਹ ਆਖਦਾ ਹੈ, "ਜਲਦੀ ਕਰੋ੦ ਜਲਦੀ ਨਾਲ ਉੱਤਰ ਦੇਸ ਵਿੱਚੋਂ ਨਸ੍ਸੋ। ਹਾਂ, ਇਹ ਸੱਚ ਹੈ ਕਿ ਮੈਂ ਹਰ ਦਿਸ਼ਾ ਵਿੱਚ ਤੁਹਾਡੇ ਲੋਕ ਬਿਖਰਾ ਛੱਡੇ ਹਨ।
7 ਓੇ ਸੀਯੋਨ ਦੇ ਲੋਕੋ। ਭੱਜ ਜਾਵੋ। ਤੂੰ ਜੋ ਬਾਬੁਲ ਦੀ ਧੀ ਸੰਗ ਵੱਸਦਾ ਹੈਂ। ਇਸ ਸ਼ਹਿਰ ਚੋ ਨੱਸ ਜਾ।" ਸਰਬ ਸਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ: ਉਸਨੇ ਮੈਨੂੰ ਉਨ੍ਹਾਂ ਰਾਜਾਂ ਵਿੱਚ ਭੇਜਿਆ ਜਿਨ੍ਹਾਂ ਤੁਹਾਡੀਆਂ ਵਸਤਾਂ ਚੁਰਾਈਆਂ। ਉਸ ਨੇ ਮੈਨੂੰ ਤੁਹਾਡੇ ਮਾਨ ਲਈ ਭੇਜਿਆ ਹੈ।
8 ਕਿਉਂ ਕਿ ਤੁਹਾਨੂੰ ਦੁੱਖ ਦੇਣਾ ਪਰਮੇਸ਼ੁਰ ਦੀ ਅੱਖ ਦੀ ਕਾਕੀ
9 ਚ ਚੁਭਣ ਵਾਂਗ ਹੈ।
9 ਬਾਬੁਲ ਦੇ ਲੋਕਾਂ ਨੇ ਮੇਰੀ ਪਰਜਾ ਨੂੰ ਲੈ ਜਾਕੇ ਆਪਣਾ ਗੁਲਾਮ ਬਣਾਇਆ। ਪਰ ਮੈਂ ਉਨ੍ਹਾਂ ਨੂੰ ਕੁਟ੍ਟਾਂਗਾ ਤੇ ਉਹ ਮੇਰੀ ਪਰਜਾ ਦੇ ਗੁਲਾਮ ਬਨਣਗੇ। ਤਦ ਤੁਹਾਨੂੰ ਪਤਾ ਚੱਲੇਗਾ ਕਿ ਮੈਨੂੰ ਸਰਬ ਸ਼ਕਤੀਮਾਨ ਯਹੋਵਾਹ ਨੇ ਭੇਜਿਆ ਹੈ।"
10 ਯਹੋਵਾਹ ਆਖਦਾ ਹੈ, "ਸੀਯੋਨ, ਖੁਸ਼ ਰਹਿ ਕਿਉਂ ਕਿ ਮੈਂ ਆ ਰਿਹਾ ਹਾਂ ਅਤੇ ਮੈਂ ਆਪਣੇੇ ਸ਼ਹਿਰ ਵਿੱਚ ਰਹਾਂਗਾ।
11 ਉਸ ਵਕਤ ਬਹੁਤ ਸਾਰੇ ਰਾਜਾਂ ਵਿੱਚੋਂ ਲੋਕ ਮੇਰੇ ਵੱਲ ਪਰਤਣਗੇ। ਉਹ ਮੇਰੀ ਪਰਜਾ ਬਨਣਗੇ ਅਤੇ ਮੈਂ ਤੁਹਾਡੇ ਸ਼ਹਿਰ
9 ਚ ਵਸਾਂਗਾ।" ਤੱਦ ਤੁਸੀਂ ਜਾਣੋਂਗੇ ਕਿ ਸਰਬ ਸ਼ਕਤੀਮਾਨ ਯਹੋਵਾਹ ਨੇ ਮੈਨੂੰ ਭੇਜਿਆ ਹੈ।
12 ਯਹੋਵਾਹ ਮੁੜ ਤੋਂ ਯਰੂਸ਼ਲਮ ਨੂੰ ਆਪਣਾ ਖਾਸ ਸ਼ਹਿਰ ਚੁਣੇਗਾ। ਯਹੂਦਾਹ ਨੂੰ ਉਹ ਆਪਣੀ ਪਵਿੱਤਰ ਧਰਤੀ ਦਾ ਹਿੱਸਾ ਬਣਾਵੇਗਾ।
13 ਤੁਸੀਂ ਸਾਰੇ ਲੋਕੋ, ਯਹੋਵਾਹ ਅੱਗੇ ਚੁੱਪ-ਚਾਪ ਅਤੇ ਅਹਿਲ੍ਲ ਰਹੋ, ਕਿਉਂ ਜੋ ਯਹੋਵਾਹ ਨੂੰ ਆਪਣੇ ਪਵਿੱਤਰ ਘਰ ਵਿੱਚ ਜਗਾਇਆ ਜਾ ਰਿਹਾ ਹੈ।
ਕਾਂਡ 3

1 ਦੂਤ ਨੇ ਮੈਨੂੰ ਯਹੋਸ਼ੁਆ ਪਰਧਾਨ ਜਾਜਕ ਦਾ ਇੱਕ ਦਰਸ਼ਨ ਵਿਖਾਇਆ। ਉਹ ਦੂਤ ਯਹੋਵਾਹ ਦੇ ਸਾਮ੍ਹਣੇ ਖਲੋਤਾ ਹੋਇਆ ਸੀ ਅਤੇ ਸ਼ਤਾਨ ਯਹੋਸ਼ੁਆ ਦੇ ਸੱਜੇ ਪਾਸੇ ਖਲੋਤਾ ਸੀ। ਸ਼ਤਾਨ ਉੱਥੇ ਯਹੋਸ਼ੁਆ ਉੱਤੇ ਬਦ ਕਰਨੀਆਂ ਦਾ ਇਲਜ਼ਾਮ ਲਾਉਣ ਲਈ ਖਲੋਤਾ ਹੋਇਆ ਸੀ।
2 ਫ਼ਿਰ ਯਹੋਵਾਹ ਦੇ ਦੂਤ ਨੇ ਸ਼ਤਾਨ ਨੂੰ ਆਖਿਆ, "ਸ਼ਤਾਨ ਯਹੋਵਾਹ ਤੈਨੂੰ ਝਿੜਕਦਾ ਹੈ ਯਹੋਵਾਹ ਤੈਨੂੰ ਝਿੜਕਦਾ ਹੈ ਅਤੇ ਆਖਦਾ ਕਿ ਤੂੰ ਗ਼ਲਤ ਹੈਂ। ਯਹੋਵਾਹ ਨੇ ਯਰੂਸ਼ਲਮ ਨੂੰ ਆਪਣੇ ਖਾਸ ਸ਼ਹਿਰ ਵਜੋਂ ਚੁਣਿਆ। ਉਸਨੇ ਉਸ ਸ਼ਹਿਰ ਨੂੰ ਬਚਾਇਆ - ਇਹ ਅੱਗ ਚੋ ਬਾਹਰ ਕੱਢੀ ਬਲਦੀ ਲੱਕੜ ਵਾਂਗ ਸੀ।"
3 ਯਹੋਸ਼ੁਆ ਦੂਤ ਦੇ ਸਾਮ੍ਹਣੇ ਖੜਾ ਸੀ ਅਤੇ ਯਹੋਸ਼ੁਆ ਨੇ ਮੈਲਾ ਜਿਹਾ ਚੋਲਾ ਪਾਇਆ ਹੋਇਆ ਸੀ।
4 ਫ਼ਿਰ ਦੂਤ ਨੇ ਬਾਕੀ ਖੜੇ ਦੂਤਾਂ ਨੂੰ ਆਖਿਆ, "ਯਹੋਸ਼ੁਆ ਦਾ ਮੈਲਾ ਚੋਲਾ ਲਾਹ ਲਓ।" ਤਦ ਦੂਤ ਨੇ ਯਹੋਸ਼ੁਆ ਨੂੰ ਕਿਹਾ, "ਹੁਣ ਮੈਂ ਤੇਰੀ ਪੁਰਾਣੀ ਸ਼ਰਮਿਂਦਗੀ ਲਾਹ ਲਈ ਹੈ ਅਤੇ ਉਸ ਬਦਲੇ ਤੈਨੂੰ ਨਵਾਂ ਚੋਲਾ ਦੇ ਰਿਹਾ ਹਾਂ।"
5 ਫ਼ਿਰ ਮੈਂ ਆਖਿਆ, "ਇਸ ਦੇ ਸਿਰ ਉੱਪਰ ਸਾਫ਼ ਅਮਾਮਾ ਰੱਖ।" ਤਾਂ ਉਨ੍ਹਾਂ ਨੇ ਉਸਦੇ ਸਿਰ ਤੇ ਸਾਫ਼ ਪਗੜੀ ਧਰੀ ਤੇ ਯਹੋਵਾਹ ਦੇ ਦੂਤ ਦੇ ਸਾਮ੍ਹਣੇ ਉਸਨੂੰ ਨਵਾਂ ਚੋਲਾ ਪੁਵਾਇਆ।
6 ਫ਼ਿਰ ਯਹੋਵਾਹ ਦੇ ਦੂਤ ਨੇ ਯਹੋਸ਼ੂਆ ਨੂੰ ਇਹ ਗੱਲਾਂ ਆਖੀਆਂ:
7 ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਗੱਲਾਂ ਆਖੀਆਂ: "ਜਿਵੇਂ ਮੈਂ ਤੈਨੂੰ ਕਹਾਂ ਉਸੇ ਤਰ੍ਹਾਂ ਹੀ ਰਹਿ ਅਤੇ ਤੈਨੂੰ ਦਿੱਤੇ ਹੋਏ ਮੇਰੇ ਫ਼ਰਜਾਂ ਨੂੰ ਕਰ, ਫ਼ੇਰ ਤੂੰ ਮੇਰੇ ਮੰਦਰ ਦਾ ਮੁਖੀਆ ਹੋਵੇਂਗਾ ਤੂੰ ਇਸਦੇ ਵਿਹੜੇ ਦੀ ਰਾਖੀ ਕਰੇਂਗਾ ਅਤੇ ਤੈਨੂੰ ਮੰਦਰ ਵਿੱਚ ਕਿਸੇ ਵੀ ਥਾਂ ਤੇ ਜਾਣ ਦਾ ਹੱਕ ਹੋਵੇਗਾ। ਬਿਲਕੁਲ ਜਿਵੇਂ ਇਨ੍ਹਾਂ ਦੂਤਾਂ ਕੋਲ ਯਹੋਵਾਹ ਦੇ ਅੱਗੇ ਆਉਣ ਦਾ ਹੱਕ ਹੈ।
8 ਹੇ ਪਰਧਾਨ ਜਾਜਕ ਯਹੋਸ਼ੁਆ ਅਤੇ ਤੇਰੇ ਨਾਲ ਬੈਠੇ ਤੇਰੇ ਸਂਗੀ ਜਾਜਕ੦ ਮੇਰੀ ਗੱਲ ਸੁਣੋ੦ ਉਹ ਉਦਾਹਰਣ ਹਨ ਕਿ ਉਦੋਂ ਕੀ ਵਾਪਰੇਗਾ ਜਦੋਂ ਮੈਂ ਆਪਣੇ ਖਾਸ ਸੇਵਕ ਨੂੰ ਲਿਆਵਾਂਗਾ। ਉਹ ਆਦਮੀ
9 ਟਹਿਣੀ9 ਸਦਵਾਉਂਦਾ ਹੈ।
9 ਵੇਖ, ਮੈਂ ਯਹੋਸ਼ੁਆ ਅੱਗੇ ਇੱਕ ਖਾਸ ਪੱਥਰ ਰੱਖਿਆ ਹੈ। ਉਸ ਪੱਥਰ ਦੇ ਸੱਤ ਪਾਸੇ ਹਨ ਤੇ ਮੈਂ ਉਸ ਪੱਥਰ ਉੱਪਰ ਖਾਸ ਸੰਦੇਸ਼ ਉਕਰਾਂਗਾ ਜੋ ਇਹ ਦਰਸਾਵੇਗਾ ਕਿ ਮੈਂ ਇੱਕ ਹੀ ਦਿਨ ਵਿੱਚ ਮੈਂ ਇਸ ਧਰਤੀ ਤੋਂ ਦੋਸ਼ ਹਟਾ ਦੇਵਾਂਗਾ।"
10 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, "ਉਸ ਵਕਤ ਲੋਕ ਆਪਣੇ ਮਿੱਤਰਾਂ ਅਤੇ ਪੜੋਸੀਆਂ ਨਾਲ ਬੈਠ ਗੱਲਾਂ ਕਰਣਗੇ ਉਹ ਇੱਕ ਦੂਜੇ ਨੂੰ ਆਪਣੇ ਅੰਜੀਰਾਂ ਅਤੇ ਅੰਗੂਰਾਂ ਦੇ ਦਰੱਖਤਾਂ ਹੇਠ ਬੈਠਣ ਦਾ ਸੱਦਾ ਦੇਣਗੇ।"
ਕਾਂਡ 4

1 ਤਦ ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਉਸਨੇ ਮੇਰੇ ਕੋਲ ਆਕੇ ਮੈਨੂੰ ਜਗਾਇਆ। ਮੈਂ ਉਸ ਮਨੁੱਖ ਵਾਂਗ ਸੀ ਜੋ ਨੀਂਦ ਤੋਂ ਜਾਗਿਆ ਹੋਵੇ।
2 ਤਦ ਦੂਤ ਨੇ ਮੈਨੂੰ ਪੁਛਿਆ, "ਤੂੰ ਕੀ ਵੇਖਦਾ ਹੈਂ?"ਮੈਂ ਕਿਹਾ, "ਮੈਂ ਇੱਕ ਸੋਨੇ ਦਾ ਸ਼ਮ੍ਹਾਦਾਨ ਵੇਖਦਾਂ ਜਿਸ ਉੱਤੇ ਸੱਤ ਦੀਵੇ ਰੱਖੇ ਹੋਏ ਹਨ। ਅਤੇ ਉਸ ਸ਼ਮ੍ਹਾਦਾਨ ਉੱਤੇ ਇੱਕ ਕਟੋਰਾ ਹੈ ਜਿਸ ਵਿੱਚੋਂ ਸੱਤ ਨਲੀਆਂ ਬਾਹਰ ਨਿਕਲ ਰਹੀਆਂ ਹਨ। ਹਰ ਨਾਲੀ ਇੱਕ ਦੀਵੇ ਨੂੰ ਜਾਂਦੀ ਹੈ। ਇਹ ਨਲੀਆਂ ਹਰ ਦੀਵੇ ਨੂੰ ਕਟੋਰੇ ਵਿੱਚੋਂ ਤੇਲ ਦਿੰਦੀਆਂ ਹਨ।
3 ਉਸ ਕਟੋਰੇ ਪਾਸ ਦੋ ਜੈਤੂਨ ਦੇ ਦਰੱਖਤ ਹਨ। ਇੱਕ ਕਟੋਰੇ ਦੇ ਖੱਬੇ ਅਤੇ ਇੱਕ ਸੱਜੇ ਪਾਸੇ। ਇਹ ਦ੍ਰੱਖਤ ਦੀਵਿਆਂ ਲਈ ਤੇਲ ਪੈਂਦਾ ਕਰਦੇ ਹਨ।"
4 ਫ਼ਿਰ ਜਿਹੜਾ ਦੂਤ ਮੇਰੇ ਨਾਲ ਬੋਲ ਰਿਹਾ ਸੀ ਮੈਂ ਉਸ ਨੂੰ ਪੁਛਿਆ, "ਹ੍ਹੇ ਸੁਆਮੀ। ਇਸ ਦਾ ਭਲਾ ਕੀ ਅਰਬ ਹੋਇਆ?"
5 ਮੇਰੇ ਨਾਲ ਬੋਲਦੇ ਦੂਤ ਨੇ ਆਖਿਆ, "ਕੀ ਤੈਨੂੰ ਨਹੀਂ ਪਤਾ ਕਿ ਇਹ ਵਸਤਾਂ ਕੀ ਹਨ?" ਮੈਂ ਕਿਹਾ, "ਨਹੀਂ, ਸੁਆਮੀ੦"
6 ਉਸ ਆਖਿਆ, "ਇਹ ਯਹੋਵਾਹ ਦਾ ਜ਼ਰੁੱਬਾਬਲ ਲਈ ਬਚਨ ਹੈ ਕਿ,
9 ਤੇਰੇ ਲਈ ਮਦਦ ਤੇਰੇ ਆਪਣੇ ਬਲ ਜਾਂ ਸ਼ਕਤੀ ਤੋਂ ਨਾ ਹੋਵੇਗੀ ਸਗੋਂ ਤੇਰੇ ਲਈ ਮੇਰਾ ਆਤਮਾ ਮਦਦ ਕਰੇਗਾ।9 ਸਰਬ-ਸ਼ਕਤੀਮਾਨ ਯਹੋਵਾਹ ਨੇ ਇਹ ਬਚਨ ਆਖੇ।
7 ਜ਼ਰੁੱਬਾਬਲ ਲਈ ਉਹ ਉੱਚੇ ਪਰਬਤ ਮਦਾਨ ਵਰਗੇ ਹੋ ਜਾਣਗੇ। ਅਤੇ ਉਹ ਮੰਦਰ ਉਸਾਰੇਗਾ ਤੇ ਜਦੋਂ ਸਭ ਤੋਂ ਖਾਸ ਪੱਥਰ ਉਸ ਉੱਪਰ ਧਰਿਆ ਜਾਵੇਗਾ ਤਾਂ ਲੋਕ ਹੈਰਾਨੀ ਨਾਲ ਪੁਕਾਰਣਗੇ,
9 ਖੂਬਸੂਰਤ੦ ਕਿੰਨਾ ਖੂਬਸੂਰਤ ਹੈ।"9
8 ਮੈਨੂੰ ਯਹੋਵਾਹ ਨੇ ਬਚਨ
9 ਚ ਇਹ ਵੀ ਕਿਹਾ,
9 "ਜ਼ਰੁੱਬਾਬਲ ਮੇਰੇ ਮੰਦਰ ਦੀ ਨੀਂਹ ਪੱਥਰ ਰੱਖੇਗਾ। ਤੇ ਉਹ ਹੀ ਮੇਰੇ ਮੰਦਰ ਦੀ ਉਸਾਰੀ ਮੁਕੰਮਲ ਕਰੇਗਾ। ਤੱਦ ਤੁਸੀਂ ਜਾਣੋਂਗੇ ਕਿ ਸਰਬ ਸ਼ਕਤੀਮਾਨ ਯਹੋਵਾਹ ਨੇ ਮੈਨੂੰ ਤੁਹਾਡੇ ਵੱਲ ਭੇਜਿਆ ਹੈ।
10 ਲੋਕ ਛੋਟੀਆਂ-ਛੋਟੀਆਂ ਸ਼ੁਰੂਆਤਾਂ ਲਈ ਸ਼ਰਮਿੰਦਾ ਨਾ ਹੋਣਗੇ ਸਗੋਂ ਉਹ ਬੜੇ ਖੁਸ਼ ਹੋਣਗੇ ਜਦੋਂ ਉਹ ਜ਼ਰੁੱਬਾਬਲ ਦੇ ਹੱਥ ਵਿੱਚ ਸਾਹਲ ਵੇਖਣਗੇ ਕਿ ਉਹ ਮੰਦਰ ਨੂੰ ਨਾਸ ਕਰ ਰਿਹਾ ਹੈ ਅਤੇ ਮੁਕੰਮਲ ਇਮਾਰਤ ਦਾ ਜਾਇਜ਼ਾ ਲੈ ਰਿਹਾ ਹੈ। ਅਤੇ ਉਹ ਜੋ ਤੂੰ ਪੱਥਰ ਦੀਆਂ ਸੱਤ ਨੁਕਰਾਂ ਵੇਖੀਆਂ ਉਹ ਯਹੋਵਾਹ ਦਾ ਹਰ ਦਿਸ਼ਾ ਵੱਲ ਵੇਖਣ ਲਈ ਅੱਖਾਂ ਦਾ ਪ੍ਰਤੀਕ ਹਨ। ਉਹ ਧਰਤੀ ਦੇ ਜ਼ਰ੍ਰੇ-ਜ਼ਰ੍ਰੇ ਨੂੰ ਵੇਖਦੀਆਂ ਹਨ।"
11 ਤੱਦ ਮੈਂ (ਜ਼ਕਰਯਾਹ) ਨੇ ਉਸਨੂੰ ਆਖਿਆ, "ਮੈਂ ਸ਼ਮਾਦਾਨ ਦੇ ਇੱਕ ਸੱਜੇ ਪਾਸੇ ਅਤੇ ਇੱਕ ਜੈਤੂਨ ਦੇ ਦ੍ਰੱਖਤ ਦੇ ਖੱਬੇ ਪਾਸੇ ਵੱਲ ਖੜਾ ਵੇਖਿਆ, ਤਾਂ ਉਨ੍ਹਾਂ ਦ੍ਰੱਖਤਾਂ ਦਾ ਕੀ ਅਰਬ ਹੈ?"
12 ਮੈਂ ਉਸ ਨੂੰ ਇਹ ਵੀ ਪੁਛਿਆ, "ਜੈਤੂਨ ਦੇ ਰੁੱਖ ਦੀਆਂ ਇਹ ਦੋ ਟਹਿਣੀਆਂ ਕੀ ਹਨ, ਜਿਹੜੀਆਂ ਸੋਨੇ ਦੀਆਂ ਦੋਨੋ ਨਲੀਆਂ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਸੁਨਿਹਰੇ ਰੰਗ ਦਾ ਤੇਲ ਨਿਕਲਦਾ ਹੈ?"
13 ਫ਼ਿਰ ਦੂਤ ਨੇ ਮੈਨੂੰ ਕਿਹਾ, "ਕੀ ਤੈਨੂੰ ਇਨ੍ਹਾਂ ਗੱਲਾਂ ਦਾ ਭਾਵ ਨਹੀਂ ਪਤਾ?" ਮੈਂ ਕਿਹਾ, "ਨਹੀਂ, ਸੁਆਮੀ੦"
14 ਤਾਂ ਉਸਨੇ ਕਿਹਾ, "ਇਹ ਦੋ ਮਸਹ ਕੀਤੇ ਮਨੁੱਖ ਹਨ ਜੋ ਸਾਰੀ ਧਰਤੀ ਦੇ ਯਹੋਵਾਹ ਦੇ ਹਜ਼ੂਰ ਖੜੇ ਰਹਿੰਦੇ ਹਨ।"
ਕਾਂਡ 5

1 ਮੈਂ ਮੁੜ ਵੇਖਿਆ ਤਾਂ ਮੈਨੂੰ ਇੱਕ ਉੱਡਣੀ ਲਿਖਤ ਦੇ ਦਰਸ਼ਨ ਹੋਏ।
2 ਦੂਤ ਨੇ ਮੈਨੂੰ ਪੁਛਿਆ, "ਤੂੰ ਕੀ ਵੇਖਿਆ ਹੈ?"ਮੈਂ ਕਿਹਾ, "ਇੱਕ ਉੱਡਣੀ ਪੱਤਰੀ ਜੋ 30 ਫੁੱਟ ਲੰਬੀ ਅਤੇ 15 ਫੁੱਟ ਚੌੜੀ ਹੈ।"
3 ਤੱਦ ਦੂਤ ਨੇ ਮੈਨੂੰ ਕਿਹਾ, "ਇਸ ਪੱਤਰੀ ਉੱਪਰ ਸਰਾਪ ਲਿਖਿਆ ਹੈ। ਪੱਤਰੀ ਦੇ ਇੱਕ ਪਾਸੇ ਉਨ੍ਹਾਂ ਲੋਕਾਂ ਲਈ ਸਰਾਪ ਲਿਖਿਆ ਹੈ ਜੋ ਚੋਰੀ ਕਰਦੇ ਹਨ ਤੇ ਦੂਜੇ ਪਾਸੇ ਉਨ੍ਹਾਂ ਲਈ ਸਰਾਪ ਲਿਖਿਆ ਹੈ ਜੋ ਇਕਰਾਰ ਕਰਕੇ ਮੁੱਕਰ ਜਾਂਦੇ ਹਨ।
4 ਸਰਬ ਸ਼ਕਤੀਮਾਨ ਆਖਦਾ ਹੈ, ਮੈਂ ਇਹ ਪੱਤਰੀ ਉਨ੍ਹਾਂ ਚੋਰਾਂ ਅਤੇ ਉਨ੍ਹਾਂ ਮਨੁੱਖਾਂ ਦੇ ਘਰ ਭੇਜਾਂਗਾ ਜਿਹੜੇ ਮੇਰੇ ਨਾਂ ਦੀ ਸਹੁੰ ਖਾਕੇ ਇਕਰਾਰ ਕਰਕੇ ਮੁਕਰ ਜਾਂਦੇ ਅਤੇ ਝੂਠ ਬੋਲਦੇ ਹਨ। ਇਹ ਪੱਤਰੀ ਉਨ੍ਹਾਂ ਘਰਾਂ ਵਿੱਚ ਰਹੇਗੀ ਤੇ ਉਨ੍ਹਾਂ ਦੇ ਘਰਾਂ ਨੂੰ ਬਰਬਾਦ ਕਰੇਗੀ। ਇਹੋ ਨਹੀਂ ਸਗੋਂ ਇਹ ਪੱਤਰੀ ਉਨ੍ਹਾਂ ਘਰਾਂ ਨੂੰ ਲੱਕੜੀ ਅਤੇ ਪੱਥਰ ਸਮੇਤ ਨਸ਼ਟ ਕਰੇਗੀ।"
5 ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਬਾਹਰ ਚਲਾ ਗਿਆ। ਉਸ ਕਿਹਾ, "ਉਹ ਵੇਖ੦ ਉਹ ਬਾਹਰ ਨੂੰ ਕੀ ਨਿਕਲ ਕੇ ਆ ਰਿਹਾ ਹੈ?"
6 ਮੈਂ ਕਿਹਾ, "ਮੈਂ ਨਹੀਂ ਜਾਣਦਾ - ਇਹ ਕੀ ਹੈ?"ਉਸ ਨੇ ਕਿਹਾ, "ਇਹ ਨਾਪਣ ਦੀ ਬਾਲਟੀ ਹੈ।" ਉਸਨੇ ਇਹ ਵੀ ਆਖਿਆ, "ਇਹ ਮਾਪਣ ਦੀ ਬਾਲਟੀ ਇਸ ਰਾਜ ਦੇ ਲੋਕਾਂ ਦੇ ਪਾਪ ਨਾਪਣ ਦਾ ਪੈਮਾਨਾ ਹੈ।"
7 ਉਸ ਨੇ ਬਾਲਟੀ ਤੋਂ ਸਿੱਕੇ ਦੇ ਬਣੇ ਢੱਕਣ ਨੂੰ ਉੱਪਰ ਚੁਕਿਆ ਅਤੇ ਉੱਥੇ ਉਸ ਵਿੱਚ ਇੱਕ ਔਰਤ ਸੀ।
8 ਦੂਤ ਨੇ ਕਿਹਾ, "ਇਹ ਔਰਤ ਬਦੀ ਦਾ ਪ੍ਰਤਿਨਧਿਤਵ ਕਰਦੀ ਹੈ।" ਫ਼ਿਰ ਦੂਤ ਨੇ ਉਸ ਔਰਤ ਨੂੰ ਬਾਲਟੀ ਅੰਦਰ ਧਕੇਲਿਆ ਅਤੇ ਉਸ ਉੱਪਰ ਮੁੜ ਸਿੱਕੇ ਦਾ ਢੱਕਣ ਲਾ ਦਿੱਤਾ।
9 ਉਪਰੰਤ ਮੈਂ ਉੱਪਰ ਵੱਲ ਤਕਿਆ ਅਤੇ ਖੰਭਾਂ ਨਾਲ ਦੋ ਔਰਤਾਂ ਬਾਹਰ ਨਿਕਲਦੀਆਂ ਵੇਖੀਆਂ, ਉਨ੍ਹਾਂ ਦੇ ਖੰਭ ਸਾਰਸ ਵਰਗੇ ਸਨ ਅਤੇ ਉਨ੍ਹਾਂ ਨੂੰ ਹਵਾ ਰਾਹੀਂ ਚੁਕਿਆ ਹੋਇਆ ਸੀ। ਉਹ ਆਪਣੇ ਪਰਾਂ ਵਿੱਚ ਹਵਾ ਭਰਕੇ ਉਡੀਆਂ ਅਤੇ ਉਸ ਬਾਲਟੀ ਨੂੰ ਉਤਾਹਾਂ ਹਵਾ ਵਿੱਚ ਚੁੱਕ ਲਿਆ।
10 ਫ਼ਿਰ ਮੈਂ ਮੇਰੇ ਨਾਲ ਗੱਲ ਕਰ ਰਹੇ ਦੂਤ ਨੂੰ ਪੁਛਿਆ, "ਉਹ ਇਹ ਨਾਪਣ ਦੀ ਬਾਲਟੀ ਕਿੱਥੋ ਲੈਕੇ ਜਾ ਰਹੀਆਂ ਹਨ?"
11 ਦੂਤ ਨੇ ਮੈਨੂੰ ਦੱਸਿਆ, "ਉਹ ਇਸ ਲਈ ਸ਼ਿਨਆਰ ਵਿੱਚ ਇਕ ਘਰ ਉਸਾਰਨ ਲਈ ਜਾ ਰਹੀਆਂ ਹਨ। ਉਹ ਘਰ ਉਸਾਰ ਲੈਣਗੀਆਂ ਅਤੇ ਫਿਰ ਇਹ ਨਾਪਣ ਦੀ ਬਾਲਟੀ ਓਥੇ ਰੱਖੀ ਜਾਵੇਗੀ।"
ਕਾਂਡ 6

1 ਫ਼ਿਰ ਮੈਂ ਘੁੰਮ ਕੇ ਉੱਪਰ ਵੱਲ ਵੇਖਿਆ ਅਤੇ ਮੈਨੂੰ ਪਿੱਤਲ ਦੇ ਪਹਾੜਾਂ ਵਿੱਚੋਂ ਚਾਰ ਰੱਥ ਜਾਂਦੇ ਹੋਏ ਨਜ਼ਰ ਆਏ।
2 ਪਹਿਲੇ ਰੱਥ ਨੂੰ ਲਾਲ ਘੋੜੇ ਖਿੱਚ ਰਹੇ ਸਨ ਅਤੇ ਦੂਜੇ ਨੂੰ ਕਾਲੇ।
3 ਤੀਜੇ ਰੱਥ ਨੂੰ ਚਿੱਟੇ ਘੋੜੇ ਖਿੱਚ ਰਹੇ ਸਨ ਅਤੇ ਚੌਬੇ ਰੱਥ ਨੂੰ ਦਾਖੇ ਲਾਲ ਧਬਿਆਂ ਵਾਲੇ ਘੋੜੇ।
4 ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਮੈਂ ਉਸਨੂੰ ਪੁਛਿਆ, "ਪ੍ਰ੍ਰਭੂ, ਇਸ ਦਾ ਕੀ ਭਾਵ ਹੈ?"
5 ਦੂਤ ਨੇ ਆਖਿਆ, "ਇਹ ਚਾਰ ਹਵਾਵਾਂ। ਉਹ ਸ਼੍ਰਿਸ਼ਟੀ ਦੇ ਮਾਲਿਕ ਦੀ ਹਜ਼ੂਰੀ ਵਿੱਚੋਂ ਹੁਣੇ-ਹੁਣੇ ਆਈਆਂ ਹਨ।
6 ਕਾਲੇ ਘੋੜੇ ਉੱਤਰ ਦਿਸ਼ਾ ਵੱਲ ਜਾਣਗੇ। ਲਾਲ ਪੂਰਬ ਵੱਲ। ਚਿੱਟੇ ਘੋੜੇ ਪੱਛਮ ਵੱਲ ਅਤੇ ਧਬਿਆਂ ਵਾਲੇ ਦੱਖਣ ਦਿਸ਼ਾ ਵੱਲ ਜਾਣਗੇ।"
7 ਲਾਲ ਧਬਿਆਂ ਵਾਲੇ ਘੋੜੇ ਧਰਤੀ ਤੇ ਆਪਣੇ ਹਿੱਸੇ ਵੱਲ ਜਾਣ ਦੀ ਕਾਹਲ ਵਿੱਚ ਸਨ ਇਸ ਲਈ ਦੂਤ ਨੇ ਉਨ੍ਹਾਂ ਨੂੰ ਕਿਹਾ, "ਜਾਓ, ਧਰਤੀ ਦਾ ਦੌਰਾ ਕਰੋ।" ਤਾਂ ਉਹ ਆਪਣੇ ਹਿੱਸੇ ਵੱਲ ਜਾਣ ਲਈ ਨਿਕਲ ਗਏ।
8 ਤਦ ਯਹੋਵਾਹ ਨੇ ਮੈਨੂੰ ਹਾਕ ਮਾਰੀ ਅਤੇ ਆਖਿਆ, "ਓਹ ਵੇਖ, ਉਹ ਘੋੜੇ ਜੋ ਉੱਤਰ ਵੱਲ ਜਾ ਰਹੇ ਸਨ, ਉਨ੍ਹਾਂ ਨੇ ਮੇਰੇ ਕ੍ਰੋਧਿਤ ਆਤਮੇ ਨੂੰ ਸ਼ਾਂਤ ਕਰ ਦਿੱਤਾ ਹੈ, ਕਿਉਂ ਜੁ ਉਨ੍ਹਾਂ ਨੇ ਬਾਬੁਲ ਵਿੱਚ ਆਪਣਾ ਕੰਮ ਪੂਰਾ ਕਰ ਦਿੱਤਾ।"
9 ਫ਼ਿਰ ਮੈਨੂੰ ਯਹੋਵਾਹ ਵੱਲੋਂ ਹੋਰ ਇੱਕ ਵਾਕ ਹੋਇਆ। ਉਸ ਨੇ ਕਿਹਾ,
10 "ਹੇਲਦੀ, ਟੋਬੀਯਾਹ, ਅਤੇ ਯਦਅਯਾਹ, ਕੈਦੀਆਂ ਤੋਂ ਸੋਨਾ ਅਤੇ ਚਾਂਦੀ ਲੈ ਜੋ ਕਿ ਬਾਬੁਲ ਤੋਂ ਪਰਤੇ ਹਨ। ਅਤੇ ਸਫ਼ਨਯਾਹ ਦੇ ਪੁੱਤਰ ਯੋਸੀਯਾਹ ਦੇ ਘਰ ਨੂੰ ਜਾਹ।
11 ਉਹ ਸੋਨਾ ਅਤੇ ਚਾਂਦੀ ਵਰਤ ਕੇ ਤਾਜ ਬਣਾ ਅਤੇ ਉਸ ਤਾਜ ਨੂੰ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਦੇ ਸਿਰ ਤੇ ਰੱਖ, ਜੋ ਕਿ ਪਰਧਾਨ ਜਾਜਕ ਹੈ। ਫ਼ਿਰ ਯਹੋਸ਼ੂਆ ਨੂੰ ਇਹ ਗੱਲਾਂ ਆਖ:
12 ਸਰਬ ਸ਼ਕਤੀਮਾਨ ਯਹੋਵਾਹ ਇਉਂ ਆਖਦਾ ਸੀ।
9 ਇੱਕ ਮਨੁੱਖ ਹੈ ਜਿਸਦਾ ਨਾਂ ਸ਼ਾਖ ਹੈ ਉਹ ਤਾਕਤਵਰ ਹੋਵੇਗਾ ਅਤੇ ਉਹ ਯਹੋਵਾਹ ਦਾ ਮੰਦਰ ਬਣਾਵੇਗਾ।
13 ਉਹ ਯਹੋਵਾਹ ਦਾ ਮੰਦਰ ਬਣਾਵੇਗਾ ਅਤੇ ਪ੍ਰਤਾਪ ਪ੍ਰਾਪਤ ਕਰੇਗਾ। ਉਹ ਆਪਣੇ ਸਿੰਘਾਸਣ ਉੱਤੇ ਬੈਠੇਗਾ ਅਤੇ ਰਾਜ ਕਰੇਗਾ। ਅਤੇ ਜਾਜਕ ਉਸਦੇ ਸਿੰਘਾਸਣ ਦੇ ਪਾਸੇ ਖੜੋਵੇਗਾ ਅਤੇ ਦੋਨੋ ਮਨੁੱਖ ਸ਼ਾਂਤੀ ਵਿੱਚ ਕੰਮ ਕਰਨਗੇ।
14 "ਅਤੇ ਉਹ ਤਾਜ ਮੰਦਰ ਵਿੱਚ ਰੱਖਿਆ ਜਾਵੇਗਾ ਅਤੇ ਇਹ ਹੇਲਦੀ, ਟੋਬੀਯਾਹ, ਯਦਅਯਾਹ ਅਤੇ ਸਫ਼ਨਯਾਹ ਦੇ ਪੁੱਤਰ ਯੋਸੀਯਾਹ ਲਈ ਯਹੋਵਾਹ ਦੇ ਮੰਦਰ ਵਿੱਚ ਯਾਦਗਾਰੀ ਲਈ ਹੋਵੇਗਾ।
15 ਦੂਰ-ਦੁਰਾਡਿਓਁ ਲੋਕੀਂ ਆਕੇ ਇਸ ਮੰਦਰ ਨੂੰ ਬਨਾਉਣਗੇ ਤਦ ਤੁਸੀਂ ਅਵੱਸ਼ ਜਾਣ ਜਾਵੋਂਗੇ ਕਿ ਯਹੋਵਾਹ ਨੇ ਮੈਨੂੰ ਤੁਹਾਡੇ ਲਈ ਭੇਜਿਆ ਹੈ। ਇਹ ਸਭ ਕੁਝ ਤਾਂ ਹੋਵੇਗਾ ਜੇਕਰ ਤੁਸੀਂ ਯਹੋਵਾਹ ਦੇ ਕਹੇ ਮੁਤਾਬਕ ਕਰੋਂਗੇ।"
ਕਾਂਡ 7

1 ਦਾਰਾ ਪਾਤਸ਼ਾਹ ਦੇ ਰਾਜ ਦੇ ਚੌਬੇ ਵਰ੍ਹੇ ਵਿੱਚ ਯਹੋਵਾਹ ਦੀ ਬਾਣੀ ਨੌਵੇ ਮਹੀਨੇ ਦੀ ਚੌਥੀ ਤਾਰੀਕ ਨੂੰ ਕਿਸਲੇਵ ਵਿੱਚ ਜ਼ਕਰਯਾਹ ਨੂੰ ਆਈ।
2 ਤਾਂ ਬੈਤੇਲ ਦੇ ਲੋਕਾਂ ਨੇ ਸ਼ਰਾਸਰ, ਰਗਮ-ਮਲਕ ਅਤੇ ਉਸਦੇ ਮਨੁੱਖਾਂ ਨੂੰ ਭੇਜਿਆ ਕਿ ਉਹ ਯਹੋਵਾਹ ਅੱਗੇ ਜਾਕੇ ਬੇਨਤੀ ਕਰਨ।
3 ਉਹ ਸਰਬ ਸ਼ਕਤੀਮਾਨ ਯਹੋਵਾਹ ਦੇ ਮੰਦਰ ਦੇ ਨਬੀਆਂ ਅਤੇ ਜਾਜਕਾਂ ਕੋਲ ਗਏ। ਉਨ੍ਹਾਂ ਮਨੁੱਖਾਂ ਨੇ ਇਹ ਸਵਾਲ ਪੁਛਿਆ, "ਬ੍ਬਹੁਤ ਵਰ੍ਹਿਆਂ ਤੋਂ ਅਸੀਂ ਇਸ ਮੰਦਰ ਦੀ ਤਬਾਹੀ ਤੇ ਵੈਣ ਤੇ ਕੀਰਨੇ ਪਾਉਂਦੇ ਆਏ ਹਾਂ। ਹਰ ਵਰ੍ਹੇ ਦੇ ਪੰਜਵੇਂ ਮਹੀਨੇ ਸਾਡਾ ਖਾਸ ਵੈਣ ਅਤੇ ਵਰਤ ਦਾ ਸਮਾਂ ਹੁੰਦਾ ਸੀ। ਕੀ ਸਾਨੂੰ ਇਉਂ ਹੀ ਕਰਦੇ ਰਹਿਣਾ ਚਾਹੀਦਾ ਹੈ?"
4 ਇਹ ਵਾਕ ਮੈਨੂੰ ਸਰਬ ਸ਼ਕਤੀਮਾਨ ਯਹੋਵਾਹ ਵੱਲੋਂ ਹੋਇਆ:
5 "ਇਸ ਦੇਸ ਦੇ ਜਾਜਕਾਂ ਅਤੇ ਹੋਰ ਲੋਕਾਂ ਨੂੰ ਇਹ ਗੱਲਾਂ ਦੱਸ, 9ਤੁਸੀਂ ਲੋਕਾਂ ਨੇ 70 ਸਾਲਾਂ ਲਈ ਹਰ ਵਰ੍ਹੇ ਦੇ 5ਵੇਂ ਅਤੇ 7ਵੇਂ ਮਹੀਨੇ ਵਰਤ ਰੱਖੇ ਅਤੇ ਸੋਗ ਪ੍ਰਗਟ ਮਨਾਇਆ, ਪਰ ਕੀ ਤੁਸੀਂ ਇਹ ਸਭ ਮੇਰੇ ਲਈ ਕੀਤਾ? ਨਹੀਁ੦
6 ਅਤੇ ਕੀ ਜਦੋਂ ਤੁਸੀਂ ਜੋ ਖਾਧਾ ਅਤੇ ਪੀਤਾ, ਉਹ ਮੇਰੇ ਲਈ ਸੀ? ਨਹੀਁ੦ ਇਹ ਸਭ ਤੁਹਾਡੇ ਆਪਣੇ ਸੁਆਰਬ ਲਈ ਸੀ।
7 ਕੀ ਇਹ ਉਹ ਗੱਲਾਂ ਨਹੀਂ ਹਨ ਜੋ ਯਹੋਵਾਹ ਨੇ ਪਹਿਲੇ ਨਬੀਆਂ ਦੇ ਰਾਹੀਂ ਪੁਕਾਰੀਆਂ ਸਨ ਜਦੋਂ ਕਿ ਯਰੂਸ਼ਲਮ ਵੱਸਦਾ ਸੀ ਅਤੇ ਰਾਜੀ ਖੁਸ਼ੀ ਸੀ ਅਤੇ ਉਸਦੇ ਆਲੇ-ਦੁਆਲੇ ਦੇ ਨਗਰ ਅਤੇ ਦੱਖਣ (ਨੇਵ) ਅਤੇ ਪੱਛਮ ਦੀ ਤਰਾਈ 9ਚ ਲੋਕ ਵਸਦੇ ਸਨ।"
8 ਫ਼ਿਰ ਯਹੋਵਾਹ ਦਾ ਬਚਨ ਜ਼ਕਰਯਾਹ ਨੂੰ ਆਇਆ।
9 ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਗੱਲਾਂ ਆਖੀਆਂ। "ਤੁਹਾਨੂੰ ਸੱਚੇ ਨਿਆਂ ਉੱਤੇ ਨਿਯਂਤਰਨ ਰੱਖਣਾ ਚਾਹੀਦਾ ਅਤੇ ਇੱਕ-ਦੂਜੇ ਨਾਲ ਮਿਹਰ ਅਤੇ ਦਇਆ ਨਾਲ ਵਿਹਾਰ ਕਰਨਾ ਚਾਹੀਦਾ ਹੈ।
10 ਯਤੀਮ ਬੱਚਿਆਂ, ਵਿਧ੍ਧਵਾਵਾਂ, ਓਪਰਿਆਂ ਤੇ ਗਰੀਬਾਂ ਦਾ ਦਿਲ ਨਾ ਦੁੱਖਾਓ ਅਤੇ ਦੂਜਿਆਂ ਨਾਲ ਬੁਰਾਈ ਕਰਨ ਦਾ ਖਿਆਲ ਵੀ ਕਦੇ ਦਿਲ ਵਿੱਚ ਨਾ ਲਿਆਓ।"
11 ਪਰ ਉਨ੍ਹਾਂ ਲੋਕਾਂ ਨੇ ਸੁਨਣੋਁ ਇਨਕਾਰ ਕੀਤਾ ਉਨ੍ਹਾਂ ਨੇ ਉਹ ਕਰਨ ਤੋਂ ਇਨਕਾਰ ਕੀਤਾ ਜੋ ਉਹ ਚਾਹੁੰਦਾ ਸੀ। ਉਨ੍ਹਾਂ ਨੇ ਪਰਮੇਸ਼ੁਰ ਦੇ ਬਚਨਾਂ ਨੂੰ ਅਣਸੁਣਿਆਂ ਕੀਤਾ।
12 ਉਹ ਬੜੇ ਢੀਠ ਸਨ। ਉਨ੍ਹਾਂ ਨੇਮਾਂ ਨੂੰ ਅਣਗੌਲਿਆਂ ਕੀਤਾ ਯਹੋਵਾਹ ਸਰਬ ਸ਼ਕਤੀਮਾਨ ਨੇ ਆਪਣਾ ਆਤਮਾ ਵਰਤਿਆ ਅਤੇ ਆਪਣੇ ਲੋਕਾਂ ਨੂੰ ਨਬੀਆਂ ਦੁਆਰਾ ਸੰਦੇਸ਼ ਭੇਜੇ ਪਰ ਲੋਕਾਂ ਨੇ ਇੱਕ ਨਾ ਸੁਣੀ ਤਾਂ ਯਹੋਵਾਹ ਬਹੁਤ ਕਰੋਧਵਾਨ ਹੋਇਆ।
13 ਤਾਂ ਸਰਬ ਸ਼ਕਤੀਮਾਨ ਯਹੋਵਾਹ ਨੇ ਕਿਹਾ, "ਮੈਂ ਉਨ੍ਹਾਂ ਨੂੰ ਬੁਲਾਇਆ, ਪਰ ਉਨ੍ਹਾਂ ਹੁਂਗਾਰਾ ਨਾ ਭਰਿਆ ਸੋ ਜੇਕਰ ਉਹ ਹੁਣ ਮੈਨੂੰ ਬੁਲਾਉਣਗੇ ਮੈਂ ਹੁਂਗਾਰਾਂ ਨਾ ਭਰਾਂਗਾ।
14 ਮੈਂ ਉਨ੍ਹਾਂ ਦੇ ਵਿਰੁੱਧ ਦੂਜੀਆਂ ਕੌਮਾਂ ਨੂੰ ਹਨੇਰੀ ਵਾਂਗ ਲਿਆਵਾਂਗਾ ਉਹ ਉਨ੍ਹਾਂ ਰਾਜਾਂ ਨੂੰ ਨਹੀਂ ਜਾਣਦੇ ਪਰ ਜਦੋਂ ਉਹ ਕੌਮਾਂ ਇਸ ਦੇਸ ਚੋ ਲੰਘਣਗੀਆਂ ਤਾਂ ਦੇਸ ਤਬਾਹ ਹੋ ਜਾਵੇਗਾ। ਇਹ ਖੁਸ਼ਹਾਲ ਦੇਸ ਵੀਰਾਨ ਹੋ ਜਾਵੇਗਾ।"
ਕਾਂਡ 8

1 ਯਹੋਵਾਹ ਸਰਬ ਸ਼ਕਤੀਮਾਨ ਵੱਲੋਂ ਇਹ ਵਾਕ ਹੈ:
2 ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ, "ਮੈਂ ਸੱਚੇ ਦਿਲੋਂ ਸੀਯੋਨ (ਪਰਬਤ) ਨੂੰ ਪਿਆਰ ਕਰਦਾ ਹਾਂ। ਮੈਂ ਉਸਨੂੰ ਇੰਨਾ ਪਿਆਰ ਕਰਦਾ ਹਾਂ ਕਿ ਜਦੋਂ ਉਸਨੇ ਮੇਰੇ ਨਾਲ ਬੇਵਫ਼ਾਈ ਕੀਤੀ ਤਾਂ ਮੈਨੂੰ ਕਰੋਧ ਆ ਗਿਆ।"
3 ਯਹੋਵਾਹ ਆਖਦਾ ਹੈ, "ਮੈਂ ਸੀਯੋਨ ਵੱਲ ਪਰਤ ਆਇਆ ਹਾਂ। ਮੈਂ ਯਰੂਸ਼ਲਮ ਵਿੱਚ ਰਹਿ ਰਿਹਾ ਹਾਂ। ਯਰੂਸ਼ਲਮ ਵਫ਼ਾਦਾਰ ਸ਼ਹਿਰ ਅਖਵਾੇਗਾ ਅਤੇ ਯਹੋਵਾਹ ਸਰਬ ਸ਼ਕਤੀਮਾਨ ਦੇ ਪਰਬਤ ਪਵਿੱਤਰ ਸਦਵਾੇਗਾ।"
4 ਉਹ ਆਖਦਾ ਹੈ, "ਬਜ਼ੁਰਗ ਆਦਮੀ ਅਤੇ ਔਰਤਾਂ ਮੁੜ ਤੋਂ ਯਰੂਸ਼ਲਮ ਦੇ ਚੌਁਕਾਂ ਵਿੱਚ ਨਜ਼ਰ ਆਉਣਗੇ। ਲੋਕ ਇੰਨੀ ਉਮਰ ਭੋਗਣਗੇ ਕਿ ਉਹ ਹੱਥ ਵਿੱਚ ਡਂਗੋਰੀ ਲੈਕੇ ਚੱਲਣਗੇ।
5 ਅਤੇ ਸ਼ਹਿਰ ਮੁੜ ਬੱਚਿਆਂ ਨਾਲ ਭਰਿਆ ਤੇ ਚਹਿਕਦਾ ਹੋਵੇਗਾ।
6 ਜੇਕਰ ਇਹ ਇਨ੍ਹਾਂ ਲੋਕਾਂ ਚੋ ਬਚਿਆ ਹੋਇਆਂ ਨੂੰ ਇਹ ਅਸਰਜ ਵਾਂਗ ਹੋਵੇਗਾ। ਇਹ ਮੇਰੇ ਲਈ ਵੀ ਅਸਰਜ ਵਾਂਗ ਹੋ ਸਕਦਾ, ਇਹ ਯਹੋਵਾਹ ਸਰਬ-ਤਾਕਤਵਰ ਘੋਸ਼ਿਤ ਕਰਦਾ ਹੈ।"
7 ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ, "ਵੇਖ, ਮੈਂ ਪੂਰਬੀ ਅਤੇ ਪੱਛਮੀ ਦੇਸ਼ਾਂ ਤੋਂ ਆਪਣੇ ਲੋਕਾਂ ਨੂੰ ਬਚਾ ਰਿਹਾ ਹਾਂ।
8 ਮੈਂ ਉਨ੍ਹਾਂ ਨੂੰ ਇੱਥੇ ਸੁਰਖਿਅਤ ਲਿਆਵਾਂਗਾ ਅਤੇ ਉਹ ਯਰੂਸ਼ਲਮ ਵਿੱਚ ਰਹਿਣਗੇ। ਉਹ ਮੇਰੇ ਲੋਕ ਹੋਣਗੇ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ। ਮੈਂ ਆਪਣਾ ਮਨ ਨਹੀਂ ਬਦਲਾਂਗਾ ਜਾਂ ਉਨ੍ਹਾਂ ਲਈ ਦਗਾਬਾਜ਼ ਨਹੀਂ ਹੋਵਾਂਗਾ।"
9 ਉਹ ਆਖਦਾ ਹੈ, "ਤਕੜੇ ਹੋਵੋ੦ ਤੁਸੀਂ ਜੋ ਇਹ ਵਚਨ ਇਨ੍ਹਾਂ ਦਿਨਾਂ ਵਿੱਚ ਸੁਣਦੇ ਹੋ ਜਿਹੜੇ ਯਹੋਵਾਹ ਦੇ ਮੰਦਰ ਦੀ ਨੀਂਹ ਰੱਖਣ ਦੇ ਸਮੇਂ ਵਿੱਚ ਨਬੀਆਂ ਦੇ ਮੂੰਹੋਁ ਨਿਕਲੇ ਸਨ ਇਹ ਉਹੀ ਵਚਨ ਹਨ।
10 ਇਸ ਸਮੇਂ ਤੋਂ ਪਹਿਲਾਂ, ਲੋਕਾਂ ਕੋਲ ਮਜ਼ਦੂਰੀ ਲਈ ਪੈਸਾ ਨਹੀਂ ਸੀ। ਨਾ ਹੀ ਉਨ੍ਹਾਂ ਕੋਲ ਪਸ਼ੂਆਂ ਨੂੰ ਭਾੜੇ ਤੇ ਲੈਣ ਲਈ ਪੈਸੇ ਸਨ। ਲੋਕਾਂ ਲਈ ਅੰਦਰ ਬਾਹਰ ਜਾਣਾ ਵੀ ਸੁਰਖਿਅਤ ਨਹੀਂ ਸੀ। ਉੱਥੇ ਕਿਸੇ ਵਾਸਤੇ ਸੁਰਖਿਆ ਨਹੀਂ ਸੀ। ਮੈਂ ਹਰ ਮਨੁੱਖ ਨੂੰ ਉਸਦੇ ਗੁਆਂਢੀ ਦੇ ਖਿਲਾਫ਼ ਕਰ ਦਿੱਤਾ ਸੀ।
11 ਪਰ ਹੁਣ ਅਜਿਹਾ ਨਹੀਂ ਹੈ ਅਤੇ ਨਾ ਹੀ ਹੁਣ ਬਚੇ ਹੋਏ ਮਨੁੱਖਾਂ ਨਾਲ ਅਜਿਹਾ ਹੋਵੇਗਾ।" ਸਰਬ ਸ਼ਕਤੀਮਾਨ ਯਹੋਵਾਹ ਨੇ ਅਜਿਹੀਆਂ ਗੱਲਾਂ ਆਖੀਆਂ।
12 "ਇਨ੍ਹਾਂ ਮਨੁੱਖਾਂ ਦਾ ਬੀਜ ਸ਼ਾਂਤੀ
9 ਚ ਬੋਇਆ ਜਾਵੇਗਾ। ਇਨ੍ਹਾਂ ਦੀਆਂ ਅੰਗੂਰੀ ਵੇਲਾਂ ਤੇ ਅੰਗੂਰ ਪਵੇਗਾ ਅਤੇ ਜ਼ਮੀਨ ਚੰਗੀ ਫ਼ਸਲ ਦੇਵੇਗੀ ਅਤੇ ਅਕਾਸ਼ ਮੀਂਹ ਦੇਵੇਗਾ। ਅਤੇ ਇਹ ਸਭ ਵਸਤਾਂ ਮੈਂ ਆਪਣੀ ਇਸ ਉਮ੍ਮਤ ਨੂੰ ਦੇਵਾਂਗਾ।
13 ਲੋਕਾਂ ਨੇ ਆਪਣੇ ਸਰਾਪਾਂ ਵਿੱਚ ਇਸਰਾਏਲ ਅਤੇ ਯਹੂਦਾਹ ਦੇ ਨਾਵਾਂ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਹੈ, ਪਰ ਹੁਣ ਮੈਂ ਇਸਰਾਏਲ ਅਤੇ ਯਹੂਦਾਹ ਨੂੰ ਬਚਾਵਾਂਗਾ ਅਤੇ ਉਨ੍ਹਾਂ ਦੇ ਨਾਉਂ ਅਸੀਸਾਂ ਵਾਂਗ ਹੋਣਗੇ। ਇਸ ਲਈ ਤਕੜੇ ਹੋਵੋ, ਘਬਰਾਵੋ ਨਾ।"
14 ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ, "ਤੁਹਾਡੇ ਪੁਰਖਿਆਂ ਨੇ ਮੈਨੂੰ ਗੁੱਸਾ ਚੜਾਇਆ ਇਸ ਲਈ ਮੈਂ ਉਨ੍ਹਾਂ ਦਾ ਨਾਸ ਕਰਨ ਦੀ ਸੋਚੀ ਅਤੇ ਮੈਂ ਆਪਣਾ ਫ਼ੈਸਲਾ ਅਟਲ੍ਲ ਰੱਖਣ ਦੀ ਸੋਚੀ ਇਹ ਸਭ ਗੱਲਾਂ" ਯਹੋਵਾਹ ਸਰਬ ਸ਼ਕਤੀਮਾਨ ਨੇ ਆਖੀਆਂ।
15 "ਪਰ ਹੁਣ ਮੈਂ ਆਪਣਾ ਮਨ (ਫ਼ੈਸਲਾ) ਬਦਲ ਲਿਆ ਹੈ ਅਤੇ ਇਸ ਤਰ੍ਹਾਂ ਮੈਂ ਯਰੂਸ਼ਲਮ ਅਤੇ ਯਹੂਦਾਹ ਦੇ ਲੋਕਾਂ ਨਾਲ ਚੰਗਾ ਹੋਣ ਦਾ ਫ਼ੈਸਲਾ ਕੀਤਾ ਹੈ। ਇਸ ਲਈ ਤੁਸੀਂ ਘਬਰਾਓ ਨਾ।
16 ਪਰ ਤੁਸੀਂ ਇਹ ਕੰਮ ਅਵੱਸ਼ ਕਰੋ੦ ਆਪਣੇ ਗੁਆਂਢੀਆਂ ਨਾਲ ਸੱਚੇ ਰਹੋ। ਜਦੋਂ ਵੀ ਤੁਸੀਂ ਆਪਣੇ ਨਗਰ
9 ਚ ਕੋਈ ਫ਼ੈਸਲਾ ਲਵੋ ਤਾਂ ਉਹ ਕੰਮ ਕਰੋ ਜਿਹੜੇ ਤੁਹਾਡੇ ਨਗਰ ਦੇ ਹਿਤ੍ਤ ਵਿੱਚ ਅਤੇ ਅਮਨ ਬਹਾਲ ਕਰਨ ਵਾਲੇ ਹੋਣ।
17 ਆਪਣੇ ਗੁਆਂਢੀਆਂ ਦੇ ਵਿਰੁੱਧ ਉਨ੍ਹਾਂ ਨੂੰ ਦੁੱਖ ਦੇਣ ਵਾਲੀਆਂ ਸਾਜ਼ਿਸ਼ਾਂ ਨਾ ਰਚੋ। ਝੂਠੇ ਇਕਰਾਰ ਨਾ ਕਰੋ। ਤੁਸੀਂ ਭੈੜੇ ਕੰਮਾਂ ਵਿੱਚ ਆਨੰਦ ਨਾ ਮੰਨੋ। ਕਿਉਂ ਕਿ ਮੈਂ ਉਨ੍ਹਾਂ ਕੰਮਾਂ ਨੂੰ ਘਿਰਣਾ ਕਰਦਾ ਹਾਂ।" ਯਹੋਵਾਹ ਨੇ ਅਜਿਹਾ ਆਖਿਆ।
18 ਮੈਨੂੰ ਇਹ ਸੰਦੇਸ਼ ਯਹੋਵਾਹ ਸਰਬ ਸ਼ਕਤੀਮਾਨ ਨੇ ਦਿੱਤਾ।
19 ਉਸ ਆਖਿਆ ਹੈ, "ਉਦਾਸੀ ਸੋਗ ਅਤੇ ਵਰਤ ਦੇ ਖਾਸ ਦਿਨ, ਵਰ੍ਹੇ ਦਾ ਚੌਬਾ, ਪੰਜਵਾਂ, ਸੱਤਵਾਂ ਅਤੇ ਦਸਵਾਂ ਮਹੀਨਾ ਤੁਸੀਂ ਚੁਣਿਆ। ਹੁਣ ਉਹ ਸੋਗੀ ਦਿਨ ਅਵੱਸ਼ ਹੀ ਖੁਸ਼ੀਆਂ ਵਿੱਚ ਤਬਦੀਲ ਹੋਣੇ ਚਾਹੀਦੇ ਹਨ। ਹੁਣ ਉਹ ਖੁਸ਼ੀਆਂ ਵਾਲੀਆਂ ਛੁੱਟੀਆਂ ਹੋਣਗੀਆਂ। ਤੁਸੀਂ ਸੱਚ, ਵਫ਼ਾਦਾਰੀ ਅਤੇ ਸ਼ਾਂਤੀ ਨਾਲ ਪਿਆਰ ਕਰੋ।"
20 ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ, "ਭਵਿੱਖ ਵਿੱਚ ਬਹੁਤ ਸਾਰੇ ਸ਼ਹਿਰਾਂ ਵਿੱਚੋਂ ਲੋਕੀਂ ਯਰੂਸ਼ਲਮ ਨੂੰ ਆਉਣਗੇ।
21 ਅਲੱਗ-ਅਲੱਗ ਸ਼ਹਿਰਾਂ ਤੋਂ ਲੋਕ ਇੱਕ ਦੂਜੇ ਨੂੰ ਸ਼ੁਭ ਕਾਮਨਾਵਾਂ ਦੇਣਗੇ। ਉਨ੍ਹਾਂ ਵਿੱਚੋਂ ਕੁਝ ਕਹਿਣਗੇ:
9 ਅਸੀਂ ਯਹੋਵਾਹ ਸਰਬ ਸ਼ਕਤੀਮਾਨ ਦੀ9 ਉਪਾਸਨਾ ਕਰਨ ਲਈ ਜਾ ਰਹੇ ਹਾਂ ਅਤੇ ਦੂਜੇ ਆਖਣਗੇ,
9 ਅਸੀਂ ਤੁਹਾਡੇ ਨਾਲ ਜਾਵਾਂਗੇ।9"
22 ਬਹੁਤ ਸਾਰੇ ਲੋਕ ਅਤੇ ਬਹੁਤ ਸਾਰੀਆਂ ਤਕੜੀਆਂ ਕੌਮਾਂ ਅਤੇ ਰਾਜ ਯਹੋਵਾਹ ਸਰਬ-ਸ਼ਕਤੀਮਾਨ ਦੀ ਖੋਜ ਵਿੱਚ ਅਤੇ ਉਸਦੀ ਪੂਜਾ ਕਰਨ ਲਈ ਯਰੂਸ਼ਲਮ ਨੂੰ ਆਉਣਗੇ।
23 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, "ਉਨ੍ਹਾਂ ਦਿਨਾਂ ਵਿੱਚ ਵੱਖੋ-ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਬਹੁਤ ਸਾਰੇ ਮਨੁੱਖ ਇੱਕ ਯਹੂਦੀ ਮਨੁੱਖ ਦਾ ਪਲ੍ਲਾ ਫ਼ੜਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚਲਾਂਗੇ ਕਿਉਂ ਕਿ ਅਸੀਂ ਸੁਣਿਆ ਹੈ ਕਿ
9 ਪਰਮੇਸ਼ੁਰ ਤੁਹਾਡੇ ਨਾਲ ਹੈ। ਕੀ ਅਸੀਂ ਤੁਹਾਡੇ ਨਾਲ ਉਸਦੀ ਉਪਾਸਨਾ ਲਈ ਚੱਲ ਸਕਦੇ ਹਾਂ?9"
ਕਾਂਡ 9

1 ਅਗੰਮ ਵਾਕ੦ ਇਹ ਯਹੋਵਾਹ ਦਾ ਇਦਰਾਕ ਦੇਸ ਦੇ ਵਿਰੁੱਧ ਅਤੇ ਉਸਦੀ ਰਾਜਧਾਨੀ ਦੰਮਿਸਕ ਦੇ ਵਿਰੁੱਧ ਸੰਦੇਸ਼ ਹੈ, "ਇਸਰਾਏਲ ਦਾ ਘਰਾਣਾ ਹੀ ਨਹੀਂ ਸਗੋਂ ਹੋਰ ਸਾਰੀਆਂ ਗੋਤਾਂ ਦੀਆਂ ਅੱਖਾਂ ਵੀ ਪਰਮੇਸ਼ੁਰ ਬਾਰੇ ਜਾਨਣ ਅਤੇ ਉਸਦੀ ਮਿਹਰ ਲੈਣ ਉੱਪਰ ਲੱਗੀਆਂ ਹੋਈਆਂ ਹਨ।
2 ਅਤੇ ਇਹ ਸੰਦੇਸ਼ ਹਮਾਬ ਦੇ ਵਿਰੁੱਧ ਹੈ। ਜਿਹੜਾ ਕਿ ਇਦਰਾਕ ਦੀ ਸੀਮਾਂ ਨਾਲ ਲਗਦਾ ਹੈ। ਸੂਰ ਅਤੇ ਸੀਦੋਨ ਦੇ ਵਿਰੁੱਧ ਹੈ ਜਦ ਕਿ ਉਹ ਕਿੰਨੇ ਬੁਧ੍ਧਵਾਨ ਅਤੇ ਹੁਨਰ ਵਾਲੇ ਹਨ।
3 ਸੂਰ ਗਢ਼ ਵਾਂਗ ਸਬਾਪਿਤ ਹੈ ਅਤੇ ਉਨ੍ਹਾਂ ਲੋਕਾਂ ਕੋਲ ਚਾਂਦੀ ਧੂੜ ਵਾਂਗ ਅਤੇ ਸੋਨਾ ਮਿੱਟੀ ਵਾਂਗ ਰੁਲਦਾ ਹੈ।
4 ਪਰ ਯਹੋਵਾਹ ਸਾਡਾ ਪ੍ਰਭੂ ਸਭ ਉਨ੍ਹਾਂ ਤੋਂ ਲੈ ਲਵੇਗਾ। ਉਹ ਉਸਦਾ ਸਭ ਕੁਝ ਸਮੁੰਦਰ ਵਿੱਚ ਤਬਾਹ ਕਰ ਦੇਵੇਗਾ ਅਤੇ ਉਸ ਦੀ ਨੌ-ਸੈਨਾ ਨੂੰ ਨਸ਼ਟ ਕਰ ਦੇਵੇਗਾ। ਅਤੇ ਉਸ ਸ਼ਹਿਰ ਨੂੰ ਅੱਗ ਨਾਲ ਸਾੜ ਦੇਵੇਗਾ।
5 "ਅਸ਼ਕਲੋਨ ਦੇ ਲੋਕ ਇਹ ਦਿ੍ਰਸ਼ ਵੇਖਣਗੇ ਤਾਂ ਡਰ ਜਾਣਗੇ। ਅਜ਼ਾਹ ਦੇ ਮਨੁੱਖ ਭੈਅ ਨਾਲ ਕੰਬਣਗੇ। ਅਕਰੋਨ ਦੇ ਲੋਕਾਂ ਦੀ ਆਸ ਟੁੱਟ ਜਾਵੇਗੀ ਜਦੋਂ ਇਹ ਸਭ ਕੁਝ ਉਹ ਵਾਪਰਦਾ ਵੇਖਣਗੇ। ਅਜ਼ਾਹ ਵਿੱਚ ਕੋਈ ਪਾਤਸ਼ਾਹ ਨਾ ਰਹੇਗਾ ਤੇ ਨਾ ਹੀ ਕੋਈ ਮਨੁੱਖ ਅਸ਼ਕਲੋਨ ਵਿੱਚ ਰਹੇਗਾ।
6 ਅਸ਼ਦੋਦ ਵਿੱਚ ਵਸਦੇ ਲੋਕਾਂ ਨੂੰ ਇਹ ਵੀ ਸਮਝ ਨਾ ਆਵੇਗੀ ਕਿ ਉਨ੍ਹਾਂ ਦਾ ਅਸਲੀ ਪਿਤਾ ਕੌਣ ਹੈ? ਮੈਂ ਫ਼ਲਿਸਤੀਆਂ ਦੇ ਘੁਮਂਡ ਨੂੰ ਖਤਮ ਕਰ ਦੇਵਾਂਗਾ।
7 ਮੈਂ ਉਨ੍ਹਾਂ ਦੇ ਮੂੰਹਾਂ ਤੋਂ ਵਰਜਿਆ ਹੋਇਆ ਭੋਜਨ ਅਤੇ ਖੂਨ ਦੇ ਸਮੇਤ ਮਾਸ ਨੂੰ ਵੀ ਹਟਾ ਦੇਵਾਂਗਾ। ਕੋਈ ਵੀ ਫ਼ਲਿਸਤੀਨੀ ਜੋ ਬਚੇ ਹੋਏ ਹਨ ਮੇਰੇ ਹੀ ਲੋਕਾਂ ਦਾ ਹਿੱਸਾ ਹੋਣਗੇ। ਉਹ ਯਹੂਦਾਹ ਵਿੱਚ ਇੱਕ ਹੋਰ ਪਰਿਵਾਰ-ਸਮੂਹ ਵਾਂਗ ਹੋਣਗੇ। ਅਕਰੋਨ ਦੇ ਲੋਕ ਵੀ ਮੇਰੇ ਲੋਕਾਂ ਦਾ ਹਿੱਸਾ ਹੋਣਗੇ, ਜਿਵੇਂ ਕਿ ਯਬੂਸੀਆਂ ਨੇ ਕੀਤਾ ਸੀ।
8 ਮੈਂ ਦੁਸ਼ਮਣ ਦੀਆਂ ਫ਼ੌਜਾਂ ਨੂੰ ਇੱਧਰ ਪ੍ਰਵੇਸ਼ ਨਾ ਕਰਨ ਦੇਵਾਂਗਾ। ਮੈਂ ਆਪਣੇ ਲੋਕਾਂ ਨੂੰ ਹੋਰ ਤਸੀਹੇ ਤੇ ਦੁੱਖ ਨਾ ਦੇਣ ਦੇਵਾਂਗਾ। ਮੈਂ ਅਤੀਤ ਵਿੱਚ ਆਪਣੀ ਅੱਖੀਁ ਵੇਖਿਆ ਹੈ ਕਿ ਮੇਰੇ ਲੋਕਾਂ ਨੇ ਕਿੰਨਾ ਦੁੱਖ ਭੋਗਿਆ ਹੈ।"
9 ਹੇ ਸੀਯੋਨ੦ ਖੁਸ਼ੀ ਮਨਾ੦ ਯਰੂਸ਼ਲਮ ਦੇ ਲੋਕੋ੦ ਖੁਸ਼ੀ
9 ਚ ਲਲਕਾਰੋ੦ ਵੇਖੋ੦ ਤੁਹਾਡਾ ਪਾਤਸ਼ਾਹ ਤੁਹਾਡੇ ਵੱਲ ਆ ਰਿਹਾ ਹੈ੦ ਉਹ ਧਰਮੀ ਅਤੇ ਜੇਤੂ ਪਾਤਸ਼ਾਹ ਹੈ ਪਰ ਉਹ ਨਿਮਰਤਾ ਦਾ ਪੁਂਜ ਹੈ ਉਹ ਇੱਕ ਕੰਮ ਕਰਨ ਵਾਲੇ ਜਾਨਵਰ ਤੇ ਭਾਵ ਜਵਾਨ ਗਧੇ ਤੇ ਸਵਾਰ ਹੈ।
10 ਪਾਤਸ਼ਾਹ ਆਖਦਾ ਹੈ, "ਮੈਂ ਅਫ਼ਰਾਈਮ ਤੋਂ ਰਬ ਨੂੰ ਅਤੇ ਯਰੂਸ਼ਲਮ ਦੀ ਘੁੜ ਸੈਨਾ ਨੂੰ ਨਸ਼ਟ ਕੀਤਾ ਮੈਂ ਜੰਗੀ ਧਨੁਖ੍ਖਾਂ ਨੂੰ ਤੋੜਿਆ।" ਉਹ ਪਾਤਸ਼ਾਹ ਕੌਮਾਂ ਵਿੱਚ ਸ਼ਾਂਤੀ ਦਾ ਸਮਾਚਾਰ ਲੈਕੇ ਆਵੇਗਾ। ਉਸ ਦਾ ਰਾਜ ਸਮੁੰਦਰ ਦੇ ਇੱਕ ਪਾਰ ਤੋਂ ਦੂਜੇ ਕਿਨਾਰੇ ਤੀਕ ਹੋਵੇਗਾ ਭਾਵ (ਇਫ਼ਰਾਤ) ਦਰਿਆ ਤੋਂ ਲੈਕੇ ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਤੀਕ ਉਸਦੀ ਹਕੂਮਤ ਹੋਵੇਗੀ।
11 ਹੇ ਯਰੂਸ਼ਲਮ੦ ਮੈਂ ਤੈਨੂੰ ਤੇਰੇ ਇਕਰਾਰਨਾਮੇ ਦੇ ਲਹੂ ਕਾਰਣ ਤੇਰੇ ਬੰਦਿਆਂ ਨੂੰ ਬਿਨ ਪਾਣੀ ਦੇ ਟੋਏ ਵਿੱਚੋਂ ਕੱਢ ਲਿਆਵਾਂਗਾ।
12 ਹੇ ਕੈਦੀਓ੦ ਤੁਸੀਂ ਘਰਾਂ ਨੂੰ ਜਾਓ੦ ਹੁਣ ਤੁਸੀਂ ਆਸਵਂਦ ਹੋ, ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਮੈਂ ਤੁਹਾਡੇ ਵੱਲ ਮੁੜ ਰਿਹਾ ਹਾਂ।
13 ਹੇ ਯਹੂਦਾਹ੦ ਮੈਂ ਤੈਨੂੰ ਆਪਣੇ ਲਈ ਧਨੁਖ੍ਖ ਵਾਂਗ ਵਰਤਾਂਗਾ ਅਤੇ ਅਫ਼ਰਾਈਮ ਨੂੰ ਬਾਣ ਵਾਂਗ। ਹੇ ਇਸਰਾਏਲ੦ ਤੈਨੂੰ ਮੈਂ ਤਲਵਾਰ ਵਾਂਗ ਵਰਤਾਂਗਾ ਯੂਨਾਨ ਦੇ ਲੋਕਾਂ ਦੇ ਵਿਰੁੱਧ ਲੜਨ ਲਈ।
14 ਯਹੋਵਾਹ ਉਨ੍ਹਾਂ ਨੂੰ ਵਿਖਾਈ ਦੇਵੇਗਾ ਅਤੇ ਉਹ ਆਪਣੇ ਤੀਰ ਬਿਜਲੀ ਵਾਂਗ ਛੱਡੇਗਾ। ਯਹੋਵਾਹ ਮੇਰਾ ਪ੍ਰਭੂ ਤੂਰ੍ਹੀ ਫ਼ੂਕੇਗਾ ਤਾਂ ਫ਼ੌਜਾਂ ਉਜਾੜ ਦੀ ਹਨੇਰੀ ਵਾਂਗ ਅਗਾਂਹ ਨੂੰ ਵਧਣਗੀਆਂ।
15 ਸਰਬ ਸ਼ਕਤੀਮਾਨ ਯਹੋਵਾਹ ਉਨ੍ਹਾਂ ਨੂੰ ਬਚਾਵੇਗਾ ਸੈਨਾ ਆਪਣੇ ਦੁਸ਼ਮਨਾਂ ਨੂੰ ਹਰਾਉਣ ਲਈ ਪੱਥਰ ਅਤੇ ਗੁਲੇਲਾਂ ਦੀ ਵਰਤੋਂ ਕਰੇਗੀ। ਉਹ ਦੁਸ਼ਮਨਾਂ ਦਾ ਲਹੂ ਸ਼ਰਾਬ ਵਾਂਗ ਵਹਾਉਣਗੇ ਇਹ ਜਗਵੇਦੀ ਦੀਆਂ ਨੁਕਰਾਂ
9 ਚ ਸੁੱਟੇ ਲਹੂ ਵਾਂਗ ਹੋਵੇਗਾ।
16 ਉਸ ਵਕਤ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਉਵੇਂ ਆਪਣੇ ਲੋਕਾਂ ਦੀ ਰੱਖਿਆ ਕਰੇਗਾ ਜਿਵੇਂ ਆਜੜੀ ਆਪਣੇ ਇੱਜੜ ਦੀ। ਉਸਦੀ ਪਰਜਾ ਉਸਨੂੰ ਬਹੁਤ ਪਿਆਰੀ ਹੋਵੇਗੀ ਅਤੇ ਉਹ ਉਸਦੀ ਧਰਤੀ ਦੇ ਚਮਕਦੇ ਰਤਨਾਂ ਵਾਂਗ ਹੋਵੇਗੀ।
17 ਹਰ ਚੀਜ਼ ਚੰਗੀ ਅਤੇ ਸੁਹਣੀ ਹੋਵੇਗੀ ਬੇਸ਼ੁਮਾਰ ਫ਼ਸਲ ਹੋਵੇਗੀ ਇਹ ਫ਼ਸਲ ਸਿਰਫ਼ ਅਨਾਜ਼ ਅਤੇ ਮੈਅ ਦੀ ਹੀ ਨਹੀਂ ਸਗੋਂ ਨੌਜੁਆਨ ਮਰਦ ਅਤੇ ਔਰਤਾਂ ਦੀ ਵੀ ਹੋਵੇਗੀ।
ਕਾਂਡ 10

1 ਯਹੋਵਾਹ ਅੱਗੇ ਬਸੰਤ ਦੀ ਰੁੱਤੇ ਮੀਂਹ ਦੀ ਅਰਦਾਸ ਕਰੋ। ਉਹ ਬਿਜਲੀ ਭੇਜੇਗਾ ਅਤੇ ਮੀਂਹ ਵਰ੍ਹੇਗਾ। ਫ਼ੇਰ ਹਰ ਵਿਅਕਤੀ ਦੇ ਖੇਤ ਵਿੱਚ ਪੌਦੇ ਉੱਗਣਗੇ। ਅਤੇ ਪਰਮੇਸ਼ੁਰ ਹਰ ਮਨੁੱਖ ਦੇ ਖੇਤ ਵਿੱਚ ਹਰਿਆਵਲ ਕਰੇਗਾ।
2 ਲੋਕ ਛੋਟੇ ਬੁੱਤਾਂ ਵੱਲ ਪਰਤਕੇ ਜਾਂ ਜਾਦੂਗਰਾਂ ਕੋਲ ਜਾ ਕੇ ਭਵਿੱਖ ਜਾਨਣ ਦੀ ਕੋਸ਼ਿਸ਼ ਕਰਦੇ ਹਨ, ਪਰ ਇਹ ਸਭ ਕੁਝ ਵਿਅਰਬ ਹੈ। ਭਵਿੱਖ ਵਕਤਾ ਅਤੇ ਜਾਦੂਗਰ ਦਰਸ਼ਨ ਵੇਖਦੇ ਹਨ ਅਤੇ ਆਪਣੇ ਸੁਫ਼ਨਿਆਂ ਬਾਰੇ ਦਸ੍ਸਦੇ ਹਨ, ਪਰ ਇਹ ਸਭ ਕੁਝ ਬੇਕਾਰ ਝੂਠ ਤੋਂ ਇਲਾਵਾ ਕੁਝ ਨਹੀਂ। ਜੋ ਉਹ ਦਸ੍ਸਦੇ ਹਨ ਸਿਰਫ਼ ਆਸਮਈ ਆਰਾਮ ਦਿੰਦਾ ਜੋ ਕਿ ਵਿਅਰਬ ਹੈ। ਸੋ ਇਹ ਲੋਕ ਭੇਡਾਂ ਵਾਂਗ ਭਟਕਦੇ ਫਿਰਦੇ ਹਨ ਅਤੇ ਮਦਦ ਲਈ ਪੁਕਾਰਦੇ ਹਨ ਪਰ ਉਨ੍ਹਾਂ ਕੋਲ ਕੋਈ ਆਜੜੀ ਨਹੀਂ।
3 ਯੋਹਵਾਹ ਆਖਦਾ ਹੈ, "ਮੈਂ ਆਜੜੀਆਂ ਤੇ ਬੜਾ ਖਫ਼ਾ ਹਾਂ। ਜੋ ਕੁਝ ਵੀ ਮੇਰੀ ਭੇਡਾਂ (ਉਮ੍ਮਤ) ਤੇ ਵਾਪਰਦਾ ਹੈ ਮੈਂ ਉਸਦਾ ਦੋਸ਼ੀ ਉਨ੍ਹਾਂ ਨੂੰ ਠਹਿਰਾਉਂਦਾ ਹਾਂ।" (ਯਹੂਦਾਹ ਦੇ ਲੋਕ ਪਰਮੇਸ਼ੁਰ ਦਾ ਇੱਜੜ ਹੈ) ਅਤੇ ਯਹੋਵਾਹ ਸਰਬ ਸ਼ਕਤੀਮਾਨ ਸੱਚਮੁੱਚ ਆਪਣੇ ਇੱਜੜ ਦੀ ਰਖਵਾਲੀ ਕਰਦਾ ਹੈ। ਉਹ ਆਪਣੇ ਇੱਜੜ ਦੀ ਉਵੇਂ ਹੀ ਦੇਖਭਾਲ ਕਰਦਾ ਹੈ ਜਿਵੇਂ ਇੱਕ ਸਿਪਾਹੀ ਆਪਣੇ ਸੋਹਣੇ ਜੰਗੀ ਘੋੜੇ ਦੀ।
4 "ਯਹੂਦਾਹ ਤੋਂ ਆਗੂ ਆਉਣਗੇ ਜੋ ਖੂਂਜੇ ਦੇ ਪੱਥਰ ਅਤੇ ਤੰਬੂ ਦੇ ਖੂਂਟਿਆਂ ਅਤੇ ਯੁੱਧ ਦੇ ਹਬਿਆਰਾਂ ਦੀ ਤਰ੍ਹਾਂ ਮਜ਼ਬੂਤ ਹੋਣਗੇ।
5 ਉਹ ਸੂਰਬੀਰਾਂ ਵਾਂਗ ਹੋਣਗੇ ਜੋ ਆਪਣੇ ਵੈਰੀਆਂ ਨੂੰ ਸੜਕਾਂ ਦੀ ਮਿੱਟੀ ਵਾਂਗ ਮਿਧ੍ਧਣਗੇ। ਉਹ ਲੜਨਗੇ ਅਤੇ ਕਿਉਂ ਜੁ ਯਹੋਵਾਹ ਉਨ੍ਹਾਂ ਦੇ ਅੰਗ-ਸੰਗ ਹੋਵੇਗਾ ਉਹ ਦੁਸ਼ਮਣ ਦੇ ਘੁੜਸਵਾਰਾਂ ਨੂੰ ਹਰਾ ਦੇਣਗੇ।
6 ਮੈਂ ਯਹੂਦਾਹ ਦੇ ਘਰਾਣੇ ਨੂੰ ਤਕੜਾ ਕਰਾਂਗਾ। ਮੈਂ ਯੂਸਫ਼ ਦੇ ਘਰਾਣੇ ਨੂੰ ਲੜਾਈ ਵਿੱਚ ਜਿਤਾਵਾਂਗਾ ਅਤੇ ਉਨ੍ਹਾਂ ਨੂੰ ਸੁਰਖਿਅਤ ਵਾਪਸ ਲੈਕੇ ਆਵਾਂਗਾ। ਮੈਂ ਉਨ੍ਹਾਂ ਨੂੰ ਸੁੱਖ-ਆਰਾਮ ਦੇਵਾਂਗਾ। ਉਹ ਇਵੇਂ ਹੋਣਗੇ ਜਿਵੇਂ ਮੈਂ ਉਨ੍ਹਾਂ ਨੂੰ ਕਦੇ ਤਿਆਗਿਆ ਹੀ ਨਹੀਂ। ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹਾਂ ਤੇ ਮੈਂ ਉਨ੍ਹਾਂ ਦੀ ਸਹਾਇਤਾ ਕਰਾਂਗਾ।
7 ਅਫ਼ਰਾਈਮ ਦੇ ਲੋਕ ਉਨ੍ਹਾਂ ਸੂਰਬੀਰਾਂ ਵਾਂਗ ਖੁਸ਼ ਹੋਣਗੇ ਜਿਨ੍ਹਾਂ ਕੋਲ ਪੀਣ ਲਈ ਕਾਫੀ ਮੈਅ ਹੁੰਦੀ ਹੈ। ਉਨ੍ਹਾਂ ਦੇ ਬੱਚੇ ਵੀ ਖੁਸ਼ੀ ਵਿੱਚ ਮੌਜ ਮਨਾਉਣਗੇ। ਉਹ ਸਾਰੇ ਯਹੋਵਾਹ ਦੇ ਸੰਗ ਖੁਸ਼ੀ ਦਾ ਸਮਾਂ ਗੁਜ਼ਾਰਨਗੇ।
8 "ਮੈਂ ਉਨ੍ਹਾਂ ਲਈ ਆਵਾਜ਼ ਮਾਰਾਂਗਾ (ਸੀਟੀ ਵਜਾਵਾਂਗਾ) ਤੇ ਉਨ੍ਹਾਂ ਨੂੰ ਇਕਠਿਆਂ ਸ੍ਸਦ੍ਦਾਂਗਾ। ਮੈਂ ਸੱਚਮੁੱਚ ਉਨ੍ਹਾਂ ਨੂੰ ਬਚਾਵਾਂਗਾ ਅਤੇ ਉਹ ਬਹੁਤ ਵਧ ਜਾਣਗੇ।
9 ਹਾਂ ਮੈਂ ਸਾਰੇ ਰਾਜਾਂ ਵਿੱਚ ਆਪਣੀ ਪਰਜਾ ਨੂੰ ਖਿਂਡੇਰ ਦਿੱਤਾ ਹੈ, ਪਰ ਉਹ ਦੂਰ-ਦੁਰਾਡੀਆਂ ਥਾਵਾਂ ਤੇ ਵੀ ਮੈਨੂੰ ਨਾ ਭੁੱਲਣਗੇ। ਉਹ ਤੇ ਉਨ੍ਹਾਂ ਦੇ ਬੱਚੇ ਜਿਉਂਦੇ ਰਹਿਣਗੇ ਅਤੇ ਉਹ ਸੁਰਖਿਅਤ ਵਾਪਸ ਪਰਤਨਗੇ।
10 ਮੈਂ ਉਨ੍ਹਾਂ ਨੂੰ ਮਿਸਰ ਅਤੇ ਅਸ਼ੂਰ ਤੋਂ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਗਿਲਆਦ ਦੇਸ ਵਿੱਚ ਵਾਪਸ ਲੈਕੇ ਆਵਾਂਗਾ ਅਤੇ ਜੇਕਰ ਉਹ ਥਾਂ ਉਨ੍ਹਾਂ ਲਈ ਬਹੁਤ ਘੱਟ ਹੋਵੇਗੀ, ਤਾਂ ਮੈਂ ਉਨ੍ਹਾਂ ਨੂੰ ਲਬਾਨੋਨ ਵਿੱਚ ਲਿਆਵਾਂਗਾ।"
11 ਇਹ ਪਹਿਲਾਂ ਵਾਂਗ ਹੀ ਹੋਵੇਗਾ ਜਿਵੇਂ ਪਰਮੇਸ਼ੁਰ ਜਦੋਂ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਇਆ ਸੀ। ਉਸਨੇ ਸਮੁੰਦਰੀ ਲਹਿਰਾਂ ਨੂੰ ਠੋਕਰ ਮਾਰੀ, ਸਮੁੰਦਰ ਬਿਖਰਿਆ ਅਤੇ ਲੋਕ ਦੁੱਖਾਂ ਦੇ ਸਮੁੰਦਰ ਤੋਂ ਪਾਰ ਲੰਘ ਗਏ। ਯਹੋਵਾਹ ਸਮੁੰਦਰਾਂ-ਦਰਿਆਵਾਂ ਦੇ ਪਾਣੀ ਨੂੰ ਸੁਕਾ ਦੇਵੇਗਾ। ਉਹ ਅੱਸ਼ੂਰ ਦੇ ਘੁਮਂਡ ਅਤੇ ਮਿਸਰ ਦੀ ਸ਼ਕਤੀ ਨੂੰ ਨਸ਼ਟ ਕਰ ਦੇਵੇਗਾ।
12 ਯਹੋਵਾਹ ਆਪਣੀ ਪਰਜਾ ਨੂੰ ਮਜ਼ਬੂਤ ਤੇ ਤਕੜਿਆਂ ਕਰੇਗਾ। ਅਤੇ ਉਹ ਉਸਦੇ ਲਈ ਅਤੇ ਉਸਦੇ ਨਾਂ ਲਈ ਜਿਉਂਦੇ ਰਹਿਣਗੇ। ਯਹੋਵਾਹ ਇਹ ਗੱਲਾਂ ਆਖਦਾ ਹੈ।
ਕਾਂਡ 11

1 ਹੇ ਲਬਾਨੋਨ, ਆਪਣੇ ਫਾਟਕ ਖੋਲ੍ਹ ਤਾਂ ਜੋ ਅੱਗ ਤੇਰੇ ਦਿਓਦਾਰ ਦੇ ਰੁੱਖਾਂ ਨੂੰ ਸਾੜ ਸਕੇ।
2 ਸਰੂ ਦੇ ਰੁੱਖ ਵੈਣ ਪਾਉਣਗੇ ਕਿਉਂ ਕਿ ਦਿਆਰ ਡਿੱਗ ਪੈੇ ਹਨ। ਉਨ੍ਹਾਂ ਦੇ ਮਜ਼ਬੂਤ ਰੁੱਖ ਲੈ ਜਾੇ ਜਾਣਗੇ। ਬਾਸ਼ਾਨ ਦੇ ਬਲੂਤ ਦੇ ਦ੍ਰੱਖਤ ਜੰਗਲ ਦੇ ਵੱਢੇ ਜਾਣ ਕਾਰਣ ਸੋਗ ਕਰਨਗੇ।
3 ਵੈਣ ਪਾਉਂਦੇ ਆਜੜੀਆਂ ਦੀ ਆਵਾਜ਼ ਸੁਣੋ ਉਨ੍ਹਾਂ ਦੇ ਸ਼ਕਤੀਸ਼ਾਲੀ ਆਗੂ ਖਤਮ ਹੋ ਗਏ, ਬਬ੍ਬਰ-ਸ਼ੇਰਾਂ ਦੇ ਦਹਾੜ ਸੁਣ। ਉਨ੍ਹਾਂ ਦੇ ਯਰਦਨ ਦਰਿਆ ਦੇ ਕੋਲ ਦੀਆਂ ਝਾੜੀਆਂ ਤੇ ਜੰਗਲ ਨਸ਼ਟ ਹੋ ਗਿਆ।
4 ਯਹੋਵਾਹ ਮੇਰਾ ਪਰਮੇਸ਼ੁਰ ਆਖਦਾ ਹੈ, "ਉਨ੍ਹਾਂ ਭੇਡਾਂ ਨੂੰ ਚਰਾ ਤੇ ਉਨ੍ਹਾਂ ਦਾ ਧਿਆਨ ਕਰ ਜੋ ਕੱਟੀਆਂ ਜਾਣ ਨੂੰ ਤਿਆਰ ਹਨ।
5 ਉਨ੍ਹਾਂ ਦੇ ਆਗੂ ਉਨ੍ਹਾਂ ਲੋਕਾਂ ਵਰਗੇ ਹਨ ਜੋ ਭੇਡਾਂ ਖਰੀਦਦੇ ਅਤੇ ਵੇਚਦੇ ਹਨ। ਖਰੀਦਦਾਰ ਇੱਕ ਮੁੱਲ ਤੇ ਭੇਡਾਂ ਖਰੀਦ ਕੇ ਉਨ੍ਹਾਂ ਨੂੰ ਜਿਬਾਹ ਕਰ ਦਿੰਦੇ ਹਨ ਅਤੇ ਉਨ੍ਹਾਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ। ਵਪਾਰੀ ਭੇਡਾਂ ਨੂੰ ਵੇਚ ਦਿੰਦੇ ਹਨ ਅਤੇ ਆਖਦੇ ਹਨ,
9 ਯਹੋਵਾਹ ਦੀ ਉਸਤਤ ਕਰੋ, ਮੈਂ ਅਮੀਰ ਹੋ ਗਿਆ ਹਾਂ੦9 ਆਜੜੀ ਆਪਣੀਆਂ ਭੇਡਾਂ ਲਈ ਉਦਾਸ ਨਹੀਂ ਹੁੰਦੇ।
6 ਅਤੇ ਮੈਨੂੰ ਇਸ ਦੇਸ ਵਿੱਚ ਵਸਦੇ ਲੋਕਾਂ ਉੱਤੇ ਦੁੱਖ ਨਹੀਂ ਹੁੰਦਾ ਯਹੋਵਾਹ ਇਹ ਗੱਲਾਂ ਆਖਦਾ ਹੈ, "ਵੇਖੋ੦ ਮੈਂ ਹਰ ਮਨੁੱਖ ਨੂੰ ਉਸਦੇ ਗੁਆਂਢੀ ਅਤੇ ਰਾਜੇ ਦੇ ਹੱਥ ਦੇ ਦੇਵਾਂਗਾ। ਮੈਂ ਉਨ੍ਹਾਂ ਦੇ ਦੇਸ਼ ਨੂੰ ਨਾਸ ਹੋ ਜਾਣ ਦੇਵਾਂਗਾ - ਮੈਂ ਉਨ੍ਹਾਂ ਨੂੰ ਰੋਕਾਂਗਾ ਨਹੀਂ।"
7 ਇਸੇ ਲਈ ਮੈਂ ਉਨ੍ਹਾਂ ਭੇਡਾਂ ਦਾ ਖਿਆਲ ਰੱਖਿਆ ਜੋ ਵੱਢੇ ਜਾਣ ਲਈ ਤਿਆਰ ਸਨ। ਉਨ੍ਹਾਂ ਸਤਾਈਆਂ ਹੋਈਆਂ ਭੇਡਾਂ ਦਾ ਮੈਂ ਅਯਾਲੀ ਬਣਿਆ। ਮੈ ਦੋ ਸੋਟੀਆਂ ਲਈਆਂ, ਇੱਕ ਸੋਟੀ ਨੂੰ ਮੈਂ
9 ਮਿਹਰ9 ਅਤੇ ਦੂਜੀ ਨੂੰ
9 ੇਕਤਾ9 ਕਿਹਾ। ਫ਼ਿਰ ਮੈਂ ਭੇਡਾਂ ਦੀ ਰਖਵਾਲੀ ਕਰਨੀ ਸ਼ੁਰੂ ਕਰ ਦਿੱਤੀ।
8 ਮੈਂ ਇੱਕ ਮਹੀਨੇ ਵਿੱਚ ਤਿੰਨਾਂ ਆਜੜੀਆਂ ਨੂੰ ਸਾੜ ਦਿੱਤਾ। ਮੈਂ ਉਨ੍ਹਾਂ ਭੇਡਾਂ ਨਾਲ ਨਾਰਾਜ ਹੋ ਗਿਆ ਅਤੇ ਉਨ੍ਹਾਂ ਨੇ ਮੈਨੂੰ ਨਫਰਤ ਕਰਨੀ ਸ਼ੁਰੂ ਕਰ ਦਿੱਤੀ।
9 ਫ਼ਿਰ ਮੈਂ ਕਿਹਾ, "ਮੈਂ ਤੁਹਾਨੂੰ ਛੱਡਦਾਂ ਹਾਂ। ਹੁਣ ਮੈਂ ਤੁਹਾਡਾ ਧਿਆਨ ਨਹੀਂ ਰੱਖਾਂਗਾ। ਜਿਹੜੇ ਮਰਨਾ ਚਾਹੁਣ ਮੈਂ ਉਨ੍ਹਾਂ ਨੂੰ ਮਰਨ ਦੇਵਾਂਗਾ ਤੇ ਜਿਹੜੇ ਨਸ਼ਟ ਹੋਣਾ ਚਾਹੁਦੇ ਹਨ ਨਸ਼ਟ ਕੀਤੇ ਜਾਣਗੇ ਅਤੇ ਜਿਹੜੇ ਬਚੇ ਰਹਿ ਜਾਣਗੇ ਉਹ ਇੱਕ ਦੂਜੇ ਨਾਲ ਲੜਨਗੇ ਅਤੇ ਨਸ਼ਟ ਹੋ ਜਾਣਗੇ।"
10 ਫ਼ਿਰ ਮੈਂ ਕਿਰਪਾ ਦੀ ਸੋਟੀ ਚੁੱਕੀ ਤੇ ਉਸਨੂੰ ਤੋੜ ਦਿੱਤਾ। ਇਹ ਮੈਂ ਇਹ ਦਰਸਾਉਣ ਲਈ ਕੀਤਾ ਕਿ ਪਰਮੇਸ਼ੁਰ ਦਾ ਆਪਣੀ ਕੌਮ ਨਾਲ ਹੋਇਆ ਨੇਮ ਤੋੜ ਦਿੱਤਾ ਹੈ।
11 ਇਸ ਲਈ ਉਸ ਦਿਨ, ਇਕਰਾਰਨਾਮਾ ਟੁੱਟ ਗਿਆ ਅਤੇ ਉਨ੍ਹਾਂ ਦੁੱਖੀ ਹੋਈਆਂ ਭੇਡਾਂ ਨੇ, ਜੋ ਮੈਨੂੰ ਤੱਕ ਰਹੀਆਂ ਸਨ ਜਾਣ ਲਿਆ ਕਿ ਇਹ ਯਹੋਵਾਹ ਦਾ ਇਕਰਾਰ ਸੀ।
12 ਤਦ ਮੈਂ ਉਨ੍ਹਾਂ ਨੂੰ ਕਿਹਾ, "ਜੇਕਰ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਤਾਂ ਮੇਰੀ ਮਜਦੂਰੀ ਦੇਵੋ ਜੇਕਰ ਨਹੀਂ ਤਾਂ ਨਾ ਸਹੀ।" ਤਾਂ ਉਨ੍ਹਾਂ ਨੇ ਮੈਨੂੰ 30 ਚਾਂਦੀ ਦੇ ਸਿੱਕੇ ਦੇ ਦਿੱਤੇ।
13 ਤਦ ਮੈਨੂੰ ਯਹੋਵਾਹ ਨੇ ਦੱਸਿਆ, "ਇਨ੍ਹ੍ਹਾਂ ਨੂੰ ਮੰਦਰ ਦੇ ਖਜ਼ਾਨੇ ਦੇ ਅੱਗੇ ਸੁੱਟ ਦੇਹ ਭਾਵ ਇਹ ਕਿ ਉਸ ਵੱਡੀ ਕੀਮਤ ਨੂੰ ਜਿਹੜਾ ਉਨ੍ਹਾਂ ਵੱਲੋਂ ਮੇਰਾ ਮੁੱਲ ਪਿਆ ਸੀ," ਤਾਂ ਮੈਂ ਉਹ 30 ਚਾਂਦੀ ਦੇ ਸਿੱਕੇ ਯਹੋਵਾਹ ਦੇ ਮੰਦਰ ਵਿੱਚ ਉਹ ਖਜ਼ਾਨੇ ਅੱਗੇ ਸੁੱਟ ਦਿੱਤੇ।
14 ਫ਼ਿਰ ਮੈਂ ਉਹ ਸਂਘ ਦੀ ਸੋਟੀ ਦੇ ਵੀ ਦੋ ਟੋਟੇ ਕੀਤੇ। ਇਹ ਮੈਂ ਇਹ ਦਰਸਾਉਣ ਲਈ ਕੀਤਾ ਕਿ ਯਹੂਦਾਹ ਅਤੇ ਇਸਰਾਏਲ ਦਾ ਸਂਘ ਟੁੱਟ ਗਿਆ ਹੈ।
15 ਤਦ ਯਹੋਵਾਹ ਨੇ ਮੈਨੂੰ ਆਖਿਆ, "ਹੁਣ ਉਸ ਮੂਰਖ ਆਜੜੀ ਦੇ ਵਰਤੋਂ ਵਾਲਾ ਸਮਾਨ ਲੈ।
16 ਇਸਤੋਂ ਇਹ ਦਰਸਾਇਆ ਜਾਵੇਗਾ ਕਿ ਮੈਂ ਇਸ ਦੇਸ ਲਈ ਨਵਾਂ ਜਵਾਨ ਆਜੜੀ ਚੁਣਾਂਗਾ ਪਰ ਇਹ ਨਵਾਂ ਆਜੜੀ ਤਬਾਹ ਹੋਣ ਵਾਲੀਆਂ ਨੌਜੁਆਨ ਭੇਡਾਂ ਦੀ ਰਖਵਾਲੀ ਕਰਨ ਤੋਂ ਅਸਮਰਬ੍ਬ ਹੋਵੇਗਾ। ਉਹ ਫ਼ੱਟੜ ਹੋਈਆਂ ਭੇਡਾਂ ਦੀ ਮਰਹਮ ਨਾ ਕਰ ਸਕੇਗਾ ਅਤੇ ਜਿਉਂਦੀਆਂ ਨੂੰ ਚਾਰਾ ਨਾ ਦੇ ਸਕੇਗਾ। ਅਤੇ ਮੋਟੀਆਂ ਭੇਡਾਂ ਪੂਰੀਆਂ ਖਾਧੀਆਂ ਜਾਣਗੀਆਂ ਸਿਰਫ਼ ਉਨ੍ਹਾਂ ਦੇ ਖੁਰ ਬਚੇ ਰਹਿਣਗੇ।"
17 ਹੇ ਮੇਰੇ ਬੇਕਾਰ ਆਜੜੀ, ਤੂੰ ਮੇਰੇ ਇੱਜੜ ਨੂੰ ਛੱਡਿਆ। ਉਸ੍ਸਨੂੰ ਸਜ਼ਾ ਦਿਓ੦ ਤਲਵਾਰ ਨਾਲ ਉਸਦੀ ਸੱਜੀ ਬਾਂਹ ਤੇ ਅੱਖ ਨੂੰ ਫ਼ੋੜੋ। ਉਸਦਾ ਸੱਜਾ ਹੱਥ ਬੇਕਾਰ ਹੋ ਜਾਵੇਗਾ ਅਤੇ ਉਸਦੀ ਸੱਜੀ ਅੱਖ ਅੰਨ੍ਹੀ ਹੋ ਜਾਵੇਗੀ।
ਕਾਂਡ 12

1 ਇਸਰਾਏਲ ਦੇ ਵਿਖੇ ਯਹੋਵਾਹ ਦਾ ਸ਼ੋਕ ਸਮਾਚਾਰ। ਯਹੋਵਾਹ ਨੇ ਧਰਤੀ ਅਤੇ ਆਕਾਸ਼ ਸਿਰਜੇ। ਉਸਨੇ ਮਨੁੱਖ ਦਾ ਆਤਮਾ ਉਸਦੇ ਵਿੱਚ ਪਾਇਆ ਅਤੇ ਯਹੋਵਾਹ ਨੇ ਇਹ ਗੱਲਾਂ ਆਖੀਆਂ।
2 "ਵੇਖ, ਮੈਂ ਯਰੂਸ਼ਲਮ ਨੂੰ ਉਸਦੇ ਆਸ-ਪਾਸ ਦੇ ਰਾਜਾਂ ਲਈ ਜ਼ਹਿਰ ਦੇ ਪਿਆਲੇ ਵਾਂਗ ਬਣਾਵਾਂਗਾ। ਕੌਮਾਂ ਆਉਣਗੀਆਂ ਅਤੇ ਉਸ ਸ਼ਹਿਰ ਤੇ ਹਮਲਾ ਕਰਨਗੀਆਂ ਅਤੇ ਸਾਰੇ ਦਾ ਸਾਰਾ ਯਹੂਦਾਹ ਇਹ ਫਾਹੀ ਵਿੱਚ ਆ ਜਾਵੇਗਾ।
3 ਪਰ ਮੈਂ ਯਰੂਸ਼ਲਮ ਨੂੰ ਇੱਕ ਭਾਰੀ ਚੱਟਾਨ ਵਾਂਗ ਬਣਾਵਾਂਗਾ - ਤਾਂ ਜੋ ਜਿਹੜਾ ਵੀ ਇਸਨੂੰ ਲਿਜਾਣ ਦੀ ਕੋਸ਼ਿਸ਼ ਕਰੇਗਾ ਖੁਦ ਹੀ ਜ਼ਖਮੀ ਹੋਵੇਗਾ। ਸਾਰੇ ਉਸਦੇ ਚੁੱਕਣ ਵਾਲੇ ਫ਼ੱਟੜ ਕੀਤੇ ਜਾਣਗੇ। ਪਰ ਧਰਤੀ ਦੀਆਂ ਸਾਰੀਆਂ ਕੌਮਾਂ ਯਰੂਸ਼ਲਮ ਦੇ ਵਿਰੁੱਧ ਲਢ਼ਨ ਲਈ ਇਕੱਠੀਆਂ ਹੋਣਗੀਆਂ।
4 ਪਰ ਉਸ ਵਕਤ, ਮੈਂ ਹਰ ਸਿਪਾਹੀ ਦੇ ਘੋੜੇ ਨੂੰ ਘਬਰਾਹਟ ਨਾਲ ਅਤੇ ਉਸਦੇ ਸਵਾਰ ਨੂੰ ਖਤਰੇ ਨਾਲ ਮਾਰਾਂਗਾ। ਮੈਂ ਸਾਰੇ ਵੈਰੀਆਂ ਦੇ ਘੋੜਿਆਂ ਨੂੰ ਅੰਨ੍ਹਿਆਂ ਕਰ ਦੇਵਾਂਗਾ ਪਰ ਮੇਰੀਆਂ ਅੱਖਾਂ ਖੁਲ੍ਹੀਆਂ ਰਹਿਣਗੀਆਂ ਅਤੇ ਮੈਂ ਯਹੂਦਾਹ ਦੇ ਘਰਾਣੇ ਤੇ ਨਜ਼ਰ ਰੱਖਾਂਗਾ।
5 ਯਹੂਦਾਹ ਦੇ ਆਗੂ ਦੂਜਿਆਂ ਨੂੰ ਇਹ ਆਖਕੇ ਹੌਸਲਾ ਦੇਣਗੇ,
9 ਯਹੋਵਾਹ ਸਰਬ ਸ਼ਕਤੀਮਾਨ ਤੁਹਾਡਾ ਪਰਮੇਸ਼ੁਰ ਹੈ। ਉਹ ਸਾਨੂੰ ਤਾਕਤ ਦਿੰਦਾ ਹੈ।9
6 ਉਸ ਵਕਤ, ਮੈਂ ਯਹੂਦਾਹ ਘਰਾਣੇ ਦੇ ਆਗੂਆਂ ਨੂੰ ਜੰਗਲ ਵਿੱਚ ਬਲਦੀ ਅੱਗ ਵਾਂਗ ਠਹਿਰਾਵਾਂਗਾ ਅਤੇ ਉਹ ਆਪਣੇ ਦੁਸ਼ਮਣਾਂ ਨੂੰ ਜਿਵੇਂ ਅੱਗ ਤੂੜੀ ਨੂੰ ਸਾੜਦੀ ਹੈ ਤਬਾਹ ਕਰ ਦੇਣਗੇ। ਉਹ ਆਪਣੇ ਦੁਆਲੇ ਦੇ ਦੁਸ਼ਮਣਾਂ ਨੂੰ ਖਤਮ ਕਰ ਦੇਣਗੇ। ਅਤੇ ਯਰੂਸ਼ਲਮ ਵਿੱਚ, ਲੋਕ ਚੈਨ ਨਾਲ ਬੈਠ ਕੇ ਸੁੱਖ ਦਾ ਸਾਹ ਲੈਣਗੇ।"
7 ਯਹੋਵਾਹ ਪਹਿਲਾਂ ਯਹੂਦਾਹ ਦੀ ਕੌਮ ਨੂੰ ਬਚਾਏਗਾ। ਇਸ ਲਈ ਯਰੂਸ਼ਲਮ ਦੇ ਲੋਕ ਢੀਁਗਾਂ ਮਾਰਨ ਵਿੱਚ ਨਾਕਾਮਯਾਬ ਰਹਿਣਗੇ। ਦਾਊਦ ਦਾ ਘਰਾਣਾ ਅਤੇ ਹੋਰ ਯਰੂਸ਼ਲਮ ਵਿੱਚ ਵਸਦੇ ਲੋਕ ਇਹ ਫ਼ੜਾਂ ਨਾ ਮਾਰ ਸਕਣਗੇ ਕਿ ਉਹ ਯਹੂਦਾਹ ਦੇ ਲੋਕਾਂ ਤੋਂ ਵਧ ਚੰਗੇ ਹਨ।
8 ਪਰ ਯਹੋਵਾਹ ਯਰੂਸ਼ਲਮ ਵਿੱਚ ਲੋਕਾਂ ਨੂੰ ਬਚਾਵੇਗਾ। ਉਨ੍ਹਾਂ ਦਾ ਸਭ ਤੋਂ ਕਮਜ਼ੋਰ ਆਦਮੀ ਵੀ ਦਾਊਦ ਵਾਂਗ ਮਜ਼ਬੂਤ ਹੋਵੇਗਾ ਅਤੇ ਦਾਊਦ ਦੇ ਘਰਾਣੇ ਦੇ ਲੋਕ ਪਰਮੇਸ਼ੁਰ ਵਾਂਗ ਹੋਣਗੇ ਉਹ ਯਹੋਵਾਹ ਦੇ ਦੂਤ ਵਰਗੇ ਹੋਣਗੇ ਜਿਹੜਾ ਲੋਕਾਂ ਦੀ ਅਗਵਾਹੀ ਕਰਦਾ ਹੈ।
9 ਯਹੋਵਾਹ ਆਖਦਾ ਹੈ, "ਉਸ ਵਕਤ, ਜਿਹੜੀਆਂ ਕੌਮਾਂ ਯਰੂਸ਼ਲਮ ਦੇ ਵਿਰੁੱਧ ਯੁੱਧ ਕਰਨਗੀਆਂ, ਮੈਂ ਉਨ੍ਹਾਂ ਨੂੰ ਤਬਾਹ ਕਰਾਂਗਾ।
10 ਮੈਂ ਦਾਊਦ ਦੇ ਘਰਾਣਿਆਂ ਉੱਪਰ ਅਤੇ ਯਰੂਸ਼ਲਮ ਦੇ ਲੋਕਾਂ ਉੱਪਰ ਕਿਰਪਾ ਅਤੇ ਬੇਨਤੀ ਦਾ ਆਤਮਾ ਵਰਸਾਵਾਂਗਾ ਅਤੇ ਉਹ ਮੇਰੇ ਵੱਲ ਵੇਖਣਗੇ ਜਿਸਨੂੰ ਉਨ੍ਹਾਂ ਨੇ ਵਿਂਨ੍ਹਿਆ ਸੀ ਅਤੇ ਉਹ ਬੜੇ ਦੁੱਖੀ ਹੋਣਗੇ। ਉਹ ਇੰਨੇ ਦੁੱਖੀ ਹੋਣਗੇ ਜਿੰਨਾ ਕੋਈ ਮਨੁੱਖ ਆਪਣੇ ਇਕ ਲੌਤੇ ਪੁੱਤਰ ਦੀ ਮੌਤ ਤੇ ਹੁੰਦਾ ਹੈ ਅਤੇ ਵੈਣ ਪਾਉਂਦਾ ਹੈ। ਜਾਂ ਉਹ ਇੰਨੇ ਦੁੱਖੀ ਹੋਣਗੇ ਜਿੰਨਾ ਕਿ ਕੋਈ ਆਪਣੇ ਪਲੇਠੇ ਪੁੱਤਰ ਦੀ ਮੌਤ ਤੇ।
11 ਯਰੂਸ਼ਲਮ ਵਿੱਚ ਮਹਾਂ ਸ਼ੋਕ ਉਦਾਸੀ ਅਤੇ ਰੋਣ-ਪਿੱਟਣ ਦਾ ਸਮਾਂ ਹੋਵੇਗਾ। ਇਹ ਉਹੋ ਜਿਹਾ ਸਮਾਂ ਹੋਵੇਗਾ ਜਿਵੇਂ ਮਗਿੱਦੋ ਦੀ ਵਾਦੀ ਵਿੱਚ ਹਦਦ-ਰਮੋਨ ਦੇ ਸੋਗ ਵਿੱਚ ਹੋਇਆ ਸੀ। ਜਿਵੇਂ ਲੋਕਾਂ ਨੇ ਉਸ ਦੀ ਮੌਤ ਤੇ ਕੀਰਨੇ ਪਾਏ ਸਨ ਅਜਿਹਾ ਸਮਾਂ ਹੀ ਯਰੂਸ਼ਲਮ ਤੇ ਹੋਵੇਗਾ।
12 ਹਰੇਕ ਘਰਾਣਾ ਆਪਣੇ-ਆਪ ਵਿੱਚ ਪਿਟ੍ਟੇਗਾ। ਦਾਊਦ ਦੇ ਘਰਾਣੇ ਦੇ ਲੋਕ ਅਤੇ ਉਨ੍ਹਾਂ ਦੀਆਂ ਪਤਨੀਆਂ ਵੀ ਆਪਣੇ-ਆਪ ਵਿੱਚ ਕੀਰਨੇ ਪਾਉਣਗੀਆਂ। ਨਾਬਾਨ ਦੇ ਘਰਾਣੇ ਦਾ ਟੱਬਰ ਅਤੇ ਉਨ੍ਹਾਂ ਦੀਆਂ ਪਤਨੀਆਂ ਵੀ ਆਪਣੇ ਆਪ ਵਿੱਚ ਰੋਣਗੇ-ਪਿੱਟਣਗੇ।
13 ਲੇਵੀ ਦੇ ਘਰਾਣੇ ਦਾ ਟੱਬਰ ਅਤੇ ਉਨ੍ਹਾਂ ਦੀਆਂ ਪਤਨੀਆਂ ਅਤੇ ਸ਼ਿਮਈ ਦਾ ਪਰਿਵਾਰ ਅਤੇ ਉਨ੍ਹਾਂ ਦੀਆਂ ਪਤਨੀਆਂ ਵੀ ਆਪਣੇ-ਆਪ ਵਿੱਚ ਰੋਣ-ਪਿੱਟਣਗੇ।
14 ਹੋਰ ਪਰਿਵਾਰ-ਸਮੂਹਾਂ ਨਾਲ ਵੀ ਅਜਿਹਾ ਹੀ ਵਾਪਰੇਗਾ ਕਿ ਹਰ ਆਦਮੀ ਅਤੇ ਔਰਤ ਕੀਰਨੇ ਪਾਣਗੇ।"
ਕਾਂਡ 13

1 ਪਰ ਉਸ ਵਕਤ ਦਾਊਦ ਦੇ ਘਰਾਣੇ ਅਤੇ ਯਰੂਸ਼ਲਮ ਦੇ ਹੋਰ ਲੋਕਾਂ ਵਾਸਤੇ ਪਾਣੀ ਦਾ ਇੱਕ ਨਵਾਂ ਚਸ਼ਮਾ ਫ਼ੁਟ੍ਟੇਗਾ। ਉਸ ਝਰਨੇ ਵਿੱਚ ਉਨ੍ਹਾਂ ਦੇ ਸਾਰੇ ਪਾਪ ਧੋਤੇ ਜਾਣਗੇ ਤੇ ਉਹ ਲੋਕਾਂ ਨੂੰ ਪਵਿੱਤਰ ਕਰਨਗੇ।
2 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, "ਉਸ ਵਕਤ ਮੈਂ ਧਰਤੀ ਤੋਂ ਸਾਰੇ ਬੁੱਤ ਖਤਮ ਕਰ ਦੇਵਾਂਗਾ। ਇਥੋਂ ਤਕ ਕਿ ਲੋਕ ਉਨ੍ਹਾਂ ਦੇ ਨਾਉਂ ਤਕ ਵੀ ਭੁੱਲ ਜਾਣਗੇ। ਅਤੇ ਮੈਂ ਧਰਤੀ ਤੋਂ ਝੂਠੇ ਨਬੀਆਂ ਅਤੇ ਬਦਰੂਹਾਂ ਨੂੰ ਖਤਮ ਕਰ ਦੇਵਾਂਗਾ।
3 ਫ਼ਿਰ ਵੀ, ਜੇਕਰ ਕੋਈ ਮਨੁੱਖ ਭਵਿੱਖਬਾਣੀ ਕਰਨੀ ਜਾਰੀ ਰੱਖਦਾ, ਉਸਨੂੰ ਦੰਡ ਦਿੱਤਾ ਜਾਵੇਗਾ। ਇਥੋਂ ਤੀਕ ਕਿ ਉਸਦੇ ਮਾਪੇ ਉਸਦੀ ਮਾਂ ਅਤੇ ਉਸਦਾ ਪਿਉ ਉਸਨੂੰ ਕਹਿਣਗੇ,
9 ਤੂੰ ਯਹੋਵਾਹ ਦੇ ਨਾਂ ਤੇ ਝੂਠ ਬੋਲਿਆ ਇਸ ਲਈ ਤੈਨੂੰ ਮਰਨਾ ਚਾਹੀਦਾ ਫ਼ੇਰ ਉਸ ਦੇ ਖੁਦ ਦੇ ਮਾਪੇ ਨਬੁਵ੍ਵਤ ਕਰਨ ਤੋਂ ਉਸਨੂੰ ਚਪੇੜ ਮਾਰਨਗੇ।
4 ਹਰੇਕ ਨਬੀ ਉਸ ਵਕਤ ਆਪਣੇ ਵਾਚੇ ਅਗੰਮ ਤੇ ਸ਼ਰਮਿੰਦਾ ਹੋਵੇਗਾ ਅਤੇ ਆਪਣੇ ਦਰਸ਼ਨ ਤੇ ਵੀ ਅਤੇ ਮੁੜ ਉਹ ਨਬੀ ਦੇ ਵਿਖਾਵੇ ਵਾਲਾ ਚੋਗਾ ਨਾ ਪਾਉਣਗੇ ਜੋ ਉਨ ਦਾ ਬਣਿਆ ਹੁੰਦਾ ਹੈ। ਜਿਨ੍ਹਾਂ ਝੂਠ ਵਾਕਾਂ ਨੂੰ ਅਗੰਮ ਵਾਕ ਆਖ ਕੇ ਉਹ ਲੋਕਾਂ ਨੂੰ ਠਗ੍ਗਦੇ ਹਨ, ਮੁੜ ਇਉਂ ਨਾ ਕਰਨਗੇ।
5 ਉਹ ਲੋਕ ਆਖਣਗੇ,
9 ਮੈਂ ਨਬੀ ਨਹੀਂ ਹਾਂ ਮੈਂ ਕਿਸਾਨ ਹਾਂ। ਮੈਂ ਤਾਂ ਬਚਪਨ ਤੋਂ ਕਿਸਾਨੀ ਦਾ ਕੰਮ ਕਰਾ ਆਇਆ ਹਾਂ।9
6 ਪਰ ਦੂਜੇ ਲੋਕ ਕਹਿਣਗੇ,
9 ਪਰ ਇਹ ਤੇਰੇ ਹੱਥਾਂ ਤੇ ਜ਼ਖਮ ਕੈਸੇ ਹਨ?9 ਤਾਂ ਉਹ ਕਹੇਗਾ,
9 ਮੈਂ ਆਪਣੇ ਸੱਜਣਾਂ ਦੇ ਘਰ
9 ਚ ਜ਼ਖਮੀ ਕੀਤਾ ਗਿਆ ਸੀ।"9
7 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, ਹੇ ਤਲਵਾਰ੦ ਮੇਰੇ ਅਯਾਲੀ ਤੇ ਵਾਰ ਕਰ। ਉਸ ਮਨੁੱਖ ਤੇ ਵਾਰ ਕਰ ਜੋ ਮੇਰਾ ਮਿੱਤਰ ਹੈ। ਆਜੜੀ ਤੇ ਵਾਰ ਕਰ ਤਾਂ ਭੇਡਾਂ ਭੱਜ ਜਾਣਗੀਆਂ। ਮੈਂ ਛੋਟਿਆਂ ਦੇ ਵਿਰੁੱਧ ਆਪਣਾ ਹੱਥ ਉਠਾਵਾਂਗਾ।
8 ਉਸ ਦੇਸ ਦੇ ਦੋ ਤਿਹਾਈ ਲੋਕ ਵੱਢੇ ਜਾਣਗੇ ਪਰ ਇੱਕ ਤਿਹਾਈ ਉਨ੍ਹਾਂ ਦੇ ਦੇਸ ਚੋ ਬਚ ਜਾਣਗੇ।
9 ਫ਼ਿਰ ਮੈਂ ਉਨ੍ਹਾਂ ਬਚੇ ਹੋਇਆਂ ਨੂੰ ਪਰਖਾਂਗਾ। ਮੈਂ ਉਨ੍ਹਾਂ ਤੇ ਬੜੇ ਸੰਕਟ ਲਿਆਵਾਂਗਾ। ਮੈਂ ਬੱਚਿਆਂ ਹੋਇਆਂ ਚੋ ਇੱਕ ਤਿਹਾਈ ਨੂੰ ਅੱਗ ਵਿੱਚ ਚਾਂਦੀ ਨੂੰ ਤਪਾਏ ਜਾਣ ਵਾਂਗ ਪਰਖਾਂਗਾ। ਮੈਂ ਉਨ੍ਹਾਂ ਨੂੰ ਉਵੇਂ ਪਰਖਾਂਗਾ ਜਿਵੇਂ ਸੋਨਾ ਪਰਖਿਆ ਜਾਂਦਾ ਹੈ। ਉਹ ਮੈਨੂੰ ਪੁਕਾਰਨਗੇ, ਅਤੇ ਮੈਂ ਉਨ੍ਹਾਂ ਨੂੰ ਉੱਤਰ ਦੇਵਾਂਗਾ। ਮੈਂ ਆਖਾਂਗਾ,
9 ਤੁਸੀਂ ਮੇਰੇ ਲੋਕ ਹੋ।9 ਉਹ ਆਖਣਗੇ,
9 ਯਹੋਵਾਹ, ਸਾਡਾ ਪਰਮੇਸ਼ੁਰ ਹੈ।9"
ਕਾਂਡ 14

1 ਵੇਖ ਯਹੋਵਾਹ ਦੇ ਨਿਆਂ ਦਾ ਖਾਸ ਦਿਨ ਹੈ ਅਤੇ ਜਿਹੜਾ ਲੁੱਟ ਦਾ ਖਜ਼ਾਨਾ ਤੇਰੇ ਪਾਸ ਹੈ, ਤੇਰੇ ਸ਼ਹਿਰ ਵਿਚ ਵੰਡਿਆ ਜਾਵੇਗਾ।
2 ਮੈਂ ਸਾਰੇ ਰਾਜਾਂ ਨੂੰ ਕੌਮਾਂ ਨੂੰ ਯਰੂਸ਼ਲਮ ਦੇ ਵਿਰੁੱਧ ਲੜਨ ਲਈ ਇਕਠਿਆਂ ਕਰਾਂਗਾ। ਉਹ ਸ਼ਹਿਰ ਤੇ ਕਬਜ਼ਾ ਕਰਕੇ ਉਸਦੇ ਸਾਰੇ ਘਰ ਤਬਾਹ ਕਰ ਦੇਣਗੇ। ਔਰਤਾਂ ਨਾਲ ਜ਼ਬਰ ਜਨਾਹ ਹੋਵੇਗਾ ਅਤੇ ਅੱਧੀ ਕੌਮ ਬੰਦੀ ਬਣਾ ਲਿਤ੍ਤੀ ਜਾਵੇਗੀ। ਪਰ ਬਾਕੀ ਦੇ ਲੋਕ ਸ਼ਹਿਰ ਵਿੱਚੋਂ ਬਾਹਰ ਨਾ ਲਿਜਾਏ ਜਾਣਗੇ।
3 ਫ਼ਿਰ ਯਹੋਵਾਹ ਉਨ੍ਹਾਂ ਕੌਮਾਂ ਨਾਲ ਯੁੱਧ ਕਰਨ ਲਈ ਨਿਕਲੇਗਾ। ਇਹ ਅਸਲ ਲੜਾਈ ਹੋਵੇਗੀ।
4 ਉਸ ਵਕਤ, ਉਹ ਯਰੂਸ਼ਲਮ ਦੀ ਪੂਰਬੀ ਪਹਾੜੀ, ਜੈਤੂਨਾਂ ਦੇ ਪਰਬਤਾਂ ਉੱਪਰ ਖੜਾ ਹੋਵੇਗਾ ਅਤੇ ਪਰਬਤ ਵਿਚਕਾਰੋ ਪਾਟ ਜਾਵੇਗਾ। ਉਸਦਾ ਇੱਕ ਭਾਗ ਉੱਤਰ ਵੱਲ ਤੇ ਦੂਜਾ ਦੱਖਣ ਵੱਲ ਖਿਸਕ ਜਾਵੇਗਾ ਤੇ ਓਥੇ ਪੂਰਬ ਤੋਂ ਪੱਛਮ ਤੱਕ ਦੋ ਹਿਸਿਆਂ ਵਿੱਚ ਇੱਕ ਵੱਡੀ ਵਾਦੀ ਹੋਵੇਗੀ।
5 ਉਸ ਵਕਤ, ਤੁਸੀਂ ਮੇਰੇ ਪਹਾੜ ਦੀ ਵਾਦੀ ਵਿੱਚੋਂ ਨਸ੍ਸਣ ਦੀ ਕੋਸ਼ਿਸ਼ ਕਰੋਂਗੇ ਕਿਉਂ ਕਿ ਉਹ ਵਾਦੀ ਤੁਹਾਡੇ ਉੱਪਰ ਬੰਦ ਹੋ ਜਾਵੇਗੀ। ਤੁਸੀਂ ਨਸ੍ਸੋਗੇ ਜਿਵੇਂ ਯਹੂਦਾਹ ਦੇ ਰਾਜੇ ਉਜ਼ੀਯਾਹ ਦੇ ਸਮੇਂ ਵਿੱਚ ਭੂਚਾਲ ਆਉਣ ਤੇ ਨਸ੍ਸੇ ਸੀ। ਤਦ ਯਹੋਵਾਹ ਮੇਰਾ ਪਰਮੇਸ਼ੁਰ ਆਵੇਗਾ ਅਤੇ ਉਸ ਦੇ ਪਵਿੱਤਰ ਮਨੁੱਖ ਉਸਦੇ ਸੰਗ ਹੋਣਗੇ।
6 ਉਹ ਬੜਾ ਮਹੱਤਵਪੂਰਣ ਦਿਨ ਹੋਵੇਗਾ। ਉਸ ਖਾਸ ਦਿਨ ਨਾ ਕੋਈ ਰੌਸ਼ਨੀ, ਨਾ ਠਂਡ ਅਤੇ ਨਾ ਹੀ ਧੁੰਦ ਹੋਵੇਗੀ। ਇਹ ਤਾਂ ਯਹੋਵਾਹ ਹੀ ਜਾਣੇ ਕਿ ਕਿਵੇਂ, ਪਰ ਉਸ ਦਿਨ, ਨਾ ਦਿਨ ਹੋਵੇਗਾ ਤੇ ਨਾ ਰਾਤ ਅਤੇ ਜਿਵੇਂ ਅਕਸਰ ਸ਼ਾਮ ਵੇਲੇ ਹਨੇਰਾ ਛਾਉਂਦਾ ਹੈ ਉਸ ਵਕਤ ਵੀ ਹਨੇਰੇ ਦੀ ਬਜਾਇ ਰੌਸ਼ਨੀ ਰਹੇਗੀ।
7
8 ਉਸ ਵਕਤ, ਯਰੂਸ਼ਲਮ ਵਿੱਚ ਲਗਾਤਾਰ ਤਾਜ਼ਾ ਪਾਣੀ ਬਹੇਗਾ। ਝਰਨਾ ਫੁੱਟ ਕੇ ਬਿਖਰ ਜਾਵੇਗਾ। ਉਸ ਦਾ ਕੁਝ ਹਿੱਸਾ ਡੈਡ ਸੀ ਵੱਲ ਅਤੇ ਕੁਝ ਹਿੱਸਾ ਮੈਡੀਟੇ੍ਰਨੀਅਨ ਸਮੁੰਦਰ ਵੱਲ ਨੂੰ ਵਹੇਗਾ। ਪਾਣੀ ਗਰਮੀਆਂ ਦੌਰਾਨ ਅਤੇ ਸਰਦੀਆਂ ਦੌਰਾਨ ਵੀ ਵਗਦਾ ਰਹੇਗਾ।
9 ਉਸ ਵੇਲੇ ਯਹੋਵਾਹ ਹੀ ਸਾਰੀ ਦੁਨੀਆਂ ਦਾ ਪਾਤਸ਼ਾਹ ਹੋਵੇਗਾ। ਉਸ ਦਿਨ ਯਹੋਵਾਹ ਇੱਕ ਹੀ ਹੋਵੇਗਾ ਤੇ ਇੱਕ ਹੀ ਉਸਦਾ ਨਾਉਂ।
10 ਉਸ ਵਕਤ, ਯਰੂਸ਼ਲਮ ਦੁਆਲੇ ਦਾ ਸਾਰਾ ਇਲਾਕਾ ਨੇਜੇਵ ਵਿੱਚ ਗਬਾ ਤੋਂ ਰਿਂਮੋਨ ਤੀਕ ਅਗਬਾਹ ਦੇ ਉਜਾੜ ਵਾਂਗ ਹੋ ਜਾਵੇਗਾ। ਪਰ ਯਰੂਸ਼ਲਮ ਬਹੁਤ ਉੱਚਾ ਚੁਕਿਆ ਜਾਵੇਗਾ। ਇਹ ਬਿਨਯਾਮੀਨ ਦੇ ਫ਼ਾਟਕ ਤੋਂ ਪਹਿਲੇ ਫ਼ਾਟਕ (ਨੁਕਰ ਦੇ ਫ਼ਾਟਕ ) ਤੀਕ ਅਤੇ ਹਨਨੇਲ ਦੇ ਬੁਰਜ ਤੋਂ ਪਾਤਸ਼ਾਹ ਦੇ ਅੰਗੂਰੀ ਚੁਬੱਚਿਆਂ ਤੀਕ ਫ਼ਿਰ ਤੋਂ ਉਸਾਰਿਆ ਜਾਵੇਗਾ।
11 ਲੋਕ ਯਰੂਸ਼ਲਮ
9 ਚ ਵਸ ਜਾਣਗੇ। ਉੱਥੇ ਉਨ੍ਹਾਂ ਦਾ ਨਾਸ ਕਰਨ ਲਈ ਕੋਈ ਵੈਰੀ ਨਹੀਂ ਆਵੇਗਾ। ਤਦ ਯਰੂਸ਼ਲਮ ਸੁਰਖਿਆਤ੍ਤ ਹੋਵੇਗਾ।
12 ਪਰ ਯਹੋਵਾਹ ਉਨ੍ਹਾਂ ਕੌਮਾਂ ਨੂੰ ਦੰਡ ਦੇਵੇਗਾ ਜਿਹੜੀਆਂ ਯਰੂਸ਼ਲਮ ਦੇ ਵਿਰੁੱਧ ਲੜੀਆਂ। ਉਹ ਉਨ੍ਹਾਂ ਦੇ ਖਿਲਾਫ਼ ਭਿਆਨਕ ਬਿਮਾਰੀ ਭੇਜੇਗਾ। ਉਨ੍ਹਾਂ ਦੇ ਜਿਉਂਦੇ ਜੀਅ ਉਨ੍ਹਾਂ ਦੀ ਚਮੜੀ ਗਲ-ਸੜ ਜਾਵੇਗੀ। ਉਨ੍ਹਾਂ ਦੀਆਂ ਅੱਖਾਂ, ਅੱਖਾਂ ਦੀਆਂ ਪੁਤਲੀਆਂ ਅੰਦਰ ਹੀ ਸੜ ਜਾਣਗੀਆਂ ਅਤੇ ਉਨ੍ਹਾਂ ਦੀ ਜੀਭ ਉਨ੍ਹਾਂ ਦੇ ਮੂੰਹ
9 ਚ ਪਈ ਗਲ ਜਾਵੇਗੀ।
13 ਦੁਸ਼ਮਣ ਦੇ ਡਿਹਰੇ ਤੇ ਭਿਆਨਕ ਬਿਮਾਰੀ ਆਵੇਗੀ ਅਤੇ ਉਨ੍ਹਾਂ ਦੇ ਘੋੜਿਆਂ, ਖਚ੍ਚਰਾਂ, ਊਠਾਂ, ਗਧਿਆਂ ਅਤੇ ਸਾਰੇ ਪਸ਼ੂਆਂ ਨੂੰ ਇਹ ਬਿਮਾਰੀ ਘੇਰੇਗੀ।ਉਸ ਦਿਨ ਯਹੋਵਾਹ ਦੇ ਵੱਲੋਂ ਉਨ੍ਹਾਂ ਵਿੱਚ ਵੱਡੀ ਹਲਚਲ ਹੋਵੇਗੀ ਉਹ ਆਪੋ-ਆਪਣੇ ਗੁਆਂਢੀ ਦਾ ਹੱਥ ਫ਼ੜਨਗੇ ਅਤੇ ਉਨ੍ਹਾਂ ਦੇ ਹੱਥ ਆਪਣੇ ਗੁਆਂਢੀਆਂ ਦੇ ਵਿਰੁੱਧ ਉੱਠਣਗੇ। ਇਥੋਂ ਤੀਕ ਕਿ ਯਹੂਦਾਹ ਯਰੂਸ਼ਲਮ ਦਾ ਵਿਰੋਧ ਕਰੇਗਾ ਅਤੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦਾ ਧਨ ਇਕੱਠਾ ਕੀਤਾ ਜਾਵੇਗਾ ਜਿਸ ਵਿੱਚ ਢੇਰ ਸਾਰਾ ਸੋਨਾ-ਚਾਂਦੀ ਅਤੇ ਵਸਤਰ ਹੋਣਗੇ।
14
15
16 ਕੁਝ ਲੋਕ ਜੋ ਯਰੂਸ਼ਲਮ ਨਾਲ ਲੜਨ ਆਏ ਉਨ੍ਹਾਂ ਵਿੱਚੋਂ ਕੁਝ ਬਚੇ ਰਹਿਣਗੇ ਅਤੇ ਉਹ ਹਰ ਸਾਲ ਪਾਤਸ਼ਾਹ, ਸਰਬ ਸ਼ਕਤੀਮਾਨ ਯਹੋਵਾਹ ਦੀ ਉਪਾਸਨਾ ਕਰਨ ਅਇਆ ਕਰਣਗੇ। ਅਤੇ ਉਹ ਹਰ ਵਰ੍ਹੇ ਡੇਰ੍ਹਿਆਂ ਦਾ ਪਰਬ ਮਨਾਉਣ ਆਇਆ ਕਰਣਗੇ।
17 ਅਤੇ ਜੇਕਰ ਉਹ ਲੋਕ ਇਵੇਂ ਨਾ ਕਰਨਗੇ ਤਾਂ ਯਹੋਵਾਹ ਸਰਬ ਸ਼ਕਤੀਮਾਨ ਉਨ੍ਹਾਂ ਦੇ ਥਾਵਾਂ ਤੇ ਸੋਕਾ ਪਾ ਦੇਵੇਗਾ।
18 ਜੇਕਰ ਮਿਸਰ ਦੇ ਘਰਾਣੇ ਵਿੱਚੋਂ ਡੇਰਿਆਂ ਦੇ ਪਰਬ ਤੇ ਕੋਈ ਮਨੁੱਖ ਹਰ ਸਾਲ ਨਾ ਜਾਵੇਗਾ ਤਾਂ ਯਹੋਵਾਹ ਵੈਰੀਆਂ ਦੀਆਂ ਕੌਮਾਂ ਵਾਂਗ ਉਨ੍ਹਾਂ ਉੱਪਰ ਵੀ ਭਿਆਨਕ ਬੀਮਾਰੀ ਲਿਆਵੇਗਾ।
19 ਉਹ ਮਿਸਰ ਲਈ ਸਜ਼ਾ ਹੋਵੇਗੀ ਅਤੇ ਬਾਕੀ ਉਨ੍ਹਾਂ ਲੋਕਾਂ ਲਈ ਵੀ ਜਿਹੜੇ ਡੇਰਿਆਂ ਦੇ ਪਰਬ ਨੂੰ ਮਨਾਉਣ ਨਹੀਂ ਜਾਣਗੇ।
20 ਉਸ ਵੇਲੇ, ਹਰ ਵਸਤੂ ਪਰਮੇਸ਼ੁਰ ਦੀ ਹੋਵੇਗੀ। ਇਥੋਂ ਤੀਕ ਕਿ ਉਨ੍ਹਾਂ ਘੋੜਿਆਂ ਦੀਆਂ ਘੰਟੀਆਂ ਉੱਪਰ ਵੀ ਇਹ ਲਿਖਿਆ ਹੋਵੇਗਾ, "ਯਹੋਵਾਹ ਲਈ ਪਵਿੱਤਰ।" ਯਹੋਵਾਹ ਦੇ ਮੰਦਰ ਦੀਆਂ ਦੇਗਾਂ ਉਨ੍ਹਾਂ ਕਟੋਰਿਆਂ ਵਾਂਗ ਹੋਣਗੀਆਂ ਜਿਹੜੀਆਂ ਜਗਵੇਦੀ ਦੇ ਅੱਗੇ ਹਨ।
21 ਅਸਲ ਵਿੱਚ, ਯਰੂਸ਼ਲਮ ਅਤੇ ਯਹੂਦਾਹ ਦੀ ਹਰ ਦੇਗ ਉੱਪਰ ਇਹ ਤਖਤੀ ਹੋਵੇਗੀ,
9 ਯਹੋਵਾਹ ਸਰਬ ਸ਼ਕਤੀਮਾਨ ਲਈ ਪਵਿੱਤਰ।9 ਸਾਰੇ ਬਲੀਆਂ ਚੜਾਉਣ ਵਾਲੇ ਆਉਣਗੇ ਅਤੇ ਉਨ੍ਹਾਂ ਦੇਗਾਂ ਨੂੰ ਲੈਕੇ ਉਨ੍ਹਾਂ ਵਿੱਚ
9 ਉਹ ਆਪਣਾ ਖਾਸ ਭੋਜਨ9 ਪਕਾਉਣਗੇ।ਉਸ ਵੇਲੇ ਕੋਈ ਵੀ ਵਪਾਰੀ ਸਰਬ ਸ਼ਕਤੀਮਾਨ ਯਹੋਵਾਹ ਦੇ ਮੰਦਰ ਵਿੱਚ ਕੋਈ ਖਰੀਦ ਵੇਚ ਨਾ ਕਰੇਗਾ।